ਆਪ ਪਾਵਾਂਗਾ। ਡੰਡੌਤ ਧੁਰ ਦੀ ਦੱਸ ਕੇ ਸਾਚੀ ਬੰਦਨ, ਸਜਦਾ ਇਕੋ ਇਕ ਕਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਰੰਗ ਰੰਗਾਵਾਂਗਾ। ਜਨ ਭਗਤੋ ਅੰਦਰ ਆਤਮ ਪਰਦਾ ਲਾਹਵਾਂਗਾ। ਸਚ ਮਹਾਤਮ ਇਕ ਸਮਝਾਵਾਂਗਾ । ਭੇਵ ਅਭੇਦਾ ਖੋਲ੍ਹ ਕੇ ਬਾਤਨ, ਜਲਵਾ ਜ਼ਾਹਰ ਆਪ ਦਰਸਾਵਾਂਗਾ। ਨਿਰਗੁਣ ਹੋ ਕੇ ਬਣਾਂ ਸਾਥਣ, ਸਰਗੁਣ ਸਾਚਾ ਪੰਧ ਮੁਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮਾਟੀ ਪੋਚ ਪੁਚਾਵਾਂਗਾ। ਜਨ ਭਗਤੋ ਕਾਇਆ ਮਾਟੀ ਸੋਹਣੀ ਮਟਕੀ, ਹਰਿ ਕਰਤੇ ਆਪ ਬਣਾਈਆ। ਖੇਲ ਅਗੰਮ ਅਥਾਹ ਪੁਰਖ ਸਮਰਥ ਦੀ, ਮਨ ਮਤਿ ਬੁਧਿ ਸਮਝ ਸਕੇ ਨਾ ਰਾਈਆ। ਵਸਤ ਅਮੋਲਕ ਜਨ ਭਗਤਾਂ ਹਕ ਦੀ, ਹਕ਼ੀਕ਼ਤ ਵਾਲਾ ਝੋਲੀ ਪਾਈਆ। ਰਮਜ਼ ਲਗਾ ਕੇ ਨਿਜ ਨੇਤਰ ਅੱਖ ਦੀ, ਪ੍ਰੱਤਖ ਰੂਪ ਦਏ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਭੇਵ ਖੁਲ੍ਹਾਈਆ। ਜਨ ਭਗਤੋ ਘਰ ਘਰ ਵਿਚ ਭੇਵ ਖੁਲ੍ਹਾਵਾਂਗਾ। ਦਰ ਦਰ ਦਾ ਲੇਖ ਚੁਕਾਵਾਂਗਾ। ਨਰ ਨਰ ਦਾ ਰੂਪ ਵਟਾਵਾਂਗਾ। ਭੌ ਡਰ ਦਾ ਵਕ਼ਤ ਮੁਕਾਵਾਂਗਾ। ਸਨਮੁਖ ਹੋ ਕੇ ਦਰਸ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਵਾਂਗਾ । ਜਨ ਭਗਤ ਕਹੇ ਪ੍ਰਭ ਤੇਰਾ ਨਹੀਂ ਭਰਵਾਸਾ, ਅਛਲ ਛਲਧਾਰੀ ਤੇਰੀ ਬੇਪਰਵਾਹੀਆ। ਜੁਗ ਚੌਕੜੀ ਤੂੰ ਵੇਂਹਦਾ ਆਇਉਂ ਤਮਾਸ਼ਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਖਿਲਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਾਡੀ ਤੇਰੇ ਅਗੇ ਇਕ ਅਰਦਾਸਾ, ਅਰਜ਼ ਬੇਨੰਤੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਆਪ ਮਿਲਾਈਆ। ਜਨ ਭਗਤ ਕਹਿਣ ਪ੍ਰਭ ਤੂੰ ਅਛਲ ਅਛੱਲ ਅਛੇਦਾ, ਵਲ ਛਲ ਧਾਰੀ ਨਜ਼ਰੀ ਆਈਆ। ਤੇਰਾ ਕਿਸੇ ਨਾ ਆਇਆ ਭੇਦਾ, ਅਭੇਦ ਸਕੇ ਨਾ ਕੋਇ ਸਮਝਾਈਆ। ਤੇਰੀ ਸਿਫ਼ਤ ਅੰਦਰ ਹੋਕਾ ਦੇਣ ਚਾਰੇ ਵੇਦਾ, ਪੁਰਾਨ ਅਠਾਰਾਂ ਰਹੇ ਕੁਰਲਾਈਆ। ਸਿਮਰਤ ਪੁਰਾਨ ਤੇਰਾ ਕੋਈ ਨਾ ਜਾਣੇ ਲੇਖਾ, ਬੇਅੰਤ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪੇ ਦੇ ਜਣਾਈਆ। ਸ੍ਰੀ ਭਗਵਾਨ ਕਹੇ, ਮੈਂ ਸਚ ਦ੍ਰਿੜੌਂਦਾ ਹਾਂ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਆਦਿ ਜੁਗਾਦਿ ਨਿਰਗੁਣ ਸਰਗੁਣ ਧਾਰ ਰਹੇ, ਸੋ ਹੁਕਮੇ ਅੰਦਰ ਸਰਬ ਨਾਲ ਮਲੌਂਦਾ ਹਾਂ। ਕਲਜੁਗ ਅੰਤਮ ਵਾਰ ਧੁਰ ਸੰਦੇਸ਼ਾ ਇਕੋ ਕਹੇ, ਦੂਜਾ ਰਾਗ ਨਾ ਕੋਇ ਅਲੌਦਾ ਹਾਂ। ਸਤਿਜੁਗ ਸਾਚਾ ਸਚ ਦਵਾਰ ਬਹੇ, ਧਰਨੀ ਧਰਤ ਧਵਲ ਆਪ ਟਿਕੌਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਮਨੌਂਦਾ ਹਾਂ। ਜਨ ਭਗਤੋ ਧੁਰ ਦਾ ਹੁਕਮ ਆਪ ਮਨਾਵਾਂਗਾ। ਚਾਰ ਜੁਗ ਚਾਰ ਕੁੰਟ ਚਾਰ ਖਾਣੀ ਚਾਰ ਬਾਣੀ ਪੁੱਛਣ, ਝੋਲੀ ਸਭ ਦੀ ਆਪ ਭਰਾਵਾਂਗਾ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਆਇਆ ਗੋਦੀ ਚੁੱਕਣ, ਫੜ ਬਾਹੋਂ ਗਲੇ ਲਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹ ਅਖਵਾਵਾਂਗਾ। ਜਨ ਭਗਤ ਬੇਨੰਤੀ ਡੂੰਘਾ ਰਾਜ਼, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਜਣਾਈਆ। ਪੁਰਖ ਅਬਿਨਾਸ਼ੀ ਬਦਲਣਹਾਰਾ ਸਮਾਜ, ਸਾਹਿਬ ਸੁਲਤਾਨ ਬੇਪਰਵਾਹੀਆ। ਜਿਸ ਦਾ ਸਮਝੇ ਨਾ ਕੋਇ ਰਿਵਾਜ, ਰਵਾਦਾਰ ਨਾ ਕੋਇ ਅਖਵਾਈਆ। ਜੋ ਅੰਦਰੇ ਅੰਦਰ ਦੇਵਣਹਾਰਾ ਦਾਤ, ਵਸਤ ਅਮੋਲਕ ਝੋਲੀ ਪਾਈਆ। ਜਗਤ ਇੱਛਿਆ ਪੂਰਨ ਕਰਨਹਾਰਾ ਆਸ, ਭਿੱਛਿਆ ਇਕ ਵਰਤਾਈਆ। ਕੂੜੀ ਕਿਰਿਆ ਰੋਗਾਂ ਸੋਗਾਂ ਕਰਨਹਾਰਾ ਨਾਸ, ਵਿਜੋਗਾਂ ਜੋੜ ਜੁੜਾਈਆ। ਰੈਣ ਅੰਧੇਰੀ ਅੰਦਰ ਉਜਾਲਾ ਕਰਨਹਾਰਾ ਪਰਭਾਤ, ਸਚ ਸਤਿ ਨੂਰ ਕਰ ਰੁਸ਼ਨਾਈਆ । ਮਨਸਾ ਆਸਾ ਖ਼ਾਹਿਸ਼ ਪੁਛਣਹਾਰਾ ਬਾਤ, ਜ਼ਾਹਰ ਬਾਤਨ ਖੋਜ ਖੁਜਾਈਆ। ਜੋ ਰਸਨਾ ਨਹੀਂ ਸਕਦੀ ਆਖ, ਸਵਾਸ ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ । ਰਸਨਾ ਕਹੇ ਮੈਂ ਨਾ ਸੱਕਾਂ ਬੋਲ, ਮੇਰੀ ਚਲੇ ਨਾ ਕੋਇ ਚਤੁਰਾਈਆ। ਸਭ ਵਸਤ ਓਸ ਦੇ ਕੋਲ, ਜੋ ਮਾਲਕ ਬੇਪਰਵਾਹੀਆ। ਜਿਉਂ ਭਾਵੇ ਤਿਉਂ ਆਪਣੇ ਕੰਡੇ ਲਵੇ ਤੋਲ, ਨਾਮ ਤਰਾਜ਼ੂ ਵੇਖ ਵਖਾਈਆ। ਸਤਿਗੁਰ ਸਵਾਮੀ ਕਦੀ ਨਾ ਹੋਇਆ ਅਨਭੋਲ, ਆਲਸ ਨਿੰਦਰਾ ਵਿਚ ਕਦੇ ਨਾ ਆਈਆ। ਗੁਰਮੁਖਾਂ ਰਖੇ ਸਦਾ ਅਡੋਲ, ਧੀਰਜ ਧਰਵਾਸ ਇਕ ਰਖਾਈਆ। ਦਿਵਸ ਰੈਣ ਅੱਠੇ ਪਹਿਰ ਅੰਦਰ ਬਾਹਰ ਵਸੇ ਕੋਲ, ਜਗਤ ਵਿਛੋੜਾ ਦੂਰ ਕਰਾਈਆ । ਅੰਤਰ ਆਤਮ ਪਰਮਾਤਮ ਹੋ ਕੇ ਜਾਏ ਮੌਲ, ਸੁਰਤੀ ਸ਼ਬਦ ਜੋੜ ਜੁੜਾਈਆ। ਮਿਹਰਵਾਨ ਹੋ ਕੇ ਜੋ ਕਰੇ ਸਾਚਾ ਕੌਲ, ਇਕ਼ਰਾਰ ਆਪਣਾ ਦਏ ਨਿਭਾਈਆ। ਦੇਵੇ ਵਡਿਆਈ ਉਪਰ ਧੌਲ, ਧਰਨੀ ਤੋਂ ਪਰੇ ਪ੍ਰੀਤਮ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਲੇਖੇ ਵਿਚ ਰਖਾਈਆ। ਰਸਨਾ ਕਹੇ ਮੈਂ ਕੀ ਦੱਸਾਂ, ਮੇਰੀ ਚਲੇ ਨਾ ਕੋਇ ਵਡਿਆਈਆ। ਜਾਂ ਤੱਕਾਂ ਤੇ ਵੇਖਾਂ ਪੁਰਖ ਸਮਰਥਾ ਬਿਨ ਅੱਖਾਂ, ਲੱਖ ਚੁਰਾਸੀ ਖੋਜ ਖੁਜਾਈਆ। ਸਰਨ ਸਰਨਾਈ ਸਚ ਦਵਾਰੇ ਇਕੋ ਵਾਰ ਢੱਠਾਂ, ਮੁੜ ਕੇ ਢਹਿਣ ਦੀ ਲੋੜ ਰਹੇ ਨਾ ਰਾਈਆ। ਲੇਖਾ ਮੁਕ ਜਾਏ ਤੱਤ ਅੱਠਾਂ, ਨੌ ਦਵਾਰੇ ਪੰਧ ਚੁਕਾਈਆ। ਓਸ ਘਰ ਬਹਿ ਕੇ ਹੱਸਾਂ, ਜਿਸ ਘਰ ਵਸੇ ਧੁਰਦਰਗਾਹੀਆ। ਓਸੇ ਨੂੰ ਦੁਖੜਾ ਦੱਸਾਂ, ਜੋ ਦੁਖੀਆਂ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਬੇਨੰਤੀ ਕਹੇ ਮੇਰੀ ਓਸ ਅਗੇ ਅਰਦਾਸ, ਜੋ ਹਾਜ਼ਰ ਹਜ਼ੂਰ ਆਦਿ ਜੁਗਾਦਿ ਨਜ਼ਰੀ ਆਇੰਦਾ। ਜੋ ਸਦਾ ਵਸੇ ਭਗਤਾਂ ਪਾਸ, ਭਗਵਨ ਹੋ ਕੇ ਅੰਦਰ ਆਪਣਾ ਡੇਰਾ ਲਾਇੰਦਾ। ਜਗਤ ਜਹਾਨ ਵਿਚ ਹੋਣ ਨਾ ਦੇਵੇ ਉਦਾਸ, ਨਿਰਾਸਾ ਰੂਪ ਨਾ ਕੋਇ ਵਟਾਇੰਦਾ। ਸਦਾ ਸੁਹੇਲਾ
G18L061 ੧੧ ਮਾਘ ੨੦੨੧ ਬਿਕ੍ਰਮੀ ਕਪੂਰ ਸਿੰਘ ਬਰਾੜ ਦੇ ਗ੍ਰਹਿ ਮੋਗਾ
- Post category:Written Harbani Granth 18
