੧੧ ਚੇਤ ੨੦੧੪ ਬਿਕ੍ਰਮੀ ਬਚਨ ਸਿੰਘ ਦੇ ਗ੍ਰਹਿ ਪਿੰਡ ਧਿਆਨ ਪੁਰ ਜ਼ਿਲਾ ਅੰਬਾਲਾ
ਗੁਰ ਸਤਿਗੁਰ ਗੁਰਦੇਵ, ਏਕਾ ਏਕ ਮਨਾਇਆ। ਪਾਰਬ੍ਰਹਮ ਪ੍ਰਭ ਏਕਾ ਏਕ ਅਲਖ ਅਭੇਵ, ਦੂਸਰ ਕੋਈ ਦਿਸ ਨਾ ਆਇਆ। ਹਰਿਜਨ ਲਗਾਏ ਸਾਚੀ ਸੇਵ, ਆਪ ਆਪਣੀ ਦਇਆ ਕਮਾਇਆ। ਅੰਮ੍ਰਿਤ ਆਤਮ ਬਖ਼ਸ਼ੇ ਸਾਚਾ ਮੇਵ, ਰਸਨਾ ਜਿਹਵਾ ਫਲ ਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੂਲ ਮੂਲਾ ਰਿਹਾ ਚੁਕਾਇਆ। ਚੁੱਕਿਆ ਮੂਲ ਹਰਿ ਆਪ ਚੁਕਾਈ, ਆਪਣੀ ਦਇਆ ਕਮਾਈਆ। ਜਗਤ ਭੂਲ ਰਹੇ ਨਾ ਰਾਈ, ਸਾਚਾ ਸਈਆ ਮੇਲ ਮਿਲਾਈਆ। ਨਾਮ ਕੰਢੇ ਤੋਲ ਤੁਲਾਈ, ਤੋਲਣਹਾਰਾ ਹਰਿ ਰਘੁਰਾਈਆ। ਸ਼ਬਦ ਭੰਡਾਰਾ ਖੋਲ੍ਹ ਵਖਾਈ, ਗੁਰਮੁਖ ਸਾਚੇ ਸੰਗ ਨਿਭਾਈਆ। ਆਪ ਅਡੁਲ ਅਡੋਲ ਡੁੱਲ ਕਦੇ ਨਾ ਜਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸਾਚਾ ਵਰ, ਧੀਰਜ ਯਤ ਮਤ ਇਕ ਸਮਝਾਈਆ। ਗੁਰਸਿਖ ਸਾਚਾ ਚਤਰ ਸੁਜਾਨ, ਚਰਨ ਕਵਲ ਚਿਤ ਲਾਇਆ। ਆਪੇ ਵੇਖੇ ਮਾਰ ਧਿਆਨ, ਨਿਤ ਨਵਿਤਾ ਮੇਲ ਮਿਲਾਇਆ। ਦਰਸ ਦਿਖਾਏ ਦਰ ਘਰ ਆਏ, ਮਾਨਸ ਦੇਹੀ ਲੇਖੇ ਲਾਇਆ। ਲੱਖ ਚੁਰਾਸੀ ਫੰਦ ਕਟਾਨ, ਧਰਮ ਰਾਏ ਨਾ ਦਏ ਸਜ਼ਾਇਆ। ਸਾਚਾ ਮੇਲਾ ਸ੍ਰੀ ਭਗਵਾਨ, ਵਿਛੜ ਕਦੇ ਨਾ ਜਾਇਆ। ਆਤਮ ਦੇਵੇ ਜੀਆ ਦਾਨ, ਜੀਵਤ ਜੀਵ ਹਰਿ ਹਰਿ ਸੁੱਖ ਪਾਇਆ। ਤੁੱਟੇ ਮਾਣ ਅਭਿਮਾਨ, ਆਤਮ ਉਪਜੇ ਇਕ ਬ੍ਰਹਮ ਗਿਆਨ, ਇਕ ਧਿਆਨ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਹਰਿ ਦੇਵੇ ਭਗਤੀ ਵਰ, ਨਾਮ ਦਾਤ ਹਰਿ ਝੋਲੀ ਪਾਇਆ। ਨਾਮ ਦਾਤ ਸਚ ਸੁਗ਼ਾਤ, ਧੁਰਦਰਗਾਹੀ ਲਿਆਈਆ। ਮੇਟ ਮਿਟਾਏ ਅੰਧੇਰੀ ਰਾਤ, ਸਾਚਾ ਚੰਦ ਚੜ੍ਹਾਈਆ। ਨਾ ਕੋਈ ਪੁੱਛੇ ਜ਼ਾਤ ਪਾਤ, ਨੀਚ ਊਚ ਊਚ ਨੀਚ ਏਕਾ ਰੰਗ ਰੰਗਾਈਆ। ਸਾਚਾ ਮੇਲਾ ਕਮਲਾਪਾਤ, ਕੰਤ ਕੰਤੂਹਲ ਸਖਾ ਸਖਾਈ ਆਪ ਸਹਾਈਆ। ਦੁਰਮਤ ਮੈਲ ਦੇਵੇ ਕਾਟ, ਸਾਚਾ ਨਾਮ ਜਾਪ ਜਪਾਈਆ। ਏਕਾ ਵਸਤ ਸਾਚੇ ਹਾਟ, ਹਰਿ ਸਾਚੇ ਆਪ ਰਖਾਈਆ। ਭਾਗ ਲਗਾਏ ਕਾਇਆ ਮਾਟ, ਜੋਤ ਨਿਰੰਜਣ ਆਪ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕ ਵਿਖਾਏ ਤੀਰਥ ਤਾਟ, ਅਠ ਸਠ ਮੂਲ ਚੁਕਾਈਆ। ਤੀਰਥ ਤਟ ਸਚ ਕਿਨਾਰਾ, ਏਕਾ ਚਰਨ ਦਵਾਰਿਆ। ਗੁਰ ਪੂਰਾ ਕਰੇ ਪਾਰ ਉਤਾਰਾ, ਜੁਗ ਜੁਗ ਪਾਵੇ ਸਾਰਾ, ਕਲਜੁਗ ਅੰਤਮ ਲਏ ਉਤਾਰਾ, ਗਊ ਗਰੀਬਾਂ ਰਿਹਾ ਉਧਾਰਿਆ। ਆਤਮ ਭਰੇ ਨਾਮ ਭੰਡਾਰਾ, ਆਪੇ ਬਣਿਆ ਮਾਤ ਵਰਤਾਰਿਆ। ਦੇਵਣ ਦੇਵੇ ਵਾਰੋ ਵਾਰਾ, ਆਦਿਨ ਅੰਤਾ ਏਕੰਕਾਰਿਆ। ਆਪੇ ਜਾਣੇ ਗੁਣ ਅਵਗੁਣ, ਪਾਰਬ੍ਰਹਮ ਪੁਰਖ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਆਤਮ ਦੇਵੇ ਵਰ, ਏਕਾ ਵਸਤ ਝੋਲੀ ਪਾ ਰਿਹਾ। ਏਕਾ ਵਸਤ ਨਾਮ ਖਜ਼ਾਨਾ, ਹਰਿ ਸਾਚਾ ਝੋਲੀ ਪਾਇੰਦਾ। ਦਾਨੀ ਦਾਤਾ ਦਾਤਾਰ, ਦਿਸ ਕਿਸੇ ਨਾ ਆਇੰਦਾ। ਅੰਮ੍ਰਿਤ ਆਤਮ ਜਾਮ ਪਿਆਏ ਠਾਂਢਾ ਸੀਨਾ, ਸਾਂਤਕ ਸਤਿ ਵਰਤਾਇੰਦਾ। ਕਾਇਆ ਚੋਲੀ ਰੰਗ ਚਾੜ੍ਹੇ ਮਜੀਠਾ, ਸਾਚੀ ਰੁੱਤ ਸੁਹਾਇੰਦਾ। ਵੇਖ ਵਖਾਏ ਲੋਕ ਤੀਨਾ, ਜੋਤ ਸਰੂਪੀ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਦਰ, ਦਰ ਦਵਾਰਾ ਇਕ ਸੁਹਾਇੰਦਾ। ਹਰਿਜਨ ਤੇਰੀ ਸਚ ਪੁਕਾਰ, ਦਿਵਸ ਰੈਣ ਰਹੀ ਜਗਾਈਆ। ਪਾਰਬ੍ਰਹਮ ਹੋਏ ਖ਼ਬਰਦਾਰ, ਜਨ ਭਗਤਾਂ ਰਾਹ ਤਕਾਈਆ। ਲੋਕਮਾਤ ਲਏ ਅਵਤਾਰ, ਜੁਗ ਜੁਗ ਵਿਛੜੇ ਲਏ ਮਿਲਾਈਆ। ਪੰਚਮ ਮੀਤਾ ਹਰਿ ਨਿਰੰਕਾਰ, ਏਕਾ ਏਕ ਸੁਹਾਈਆ। ਗੁਰਮੁਖ ਸਾਚੇ ਕਰ ਤਿਆਰ, ਹਰਿ ਸਾਚੀ ਸੇਵਾ ਲਾਈਆ। ਕਲਜੁਗ ਤੇਰੀ ਕਾਲੀ ਧਾਰ, ਮਨਮੁਖ ਜੀਵਾਂ ਰਹੀ ਭੁਲਾਈਆ। ਰੈਣ ਅੰਧੇਰੀ ਸੁੱਤੇ ਪੈਰ ਪਸਾਰ, ਕਲਜੁਗ ਮਾਇਆ ਰਹੀ ਸਵਾਈਆ। ਗੁਰਮੁਖ ਵਿਰਲੇ ਦੇਵੇ ਸ਼ਬਦ ਹੁਲਾਰ, ਆਪ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਹਰਿ ਹਰਿ ਜਨ ਆਪਣੇ ਅੰਕ ਰਖਾਈਆ। ਅੰਗੀਕਾਰ ਕਰੇ ਪ੍ਰਭ ਅੰਕ, ਬਿਰਦ ਸਮਾਲਿਆ। ਨਾ ਕੋਈ ਰਾਓ ਨਾ ਕੋਈ ਰੰਕ, ਰਾਜ ਰਾਜਾਨ ਸ਼ਾਹ ਸੁਲਤਾਨ ਨਾ ਕੋਈ ਅਖਵਾ ਲਿਆ। ਜਨ ਭਗਤਾਂ ਸੁਹਾਏ ਦਵਾਰ ਬੰਕ, ਬੰਕ ਦਵਾਰੀ ਆਪ ਅਖਵਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਵਡਿਆਈ ਭਗਤ ਜਿਉਂ ਜਨ ਜਨਕ, ਦਰ ਦਵਾਰੇ ਦਰਸ਼ਨ ਪਾ ਲਿਆ।