੮ ਚੇਤ ੨੦੧੭ ਬਿਕ੍ਰਮੀ ਧਿਰਤਾ ਸਿੰਘ ਦੇ ਘਰ ਪਿੰਡ ਕਾਣਾ ਕੌਂਟਾ ਜ਼ਿਲਾ ਗੁਰਦਾਸ ਪੁਰ
ਹਰਿਜਨ ਹਰਿ ਹਰਿ ਮੇਲਿਆ, ਕਰ ਕਿਰਪਾ ਸਤਿਗੁਰ ਦੀਨ। ਮੇਲ ਮਿਲਾਵਾ ਗੁਰੂ ਗੁਰ ਚੇਲਿਆ, ਘਰ ਸਾਚੇ ਜਿਉਂ ਜਲ ਮੀਨ। ਹਰਿ ਮਿਲਿਆ ਸੱਜਣ ਸੁਹੇਲਿਆ, ਦਰ ਠਾਂਡਾ ਕਰੇ ਸੀਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰ ਕਰਾਏ ਲੋਕਾਂ ਤੀਨ। ਤਿੰਨਾਂ ਲੋਕਾਂ ਪਾਰ ਕਿਨਾਰਾ, ਤ੍ਰੈਗਣ ਵੇਖ ਵਖਾਈਆ। ਚੌਥੇ ਘਰ ਮੀਤ ਮੁਰਾਰਾ, ਹਰਿਜਨ ਵੇਖ ਵਖਾਈਆ। ਪੰਚਮ ਦੇਵੇ ਨਾਮ ਸਹਾਰਾ, ਪੰਚਮ ਮੋਹ ਤੁੜਾਈਆ। ਆਦਿ ਜੁਗਾਦੀ ਏਕੰਕਾਰਾ, ਗੁਰਮੁਖ ਲਏ ਉਠਾਈਆ। ਦੋ ਜਹਾਨਾ ਪਾਰ ਕਿਨਾਰਾ, ਜਗਤ ਸਾਗਰ ਵੇਖ ਵਖਾਈਆ। ਤੇਰੇ ਕੋਲ ਇਕ ਪਿਆਰਾ, ਦੇਵੇ ਦੇਵਣਹਾਰ ਸਹਿਜ ਸੁਖਦਾਈਆ। ਗੁਰਸਿਖ ਮੇਲਾ ਵਿਚ ਸੰਸਾਰਾ, ਗੁਰ ਸਤਿਗੁਰ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਪਕੜ ਬਾਹੋਂ ਦਏ ਤਰਾਈਆ। ਤਾਰਨਹਾਰਾ ਸਤਿਗੁਰ ਪੂਰਾ, ਸਰਬ ਕਲਾ ਸਮਰਥ। ਦਰਸ ਦਿਖਾਏ ਹਾਜ਼ਰ ਹਜ਼ੂਰਾ, ਸਗਲ ਵਸੂਰੇ ਦੇਵੇ ਮੱਥ। ਆਸਾ ਮਨਸਾ ਕਰੇ ਪੂਰਾ, ਸਦ ਰੱਖੇ ਦੇ ਕਰ ਹੱਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਬਖ਼ਸ਼ੇ ਏਕਾ ਨਾਮ ਨਿਧਾਨ। ਸਾਚੀ ਵਸਤ ਨਾਮ ਨਿਧਾਨ, ਸੋਹੰ ਦਾਤ ਝੋਲੀ ਪਾਈਆ। ਹਰਿਜਨ ਬੁੱਝੇ ਆਪਣਾ ਆਪ, ਹਉਮੇ ਰੰਗ ਗਵਾਈਆ। ਮੇਟ ਮਿਟਾਏ ਤੀਨੋ ਤਾਪ, ਤ੍ਰਿਸ਼ਨਾ ਅਗਨ ਬੁਝਾਈਆ। ਜਗਤ ਵਿਕਾਰ ਮੇਟੇ ਸੰਤਾਪ, ਸਤਿ ਸੰਤੋਖ ਵਰਤਾਈਆ। ਆਪੇ ਹੋਏ ਮਾਈ ਬਾਪ, ਗੁਰਸਿਖ ਬਾਲ ਅੰਞਾਣੇ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਟ ਮਿਟਾਏ ਅੰਧੇਰੀ ਰਾਤ, ਘਰ ਸਾਚਾ ਚੰਦ ਵਖਾਈਆ। ਚੰਦ ਚੰਦ੍ਰਮਾ ਸੀਤਲ ਧਾਰ, ਸਤਿਗੁਰ ਚਰਨ ਦੁਆਰ। ਪੁਰਖ ਅਬਿਨਾਸ਼ੀ ਪਾਵੇ ਸਾਰ, ਗੁਰਮੁਖ ਸਾਚੇ ਲਏ ਉਭਾਰ। ਸਤਿਗੁਰ ਪੂਰਾ ਬਖ਼ਸ਼ੇ ਚਰਨ ਪਿਆਰ, ਜੋ ਜਨ ਮੰਗੇ ਮੰਗ ਭਿਖਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸੱਜਣ ਉਤਾਰੇ ਪਾਰ ਕਿਨਾਰ।
