Granth 09 Likhat 015: 27 Maghar 2016 Bikarmi Jinder Singh de Ghar Pind Kalla

੨੭ ਮੱਘਰ ੨੦੧੬ ਬਿਕ੍ਰਮੀ ਜਿੰਦਰ ਸਿੰਘ ਦੇ ਘਰ ਪਿੰਡ ਕੱਲਾ

ਤਾਲ ਸੁਹਾਵਾ ਅੰਮ੍ਰਿਤ ਧਾਰ, ਅਮਰ ਅਮਰਾ ਪਦ ਵਖਾਈਆ। ਕੁਲਵੰਤਾ ਕੁੱਲ ਜਾਏ ਤਾਰ, ਕਲ ਕਲੇਸ਼ ਰਹੇ ਨਾ ਰਾਈਆ। ਮਹਿਮਾ ਅਗਣਤ ਭੇਵ ਨਿਆਰ, ਨਿਹਕਲੰਕਾ ਵਡ ਵਡਿਆਈਆ। ਦਵਾਰ ਬੰਕਾ ਵੇਖ ਕਿਵਾੜ, ਮਾਇਆ ਮਮਤਾ ਦਏ ਮਿਟਾਈਆ। ਹਉਮੇ ਹੰਗਤਾ ਗੜ ਤੋੜ ਹੰਕਾਰ, ਸਾਚੀ ਸੰਗਤਾ ਲਏ ਮਿਲਾਈਆ । ਨਾਮ ਰੰਗਣ ਚਾੜ੍ਹੇ ਆਪ ਨਿਰੰਕਾਰ, ਕਲੀਆਂ ਚੋਲਾ ਦਏ ਬਦਲਾਈਆ। ਗਰੀਬ ਨਿਮਾਣਿਆਂ ਕਰ ਪਿਆਰ, ਸ਼ਾਹ ਸੁਲਤਾਨਾਂ ਖ਼ਾਕ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਬਿਰਧ ਰਖਾਈਆ।