ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬਣਾਈ । ਫਿਰ ਇਸ ਦੇਹ ਦੀ ਬਣਤ ਬਣਾਈ । ਕਾਮ ਕਰੋਧ ਲੋਭ ਮੋਹ ਵਿਚ ਹੰਕਾਰ ਟਿਕਾਈ । ਭੁੱਲਾ ਜੀਵ ਠੌਰ ਨਾ ਪਾਈ । ਬਿਨ ਗੁਰ ਦੇਖੇ ਸ਼ਾਂਤ ਨਾ ਆਈ । ਦਰ ਦਰ ਲੂਝੇ ਧੱਕੇ ਖਾਈ । ਵਾਂਗ ਸੁਆਨ ਭੁੱਖੇ ਭੱਖ ਖਾਈ । ਜਿਉਂ ਵਿਸ਼ਟਾ ਵਿਚ ਜੀਵ ਹੋ ਜਾਈ । ਤੈਸਾ ਬੇਮੁਖ ਗੁਰ ਤੋਂ ਭਾਈ । ਦਰਗਾਹ ਵਿਚ ਮਿਲੇ ਸਜਾਈ । ਗੁਰ ਪੂਰੇ ਇਹ ਲਿਖਤ ਕਰਾਈ । ਸੋ ਸਿੱਖ ਜਿਨ ਮਨ ਸੁਧਾਰਿਆ । ਪੂਰਾ ਸਤਿਗੁਰ ਰਿਦੇ ਚਿਤਾਰਿਆ । ਕਰ ਕਿਰਪਾ ਪ੍ਰਭ ਪਾਰ ਉਤਾਰਿਆ । ਭਗਤ ਜਨਾਂ ਹਰਿ ਕਾਜ ਸਵਾਰਿਆ । ਹੰਕਾਰੀਆਂ ਤਾਈਂ ਪ੍ਰਭ ਆਪ ਸੰਘਾਰਿਆ । ਸਿੱਖ ਦੇ ਨੇੜ ਨਾ ਆਵੇ ਜਮ ਜੰਦਾਰਿਆ । ਗੁਰ ਪੂਰੇ ਇਹ ਬਿਰਦ ਹੈ ਧਾਰਿਆ । ਸੋਹੰ ਸ਼ਬਦ ਦਾ ਨਾਮ ਜਪਾਇਆ । ਭੁੱਲਿਆਂ ਨੂੰ ਪ੍ਰਭ ਮਾਰਗ ਪਾਇਆ । ਕਲਜੁਗ ਵਿਚ ਗੁਰ ਦਰਸ ਦਿਖਾਇਆ । ਰੁੜ੍ਹਦਾ ਬੇੜਾ ਗੁਰ ਬੰਨੇ ਲਾਇਆ । ਆਵਣ ਜਾਵਣ ਦਾ ਪੰਧ ਮੁਕਾਇਆ । ਧਰਮ ਰਾਏ ਨਾ ਦੇ ਸਜ਼ਾਇਆ । ਵਿਚ ਚੁਰਾਸੀ ਸਿੱਖ ਨਾ ਆਇਆ । ਪਤਾਲੋਂ ਚੁੱਕ ਆਕਾਸ਼ ਬਹਾਇਆ । ਨਾਮ ਬੈਕੁੰਠ ਮੇਰਾ ਧਾਮ ਅਖਵਾਇਆ । ਜੋਤ ਮੇਰੀ ਦਾ ਤੇਜ ਸਵਾਇਆ । ਨਾ ਪ੍ਰਭ ਡੋਲੇ ਨਾ ਕਿਸੇ ਡੁਲਾਇਆ । ਏਕ ਸਮਾਨ ਪ੍ਰਭ ਸਦਾ ਰਘੁਰਾਇਆ । ਥਿਰ ਘਰ ਵਾਸੀ ਜਿਨ ਇਹ ਖੇਲ ਰਚਾਇਆ । ਜੀਵ ਜੰਤ ਵਿਚ ਆਪਣਾ ਆਪ ਟਿਕਾਇਆ । ਪਵਨ ਰੂਪ ਸਵਾਸ ਚਲਾਇਆ । ਇਸ ਦਾ ਭੇਤ ਕਿਸੇ ਨਾ ਪਾਇਆ । ਔਂਦਾ ਜਾਂਦਾ ਨਜ਼ਰ ਨਾ ਆਇਆ । ਜੇ ਆਵੇ ਤਾਂ ਜੀਵ ਕਹਾਵੇ । ਬਿਨ ਸਵਾਸ ਖੇਹ ਹੋ ਜਾਵੇ । ਪੂਰਾ ਗੁਰ ਜੇ ਦਇਆ ਕਮਾਵੇ । ਸਵਾਸ ਸਵਾਸ ਜੀਵ ਪ੍ਰਭ ਰਿਧੇ ਧਿਆਵੇ । ਸਦਾ ਹੀ ਚਲੇ ਗੁਰ ਕੇ ਭਾਏ । ਸਾਧ ਸੰਗਤ ਸੰਗ ਪਿਆਰ ਰਖਾਏ । ਦੇਖ ਸਿੱਖ ਨਾ ਮੱਥੇ ਵਟ ਪਾਏ । ਹੋ ਖੁਸ਼ ਜੇ ਗੁਰਸਿੱਖ ਨਜ਼ਰੀ ਆਏ । ਮੈਂ ਹਾਂ ਆਪਣੇ ਸਿੱਖ ਮਾਹਿ । ਮੋਕੋ ਦੇਖੋ ਸਭਨੀ ਥਾਏਂ । ਪੂਰਨ ਗੁਰ ਹੋਇਆ ਜਗਤਾਰ । ਹੱਥ ਜੋੜ ਕਰੋ ਨਿਮਸਕਾਰ । ਸੱਚਾ ਆਪ ਸੱਚੀ ਸਰਕਾਰ । ਜੀਵਤ ਕੋ ਪ੍ਰਭ ਦੇਤ ਅਧਾਰ । ਸਿੱਖ ਨੂੰ ਬਖ਼ਸ਼ੇ ਕਿਰਪਾ ਧਾਰ । ਅੰਮ੍ਰਿਤ ਬਰਖੇ ਬੂੰਦ ਬੁੰਦਾਰ । ਕੁਲ ਦੁੱਖ ਕਾਟੇ ਅੰਮ੍ਰਿਤ ਰਸ ਪਾਏ , ਗੁਰ ਖੋਲ੍ਹੇ ਕਪਾਟੇ , ਗੁਰ ਨਜ਼ਰੀ ਆਏ ਮੁਰਾਰ । ਮਹਾਰਾਜ ਸ਼ੇਰ ਸਿੰਘ ਪੂਰਨ ਗੁਰ ਅਵਤਾਰ । ਕੋਈ ਨਾ ਇਸ ਦੀ ਲੇਵੇ ਸਾਰ । ਆਪ ਅਭੇਤ ਕੋਈ ਭੇਤ ਨਾ ਜਾਣੇ । ਹਰਿ ਰੰਗ ਪ੍ਰਭ ਰਿਹਾ ਸਮਾਣੇ । ਪਿਤਾ ਗੁਰ ਸਿੱਖ ਬੱਚੇ ਅੰਞਾਣੇ ।
G01L18.1 ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ – harbani granth 1 likhat 18.1
- Post category:Written Harbani Granth 01
