ਤੀਨ ਲੋਕ ਜਿਸ ਦੀ ਜੈਕਾਰ । ਆਦਿ ਅੰਤ ਪ੍ਰਭ ਏਕੰਕਾਰ । ਇੰਦਲੋਕ ਪ੍ਰਭ ਆਪ ਤਜਾਇਆ । ਸ਼ਿਵਲੋਕ ਨੂੰ ਛੱਡ ਕੇ ਆਇਆ । ਬ੍ਰਹਮੇ ਤਾਈ ਬ੍ਰਹਮ ਰੂਪ ਦਿਖਾਇਆ । ਬੈਕੁੰਠ ਧਾਮ ਜਿਥੇ ਰਘੁਰਾਇਆ । ਜਿਥੇ ਉਪਜੇ ਤਿਸ ਥਾਏਂ ਸਮਾਇਆ । ਜਗੇ ਜੋਤ ਜਿਥੇ ਡਗਮਗਾਇਆ । ਬਿਨ ਤੇਲ ਬਾਤੀ ਇਹ ਖੇਲ ਰਚਾਇਆ । ਜਿਸ ਜੋਤ ਵਿਚੋਂ ਪ੍ਰਭ ਜਗਤ ਉਪਾਇਆ । ਜੋਤ ਸਰੂਪ ਹੋ ਜਗਤ ਮੇਂ ਸਮਾਇਆ । ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬਣਾਇਆ । ਪਵਣ ਸਰੂਪ ਦਾ ਥੰਮਾ ਢਾਹਿਆ । ਬਿਨ ਥੰਮਾਂ ਗੁਰ ਗਗਨ ਰਹਾਇਆ । ਹੋਏ ਕਿਰਪਾਲ ਪ੍ਰਭ ਦਰਸ ਦਿਖਾਇਆ । ਕਲਜੁਗ ਵਿਚ ਨਿਹਕਲੰਕ ਹੋ ਆਇਆ । ਘਨਕਪੁਰੀ ਘਨਸ਼ਾਮ ਪ੍ਰਗਟਾਇਆ । ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ । ਸੰਮਤ ਉਨੀ ਸੌ ਪੰਜਾਹ ਬਿਕ੍ਰਮੀ ਭਾਗ ਲਗਾਇਆ । ਮਨੀ ਸਿੰਘ ਨੂੰ ਆਪਣਾ ਆਪ ਬੁਝਾਇਆ । ਵੇਲੇ ਕ੍ਰਿਸ਼ਨ ਬੱਧਕ ਨੇ ਜੋ ਬਾਣ ਸੀ ਲਾਇਆ । ਖੱਬੇ ਬੰਨੇ ਦਾ ਨਿਸ਼ਾਨ ਵਖਾਇਆ । ਮਨੀ ਸਿੰਘ ਲੈ ਸੰਗਤ ਧਾਇਆ । ਮਹਾਰਾਜ ਸ਼ੇਰ ਸਿੰਘ ਦਾ ਦਰਸ਼ਨ ਪਾਇਆ । ਰਾਜਸ ਤਾਮਸ ਪ੍ਰਭ ਗੁਣ ਬਣਾਏ । ਸਾਂਤਕ ਵਿਚ ਪ੍ਰਭ ਗਿਆ ਸਮਾਏ । ਜੋ ਸਿੱਖ ਚਲੇ ਗੁਰ ਕੇ ਭਾਏ । ਵਾਂਗ ਕਵਲ ਮਨ ਖਿਲਾਏ । ਥਿਰ ਘਰ ਦੀ ਸੋਝੀ ਪਾਏ । ਨਿਰਗੁਣ ਸਰਗੁਣ ਪ੍ਰਭ ਦਰਸ ਦਿਖਾਏ । ਭਗਤ ਉਧਾਰਨ ਹਰਿ ਜੀ ਆਏ । ਕਰੋ ਨਿਮਸਕਾਰ ਪ੍ਰਭ ਰਿਦੇ ਧਿਆਏ । ਜਨਮ ਆਪਣਾ ਸਫਲ ਕਰਾਏ । ਜੋ ਜੀਵ ਚਲ ਸਰਨੀ ਆਏ । ਚਰਨ ਕਵਲ ਵਿਚ ਰੱਖੋ ਸਵਾਸ । ਝੂਠੀ ਦੇਹ ਮੇਂ ਹੋਏ ਪ੍ਰਕਾਸ਼ । ਸੰਗਤ ਹੋ ਜਾਏ ਗੁਰ ਕੀ ਦਾਸ । ਸਦਾ ਸਹਾਈ ਬੈਠਾ ਪਾਸ । ਦਰ ਆਇਆ ਨਾ ਹੋਵੇ ਨਿਰਾਸ । ਦੇਵੇ ਦਾਨ ਪ੍ਰਭ ਗੁਣ ਤਾਸ । ਆਇਆ ਸਿੱਖ ਦਾ ਨਾ ਹੋਇਆ ਰਾਸ । ਜਿਹੜਾ ਖਾਵੇ ਪੀਵੇ ਮਦਿ ਮਾਸ । ਮਧ ਮਾਧਵ ਪ੍ਰਭ ਨਜ਼ਰੀ ਨਾ ਆਏ । ਪਾਰਬ੍ਰਹਮ ਆਪ ਦਰਸ ਦਿਖਾਏ । ਸਚਖੰਡ ਪ੍ਰਭ ਰਿਹਾ ਸਮਾਏ । ਦਰਗਹਿ ਸਾਚੀ ਵਿਚ ਸਿੱਖ ਪੁਚਾਏ । ਜਨਮੇਂ ਨਾ ਮਰੇ ਨਾ ਆਵੇ ਨਾ ਜਾਵੇ । ਗੇੜ ਚੁਰਾਸੀ ਗੁਰ ਕੱਟ ਵਖਾਵੇ । ਜੋਤ ਵਿਚ ਪ੍ਰਭ ਲਏ ਮਿਲਾਏ । ਮਾਨਸ ਜਨਮ ਸਫਲ ਹੋ ਜਾਏ । ਗੁਰ ਸਾਚਾ ਇਹ ਸ਼ਬਦ ਸੁਣਾਏ । ਹਉਮੇ ਮੈਲ ਮਨ ਵਿਚੋਂ ਗਵਾਏ । ਸੱਚਾ ਸ਼ਬਦ ਮੇਰਾ ਦੀਬਾਣ । ਮਹਾਰਾਜ ਸ਼ੇਰ ਸਿੰਘ ਜਾਣੀ ਜਾਣ । ਸੋ ਜਾਣੇ ਜਿਸ ਆਪ ਜਣਾਏ । ਬਿਨ ਗੁਰ ਸੋਝੀ ਕੋਇ ਨਾ ਪਾਏ । ਸੋ ਪਾਏ ਜਿਸ ਮਨ ਮਾਹਿ ਸਮਾਏ । ਜੋ ਸਿੱਖ ਗੁਰ ਕੋ ਪਰਖਣ ਆਏ । ਨੈਣੀ ਵੇਖ ਨਾ ਸੀਸ ਝੁਕਾਏ । ਲੈਣ ਜੋਤ ਆਪਣੀ ਗੁਆਏ । ਹੋ ਕੇ ਦੁਖੀਆ ਬਹੁਤ ਦੁੱਖ ਪਾਏ । ਭੁੱਲਾ ਜੀਵ ਚੋਟਾਂ ਖਾਏ । ਏਥੇ ਓਥੇ ਕੋਈ ਨਾ ਛੁਡਾਏ । ਬੱਧਾ ਜੀਵ ਜਮਪੁਰੀ ਨੂੰ ਜਾਏ । ਐਸੀ ਸਤਿਗੁਰ ਦੀ ਸਜ਼ਾਏ । ਜੋ ਆਏ ਪ੍ਰਭ ਰਿਧੇ ਧਿਆਏ । ਉਨ ਕੀ ਘਾਲਣਾ ਪਈ ਪ੍ਰਥਾਏ । ਕਿਰਪਾਨੰਦ ਪ੍ਰਭ ਸਰਨੀ ਲਾਏ । ਦੇ ਦਰਸ਼ਨ ਪ੍ਰਭ ਤ੍ਰਿਖਾ ਬੁਝਾਏ । ਗੁਰ ਪ੍ਰਸ਼ਾਦਿ ਪਰਮਗਤ ਪਾਏ । ਵਿਚ ਬਬਾਣ ਸਵਰਗਪੁਰੀ ਸਿਧਾਏ । ਜਿਥੇ ਹਰਿ ਜੀਉ ਰਿਹਾ ਸਮਾਏ । ਓਥੇ ਕੋਈ ਆਵੇ ਨਾ ਜਾਵੇ । ਸੋ ਜਾਵੇ ਜਿਸ ਤੇ ਪ੍ਰਭ ਕਰਮ ਕਮਾਵੇ । ਅੰਤਕਾਲ ਪ੍ਰਭ ਦਰਸ ਦਿਖਾਏ । ਜਮ ਚੰਡਾਲ ਨਾ ਨਜ਼ਰੀ ਆਏ ।
G01L18.1 ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ – harbani granth 1 likhat 18.1
- Post category:Written Harbani Granth 01
