Granth 08 Likhat 045: 17 Chet 2016 Bikarmi Pritam Singh de Ghar Dayea Hoyi Pind Kalla Jila Amritsar

੧੭ ਚੇਤ ੨੦੧੬ ਬਿਕ੍ਰਮੀ ਪ੍ਰੀਤਮ ਸਿੰਘ ਦੇ ਘਰ ਦਇਆ ਹੋਈ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਨਿਰਧਨ ਸਰਧਨ ਏਕਾ ਧਾਰ, ਸਹਿਜ ਸਹਿਜ ਗੁਣ ਗਾਈਆ। ਗੁਣਵੰਤਾ ਗੁਰ ਪਾਏ ਸਾਰ, ਗੁਰ ਗੁਰ ਵੇਸ ਵਟਾਈਆ। ਗੁਰ ਗੁਰ ਰੂਪ ਆਪ ਕਰਤਾਰ, ਹਰਿ ਹਰਿ ਵੱਜੀ ਵਧਾਈਆ। ਹਰਿ ਹਰਿ ਮੀਤਾ ਸਰਬ ਸੰਸਾਰ, ਪਤਿਤ ਪੁਨੀਤਾ ਆਪ ਅਖਵਾਈਆ। ਊਚਾਂ ਨੀਚਾਂ ਇਕ ਅਧਾਰ, ਏਕਾ ਸ਼ਬਦ ਜਣਾਈਆ। ਦੇਵੇ ਦਰਸ ਅਗੰਮ ਅਪਾਰ, ਅਲੱਖ ਅਗੋਚਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਬਿਨਾਸ਼ਾ ਘਟ ਘਟ ਵਾਸਾ ਘਰ ਮੰਦਰ ਮੰਦਰ ਘਰ ਘਰ ਆਪਣਾ ਆਪ ਸੁਹਾਈਆ।