੧੦ ਕੱਤਕ ੨੦੧੪ ਬਿਕ੍ਰਮੀ ਬਚਨ ਸਿੰਘ ਦੇ ਗ੍ਰਹਿ ਪਿੰਡ ਕਾਣਾ ਕੌਟਾ ਜ਼ਿਲਾ ਗੁਰਦਾਸਪੁਰ
ਆਦਿ ਪੁਰਖ ਅਨੰਤ, ਅਕਲ ਕਲਾ ਸਮਾਇਆ। ਪਾਰਬ੍ਰਹਮ ਬੇਅੰਤ ਬੇਅੰਤ, ਭੇਵ ਕਿਸੇ ਨਾ ਪਾਇਆ। ਗਾ ਗਾ ਥੱਕੇ ਜੀਵ ਜੰਤ ਸਾਧ ਸੰਤ, ਜੁਗ ਜੁਗ ਸਾਚੀ ਸੇਵ ਕਮਾਇਆ। ਗੁਰਮੁਖ ਵਿਰਲੇ ਇਕ ਇਕੇਲੇ ਸਾਚਾ ਮੇਲਾ ਹਰਿ ਹਰਿ ਕੰਤ, ਨਾਰੀ ਕੰਤਾ ਰੂਪ ਸਮਾਇਆ। ਆਪ ਬਣਾਏ ਬਣਾਵਣਹਾਰਾ ਸਾਚੀ ਬਣਤ, ਦੂਸਰ ਨਾ ਕੋਈ ਸੰਗ ਰਖਾਇਆ। ਏਕਾ ਏਕ ਸੁਣਾਏ ਸੁਹਾਗੀ ਛੰਤ, ਆਦਿ ਅਨਾਦੀ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਭੇਖੀ ਭੇਖ ਵਟਾਇਆ। ਜੁਗ ਜੁਗ ਭੇਖ ਹਰਿ ਨਿਰੰਕਾਰ, ਆਪਣਾ ਆਪ ਕਰਾਇੰਦਾ। ਸੰਤ ਸੁਹੇਲੇ ਲਾਏ ਪਾਰ, ਗੁਰ ਮਾਤ ਤਰਾਇੰਦਾ। ਭਗਤ ਜਨ ਪ੍ਰਭ ਪਾਵੇ ਸਾਰ, ਦੂਰ ਦੁਰਾਡੇ ਖੋਜ ਖੁਜਾਇੰਦਾ। ਲੱਖ ਚੁਰਾਸੀ ਵਿਚੋਂ ਕੱਢੇ ਬਾਹਰ, ਸੀਸ ਆਪਣਾ ਹੱਥ ਟਿਕਾਇੰਦਾ। ਅਠਸਠ ਤੀਰਥ ਨਹਾਵਣ ਜੀਵ ਨਦਾਨ, ਹਉਮੇ ਹੰਗਤਾ ਨਾ ਕੋਈ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਤੇਰਾ ਸਾਚਾ ਰੂਪ, ਹਰਿ ਸਾਚੇ ਆਪ ਪਛਾਨਿਆ। ਵੇਖ ਵਖਾਣੇ ਦਹਿ ਦਿਸ਼ਾ ਚਾਰੇ ਕੂਟ, ਲੋਆਂ ਪੁਰੀਆਂ ਫੋਲ ਫੋਲਾਨਿਆ। ਬ੍ਰਹਮਾ ਸ਼ਿਵ ਦੇਵਤ ਸੁਰ ਹੁਲਾਰਾ ਰਹੇ ਝੂਟ, ਲੱਖ ਚੁਰਾਸੀ ਆਵਣ ਜਾਣਿਆ। ਤੀਰ ਨਿਰਾਲਾ ਰਿਹਾ ਛੂਟ, ਏਕਾ ਸ਼ਬਦ ਧੁਰ ਫ਼ਰਮਾਨਿਆ। ਗੁਰਮੁਖ ਵਿਰਲਾ ਲਾਹਾ ਰਿਹਾ ਲੂਟ, ਹਰਿ ਪਾਇਆ ਪੁਰਖ ਸੁਲਤਾਨਿਆ। ਅਬਿਨਾਸ਼ੀ ਕਰਤਾ ਆਪੇ ਜਾਏ ਤੂਠ, ਮੇਲ ਮਿਲਾਏ ਦੋ ਜਹਾਨਿਆ। ਮੇਟ ਮਿਟਾਏ ਜੂਠ ਝੂਠ, ਨੇੜ ਨਾ ਆਏ ਪੰਜ ਸ਼ੈਤਾਨਿਆ। ਏਕਾ ਅੱਖਰ ਨਾਮ ਵੱਖਰ ਬੰਨ੍ਹੇ ਸਾਚੀ ਮੁੱਠ, ਆਪੇ ਹੋਏ ਜਾਣੀ ਜਾਣਿਆ। ਸੰਤ ਸਾਜਨ ਮੀਤ ਮੁਰਾਰ ਲੁਕਿਆ ਰਹੇ ਨਾ ਕਿਸੇ ਗੁਠ, ਮਿਲਿਆ ਮੇਲ ਖੇਲੇ ਖੇਲ ਗੁਣ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਵਿਛੜੇ ਜੁਗ ਮੇਲ ਕਰ, ਸਿੰਘ ਬਚਨ ਆਪ ਤਰਾਨਿਆ। ਗੁਰਮੁਖ ਸਾਚਾ ਸਚ ਦੁਲਾਰ, ਗੋਬਿੰਦ ਅੰਗ ਲਗਾਈਆ। ਮੇਲ ਮਿਲਾਏ ਮੇਲਣਹਾਰ, ਪਾਰਬ੍ਰਹਮ ਆਪ ਅਖਵਾਈਆ। ਖੇਲੇ ਖੇਲ ਵਿਚ ਸੰਸਾਰ, ਮਨਮੁਖ ਜੀਵਾਂ ਦਿਸ ਨਾ ਆਈਆ। ਜਨ ਭਗਤਾਂ ਮੇਲਾ ਇਕ ਘਰ ਬਾਹਰ, ਬਜਰ ਕਪਾਟੀ ਕੁੰਡਾ ਲਾਹੀਆ। ਆਤਮ ਸੇਜਾ ਕਰ ਤਿਆਰ, ਬੈਠਾ ਆਸਣ ਲਾਈਆ। ਸਤਿ ਸਰੂਪੀ ਇਕ ਨਗਾਰ, ਆਪ ਆਪਣੀ ਤਾਲ ਵਜਾਈਆ। ਆਪੇ ਹੋਏ ਸੁਣਨੇਹਾਰ, ਆਪੇ ਰਿਹਾ ਸੁਣਾਈਆ। ਪਵਣ ਉਨੰਜਾ ਦਏ ਹੁਲਾਰ, ਨਾ ਕੋਈ ਦੂਸਰ ਵੇਖ ਵਖਾਈਆ। ਦੀਪਕ ਜੋਤੀ ਕਰ ਉਜਿਆਰ, ਆਕਾਸ਼ ਪ੍ਰਕਾਸ਼ ਸਮਾਈਆ। ਸੰਤਨ ਮੇਲਾ ਸਚ ਦਵਾਰ, ਹਰਿ ਸਾਚਾ ਆਪ ਕਰਾਈਆ। ਆਪੇ ਨਾਰੀ ਹੋਏ ਕੰਤ ਭਤਾਰ, ਆਪੇ ਸਾਚੀ ਸੇਜ ਰਿਹਾ ਹੰਢਾਈਆ। ਵੇਖ ਵਖਾਣੇ ਸਚ ਸੱਚਾ ਦਰਬਾਰ, ਦਰ ਦਰਬਾਨ ਆਪ ਹੋ ਜਾਈਆ। ਸਤਿ ਪੁਰਖ ਨਿਰੰਜਣ ਖੇਲ ਅਪਾਰ, ਥਿਰ ਘਰ ਬੈਠਾ ਆਸਣ ਲਾਈਆ। ਥਿਰ ਘਰ ਮਹੱਲ ਅਟੱਲ ਮੁਨਾਰ, ਚਾਰ ਦਵਾਰਾ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ, ਦਰ ਸਾਚਾ ਇਕ ਵਖਾਈਆ। ਸਾਚਾ ਦਰ ਘਰ ਸੁਹੰਜਣਾ, ਪ੍ਰਭ ਏਕਾ ਏਕ ਰਖਾਇਆ। ਜਗਾਏ ਜੋਤ ਆਦਿ ਨਿਰੰਜਣਾ ਨਿਰਗੁਣ ਰੂਪ ਸਮਾਇਆ। ਆਪੇ ਹੋਏ ਦਰਦ ਦੁੱਖ ਭੈ ਭੰਜਣਾ, ਕਰਤਾ ਪੁਰਖ ਆਪ ਅਖਵਾਇਆ। ਜਨ ਭਗਤਾਂ ਲੋਕਮਾਤ ਜੁਗ ਜੁਗ ਰੱਖੇ ਲਜਣਾ, ਨਿਤ ਨਵਿਤ ਫੇਰਾ ਪਾਇਆ। ਲੱਖ ਚੁਰਾਸੀ ਜੋ ਘੜਿਆ ਸੋ ਭੱਜਣਾ, ਥਿਰ ਕੋਇ ਰਹਿਣ ਨਾ ਪਾਇਆ। ਗੁਰਸਿਖ ਮੀਤ ਮੁਰਾਰੇ ਸੱਜਣਾ, ਗੋਬਿੰਦ ਮੇਲਾ ਵਿਛੜ ਨਾ ਜਾਇਆ। ਕਲਜੁਗ ਲਹਿਣਾ ਦੇਣਾ ਵੇਖੇ ਕਲ ਕਿ ਅੱਜਣਾ, ਧਰਮ ਰਾਏ ਦਏ ਸਜਾਇਆ। ਮਾਤਲੋਕ ਪੜਦਾ ਕਿਸੇ ਨਾ ਕੱਜਣਾ, ਨਾ ਕੋਈ ਦੀਸੇ ਮਾਤ ਸਹਾਇਆ। ਕਾਲ ਨਗਾਰਾ ਸਿਰ ਤੇ ਸਭ ਦੇ ਵੱਜਣਾ, ਗੁਰ ਗੋਬਿੰਦ ਲੇਖ ਲਿਖਾਇਆ। ਨਿਹਕਲੰਕ ਨਰਾਇਣ ਨਰ ਪੜਦਾ ਜਨ ਭਗਤਾਂ ਆਪੇ ਕੱਜਣਾ, ਏਕਾ ਪੱਲੂ ਨਾਮ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਮੇਲ ਕਰ, ਜਗ ਵਿਛੜੇ ਮੇਲ ਮਿਲਾਇਆ। ਜੁਗ ਜੁਗ ਮੇਲਣਹਾਰ ਦਾਤਾਰ, ਏਕਾ ਏਕ ਅਖਵਾਇੰਦਾ। ਆਪ ਉਪਾਏ ਆਪੇ ਮਿਟਾਏ, ਆਪੇ ਦਏ ਅਧਾਰ, ਆਪੇ ਮੁਖ ਭਵਾਇੰਦਾ। ਆਪ ਜਗਾਏ ਬ੍ਰਹਮਾ ਵਿਸ਼ਨ ਸ਼ਿਵ ਪਾਏ ਸਾਰ, ਭਰਮ ਭੁਲੇਖਾ ਮੂਲ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਮੇਲ ਕਰ, ਘਰ ਸਾਚਾ ਇਕ ਸੁਹਾਇੰਦਾ। ਸਾਚਾ ਘਰ ਸ਼ਬਦ ਗਿਆਨ, ਹਰਿ ਏਕਾ ਏਕ ਰਖਾਇਆ। ਅੱਠੇ ਪਹਿਰ ਨਿਗਹਬਾਨ, ਆਲਸ ਨਿੰਦਰਾ ਵਿਚ ਨਾ ਆਇਆ। ਜੋਧਾ ਸੂਰ ਬਲੀ ਬਲਵਾਨ, ਸ਼ਬਦ ਖੰਡਾ ਰਿਹਾ ਉਠਾਇਆ। ਰਸਨਾ ਚਿੱਲਾ ਤੀਰ ਕਮਾਨ, ਚਾਰੋਂ ਕੁੰਟ ਰਿਹਾ ਚਲਾਇਆ। ਮੇਟ ਮਿਟਾਏ ਸ਼ਾਹ ਸੁਲਤਾਨ, ਰਾਜ ਰਾਜਾਨ ਰਹਿਣ ਨਾ ਪਾਇਆ। ਭਗਤ ਸੁਹੇਲੇ ਕਰ ਪਛਾਨ, ਦਹਿ ਦਿਸ਼ਾ ਵੇਖ ਵਖਾਇਆ। ਆਤਮ ਜੋਤੀ ਬਖ਼ਸ਼ੇ ਬ੍ਰਹਮ ਗਿਆਨ, ਨੇਤਰ ਨੈਣਾ ਦਰਸ਼ਨ ਪਾਇਆ। ਏਕਾ ਰਾਗ ਸੁਣਾਏ ਸਾਚੇ ਕਾਨ, ਧੁਨ ਆਤਮਕ ਨਾਦ ਵਜਾਇਆ। ਆਤਮ ਅੰਤਮ ਸਾਚਾ ਮਾਹੀ ਬੇਪਰਵਾਹੀ, ਘਰ ਸਾਚੇ ਬੈਠਾ ਦੀਪਕ ਜੋਤ ਜਗਾਇਆ। ਸਚ ਵਸਤ ਨਾਮ ਵਣਜਾਰਾ ਵਖਾਏ ਇਕ ਮਕਾਨ, ਏਕਾ ਵਣਜ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਕਰ, ਘਰ ਸਾਚਾ ਇਕ ਸੁਹਾਇਆ। ਸਾਚਾ ਘਰ ਦੀਪਕ ਪਰਕਾਸ਼, ਅਗਨੀ ਤਤ ਨਾ ਰਾਇਆ। ਨਿਜ ਘਰ ਆਤਮ ਰੱਖੇ ਵਾਸ, ਅੱਠੇ ਪਹਿਰ ਸੇਵ ਕਮਾਇਆ। ਵੇਖ ਵਖਾਏ ਪ੍ਰਿਥਮੀ ਆਕਾਸ਼, ਗਗਨ ਪਤਾਲਾਂ ਡੇਰਾ ਲਾਇਆ। ਆਦਿ ਅੰਤ ਨਾ ਹੋਏ ਵਿਨਾਸ, ਜੁਗ ਜੁਗ ਆਪਣਾ ਭੇਖ ਵਟਾਇਆ। ਸਾਚੇ ਮੰਡਲ ਪਾਏ ਰਾਸ, ਆਪ ਆਪਣੀ ਰਚਨ ਰਚਾਇਆ। ਗੁਰਮੁਖ ਲੇਖੇ ਲਾਏ ਦਸ ਦਸ ਮਾਸ, ਲੱਖ ਚੁਰਾਸੀ ਫੰਦ ਕਟਾਇਆ। ਹਰਿਜਨ ਹਰਿ ਭਗਤ ਹਰਿ ਹੋਇਆ ਦਾਸ, ਦਿਵਸ ਰੈਣ ਆਪ ਆਪਣੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਮੇਲ ਆਪਣਾ ਮੇਲ ਮਿਲਾਇਆ। ਹਰਿ ਸਾਜਨ ਜਗ ਮੀਤ, ਹਰਿਜਨ ਦਇਆ ਕਮਾਇੰਦਾ। ਜੁਗ ਜੁਗ ਆਪੇ ਜਾਣੇ ਆਪਣੀ ਰੀਤ, ਆਪ ਆਪਣਾ ਵੇਸ ਵਟਾਇੰਦਾ। ਵੇਖ ਵਖਾਣੇ ਦਿਹੁਰਾ ਮੰਦਰ ਗੁਰੂਦਵਾਰਾ ਮਸੀਤ, ਹਰ ਘਟ ਅੰਦਰ ਆਸਣ ਲਾਇੰਦਾ। ਬੈਠਾ ਰਹੇ ਸਦਾ ਅਤੀਤ, ਪੁਰਖ ਅਬਿਨਾਸ਼ੀ ਆਪ ਅਖਵਾਇੰਦਾ। ਆਪ ਬਣਾਏ ਆਪਣਾ ਗੀਤ, ਆਪਣੀ ਰਸਨਾ ਆਪ ਅਲਾਇੰਦਾ। ਏਕਾ ਰੰਗ ਰੰਗਾਏ ਹਸਤ ਕੀਟ, ਵਰਨ ਬਰਨ ਨਾ ਕੋਈ ਮਿਟਾਇੰਦਾ। ਨਾਮ ਵਸਤ ਜਗਤ ਅਨਡੀਠ, ਜਨ ਭਗਤਾਂ ਆਪ ਵਰਤਾਇੰਦਾ। ਮਨਮੁਖਾਂ ਸੁੱਤਾ ਦੇ ਕਰ ਪੀਠ, ਆਪ ਆਪਣਾ ਮੁਖ ਛੁਪਾਇੰਦਾ। ਕਲਜੁਗ ਕਾਇਆ ਕੌੜਾ ਰੀਠ, ਅੰਤਮ ਭੰਨ ਵਖਾਇੰਦਾ। ਪਾਰਬ੍ਰਹਮ ਪ੍ਰਭ ਬੀਠਲਾ ਬੀਠ, ਹਰਿਜਨ ਸਾਚੇ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗ ਰਚਨਾ ਜੁਗ ਆਪ ਰਚਾਇੰਦਾ। ਜੁਗ ਜੁਗ ਕਰਨਹਾਰ ਸਮਰਥ, ਸਰਬ ਕਲਾ ਸਮਾਇਆ। ਹਰਿਜਨ ਰਾਖੇ ਦੇ ਕਰ ਹੱਥ, ਦਿਵਸ ਰੈਣ ਸੇਵ ਕਮਾਇਆ। ਸ਼ਬਦ ਜਣਾਈ ਬੋਧ ਅਗਾਧ, ਕਥਾ ਕਥਨੀ ਭੇਵ ਨਾ ਰਾਇਆ। ਪੰਚ ਵਿਕਾਰਾ ਪਾਏ ਨਾਥਾ, ਦੂਤ ਦੁਸ਼ਟ ਨੇੜ ਨਾ ਆਇਆ। ਗੁਰਮੁਖ ਵਿਰਲੇ ਆਤਮ ਸਹਿੰਸਾ ਸਾਰਾ ਲਾਥਾ, ਜਿਸ ਜਨ ਦਰਸੀ ਦਰਸ਼ਨ ਪਾਇਆ। ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਹਾਥਾ, ਕਾਲ ਮਹਾਂਕਾਲ ਨੇੜ ਨਾ ਆਇਆ। ਆਪ ਚਲਾਏ ਸਤਿਜੁਗ ਤੇਰੀ ਸਾਚੀ ਗਾਥਾ, ਸੋਹੰ ਸਾਚਾ ਨਾਉਂ ਉਪਾਇਆ। ਚਾਰ ਵਰਨ ਚੜ੍ਹਾਏ ਏਕਾ ਰਾਥਾ, ਏਕਾ ਮਾਰਗ ਲਾਇਆ। ਖੇਲੇ ਖੇਲ ਤ੍ਰੈਲੋਕੀ ਨਾਥਾ, ਨਾਥ ਅਨਾਥਾਂ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਗਲਾ ਸਾਥ ਆਪ ਨਿਭਾਇਆ। ਸਗਲਾ ਸੰਗੀ ਹਰਿ ਭਗਵੰਤਾ, ਏਕਾ ਏਕ ਅਖਵਾਇੰਦਾ। ਰਸਨਾ ਗਾਏ ਜਿਹਵਾ, ਮਣੀਆ ਮੰਤ ਚਲਾਇੰਦਾ। ਵੇਸ ਅਨੇਕਾ ਕਰੇ ਅਨੰਤਾ, ਅਕਾਲ ਕਲਾ ਸਮਾਇੰਦਾ। ਸਤਿਜੁਗ ਚੋਲੀ ਰੰਗ ਬਸੰਤਾ, ਸਾਚਾ ਰੰਗ ਚੜ੍ਹਾਇੰਦਾ। ਆਪੇ ਵੇਖਣਹਾਰਾ ਆਦਿਨ ਅੰਤਾ, ਜੁਗ ਜੁਗ ਵੇਖ ਵਖਾਇੰਦਾ। ਆਪੇ ਨਾਰੀ ਆਪੇ ਕੰਤਾ, ਪੂਤ ਸਪੂਤਾ ਆਪ ਉਪਾਇੰਦਾ। ਆਪੇ ਜਾਣੇ ਜੀਵ ਜੰਤਾ, ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਇੰਦਾ। ਕਰੋੜ ਤੇਤੀਸਾ ਬਣਾਏ ਬਣਤਾ, ਸੁਰਪਤ ਰਾਜਾ ਇੰਦ ਸੰਗ ਨਿਭਾਇੰਦਾ। ਆਪਣੀ ਮਹਿੰਮਾ ਆਪੇ ਜਾਣੇ ਵੇਦ ਕਿਤੇਬ ਕੋਈ ਭੇਵ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਗੁਰਮੁਖ ਸਾਚੇ ਧੁਰ ਸੰਜੋਗ, ਸਾਚਾ ਮੇਲ ਮਿਲਾਈਆ। ਆਤਮ ਅੰਦਰ ਦਰਸ ਅਮੋਘ, ਹਉਮੇ ਰੋਗ ਗਵਾਈਆ। ਸਤਿ ਸਰੂਪੀ ਦੇਵੇ ਸਾਚੀ ਚੋਗ, ਤ੍ਰਿਸ਼ਨਾ ਭੁੱਖ ਮਿਟਾਈਆ। ਪਾਰ ਕਰਾਏ ਤੀਨਾ ਲੋਕ, ਲੋਕ ਪਰਲੋਕ ਨਾ ਕੋਈ ਉਠਾਈਆ। ਇਕ ਸੁਣਾਏ ਸਚ ਸਲੋਕ, ਲਿਖਣ ਪੜ੍ਹਨ ਵਿਚ ਨਾ ਆਈਆ। ਚਰਨ ਪ੍ਰੀਤੀ ਸਾਚੀ ਮੋਖ, ਆਦਿ ਅੰਤ ਹੋਏ ਸਹਾਈਆ। ਪੰਜ ਤਤ ਵਿਕਾਰਾ ਮੰਗੇ ਵਰ, ਅੱਠੇ ਤਤ ਰਹੇ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਲਏ ਮਿਲਾਈਆ। ਹਰਿਜਨ ਸਾਚਾ ਮੇਲ ਮਿਲਾ, ਆਪਣੀ ਦਇਆ ਕਮਾਇੰਦਾ। ਨੌਂ ਦਰ ਦਵਾਰੇ ਬੰਦ ਕਰਾ, ਜੁਗ ਤ੍ਰਿਸ਼ਨਾ ਭੁੱਖ ਮਿਟਾਇੰਦਾ। ਦੂਈ ਦਵੈਤੀ ਪੜਦਾ ਲਾਹ, ਤੀਜੇ ਨੇਤਰ ਨੈਣ ਦਰਸ ਦਿਖਾਇੰਦਾ। ਚੌਥਾ ਘਰ ਦਏ ਸੁਹਾ, ਪਦ ਨਿਰਬਾਣਾ ਇਕ ਜਣਾਇੰਦਾ। ਪੰਚਮ ਮੇਲਾ ਸਹਿਜ ਸੁਭਾ, ਸਤਿ ਪੁਰਖ ਨਿਰੰਜਣ ਆਪ ਮਿਲਾਇੰਦਾ। ਛੇਵੇਂ ਘਰ ਆਪ ਆਪਣਾ ਰਾਗ ਅਲ੍ਹਾ, ਆਪ ਆਪਣੇ ਵਿਚ ਸਮਾਇੰਦਾ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦ ਆਪ ਅਖਵਾ, ਰੰਗ ਮਹੱਲ ਅਟੱਲ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਦਰ, ਆਪ ਆਪਣਾ ਕਰਮ ਕਮਾਇੰਦਾ। ਜੁਗ ਜੁਗ ਕਰਮ ਕਮਾਵਣਹਾਰਾ, ਆਦਿ ਪੁਰਖ ਅਬਿਨਾਸ਼ਾ। ਸਾਧ ਸੰਤ ਰਸਨਾ ਗਾਵਣਹਾਰਾ, ਹਰਿ ਹੋਏ ਦਾਸੀ ਦਾਸਾ। ਮਹੱਲ ਅਟੱਲ ਉਚ ਮੁਨਾਰਾ ਪਾਵਣਹਾਰਾ, ਪਾਰ ਕਰਾਏ ਪ੍ਰਿਥਮੀ ਆਕਾਸ਼ਾ। ਰਸਨਾ ਪਵਣ ਸਵਾਮੀ ਸੋਹੰ ਗਾਵਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਘਰ, ਇਕ ਵਖਾਏ ਸਚ ਸੱਚਾ ਦਰਬਾਰਾ। ਸਚ ਦਰਬਾਰਾ ਸਚ ਘਰ, ਗੁਰ ਸਾਚੇ ਵਡ ਵਡਿਆਈਆ। ਨਾ ਜਨਮੇ ਨਾ ਜਾਏ ਮਰ, ਆਵਣ ਜਾਵਣ ਨਾ ਬਣਤ ਬਣਾਈਆ। ਨਾ ਕੋਈ ਦਿਸੇ ਨੌਂ ਦਵਾਰ, ਪੰਜ ਤਤ ਨਾ ਵੇਖ ਵਖਾਈਆ। ਅਗਨੀ ਹਵਨ ਨਾ ਜਾਏ ਸੜ, ਮੜ੍ਹੀ ਗੌਰ ਨਾ ਡੇਰਾ ਲਾਈਆ। ਨਾ ਕੋਈ ਸੀਸ ਨਾ ਕੋਈ ਧੜ, ਹੱਡ ਮਾਸ ਨਾੜੀ ਰਕਤ ਬੂੰਦ ਨਾ ਕੋਈ ਉਪਾਈਆ। ਨਾ ਕੋਈ ਚੋਟੀ ਨਾ ਕੋਈ ਜੜ੍ਹ, ਨਾ ਕੋਈ ਬੀਜ ਬਿਜਾਈਆ। ਹਰਿ ਕਾ ਸ਼ਬਦ ਏਕਾ ਅੱਖਰ ਗੁਰਮੁਖ ਸਾਚਾ ਜਾਏ ਪੜ੍ਹ, ਦੋ ਜਹਾਨਾਂ ਪਾਰ ਕਰਾਈਆ। ਸ਼ਬਦ ਸਰੂਪੀ ਆਪ ਫੜਾਏ ਆਪਣਾ ਲੜ, ਅੱਠੇ ਪਹਿਰ ਹੋਏ ਸਹਾਈਆ। ਆਤਮ ਅੰਦਰ ਦਸਮ ਅੱਗੇ ਖੜ, ਦੇਵੇ ਦਰਸ਼ਨ ਹਰਿ ਰਘੁਰਾਈਆ। ਸਾਚੇ ਪੌੜੇ ਜਾਣਾ ਚੜ੍ਹ, ਚਾੜ੍ਹਨਹਾਰ ਰਿਹਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਬਾਲ ਅੰਞਾਣੇ, ਆਪ ਆਪਣੀ ਗੋਦ ਉਠਾਈਆ। ਆਪੇ ਬਖ਼ਸ਼ੇ ਚਰਨ ਧਿਆਨਾ, ਆਪ ਆਪਣੀ ਸੇਵਾ ਲਾਈਆ। ਆਪ ਬਿਠਾਏ ਸਾਚੇ ਸ਼ਬਦ ਬਿਬਾਨਾ, ਲੋਆਂ ਪੁਰੀਆਂ ਪਾਰ ਕਰਾਈਆ। ਬ੍ਰਹਮਾ ਸ਼ਿਵ ਦੇਵਤ ਸੁਰ ਵੇਖਣ ਮਾਰ ਧਿਆਨਾ, ਗੁਰਮੁਖ ਤੇਰਾ ਰਾਹ ਤਕਾਈਆ। ਧਰਮ ਰਾਏ ਮੁਖ ਸ਼ਰਮਾਣਾ, ਚਿਤਰ ਗੁਪਤ ਨਾ ਵੇਖ ਵਖਾਇੰਦਾ। ਪਾਇਆ ਪੁਰਖ ਇਕ ਸੁਲਤਾਨਾ, ਏਕਾ ਦੂਜਾ ਭੇਵ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਸਾਚਾ ਮੇਲਾ ਹਰਿ ਗੋਬਿੰਦ, ਗੁਰ ਸਤਿਗੁਰ ਆਪ ਕਰਾਇੰਦਾ। ਆਪ ਮਿਟਾਏ ਸਗਲੀ ਚਿੰਦ, ਹਉਮੇ ਗੜ੍ਹ ਤੁੜਾਇੰਦਾ। ਜਨ ਭਗਤ ਉਪਜਾਏ ਸਾਚੀ ਬਿੰਦ, ਆਪ ਆਪਣੇ ਲੜ ਬੰਧਾਇੰਦਾ। ਮਨਮੁਖ ਲਗਾਏ ਨਿੰਦਿਆ ਨਿੰਦ, ਨਿੰਦਕ ਨਿੰਦਿਆ ਮੁਖ ਰਖਾਇੰਦਾ। ਦਾਤੀ ਦਾਨੀ ਵਡ ਦਾਤਾ ਹਰਿ ਗੁਣੀ ਗਹਿੰਦ, ਗੁਣ ਏਕਾ ਆਪ ਅਖਵਾਇੰਦਾ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਗੁਰਮੁਖ ਸਾਚੇ ਆਪ ਨੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵਖਾਏ ਸਾਚਾ ਦਰ, ਦਰ ਦਵਾਰਾ ਬੰਕ ਸੁਹਾਇੰਦਾ। ਬੰਕ ਦਵਾਰਾ ਸਚ ਦਰਵਾਜ਼ਾ, ਪ੍ਰਭ ਸਾਚੇ ਜੋਤ ਜਗਾਈਆ। ਗੁਰਮੁਖ ਮੇਲਾ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣਾ ਗਲੇ ਲਗਾਈਆ। ਅੰਤਮ ਵੇਲੇ ਰੱਖੇ ਲਾਜਾ, ਲਾਜਾਵੰਤ ਆਪ ਅਖਵਾਈਆ। ਨੌਂ ਖੰਡ ਸੱਤ ਦੀਪ ਲੋਆਂ ਪੁਰੀਆਂ ਬ੍ਰਹਿਮੰਡਾਂ ਜੇਰਜ ਅੰਡਾਂ ਪ੍ਰਭ ਰਚਿਆ ਕਾਜਾ, ਸਾਚੀ ਬਣਤ ਬਣਾਈਆ। ਜੋਤ ਜਗਾਏ ਦੇਸ ਮਾਝਾ, ਸੰਬਲ ਨਗਰੀ ਧਾਮ ਸੁਹਾਈਆ। ਅਨਹਦ ਵਜਾਏ ਏਕਾ ਵਾਜਾ, ਰਾਗ ਤਾਲ ਨਾ ਕੋਈ ਰਖਾਈਆ। ਦਿਵਸ ਰੈਣ ਅੱਠੇ ਪਹਿਰ ਜਨ ਭਗਤਾਂ ਦਰ ਦਵਾਰੇ ਫਿਰਿਆ ਭਾਜਾ, ਸੁੱਤਿਆਂ ਦਰਸ ਦਿਖਾਈਆ। ਏਕਾ ਰੂਪ ਸਤਿ ਸਰੂਪ ਸ਼ਾਹੋ ਭੂਪ ਦਰਸ ਦਿਖਾਏ ਦਇਆ ਕਮਾਏ ਭੇਵ ਚੁਕਾਏ ਮੱਕਾ ਕਾਅਬਾ, ਹਾਜੀ ਹਾਜਾ ਅੱਠ ਸੱਠ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤੇਰਾ ਸੁਹਾਏ ਦਰ, ਸੇਵਕ ਸੇਵਾ ਰਿਹਾ ਕਮਾਈਆ। ਹਰਿ ਸੇਵਕ ਮਿਹਰਵਾਨ, ਜੁਗ ਜੁਗ ਸੇਵ ਕਮਾਇੰਦਾ। ਹਰਿ ਭਗਤਾਂ ਦੇਵੇ ਭਗਤੀ ਦਾਨ, ਆਤਮ ਬ੍ਰਹਮ ਜਣਾਇੰਦਾ। ਚਰਨ ਧੂੜ ਸਚ ਇਸ਼ਨਾਨ, ਦੁਰਮਤ ਮੈਲ ਗਵਾਇੰਦਾ। ਦੀਪਕ ਜੋਤੀ ਨੂਰ ਮਹਾਨ, ਅੰਧ ਅੰਧੇਰ ਮਿਟਾਇੰਦਾ। ਆਤਮ ਅੰਤਰ ਪੀਣ ਖਾਣ, ਅੰਮ੍ਰਿਤ ਜਾਮ ਪਿਆਇੰਦਾ। ਮਨਮੁਖ ਭੁੱਲੇ ਜੀਵ ਨਾਦਾਨ, ਮਾਇਆ ਪੜਦਾ ਪਾਇੰਦਾ। ਗੁਰਮੁਖ ਸਾਚੇ ਰਸਨਾ ਗਾਣ, ਜਿਹਵਾ ਰਸਨਾ ਆਪ ਚਲਾਇੰਦਾ। ਸਿੰਘ ਬਚਨ ਤੇਰਾ ਦਰ ਪਰਵਾਨ, ਹਰਿ ਸੰਗਤ ਮੇਲ ਮਿਲਾਇੰਦਾ। ਹਰਿ ਸੰਗਤ ਸਚ ਰੰਗ, ਸਾਚੇ ਸਚ ਵਰਤਾਇਆ। ਸ਼ਬਦ ਸਰੂਪੀ ਬੈਠ ਪਲੰਘ, ਲੋਆਂ ਪੁਰੀਆਂ ਵੇਖ ਵਖਾਇਆ। ਅੰਮ੍ਰਿਤ ਆਤਮ ਧਾਰ ਵਹਾਏ ਗੰਗ, ਸਰ ਸਰੋਵਰ ਕਿਸੇ ਹੱਥ ਨਾ ਆਇਆ। ਸਾਧ ਸੰਤ ਕਲਜੁਗ ਮਾਇਆ ਕੀਨੇ ਨੰਗ, ਪਾਰਬ੍ਰਹਮ ਅਬਿਨਾਸ਼ੀ ਕਰਤਾ ਦਰਸ ਕਿਸੇ ਨਾ ਪਾਇਆ। ਮਾਨਸ ਜਨਮ ਹੋਇਆ ਭੰਗ, ਜਗਤ ਤ੍ਰਿਸ਼ਨਾ ਹਰਸ ਨਾ ਕੋਈ ਵਖਾਇਆ। ਗੁਰਸਿਖ ਗ਼ਰੀਬ ਨਿਮਾਣੇ ਪ੍ਰਭ ਆਪ ਲਗਾਏ ਆਪਣੇ ਅੰਗ, ਅੰਗੀਕਾਰ ਆਪ ਅਖਵਾਇਆ। ਜੁਗ ਜੁਗ ਜਨ ਭਗਤਾਂ ਕਟੇ ਭੁੱਖ ਨੰਗ, ਨਾਮ ਧਨ ਪੱਲੇ ਗੰਢ ਬੰਧਾਇਆ। ਪੰਚ ਵਿਕਾਰਾ ਲੱਗਾ ਜੰਗ, ਮਨ ਮਤ ਬੁਧ ਘੇਰਾ ਪਾਇਆ। ਬਹੱਤਰ ਨਾੜੀ ਕਾਚੀ ਵੰਗ, ਤਿੰਨ ਸੌ ਸੱਠ ਹਾਡੀ ਸਤਾਰ ਰਿਹਾ ਖੜਕਾਇਆ । ਗੁਰਮੁਖ ਤੇਰਾ ਸਾਚਾ ਸੰਗ, ਗੁਰ ਸ਼ਬਦੀ ਅੰਤ ਨਿਭਾਇਆ। ਦਰ ਦਵਾਰ ਮੰਗੀ ਏਕਾ ਮੰਗ, ਨੇਤਰ ਨੈਣ ਲੋਚਨ ਦਰਸ਼ਨ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਹਰਿ ਗੋਬਿੰਦ ਰੂਪ ਸਮਾਇਆ।