G18L061 ੧੧ ਮਾਘ ੨੦੨੧ ਬਿਕ੍ਰਮੀ ਕਪੂਰ ਸਿੰਘ ਬਰਾੜ ਦੇ ਗ੍ਰਹਿ ਮੋਗਾ

ਸਾਂਝੇ ਯਾਰ ਤੂੰ ਸਾਹਿਬ ਸਵਾਮੀ ਸਮਰਥ, ਮਹਿੰਮਾ ਅਕਥ ਦੇ ਦ੍ਰਿੜਾਈਆ। ਅੰਤਰ ਆਤਮ ਪ੍ਰੇਮ ਪ੍ਰੀਤੀ ਦੇ ਰਸ, ਅਨਰਸ ਸਾਰੇ ਮੂਲ ਚੁਕਾਈਆ। ਲੱਖ ਚੁਰਾਸੀ ਵਿਚੋਂ ਕੱਢ, ਘਰ ਆਪਣੇ ਮੇਲ ਮਿਲਾਈਆ। ਲੇਖੇ ਲਾ ਕੇ ਨਾੜੀ ਮਾਸ ਹੱਡ, ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਠਾਂਡੇ ਅਲਖ ਜਗਾਈਆ। ਸ੍ਰੀ ਭਗਵਾਨ ਕਹੇ ਸੁਣ ਭਗਤ, ਧੁਰ ਸੰਦੇਸ਼ਾ ਦਿਆਂ ਸੁਣਾਈਆ। ਅਬਿਨਾਸ਼ੀ ਕਰਤਾ ਵੇਖਣਹਾਰਾ ਵੇਲਾ ਵਕ਼ਤ, ਜੁਗ ਚੌਕੜੀ ਖੋਜ ਖੁਜਾਈਆ। ਮਿਹਰਵਾਨ ਹੋ ਕੇ ਦੇਵੇ ਨਾਮ ਖ਼ੁਮਾਰੀ ਮਸਤ, ਅਲਮਸਤ ਦਏ ਬਣਾਈਆ। ਲਹਿਣਾ ਚੁਕਾ ਕੇ ਕੀਟ ਹਸਤ, ਇਕੋ ਰੰਗ ਦਏ ਰੰਗਾਈਆ। ਆਤਮ ਪਰਮਾਤਮ ਦੱਸ ਕੇ ਸਾਚਾ ਇਸ਼ਟ, ਦ੍ਰਿਸ਼ਟ ਦਏ ਖੁਲ੍ਹਾਈਆ। ਚਰਨਾਂ ਹੇਠ ਦਬਾ ਕੇ ਸਵਰਗ ਬਹਿਸ਼ਤ, ਮਾਰਗ ਅਗਲਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ। ਸ੍ਰੀ ਭਗਵਾਨ ਕਹੇ ਸੁਣ ਭਗਤ ਮੀਤ, ਮਿਤਰ ਪਿਆਰਾ ਹੋ ਕੇ ਦਿਆਂ ਜਣਾਈਆ। ਕਲਜੁਗ ਅੰਤਮ ਪਿਛਲੀ ਚੁਕਣੀ ਰੀਤ, ਸਾਚਾ ਮਾਰਗ ਇਕ ਦ੍ਰਿੜਾਈਆ। ਦੋ ਜਹਾਨਾਂ ਧੁਰ ਫ਼ਰਮਾਣਾ ਮੰਨਣਾ ਠੀਕ, ਠਾਕਰ ਕਰਤਾ ਆਪ ਦ੍ਰਿੜਾਈਆ। ਚੌਦਾਂ ਤਬਕ ਰਹੇ ਨਾ ਕੋਈ ਸ਼ਰੀਕ, ਲਾਸ਼ਰੀਕ ਹੋਏ ਸਹਾਈਆ। ਪਤਿਪਰਮੇਸ਼ਵਰ ਇਕ ਤੌਫ਼ੀਕ਼, ਪਰਵਰਦਿਗਾਰ ਵੱਡੀ ਵਡਿਆਈਆ। ਸਾਚਾ ਕਲਮਾ ਹਕ ਹਦੀਸ, ਮੰਤਰ ਨਾਮ ਇਕ ਪੜ੍ਹਾਈਆ। ਪੁਰਖ ਅਕਾਲ ਸਚ ਪ੍ਰੀਤ, ਗੁਰ ਅਵਤਾਰ ਦੇਣ ਗਵਾਹੀਆ । ਪੀਰ ਪੈਗ਼ੰਬਰ ਕਹਿਣ ਨਜ਼ਦੀਕ, ਦੂਰ ਦੁਰਾਡਾ ਨਜ਼ਰੀ ਆਈਆ। ਸੰਤ ਸੁਹੇਲਿਉ ਤੁਹਾਡਾ ਧਾਮ ਇਕ ਅਤੀਤ, ਤ੍ਰੈਗੁਣ ਲੇਖਾ ਦਏ ਮੁਕਾਈਆ। ਮਾਣਸ ਜਨਮ ਸਭ ਨੇ ਜਾਣਾ ਜੀਤ, ਜਿਸ ਮਿਲਿਆ ਬੇਪਰਵਾਹੀਆ। ਕੋਈ ਮਿਸਾਲ ਨਹੀਂ ਪੱਥਰਾਂ ਵਾਲੀ ਲੀਕ, ਬੇਮਿਸਾਲ ਆਪਣੇ ਵਿਚ ਸਮਾਈਆ । ਸਾਹਿਬ ਸਵਾਮੀ ਅੰਤਰਜਾਮੀ ਨਿਰਗੁਣ ਹੋ ਕੇ ਕਰੇ ਆਪ ਤਸਦੀਕ਼, ਦੂਸਰ ਲੋੜ ਰਹੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸ੍ਰੀ ਭਗਵਾਨ ਕਹੇ ਸੁਣ ਭਗਤ ਸੱਜਣ, ਸਤਿ ਸਚ ਦਿਆਂ ਦ੍ਰਿੜਾਈਆ। ਚਰਨ ਧੂੜ ਕਰਾ ਕੇ ਮੱਜਨ, ਦੁਰਮਤ ਮੈਲ ਧੁਆਈਆ। ਪੁਰਖ ਅਕਾਲ ਦੀਨ ਦਿਆਲ ਜਨ ਭਗਤਾਂ ਲੱਖ ਚੁਰਾਸੀ ਵਿਚੋਂ ਆਵੇ ਕੱਢਣ, ਸ਼ਬਦੀ ਡੋਰੀ ਪਕੜ ਉਠਾਈਆ। ਨਾਮ ਅਨਮੁਲੀ ਰੰਗਤ ਆਵੇ ਰੰਗਣ, ਰੰਗ ਮਜੀਠੀ ਇਕ ਚੜ੍ਹਾਈਆ। ਸਚ ਸਮਝਾਵਣ ਆਵੇ ਬੰਦਨ, ਡੰਡਾਵਤ ਇਕ ਦਰਸਾਈਆ । ਅੰਤਰ ਆਤਮ ਦੇਵਣ ਆਏ ਅਨੰਦਣ, ਪਰਮਾਨੰਦ ਵਿਚ ਵਖਾਈਆ। ਜੁਗ ਜਨਮ ਦੇ ਵਿਛੜਿਆਂ ਆਤਮ ਪਰਮਾਤਮ ਆਵੇ ਗੰਢਣ, ਨਾਤਾ ਧੁਰ ਦਾ ਆਪ ਬਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਜਨ ਭਗਤ ਕਹੇ ਪ੍ਰਭ ਧੁਰ ਦੇ ਠਾਕਰ, ਸਚ ਸਚ ਦੇ ਦ੍ਰਿੜਾਈਆ। ਕਲਜੁਗ ਗਹਿਰ ਗੰਭੀਰ ਗਵਰ ਸਾਗਰ, ਅਣਤਾਰੂ ਤਰਨ ਕੋਇ ਨਾ ਜਾਈਆ। ਸਚ ਦਵਾਰੇ ਮਿਲੇ ਕਿਸੇ ਨਾ ਆਦਰ, ਆਦਰਸ਼ ਇਕ ਨਾ ਕੋਇ ਰਖਾਈਆ। ਪੀਰ ਪੈਗ਼ੰਬਰ ਕਹਿਣ ਜਲਵਾ ਨੂਰ ਖ਼ੁਦਾਈ ਇਕੋ ਕ਼ਾਦਰ, ਕ਼ੁਦਰਤ ਮਾਲਕ ਬੇਪਰਵਾਹੀਆ । ਗੁਰ ਅਵਤਾਰ ਕਹਿਣ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੂਰਬੀਰ ਬਹਾਦਰ, ਪੁਰਖ ਅਕਾਲ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਦੇ ਮਿਲਾਈਆ। ਸ੍ਰੀ ਭਗਵਾਨ ਕਹੇ ਸੁਣੋ ਸਚ ਅਕਥ, ਬਿਨ ਕਥਨੀ ਦਿਆਂ ਜਣਾਈਆ। ਮਾਲਕ ਖ਼ਾਲਕ ਆਪ ਸਮਰਥ, ਬੇਅੰਤ ਬੇਪਰਵਾਹੀਆ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਨਿਜ ਨੇਤਰ ਕਰਾਂ ਰੁਸ਼ਨਾਈਆ। ਮਾਰਗ ਧੁਰ ਦਾ ਸੱਚਾ ਦੱਸ, ਪੰਧ ਅਗਲਾ ਦਿਆਂ ਮੁਕਾਈਆ। ਸ਼ਬਦ ਅਗੰਮੀ ਵਜੇ ਨਦ, ਧੁਨ ਆਤਮਕ ਇਕ ਸ਼ਨਵਾਈਆ। ਜਗਤ ਵਿਕਾਰਾ ਪਾਰ ਹਦ, ਨਿਰੰਕਾਰਾ ਹੋਏ ਸਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਜਨ ਭਗਤ ਕਹੇ ਪ੍ਰਭ ਕਿਹੜਾ ਪੰਥ, ਸਚ ਦੇ ਸਮਝਾਈਆ । ਪੁਰਖ ਅਕਾਲ ਕਹੇ ਜਿਸ ਨੂੰ ਖੋਜਦੇ ਸਾਰੇ ਗ੍ਰੰਥ, ਬੈਠੇ ਧਿਆਨ ਲਗਾਈਆ। ਜਨ ਭਗਤ ਕਹੇ ਪ੍ਰਭ ਕਿਹੜਾ ਮੰਤ, ਹਰਿ ਨਾਮੋ ਦੇ ਦ੍ਰਿੜਾਈਆ । ਪੁਰਖ ਅਕਾਲ ਕਹੇ ਜਿਸ ਦੀ ਸਿਫ਼ਤ ਕਰਦੇ ਸਾਰੇ ਸੰਤ, ਚਾਰ ਜੁਗ ਢੋਲੇ ਗਾਈਆ। ਜਨ ਭਗਤ ਕਹਿਣ ਕਿਹੜਾ ਕੰਤ, ਨਿਰਗੁਣ ਨਿਰਵੈਰ ਦੇ ਜਣਾਈਆ। ਸ੍ਰੀ ਭਗਵਾਨ ਕਹੇ ਜੋ ਆਦਿ ਅੰਤ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਕਹੇ ਪ੍ਰਭ ਕੰਤ ਕਿਹੜਾ, ਸਚ ਸਵਾਮੀ ਦੇ ਜਣਾਈਆ। ਪੁਰਖ ਅਬਿਨਾਸ਼ੀ ਕਹੇ ਜੋ ਦਿਸੇ ਸਾਢੇ ਤਿੰਨ ਹੱਥ ਕਾਇਆ ਖੇੜਾ, ਗ੍ਰਹਿ ਮੰਦਰ ਬੈਠਾ ਡੇਰਾ ਲਾਈਆ। ਜਨ ਭਗਤ ਕਹੇ ਮੈਨੂੰ ਅੰਦਰ ਦਿਸੇ ਅੰਧੇਰਾ, ਸਾਚਾ ਸੱਜਣ ਰੂਪ ਨਾ ਕੋਇ ਦਰਸਾਈਆ। ਪੁਰਖ ਅਬਿਨਾਸ਼ੀ ਕਹੇ ਇਹ ਖੇਲ ਅਗੰਮੀ ਮੇਰਾ, ਦੂਜਾ ਸਮਝੇ ਕੋਈ ਨਾ ਰਾਈਆ। ਜਨ ਭਗਤ ਕਹੇ ਮੈਂ ਸੇਵਕ ਤੇਰਾ, ਤੂੰ ਹੀ ਤੂੰ ਹੀ ਰਾਗ ਅਲਾਈਆ। ਸ੍ਰੀ ਭਗਵਾਨ ਕਹੇ ਕੂੜੀ ਕਿਰਿਆ ਚੁਕਿਆ ਡੇਰਾ, ਪਰਦਾ ਉਹਲਾ ਦਿਤਾ ਮੁਕਾਈਆ। ਭਗਤ ਕਹੇ ਨਜ਼ਰ ਆਏ ਨਾ ਕੋਇ ਸੰਝ ਸਵੇਰਾ, ਇਕੋ ਵਕ਼ਤ ਸੁਹੇਲਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਕੂੜਾ ਦਏ ਉਠਾਈਆ । ਜਨ ਭਗਤ ਕਹੇ ਪ੍ਰਭ ਅੰਦਰ ਕੋਈ ਗੁੰਝਲ, ਮੈਨੂੰ ਸਮਝ ਕੁਝ ਨਾ ਆਈਆ। ਮੈਂ ਤਕ ਕੇ ਵੇਖਿਆ ਦਸ ਉਂਗਲ, ਅਗੰਮੀ ਖੇਲ ਖਿਲਾਈਆ । ਜਿਸ ਦੀ ਧਾਰ ਅੰਦਰ ਕਲਜੁਗ ਜੀਵ ਮੂਲ ਨਾ ਪੁਜਣ, ਮੰਜ਼ਲ ਪੰਧ ਨਾ ਕੋਇ ਮੁਕਾਈਆ। ਡਰਦੇ ਤੈਥੋਂ ਮੂਲ ਨਾ ਪੁੱਛਣ, ਸਨਮੁਖ ਹੋ ਨਾ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਦੇ ਖੁਲ੍ਹਾਈਆ। ਜਨ ਭਗਤ ਕਹੇ ਪ੍ਰਭ ਕਾਇਆ ਮੰਦਰ ਅੰਦਰ ਘੁੰਡੀ, ਸਾਧ ਸੰਤ ਦੇਣ ਦੁਹਾਈਆ। ਕਿਸੇ ਕੋਲੋਂ ਨਹੀਂ ਖੁਲ੍ਹਦੀ ਕੁੰਡੀ, ਤਾਕੀ ਬੰਦ ਕੋਇ ਨਾ ਲਾਹੀਆ। ਕੋਟਨ ਫਿਰਦੇ ਚੋਟੀਆਂ ਮੁੰਡੀ, ਤਨ ਭਸਮ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਕਹਿਣ ਪ੍ਰਭੂ ਅੰਦਰ ਕੋਈ ਓਹਲਾ, ਸਚ ਸਵਾਮੀ ਨਜ਼ਰੀ ਆਈਆ। ਜਿਸ ਘਰ ਵਜੇ ਅਗੰਮੀ ਢੋਲਾ, ਓਸ ਦਾ ਨਾਦ ਨਾ ਕੋਈ ਸ਼ਨਵਾਈਆ। ਜਿਸ ਦਾ ਖਾਣੀ ਬਾਣੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੌਂਦੇ ਸੋਹਲਾ, ਸਿਫ਼ਤੀ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,