੮ ਚੇਤ ੨੦੧੭ ਬਿਕ੍ਰਮੀ ਬਚਨ ਸਿੰਘ ਦੇ ਘਰ ਪਿੰਡ ਕਾਣਾ ਕੌਂਟਾ ਜ਼ਿਲਾ ਗੁਰਦਾਸ ਪੁਰ
ਹਰਿ ਸਾਚੇ ਸਚ ਘਾੜਣ ਘੜਿਆ, ਹਰਿ ਵੱਡਾ ਵਡ ਵਡਿਆਈਆ। ਸੋ ਪੁਰਖ ਨਿਰੰਜਣ ਅੰਦਰ ਵੜਿਆ, ਨਿਰਗੁਣ ਆਪਣਾ ਖੇਲ ਖਿਲਾਈਆ। ਹਰਿ ਪੁਰਖ ਨਿਰੰਜਣ ਫੜਿਆ ਲੜਿਆ, ਅੰਗੀਕਾਰ ਆਪ ਅਖਵਾਈਆ। ਏਕੰਕਾਰਾ ਅੱਖਰ ਪੜ੍ਹਿਆ, ਨਿਸ਼ਅੱਖਰ ਆਪ ਪੜ੍ਹਾਈਆ। ਆਦਿ ਨਿਰੰਜਣ ਕਦੇ ਨਾ ਸੜਿਆ, ਨਾ ਮਰੇ ਨਾ ਜਾਈਆ। ਸ੍ਰੀ ਭਗਵਾਨ ਆਪਣੇ ਅੱਗੇ ਆਪੇ ਅੜਿਆ, ਆਪ ਆਪਣਾ ਬਲ ਧਰਾਈਆ। ਅਬਿਨਾਸ਼ੀ ਕਰਤਾ ਨਿਰਭੈ ਭੈ ਆਪੇ ਕਰਿਆ, ਗਹਿਰ ਗੰਭੀਰ ਬੇਪਰਵਾਹੀਆ । ਪਾਰਬ੍ਰਹਮ ਪ੍ਰਭ ਬੈਠਾ ਦੜ੍ਹਿਆ, ਦਰ ਦੁਆਰ ਸੁਹਾਈਆ। ਸਚਖੰਡ ਦੁਆਰਾ ਸਚਖੰਡ ਨਿਵਾਸੀ ਬਣਾਏ ਏਕਾ ਸਰਿਆ, ਸਰ ਸਰੋਵਰ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਵਟਾਇਆ। ਰੰਗ ਵਟਾਇਆ ਪੁਰਖ ਅਕਾਲ, ਸੁਤੇ ਪਰਕਾਸ਼ ਅਖਵਾਇੰਦਾ। ਲਾਲਣ ਲਾਲ ਜਲਵਾ ਨੂਰੀ ਜਲਾਲ, ਬੇਮਿਸਾਲ ਆਪ ਅਖਵਾਇੰਦਾ। ਵਸਣਹਾਰਾ ਸਚਖੰਡ ਸਚੀ ਧਰਮਸਾਲ, ਸਚ ਮੁਕਾਮ ਇਕ ਵਡਿਆਇੰਦਾ। ਸਤਿ ਸਰੂਪੀ ਬਣ ਦਲਾਲ, ਥਿਰ ਘਰ ਸਾਚੇ ਮੇਲ ਮਿਲਾਇੰਦਾ। ਖੇਲੇ ਖੇਲ ਦੀਨ ਦਿਆਲ, ਗੋਬਿੰਦ ਗੋਪਾਲ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦੁਆਰਾ ਖੇਲ ਅਪਾਰਾ, ਨਿਰਗੁਣ ਧਾਰਾ ਆਪ ਚਲਾਇੰਦਾ। ਨਿਰਗੁਣ ਧਾਰ ਖੇਲ ਅਪਾਰ, ਹਰਿ ਸਾਚਾ ਸਚ ਵਰਤਾਈਆ। ਸੋ ਪੁਰਖ ਨਿਰੰਜਣ ਹੋ ਤਿਆਰ, ਆਪ ਆਪਣਾ ਬਲ ਧਰਾਈਆ। ਆਪਣੀ ਇਛਿਆ ਭਰ ਭੰਡਾਰ, ਆਪਣੇ ਹੱਥ ਰੱਖੇ ਵਡਿਆਈਆ। ਆਪਣਾ ਸੁਹਾਏ ਬੰਕ ਦੁਆਰ, ਏਕਾ ਬੰਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਲੇਖਾ ਸਹਿਜ ਸੁਭਾਈਆ। ਨਿਰਗੁਣ ਲੇਖਾ ਕੰਚਨ ਰੰਗ, ਹਰਿ ਸਾਚੇ ਮੰਦਰ ਸੋਭਾ ਪਾਇੰਦਾ। ਪਾਰਬ੍ਰਹਮ ਸੂਰਾ ਸਰਬੰਗ, ਦਿਸ ਕਿਸੇ ਨਾ ਆਇੰਦਾ। ਆਦਿ ਜੁਗਾਦੀ ਆਪ ਆਪਣੇ ਲਗਾਏ ਅੰਗ, ਆਪਣੀ ਸੇਜ ਆਪ ਹੰਢਾਇੰਦਾ। ਸਚਖੰਡ ਦੁਆਰ ਮੰਗੇ ਏਕਾ ਮੰਗ, ਭਿਛਿਆ ਇਛਿਆ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਵਡਿਆਇੰਦਾ। ਦਰ ਘਰ ਸਾਚੇ ਹਰਿ ਹਰਿ ਵੇਸ, ਸੂਹੀ ਧਾਰ ਚਲਾਈਆ। ਪਰਮ ਪੁਰਖ ਪ੍ਰਭ ਹੋ ਪਰਵੇਸ਼, ਨਿਰਗੁਣ ਜੋਤ ਨੂਰ ਰੁਸ਼ਨਾਈਆ। ਆਦਿ ਜੁਗਾਦੀ ਇਕ ਆਦੇਸ਼, ਏਕਾ ਏਕ ਸੀਸ ਝੁਕਾਈਆ। ਇਕ ਇਕੱਲਾ ਰਿਹਾ ਵੇਖ, ਘਰ ਸਾਚੇ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਬੇਪਰਵਾਹ ਸਾਚੀ ਧਾਰ, ਸਤਿ ਸਫੈਦੀ ਆਪ ਵਹਾਇੰਦਾ। ਦਰ ਘਰ ਸਾਚੇ ਕਰ ਪਿਆਰ, ਹਰਿ ਹਰਿ ਸਾਚਾ ਸਗਨ ਮਨਾਇੰਦਾ। ਆਪਣੇ ਰੰਗ ਰਵੇ ਕਰਤਾਰ, ਆਪਣੀ ਨਦਰੀ ਨਦਰ ਸੁਹਾਇੰਦਾ। ਜਾਨਣਹਾਰਾ ਖੇਲ ਅਪਾਰ, ਸਚਖੰਡ ਨਿਵਾਸੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬੰਧਨ ਪਾਇੰਦਾ। ਬੰਧਨ ਪਾਏ ਹਰਿ ਹਰਿ ਰੂਪ, ਪੀਲਾ ਰੰਗ ਵਟਾਈਆ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੇਰਾ ਪਾਈਆ। ਆਦਿ ਜੁਗਾਦੀ ਸਤਿ ਸਰੂਪ, ਦਰ ਘਰ ਸਾਚੇ ਰਿਹਾ ਸੁਹਾਈਆ। ਏਕਾ ਤਾਣਾ ਏਕਾ ਸੂਤ, ਤਾਣਾ ਪੇਟਾ ਇਕ ਵਖਾਈਆ। ਆਪੇ ਜਾਣੇ ਆਪਣੀ ਰੁੱਤ, ਫੁਲ ਫੁਲਵਾੜੀ ਆਪ ਮਹਿਕਾਈਆ। ਆਪੇ ਹੋਏ ਅਬਿਨਾਸ਼ੀ ਅਚੁੱਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਈਆ। ਵੇਖਣਹਾਰਾ ਬੇਪਰਵਾਹ, ਹਰਿ ਸੱਜਣ ਸ਼ਾਹ ਸੁਲਤਾਨਿਆ। ਨੀਲਾ ਰੰਗ ਲਏ ਰੰਗਾ, ਆਪਣੀ ਚੋਲੀ ਆਪ ਵਖਾਨਿਆ। ਆਪਣੇ ਅੰਗ ਲਏ ਲਗਾ, ਅੰਗੀਕਾਰ ਸ੍ਰੀ ਭਗਵਾਨਿਆ। ਸਾਚਾ ਸੰਗ ਲਏ ਨਿਭਾ, ਦਰਗਹਿ ਸਾਚੀ ਹੋ ਪਰਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਰਤੇ ਆਪਣੇ ਭਾਣਿਆ। ਆਪਣਾ ਭਾਣਾ ਜਾਣੇ ਸਾਹਿਬ ਸੁਲਤਾਨ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਆਪੇ ਜਾਣੇ ਆਪਣੀ ਆਣ, ਆਪੇ ਹੁਕਮੀ ਹੁਕਮ ਸੁਣਾਇੰਦਾ। ਆਪੇ ਪਾਏ ਪਦ ਨਿਰਬਾਣ, ਨਿਗਹਬਾਨ ਆਪ ਹੋ ਆਇੰਦਾ। ਆਪੇ ਕਰੇ ਸਚ ਪਛਾਣ, ਆਪਣੀ ਕੀਮਤ ਆਪੇ ਪਾਇੰਦਾ। ਆਪ ਸੁਹਾਏ ਸਚ ਅਸਥਾਨ, ਸਚ ਸਿੰਘਾਸਣ ਆਸਣ ਲਾਇੰਦਾ। ਆਪਣਾ ਰੰਗ ਇਕ ਪਛਾਣ, ਕਾਲਖ ਟਿੱਕਾ ਮਸਤਕ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਰੰਗ ਕਰ ਤਿਆਰ, ਸਚਖੰਡ ਜੋਤੀ ਧਾਰ, ਸਚ ਸਿੰਘਾਸਣ ਹਰਿ ਨਿਰੰਕਾਰ, ਆਪੇ ਬੈਠੇ ਸਿਰਜਣਹਾਰ, ਆਪ ਆਪਣੀ ਜੋਤ ਜਗਾਇੰਦਾ। ਸੱਤ ਰੰਗ ਹਰਿ ਹਰਿ ਧਾਰਾ, ਸੋ ਪੁਰਖ ਨਿਰੰਜਣ ਆਪ ਚਲਾਇੰਦਾ। ਹਰਿ ਪੁਰਖ ਨਿਰੰਜਣ ਵੇਖਣਹਾਰਾ, ਨੇਤਰ ਨੈਣ ਇਕ ਉਠਾਇੰਦਾ। ਏਕੰਕਾਰਾ ਕਰ ਪਸਾਰਾ, ਘਰ ਸਾਚੇ ਖ਼ੁਸ਼ੀ ਮਨਾਇੰਦਾ। ਆਦਿ ਨਿਰੰਜਣ ਪਾਵੇ ਸਾਰਾ, ਗੁਪਤ ਜ਼ਾਹਿਰ ਰੂਪ ਅਨੂਪ ਆਪ ਦਰਸਾਇੰਦਾ। ਅਬਿਨਾਸ਼ੀ ਕਰਤਾ ਕਰ ਪਿਆਰਾ, ਆਪ ਆਪਣਾ ਸੰਗ ਨਿਭਾਇੰਦਾ। ਸ੍ਰੀ ਭਗਵਾਨ ਸੱਚੀ ਸਰਕਾਰਾ, ਸਾਚਾ ਬਸਤਰ ਇਕ ਵਖਾਇੰਦਾ। ਪਾਰਬ੍ਰਹਮ ਕਰ ਸ਼ਿੰਗਾਰ ਖੋਲ੍ਹੇ ਬੰਦ ਥਿਰ ਘਰ ਕਿਵਾੜਾ, ਨਿਝ ਡੇਰਾ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਨਿਸ਼ਾਨਾ ਹਰਿ ਭਗਵਾਨਾ, ਘਰ ਸਾਚੇ ਆਪ ਝੁਲਾਇੰਦਾ। ਸੱਤ ਰੰਗ ਨਿਸ਼ਾਨਾ ਕਰ ਤਿਆਰ, ਸਚਖੰਡ ਆਪ ਝੁਲਾਈਆ। ਪੰਚਮ ਮੁਖ ਸੀਸ ਦਸਤਾਰ, ਹਰਿ ਸਾਚਾ ਆਪ ਰਖਾਈਆ। ਸਚ ਸਿੰਘਾਸਣ ਬੈਠ ਨਿਰੰਕਾਰ, ਹੁਕਮੀ ਹੁਕਮ ਸੁਣਾਈਆ। ਸ਼ਬਦ ਅਗੰਮੀ ਲਏ ਉਭਾਰ, ਸੁੱਤ ਦੁਲਾਰਾ ਆਪ ਉਠਾਈਆ। ਆਪਣੀ ਸ਼ਕਤੀ ਭਰ ਭੰਡਾਰ, ਸਚ ਵਿਅਕਤੀ ਇਕ ਬਣਾਈਆ। ਬੂੰਦ ਰਕਤੀ ਨਾ ਕੋਇ ਪਸਾਰ, ਮਾਤ ਗਰਭ ਨਾ ਕੋਈ ਰਖਾਈਆ। ਕਾਗਦ ਕਲਮ ਨਾ ਲਿਖਣਹਾਰ, ਲੇਖਾ ਲਿਖੇ ਨਾ ਕੋਈ ਸ਼ਾਹੀਆ। ਸਚਖੰਡ ਵਸੇ ਆਪ ਨਿਰੰਕਾਰ, ਸਚ ਦੁਆਰਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਸਾਚਾ ਤਖ਼ਤ ਸਚ ਸੁਲਤਾਨਾ, ਹਰਿ ਸਾਚਾ ਕਰਮ ਕਮਾਇੰਦਾ। ਸ਼ਬਦ ਨਾਉਂ ਧਰ ਸ੍ਰੀ ਭਗਵਾਨਾ, ਨਰ ਹਰਿ ਨਰਾਇਣ ਆਪ ਅਖਵਾਇੰਦਾ। ਧਰਿਆ ਵੇਸ ਸਾਚੇ ਕਾਹਨਾ, ਸਾਚਾ ਮੁਕਟ ਸੀਸ ਟਿਕਾਇੰਦਾ। ਸ਼ਬਦ ਅਗੰਮੀ ਪਹਿਰੇ ਬਾਣਾ, ਦਿਸ ਕਿਸੇ ਨਾ ਆਇੰਦਾ। ਗਾਏ ਰਾਗ ਧੁਨ ਤਰਾਨਾ, ਤਾਲ ਤਲਵਾੜਾ ਨਾ ਕੋਇ ਵਜਾਇੰਦਾ। ਆਪੇ ਹੋਇਆ ਜਾਣੀ ਜਾਣਾ, ਆਪਣੀ ਬੂਝ ਆਪ ਬੁਝਾਇੰਦਾ। ਆਪੇ ਦੇਵਣਹਾਰਾ ਮਾਣਾ, ਆਪ ਆਪਣਾ ਮਾਣ ਰਖਾਇੰਦਾ। ਆਪੇ ਵਰਤੇ ਆਪਣਾ ਭਾਣਾ, ਹਰਿ ਭਾਣਾ ਵਡ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਬੈਠਾ ਵੜ, ਸਚ ਸਿੰਘਾਸਣ ਆਸਣ ਲਾਇੰਦਾ। ਸਚਖੰਡ ਦੁਆਰੇ ਹਰਿ ਹਰਿ ਬਰਾਜੇ, ਸਾਚੇ ਤਖ਼ਤ ਸੁਹਾਇਆ। ਪੁਰਖ ਅਬਿਨਾਸ਼ੀ ਆਪਣਾ ਰਚਿਆ ਆਪੇ ਕਾਜੇ, ਆਪੇ ਵੇਖ ਵਖਾਇਆ। ਆਪ ਸੁਹਾਏ ਸੀਸ ਤਾਜੇ, ਆਪੇ ਰੰਗ ਰੰਗਾਇਆ। ਆਪੇ ਮਾਰਨਹਾਰਾ ਵਾਜੇ, ਆਪ ਆਪਣਾ ਹੁਕਮ ਸੁਣਾਇਆ। ਆਪੇ ਰੱਖਣਹਾਰਾ ਲਾਜੇ, ਆਪਣੀ ਲੱਜਿਆ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਤਖ਼ਤ ਬੈਠ ਸੁਲਤਾਨਾ, ਆਪਣਾ ਕਰੇ ਆਪ ਧਿਆਨਾ, ਆਪ ਆਪਣਾ ਭੇਵ ਖੁਲ੍ਹਾਇਆ। ਸਤ ਰੰਗ ਨਿਸ਼ਾਨਾ ਹਰਿ ਹਰਿ ਚਾੜ੍ਹ, ਸਚਖੰਡ ਦੁਆਰਾ ਆਪ ਸੁਹਾਈਆ। ਧੁਰਦਰਗਾਹੀ ਬਣ ਬਣ ਲਾੜ, ਤਖ਼ਤ ਤਾਜ ਦਏ ਵਡਿਆਈਆ। ਆਪਣੀ ਇਛਿਆ ਆਪਣੇ ਵਿਚੋਂ ਕਾਡ, ਆਪਣੀ ਝੋਲੀ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਈਆ। ਪੰਚਮ ਤਾਜ ਰੱਖ ਸੀਸ ਹਰਿ, ਸਾਚਾ ਖੇਲ ਖਿਲਾਇੰਦਾ। ਸ਼ਬਦ ਅਨਾਦੀ ਸੁੱਤ ਅੱਗੇ ਧਰ, ਆਪ ਆਪਣਾ ਹੁਕਮ ਚਲਾਇੰਦਾ। ਸੁੱਤ ਦੁਲਾਰਾ ਚਰਨੀ ਗਿਆ ਪੜ, ਨਿਉਂ ਨਿਉਂ ਸੀਸ ਝੁਕਾਇੰਦਾ। ਏਕਾ ਅੱਖਰ ਜਾਵਾਂ ਪੜ੍ਹ, ਦੂਜਾ ਲੇਖ ਨਾ ਕੋਈ ਵਖਾਇੰਦਾ। ਆਦਿ ਜੁਗਾਦੀ ਤੇਰਾ ਦਰ, ਦਰ ਸਾਚਾ ਇਕ ਸੁਹਾਇੰਦਾ। ਸੋ ਪੁਰਖ ਨਿਰੰਜਣ ਦਿਤਾ ਵਰ, ਬਾਲਕ ਭਿਛਿਆ ਮੰਗ ਮੰਗਾਇੰਦਾ। ਹਰਿ ਪੁਰਖ ਨਿਰੰਜਣ ਕਿਰਪਾ ਦੇਵੇ ਕਰ, ਦੇ ਮਤ ਆਪ ਸਮਝਾਇੰਦਾ। ਦੋ ਜਹਾਨ ਚੁਕਾਏ ਤੇਰਾ ਡਰ, ਭੈ ਆਪਣਾ ਆਪ ਵਖਾਇੰਦਾ। ਤੇਰੀ ਧਾਰ ਤੇਰਾ ਪਿਆਰ ਤੇਰੇ ਨਾਲ ਜਾਏ ਰਲ, ਹਰਿ ਸਾਚਾ ਆਪ ਰਲਾਇੰਦਾ। ਕਰੇ ਤਿਆਰ ਮਹਾਂਕਾਲ, ਸ਼ਬਦ ਸ਼ਬਦੀ ਸੰਗ ਰਖਾਇੰਦਾ। ਪੰਚਮ ਮੁਖ ਸੁਹਾਏ ਏਕਾ ਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਸ਼ਬਦ ਮੰਗੀ ਮੰਗ ਹਰਿ ਦੁਆਰ, ਹਰਿ ਸਾਚਾ ਝੋਲੀ ਪਾਇੰਦਾ। ਆਪਣੀ ਇਛਿਆ ਕਰ ਤਿਆਰ, ਮਹਾਂਕਾਲ ਨਾਲ ਰਲਾਇੰਦਾ। ਪੰਚਮ ਮੁਖ ਸੁਹਾਏ ਏਕਾ ਵਾਰ, ਛੇਵਾਂ ਦਰ ਖੁਲ੍ਹਾਇੰਦਾ। ਸਤਵੇਂ ਵੱਜੇ ਸਾਚਾ ਤਾਲ, ਸਤਿ ਸਤਿਵਾਦੀ ਆਪ ਵਜਾਇੰਦਾ। ਮਹਾਂਕਾਲ ਬਣ ਭਿਖਾਰ, ਪਾਰਬ੍ਰਹਮ ਅੱਗੇ ਝੋਲੀ ਡਾਹਿੰਦਾ। ਕਵਣ ਰੂਪ ਹੋਏ ਤੇਰਾ ਨਿਰੰਕਾਰ, ਵੇਸ ਅਨੇਕਾ ਭੇਵ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਆਪ ਸਮਝਾਇੰਦਾ। ਮਹਾਂਕਾਲ ਕਰ ਧਿਆਨ, ਹਰਿ ਸਾਚਾ ਸਚ ਜਣਾਈਆ। ਖੇਲੇ ਖੇਲ ਸ੍ਰੀ ਭਗਵਾਨ, ਭੇਵ ਅਭੇਦ ਭੇਵ ਛੁਪਾਈਆ। ਸਚਖੰਡ ਦੁਆਰ ਸਚ ਮਕਾਨ, ਆਦਿ ਜੁਗਾਦੀ ਆਸਣ ਲਾਈਆ। ਝੁਲਦਾ ਰਹੇ ਸ਼ਬਦ ਨਿਸ਼ਾਨ, ਹਰਿ ਸਾਚਾ ਆਪ ਝੁਲਾਈਆ। ਬੈਠਾ ਰਹੇ ਰਾਜ ਰਾਜਾਨ, ਸੀਸ ਆਪਣਾ ਮੁਕਟ ਟਿਕਾਈਆ। ਦੇਂਦਾ ਰਹੇ ਦਾਨੀ ਦਾਨ, ਵਡ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਈਆ। ਮਹਾਂਕਾਲ ਸੁਣ ਹਰਿਜਨ ਮੀਤ, ਸਚਖੰਡ ਦੁਆਰੇ ਆਪ ਸੁਣਾਈਆ। ਪਾਰਬ੍ਰਹਮ ਚਲਾਏ ਆਪਣੀ ਰੀਤ, ਸੋ ਪੁਰਖ ਨਿਰੰਜਣ ਹੁਕਮ ਸੁਣਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਪਤਿਤ ਪੁਨੀਤ, ਪਤਿਤ ਪਾਵਣ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਖ ਵਖਾਈਆ। ਹਰਿ ਲੇਖਾ ਲੇਖ ਅਪਾਰ, ਭੇਵ ਕੋਇ ਨਾ ਪਾਇੰਦਾ। ਸੁੱਤ ਦੁਲਾਰਾ ਤੇਰਾ ਯਾਰ, ਤੇਰਾ ਸੰਗ ਰਖਾਇੰਦਾ। ਬ੍ਰਹਿਮੰਡ ਖੰਡ ਲੋਆਂ ਪੁਰੀਆਂ ਮਹੱਲ ਲਏ ਉਸਾਰ, ਰਵ ਸਸ ਤੇਰੀ ਅੰਸ ਬਣਾਇੰਦਾ। ਮੰਡਲ ਮੰਡਪ ਕਰ ਪਸਾਰ, ਕੋਟਨ ਕੋਟ ਸਤਾਰ ਚਮਕਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦਏ ਅਧਾਰ, ਆਪਣੀ ਭਿਛਿਆ ਇਕ ਵਖਾਇੰਦਾ। ਲੱਖ ਚੁਰਾਸੀ ਕਰ ਤਿਆਰ, ਸਾਚੇ ਭਾਂਡੇ ਆਪ ਘੜਾਇੰਦਾ। ਸਾਚਾ ਬਣੇ ਹਰਿ ਠਠਿਆਰ, ਰੂਪ ਅਨੂਪ ਆਪ ਵਟਾਇੰਦਾ। ਖੇਲੇ ਖੇਲ ਅਗੰਮ ਅਪਾਰ, ਵੇਦ ਕਤੇਬ ਨਾ ਕੋਈ ਜਣਾਇੰਦਾ। ਗੁਰ ਪੀਰ ਨਾ ਪਾਵੇ ਸਾਰ, ਸਾਧ ਸੰਤ ਨਾ ਕੋਇ ਲਿਖਾਇੰਦਾ। ਮੰਗਣ ਮੰਗ ਬਣ ਭਿਖਾਰ, ਸਾਚਾ ਦਰ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਇੰਦਾ। ਲੱਖ ਚੁਰਾਸੀ ਕਰ ਪਸਾਰ, ਜੁਗ ਜੁਗ ਆਪਣੀ ਖੇਲ ਖਿਲਾਈਆ। ਸੁੱਤ ਦੁਲਾਰੇ ਕਰੇ ਪਿਆਰ, ਸ਼ਬਦ ਸ਼ਬਦੀ ਵਿਚ ਸਮਾਈਆ। ਆਪੇ ਕਰੇ ਬੰਦ ਕਿਵਾੜ, ਅੰਦਰ ਬੈਠਾ ਮੁਖ ਛੁਪਾਈਆ। ਆਪੇ ਕਰੇ ਸਚ ਜੈਕਾਰ, ਆਪਣਾ ਨਾਅਰਾ ਆਪੇ ਲਾਈਆ। ਆਪੇ ਪਾਵਣਹਾਰਾ ਸਾਰ, ਹਰਿਜਨ ਸਾਚੇ ਲਏ ਉਠਾਈਆ। ਆਪੇ ਕਰਨਹਾਰ ਖ਼ਵਾਰ, ਘਟ ਘਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਂਕਾਲ ਇਕ ਸਮਝਾਈਆ। ਮਹਾਂਕਾਲ ਹਰਿ ਸਮਝਾਇਆ, ਭੁੱਲ ਰਹੇ ਨਾ ਰਾਈਆ। ਪੁਰਖ ਅਬਿਨਾਸ਼ੀ ਆਪ ਉਪਜਾਇਆ, ਤੇਰੀ ਬਿੰਦ ਆਪ ਧਰਾਈਆ। ਮਾਤ ਪਿਤ ਨਾ ਕੋਈ ਬਣਾਇਆ, ਸ਼ਬਦ ਦੁਲਾਰਾ ਬਣਿਆ ਭਾਈਆ। ਤੇਰੀ ਸੇਵਾ ਸਚ ਵਖਾਇਆ, ਹਰਿ ਸਾਚਾ ਆਪ ਕਰਾਈਆ। ਦੂਸਰ ਕੋਈ ਵੇਖ ਨਾ ਪਾਇਆ, ਨੇਤਰ ਨੈਣ ਨਜ਼ਰ ਨਾ ਆਈਆ। ਚਰਨ ਦੁਆਰ ਇਕ ਸਮਝਾਇਆ, ਦਰ ਘਰ ਸਾਚਾ ਆਪ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਈਆ। ਚਰਨ ਦੁਆਰ ਸਾਚਾ ਘਰ, ਮਹਾਂਕਾਲ ਸਮਝਾਇੰਦਾ। ਨਾ ਪੁਰਖ ਨਾ ਨਾਰੀ ਨਰ, ਨਰ ਨਰਾਇਣ ਰੂਪ ਵਟਾਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਕਰਨੀ ਖੇਲ ਖਿਲਾਇੰਦਾ। ਪਾਵੇ ਸਾਰ ਧਰਨੀ ਧਰ, ਧਰਤ ਧਵਲ ਆਪ ਵਡਿਆਇੰਦਾ। ਗਗਨ ਪਾਤਾਲਾਂ ਆਪੇ ਖੜ, ਆਪਣੇ ਨੇਤਰ ਵੇਖ ਵਖਾਇੰਦਾ। ਸਚਖੰਡ ਦੁਆਰ ਸੁਹਾਏ ਗੜ੍ਹ, ਥਿਰ ਘਰ ਸਾਚੇ ਆਸਣ ਲਾਇੰਦਾ। ਆਪ ਫੜੇ ਆਪਣਾ ਲੜ, ਆਪਣਾ ਪੱਲੂ ਸ਼ਬਦ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਸੇਵਾ ਸੇਵ ਸਮਝਾਇੰਦਾ। ਮਹਾਂਕਾਲ ਤੇਰੀ ਸਾਚੀ ਧਾਰ, ਹਰਿ ਸਾਚੇ ਸਚ ਚਲਾਈਆ। ਜੁਗ ਜੁਗ ਨਾ ਹੋਣਾ ਖ਼ਬਰਦਾਰ, ਲੋਕਮਾਤ ਨਾ ਲਏ ਅੰਗੜਾਈਆ। ਤੇਰਾ ਸ਼ਾਹੋ ਭੂਪ ਹਰਿ ਸਿਕਦਾਰ, ਦੂਸਰ ਹੁਕਮ ਨਾ ਕੋਇ ਸੁਣਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਸੁੱਤਾ ਰਹਿਣਾ ਪੈਰ ਪਸਾਰ, ਨਾ ਸਕੇ ਕੋਈ ਉਠਾਈਆ। ਅੰਤਮ ਕਲਜੁਗ ਆਏ ਤੇਰੀ ਵਾਰ, ਪ੍ਰਭ ਸਾਚਾ ਲਏ ਜਗਾਈਆ। ਲੋਕਮਾਤ ਲਏ ਅਵਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਤ ਰੰਗ ਨਿਸ਼ਾਨਾ ਕਰ ਤਿਆਰ, ਨੌ ਖੰਡ ਪ੍ਰਿਥਮੀ ਦਏ ਵਖਾਈਆ। ਪੰਚਮ ਮੁਖ ਸੀਸ ਦਸਤਾਰ, ਸ਼ਾਹ ਸੁਲਤਾਨਾ ਆਪ ਟਿਕਾਈਆ। ਰਾਜ ਰਾਜਾਨਾਂ ਕਰੇ ਖਵਾਰ, ਤਖ਼ਤ ਤਾਜ ਨਾ ਕੋਈ ਹੰਢਾਈਆ। ਅੰਤਮ ਆਏ ਤੇਰੀ ਵਾਰ, ਤੇਰਾ ਰੂਪ ਸਰਬ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਂਕਾਲ ਦਏ ਦੁਹਾਈਆ। ਮਹਾਂਕਾਲ ਦਰ ਦੁਆਰਾ, ਹਰਿ ਸਾਚਾ ਆਪ ਖੁਲ੍ਹਾਇੰਦਾ। ਇਕ ਵਖਾਏ ਪੰਚਮ ਤਾਜਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਸਤ ਰੰਗ ਨਿਸ਼ਾਨਾ ਮਾਰੇ ਵਾਜਾਂ, ਸੱਤਾਂ ਦੀਪਾਂ ਆਪ ਉਠਾਇੰਦਾ। ਨਿਰਗੁਣ ਸਰਗੁਣ ਰਚਿਆ ਕਾਜਾ, ਦਿਸ ਕਿਸੇ ਨਾ ਆਇੰਦਾ। ਦਿਵਸ ਰੈਣ ਵੱਜੇ ਅਨਹਦ ਵਾਜਾ, ਤੇਰਾ ਘਰ ਵਖਾਇੰਦਾ। ਦੋ ਜਹਾਨਾਂ ਫਿਰੇ ਭਾਜਾ, ਲੋਆਂ ਪੁਰੀਆਂ ਚਰਨਾਂ ਹੇਠ ਰਖਾਇੰਦਾ। ਸਚ ਚਲਾਏ ਨਾਮ ਜਹਾਜ਼ਾ, ਆਪਣਾ ਆਪ ਬਣਾਇੰਦਾ। ਜਨ ਭਗਤਾਂ ਰੱਖੇ ਅੰਤਮ ਲਾਜਾ, ਸਿਰ ਆਪਣਾ ਹੱਥ ਰਖਾਇੰਦਾ। ਭਾਗ ਲਗਾਏ ਦੇਸ ਮਾਝਾ, ਸੰਬਲ ਵਡ ਵਡਿਆਇੰਦਾ। ਨਾ ਕੋਈ ਸ਼ਾਹ ਨਾ ਨਵਾਬਾ, ਨੂਰੋ ਨੂਰ ਡਗਮਗਾਇੰਦਾ। ਨਾ ਕੋਈ ਪਾਪ ਪੁੰਨ ਸਵਾਬਾ, ਜਗਤ ਅਜ਼ਾਬਾ ਨਾ ਕੋਈ ਰਖਾਇੰਦਾ। ਨਾ ਕੋਈ ਮੱਕਾ ਨਾ ਕੋਈ ਕਾਅਬਾ, ਜਗਤ ਮਹਿਰਾਬ ਹੁਜਰੇ ਡੇਰਾ ਲਾਇੰਦਾ। ਨਾ ਕੋਈ ਤੀਰਥ ਅਠਸਠ ਦਿਸੇ ਆਬਾ, ਸਰ ਸਰੋਵਰ ਨਾ ਕੋਈ ਨੁਹਾਇੰਦਾ। ਨਾ ਕੋਈ ਗੁਰ ਪੀਰ ਅਵਤਾਰ ਸੰਤ ਸਾਧ ਦਿਸੇ ਬਾਬਾ, ਬਿਰਧ ਬਾਲ ਨਾ ਕੋਈ ਜਣਾਇੰਦਾ। ਨਾ ਕੋਈ ਘੋੜਾ ਨਾ ਚਰਨ ਰਕਾਬਾ, ਆਸਣ ਸਿੰਘਾਸਣ ਨਾ ਕੋਈ ਵਖਾਇੰਦਾ। ਨਾ ਕੋਈ ਤੀਰ ਤਲਵਾਰ ਖੰਡਾ ਖੜਗ ਨਾ ਸਾਜਣ ਸਾਜਾ, ਸ਼ਸਤਰ ਬਸਤਰ ਨਾ ਕੋਈ ਚਮਕਾਇੰਦਾ। ਸ਼ਬਦ ਸਰੂਪੀ ਫਿਰੇ ਭਾਜਾ, ਮਹਾਂਕਾਲ ਨਾਮ ਧਰਾਇੰਦਾ। ਪਾਰਬ੍ਰਹਮ ਪ੍ਰਭ ਤੇਰੀ ਕੋਈ ਨਾ ਝੱਲੇ ਤਾਬਾ, ਨੇਤਰ ਨੈਣ ਨਾ ਕੋਈ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚਾ ਆਪ ਸੁਹਾਇੰਦਾ। ਮਹਾਂਕਾਲ ਲਏ ਅੰਗੜਾਈ, ਚਰਨ ਕਵਲ ਕਰੇ ਨਿਮਸਕਾਰਿਆ, ਪਾਰਬ੍ਰਹਮ ਤੇਰੀ ਵਜਦੀ ਰਹੇ ਵਧਾਈ, ਤੇਰਾ ਖੇਲ ਅਪਰ ਅਪਾਰਿਆ। ਸਾਰ ਸ਼ਬਦ ਤੇਰੀ ਸਾਰ ਨਾ ਪਾਈ, ਸ੍ਰਿਸ਼ਟ ਸਬਾਈ ਵੇਖ ਵਿਚਾਰਿਆ। ਲੱਖ ਚੁਰਾਸੀ ਹੋਈ ਹਲਕਾਈ, ਲੱਖ ਲੱਖ ਗੇੜ ਨਾ ਕਿਸੇ ਨਿਵਾਰਿਆ। ਪੁਰਖ ਅਬਿਨਾਸ਼ੀ ਬੇਪਰਵਾਹੀ, ਕਲਜੁਗ ਕਰੇ ਖੇਲ ਆਪ ਨਿਰੰਕਾਰਿਆ। ਨਿਰਗੁਣ ਜੋਤ ਜੋਤ ਉਜਿਆਰ ਹੋਏ ਰੁਸ਼ਨਾਈ, ਸ਼ਬਦੀ ਜਾਮਾ ਗੁਰ ਗੁਰ ਧਾਰਿਆ। ਹਰਿਜਨ ਪਕੜੇ ਫੜ ਫੜ ਬਾਹੀਂ, ਮਨਮੁਖ ਜੀਵ ਆਪ ਸੰਘਾਰਿਆ। ਮਹਾਂਕਾਲ ਅੰਤਮ ਫਿਰੇ ਚਾਈਂ ਚਾਈਂ, ਚਾਰ ਕੁੰਟ ਵਿਚ ਸੰਸਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਪੁਰਖ ਕਰਤਾਰਿਆ। ਪੁਰਖ ਕਰਤਾਰ ਖੇਲ ਖਲਾਵਣਾ, ਸ਼ਬਦ ਦੁਲਾਰਾ ਆਪ ਉਠਾਇਆ। ਮਹਾਂਕਾਲ ਹਰਿ ਸੰਗ ਰਲਾਵਣਾ, ਹਰਿ ਘਰ ਸਾਚੇ ਮੇਲ ਮਿਲਾਇਆ। ਦੋਹਾਂ ਵਿਚੋਲਾ ਆਪ ਅਖਵਾਵਣਾ, ਦੋ ਦੋ ਧਾਰ ਆਪ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹੁਕਮੀ ਹੁਕਮ ਆਪ ਸੁਣਾਇਆ।
