ਭੇਵ ਆਪਣਾ ਦੇ ਜਣਾਈਆ। ਜਨ ਭਗਤ ਕਹਿਣ ਕੁਛ ਅੰਦਰ ਕੂੜ, ਜਗ ਨੇਤਰ ਨਜ਼ਰ ਕੋਇ ਨਾ ਆਈਆ। ਜਿਸ ਦੇ ਪਿੱਛੇ ਵਜੇ ਤੰਬੂਰ, ਅਗੰਮੀ ਨਾਦ ਸੁਣਾਈਆ। ਜਿਸ ਦੇ ਬਾਹਰੋਂ ਡਿੱਗੇ ਨਿਮੀ ਨਿਮੀ ਭੂਰ, ਅੰਮ੍ਰਿਤ ਧਾਰ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦੇ ਜਣਾਈਆ। ਜਨ ਭਗਤ ਕਹੇ ਪ੍ਰਭ ਅੰਦਰ ਕੋਈ ਧੁਨ, ਜਿਹੜੀ ਆਪਣਾ ਰਾਗ ਅਲਾਈਆ। ਸਰਵਣ ਦੋਏ ਨਾ ਸਕੇ ਸੁਣ, ਬੁੱਧੀ ਸਮਝ ਕੋਇ ਨਾ ਪਾਈਆ। ਜਿਸ ਤੋਂ ਪਰੇ ਅਨੋਖੀ ਮੁਨ, ਸੁਨ ਰੂਪ ਵਟਾਈਆ । ਉਸਦਾ ਭੇਵ ਖੋਲ੍ਹਦੇ ਹੁਣ, ਕਿਉਂ ਬੈਠਾ ਮੁਖ ਛੁਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦੇ ਦ੍ਰਿੜਾਈਆ। ਜਨ ਭਗਤ ਕਹਿਣ ਪ੍ਰਭੂ ਅੰਦਰ ਕੋਈ ਜੋਤੀ, ਜੋ ਆਪਣੇ ਆਪ ਡਗਮਗਾਈਆ । ਦਿਵਸ ਰੈਣ ਕਦੇ ਨਾ ਸੋਤੀ, ਆਲਸ ਨਿੰਦਰਾ ਨਾ ਕੋਇ ਰਖਾਈਆ। ਜੋ ਆਪਣੀ ਮੰਜ਼ਲ ਚੜ੍ਹ ਕੇ ਚੋਟੀ, ਬੈਠੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲੇਖਾ ਦੇ ਜਣਾਈਆ। ਜਨ ਭਗਤ ਕਹੇ ਪ੍ਰਭ ਅੰਦਰ ਕੋਈ ਸੁਰਤੀ, ਜੋ ਥੋੜਾ ਥੋੜਾ ਤੇਰਾ ਧਿਆਨ ਲਗਾਈਆ। ਜਿਸ ਨੂੰ ਯਾਦ ਸ਼ਬਦ ਗੁਰ ਦੀ, ਗੁਰਦੇਵ ਇਕ ਮਨਾਈਆ। ਜਿਹੜੀ ਨਜ਼ਰ ਨਾ ਆਵੇ ਤੁਰਦੀ, ਭੱਜੇ ਵਾਹੋ ਦਾਹੀਆ। ਉਹਦੀ ਸਮਝੇ ਕੋਈ ਨਾ ਫੁਰਤੀ, ਰਸਨਾ ਜਿਹਵਾ ਨਾ ਕੋਇ ਜਣਾਈਆ। ਉਸ ਨੂੰ ਲੋੜ ਇਕੋ ਧੁਰ ਦੀ, ਬੈਠੀ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਹਾਣੀ ਦੇ ਜਣਾਈਆ। ਜਨ ਭਗਤ ਕਹਿਣ ਪ੍ਰਭ ਅੰਦਰ ਕੋਈ ਪਰਕਾਸ਼, ਨੂਰੋ ਨੂਰ ਨਜ਼ਰੀ ਆਈਆ। ਅੰਦਰ ਕੋਈ ਸਾਥ, ਸੋਹਣਾ ਸੰਗ ਬਣਾਈਆ। ਅੰਤਰ ਕੋਈ ਨਾਦ, ਅਗੰਮੀ ਰਾਗ ਸੁਣਾਈਆ। ਅੰਦਰ ਕੋਈ ਸੁਆਦ, ਅੰਮ੍ਰਿਤ ਰਸ ਚਖਾਈਆ। ਅੰਦਰ ਕੋਈ ਰਾਜ, ਤਖ਼ਤ ਨਿਵਾਸੀ ਰਿਹਾ ਕਮਾਈਆ। ਅੰਦਰ ਕੋਈ ਸਮਾਜ, ਸੁਰਤੀ ਸ਼ਬਦ ਜੋੜ ਜੁੜਾਈਆ । ਅੰਦਰ ਕੋਈ ਤਾਜ, ਸਾਹਿਬ ਸੁਲਤਾਨ ਰਿਹਾ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਉਹਲਾ ਦੇ ਮਿਟਾਈਆ । ਜਨ ਭਗਤ ਕਹਿਣ ਪ੍ਰਭ ਅੰਦਰ ਕੋਈ ਮੀਤਾ, ਮਿਤਰ ਪਿਆਰਾ ਨਜ਼ਰੀ ਆਈਆ। ਅੰਦਰ ਕੋਈ ਅਗੰਮੀ ਗੀਤਾ, ਜਿਹੜੀ ਬਿਨ ਅੱਖਰਾਂ ਰਾਗ ਸੁਣਾਈਆ। ਅੰਦਰ ਕੋਈ ਅੰਗੀਠਾ, ਜਿਹੜਾ ਧੂਣੀ ਰਿਹਾ ਤਪਾਈਆ। ਅੰਦਰ ਕੋਈ ਸ਼ੀਸ਼ਾ, ਜੋ ਸਨਮੁਖ ਤੇਰਾ ਰੂਪ ਰਿਹਾ ਦਰਸਾਈਆ। ਅੰਦਰ ਤੇਰਾ ਬਾਗ਼ੀਚਾ, ਜੋ ਗੁਲਸ਼ਨ ਰਿਹਾ ਮਹਿਕਾਈਆ। ਅੰਦਰ ਤੇਰੀ ਪ੍ਰੀਤਾ, ਜੋ ਪ੍ਰੇਮ ਪ੍ਰੀਤੀ ਇਕ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਕੱਪੜ ਪੜਦਾ ਦੇ ਉਠਾਈਆ। ਜਨ ਭਗਤ ਕਹੇ ਪ੍ਰਭ ਅੰਦਰ ਕੋਈ ਸੰਜੋਗੀ, ਜੋ ਵਿਛੜੇ ਮੇਲ ਮਿਲਾਈਆ। ਅੰਦਰ ਕੋਈ ਜੋਗੀ, ਜੋ ਸਚ ਸਾਧਨਾ ਰਿਹਾ ਦਰਸਾਈਆ। ਪ੍ਰਭੂ ਅੰਦਰ ਕੋਈ ਭੋਗੀ, ਜੋ ਆਤਮ ਸੇਜਾ ਰਿਹਾ ਹੰਢਾਈਆ। ਸਵਾਮੀ ਅੰਦਰ ਕੋਈ ਚੋਜੀ, ਜੋ ਪ੍ਰੀਤਮ ਹੋ ਕੇ ਗਲੇ ਲਗਾਈਆ। ਸਾਹਿਬ ਅੰਦਰ ਕੋਈ ਮੌਜੀ, ਜੋ ਅੱਠੇ ਪਹਿਰ ਮਜਲਸ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦੇ ਜਣਾਈਆ। ਜਨ ਭਗਤ ਕਹੇ ਪ੍ਰਭ ਅੰਦਰ ਕੋਈ ਸੋਹਣਾ ਸੰਗੀ, ਜਿਹੜਾ ਸੰਗੀਤ ਅਗੰਮ ਸੁਣਾਇੰਦਾ। ਪ੍ਰਭ ਅੰਦਰ ਕੋਈ ਅਨੰਦੀ, ਜੋ ਪੁਰੀ ਅਨੰਦ ਵਾਲਾ ਮੇਲ ਮਿਲਾਇੰਦਾ। ਪ੍ਰਭ ਅੰਦਰ ਕੋਈ ਢੰਗੀ, ਜੋ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੂਰਬ ਲੇਖਾ ਆਪ ਸਮਝਾਇੰਦਾ। ਪ੍ਰਭ ਅੰਦਰ ਕੋਈ ਛੰਦੀ, ਜੋ ਸੰਸੇ ਰੋਗ ਸਰਬ ਮੁਕਾਇੰਦਾ। ਪ੍ਰਭ ਅੰਦਰ ਕੋਈ ਗੰਗੀ, ਜੋ ਗਹਿਰ ਗੰਭੀਰ ਅੰਮ੍ਰਿਤ ਮੇਘ ਬਰਸਾਇੰਦਾ। ਪ੍ਰਭ ਅੰਦਰ ਸੂਰਾ ਸਰਬੰਗੀ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲੇ ਦਰ ਤੇਰਾ ਰਹੇ ਮੰਗੀ, ਵਰਭੰਡੀ ਡੇਰਾ ਸਰਬ ਮੁਕਾਇੰਦਾ। ਸ੍ਰੀ ਭਗਵਾਨ ਕਹੇ ਸਾਢੇ ਤਿੰਨ ਹੱਥ ਕਾਇਆ ਮਾਟੀ, ਸੋਹਣੀ ਬਣਤ ਬਣਾਈਆ। ਪੁਰਖ ਅਕਾਲ ਖੋਲ੍ਹ ਕੇ ਹਾਟੀ, ਗੁਰ ਸ਼ਬਦ ਵਣਜਾਰਾ ਵਿਚ ਟਿਕਾਈਆ। ਮੰਜ਼ਲ ਵਖਾ ਕੇ ਆਪਣੀ ਘਾਟੀ, ਆਸਣ ਸੋਹਣਾ ਦਿਤਾ ਸੁਹਾਈਆ। ਨਿਰਮਲ ਜੋਤ ਇਕ ਪਰਕਾਸ਼ੀ, ਨੂਰੋ ਨੂਰ ਕਰੇ ਰੁਸ਼ਨਾਈਆ। ਨਾਮ ਨਿਧਾਨ ਵਜਾਏ ਅਨਾਦੀ, ਨਾਦ ਧੁਨ ਸ਼ਨਵਾਈਆ । ਅੰਮ੍ਰਿਤ ਬੂੰਦ ਸਵਾਂਤੀ, ਨਿਝਰ ਝਿਰਨਾ ਆਪ ਝਿਰਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤੀ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਲੇਖੇ ਲਾ ਕੇ ਮਿੱਟੀ ਖ਼ਾਕੀ, ਤਨ ਵਜੂਦ ਕਰੇ ਸਫ਼ਾਈਆ। ਆਤਮ ਪਰਮਾਤਮ ਮੇਲ ਮਿਲਾਵਾ ਕਮਲਾਪਾਤੀ, ਕਵਲ ਨੈਣ ਇਕੋ ਨਜ਼ਰੀ ਆਈਆ। ਆਵਣ ਜਾਵਣ ਦੀ ਪਾਰ ਕਰ ਕੇ ਘਾਟੀ, ਮੰਜ਼ਲ ਸਾਚੀ ਦਿਆਂ ਵਖਾਈਆ। ਤੂੰ ਮੇਰਾ ਮੈਂ ਤੇਰਾ ਭਗਤ ਭਗਵਾਨ ਇਕੋ ਗਾਥੀ, ਮੰਤਰ ਧੁਰ ਦਾ ਆਪ ਜਣਾਈਆ। ਮਧੁਰ ਰਸ ਪਿਆਲਾ ਦੇਵਾਂ ਬਣ ਕੇ ਸਾਕੀ, ਜਾਮ ਇਕੋ ਇਕ ਪਿਆਈਆ। ਸਚ ਪ੍ਰੀਤੀ ਜੋੜ ਕੇ ਨਾਤੀ, ਸਾਥੀ ਧੁਰ ਦੇ ਲਵਾਂ ਬਣਾਈਆ। ਮਨ ਮਨੂਆ ਰਹੇ ਕੋਇ ਨਾ ਆਕੀ, ਮਤ ਮਤਵਾਲੀ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਭੇਤ ਦਏ ਖੁਲ੍ਹਾਈਆ। ਜਨ ਭਗਤੋ ਤੁਹਾਡੇ ਅੰਦਰ ਭੇਵ ਖੁਲ੍ਹਾਵਾਂਗਾ। ਸਾਢੇ ਤਿੰਨ ਹੱਥ ਕਾਇਆ ਮੰਦਰ, ਬਿਨ ਦੀਵੇ ਬਾਤੀ ਆਪ ਰੁਸ਼ਨਾਵਾਂਗਾ। ਕਰ ਪਰਕਾਸ਼ ਅੰਧੇਰੀ ਕੰਦਰ, ਨੂਰੋ ਨੂਰ ਡਗਮਗਾਵਾਂਗਾ। ਬਜਰ ਕਪਾਟੀ ਤੋੜ ਕੇ ਜੰਦਰ, ਪੜਦਾ ਦਵੈਤ ਪਰੇ ਹਟਾਵਾਂਗਾ । ਸਾਚਾ ਸੋਹਲਾ ਸੁਣਾ ਕੇ ਛੰਦਨ, ਧੁਰ ਦਾ ਰਾਗ ਅਲਾਵਾਂਗਾ। ਧੂੜੀ ਟਿੱਕਾ ਮਸਤਕ ਲਾ ਕੇ ਚੰਦਨ, ਨੂਰੀ ਜੋਤ ਡਗਮਗਾਵਾਂਗਾ। ਦੀਨ ਦਿਆਲ ਹੋ ਕੇ ਬਖ਼ਸ਼ੰਦਨ, ਬਖ਼ਸ਼ਸ਼ ਰਹਿਮਤ ਆਪ ਕਮਾਵਾਂਗਾ। ਨਿਜ ਆਤਮ ਦੇ ਕੇ ਨਿਜ ਅਨੰਦਨ, ਨਿਜਾਨੰਦ ਰਸ ਚਖਾਵਾਂਗਾ। ਧੁਰ ਦਾ ਸੁਵਾਮੀ ਹੋ ਕੇ ਲਾਵਾਂ ਅੰਗਣ, ਅੰਗੀਕਾਰ ਆਪ ਬਣ ਜਾਵਾਂਗਾ। ਜਨ ਭਗਤ ਸੁਹੇਲਾ ਦੂਜੇ ਦਰ ਜਾਏ ਕੋਇ ਨਾ ਮੰਗਣ, ਨਾਮ ਵਸਤ ਅਮੋਲਕ ਝੋਲੀ
G18L061 ੧੧ ਮਾਘ ੨੦੨੧ ਬਿਕ੍ਰਮੀ ਕਪੂਰ ਸਿੰਘ ਬਰਾੜ ਦੇ ਗ੍ਰਹਿ ਮੋਗਾ
- Post category:Written Harbani Granth 18
