ਫਿਰ ਪਛਾਣੇ ਸੱਚੀ ਸਰਕਾਰ । ਸੋਹੰ ਸ਼ਬਦ ਸਦਾ ਨਿਸਤਾਰ । ਮਹਾਰਾਜ ਸ਼ੇਰ ਸਿੰਘ ਜੋਤ ਜਗਾਣ । ਸੋਹੰ ਸ਼ਬਦ ਦੇ ਕੇ ਦਾਨ । ਸੋਹੰ ਸ਼ਬਦ ਦੇ ਵਡਿਆਈ । ਸੋ ਦੇਹ ਦੀਪਕ ਵਿਚ ਜੋਤ ਜਗਾਈ । ਜੋਤ ਜਗਾਈ ਸਤਿਗੁਰ ਪੂਰੇ । ਗੁਰ ਬੈਠਾ ਪਾਸ ਨਾ ਹੈ ਦੂਰੇ । ਵਾਜੇ ਜਿਸ ਦੇ ਅਨਹਦ ਤੂਰੇ । ਕਰੇ ਬਚਨ ਹੋਵਣਗੇ ਪੂਰੇ । ਸੱਚਾ ਗੁਰ ਸੱਚਾ ਮੇਰਾ ਨਾਉਂ । ਸੱਚਾ ਸਿਰਜਣਹਾਰ ਵਸਿਆ ਗੁਰ ਠਾਉਂ । ਆਪ ਉਪਦੇਸ਼ੇ ਸੋਹੰ ਨਾਉਂ । ਓਅੰ ਸੋਹੰ ਸਦਾ ਗੁਣ ਗਾਓ । ਮਹਾਰਾਜ ਸ਼ੇਰ ਸਿੰਘ ਰਿਦੇ ਧਿਆਓ । ਸਰਬ ਸੁਖ ਮਨ ਮਾਹਿ ਪਾਓ । ਸਰਬ ਸੁਖ ਗੁਰ ਦੇ ਵਡਿਆਈ । ਚਰਨ ਕਵਲ ਸੰਗ ਬਖ਼ਸ਼ਾਈ । ਹਰਿ ਹਰਿ ਨਾਮ ਜੋ ਰਿਦੇ ਧਿਆਈ । ਹਰਿ ਮਿਲਿਆ ਹਰਿ ਸੋਝੀ ਪਾਈ । ਹਰਿ ਬਿਨ ਹੋਰ ਨਾ ਥਾਈਂ । ਜਿਥੇ ਮਿਲੇ ਭਗਤਨ ਕੋ ਵਡਿਆਈ । ਬਿਨ ਗੁਰ ਠੌਰ ਨਾ ਪਾਈ । ਦਰ ਦਰ ਲੂਝੇ ਭੱਖ ਝੱਖ ਖਾਈ । ਕਰ ਕਿਰਪਾ ਪ੍ਰਭ ਦੇ ਮਿਲਾਈ । ਮਿਲ ਸਾਧ ਸੰਗਤ ਹਰਿ ਗੁਣ ਗਾਈ । ਮਨ ਇਛੇ ਸੋਈ ਫਲ ਪਾਈ । ਸਾਧ ਸੰਗਤ ਗੁਰ ਜਲਨ ਬੁਝਾਈ । ਗੁਰ ਸੰਗਤ ਵਿਚ ਰਿਹਾ ਸਮਾਈ । ਵੇਖੇ ਗੁਰ ਨਜ਼ਰ ਨਾ ਆਈ । ਜੋਤ ਸਰੂਪ ਜੋਤ ਜਗਾਈ । ਭਵ ਸਾਗਰ ਵਿਚੋਂ ਸਿੱਖ ਤਰਾਈ । ਤਰਨ ਤਰਾਵਣਹਾਰ ਦਾਤਾਰ । ਸਭ ਤੋਂ ਵੱਡਾ ਆਪ ਕਰਤਾਰ । ਕਿਰਪਾ ਕੀਤੀ ਗੁਰ ਅਪਾਰ । ਗੁਰ ਚਰਨਾਂ ਦਾ ਦਿਤਾ ਦਾਨ । ਕਰ ਕੇ ਦਰਸ ਸਿੱਖ ਉਧਰੇ ਪਾਰ । ਗੁਣ ਅਵਗੁਣ ਪ੍ਰਭ ਨਾ ਵੀਚਾਰੇ । ਡੁਬਦੇ ਪੱਥਰ ਪ੍ਰਭ ਤਾਰੇ । ਭਗਤਾਂ ਦੇ ਹਰਿ ਕਾਜ ਸਵਾਰੇ । ਦਰੋਪਦੀ ਦੀ ਲਾਜ ਰੱਖੀ ਮੁਰਾਰੇ । ਧ੍ਰੂ ਪ੍ਰਹਿਲਾਦ ਸਦਾ ਨਿਮਸਕਾਰੇ । ਰੱਖੇ ਲਜਿਆ ਨਰ ਸਿੰਘ ਰੂਪ ਅਪਾਰੇ । ਸੱਚਾ ਸਤਿਗੁਰ ਕਰਮ ਇਹ ਕਰੇ । ਸਮੇਂ ਅਨੁਸਾਰ ਜੋਤ ਜਗਤ ਮੇਂ ਧਰੇ । ਜੋ ਸਿੱਖ ਗੁਰ ਸ਼ਰਨੀ ਪਰੇ । ਅਵਗੁਣ ਕੱਢ ਗੁਣ ਗੁਰ ਭਰੇ । ਲੋਹਾ ਪਾਰਸ ਛੋਹ ਜਿਉਂ ਕੰਚਨ ਬਣੇ । ਬੇਮੁਖ ਰਲ ਸਿੱਖ ਸੰਗ ਤਰੇ । ਸਾਧ ਸੰਗਤ ਵਿਚ ਜੋ ਨਰ ਪਰੇ । ਪ੍ਰਭ ਅਬਿਨਾਸ਼ੀ ਮਿਲੇ ਹਰਿ ਹਰੇ । ਮਹਾਰਾਜ ਸ਼ੇਰ ਸਿੰਘ ਕਿਰਪਾ ਕਰੇ । ਹੋਇਆ ਦਿਆਲ ਪ੍ਰਭ ਆਇਆ ਘਰੇ । ਅਛਲ ਛਲਨ ਪ੍ਰਭ ਆਪ ਕਰਾਇਆ । ਬਾਵਨ ਰੂਪੀ ਭੇਸ ਬਣਾਇਆ । ਬਲ ਰਾਜੇ ਘਰ ਮੰਗਣ ਆਇਆ । ਸੱਦਿਆ ਰਾਜੇ ਅੰਦਰ ਸੁਵਾਮੀ । ਮੰਗ ਜੋ ਤੁਧ ਭਾਇਆ । ਚਾਰ ਵੇਦ ਦਾ ਮੁਖੋਂ ਪਾਠ ਸੁਣਾਇਆ । ਕਲਜੁਗ ਵਿਚ ਇਹ ਖੇਲ ਰਚਾਇਆ । ਕਾਮ ਕਰੋਧ ਦੀ ਪਾਈ ਮਾਇਆ । ਜੀਵ ਜੰਤ ਨੇ ਗੁਰ ਭੁਲਾਇਆ । ਹੰਕਾਰ ਵਿਕਾਰ ਬੜਾ ਵਧਾਇਆ । ਕਲਜੁਗ ਹੁਣ ਅੰਤ ਆਇਆ । ਮਹਾਰਾਜ ਸ਼ੇਰ ਸਿੰਘ ਤੇਜ ਵਧਾਇਆ । ਅੰਤਕਾਲ ਇਸ ਦਾ ਹੋਏ । ਪਾਪੀ ਅਪਰਾਧੀ ਦੁਸ਼ਟ ਦੁਰਾਚਾਰ ਰਹੇ ਨਾ ਕੋਇ । ਸਤਿਜੁਗ ਦੀ ਜੈ ਜੈ ਹੋਏ । ਜੈ ਜੈ ਜੈ ਸਦਾ ਜੈਕਾਰ । ਆਪ ਅਪਰੰਪਰ ਅਪਰ ਅਪਾਰ । ਸੱਚੀ ਲਿਖਤ ਲਿਖਾਏ ਅਪਰ ਅਪਾਰ । ਜਿਸ ਨੂੰ ਸੁਣ ਸਿੱਖ ਉਤਰੇ ਪਾਰ । ਡੋਲਤ ਕੋ ਮਨ ਦਏ ਅਧਾਰ । ਗੁਣਵੰਤ ਪ੍ਰਭ ਗੁਣ ਨਿਸਤਾਰ । ਸਚ ਸਾਹਿਬ ਸਚ ਸਿਰਜਣਹਾਰ । ਵਿਛੜਿਆਂ ਨੂੰ ਪ੍ਰਭ ਮੇਲ ਮਿਲਾਵਣਹਾਰ । ਜਿਸ ਨੇ ਕੀਤੀ ਚਰਨ ਨਿਮਸਕਾਰ । ਪਾਪੀ ਪਤਤ ਪ੍ਰਭ ਦੇਤ ਉਧਾਰ । ਸਰਬ ਕਾ ਦਾਤਾ ਲਏ ਸਰਬ ਕੀ ਸਾਰ ।
G01L18.1 ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ – harbani granth 1 likhat 18.1
- Post category:Written Harbani Granth 01
