G01L18.1 ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ – harbani granth 1 likhat 18.1

ਮਹਾਰਾਜ ਸ਼ੇਰ ਸਿੰਘ ਸੰਗ ਨਿਭਾਣੇ । ਸੱਚਾ ਗੁਰ ਸਚ ਨਿਸਾਣੋ । ਘਰ ਬੈਠੇ ਪ੍ਰਭ ਰੰਗ ਮਾਣੋ । ਆਇਆ ਆਕਾਸ਼ੋਂ ਬਿਨਾ ਬਬਾਣੋ । ਸਾਧ ਸੰਗ ਵਿਟਹੁ ਕੁਰਬਾਨੋ । ਮਹਾਰਾਜ ਸ਼ੇਰ ਸਿੰਘ ਸੰਗ ਸਦਾ ਸੁਖ ਮਾਣੋ । ਗੁਰ ਚਰਨਾਂ ਵਿਚ ਸਿੱਖ ਬਿਠਾਇਆ । ਗੁਰ ਪ੍ਰਸਾਦੀ ਗੁਰ ਨਾਮ ਦਵਾਇਆ । ਗਿਆਨ ਗੋਝ ਦਾ ਪਰਦਾ ਲਾਹਿਆ । ਦਸਵਾਂ ਦਵਾਰ ਹੈ ਖੋਲ੍ਹ ਵਖਾਇਆ । ਆਪਣਾ ਭੇਤ ਗੁਰ ਆਪ ਜਤਾਇਆ । ਜੋਤ ਸੰਗ ਇਹ ਦੀਪਕ ਜਲਾਇਆ । ਗੁਣ ਨਿਧਾਨ ਗੁਣ ਦੇਹ ਵਿਚ ਪਾਇਆ । ਪ੍ਰੀਤਮ ਸਿੰਘ ਨੂੰ ਸ਼ਬਦ ਸੁਣਾਇਆ । ਗੁਰਸਿੱਖੀ ਵਿਚ ਗੁਰ ਸਿੱਖ ਪ੍ਰਗਟਾਇਆ । ਭਗਤ ਜਨਾਂ ਵਿਚ ਨਾਂ ਲਿਖਾਇਆ । ਚਹੁੰ ਜੁਗਾਂ ਵਿਚ ਕਰ ਅਟੱਲ ਬਹਾਇਆ । ਵਰ ਘਰ ਸਿੱਖ ਨੇ ਗੁਰ ਤੋਂ ਪਾਇਆ । ਪ੍ਰਭ ਅਬਿਨਾਸ਼ੀ ਰਿਦੇ ਧਿਆਇਆ । ਦੁੱਖ ਭੰਜਨ ਅਬਿਨਾਸ਼ੀ ਆਇਆ । ਸਰਬ ਕਲਾ ਸਮਰਥ ਜਿਨ ਇਹ ਬਚਨ ਲਿਖਾਇਆ । ਸਿਰ ਤੇ ਰੱਖੇ ਹੱਥ ਬੇੜਾ ਗੁਰ ਬੰਨੇ ਲਾਇਆ । ਹੋਇਆ ਮੁਖ ਸਦਾ ਹੈ ਉਜਲ , ਗੁਰਚਰਨ ਸੰਗ ਰਹੇ ਸਮਾਇਆ । ਪਾਲ ਸਿੰਘ ਵਾਂਗ ਇਸ ਨੂੰ ਮਾਣ ਦਵਾਇਆ । ਗੁਰ ਸੱਚੇ ਸਿਰ ਛਤਰ ਝੁਲਾਇਆ । ਦੀਨਾਂ ਨਾਥ ਕਰੀ ਇਹ ਦਇਆ । ਪ੍ਰੀਤਮ ਤੋਂ ਪੂਰਨ ਪੁਰਖ ਬਣਾਇਆ । ਅਨਹਦ ਸ਼ਬਦ ਮਨ ਵਜਾਇਆ । ਰੰਗ ਮਜੀਠੀ ਪ੍ਰਭ ਆਪ ਚੜ੍ਹਾਇਆ । ਦੇਹ ਕੰਚਨ ਨੂੰ ਸੋਨਾ ਬਣਾਇਆ । ਕੋਟ ਵਸਤ ਵਿਚ ਹਰਿ ਜੀਉ ਆਇਆ । ਵਾਂਗ ਕ੍ਰਿਸ਼ਨ ਉਪਦੇਸ਼ ਸੁਣਾਇਆ । ਅਰਜਨ ਦਾ ਸੀ ਰਥ ਚਲਾਇਆ । ਬਣ ਰਥਵਾਹੀ ਸ਼ੇਰ ਸਿੰਘ ਅਖਵਾਇਆ । ਬੇੜਾ ਜਿਸ ਨੇ ਬੰਨੇ ਲਾਇਆ । ਭਗਤ ਜਨਾਂ ਜੈਕਾਰ ਕਰਾਇਆ । ਪ੍ਰੀਤਮ ਸਿੰਘ ਦਾ ਤੇਜ ਸਵਾਇਆ । ਮਹਾਰਾਜ ਸ਼ੇਰ ਸਿੰਘ ਚਰਨਾਂ ਵਿਚ ਬਹਾਇਆ । ਸੰਗਤਾਂ ਦਾ ਸਿਰਤਾਜ ਬਣਾਇਆ ।