ਗੁਰਸਿਖ ਨੂੰ ਗੁਰ ਆਪ ਲੈ ਜਾਏ । ਦਰਗਾਹ ਵਿਚ ਬੈਠਾ ਜਾਏ । ਦਿਵਸ ਰੈਣ ਹਰਿ ਨਜ਼ਰੀ ਆਏ । ਜੋਤ ਸਰੂਪੀ ਡਗਮਗਾਏ । ਪਵਣ ਉਨੰਜਾ ਸਿਰ ਛਤਰ ਝੁਲਾਏ । ਜਿਥੇ ਹਰੀ ਰਿਹਾ ਸਮਾਏ । ਸਭ ਤੋਂ ਵੱਡੀ ਉਸ ਦੀ ਥਾਏਂ । ਮਹਾਰਾਜ ਸ਼ੇਰ ਸਿੰਘ ਰਾਹ ਚਲਾਏ । ਗੁਰਸਿਖਾਂ ਨੂੰ ਗੁਰਪੁਰੀ ਪੁਚਾਏ । ਗੁਰ ਚਰਨੋਂ ਮੇਂ ਰੱਖ ਧਿਆਨ । ਮਨ ਮੇਂ ਸੋਹੰ ਸ਼ਬਦ ਗਿਆਨ । ਚੁੱਕੇ ਜੀਵ ਦਾ ਆਵਣ ਜਾਣ । ਸੱਚਾ ਗੁਰ ਸੱਚਾ ਨੀਸਾਣ । ਉਸ ਗੁਰੂ ਤੋਂ ਜਾਈਏ ਕੁਰਬਾਨ । ਜਿਸ ਦਿਤਾ ਪਹਿਨਣ ਖਾਣ । ਸਰਬ ਸੁੱਖਾਂ ਸੁੱਖ ਸ਼ਬਦ ਗਿਆਨ । ਸੋਹੰ ਸ਼ਬਦ ਕਰੋ ਧਿਆਨ । ਧਰਨੀ ਧਰ ਪ੍ਰਭ ਆਪ ਮਿਹਰਵਾਨ । ਨਰ ਸਿੰਘ ਰੂਪ ਨਰਾਇਣ ਪਛਾਣ । ਬਾਹੋਂ ਪਕੜ ਪ੍ਰਭ ਹੈ ਤਰਾਣ । ਆਵਣ ਜਾਵਣ ਦਾ ਪੰਧ ਮੁਕਾਣ । ਆਈ ਸੰਗਤ ਦਾ ਕੀਆ ਪ੍ਰਵਾਨ । ਵਿਚ ਦਰਗਾਹ ਦੇ ਦਵਾਇਆ ਮਾਣ । ਧੰਨ ਧੰਨ ਧੰਨ ਗੁਰਸਿਖ ਭਾਈ । ਗੁਰ ਚਰਨਾਂ ਦੀ ਆਸ ਜਗਾਈ । ਐਵੇਂ ਭੁੱਲੀ ਫਿਰੇ ਲੋਕਾਈ । ਬਿਨ ਗੁਰ ਸੋਝੀ ਕਿਨੇ ਨਾ ਪਾਈ । ਮਾਣ ਵਿਹੂਣੀ ਸ੍ਰਿਸ਼ਟ ਖਪਾਈ । ਗੁਰਸਿਖਾਂ ਨੂੰ ਲਏ ਤਰਾਈ । ਭੈ ਭਿਆਨਕ ਵਿਚ ਪ੍ਰਭ ਹੋਏ ਸਹਾਈ । ਐਸਾ ਹਰਿ ਕਿਉਂ ਵਿਸਰ ਜਾਈ । ਸਦਾ ਸਿਮਰੋ ਪ੍ਰਭ ਕਾ ਨਾਮ । ਸੁਫਲ ਜਨਮ ਸੁਫਲ ਕਾਮ । ਕਿਸੇ ਨਾ ਦੇਵੇ ਡੰਡ ਕਾ ਦਾਨ । ਗੁਰ ਪੁਰੀ ਪਾਓ ਬਿਸਰਾਮ । ਸੋਹੰ ਸ਼ਬਦ ਦਾ ਪੀਵੇ ਜਾਮ । ਸਿੱਖ ਹੈ ਪਹੁੰਚੇ ਬੈਕੁੰਠ ਧਾਮ । ਊਚ ਅਗੰਮ ਪ੍ਰਭ ਜਗਨ ਨਾਥ । ਸਿੱਖਨ ਕੇ ਪ੍ਰਭ ਸਦਾ ਹੈ ਸਾਥ । ਆਪ ਬਚਾਏ ਸਿਰ ਦੇ ਕਰ ਹਾਥ । ਮਿਟਾਏ ਲਿਖਤ ਜੋ ਲਿਖਾਈ ਵਿਚ ਮਾਤ । ਨਵੀਂ ਲਿਖੇ ਸੰਗ ਆਪਣੇ ਹਾਥ । ਕਥ ਕਥੀ ਪ੍ਰਭ ਕਥੀ ਅਕੱਥ । ਮਹਾਰਾਜ ਸ਼ੇਰ ਸਿੰਘ ਪ੍ਰਭ ਰਘੁਨਾਥ । ਨਾਮ ਜਪੋ ਰਮਈਆ ਗੁਣ ਗਾਓ । ਪ੍ਰਭ ਅਬਿਨਾਸ਼ੀ ਘਰ ਮਾਹਿ ਪਾਓ । ਜਨਮ ਮਰਨ ਦੇ ਦੁੱਖ ਮਿਟਾਓ । ਸਰਬ ਸੁੱਖ ਚਲੋ ਗੁਰ ਕੇ ਭਾਓ । ਮਦਿ ਮਾਸ ਮਨੋ ਤਜਾਓ । ਸੋਹੰ ਸ਼ਬਦ ਮਨ ਵਸਾਓ । ਮਹਾਰਾਜ ਸ਼ੇਰ ਸਿੰਘ ਦਾ ਦਰਸ਼ਨ ਪਾਓ । ਦੇ ਦਰਸ਼ਨ ਗੁਰ ਕਰਤ ਨਿਹਾਲ । ਆਵਣ ਜਾਵਣ ਦਾ ਗੁਰ ਤੋੜ ਜੰਜਾਲ । ਸਾਧ ਸੰਗਤ ਵਿਚ ਪ੍ਰਭ ਦਏ ਬਹਾਲ । ਥਾਏਂ ਪਾਈ ਸਿੱਖ ਦੀ ਘਾਲ । ਨੈਣੀ ਪੇਖ ਹੋ ਨਿਹਾਲ । ਲਾਲ ਅਮੁੱਲਾ ਲਾਲ ਗੁਲਾਲ । ਸਤਿਗੁਰ ਸੱਚਾ ਦੀਨ ਦਿਆਲ । ਗੁਰਸਿਖਾਂ ਨੂੰ ਲਏ ਭਾਲ । ਸੁੱਤਿਆਂ ਨੂੰ ਪ੍ਰਭ ਲਏ ਉਠਾਲ । ਦੁਸਟਾਂ ਤਾਈਂ ਗੁਰ ਦੇਵੇ ਗਾਲ । ਆਵਣ ਜਾਵਣ ਦਾ ਜਾਂ ਪਏ ਜੰਜਾਲ । ਵਿਚ ਚੁਰਾਸੀ ਪੀਸੇ ਵਾਂਗ ਦਾਲ । ਸਤਿਗੁਰ ਸੱਚਾ ਆਪ ਮਿਹਰਵਾਨ । ਸੋਹੰ ਸ਼ਬਦ ਦਾ ਦੇਵੇ ਦਾਨ । ਦਾਨ ਦੀਆ ਆਪ ਪ੍ਰਭ ਆ ਕੇ । ਸੋਹੰ ਸ਼ਬਦ ਦਾ ਨਾਮ ਜਪਾ ਕੇ । ਸੱਚਾ ਮਾਰਗ ਗੁਰਸਿਖਾਂ ਨੂੰ ਵਖਾ ਕੇ । ਰਾਮ ਕ੍ਰਿਸ਼ਨ ਦਾ ਭੇਸ ਵਟਾ ਕੇ । ਮਹਾਰਾਜ ਸ਼ੇਰ ਸਿੰਘ ਕਲ ਵਿਚ ਆ ਕੇ । ਨਿਹਕਲੰਕ ਅਵਤਾਰ ਅਖਵਾ ਕੇ ।
G01L18.1 ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ – harbani granth 1 likhat 18.1
- Post category:Written Harbani Granth 01
