Granth 09 Likhat 031: 3 Poh 2016 Bikarmi Charan Singh de Ghar Hemrajpur Jila Gurdaspur

੩ ਪੋਹ ੨੦੧੬ ਬਿਕ੍ਰਮੀ ਚਰਨ ਸਿੰਘ ਦੇ ਘਰ ਹੇਮਰਾਜਪੁਰ ਜ਼ਿਲਾ ਗੁਰਦਾਸਪੁਰ

ਸੋ ਪੁਰਖ ਨਿਰੰਜਨ ਹਰਿ ਸੁਲਤਾਨ, ਇਕ ਅਕੱਲਾ ਸੋਭਾ ਪਾਇੰਦਾ। ਹਰਿ ਪੁਰਖ ਨਿਰੰਜਨ ਵਡ ਮਿਹਰਵਾਨ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਨਿਹਕਲੰਕ ਵਡ ਬਲਵਾਨ, ਬਲਧਾਰੀ ਭੇਵ ਛੁਪਾਇੰਦਾ। ਆਦਿ ਨਿਰੰਜਨ ਖੇਲ ਮਹਾਨ, ਜੋਤੀ ਨੂਰ ਡਗਮਗਾਇੰਦਾ। ਸ੍ਰੀ ਭਗਵਾਨ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਸਚ ਮਕਾਨ, ਸੱਚਖੰਡ ਡੇਰਾ ਆਪੇ ਲਾਇੰਦਾ। ਪਾਰਬ੍ਰਹਮ ਮੰਗੇ ਦਾਨ, ਘਰ ਆਪਣੇ ਮੰਗ ਮੰਗਾਇੰਦਾ। ਆਪੇ ਹੋਏ ਨਿਗਹਬਾਨ, ਆਪ ਆਪਣਾ ਕਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਆਪਣੀ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਨ ਵਡ ਬਲਵਾਨਾ, ਏਕਾ ਏਕ ਅਖਵਾਇੰਦਾ। ਹਰਿ ਪੁਰਖ ਨਿਰੰਜਨ ਸਚ ਨਿਸ਼ਾਨਾ, ਦਰ ਘਰ ਸਾਚੇ ਆਪ ਝੁਲਾਇੰਦਾ। ਏਕੰਕਾਰਾ ਪਾਵੇ ਸਾਰਾ ਦੋ ਜਹਾਨਾ, ਆਵਣ ਜਾਵਣ ਖੇਲ ਖਿਲਾਇੰਦਾ। ਆਦਿ ਨਿਰੰਜਣ ਹੋ ਪ੍ਰਧਾਨਾ, ਘਰ ਸਾਚੇ ਰੂਪ ਪ੍ਰਗਟਾਇੰਦਾ। ਸ੍ਰੀ ਭਗਵਾਨ ਸਚ ਤਰਾਨਾ, ਆਪਣਾ ਆਪੇ ਗਾਇੰਦਾ। ਅਬਿਨਾਸ਼ੀ ਕਰਤਾ ਆਪੇ ਵੇਖੇ ਮਾਰ ਧਿਆਨਾ, ਆਪਣਾ ਨੈਣ ਆਪ ਖੁਲ੍ਹਾਇੰਦਾ। ਪਾਰਬ੍ਰਹਮ ਪ੍ਰਭ ਹੋ ਪ੍ਰਧਾਨਾ, ਆਪਣਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੁਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਵਾਸਾ ਖੇਲ ਤਮਾਸ਼ਾ, ਹਰਿ ਹਰਿ ਸਾਚਾ ਆਪ ਕਰਾਇੰਦਾ। ਸੋ ਪੁਰਖ ਨਿਰੰਜਣ ਸਚ ਮਹੱਲਾ, ਏਕਾ ਏਕ ਵਸਾਇੰਦਾ। ਹਰਿ ਪੁਰਖ ਨਿਰੰਜਣ ਊਚ ਅਟੱਲਾ, ਸਾਚੇ ਮੰਦਰ ਸੋਭਾ ਪਾਇੰਦਾ। ਏਕੰਕਾਰਾ ਆਪੇ ਫੜੇ ਆਪਣਾ ਪੱਲਾ, ਆਪ ਆਪਣਾ ਬੰਧ ਬੰਧਾਇੰਦਾ। ਆਦਿ ਨਿਰੰਜਣ ਆਪਣੇ ਦੀਪਕ ਆਪੇ ਬੱਲਾ, ਬਾਤੀ ਤੇਲ ਨਾ ਕੋਇ ਟਿਕਾਇੰਦਾ। ਸ੍ਰੀ ਭਗਵਾਨ ਵਸਣਹਾਰਾ ਜਲਾ ਥਲਾ, ਘਟ ਘਟ ਆਪਣਾ ਖੇਲ ਖਿਲਾਇੰਦਾ। ਅਬਿਨਾਸ਼ੀ ਕਰਤਾ ਸਚ ਸਿੰਘਾਸਣ ਏਕਾ ਮੱਲਾ, ਸਚ ਦਵਾਰੇ ਆਸਣ ਲਾਇੰਦਾ। ਪਾਰਬ੍ਰਹਮ ਸਚ ਸੰਦੇਸ ਏਕਾ ਘੱਲਾ, ਸ਼ਬਦ ਅਨਾਦੀ ਅਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਬੇਪਰਵਾਹ, ਜੁਗਾ ਜੁਗੰਤਰ ਬਣ ਮਲਾਹ, ਆਪ ਆਪਣਾ ਰੂਪ ਧਰਾਇੰਦਾ। ਸੋ ਪੁਰਖ ਨਿਰੰਜਣ ਗਹਿਰ ਗੰਭੀਰ, ਭੇਵ ਕੋਇ ਨਾ ਪਾਇੰਦਾ। ਹਰਿ ਪੁਰਖ ਨਿਰੰਜਣ ਆਪੇ ਮਾਰੇ ਆਪਣਾ ਤੀਰ, ਸਚ ਨਿਸ਼ਾਨਾ ਆਪ ਰਖਾਇੰਦਾ। ਏਕੰਕਾਰਾ ਅੰਮ੍ਰਿਤ ਰੱਖੇ ਠਾਂਡਾ ਸੀਰ, ਸਰ ਸਰੋਵਰ ਇਕ ਵਖਾਇੰਦਾ। ਆਦਿ ਨਿਰੰਜਣ ਆਪਣਾ ਦੇਵੇ ਆਪੇ ਧੀਰ, ਧੀਰਜ ਧੀਰ ਆਪ ਧਰਾਇੰਦਾ। ਸ੍ਰੀ ਭਗਵਾਨ ਏਕਾ ਰੰਗ ਸਮਾਏ ਹਸਤ ਕੀਟ, ਊਚ ਨੀਚ ਨਾ ਕੋਇ ਜਣਾਇੰਦਾ। ਅਬਿਨਾਸ਼ੀ ਕਰਤਾ ਵਸੇ ਧਾਮ ਅਨਡੀਠ, ਦਿਸ ਕਿਸੇ ਨਾ ਆਇੰਦਾ। ਪਾਰਬ੍ਰਹਮ ਪ੍ਰਭ ਆਪੇ ਜਾਣੇ ਆਪਣੀ ਰੀਤ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਸੋ ਪੁਰਖ ਨਿਰੰਜਣ ਸਚ ਸੁਲਤਾਨਾ, ਪਰਮ ਪੁਰਖ ਅਖਵਾਇੰਦਾ। ਹਰਿ ਪੁਰਖ ਦੇਵੇ ਦਾਨਾ, ਆਪਣੀ ਦਯਾ ਆਪ ਕਮਾਇੰਦਾ। ਏਕੰਕਾਰਾ ਬੰਨੇ ਗਾਨਾਂ, ਦਰ ਘਰ ਸਾਚੇ ਸਗਨ ਮਨਾਇੰਦਾ। ਆਦਿ ਨਿਰੰਜਣ ਪਾਏ ਆਨਾ, ਹੁਕਮੀ ਹੁਕਮ ਆਪ ਅਲਾਇੰਦਾ। ਸ੍ਰੀ ਭਗਵਾਨ ਵੇਸ ਵਟਾਏ ਗੋਪੀ ਕਾਹਨਾ, ਨਾਰੀ ਕੰਤ ਆਪ ਹੋ ਜਾਇੰਦਾ। ਅਬਿਨਾਸ਼ੀ ਕਰਤਾ ਬਣੇ ਦਰ ਦਰਬਾਨਾ, ਦਰ ਦਰਵੇਸ਼ ਨਰ ਨਰੇਸ਼ ਆਪਣੀ ਅਲਫੀ ਆਪ ਹੰਢਾਇੰਦਾ। ਪਾਰਬ੍ਰਹਮ ਪ੍ਰਭ ਕਰੇ ਆਦੇਸ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਧਾਰ ਖੇਲ ਅਪਾਰ, ਰੂਪ ਰੰਗ ਨਾ ਕੋਇ ਜਣਾਇੰਦਾ। ਸੋ ਪੁਰਖ ਨਿਰੰਜਣ ਸ਼ਹਿਨਸ਼ਾਹ, ਏਕਾ ਹਰਿ ਅਖਵਾਇੰਦਾ। ਹਰਿ ਪੁਰਖ ਨਿਰੰਜਣ ਸਿਫਤ ਸਲਾਹ, ਸਲਾਹੀ ਸਲਾਹ ਨਾ ਕੋਈ ਸਲਾਹਿੰਦਾ। ਏਕੰਕਾਰਾ ਬਣ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਆਦਿ ਨਿਰੰਜਣ ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਾਹ ਸਾਚੀ ਥਾਨ ਇਕ ਸੁਹਾਇੰਦਾ। ਸ੍ਰੀ ਭਗਵਾਨ ਪਕੜੇ ਬਾਂਹ, ਆਪ ਆਪਣੇ ਗਲੇ ਲਗਾਇੰਦਾ। ਅਬਿਨਾਸ਼ੀ ਕਰਤਾ ਪਿਤਾ ਮਾਂ, ਆਪ ਆਪਣੀ ਗੋਦ ਸੁਹਾਇੰਦਾ। ਪਾਰਬ੍ਰਹਮ ਆਪ ਜਪਾਏ ਆਪਣਾ ਨਾਂ, ਨਾਮ ਨਿਧਾਨਾ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਆਇੰਦਾ। ਸੋ ਪੁਰਖ ਨਿਰੰਜਣ ਸਾਚਾ ਸੱਜਣ, ਘਰ ਸਾਚੇ ਸੋਭਾ ਪਾਇੰਦਾ। ਹਰਿ ਪੁਰਖ ਨਿਰੰਜਣ ਇਕ ਵਿਖਾਏ ਸਾਚਾ ਮਜਨ, ਚਰਨ ਧੂੜੀ ਮਸਤਕ ਟਿੱਕਾ ਲਾਇੰਦਾ। ਏਕੰਕਾਰਾ ਆਪੇ ਹੋਏ ਪੜਦੇ ਕੱਜਣ, ਸਾਚਾ ਪਰਦਾ ਏਕਾ ਪਾਇੰਦਾ। ਆਦਿ ਨਿਰੰਜਣ ਦਰ ਘਰ, ਸਾਚੇ ਸਚ ਨਗਾਰੇ ਵੇਖੇ ਵੱਜਣ, ਤਾਲ ਤਲਵਾੜਾ ਆਪ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ ਸਚ ਮਹੱਲਾ ਆਪ ਸੁਹਾਇੰਦਾ। ਸਚ ਮਹੱਲਾ ਸੋਭਾਵੰਤ, ਸਚਖੰਡ ਦਵਾਰਾ ਆਪ ਸੁਹਾਇੰਦਾ। ਪੁਰਖ ਅਬਿਨਾਸ਼ੀ ਮਹਿਮਾ ਅਗਣਤ, ਵੇਦ ਕਤੇਬ ਭੇਵ ਨਾ ਆਇੰਦਾ। ਆਪੇ ਨਾਰ ਆਪੇ ਕੰਤ, ਆਪੇ ਆਪਣੀ ਸੇਜ ਹੰਢਾਇੰਦਾ। ਆਪੇ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਆਪੇ ਆਦਿ ਆਪੇ ਅੰਤ, ਮਧ ਆਪਣਾ ਰੂਪ ਧਰਾਇੰਦਾ। ਆਪੇ ਸਾਧ ਆਪੇ ਸੰਤ, ਗੁਰ ਪੀਰ ਅਵਤਾਰ ਆਪ ਅਖਵਾਇੰਦਾ। ਆਪੇ ਜੀਵ ਆਪੇ ਜੰਤ, ਆਪੇ ਜਾਗਰਤ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਖੇਲ ਤਮਾਸ਼ਾ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਸਚਖੰਡ ਦਵਾਰ ਹਰਿ ਨਿਰੰਕਾਰ, ਏਕਾ ਆਪ ਉਪਾਇੰਦਾ। ਨਾ ਕੋਈ ਦਿਸੇ ਚਾਰ ਦਿਵਾਰ, ਨਾ ਕੋਈ ਬਣਤ ਬਣਾਇੰਦਾ। ਦੀਵਾ ਬਾਤੀ ਨਾ ਕੋਈ ਉਜਿਆਰ, ਨਾ ਕੋਈ ਸੇਵ ਕਮਾਇੰਦਾ। ਸ਼ਾਹ ਸੁਲਤਾਨ ਨਾ ਕੋਈ ਸਿਕਦਾਰ, ਜਗਤ ਭੂਪ ਨਾ ਰੂਪ ਵਟਾਇੰਦਾ। ਖੜਗ ਖੰਡਾ ਨਾ ਤੇਜ ਕਟਾਰ, ਤੀਰ ਕਮਾਨ ਨਾ ਕੋਈ ਉਠਾਇੰਦਾ। ਨਾ ਕੋਈ ਮੰਗੇ ਭੁੱਖਾ ਨੰਗਾ ਭਿਖਾਰ, ਭਿਖਕ ਭਿਛਿਆ ਝੋਲੀ ਕੋਇ ਨਾ ਪਾਇੰਦਾ। ਰਵ ਸਸ ਨਾ ਕੋਈ ਸਤਾਰ, ਮੰਡਲ ਮੰਡਪ ਨਾ ਕੋਈ ਸੁਹਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਉਜਿਆਰ, ਚਾਰੇ ਵੇਦ ਨਾ ਕੋਇ ਲਿਖਾਇੰਦਾ। ਖਾਣੀ ਬਾਣੀ ਨਾ ਬੰਨੇ ਧਾਰ, ਜੇਰਜ ਅੰਡਜ ਉਤਭੁਜ ਸੇਹਤਜ ਰਚਨ ਨਾ ਕੋਈ ਰਚਾਇੰਦਾ। ਮਹੱਲ ਅਟੱਲ ਨਾ ਕੋਇ ਮੁਨਾਰ, ਸਰਗੁਣ ਰੂਪ ਨਾ ਕੋਇ ਪਰਗਟਾਇੰਦਾ। ਧਰਤ ਧਵਲ ਨਾ ਕਰੇ ਪਿਆਰ, ਜਲ ਬਿੰਬ ਨਾ ਕੋਇ ਧਰਾਇੰਦਾ। ਸਚਖੰਡ ਨਿਵਾਸੀ ਖੇਲ ਅਪਾਰ, ਪੁਰਖ ਅਗੰਮੜਾ ਆਪ ਕਰਾਇੰਦਾ। ਅਲੱਖ ਅਗੋਚਰ ਵਸੇ ਨਿਆਰ, ਸਤਿ ਪੁਰਖ ਨਿਰੰਜਣ ਆਪਣਾ ਨਾਉਂ ਧਰਾਇੰਦਾ। ਸੋ ਪੁਰਖ ਨਿਰੰਜਣ ਮੀਤ ਮੁਰਾਰ, ਹਰਿ ਹਰਿ ਆਪਣਾ ਮੇਲ ਮਿਲਾਇੰਦਾ। ਹਰਿ ਪੁਰਖ ਨਿਰੰਜਣ ਕਰ ਪਿਆਰ, ਆਪਣੇ ਅੰਗ ਲਗਾਇੰਦਾ। ਏਕੰਕਾਰਾ ਦਏ ਸਹਾਰਾ, ਸਗਲਾ ਸੰਗ ਵਖਾਇੰਦਾ। ਆਦਿ ਨਿਰੰਜਣ ਜੋਤ ਉਜਿਆਰ, ਨੂਰ ਨੁਰਾਨਾ ਰੂਪ ਧਰਾਇੰਦਾ। ਸ੍ਰੀ ਭਗਵਾਨ ਸਾਂਝਾ ਯਾਰ, ਵਰਨ ਗੋਤ ਨਾ ਕੋਇ ਬਣਾਇੰਦਾ। ਅਬਿਨਾਸ਼ੀ ਕਰਤਾ ਵੇਖੇ ਇਕ ਅਖਾੜ, ਥਿਰ ਘਰ ਸਾਚੀ ਰਚਨ ਰਚਾਇੰਦਾ। ਪਾਰਬ੍ਰਹਮ ਧੁਰ ਦਰਗਾਹੀ ਸਾਚਾ ਲਾੜ, ਦਰ ਘਰ ਸਾਚਾ ਇਕ ਅਖਵਾਇੰਦਾ। ਸ਼ਬਦ ਸਿੰਘਾਸਣ ਕਰ ਤਿਆਰ, ਏਕਾ ਆਸਣ ਸੇਜ ਵਿਛਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਇੰਦਾ। ਸਚਖੰਡ ਦੁਆਰੇ ਵਸਿਆ, ਹਰਿ ਸੱਜਣ ਸ਼ਹਿਨਸ਼ਾਹ। ਆਦਿ ਜੁਗਾਦਿ ਫਿਰੇ ਨੱਸਿਆ, ਜੁਗ ਜੁਗ ਬਣੇ ਮਾਤ ਮਲਾਹ। ਲੱਖ ਚੁਰਾਸੀ ਕਾਇਆ ਮੰਦਰ ਆਪੇ ਵਸਿਆ, ਆਪੇ ਬੈਠਾ ਜੋਤ ਜਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਨਾਂ। ਆਪਣਾ ਨਾਉਂ ਹਰਿ ਭਗਵਾਨ, ਦਰਗਾਹ ਸਾਚੀ ਆਪ ਉਪਜਾਈਆ। ਸਾਚਾ ਸੁਤ ਕਰ ਬਲਵਾਨ, ਸ਼ਬਦੀ ਸ਼ਬਦ ਸ਼ਬਦ ਵਡਿਆਈਆ। ਆਪੇ ਵੇਖੇ ਕੰਸਾ ਕਾਹਨ, ਸਾਚੀ ਸੋਭਾ ਆਪੇ ਪਾਈਆ। ਆਪੇ ਦੇਵੇ ਆਪਣਾ ਦਾਨ, ਸਾਚੀ ਝੋਲੀ ਨਾਮ ਭਰਾਈਆ। ਆਪੇ ਦਰਗਾਹ ਕਰ ਪ੍ਰਵਾਨ, ਲੋਆਂ ਪੁਰੀਆਂ ਰਿਹਾ ਸੁਣਾਈਆ। ਆਪੇ ਬਖਸ਼ੇ ਸਾਚਾ ਮਾਣ, ਲੋਕਮਾਤ ਵਡ ਵਡਿਆਈਆ। ਆਪੇ ਲੱਖ ਚੁਰਾਸੀ ਕਰ ਪ੍ਰਧਾਨ, ਘਰ ਘਰ ਵਿਚ ਆਪ ਸੁਹਾਈਆ। ਆਪੇ ਦੇਵੇ ਧੁਰ ਫ਼ਰਮਾਨ, ਸ਼ਬਦ ਅਗੰਮੀ ਤਾਰ ਹਿਲਾਈਆ। ਕਾਇਆ ਮੰਦਰ ਸਚ ਮਕਾਨ, ਤ੍ਰੈਗੁਣ ਨਾਤਾ ਜੋੜ ਜੁੜਾਈਆ। ਪੰਚਮ ਮੇਲਾ ਵਿਚ ਜਹਾਨ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਕਰੇ ਕੁੜਮਾਈਆ। ਮਨ ਮਤ ਬੁਧ ਕਰ ਪ੍ਰਧਾਨ, ਉਪਰ ਮਾਇਆ ਪਰਦਾ ਪਾਈਆ। ਆਸਾ ਤ੍ਰਿਸ਼ਨਾ ਨਾਰ ਰਕਾਨ, ਸਾਚਾ ਜੋਬਨ ਰਹੀ ਹੰਢਾਈਆ। ਪੰਚ ਵਸਾਏ ਵਿਚ ਸ਼ੈਤਾਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹਲਕਾਈਆ। ਆਪਣਾ ਕਰੇ ਬੰਦ ਮਕਾਨ, ਬਜਰ ਕਪਾਟੀ ਕੁੰਡਾ ਲਾਈਆ। ਕਿਸੇ ਹੱਥ ਨਾ ਆਏ ਜਗਤ ਜੀਵ ਨਾਦਾਨ, ਭਰਮੇ ਭੁਲੀ ਸਰਬ ਲੋਕਾਈਆ। ਗੁਰਮੁਖ ਵਿਰਲਾ ਹੋਏ ਚਤਰ ਸੁਜਾਨ, ਜਿਸ ਸਿਰ ਆਪਣਾ ਹੱਥ ਟਿਕਾਈਆ। ਆਤਮ ਅੰਤਰ ਦੇਵੇ ਬ੍ਰਹਮ ਗਿਆਨ, ਪਾਰਬ੍ਰਹਮ ਵੱਡੀ ਵਡਿਆਈਆ। ਅੰਮ੍ਰਿਤ ਬਖਸ਼ੇ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਗੁਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਖੇਲ ਖਿਲਾਈਆ। ਸਚਖੰਡ ਖੇਲ ਖਿਲੰਦੜਾ, ਪਾਰਬ੍ਰਹਮ ਨਿਰੰਕਾਰ। ਜੁਗ ਜੁਗ ਆਪਣਾ ਵੇਸ ਵਟੰਦੜਾ, ਲੋਕਮਾਤ ਲਏ ਅਵਤਾਰ। ਲਖ ਚੁਰਾਸੀ ਵੇਖ ਵੇਖੰਦੜਾ, ਘਟ ਘਟ ਅੰਦਰ ਜੋਤ ਉਜਿਆਰ। ਸ਼ਬਦ ਅਨਾਦ ਧੁਨ ਵਜੰਦੜਾ, ਅਨਹਦ ਸੁਣਾਏ ਸਾਚੀ ਧੁਨਕਾਰ। ਸਰ ਸਰੋਵਰ ਇਕ ਸੁਹੰਦੜਾ, ਆਤਮ ਭਰਿਆ ਜਲ ਭੰਡਾਰ। ਦਰ ਦਰਵਾਜ਼ਾ ਆਪ ਖੁਲੰਦੜਾ, ਦੂਈ ਦਵੈਤੀ ਦੇਵੇ ਮਾਰ। ਆਤਮ ਸੇਜਾ ਸਚ ਸੁਹੰਦੜਾ, ਹਰਿਜਨ ਸਾਚੇ ਕਰ ਪਿਆਰ। ਸੋਈ ਸੁਰਤੀ ਆਪ ਉਠੰਦੜਾ, ਏਕਾ ਦੇਵੇ ਸ਼ਬਦ ਹੁਲਾਰ। ਘਰ ਸਾਚੇ ਮੇਲ ਮੇਲੰਦੜਾ, ਕਰੇ ਖੇਲ ਅਗੰਮ ਅਪਾਰ। ਬ੍ਰਹਮ ਪਾਰਬ੍ਰਹਮ ਏਕਾ ਰੰਗ ਰਗੰਦੜਾ, ਨਾਤਾ ਤੁਟੇ ਸਰਬ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਵਿਚ ਸੰਸਾਰ। ਵਡ ਸੰਸਾਰੀ ਹਰਿ ਭਗਵੰਤ, ਆਦਿ ਜੁਗਾਦਿ ਸਮਾਇਆ। ਲੇਖਾ ਜਾਣੇ ਸਾਚੇ ਸੰਤ, ਹਰਿ ਭਗਤਨ ਮੇਲ ਮਿਲਾਇਆ। ਗੁਰਮੁਖ ਮੇਲਾ ਨਾਰੀ ਕੰਤ, ਆਤਮ ਸੇਜਾ ਰੰਗ ਰੰਗਾਇਆ। ਗੁਰਸਿਖ ਮਹਿਮਾ ਗਣਤ ਅਗਣਤ, ਲੇਖਾ ਲਿਖ ਨਾ ਸਕੇ ਕੋਈ ਰਾਇਆ। ਕਰੇ ਵਖ ਲਖ ਚੁਰਾਸੀ ਵਿਚੋਂ ਜੀਵ ਜੰਤ, ਆਪ ਆਪਣਾ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦਿ, ਸਤਿਗੁਰ ਏਕਾ ਰੂਪ ਜਣਾਇਆ। ਸਤਿਗੁਰ ਰੂਪ ਹਰਿ ਭਗਵਾਨ, ਸ਼ਬਦੀ ਬਣਤ ਬਣਾਇੰਦਾ। ਗੁਰ ਗੁਰ ਵੇਖੇ ਵਿਚ ਜਹਾਨ, ਪੰਜ ਤਤ ਡੇਰਾ ਲਾਇੰਦਾ। ਸਾਚਾ ਨਾਮ ਕਰ ਪ੍ਰਧਾਨ, ਬ੍ਰਹਿਮੰਡ ਖੰਡ ਆਪ ਸੁਣਾਇੰਦਾ। ਲੋਆਂ ਪੁਰੀਆਂ ਪਾਏ ਵੰਡ, ਆਪ ਆਪਣਾ ਮੁਖ ਛੁਪਾਇੰਦਾ। ਗੁਰਮੁਖਾਂ ਮਿਟਾਏ ਦੂਈ ਦਵੈਤੀ ਕੰਧ, ਭਾਂਡਾ ਭਰਮ ਭਓ ਭੰਨਾਇੰਦਾ। ਆਪ ਸੁਣਾਏ ਆਪਣਾ ਸੁਹਾਗੀ ਛੰਦ, ਆਪਣਾ ਭੇਵ ਆਪੇ ਆਪ ਖੁਲ੍ਹਾਇੰਦਾ। ਲੇਖਾ ਜਾਣੇ ਬੱਤੀ ਦੰਦ, ਰਸਨਾ ਜਿਹਵਾ ਆਪ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਪੁਰਖ ਬਿਧਾਤਾ, ਜੁਗ ਜੁਗ ਮੇਟੇ ਅੰਧੇਰੀ ਰਾਤਾ, ਜਨ ਭਗਤਾਂ ਦੇਵੇ ਸਾਚੀ ਦਾਤਾ, ਸ਼ਬਦ ਪੜ੍ਹਾਈ ਏਕਾ ਗਾਥਾ, ਸਾਚਾ ਮੰਤਰ ਨਾਮ ਦ੍ਰਿੜਾਇੰਦਾ। ਸਾਚਾ ਮੰਤਰ ਸਾਚਾ ਨਾਮ ਨਿਧਾਨ, ਪੁਰਖ ਅਬਿਨਾਸ਼ੀ ਆਪ ਜਣਾਈਆ। ਭਗਤਨ ਦੇਵੇ ਇਕ ਗਿਆਨ, ਏਕਾ ਬ੍ਰਹਮ ਵਿਖਾਈਆ। ਸੰਤਨ ਸੁਣਾਏ ਸਾਚੇ ਕਾਨ, ਆਪਣਾ ਨਾਦ ਆਪ ਵਜਾਈਆ। ਗੁਰਮੁਖਾਂ ਕਰੇ ਦਰ ਪ੍ਰਵਾਨ, ਆਪ ਆਪਣੀ ਅੰਕ ਲਗਾਈਆ। ਗੁਰਸਿਖਾਂ ਦੇਵੇ ਜੀਆ ਦਾਨ, ਲਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਰਚਨ ਰਚਾਈਆ । ਜੁਗ ਜੁਗ ਸ਼ਬਦ ਬਬਾਣ, ਹਰਿ ਸਾਚਾ ਸਚ ਚੜ੍ਹਾਇੰਦਾ। ਲੋਆਂ ਪੁਰੀਆਂ ਵੇਖੇ ਮਾਰ ਧਿਆਨ, ਬ੍ਰਹਮਾ ਵਿਸ਼ਨ ਸ਼ਿਵ ਆਪਣੇ ਭਾਣੇ ਆਪ ਰਹਾਇੰਦਾ। ਕਰੋੜ ਤੇਤੀਸ ਪਾਏ ਆਣ, ਸੁਰਪਤ ਰਾਜਾ ਇੰਦ ਨਿਉਂ ਨਿਉਂ ਸੀਸ ਝੁਕਾਇੰਦਾ। ਲੋਕਮਾਤ ਨਿਰਗੁਣ ਸਰਗੁਣ ਹੋ ਪ੍ਰਧਾਨ, ਗੁਰ ਸਤਿਗੁਰ ਨਾਉਂ ਧਰਾਇੰਦਾ। ਸ਼ਬਦ ਝੁਲਾਏ ਸਚ ਨਿਸ਼ਾਨ, ਨਾਮ ਸਾਚਾ ਵਡ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਖ ਚੁਰਾਸੀ ਖੇਲ ਖਿਲਾਇੰਦਾ। ਲੋਕਮਾਤ ਹਰਿ ਭਗਵੰਤ ਆਪਣੀ ਧਾਰ ਬੰਧਾਈਆ। ਜੋਤ ਜਗਾਏ ਜੁਗ ਜੁਗੰਤ, ਜੁਗ ਜੁਗ ਆਪਣੀ ਕਾਰ ਕਮਾਈਆ। ਆਪ ਉਠਾਏ ਸਾਚੇ ਸੰਤ, ਨਿਰਗੁਣ ਸਰਗੁਣ ਵੇਖ ਵਖਾਈਆ। ਮੇਲ ਮਿਲਾਵਾ ਹਰਿ ਹਰਿ ਕੰਤ, ਘਰ ਸਾਚੇ ਵੱਜੇ ਵਧਾਈਆ। ਭਰਮੇ ਭੁਲੇ ਜੀਵ ਜੰਤ, ਜਨ ਜਨਕਾ ਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਈਆ। ਰੰਗ ਰਤੜਾ ਰੰਗ ਰੰਗੀਲਾ, ਏਕਾ ਪੁਰਖ ਅਖਵਾਇੰਦਾ। ਆਦਿ ਜੁਗਾਦਿ ਛੈਲ ਛਬੀਲਾ, ਸਤਿ ਪੁਰਖ ਨਿਰੰਜਨ ਨਾਉਂ ਧਰਾਇੰਦਾ। ਸੋ ਪੁਰਖ ਨਿਰੰਜਣ ਆਪੇ ਵੇਖੇ ਆਪਣਾ ਸਚ ਕਬੀਲਾ, ਲੱਖ ਚੁਰਾਸੀ ਫੋਲ ਫੋਲਾਇੰਦਾ। ਹਰਿ ਪੁਰਖ ਨਿਰੰਜਣ ਦੋ ਜਹਾਨਾਂ ਕਰੇ ਆਪਣਾ ਹੀਲਾ, ਆਪ ਆਪਣਾ ਬਿਰਧ ਧਰਾਇੰਦਾ । ਏਕੰਕਾਰਾ ਜਗਤ ਵਕੀਲਾ, ਹਰਿਜਨ ਸਾਚੇ ਆਪ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਬਣ ਮਲਾਹ, ਹਰਿਜਨ ਸਾਚੇ ਲਏ ਜਗਾ, ਸਾਚੇ ਬੇੜੇ ਆਪ ਚੜ੍ਹਾ, ਦੋ ਜਹਾਨਾਂ ਪਾਰ ਕਰਾਇੰਦਾ। ਦੋ ਜਹਾਨਾਂ ਉਤਰੇ ਪਾਰ, ਗੁਰਸਿਖ ਵਡ ਵਡਿਆਈਆ। ਸਤਿਗੁਰ ਪੂਰਾ ਦੇਵੇ ਤਾਰ, ਆਦਿ ਜੁਗਾਦਿ ਵੇਸ ਵਟਾਈਆ। ਦੋ ਜਹਾਨਾ ਕਰੇ ਪਿਆਰ, ਨਿਰਗੁਣ ਸਰਗੁਣ ਮੇਲ ਮੇਲਾਈਆ। ਦਿਸ ਨਾ ਆਏ ਵਿਚ ਸੰਸਾਰ, ਦੋਏ ਦੋਏ ਲੋਚਣ ਵੇਖ ਥੱਕੀ ਸਰਬ ਲੁਕਾਈਆ। ਜਿਸ ਜਨ ਖੋਲ੍ਹੇ ਬੰਦ ਕਿਵਾੜ, ਤੀਜਾ ਨੈਣ ਆਪ ਖੁਲਾਈਆ। ਸਾਚੇ ਪੌੜੇ ਦੇਵੇ ਚਾੜ੍ਹ, ਸੁਖਮਨ ਟੇਡੀ ਬੰਕ ਪਾਰ ਕਰਾਈਆ । ਮੇਟ ਮਿਟਾਏ ਪੰਚਮ ਧਾੜ, ਮਾਇਆ ਮਮਤਾ ਮੋਹ ਚੁਕਾਈਆ। ਕਰੇ ਪ੍ਰਕਾਸ਼ ਬਹੱਤਰ ਨਾੜ, ਨਿਰਗੁਣ ਜੋਤ ਡਗਮਗਾਈਆ। ਅੰਮ੍ਰਿਤ ਦੇਵੇ ਠੰਡੀ ਠਾਰ, ਨਿਝਰ ਝਿਰਨਾ ਆਪ ਝਿਰਾਈਆ। ਕਾਗ ਉਡਾਏ ਹੰਸਾ ਡਾਰ, ਮਾਣਕ ਮੋਤੀ ਚੋਗ ਚੁਗਾਈਆ। ਨਾਦਿ ਸੁਣਾਏ ਸੱਚੀ ਧੁਨਕਾਰ, ਘਰ ਮੰਦਰ ਸ਼ਬਦ ਅਲਾਹੀਆ। ਆਪ ਸੁਣਾਏ ਸੁਣਾਵਣਹਾਰ, ਦੂਸਰ ਸੰਗ ਨਾ ਕੋਈ ਰਖਾਈਆ। ਅਨਹਦ ਢੋਲਾ ਮਰਦੰਗ ਵੱਜੇ ਅਪਾਰ, ਸਤਿਗੁਰ ਪੂਰਾ ਆਪ ਵਜਾਈਆ। ਸੁਰਤ ਸਵਾਣੀ ਰਹੇ ਖਬਰਦਾਰ, ਆਲਸ ਨਿੰਦਰਾ ਦਏ ਮਿਟਾਈਆ। ਹਉਮੇ ਹੰਗਤਾ ਗੜ੍ਹ ਤੋੜੇ ਹੰਕਾਰ, ਸਾਚਾ ਮਾਰਗ ਇਕ ਵਿਖਾਈਆ। ਲੇਖਾ ਜਾਣੇ ਅੰਦਰ ਬਾਹਰ, ਗੁਪਤ ਜ਼ਾਹਿਰ ਭੇਵ ਨਾ ਰਾਈਆ। ਸਾਚੀ ਸੇਜਾ ਕਰ ਪਿਆਰ, ਆਪੇ ਬੈਠਾ ਆਸਣ ਲਾਈਆ। ਹਰਿਜਨ ਸਾਚੇ ਕਰ ਤਿਆਰ, ਆਪ ਆਪਣੀ ਭੁਜਾਂ ਉਠਾਈਆ। ਚਤਰਭੁਜ ਹਰਿ ਮੀਤ ਮੁਰਾਰ, ਆਦਿ ਸ਼ਕਤ ਰੂਪ ਵਿਸਮਾਦ, ਵਿਸਮਾਦ ਰਿਹਾ ਸਮਾਈਆ। ਕਰੇ ਖੇਲ ਅਗੰਮ ਅਪਾਰ, ਧਾਮ ਅਗੰਮ ਇਕ ਸੁਹਾਈਆ। ਹੱਡ ਮਾਸ ਨਾੜੀ ਚਮੜੇ ਵਸਿਆ ਬਾਹਰ, ਤਤਵ ਤਤ ਨਾ ਕੋਈ ਰਖਾਈਆ। ਖੁਸ਼ੀ ਗਮ ਨਾ ਕੋਈ ਪਿਆਰ, ਹਰਖ਼ ਸੋਗ ਨਾ ਕੋਈ ਜਣਾਈਆ। ਗੁਰਸਿਖਾਂ ਬਖਸ਼ੇ ਚਰਨ ਪਿਆਰ, ਚਰਨ ਚਰਨੋਦਕ ਮੁਖ ਚੁਆਈਆ। ਵਰਨ ਗੋਤ ਕਰੇ ਖਵਾਰ, ਆਤਮ ਬ੍ਰਹਮ ਇਕ ਵਡਿਆਈਆ । ਹਰਨ ਫਰਨ ਨੇਤਰ ਖੋਲ੍ਹ ਗੁਰ ਅਵਤਾਰ, ਆਪਣਾ ਰੂਪ ਦਰਸਾਈਆ। ਦਰ ਘਰ ਸਾਚੇ ਦੇਵੇ ਵਾੜ, ਨਾ ਕੋਈ ਮੇਟੇ ਮੇਟ ਮਿਟਾਈਆ। ਵਾਅ ਨਾ ਲੱਗੇ ਤੱਤੀ ਹਾੜ, ਜਿਸ ਮਿਲਿਆ ਹਰਿ ਹਰਿ ਸੱਚਾ ਸ਼ਹਿਨਸ਼ਾਹੀਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਵੇਖ ਵਖਾਈਆ। ਸਤਿਗੁਰ ਪੂਰਾ ਫਿਰੇ ਪਿਛੇ ਅਗਾੜ, ਜਗ ਭਗਤਨ ਸੇਵ ਕਮਾਈਆ। ਕਲਜੁਗ ਮੇਟੇ ਅੰਧੇਰੀ ਰਾਤ, ਰੈਣ ਅੰਧੇਰੀ ਰਹਿਣ ਨਾ ਪਾਈਆ। ਕੂੜੀ ਕਿਰਿਆ ਕਰੇ ਛਾਰ, ਖਾਕੀ ਖਾਕ ਆਪ ਉਡਾਈਆ। ਮਨਮਤ ਨਾ ਕਰੇ ਸ਼ੰਗਾਰ, ਵੇਸਵਾ ਨਾਰ ਨਾ ਕੋਈ ਅਖਵਾਈਆ। ਘਰ ਘਰ ਅੰਦਰ ਕਰੇ ਪਿਆਰ, ਧਰਤ ਧਵਲ ਦਏ ਵਡਿਆਈਆ। ਕਰਨੀ ਕਰਤਾ ਕਰੇ ਆਪ ਨਿਰੰਕਾਰ, ਦੂਸਰ ਹੋਰ ਨਾ ਸੰਗ ਰਖਾਈਆ। ਖੇਲੇ ਖੇਲ ਪੁਰਖ ਕਰਤਾਰ, ਨਰ ਨਰਾਇਣ ਵੱਜੀ ਵਧਾਈਆ। ਦੋ ਜਹਾਨਾਂ ਬਣ ਸਿਕਦਾਰ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਸਤਿ ਸਰੂਪੀ ਸਾਚਾ ਨਿਸ਼ਾਨਾ ਏਕਾ ਚਾੜ੍ਹ, ਸੱਤੇ ਦੀਪਾਂ ਨੌ ਖੰਡਾਂ ਬ੍ਰਹਿਮੰਡਾਂ ਆਪ ਵਿਖਾਈਆ। ਸੀਸ ਰੱਖ ਸਚ ਦਸਤਾਰ, ਤਖਤ ਤਾਜ ਇਕ ਸੁਹਾਈਆ। ਲੱਖ ਚੁਰਾਸੀ ਰਚ ਰਚ ਕਾਜ, ਲੇਖਾ ਜਾਣੇ ਬੇਪ੍ਰਵਾਹੀਆ। ਸਾਚੇ ਸੰਤਾਂ ਮਾਰੇ ਇਕ ਆਵਾਜ਼, ਲਿਖਣ ਪੜ੍ਹਨ ਵਿਚ ਨਾ ਆਈਆ। ਧੁਰਦਰਗਾਹੀ ਦੇਵੇ ਦਾਜ, ਨਾਮ ਵਸਤੂ ਝੋਲੀ ਪਾਈਆ। ਸ਼ਬਦ ਚੜਾਏ ਸਚ ਜਹਾਜ, ਏਕਾ ਚੱਪੂ ਹੱਥ ਉਠਾਈਆ। ਜਨ ਭਗਤਾਂ ਸਾਜਨ ਆਪੇ ਸਾਜ, ਆਪਣੇ ਭਾਂਡੇ ਆਪ ਘੜਾਈਆ। ਜੁਗਾ ਜੁਗੰਤਰ ਰੱਖੇ ਲਾਜ, ਭੁੱਲ ਰਹੇ ਨਾ ਰਾਈਆ। ਹਰਿ ਕਾ ਨੂਰ ਨਾ ਝੱਲੇ ਕੋਈ ਤਾਬ, ਗੁਰ ਪੀਰ ਅਵਤਾਰ ਰਹੇ ਗਾਈਆ। ਸ਼ਬਦ ਜਣਾਏ ਬੋਧ ਅਗਾਧ, ਬੋਧ ਅਗਾਧੀ ਇਕ ਅਖਵਾਈਆ । ਜੋਤੀ ਜੋਤ ਸਰੁਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲਾ ਦੀਨ ਦਿਆਲਾ, ਸਚਖੰਡ ਦਵਾਰ ਵਸੇ ਸੱਚੀ ਧਰਮਸਾਲਾ, ਸਾਚੇ ਸਿੰਘਾਸਣ ਆਸਣ ਸੋਭਾ ਪਾਈਆ । ਸੋਭਾਵੰਤ ਸਚਖੰਡ ਦਵਾਰ, ਸਾਚਾ ਆਸਣ ਲਾਇੰਦਾ। ਨਿਰਗੁਣ ਰੂਪ ਆਪ ਨਿਰੰਕਾਰ, ਨਿਰਵੈਰ ਆਪਣਾ ਖੇਲ ਖਿਲਾਇੰਦਾ। ਅਜੂਨੀ ਰਹਿਤ ਅੰਤ ਨਾ ਪਾਰਾਵਾਰ, ਭੇਵ ਅਭੇਦ ਨਾ ਕੋਈ ਖੁਲਾਇੰਦਾ। ਜੁਗ ਜੁਗ ਆਵੇ ਜਾਵੇ ਆਪਣੀ ਵਾਰ, ਆਪ ਆਪਣੀ ਰਚਨ ਰਚਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ, ਕਲਜੁਗ ਅੰਤਮ ਵੇਖ ਵਖਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਕੌੜੇ ਰੀਠੇ ਭੰਨ ਵਖਾਇੰਦਾ। ਹਰਿ ਕਾ ਭੇਵ ਅਗੰਮ ਅਪਾਰ, ਵੇਦ ਕਤੇਬ ਭੇਵ ਨਾ ਪਾਇੰਦਾ। ਕਾਗਦ ਕਲਮ ਲਿਖ ਲਿਖ ਗਈ ਹਾਰ, ਹਰਿ ਕਾ ਹਿਸਾਬ ਨਾ ਕੋਈ ਆਇੰਦਾ। ਸਾਧ ਸੰਤ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਇੰਦਾ। ਗੁਰ ਸਤਿਗੁਰ ਕਹੇ ਅੰਤ ਨਾ ਪਾਰਾਵਾਰ, ਬੇਅੰਤ ਨਾਉਂ ਧਰਾਇੰਦਾ। ਕਲਜੁਗ ਅੰਤਮ ਲਏ ਅਵਤਾਰ, ਨਿਰਗੁਣ ਆਪਣਾ ਰੂਪ ਧਰਾਇੰਦਾ। ਜੋਤੀ ਜਾਮਾ ਭੇਵ ਨਿਆਰ, ਲੋਆਂ ਪੁਰੀਆਂ ਖੇਲ ਖਿਲਾਇੰਦਾ। ਲੇਖਾ ਜਾਣੇ ਰਵ ਸਸ ਸਤਾਰ, ਬ੍ਰਹਮਾ ਵਿਸ਼ਨ ਸ਼ਿਵ ਆਪ ਉਠਾਇੰਦਾ। ਕ੍ਰੋੜ ਤੇਤੀਸਾ ਦਏ ਅਧਾਰ, ਸੁਰਪਤ ਰਾਜਾ ਅੱਖ ਖੁਲ੍ਹਾਇੰਦਾ। ਗਣ ਗੰਧਰਬ ਲੇਖਾ ਜਾਣੇ ਆਰ ਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਪਾਲਾ ਦੀਨ ਦਿਆਲਾ, ਜੁਗ ਜੁਗ ਚਲੇ ਅਵਲੜੀ ਚਾਲਾ, ਆਪਣੀ ਚਾਲ ਆਪ ਰਖਾਇੰਦਾ। ਜੁਗਾ ਜੁਗੰਤਰ ਅਵਲੜੀ ਚਾਲ, ਨਰ ਨਰਾਇਣ ਆਪ ਚਲਾਇੰਦਾ। ਹਰਿ ਪੁਰਖ ਨਿਰੰਜਨ ਖੇਲ ਨਿਰਾਲ, ਅਕਲ ਕਲ ਵਰਤਾਇੰਦਾ। ਏਕੰਕਾਰ ਬਣ ਦਲਾਲ, ਲੋਕਮਾਤ ਵੇਸ ਵਟਾਇੰਦਾ । ਆਦਿ ਨਿਰੰਜਨ ਜੋਤ ਜਲਾਲ, ਜਲਵਾ ਨੂਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਸਦ ਪ੍ਰਿਤਪਾਲ, ਸੂਰਾ ਸਰਬੰਗ ਨਾਉਂ ਧਰਾਇੰਦਾ। ਸ੍ਰੀ ਭਗਵਾਨ  ਵੇਖਣਹਾਰਾ ਪਤ ਡਾਲ, ਆਪ ਆਪਣਾ ਬਲ ਧਰਾਇੰਦਾ। ਪਾਰਬ੍ਰਹਮ ਤ੍ਰੈਗੁਣ ਮਾਇਆ ਪਾ ਜੰਜਾਲ, ਲੱਖ ਚੁਰਾਸੀ ਬੰਧਨ ਪਾਇੰਦਾ। ਪਾਰਬ੍ਰਹਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਵਡਿਆਇੰਦਾ। ਤ੍ਰੈਗੁਣ ਬੱਧਾ ਨਾਤਾ, ਲੱਖ ਚੁਰਾਸੀ ਆਪ ਹੰਢਾਈਆ। ਖੇਲੇ ਖੇਲ ਪੁਰਖ ਸਮਰਾਥਾ, ਮਹਿਮਾ ਅਗਣਤ ਗਣੀ ਨਾ ਜਾਈਆ। ਜਗਤ ਅੰਧੇਰ ਅੰਧੇਰੀ ਰਾਤਾ, ਚਾਰ ਕੁੰਟ ਅੰਧੇਰਾ ਛਾਈਆ। ਚਾਰੇ ਵਰਨ ਗਾਇਨ ਗਾਥਾ, ਹਰਿ ਕਾ ਰੂਪ ਦਿਸ ਨਾ ਆਈਆ। ਲਹਿਣਾ ਚੁੱਕੇ ਨਾ ਮਸਤਕ ਮਾਥਾ, ਪੂਰਬ ਲੇਖਾ ਨਾ ਕੋਈ ਰਖਾਈਆ। ਅੰਦਰ ਮੰਦਰ ਨਾ ਸੁਣਾਏ ਕੋਈ ਪੂਜਾ ਪਾਠ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਮਾਨਸ ਜਨਮ ਪੂਰਾ ਨਾ ਕਰੇ ਕੋਈ ਘਾਟਾ, ਅਠ ਸਠ ਤੀਰਥ ਰਹੇ ਨਹਾਈਆ। ਨਜ਼ਰ ਨਾ ਆਏ ਜੋਤ ਲਿਲਾਟਾ, ਲਾਟਾਂ ਵਾਲੀ ਰਹੇ ਧਿਆਈਆ। ਅੰਮ੍ਰਿਤ ਪਿਆਏ ਨਾ ਸਾਚੇ ਬਾਟਾ, ਭਰ ਪਿਆਲਾ ਜਾਮ ਨਾ ਕੋਈ ਪਿਆਈਆ। ਨੇੜ ਨਾ ਦਿਸੇ ਆਪਣੀ ਵਾਟਾ, ਆਤਮ ਬ੍ਰਹਮ ਨਾ ਕੋਈ ਰੁਸ਼ਨਾਈਆ। ਆਪਣਾ ਪਰਦਾ ਨਾ ਕਿਸੇ ਪਾਟਾ, ਘਰ ਮੰਦਰ ਨਾ ਵੇਖ ਵਖਾਈਆ। ਕਲਜੁਗ ਖੇਲੇ ਖੇਲ ਬਾਜ਼ੀਗਰ ਨਾਟਾ, ਆਪ ਆਪਣਾ ਸਾਂਗ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਸਮਝਾਈਆ। ਹਰਿਜਨ ਸਾਚਾ ਪੇਖਿਆ, ਪੇਖਣਹਾਰ ਨਿਰੰਕਾਰ। ਧੁਰਦਰਗਾਹੀ ਲਿਖੇ ਲੇਖਿਆ, ਲਿਖਣਹਾਰ ਆਪ ਕਰਤਾਰ। ਕਿਸੇ ਹੱਥ ਨਾ ਆਏ ਔਲੀਏ ਪੀਰ ਸ਼ੇਖਿਆ, ਪੀਰ ਦਸਤਗੀਰ ਹੋਏ ਖ਼ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਧਾਰੇ ਭੇਖਿਆ, ਨਿਰਗੁਣ ਮਾਤ ਲਏ ਅਵਤਾਰ। ਮੁਛ ਦਾਹੜੀ ਨਾ ਦਿਸੇ ਕੇਸਿਆ, ਮੂੰਡ ਮੁੰਡਾਏ ਨਾ ਵਿਚ ਸੰਸਾਰ। ਆਪੇ ਹੋਏ ਨਰ ਨਰੇਸਿਆ, ਸਚਖੰਡ ਨਿਵਾਸੀ ਬੇਐਬ ਪਰਵਰਦਿਗਾਰ। ਹਰਿ ਹਰਿ ਲੇਖਾ ਜਾਣੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਿਆ, ਆਪ ਆਪਣੀ ਬੰਨੇ ਧਾਰ, ਆਪ ਫਿਰੇ ਦੇਸ ਪ੍ਰਦੇਸਿਆ, ਲੋਆਂ ਪੁਰੀਆਂ ਪਾਵੇ ਸਾਰ। ਬ੍ਰਹਿਮੰਡਾਂ ਖੰਡਾਂ ਆਪ ਪ੍ਰਕਾਸਿਆ, ਨਿਰਗੁਣ ਦਾਤਾ ਜੋਤ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਖੇਲ ਕਰੇ ਅਗੰਮ ਅਪਾਰ। ਅਲੱਖ ਅਗੰਮ ਅਗੰਮੜਾ, ਹਰਿ ਸਾਚੀ ਖੇਲ ਖਿਲਾਇੰਦਾ। ਮਾਤ ਪਿਤ ਨਾ ਅੰਮੀ ਅੰਮੜਾ, ਸੁਤ ਗੋਦ ਨਾ ਕੋਈ ਬਹਾਇੰਦਾ। ਪੈਸਾ ਪੱਲੇ ਨਾ ਦਮੜੀ ਦਮੜਾ, ਸਾਚਾ ਹੱਟ ਇਕ ਖੁਲ੍ਹਾਇੰਦਾ। ਨਾ ਖੁਸ਼ੀ ਨਾ ਗਮੜਾ, ਨੇਤਰ ਨੀਰ ਨਾ ਕੋਈ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਖੇਲ ਨਰ ਹਰਿ ਨਰਾਇਣ ਆਪਣਾ ਨਾਉਂ ਧਰਾਇੰਦਾ। ਖੇਲੇ ਖੇਲ ਨਰ ਹਰਿ ਬਨਵਾਰੀ, ਅਕਲ ਕਲ ਧਰਾਈਆ। ਖੇਲੇ ਖੇਲ ਅਗੰਮ ਅਪਾਰੀ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਦੇਵੇ ਨਾਮ ਭੰਡਾਰੀ, ਏਕਾ ਵਸਤ ਹੱਥ ਫੜਾਈਆ। ਗੁਰਸਿਖ ਆਤਮ ਰਹੇ ਨਾ ਮਾਤ ਕਵਾਰੀ, ਹਰਿ ਹਰਿ ਸਾਚਾ ਕੰਤ ਪ੍ਰਨਾਈਆ। ਇਛਿਆ ਭਿਛਿਆ ਕਰੇ ਸਚ ਸ਼ੰਗਾਰੀ, ਏਕਾ ਗਹਿਣਾ ਸ਼ਬਦ ਤਨ ਪਹਿਨਾਈਆ। ਸਚਖੰਡ ਨਿਵਾਸੀ ਘਰ ਵਸਾਏ ਏਕਾ ਬਾਰੀ, ਸੱਥਰ ਯਾਰੜਾ ਹੇਠ ਵਛਾਈਆ। ਕਲਜੁਗ ਅੰਤਮ ਆਈ ਵਾਰੀ, ਲੱਖ ਚੁਰਾਸੀ ਦਏ ਦੁਹਾਈਆ। ਅੱਲਾ ਰਾਣੀ ਰੋਵੇ ਜ਼ਾਰੋ ਜ਼ਾਰੀ, ਨੇਤਰ ਨੈਣਾਂ ਨੀਰ ਵਹਾਈਆ। ਉਤਰ ਪੂਰਬ ਪਛਮ ਦੱਖਣ ਰਿਹਾ ਵਿਚਾਰੀ, ਸਚ ਸਿੰਘਾਸਣ ਬੈਠਾ ਬੇਪਰਵਾਹੀਆ। ਪੰਡਤ ਪਾਂਧੇ ਪੱਤਰੀ ਨਾ ਕਿਸੇ ਵਿਚਾਰੀ, ਮਨ ਕਾ ਪਤਰਾ ਨਾ ਕੋਈ ਉਲਟਾਈਆ। ਗ੍ਰੰਥੀ ਪੰਥੀ ਪੜ੍ਹ ਪੜ੍ਹ ਗਏ ਹਾਰੀ, ਹਰਿ ਕਾ ਰੂਪ ਨਜ਼ਰ ਨਾ ਆਈਆ। ਬਿਨ ਸਤਿਗੁਰ ਕੋਈ ਨਾ ਚੜ੍ਹੇ ਉਚ ਅਟਾਰੀ, ਚੜ੍ਹ ਚੜ੍ਹ ਥੱਕੀ ਸਰਬ ਲੋਕਾਈਆ। ਅਠਸਠ ਤੀਰਥ ਹੋਏ ਖਵਾਰੀ, ਧੀਆਂ ਭੈਣਾ ਰਹੇ ਤਕਾਈਆ। ਨਾ ਕੋਈ ਪੁਰਸ਼ ਨਾ ਕੋਈ ਨਾਰੀ, ਨਰ ਨਰਾਇਣ ਨਾ ਘਰ ਬਹਾਈਆ। ਜਗਤ ਜੀਵ ਹੋਏ ਹੰਕਾਰੀ, ਜਗਤ ਸੇਵਾ ਰਹੇ ਕਮਾਈਆ। ਆਪਣੀ ਕਰੇ ਨਾ ਕੋਈ ਕਾਰੀ, ਜਗਤ ਵੈਦ ਸਰਬ ਅਖਵਾਈਆ। ਬਿਨ ਗੁਰਮੁਖ ਲੇਖੇ ਲੱਗੇ ਨਾ ਕਿਸੇ ਦੀ ਦਾਹੜੀ, ਸਤਿਗੁਰ ਚਰਨ ਨਾ ਜੋ ਛੁਹਾਈਆ। ਕਾਇਆ ਫਸਲ ਨਾ ਪੱਕਣਾ ਅੰਤਮ ਹਾੜੀ, ਕੱਚੇ ਫਲ ਦਏ ਤੁੜਾਈਆ। ਬਿਨ ਸਤਿਗੁਰ ਪੂਰੇ ਫਿਰੇ ਜੰਗਲ ਜੂਹ ਉਜਾੜ ਪਹਾੜੀ, ਦਰਗਾਹ ਸਾਚੀ ਨਾ ਕੋਈ ਬਹਾਈਆ। ਲੱਖ ਚੁਰਾਸੀ ਲੁੱਟੇ ਮੌਤ ਲਾੜੀ, ਘਰ ਘਰ ਆਪਣਾ ਫੇਰਾ ਪਾਈਆ। ਗੁਰਮੁਖ ਮਿਲੇ ਪਾਇਆ ਪਾਰਬ੍ਰਹਮ ਪਰਖੋਤਮ ਬੇਐਬ ਪਰਵਰਦਿਗਾਰੀ, ਵੇਲੇ ਅੰਤ ਹੋਏ ਸਹਾਈਆ। ਸ਼ਾਹੋ ਭੂਪ ਹਰਿ ਸਚ ਸਿਕਦਾਰੀ, ਸਾਚੇ ਤਖਤ ਡੇਰਾ ਲਾਈਆ। ਹੁਕਮੀ ਹੁਕਮ ਵਰਤੇ ਵਰਤਾਰੀ, ਹੁਕਮੀ ਹੁਕਮ ਸਰਬ ਫਿਰਾਈਆ। ਕਲਜੁਗ ਅੰਤਮ ਖੇਲ ਨਿਰਾਲੀ, ਪ੍ਰਗਟ ਹੋਏ ਬੇਪ੍ਰਵਾਹੀਆ। ਤੇਜ ਕਟਾਰ ਨਾ ਕੋਈ ਉਠਾਲੀ, ਖੜਗ ਖੰਡਾ ਨਾ ਕੋਈ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਵਰ, ਜਿਸ ਜਨ ਬੂਝ ਬੁਝਾਈਆ। ਗੁਰਮੁਖ ਚਤਰ ਸੁਜਾਨ, ਗੁਰ ਸਤਿਗੁਰ ਦਯਾ ਕਮਾਇੰਦਾ। ਗੁਰਸਿਖ ਚਤਰ ਸੁਜਾਨ, ਸਤਿਗੁਰ ਮੇਲ ਮਿਲਾਇੰਦਾ। ਗੁਰਸਿਖ ਚਤਰ ਸੁਜਾਨ, ਘਰ ਮੰਦਰ ਬੰਕ ਸੁਹਾਇੰਦਾ। ਗੁਰਸਿਖ ਚਤਰ ਸੁਜਾਨ, ਅੰਦਰ ਮੰਦਰ ਜੋਤ ਜਗਾਇੰਦਾ। ਗੁਰਸਿਖ ਚਤਰ ਸੁਜਾਨ, ਸ਼ਬਦ ਧੁਨ ਰਾਗ ਅਲਾਇੰਦਾ। ਗੁਰਸਿਖ ਚਤਰ ਸੁਜਾਨ, ਸਾਚੀ ਸਖੀਆਂ ਮੇਲ ਮਿਲਾਇੰਦਾ। ਗੁਰਸਿਖ ਚਤਰ ਸੁਜਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਵਿਚੋਲਾ ਆਪ ਬਣਾਇੰਦਾ। ਸ਼ਬਦ ਵਿਚੋਲਾ ਲੋਕਮਾਤ, ਜੁਗ ਜੁਗ ਹਰਿ ਹਰਿ ਆਪ ਪ੍ਰਗਟਾਇੰਦਾ। ਬੈਠਾ ਰਹੇ ਇਕ ਇਕਾਂਤ, ਦਰਗਾਹ ਸਾਚੀ ਸੋਭਾ ਪਾਇੰਦਾ। ਉਤਮ ਰੱਖੇ ਆਪਣੀ ਜ਼ਾਤ, ਵਰਨ ਗੋਤ ਨਾ ਵੰਡ ਵੰਡਾਇੰਦਾ। ਜਨ ਭਗਤਾਂ ਦੇਵੇ ਸਾਚੀ ਦਾਤ, ਸਾਚੀ ਵਸਤ ਸਾਚੇ ਹੱਟ ਵਿਕਾਇੰਦਾ। ਚੌਦਾਂ ਲੋਕ ਵਖਾਏ ਏਕਾ ਖਾਟ, ਆਪਣਾ ਆਸਣ ਆਪੇ ਲਾਇੰਦਾ। ਚੌਦਾਂ ਤਬਕਾਂ ਮੇਟੇ ਵਾਟ, ਦੂਰ ਦੁਰਾਡਾ ਪੰਧ ਮੁਕਾਇੰਦਾ। ਜਨ ਭਗਤਾਂ ਪੂਰਾ ਕਰੇ ਘਾਟ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦਾਤਾ ਇਸ਼ਟ ਗੁਰਦੇਵ ਸ੍ਰਿਸ਼ਟ ਸਬਾਈ ਆਪ ਬੁਝਾਇੰਦਾ। ਏਕਾ ਸ਼ਬਦ ਗੁਰ ਸੂਰ, ਦੂਸਰ ਰੂਪ ਨਾ ਕੋਈ ਜਣਾਈਆ। ਆਦਿ ਜੁਗਾਦੀ ਆਸਾ ਮਨਸਾ ਪੂਰ, ਨਾ ਮਰੇ ਨਾ ਜਾਈਆ। ਜੁਗਾ ਜੁਗੰਤਰ ਹਾਜ਼ਰ ਹਜ਼ੂਰ, ਹਰਿ ਸੱਚਾ ਬੇਪ੍ਰਵਾਹੀਆ। ਨਾ ਨੇੜੇ ਨਾ ਦਿਸੇ ਦੂਰ, ਨਿਝ ਆਤਮ ਡੇਰਾ ਲਾਈਆ। ਨਾਤਾ ਤੋੜੇ ਕੂੜੋ ਕੂੜ, ਕੂੜੀ ਕਿਰਿਆ ਦਏ ਮਿਟਾਈਆ। ਆਦਿ ਜੁਗਾਦਿ ਸਦ ਭਰਪੂਰ, ਅਤੋਲ ਅਤੁਲ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਇਕ ਵਖਾਈਆ। ਸ਼ਬਦ ਗੁਰ ਨੌਜਵਾਨ, ਏਕਾ ਰੰਗ ਸਮਾਇਆ। ਆਪ ਝੁਲਾਏ ਸਚ ਨਿਸ਼ਾਨ, ਦਰ ਘਰ ਸਾਚੇ ਆਪ ਉਠਾਇਆ। ਆਪੇ ਲੇਖਾ ਜਾਣੇ ਗੋਪੀ ਕਾਹਨ, ਮੰਡਲ ਰਾਸ ਆਪ ਰਚਾਇਆ। ਆਪੇ ਰਾਮ ਰੂਪ ਭਗਵਾਨ, ਗਰੀਬ ਨਿਮਾਣੇ ਗਲੇ ਲਗਾਇਆ। ਆਪੇ ਲੋਕਮਾਤ ਹੋ ਪ੍ਰਧਾਨ, ਨਿਰਗੁਣ ਨਾਮ ਸਤਿ ਆਪ ਦ੍ਰਿੜਾਇਆ। ਆਪੇ ਖੜ੍ਹਗ ਖੰਡਾ ਫੜ ਕ੍ਰਿਪਾਨ, ਬf੍ਰਹਮੰਡਾਂ ਵੇਖ ਵਖਾਇਆ। ਆਪੇ ਚਿਲਾ ਤੀਰ ਕਮਾਨ, ਤੀਰ ਤੁਫੰਗ ਆਪ ਵਖਾਇਆ। ਆਪੇ ਹੋਏ ਹਰਿ ਮਿਹਰਵਾਨ, ਹਰਿਜਨ ਸਾਚੇ ਲਏ ਮਿਲਾਇਆ। ਪਤਤ ਪਾਪੀ ਸਰਬ ਤਰ ਜਾਣ, ਜਿਸ ਜਨ ਆਪਣੀ ਦਯਾ ਕਮਾਇਆ। ਕਰੇ ਪ੍ਰਕਾਸ਼ ਕੋਟਨ ਭਾਨ, ਅੰਧ ਅੰਧੇਰ ਮਿਟਾਇਆ। ਚਰਨ ਧੂੜ ਕਰਾਏ ਅਸ਼ਨਾਨ, ਦੁਰਮਤ ਮੈਲ ਰਹੇ ਨਾ ਰਾਇਆ। ਦਰਗਾਹ ਸਾਚੀ ਦੇਵੇ ਮਾਣ, ਲਖ ਚੁਰਾਸੀ ਫੰਦ ਕਟਾਇਆ। ਰਾਏ ਧਰਮ ਮੁਖ ਸ਼ਰਮਾਣ, ਚਿਤਰ ਗੁਪਤ ਨਾ ਲੇਖ ਵਖਾਇਆ। ਜਿਸ ਜਨ ਸਤਿਗੁਰ ਪੂਰਾ ਮਿਲਿਆ ਆਣ, ਅੰਤਮ ਜੋਤੀ ਜੋਤ ਮੇਲ ਮਿਲਾਇਆ। ਸ਼ਬਦ ਵਖਾਏ ਸਚ ਬਿਬਾਨ, ਲੋਆਂ ਪੁਰੀਆਂ ਵੇਖ ਵਿਖਾਇਆ। ਸੱਚਖੰਡ ਵਿਖਾਏ ਇਕ ਮਕਾਨ, ਸਚਖੰਡ ਨਿਵਾਸੀ ਆਪ ਸੁਹਾਇਆ। ਵਿਰਲੇ ਸੰਤ ਕੰਤ ਭਗਵੰਤ ਰੰਗ ਰਲੀਆਂ ਮਨਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਵਿਚ ਸੰਸਾਰ, ਜਗਤ ਸਾਗਰ ਵੇਖ ਵਖਾਇਆ। ਜਗਤ ਸਾਗਰ ਡੂੰਘੀ ਗਾਰ, ਹਰਿ ਸਤਿਗੁਰ ਵੇਖ ਵਖਾਇੰਦਾ। ਗੁਰਮੁਖ ਸਾਜਣ ਲਏ ਉਭਾਰ, ਆਪ ਆਪਣੀ ਬੂਝ ਬੁਝਾਇੰਦਾ। ਮਨਮੁਖਾਂ ਧੱਕਾ ਦੇਵੇ ਮਾਰ, ਧਰਨੀ ਹੌਲਾ ਭਾਰ ਕਰਾਇੰਦਾ। ਧਰਮ ਰਾਏ ਦਰ ਖੋਲ੍ਹ ਕਿਵਾੜ, ਸਾਚਾ ਲੇਖਾ ਲੇਖੇ ਹੱਥ ਰਖਾਇੰਦਾ। ਨਾ ਕੋਈ ਛੁਡਾਏ ਸੱਜਣ ਮੀਤ ਮੁਰਾਰ, ਮਾਤ ਪਿਤ ਭਾਈ ਭੈਣ ਨਾ ਸੰਗ ਰਖਾਇੰਦਾ। ਬਿਨ ਸਤਿਗੁਰ ਪੂਰੇ ਕੋਈ ਨਾ ਉਤਰੇ ਪਾਰ, ਵੇਲਾ ਅੰਤ ਨਾ ਕੋਈ ਵਿਖਾਇੰਦਾ। ਸ਼ਾਹ ਸੁਲਤਾਨ ਰੋਵਣ ਜ਼ਾਰੋ ਜ਼ਾਰ, ਤਖਤ ਤਾਜ ਸਰਬ ਤਜਾਇੰਦਾ। ਹਰਿ ਸੰਤ ਹਰਿ ਭਗਤ ਏਕਾ ਸ਼ਬਦ ਬੋਲ ਜੈਕਾਰ, ਵੇਲੇ ਅੰਤਮ ਖੁਸ਼ੀ ਮਨਾਇੰਦਾ। ਦਰ ਘਰ ਆਏ ਮੀਤ ਮੁਰਾਰ, ਫੜ ਬਾਹੋਂ ਗਲੇ ਲਗਾਇੰਦਾ। ਗੁਰਸਿਖਾਂ ਉਠਾਏ ਸਿਰ ਆਪਣੇ ਭਾਰ, ਸੀਸ ਜਗਦੀਸ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਬੀਸ ਇਕੀਸ ਸ਼ਬਦ ਹਦੀਸ ਚਾਰ ਵਰਨ ਚਾਰ ਕੁੰਟ ਨੌ ਖੰਡ ਵਿਚ ਬ੍ਰਹਿਮੰਡ ਸੂਰਾ ਸਰਬੰਗ ਆਪਣਾ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਵਰ, ਇਕ ਵਖਾਏ ਸਾਚਾ ਘਰ, ਕਾਇਆ ਮੰਦਰ ਆਪੇ ਵੜ, ਆਪ ਆਪਣਾ ਮੇਲ ਮਿਲਾਇੰਦਾ।