ਪਹਿਲੀ ਚੇਤ ੨੦੧੭ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ
ਸੋ ਪੁਰਖ ਨਿਰੰਜਣ ਵਡ ਮਿਹਰਬਾਨ, ਆਦਿ ਜੁਗਾਦਿ ਸਮਾਇੰਦਾ। ਹਰਿ ਪੁਰਖ ਨਿਰੰਜਣ ਖੇਲ ਮਹਾਨ, ਨਿਰਗੁਣ ਆਪਣਾ ਆਪ ਕਰਾਇੰਦਾ। ਏਕੰਕਾਰਾ ਵਡ ਬਲਵਾਨ, ਭੇਵ ਕੋਇ ਨਾ ਪਾਇੰਦਾ। ਆਦਿ ਨਿਰੰਜਣ ਜੋਤ ਮਹਾਨ, ਨੂਰ ਨੁਰਾਨਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਨੌਜਵਾਨ, ਬਿਰਧ ਬਾਲ ਨਾ ਕੋਈ ਵਖਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਪਾਰਬ੍ਰਹਮ ਵਸੇ ਸਚ ਮਕਾਨ, ਸਚ ਸਿੰਘਾਸਣ ਆਸਣ ਲਾਇੰਦਾ। ਸਚਖੰਡ ਦੁਆਰਾ ਇਕ ਮਕਾਨ, ਛੱਪਰ ਛੰਨ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਏਕੰਕਾਰ, ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਦਿਸ ਕਿਸੇ ਨਾ ਆਇੰਦਾ। ਸੋ ਪੁਰਖ ਨਿਰੰਜਣ ਖੇਲ ਮਹਾਨਾ, ਹਰਿ ਪੁਰਖ ਨਿਰੰਜਣ ਆਪ ਕਰਾਇੰਦਾ। ਏਕੰਕਾਰਾ ਗੁਣ ਨਿਧਾਨਾ, ਜੋਤ ਨਿਰੰਜਣ ਡਗਮਗਾਇੰਦਾ। ਪੁਰਖ ਅਬਿਨਾਸ਼ੀ ਇਕ ਤਰਾਨਾ, ਸ੍ਰੀ ਭਗਵਾਨ ਆਪੇ ਗਾਇੰਦਾ। ਪਾਰਬ੍ਰਹਮ ਖੇਲੇ ਖੇਲ ਮਹਾਨਾ, ਆਪ ਆਪਣੀ ਰਚਨ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਖੇਲ ਅਪਾਰ, ਕਰੇ ਕਰਾਏ ਹਰਿ ਨਿਰੰਕਾਰ, ਦਿਸ ਕਿਸੇ ਨਾ ਆਇੰਦਾ। ਖੇਲ ਅਪਾਰਾ ਹਰਿ ਨਿਰੰਕਾਰਾ, ਆਪਣਾ ਆਪ ਕਰਾਇੰਦਾ। ਵਸਣਹਾਰਾ ਧਾਮ ਨਿਆਰਾ, ਨਿਰਗੁਣ ਆਪਣਾ ਘਰ ਵਖਾਇੰਦਾ। ਸਚਖੰਡ ਵਸਾਏ ਬੰਕ ਦੁਆਰਾ, ਬੰਕ ਦੁਆਰੀ ਨਾਉਂ ਧਰਾਇੰਦਾ। ਰਵ ਸਸ ਨਾ ਕੋਇ ਸਤਾਰਾ, ਸੂਰਜ ਚੰਨ ਨਾ ਕੋਇ ਚੜ੍ਹਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡ ਖੰਡ ਨਾ ਕੋਇ ਸਹਾਰਾ, ਜੇਰਜ ਅੰਡ ਉਤਭੁਜ ਸੇਤਜ ਨਾ ਰਚਨ ਰਚਾਇੰਦਾ। ਜੰਗਲ ਜੂਹ ਨਾ ਕੋਇ ਉਜਾੜ ਪਹਾੜਾ, ਡੂੰਘੀ ਕੰਦਰ ਨਾ ਫੇਰੀ ਪਾਇੰਦਾ। ਵਸਣਹਾਰਾ ਧਾਮ ਨਿਆਰਾ, ਨਿਰਗੁਣ ਦੀਵਾ ਬਾਤੀ ਕਮਲਾਪਾਤੀ ਆਪਣਾ ਆਪ ਜਗਾਇੰਦਾ। ਸਾਚੇ ਮੰਦਰ ਖੋਲ੍ਹ ਤਾਕੀ, ਆਪ ਆਪਣਾ ਮੁਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਖੇਲ ਖਿਲਾਇੰਦਾ। ਆਦਿ ਜੁਗਾਦੀ ਖੇਲ ਅਵੱਲਾ, ਹਰਿ ਸਾਚਾ ਆਪ ਕਰਾਇੰਦਾ। ਬੈਠਾ ਰਹੇ ਇਕ ਇਕੱਲਾ, ਅਕਲ ਕਲ ਨਾਉਂ ਧਰਾਇੰਦਾ। ਵਸਣਹਾਰਾ ਜਲ ਥਲਾ, ਘਟ ਘਟ ਆਪਣਾ ਰੂਪ ਵਟਾਇੰਦਾ। ਆਪਣੇ ਦੀਪਕ ਆਪੇ ਬਲਾ, ਅਗਿਆਨ ਅੰਧੇਰ ਨਾ ਕੋਇ ਵਖਾਇੰਦਾ। ਸ਼ਬਦ ਜੋਤੀ ਆਪੇ ਰਲਾ, ਸਚ ਸੰਦੇਸ਼ ਸਚ ਤਰਾਨਾ ਆਪਣਾ ਆਪ ਸੁਣਾਇੰਦਾ। ਆਦਿ ਜੁਗਾਦੀ ਰਹੇ ਹਮੇਸ਼, ਦੂਸਰ ਰੰਗ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ ਖੇਲ ਤਮਾਸ਼ਾ ਸ਼ਾਹੋ ਸ਼ਾਬਾਸ਼ਾ, ਆਪਣਾ ਆਪ ਕਰਾਇੰਦਾ। ਸਚਖੰਡ ਨਿਵਾਸੀ ਹਰਿ ਭਗਵਾਨ, ਆਪਣੀ ਖੇਲ ਖਿਲਾਈਆ। ਸੋ ਪੁਰਖ ਨਿਰੰਜਣ ਮਾਰ ਧਿਆਨ, ਹਰਿ ਪੁਰਖ ਨਿਰੰਜਣ ਦਏ ਸਮਝਾਈਆ। ਏਕੰਕਾਰਾ ਕਰ ਪਛਾਣ, ਆਦਿ ਨਿਰੰਜਣ ਲਏ ਉਠਾਈਆ। ਸ੍ਰੀ ਭਗਵਾਨ ਦੇਵੇ ਦਾਨ, ਅਬਿਨਾਸ਼ੀ ਕਰਤਾ ਝੋਲੀ ਪਾਈਆ। ਪਾਰਬ੍ਰਹਮ ਮੰਗੇ ਏਕਾ ਦਾਨ, ਦਰ ਦਰਵੇਸ਼ ਆਪਣੀ ਅਲੱਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਈਆ। ਰੰਗ ਰੰਗੀਲਾ ਹਰਿ ਕਰਤਾਰ, ਸਾਚਾ ਰੰਗ ਰੰਗਾਇੰਦਾ। ਲਾਲਣ ਲਾਲ ਅਗੰਮ ਅਪਾਰ, ਕੰਚਨ ਰੂਪ ਆਪ ਵਟਾਇੰਦਾ। ਸੂਹਾ ਵੇਸ ਦਰ ਦਰਵੇਸ਼ ਅਲੱਖ ਅਲੱਖਣਾ ਬੋਲ ਜੈਕਾਰ, ਆਪ ਆਪਣੀ ਅਲੱਖ ਜਗਾਇੰਦਾ। ਚਿੱਟੀ ਧਾਰ ਖੇਲ ਅਪਾਰ, ਰੂਪ ਅਨੂਪ ਆਪ ਦਰਸਾਇੰਦਾ। ਪੀਲਾ ਬਸਤਰ ਕਰ ਸ਼ਿੰਗਾਰ, ਸਚ ਸਿੰਘਾਸਣ ਆਸਣ ਸੋਭਾ ਪਾਇੰਦਾ। ਨੀਲੀ ਧਾਰ ਖੇਲ ਅਪਾਰ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਕਾਲਾ ਰੰਗ ਸੂਰਾ ਸਰਬੰਗ, ਆਦਿ ਜੁਗਾਦਿ ਜੁਗ ਜੁਗ ਆਪਣਾ ਵੇਸ ਵਟਾਇੰਦਾ। ਆਪਣੇ ਮੰਦਰ ਆਪੇ ਲੰਘ, ਆਪ ਆਪਣਾ ਵੇਖ ਵਖਾਇੰਦਾ। ਨਿਸ਼ਾਨ ਚਾੜ੍ਹੇ ਸੱਤ ਰੰਗ, ਸਤਿ ਸਤਿਵਾਦੀ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤ ਰੰਗ ਨਿਸ਼ਾਨਾ ਕਰ ਤਿਆਰ, ਸਚਖੰਡ ਦੁਆਰੇ ਦੇਵੇ ਚਾੜ੍ਹ, ਦੂਸਰ ਦਰ ਨਾ ਕੋਇ ਵਖਾਇੰਦਾ। ਸੱਤ ਰੰਗ ਨਿਸ਼ਾਨਾ ਕਰ ਤਿਆਰ, ਸਚਖੰਡ ਨਿਵਾਸੀ ਖ਼ੁਸ਼ੀ ਮਨਾਈਆ। ਆਪੇ ਵੇਖੇ ਵੇਖਣਹਾਰ, ਦੂਸਰ ਦਿਸ ਕਿਸੇ ਨਾ ਆਈਆ। ਨਿਰਗੁਣ ਦਾਤਾ ਨਿਰਗੁਣ ਭਿਖਾਰੀ ਨਿਰਗੁਣ ਆਪਣੀ ਹੱਥੀਂ ਦੇਵੇ ਚਾੜ੍ਹ, ਨਿਰਗੁਣ ਆਪੇ ਵੇਖ ਵਖਾਈਆ । ਨਿਰਗੁਣ ਸ਼ਾਹ ਨਿਰਗੁਣ ਘੋੜ ਅਸਵਾਰ, ਨਿਰਗੁਣ ਆਪਣਾ ਆਪ ਦੁੜਾਈਆ। ਨਿਰਗੁਣ ਖੰਡਾ ਤੇਜ ਕਟਾਰ ਤੀਰ ਕਮਾਨ ਨਿਰਗੁਣ ਆਪਣਾ ਨਾਉਂ ਧਰਾਈਆ। ਨਿਰਗੁਣ ਸ਼ਾਹ ਨਿਰਗੁਣ ਸੁਲਤਾਨ, ਨਿਰਗੁਣ ਰਾਜ ਨਿਰਗੁਣ ਰਾਜਾਨ, ਸ਼ਾਹੋ ਭੂਪ ਵਡ ਵਡਿਆਈਆ। ਦੇਵੇ ਹੁਕਮ ਧੁਰ ਫ਼ਰਮਾਣ, ਆਪ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਵੇਖ ਵਖਾਈਆ। ਘਰ ਸਾਚਾ ਹਰਿ ਸੁਹੰਜਣਾ, ਪੁਰਖ ਅਬਿਨਾਸ਼ੀ ਆਪ ਸੁਹਾਇੰਦਾ। ਜਗੇ ਜੋਤ ਆਦਿ ਨਿਰੰਜਣਾ, ਦੀਵਾ ਬਾਤੀ ਨਾ ਕੋਈ ਟਿਕਾਇੰਦਾ। ਆਪਣਾ ਬਣਿਆ ਆਪੇ ਸੱਜਣਾ, ਸਾਕ ਸੈਣ ਨਾਉਂ ਧਰਾਇੰਦਾ। ਆਪਣਾ ਪਰਦਾ ਆਪੇ ਕੱਜਨਾ, ਆਪਣਾ ਪਰਦਾ ਹੱਥ ਉਠਾਇੰਦਾ। ਨਾ ਘੜਿਆ ਨਾ ਭੱਜਣਾ, ਆਦਿ ਜੁਗਾਦੀ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਸਚ ਮਹੱਲਾ ਆਪ ਵਸਾਏ ਇਕ ਇਕੱਲਾ, ਸਚ ਸਿੰਘਾਸਣ ਆਸਣ ਲਾਇੰਦਾ। ਸਚ ਸਿੰਘਾਸਣ ਪੁਰਖ ਕਰਤਾਰਾ, ਆਪਣਾ ਆਸਣ ਲਾਈਆ। ਦੇਵੇ ਧੁਰ ਫ਼ਰਮਾਣਾ ਅਗੰਮ ਅਪਾਰਾ, ਆਪ ਆਪਣਾ ਹੁਕਮ ਜਣਾਈਆ। ਨਾ ਕੋਈ ਦਿਸੇ ਚੋਬਦਾਰਾ, ਦੁਆਰਪਾਲ ਨਾ ਕੋਈ ਟਿਕਾਈਆ । ਨਾ ਕੋਈ ਨਿਉਂ ਨਿਉਂ ਕਰੇ ਨਿਮਸਕਾਰਾ, ਚਰਨ ਸੀਸ ਨਾ ਕੋਇ ਰਖਾਈਆ। ਨਾ ਕੋਈ ਬੋਲੇ ਕੂਕੇ ਨਾਅਰਾ, ਰਸਨਾ ਜਿਹਵਾ ਨਾ ਕੋਈ ਹਿਲਾਈਆ। ਇਕ ਇਕੱਲਾ ਪਰਵਰਦਿਗਾਰਾ, ਬੇਐਬ ਖ਼ੁਦਾਈ ਬੈਠਾ ਜਲਵਾ ਨੂਰ ਇਲਾਹੀਆ। ਰਾਮ ਰੂਪ ਨਿਰਾਕਾਰਾ, ਨਿਰਗੁਣ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਤਖ਼ਤ ਆਪੇ ਰਿਹਾ ਸੁਹਾਈਆ। ਤਖ਼ਤ ਸੁਹਾਵਾ ਹਰਿ ਸੁਲਤਾਨ, ਅਲੱਖ ਅਗੋਚਰ ਭੇਵ ਨਾ ਆਇੰਦਾ। ਸੱਤ ਰੰਗ ਝੁਲਾਏ ਇਕ ਨਿਸ਼ਾਨ, ਸਚਖੰਡ ਦੁਆਰੇ ਆਪ ਵਖਾਇੰਦਾ। ਦੂਜਾ ਦੇਵੇ ਧੁਰ ਫ਼ਰਮਾਣ, ਸੋ ਪੁਰਖ ਨਿਰੰਜਣ ਹੁਕਮ ਜਣਾਇੰਦਾ। ਹਰਿ ਪੁਰਖ ਨਿਰੰਜਣ ਕਰ ਧਿਆਨ, ਨਿਉਂ ਨਿਉਂ ਸੀਸ ਝੁਕਾਇੰਦਾ। ਏਕੰਕਾਰਾ ਸੁਣੇ ਲਾ ਲਾ ਕਾਨ, ਆਪ ਆਪਣਾ ਰਾਹ ਤਕਾਇੰਦਾ। ਆਦਿ ਨਿਰੰਜਣ ਵਡ ਬਲਵਾਨ, ਸੇਵਕ ਸੇਵਾ ਮੁਖ ਕਰਾਇੰਦਾ। ਅਬਿਨਾਸ਼ੀ ਕਰਤਾ ਬਣ ਰਾਜਾਨ, ਆਪ ਆਪਣੇ ਸੀਸ ਟਿਕਾਇੰਦਾ। ਸ੍ਰੀ ਭਗਵਾਨ ਖੇਲ ਦਰਬਾਨ, ਦਰ ਦਰਵੇਸ ਅਲੱਖ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਮੁਖ ਪੰਚਮ ਤਾਜ ਧੁਰਦਰਗਾਹੀ ਸਾਚਾ ਰਾਜ, ਸਚਖੰਡ ਦੁਆਰੇ ਆਪ ਬਣਾਇੰਦਾ। ਸਚਖੰਡ ਦੁਆਰਾ ਹਰਿ ਨਿਰੰਕਾਰਾ, ਤਖ਼ਤ ਤਾਜ ਇਕ ਸੁਹਾਈਆ। ਪੰਚਮ ਮੁਖ ਪੰਚ ਉਜਿਆਰਾ, ਪੰਚਮ ਵੇਖੇ ਬੇਪਰਵਾਹੀਆ। ਦਿਸ ਨਾ ਆਏ ਵਿਚ ਸੰਸਾਰਾ, ਨੇਤਰ ਨੈਣ ਦਰਸ ਕੋਇ ਨਾ ਪਾਈਆ। ਆਦਿ ਜੁਗਾਦੀ ਖੇਲ ਨਿਆਰਾ, ਆਪ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਤਖ਼ਤ ਸੋਭਾਵੰਤ ਖੇਲੇ ਖੇਲ ਸ੍ਰੀ ਭਗਵੰਤ, ਆਪ ਆਪਣਾ ਹੁਕਮ ਚਲਾਈਆ। ਆਪਣੀ ਇਛਿਆ ਧੁਰ ਫ਼ਰਮਾਣਾ, ਸਾਚਾ ਹੁਕਮ ਜਣਾਇੰਦਾ। ਸਚਖੰਡ ਨਿਵਾਸੀ ਹਰਿ ਹਰਿ ਰਾਣਾ, ਆਪ ਆਪਣਾ ਤਖ਼ਤ ਸੁਹਾਇੰਦਾ। ਆਪੇ ਜਾਣੇ ਆਪਣਾ ਭਾਣਾ, ਭੇਵ ਕੋਈ ਨਾ ਪਾਇੰਦਾ। ਆਪੇ ਪਹਿਰੇ ਆਪਣਾ ਬਾਣਾ, ਰੂਪ ਅਨੂਪ ਆਪ ਵਟਾਇੰਦਾ। ਆਪੇ ਸ਼ਾਹ ਆਪੇ ਸੁਲਤਾਨਾ, ਸ਼ਹਿਨਸ਼ਾਹ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਚਲਾਇੰਦਾ। ਆਪਣਾ ਹੁਕਮ ਸਚ ਦਰਬਾਰ, ਹਰਿ ਸਾਚਾ ਸਚ ਜਣਾਈਆ। ਸੋ ਪੁਰਖ ਨਿਰੰਜਣ ਕਰਿਆ ਖ਼ਬਰਦਾਰ, ਹਰਿ ਪੁਰਖ ਨਿਰੰਜਣ ਲਏ ਉਠਾਈਆ। ਏਕੰਕਾਰਾ ਕਰ ਧਿਆਨ, ਆਦਿ ਨਿਰੰਜਣ ਮੇਲ ਮਿਲਾਈਆ। ਸ੍ਰੀ ਭਗਵਾਨ ਵੇਖੇ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਈਆ। ਪੁਰਖ ਅਬਿਨਾਸ਼ੀ ਪੰਚਮ ਮੁਖ ਤਾਜ ਸੁਹਾਨ, ਤਖ਼ਤ ਤਾਜ ਦਏ ਵਡਿਆਈਆ। ਨਾ ਕੋਈ ਦੀਸੇ ਦਰ ਦਰਬਾਨ, ਆਪਣੀ ਇਛਿਆ ਆਪੇ ਲਏ ਪ੍ਰਗਟਾਈਆ । ਸੁੱਤ ਦੁਲਾਰਾ ਨੌਜਵਾਨ, ਹਰਿ ਸ਼ਬਦੀ ਸ਼ਬਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੁੜਾ ਇਕ ਸਮਝਾਈਆ। ਸੁੱਤ ਦੁਲਾਰ ਕਰ ਤਿਆਰ, ਸਚਖੰਡ ਦੁਆਰੇ ਆਪ ਬਹਾਇਆ। ਨਿਰਗੁਣ ਕਰੇ ਸਚ ਪਿਆਰ, ਸਚ ਸਾਚਾ ਮੇਲ ਮਿਲਾਇਆ। ਤੇਰਾ ਰੂਪ ਅਪਰ ਅਪਾਰ, ਮੇਰਾ ਬੰਸ ਨਾਉਂ ਉਪਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਧਾਰ ਤੇਰਾ ਤੇਰੇ ਵਿਚ ਰਖਾਇਆ। ਸ਼ਬਦ ਦੁਲਾਰੇ ਹੋ ਤਿਆਰ, ਹਰਿ ਸਾਚਾ ਸਚ ਜਣਾਇੰਦਾ। ਲੋਆਂ ਪੁਰੀਆਂ ਕਰ ਤਿਆਰ, ਬ੍ਰਹਿਮੰਡ ਖੰਡ ਰਚਨ ਰਚਾਇੰਦਾ। ਵਿਸ਼ਨ ਦੇਣਾ ਇਕ ਅਧਾਰ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਕਵਲੀ ਕਵਲਾ ਕਰ ਉਜਿਆਰ, ਬ੍ਰਹਮਾ ਸੁਤ ਸੁਤ ਅਖਵਾਇੰਦਾ। ਅਬਿਨਾਸ਼ੀ ਅਚੁੱਤ ਖੇਲ ਅਪਾਰ, ਆਪਣੀ ਰੁੱਤ ਆਪ ਸੁਹਾਇੰਦਾ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਰ ਆਪ ਅਖਵਾਇੰਦਾ। ਆਪੇ ਬ੍ਰਹਮਾ ਕਰ ਪਸਾਰ, ਚਾਰੇ ਮੁਖ ਮੁਖ ਸਾਲਾਹਿੰਦਾ। ਆਪੇ ਦੇਵੇ ਸ਼ੰਕਰ ਧਾਰ, ਆਪ ਆਪਣਾ ਰੰਗ ਰੰਗਾਇੰਦਾ। ਆਪੇ ਤਿੰਨਾਂ ਵਸਿਆ ਬਾਹਰ, ਭੇਵ ਕੋਇ ਨਾ ਪਾਇੰਦਾ। ਤ੍ਰੈਗੁਣ ਮਾਇਆ ਭਰ ਭੰਡਾਰ, ਸਾਚੀ ਵਸਤ ਨਾਲ ਰਲਾਇੰਦਾ। ਪੰਜ ਤਤ ਕਰੇ ਉਜਿਆਰ, ਪੰਜ ਪਚੀਸ ਵੇਖ ਵਖਾਇੰਦਾ। ਲੱਖ ਚੁਰਾਸੀ ਇਕ ਆਧਾਰ, ਘੜ ਭਾਂਡੇ ਆਪ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਲੱਖ ਚੁਰਾਸੀ ਘਾੜਣ ਘੜਿਆ, ਬ੍ਰਹਮਾ ਵਿਸ਼ਨ ਸ਼ਿਵ ਸੇਵ ਲਗਾਈਆ। ਪੁਰਖ ਅਬਿਨਾਸ਼ੀ ਅੰਦਰ ਵੜਿਆ, ਦਿਸ ਕਿਸੇ ਨਾ ਆਈਆ। ਮਨ ਮਤ ਦੁਆਰ ਕਿਸੇ ਨਾ ਫੜਿਆ, ਬੁੱਧ ਮਤਵਾਲੀ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਜੂਨ ਰਹਿਤ ਪੁਰਖ ਅਕਾਲ, ਖੇਲੇ ਖੇਲ ਦੀਨ ਦਿਆਲ, ਆਪ ਆਪਣੀ ਦਇਆ ਕਮਾਈਆ। ਦੀਨ ਦਿਆਲਾ ਹਰਿ ਗੋਪਾਲਾ, ਅਕਲ ਕਲਾ ਵਰਤਾਇੰਦਾ। ਲੱਖ ਚੁਰਾਸੀ ਖੇਲ ਨਿਰਾਲਾ, ਆਪ ਆਪਣੀ ਰਚਨ ਰਚਾਇੰਦਾ। ਤ੍ਰੈਗੁਣ ਮਾਇਆ ਪਾ ਜੰਜਾਲਾ, ਸ਼ਬਦ ਡੋਰੀ ਨਾਲ ਬੰਧਾਇੰਦਾ। ਖੇਲੇ ਖੇਲ ਹਰਿ ਨਿਰਾਲਾ, ਖ਼ਾਲਕ ਖ਼ਲਕ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਵੰਡ ਵੰਡਾਇੰਦਾ। ਆਪਣੀ ਵੰਡ ਹਰਿ ਹਰਿ ਵੰਡੇ, ਭੇਵ ਕੋਈ ਨਾ ਪਾਇੰਦਾ। ਲੋਆਂ ਪੁਰੀਆਂ ਖੇਲੇ ਖੇਲ ਬ੍ਰਹਿਮੰਡ ਖੰਡ ਖੰਡੇ, ਖੰਡ ਖੰਡ ਆਪਣਾ ਆਪ ਕਰਾਇੰਦਾ। ਆਪੇ ਜਾਣੇ ਜੇਰਜ ਅੰਡੇ, ਉਤਭੁਜ ਸੇਤਜ ਮੇਲ ਮਿਲਾਇੰਦਾ। ਆਪੇ ਜਾਣੇ ਆਰ ਪਾਰ ਕੰਢੇ, ਅੱਧਵਿਚਕਾਰੇ ਡੇਰਾ ਲਾਇੰਦਾ। ਆਪੇ ਚੜ੍ਹੇ ਸਾਚੇ ਡੰਡੇ, ਆਪਣਾ ਡੰਡਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੰਡ ਕਰੇ ਕਰਤਾਰ, ਸਤਿਜੁਗ ਤ੍ਰੇਤਾ ਦੁਆਪਰ ਵਿਚ ਸੰਸਾਰ, ਆਪਣਾ ਮਾਰਗ ਆਪੇ ਲਾਇੰਦਾ। ਵੰਡੇ ਵੰਡ ਪੁਰਖ ਅਕਾਲਾ, ਭੇਵ ਕੋਈ ਨਾ ਪਾਇੰਦਾ। ਬ੍ਰਹਮੇ ਦੱਸੇ ਰਾਹ ਸੁਖਾਲਾ, ਚਾਰੇ ਵੇਦਾਂ ਮੁਖ ਸੁਣਾਇੰਦਾ। ਸੇਵਾ ਲਾਏ ਕਾਲ ਮਹਾਂਕਾਲਾ, ਧਰਮ ਰਾਏ ਰੰਗ ਰੰਗਾਇੰਦਾ। ਚਿਤਰ ਗੁਪਤ ਫਲ ਵੇਖੇ ਲੱਗਾ ਡਾਲ੍ਹਾ, ਲਾੜੀ ਮੌਤ ਤੋੜ ਤੁੜਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲਾ, ਨਾ ਭੇਵ ਕੋਈ ਛੁਪਾਇੰਦਾ। ਜਨ ਭਗਤਾਂ ਪਾਏ ਸ਼ਬਦ ਸਰੂਪੀ ਤਨ ਸਾਚੀ ਮਾਲਾ, ਅਜਪਾ ਜਾਪ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਇੰਦਾ। ਵੇਸ ਅਵੱਲਾ ਪੁਰਖ ਅਕਾਲ, ਆਪਣਾ ਆਪ ਕਰਾਈਆ। ਜੁਗਾ ਜੁਗੰਤਰ ਅਵੱਲੜੀ ਚਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਸ਼ਬਦ ਵਜਾਏ ਤਾਲ, ਲੋਆਂ ਪੁਰੀਆਂ ਆਪ ਸੁਣਾਈਆ। ਭਗਤਨ ਦੇਵੇ ਸਾਚੀ ਘਾਲ, ਨਾਮ ਭਗਤੀ ਝੋਲੀ ਪਾਈਆ। ਲੋਕਮਾਤ ਆਏ ਬਣ ਬਣ ਦਲਾਲ, ਨਿਰਗੁਣ ਸਰਗੁਣ ਰੂਪ ਵਟਾਈਆ। ਪੰਜ ਤਤ ਮਾਟੀ ਭਾਗ ਲਗਾਏ ਕਾਇਆ ਖਾਲ, ਆਪ ਆਪਣਾ ਮੁਖ ਛੁਪਾਈਆ। ਵਸਣਹਾਰਾ ਸਚ ਸੱਚੀ ਧਰਮਸਾਲ, ਸਚਖੰਡ ਦੁਆਰਾ ਦਰ ਦਰਵਾਜ਼ਾ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਈਆ। ਸਤਿਜੁਗ ਨਾਉਂ ਰੱਖ ਕਰਤਾਰ, ਲੋਕਮਾਤ ਵੇਸ ਵਟਾਇੰਦਾ। ਹਰਿਜਨ ਸਾਚੇ ਜਾਏ ਤਾਰ, ਆਪ ਆਪਣਾ ਮੇਲ ਮਿਲਾਇੰਦਾ। ਭਗਤਨ ਦੇਵੇ ਨਾਮ ਆਧਾਰ, ਏਕਾ ਵਸਤ ਝੋਲੀ ਪਾਇੰਦਾ। ਲੇਖਾ ਜਾਣੇ ਵਾਰ ਅਠਾਰ, ਅੱਠ ਦਸ ਫੋਲ ਫੁਲਾਇੰਦਾ। ਸਤਿਜੁਗ ਤੇਰਾ ਪਾਰ ਕਿਨਾਰ, ਤ੍ਰੇਤਾ ਆਪਣੇ ਰੰਗ ਰੰਗਾਇੰਦਾ। ਲੰਕਾ ਤੋੜ ਗੜ੍ਹ ਹੰਕਾਰ, ਰਾਮ ਰਾਮਾ ਵੇਖ ਵਖਾਇੰਦਾ। ਸਤਿ ਸਵਾਣੀ ਕਰ ਪਿਆਰ, ਸੀਤਾ ਸੁਰਤੀ ਇਕ ਪਰਨਾਇੰਦਾ। ਗ਼ਰੀਬ ਨਿਮਾਣੇ ਜਾਏ ਤਾਰ, ਆਪ ਆਪਣੇ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਖੇਲ ਖਲੰਦੜਾ ਹਰਿ ਭਗਵੰਤ, ਭੇਵ ਕੋਇ ਨਾ ਪਾਇੰਦਾ। ਲੇਖਾ ਜਾਣੇ ਸਾਚੇ ਸੰਤ, ਹਰਿਜਨ ਸਾਚੇ ਮੇਲ ਮਿਲਾਇੰਦਾ। ਗੁਰਮੁਖ ਮਿਲਾਵਾ ਨਾਰੀ ਕੰਤ, ਆਪ ਆਪਣੇ ਅੰਗ ਲਗਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਜੁਗ ਜੁਗ ਮਹਿਮਾ ਗਣਤ ਅਗਣਤ, ਵੇਦ ਕਤੇਬ ਭੇਵ ਕੋਇ ਨਾ ਪਾਇੰਦਾ। ਆਪੇ ਆਦਿ ਆਪੇ ਅੰਤ, ਮਧ ਆਪਣਾ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਵਿਚ ਸੰੰਸਾਰ, ਜੋਤੀ ਨੂਰ ਨੂਰ ਉਜਿਆਰ, ਨੂਰੋ ਨੂਰ ਡਗਮਗਾਇੰਦਾ। ਤ੍ਰੇਤਾ ਤਿਰੀਆ ਪਾਰ ਕਿਨਾਰਾ, ਤ੍ਰੈਗੁਣ ਭੇਵ ਭਿੰਨ ਨਾ ਰਾਈਆ। ਖੇਲੇ ਖੇਲ ਅਗੰਮ ਅਪਾਰਾ, ਆਪ ਆਪਣਾ ਰੂਪ ਵਟਾਈਆ। ਆਪੇ ਬਣੇ ਜਗਤ ਲਿਖਾਰਾ, ਪੁਰਾਨ ਅਠਾਰਾਂ ਆਪੇ ਗਾਈਆ। ਆਪੇ ਕਾਹਨਾ ਕ੍ਰਿਸ਼ਨਾ ਮੀਤ ਮੁਰਾਰਾ, ਮੁਕੰਦ ਮਨੋਹਰ ਲਖ਼ਮੀ ਨਰਾਇਣ ਰੂਪ ਅਨੂਪ ਆਪ ਵਟਾਈਆ। ਆਪੇ ਗੀਤਾ ਗਿਆਨ ਦਏ ਸਹਾਰਾ, ਅਠਾਰਾਂ ਧਿਆਏ ਰਸਨਾ ਗਾਈਆ। ਆਪੇ ਪੰਚਮ ਕਰੇ ਪਿਆਰਾ, ਭਗਤ ਭਗਵੰਤ ਵੇਖ ਵਖਾਈਆ। ਆਪੇ ਰਥ ਰਥਵਾਹੀ ਖੇਲੇ ਖੇਲ ਅਪਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁਆਪਰ ਤੇਰਾ ਅੰਕ ਅੰਕ ਸਮਾਈਆ। ਦੁਆਪਰ ਅੰਕ ਅੰਕ ਹਰਿ ਲੇਖਾ, ਦਿਸ ਕਿਸੇ ਨਾ ਆਇੰਦਾ। ਵੇਦ ਵਿਆਸੇ ਨੇਤਰ ਪੇਖਾ, ਰਸਨਾ ਜਿਹਵਾ ਗਾਇੰਦਾ। ਮੁੱਛ ਦਾੜ੍ਹੀ ਨਾ ਦਿਸੇ ਕੇਸਾ, ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ। ਜਨ ਭਗਤ ਦੁਆਰੇ ਬਣੇ ਦਰ ਦਰਵੇਸ਼ਾ, ਜੁਗ ਜੁਗ ਆਪਣੀ ਅਲਖ ਜਗਾਇੰਦਾ। ਭੇਵ ਨਾ ਪਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਾ, ਕਰੋੜ ਤੇਤੀਸਾ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਜਾਲਾ ਹਰਿ ਗੋਪਾਲਾ, ਦੀਨ ਦਿਆਲਾ ਆਪਣਾ ਨਾਉਂ ਧਰਾਇੰਦਾ। ਦੀਨ ਦਿਆਲਾ ਖੇਲ ਅਪਾਰ, ਆਪਣਾ ਆਪ ਕਰਾਈਆ। ਕਲਜੁਗ ਰੂਪ ਅਪਰ ਅਪਾਰ, ਨੌ ਖੰਡ ਪ੍ਰਿਥਮੀ ਦਹਿ ਦਿਸ਼ਾ ਚਾਰੇ ਕੂਟ ਆਪ ਚੜ੍ਹਾਈਆ। ਪੰਚਮ ਪੰਚ ਪੰਚ ਪਿਆਰ, ਪੰਚਮ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਖੇਲ ਅਪਾਰ, ਹਰਿ ਸਾਚਾ ਆਪ ਖਿਲਾਈਆ। ਕਲਜੁਗ ਖੇਲ ਸਚ ਮਹੱਲਾ, ਹਰਿ ਸਾਚਾ ਸਚ ਕਰਾਇੰਦਾ। ਚੌਦਾਂ ਤਬਕਾਂ ਏਕਾ ਨਰ ਵਖਾਏ ਰਾਣੀ ਅੱਲਾ, ਆਪ ਆਪਣਾ ਨਾਉਂ ਜਣਾਇੰਦਾ। ਕਲਮਾ ਅਮਾਮ ਫੜਾਇਆ ਪੱਲਾ, ਨਬੀ ਰਸੂਲਾਂ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧਾਰ ਬੰਧਾਇੰਦਾ । ਕਲਮਾ ਅਮਾਮ ਨੂਰ ਇਲਾਹੀ, ਜਲਵਾ ਜਲਵਾ ਹਰਿ ਭਗਵਾਨਿਆਂ। ਖੇਲੇ ਖੇਲ ਬੇਪਰਵਾਹੀ, ਦੋ ਜਹਾਨਾਂ ਇਕ ਨਿਸ਼ਾਨਿਆਂ। ਜੂਠੀ ਝੂਠੀ ਕਰੇ ਸ਼ਾਹੀ, ਸ਼ਾਹ ਸੁਲਤਾਨ ਵਡ ਬਲਵਾਨਿਆਂ। ਨਾਤਾ ਤੋੜੇ ਭੈਣਾਂ ਭਾਈ, ਸੱਜਣ ਮੀਤ ਨਾ ਕੋਇ ਅਖਵਾਨਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਨਿਆਂ। ਈਸਾ ਮੂਸਾ ਪਾਰ ਕਿਨਾਰ, ਸੰਗ ਮੁਹੰਮਦ ਕਰੇ ਕੁੜਮਾਈਆ। ਵੇਖਣਹਾਰਾ ਚਾਰ ਯਾਰਾ, ਚੌਦਾਂ ਤਬਕ ਦਏ ਹਲਾਈਆ। ਹੱਕ ਹਕੀਕਤ ਖੋਲ੍ਹ ਕਿਵਾੜਾ, ਬੰਕ ਦੁਆਰਾ ਇਕ ਜਣਾਈਆ। ਧੁਰ ਦਰਗਾਹੀ ਸਾਚਾ ਲਾੜਾ, ਨੂਰੋ ਨੂਰ ਨੂਰ ਰੁਸ਼ਨਾਈਆ। ਪਾਵੇ ਸਾਰ ਜ਼ਿਮੀਂ ਅਸਮਾਨ ਨੌ ਖੰਡ ਪ੍ਰਿਥਮੀ ਵੇਖੇ ਇਕ ਅਖਾੜਾ, ਲੋਆਂ ਪੁਰੀਆਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਈਆ। ਰੰਗ ਅਮੋਲਾ ਹਰਿ ਨਿਰੰਕਾਰ, ਆਪਣਾ ਆਪ ਰੰਗਾਇੰਦਾ। ਪੰਜ ਤਤ ਚੋਲਾ ਕਰ ਤਿਆਰ, ਨਿਰਗੁਣ ਨਿਰਗੁਣ ਵਿਚ ਮਿਲਾਇੰਦਾ। ਸਰਗੁਣ ਬੋਲਾ ਬੋਲ ਜੈਕਾਰ, ਨਾਨਕ ਨਾਮ ਧਰਾਇੰਦਾ। ਨਾਮ ਸਤਿ ਵਣਜ ਵਪਾਰ, ਚਾਰ ਵਰਨ ਆਪ ਕਰਾਇੰਦਾ। ਏਕਾ ਨਾਮ ਨਾਮ ਕਰਤਾਰ, ਕਰਨੀ ਕਰਤਾ ਆਪ ਦ੍ਰਿੜਾਇੰਦਾ। ਧਰਨੀ ਧਰਤ ਧਵਲ ਦਏ ਸਹਾਰ, ਸਾਚਾ ਬੇੜਾ ਆਪ ਚਲਾਇੰਦਾ। ਰਸਨਾ ਗਾਏ ਸੋਹੰ ਧਾਰ, ਸੋ ਪੁਰਖ ਨਿਰੰਜਣ ਇਕ ਮਨਾਇੰਦਾ। ਹੰ ਬ੍ਰਹਮ ਕਰੇ ਪਿਆਰ, ਦੂਈ ਦਵੈਤ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਇੰਦਾ। ਨਾਨਕ ਮੇਲਾ ਪੁਰਖ ਅਕਾਲ, ਘਰ ਸਾਚੇ ਸਚ ਮਿਲਾਇੰਦਾ। ਵੇਖਣਹਾਰਾ ਦੀਪਕ ਮਸਤਕ ਸਾਚਾ ਥਾਲ, ਗਗਨ ਗਗਨੰਤਰ ਆਪ ਸੁਹਾਇੰਦਾ। ਸਰ ਸਰੋਵਰ ਆਤਮ ਅੰਤਰ ਭਰਿਆ ਤਾਲ, ਸਚ ਭੰਡਾਰਾ ਆਪ ਵਰਤਾਇੰਦਾ। ਏਕਾ ਵਸਤ ਨਾਮ ਧਨ ਸੱਚਾ ਧਨ ਮਾਲ, ਸਚ ਖ਼ਜ਼ੀਨਾ ਹੱਥ ਫੜਾਇੰਦਾ। ਚਰਨ ਭਿਖਾਰ ਕਰਾਏ ਕਾਲ ਮਹਾਂਕਾਲ, ਆਪ ਆਪਣਾ ਹੁਕਮ ਸੁਣਾਇੰਦਾ। ਦਿਵਸ ਰੈਣ ਕਰੇ ਪ੍ਰਿਤਪਾਲ, ਪ੍ਰਿਤਪਾਲਕ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਹੁਕਮ ਸੁਣਾਇੰਦਾ। ਸਾਚਾ ਹੁਕਮ ਧੁਰ ਫ਼ਰਮਾਣਾ, ਹਰਿ ਸਾਚਾ ਸਚ ਜਣਾਇੰਦਾ। ਨਾਨਕ ਸਤਿਗੁਰ ਸੁਣੇ ਸਚ ਧਿਆਨਾ, ਆਪ ਆਪਣਾ ਵੇਖ ਵਖਾਇੰਦਾ। ਮਾਤਲੋਕ ਕੂੜੋ ਕੂੜ ਹੋਏ ਪਰਧਾਨਾ, ਸਚ ਸੁਚ ਨਾ ਕੋਇ ਜਣਾਇੰਦਾ। ਨਾ ਕੋਈ ਦਿਸੇ ਸ਼ਾਹ ਸੁਲਤਾਨਾ, ਤਖ਼ਤ ਤਾਜ ਨਾ ਕੋਇ ਸੁਹਾਇੰਦਾ। ਮਿਲੇ ਨਾ ਮੇਲ ਸ੍ਰੀ ਭਗਵਾਨਾ, ਚਾਰ ਵਰਨ ਸਰਬ ਕੁਰਲਾਇੰਦਾ। ਨਾਮ ਨਾ ਦੇਵੇ ਕੋਈ ਦਾਨਾ, ਭਿਖਕ ਭਿਛਿਆ ਝੋਲੀ ਕੋਇ ਨਾ ਪਾਇੰਦਾ। ਕਵਣ ਰੂਪ ਖੇਲੇ ਖੇਲ ਗੁਣ ਨਿਧਾਨਾ, ਨਾਨਕ ਨਿਰਗੁਣ ਆਪ ਜਣਾਇੰਦਾ। ਨਿਹਕਲੰਕੀ ਪਹਿਰੇ ਬਾਣਾ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਤੀ ਸ਼ਬਦ ਸੰਦੇਸ਼, ਲੇਖਾ ਜਾਣੇ ਦਸ ਦਸਮੇਸ਼, ਦਰ ਦਰਵੇਸ਼ ਵੇਸ ਵਟਾਇੰਦਾ। ਦਸ ਦਸਮੇਸ਼ ਦਰ ਦਰਬਾਰਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਪੁਰਖ ਅਕਾਲ ਬਣਾਇਆ ਸੁੱਤ ਦੁਲਾਰਾ, ਆਪ ਆਪਣਾ ਨਾਉਂ ਵਟਾਈਆ। ਪੰਚਮ ਮੀਤਾ ਪੰਚ ਪਿਆਰਾ, ਪੰਚਮ ਪੰਚ ਕਰੇ ਜਣਾਈਆ। ਪੰਚਮ ਨਾਦ ਧੁਨ ਜੈਕਾਰਾ, ਪੰਚਮ ਸ਼ਬਦ ਸ਼ਬਦ ਸੁਣਾਈਆ। ਪੰਚਮ ਖੜਗ ਖੰਡਾ ਕਟਾਰਾ, ਪੰਚਮ ਚੰਡ ਪਰਚੰਡ ਚਮਕਾਈਆ। ਪੰਚਮ ਅੰਮ੍ਰਿਤ ਦੇਵੇ ਠੰਡੀ ਠਾਰਾ, ਸਾਂਤਕ ਸਤਿ ਸਤਿ ਵਰਤਾਈਆ। ਪੰਚਮ ਸੀਸ ਬੰਨ੍ਹੇ ਦਸਤਾਰਾ, ਮੁਖ ਆਪਣੇ ਮੁਖ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਈਆ। ਸਾਚਾ ਲੇਖਾ ਹਰਿ ਭਗਵਾਨ, ਆਪਣਾ ਆਪ ਚਲਾਇੰਦਾ। ਗੁਰ ਗੋਬਿੰਦ ਸਿੰਘ ਨੌਜਵਾਨ, ਸੂਰਬੀਰ ਆਪ ਉਠਾਇੰਦਾ। ਸਾਚਾ ਖੰਡਾ ਸਚ ਕਿਰਪਾਨ, ਸਚ ਭਗੌਤੀ ਸ੍ਰੀ ਹੱਥ ਫੜਾਇੰਦਾ। ਸਚ ਵਖਾਏ ਇਕ ਨਿਸ਼ਾਨ, ਸਚਖੰਡ ਦੁਆਰਾ ਆਪ ਜਣਾਇੰਦਾ। ਸ਼ਾਹ ਸੁਲਤਾਨ ਰਾਜ ਰਾਜਾਨ, ਸਰਬ ਸੀਸ ਝੁਕਾਨ, ਸੀਸ ਤਾਜ ਨਾ ਕੋਇ ਟਿਕਾਇੰਦਾ। ਪੁਰਖ ਅਕਾਲ ਏਕਾ ਗਾਨ, ਦੂਜਾ ਨਾਮ ਨਾ ਕੋਇ ਵਡਿਆਇੰਦਾ। ਏਕਾ ਚਮਕੇ ਸਾਚਾ ਭਾਨ, ਕੋਟਨ ਕੋਟ ਸ਼ਮਾਂ ਆਪ ਜਲਾਇੰਦਾ। ਏਕਾ ਰਾਗ ਵਜਾਏ ਤਾਨ, ਦੂਜਾ ਤਾਲ ਨਾ ਕੋਇ ਅਲਾਇੰਦਾ। ਏਕਾ ਦੇਵੇ ਧੁਰ ਫ਼ਰਮਾਣ, ਸਾਚਾ ਹੁਕਮੀ ਹੁਕਮ ਸੁਣਾਇੰਦਾ । ਕਲਜੁਗ ਅੰਤਮ ਪਰਗਟ ਹੋਵੇ ਨਿਹਕਲੰਕ ਬਲੀ ਬਲਵਾਨ, ਪੁਰਖ ਅਬਿਨਾਸ਼ੀ ਆਪਣਾ ਰੂਪ ਵਟਾਇੰਦਾ। ਲੇਖਾ ਜਾਣੇ ਸੀਤਾ ਰਾਮ, ਗਣਪਤ ਗਣੇਸ਼ ਬ੍ਰਹਮਾ ਵਿਸ਼ਨ ਮਹੇਸ਼, ਆਪਣੀ ਝੋਲੀ ਪਾਇੰਦਾ। ਰੂਪ ਵਟਾਏ ਕ੍ਰਿਸ਼ਨਾ ਕਾਹਨ, ਵੇਦ ਵਿਆਸਾ ਧਿਆਨ ਲਗਾਇੰਦਾ। ਈਸਾ ਮੂਸਾ ਕਰ ਪਰਵਾਨ, ਸੰਗ ਮੁਹੰਮਦ ਦੇਵੇ ਇਕ ਈਮਾਨ, ਸ਼ਰਅ ਸ਼ਰੀਅਤ ਇਕ ਜਣਾਇੰਦਾ। ਨਾਨਕ ਗੋਬਿੰਦ ਸਚ ਨਿਸ਼ਾਨ, ਆਪ ਝੁਲਾਏ ਦੋ ਜਹਾਨ, ਵਾਲੀ ਦੋ ਜਹਾਨਾਂ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਮਰਗੇਸ਼ ਆਪਣਾ ਵੇਸ ਵਟਾਇੰਦਾ। ਵਡ ਮਰਗੇਸ਼ ਨਰ ਨਰੇਸ਼, ਦਸ ਦਸਮੇਸ਼ ਆਪ ਉਠਾਈਆ। ਲੇਖਾ ਜਾਣੇ ਰਿਖੀ ਕੇਸ਼, ਕੇਸ਼ਵ ਆਪਣਾ ਰੂਪ ਵਟਾਈਆ। ਆਦਿ ਜੁਗਾਦੀ ਰਿਹਾ ਵੇਖ, ਮੁਖ ਮੁਖੜਾ ਆਪ ਛੁਪਾਈਆ। ਆਪੇ ਲਿਖਣਹਾਰਾ ਲੇਖ, ਲਿਖਿਆ ਲੇਖ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਈਆ। ਗੁਰੂ ਗੋਬਿੰਦ ਸਿੰਘ ਗੋਬਿੰਦ ਸੂਰਾ, ਹਰਿ ਗੋਬਿੰਦ ਰੰਗ ਰੰਗਾਇਆ। ਸ਼ਬਦ ਨਾਦ ਅਨਾਦੀ ਤੂਰਾ, ਤੁਰੀਆ ਰਾਗ ਆਪ ਸੁਣਾਇਆ। ਆਸਾ ਮਨਸਾ ਕਰੇ ਪੂਰਾ, ਪਤਿਪਰਮੇਸ਼ਵਰ ਨਾਉਂ ਧਰਾਇਆ। ਆਦਿ ਜੁਗਾਦੀ ਹਾਜ਼ਰ ਹਜ਼ੂਰਾ, ਨਾ ਮਰੇ ਨਾ ਜਾਇਆ। ਨਾਤਾ ਤੋੜੇ ਕੂੜੋ ਕੂੜਾ, ਸਚ ਸੁੱਚ ਨਾਤਾ ਆਪ ਬੰਧਾਇਆ। ਬਖ਼ਸ਼ਣਹਾਰਾ ਸਾਚੀ ਧੂੜਾ, ਮਸਤਕ ਟਿੱਕਾ ਆਪ ਲਗਾਇਆ। ਕਾਇਆ ਚੋਲੀ ਰੰਗਣ ਰੰਗ ਚੜ੍ਹਾਏ ਗੂੜ੍ਹਾ, ਉਤਰ ਕਦੇ ਨਾ ਜਾਇਆ। ਮੂਰਖ ਮੂੜ੍ਹ ਬਣਾਏ ਚਤੁਰ ਸੁਘੜ , ਆਪ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਜਣਾਇਆ। ਗੋਬਿੰਦ ਸੁਣ ਹਰਿ ਫ਼ਰਮਾਣਾ, ਹਰਿ ਹਰਿ ਵਿਚ ਆਪ ਮਿਲਾਇੰਦਾ। ਤੇਰਾ ਰੂਪ ਸ੍ਰੀ ਭਗਵਾਨਾ, ਮੈਂ ਮੇਰੀ ਮੇਟ ਮਿਟਾਇੰਦਾ। ਤੇਰਾ ਨਾਦ ਤੇਰਾ ਤਰਾਨਾ, ਸੁਰ ਤਾਲ ਇਕ ਵਜਾਇੰਦਾ। ਤੇਰਾ ਤੇਰੀ ਹੱਥੀਂ ਬੱਧਾ ਗਾਨਾਂ, ਨਾ ਕੋਈ ਤੋੜ ਤੁੜਾਇੰਦਾ। ਤੇਰਾ ਉਠਾਏ ਸਚ ਨਿਸ਼ਾਨਾਂ, ਦੋ ਜਹਾਨਾਂ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪੇ ਆਪ ਮੁਕਾਇੰਦਾ। ਲੇਖਾ ਹਰਿ ਮੁਕਾਵਣਾ, ਭੇਵ ਕਿਸੇ ਨਾ ਰਾਇਆ। ਚਾਰੇ ਵੇਦਾਂ ਮੁਖ ਸ਼ਰਮਾਵਣਾ, ਬ੍ਰਹਮਾ ਗਾ ਗਾ ਥੱਕਾ ਰਸਨਾ ਜਿਹਵਾ ਹੋ ਹਲਕਾਇਆ। ਸ਼ਾਸਤਰ ਸਿਮਰਤ ਲੇਖਾ ਲੇਖ ਨਾ ਕਿਸੇ ਜਣਾਵਣਾ, ਲੇਖਾ ਲਿਖ ਨਾ ਸਕੇ ਕੋਈ ਰਾਇਆ। ਅਠਾਰਾਂ ਧਿਆਏ ਗੀਤਾ ਏਕਾ ਰੂਪ ਦਰਸਾਵਣਾ, ਪੁਰਖ ਅਕਾਲ ਵਡ ਵਡਿਆਇਆ। ਅੰਜੀਲ ਕੁਰਾਨਾਂ ਢੋਲਾ ਗਾਵਨਾ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹਿਆ। ਖਾਣੀ ਬਾਣੀ ਇਕ ਸਮਝਾਵਣਾ, ਪ੍ਰਭ ਸਾਚੇ ਪਦ ਤਰਾਇਆ। ਹਰਿ ਕਾ ਭੇਵ ਕਿਸੇ ਨਾ ਪਾਵਣਾ, ਗੁਰ ਗੋਬਿੰਦ ਆਪ ਸਮਝਾਇਆ। ਤੇਰਾ ਸਾਚਾ ਡੰਕ ਵਜਾਵਣਾ, ਸ਼ਬਦੀ ਤੇਰਾ ਨਾਉਂ ਰਖਾਇਆ। ਤੇਰਾ ਨਗਰ ਖੇੜਾ ਫੇਰ ਵਸਾਵਣਾ, ਸੰਬਲ ਨਾਉਂ ਰਖਾਇਆ। ਅੰਤ ਵਿਛੋੜਾ ਆਪ ਕਰਾਵਣਾ, ਪੰਜ ਤਤ ਨਾਤਾ ਤੋੜ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲ੍ਹਾਇਆ। ਭੇਵ ਖੁਲੰਦੜਾ ਹਰਿ ਭਗਵਾਨ, ਏਕਾ ਏਕੰਕਾਰਿਆ। ਖੇਲੇ ਖੇਲ ਦੋ ਜਹਾਨ, ਲੋਕਮਾਤ ਲਏ ਅਵਤਾਰਿਆ। ਦੇਵਣਹਾਰਾ ਸਾਚਾ ਦਾਨ, ਸਾਚੀ ਵਸਤ ਇਕ ਵਖਾ ਰਿਹਾ। ਹਰਿਜਨ ਮੇਲਾ ਗੋਪੀ ਕਾਹਨ, ਘਰ ਬੰਸਰੀ ਨਾਮ ਵਜਾ ਰਿਹਾ। ਸੀਤਾ ਸੁਰਤੀ ਮੇਲਾ ਰਾਮ, ਜਗਤ ਬਨਵਾਸ ਆਪ ਕਟਾ ਰਿਹਾ। ਨਾਨਕ ਨਾਮ ਦੇਵੇ ਸਤਿਨਾਮ, ਨਾਮ ਸਤਿ ਇਕ ਸਮਝਾ ਰਿਹਾ। ਗੁਰ ਗੋਬਿੰਦ ਤੇਰਾ ਨਗਰ ਗਰਾਮ, ਸਾਢੇ ਤਿੰਨ ਹੱਥ ਵੇਖ ਵਖਾ ਰਿਹਾ। ਤੇਰੀ ਮਾਟੀ ਕਾਇਆ ਚਾਮ, ਹੱਡ ਮਾਸ ਨਾੜੀ ਰੱਤ, ਗੁਰਮੁਖਾਂ ਰੰਗ ਰੰਗਾ ਰਿਹਾ। ਤੇਰਾ ਚਾਰ ਵਰਨ ਪਕੜੇ ਦਾਮ, ਦਾਮਨਗੀਰ ਆਪ ਬਣਾ ਰਿਹਾ। ਕਲਜੁਗ ਮਿਟੇ ਅੰਧੇਰੀ ਸ਼ਾਮ, ਤੇਰਾ ਨੂਰ ਚੰਦ ਚੜ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾ ਰਿਹਾ। ਗੁਰ ਗੋਬਿੰਦ ਸਿੰਘ ਸਿੰਘ ਕਰ ਪਰਵਾਨਾ, ਪਾਰਬ੍ਰਹਮ ਮੇਲ ਮਿਲਾਇਆ। ਤੂੰ ਦਾਤਾ ਹਉਂ ਬੀਨਾ ਦਾਨਾ, ਸੇਵਕ ਸੇਵਾ ਸਚ ਕਮਾਇਆ। ਆਦਿ ਜੁਗਾਦੀ ਤੇਰਾ ਨਿਸ਼ਾਨਾ, ਗੁਰ ਪੀਰ ਰਹੇ ਝੁਲਾਇਆ। ਬਿਨ ਤੇਰੇ ਦਿਸੇ ਨਾ ਕੋਇ ਟਿਕਾਣਾ, ਪੁਰਖ ਅਕਾਲ ਇਕ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਗਿਆ ਸਮਝਾਇਆ। ਸਾਚਾ ਲੇਖਾ ਗੜ੍ਹੀ ਚਮਕੌਰ, ਹਰਿ ਪੁਰਖ ਨਿਰੰਜਣ ਆਪ ਜਣਾਇੰਦਾ। ਸੋ ਪੁਰਖ ਨਿਰੰਜਣ ਵੇਖੇ ਅੰਧ ਘੋਰ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਏਕੰਕਾਰਾ ਪਕੜਣਹਾਰਾ ਠੱਗ ਚੋਰ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਆਦਿ ਨਿਰੰਜਣ ਜੋਤੀ ਨੂਰ ਦੇਵੇ ਜੋੜ, ਨੂਰੋ ਨੂਰ ਡਗਮਗਾਇੰਦਾ। ਸ੍ਰੀ ਭਗਵਾਨ ਚੜ੍ਹੇ ਘੋੜ, ਨੀਲਾ ਨੀਲੀ ਧਾਰ ਵੇਖ ਵਖਾਇੰਦਾ। ਅਬਿਨਾਸ਼ੀ ਕਰਤਾ ਆਪੇ ਦੌੜ, ਆਪ ਆਪਣਾ ਸੀਸ ਟਿਕਾਇੰਦਾ। ਪਾਰਬ੍ਰਹਮ ਪ੍ਰਭ ਲਾਇਆ ਪੌੜ, ਲੋਕਮਾਤ ਵੇਖ ਵਖਾਇੰਦਾ। ਗੁਰਮੁਖਾਂ ਬੁਝਾਏ ਲੱਗੀ ਔੜ, ਅੰਮ੍ਰਿਤ ਮੇਘ ਆਪ ਬਰਸਾਇੰਦਾ। ਲੱਖ ਚੁਰਾਸੀ ਰੀਠਾ ਵੇਖੇ ਮਿਠਾ ਕੌੜ, ਜੋ ਘੜਿਆ ਭੰਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਮੇਲਾ ਏਕਾ ਰੰਗ ਰੰਗਾਏ ਗੁਰੂ ਗੁਰ ਚੇਲਾ, ਸੀਸ ਤਾਜ ਆਪਣੀ ਹੱਥੀਂ ਆਪ ਪਹਿਨਾਇੰਦਾ। ਚੇਲਾ ਗੁਰ ਏਕਾ ਧਾਰ, ਏਕਾ ਰੰਗ ਰੰਗਾਇਆ । ਆਪਣੇ ਸੀਸ ਰੱਖ ਦਸਤਾਰ, ਗੁਰਮੁਖ ਸਾਚੇ ਸਚ ਵਡਿਆਇਆ। ਅੰਤਮ ਕਲਜੁਗ ਪਾਵੇ ਸਾਰ, ਲਹਿਣਾ ਲਹਿਣਾ ਦਏ ਚੁਕਾਇਆ। ਲੇਖਾ ਕਰੇ ਸਚ ਦਰਬਾਰ, ਪੁਰਖ ਅਕਾਲ ਵਿਚ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰੂਪ ਵਟਾਇਆ। ਰੂਪ ਵਟੰਦੜਾ ਹਰਿ ਭਗਵਾਨਾ, ਕਲਜੁਗ ਅੰਤਮ ਵੇਖ ਵਖਾਈਆ। ਖੇਲੇ ਖੇਲ ਨੌਜਵਾਨਾ, ਨਾ ਮਰੇ ਨਾ ਜਾਈਆ। ਸ਼ਬਦ ਅਨਾਦੀ ਧੁਰ ਫ਼ਰਮਾਣਾ, ਆਦਿ ਜੁਗਾਦਿ ਸੁਣਾਈਆ। ਸ਼ਾਹੋ ਭੂਪ ਵਡ ਰਾਜ ਰਾਜਾਨਾ, ਸ਼ਹਿਨਸ਼ਾਹ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਾਉਂ ਰਖਾਈਆ। ਨਿਹਕਲੰਕ ਨਾਉਂ ਰੱਖ, ਹਰਿ ਆਪਣਾ ਆਪ ਪ੍ਰਗਟਾਇਆ। ਵੀਹ ਸੌ ਬਿਕ੍ਰਮੀ ਹੋ ਪਰਤਖ, ਜੋਤੀ ਜਾਮਾ ਵੇਸ ਵਟਾਇਆ। ਵੀਹ ਸੌ ਇਕ ਲੇਖਾ ਲਿਖ, ਦੂਈ ਦਵੈਤੀ ਮੇਟ ਮਿਟਾਇਆ। ਤੀਜੇ ਨੇਤਰ ਆਪੇ ਪੇਖ, ਹਰਿਜਨ ਸਾਚੇ ਲਏ ਜਗਾਇਆ। ਚੌਥੇ ਪਦ ਲਾਏ ਮੇਖ, ਪੰਚਮ ਮੇਲਾ ਸਹਿਜ ਸੁਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਇਆ। ਵੀਹ ਸੌ ਬਿਕ੍ਰਮੀ ਹੋ ਤਿਆਰ, ਲੋਕਮਾਤ ਕਰੀ ਰੁਸ਼ਨਾਈਆ। ਸੋਲਾਂ ਬਰਸ ਛੁਪਿਆ ਰਿਹਾ ਵਿਚ ਸੰਸਾਰ, ਆਪ ਆਪਣਾ ਪਰਦਾ ਆਪੇ ਪਾਈਆ। ਤੀਰਥ ਤੱਟਾਂ ਆਪ ਵਿਚਾਰ, ਗੁਰਦਰ ਮੰਦਰ ਮਸਜਿਦ ਮੱਠ ਸ਼ਿਵਦੁਆਲੇ ਵੇਖ ਵਖਾਈਆ। ਸਾਧਾਂ ਸੰਤਾਂ ਜਾਣੇ ਸਾਰ, ਅੰਦਰ ਮੰਦਰ ਖੋਜ ਖੁਜਾਈਆ। ਡੂੰਘੀ ਭਵਰੀ ਵੇਖੇ ਅੰਧ ਅੰਧਿਆਰ, ਸੁਖਮਨ ਨਾੜੀ ਆਪਣੇ ਹੱਥ ਰਖਾਈਆ । ਕੋਇ ਨਾ ਕਰੇ ਕਲਜੁਗ ਪਾਰ, ਸਰ ਸਰੋਵਰ ਕੋਇ ਨਾ ਨਹਾਵਣ ਜਾਈਆ। ਕਾਗ ਰਲੇ ਕਾਗਾਂ ਡਾਰ, ਹੰਸ ਹੰਸਮੁੱਖ ਚੋਗ ਨਾ ਕੋਇ ਚੁਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣਾ ਪਰਦਾ ਦਏ ਉਠਾਈਆ। ਸੰਮਤ ਸਤਾਰਾਂ ਪਹਿਲੀ ਚੇਤਰ, ਹਰਿ ਸਾਚੇ ਸਚ ਜਣਾਈਆ। ਪੁਰਖ ਅਬਿਨਾਸ਼ੀ ਲੋਕਮਾਤ ਆਇਆ ਸਾਚੇ ਖੇਤਰ, ਨੌ ਖੰਡ ਪ੍ਰਿਥਮੀ ਵੇਖ ਵਖਾਈਆ। ਰਾਸ਼ਟਰਪਤੀ ਖੋਲ੍ਹਣਾ ਨੇਤਰ, ਹਰਿ ਸਾਚਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੀਸ ਤਾਜ ਇਕ ਟਿਕਾਈਆ। ਰਾਸ਼ਟਰਪਤੀ ਉਠ ਨਾਦਾਨ, ਰਾਜ ਇੰਦਰ ਪ੍ਰਸ਼ਾਦ ਹਰਿ ਸਾਚਾ ਆਪ ਸੁਣਾਇੰਦਾ। ਪਰਗਟ ਹੋਇਆ ਵਾਲੀ ਦੋ ਜਹਾਨ, ਭਰਮ ਭੁਲੇਖਾ ਸਰਬ ਮਿਟਾਇੰਦਾ। ਰਾਜ ਤਾਜ ਤਖ਼ਤ ਸਰਬ ਮਿਟ ਜਾਣ, ਸ਼ਾਹ ਸੁਲਤਾਨ ਨਾ ਕੋਇ ਅਖਵਾਇੰਦਾ। ਲੋਕਮਾਤ ਨਾ ਰਹਿਣਾ ਕਿਸੇ ਦਾ ਮਾਣ, ਮਾਣ ਅਭਿਮਾਨੀ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਸ਼ਬਦ ਸੰਦੇਸ਼ਾ ਆਪ ਸੁਣਾਇੰਦਾ। ਰਾਸ਼ਟਰਪਤੀ ਉਠ ਉਠ ਜਾਗ, ਪੰਡਤ ਨਹਿਰੂ ਨਾਲ ਰਲਾਵਣਾ। ਮਾਝੇ ਦੇਸ ਲੱਗਾ ਭਾਗ, ਪ੍ਰਭ ਸਾਚੇ ਸਚ ਲਿਖਾਵਣਾ। ਨੌ ਖੰਡ ਪ੍ਰਿਥਮੀ ਲੱਗਣੀ ਆਗ, ਅੱਗੇ ਹੋ ਨਾ ਕਿਸੇ ਬਚਾਵਣਾ। ਸ਼ਾਹ ਸੁਲਤਾਨਾ ਉਡਦੇ ਦਿਸਦੇ ਕਾਗ, ਸਾਚੀ ਚੋਗ ਨਾ ਕਿਸੇ ਚੁਗਾਵਣਾ। ਬਿਨ ਹਰਿ ਪਕੜੇ ਨਾ ਕੋਇ ਵਾਗ, ਦੇਸ ਪਰਦੇਸਾਂ ਆਪ ਸੁਣਾਵਣਾ। ਜੋ ਜਨ ਸਰਨਾਈ ਜਾਏ ਲਾਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਦੇਵੇ ਵਰ, ਸੋਇਆ ਲੋਕਮਾਤ ਉਠਾਵਣਾ। ਨੇਤਰ ਨੈਣ ਲੈਣਾ ਖੋਲ੍ਹ, ਕਲਜੁਗ ਕੂਕੇ ਦਏ ਦੁਹਾਈਆ। ਪੁਰਖ ਅਬਿਨਾਸ਼ੀ ਰਿਹਾ ਬੋਲ, ਸ਼ਬਦ ਅਗੰਮੀ ਆਪ ਸੁਣਾਈਆ। ਸੱਤਾਂ ਦੀਪਾਂ ਵੱਜੇ ਢੋਲ, ਸੱਤ ਰੰਗ ਨਿਸ਼ਾਨਾ ਦਏ ਗਵਾਹੀਆ। ਤੋਲਣ ਆਇਆ ਪੂਰੇ ਤੋਲ, ਨਾਮ ਕੰਡਾ ਹੱਥ ਉਠਾਈਆ। ਜੀਆਂ ਜੰਤਾਂ ਖੇਲੇ ਹੋਲੀ ਹੋਲ, ਧਰਨੀ ਹੌਲਾ ਪਾਰ ਕਰਾਈਆ। ਪੂਰਾ ਕਰਨ ਆਇਆ ਕੌਲ, ਗੋਬਿੰਦ ਕੀਤਾ ਭੁੱਲ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਸੁਲਤਾਨਾਂ ਰਿਹਾ ਜਗਾਈਆ। ਰਾਸ਼ਟਰਪਤ ਮਾਰ ਧਿਆਨ, ਪੁਰਖ ਅਬਿਨਾਸ਼ੀ ਖੇਲ ਖਿਲਾਇੰਦਾ। ਸੱਤ ਰੰਗ ਚੜ੍ਹਾਇਆ ਇਕ ਨਿਸ਼ਾਨ, ਸ਼ਬਦ ਖੰਡਾ ਹੱਥ ਚਮਕਾਇੰਦਾ। ਆਪੇ ਬਣੇ ਸ਼ਾਹ ਸੁਲਤਾਨ, ਰਾਜ ਰਾਜਾਨ ਹਰਿ ਅਖਵਾਇੰਦਾ। ਸਚਖੰਡ ਦੁਆਰਾ ਇਕ ਮਕਾਨ, ਪਾਰਬ੍ਰਹਮ ਆਪ ਸੁਹਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਧੁਰ ਦੀ ਬਾਣੀ ਬਾਣ ਲਗਾਇੰਦਾ। ਕਲਜੁਗ ਅੰਤਮ ਚੁਕਣੀ ਕਾਣ, ਥਿਰ ਕੋਇ ਰਹਿਣ ਨਾ ਪਾਇੰਦਾ। ਸ਼ਾਹ ਸੁਲਤਾਨ ਹੋਣ ਹੈਰਾਨ, ਬੀਆਬਾਨ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨੌ ਖੰਡ ਪ੍ਰਿਥਮੀ ਆਪ ਉਠਾਇੰਦਾ। ਰਾਸ਼ਟਰਪਤ ਹਰਿ ਸਾਚਾ ਪਕੜ ਉਠਾਇੰਦਾ। ਕਲਜੁਗ ਵੇਲਾ ਅੰਤਮ ਆਇਆ, ਮਾਝੇ ਦੇਸ ਜੋਤ ਜਗਾਇੰਦਾ। ਸੰਬਲ ਨਗਰੀ ਧਾਮ ਸੁਹਾਇਆ, ਗੁਰ ਗੋਬਿੰਦ ਸ਼ਬਦ ਚਲਾਇੰਦਾ। ਏਕਾ ਡੰਕਾ ਨਾਮ ਵਜਾਇਆ, ਪੁਰਖ ਅਕਾਲ ਖੇਲ ਖਿਲਾਇੰਦਾ। ਦਿਸ ਕਿਸੇ ਨਾ ਆਇਆ, ਸਾਲਸ ਆਪਣਾ ਰੂਪ ਵਟਾਇੰਦਾ। ਨਿਰਗੁਣ ਸਰਗੁਣ ਬਣ ਕੇ ਧਾਇਆ, ਕਾਲ ਮਹਾਂਕਾਲ ਚਰਨਾਂ ਹੇਠ ਦਬਾਇੰਦਾ। ਆਪ ਆਪਣਾ ਭਾਰ ਵਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ, ਸਾਚਾ ਲੇਖਾ ਲੇਖ ਲਖਾਇੰਦਾ। ਲੇਖਾ ਲਿਖਣਹਾਰ ਗੋਪਾਲ, ਭੁੱਲ ਰਹੇ ਨਾ ਰਾਈਆ। ਫਲ ਨਾ ਦਿਸੇ ਕਿਸੇ ਡਾਲ, ਪਤ ਝੜ ਕਲਜੁਗ ਆਪ ਕਰਾਈਆ। ਸਿਰ ਤੇ ਕੂਕੇ ਸਭ ਦੇ ਕਾਲ, ਨਾ ਸਕੇ ਕੋਇ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ੍ਰਿਸ਼ਟ ਸਬਾਈ ਦਏ ਸਮਝਾਈਆ। ਸਾਚਾ ਲੇਖਾ ਧੁਰ ਫ਼ਰਮਾਣਾ, ਦਰ ਦੁਆਰੇ ਆਇੰਦਾ। ਸੰਮਤ ਸਤਾਰਾਂ ਅੱਸੂ ਤਿੰਨ ਦਿਵਸ ਹੋਏ ਸੁਹਾਣਾ, ਹਰਿ ਮੇਲਾ ਮੇਲ ਮਿਲਾਇੰਦਾ। ਕਲਜੁਗ ਹੱਥੀਂ ਬੰਨ੍ਹੇ ਗਾਨਾ, ਘਰ ਘਰ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਲੇਖਾ ਦੱਸੇ ਹਰਿ, ਦਿਵਸ ਦਿਹਾੜਾ ਆਪ ਜਣਾਇੰਦਾ। ਅੱਸੂ ਤਿੰਨ ਮਿਲਣਾ ਮੇਲ, ਰਾਸ਼ਟਰਪਤ ਦਏ ਜਣਾਈਆ। ਖੇਲੇ ਖੇਲ ਗੁਰੂ ਗੁਰ ਚੇਲ, ਸਤਿਗੁਰ ਪੂਰਾ ਵਡ ਵਡਿਆਈਆ। ਕੱਟਣਹਾਰਾ ਧਰਮ ਰਾਏ ਦੀ ਜੇਲ, ਆਵਣ ਜਾਵਣ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਅੱਸੂ ਤਿੰਨ ਔਣਾ ਦੁਆਰ, ਹਰਿ ਮੇਲਾ ਮੇਲ ਮਿਲੰਨਿਆਂ। ਆਪਣੇ ਨੇਤਰ ਵੇਖ ਲੈਣਾ ਸੰਸਾਰ, ਕਵਣ ਦੁਆਰ ਚੜ੍ਹੇ ਸਚ ਚੰਨਿਆਂ। ਤੋੜਣਹਾਰਾ ਗੜ੍ਹ ਹੰਕਾਰ, ਆਦਿ ਜੁਗਾਦੀ ਫਿਰੇ ਭੰਨਿਆ। ਸ਼ਬਦ ਸਰੂਪੀ ਮਾਰੇ ਮਾਰ, ਜੋ ਅੜਿਆ ਸੋ ਅੱਗੇ ਡੰਨਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਚੀ ਕੂਕੇ ਕਰੇ ਪੁਕਾਰ, ਜੋ ਘੜਿਆ ਸੋ ਭੰਨਿਆਂ। ਹਰਿਜਨ ਆਉਣਾ ਦਰ ਦਰਵਾਜ਼ਾ, ਹਰਿ ਸਾਚਾ ਸਚ ਸਮਝਾਇੰਦਾ। ਪੁਰਖ ਅਬਿਨਾਸ਼ੀ ਗ਼ਰੀਬ ਨਿਵਾਜ਼ਾ ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਕਲਜੁਗ ਅੰਤਮ ਰਚਿਆ ਕਾਜਾ, ਸਾਚਾ ਖੰਡਾ ਇਕ ਚਮਕਾਇੰਦਾ। ਨਾ ਕੋਈ ਦਿਸੇ ਰਾਜਨ ਰਾਜਾ, ਤਖ਼ਤ ਤਾਜ ਸਰਬ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੜਾ ਦੇਵੇ ਭੇਜ, ਜੋਤੀ ਨੂਰ ਵਖਾਏ ਤੇਜ, ਲੇਖਾ ਜਾਣੇ ਜਿਉਂ ਸ਼ਮਸ ਤਬਰੇਜ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਧਾਰ, ਆਪਣੇ ਹੱਥ ਰੱਖੀ ਕਰਤਾਰ, ਦੂਸਰ ਹੱਥ ਨਾ ਕਿਸੇ ਰਖਾਇੰਦਾ। ਪੰਥ ਖ਼ਾਲਸਾ ਗੁਰ ਗੁਰ ਧਾਰ, ਹਰਿ ਸਤਿਗੁਰ ਸ਼ਬਦ ਜਣਾਈਆ। ਨਾਨਕ ਨਿਰਗੁਣ ਕਰ ਪਿਆਰ, ਚਾਰ ਵਰਨ ਕਰੇ ਕੁੜਮਾਈਆ। ਗੋਬਿੰਦ ਮੀਤਾ ਮੀਤ ਮੁਰਾਰ, ਸਿੰਘ ਸਿੰਘ ਰੂਪ ਵਟਾਈਆ। ਸਚ ਵਖਾਏ ਇਕ ਦੁਆਰ, ਊਚ ਨੀਚ ਭੇਵ ਨਾ ਰਾਈਆ। ਸਰ ਅੰਮ੍ਰਿਤ ਅੰਮ੍ਰਿਤ ਸਤਿ ਭੰਡਾਰ, ਸਰ ਸਰੋਵਰ ਇਕ ਵਖਾਈਆ। ਨਹਾ ਨਹਾ ਥੱਕੇ ਜੀਵ ਗਵਾਰ, ਕਾਗ ਹੰਸ ਨਾ ਰੂਪ ਵਟਾਈਆ। ਜੋ ਜਨ ਸਤਿਗੁਰ ਪੂਰੇ ਕਰੇ ਪਿਆਰ, ਦੂਈ ਦਵੈਤੀ ਰਹਿਣ ਨਾ ਪਾਈਆ। ਕਾਇਆ ਤੋੜੇ ਗੜ੍ਹ ਹੰਕਾਰ, ਗੁਰੂ ਗ੍ਰੰਥ ਦਏ ਗਵਾਹੀਆ। ਗੁਰ ਅਰਜਨ ਬਣਿਆ ਮੀਤ ਮੁਰਾਰ, ਘਰ ਸਾਚੇ ਵੇਖ ਵਖਾਈਆ। ਗੋਬਿੰਦ ਲੇਖਾ ਅਪਰ ਅਪਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਕਲਜੁਗ ਅੰਤਮ ਆਈ ਵਾਰ, ਪ੍ਰਭ ਸਾਚਾ ਖੇਲ ਖਿਲਾਈਆ। ਸੰਬਲ ਨਗਰੀ ਧਾਮ ਨਿਆਰ, ਸਾਢੇ ਤਿੰਨ ਹੱਥ ਬਣਤ ਬਣਾਈਆ। ਅੰਦਰ ਵੜਿਆ ਗੁਰ ਕਰਤਾਰ, ਗੁਰ ਸ਼ਬਦੀ ਨਾਉਂ ਧਰਾਈਆ। ਪੁਰਖ ਅਕਾਲ ਮੀਤ ਮੁਰਾਰ, ਸਾਚਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਏਕਾ ਆਪਣਾ ਰੂਪ ਦਰਸਾਈਆ। ਗੋਬਿੰਦ ਸੂਰਾ ਹਾਜ਼ਰ ਹਜ਼ੂਰਾ, ਅਨਭਵ ਪਰਕਾਸ਼ ਸਮਾਇਆ। ਸ਼ਬਦੀ ਦੇਵੇ ਨਾਦੀ ਤੂਰਾ, ਨਾਦ ਅਨਾਦੀ ਰਾਗ ਸੁਣਾਇਆ। ਆਸਾ ਮਨਸਾ ਕਰਨਹਾਰਾ ਪੂਰਾ, ਪੂਰਬ ਲਹਿਣਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕਾ ਨਾਉਂ ਰਖਾਇਆ। ਨਿਹਕਲੰਕ ਸਤਿਗੁਰ ਹਰਿ ਹਰਿ, ਦੂਸਰ ਅਵਰ ਨਾ ਕੋਇ ਜਣਾਈਆ। ਸਚ ਪਿਆਲਾ ਨਾਮ ਦੇਵੇ ਭਰ ਭਰ, ਆਪਣੀ ਹੱਥੀਂ ਜਾਮ ਉਠਾਈਆ। ਦਰਸ ਦਿਖਾਏ ਅੰਦਰ ਵੜ ਵੜ, ਕਲਗੀ ਤੋੜਾ ਸੀਸ ਟਿਕਾਈਆ। ਲੱਖ ਚੁਰਾਸੀ ਭਾਂਡੇ ਘੜ ਘੜ, ਘੜਨ ਭੰਨਣਹਾਰ ਆਪ ਹੋ ਜਾਈਆ। ਉਚੇ ਪੌੜੇ ਆਪੇ ਚੜ੍ਹ ਚੜ੍ਹ, ਆਪਣਾ ਮੰਦਰ ਆਪ ਸੁਹਾਈਆ। ਆਪਣਾ ਅੱਖਰ ਆਪੇ ਪੜ੍ਹ ਪੜ੍ਹ, ਵਾਹ ਵਾ ਗੁਰੂ ਫ਼ਤਿਹ ਗਜ਼ਾਈਆ। ਆਪਣੀ ਅਗਨੀ ਆਪੇ ਸੜ ਸੜ, ਆਪਣਾ ਹਵਨ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਭਰਮ ਭੁਲੇਖਾ ਦਏ ਕਢਾਈਆ। ਪਰਗਟ ਹੋਇਆ ਹਰਿ ਮਿਹਰਬਾਨਾ, ਗੁਰਮੁਖਾਂ ਆਪ ਜਣਾਇੰਦਾ। ਸ਼ਬਦ ਵਖਾਏ ਤੀਰ ਨਿਸ਼ਾਨਾ, ਤੀਰ ਤੀਰਾਂ ਆਪ ਚਲਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨਾ, ਪਾਰਬ੍ਰਹਮ ਨਾਉਂ ਧਰਾਇੰਦਾ। ਹਰਿਜਨ ਮੇਲਾ ਦੋ ਜਹਾਨਾਂ, ਗੁਰਸਿਖ ਸਿੰਘ ਆਪ ਸਮਾਇੰਦਾ। ਆਵਣ ਜਾਵਣ ਚੁੱਕੇ ਕਾਣਾ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਉਠਣਾ ਜਾਗ ਹਰਿ ਹਰਿ ਆਇਆ, ਹਰਿ ਸੱਚਾ ਸਚ ਵਡਿਆਈਆ। ਵਰਨ ਬਰਨ ਹਰਿ ਮੇਟ ਮਿਟਾਇਆ, ਚਾਰ ਵਰਨ ਇਕ ਸਰਨਾਈਆ। ਚੌਥਾ ਜੁਗ ਦਏ ਗਵਾਹਿਆ, ਕਲਜੁਗ ਅੰਤ ਰਹਿਣ ਨਾ ਪਾਈਆ। ਸਾਚੀ ਸਿਖਿਆ ਸਿਖ ਦਏ ਸਮਝਾਇਆ, ਬਿਨ ਹਰਿ ਨਾ ਅਵਰ ਸਰਨਾਈਆ। ਕਾਗਦ ਕਲਮ ਨਾ ਲਿਖੇ ਰਾਇਆ, ਲੇਖ ਅਲੇਖਾ ਬੇਪਰਵਾਹੀਆ। ਪੰਡਤ ਪਾਂਧੇ ਭੇਵ ਨਾ ਆਇਆ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਮੁਕਟ ਸਾਚਾ ਤਾਜ, ਸਿਰ ਰੱਖੇ ਆਪ ਗ਼ਰੀਬ ਨਿਵਾਜ਼, ਦੂਸਰ ਸੀਸ ਨਾ ਕਿਸੇ ਟਿਕਾਈਆ। ਸੋਹੇ ਸੀਸ ਤਾਜ ਜਗਦੀਸ਼, ਜਾਗਰਤ ਜੋਤ ਜੋਤ ਰੁਸ਼ਨਾਈਆ। ਲੇਖਾ ਚੁੱਕਣਾ ਬੀਸ ਇਕੀਸ, ਹਰਿ ਸਾਚਾ ਆਪ ਚੁਕਾਈਆ। ਲਹਿਣਾ ਜਾਣੇ ਰਾਗ ਛਤੀਸ, ਰਸਨਾ ਜਿਹਵਾ ਰਹੀ ਗਾਈਆ। ਅੰਜੀਲ ਕੁਰਾਨਾ ਵੇਖੇ ਹਦੀਸ, ਕਲਮਾ ਨਬੀ ਕਵਣ ਪੜ੍ਹਾਈਆ। ਵੇਦ ਪੁਰਾਨ ਪੀਸਣ ਰਹੇ ਪੀਸ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਸ਼ਾਹ ਸੁਲਤਾਨਾਂ ਖ਼ਾਲੀ ਖ਼ੀਸ, ਤ੍ਰੈਗੁਣ ਬੈਠੇ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਾਰ, ਸਤਿਜੁਗ ਸਾਚੀ ਧਾਰ ਆਪ ਬੰਧਾਈਆ। ਸਤਿਜੁਗ ਸਾਚੀ ਧਾਰ ਚਲਾਵਣੀ, ਪਾਰਬ੍ਰਹਮ ਗੁਰ ਕਰਤਾਰ। ਕਲਜੁਗ ਤੇਰੀ ਰੀਤ ਮਿਟਾਵਣੀ, ਨਾਤਾ ਤੋੜ ਸਰਬ ਸੰਸਾਰ। ਜਨ ਭਗਤਾਂ ਪੂਰਨ ਕਰੇ ਭਾਵਣੀ, ਦੇਵੇ ਦਰਸ ਅਗੰਮ ਅਪਾਰ। ਨੇੜ ਨਾ ਆਏ ਕਾਮਨ ਕਾਮਨੀ, ਮਾਰੇ ਤਤ ਪੰਚ ਹੰਕਾਰ। ਦਰਗਹਿ ਸਾਚੀ ਦੇਵੇ ਜ਼ਾਮਨੀ, ਇਕ ਇਕੱਲਾ ਏਕੰਕਾਰ। ਮਿਟੇ ਰੈਣ ਅੰਧੇਰੀ ਸ਼ਾਮਨੀ, ਸਾਚਾ ਚੰਦ ਕਰੇ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਲਾਵੇ ਆਪ ਨਿਰੰਕਾਰ। ਸਤਿਜੁਗ ਸਾਚਾ ਹਰਿ ਲਗਾਵਣਾ, ਨਿਰਗੁਣ ਜੋਤੀ ਜਾਮਾ ਧਾਰ। ਕਲਜੁਗ ਕੂੜਾ ਪੰਧ ਮੁਕਾਵਣਾ, ਚੌਥੇ ਜੁਗ ਆਈ ਹਾਰ। ਸ਼ਾਹ ਸੁਲਤਾਨਾਂ ਖ਼ਾਕ ਮਿਲਾਵਣਾ, ਰਾਓ ਰੰਕਾਂ ਕਰ ਖੁਆਰ। ਗੁਰਮੁਖ ਸਾਚੇ ਆਪ ਜਗਾਵਣਾ, ਆਪ ਆਪਣੀ ਕਿਰਪਾ ਧਾਰ। ਏਕਾ ਸੋਹੰ ਅੱਖਰ ਪੜ੍ਹਾਵਣਾ, ਚਾਰ ਵਰਨਾਂ ਕਰ ਪਿਆਰ। ਦੂਈ ਦਵੈਤੀ ਪੰਧ ਮੁਕਾਵਣਾ, ਆਸਾ ਤ੍ਰਿਸ਼ਨਾ ਦੇਵੇ ਮਾਰ। ਕਾਇਆ ਚੋਲੀ ਰੰਗ ਰੰਗਾਵਣਾ, ਰੰਗਣਹਾਰ ਆਪ ਕਰਤਾਰ। ਭੈਣਾਂ ਭਾਈ ਊਚ ਨੀਚ ਆਪ ਬਣਾਵਣਾ, ਨਾਤਾ ਜੋੜ ਵਿਚ ਸੰਸਾਰ। ਸ਼ਬਦ ਖੰਡਾ ਹੱਥ ਉਠਾਵਣਾ, ਤਿੱਖੀ ਰੱਖੇ ਦੋਵੇਂ ਧਾਰ। ਹਰਿ ਕਾ ਹੁਕਮ ਨਾ ਕਿਸੇ ਮਿਟਾਵਣਾ, ਨਾ ਕੋਈ ਮੇਟੇ ਮੇਟਣਹਾਰ। ਜੋ ਘੜਿਆ ਸੋ ਭੰਨ ਵਖਾਵਣਾ, ਕਲ ਕਲਕੀ ਲਏ ਅਵਤਾਰ। ਅਮਾਮ ਮਹਿੰਦੀ ਨਾਮ ਧਰਾਵਣਾ, ਮੁਸਲਮ ਨੂਰ ਇਲਾਹੀ ਲਏ ਉਭਾਰ। ਕਲਮਾ ਆਪਣਾ ਆਪ ਪੜ੍ਹਾਵਣਾ, ਹੱਕ ਹਕੀਕਤ ਵੇਖ ਵਚਾਰ। ਲਾਸ਼ਰੀਕ ਆਪ ਅਖਵਾਵਣਾ, ਖ਼ੁਦੀ ਖ਼ੁਦਾਈ ਦੇਵੇ ਮਾਰ। ਅਜ਼ਮਤ ਆਪਣੇ ਹੱਥ ਰਖਾਵਣਾ, ਗਫ਼ਲਤ ਕਰੇ ਨਾ ਪਰਵਰਦਿਗਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੇੜਾ ਕਰੇ ਤਿਆਰ। ਕਲਜੁਗ ਅੰਤਮ ਮੁੱਕਣਾ, ਹਰਿ ਸਾਚਾ ਆਪ ਮੁਕਾਈਆ। ਹਰਿ ਕਾ ਭਾਣਾ ਕਦੇ ਨਾ ਰੁਕਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਹਰਿਆ ਬੂਟਾ ਸਾਰਾ ਸੁੱਕਣਾ, ਬਿਨ ਸਤਿਗੁਰ ਪੂਰੇ ਅੰਮ੍ਰਿਤ ਜਾਮ ਨਾ ਕੋਈ ਪਿਆਈਆ। ਸਿੰਘ ਸ਼ੇਰ ਲੋਕਮਾਤ ਨਹੀਂ ਲੁਕਣਾ, ਪਰਗਟ ਹੋਇਆ ਬੇਪਰਵਾਹੀਆ। ਪਾਤਸ਼ਾਹਾਂ ਦੇ ਘਰ ਜਾ ਜਾ ਬੁੱਕਣਾ, ਸੰਮਤ ਸੱਤਰਾਂ ਦਏ ਗਵਾਹੀਆ। ਸਿਰ ਤਾਜ ਰੱਖ ਦੋ ਜਹਾਨਾਂ ਆਦਿ ਸ਼ਕਤ ਤੇਰੇ ਦੁਆਰੇ ਝੁਕਣਾ, ਜੋਤ ਨਿਰੰਜਣ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਦਏ ਖਪਾਈਆ। ਕਲਜੁਗ ਅੰਤਮ ਆਪ ਖਪੌਣਾ, ਹਰਿ ਸਾਚਾ ਖੇਲ ਖਿਲਾਇੰਦਾ। ਲੱਖ ਚੁਰਾਸੀ ਮੇਟ ਮਿਟੌਣਾ, ਬਚਿਆ ਕੋਇ ਰਹਿਣ ਨਾ ਪਾਇੰਦਾ। ਜਲ ਥਲ ਮਹੀਅਲ ਫੇਰਾ ਪੌਣਾ, ਜੰਗਲ ਜੂਹ ਉਜਾੜ ਪਹਾੜ ਵੇਖ ਵਖਾਇੰਦਾ। ਸ਼ਾਹ ਸੁਲਤਾਨਾਂ ਸਾਚੀ ਸੇਜ ਕਿਸੇ ਨਾ ਮਿਲੇ ਸੌਣਾ, ਤਖ਼ਤ ਤਾਜ ਨਾ ਕੋਇ ਹੰਢਾਇੰਦਾ। ਘਰ ਘਰ ਗੁਰ ਦਰ ਮੰਦਰ ਮਸਜਿਦ ਕਿਸੇ ਨਾ ਮਿਲੇ ਗੌਣਾ, ਰਾਗ ਤਾਲ ਨਾ ਕੋਇ ਵਜਾਇੰਦਾ। ਛੱਤਰ ਝੁਲਾਏ ਨਾ ਕੋਇ ਪੌਣਾ, ਉਣੰਜਾ ਪਵਣ ਆਪਣੇ ਚਰਨਾਂ ਹੇਠ ਦਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਪੰਧ ਮੁਕਾਇੰਦਾ। ਕਲਜੁਗ ਤੇਰਾ ਪੰਧ ਮੁਕੌਣਾ, ਹਰਿ ਸਾਚੇ ਸਾਚੀ ਜੋਤ ਜਗਾਈਆ। ਲੋਆਂ ਪੁਰੀਆਂ ਆਪ ਉਠੌਣਾ, ਸੱਤਾਂ ਦੀਪਾਂ ਦਏ ਉਠਾਈਆ। ਲੋਆਂ ਪੁਰੀਆਂ ਫੇਰਾ ਪੌਣਾ, ਕਰੋੜ ਤੇਤੀਸਾ ਦਏ ਜਗਾਈਆ। ਬ੍ਰਹਮਾ ਵਿਸ਼ਨ ਸ਼ਿਵ ਫੜ ਹਲੌਣਾ, ਸ਼ਬਦ ਹੁਲਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ ਜੁਗ ਜੁਗ ਖੇਲੇ ਖੇਲ ਤਮਾਸ਼ਾ, ਪ੍ਰਿਥਮੀ ਆਕਾਸ਼ਾ ਰੂਪ ਵਟਾਈਆ। ਰੂਪ ਵਟਾਇਆ ਹਰਿ ਨਿਰੰਕਾਰ, ਦਿਸ ਕਿਸੇ ਨਾ ਆਇੰਦਾ। ਕਲਜੁਗ ਕੂੜਾ ਕਰੇ ਪਾਰ, ਝੂਠੀ ਧਾਰ ਆਪ ਵਹਾਇੰਦਾ। ਨਾਲ ਰਲਾਏ ਮੁਹੰਮਦੀ ਯਾਰ, ਚਾਰ ਯਾਰੀ ਵੇਖ ਵਖਾਇੰਦਾ। ਅੱਲਾ ਰਾਣੀ ਨੇਤਰ ਰੋ ਰੋ ਕਰੇ ਪੁਕਾਰ, ਪੀਰ ਦਸਤਗੀਰ ਧੀਰ ਨਾ ਕੋਇ ਧਰਾਇੰਦਾ। ਸ਼ਰਅ ਸ਼ਰੀਅਤ ਆਈ ਹਾਰ, ਚੌਦਾਂ ਤਬਕਾਂ ਹਰਿ ਸਾਚਾ ਵੇਖ ਵਖਾਇੰਦਾ। ਚੌਧਵੀਂ ਸਦੀ ਕਰੇ ਖਵਾਰ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਪੰਡਤ ਪਾਂਧੇ ਰੋਵਣ ਮਾਰ ਧਾ, ਅਠਸਠ ਤੀਰਥ ਰਹੇ ਕੁਰਲਾਈਆ। ਬਿਨ ਹਰਿ ਸਾਚੇ ਦਿਸੇ ਨਾ ਕੋਈ ਮਲਾਹ, ਸਾਧ ਸੰਤ ਜੂਠੇ ਝੂਠੇ ਬੈਠੇ ਧੂਣੀਆਂ ਤਾਈਆ। ਸਿਰ ਸਿਰ ਬੈਠੇ ਪਾ ਪਾ ਸੁਆਹ, ਤਨ ਸੁਆਹ ਨਾ ਕੋਈ ਕਰਾਈਆ। ਰਸਨਾ ਜਿਹਵਾ ਰਹੇ ਗਾ, ਗਾਵਣਹਾਰਾ ਦਿਸ ਨਾ ਆਈਆ। ਏਕਾ ਰਾਮ ਨਾ ਮਿਲਿਆ ਕਿਸੇ ਥਾਂ, ਰਾਮ ਬੈਠਾ ਮੁਖ ਛੁਪਾਈਆ। ਹੱਥੀਂ ਪੁੰਨ ਕਰੌਂਦੇ ਗਾਂ, ਜੀਵ ਆਤਮਾ ਪੁੰਨ ਨਾ ਕਿਸੇ ਕਰਾਈਆ। ਘਰ ਘਰ ਪੂਜਦੇ ਪਿਤਰ ਮਾਂ, ਆਪਣਾ fਪੱਤਰ ਨਾ ਕੋਈ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਘਰ ਘਰ, ਪੰਡਤ ਪਾਂਧੇ ਫੋਲ ਫੁਲਾਈਆ। ਪੰਡਤ ਪਾਂਧੇ ਤਿਲਕ ਲਿਲਾਟ ਲਗਾਇਆ, ਔਖੀ ਘਾਟ ਆਪ ਚੜ੍ਹਾਈਆ। ਤੀਰਥ ਤਾਟ ਜਗਤ ਨੁਹਾਇਆ, ਆਪਣਾ ਨਾਵਣ ਨਾ ਕੋਈ ਵਖਾਈਆ। ਘਰ ਘਰ ਮੇਘ ਸਾਵਣ ਬਰਸਾਇਆ, ਅੰਮ੍ਰਿਤ ਝਿਰਨਾ ਨਾ ਕੋਈ ਝਿਰਾਈਆ। ਮਨ ਹੰਕਾਰੀ ਰਾਵਣ ਕਿਸੇ ਨਾ ਢਾਇਆ, ਚਾਰ ਕੁੰਟ ਪਈ ਲੜਾਈਆ। ਸੀਤਾ ਸੁਰਤੀ ਰਾਮ ਦਾਮਨ ਨਾ ਕਿਸੇ ਫੜਾਇਆ, ਬਨਬਾਸ ਰਹੀ ਕੁਰਲਾਈਆ। ਕਲਜੁਗ ਨਿਹਕਲੰਕ ਪ੍ਰਭ ਏਕੋ ਆਇਆ, ਦੂਸਰ ਕੋਇ ਰਹਿਣ ਨਾ ਪਾਈਆ। ਕਲਜੁਗ ਤੇਰਾ ਵੇਸ ਮੁਕਾਵਣਾ, ਨਾ ਦਿਸੇ ਅੰਧੇਰੀ ਰਾਤ। ਸਤਿਜੁਗ ਸਾਚਾ ਚੰਨ ਚੜ੍ਹਾਵਣਾ, ਪੁਰਖ ਅਬਿਨਾਸ਼ੀ ਵੇਖੇ ਮਾਰ ਝਾਤ। ਸਾਚਾ ਤਖ਼ਤ ਇਕ ਸੁਹਾਵਣਾ, ਬੈਠਾ ਇਕ ਇਕਾਂਤ। ਏਕਾ ਰਾਗ ਨੌ ਖੰਡ ਸੱਤਾਂ ਦੀਪਾਂ ਲੋਆਂ ਪੁਰੀਆਂ ਗਾਵਣਾ, ਸੋਹੰ ਸ਼ਬਦ ਆਏ ਆਵਾਜ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵੇਖਣ ਆਇਆ ਤੇਰਾ ਸਮਾਜ। ਕਲਜੁਗ ਤੇਰਾ ਸਮਾਜ ਵੇਖਣਾ, ਚਾਰ ਕੁੰਟ ਨੈਣ ਉਘਾੜ। ਪੁਰਖ ਅਬਿਨਾਸ਼ੀ ਲਿਖਣਾ ਲੇਖਣਾ, ਬ੍ਰਹਮਾ ਸ਼ਿਵ ਵਿਸ਼ਨ ਨਾਲ ਲਿਆਇਆ ਕਰ ਤਿਆਰ। ਅੰਤਮ ਕਿਸੇ ਨਾ ਨੇਤਰ ਪੇਖਣਾ, ਚਾਰੋਂ ਕੁੰਟ ਹੋਇਆ ਅੰਧਿਆਰ। ਮੁੱਛ ਦਾੜ੍ਹੀ ਨਾ ਦਿਸੇ ਕੇਸਨਾ, ਸਰਬ ਜੀਆਂ ਦਾ ਸਾਂਝਾ ਯਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਕਲ ਖੇਲ ਅਗੰਮ ਅਪਾਰ। ਕਲਜੁਗ ਨਾਤਾ ਤੁਟਣਾ, ਤੋੜੇ ਪੁਰਖ ਅਗੰਮ। ਤੀਰ ਨਿਰਾਲਾ ਸ਼ਬਦ ਛੁੱਟਣਾ, ਲੱਖ ਚੁਰਾਸੀ ਲਾਹੇ ਚੰਮ। ਸਿੰਘ ਸ਼ੇਰ ਕਲਜੁਗ ਝੱਲ ਵਿਚ ਬੁੱਕਣਾ, ਆਪੇ ਮਾਰੇ ਆਪਣੀ ਮਾਰ। ਨੌ ਖੰਡ ਪ੍ਰਿਥਮੀ ਅੰਦਰ ਵੜ ਕਿਸੇ ਨਾ ਲੁਕਣਾ, ਕਰੇ ਖੇਲ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰੇ ਸੀਸ ਪਾਏ ਤੇਰੀ ਛਾਰ। ਕਲਜੁਗ ਛਾਰ ਮਨਮੁਖ ਛਾਹੀ, ਮਸਤਕ ਟਿੱਕਾ ਆਪ ਲਗਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਦਏ ਗਵਾਹੀ, ਸਾਚਾ ਸੰਗ ਨਿਭਾਇੰਦਾ। ਆਸਾ ਤ੍ਰਿਸ਼ਨਾ ਫੜ ਫੜ ਬਾਹੀਂ, ਲੜ ਨਾਲ ਲੜ ਬੰਧਾਇੰਦਾ। ਗੋਬਿੰਦ ਬੂਟਾ ਏਕਾ ਪੁਟਿਆ ਕਾਹੀ, ਕਲਜੁਗ ਤੇਰੀ ਜੜ੍ਹ ਉਖੜਾਇੰਦਾ। ਮੇਲ ਮਿਲਾਇਆ ਛੀਂਬੇ ਨਾਈ, ਝੀਵਰ ਜੱਟ ਅੰਗ ਲਗਾਇੰਦਾ। ਕਲਜੁਗ ਅੰਤਮ ਫੜ ਫੜ ਤਾਰੇ ਬਾਹੀਂ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਬੂਟਾ ਦੇਵੇ ਪੁੱਟ, ਸ਼ੌਹ ਦਰਯਾਏ ਦੇਵੇ ਸੁੱਟ, ਆਰ ਪਾਰ ਨਾ ਕੋਇ ਵਖਾਇੰਦਾ। ਕਲਜੁਗ ਅੰਤਮ ਉਤਰਨਾ ਪਾਰ, ਚੌਥਾ ਜੁਗ ਲਏ ਅੰਗੜਾਈਆ। ਸਤਿਜੁਗ ਸਾਚੀ ਬੰਨ੍ਹੇ ਧਾਰ, ਸਤਿਗੁਰ ਦਾਤਾ ਬੇਪਰਵਾਹੀਆ। ਸੋ ਪੁਰਖ ਨਿਰੰਜਣ ਹੋ ਤਿਆਰ, ਹਰਿ ਪੁਰਖ ਨਿਰੰਜਣ ਮੇਲ ਮਿਲਾਈਆ। ਏਕੰਕਾਰਾ ਕਰ ਪਿਆਰ, ਆਦਿ ਨਿਰੰਜਣ ਲਏ ਉਠਾਈਆ। ਅਬਿਨਾਸ਼ੀ ਕਰਤਾ ਸਾਚਾ ਯਾਰ, ਸ੍ਰੀ ਭਗਵਾਨ ਰੰਗ ਰੰਗਾਈਆ। ਪਾਰਬ੍ਰਹਮ ਰੂਪ ਅਪਾਰ, ਹੰ ਬ੍ਰਹਮ ਕਰੇ ਕੁੜਮਾਈਆ। ਜੋਤ ਸਰੂਪੀ ਜਾਮਾ ਧਾਰ, ਸ਼ਬਦ ਸ਼ਬਦੀ ਡੰਕ ਵਜਾਈਆ। ਲੁਕਿਆ ਰਿਹਾ ਵਿਚ ਸੰਸਾਰ, ਅਠਸਠ ਸਾਲ ਨਾ ਮੁਖ ਵਖਾਈਆ। ਬਾਵਨ ਅੱਖਰੀ ਕਰ ਤਿਆਰ, ਆਪ ਆਪਣੇ ਵਿਚ ਟਿਕਾਈਆ। ਪੈਂਤੀਸ ਅੱਖਰੀ ਜੀਵਾਂ ਜੰਤਾਂ ਦਏ ਅਧਾਰ, ਸਤਾਰਾਂ ਅੱਖਰ ਨਿਰਗੁਣ ਆਪਣੇ ਵਿਚ ਸਮਾਇਆ। ਸਤਾਰਵਾਂ ਅੱਖਰ ਉਘੜਿਆ ਅਪਰ ਅਪਾਰ, ਸੰਮਤ ਸਤਾਰਾਂ ਵੇਖ ਵਖਾਈਆ। ਪ੍ਰਗਟ ਹੋਇਆ ਹਰਿ ਨਿਰੰਕਾਰ, ਬਵੰਜਾ ਬਾਵਨ ਆਪਣਾ ਰੂਪ ਵਟਾਈਆ। ਬਾਵਨ ਬਾਵਨ ਦਏ ਆਧਾਰ, ਹਰਿ ਗੋਬਿੰਦ ਤੇਰੀ ਵਡਿਆਈਆ। ਮੰਗੀ ਮੰਗ ਢਹਿ ਢਹਿ ਦਵਾਰ, ਲੱਖ ਚੁਰਾਸੀ ਕਵਣ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਾਰਾਂ ਸਾਲ ਖੇਲ ਤਮਾਸ਼, ਸਤਿ ਸਤਿਵਾਦੀ ਆਪਣੀ ਵੰਡ ਵੰਡਾਈਆ । ਸਤਿਜੁਗ ਸਾਚਾ ਹਰਿ ਹਰਿ ਲੌਣਾ, ਆਪ ਆਪਣਾ ਖੇਲ ਖਿਲਾਇੰਦਾ। ਕਲਜੁਗ ਅੰਤਮ ਮੇਟ ਮਿਟੌਣਾ, ਚਾਰੋਂ ਕੁੰਟ ਆਪ ਮਿਟਾਇੰਦਾ। ਗੁਰਮੁਖ ਸਾਚੇ ਆਪ ਉਠਾਉਣਾ, ਆਪ ਆਪਣਾ ਹੁਕਮ ਸੁਣਾਇੰਦਾ। ਲੱਖ ਚੁਰਾਸੀ ਫੰਦ ਕਟਾਉਣਾ, ਲੱਖ ਚੁਰਾਸੀ ਆਪਣੀ ਝੋਲੀ ਪਾਇੰਦਾ। ਪਰਮਾਨੰਦ ਇਕ ਵਖੌਣਾ, ਨਿਜਾਨੰਦ ਆਪ ਦਿਸਾਇੰਦਾ। ਅੰਮ੍ਰਿਤ ਜਾਮ ਜਾਮ ਪਿਔਣਾ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਸ਼ਬਦ ਅਨਾਦ ਨਾਦ ਵਜੌਣਾ, ਅਨਹਦ ਆਪਣਾ ਰਾਗ ਸੁਣਾਇੰਦਾ। ਆਤਮ ਸੇਜ ਸੇਜ ਸੁਹੌਣਾ, ਸਚ ਦੁਆਰ ਆਪ ਵਡਿਆਇੰਦਾ। ਸੁਰਤੀ ਸ਼ਬਦੀ ਮੇਲ ਮਿਲੌਣਾ, ਮੇਲ ਮਿਲਾਵਾ ਆਪ ਕਰਾਇੰਦਾ। ਸਚਖੰਡ ਦੁਆਰੇ ਸਾਚਾ ਤਖ਼ਤ ਆਪ ਸੁਹੌਣਾ, ਸਚ ਸਿੰਘਾਸਣ ਆਸਣ ਲਾਇੰਦਾ। ਸੀਸ ਤਾਜ ਜਗਦੀਸ਼ ਟਿਕੌਣਾ, ਪੰਚਮ ਪੰਚਮ ਰਾਜ ਕਮਾਇੰਦਾ। ਲੋਕਮਾਤ ਫੇਰਾ ਪੌਣਾ, ਨਿਹਕਲੰਕਾ ਨਾਉਂ ਉਪਾਇੰਦਾ। ਸ਼ਬਦ ਰਾਜਾ ਇਕ ਜਗਾਉਣਾ, ਦਿਵਸ ਰੈਣ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੰਚਮ ਪੰਚਮ ਮੇਲ ਮਿਲਾਇੰਦਾ। ਸਾਚੇ ਤਖ਼ਤ ਸੱਚਾ ਪਾਤਸ਼ਾਹ, ਸੋਹੇ ਹਰਿ ਨਿਰੰਕਾਰ। ਜੁਗ ਜੁਗ ਬਣੇ ਜਗਤ ਮਲਾਹ, ਗੁਰ ਸਤਿਗੁਰ ਲਏ ਅਵਤਾਰ। ਲੱਖ ਚੁਰਾਸੀ ਦੱਸੇ ਰਾਹ, ਹਰਿ ਮੰਤਰ ਨਾਮ ਪਿਆਰ। ਗੁਰਮੁਖ ਸਾਚੇ ਲਏ ਉਭਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਬੰਨ੍ਹੇ ਧਾਰ। ਸਤਿਜੁਗ ਸਾਚਾ ਲਾਵਣਾ, ਪਰਮ ਪੁਰਖ ਆਪ ਕਰਤਾਰ। ਬੀਸ ਇਕੀਸਾ ਨਾਮ ਧਰਾਵਣਾ, ਨਿਰਗੁਣ ਨੂਰ ਜੋਤ ਉਜਿਆਰ। ਦਿੱਲੀ ਦਵਾਰੇ ਫੇਰਾ ਪਾਵਣਾ, ਨਵ ਖੰਡ ਹੋ ਉਜਿਆਰ। ਸ੍ਰਿਸ਼ਟ ਸਬਾਈ ਸੀਸ ਝੁਕਾਵਣਾ, ਸ਼ਾਹ ਸੁਲਤਾਨ ਦਰ ਦਰਬਾਰ। ਧੁਰਦਰਗਾਹੀ ਹੁਕਮ ਚਲਾਵਣਾ, ਲੇਖਾ ਜਾਣੇ ਨਾ ਕੋਈ ਸੰਸਾਰ। ਚਾਰ ਵਰਨਾਂ ਇਕ ਬਣਾਵਣਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਈ ਵਿਚਾਰ। ਰਾਓ ਰੰਕ ਇਕ ਕਰਾਵਣਾ, ਏਕਾ ਰੰਗ ਰੰਗੇ ਕਰਤਾਰ। ਤਖ਼ਤ ਤਾਜ ਇਕ ਸੁਹਾਵਣਾ, ਏਕਾ ਦਰ ਸੱਚਾ ਦਰਬਾਰ। ਸਿਆਸਤ ਵਰਾਸਤ ਮੇਟ ਮਿਟਾਵਣਾ, ਕਲਜੁਗ ਅੰਤਮ ਜਾਏ ਹਾਰ। ਸ਼ਾਸਤਰ ਸਿਮਰਤ ਪੰਧ ਮੁਕਾਵਣਾ, ਵੇਦ ਪੁਰਾਨ ਕਰਨ ਪੁਕਾਰ। ਗੀਤਾ ਗਿਆਨ ਵਿਚ ਸਮਾਵਣਾ, ਏਕਾ ਅੱਖਰ ਏਕੰਕਾਰ। ਅੰਜੀਲ ਕੁਰਾਨਾ ਗੋਦ ਬਹਾਵਣਾ, ਆਪ ਆਪਣੀ ਗੋਦ ਉਠਾਲ। ਖਾਣੀ ਬਾਣੀ ਰੰਗ ਰੰਗਾਵਣਾ, ਪੁਰਖ ਅਕਾਲ ਇਕ ਜੈਕਾਰ। ਸੋਹੰ ਸ਼ਬਦ ਇਕ ਸੁਣਾਵਣਾ, ਸੋ ਪੁਰਖ ਨਿਰੰਜਣ ਮੀਤ ਮੁਰਾਰ। ਹੰ ਬ੍ਰਹਮ ਨਜ਼ਰੀ ਆਵਣਾ, ਬ੍ਰਹਮ ਰੂਪ ਸਰਬ ਸੰਸਾਰ। ਤ੍ਰਿਸ਼ਨਾ ਤਮਾ ਸਰਬ ਮਿਟਾਵਣਾ, ਆਸਾ ਆਸਾ ਭਰੇ ਭੰਡਾਰ। ਖ਼ੁਸ਼ੀ ਗ਼ਮ ਨਾ ਕੋਈ ਜਣਾਵਣਾ, ਨੇਤਰ ਰੋਵੇ ਨਾ ਕੋਈ ਜ਼ਾਰੋ ਜ਼ਾਰ। ਏਕਾ ਬਸਤਰ ਤਨ ਪਹਿਨਾਵਣਾ, ਏਕਾ ਕਰੇ ਸਚ ਸ਼ਿੰਗਾਰ। ਏਕਾ ਕੱਜਲ ਨੈਣ ਪਵਾਵਣਾ, ਹਰਿ ਹਰਿ ਨਾਮ ਅਪਰ ਅਪਾਰ। ਏਕਾ ਭੋਸ਼ਣ ਭੂਸ਼ਣ ਆਪ ਸੁਹਾਵਣਾ, ਰੰਗ ਮਜੀਠੀ ਚਾੜ੍ਹੇ ਆਪ ਨਿਰੰਕਾਰ। ਪੀਆ ਪ੍ਰੀਤਮ ਇਕ ਪ੍ਰਨਾਵਣਾ, ਏਕਾ ਕੰਤ ਏਕਾ ਨਾਰ। ਨੇਤਰ ਨੈਣ ਨਾ ਕਿਸੇ ਉਠਾਵਣਾ, ਨਾ ਦਿਸੇ ਕੋਈ ਵਿਭਚਾਰ। ਘਰ ਘਰ ਮੰਦਰ ਕਾਇਆ ਗੜ੍ਹ ਸੁਹਾਵਣਾ, ਨਿਰਗੁਣ ਦੀਪਕ ਜੋਤ ਕਰ ਉਜਿਆਰ। ਅਨਹਦ ਤਾਲ ਇਕ ਵਜਾਵਣਾ, ਆਪੇ ਗੂੰਜੇ ਗੂੰਜਣਹਾਰ। ਸਰ ਸਰੋਵਰ ਇਕ ਨੁਹਾਵਣਾ, ਅੰਮ੍ਰਿਤ ਆਤਮ ਠੰਡੀ ਠਾਰ। ਦੀਪਕ ਦੀਪ ਇਕ ਜਗਾਵਣਾ, ਨਿਰਗੁਣ ਬਾਤੀ ਕਮਲਾਪਾਤੀ ਕਰ ਉਜਿਆਰ। ਰਾਸ਼ਟਰਪਤੀ ਨਾ ਕਿਸੇ ਅਖਵਾਵਣਾ, ਨਾ ਕੋਈ ਦਿਸੇ ਚੋਬਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੱਤ ਰੰਗ ਨਿਸ਼ਾਨਾ ਦੇਵੇ ਚਾੜ੍ਹ। ਸਤਿਜੁਗ ਸਤਿ ਨਿਸ਼ਾਨਾ ਚਾੜ੍ਹਣਾ, ਹਰਿ ਸਚ ਸਚ ਸਮਝਾਈਆ। ਪੰਚਮ ਤਾਜ ਸੀਸ ਰਖਾਵਣਾ, ਪੰਚ ਪਿਆਰੇ ਦਏ ਵਡਿਆਈਆ। ਪੰਚਮ ਰਾਜ ਜੋਗ ਕਮਾਵਣਾ, ਜਗਤ ਜੁਗਤ ਇਕ ਵਖਾਈਆ। ਪੰਚਮ ਹਰਖ ਸੋਗ ਮਿਟਾਵਣਾ, ਮਾਇਆ ਮਮਤਾ ਮੋਹ ਮਿਟਾਈਆ। ਪੰਚਮ ਤਿੰਨਾਂ ਲੋਕਾਂ ਪਾਰ ਕਰਾਵਣਾ, ਚੌਥੇ ਪੌੜੇ ਆਪ ਚੜ੍ਹਾਈਆ। ਪੰਚਮ ਜਗਤ ਵਿਜੋਗ ਮਿਟਾਵਣਾ, ਸਚ ਸੰਜੋਗ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਦੇਵੇ ਸਾਚਾ ਰਾਜ, ਨੌ ਖੰਡ ਪ੍ਰਿਥਮੀ ਕਰੇ ਕਾਜ, ਆਪ ਆਪਣਾ ਹੁਕਮ ਸੁਣਾਈਆ। ਪੰਚਮ ਰਾਜ ਜੋਗ ਸੁਲਤਾਨਾ, ਪੰਚਮ ਸਚ ਸ਼ਹਿਨਸ਼ਾਹੀਆ। ਪੰਚਮ ਦੇਵੇ ਸ਼ਬਦ ਬਿਬਾਨਾ, ਪੰਚਮ ਚਾਰੋਂ ਕੁੰਟ ਭਵਾਈਆ। ਪੰਚਮ ਦੇਵੇ ਰਾਗ ਤਰਾਨਾ, ਪੰਚਮ ਅਨਹਦ ਸ਼ਬਦ ਸੁਣਾਈਆ। ਪੰਚਮ ਦੇਵੇ ਪਰਕਾਸ਼ ਕੋਟਨ ਭਾਨਾ, ਰਵ ਸਸ ਮੁਖ ਸ਼ਰਮਾਈਆ। ਪੰਚਮ ਮੇਲੇ ਸਾਚਾ ਕਾਹਨਾ, ਰੂਪ ਅਨੂਪ ਆਪ ਦਰਸਾਈਆ। ਪੰਚਮ ਦੇਵੇ ਇਕ ਨਿਸ਼ਾਨਾ, ਸ਼ਬਦ ਨਿਸ਼ਾਨਾ ਤੀਰ ਚਲਾਈਆ। ਪੰਚਮ ਬੰਨ੍ਹੇ ਏਕਾ ਗਾਨਾਂ, ਪੁਰਖ ਅਬਿਨਾਸ਼ੀ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸੱਚਾ ਸਾਚਾ ਸੰਗ ਵਖਾਈਆ। ਸਤਿਜੁਗ ਸਾਚਾ ਲਾਵਣਾ, ਲਾਵਣਹਾਰ ਬੇਪਰਵਾਹ। ਏਕਾ ਧਾਗਾ ਸੂਤ ਆਪ ਬਣਾਵਣਾ, ਏਕਾ ਉਨਣੇਹਾਰ ਜੁਲਾਹ। ਏਕਾ ਬਸਤਰ ਤਨ ਛੁਹਾਵਣਾ, ਏਕਾ ਓਢੇ ਥਾਉਂ ਥਾਂ। ਏਕਾ ਪਰਦਾ ਹਰਿ ਹਰਿ ਪਾਵਣਾ, ਏਕਾ ਪਕੜਣਹਾਰਾ ਬਾਂਹ। ਏਕਾ ਸਾਚਾ ਧਾਮ ਸੁਹਾਵਣਾ, ਏਕਾ ਕਰੇ ਸਚ ਨਿਆਂ। ਏਕਾ ਸ਼ਾਹ ਸੁਲਤਾਨ ਅਖਵਾਵਣਾ, ਏਕਾ ਨਿਥਾਵਿਆਂ ਦੇਵੇ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰਾ ਠੰਡੀ ਛਾਂ। ਬਖ਼ਸ਼ਣਹਾਰਾ ਆਪ ਪ੍ਰਭ, ਜੁਗ ਜੁਗ ਦਇਆ ਕਮਾਇੰਦਾ। ਸਤਿਜੁਗ ਸਾਚੇ ਦੇਵੇ ਵਰ, ਪੰਚਮ ਮੁਖ ਸਾਲਾਹਿੰਦਾ। ਏਕਾ ਇਕੀ ਘਾੜਣ ਘੜ, ਸਤਿਜੁਗ ਸਾਚੀ ਸਿਖੀ ਨਾਉਂ ਧਰਾਇੰਦਾ। ਵਾਲੋਂ ਨਿੱਕੀ ਆਪੇ ਕਰ, ਧਾਰੋਂ ਤਿੱਖੀ ਆਪ ਬਣਾਇੰਦਾ। ਮੁਨੀ ਰਿਖੀ ਰਹੇ ਡਰ, ਸੰਤ ਸਾਧ ਸਰਬ ਕੁਰਲਾਇੰਦਾ। ਜੀਵ ਜੰਤ ਮਾਇਆ ਮਮਤਾ ਰਹੇ ਹਰ, ਹਰਿ ਕਾ ਨਾਮ ਨਾ ਕੋਈ ਧਿਆਇੰਦਾ। ਨਾ ਕੋਈ ਦਿਸੇ ਨਾਰੀ ਨਰ, ਨਾਰੀ ਨਰ ਨਾ ਅੰਗ ਲਗਾਇੰਦਾ। ਆਪਣੀ ਆਪਣੀ ਵਿਦਿਆ ਰਹੇ ਪੜ੍ਹ, ਹਰਿ ਕਾ ਸ਼ਬਦ ਨਾ ਕੋਈ ਸੁਣਾਇੰਦਾ। ਆਪਣੇ ਆਪਣੇ ਅੰਦਰ ਰਹੇ ਵੜ, ਹਰਿ ਮੰਦਰ ਕੋਇ ਨਾ ਡੇਰਾ ਲਾਇੰਦਾ। ਆਪਣੀ ਅਗਨੀ ਰਹੇ ਸੜ, ਕਲਜੁਗ ਅਗਨੀ ਨਾ ਕੋਇ ਬੁਝਾਇੰਦਾ। ਆਪਣੀ ਲੜਾਈ ਰਹੇ ਲੜ, ਪੰਜ ਚੋਰ ਨਾ ਕੋਇ ਮਾਰ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਦੇਵੇ ਵਰ, ਸਾਚੀ ਰੀਤੀ ਇਕ ਚਲਾਇੰਦਾ। ਸਤਿਜੁਗ ਤੇਰਾ ਸਾਚਾ ਰੂਪ, ਹਰਿ ਸਾਚੇ ਮਾਤ ਲਗਾਵਣਾ । ਪ੍ਰਗਟ ਹੋਏ ਸ਼ਾਹੋ ਭੂਪ, ਸਚ ਸੁਲਤਾਨ ਨਾਮ ਧਰਾਵਣਾ। ਇਕ ਜੈਕਾਰਾ ਚਾਰੇ ਕੂਟ, ਸੋਹੰ ਅੱਖਰ ਇਕ ਪੜ੍ਹਾਵਣਾ। ਨਾਤਾ ਤੋੜੇ ਜੂਠ ਝੂਠ, ਕੰਚਨ ਕਾਇਆ ਗੜ੍ਹ ਸੁਹਾਵਣਾ। ਹਰਿ ਸੰਗਤ ਉਪਰ ਆਪੇ ਤੁਠ, ਆਪ ਆਪਣੇ ਮਾਰਗ ਲਾਵਣਾ। ਆਪ ਬੰਧਾਏ ਆਪਣੀ ਮੁੱਠ, ਏਕਾ ਤੰਦ ਨਾਮ ਰਖਾਵਣਾ, ਲੁਕਿਆ ਰਹਿਣ ਨਾ ਦੇਵੇ ਕਿਸੇ ਗੁਠ, ਜਿਸ ਹਰਿ ਹਰਿ ਨਾਮ ਧਿਆਵਣਾ। ਮਨਮੁਖਾਂ ਹੱਥ ਫੜੇ ਖ਼ਾਲੀ ਠੂਠ, ਚਾਰ ਕੁੰਟ ਦਹਿ ਦਿਸ਼ਾ ਆਪ ਭਵਾਵਣਾ। ਦਰ ਦੁਆਰਿਉਂ ਕੱਢੇ ਕੁਟ, ਸ਼ਬਦ ਖੰਡਾ ਹੱਥ ਚਮਕਾਵਣਾ। ਸ੍ਰਿਸ਼ਟ ਸਬਾਈ ਪੈਣੀ ਲੁੱਟ, ਧੰਨ ਮਾਲ ਨਾ ਕਿਸੇ ਬਚਾਵਣਾ। ਕੋਈ ਨਾ ਚੜ੍ਹੇ ਪਹਾੜੀ ਚੋਟ, ਉਚੇ ਟਿੱਲੇ ਪਰਬਤ ਫੋਲ ਫੁਲਾਵਣਾ। ਸਮੇਰੂ ਨੇਤਰ ਰੋਵੇ ਹਾੜੇ ਕੱਢੇ ਕੋਟਨ ਕੋਟ, ਧੀਰਜ ਧੀਰ ਨਾ ਕੋਇ ਧਰਾਵਣਾ। ਆਦਿ ਜੁਗਾਦੀ ਪਾਰਬ੍ਰਹਮ ਕਰਤਾ ਏਕ ਨਿਰਮਲ ਜੋਤ, ਜੁਗ ਜੁਗ ਆਪਣਾ ਵੇਸ ਵਟਾਵਣਾ। ਆਪੇ ਜਾਣੇ ਆਪਣਾ ਓਤ ਪੋਤ, ਬੰਸ ਬੰਸਾ ਆਪ ਸੁਹਾਵਣਾ। ਜਨ ਭਗਤਾਂ ਖੋਲ੍ਹਣਹਾਰਾ ਸੋਤ, ਨਿਜ ਨੇਤਰ ਆਪ ਖੁਲ੍ਹਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚਾ ਰੰਗ ਰੰਗਾਵਣਾ। ਸਤਿਜੁਗ ਸਾਚਾ ਰੰਗ, ਰੰਗ ਰੰਗ ਰੰਗ ਵਿਚ ਸਮਾਇੰਦਾ। ਪੁਰਖ ਅਬਿਨਾਸ਼ੀ ਸੂਰਾ ਸਰਬੰਗ, ਨਿਰਗੁਣ ਸਰਗੁਣ ਵਖਾਇੰਦਾ। ਗੁਰ ਗੋਬਿੰਦ ਸਿੰਘ ਸੂਰਬੀਰ ਨੀਲੇ ਘੋੜੇ ਕਸਿਆ ਤੰਗ, ਨੀਲਾ ਨੀਲੀ ਧਾਰੋਂ ਪਾਰ ਕਰਾਇੰਦਾ। ਕਲਜੁਗ ਤੇਰਾ ਵੇਖਣ ਆਵੇ ਜੰਗ, ਆਪਣੇ ਸ਼ਸਤਰ ਆਪਣੇ ਚਰਨਾਂ ਹੇਠ ਦਬਾਇੰਦਾ। ਨੌ ਖੰਡ ਪ੍ਰਿਥਮੀ ਧਰਮ ਰਾਏ ਦੇ ਦੁਆਰੇ ਦੇਵੇ ਟੰਗ, ਜੋ ਜਨ ਹਰਿ ਹਰਿ ਤੋਂ ਮੁਖ ਭਵਾਇੰਦਾ। ਸਿੰਘ ਸੰਗਤ ਉਪਜਾਇਆ ਵਿਚ ਕੰਗ, ਆਪਣਾ ਮੁਕਟ ਆਪਣੇ ਸਿਰ ਰਖਾਇੰਦਾ। ਕਿਸੇ ਕੋਲੋਂ ਕੁਛ ਨਾ ਰਿਹਾ ਮੰਗ, ਸਰਬ ਜੀਆਂ ਦਾ ਦਾਤਾ ਆਪ ਅਖਵਾਇੰਦਾ। ਆਪਣਾ ਮੰਦਰ ਸਚਖੰਡ ਦੁਆਰਾ ਆਪੇ ਆਇਆ ਲੰਘ, ਲੋਕਮਾਤ ਆਸਣ ਲਾਇੰਦਾ। ਕਲਜੁਗ ਜੀਵ ਵੇਖੇ ਕਾਚੀ ਵੰਗ, ਆਪਣੇ ਵੇਲੇ ਆਪੇ ਭੰਨ ਵਖਾਇੰਦਾ। ਗੁਰਸਿਖਾਂ ਕੱਟੇ ਭੁੱਖ ਨੰਗ, ਲੱਖ ਚੁਰਾਸੀ ਅਲਫ਼ੀ ਆਪਣੇ ਗਲ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕਾ ਜਾਮਾ ਪਾਇੰਦਾ। ਸੱਤ ਰੰਗ ਚਾੜ੍ਹ ਨਿਸ਼ਾਨ, ਸ੍ਰਿਸ਼ਟ ਸਬਾਈ ਦਏ ਸੁਣਾਈਆ। ਸਿਰ ਰੱਖ ਤਾਜ ਮਹਾਨ, ਬ੍ਰਹਮੇ ਚਾਰੇ ਮੁਖ ਦਏ ਮਿਟਾਈਆ। ਸ਼ੰਕਰ ਹੋਇਆ ਅੰਤ ਹੈਰਾਨ, ਬਾਸ਼ਕ ਤਸ਼ਕਾ ਗਲੋਂ ਲਾਹੀਆ। ਵਿਸ਼ਨੂੰ ਅੱਗੇ ਆਇਆ ਕਰਨ ਬਿਆਨ, ਪ੍ਰਭ ਅੱਗੇ ਸੀਸ ਝੁਕਾਈਆ। ਕਰੋੜ ਤੇਤੀਸਾ ਸਰਬ ਕੁਰਲਾਣ, ਸੁਰਪਤ ਰਾਜਾ ਇੰਦ ਦਏ ਦੁਹਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਅੰਤ ਪਛਤਾਣ, ਵੇਲਾ ਗਿਆ ਹੱਥ ਨਾ ਆਈਆ। ਗੁਰਸਿਖ ਸਾਚੇ ਸੋਹੰ ਗਾਨ, ਸੋ ਮਿਲਿਆ ਬੇਪਰਵਾਹੀਆ। ਹੰ ਬ੍ਰਹਮ ਕਰੀ ਪਛਾਣ, ਆਪ ਆਪਣੇ ਲਏ ਮਿਲਾਈਆ। ਹਰਿ ਭੁੱਲ ਨਾ ਜਾਏ ਬਣ ਅੰਞਾਣ, ਜੁਗ ਜੁਗ ਆਵੇਂ ਵਾਹੋ ਦਾਹੀਆ। ਸੇਵਾ ਲਾਏ ਸੂਰਜ ਰਵ ਸਸ ਭਾਨ, ਹੁਕਮੀ ਹੁਕਮ ਰਿਹਾ ਫਿਰਾਈਆ। ਲੇਖਾ ਜਾਣੇ ਜ਼ਿਮੀਂ ਅਸਮਾਨ, ਬ੍ਰਹਿਮੰਡ ਖੰਡ ਚਰਨਾ ਹੇਠ ਰਖਾਈਆ। ਜੇਰਜ ਅੰਡ ਨਾ ਕੋਈ ਨਿਸ਼ਾਨ, ਉਤਭੁਜ ਸੇਤਜ ਦਿਸ ਨਾ ਆਈਆ। ਆਪੇ ਦੇਵਣਹਾਰਾ ਬ੍ਰਹਮੇ ਵਿਸ਼ਨ ਸ਼ਿਵ ਤ੍ਰੈਗੁਣ ਮਾਇਆ ਦਾਨ, ਅੰਤ ਆਪਣੀ ਝੋਲੀ ਆਪੇ ਲਏ ਪਾਈਆ। ਨਾ ਕੋਈ ਮੰਦਰ ਨਾ ਮਕਾਨ, ਮਸਜਿਦ ਗੁਰੂਦੁਆਰ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਲੋਕਮਾਤ ਧਰ, ਆਪਣੀ ਰੀਤੀ ਆਪ ਵਖਾਈਆ। ਸਤਿਜੁਗ ਸਾਚਾ ਉਠਿਆ ਆਇਆ ਚਰਨ ਦੁਆਰ, ਅਬਿਨਾਸ਼ੀ ਕਰਤਾ ਪਾਰਬ੍ਰਹਮ ਨਿਰਗੁਣ ਰੂਪ ਏਕਾ ਤੁਠਿਆ, ਭਰੇ ਨਾਮ ਨਾਮ ਭੰਡਾਰ। ਲੋਕਮਾਤ ਨਾ ਜਾਏ ਲੁੱਟਿਆ, ਨੇੜ ਆਏ ਨਾ ਠੱਗ ਚੋਰ ਯਾਰ। ਬੂਟਾ ਲੱਗਾ ਨਾ ਜਾਵੇ ਪੁੱਟਿਆ, ਲਗਾਵਣਹਾਰ ਆਪ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪੇ ਕਰੇ ਆਪਣੀ ਕਾਰ। ਕਾਰ ਕਰਾਵਣ ਆਇਆ ਹਰਿ ਕਰਤਾਰ, ਕਰਤਾ ਕੀਮਤ ਕੋਇ ਨਾ ਪਾਈਆ। ਆਪਣੀ ਪੈਜ ਆਪੇ ਰਿਹਾ ਸਵਾਰ, ਜੁਗ ਜੁਗ ਭਗਤਾਂ ਪੈਜ ਰਖਾਈਆ। ਚੰਡੀ ਹੋ ਕੇ ਚਮਕੇ ਵਿਚ ਸੰਸਾਰ, ਜੋਤੀ ਜੋਤ ਸੇਵ ਲਗਾਈਆ। ਦਾਮਨੀ ਦਮਕੇ ਆਪ ਨਿਰੰਕਾਰ, ਚਾਰੇ ਕੁੰਟ ਕਰੇ ਰੁਸ਼ਨਾਈਆ। ਖੜਗ ਖੰਡਾ ਬਣ ਕਟਾਰ, ਖੰਡ ਬ੍ਰਹਿਮੰਡ ਵੇਖ ਵਖਾਈਆ। ਜੇਰਜ ਅੰਡ ਦਏ ਹੁਲਾਰ, ਭੇਖ ਪਖੰਡ ਦਏ ਮਿਟਾਈਆ। ਗੁਰਸਿਖ ਕਰੇ ਠੰਡਾ ਠਾਰ, ਸੀਤਲ ਸੀਤਲ ਧਾਰ ਵਹਾਈਆ। ਏਕਾ ਇਕੀ ਸਿਖੀ ਕਰ ਤਿਆਰ, ਤੇਗ ਬਹਾਦਰ ਤੇਰੀ ਚਾਦਰ, ਸ੍ਰਿਸ਼ਟ ਸਬਾਈ ਉਪਰ ਆਪ ਟਿਕਾਈਆ। ਤੇਗ ਬਹਾਦਰ ਤੇਰੀ ਰੱਤ, ਰੱਤੀ ਰੱਤ ਰੰਗਾਇੰਦਾ। ਤੇਰਾ ਰੂਪ ਬ੍ਰਹਮ ਮਤ, ਗੁਰਸਿਖਾਂ ਵਿਚ ਟਿਕਾਇੰਦਾ। ਤੇਰਾ ਚਰਨ ਤੀਰਥ ਅਠਸਠ, ਸਰ ਸਰੋਵਰ ਇਕ ਨੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਲੋਕਮਾਤ ਧਰ, ਸਾਚਾ ਮਾਰਗ ਏਕਾ ਲਾਇੰਦਾ। ਚਾਰ ਵਰਨ ਤੁਟਣਾ ਨਾਤਾ, ਹਿੰਦੂ ਮੁਸਲਿਮ ਸਿਖ ਨਾ ਕੋਈ ਅਖਵਾਈਆ। ਪਾਰਬ੍ਰਹਮ ਕਰੇ ਪ੍ਰਭ ਉਤਮ ਜਾਤਾ, ਜ਼ਾਤ ਅਜ਼ਾਤੀ ਮੇਟ ਮਿਟਾਈਆ। ਮੇਟਣਹਾਰਾ ਅੰਧੇਰੀ ਰਾਤਾ, ਕਾਲੀ ਰੈਣ ਰਹਿਣ ਨਾ ਪਾਈਆ। ਏਕਾ ਗਾਏ ਸਾਚੀ ਗਾਥਾ, ਗਹਿਰ ਗੰਭੀਰ ਵਡ ਵਡਿਆਈਆ। ਖੇਲੇ ਖੇਲ ਤ੍ਰਲੋਕੀ ਨਾਥਾ, ਤ੍ਰੈ ਤ੍ਰੈ ਆਪਣੀ ਗੋਦ ਬਹਾਈਆ। ਸਰਬ ਜੀਆਂ ਦਾ ਸਗਲਾ ਸਾਥਾ, ਪੁਰਖ ਅਕਾਲ ਇਕ ਅਖਵਾਈਆ। ਸਗਲ ਵਿਸੂਰਾ ਹਰਿਜਨ ਲਾਥਾ, ਜੋ ਜਨ ਹਰਿ ਹਰਿ ਦਰਸ਼ਨ ਪਾਈਆ। ਕੋਟਨ ਕੋਟ ਮਸਤਕ ਤਿਲਕ ਲਗਾਇਣ ਲਿਲਾਟਾ, ਜੋਤ ਲਲਾਟ ਨਾ ਕੋਇ ਜਗਾਈਆ। ਕਲਜੁਗ ਅੰਤਮ ਪੂਰਾ ਕਰਨ ਆਇਆ ਘਾਟਾ, ਸਾਚੇ ਕੰਡੇ ਤੋਲ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖੇ ਵਡਿਆਈਆ। ਵਡ ਵਡਿਆਈ ਪੁਰਖ ਅਕਾਲ, ਦੂਸਰ ਓਟ ਨਾ ਕੋਈ ਜਣਾਇੰਦਾ। ਇਕੀ ਸਿਖ ਬਣਾਏ ਸਾਚੇ ਲਾਲ, ਲਾਲਣ ਲਾਲਣਾ ਰੰਗ ਚੜ੍ਹਾਇੰਦਾ। ਜੋਤ ਅਕਾਲਣ ਸੇਵਾਦਾਰ, ਸਾਚੀ ਸੇਵ ਕਮਾਇੰਦਾ। ਬਣੀ ਮਾਲਣ ਧੁਰ ਦਰਬਾਰ, ਫੂਲਣ ਹਾਰ ਇਕ ਗੁੰਦਾਇੰਦਾ। ਖ਼ਾਰੀ ਚੁੱਕ ਸੱਚੀ ਸਰਕਾਰ, ਲੋਕਮਾਤ ਵੇਸ ਵਟਾਇੰਦਾ। ਲੇਖਾ ਜਾਣੇ ਪੁਰਖ ਨਾਰ, ਨਾਰੀ ਪੁਰਖ ਵੇਖ ਵਖਾਇੰਦਾ। ਫੜ ਫੜ ਪਾਏ ਗਲ ਵਿਚ ਹਾਰ, ਕਲੀ ਕਲੀ ਨਾਲ ਗੁੰਦਾਇੰਦਾ। ਅੰਦਰ ਧਾਗਾ ਦੇਵੇ ਡਾਰ, ਆਪ ਆਪਣਾ ਨਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕੀ ਸਿੱਖ ਬਣਣ ਦਰਬਾਰੀ, ਸਤਿਜੁਗ ਸਾਚੀ ਚਲੇ ਵਿਹਾਰੀ, ਕਰਤਾ ਕਰਨੀ ਕਾਰੀ ਆਪ ਕਰਾਇੰਦਾ। ਇਕੀ ਸਿਖ ਬਣਨ ਦਰਬਾਰੀ, ਹਰਿ ਸਾਚਾ ਵੰਡ ਵੰਡਾਇੰਦਾ। ਸਾਚੇ ਤਖ਼ਤ ਸੋਹੇ ਜੋਤ ਨਿਰੰਕਾਰੀ, ਨਿਰਗੁਣ ਆਪਣਾ ਰੂਪ ਡਗਮਗਾਇੰਦਾ। ਚਾਰ ਚਾਰੋਂ ਕੁੰਟ ਸੇਵਾਦਾਰੀ, ਪੰਜ ਪਿਆਰੇ ਪੰਚਮ ਚਰਨ ਧਿਆਨ ਵਖਾਇੰਦਾ। ਚਾਰ ਦੋਵੇਂ ਜੋੜ ਕਰਨ ਨਿਮਸਕਾਰੀ, ਅੰਤਰ ਮੰਤਰ ਬੂਝ ਬੁਝਾਇੰਦਾ। ਪੰਜ ਤ੍ਰੈ ਮੰਗਣ ਬਣ ਭਿਖਾਰੀ, ਅੱਠ ਤਤ ਮੇਟ ਮਿਟਾਇੰਦਾ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਕਰੇ ਖ਼ਵਾਰੀ, ਮਨ ਮਤ ਮੂਲ ਚੁਕਾਇੰਦਾ। ਲੇਖਾ ਜਾਣੇ ਭਗਤ ਲਿਖਾਰੀ, ਸ਼ਬਦੀ ਧਾਰ ਧਾਰ ਵਿਚ ਟਿਕਾਇੰਦਾ। ਹੁਕਮੀ ਹੁਕਮ ਹੁਕਮ ਸਰਕਾਰੀ, ਸ਼ਾਹ ਸੁਲਤਾਨਾਂ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਏਕਾ ਲਾਇੰਦਾ। ਸਾਚਾ ਮਾਰਗ ਵਿਚ ਸੰਸਾਰ, ਸਤਿ ਪੁਰਖ ਨਿਰੰਜਣ ਆਪ ਲਗਾਈਆ। ਨਾ ਕੋਈ ਦਿਸੇ ਜੀਵ ਗਵਾਰ, ਮੂਰਖ ਮੂੜ ਦਿਸ ਨਾ ਆਈਆ। ਨਾ ਕੋਈ ਕਰੇ ਹਾਹਾਕਾਰ, ਮਨ ਮਤ ਨਾ ਕੋਈ ਕੁਰਲਾਈਆ। ਨਾ ਕੋਈ ਰੋਵੇ ਜ਼ਾਰੋ ਜ਼ਾਰ, ਉਚੀ ਕੂਕੇ ਦਏ ਦੁਹਾਈਆ। ਘਰ ਘਰ ਹੋਵੇ ਜੈ ਜੈਕਾਰ, ਰਸਨਾ ਜਿਹਵਾ ਹਰਿ ਗੁਣ ਗਾਈਆ। ਬੱਤੀ ਦੰਦ ਕਰਨ ਪਿਆਰ, ਆਤਮ ਅੰਤਰ ਇਕ ਲਿਵ ਲਾਈਆ। ਛੱਤੀ ਰਾਗ ਕਰਨ ਨਿਮਸਕਾਰ, ਹਰਿਜਨ ਤੇਰੀ ਵਡ ਵਡਿਆਈਆ। ਬ੍ਰਹਮਾ ਵਿਸ਼ਨ ਸ਼ਿਵ ਬਣਨ ਭਿਖਾਰ, ਗੁਰ ਸਿੱਖ ਸਾਚੇ ਤੇਰੀ ਸੇਵ ਰਹੇ ਕਮਾਈਆ। ਪੁਰਖ ਅਬਿਨਾਸ਼ੀ ਦੇਵਣਹਾਰ, ਦੂਜੇ ਦਰ ਨਾ ਮੰਗਣ ਜਾਈਆ। ਜੁਗਾ ਜੁਗੰਤਰ ਗੁਰ ਪੀਰ ਲਏ ਅਵਤਾਰ, ਆਪਣੀ ਸਿਖਿਆ ਦਏ ਸਮਝਾਈਆ। ਸੰਤਾਂ ਭਰੇ ਸਤਿ ਭੰਡਾਰ, ਸਾਚੀ ਵਸਤ ਏਕਾ ਹੱਟ ਵਿਕਾਈਆ। ਚੌਦਾਂ ਲੋਕਾਂ ਪਾਵਣਹਾਰਾ ਸਾਰ, ਚੌਦਾਂ ਤਬਕਾਂ ਫੋਲ ਫੁਲਾਈਆ। ਤਿੰਨਾਂ ਲੋਕਾਂ ਵਸਿਆ ਬਾਹਰ, ਸਚਖੰਡ ਨਿਵਾਸੀ ਆਪ ਅਖਵਾਈਆ। ਛੱਪਰ ਛੰਨ ਨਾ ਕੋਈ ਸਹਾਰ, ਮਹੱਲ ਅਟੱਲ ਆਪ ਬਣਾਈਆ। ਆਪੇ ਹੋਇਆ ਸੇਵਾਦਾਰ, ਜੁਗ ਜੁਗ ਸਾਚੀ ਸੇਵ ਕਮਾਈਆ। ਹਰਿ ਸੰਗਤ ਤੇਰਾ ਸਚ ਪਿਆਰ, ਸਤਿਗੁਰ ਸਾਚਾ ਆਪ ਕਰਾਈਆ। ਸਤਿਜੁਗ ਤ੍ਰੇਤਾ ਦੁਆਪਰ ਵਿਛੜੇ ਯਾਰ, ਕਲਜੁਗ ਅੰਤਮ ਲਏ ਮਿਲਾਈਆ। ਸਾਚਾ ਬੇੜਾ ਕਰ ਤਿਆਰ, ਆਪਣੇ ਬੇੜੇ ਲਏ ਚੜ੍ਹਾਈਆ। ਆਪਣੇ ਸਿਰ ਤੇ ਚੁੱਕੇ ਭਾਰ, ਗੁਰਮੁਖ ਹੌਲੇ ਭਾਰ ਰਖਾਈਆ। ਸਿੰਘ ਮਨਜੀਤਾ ਆਪੇ ਆਪੇ ਵਾਰ, ਜਗਦੀਸ਼ਾ ਰਾਹ ਚਲਾਈਆ। ਬ੍ਰਹਮਾ ਵੇਖੇ ਨੈਣ ਉਘਾੜ, ਸਿੰਘ ਪਾਲਾ ਆਵੇ ਵਾਹੋ ਦਾਹੀਆ। ਸ਼ੰਕਰ ਢਹਿ ਢਹਿ ਕਰੇ ਨਿਮਸਕਾਰ, ਛੋਟੇ ਬਾਲੇ ਵਡ ਵਡਿਆਈਆ। ਕਰੋੜ ਤੇਤੀਸਾ ਕਰੇ ਪੁਕਾਰ, ਸੁਰਪਤ ਰਾਜਾ ਇੰਦ ਰਹਿਣ ਨਾ ਪਾਈਆ। ਮਨ ਮਨਜੀਤਾ ਹੋ ਉਜਿਆਰ, ਘਰ ਸਾਚੇ ਇਕ ਜੈਕਾਰ ਸੁਣਾਈਆ। ਪ੍ਰਗਟ ਹੋਇਆ ਕਰਤਾਰ, ਬ੍ਰਹਮੇ ਮਨਵੰਤਰ ਮੂਲ ਚੁਕਾਈਆ। ਸਾਚਾ ਮੰਤਰ ਕਰ ਉਜਿਆਰ, ਸੋਹੰ ਸ਼ਬਦ ਕਰੇ ਪੜ੍ਹਾਈਆ। ਨਿਹਕਲੰਕ ਉਤਰਿਆ ਨਿਰੰਕਾਰ, ਮਾਤ ਗਰਭ ਨਾ ਵਾਸ ਰਖਾਈਆ। ਦਸ ਮਾਸ ਨਾ ਕਰਿਆ ਕੋਈ ਪਿਆਰ, ਰਕਤ ਬੂੰਦ ਨਾ ਜੋੜ ਜੁੜਾਈਆ। ਗੋਦ ਚੁੱਕ ਨਾ ਦਏ ਕੋਈ ਹੁਲਾਰ, ਜਗਤ ਲੋਰੀ ਨਾ ਕੋਈ ਰਖਾਈਆ। ਹੱਡ ਮਾਸ ਨਾੜੀ ਨਾ ਕੋਈ ਉਧਾਰ, ਰੱਤੀ ਰੱਤ ਨਾ ਕੋਈ ਬਣਾਈਆ। ਨਿਰਗੁਣ ਜੋਤ ਕਰ ਉਜਿਆਰ, ਆਪ ਆਪਣਾ ਵੇਸ ਵਟਾਈਆ। ਸ਼ਬਦ ਗੁਰ ਲੈ ਅਵਤਾਰ, ਲੋਕਮਾਤ ਆਇਆ ਫੇਰਾ ਪਾਈਆ। ਸੰਬਲ ਨਗਰੀ ਧਾਮ ਨਿਆਰ, ਸਾਢੇ ਤਿੰਨ ਹੱਥ ਆਪ ਰਚਾਈਆ। ਗੋਬਿੰਦਾ ਸੂਰਾ ਵਡ ਬਲਕਾਰ, ਜੋਧਾ ਆਪਣਾ ਨਾਉਂ ਧਰਾਈਆ। ਚੁਰਾਸੀ ਕਲੀਆਂ ਤਨ ਸ਼ਿੰਗਾਰ, ਚੁਰਾਸੀ ਅਲਫ਼ੀ ਆਪ ਹੰਢਾਈਆ। ਆਪਣਾ ਹਲਫ਼ੀਆ ਦਏ ਬਿਆਨ, ਨਾ ਕੋਈ ਮੇਟੇ ਮੇਟ ਮਿਟਾਈਆ। ਗੁਰਮੁਖਾਂ ਲੇਖਾ ਜਾਣੇ ਧੁਰ ਦਰਗਾਹ ਸ੍ਰੀ ਭਗਵਾਨ, ਆਪਣਾ ਲੇਖਾ ਆਪੇ ਦਏ ਲਿਖਾਈਆ। ਸਾਧ ਸੰਤ ਹੋਏ ਹੈਰਾਨ, ਹਰਿ ਕਾ ਭੇਵ ਕੋਈ ਨਾ ਪਾਈਆ। ਅੰਦਰ ਵੜ ਵੜ ਸਾਰੇ ਗਾਣ, ਦਿਸ ਕਿਸੇ ਨਾ ਆਈਆ। ਜਿਸ ਜਨ ਉਪਰ ਹੋਏ ਆਪ ਮਿਹਰਵਾਨ, ਚਰਨ ਦੁਆਰੇ ਖਿਚ ਲਿਆਈਆ। ਸਚਖੰਡ ਤੋਂ ਆਇਆ ਆਪ ਭਗਵਾਨ, ਗੁਣ ਨਿਧਾਨ ਲੋਕਮਾਤ ਵੇਖ ਵਖਾਈਆ। ਉਤਰ ਪੂਰਬ ਪੱਛਮ ਦੱਖਣ ਵੇਖੇ ਮਾਰ ਧਿਆਨ, ਭੁੱਲ ਰਹੇ ਨਾ ਰਾਈਆ। ਹਰਿਸਿੱਖ ਗੁਰਸਿਖ ਗੁਰਮੁਖ ਹਰਿਭਗਤ ਏਕਾ ਪਾਏ ਆਪਣੀ ਆਣ, ਆਪਣਾ ਦਰਸ ਕਰ ਕਰ ਤਰਸ, ਘਰ ਘਰ ਵਿਚ ਆਪ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਹਿਲੀ ਚੇਤਰ ਦਏ ਵਡਿਆਈਆ। ਪਹਿਲੀ ਚੇਤਰ ਲੋਕਮਾਤ ਚੜ੍ਹਿਆ, ਸੰਮਤ ਸਤਰਾਂ ਲੇਖ ਲਖਾਇੰਦਾ। ਪੁਰਖ ਅਬਿਨਾਸ਼ੀ ਆਪਣੇ ਘੋੜੇ ਆਪੇ ਚੜ੍ਹਿਆ, ਆਪਣਾ ਆਸਣ ਹੇਠ ਵਿਛਾਇੰਦਾ। ਨੌ ਖੰਡ ਪ੍ਰਿਥਮੀ ਏਕਾ ਖੰਡਾ ਹੱਥ ਵਿਚ ਫੜਿਆ, ਬ੍ਰਹਿਮੰਡਾਂ ਚਰਨਾ ਹੇਠ ਦਬਾਇੰਦਾ। ਗੁਰਸਿਖਾਂ ਲੜ ਆਪੇ ਫੜਿਆ, ਇਕ ਦੂਜੇ ਨਾਲ ਬਹਾਇੰਦਾ। ਜੀਵ ਜੰਤ ਸਾਧ ਸੰਤ ਤ੍ਰੈਲੋਕ ਪਾਰਬ੍ਰਹਮ ਆਪਣਾ ਘਾੜਣ ਘੜਿਆ, ਬ੍ਰਹਮਾ ਵਿਸ਼ਨ ਸ਼ਿਵ ਸੇਵ ਕਮਾਇੰਦਾ। ਚੌਥੇ ਘਰ ਆਪੇ ਵੜਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸਤਿ ਪੁਰਖ ਨਿਰੰਜਣ ਆਪ ਅਖਵਾਇੰਦਾ। ਸਤਿ ਪੁਰਖ ਨਿਰੰਜਣ ਆਇਆ, ਲੋਕਮਾਤ ਵੱਜੀ ਵਧਾਈਆ। ਅਲੱਖ ਅਲੱਖਣਾ ਅਲੱਖ ਅਖਵਾਇਆ, ਅਲੱਖ ਅਗੋਚਰ ਵਡ ਵਡਿਆਈਆ। ਸੁੰਨ ਅਗੰਮੀ ਪੈਰਾਂ ਹੇਠ ਛੜਕੇ ਆਇਆ, ਆਪ ਆਪਣਾ ਰੂਪ ਵਟਾਈਆ। ਦਸਮ ਦੁਆਰੀ ਗੁਰਮੁਖਾਂ ਅੰਦਰ ਵੜ ਕੇ ਆਇਆ, ਆਪ ਆਪਣਾ ਕੁੰਡਾ ਲਾਹੀਆ। ਸੁਖਮਨ ਨਾੜੀ ਟੇਢੀ ਬੰਕ ਆਪਣੀ ਹੱਥੀਂ ਸਿਧੀ ਕਰ ਕੇ ਆਇਆ, ਤ੍ਰਬੈਣੀ ਨੈਣੀ ਪੰਧ ਮੁਕਾਈਆ। ਨੌ ਦੁਆਰੇ ਤਜ ਕੇ ਆਇਆ, ਝੂਠਾ ਭਾਂਡਾ ਭੌ ਭੰਨਾਈਆ। ਗੁਰਮੁਖ ਸਾਚੇ ਕਾਇਆ ਪਿੰਡ ਆਪੇ ਵਾਚੇ ਭਾਂਡੇ ਕਾਚੇ ਆਪਣੇ ਦਰ ਫੜ ਕੇ ਆਇਆ, ਸ਼ਬਦ ਡੋਰੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਜੋਤ ਕਰੀ ਰੁਸ਼ਨਾਈਆ। ਜੋਤ ਉਜਾਲਾ ਹਰਿ ਗੋਬਿੰਦ, ਭੁੱਲ ਰਹੇ ਨਾ ਰਾਈਆ। ਜਨ ਭਗਤਾਂ ਮੇਟੇ ਸਗਲੀ ਚਿੰਦ, ਘਰ ਘਰ ਦਰਸ ਦਿਖਾਈਆ। ਹਰਿਜਨ ਬਣਾਏ ਆਪਣੀ ਬਿੰਦ, ਨਾਦੀ ਸੁੱਤ ਉਪਜਾਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਆਪ ਅਖਵਾਈਆ। ਅੰਮ੍ਰਿਤ ਬਖ਼ਸ਼ੇ ਸਾਗਰ ਸਿੰਧ, ਭਰ ਪਿਆਲੇ ਰਾਤੀਂ ਸੁਤਿਆਂ ਜਾਮ ਪਿਆਈਆ। ਧਰਮ ਰਾਏ ਨਾ ਕੱਢੇ ਜਿੰਦ, ਜੋ ਚਲ ਆਏ ਸ਼ਰਨਾਈਆ। ਲੱਖ ਚੁਰਾਸੀ ਕਰੇ ਨਿੰਦ, ਵੇਲੇ ਅੰਤ ਦਏ ਸਜ਼ਾਈਆ। ਹਰਿ ਸੰਗਤ ਤੇਰਾ ਹੋਏ ਬਖ਼ਸ਼ਿੰਦ, ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕੰਕਾਰਾ ਇਕ ਅਖਵਾਈਆ। ਏਕੰਕਾਰ ਹਰਿ ਨਿਰੰਕਾਰ, ਏਕਾ ਰੰਗ ਸਮਾਇਆ। ਪ੍ਰਗਟ ਹੋਇਆ ਵਿਚ ਸੰਸਾਰ, ਨਿਹਕਲੰਕੀ ਜਾਮਾ ਪਾਇਆ। ਸ਼ਬਦ ਗੁਰ ਕਰ ਤਿਆਰ, ਗੁਰ ਗੋਬਿੰਦ ਨਾਉਂ ਧਰਾਇਆ। ਸੰਬਲ ਨਗਰੀ ਧਾਮ ਨਿਆਰ, ਸਾਢੇ ਤਿੰਨ ਹੱਥ ਆਸਣ ਲਾਇਆ। ਏਕਾ ਖੰਡਾ ਹੱਥ ਫੜ ਸਿਰਜਣਹਾਰ, ਨੌ ਖੰਡ ਪ੍ਰਿਥਮੀ ਰਿਹਾ ਹਿਲਾਈਆ। ਰਵ ਸਸ ਕਰਨ ਨਿਮਸਕਾਰ, ਨਿਉਂ ਨਿਉਂ ਬੈਠੇ ਸੀਸ ਝੁਕਾਇਆ। ਬ੍ਰਹਮਾ ਮੰਗੇ ਬਣ ਭਿਖਾਰ, ਅੱਗੇ ਆਪਣੀ ਝੋਲੀ ਡਾਹਿਆ। ਵਿਸ਼ਨੂੰ ਰੋਵੇ ਜ਼ਾਰੋ ਜ਼ਾਰ, ਵੇਲਾ ਅੰਤਮ ਆਇਆ। ਰਿਜ਼ਕ ਨਾ ਦੇਵੇ ਕੋਈ ਸੰਸਾਰ, ਤੇਰਾ ਭੰਡਾਰਾ ਤੇਰੇ ਅੱਗੇ ਸੁਟਾਇਆ। ਬਾਸ਼ਕ ਤਸ਼ਕਾ ਗਲੋਂ ਲਾਹੇ ਸ਼ੰਕਰ ਹਾਰ, ਹੱਥ ਤ੍ਰਸੂਲ ਦਿਸ ਨਾ ਆਇਆ। ਕਰੋੜ ਤੇਤੀਸਾ ਤਨ ਨਾ ਕੋਈ ਸ਼ਿੰਗਾਰ, ਅਪੱਛਰਾਂ ਨਾਚ ਨਾ ਕੋਈ ਨਚਾਇਆ। ਗਣ ਗਧੰਰਥ ਕੋਈ ਨਾ ਊਚੀ ਕੂਕੇ ਕਰੇ ਪਿਆਰ, ਸਾਚਾ ਤਾਲ ਨਾ ਕੋਈ ਵਜਾਇਆ। ਸਾਧ ਸੰਤ ਕੋਈ ਨਾ ਚੜ੍ਹੇ ਉਚ ਮਿਨਾਰ, ਪ੍ਰਭ ਅਬਿਨਾਸ਼ੀ ਉਤੋਂ ਫੜ ਕੇ ਥੱਲੇ ਲਾਹਿਆ। ਬਿਨ ਗੁਰਸਿਖ ਕੋਇ ਨਾ ਉਤਰੇ ਪਾਰ, ਪਾਰਬ੍ਰਹਮ ਪਾਰ ਕਰਾਵਣ ਆਪ ਆਇਆ। ਹਰਿ ਸੰਗਤ ਤੇਰਾ ਪਿਆਰ, ਦੋ ਜਹਾਨਾਂ ਭੁੱਲ ਨਾ ਜਾਇਆ। ਕਲਜੁਗ ਅੰਤਮ ਵੇਖ ਆਪ ਨਿਰੰਕਾਰ, ਜੋਤੀ ਜਾਮਾ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ੍ਰਿਸ਼ਟ ਸਬਾਈ ਆਪਣਾ ਘਾੜਣ ਆਪੇ ਘੜ, ਆਪੇ ਭੰਨ ਵਖਾਈਆ। ਭੰਨਣਹਾਰ ਪੁਰਖ ਸਮਰਥ, ਦੂਸਰ ਅਵਰ ਨਾ ਕੋਇ ਜਣਾਇੰਦਾ। ਜੁਗ ਜੁਗ ਚਲਾਏ ਆਪਣਾ ਰਥ, ਰਥ ਰਥਵਾਹੀ ਨਾਉਂ ਧਰਾਇੰਦਾ। ਲੱਖ ਚੁਰਾਸੀ ਦੇਵੇ ਮਥ, ਆਪਣੇ ਭਾਂਡੇ ਭੰਨ ਵਖਾਇੰਦਾ। ਆਪੇ ਜਾਣੇ ਮਹਿਮਾ ਅਕਥ, ਕਥਨੀ ਕਥ ਨਾ ਕੋਇ ਸੁਣਾਇੰਦਾ। ਗੁਰਮੁਖਾਂ ਅੰਦਰੇ ਅੰਦਰ ਪਾਏ ਨੱਥ, ਮਨ ਪੰਛੀ ਬੰਨ ਵਖਾਇੰਦਾ। ਲੇਖਾ ਜਾਣੇ ਰਾਮਾ ਦਸਰਥ, ਰਾਮ ਰੂਪ ਆਪ ਹੋ ਆਇੰਦਾ। ਕਾਹਨਾ ਕ੍ਰਿਸ਼ਨਾ ਵੇਖੇ ਸਥ, ਸਖੀਆਂ ਮੰਗਲ ਨਾਚ ਨਚਾਇੰਦਾ। ਉਲਟੀ ਗੇੜਣਹਾਰਾ ਲੱਠ, ਕਲਜੁਗ ਗੇੜਾ ਆਪ ਚਲਾਇੰਦਾ। ਪਾਵੇ ਸਾਰ ਅਠਸਠ, ਗੰਗਾ ਗੁਦਾਵਰੀ ਜਮਨਾ ਸੁਰਸਤੀ ਫੋਲ ਫੁਲਾਇੰਦਾ। ਲੋਆਂ ਪੁਰੀਆਂ ਨੱਠ ਨੱਠ, ਆਪਣਾ ਪੰਧ ਮੁਕਾਇੰਦਾ। ਵਸਣਹਾਰਾ ਘਟ ਘਟ, ਘਟ ਘਟ ਅੰਦਰ ਆਪਣੀ ਜੋਤ ਜਗਾਇੰਦਾ। ਦੀਪ ਨਿਰਾਲਾ ਲਟ ਲਟ, ਨੂਰ ਨੁਰਾਨਾ ਡਗਮਗਾਇੰਦਾ। ਅਨਹਦ ਸ਼ਬਦ ਮਾਰੇ ਸੱਟ, ਤਾਲ ਤਲਵਾੜਾ ਆਪ ਵਜਾਇੰਦਾ। ਭਾਗ ਲਗਾਏ ਕਾਇਆ ਮਟ, ਜਿਸ ਜਨ ਆਪਣੀ ਦਇਆ ਕਮਾਇੰਦਾ। ਚੌਦਾਂ ਲੋਕ ਵਖਾਏ ਏਕਾ ਹੱਟ, ਆਪ ਆਪਣਾ ਦਰ ਖੁਲ੍ਹਾਇੰਦਾ। ਦੂਈ ਦਵੈਤੀ ਮੇਟੇ ਫਟ, ਏਕਾ ਰੰਗ ਰੰਗਾਇੰਦਾ। ਤਨ ਲਪੇਟੇ ਸਾਚਾ ਪੱਟ, ਸ਼ਬਦ ਪੱਲਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਪੁਰਖ ਅਕਾਲਾ ਦੀਨ ਦਿਆਲਾ, ਆਪ ਆਪਣਾ ਖੇਲ ਖਿਲਾਇੰਦਾ। ਖੇਲਣਹਾਰਾ ਏਕੰਕਾਰ, ਆਦਿ ਜੁਗਾਦਿ ਸਮਾਇਆ। ਕਲਜੁਗ ਅੰਤਮ ਲਏ ਅਵਤਾਰ, ਨਿਹਕਲੰਕੀ ਜਾਮਾ ਪਾਇਆ। ਲੱਖ ਚੁਰਾਸੀ ਪਾਵੇ ਸਾਰ, ਭੁੱਲ ਰਹੇ ਨਾ ਰਾਇਆ। ਨੌ ਦਸ ਗਿਆਰਾਂ ਬੀਸ ਤੀਸ ਖੇਲ ਅਪਾਰ, ਚਾਰ ਚਾਰ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲਣਹਾਰਾ ਖੇਲ ਅਪਾਰ, ਆਪ ਆਪਣਾ ਭੇਵ ਖੁਲ੍ਹਾਇਆ। ਭੇਵ ਖੁਲ੍ਹਾਏ ਹਰਿ ਭਗਵੰਤ, ਭੁੱਲ ਰਹੇ ਨਾ ਰਾਈਆ। ਗੁਰਮੁਖ ਉਠਾਏ ਸਾਚੇ ਸੰਤ, ਆਪ ਆਪਣੀ ਬੂਝ ਬੁਝਾਈਆ । ਏਕਾ ਮੇਲ ਮਿਲਾਏ ਨਾਰੀ ਕੰਤ, ਕੰਤ ਕੰਤੂਹਲ ਆਪ ਅਖਵਾਈਆ। ਸੇਜਾ ਸੁਹਾਏ ਫੂਲਣ ਰੁੱਤ ਵਖਾਏ ਇਕ ਬਸੰਤ, ਫੁੱਲ ਫੁਲਵਾੜੀ ਆਪ ਮਹਿਕਾਈਆ। ਭਰਮੇ ਭੁੱਲਾ ਜੀਵ ਜੰਤ, ਹਰਿ ਕਾ ਰੂਪ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਏਕ ਸ੍ਰਿਸ਼ਟ ਸਬਾਈ ਬਖ਼ਸ਼ੇ ਟੇਕ, ਜਨ ਭਗਤਾਂ ਕਰੇ ਬੁੱਧ ਬਿਬੇਕ, ਪਿਛਲੀ ਰੇਖਾ ਦਏ ਮਿਟਾਈਆ। ਪਿਛਲਾ ਲੇਖ ਮਿਟਾਵਣ ਆਇਆ, ਹਰਿ ਸੱਚਾ ਬੇਪਰਵਾਹ। ਸਚ ਮਾਰਗ ਏਕਾ ਲਾਵਣ ਆਇਆ ਸਤਿਜੁਗ ਦੇਵੇ ਸਚ ਸਲਾਹ। ਗੁਰਮੁਖ ਸਾਚੇ ਆਪ ਜਗਾਵਣ ਆਇਆ, ਦੀਵਾ ਘਰ ਘਰ ਦਏ ਟਿਕਾ। ਆਪਣਾ ਸ਼ਬਦ ਆਪ ਪੜ੍ਹਾਵਣ ਆਇਆ, ਅਨਹਦ ਰਾਗ ਦਏ ਸੁਣਾ। ਆਪਣਾ ਅੰਮ੍ਰਿਤ ਆਪ ਪਿਆਵਣ ਆਇਆ, ਗੁਰ ਗੋਬਿੰਦ ਬਣ ਮਲਾਹ। ਸਾਚੇ ਬੇੜੇ ਆਪ ਚੜ੍ਹਾਵਣ ਆਇਆ, ਸਖੀ ਸਰਵਰ ਬੇਪਰਵਾਹ। ਤਖ਼ਤੋਂ ਤਾਜੋਂ ਆਪ ਲਾਹਵਣ ਆਇਆ, ਖ਼ਾਕੀ ਖ਼ਾਕ ਦਏ ਮਿਲਾ, ਸ਼ਾਹ ਸੁਲਤਾਨਾ ਆਪ ਜਗਾਵਣ ਆਇਆ, ਏਕਾ ਢੋਲਾ ਰਿਹਾ ਗਾ। ਹਰਿ ਸੰਗਤ ਮੇਲ ਮਿਲਾਵਣ ਆਇਆ, ਮੇਲ ਮਿਲਾਏ ਭੈਣ ਭਰਾ। ਮਾਵਾਂ ਪੁੱਤਰਾਂ ਰੰਗ ਰੰਗਾਵਣ ਆਇਆ, ਆਪਣੀ ਗੋਦੀ ਲਏ ਉਠਾ। ਜੁਗ ਜੁਗ ਵਿਛੜੇ ਏਕਾ ਘਰ ਬਹਾਵਣ ਆਇਆ, ਸਚਖੰਡ ਦੁਆਰਾ ਏਕਾ ਦਏ ਵਖਾ। ਧੁਰਦਰਗਾਹੀ ਸਚ ਮਲਾਹੀ ਬਣ ਕੇ ਆਇਆ, ਖੇਵਟ ਖੇਟਾ ਆਪਣਾ ਬੇੜਾ ਰਿਹਾ ਚਲਾ। ਗੋਬਿੰਦ ਬੇਟਾ ਪੁਰਖ ਅਕਾਲ ਏਕਾ ਏਕ ਰਲ ਕੇ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪ ਅਖਵਾਇਆ। ਨਰ ਹਰਿ ਨਿਰਵੈਰ, ਏਕਾ ਏਕ ਅਖਵਾਇੰਦਾ। ਕਲਜੁਗ ਅੰਤਮ ਵਰਤੇ ਕਹਿਰ, ਨਾ ਕੋਈ ਮੇਟ ਮਿਟਾਇੰਦਾ। ਵੇਖਣਹਾਰਾ ਸਵਾ ਪਹਿਰ, ਸਵਾ ਸੇਰ ਅੰਨ ਆਪਣੇ ਸਿਰ ਉਠਾਇੰਦਾ। ਏਕਾ ਵਕਤ ਨਾ ਕੋਈ ਲਾਏ ਦੇਰ, ਦੂਰ ਦੁਰਾਡਾ ਪੰਧ ਮੁਕਾਇੰਦਾ। ਨੌ ਖੰਡ ਪ੍ਰਿਥਮੀ ਰਿਹਾ ਘੇਰ, ਬ੍ਰਹਮਾ ਵਿਸ਼ਨ ਸ਼ਿਵ ਸਰਬ ਕੁਰਲਾਇੰਦਾ। ਲੇਖਾ ਜਾਣੇ ਅੰਡਜ ਜ਼ੇਰ, ਉਤਭੁਜ ਸੇਤਜ ਫੋਲ ਫੁਲਾਇੰਦਾ। ਜਿਸ ਜਨ ਤਾਰੇ ਪ੍ਰਭ ਸਾਚਾ ਕਰ ਕਰ ਮਿਹਰ, ਅਗਨੀ ਤਤ ਆਪ ਬੁਝਾਇੰਦਾ। ਪ੍ਰਗਟ ਹੋਇਆ ਸਿੰਘ ਸ਼ੇਰ, ਸ਼ੇਰ ਦਲੇਰ ਕੋਇ ਨਾ ਰੋਕ ਰੁਕਾਇੰਦਾ। ਕਲਜੁਗ ਤੇਰਾ ਉਲਟਾ ਗੇੜ ਰਿਹਾ ਗੇੜ, ਲੱਠ ਆਪਣੇ ਹੱਥ ਰਖਾਇੰਦਾ। ਜੀਵ ਜੰਤ ਇਕ ਦੂਜੇ ਨਾਲ ਦੇਵੇ ਭੇੜ, ਪਿਛੇ ਮੁਖ ਨਾ ਕੋਈ ਭੁਆਇੰਦਾ। ਲੱਗੀ ਜੜ੍ਹ ਸਭ ਦੀ ਦਏ ਉਖੇੜ, ਲੋਕਮਾਤ ਨਾ ਕੋਈ ਲਗਾਇੰਦਾ। ਧਰਤ ਮਾਤ ਤੇਰਾ ਖੁਲ੍ਹਾ ਕਰੇ ਵੇਹੜ, ਹੌਲਾ ਭਾਰ ਆਪ ਵਖਾਇੰਦਾ। ਸੰਮਤ ਸਤਾਰਾਂ ਛੇੜਾਂ ਦੇਵੇ ਛੇੜ, ਉਤਰ ਪੂਰਬ ਪੱਛਮ ਦੱਖਣ ਫੇਰਾ ਪਾਇੰਦਾ। ਵੀਹ ਸੌ ਬਿਕ੍ਰਮੀ ਦਏ ਨਿਬੇੜਾ ਨਿਬੇੜ, ਆਪ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਾਲ ਰੂਪ ਆਪ ਹੋ ਜਾਇੰਦਾ। ਆਪੇ ਕਾਲ ਆਪੇ ਦਿਆਲ, ਨਿਰਗੁਣ ਸਰਗੁਣ ਰੂਪ ਵਖਾਈਆ। ਚਲੇ ਚਲਾਵੇ ਅਵੱਲੜੀ ਚਾਲ, ਚਾਲ ਨਿਰਾਲੀ ਇਕ ਵਖਾਈਆ। ਤ੍ਰੈਗੁਣ ਮਾਇਆ ਹੱਥ ਜੰਜਾਲ, ਲੱਖ ਚੁਰਾਸੀ ਲਏ ਫਸਾਈਆ। ਫਲ ਨਾ ਦਿਸੇ ਕਿਸੇ ਡਾਲ੍ਹ, ਚਾਰੋਂ ਕੁੰਟ ਵੇਖ ਵਖਾਈਆ। ਲੇਖਾ ਜਾਣੇ ਹੱਕ ਹਲਾਲ, ਹੱਕ ਹਕੀਕਤ ਬੇਪਰਵਾਹੀਆ। ਲਾਸ਼ਰੀਕ ਜਲਵਾ ਨੂਰੀ ਜਲਵਾ ਜਲਾਲ, ਬੇਐਬ ਨਾਉਂ ਖ਼ੁਦਾਈਆ। ਪ੍ਰਗਟ ਹੋਇਆ ਬਣ ਦਲਾਲ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਬੇਪਰਵਾਹੀ ਅਲਾਹੀ ਨੂਰ, ਐਨਲਹੱਕ ਇਕ ਅਵਾਜ਼ ਲਗਾਇੰਦਾ। ਸਰਬ ਕਲਾ ਆਪੇ ਭਰਪੂਰ, ਸ੍ਰਿਸ਼ਟ ਸਬਾਈ ਰਿਹਾ ਤੱਕ ਦਿਸ ਕਿਸੇ ਨਾ ਆਇੰਦਾ। ਤੋੜਣਹਾਰਾ ਸ਼ਾਹ ਫ਼ਕੀਰਾਂ ਹਕੀਰਾਂ ਗਰੂਰ, ਬੇਨਜ਼ੀਰ ਨਾਉਂ ਧਰਾਇੰਦਾ। ਆਪੇ ਚੋਟੀ ਚੜ੍ਹੇ ਅਖੀਰ, ਆਪੇ ਖ਼ਾਕੀ ਖ਼ਾਕ ਰਮਾਇੰਦਾ। ਆਪੇ ਅੰਮ੍ਰਿਤ ਹੋਵੇ ਠਾਂਡਾ ਸੀਰ, ਆਪੇ ਆਬਹਯਾਤ ਪਿਆਇੰਦਾ। ਆਪੇ ਮੇਟਣਹਾਰਾ ਤਕਦੀਰ, ਤਕਸੀਰ ਤਦਬੀਰ ਆਪਣੇ ਹੱਥ ਰਖਾਇੰਦਾ। ਆਪੇ ਮਾਰਨਹਾਰਾ ਜੰਜੀਰ, ਨਾ ਕੋਈ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਵਿਚ ਸੰਸਾਰ, ਖੇਲਣਹਾਰਾ ਆਪ ਹੋ ਆਇੰਦਾ। ਖੇਲਣਹਾਰਾ ਆਇਆ ਖੇਲ ਖਿਲਾਰੀ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਭੇਵ ਨਾ ਰਾਈਆ। ਜਗੀ ਜੋਤ ਇਕ ਨਿਰੰਕਾਰੀ, ਦਰ ਦਰਵੇਸ਼ ਨਰ ਨਰੇਸ਼ ਬ੍ਰਹਮਾ ਵਿਸ਼ਨ ਸ਼ਿਵ ਭੇਵ ਖੁਲ੍ਹਾਈਆ। ਲੇਖਾ ਜਾਣੇ ਗਣਪਤ ਗਣੇਸ਼, ਭੁੱਲ ਰਹੇ ਨਾ ਰਾਈਆ। ਹਰਿ ਸੰਗਤ ਦੁਆਰੇ ਦਰ ਦਰਵੇਸ਼, ਗਲ ਕਫ਼ਨੀ ਏਕਾ ਪਾਈਆ। ਜਿਉਂ ਨਾਨਕ ਨਿਰਗੁਣ ਮੋਢੇ ਧਰਿਆ ਖੇਸ, ਹੱਥ ਖੂੰਡੀ ਸ੍ਰਿਸ਼ਟ ਸਬਾਈ ਰਿਹਾ ਭੁਲਾਈਆ। ਗੁਰ ਗੋਬਿੰਦ ਸੂਰਾ ਦਸ ਦਸਮੇਸ਼, ਚਾਰੇ ਚਾਰੇ ਗਿਆ ਘੁਮਾਈਆ। ਮਾਤ ਪਿਤਾ ਆਪਣੀ ਅੱਖੀਂ ਲਏ ਵੇਖ, ਹਰਿ ਸੰਗਤ ਤੇਰੀ ਸੇਵਾ ਲਾਈਆ। ਹਰਿ ਕਾ ਕੋਈ ਨਾ ਜਾਣੇ ਭੇਵ, ਭੇਖ ਕਵਣ ਰੂਪ ਵਰਤੇ ਵਿਚ ਸੰਸਾਰ ਬੇਪਰਵਾਹੀਆ। ਕਲਜੁਗ ਅੰਤਮ ਲਿਖਿਆ ਲੇਖ, ਆਪੇ ਦਏ ਮਿਟਾਈਆ। ਭਾਗ ਲਗਾਏ ਮਾਝੇ ਦੇਸ, ਹਰਿ ਮੰਦਰ ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚਾ ਏਕਾ ਰੰਗ ਰੰਗਾਈਆ। ਰੂਪ ਰੰਗ ਰੇਖ ਭੇਖ ਸਤਿਗੁਰ ਸਾਚਾ ਆਪੇ ਵੇਖ ਵਖਾਇੰਦਾ। ਆਪੇ ਨੌ ਨੌ ਦੁਆਰੇ ਨਾਚਾ, ਨੌ ਨੌ ਆਪੇ ਮੁਖ ਛੁਪਾਇੰਦਾ। ਆਪੇ ਹਰਿ ਹਰਿ ਹਰ ਹਿਰਦੇ ਵਾਚਾ, ਹਰਿ ਹਰਿ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਅਗੰਮ ਅਪਾਰ, ਪ੍ਰਗਟ ਹੋ ਵਿਚ ਸੰਸਾਰ, ਸਾਗਰ ਸਿੰਧ ਫੋਲ ਫੁਲਾਇੰਦਾ। ਸਾਗਰ ਸਿੰਧ ਡੂੰਘੀ ਗਾਗਰ, ਕਾਇਆ ਮਟ ਆਪ ਵਖਾਈਆ। ਜਨ ਭਗਤਾਂ ਨਿਰਮਲ ਕਰਮ ਕਰੇ ਉਜਾਗਰ, ਜਿਸ ਜਨ ਆਪਣੀ ਬੂਝ ਬੁਝਾਈਆ। ਦੇਵੇ ਨਾਮ ਰਤੀ ਰਤਨਾਗਰ, ਰੱਤੀ ਰੱਤ ਰਹਿਣ ਨਾ ਪਾਈਆ। ਕਲਜੁਗ ਅੰਤਮ ਬਣਿਆ ਹਰਿ ਸੌਦਾਗਰ, ਗੁਰ ਸ਼ਬਦੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਸੰਗ ਨਿਭਾਈਆ। ਹਰਿ ਸੰਗਤ ਤੇਰਾ ਸਾਚਾ ਸੰਗ, ਹਰਿ ਪੁਰਖ ਨਿਰੰਜਣ ਆਪ ਨਿਭਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ, ਰੰਗ ਮਜੀਠੀ ਇਕ ਵਖਾਇੰਦਾ। ਆਤਮ ਅੰਤਰ ਪਰਮਾਨੰਦ, ਪਰਮ ਪੁਰਖ ਆਪ ਕਰਾਇੰਦਾ। ਮਦਿਰਾ ਮਾਸ ਤਜੌਣਾ ਗੰਦ, ਰਸਨਾ ਜਿਹਵਾ ਨਾ ਕੋਈ ਲਗਾਇੰਦਾ। ਹਰਿ ਕਾ ਨਾਉਂ ਗੌਣਾ ਬੱਤੀ ਦੰਦ, ਅੱਖਰ ਵੱਖਰ ਇਕ ਪੜ੍ਹਾਇੰਦਾ। ਸੋ ਪੁਰਖ ਨਿਰੰਜਣ ਸੁਣਾਏ ਸੁਹਾਗੀ ਛੰਦ, ਹੰ ਬ੍ਰਹਮ ਆਪ ਅਲਾਇੰਦਾ। ਦੂਈ ਦਵੈਤੀ ਢਾਹੇ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਸਤਿਜੁਗ ਸਾਚਾ ਚੜ੍ਹੇ ਚੰਦ, ਸਤਿਗੁਰ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਇਕੀਸਾ ਹਰਿ ਜਗਦੀਸ਼ਾ, ਆਪ ਆਪਣਾ ਮੇਲ ਮਿਲਾਇੰਦਾ। ਮੇਲ ਮਿਲਾਏ ਹਰਿ ਬਨਵਾਰੀ, ਭੁੱਲ ਰਹੇ ਨਾ ਰਾਈਆ। ਗੁਰਸਿਖ ਸੁਰਤੀ ਰਹੇ ਨਾ ਕੁਆਰੀ, ਗੁਰ ਸ਼ਬਦੀ ਰੰਗ ਰੰਗਾਈਆ। ਦਿਵਸ ਰੈਣ ਕਰੇ ਸ਼ਿੰਗਾਰੀ, ਸੋਲਾਂ ਕਲੀਆਂ ਸਤਿ ਸ਼ਿੰਗਾਰ ਵਖਾਈਆ। ਦੇਵੇ ਨਾਮ ਸ਼ਬਦ ਭੰਡਾਰੀ, ਵਡ ਦਾਤਾ ਬੇਪਰਵਾਹੀਆ। ਹੋਏ ਸਹਾਈH ਜੰਗਲ ਜੂਹ ਉਜਾੜ ਪਹਾੜੀ, ਡੂੰਘੀ ਕੰਦਰ ਵੇਖ ਵਖਾਈਆ। ਨੌ ਦੁਆਰ ਪਾਰ ਕਨਾਰੀ, ਜਗਤ ਤ੍ਰਿਸ਼ਨਾ ਮੇਟ ਮਿਟਾਈਆ। ਏਕਾ ਏਕ ਵਖਾਏ ਮਹੱਲ ਅਟਾਰੀ, ਊਚਾ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਦਰ ਘਰ ਸਾਚੇ ਮੇਲ ਮਿਲਾਈਆ। ਸਚਖੰਡ ਦੁਆਰ ਉਚ ਮਹੱਲਾ, ਹਰਿ ਸਾਚਾ ਆਪ ਸੁਹਾਇੰਦਾ। ਪੁਰਖ ਅਬਿਨਾਸ਼ੀ ਬੈਠਾ ਇਕ ਇਕੱਲਾ, ਨਾਨਕ ਕਬੀਰਾ ਦਰਸ਼ਨ ਪਾਇੰਦਾ। ਆਪਣਾ ਫੜਾਇਆ ਆਪ ਪੱਲਾ, ਆਪ ਆਪਣਾ ਸੰਗ ਰਖਾਇੰਦਾ। ਸ਼ਬਦ ਸਨੇਹੁੜਾ ਏਕਾ ਘੱਲਾ, ਏਕਾ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਵੇਖਣ ਆਇਆ, ਕੂੜੀ ਕਿਰਿਆ ਧਾਰ। ਭੇਖ ਪਖੰਡਾ ਮੇਟਣ ਆਇਆ, ਲੇਖਾ ਜਾਣੇ ਤਤ ਵਿਕਾਰ। ਹਉਮੇ ਹੰਗਤਾ ਗੜ੍ਹ ਤੁੜਾਵਣ ਆਇਆ, ਫੜ ਖੰਡਾ ਨਾਮ ਕਟਾਰ। ਏਕਾ ਦੂਜਾ ਪੰਧ ਮੁਕਾਵਣ ਆਇਆ, ਤੀਜਾ ਨੈਣ ਖੋਲ੍ਹ ਕਿਵਾੜ। ਚੌਥੇ ਪਦ ਆਪ ਬਹਾਵਣ ਆਇਆ, ਮਾਇਆ ਮਮਤਾ ਤੋੜ ਜੰਜਾਲ। ਪੰਚਮ ਸ਼ਬਦ ਆਪ ਸੁਣਾਵਣ ਆਇਆ, ਸਤਵੇਂ ਸਤਿ ਪੁਰਖ ਨਿਰੰਜਣ ਦੀਨ ਦਿਆਲ। ਅੱਠਾਂ ਤੱਤਾਂ ਰੰਗ ਰੰਗਾਵਣ ਆਇਆ, ਨੌ ਦੁਆਰੇ ਘਾਲੇ ਘਾਲ। ਦਸਵੇਂ ਦਸਮ ਦੁਆਰੀ ਜੋਤ ਜਗਾਵਣ ਆਇਆ, ਨਿਰਗੁਣ ਦੀਪਕ ਜੋਤ ਅਕਾਲ। ਗੁਰ ਸ਼ਬਦ ਇਕ ਬਣਾਇਆ, ਲੋਕਮਾਤ ਬਣ ਦਲਾਲ। ਪੰਜ ਤਤ ਨਾ ਗੁਰ ਕੋਇ ਬਣਾਇਆ, ਆਦਿ ਜੁਗਾਦੀ ਹਰਿ ਹਰਿ ਚਾਲ। ਜਿਸ ਜਨ ਅੰਦਰ ਆਪਣਾ ਆਪ ਦਏ ਟਿਕਾਇਆ, ਸਾਚਾ ਦੀਪਕ ਦੇਵੇ ਬਾਲ। ਸਾਧ ਸੰਤ ਗੁਰ ਪੀਰ ਅਵਤਾਰ ਸੋ ਅਖਵਾਇਆ, ਜਿਸ ਲੱਗੀ ਨਿਭੇ ਨਾਲ। ਜਿਸ ਆਪਣਾ ਭੇਵ ਹਰਿ ਆਪ ਖੁਲ੍ਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਸਾਚਾ ਸਚ ਸੱਚਾ ਧਨ ਮਾਲ। ਧਨ ਮਾਲ ਖ਼ਜ਼ਾਨਾ ਹਰਿ ਨਿਰੰਕਾਰ, ਜੁਗ ਜੁਗ ਆਪ ਵਰਤਾਇੰਦਾ। ਕਲਜੁਗ ਅੰਤਮ ਬਣ ਦਲਾਲ, ਹਰਿ ਸ਼ਬਦੀ ਨਾਉਂ ਧਰਾਇੰਦਾ। ਗੁਰਮੁਖ ਸਾਚੇ ਰਿਹਾ ਭਾਲ, ਪ੍ਰਿਤਪਾਲਕ ਸੇਵ ਕਮਾਇੰਦਾ। ਜੋ ਜਨ ਘਾਲਣ ਰਹੇ ਘਾਲ, ਲੇਖਾ ਲੇਖੇ ਆਪੇ ਲਾਇੰਦਾ। ਵੇਲੇ ਅੰਤ ਨਾ ਖਾਏ ਕਾਲ, ਜਮ ਕਾ ਦੂਤ ਨਾ ਮੁਖ ਵਖਾਇੰਦਾ। ਸਚਖੰਡ ਬਣਾਏ ਸੱਚੀ ਧਰਮਸਾਲ, ਦਰਗਹਿ ਸਾਚੀ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿ ਸੰਗਤ ਤੇਰੇ ਅੱਗੇ ਆਪ ਆਪਣਾ ਸੀਸ ਧਰ, ਆਪਣੀ ਭੇਟਾ ਆਪ ਚੜ੍ਹਾਇੰਦਾ। ਹਰਿ ਸੰਗਤ ਤੇਰਾ ਉਚ ਦੁਆਰਾ, ਸੋ ਪੁਰਖ ਨਿਰੰਜਣ ਆਪ ਬਣਾਇਆ। ਗੁਰ ਪੀਰ ਅਵਤਾਰ ਆਏ ਤੇਰੇ ਸੇਵਾਦਾਰਾ, ਤੇਰੀ ਸੇਵਾ ਸੇਵ ਕਮਾਇਆ। ਦਰਸ ਦਿਖਾਏ ਅੱਗੇ ਹੋ ਜ਼ਾਹਰਾ, ਨੂਰੋ ਨੂਰ ਕਰੇ ਰੁਸ਼ਨਾਈਆ। ਕਲਜੁਗ ਅੰਤਮ ਵਰਤੇ ਕਹਿਰਾ, ਅਗਨੀ ਅਗਨ ਜਲਾਇਆ। ਕਾਲ ਨਾ ਛੱਡੇ ਕਿਸੇ ਦਾ ਖਹਿੜਾ, ਸਿਰ ਸਿਰ ਆਪਣਾ ਡੰਕ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਆਪ ਦਏ ਸਮਝਾਇਆ। ਦਿਆਲ ਰੂਪ ਹਰਿ ਬਣ ਕੇ ਆਇਆ, ਗੁਰਸਿਖ ਲਏ ਤਰਾਈਆ। ਕਾਲ ਰੂਪ ਹਰਿ ਬਣ ਕੇ ਆਇਆ, ਮਨਮੁਖਾਂ ਦਏ ਖਪਾਈਆ। ਦਿਆਲ ਰੂਪ ਹਰਿ ਬਣ ਕੇ ਆਇਆ, ਭਗਤਨ ਦਏ ਵਡਿਆਈਆ। ਕਾਲ ਰੂਪ ਹਰਿ ਬਣ ਕੇ ਆਇਆ, ਮਾਇਆ ਮਮਤਾ ਦਏ ਜਲਾਈਆ। ਦਿਆਲ ਰੂਪ ਹਰਿ ਬਣ ਕੇ ਆਇਆ, ਹਰਿ ਸੰਤਾਂ ਲਏ ਉਠਾਈਆ। ਕਾਲ ਰੂਪ ਹਰਿ ਬਣ ਕੇ ਆਇਆ, ਗੁਰਮੁਖ ਆਪਣੇ ਅੰਗ ਲਗਾਈਆ। ਕਾਲ ਰੂਪ ਹਰਿ ਬਣ ਕੇ ਆਇਆ, ਮੂਰਖ ਮੂੜੇ ਮੇਟ ਮਿਟਾਈਆ। ਦਿਆਲ ਰੂਪ ਹਰਿ ਬਣ ਕੇ ਆਇਆ, ਕੂੜੀ ਕਿਰਿਆ ਦਏ ਮਿਟਾਈਆ। ਦੋਹਾਂ ਵਿਚੋਲਾ ਨਿਰਗੁਣ ਆਪਣਾ ਰੂਪ ਧਰ ਕੇ ਆਇਆ, ਸ਼ਬਦੀ ਸ਼ਬਦ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਬਣਿਆ ਬੇਪਰਵਾਹੀਆ। ਦਿਆਲ ਰੂਪ ਹਰਿ ਬਣ ਕੇ ਆਇਆ, ਹਰਿ ਭਗਤਾਂ ਮੇਲ ਮਿਲਾਇੰਦਾ। ਕਾਲ ਰੂਪ ਹਰਿ ਬਣ ਕੇ ਆਇਆ, ਕਾਲ ਨਗਾਰਾ ਇਕ ਵਜਾਇੰਦਾ। ਦਿਆਲ ਰੂਪ ਹਰਿ ਬਣ ਕੇ ਆਇਆ, ਹਰਿ ਸੰਤਾਂ ਨੈਣ ਖੁਲ੍ਹਾਇੰਦਾ। ਕਾਲ ਰੂਪ ਹਰਿ ਬਣ ਕੇ ਆਇਆ, ਧਰਮ ਰਾਏ ਆਪ ਜਗਾਇੰਦਾ। ਦਿਆਲ ਰੂਪ ਹਰਿ ਬਣ ਕੇ ਆਇਆ, ਗੁਰਮੁਖਾਂ ਸ਼ਬਦ ਧੁਨ ਉਪਜਾਇੰਦਾ। ਕਾਲ ਰੂਪ ਹਰਿ ਬਣ ਕੇ ਆਇਆ, ਚਿਤਰ ਗੁਪਤ ਹਿਸਾਬ ਲਿਖਾਇੰਦਾ। ਦਿਆਲ ਰੂਪ ਹਰਿ ਬਣ ਕੇ ਆਇਆ, ਗੁਰਸਿਖ ਆਪਣੇ ਰੰਗ ਰੰਗਾਇੰਦਾ। ਕਾਲ ਰੂਪ ਹਰਿ ਬਣ ਕੇ ਆਇਆ, ਲਾੜੀ ਮੌਤ ਸੀਸ ਗੁੰਦਾਇੰਦਾ। ਦੋਹਾਂ ਵਿਚੋਲਾ ਨਿਰਗੁਣ ਰੂਪ ਪੁਰਖ ਅਗੰਮੜਾ ਧਰ ਕੇ ਆਇਆ, ਧੁਰ ਧੁਰਦੀ ਜੋਤ ਜਗਾਇੰਦਾ। ਦਿਆਲ ਰੂਪ ਹਰਿ ਬਣ ਕੇ ਆਇਆ, ਹਰਿ ਸੰਗਤ ਦਏ ਵਡਿਆਈਆ। ਕਾਲ ਰੂਪ ਹਰਿ ਬਣ ਕੇ ਆਇਆ, ਕਾਲ ਕਲੰਦਰ ਰਿਹਾ ਨਚਾਈਆ। ਦਿਆਲ ਰੂਪ ਹਰਿ ਬਣ ਕੇ ਆਇਆ, ਹਰਿ ਸੰਤਨ ਅੰਮ੍ਰਿਤ ਆਤਮ ਜਾਮ ਪਿਆਈਆ। ਕਾਲ ਰੂਪ ਹਰਿ ਬਣ ਕੇ ਆਇਆ, ਕਾਗਦ ਕਲਮ ਨਾਲੇ ਲੇਖਾ ਜਾਣੇ ਛਾਹੀਆ। ਦਿਆਲ ਰੂਪ ਹਰਿ ਬਣ ਕੇ ਆਇਆ, ਗੁਰਸਿਖਾਂ ਆਪਣੀ ਗੋਦ ਬਹਾਈਆ। ਕਾਲ ਰੂਪ ਹਰਿ ਬਣ ਕੇ ਆਇਆ, ਤ੍ਰੈਭਵਨ ਅਵਨ ਗਵਨ ਫੇਰਾ ਪਾਈਆ। ਦਿਆਲ ਰੂਪ ਹਰਿ ਬਣ ਕੇ ਆਇਆ, ਗੁਰਸਿਖ ਗੁਰ ਕੀ ਬਾਣੀ ਆਪ ਸੁਣਾਈਆ। ਕਾਲ ਰੂਪ ਹਰਿ ਬਣ ਕੇ ਆਇਆ, ਕਲਜੁਗ ਜੀਵਾਂ ਕਾਲ ਹਾਣੀ ਦਏ ਮਿਲਾਈਆ। ਕਾਲ ਦਿਆਲ ਆਪ ਪ੍ਰਭ ਬਣ ਕੇ ਆਇਆ, ਆਦਿ ਜੁਗਾਦਿ ਸਮਾਇਆ। ਜੁਗ ਜੁਗ ਖੇਲ ਕਰੇ ਅਗਾਧ ਬੋਧ, ਬੋਧ ਅਗਾਧ ਭੇਵ ਨਾ ਰਾਇਆ। ਹਰਿਜਨ ਹਿਰਦਾ ਆਪੇ ਸੋਧ, ਹਰਿ ਕਾ ਰੂਪ ਦਏ ਦਰਸਾਇਆ। ਮਨਮੁਖਾਂ ਕਰੇ ਮਮਤਾ ਜੋਧ, ਜੋਧਾ ਕਾਮ ਨਾਲ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸਤਾਰਾਂ ਰਿਹਾ ਵਰ, ਵਾਹਵਾ ਸਤਿਗੁਰ ਨਾਮ ਵਡਿਆਇਆ। ਵਾਹਵਾ ਗੁਰੂ ਸਤਿਗੁਰ, ਸਤਿ ਸਤਿ ਸਤਿ ਵੱਡੀ ਵਡਿਆਈਆ। ਵਾਹਵਾ ਗੁਰੂ ਗੁਰ ਮਤ, ਗੁਰ ਗੋਬਿੰਦ ਗਿਆ ਸਮਝਾਈਆ। ਵਾਹਵਾ ਗੁਰੂ ਗੁਰਮਤ, ਵਡ ਮੰਤਰ ਗਿਆਨ ਪੜ੍ਹਾਈਆ। ਵਾਹਵਾ ਗੁਰੂ ਗੁਰ ਮਤ, ਏਕਾ ਤਤ ਤਤ ਸਮਝਾਈਆ। ਵਾਹਵਾ ਗੁਰੂ ਗੁਰਮਤ, ਕਮਲਾਪਤ ਆਪਣਾ ਕੌਲ ਨਿਭਾਈਆ । ਵਾਹਵਾ ਗੁਰੂ ਗੁਰਮਤ ਸਮਰਥ, ਸਮਰਥ ਪੁਰਖ ਵੱਡੀ ਵਡਿਆਈਆ। ਵਾਹਵਾ ਗੁਰੂ ਗੁਰ ਚਲਾਏ ਰਥ, ਜਗਤ ਜਗਦੀਸ਼ਾ ਆਪਣਾ ਭੇਸ ਵਟਾਈਆ। ਵਾਹਵਾ ਗੁਰੂ ਗੁਰ ਖੇੜਾ ਕਰੇ ਭੱਠ, ਜੋ ਜਨ ਬੈਠੇ ਮੁਖ ਛੁਪਾਈਆ। ਵਾਹਵਾ ਗੁਰੂ ਗੁਰਮਤ, ਹਰਿ ਸੰਗਤ ਕਰੇ ਏਕਾ ਧਾਮ ਅਕੱਠ, ਚਾਰ ਵਰਨਾਂ ਨਾਤਾ ਜੋੜੇ ਭੈਣਾਂ ਭਾਈਆ। ਗੁਰਸਿਖ ਸਗਲ ਵਿਸੂਰੇ ਜਾਇਣ ਲੱਥ, ਸਤਿਗੁਰ ਪੂਰੇ ਦਰਸ਼ਨ ਪਾਈਆ। ਮਨਮੁੱਖ ਦਰ ਤੋਂ ਜਾਇਣ ਨੱਠ, ਜਨਮ ਕਰਮ ਟਿਕਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਮ ਕਰਮ ਲੇਖਾ ਦਏ ਜਣਾਈਆ। ਜਨਮ ਕਰਮ ਹੱਥ ਕਰਤਾਰ, ਲੇਖਾ ਲਿਖਣਹਾਰ ਦੀਨ ਦਿਆਲਿਆ। ਘਟ ਘਟ ਭਾਂਡੇ ਲਏ ਉਸਾਰ, ਜੋਤੀ ਦੇਵੇ ਨੂਰ ਉਜਾਲਿਆ। ਮਨ ਮਤ ਬੁੱਧ ਦੇਵੇ ਡਾਰ, ਅਗਨੀ ਤਤ ਤਤ ਵਖਾ ਲਿਆ। ਨਾਲ ਰਲਾਏ ਪੰਜ ਵਿਕਾਰ, ਕਾਮ ਕਰੋਧ ਲੋਭ ਮੋਹ ਹੰਕਾਰ ਵਜਾਏ ਤਾਲਿਆ। ਖੇਲੇ ਖੇਲ ਅਗੰਮ ਅਪਾਰ, ਘਰ ਘਰ ਵਿਚ ਆਪ ਸੁਹਾ ਲਿਆ। ਅੰਦਰ ਮੰਦਰ ਨਾਦ ਧੁਨਕਾਰ, ਸ਼ਬਦੀ ਡੰਕ ਆਪ ਵਜਾ ਲਿਆ। ਸੁਣੇ ਸੁਣਾਏ ਸੁਣਨੇਹਾਰ, ਦੂਸਰ ਹੱਥ ਕਿਸੇ ਨਾ ਆ ਲਿਆ। ਗੁਰਮੁਖ ਸਾਚੇ ਲਏ ਉਭਾਰ, ਆਪ ਆਪਣਾ ਭੇਵ ਖੁਲ੍ਹਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿ ਸੰਗਤ ਕਰੇ ਪ੍ਰਿਤਪਾਲਿਆ। ਪ੍ਰਿਤਪਾਲਣਹਾਰਾ ਏਕ ਹੈ, ਇਕ ਇਕੱਲਾ ਏਕੰਕਾਰ। ਆਦਿ ਜੁਗਾਦੀ ਸਾਚੀ ਟੇਕ ਹੈ, ਪ੍ਰਭ ਸਾਚਾ ਸਿਰਜਣਹਾਰ। ਜੁਗਾ ਜੁਗੰਤਰ ਰਿਹਾ ਵੇਖ ਹੈ, ਜੰਮੇ ਮਰੇ ਨਾ ਵਿਚ ਸੰਸਾਰ। ਆਪੇ ਜਾਣੇ ਆਪਣਾ ਭੇਖ ਹੈ, ਦੂਜਾ ਲਿਖੇ ਨਾ ਕੋਈ ਲਿਖਾਰ। ਹਰਿ ਭਗਤਾਂ ਮੇਲਾ ਰਹੇ ਹਮੇਸ਼ ਹੈ, ਮੇਲ ਮਿਲਾਏ ਆਪ ਕਰਤਾਰ। ਆਤਮ ਜੋਤੀ ਕਰ ਪਰਵੇਸ਼ ਹੈ, ਪਰਮ ਪੁਰਖ ਕਰੇ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਲੋਕਮਾਤ ਲਏ ਅਵਤਾਰ। ਲੋਕਮਾਤ ਅਵਤਾਰਾ ਹਰਿ ਨਿਰੰਕਾਰਾ, ਆਪਣਾ ਭੇਖ ਵਟਾਇੰਦਾ । ਨਿਰਗੁਣ ਸਰਗਣ ਰੱਖੇ ਧਾਰਾ, ਦੋਵੇਂ ਰੂਪ ਜਣਾਇੰਦਾ। ਤੀਜਾ ਸ਼ਬਦ ਅਗੰਮ ਅਪਾਰਾ, ਆਪਣਾ ਨਾਦ ਵਜਾਇੰਦਾ। ਚੌਥਾ ਪਦ ਉਚ ਮੁਨਾਰਾ, ਜਗਤ ਨੇਤਰ ਦਿਸ ਨਾ ਆਇੰਦਾ। ਪੰਚਮ ਸ਼ਬਦ ਸੱਚੀ ਧੁਨਕਾਰਾ, ਧੁਨ ਆਤਮਕ ਆਪ ਸੁਣਾਇੰਦਾ। ਜਨ ਭਗਤਾਂ ਕੱਟੇ ਲੱਖ ਚੁਰਾਸੀ ਆਵਣ ਜਾਵਣ ਗੇੜਾ ਦੁੱਖ ਜਗਤ ਨਿਵਾਰਾ, ਹਰਿ ਹਰਿ ਸਾਚਾ ਦਇਆ ਕਮਾਇੰਦਾ। ਪਾਰਸ ਪਰਸ ਕੰਚਨ ਲੋਹਾ ਸੋਨਾ ਉਤਰਿਆ ਪਾਰਾ, ਸਚ ਘਸਵਟੀ ਏਕਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਇਕ ਵਖਾਏ ਪਦ ਨਿਰਬਾਣ, ਸ਼ਬਦ ਉਡਾਏ ਸਚ ਬਿਬਾਨ, ਲੇਖਾ ਜਾਣੇ ਦੋ ਜਹਾਨ, ਆਪਣਾ ਪੰਧ ਆਪ ਮੁਕਾਇੰਦਾ। ਹਰਿ ਸਾਚੇ ਪੰਧ ਮੁਕਾਵਨਾ, ਜੋ ਜਨ ਆਏ ਸਰਨਾਈਆ। ਸਚਖੰਡ ਦੁਆਰਾ ਇਕ ਵਖਾਵਣਾ, ਘਰ ਸਾਚੇ ਵੱਜੇ ਵਧਾਈਆ। ਆਪ ਆਪਣਾ ਮੇਲ ਮਿਲਾਵਣਾ, ਮਿਲਿਆ ਮੇਲ ਵਿਛੜ ਨਾ ਜਾਈਆ। ਜੋਤੀ ਜੋਤ ਜੋਤ ਰਲਾਵਣਾ, ਜੋਤੀ ਜੋਤ ਜੋਤ ਸਮਾਈਆ। ਪੰਚ ਤਤ ਨਾ ਕੋਈ ਵਖਾਵਣਾ, ਰੂਪ ਰੰਗ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਰਬ ਜੀਆਂ ਦਾ ਏਕਾ ਦਾਤਾ, ਪਾਰਬ੍ਰਹਮ ਪ੍ਰਭ ਪੁਰਖ ਬਿਧਾਤਾ, ਦੂਸਰ ਦਰ ਨਾ ਕੋਈ ਜਣਾਈਆ। ਸਰਬ ਜੀਆਂ ਪ੍ਰਭ ਦੇਵੇ ਦਾਨ, ਸਾਚੀ ਵਸਤ ਇਕ ਵਰਤਾਇੰਦਾ। ਸਰਬ ਜੀਆਂ ਇਕ ਭਗਵਾਨ, ਏਕਾ ਰਾਮ ਵਖਾਇੰਦਾ। ਸਰਬ ਜੀਆਂ ਏਕਾ ਕਾਹਨ, ਏਕਾ ਬੰਸਰੀ ਨਾਮ ਵਜਾਇੰਦਾ। ਸਰਬ ਜੀਆਂ ਇਕ ਨਿਸ਼ਾਨ, ਏਕਾ ਘਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਖੋਜ ਖੁਜਾਇੰਦਾ। ਬ੍ਰਹਮ ਬ੍ਰਹਿਮਾਦਿ ਹਰਿ ਵੇਖ ਵਖਾਇਆ, ਭੇਵ ਅਭੇਦਾ ਭੇਵ ਅਪਾਰਿਆ। ਸ਼ਬਦ ਅਨਾਦੀ ਨਾਦ ਵਜਾਇਆ, ਨਾਮ ਤਰਾਨਾ ਇਕ ਅਪਾਰਿਆ। ਬੋਧ ਅਗਾਧੀ ਰਾਗ ਸੁਣਾਇਆ, ਸਾਚਾ ਸੋਹਲਾ ਆਪੇ ਗਾ ਲਿਆ। ਹੰਸ ਕਾਗੀ ਡਾਰ ਰਲਾਇਆ, ਕਾਗ ਹੰਸਾ ਰੂਪ ਵਟਾ ਲਿਆ। ਸਾਰਿੰਗ ਧਰ ਆਪ ਅਖਵਾਇਆ, ਸਹਿਜ ਧੁਨ ਧੁਨ ਸਮਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤਖ਼ਤ ਤਾਜ ਵੇਖ ਵਖਾ ਲਿਆ। ਲੇਖਾ ਲਿਖਣਹਾਰ ਇਕ, ਏਕਾ ਏਕ ਏਕੰਕਾਰਿਆ। ਤ੍ਰੈ ਤ੍ਰੈਗੁਣ ਮੰਗਣਹਾਰ ਭਿਖ, ਕੋਟਨ ਕੋਟ ਖੜੇ ਦਵਾਰਿਆ। ਸ਼ਬਦੀ ਸਿਖਿਆ ਲੈਣ ਸਿੱਖ, ਆਪ ਸੁਣਾਏ ਸੁਣਾਵਣ ਹਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਭੰਡਾਰਾ ਆਪ ਵਰਤਾ ਰਿਹਾ। ਲੇਖਾ ਲਿਖਣਹਾਰ ਲੇਖ, ਏਕਾ ਏਕ ਰੰਗ ਸਮਾਇਆ। ਆਦਿ ਜੁਗਾਦੀ ਸਾਚੀ ਰੀਤ ਏਕ, ਹਰਿ ਸਤਿਗੁਰ ਆਪ ਚਲਾਇਆ। ਆਪੇ ਸਭ ਨੂੰ ਰਿਹਾ ਵੇਖ, ਵੇਖਣਹਾਰਾ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਇਕ ਇਕ ਵਡਿਆਇਆ। ਏਕਾ ਘਰ ਇਕ ਮਕਾਨਾ, ਏਕਾ ਸੋਭਾ ਪਾਇੰਦਾ। ਏਕਾ ਸ਼ਬਦ ਇਕ ਬਿਬਾਨਾ, ਏਕਾ ਸਤਿਗੁਰ ਆਪ ਉਡਾਇੰਦਾ। ਏਕਾ ਪੁਰਖ ਇਕ ਸੁਲਤਾਨਾ, ਏਕਾ ਰਾਜ ਕਮਾਇੰਦਾ। ਏਕਾ ਮਿਹਰਬਾਨ ਮਿਹਰਬਾਨਾ, ਮਿਹਰ ਮਿਹਰ ਵਿਚ ਰਖਾਇੰਦਾ। ਏਕਾ ਸ਼ਬਦ ਰਾਗ ਤਰਾਨਾ, ਗੀਤ ਅਨਾਦੀ ਏਕਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰੀ ਵੰਡ ਵੰਡਾਇੰਦਾ। ਏਕਾ ਵੰਡ ਪੰਜ ਤਤ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਕਰੀ ਕੁੜਮਾਈਆ। ਏਕਾ ਵੰਡ ਬੂੰਦ ਰਕਤ, ਹੱਡ ਮਾਸ ਨਾੜੀ ਜੋੜ ਜੁੜਾਈਆ। ਏਕਾ ਵੰਡ ਮਨ ਮਤ ਬੁੱਧ, ਏਕਾ ਏਕ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਲੇਖੇ ਵਿਚ ਟਿਕਾਈਆ। ਏਕਾ ਵੰਡ ਸ਼ਬਦ ਧੁਨਕਾਰ, ਪੰਚਮ ਧਾਮ ਸੁਹਾਨਿਆ। ਏਕਾ ਰੂਪ ਹਰੀ ਹਰਿ ਹਰਿ ਰਾਮ, ਰਾਮ ਰੂਪ ਸ੍ਰੀ ਭਗਵਾਨਿਆਂ। ਏਕਾ ਅੰਮ੍ਰਿਤ ਜਾਮ, ਸਾਚਾ ਪਿਆਵਣਹਾਰ, ਇਕ ਅਖਵਾਨਿਆ। ਏਕਾ ਧਾਰੇ ਰੂਪ ਬਾਵਨਾ ਬਾਣ, ਬਲ ਬਲ ਆਪਣਾ ਬਲ ਜਣਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰਾਹ ਵਖਾਨਿਆ। ਏਕਾ ਮਾਰਗ ਸਾਚਾ ਦੱਸ, ਪੰਚਮ ਮੇਲ ਮਿਲਾਇਆ। ਸਤਿਗੁਰ ਸਾਚਾ ਹਿਰਦੇ ਅੰਦਰ ਵਸ, ਆਪ ਆਪਣਾ ਲੇਖਾ ਦਏ ਜਣਾਈਆ। ਤੀਰ ਨਿਰਾਲਾ ਮਾਰੇ ਕਸ, ਬਜ਼ਰ ਕਪਾਟੀ ਤੋੜ ਤੁੜਾਇਆ। ਤ੍ਰੈਗੁਣ ਮਾਇਆ ਨਾ ਸਕੇ ਡੱਸ, ਮੋਹ ਮਾਇਆ ਨੇੜ ਨਾ ਆਇਆ। ਆਤਮ ਦੇਵੇ ਸਾਚਾ ਰਸ, ਰਸ ਰਸੀਆ ਮੁਖ ਚੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਏਕਾ ਜੋਤ ਕਰੇ ਰੁਸ਼ਨਾਇਆ। ਪੰਚਮ ਜੋਤ ਜਾਏ ਜਗ, ਸਤਿਗੁਰ ਪੂਰਾ ਆਪ ਜਗਾਇੰਦਾ। ਹੰਸ ਬਣਾਏ ਫੜ ਫੜ ਕੱਗ, ਸੋਹੰ ਮੋਤੀ ਚੋਗ ਚੁਗਾਇੰਦਾ। ਦਰਸ ਦਖਾਏ ਉਪਰ ਸ਼ਾਹ ਰਗ, ਘਰ ਘਰ ਵਿਚ ਮੇਲ ਮਿਲਾਇੰਦਾ। ਕਲਜੁਗ ਬੁਝਾਏ ਲੱਗੀ ਅੱਗ, ਆਪ ਆਪਣੀ ਦਇਆ ਕਮਾਇੰਦਾ। ਪੰਚਮ ਮੁਖੀ ਤਾਜ ਗੁਰਸਿਖ ਹੀਰੇ ਜੜੇ ਵਿਚ ਨਗ, ਚਮਕ ਚਮਕ ਵਿਚ ਟਿਕਾਇੰਦਾ। ਲੋਕਮਾਤ ਦੀਪਕ ਜਾਏ ਜਗ, ਸਤਿਗੁਰ ਸਾਚਾ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧਾਰ ਰਖਾਇੰਦਾ। ਹੀਰੇ ਮਾਣਕ ਮਾਣਕ ਮੋਤੀ, ਗੁਰਸਿਖ ਵਡ ਵਡਿਆਈਆ। ਲੋਕਮਾਤ ਜਗਦੀ ਰਹੇ ਜੋਤੀ, ਜਾਗਰਤ ਜੋਤ ਆਪ ਜਗਾਈਆ। ਪਹਿਲੀ ਚੇਤਰ ਨਾਤਾ ਤੁਟਿਆ ਵਰਨ ਗੋਤੀ, ਵਰਨ ਗੋਤ ਨਾ ਕੋਈ ਰਖਾਈਆ। ਹਰਿ ਸੰਗਤ ਆਤਮ ਉਠਾਈ ਸੋਤੀ, ਗੂੜ੍ਹੀ ਨੀਂਦ ਨਾ ਕੋਈ ਸੁਆਈਆ। ਵਿਚੋਂ ਵਾਸਨਾ ਕੱਢੇ ਖੋਟੀ, ਕੋਟਨ ਕੋਟ ਪਾਪ ਮੁਕਾਈਆ। ਆਪੇ ਅੰਦਰ ਵੜ ਕੇ ਵੇਖੇ ਚੋਟੀ, ਔਂਦਾ ਜਾਂਦਾ ਦਿਸ ਨਾ ਆਈਆ। ਰਸਨਾ ਖਾਏ ਨਾ ਕੋਈ ਮਾਸ ਬੋਟੀ, ਬੋਟੀ ਬੋਟੀ ਨਾ ਕੋਈ ਕਟਾਈਆ। ਸਿੰਘ ਕਰਮ ਦਰਸ ਦਰਸ ਮੰਗਦਾ ਗਿਆ ਮਰਦਾਨ ਹੋਤੀ, ਪ੍ਰਭ ਅੰਤਮ ਮਿਲੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਤਾਜ ਆਪਣਾ ਨਗ ਆਪ ਬਣਾਈਆ। ਸੰਤ ਪੁਕਾਰਨ ਆਦਿ ਜੁਗਾਦਿ, ਹਰਿ ਅੰਤਰ ਇਕ ਲਿਵ ਲਾਈਆ। ਪੁਰਖ ਅਬਿਨਾਸ਼ੀ ਦੇਵਣਹਾਰਾ ਵਰ, ਏਕਾ ਵਸਤ ਦਸਤ ਫੜਾਈਆ। ਜਗਤ ਵਜਾਏ ਆਪਣਾ ਨਾਦ, ਤ੍ਰੈਗੁਣ ਵਿਚ ਕਦੇ ਨਾ ਆਈਆ। ਹਰਿ ਭਗਤਾਂ ਸੁਣੇ ਸਦ ਫਰਿਯਾਦ, ਜੋ ਰਹੇ ਜਗਤ ਬਿਲਲਾਈਆ। ਪੁਰਖ ਅਬਿਨਾਸ਼ੀ ਮੋਹਣ ਮਾਧਵ ਮਾਧ, ਮੁਕੰਦ ਮਨੋਹਰ ਲਖ਼ਮੀ ਨਰਾਇਣ ਨੈਨਣ ਨੈਣ ਨੈਣ ਵਖਾਈਆ। ਏਕਾ ਜਾਣੇ ਬੋਧ ਅਗਾਧ, ਅਗੰਮ ਅਗੰਮੜੀ ਕਰੇ ਪੜ੍ਹਾਈਆ। ਹਰਿਜਨ ਸਾਚੇ ਲੱਖ ਚੁਰਾਸੀ ਵਿਚੋਂ ਕਾਢ, ਆਪ ਆਪਣੀ ਗੋਦ ਬਹਾਈਆ। ਸਚਖੰਡ ਕਰੇ ਲਾਡ, ਬ੍ਰਹਮ ਪਿਆਲਾ ਜਾਮ ਪਿਆਈਆ। ਤਿੰਨਾਂ ਲੋਕਾਂ ਪਾਰ ਕਰਾਏ ਪੰਧ ਮੁਕਾਏ ਪਿਛਲੀ ਹਾਦ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਾਣਕ ਮੋਤੀ ਆਪ ਚਮਕਾਈਆ। ਗੁਰਸਿਖ ਚਮਕਿਆ ਵਿਚ ਸੰਸਾਰਾ, ਹਰਿ ਸਤਿਗੁਰ ਆਪ ਚਮਕਾਇਆ। ਜਿਉਂ ਨਾਨਕ ਅੰਗਦ ਕਰਿਆ ਪਿਆਰਾ, ਆਪ ਆਪਣੇ ਅੰਗ ਲਗਾਇਆ। ਜਿਉਂ ਅੰਗਦ ਅਮਰਦਾਸ ਦਏ ਸਹਾਰਾ, ਦਰ ਆਪਣਾ ਇਕ ਬੁਝਾਇਆ। ਜਿਉਂ ਅਮਰਦਾਸ ਰਾਮਦਾਸ ਕਰੇ ਉਜਿਆਰਾ, ਘਰ ਮੰਦਰ ਜੋਤ ਜਗਾਇਆ। ਜਿਉਂ ਰਾਮਦਾਸ ਗੁਰ ਭਰੇ ਭੰਡਾਰਾ, ਗੁਰ ਅਰਜਨ ਸ਼ਬਦ ਸੁਣਾਇਆ। ਗੁਰ ਅਰਜਨ ਸਤਿਗੁਰ ਬਣ ਲਿਖਾਰਾ, ਗੁਰੂ ਗ੍ਰੰਥ ਗਿਆ ਲਿਖਾਇਆ। ਗੁਰੂ ਗ੍ਰੰਥ ਸੋਹੇ ਸਚ ਦਵਾਰਾ, ਹਰਿ ਮੰਦਰ ਹਰਿ ਜੂ ਹਰਿ ਹਰਿ ਡੇਰਾ ਲਾਇਆ। ਕੂੜ ਕੁੜਿਆਰਾ ਨਾ ਵੜੇ ਅੰਦਰ, ਜਿਸ ਜਨ ਸਤਿਗੁਰ ਦਰਸ਼ਨ ਪਾਇਆ। ਕਲਜੁਗ ਜੀਵ ਹੋਏ ਬੰਦਰ, ਗੁਰ ਕਾ ਸ਼ਬਦ ਭੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਇਕ ਵਡਿਆਈਆ। ਸਤਿਗੁਰ ਪੂਰਾ ਏਕ ਹੈ, ਗੁਰਮੁਖਾਂ ਆਪ ਲਏ ਮਿਲਾਏ। ਸਤਿਗੁਰ ਪੂਰਾ ਏਕ ਹੈ, ਗੁਰਸਿਖ ਲਏ ਮਿਲਾਏ। ਹਰਿ ਗੋਬਿੰਦ ਰੱਖੀ ਟੇਕ ਹੈ, ਹਰਿ ਰਾਏ ਲਏ ਤਰਾਏ। ਹਰਿ ਹਰਿ ਰਾਏ ਹਰਿ ਹਰਿ ਲਏ ਵੇਖ ਹੈ, ਹਰਿ ਕ੍ਰਿਸ਼ਨਾ ਲਏ ਜਗਾਏ। ਹਰਿ ਕ੍ਰਿਸ਼ਨਾ ਕਰਿਆ ਭੇਖ ਹੈ, ਬਾਬਾ ਲੇਖਾ ਦਏ ਛੁਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਦਏ ਵਡਿਆਏ। ਸਤਿਗੁਰ ਪੂਰਾ ਇਕ ਰਘੁਨਾਥ, ਹਰਿ ਸਤਿਗੁਰ ਦਏ ਵਡਿਆਈਆ। ਅਬਿਨਾਸ਼ੀ ਕਰਤਾ ਰਹੇ ਸਾਥ, ਆਪ ਆਪਣਾ ਸਾਥ ਨਿਭਾਈਆ। ਖੇਲੇ ਖੇਲ ਪੁਰਖ ਪੁਰਖੋਤਮ ਪੁਰਖ ਸਮਰਥ, ਹੱਥ ਸਮਰਥ ਵਡਿਆਈਆ। ਏਕਾ ਜੋਤ ਗੋਬਿੰਦ ਅੰਦਰ ਰੱਖ, ਗੋਬਿੰਦ ਗੋਬਿੰਦ ਗੜ੍ਹ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਇਕੀ ਮੰਗ ਮੰਗਾਈਆ। ਏਕਾ ਇਕੀ ਸਾਚੀ ਸਿਖਿਆ ਸਤਿਗੁਰ ਭਾਈਆ। ਪੁਰਖ ਅਬਿਨਾਸ਼ੀ ਲੇਖਾ ਲਿਖਿਆ, ਕਲਜੁਗ ਅੰਤਮ ਦਏ ਵਡਿਆਈਆ। ਸ੍ਰਿਸ਼ਟ ਸਬਾਈ ਦਿਸੇ ਮਿਥਿਆ, ਥਿਰ ਕੋਇ ਰਹਿਣ ਨਾ ਪਾਈਆ। ਕਲਜੁਗ ਮਾਇਆ ਪੀਸਣ ਪੀਸਾ, ਤ੍ਰੈਗੁਣ ਮਾਇਆ ਚੱਕੀ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਸਾਚੀ ਇਕੀ ਏਕੰਕਾਰ, ਇਕ ਇਕੱਲਾ ਆਪ ਉਪਾਇੰਦਾ। ਸੱਤ ਰੰਗ ਨਿਸ਼ਾਨਾ ਅਪਰ ਅਪਾਰ, ਤਿੰਨਾਂ ਲੋਕਾਂ ਆਪ ਵਖਾਇੰਦਾ। ਸਤਿ ਸਤਿਵਾਦੀ ਸਾਚੀ ਧਾਰ, ਨਿਰਗੁਣ ਨਿਰਗੁਣ ਰੂਪ ਵਟਾਇੰਦਾ। ਸਤਿ ਸਤਿਵਾਦੀ ਬੋਲ ਜੈਕਾਰ, ਸਚ ਢੋਲੇ ਸ਼ਬਦ ਸੁਣਾਇੰਦਾ। ਚੌਦਾਂ ਲੋਕ ਇਕ ਅਖਾੜ, ਚੌਦਾਂ ਚੌਦਾਂ ਹੁਕਮ ਸੁਣਾਇੰਦਾ। ਚੌਦਾਂ ਸਿਖਾਂ ਚੌਦਾਂ ਲੋਕਾਂ ਚੌਦਾਂ ਤਬਕਾਂ ਅੰਦਰ ਦੇਵੇ ਵਾੜ, ਆਪ ਆਪਣਾ ਹੁਕਮ ਸੁਣਾਇੰਦਾ। ਪੰਚ ਪਿਆਰੇ ਕਰ ਪਿਆਰ, ਇਕ ਸੁਹਾਏ ਬੰਕ ਦਵਾਰ, ਸਾਚਾ ਧਾਮ ਆਪ ਸੁਹਾਇੰਦਾ। ਇਕੀ ਸਿਖ ਏਕਾ ਰੂਪ ਵਖਾਏ ਏਕਾ ਸੁੱਤ ਬਣਾਏ ਏਕਾ ਲਾਲ, ਆਪਣਾ ਨਾਮ ਜਪਾਇੰਦਾ। ਏਕਾ ਘਾਲਣ ਗਏ ਘਾਲ, ਘਾਲੀ ਘਾਲ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਮਾਣਕ ਮਣੀਆਂ ਆਪ ਬਣਾਇੰਦਾ। ਮਾਣਕ ਮਣੀਆ ਪਾਏ ਮੁਲ, ਕਰਤਾ ਕੀਮਤ ਆਪ ਚੁਕਾਈਆ। ਵੀਹ ਸੌ ਸੋਲਾਂ ਬਿਕ੍ਰਮੀ ਸਾਚੇ ਕੰਡੇ ਗਏ ਤੁਲ, ਸਤਿਗੁਰ ਪੂਰਾ ਆਪ ਤੁਲਾਈਆ। ਭਾਗ ਲਗਾਏ ਆਪਣੀ ਕੁੱਲ, ਇਕੀ ਕੁਲਾਂ ਮਾਤ ਤਰਾਈਆ। ਜਿਸ ਜਨ ਰਸਨਾ ਗਾਇਆ ਸੋਹੰ ਭੁੱਲ, ਭੁੱਲਿਆਂ ਰੁਲਿਆਂ ਲੇਖੇ ਲਏ ਲਗਾਈਆ। ਕਰੋੜ ਤੇਤੀਸਾ ਬਰਖ਼ੇ ਫੁੱਲ, ਸੁਰਪਤ ਰਾਜਾ ਇੰਦ ਸੇਵ ਕਮਾਈਆ। ਜਿਸ ਜਨ ਏਕਾ ਅੱਖਰ ਏਕਾ ਵਾਰ ਗਾਇਆ ਬੁੱਲ੍ਹ, ਏਕਾ ਏਕ ਦਏ ਮਿਲਾਈਆ। ਅੰਮ੍ਰਿਤ ਆਤਮ ਨਾ ਗਿਆ ਡੁੱਲ, ਜੋ ਹਰਿ ਹਿਰਦੇ ਵਿਚ ਵਸਾਈਆ। ਮਾਨਸ ਜਨਮ ਨਾ ਗਿਆ ਰੁਲ, ਹੀਰਾ ਸਾਚੇ ਹੱਟ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਸਿਖ ਆਪਣਾ ਸੀਸ ਤਾਜ ਬਣਾਈਆ। ਗੁਰਸਿਖ ਬਣਿਆ ਸੀਸ ਤਾਜ, ਹਰਿ ਸੰਗਤ ਜੜਤ ਜੜਾਇਆ। ਪੁਰਖ ਅਬਿਨਾਸ਼ੀ ਸਾਜਣ ਸਾਜ, ਲੋਕਮਾਤ ਮੇਲ ਮਿਲਾਇਆ। ਬਣ ਕੇ ਆਇਆ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਲਏ ਉਠਾਇਆ। ਸਤਿ ਚਲਾਏ ਸਚ ਜਹਾਜ਼, ਸਤਿਜੁਗ ਸਾਚਾ ਰਾਹ ਵਖਾਇਆ। ਕਲਜੁਗ ਕੂੜ ਕੁੜਿਆਰਾ ਰਿਹਾ ਨਾਚ, ਨਟੂਆ ਨੱਟ ਸਵਾਂਗੀ ਸਵਾਂਗ ਵਖਾਇਆ। ਚਾਰੋਂ ਕੁੰਟ ਲੱਗੀ ਆਂਚ, ਅੱਗਨੀ ਅੱਗ ਰਹੀ ਜਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਗਤ ਦੇਵੇ ਸਾਚਾ ਵਰ, ਘਰ ਘਰ ਦੇਵੇ ਦਰਸ ਦਿਖਾਇਆ। ਘਰ ਘਰ ਦਰਸ਼ਨ ਦਿਖਾਵਣਾ, ਹਰਿ ਸੰਗਤ ਹਰਿ ਹਰਿ ਯਾਦ। ਰਾਤੀਂ ਸੁੱਤਿਆਂ ਆਪ ਉਠਾਵਣਾ, ਫੜ ਬਾਹੋਂ ਸੁਣੇ ਫਰਿਯਾਦ। ਰੋਗ ਸੋਗ ਸਰਬ ਮਿਟਾਵਣਾ, ਦੇਵੇ ਨਾਮ ਸਾਚੀ ਦਾਦ। ਏਕਾ ਮੰਦਰ ਆਪ ਸੁਹਾਵਣਾ, ਸ਼ਬਦ ਜਣਾਈ ਬੋਧ ਅਗਾਧ। ਸਾਚੀ ਸਖੀਆਂ ਮੰਗਲ ਗਾਵਣਾ, ਮੇਲ ਮਿਲਾਵਾ ਮੋਹਣ ਮਾਧਵ ਮਾਧ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਲਾਧ। ਹਰਿਜਨ ਸਾਚਾ ਲਾਧਿਆ, ਕਰ ਕਿਰਪਾ ਆਪ ਕਰਤਾਰ। ਗੁਰਸਿਖ ਆਤਮ ਮਧ ਸਦਾ ਮਧਿਆ, ਦਿਵਸ ਰੈਣ ਰਹੇ ਖੁਮਾਰ। ਵੱਜੇ ਨਾਦੀ ਨਾਦ ਨਦਿਆ, ਦਿਵਸ ਰੈਣ ਧੁਨਕਾਰ। ਸਚ ਦੁਆਰੇ ਸਤਿਗੁਰ ਸੱਦਿਆ, ਆਪ ਆਪਣਾ ਕਰ ਪਿਆਰ। ਸ੍ਰਿਸ਼ਟ ਸਬਾਈ ਨਾਤਾ ਛੱਡਿਆ, ਜਿਸ ਮਿਲਿਆ ਗੁਰ ਕਰਤਾਰ। ਪੰਚ ਵਿਕਾਰਾ ਵਿਚੋਂ ਕੱfਢਆ, ਦੂਈ ਦਵੈਤੀ ਦੇਵੇ ਮਾਰ। ਕਰੇ ਪਰਕਾਸ਼ ਅੰਧੇਰੀ ਖੱਡਿਆ, ਨਿਰਮਲ ਜੋਤ ਹੋਏ ਉਜਿਆਰ। ਘਰ ਸਾਚੇ ਲਡਾਏ ਲਡਿਆ, ਮਾਤ ਪਿਤ ਜਿਉਂ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਬਖ਼ਸ਼ੇ ਅੰਮ੍ਰਿਤ ਧਾਰ। ਅੰਮ੍ਰਿਤ ਧਾਰ ਅਨੂਠਾ ਰਸ, ਹਰਿ ਸੰਗਤ ਜਾਮ ਪਿਆਈਆ। ਸਤਿਗੁਰ ਪੂਰਾ ਦੇਵੇ ਹੱਸ ਹੱਸ, ਲੋਕਮਾਤ ਵੇਸ ਵਟਾਈਆ। ਹਿਰਦੇ ਅੰਦਰ ਵਸ ਵਸ, ਮਨਮਤ ਦਏ ਗਵਾਈਆ। ਸ਼ਬਦੀ ਮਾਰੇ ਤੀਰ ਕਸ, ਅਨਿਆਲਾ ਤੀਰ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਜਸ ਹਰਿ ਸੰਗਤ ਰਿਹਾ ਗਾਈਆ। ਹਰਿ ਸੰਗਤ ਤੇਰਾ ਜਸ ਹਰਿ ਹਰਿ ਗਾਵਣਾ, ਬ੍ਰਹਮ ਮਤ ਇਕ ਵਿਚਾਰ। ਗੁਰ ਕਾ ਸ਼ਬਦ ਨਾ ਕਿਸੇ ਭੁਲਾਵਣਾ, ਸਤਿਜੁਗ ਸੁਣ ਸ਼ਬਦ ਜੈਕਾਰ। ਘਰ ਮੰਦਰ ਬਹਿ ਬਹਿ ਗਾਵਣਾ, ਮਿਲੇ ਮੇਲ ਪੁਰਖ ਕਰਤਾਰ। ਮੰਦਰ ਮਸਜਿਦ ਮੱਠ ਸ਼ਿਵਦੁਆਲਾ ਏਕਾ ਰੰਗ ਰੰਗਾਵਣਾ, ਏਕਾ ਰੰਗ ਰੰਗੇ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਸਾਚੀ ਜਾਏ ਤਾਰ। ਤਾਰਨਹਾਰਾ ਦੀਨ ਕੇ ਨਾਥ, ਦੀਨਾਂ ਨਾਥ ਦਇਆ ਕਮਾਇੰਦਾ। ਲਹਿਣਾ ਚੁਕਾਏ ਮਸਤਕ ਮਾਥ, ਪੂਰਬ ਲੇਖਾ ਝੋਲੀ ਪਾਇੰਦਾ। ਨਾਤਾ ਤੁੱਟੇ ਸੀਆਂ ਸਾਢੇ ਤਿੰਨ ਤਿੰਨ ਹਾਥ, ਰਵਿਦਾਸ ਚੁਮਾਰਾ ਲੇਖ ਲਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਭਗੌਤੀ ਇਕ ਚਮਕਾਇੰਦਾ। ਸ਼ਬਦ ਭਗੌਤੀ ਭਗਵਨ ਧਾਰ, ਆਦਿ ਸ਼ਕਤ ਰਹੀ ਸ਼ਰਮਾਈਆ। ਜੋਤ ਜਵਾਲਾ ਪਾਣੀ ਭਰਨਹਾਰ, ਪਵਣੀ ਸੇਵ ਕਮਾਈਆ। ਪੁਰਖ ਅਕਾਲਾ ਹੋਏ ਸਹਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣਾ ਨਾਮ ਸੁਣਾਈਆ । ਨਰ ਹਰਿ ਨਰਾਇਣ ਹਰਿ ਬਨਵਾਰੀ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਪਾਰਬ੍ਰਹਮ ਪ੍ਰਭ ਨਿਰਗੁਣ ਜੋਤ ਕਰ ਉਜਿਆਰੀ, ਨੂਰੋ ਨੂਰ ਡਗਮਗਾਇੰਦਾ। ਸ਼ਬਦ ਨਾਦ ਬ੍ਰਹਿਮਾਦਿ ਸੁਣਾਏ ਵਡ ਸੰਸਾਰੀ, ਸਚ ਸਾਚਾ ਹੁਕਮ ਅਲਾਇੰਦਾ। ਹਰਿ ਸੰਗਤ ਹਰਿ ਹਰਿ ਕਰ ਪਿਆਰੀ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੀਸ ਰੱਖਿਆ ਹਰਿ ਸੰਗਤ ਤਾਜ, ਵੇਲੇ ਅੰਤਮ ਰੱਖੇ ਲਾਜ, ਲਾਜਾਵੰਤ ਆਪ ਹੋ ਜਾਇੰਦਾ। ਸੋ ਪੁਰਖ ਨਿਰੰਜਣ ਆਦਿ ਅੰਤ, ਆਪਣੀ ਰਚਨਾ ਆਪ ਰਚਾਇੰਦਾ। ਹਰਿ ਪੁਰਖ ਨਿਰੰਜਣ ਬਣਾਏ ਬਣਤ਼ , ਦੂਸਰ ਸੰਗ ਨਾ ਕੋਈ ਰਖਾਇੰਦਾ। ਏਕੰਕਾਰਾ ਮਹਿਮਾ ਅਗਣਤ, ਲੇਖਾ ਲੇਖ ਨਾ ਕੋਈ ਵਖਾਇੰਦਾ। ਆਦਿ ਨਿਰੰਜਣ ਸੋਭਾਵੰਤ, ਜੋਤ ਉਜਾਲਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਨਾਰੀ ਕੰਤ, ਸਾਚਾ ਮੇਲ ਆਪਣਾ ਆਪ ਮਿਲਾਇੰਦਾ। ਸ੍ਰੀ ਭਗਵਾਨ ਧਾਮ ਸੁਹੰਤ, ਸਚਖੰਡ ਦੁਆਰਾ ਆਪ ਵਡਿਆਇੰਦਾ। ਪਾਰਬ੍ਰਹਮ ਪ੍ਰਭ ਆਪੇ ਹੋਏ ਮੰਗਤ, ਆਪਣੀ ਭਿਛਿਆ ਆਪ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਆਪ ਸੁਹਾਇੰਦਾ। ਥਿਰ ਘਰ ਸਾਚਾ ਸਚ ਦਰਬਾਰਾ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਸ਼ਾਹ ਸਿਕਦਾਰਾ, ਵਡ ਸੁਲਤਾਨ ਨਾਉਂ ਧਰਾਇੰਦਾ। ਏਕੰਕਾਰਾ ਖੇਲ ਅਪਾਰਾ, ਨਿਰਗੁਣ ਧਾਰਾ ਰੂਪ ਧਰਾਇੰਦਾ। ਆਦਿ ਨਿਰੰਜਣ ਜੋਤ ਉਜਿਆਰਾ, ਸਤਿ ਪਸਾਰਾ ਆਪ ਕਰਾਇੰਦਾ। ਪੁਰਖ ਅਬਿਨਾਸ਼ੀ ਮੀਤ ਮੁਰਾਰਾ ਅਗੰਮ ਅਪਾਰਾ, ਅਲੱਖ ਅਗੋਚਰ ਖੇਲ ਖਿਲਾਇੰਦਾ। ਸ੍ਰੀ ਭਗਵਾਨ ਕੰਤ ਭਤਾਰਾ ਨਾਰੀ ਨਾਰਾ, ਨਰ ਨਰਾਇਣ ਵੇਖ ਵਖਾਇੰਦਾ। ਪਾਰਬ੍ਰਹਮ ਦਰ ਦਰਬਾਰਾ, ਆਪਣਾ ਆਪ ਸੁਹਾਇੰਦਾ। ਏਕਾ ਇਕ ਵਸਣਹਾਰਾ ਸਚ ਮਨਾਰਾ, ਮਹੱਲ ਅਟੱਲ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਜੂਨੀ ਰਹਿਤ ਨਾਮ ਧਰਾਇੰਦਾ। ਅਜੂਨੀ ਰਹਿਤ ਪੁਰਖ ਅਕਾਲ, ਅਕਲ ਕਲ ਵਡਿਆਈਆ। ਸਚਖੰਡ ਦੁਆਰਾ ਆਪ ਸੁਹਾਏ ਸਚ ਸੱਚੀ ਧਰਮਸਾਲ, ਹਰਿ ਹਰਿ ਬੈਠਾ ਆਸਣ ਲਾਈਆ। ਏਕਾ ਵਸਤ ਰੱਖੇ ਸਚ ਸੱਚਾ ਧਨ ਮਾਲ, ਨਿਤ ਨਵਿਤ ਆਪ ਵਰਤਾਈਆ। ਲੇਖਾ ਜਾਣੇ ਸ਼ਾਹ ਕੰਗਾਲ, ਸ਼ਹਿਨਸ਼ਾਹ ਬੇਪਰਵਾਹੀਆ। ਰੂਪ ਬਣਾਏ ਕਾਲ ਮਹਾਂਕਾਲ, ਪ੍ਰਿਤਪਾਲ ਆਪ ਕਰਾਈਆ। ਆਪਣਾ ਦੀਪਕ ਆਪੇ ਬਾਲ, ਨਿਰਮਲ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ, ਆਪਣਾ ਆਪ ਕਰਾਈਆ। ਸਚਖੰਡ ਸਚ ਮੁਨਾਰ, ਹਰਿ ਸਾਚਾ ਸੋਭਾ ਪਾਇੰਦਾ। ਅਲੱਖ ਅਗੋਚਰ ਅਗੰਮ ਅਪਾਰ, ਇਕ ਇਕੱਲਾ ਵੇਖ ਵਖਾਇੰਦਾ। ਸ਼ਾਹੋ ਭੂਪ ਸੱਚੀ ਸਰਕਾਰ, ਸਤਿਗੁਰ ਪੂਰਾ ਨਾਉਂ ਧਰਾਇੰਦਾ। ਏਕਾ ਕਰੇ ਬੰਦ ਕਿਵਾੜ, ਚਾਰ ਦਿਵਾਰ ਨਾ ਕੋਇ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਆਪਣਾ ਆਸਣ ਲਾਇੰਦਾ। ਨਿਰਗੁਣ ਆਸਣ ਸ਼ਾਹੋ ਸ਼ਾਬਾਸ਼, ਹਰਿ ਹਰਿ ਸਾਚਾ ਆਪ ਲਗਾਈਆ। ਆਪਣੇ ਮੰਦਰ ਪਾਵੇ ਰਾਸ, ਨੂਰੋ ਨੂਰ ਡਗਮਗਾਈਆ। ਆਪੇ ਹੋਏ ਆਪਣਾ ਦਾਸੀ ਦਾਸ, ਸੇਵਕ ਸਾਚੀ ਸੇਵ ਕਮਾਈਆ। ਆਪੇ ਵਸੇ ਆਪਣੇ ਪਾਸ, ਆਪ ਆਪਣੇ ਅੰਗ ਲਗਾਈਆ। ਆਪਣੀ ਜੋਤ ਆਪੇ ਕਰ ਪਰਕਾਸ਼, ਸੋ ਪੁਰਖ ਨਿਰੰਜਣ ਵੇਖ ਵਖਾਈਆ। ਆਦਿ ਜੁਗਾਦਿ ਨਾ ਜਾਏ ਵਿਨਾਸ, ਜੁਗ ਕਰਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਮੁਨਾਰ ਵਸਣਹਾਰ ਏਕੰਕਾਰਾ, ਏਕਾ ਰੰਗ ਰੰਗਾਈਆ। ਰੰਗ ਅਵੱਲੜਾ ਇਕ ਇਕੱਲੜਾ, ਆਦਿ ਪੁਰਖ ਨਿਰੰਜਣ ਆਪ ਰੰਗਾਇੰਦਾ। ਸਾਚਾ ਧਾਮ ਇਕ ਸੁਹੰਦੜਾ, ਸੋਭਾਵੰਤ ਆਸਣ ਲਾਇੰਦਾ। ਆਪਣਾ ਮੇਲ ਆਪ ਮਿਲੰਦੜਾ, ਨਾਰੀ ਕੰਤ ਰੂਪ ਵਟਾਇੰਦਾ। ਸਤਿ ਦੁਆਰਾ ਇਕ ਵਖੰਦੜਾ, ਸ਼ਬਦੀ ਸ਼ਬਦ ਆਪ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਖੇਲ ਖਿਲਾਵਣਹਾਰ ਸਮਰਥ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਮਹਿਮਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਆਦਿ ਨਿਰੰਜਣ ਦੇਵੇ ਸਾਚੀ ਵਥ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਏਕਾ ਵਸਤ ਝੋਲੀ ਪਾਈਆ। ਸ੍ਰੀ ਭਗਵਾਨ ਸ਼ਾਹੋ ਸ਼ਾਬਾਸ਼, ਆਪਣੀ ਕਰੇ ਪੂਰ ਆਸ, ਪਾਰਬ੍ਰਹਮ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਖੇਲ ਅਪਾਰ, ਥਿਰ ਘਰ ਵਾਸੀ ਥਿਰ ਦਰਬਾਰਾ ਇਕ ਸੁਹਾਈਆ। ਥਿਰ ਦਰਬਾਰਾ ਠਾਂਡਾ ਘਰ, ਹਰਿ ਸਾਚਾ ਆਪ ਸੁਹਾਇੰਦਾ। ਆਪੇ ਅੰਦਰ ਬੈਠਾ ਵੜ, ਦਿਸ ਕਿਸੇ ਨਾ ਆਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਤਤਵ ਤਤ ਨਾ ਕੋਈ ਰਖਾਇੰਦਾ। ਨਾ ਕੋਈ ਵਿਦਿਆ ਗਿਆ ਪੜ੍ਹ, ਰਸਨਾ ਜਿਹਵਾ ਨਾ ਕੋਈ ਗਾਇੰਦਾ। ਕਿਲਾ ਕੋਟ ਨਾ ਘਾੜਣ ਘੜ, ਛੱਪਰ ਛੰਨ ਨਾ ਕੋਈ ਛੁਹਾਇੰਦਾ। ਨਿਰਭੈ ਰੱਖੇ ਨਾ ਕਿਸੇ ਕੋਈ ਡਰ, ਆਪ ਆਪਣਾ ਹੁਕਮ ਚਲਾਇੰਦਾ। ਨਾ ਜਨਮੇ ਨਾ ਜਾਏ ਮਰ, ਅਜੂਨੀ ਰਹਿਤ ਰੂਪ ਵਟਾਇੰਦਾ। ਧਰਤ ਆਕਾਸ਼ ਆਪ ਆਪਣਾ ਆਪੇ ਧਰ, ਆਪ ਆਪੇ ਵੇਖ ਵਖਾਇੰਦਾ। ਨਾਮ ਸਤਿ ਭੰਡਾਰਾ ਭਰ, ਸਚਖੰਡ ਦੁਆਰਾ ਆਪ ਵਰਤਾਇੰਦਾ। ਕਰਤਾ ਪੁਰਖ ਖੇਲ ਕਰ, ਕਰਨੀ ਕਰਤਾ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰਦਰਗਾਹੀ ਸਾਚਾ ਲਾੜ, ਆਪ ਆਪਣਾ ਖੇਲ ਖਿਲਾਇੰਦਾ। ਖੇਲਣਹਾਰ ਏਕੰਕਾਰ, ਅਕਲ ਕਲਾ ਅਖਵਾਈਆ। ਸਚਖੰਡ ਦੁਆਰੇ ਕਰ ਪਸਾਰ, ਨਿਰਗੁਣ ਨੂਰ ਡਗਮਗਾਈਆ। ਸ਼ਬਦ ਸਿੰਘਾਸਣ ਕਰ ਤਿਆਰ, ਪੁਰਖ ਅਬਿਨਾਸ਼ਣ ਆਸਣ ਲਾਈਆ। ਸ਼ਾਹੋ ਭੂਪ ਏਕਾ ਏਕ ਇਕ ਸਿਕਦਾਰ, ਹੁਕਮੀ ਹੁਕਮ ਹੁਕਮ ਭਵਾਈਆ। ਕਾਗਦ ਕਲਮ ਨਾ ਲਿਖਣਹਾਰ, ਭੇਵ ਅਭੇਦਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸਚ ਜਣਾਈਆ। ਸਚਖੰਡ ਦੁਆਰਾ ਏਕਾ ਘੜ, ਘਾੜਣ ਘੜਿਆ ਨਾ ਕੋਈ ਭੰਨਾਇੰਦਾ। ਸਚਖੰਡ ਦਵਾਰਾ ਨਿਰਭੈ ਰੂਪ ਆਪਣਾ ਧਰ, ਭੈ ਭਿਆਨਕ ਸਰਬ ਜਣਾਇੰਦਾ। ਸਚਖੰਡ ਦੁਆਰਾ ਏਕੰਕਾਰਾ ਆਪੇ ਖੜ੍ਹ ਆਪ ਆਪਣਾ ਹੁਕਮ ਸੁਣਾਇੰਦਾ। ਸਚਖੰਡ ਦੁਆਰਾ ਹਰਿ ਸੱਜਣ ਮੀਤ ਮੁਰਾਰਾ ਆਪ ਫੜਾਏ ਆਪਣਾ ਲੜ, ਦੂਸਰ ਸੰਗ ਨਾ ਕੋਈ ਰਖਾਇੰਦਾ। ਸਚਖੰਡ ਦੁਆਰ ਉਚ ਮਿਨਾਰ, ਅਟੱਲ ਮਹੱਲ ਆਪ ਸੁਹਾਇੰਦਾ। ਸਚਖੰਡ ਦੁਆਰ ਸ਼ਬਦੀ ਧਾਰ, ਸੁੱਤ ਦੁਲਾਰਾ ਆਪ ਵਹਾਇੰਦਾ। ਸਚਖੰਡ ਦੁਆਰ ਅੰਮ੍ਰਿਤ ਠੰਡੀ ਠਾਰ, ਸਰ ਸਰੋਵਰ ਆਪ ਵਖਾਇੰਦਾ। ਸਚਖੰਡ ਦੁਆਰ ਨਿਰਮਲ ਦੀਆ ਜੋਤੀ ਕਰ ਉਜਿਆਰ, ਨੂਰੋ ਨੂਰ ਡਗਮਗਾਇੰਦਾ। ਸਚਖੰਡ ਦੁਆਰ ਨੂਰ ਖ਼ੁਦਾਈ ਬੇਐਬ ਪਰਵਰਦਿਗਾਰ, ਜਲਵਾ ਨੂਰ ਆਪ ਵਖਾਇੰਦਾ। ਸਚਖੰਡ ਦਵਾਰ ਰਾਮ ਰੂਪ ਸੱਚੀ ਸਰਕਾਰ, ਘਰ ਸਾਚਾ ਸੋਭਾ ਪਾਇੰਦਾ। ਸਚਖੰਡ ਦੁਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਧਰਾਇੰਦਾ। ਸਚਖੰਡ ਨਿਵਾਸਾ, ਹਰਿ ਸਾਚੇ ਸਚ ਵਡਿਆਈਆ। ਸਚਖੰਡ ਪਰਕਾਸ਼ਾ ਹਰਿ ਸਾਚਾ ਆਪ ਕਰਾਈਆ। ਸਚਖੰਡ ਭਰਵਾਸਾ, ਹਰਿ ਆਪਣਾ ਆਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਸਾਚੀ ਬੂਝ ਬੁਝਾਈਆ। ਸਚਖੰਡ ਅੰਦਰ ਹਰਿ ਹਰਿ ਵੜਿਆ, ਦਿਸ ਕਿਸੇ ਨਾ ਆਇੰਦਾ। ਪੁਰਖ ਅਬਿਨਾਸ਼ੀ ਆਪਣੇ ਪੌੜੇ ਆਪੇ ਚੜ੍ਹਿਆ, ਆਪਣੇ ਮਾਰਗ ਆਪੇ ਲਾਇੰਦਾ। ਨਾ ਕਿਸੇ ਬਾਢੀ ਘਾੜਤ ਘੜਿਆ, ਨਾ ਕੋਈ ਬਣਤ ਬਣਾਇੰਦਾ। ਆਪਣੀ ਜੜ੍ਹਤ ਆਪੇ ਜੜਿਆ, ਆਪ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦੁਆਰਾ ਆਪ ਵਡਿਆਇੰਦਾ। ਸਚਖੰਡ ਦੁਆਰਾ ਸਚ ਮੁਨਾਰਾ, ਹਰਿ ਸਾਚੇ ਸਚ ਉਪਾਇਆ। ਅੰਦਰ ਵੜੇ ਏਕੰਕਾਰਾ, ਘਰ ਸਾਚਾ ਆਪ ਸੁਹਾਇਆ। ਨਿਰਮਲ ਨੂਰ ਕਰ ਉਜਿਆਰਾ, ਨੂਰ ਨੁਰਾਨਾ ਡਗਮਗਾਇਆ। ਸਤਿ ਸਰੂਪੀ ਸਤਿ ਹੁਲਾਰਾ, ਸਤਿ ਸਤਿਵਾਦੀ ਆਪ ਹਿਲਾਇਆ। ਸਤਿ ਪੁਰਖ ਨਿਰੰਜਣ ਖੇਲ ਅਪਾਰਾ, ਖੇਲਣਹਾਰਾ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪੇ ਵੜ, ਆਪਣਾ ਘਾੜਣ ਆਪ ਘੜਾਇਆ। ਸਚਖੰਡ ਦਵਾਰੇ ਘਾੜਣ ਘੜ, ਘਰ ਘਰ ਵਿਚ ਆਪ ਬਣਾਈਆ। ਥਿਰ ਘਰ ਅੰਦਰ ਦੇਵੇ ਧਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਥਿਰ ਘਰ ਸਾਚਾ ਕਰ ਤਿਆਰ, ਨਿਰਵੈਰ ਨਾਉਂ ਧਰਾਇੰਦਾ। ਆਪੇ ਜਾਣੇ ਆਰ ਪਾਰ ਕਿਨਾਰ, ਮੰਝਧਾਰ ਭੇਵ ਕੋਇ ਨਾ ਪਾਇੰਦਾ। ਆਪੇ ਵੱਸੇ ਅੰਦਰ ਬਾਹਰ, ਗੁਪਤ ਜ਼ਾਹਰ ਖੇਲ ਖਿਲਾਇੰਦਾ। ਆਪੇ ਪੁਰਖ ਆਪੇ ਨਾਰ, ਆਪੇ ਸਾਚੀ ਸੇਜ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਖੋਲ੍ਹ ਕਿਵਾੜਾ, ਅੰਦਰ ਵੜੇ ਆਪ ਨਿਰੰਕਾਰਾ, ਸਚ ਸਿੰਘਾਸਣ ਸੋਭਾ ਪਾਇੰਦਾ। ਸਚ ਸਿੰਘਾਸਣ ਸੋਭਾਵੰਤ, ਥਿਰ ਘਰ ਸਾਚਾ ਆਪ ਸੁਹਾਈਆ। ਪੁਰਖ ਅਬਿਨਾਸ਼ੀ ਬੈਠ ਇਕੰਤ, ਕੰਤ ਕੰਤੂਹਲਾ ਸੇਜ ਹੰਢਾਈਆ। ਆਪੇ ਜਾਣੇ ਆਪਣਾ ਰੰਗ ਬਸੰਤ, ਸਚ ਸੁਹੰਜਣੀ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਦਰਬਾਰਾ ਖੇਲ ਅਪਾਰਾ, ਘਰ ਘਰ ਵਿਚ ਆਪ ਕਰਾਈਆ। ਘਰ ਵਿਚ ਘਰ ਕਰ ਤਿਆਰ, ਹਰਿ ਸਾਚਾ ਤਖ਼ਤ ਸੁਹਾਇੰਦਾ। ਉਪਰ ਬੈਠ ਸੱਚੀ ਸਰਕਾਰ, ਸ਼ਾਹ ਸੁਲਤਾਨਾ ਸ਼ਾਹੋ ਭੂਪ ਰੂਪ ਵਟਾਇੰਦਾ। ਆਪਣੀ ਹੱਥੀਂ ਬੰਨ੍ਹੇ ਗਾਨਾਂ, ਆਪ ਆਪਣਾ ਗੁਣ ਜਣਾਇੰਦਾ। ਰਸਨਾ ਰਾਗ ਗਾਏ ਤਰਾਨਾ, ਸ਼ਬਦੀ ਸ਼ਬਦ ਅਲਾਇੰਦਾ। ਪਾਰਬ੍ਰਹਮ ਪ੍ਰਭ ਪੁਰਖ ਸ੍ਰੀ ਭਗਵਾਨਾ, ਆਪ ਆਪਣੀ ਰਚਨ ਰਚਾਇੰਦਾ। ਆਪੇ ਦੇਵੇ ਧੁਰ ਫ਼ਰਮਾਣਾ, ਹੁਕਮੀ ਹੁਕਮ ਆਪ ਸੁਣਾਇੰਦਾ। ਆਪੇ ਜਾਣੇ ਆਪਣਾ ਪਦ ਨਿਰਬਾਣਾ, ਆਪ ਆਪਣਾ ਘਰ ਸੁਹਾਇੰਦਾ। ਆਪੇ ਪਹਿਰੇ ਆਪਣਾ ਬਾਣਾ, ਰੂਪ ਅਨੂਪ ਆਪ ਵਟਾਇੰਦਾ। ਆਪੇ ਰਾਜਾ ਆਪੇ ਰਾਣਾ, ਆਪੇ ਰਈਅਤ ਨਾਉਂ ਧਰਾਇੰਦਾ। ਆਪੇ ਬਣੇ ਦਰ ਦਰਬਾਨਾ, ਦਰ ਦਰਵੇਸ਼ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੰਦੇਸ਼ ਨਰ ਨਰੇਸ਼, ਨਿਰਗੁਣ ਆਪਣਾ ਆਪ ਸੁਣਾਇੰਦਾ। ਸ਼ਬਦ ਸੰਦੇਸ਼ਾ ਹਰਿ ਨਿਰੰਕਾਰ, ਥਿਰ ਘਰ ਸਾਚੇ ਆਪ ਉਪਾਈਆ। ਸਚਖੰਡ ਦੁਆਰੇ ਹੋ ਤਿਆਰ, ਆਪ ਆਪਣੀ ਲਏ ਅੰਗੜਾਈਆ। ਆਪੇ ਖੋਲ੍ਹੇ ਬੰਦ ਕਿਵਾੜ, ਆਪਣਾ ਕੁੰਡਾ ਆਪੇ ਲਾਹੀਆ। ਆਪੇ ਸੁੰਨ ਅਗੰਮੀ ਵੇਖੇ ਧਾੜ, ਰੂਪ ਅਨੂਪ ਆਪ ਵਟਾਈਆ। ਆਪਣਾ ਵੇਖੇ ਸਚ ਅਖਾੜ, ਮੰਡਲ ਰਾਸ ਰਚਾਈਆ। ਰਵ ਸਸ ਸੂਰਜ ਚੰਨ ਨਾ ਦਿਸੇ ਕੋਈ ਸਤਾਰ, ਬ੍ਰਹਿਮੰਡ ਖੰਡ ਵੇਖ ਵਖਾਈਆ। ਗਗਨ ਪਤਾਲ ਨਾ ਕੋਈ ਆਧਾਰ, ਧਰਤ ਧਵਲ ਨਾ ਕੋਈ ਵਡਿਆਈਆ। ਆਕਾਸ਼ ਪਰਕਾਸ਼ ਨਾ ਹੋਏ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰ ਆਪੇ ਖੋਲ੍ਹ, ਨਿਸ਼ਅੱਖਰ ਵੱਖਰ ਰਿਹਾ ਬੋਲ, ਵਜਾਏ ਨਾਮ ਮਰਦੰਗਾ ਸਾਚਾ ਢੋਲ, ਧੁਨ ਨਾਦ ਆਪ ਸੁਣਾਈਆ। ਤੁਰੀਆ ਨਾਦ ਸਚ ਤਰਾਨਾ, ਹਰਿ ਸਾਚਾ ਆਪੇ ਗਾਇੰਦਾ। ਸਚਖੰਡ ਨਿਵਾਸੀ ਹਰਿ ਭਗਵਾਨਾ, ਆਪ ਆਪਣਾ ਹੁਕਮ ਸੁਣਾਇੰਦਾ। ਅਬਿਨਾਸ਼ੀ ਕਰਤਾ ਨੌਜਵਾਨਾ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਇਕ ਸੁਹਾਇੰਦਾ। ਦਰ ਘਰ ਸਾਚਾ ਤੁਰੀਆ ਰਾਗ, ਹਰਿ ਹਰਿ ਨਾਦ ਹਰਿ ਸਾਚਾ ਆਪ ਸੁਣਾਈਆ। ਸਤਿ ਦਵਾਰੇ ਸੁਣੇ ਫਰਿਆਦ, ਪ੍ਰਭ ਸਾਚਾ ਸ਼ਬਦ ਜਣਾਈਆ। ਲੇਖਾ ਲਿਖ ਨਾ ਸਕੇ ਕੋਇ ਦਾਨੀ ਦੇਵਣਾਹਾਰਾ ਸਾਚੀ ਦਾਦ, ਸਾਚ ਵਸਤ ਇਕ ਰਖਾਈਆ । ਤੇਰਾ ਰੂਪ ਵੇਖੇ ਬ੍ਰਹਮ ਬ੍ਰਹਿਮਾਦ, ਲੋਆਂ ਪੁਰੀਆਂ ਤੇਰਾ ਰੰਗ ਰੰਗਾਈਆ। ਨਾ ਕੋਈ ਸੰਤ ਨਾ ਕੋਈ ਸਾਧ, ਗੁਰ ਪੀਰ ਅਵਤਾਰ ਨਾ ਕੋਈ ਦਿਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦੁਆਰ ਹੋ ਉਜਿਆਰ, ਖੇਲੇ ਖੇਲ ਅਗੰਮ ਅਪਾਰ, ਜੋਤੀ ਨੂਰ ਹੋ ਉਜਿਆਰ, ਥਿਰ ਘਰ ਸਾਚੇ ਸੋਭਾ ਪਾਈਆ। ਆਪੇ ਜਾਣੇ ਅਵੱਲੜੀ ਚਾਲ, ਚਾਲ ਅਵੱਲੜੀ ਇਕ ਰਖਾਇੰਦਾ। ਸਚਖੰਡ ਦਵਾਰੇ ਘਾਲਣ ਘਾਲ, ਸਾਚੀ ਸੇਵਾ ਆਪ ਕਮਾਇੰਦਾ। ਸੁੱਤ ਦੁਲਾਰਾ ਬਣਿਆ ਲਾਲ, ਆਪਣੀ ਗੋਦੀ ਆਪ ਬਹਾਇੰਦਾ। ਪੁਰਖ ਅਬਿਨਾਸ਼ੀ ਦੀਨ ਦਿਆਲ, ਬਣ ਦਲਾਲ ਆਪ ਆਪਣਾ ਖੇਲ ਖਿਲਾਇੰਦਾ। ਚਰਨਾਂ ਹੇਠ ਰਖਾਏ ਕਾਲ ਮਹਾਂਕਾਲ, ਆਪਣਾ ਬਲ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦੁਆਰੇ ਆਪੇ ਵੜ, ਆਪਣਾ ਆਸਣ ਲਾਇੰਦਾ। ਥਿਰ ਘਰ ਸਾਚਾ ਸਚ ਮੁਨਾਰਾ, ਹਰਿ ਸਾਚਾ ਸਚ ਸੁਹਾਈਆ। ਖੇਲੇ ਖੇਲ ਪੁਰਖ ਕਰਤਾਰਾ, ਕਾਦਰ ਕਰਤਾ ਵਡ ਵਡਿਆਈਆ। ਆਸਣ ਸਿੰਘਾਸਣ ਅਪਰ ਅਪਾਰਾ, ਸ਼ਾਹੋ ਸ਼ਬਾਸ਼ਣ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਮਹੱਲਾ ਆਪ ਸੁਹਾਈਆ। ਸਚ ਮਹੱਲਾ ਵਸਿਆ, ਵਸਾਵਣਹਾਰ ਕਰਤਾਰ। ਆਪਣਾ ਭੇਵ ਕਿਸੇ ਨਾ ਦੱਸਿਆ, ਨਾ ਕੋਈ ਪਾਵੇ ਸਾਰ। ਬ੍ਰਹਮ ਬ੍ਰਹਿਮਾਦ ਫਿਰੇ ਨੱਸਿਆ, ਸ਼ਬਦ ਸੁਣਾਏ ਸਾਚੀ ਧਾਰ। ਘਟ ਘਟ ਅੰਦਰ ਆਪੇ ਵਸਿਆ, ਨਿਰਗੁਣ ਰੂਪ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਬਣੇ ਸੱਚਾ ਸਿਕਦਾਰ। ਸਚ ਸਿਕਦਾਰ ਹਰਿ ਭਗਵਾਨਾ, ਘਰ ਸਾਚੇ ਆਪ ਅਖਵਾਇੰਦਾ। ਆਪੇ ਜਾਣੇ ਆਪਣਾ ਸਤ ਰੰਗ ਨਿਸ਼ਾਨਾ, ਸਚਖੰਡ ਦੁਆਰੇ ਆਪ ਚੜ੍ਹਾਇੰਦਾ। ਪੰਚਮ ਮੁਖ ਤਾਜ ਮਹਾਨਾ, ਏਕੰਕਾਰਾ ਆਪ ਉਪਾਇੰਦਾ। ਦੇਵਣਹਾਰਾ ਸਾਚਾ ਦਾਨਾ, ਦਰਗਹਿ ਸਾਚੀ ਆਪ ਵਰਤਾਇੰਦਾ। ਜੋਤ ਸਰੂਪੀ ਜੋਤੀ ਬਾਣਾ, ਆਪਣਾ ਆਪ ਹੰਢਾਇੰਦਾ। ਏਕਾ ਸ਼ਬਦ ਧੁਰ ਫ਼ਰਮਾਣਾ, ਸ੍ਰੀ ਭਗਵਾਨਾ ਆਪ ਸੁਣਾਇੰਦਾ। ਜੁਗਾ ਜੁਗੰਤਰ ਖੇਲ ਮਹਾਨਾ, ਜੁਗ ਜੁਗ ਵੇਸ ਵਟਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵੇਖੇ ਜਗਤ਼ ਮਕਾਨਾ, ਤ੍ਰੈਗੁਣ ਮੇਲਾ ਮੇਲ ਮਿਲਾਇੰਦਾ। ਪੰਜ ਤਤ ਕਾਇਆ ਖੇਲ ਮਹਾਨਾ, ਲੱਖ ਚੁਰਾਸੀ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਤਤ ਆਪ ਰਖਾਇੰਦਾ। ਲੱਖ ਚੁਰਾਸੀ ਕਰ ਤਿਆਰ, ਬ੍ਰਹਮਾ ਵਿਸ਼ਨ ਸ਼ਿਵ ਸੇਵ ਕਮਾਈਆ। ਮਨ ਮਤ ਬੁੱਧ ਕਰ ਤਿਆਰ, ਨਿਰਗੁਣ ਆਪਣੀ ਵਸਤ ਟਿਕਾਈਆ। ਕਾਇਆ ਮੰਦਰ ਪਾਵੇ ਸਾਰ, ਡੂੰਘੀ ਕੰਦਰ ਫੋਲ ਫੁਲਾਈਆ। ਨੌ ਦੁਆਰੇ ਖੋਲ੍ਹ ਕਿਵਾੜ, ਜਗ਼ਤ ਵਾਸਨਾ ਵਿਚ ਭਰਾਈਆ। ਪੰਚਮ ਪੰਚ ਦਏ ਅਧਾਰ, ਪੰਚਮ ਪੰਚਮ ਵਿਚ ਟਿਕਾਈਆ। ਪੰਚਮ ਨਾਦ ਧੁਨ ਜੈਕਾਰ, ਪੰਚਮ ਮੰਗਲ ਇਕ ਸੁਣਾਈਆ। ਪੰਚਮ ਢਹਿ ਢਹਿ ਪਏ ਦੁਆਰ, ਪੰਚਮ ਪੰਚਮ ਨਿਉਂ ਸੀਸ ਝੁਕਾਈਆ। ਪੰਚਮ ਕਾਮ ਕਰੋਧ ਲੋਭ ਮੋਹ ਹੰਕਾਰ, ਆਪ ਆਪਣਾ ਬਲ ਧਰਾਈਆ। ਖੇਲੇ ਖੇਲ ਪੁਰਖ ਕਰਤਾਰ, ਘਰ ਘਰ ਵਿਚ ਆਪ ਸੁਹਾਈਆ। ਲੇਖਾ ਜਾਣੇ ਟੇਢੀ ਧਾਰ, ਡੂੰਘੀ ਕਵਰੀ ਭਵਰੀ ਆਪ ਸੁਹਾਈਆ। ਅੰਦਰ ਕਰਿਆ ਬੰਦ ਕਿਵਾੜ, ਬਜ਼ਰ ਕਪਾਟੀ ਸਿਲਾ ਲਗਾਈਆ। ਸਰ ਸਰੋਵਰ ਭਰ ਭੰਡਾਰ, ਬੈਠਾ ਮੁਖ ਛੁਪਾਈਆ। ਆਤਮ ਸੇਜਾ ਕਰ ਤਿਆਰ, ਸਚ ਸੁਹਾਵਣੀ ਸੇਜ ਵਛਾਈਆ। ਅੰਦਰ ਵੜ ਹਰਿ ਨਿਰੰਕਾਰ, ਨਿਰਗੁਣ ਆਪਣਾ ਰੂਪ ਵਟਾਈਆ। ਦਿਸ ਨਾ ਆਏ ਵਿਚ ਸੰਸਾਰ, ਦੋਏ ਦੋਏ ਲੋਚਣ ਰਿਹਾ ਚਮਕਾਈਆ। ਜਿਸ ਜਨ ਕਿਰਪਾ ਦੇਵੇ ਕਰ ਹਰਿ ਕਰਤਾਰ, ਆਪ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਦੁਆਪਰ ਦੇਵੇ ਵਰ, ਗੁਰਮੁਖ ਸਾਚੇ ਲਏ ਉਠਾਈਆ। ਸਤਿਜੁਗ ਤ੍ਰੇਤਾ ਦੁਆਪਰ ਹਰਿ ਹਰਿ ਭਗਤ, ਹਰਿ ਜੀ ਬੂਝ ਬੁਝਾਇੰਦਾ। ਲੇਖਾ ਜਾਣੇ ਆਦਿ ਸ਼ਕਤ, ਜੋਤੀ ਨੂਰ ਡਗਮਗਾਇੰਦਾ। ਆਪੇ ਜਾਣੇ ਬੂੰਦ ਰਕਤ, ਰੱਤੀ ਰੱਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤਨ ਵੇਸ ਵਟਾਇੰਦਾ। ਸੰਤਨ ਹਰਿ ਰੰਗ ਰਤੜਾ, ਪਾਰਬ੍ਰਹਮ ਗੁਰ ਕਰਤਾਰ। ਕਾਇਆ ਚੋਲੀ ਰੰਗੇ ਚੀਥੜਾ, ਚਾੜ੍ਹੇ ਰੰਗ ਅਪਰ ਅਪਾਰ। ਵਿਖਾਏ ਧਾਮ ਇਕ ਅਨਡੀਠੜਾ, ਸਚਖੰਡ ਨਿਵਾਸੀ ਸਚ ਦੁਆਰਾ ਨਾਮ ਨਿਧਾਨਾ ਜਿਸ ਜਨ ਪੀਤੜਾ, ਨਾਤਾ ਛੁੱਟੇ ਸਰਬ ਸੰਸਾਰ। ਇਕ ਸੁਣਾਏ ਸੁਹਾਗੀ ਗੀਤੜਾ, ਸੋ ਨਿਰੰਜਣ ਪੁਰਖ ਨਿਰੰਕਾਰ। ਹੰ ਬ੍ਰਹਮ ਪ੍ਰਭ ਸਾਚੇ ਜੀਤੜਾ, ਆਦਿ ਜੁਗਾਦੀ ਇਕ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਵਿਚ ਸੰਸਾਰ। ਵਡ ਸੰਸਾਰੀ ਹਰਿ ਕਰਤਾਰ, ਜੁਗ ਜੁਗ ਵੇਸ ਵਟਾਇੰਦਾ। ਲੋਕਮਾਤ ਲਏ ਅਵਤਾਰ, ਆਪ ਆਪਣਾ ਨਾਉਂ ਧਰਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਫੋਲ ਫੁਲਾਇੰਦਾ। ਏਕਾ ਬੋਲ ਸਚ ਜੈਕਾਰ, ਹਰਿ ਹਰਿ ਸਾਚਾ ਨਾਮ ਦ੍ਰਿੜਾਇੰਦਾ। ਜੀਵਾਂ ਜੰਤਾਂ ਦਏ ਆਧਾਰ, ਸਾਧਾਂ ਸੰਤਾਂ ਮੇਲ ਮਿਲਾਇੰਦਾ। ਭਗਤਾਂ ਦੇਵੇ ਭਗਵਨ ਭਗਤੀ ਭੰਡਾਰ, ਸਾਚੀ ਵਸਤ ਇਕ ਵਖਾਇੰਦਾ। ਕਾਇਆ ਕਰੇ ਠੰਡੀ ਠਾਰ, ਭਰ ਪਿਆਲਾ ਆਪ ਪਿਆਇੰਦਾ। ਸਾਚਾ ਸਾਕੀ ਬਣੇ ਬੇਐਬ ਪਰਵਰਦਿਗਾਰ, ਹਕੀਕੀ ਜਾਮ ਹੱਥ ਉਠਾਇੰਦਾ। ਸਚ ਸੁਰਾਹੀ ਸੁਖਮਨ ਨਾੜੀ ਦੇਵੇ ਏਕਾ ਧਾਰ, ਅੰਮ੍ਰਿਤ ਝਿਰਨਾ ਨਿਝਰ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਭਰੇ ਸਚ ਪਿਆਲਾ, ਆਪੇ ਹੋਏ ਦੀਨ ਦਿਆਲਾ, ਗੁਰਮੁਖ ਵੇਖੇ ਸਾਚੇ ਲਾਲਾ, ਜਗਤ ਤ੍ਰਿਸ਼ਨਾ ਹਰਸ ਮਿਟਾਇੰਦਾ। ਜਗਤ ਤ੍ਰਿਸ਼ਨਾ ਬੁਝੇ ਪਿਆਸ, ਜਿਸ ਜਨ ਸਤਿਗੁਰ ਪੂਰਾ ਦਇਆ ਕਮਾਈਆ। ਲੋਕਮਾਤ ਮਾਰ ਝਾਤ ਪੂਰੀ ਕਰੇ ਆਸ, ਹਰਿਜਨ ਨਿਰਾਸ ਨਾ ਕੋਈ ਵਖਾਈਆ। ਆਦਿ ਜੁਗਾਦੀ ਏਕੰਕਾਰ ਬ੍ਰਹਿਮੰਡ ਹੋਏ ਦਾਸੀ ਦਾਸ, ਸੇਵਕ ਸੱਚੀ ਸੇਵ ਕਮਾਈਆ। ਘਰ ਵਿਚ ਘਰ ਕਰੇ ਪਰਕਾਸ਼, ਆਪ ਆਪਣੀ ਕਰ ਰੁਸ਼ਨਾਈਆ। ਮੇਲ ਮਿਲਾਏ ਸ਼ਾਹੋ ਸ਼ਾਬਾਸ਼, ਸਤਿ ਸਰੂਪੀ ਨਜ਼ਰੀ ਆਈਆ। ਗਗਨ ਮੰਡਲ ਵਖਾਏ ਪ੍ਰਿਥਮੀ ਅਕਾਸ਼, ਨਿਝ ਆਤਮ ਨਿਝ ਘਰ ਪਰਮ ਆਤਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਕਰਤਾ ਵਡ ਵਡਿਆਈਆ। ਜਗਤ ਕਰਤਾ ਜਾਣਿਆ, ਏਕਾ ਰੰਗ ਅਪਾਰ। ਦਰਗਹਿ ਸਾਚੀ ਆਪਣਾ ਰੰਗ ਆਪੇ ਮਾਣਿਆ, ਸਚਖੰਡ ਬੈਠ ਸੱਚੀ ਸਰਕਾਰ। ਆਪੇ ਵਰਤੇ ਆਪਣੇ ਭਾਣਿਆਂ, ਨਾ ਕੋਈ ਮੇਟੇ ਮੇਟਣਹਾਰ। ਆਪੇ ਗਾਏ ਆਪਣੇ ਗਾਣਿਆਂ, ਬੋਲੇ ਨਾਦ ਸ਼ਬਦ ਧੁਨਕਾਰ। ਤੁਰੀਆ ਰਾਗ ਇਕ ਵਖਾਣਿਆਂ, ਦਰ ਘਰ ਸਾਚੇ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਸਾਚਾ ਆਪ ਸੋਹਾਣਿਆਂ। ਆਪਣੀ ਇਛਿਆ ਹਰਿ ਨਿਰੰਕਾਰ, ਤੁਰੀਆ ਰਾਗ ਸਮਝਾਇੰਦਾ। ਪਾਏ ਭਿਛਿਆ ਸਰਬ ਸੰਸਾਰ, ਘਰ ਘਰ ਵੰਡ ਵੰਡਾਇੰਦਾ। ਬਿਨ ਸੰਤ ਸਤਿਗੁਰ ਕੋਇ ਨਾ ਪਾਏ ਸਾਰ, ਕੋਟਨ ਕੋਟੀ ਜੀਵ ਭਵਾਇੰਦਾ। ਬ੍ਰਹਮਾ ਚਾਰੇ ਮੁਖ ਚਾਰੇ ਵੇਦ ਗਾ ਗਾ ਗਿਆ ਹਾਰ, ਆਦਿ ਅੰਤ ਨਾ ਕੋਇ ਵਖਾਇੰਦਾ। ਬੇਅੰਤ ਬੇਅੰਤ ਬੇਐਬ ਪਰਵਰਦਿਗਾਰ, ਹਰਿ ਭਗਵੰਤ ਆਪਣਾ ਭੇਵ ਆਪ ਛੁਪਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੂਪ ਨਾ ਕੋਈ ਵਖਾਇੰਦਾ। ਤ੍ਰੈ ਜੁਗ ਪਾਰ ਕਿਨਾਰਾ, ਤ੍ਰੈਗੁਣ ਮਾਇਆ ਵੇਖ ਵਖਾਈਆ। ਚੌਥੇ ਜੁਗ ਹੋਏ ਉਜਿਆਰਾ, ਹਰਿ ਸਾਚੇ ਵਡ ਵਡਿਆਈਆ। ਏਕਾ ਕਲਮਾ ਕਰ ਤਿਆਰਾ, ਕਾਇਨਾਤ ਅਮਾਮ ਬਣਾਈਆ। ਏਕਾ ਸ਼ਬਦ ਸਚ ਭੰਡਾਰਾ, ਨਾਮ ਸਤਿ ਵਰਤਾਈਆ। ਏਕਾ ਗੁਰ ਸ਼ਬਦ ਅਵਤਾਰਾ, ਨਾਨਕ ਗੋਬਿੰਦ ਇਕ ਸਮਝਾਈਆ। ਏਕਾ ਮੰਗੇ ਸਚਖੰਡ ਦੁਆਰਾ, ਦੂਜੇ ਦਰ ਨਾ ਮੰਗਣ ਜਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਹਰਿ ਕਾ ਭੇਵ ਨਾ ਪਾਵੇ ਕੋਈ ਸੰਸਾਰਾ, ਵੇਦ ਕਤੇਬ ਨਾ ਕੋਈ ਵਖਾਈਆ। ਖਾਣੀ ਬਾਣੀ ਕਰੇ ਪੁਕਾਰਾ, ਰਸਨਾ ਜਿਹਵਾ ਹੋਈ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਭੇਖ ਆਪ ਕਰਾਈਆ। ਕਲਜੁਗ ਅੰਤਮ ਭੇਖ ਅਵੱਲਾ, ਹਰਿ ਪੁਰਖ ਨਿਰੰਜਣ ਆਪ ਕਰਾਇੰਦਾ। ਲੇਖਾ ਜਾਣੇ ਰਾਣੀ ਅੱਲਾ, ਬਿਸਮਿਲ ਆਪਣਾ ਰੂਪ ਵਟਾਇੰਦਾ। ਸਚਖੰਡ ਨਿਵਾਸੀ ਇਕ ਇਕੱਲਾ, ਆਪ ਆਪਣੀ ਕਲ ਵਰਤਾਇੰਦਾ। ਪਾਵੇ ਸਾਰ ਜਲਾ ਥਲਾ, ਜਲ ਥਲ ਮਹੀਅਲ ਫੋਲ ਫੁਲਾਇੰਦਾ। ਸ਼ਬਦ ਸਰੂਪੀ ਫੜਿਆ ਪੱਲਾ, ਚਾਰੋਂ ਕੁੰਟ ਉਠਾਇੰਦਾ। ਸਚ ਸੁਨੇਹੁੜਾ ਹਰਿ ਸਾਚੇ ਘੱਲਾ, ਹਰਿਜਨ ਸਾਚੇ ਆਪ ਜਗਾਇੰਦਾ। ਸੋ ਪੁਰਖ ਨਿਰੰਜਣ ਫੜੇ ਪੱਲਾ, ਹੰ ਬ੍ਰਹਮ ਮੇਲ ਮਿਲਾਇੰਦਾ। ਜੀਵ ਜੰਤ ਭੁਲਾਏ ਕਰ ਕਰ ਵਲ ਛਲਾ, ਅਛਲ ਛਲ ਧਾਰੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਆਪਣਾ ਨਾਉਂ ਧਰਾਇੰਦਾ। ਨਿਹਕਲੰਕ ਹਰਿ ਸੂਰਬੀਰ, ਪੰਜ ਤਤ ਨਾ ਕੋਈ ਰਖਾਈਆ। ਨਾ ਕੋਈ ਸ਼ਸਤਰ ਨਾ ਕੋਈ ਤੀਰ, ਜਗਤ ਕਮਾਨ ਨਾ ਕੋਈ ਉਠਾਈਆ। ਨਾ ਕੋਈ ਤੌਕ ਨਾ ਜੰਜ਼ੀਰ, ਖੜਗ ਖੰਡਾ ਨਾ ਕੋਈ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਬਲ ਆਪ ਧਰਾਈਆ। ਨਿਰਗੁਣ ਸੂਰਬੀਰ ਸੁਲਤਾਨਾ, ਸਤਿਗੁਰ ਪੂਰਾ ਨਾਉਂ ਧਰਾਇੰਦਾ। ਨਿਰਗੁਣ ਸੂਰਬੀਰ ਨੌ ਜਵਾਨਾ, ਏਕਾ ਰੂਪ ਵਖਾਇੰਦਾ। ਨਿਰਗੁਣ ਖੰਡਾ ਤੀਰ ਕਮਾਨਾ, ਸਾਚਾ ਸ਼ਬਦ ਚਲਾਇੰਦਾ। ਨਿਰਗੁਣ ਵੇਖੇ ਜਗਤ ਮੈਦਾਨਾ, ਨੌ ਨੌ ਫੇਰਾ ਪਾਇੰਦਾ। ਨਿਰਗੁਣ ਲੱਖ ਚੁਰਾਸੀ ਬੰਨ੍ਹੇ ਗਾਨਾ, ਘਰ ਘਰ ਸਗਨ ਮਨਾਇੰਦਾ। ਨਿਰਗੁਣ ਰਾਗ ਸੁਣਾਏ ਗਾਨਾ, ਅਨਹਦ ਸਾਚਾ ਤਾਲ ਵਜਾਇੰਦਾ। ਨਿਰਗੁਣ ਜੋਤ ਜਗਾਏ ਮਹਾਨਾ, ਕਲਜੁਗ ਅੰਤਮ ਵੇਸ ਵਟਾਇੰਦਾ। ਨਿਰਗੁਣ ਮੇਟ ਮਿਟਾਏ ਰਾਜ ਰਾਜਾਨਾ, ਸ਼ਾਹ ਸੁਲਤਾਨਾ ਨਾ ਕੋਈ ਵਖਾਇੰਦਾ। ਨਿਰਗੁਣ ਵਰਤੇ ਆਪਣੇ ਭਾਣਾ, ਗੁਰ ਗੋਬਿੰਦ ਲੇਖ ਲਿਖਾਇੰਦਾ। ਨਿਰਗੁਣ ਆਪਣਾ ਜਾਣੇ ਸਚ ਟਿਕਾਣਾ, ਦਰ ਘਰ ਸਾਚਾ ਆਪ ਸੁਹਾਇੰਦਾ। ਨਿਰਗੁਣ ਚੜ੍ਹਿਆ ਸਚ ਬਿਬਾਨਾ, ਨਾਮ ਬਿਬਾਨਾ ਇਕ ਉਡਾਇੰਦਾ। ਨਿਰਗੁਣ ਰੂਪ ਪਵਣ ਮਸਾਣਾ, ਬਲ ਅਗਨੀ ਬਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਵਰਤਾਇੰਦਾ। ਨਿਰਗੁਣ ਦਾਤਾ ਬੇਪਰਵਾਹ, ਆਦਿ ਜੁਗਾਦਿ ਸਮਾਇਆ। ਨਿਰਗੁਣ ਦਾਤਾ ਸਿਫ਼ਤ ਸਲਾਹ, ਸਿਫ਼ਤ ਸਲਾਹੀ ਕਿਸੇ ਨਾ ਗਾਇਆ। ਨਿਰਗੁਣ ਦਾਤਾ ਇਕ ਮਲਾਹ, ਚੌਦਾਂ ਤਬਕਾਂ ਬੇੜਾ ਰਿਹਾ ਚਲਾਇਆ। ਨਿਰਗੁਣ ਦਾਤਾ ਵਸੇ ਏਕਾ ਥਾਂ, ਮੁਕਾਮੇ ਹੱਕ ਡੇਰਾ ਲਾਇਆ। ਨਿਰਗੁਣ ਦਾਤਾ ਕਰੇ ਸਚ ਨਿਆਂ, ਜੁਗ ਜੁਗ ਆਪਣਾ ਅਦਲ ਕਮਾਇਆ। ਨਿਰਗੁਣ ਦਾਤਾ ਜਨ ਭਗਤਾਂ ਪਕੜੇ ਆਪੇ ਬਾਂਹ, ਆਪ ਆਪਣਾ ਮੇਲ ਮਿਲਾਇਆ। ਨਿਰਗੁਣ ਦਾਤਾ ਗ਼ਰੀਬ ਨਿਵਾਜਾ ਬਣੇ ਪਿਤਾ ਮਾਂ, ਆਪ ਆਪਣੀ ਗੋਦ ਉਠਾਇਆ। ਨਿਰਗੁਣ ਦਾਤਾ ਸੰਤਨ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇਆ। ਨਿਰਗੁਣ ਦਾਤਾ ਫੜ ਫੜ ਹੰਸ ਬਣਾਏ ਕਾਂ, ਸੋਹੰ ਸ਼ਬਦ ਸਾਚੀ ਚੋਗ ਚੁਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਆਪਣਾ ਵੇਸ ਵਟਾਇਆ। ਨਿਰਗੁਣ ਦਾਤਾ ਪੁਰਖ ਨਿਰੰਜਣ, ਹਰਿ ਸਾਚਾ ਵਡ ਵਡਿਆਈਆ। ਨਿਰਗੁਣ ਨੇਤਰ ਨਾਮ ਪਾਏ ਅੰਜਨ, ਅਗਿਆਨ ਅੰਧੇਰ ਮਿਟਾਈਆ। ਨਿਰਗੁਣ ਸਖਾ ਸਖਾਈ ਦਰਦ ਦੁੱਖ ਭੈ ਭੰਜਨ, ਭਵ ਸਾਗਰ ਆਪ ਤਰਾਈਆ। ਨਿਰਗੁਣ ਚਰਨ ਧੂੜ ਕਰਾਏ ਸਾਚਾ ਮਜਨ, ਦੁਰਮਤ ਮੈਲ ਗਵਾਈਆ। ਨਿਰਗੁਣ ਆਦਿ ਜੁਗਾਦੀ ਸਾਚਾ ਸੱਜਣ, ਸਚਖੰਡ ਦੁਆਰੇ ਬੈਠਾ ਆਸਣ ਲਾਈਆ। ਨਿਰਗੁਣ ਕਲਜੁਗ ਅੰਤਮ ਗੁਰਸਿਖਾਂ ਆਇਆ ਪਰਦੇ ਕੱਜਣ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰਾ ਅਪਰ ਅਪਾਰਾ, ਹਰਿ ਨਿਰੰਕਾਰ ਆਪ ਚਲਾਈਆ। ਨਿਰਗੁਣ ਦਾਤਾ ਹਰਿ ਸਮਰਥ, ਸਰਬ ਕਲ ਆਪ ਅਖਵਾਇੰਦਾ। ਨਿਰਗੁਣ ਚਲਾਏ ਆਪਣਾ ਰਥ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਨਿਰਗੁਣ ਮਹਿਮਾ ਅਕਥਨਾ ਅਕਥ, ਵੇਦ ਕਤੇਬ ਕੋਈ ਨਾ ਗਾਇੰਦਾ। ਨਿਰਗੁਣ ਸੁਣਾਏ ਆਪਣੀ ਗਾਥ, ਲੋਕਮਾਤ ਮਾਰਗ ਲਾਇੰਦਾ। ਨਿਰਗੁਣ ਪੂਜਾ ਨਿਰਗੁਣ ਪਾਠ, ਨਿਰਗੁਣ ਇਸ਼ਟ ਦੇਵ ਬਣ ਜਾਇੰਦਾ। ਨਿਰਗੁਣ ਤੀਰਥ ਨਿਰਗੁਣ ਤਾਟ, ਨਿਰਗੁਣ ਚੌਦਾਂ ਹੱਟ ਸਮਾਇੰਦਾ। ਨਿਰਗੁਣ ਕਿਨਾਰਾ ਨਿਰਗੁਣ ਘਾਟ, ਨਿਰਗੁਣ ਜਲ ਜਲ ਧਾਰ ਬੰਧਾਇੰਦਾ। ਨਿਰਗੁਣ ਬਸਤਰ ਨਿਰਗੁਣ ਪਾਟ, ਨਿਰਗੁਣ ਨਾਮ ਧਿਆਨ ਆਪੇ ਲਾਇੰਦਾ। ਨਿਰਗੁਣ ਸੇਜਾ ਨਿਰਗੁਣ ਖਾਟ, ਨਿਰਗੁਣ ਆਸਣ ਹਰਿ ਸਿੰਘਾਸਣ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਨਿਰਗੁਣ ਗੋਪੀ ਨਿਰਗੁਣ ਕਾਹਨ, ਨਿਰਗੁਣ ਬੰਸਰੀ ਨਾਮ ਵਜਾਈਆ। ਨਿਰਗੁਣ ਸੀਤਾ ਨਿਰਗੁਣ ਰਾਮ, ਨਿਰਗੁਣ ਬਣ ਬਣ ਖੋਜ ਖੁਜਾਈਆ। ਨਿਰਗੁਣ ਨਾਮ ਨਿਰਗੁਣ ਨਿਧਾਨ, ਨਿਰਗੁਣ ਨਿਰਗੁਣ ਝੋਲੀ ਪਾਈਆ। ਨਿਰਗੁਣ ਸਾਕੀ ਨਿਰਗੁਣ ਜਾਮ, ਨਿਰਗੁਣ ਭਰ ਪਿਆਲਾ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਏਕਾ ਏਕ ਇਕ ਅਖਵਾਈਆ। ਨਿਰਗੁਣ ਸ਼ਬਦ ਨਿਰਗੁਣ ਬਾਣੀ, ਨਿਰਗੁਣ ਹੁਕਮੀ ਹੁਕਮ ਸੁਣਾਇੰਦਾ। ਨਿਰਗੁਣ ਚਾਰੇ ਵਸੇ ਖਾਣੀ, ਚਾਰੇ ਜੁਗ ਵੇਖ ਵਖਾਇੰਦਾ। ਨਿਰਗੁਣ ਚਾਰੇ ਵੇਦ ਜਣਾਏ ਹਾਣੀ, ਨਿਰਗੁਣ ਆਪਣਾ ਮੇਲ ਮਿਲਾਇੰਦਾ। ਨਿਰਗੁਣ ਦਾਤਾ ਜੀਅ ਪਰਾਨੀ, ਕੁਰਾਨ ਕੁਰਾਨਾ ਵਿਚ ਸਮਾਇੰਦਾ। ਨਿਰਗੁਣ ਰਾਜਾ ਨਿਰਗੁਣ ਰਾਣੀ, ਨਿਰਗੁਣ ਅਕਥ ਕਹਾਣੀ ਆਪ ਅਲਾਇੰਦਾ। ਨਿਰਗੁਣ ਅੰਮ੍ਰਿਤ ਦੇਵੇ ਠੰਡਾ ਪਾਣੀ, ਨਿਰਗੁਣ ਅਗਨੀ ਤਤ ਜਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਆਪਣਾ ਨਾਉਂ ਰਖਾਇੰਦਾ। ਨਿਹਕਲੰਕ ਹਰਿ ਭਗਵਾਨਾ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਕਲਜੁਗ ਅੰਤਮ ਹੋਏ ਪਰਧਾਨਾ, ਸ਼ਬਦ ਡੰਕਾ ਇਕ ਵਜਾਈਆ। ਲੋਆਂ ਪੁਰੀਆਂ ਵੇਖੇ ਮਾਰ ਧਿਆਨਾ, ਬ੍ਰਹਮਾ ਵਿਸ਼ਨ ਸ਼ਿਵ ਆਪ ਉਠਾਈਆ। ਜਨ ਭਗਤਾਂ ਹੱਥੀਂ ਬੰਨੇ੍ਹੇ ਗਾਨਾ, ਲੋਕਮਾਤ ਇਕ ਰੁਸ਼ਨਾਈਆ। ਸੋਹੰ ਸ਼ਬਦ ਸੁਣਾਏ ਸਚ ਤਰਾਨਾ, ਆਤਮ ਬ੍ਰਹਮ ਪਾਰਬ੍ਰਹਮ ਮਿਲਾਈਆ। ਦੋ ਅੱਖਰ ਗਾਏ ਏਕਾ ਗਾਣਾ, ਚੌਥਾ ਜੁਗ ਮੇਟ ਮਿਟਾਈਆ। ਮੁਖ ਸ਼ਰਮਾਏ ਰਵ ਸਸ ਭਾਨਾ, ਨੇਤਰ ਨੈਣ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੜਗ ਖੰਡਾ ਇਕ ਚਮਕਾਈਆ । ਖੜਗ ਖੰਡਾ ਹਰਿ ਜਗਦੀਸ਼, ਸ਼ਬਦੀ ਸ਼ਬਦ ਉਠਾਇੰਦਾ। ਲੱਖ ਚੁਰਾਸੀ ਪੀਸਣ ਜਾਏ ਪੀਸ, ਕਲਜੁਗ ਚੱਕੀ ਜੂਠੀ ਝੂਠੀ ਆਪ ਚਲਾਇੰਦਾ। ਲੇਖਾ ਜਾਣੇ ਜਗਤ ਹਦੀਸ, ਅੰਜੀਲ ਕੁਰਾਨਾ ਫੋਲ ਫੁਲਾਇੰਦਾ। ਰਾਜ ਰਾਜਾਨਾ ਵੇਖੇ ਸੀਸ, ਸੀਸ ਤਾਜ ਨਾ ਕੋਈ ਟਿਕਾਇੰਦਾ। ਲੇਖਾ ਜਾਣੇ ਬੀਸ ਇਕੀਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਧਾਰਾ ਆਪ ਚਲਾਇੰਦਾ। ਬੀਸ ਇਕੀਸਾ ਹਰਿ ਜਗਦੀਸਾ, ਸ਼ਾਹੋ ਸ਼ਬੀਸਾ ਆਪ ਅਖਵਾਈਆ। ਸਾਚਾ ਤਾਜ ਰਖਾਏ ਸੀਸਾ, ਸਤਿਗੁਰ ਪੂਰਾ ਵਡ ਵਡਿਆਈਆ। ਨੌ ਖੰਡ ਪ੍ਰਿਥਮੀ ਇਕ ਹਦੀਸਾ, ਚਾਰ ਵਰਨਾਂ ਕਰੇ ਪੜ੍ਹਾਈਆ। ਲੇਖਾ ਜਾਣੇ ਮੂਸਾ ਈਸਾ, ਸੰਗ ਮੁਹੰਮਦ ਚਾਰ ਯਾਰ ਏਕਾ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਨਿਰੰਕਾਰਾ ਆਪਣਾ ਖੇਲ ਆਪ ਖਲਾਈਆ। ਨਰ ਨਰਾਇਣ ਹਰਿ ਨਿਰੰਕਾਰ, ਨਿਰਗੁਣ ਆਪਣਾ ਨਾਉਂ ਧਰਾਇਆ। ਪ੍ਰਗਟ ਹੋਇਆ ਵਿਚ ਸੰਸਾਰ, ਕਲਜੁਗ ਅੰਤਮ ਵੇਖ ਵਖਾਇਆ। ਲੋਆਂ ਪੁਰੀਆਂ ਖੇਲ ਅਪਾਰ, ਅੰਡਜ ਜੇਰਜ ਉਤਭੁਜ ਸੇਤਜ ਭੇਵ ਨਾ ਰਾਇਆ। ਵੰਡਣਹਾਰਾ ਆਪੇ ਵੰਡ, ਆਪਣਾ ਹਿੱਸਾ ਆਪ ਵੰਡਾਇਆ। ਕਲਜੁਗ ਜੀਵ ਸੁੱਤੇ ਦੇ ਕਰ ਕੰਡ, ਪੁਰਖ ਅਬਿਨਾਸ਼ੀ ਫੇਰਾ ਪਾਇਆ। ਸ੍ਰਿਸ਼ਟ ਹੋਈ ਰੰਡ, ਸਾਚਾ ਕੰਤ ਨਾ ਕੋਈ ਹੰਢਾਇਆ। ਤੀਰਥ ਤੱਟਾਂ ਭੇਖ ਪਖੰਡ, ਗੰਗਾ ਗੋਦਾਵਰੀ ਜਮਨਾ ਸੁਰਸਤੀ ਸਾਚਾ ਕੰਤ ਨਾ ਕੋਈ ਮਿਲਾਇਆ। ਗੁਰ ਦਰ ਮੰਦਰ ਮਸਜਿਦ ਪਾਇਣ ਡੰਡ, ਹਰਿ ਕਾ ਰੂਪ ਦਿਸ ਨਾ ਆਇਆ। ਭਰਮਾਂ ਢਾਈ ਨਾ ਕਿਸੇ ਕੰਧ, ਹਉਮੇ ਕੰਧ ਨਾ ਕੋਈ ਤੁੜਾਇਆ। ਘਰ ਘਰ ਚੜ੍ਹਿਆ ਨਾ ਸਾਚਾ ਚੰਦ, ਗੁਰ ਕਾ ਸ਼ਬਦ ਨਾ ਕਿਸੇ ਅਲਾਇਆ। ਖ਼ੁਸ਼ੀ ਹੋਇਆ ਨਾ ਬੰਦ ਬੰਦ, ਨਿਰਗੁਣ ਰੂਪ ਨਜ਼ਰ ਨਾ ਆਇਆ। ਰਸਨਾ ਲਾਇਆ ਮਦਿਰਾ ਮਾਸ ਗੰਦ, ਪਰਮਾਨੰਦ ਸਰਬ ਤਜਾਇਆ। ਜੋ ਜਨ ਏਕਾ ਅੱਖਰ ਗਾਏ ਸੁਹਾਗੀ ਛੰਦ, ਲੱਖ ਚੁਰਾਸੀ ਦਏ ਕਟਾਇਆ। ਕਲਜੁਗ ਅੰਤਮ ਸੋਹੰ ਸ਼ਬਦ ਜੋ ਗਾਏ ਬੱਤੀ ਦੰਦ, ਬੀਸ ਬੀਸਾ ਏਕਾ ਧਾਰ ਬੰਧਾਇਆ। ਸਤਿਗੁਰ ਪੂਰਾ ਹਰਿ ਬਖ਼ਸ਼ਿੰਦ, ਕੋਟਨ ਕੋਟੀ ਪਾਪੀ ਲਏ ਤਰਾਇਆ। ਮਨਮੁਖ ਜੀਵ ਭਾਗਾਂ ਮੰਦ, ਅੰਤਮ ਬੈਠੇ ਮੁਖ ਭਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਲਏ ਜਗਾਇਆ। ਗੁਰਮੁਖ ਸਾਚੇ ਜਗਾਵਣ ਆਇਆ, ਨਿਰਗੁਣ ਜੋਤੀ ਜਾਮਾ ਧਾਰ। ਜਗ ਵਿਛੜੇ ਮੇਲ ਮਿਲਾਵਣ ਆਇਆ, ਨਿਹਕਲੰਕ ਨਰਾਇਣ ਨਰ ਅਵਤਾਰ। ਸ਼ਬਦ ਗੁਰ ਇਕ ਸਮਝਾਵਣ ਆਇਆ, ਆਦਿ ਜੁਗਾਦੀ ਮੀਤ ਮੁਰਾਰ। ਘਰ ਮੰਦਰ ਦੀਪ ਜਗਾਵਣ ਆਇਆ, ਘੋਰ ਅੰਧੇਰੇ ਹੋਏ ਉਜਿਆਰ। ਬੂੰਦ ਸਵਾਂਤੀ ਆਪ ਪਿਆਵਣ ਆਇਆ, ਭਰ ਪਿਆਲਾ ਠੰਡੀ ਠਾਰ। ਇਕ ਇਕਾਂਤੀ ਦਰਸ ਦਿਖਾਵਣ ਆਇਆ, ਸਵਛ ਸਰੂਪੀ ਹਰਿ ਨਿਰੰਕਾਰ। ਸਾਚੇ ਮਾਰਗ ਆਪੇ ਲਾਵਣ ਆਇਆ, ਹਰਿ ਬੂਟਾ ਜਗਤ ਅਪਾਰ। ਪੰਚ ਵਿਕਾਰਾ ਗੜ੍ਹ ਤੁੜਾਵਣ ਆਇਆ, ਨਾਮ ਖੰਡਾ ਮਾਰੇ ਮਾਰ। ਜੂਠਾ ਝੂਠਾ ਲੜ ਛੁੜਾਵਣ ਆਇਆ, ਸਚ ਸੁੱਚ ਕਰੇ ਪਿਆਰ। ਆਸਾ ਤ੍ਰਿਸ਼ਨਾ ਜਗਤ ਮਿਟਾਵਣ ਆਇਆ, ਗੁਰ ਚਰਨ ਕਰਾਏ ਇਕ ਪਿਆਰ। ਉਜੜਿਆ ਘਰ ਫੇਰ ਵਸਾਵਣ ਆਇਆ, ਕਾਇਆ ਮੰਦਰ ਖੋਲ੍ਹ ਕਿਵਾੜ। ਪੰਚ ਪਿਆਰੇ ਨਾਲ ਰਲਾਵਣ ਆਇਆ, ਸਿਰ ਬੰਨ੍ਹੀ ਸੱਚੀ ਦਸਤਾਰ। ਤਖ਼ਤ ਤਾਜ ਰਾਜ ਜੋਗ ਸਾਚੀ ਵਸਤ ਝੋਲੀ ਪਾਵਣ ਆਇਆ, ਲੋਕਮਾਤ ਬਣ ਸਿਕਦਾਰ। ਕਾਗੋਂ ਹੰਸ ਬਣਾਵਣ ਆਇਆ, ਗੁਰਸਿਖ ਰਲੇ ਨਾ ਕਾਗੀ ਡਾਰ। ਅੰਤਮ ਆਪਣੀ ਗੋਦ ਸੁਹਾਵਣ ਆਇਆ, ਗੁਰਮੁਖ ਸਾਚੇ ਲਾਲ ਲਏ ਉਭਾਰ। ਜੋਤੀ ਜੋਤ ਜਗਾਵਣ ਆਇਆ, ਘਰ ਘਰ ਦੀਪਕ ਹੋਏ ਉਜਿਆਰ। ਜਗਤ ਅਭਿਆਸ ਪੰਧ ਮੁਕਾਵਣ ਆਇਆ, ਸਿਰ ਹੱਥ ਰੱਖ ਕਰਤਾਰ। ਚਾਰ ਜੁਗ ਦੀ ਲੱਗੀ ਪਿਆਸ ਬੁਝਾਵਣ ਆਇਆ, ਹੱਥ ਫੜ ਸੁਰਾਹੀ ਮੀਤ ਮੁਰਾਰ। ਬ੍ਰਹਮਾ ਵਿਸ਼ਨ ਸ਼ਿਵ ਗੁਰਸਿਖ ਤੇਰੀ ਸੇਵ ਲਗਾਵਣ ਆਇਆ, ਕਰੋੜ ਤੇਤੀਸਾ ਨਿਉਂ ਨਿਉਂ ਕਰੇ ਨਿਮਸਕਾਰ। ਬ੍ਰਹਿਮੰਡ ਖੰਡ ਤੇਰਾ ਦਾਸੀ ਦਾਸ ਬਨਾਵਣ ਆਇਆ, ਤੇਰਾ ਮੰਦਰ ਵਖਾਏ ਉਚ ਦਰਬਾਰ। ਸਚਖੰਡ ਦੁਆਰਾ ਆਪ ਸੁਹਾਵਣ ਆਇਆ, ਨਿਰਗੁਣ ਜੋਤੀ ਜਾਮਾ ਧਾਰ। ਗੁਰਮੁਖ ਏਕਾ ਰੰਗ ਰੰਗਾਵਣ ਆਇਆ, ਜੋਧਾ ਸੂਰਬੀਰ ਗੁਰ ਕਰਤਾਰ। ਨਾਮ ਖੰਡਾ ਇਕ ਚਮਕਾਵਣ ਆਇਆ, ਚੰਡੀ ਚਮਕੇ ਵਾਰੋ ਵਾਰ। ਵਰ ਭੰਡੀ ਮੇਟ ਮਿਟਾਵਣ ਅਇਆ, ਭੇਖ ਪਖੰਡੀ ਨਾ ਦਿਸੇ ਵਿਚ ਸੰਸਾਰ। ਸਾਚੀ ਡੰਡੀ ਰਾਹ ਚਲਾਵਣ ਆਇਆ, ਚਾਰ ਵਰਨਾਂ ਕਰੇ ਪਿਆਰ। ਵਾਸਨਾ ਗੰਦੀ ਸਰਬ ਕਢਾਵਣ ਆਇਆ, ਸ਼ਬਦ ਸੁਗੰਧੀ ਭਰੇ ਭੰਡਾਰ। ਚੰਦ ਨੌਚੰਦੀ ਆਪ ਚੜ੍ਹਾਵਣ ਆਇਆ, ਆਪੇ ਵੇਖੇ ਸੀਤਲਾ ਧਾਰ। ਭਾਗਾਂ ਮੰਦੀ ਧਰਤ ਮਾਤ ਫੇਰ ਉਠਾਵਣ ਆਇਆ, ਕਲਜੁਗ ਅੰਤਮ ਹੌਲਾ ਕਰੇ ਭਾਰ। ਹਰਿ ਸੰਗਤ ਤੇਰੇ ਉਤੋਂ ਫੁੱਲ ਬਰਸਾਵਣ ਆਇਆ, ਆਪਣੀ ਸੇਵਾ ਕਰੇ ਸੇਵਾਦਾਰ। ਰਾਏ ਧਰਮ ਤੇਰੇ ਦਰ ਤੋਂ ਆਪ ਦੁਰਕਾਵਣ ਆਇਆ, ਚਿਤਰ ਗੁਪਤ ਲੇਖਾ ਦਏ ਨਾ ਕੋਈ ਵਖਾਲ। ਲਾੜੀ ਮੌਤ ਮੁਖ ਸ਼ਰਮਾਵਣ ਆਇਆ, ਨੇਤਰ ਨੈਣਾਂ ਲਏ ਉਘਾੜ। ਗੁਰਸਿਖ ਤੇਰੀ ਸੇਜ ਸੁਹਾਵਣ ਆਇਆ, ਅੰਦਰ ਵੜ ਆਪ ਨਿਰੰਕਾਰ। ਬਜ਼ਰ ਕਪਾਟੀ ਤੋੜ ਤੁੜਾਵਣ ਆਇਆ, ਸ਼ਬਦ ਹਥੌੜਾ ਦੇਵੇ ਮਾਰ। ਸਰ ਸਰੋਵਰ ਆਪ ਨੁਹਾਵਣ ਆਇਆ, ਦੁਰਮਤ ਮੈਲ ਦਏ ਉਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦਰਸ ਦਿਖਾਏ ਆਪ ਕਰਤਾਰ। ਹਰਿ ਦਰਸ਼ਨ ਚੁੱਕੇ ਜਗ ਲੇਖਾ, ਜੋਗ ਅਭਿਆਸ ਨਾ ਕੋਇ ਜਣਾਈਆ। ਜਿਸ ਜਨ ਆਏ ਨੇਤਰ ਪੇਖਾ, ਅਜੱਪਾ ਜਾਪ ਰੂਪ ਵਟਾਈਆ। ਸਤਿਗੁਰ ਪੂਰਾ ਦਸ ਦਸਮੇਸ਼ਾ, ਰਾਮਾ ਕ੍ਰਿਸ਼ਨਾ ਰੰਗ ਰੰਗਾਈਆ। ਈਸਾ ਮੂਸਾ ਜਾਣੇ ਲੇਖਾ, ਚਾਰ ਯਾਰ ਸੰਗ ਮੁਹੰਮਦ ਕਰੇ ਕੁੜਮਾਈਆ। ਕਲਜੁਗ ਅੰਤਮ ਕੱਢੇ ਭਰਮ ਭੁਲੇਖਾ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਈਆ। ਮੇਲ ਮਿਲੰਦੜਾ ਹਰਿ ਭਗਵਾਨਾ, ਸ਼ਾਹੋ ਭੂਪ ਅਖਵਾਇਆ। ਸ਼ਬਦ ਸੁਣੰਦੜਾ ਧੁਰ ਤਰਾਨਾ, ਰਾਗੀ ਰਾਗ ਅਲਾਇਆ। ਜੋਤ ਜਗੰਦੜਾ ਦੋ ਜਹਾਨਾ, ਜਾਗਰਤ ਜੋਤ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਫੇਰਾ ਪਾਇਆ। ਫੇਰਾ ਪਾਏ ਹਰਿ ਰਘੁਰਾਏ, ਰਘਪਤ ਵੱਡੀ ਵਡਿਆਈਆ। ਡੁੱਬਦੇ ਪਾਥਰ ਲਏ ਤਰਾਏ, ਜੋ ਜਨ ਆਏ ਸਰਨਾਈਆ। ਤ੍ਰੈਗੁਣ ਮਾਇਆ ਨਾ ਸੱਥਰ ਕੋਈ ਵਿਛਾਏ, ਪੰਜ ਤਤ ਨਾ ਸੇਜ ਸੁਹਾਈਆ। ਨੇਤਰ ਨੈਣ ਅੱਥਰ ਨਾ ਕੋਈ ਵਹਾਏ, ਜਿਸ ਹਰਿ ਮਿਲਿਆ ਬੇਪਰਵਾਹੀਆ। ਕਲਜੁਗ ਝੱਖੜ ਰਿਹਾ ਝੁਲਾਏ, ਜੀਵ ਜੰਤ ਜੜ੍ਹ ਉਖੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਕਲਜੁਗ ਅੰਧੇਰ ਝੁੱਲਿਆ, ਚਾਰ ਕੁੰਟ ਨੌ ਖੰਡ। ਕਲਜੁਗ ਬੂਟਾ ਅੰਤਮ ਫੁਲਿਆ, ਪ੍ਰਭ ਵੇਖਣਹਾਰ ਬ੍ਰਹਿਮੰਡ। ਸੰਮਤ ਸਤਾਰਾਂ ਅਠਾਰਾਂ ਜਾਏ ਹੁਲਿਆ, ਦੀਸੇ ਦੁਹਾਗਣ ਰੰਡ। ਸਾਚੇ ਤੋਲ ਨਾ ਕਿਸੇ ਤੁਲਿਆ, ਪ੍ਰਭ ਪਾਈ ਨਾ ਕੋਈ ਵੰਡ। ਲੋਕਮਾਤ ਨਾ ਪਏ ਮੁਲਿਆ, ਨਾਤਾ ਜੁੜਿਆ ਭੇਖ ਪਖੰਡ। ਸਚ ਦੁਆਰਾ ਏਕਾ ਖੁਲ੍ਹਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਆਪਣੇ ਲਏ ਮੰਗ। ਹਰਿਜਨ ਸਾਚੇ ਮੰਗਣ ਆਇਆ, ਦੀਨਾ ਨਾਥ ਕੇ ਨਾਥ। ਆਪਣੇ ਅੰਗਣ ਆਪ ਉਠਾਵਣ ਆਇਆ, ਆਪ ਰਖਾਏ ਸਗਲਾ ਸਾਥ। ਆਪਣਾ ਕੰਗਣ ਨਾਮ ਪਹਿਨਾਵਣ ਆਇਆ, ਆਪ ਜਣਾਏ ਪੂਜਾ ਪਾਠ। ਆਪਣਾ ਮਰਦੰਗਨ ਆਪ ਵਜਾਵਣ ਆਇਆ, ਸੋਹੰ ਸ਼ਬਦ ਉਤਾਰੇ ਏਕਾ ਘਾਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਸਿਖ ਵਿਕਾਏ ਨਾ ਕਿਸੇ ਹਾਟ। ਗੁਰਸਿਖ ਹੱਟ ਕਿਸੇ ਨਾ ਵਿਕਨਾ, ਕਰਤਾ ਕੀਮਤ ਆਪੇ ਪਾਈਆ। ਲੱਖ ਚੁਰਾਸੀ ਤੇਰਾ ਰਾਹ ਤੱਕਣਾ, ਸਾਚਾ ਮਾਰਗ ਪੰਥ ਇਕ ਵਖਾਈਆ। ਨਾਮ ਦੋ ਜਹਾਨੀ ਰੱਖਣਾ, ਜੀਵ ਜੰਤ ਰਸਨਾ ਗਾਈਆ। ਲੱਖ ਚੁਰਾਸੀ ਵਿਚੋਂ ਵਿਰੋਲੇ ਮੱਖਣਾ, ਸ੍ਰਿਸ਼ਟ ਸਬਾਈ ਛਾਛ ਬਣਾਈਆ। ਅੰਤਮ ਕਲਜੁਗ ਕਰੇ ਭੱਖਣਾ, ਤੇਰਾ ਤੇਰਾ ਹੋਏ ਸਹਾਈਆ। ਬਣ ਭਿਖਾਰੀ ਮੰਗੇ ਦੱਛਣਾ, ਅੱਗੇ ਆਪਣੀ ਝੋਲੀ ਡਾਹੀਆ। ਜੂਠ ਝੂਠ ਕਾਇਆ ਵਿਚ ਨਾ ਰੱਖਣਾ, ਕੂੜੀ ਕਿਰਿਆ ਬਾਹਰ ਕਢਾਈਆ। ਬਿਨ ਹਰਿ ਨਾਮੇ ਭਾਂਡਾ ਸਖਣਾ, ਵੇਲੇ ਅੰਤ ਕੰਮ ਨਾ ਆਈਆ। ਸਾਚਾ ਮਾਰਗ ਬਿਨ ਸਤਿਗੁਰ ਪੂਰੇ ਕਿਸੇ ਨਾ ਦੱਸਣਾ, ਭਰਮੇ ਭੁੱਲੀ ਸਰਬ ਲੋਕਾਈਆ। ਵੇਦ ਕਤੇਬ ਹਰਿ ਕਾ ਨਾਮ ਗਾਇਣ ਜਸਨਾ, ਹਰਿ ਕਾ ਨਾਮ ਹੱਥ ਨਾ ਕਿਸੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਮਿਲਾਈਆ। ਹਰਿਜਨ ਸਾਚਾ ਮੇਲਣਾ, ਕਰ ਕਿਰਪਾ ਆਪ ਨਿਰੰਕਾਰ। ਕਲਜੁਗ ਅੰਤਮ ਖੇਲ ਖੇਲਣਾ, ਪ੍ਰਗਟ ਹੋ ਵਿਚ ਸੰਸਾਰ। ਜੋਤ ਨਿਰੰਜਣ ਚਾੜ੍ਹੇ ਤੇਲਣਾ, ਆਦਿ ਨਿਰੰਜਣ ਕਰ ਪਿਆਰ। ਸਤਿਗੁਰ ਪੂਰਾ ਸੱਜਣ ਸੁਹੇਲਣਾ, ਲੋਕਮਾਤ ਕਰੇ ਵਿਚਾਰ। ਆਪੇ ਜਾਣੇ ਵਕਤ ਵੇਲਣਾ, ਵਾਰ ਥਿਤ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਰਖਾਏ ਸਾਚੇ ਲਾੜ। ਗੁਰਮੁਖ ਸਾਚਾ ਲਾੜਾ, ਹਰਿ ਸਾਚਾ ਆਪ ਉਠਾਇੰਦਾ। ਸ਼ਬਦ ਘੋੜੇ ਆਪੇ ਚਾੜ੍ਹਾ, ਵਾਗ ਆਪਣੇ ਹੱਥ ਰਖਾਇੰਦਾ। ਮੇਟ ਮਿਟਾਏ ਪੰਚਮ ਧਾੜਾ, ਮੋਹ ਵਿਕਾਰਾ ਮੇਟ ਮਿਟਾਇੰਦਾ। ਜੋਤ ਜਗਾਏ ਬਹੱਤਰ ਨਾੜਾ, ਘਰ ਘਰ ਵਿਚ ਵੇਖ ਵਖਾਇੰਦਾ। ਅੰਦਰ ਮੰਦਰ ਵਖਾਏ ਇਕ ਅਖਾੜਾ, ਗੋਪੀ ਕਾਹਨ ਆਪ ਨਚਾਇੰਦਾ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਵੇਖ ਵਖਾਇੰਦਾ। ਸ਼ਬਦ ਉਠਾਏ ਤੇਜ ਕਟਾਰਾ, ਚੰਡ ਪਰਚੰਡ ਆਪ ਚਮਕਾਇੰਦਾ। ਤਿਖੀਆਂ ਰੱਖੇ ਦੋਵੇਂ ਧਾਰਾ, ਗੁਰਮੁਖ ਮਨਮੁਖ ਵੇਖ ਵਖਾਇੰਦਾ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰਾ, ਮਨਮੁਖ ਦਰ ਦੁਆਰ ਆਪ ਫਿਰਾਇੰਦਾ। ਦੋਹਾਂ ਵਿਚੋਲਾ ਸਿਰਜਣਹਾਰਾ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਹਰਿ ਭਗਵਾਨਾ, ਭਗਵਨ ਰੂਪ ਵਟਾਇੰਦਾ। ਭਗਵਾਨ ਰੂਪ ਸ਼ਾਹੋ ਭੂਪ, ਨਿਰਗੁਣ ਨਰਾਇਣ ਵਟਾਈਆ। ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਈਆ। ਜਗਤ ਨਾਤਾ ਤੋੜੇ ਜੂਠ ਝੂਠ, ਸਤਿਜੁਗ ਸਚ ਸੁੱਚ ਵਰਤਾਈਆ। ਜਨ ਭਗਤਾਂ ਉਪਰ ਜਾਏ ਤੁਠ, ਗੁਰਮਤ ਇਕ ਸਮਝਾਈਆ। ਮਨਮਤ ਸਤਿਗੁਰ ਦਵਾਰਿਉਂ ਜਾਏ ਰੁਠ, ਦਰ ਘਰ ਸਾਚੇ ਰਹਿਣ ਨਾ ਪਾਈਆ। ਹਰਿਜਨ ਹਰਿ ਜਗਤ ਵਿਕਾਰਾ ਕੱਢੇ ਕੁੱਟ, ਕਾਇਆ ਕੰਦਰ ਫੋਲ ਫੁਲਾਈਆ। ਦੂਈ ਦਵੈਤੀ ਵੇਖੇ ਫੁੱਟ, ਭਰਮੀ ਭਰਮ ਭੁਲਾਈਆ। ਹਰਿ ਸੰਗਤ ਬੰਨਾਏ ਏਕਾ ਮੁੱਠ, ਚਾਰ ਵਰਨ ਭੈਣਾ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪਣੇ ਹੱਥ ਰੱਖੇ ਵਡਿਆਈਆ। ਹੱਥ ਵਡਿਆਈ ਪਾਰਬ੍ਰਹਮ, ਜੁਗ ਜੁਗ ਖੇਲ ਖਿਲਾਇਆ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਫੇਰਾ ਪਾਇਆ। ਪਵਣ ਸਵਾਸੀ ਨਾ ਲਏ ਦਮ, ਰਸਨਾ ਜਿਹਵਾ ਨਾ ਕੋਈ ਹਿਲਾਇਆ। ਨੇਤਰ ਨੈਣ ਨਾ ਰੋਵੇ ਛੰਮ ਛੰਮ, ਆਲਸ ਨਿੰਦਰਾ ਵਿਚ ਨਾ ਆਇਆ। ਹਰਖ਼ ਸੋਗ ਨਾ ਖ਼ੁਸ਼ੀ ਗਮ, ਚਿੰਤਾ ਚਿਖਾ ਨਾ ਕੋਇ ਜਲਾਇਆ। ਨਾ ਘੜੇ ਨਾ ਕੋਈ ਜਾਏ ਭੰਨ, ਘੜਣ ਭੰਨਣਹਾਰ ਆਪ ਅਖਵਾਇਆ। ਜਨ ਭਗਤਾਂ ਬੇੜਾ ਦੇਵੇ ਬੰਨ੍ਹ, ਜੁਗ ਜੁਗ ਆਪਣਾ ਰੂਪ ਵਟਾਇਆ। ਧਰੂ ਪ੍ਰਹਿਲਾਦ ਚੜ੍ਹਾਇਆ ਚੰਨ, ਨਿਰਗੁਣ ਸਾਚਾ ਖੇਲ ਖਿਲਾਇਆ। ਹਰਿਜਨ ਆਤਮ ਜਾਏ ਮਨ, ਮਨ ਮਣਕਾ ਆਪ ਫਿਰਾਇਆ। ਜੋਤ ਜਗਾਏ ਕਾਇਆ ਤਨ, ਤੱਤੀ ਵਾ ਰਹੇ ਨਾ ਰਾਇਆ। ਗੁਰਸਿਖ ਮਤ ਕਹੇ ਧੰਨ ਧੰਨ, ਸਤਿਗੁਰ ਪੂਰਾ ਸਾਚਾ ਪਾਇਆ। ਸੁਣਿਆ ਰਾਗ ਏਕਾ ਕੰਨ, ਛੱਤੀ ਰਾਗ ਰਹੇ ਸ਼ਰਮਾਇਆ। ਧੰਨ ਜਣੇਂਦੀ ਮਾਈ ਜਿਸ ਜਣਿਆ ਜਨ, ਸਤਿਗੁਰ ਪੂਰੇ ਮੇਲ ਮਿਲਾਇਆ। ਭਾਂਡਾ ਭਰਮ ਦੇਵੇ ਭੰਨ, ਲੰਕਾ ਗੜ੍ਹ ਹੰਕਾਰ ਤੁੜਾਇਆ। ਲੇਖਾ ਲੱਗਾ ਖਾਦਾ ਪੀਤਾ ਪਾਣੀ ਅੰਨ, ਜਿਸ ਜਨ ਨੇਤਰ ਹਰਿ ਹਰਿ ਦਰਸ਼ਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਲਏ ਤਰਾਇਆ। ਕਲਜੁਗ ਤੱਤੀ ਅਗਨੀ ਅੱਗ, ਸ੍ਰਿਸ਼ਟ ਸਬਾਈ ਰਹੀ ਜਲਾਈਆ। ਸਤਿਗੁਰ ਪੂਰਾ ਇਕ ਸਰਬੱਗ, ਸੂਰਬੀਰ ਆਪ ਅਖਵਾਈਆ। ਗੁਰਮੁਖਾਂ ਬੰਨ੍ਹੇ ਸਾਚਾ ਤਗ, ਨਾਮ ਤੰਦਨ ਤੰਦ ਬੰਧਾਈਆ। ਦਰਸ ਦਿਖਾਏ ਉਪਰ ਸ਼ਾਹ ਰਗ, ਸ਼ਾਹ ਸੁਲਤਾਨਾ ਵੱਡੀ ਵਡਿਆਈਆ। ਦੀਪਕ ਜੋਤੀ ਗਿਆ ਜਗ, ਜੁਗ ਕਰਤਾ ਆਪ ਜਗਾਈਆ। ਸ਼ਬਦ ਨਗਾਰਾ ਰਿਹਾ ਵਜ, ਸਤਿਗੁਰ ਪੂਰਾ ਆਪ ਵਜਾਈਆ। ਹਰਿ ਸੰਗਤ ਤੇਰੀ ਰੱਖੇ ਲਜ, ਸ਼ਬਦ ਦੋਸ਼ਾਲਾ ਉਪਰ ਪਾਈਆ। ਜੋ ਘੜਿਆ ਸੋ ਜਾਏ ਭੱਜ, ਥਿਰ ਕੋਇ ਰਹਿਣ ਨਾ ਪਾਈਆ। ਕਲਜੁਗ ਲੌਣ ਨਾ ਦੇਵੇ ਕਿਸੇ ਅਜ ਪਜ, ਕਾਇਆ ਕਫ਼ਨੀ ਫੋਲ ਫੁਲਾਈਆ। ਹਰਿਜਨ ਤੇਰਾ ਮੱਕਾ ਕਾਅਬਾ ਕਾਇਆ ਮੰਦਰ ਕਰਨਾ ਸਾਚੇ ਹਾਜੀ ਹੱਜ, ਉਚ ਮਹਿਰਾਬ ਹਰਿ ਨਵਾਬ ਸਾਚੇ ਹੁਜਰੇ ਬੈਠਾ ਆਸਣ ਲਾਈਆ। ਚਰਨ ਘੋੜੇ ਦਏ ਰਕਾਬ, ਦੂਈ ਦਵੈਤੀ ਮੁਖ ਪਰਦਾ ਲਾਹੇ ਨਕਾਬ, ਆਪਣੇ ਹੱਥ ਰੱਖੇ ਸੁਰਾਹੀ ਆਬ ਹਯਾਤ, ਭਰ ਪਿਆਲਾ ਆਪ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬੇੜੇ ਦੇਵੇ ਚਾੜ੍ਹ, ਸਾਚਾ ਬੇੜਾ ਇਕ ਵਖਾਈਆ। ਸਾਚਾ ਬੇੜਾ ਕਰ ਤਿਆਰ, ਹਰਿ ਸਤਿਗੁਰ ਸੇਵ ਕਮਾਇੰਦਾ। ਗੁਰਮੁਖਾਂ ਚੁੱਕੇ ਆਪੇ ਭਾਰ, ਆਪਣੇ ਕੰਧ ਉਠਾਇੰਦਾ। ਚੱਪੂ ਲਾਏ ਨਾਮ ਅਪਾਰ, ਮੰਝਧਾਰ ਆਪ ਤਰਾਇੰਦਾ। ਡੂੰਘਾ ਸਾਗਰ ਕਰੇ ਪਾਰ, ਕਲਜੁਗ ਵੇਖ ਵਖਾਇੰਦਾ। ਆਪੇ ਜਾਣੇ ਆਰ ਪਾਰ, ਸਚ ਕਿਨਾਰਾ ਆਪ ਸੁਹਾਇੰਦਾ। ਸਤਿ ਸਤਿਵਾਦੀ ਦਏ ਸਹਾਰ, ਸਤਿ ਸਾਗਰ ਫੋਲ ਫੁਲਾਇੰਦਾ। ਕਾਇਆ ਗਾਗਰ ਖੇਲ ਅਪਾਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਭਗਤ ਸੁਦਾਗਰ ਵਣਜ ਵਾਪਾਰ, ਨਾਮਾ ਹੱਟ ਖੁਲ੍ਹਾਇੰਦਾ। ਸ਼ਬਦ ਅਨਮੋਲਾ ਭਰ ਭੰਡਾਰ, ਕਾਇਆ ਚੋਲਾ ਰੰਗ ਰੰਗਾਇੰਦਾ। ਤੋਲਾ ਬਣਿਆ ਹਰਿ ਨਿਰੰਕਾਰ, ਸਾਚਾ ਕੰਡਾ ਹੱਥ ਉਠਾਇੰਦਾ। ਸੋਲਾਂ ਕਲਾਂ ਨਾ ਕੋਈ ਅਵਤਾਰ, ਅਕਲ ਕਲ ਧਾਰੀ ਰੂਪ ਵਟਾਇੰਦਾ। ਭੋਲਾ ਭਾਲਾ ਬਣ ਵਿਚ ਸੰਸਾਰ, ਸ੍ਰਿਸ਼ਟ ਸਬਾਈ ਆਪ ਭੁਲਾਇੰਦਾ। ਗੁਰਸਿਖ ਦੁਆਰੇ ਗੋਲਾ ਹੋਏ ਆਪ ਨਿਰੰਕਾਰ, ਨਿਰਗੁਣ ਸਰਗੁਣ ਸੇਵ ਕਮਾਇੰਦਾ। ਸਰਗੁਣ ਮੇਲਾ ਵਿਚ ਸੰਸਾਰ, ਨਿਰਗੁਣ ਭੁੱਲ ਕਦੇ ਨਾ ਜਾਇੰਦਾ। ਨਿਰਗੁਣ ਸਾਚਾ ਮੀਤ ਮੁਰਾਰ, ਸਰਗੁਣ ਵਿਛੜ ਕਦੇ ਨਾ ਜਾਇੰਦਾ। ਸਰਗੁਣ ਢਹਿ ਢਹਿ ਪਏ ਦੁਆਰ, ਨਿਰਗੁਣ ਫੜ ਫੜ ਗਲੇ ਲਗਾਇੰਦਾ। ਨਿਰਗੁਣ ਦੇਵੇ ਸਚ ਪਿਆਰ, ਸਰਗੁਣ ਲੱਖ ਲੱਖ ਸ਼ੁਕਰ ਮਨਾਇੰਦਾ। ਸਰਗੁਣ ਫੜ ਫੜ ਪੌੜੇ ਦੇਵੇ ਚਾੜ੍ਹ, ਨਿਰਗੁਣ ਆਪਣੇ ਆਪਣੇ ਘਰ ਬਹਾਇੰਦਾ। ਗੁਰਸਿਖ ਗੁਰ ਸਤਿਗੁਰ ਸੋਹੇ ਇਕ ਦੁਆਰ, ਗੁਰ ਚੇਲਾ ਨਾਉਂ ਵਟਾਇੰਦਾ। ਜਾਗਰਤ ਜੋਤ ਜਗਾਏ ਅਗੰਮ ਅਪਾਰ, ਦੀਵਾ ਬਾਤੀ ਇਕ ਵਖਾਇੰਦਾ। ਕਮਲਾਪਾਤੀ ਮੀਤ ਮੁਰਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਏਕਾ ਘਰ, ਘਰ ਘਰ ਵਿਚ ਮੇਲ ਮਿਲਾਇੰਦਾ। ਘਰ ਮੇਲਾ ਕਮਲਾਪਾਤਿਆ, ਘਰ ਨੈਨਣ ਨੈਣ ਧਾਰ। ਘਰ ਏਕਾ ਰੰਗ ਵੇਖੇ ਪ੍ਰਭਾਤਿਆ, ਦਿਵਸ ਰੈਣ ਨਾ ਕੋਈ ਵਿਚਾਰ। ਘਰ ਗਾਏ ਸਾਚੀ ਗਾਥਿਆ, ਅੱਖਰ ਵੱਖਰ ਅਪਰ ਅਪਾਰ। ਘਰ ਮੰਦਰ ਪੂਜਾ ਪਾਠਿਆ, ਘਰ ਪਵਣ ਦੀਪ ਹੁਲਾਰ। ਘਰ ਮੇਲਾ ਸਗਲਾ ਸਾਥਿਆ, ਮੇਲ ਮਿਲਾਵਾ ਸਾਚੇ ਯਾਰ। ਘਰ ਹੋਏ ਸਾਚੀ ਆਰਤੀਆ, ਧੂਪ ਦੀਪ ਖੇਲ ਅਪਾਰ। ਘਰ ਮੰਡਲ ਰਾਸ ਮੰਡਪ ਆਪ ਸੁਹਾਸਿਆ, ਘਰ ਚੰਦ ਸੂਰਜ ਅਵਤਾਰ। ਘਰ ਉਤਮ ਹੋਏ ਜ਼ਾਤਿਆ, ਘਰ ਬ੍ਰਹਮ ਕਰੇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਾਏ ਪਾਰ। ਘਰ ਮੰਦਰ ਹਰਿ ਸੁਹੰਜਣਾ, ਘਰ ਸੋਹੇ ਹਰਿ ਭਗਵਾਨ। ਘਰ ਦੀਪਕ ਜਗੇ ਨਿਰੰਜਣਾ, ਘਰ ਝੂਲੇ ਸਚ ਨਿਸ਼ਾਨ। ਘਰ ਮੇਲਾ ਸਾਚੇ ਸੱਜਣਾ, ਘਰ ਦਰਸ ਸ੍ਰੀ ਭਗਵਾਨ। ਘਰ ਕਰਨਾ ਸੱਚਾ ਮਜਨਾ, ਘਰ ਧੂੜ ਚਰਨ ਅਸ਼ਨਾਨ। ਘਰ ਕਰਨਾ ਸਾਚਾ ਹਜਨਾ, ਘਰ ਮਿਲੇ ਇਕ ਅਮਾਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਪਛਾਣ। ਹਰਿਜਨ ਸਾਚਾ ਆਪ ਪਛਾਨਿਆ, ਕਰ ਕਿਰਪਾ ਗੁਰ ਕਰਤਾਰ। ਦੇਵੇ ਨਾਮ ਗੁਣ ਨਿਧਾਨਿਆਂ, ਨਾਤਾ ਤੋੜ ਸਰਬ ਸੰਸਾਰ। ਲੱਖ ਚੁਰਾਸੀ ਪੁਣ ਪੁਣ ਛਾਣਿਆ, ਗੁਰਮੁਖ ਲਾਲ ਲਏ ਨਿਕਾਲ। ਕਿਸੇ ਹੱਥ ਨਾ ਆਏ ਰਾਜੇ ਰਾਣਿਆ, ਸ਼ਾਹ ਸੁਲਤਾਨ ਰਹੇ ਭਾਲ। ਕਿਸੇ ਦਿਸੇ ਨਾ ਮੰਦਰ ਗਾਣਿਆ, ਗੁਰ ਦਰ ਮੰਦਰ ਮਸਜਿਦ ਬੈਠੇ ਲਾ ਲਾ ਧਿਆਨ। ਗੁਰਸਿਖ ਤੇਰਾ ਹੱਟ ਮਕਾਨਿਆ, ਅੰਦਰ ਵੜਿਆ ਦੀਨ ਦਿਆਲ। ਦੇਵਣਹਾਰਾ ਧੁਰ ਫ਼ਰਮਾਣਿਆ, ਸ਼ਬਦ ਜਣਾਈ ਵਡ ਮਿਹਰਬਾਨ। ਜੋ ਜਨ ਚਲੇ ਸਤਿਗੁਰ ਭਾਣਿਆ, ਘਰ ਘਰ ਦਰਸ ਦਿਖਾਏ ਆਣ। ਲੱਭਣ ਜਾਏ ਨਾ ਕੋਈ ਵਿਚ ਬੀਆਬਾਨਿਆਂ, ਲੱਖ ਚੁਰਾਸੀ ਖ਼ਾਕ ਰਹੀ ਛਾਣ। ਗੁਰਸਿਖ ਗੁਰੂ ਗੁਰ ਸਤਿਗੁਰ ਆਪ ਪਛਾਨਿਆ, ਆਪਣੀ ਕਰੇ ਜਾਣ ਪਛਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਗੁਣ ਨਿਧਾਨਿਆ। ਗੁਣ ਨਿਧਾਨਾ ਹੱਥ ਨਾ ਆਂਵਦਾ, ਸ੍ਰਿਸ਼ਟ ਸਬਾਈ ਰਹੀ ਕੁਰਲਾਈਆ। ਕੋਟਨ ਕੋਟੀ ਜੀਵ ਕੁਰਲਾਂਵਦਾ, ਨੇਤਰ ਨੀਰ ਰਹੇ ਵਹਾਈਆ। ਅਠਸਠ ਤੀਰਥ ਮਨਮੁਖ ਖ਼ਾਕ ਛਾਣਦਾ, ਕਾਇਆ ਮੰਦਰ ਨਾ ਫੋਲ ਫੁਲਾਈਆ। ਗਿਆਨ ਧਿਆਨ ਜਗਤ ਵਾਸਨਾ ਫਿਰੇ ਵਾਚਦਾ, ਮਨ ਵਾਸਨਾ ਨਾ ਕੋਇ ਗਵਾਈਆ। ਚਾਰੋਂ ਕੁੰਟ ਫਿਰੇ ਨਾਚਦਾ, ਨਿਝ ਆਤਮ ਨਾ ਕੋਈ ਰਸਾਈਆ। ਭਾਂਡਾ ਵੇਖ ਮਾਟੀ ਕਾਚ ਦਾ, ਪੋਚੇ ਪੋਚ ਚਮਕਾਈਆ । ਆਪਣੀ ਵਸਤ ਨਾ ਆਪੇ ਜਾਚਦਾ, ਸਾਚਾ ਕੰਡਾ ਹੱਥ ਉਠਾਈਆ। ਆਪਣਾ ਘਰ ਨਾ ਕਿਸੇ ਭਾਸਦਾ, ਘਰ ਭੁੱਲੀ ਸਰਬ ਲੋਕਾਈਆ। ਕਲਜੁਗ ਵੇਲਾ ਜੰਗਲ ਜੂਹ ਉਜਾੜ ਪਰਭਾਸ ਦਾ, ਸੁੰਞੀ ਰੈਣ ਅੰਧੇਰੀ ਛਾਈਆ। ਗੁਰਮੁਖ ਵਿਰਲਾ ਦਰਸੀ ਦਰਸ ਪਿਆਸ ਦਾ, ਦਰ ਹਰਿ ਦਰਸ਼ਨ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਭਗਤਨ ਹੋਏ ਸਹਾਈਆ। ਭਗਤਨ ਹੋਏ ਸਹਾਇਕ, ਹਰਿ ਸਾਚਾ ਸਚ ਭਗਵਾਨਿਆ। ਜਿਸ ਜਾਤਾ ਹਰਿ ਹਰਿ ਨਾਇਕ, ਹਰਿ ਦੇਵੇ ਧੁਰ ਮਾਣਿਆ। ਆਦਿ ਜੁਗਾਦੀ ਸਦਾ ਸਹਾਇਕ, ਸਮਰਥ ਪੁਰਖ ਇਕ ਅਖਵਾਨਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਕਿਸੇ ਹੱਥ ਨਾ ਆਏ ਵਡ ਵਡ ਦਾਨਿਆ। ਗਿਆਨੀ ਧਿਆਨੀ ਵਡ ਵਿਦਵਾਨੀ, ਚਾਰੋਂ ਕੁੰਟ ਖੋਜ ਖੁਜਾਈਆ। ਕਿਸੇ ਹੱਥ ਨਾ ਆਏ ਸਚ ਨਿਸ਼ਾਨੀ, ਪੜ੍ਹ ਪੜ੍ਹ ਰਸਨਾ ਜਿਹਵਾ ਵਾਦ ਵਿਵਾਦ ਵਧਾਈਆ। ਅੰਤਰ ਮੰਤਰ ਪੜ੍ਹਿਆ ਅੱਖਰ ਨਾ ਏਕਾ ਬਾਣੀ, ਜੋ ਬਾਣ ਨਿਰਾਲਾ ਦਏ ਲਗਾਈਆ। ਰਸਨਾ ਜਿਹਵਾ ਰਿੜਕਿਆ ਪਾਣੀ, ਸਾਚਾ ਮੱਖਣ ਹੱਥ ਨਾ ਆਈਆ। ਬਿਨ ਸਤਿਗੁਰ ਪੂਰੇ ਕੋਇ ਨਾ ਮਾਰੇ ਤੀਰ ਨਿਸ਼ਾਨੀ, ਸਚ ਨਿਸ਼ਾਨਾ ਨਾ ਕੋਇ ਲਗਾਈਆ। ਬਿਨ ਹਰਿ ਸ਼ਬਦ ਲੇਖੇ ਲੱਗੇ ਨਾ ਕਿਸੇ ਬਿਰਧ ਬਾਲ ਜਵਾਨੀ, ਮਾਨਸ ਬੈਠੇ ਜਨਮ ਗਵਾਈਆ। ਕਿਸੇ ਹੱਥ ਨਾ ਆਏ ਠੰਡਾ ਪਾਣੀ, ਅਠਸਠ ਤੀਰਥ ਫੇਰੀਆਂ ਰਹੇ ਪਾਈਆ। ਨਜ਼ਰ ਨਾ ਆਏ ਪਦ ਨਿਰਬਾਣੀ, ਦੋਏ ਦੋਏ ਲੋਚਣ ਜਗਤ ਵੇਖ ਵਖਾਈਆ। ਰੰਗ ਮਾਣਿਆਂ ਚਾਰੇ ਖਾਣੀ, ਭੋਗ ਬਿਲਾਸ ਵਡ ਵਡਿਆਈਆ। ਹਰਿ ਕਾ ਸ਼ਬਦ ਨਾ ਮਿਲਿਆ ਸਾਚਾ ਹਾਣੀ, ਸਾਚੀ ਸੇਜ ਨਾ ਕਿਸੇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖੇ ਥਾਉਂ ਥਾਈਂਆ। ਥਾਨ ਥਨੰਤਰ ਸੋਭਾਵੰਤ, ਹਰਿ ਸਤਿਗੁਰ ਆਪ ਸੁਹਾਇੰਦਾ। ਹਰਿ ਸੰਗਤ ਬੁਝਾਏ ਤੇਰੀ ਬਸੰਤਰ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਸੋਹੰ ਸ਼ਬਦ ਗੌਣਾ ਸਾਚਾ ਮੰਤਰ, ਜਮ ਕਾ ਦੂਤ ਨੇੜ ਨਾ ਆਇੰਦਾ। ਗੁਰ ਕਾ ਚਰਨ ਧਿਆਨ ਸਾਚਾ ਮੰਤਰ, ਲੱਖ ਚੁਰਾਸੀ ਫੰਦ ਕਟਾਇੰਦਾ। ਆਪੇ ਬਿਧ ਜਾਣੇ ਅੰਤਰ, ਜੋ ਜਨ ਨੇਤਰ ਦਰਸ਼ਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨਾਮ ਆਪ ਰਖਾਇੰਦਾ। ਸੋਹੰ ਸ਼ਬਦ ਬ੍ਰਹਮ ਪਾਰਬ੍ਰਹਮ, ਹਰਿ ਹਰਿ ਨਾਉਂ ਧਰਾਇਆ। ਹਰਿ ਸੰਗਤ ਲੇਖਾ ਚੁਕਿਆ ਜਗਤ ਗ਼ਮ, ਚਿੰਤਾ ਚਿਖ਼ਾ ਦਏ ਮਿਟਾਈਆ। ਰਸਨਾ ਗੌਣਾ ਦਮਾ ਦਮ, ਜਿਹਵਾ ਸਾਚੀ ਸੇਵ ਕਮਾਇਆ। ਮਨ ਕੀ ਵਾਸਨਾ ਰੱਖੇ ਮਨ, ਮਨ ਪੰਖੀ ਬੰਧ ਬੰਧਾਇਆ। ਮਤ ਮਤਵਾਲੀ ਰੱਖੇ ਤਨ, ਤਤਵ ਤਤ ਨਾ ਕੋਇ ਜਲਾਇਆ। ਬੁੱਧ ਬਿਬੇਕੀ ਕਹੇ ਧੰਨ ਧੰਨ ਧੰਨ, ਸਤਿਗੁਰ ਸੱਚਾ ਪਾਇਆ। ਅੱਗੇ ਦੇਵੇ ਨਾ ਕੋਈ ਡੰਨ, ਰਾਏ ਧਰਮ ਨਾ ਸੀਸ ਉਠਾਇਆ। ਜਿਸ ਜਨ ਬੇੜਾ ਦੇਵੇ ਬੰਨ੍ਹ, ਮੰਝਧਾਰ ਨਾ ਕੋਈ ਡੁਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਤੇਰਾ ਬਣ ਮਲਾਹ, ਖੇਵਟ ਖੇਟਾ ਰੂਪ ਵਟਾਇਆ। ਖੇੇਵਟ ਖੇਟਾ ਸਤਿਗੁਰ ਪੂਰਾ, ਜਗਤ ਮਲਾਹ ਅਖਵਾਇਆ। ਗੁਰਮੁਖਾਂ ਅੱਗੇ ਹਾਜ਼ਰ ਹਜ਼ੂਰਾ, ਆਦਿ ਜੁਗਾਦੀ ਵੇਸ ਵਟਾਇਆ। ਕਲਜੁਗ ਜੂਠਾ ਝੂਠਾ ਹੂੰਝੇ ਕੂੜਾ, ਕੂੜੀ ਕਿਰਿਆ ਮੇਟ ਮਿਟਾਇਆ। ਹਰਿ ਸੰਗਤ ਤੇਰੇ ਮਸਤਕ ਲਾਏ ਚਰਨ ਧੂੜਾ, ਜੋਤ ਲਿਲਾਟੀ ਆਪ ਜਗਾਇਆ। ਚਤੁਰ ਸੁਘੜ ਬਣਾਏ ਮੂਰਖ ਮੂੜਾ, ਜੋ ਜਨ ਸਰਨਾਈ ਆਇਆ। ਸੋਹੰ ਰੰਗ ਰੰਗਾਏ ਗੂੜ੍ਹਾ, ਉਤਰ ਕਦੇ ਨਾ ਜਾਇਆ। ਨਾਮ ਕੰਗਨ ਪਹਿਨਾਏ ਚੂੜਾ, ਆਪ ਆਪਣਾ ਸਗਨ ਮਨਾਇਆ, ਕਲਜੁਗ ਅੰਤਮ ਆਪਣਾ ਕੌਲ ਕਰੇ ਪੂਰਾ, ਕੀਤਾ ਕੌਲ ਭੁੱਲ ਨਾ ਜਾਇਆ। ਸਤਿਗੁਰ ਪੂਰਾ ਦਾਤਾ ਸੂਰਾ, ਸਰਬੰਗ ਆਪ ਅਖਵਾਇਆ। ਵਸਣਹਾਰਾ ਨੇੜ ਦੂਰਾ, ਦੂਰ ਨੇੜੇ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਮੇਲੇ ਆਪਣੇ ਦਰ, ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ, ਆਪਣਾ ਆਪ ਖੁਲ੍ਹਾਇਆ। ਦਰ ਦਰਵਾਜ਼ਾ ਖੁੁਲ੍ਹਿਆ, ਖੋਲ੍ਹਣਹਾਰ ਕਰਤਾਰ। ਸਤਿਗੁਰ ਪੂਰਾ ਕਦੇ ਨਾ ਲਾਏ ਮੁੱਲਿਆ, ਦੇਵੇ ਦਰਸ ਅਗੰਮ ਅਪਾਰ। ਆਪੇ ਫਲਿਆ ਆਪੇ ਫੁਲਿਆ, ਹਰਿ ਸੰਗਤ ਵਖਾਏ ਸੱਚੀ ਗੁਲਜ਼ਾਰ। ਹਰਿਜਨ ਲੋਕਮਾਤ ਕਦੇ ਨਾ ਰੁਲਿਆ, ਕਰੇ ਕਰਾਏ ਸਚ ਵਣਜ ਵਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਤੇਰੇ ਅੱਗੇ ਖੜ, ਲੇਖਾ ਜਾਣੇ ਲਿਖਣਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਸਾਂਝਾ ਯਾਰ।
