੭ ਸਾਵਣ ੨੦੧੬ ਬਿਕ੍ਰਮੀ ਮੁਕੰਦ ਸਿੰਘ ਦੇ ਘਰ ਪਿੰਡ ਮਹਰਾਜ ਜ਼ਿਲਾ ਫ਼ਿਰੋਜ਼ਪੁਰ
ਸਤਿਗੁਰ ਸੱਚਾ ਸ਼ਾਹ ਸੁਲਤਾਨ, ਪਾਰਬ੍ਰਹਮ ਪੁਰਖ ਨਿਰੰਕਾਰਿਆ। ਦਾਤਾ ਦਾਨੀ ਵਾਲੀ ਦੋ ਜਹਾਨ, ਨਿਰਗੁਣ ਨੂਰ ਕਰੇ ਉਜਿਆਰਿਆ। ਏਕਾ ਵਸੇ ਸਚ ਮਕਾਨ, ਸਚਖੰਡ ਦੁਵਾਰਾ ਇਕ ਸੁਹਾ ਰਿਹਾ। ਏਕਾ ਸ਼ਾਹੋ ਭੂਪ ਰਾਜ ਰਾਜਾਨ, ਤਖ਼ਤ ਤਾਜ ਇਕ ਵਖਾ ਲਿਆ। ਏਕਾ ਦੇਵਣਹਾਰਾ ਧੁਰ ਫ਼ਰਮਾਣ, ਏਕਾ ਹੁਕਮੀ ਹੁਕਮ ਚਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਨਿਰੰਕਾਰਾ, ਨਿਰਗੁਣ ਆਪਣਾ ਨਾਉਂ ਰਖਾ ਲਿਆ। ਨਿਰਗੁਣ ਦਾਤਾ ਆਦਿ ਨਿਰੰਜਣ, ਆਦਿ ਪੁਰਖ ਵਡਿਆਈਆ। ਪੁਰਖ ਅਬਿਨਾਸ਼ੀ ਸਾਚਾ ਸੱਜਣ, ਘਰ ਮੇਲਾ ਬੇਪਰਵਾਹੀਆ। ਆਪੇ ਰੱਖੇ ਆਪਣੀ ਲੱਜਣ, ਆਦਿ ਜੁਗਾਦਿ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਨਿਰਾਕਾਰ, ਏਕ ਏਕੰਕਾਰਾ ਨਾਉਂ ਧਰਾਈਆ। ਏਕੰਕਾਰਾ ਪੁਰਖ ਅਕਾਲ, ਅਕਲ ਕਲਾ ਅਖਵਾਈਆ। ਸਤਿਗੁਰ ਸਾਚਾ ਦੀਨ ਦਿਆਲ, ਥਿਰ ਘਰ ਬੈਠਾ ਆਸਣ ਲਾਈਆ। ਸ਼ਬਦ ਸਰੂਪੀ ਦੀਨ ਦਿਆਲ, ਜੁਗ ਜੁਗ ਆਪਣੀ ਚਲਤ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਅਗੰਮ ਅਥਾਹ, ਭੇਵ ਅਭੇਦ ਆਪ ਛੁਪਾਈਆ। ਅਛੱਲ ਅਛੱਲਾ ਹਰਿ ਨਿਰੰਕਾਰ, ਨਿਰਗੁਣ ਜੋਤੀ ਨੂਰ ਸਮਾਇੰਦਾ। ਆਦਿ ਜੁਗਾਦੀ ਲੈ ਅਵਤਾਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗਾ ਜੁਗੰਤਰ ਪਾਵੇ ਸਾਰ, ਮੂਰਤ ਅਕਾਲ ਆਪ ਅਖਵਾਇੰਦਾ। ਅਜੂਨੀ ਰਹਿਤ ਕਰ ਪਸਾਰ, ਆਪ ਆਪਣੀ ਧਾਰ ਬੰਧਾਇੰਦਾ। ਏਕਾ ਨਾਮ ਕਰ ਜੈਕਾਰ, ਏਕਾ ਨਾਅਰਾ ਲਾਇੰਦਾ। ਰੂਪ ਰੰਗ ਤੇ ਵਸਿਆ ਬਾਹਰ, ਦਿਸ ਕਿਸੇ ਨਾ ਆਇੰਦਾ। ਸਚ ਮਹੱਲਾ ਉਚ ਮੁਨਾਰ, ਪੁਰਖ ਅਬਿਨਾਸ਼ੀ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਸਤਿ ਸਰੂਪ ਨਿਰਾਕਾਰ ਆਪ ਅਖਵਾਇੰਦਾ। ਸਤਿ ਸਰੂਪੀ ਸ਼ਾਹ ਸੁਲਤਾਨਾ, ਆਦਿ ਪੁਰਖ ਵਡਿਆਈਆ। ਏਕਾ ਵਸੇ ਸਚ ਮਕਾਨਾ, ਸਤਿਗੁਰ ਆਪਣੀ ਬਣਤ ਬਣਾਈਆ। ਏਕਾ ਦੇਵੇ ਧੁਰ ਫ਼ਰਮਾਣਾ, ਏਕਾ ਸ਼ਬਦ ਜਣਾਈਆ। ਏਕਾ ਦੇਵੇ ਰਾਗ ਤਰਾਨਾ, ਏਕਾ ਨਾਦ ਵਜਾਈਆ। ਏਕਾ ਖੇਲੇ ਖੇਲ ਦੋ ਜਹਾਨਾ, ਪ੍ਰਭ ਸਾਚਾ ਵਡ ਵਡਿਆਈਆ। ਏਕਾ ਗੋਪੀ ਏਕਾ ਕਾਹਨਾ, ਏਕਾ ਮੰਡਲ ਰਾਸ ਰਚਾਈਆ। ਏਕਾ ਰਵ ਸਸ ਤੇਜ ਕਰੇ ਕੋਟਨ ਭਾਨਾ, ਨੂਰੋ ਨੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਕਰਨੇਹਾਰ, ਕਾਦਰ ਕਰਤਾ ਆਪ ਹੋ ਜਾਈਆ। ਸਤਿ ਪੁਰਖ ਨਿਰੰਜਣ ਸਾਚੀ ਕਾਰ, ਅਲੱਖ ਅਗੋਚਰ ਭੇਵ ਨਾ ਆਇਆ। ਸਚਖੰਡ ਸੁਹਾਏ ਬੰਕ ਦੁਵਾਰ, ਆਪ ਆਪਣਾ ਮੰਦਰ ਆਪ ਉਪਾਇਆ। ਇਕ ਇਕੱਲਾ ਏਕੰਕਾਰ, ਏਕਾ ਆਸਣ ਲਾਇਆ। ਆਦਿ ਨਿਰੰਜਣ ਹੋ ਉਜਿਆਰ, ਨੂਰੋ ਨੂਰ ਡਗਮਗਾਇਆ। ਆਦਿ ਸ਼ਕਤ ਕਰ ਪਿਆਰ, ਆਪ ਆਪਣਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਵੇਸ ਵਟਾਇਆ। ਆਦਿ ਜੁਗਾਦੀ ਇਕ ਇਕੱਲਾ, ਏਕਾ ਰੰਗ ਸਮਾਇੰਦਾ। ਆਪੇ ਵਸਿਆ ਸਚ ਮਹੱਲਾ, ਥਿਰ ਘਰ ਸਾਚਾ ਆਪ ਵਖਾਇੰਦਾ। ਆਪਣੀ ਕਰਨੀ ਆਪੇ ਫਲਾ, ਫੁਲ ਫੁਲਵਾੜੀ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦ, ਨਾਦ ਅਨਾਦੀ ਆਪ ਵਜਾਇੰਦਾ। ਏਕਾ ਨਾਦ ਸ਼ਬਦ ਧੁਨਕਾਰ, ਹਰਿ ਸਾਚਾ ਆਪ ਵਜਾਈਆ। ਪੁਰਖ ਅਗੰਮੜਾ ਅਗੰਮੜੀ ਕਾਰ, ਜੁਗ ਜੁਗ ਆਪ ਚਲਾਈਆ। ਆਪ ਆਪਣਾ ਕਰ ਪਿਆਰ, ਆਪੇ ਮੇਲਾ ਸਹਿਜ ਸੁਭਾਈਆ। ਆਪੇ ਚੇਲਾ ਗੁਰ ਬਣ ਅਵਤਾਰ, ਲੋਕਮਾਤ ਕਰੇ ਰੁਸ਼ਨਾਈਆ। ਆਪੇ ਬ੍ਰਹਮਾ ਵੇਤਾ ਮੀਤ ਮੁਰਾਰ, ਤ੍ਰੈਗੁਣ ਮਾਇਆ ਝੋਲੀ ਪਾਈਆ। ਆਪੇ ਵਿਸ਼ਨੂੰ ਹੋ ਉਜਿਆਰ, ਸਾਂਗੋ ਪਾਂਗ ਸੇਜ ਹੰਢਾਈਆ। ਆਪੇ ਸ਼ੰਕਰ ਦਏ ਅਧਾਰ, ਹੱਥ ਤ੍ਰਸੂਲ ਫੜਾਈਆ। ਆਪੇ ਸਭ ਤੋਂ ਵਸਿਆ ਬਾਹਿਰ, ਤੱਤਵ ਤੱਤ ਨਾ ਕੋਈ ਰਖਾਈਆ। ਨਿਰਗੁਣ ਦਾਤਾ ਬੇਐਬ ਪਰਵਰਦਿਗਾਰ, ਨੂਰੋ ਨੂਰ ਅਲਾਹੀਆ। ਆਦਿ ਜੁਗਾਦਿ ਬੰਨ੍ਹੇ ਧਾਰ, ਲੱਖ ਚੁਰਾਸੀ ਰਚਨ ਰਚਾਈਆ। ਪੰਜ ਤੱਤ ਕਰ ਪਿਆਰ, ਉਤਭੁਜ ਸੇਹਤਜ ਜੇਰਜ ਅੰਡ ਆਪ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਘਰ ਸੁਹੰਜਣਾ ਇਕ ਸੁਹਾਈਆ। ਘਰ ਸੁਹੰਜਣਾ ਪੁਰਖ ਬਿਧਾਤਾ, ਏਕਾ ਏਕ ਅਖਵਾਇੰਦਾ। ਆਪੇ ਬੈਠਾ ਕਮਲਾਪਾਤਾ, ਕਵਲ ਨੈਣ ਡਗਮਗਾਇੰਦਾ। ਆਪੇ ਜਾਣੇ ਆਪਣੀ ਗਾਥਾ, ਆਪਣੀ ਸਿਖਿਆ ਇਕ ਸਮਝਾਇੰਦਾ। ਆਪ ਚਲਾਏ ਆਪਣਾ ਰਾਥਾ, ਰਥ ਰਥਵਾਹੀ ਆਪ ਅਖਵਾਇੰਦਾ। ਸਰਬ ਕਲ ਆਪੇ ਸਮਰਾਥਾ, ਪਰਮ ਪੁਰਖ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਕੁਲਵੰਤਾ ਹਰਿ ਭਗਵੰਤ, ਅਕਲ ਕਲਾ ਕਲ ਧਾਰੀਆ। ਖੇਲੇ ਖੇਲ ਜੁਗਾ ਜੁਗੰਤ, ਜੁਗ ਕਰਤਾ ਭੇਵ ਨਿਆਰੀਆ। ਆਪੇ ਰਸਨਾ ਜਿਹਵਾ ਮਣੀਆ ਮੰਤ, ਆਪੇ ਸ਼ਬਦ ਜੈਕਾਰ ਲਾਈਆ। ਆਪੇ ਮਹਿਮਾ ਜਾਣੇ ਅਗਣਤ, ਲੇਖਾ ਲੇਖ ਨਾ ਕੋਈ ਲਿਖਾਈਆ। ਆਪੇ ਨਾਰੀ ਆਪੇ ਕੰਤ, ਆਪੇ ਸੇਜ ਹੰਢਾਈਆ। ਆਪੇ ਚਾੜ੍ਹੇ ਰੰਗ ਬਸੰਤ, ਏਕਾ ਰੰਗਣ ਨਾਮ ਰੰਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਤੱਤ ਏਕਾ ਰੱਤ ਏਕਾ ਬ੍ਰਹਮ ਸਮਝਾ ਰਿਹਾ। ਪੁਰਖ ਅਬਿਨਾਸ਼ੀ ਸਾਚਾ ਤੱਤ, ਆਪਣਾ ਆਪ ਸਮਝਾਇੰਦਾ। ਨਿਰਗੁਣ ਬੀਜ ਬੀਜੇ ਆਪਣੇ ਵਤ, ਆਪਣਾ ਫੁੱਲ ਆਪ ਉਪਾਇੰਦਾ। ਆਪੇ ਜਾਣੇ ਮਿਤ ਗਤ, ਵੇਦ ਕਤੇਬ ਭੇਵ ਨਾ ਆਇੰਦਾ। ਆਪੇ ਬੰਨ੍ਹੇ ਆਪਣਾ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਕਰਤਾ ਹਰਿ ਨਿਰੰਕਾਰ, ਲੱਖ ਚੁਰਾਸੀ ਪਾਵੇ ਸਾਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਨਿਰਗੁਣ ਸਰਗੁਣ ਹਰਿ ਹਰਿ ਮੇਲਾ, ਹਰਿ ਹਰਿ ਜੋਤ ਜਗਾਈਆ। ਅਚਰਜ ਖੇਲ ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪੇ ਖੇਲਾ, ਆਦਿ ਜੁਗਾਦਿ ਵੱਡੀ ਵਡਿਆਈਆ। ਆਦਿ ਨਿਰੰਜਣ ਜੋਤ ਨਿਰੰਜਣ ਚਾੜ੍ਹੇ ਤੇਲਾ, ਥਿਰ ਘਰ ਬੈਠਾ ਸਗਨ ਮਨਾਈਆ। ਆਪੇ ਜਾਣੇ ਆਪਣਾ ਵੇਲਾ, ਬ੍ਰਹਮਾ ਵਿਸ਼ਨ ਸ਼ਿਵ ਭੇਵ ਨਾ ਪਾਈਆ। ਪੁਰਖ ਅਬਿਨਾਸ਼ੀ ਸੱਜਣ ਸੁਹੇਲਾ, ਨਿਰਗੁਣ ਧਾਰ ਹਰਿ ਨਿਰੰਕਾਰ ਆਪ ਉਪਾਈਆ। ਸ਼ਬਦ ਅਗੰਮੀ ਬੋਲ ਜੈਕਾਰ, ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਾਗਰਤ ਜੋਤ ਜੋਤ ਉਜਾਲਾ, ਹਰਿ ਹਰਿ ਆਪ ਉਪਾਇੰਦਾ। ਸਤਿਗੁਰ ਪੂਰਾ ਦੀਨ ਦਿਆਲਾ, ਗੋਬਿੰਦ ਨਾਉਂ ਰਖਾਇੰਦਾ। ਸੰਗ ਰਖਾਏ ਕਾਲ ਮਹਾਂਕਾਲਾ, ਦਰ ਕਿਸੇ ਨਾ ਆਇੰਦਾ। ਆਪੇ ਚੱਲੇ ਅਵੱਲੜੀ ਚਾਲਾ, ਲੇਖਾ ਲੇਖ ਨਾ ਕੋਈ ਜਣਾਇੰਦਾ। ਵਸੇ ਸਚਖੰਡ ਸੱਚੀ ਧਰਮਸਾਲਾ, ਚਾਰ ਦਿਵਾਰ ਨਾ ਕੋਈ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਬੰਕ ਦੁਵਾਰ, ਪੁਰਖ ਅਬਿਨਾਸ਼ੀ ਕਰ ਤਿਆਰ, ਨਿਰਗੁਣ ਸਰਗੁਣ ਆਸਣ ਸਚ ਸਿੰਘਾਸਣ ਡੇਰਾ ਲਾਇੰਦਾ। ਨਿਰਗੁਣ ਆਸਣ ਧੁਰ ਦਰਬਾਰਾ, ਹਰਿ ਸਾਚੀ ਰਚਨ ਰਚਾਈਆ। ਬੇਐਬ ਖ਼ੁਦਾਈ ਪਰਵਰਦਿਗਾਰਾ, ਨੂਰੋ ਨੂਰ ਡਗਮਗਾਈਆ। ਇਕ ਇਕੱਲਾ ਕਰ ਪਸਾਰਾ, ਆਪੇ ਵੇਖ ਵਖਾਈਆ। ਨਾ ਕੋਈ ਦੂਸਰ ਦਿਸੇ ਸਹਾਰਾ, ਨਾ ਕੋਈ ਤੀਜਾ ਵੇਸ ਵਟਾਈਆ। ਚੌਥਾ ਘਰ ਨਾ ਕੋਈ ਕਿਨਾਰਾ, ਪੰਚਮ ਮੇਲ ਨਾ ਕੋਈ ਮਿਲਾਈਆ। ਛੱਪਰ ਛੰਨ ਨਾ ਕੋਈ ਉਸਾਰਾ, ਸਤਿ ਸਤਿਵਾਦ ਵੱਡੀ ਵਡਿਆਈਆ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਆਪ ਆਪਣੀ ਰਿਹਾ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਵਰ, ਵਰ ਦਾਤਾ ਆਪ ਹੋ ਜਾਈਆ। ਆਪੇ ਵਰ ਦਾਤਾ ਹਰਿ ਨਿਰੰਕਾਰ, ਆਪੇ ਹੁਕਮ ਚਲਾਇੰਦਾ। ਆਪੇ ਮਾਰਨਹਾਰਾ ਮਾਰ, ਆਪੇ ਲੇਖ ਮੁਕਾਇੰਦਾ। ਆਪੇ ਵਿਸ਼ਨੂੰ ਵਿਸ਼ਵ ਕਰ ਅਕਾਰ, ਵਾਸਤਕ ਰੂਪ ਆਪ ਵਟਾਇੰਦਾ। ਆਪੇ ਸ਼ਿਵ ਸ਼ੰਕਰ ਲਏ ਸ਼ੰਘਾਰ, ਆਪੇ ਲੇਖਾ ਲੇਖ ਜਣਾਇੰਦਾ। ਆਪੇ ਤ੍ਰੈਗੁਣ ਕਰ ਉਜਿਆਰ, ਪੰਚਮ ਤੱਤ ਆਪ ਮਿਲਾਇੰਦਾ। ਆਪੇ ਨਿਰਗੁਣ ਸਰਗੁਣ ਦਏ ਅਧਾਰ, ਆਪਣੀ ਖਾਣੀ ਆਪ ਜਣਾਇੰਦਾ। ਆਪੇ ਖੰਡਾ ਤੇਜ ਕਟਾਰ, ਬ੍ਰਹਿਮੰਡਾਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਹਰਿ ਸਾਚਾ ਵੇਸ ਵਟੰਦੜਾ, ਪਰਮ ਪੁਰਖ ਵੱਡੀ ਵਡਿਆਈਆ। ਜੁਗਾ ਜੁਗੰਤਰ ਖੇਲ ਖਲੰਦੜਾ, ਭੇਵ ਅਭੇਦਾ ਭੇਵ ਛੁਪਾਈਆ। ਨਿਰਗੁਣ ਸਰਗੁਣ ਵੇਸ ਵਟੰਦੜਾ, ਲੋਕਮਾਤ ਕਰੇ ਰੁਸ਼ਨਾਈਆ। ਏਕਾ ਸਾਚਾ ਨਾਮ ਜਪੰਦੜਾ, ਬੋਧ ਅਗਾਧ ਵੱਡੀ ਵਡਿਆਈਆ। ਸਤਿਜੁਗ ਤ੍ਰੇਤਾ ਵੇਖ ਵਖੰਦੜਾ, ਦੁਆਪਰ ਆਪਣਾ ਖੋਜ ਖੁਜਾਈਆ। ਕਲਜੁਗ ਕਾਲਾ ਲੇਖ ਮਿਟੰਦੜਾ, ਝੂਠੀ ਮਿਟੇ ਮਸਤਕ ਛਾਹੀਆ। ਪਾਵੇ ਸਾਰ ਜੂਠ ਝੂਠ ਪਖੰਡੜਾ, ਮਨ ਮਤ ਰਿਹਾ ਦੁਰਕਾਈਆ। ਜੋਤੀ ਜਾਮਾ ਭੇਸ ਵਟੰਦੜਾ, ਗੁਰ ਗੋਬਿੰਦ ਦਏ ਗਵਾਹੀਆ। ਨਾਨਕ ਨਿਰਗੁਣ ਲੇਖ ਲਿਖੰਦੜਾ, ਲਿਖਿਆ ਲੇਖ ਨਾ ਕੋਈ ਮਿਟਾਈਆ। ਵੇਦ ਵਿਆਸਾ ਰਾਹ ਵਖੰਦੜਾ, ਪੁਰਾਨ ਪੁਰਾਨੀ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਖੇਲ ਖਲੰਦੜਾ ਜੋਤ ਜਗੰਦੜਾ, ਪਰਮ ਪੁਰਖ ਕਰਤਾਰਿਆ। ਭੇਸ ਵਟੰਦੜਾ ਲੇਖ ਲਖੰਦੜਾ, ਨਿਰਗੁਣ ਲੋਕਮਾਤ ਲਏ ਅਵਤਾਰਿਆ। ਆਪਣਾ ਲੇਖਾ ਪੂਰ ਕਰੰਦੜਾ, ਭਰਮ ਭੁਲੇਖਾ ਜਗਤ ਘੜੰਦੜਾ, ਏਕਾ ਸ਼ਬਦੀ ਸ਼ਬਦ ਡੰਕ ਵਜਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾ ਲਿਆ। ਕਲਜੁਗ ਤੇਰਾ ਅੰਤ ਕਿਨਾਰਾ, ਗੁਰ ਗੋਬਿੰਦ ਲੇਖ ਲਿਖਾਇੰਦਾ। ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਨਾਮ ਖੰਡਾ ਹੱਥ ਉਠਾਇੰਦਾ। ਨਾਮ ਖੜਗ ਖੰਡ ਤੇਜ਼ ਪ੍ਰਚੰਡ ਤਿਖੀ ਰੱਖੇ ਧਾਰਾ, ਦੋ ਜਹਾਨਾਂ ਵੇਖ ਵਖਾਇੰਦਾ। ਬ੍ਰਹਿਮੰਡ ਖੰਡਾ ਜੇਰਜ ਅੰਡਾਂ ਪਾਵੇ ਸਾਰਾ, ਆਪ ਆਪਣੀ ਵੰਡ ਵੰਡਾਇੰਦਾ। ਨਾਰ ਦੁਹਾਗਣ ਰੰਡ ਕਰੇ ਖੁਵਾਰਾ, ਕਲਜੁਗ ਅੰਤਮ ਕੰਡ ਵਢਾਇੰਦਾ। ਦੇਵੇ ਦੰਡ ਦੇਵਣਹਾਰਾ, ਆਪ ਆਪਣੀ ਕਲ ਵਰਤਾਇੰਦਾ। ਏਕਾ ਨਾਮ ਸੱਚਾ ਜਾਏ ਵੰਡ, ਚਾਰ ਵਰਨਾਂ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਾਉਂ ਰਖਾਇੰਦਾ। ਨਿਹਕਲੰਕ ਵਡ ਦਾਤਾ ਸੂਰ, ਨਿਰਗੁਣ ਹਰਿ ਬੇਪਰਵਾਹੀਆ। ਕਲਜੁਗ ਨਾਤਾ ਤੋੜੇ ਕੂੜੋ ਕੂੜ, ਜੂਠ ਝੂਠ ਰਹਿਣ ਨਾ ਪਾਈਆ। ਗੁਰਮੁਖਾਂ ਬਖ਼ਸ਼ੇ ਸਾਚੀ ਚਰਨ ਧੂੜ, ਮਸਤਕ ਟਿੱਕਾ ਨਾਮ ਲਗਾਈਆ। ਕਾਇਆ ਚੋਲੀ ਰੰਗ ਚਾੜ੍ਹੇ ਗੂੜ੍ਹ, ਉਤਰ ਕਦੇ ਨਾ ਜਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਨਿਹਕਲੰਕ ਪੁਰਖ ਕਰਤਾਰਾ, ਪਾਰਬ੍ਰਹਮ ਅਖਵਾਇਆ। ਕਲਜੁਗ ਅੰਤਮ ਲੈ ਅਵਤਾਰਾ, ਆਪ ਆਪਣਾ ਨਾਉਂ ਧਰਾਇਆ। ਏਕਾ ਨਾਮ ਇਕ ਜੈਕਾਰਾ, ਏਕਾ ਨਾਅਰਾ ਲਾਇਆ। ਸੋ ਪੁਰਖ ਨਿਰੰਜਣ ਪਾਵੇ ਸਾਰਾ, ਜਗਤ ਬ੍ਰਹਮ ਵੇਖ ਵਖਾਇਆ। ਚਾਰੋਂ ਕੁੰਟ ਦਏ ਹੁਲਾਰਾ, ਦਹਿ ਦਿਸ਼ਾ ਫੇਰਾ ਪਾਇਆ। ਨੌ ਖੰਡ ਪ੍ਰਿਥਮੀ ਮਾਰੇ ਮਾਰਾ, ਸੱਤਾਂ ਦੀਪਾਂ ਡੇਰਾ ਢਾਇਆ। ਰਾਜ ਰਾਜਾਨਾ ਕਰੇ ਖ਼ਵਾਰਾ, ਸ਼ਾਹ ਸੁਲਤਾਨਾਂ ਮੇਟ ਮਿਟਾਇਆ। ਚਾਰ ਵਰਨਾਂ ਵਖਾਏ ਇਕ ਦੁਵਾਰਾ, ਊਚਾਂ ਨੀਚਾਂ ਏਕਾ ਧਾਮ ਬਹਾਇਆ। ਏਕਾ ਵਣਜ ਕਰਾਏ ਵਣਜਾਰਾ, ਨਾਮ ਹੱਟ ਇਕ ਖੁਲ੍ਹਾਇਆ। ਚੌਦਾਂ ਹੱਟਾਂ ਦਏ ਅਧਾਰਾ, ਚੌਦਾਂ ਲੋਕਾਂ ਵੇਖ ਵਖਾਇਆ। ਚੌਦਾਂ ਤਬਕਾਂ ਲਾਏ ਪਾੜਾ, ਸਤਾਰਾਂ ਹਾੜਾ ਵੇਸ ਵਟਾਇਆ। ਲੋਆਂ ਪੁਰੀਆਂ ਵੇਖ ਅਖਾੜਾ, ਆਪ ਆਪਣਾ ਖੇਲ ਖਿਲਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਬ੍ਰਹਮਾ ਵਿਸ਼ਨ ਸ਼ਿਵ ਲੇਖਾ ਦਏ ਚੁਕਾਇਆ। ਕਲਜੁਗ ਤੇਰਾ ਅੰਤਮ ਰਥ, ਹਰਿ ਸਾਚਾ ਆਪ ਚਲਾਇੰਦਾ। ਆਪੇ ਜਾਣੇ ਆਪਣੀ ਮਹਿਮਾ ਅਕੱਥ, ਕਥਨੀ ਕਥ ਨਾ ਕੋਈ ਸੁਣਾਇੰਦਾ। ਆਪੇ ਤੇਰਾ ਅੰਤ ਵਿਛਾਏ ਲੋਕਮਾਤ ਸਥ, ਤੇਰਾ ਸੱਥਰ ਇਕ ਵਖਾਇੰਦਾ। ਜੋ ਦੀਸੇ ਸੋ ਜਾਏ ਢੱਠ, ਥਿਰ ਕੋਈ ਰਹਿਣ ਨਾ ਪਾਇੰਦਾ। ਨਾ ਕੋਈ ਮੰਦਰ ਮਸਜਿਦ ਦਿਸੇ ਮੱਠ, ਸ਼ਿਵਦੁਆਲਾ ਨਾ ਕੋਈ ਸੁਹਾਇੰਦਾ। ਲਹਿਣਾ ਦੇਣਾ ਚੁੱਕੇ ਤੀਰਥ ਤੱਟ, ਗੰਗਾ ਗੋਦਾਵਰੀ ਨਾ ਕੋਈ ਨੁਹਾਇੰਦਾ। ਲੇਖਾ ਚੁੱਕੇ ਜੂਠ ਝੂਠ ਪੰਜ ਤੱਤ ਤੇਰਾ ਹੱਟ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਈ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਲਾਇੰਦਾ। ਕਲਜੁਗ ਅੰਤਮ ਖੇਲ ਖਲੌਣਾ, ਹਰਿ ਸਾਚੇ ਜੋਤ ਜਗਾਈਆ। ਭੇਖ ਪਖੰਡਾ ਮੇਟ ਮਿਟੌਣਾ, ਜੂਠ ਝੂਠ ਰਹਿਣ ਨਾ ਪਾਈਆ। ਚਾਰ ਵਰਨਾਂ ਏਕਾ ਰੰਗ ਰੰਗੌਣਾ, ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਧਾਮ ਬਹਾਈਆ। ਅਠਾਰਾਂ ਬਰਨਾ ਮੇਟ ਮਟੌਣਾ, ਸ਼ਰਅ ਸ਼ਰੀਅਤ ਇਕ ਸਿਖਾਈਆ। ਅੰਜੀਲਾਂ ਕੁਰਾਨਾਂ ਵਕਤ ਚੁਕੌਣਾ, ਨਬੀ ਰਸੂਲਾਂ ਰਿਹਾ ਸਮਝਾਈਆ। ਪੀਰ ਫ਼ਕੀਰ ਸ਼ਾਹ ਹਕੀਰ ਦਸਤਗੀਰ ਮੇਟ ਮਿਟੌਣਾ, ਮੁਲਾਂ ਮੁਸਾਇਕ ਸ਼ੇਖ਼ ਨਾ ਕੋਈ ਅਖਵਾਈਆ। ਐਨਲਹੱਕ ਨਾਅਰਾ ਨਾ ਕਿਸੇ ਲੌਣਾ, ਮੁਕਾਮੇ ਹੱਕ ਖ਼ੁਦਾਈਆ। ਖ਼ਾਲਕ ਖਲਕ ਵਿਚ ਆਪ ਸਮੌਣਾ, ਆਪ ਆਪਣੀ ਜੋਤ ਕਰ ਰੁਸ਼ਨਾਈਆ। ਚੌਦਾਂ ਤਬਕਾਂ ਵੇਖ ਵਖੌਣਾ, ਸਦੀ ਚੌਦਵੀਂ ਦਏ ਦੁਹਾਈਆ। ਸੰਗ ਮੁਹੰਮਦ ਚਾਰ ਯਾਰ ਮੇਲ ਮਿਲੌਣਾ, ਰਫ਼ੀਕ ਇਕ ਤਾਰੀਕ ਰਿਹਾ ਵਖਾਈਆ। ਲਾਸ਼ਰੀਕ ਏਕਾ ਏਕ ਰੂਪ ਵਟੌਣਾ, ਆਪ ਆਪਣੀ ਕਲ ਵਰਤਾਈਆ। ਅੱਲਾ ਰਾਣੀ ਮੁਖ ਸ਼ਰਮੌਣਾ, ਨੇਤਰ ਰੋ ਰੋ ਨੀਰ ਵਹਾਈਆ। ਮੇਕਾਈਲ ਜ਼ਬਰਾਈਲ ਅਸਰਾਈਲ ਅਸਰਾਫੀਲ ਨਿਉਂ ਨਿਉਂ ਸੀਸ ਝੁਕੌਣਾ, ਦੋਏ ਜੋੜ ਰੋਵਣ ਮਾਰਨ ਧਾਹੀਆ। ਪੁਰਖ ਅਬਿਨਾਸ਼ੀ ਨਾਮ ਖੰਡਾ ਹੱਥ ਉਠੌਣਾ, ਕਲਜੁਗ ਕੂਕੇ ਦਏ ਦੁਹਾਈਆ। ਉਤਰ ਪੂਰਬ ਪੱਛਮ ਦੱਖਣ ਫੇਰਾ ਪੌਣਾ, ਆਪ ਆਪਣੀ ਜੋਤ ਕਰੇ ਰੁਸ਼ਨਾਈਆ। ਅਸਵ ਘੋੜਾ ਆਪ ਦੁੜੌਣਾ, ਸ਼ਾਹ ਅਸਵਾਰ ਆਸਣ ਲਾਈਆ। ਸੋਲਾਂ ਕਲੀਆਂ ਆਸਣ ਪੌਣਾ, ਨੌ ਸੱਤ ਵੇਖ ਵਖਾਈਆ। ਬ੍ਰਹਮਾ ਵਿਸ਼ਨ ਸ਼ਿਵ ਆਪ ਉਠੌਣਾ, ਪੁਰੀਆਂ ਲੋਆਂ ਖ਼ਾਲੀ ਰਿਹਾ ਕਰਾਈਆ। ਕਰੋੜ ਤੇਤੀਸਾ ਪੰਧ ਮੁਕੌਣਾ, ਗਣ ਗੰਧਰਬ ਨਾ ਕੋਈ ਵਖਾਈਆ। ਲੱਖ ਚੁਰਾਸੀ ਤੇਰਾ ਫੰਦ ਕਟੌਣਾ, ਅੰਤਮ ਫੰਦ ਰਹਿਣ ਨਾ ਪਾਈਆ। ਸਤਿਜੁਗ ਸਾਚਾ ਚੰਦ ਚੜ੍ਹੌਣਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਬੱਤੀ ਦੰਦ ਏਕਾ ਢੋਲਾ ਹਰਿ ਹਰਿ ਸਾਚਾ ਗੌਣਾ, ਚਾਰ ਵਰਨ ਕਰੇ ਪੜ੍ਹਾਈਆ। ਹਿੰਦੂ ਮੁਸਲਮ ਸਿਖ ਈਸਾਈ ਏਕਾ ਮੰਦਰ ਆਪ ਬਹੌਣਾ, ਏਕਾ ਇਸ਼ਟ ਦੇਵ ਦਰਸਾਈਆ। ਰਾਮ ਕ੍ਰਿਸ਼ਨ ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰ ਰੂਪ ਵਟੌਣਾ, ਨਾਨਕ ਗੋਬਿੰਦ ਨਜ਼ਰੀ ਆਈਆ। ਸੋ ਪੁਰਖ ਨਿਰੰਜਣ ਆਪਣਾ ਵੇਸ ਵਟੌਣਾ, ਏਕਾ ਬ੍ਰਹਮ ਕਰੇ ਕੁੜਮਾਈਆ। ਆਤਮ ਅੰਤਰ ਦੀਪਕ ਜੋਤ ਜਗੌਣਾ, ਅੰਧ ਅੰਧੇਰ ਮਿਟਾਈਆ। ਦੂਈ ਦਵੈਤੀ ਮੇਟ ਮਿਟੌਣਾ, ਆਸਾ ਤ੍ਰਿਸ਼ਨਾ ਦਏ ਜਲਾਈਆ। ਹਉਮੇ ਹੰਗਤਾ ਗੜ੍ਹ ਤੁੜੌਣਾ, ਗੜ੍ਹ ਹੰਕਾਰੀ ਰਹਿਣ ਨਾ ਪਾਈਆ। ਬਜ਼ਰ ਕਪਾਟੀ ਪਰਦਾ ਲੌਹਣਾ, ਆਪ ਆਪਣਾ ਦਰਸ ਦਖਾਈਆ। ਗੁਰਮੁਖ ਸੱਜਣ ਮੀਤ ਮੁਰਾਰੇ ਸਤਿਗੁਰ ਤੇਰਾ ਰਾਹ ਤਕੌਣਾ, ਗੁਰ ਗੁਰ ਸੇਵ ਕਮਾਈਆ। ਸ਼ਬਦ ਡੋਰੀ ਤੰਦ ਬੰਧੌਣਾ, ਸਾਚਾ ਸਗਨ ਮਨਾਈਆ। ਸੁਰਤ ਸੁਵਾਣੀ ਬਹਿ ਬਹਿ ਗੌਣਾ, ਮੇਲ ਮਿਲਾਵਾ ਸਾਚੇ ਮਾਹੀਆ। ਏਕਾ ਮੰਦਰ ਆਪ ਸੁਹੌਣਾ, ਨਿਝ ਘਰ ਆਤਮ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਈਸ਼ ਜੀਵ ਜੀਵ ਜਗਦੀਸ਼ ਜਾਗਰਤ ਜੋਤ ਕਰੇ ਰੁਸ਼ਨਾਈਆ। ਜਾਗਰਤ ਜੋਤ ਜੋਤ ਗੁਰ ਦੀਨਾ, ਸਤਿਗੁਰ ਪੂਰਾ ਮੇਲ ਮਿਲਾਈਆ। ਜਿਸ ਜਨ ਹਿਰਦੇ ਹਰਿ ਹਰਿ ਚੀਨਾ, ਹਰਿ ਹਿਰਦਾ ਕਵਲ ਖਲਾਇਆ। ਅੱਠ ਪਹਿਰ ਰੰਗ ਚਾੜ੍ਹੇ ਭੀਨਾ, ਭਿੰਨੜੀ ਰੈਣ ਨਾਲ ਰਲਾਇਆ। ਆਪੇ ਹੋਏ ਬੀਨਾ ਦਾਨਾ, ਦਾਨਾ ਬੀਨਾ ਆਪ ਅਖਵਾਇਆ। ਜਨ ਭਗਤਾਂ ਕਰੇ ਠਾਂਡਾ ਸੀਨਾ, ਅੰਮ੍ਰਿਤ ਜਲ ਮੁਖ ਚੁਆਇਆ। ਲੱਖ ਚੁਰਾਸੀ ਨਾਲੋਂ ਵੱਖ ਕੀਨਾ, ਰਾਏ ਧਰਮ ਨਾ ਦਏ ਸਜਾਇਆ। ਪਾਰ ਕਰਾਏ ਲੋਕਾਂ ਤੀਨਾਂ, ਘਰ ਚੌਥੇ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੁਰਖ ਅਬਿਨਾਸ਼ੀ ਦੇਵੇ ਵਰ, ਗੁਰਮੁਖ ਸੱਜਣ ਲਏ ਤਰਾਇਆ। ਗੁਰਸਿਖ ਸੱਜਣ ਮੀਤੜਾ, ਗੁਰ ਸਤਿਗੁਰ ਵੇਖ ਵਖਾਇੰਦਾ। ਕਾਇਆ ਚੋਲੀ ਰੰਗੇ ਚੀਥੜਾ, ਰੰਗ ਮਜੀਠੀ ਇਕ ਚੜ੍ਹਾਇੰਦਾ। ਕਰੇ ਕਰਾਏ ਪਤਿਤ ਪੁਨੀਤੜਾ, ਪਤਿਤ ਪਾਪੀ ਆਪ ਤਰਾਇੰਦਾ। ਆਦਿ ਜੁਗਾਦੀ ਠੰਡਾ ਸੀਤੜਾ, ਅਗਨੀ ਤੱਤ ਨਾ ਕੋਈ ਵਖਾਇੰਦਾ। ਜੁਗਾ ਜੁਗੰਤਰ ਆਪੇ ਜਾਣੇ ਆਪਣੀ ਰੀਤੜਾ, ਵੇਦ ਕਤੇਬ ਭੇਵ ਨਾ ਪਾਇੰਦਾ। ਆਪੇ ਦੇਹੁਰਾ ਗੁਰੂਦੁਵਾਰ ਮੰਦਰ ਮਸੀਤੜਾ, ਸ਼ਿਵ ਦੁਵਾਲਾ ਮੱਠ ਆਪ ਅਖਵਾਇੰਦਾ। ਆਪੇ ਅਠਸਠ ਹੋਏ ਤੀਰਥੜਾ, ਪਾਰ ਕਿਨਾਰਾ ਆਪ ਸੁਹਾਇੰਦਾ। ਆਪੇ ਕੌੜਾ ਕਰੇ ਮਿੱਠਾ ਰੀਠੜਾ, ਅੰਮ੍ਰਿਤ ਧਾਰ ਆਪ ਚੁਆਇੰਦਾ। ਆਪੇ ਜੁਗ ਜੁਗ ਗਾਏ ਆਪਣਾ ਸੁਹਾਗੀ ਗੀਤੜਾ, ਆਪ ਆਪਣਾ ਨਾਉਂ ਉਪਜਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਢੋਲਾ ਸ਼ਬਦ ਸੁਣਾਇੰਦਾ। ਸਾਚਾ ਢੋਲਾ ਸ਼ਬਦ ਜੈਕਾਰ, ਸੋ ਪੁਰਖ ਨਿਰੰਜਣ ਆਪ ਅਲ੍ਹਾਇੰਦਾ। ਹੰ ਬ੍ਰਹਮ ਪਾਏ ਸਾਰ, ਪਾਰਬ੍ਰਹਮ ਨਾਉਂ ਧਰਾਇੰਦਾ। ਮਰੇ ਨਾ ਜੰਮੇ ਵਿਚ ਸੰਸਾਰ, ਮਾਤ ਗਰਭ ਨਾ ਫੇਰਾ ਪਾਇੰਦਾ। ਆਵੇ ਜਾਵੇ ਵਾਰੋ ਵਾਰ, ਜੁਗ ਜੁਗ ਵੇਸ ਵਟਾਇੰਦਾ। ਜੁਗਾ ਜੁਗੰਤਰ ਸਾਚੀ ਕਾਰ, ਕਰਨੀ ਕਰਤਾ ਆਪ ਕਰਾਇੰਦਾ। ਕਲਜੁਗ ਅੰਤਮ ਹੋ ਤਿਆਰ, ਲੋਕਮਾਤ ਵੇਸ ਵਟਾਇੰਦਾ। ਨਿਹਕਲੰਕਾ ਨਿਰਗੁਣ ਧਾਰ, ਨਿਰਗੁਣ ਜੋਤੀ ਨੂਰ ਡਗਮਗਾਇੰਦਾ। ਸ਼ਬਦ ਡੰਕਾ ਅਪਰ ਅਪਾਰ, ਆਪਣਾ ਤਾਲ ਆਪ ਵਜਾਇੰਦਾ। ਰਾਓ ਰੰਕਾਂ ਕਰੇ ਖ਼ਬਰਦਾਰ, ਆਲਸ ਨਿੰਦਰਾ ਸਰਬ ਮਿਟਾਇੰਦਾ। ਜਨ ਭਗਤਾਂ ਕਰੇ ਜਗਤ ਪਿਆਰ, ਭਗਤ ਭਗਤੀ ਨਾਮ ਦ੍ਰਿੜਾਇੰਦਾ। ਦੇਵੇ ਦਰਸ ਅਗੰਮ ਅਪਾਰ, ਸਵਛ ਸਰੂਪੀ ਰੂਪ ਵਟਾਇੰਦਾ। ਅੰਦਰ ਮੰਦਰ ਗੁਪਤ ਜ਼ਾਹਰ, ਜ਼ਾਹਿਰ ਜ਼ਹੂਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸਾਚਾ ਵਰ, ਆਤਮ ਅੰਤਰ ਇਕ ਪਿਆਰ, ਹਉਮੇ ਹੰਗਤਾ ਦਏ ਨਿਵਾਰ, ਸਾਚੀ ਸੰਗਤਾ ਮੇਲ ਮਿਲਾਇੰਦਾ। ਗੁਰਮੁਖ ਸਾਚਾ ਹਰਿ ਹਰਿ ਸੱਜਣ, ਲੋਕਮਾਤ ਉਪਜਾਈਆ। ਚਰਨ ਧੂੜ ਕਰਾਏ ਸਾਚਾ ਮਜਨ, ਦੁਰਮਤ ਮੈਲ ਧੁਵਾਈਆ। ਅੰਤਮ ਆਇਆ ਪਰਦੇ ਕੱਜਣ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਚਾਰ ਕੁੰਟਾਂ ਦਹਿ ਦਿਸ਼ਾ ਕੂੜ ਨਗਾਰੇ ਵੱਜਣ, ਰਾਏ ਧਰਮ ਰਿਹਾ ਵਜਾਈਆ। ਲੱਖ ਚੁਰਾਸੀ ਭਾਂਡੇ ਭੱਜਣ, ਥਿਰ ਕੋਈ ਰਹਿਣ ਨਾ ਪਾਈਆ। ਕੋਈ ਨਾ ਕਿਸੇ ਰੱਖੇ ਲੱਜਣ, ਨਾ ਹੋਵੇ ਅੰਤ ਸਹਾਈਆ। ਗੋਬਿੰਦ ਮੀਤਾ ਇਕ ਅਤੀਤਾ ਸਤਿਗੁਰ ਸਾਚਾ ਸੱਜਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰੋਂ ਕੁੰਟ ਵੇਖ ਵਖਾਈਆ। ਨੌ ਖੰਡ ਪ੍ਰਿਥਮੀ ਜਗਤ ਅਖਾੜਾ, ਹਰਿ ਸਾਚਾ ਆਪ ਲਗਾਇੰਦਾ। ਲੱਖ ਚੁਰਾਸੀ ਲੁੱਟੀ ਜਾਏ ਦਿਨ ਦਿਹਾੜਾ, ਦਿਸ ਕਿਸੇ ਨਾ ਆਇੰਦਾ। ਸੰਮਤ ਸੰਮਤੀ ਮਾਰੇ ਮਾਰ ਸਤਾਰਾਂ ਹਾੜਾ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਧੁਰਦਰਗਾਹੀ ਸਾਚਾ ਲਾੜਾ, ਸ਼ਾਹੋ ਭੂਪ ਸੁਲਤਾਨ ਇਕ ਅਖਵਾਇੰਦਾ। ਪਾਵੇ ਸਾਰ ਜਲ ਥਲ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੇਸ ਅਵੱਲਾ ਇਕ ਇਕੱਲਾ, ਆਪਣਾ ਆਪ ਕਰਾਇੰਦਾ। ਵੇਸ ਅਵੱਲਾ ਪੁਰਖ ਕਰਤਾਰਾ, ਆਪਣਾ ਆਪ ਕਰਾਈਆ। ਦੂਜੀ ਬੰਨ੍ਹੇ ਕੁਦਰਤ ਧਾਰਾ, ਤੀਜੇ ਨੈਣ ਦਰਸਾਈਆ। ਚੌਥੇ ਪਦ ਹੋ ਉਜਿਆਰਾ, ਪੰਚਮ ਕਰੇ ਰੁਸ਼ਨਾਈਆ। ਛੇਵਾਂ ਛੇ ਦਰ ਬੰਨ੍ਹੇ ਧਾਰਾ, ਸਤਵਾਂ ਸਤਿ ਪੁਰਖ ਵਡਿਆਈਆ। ਅਠਵਾਂ ਅੱਠਾਂ ਤੱਤਾਂ ਵਸੇ ਬਾਹਿਰਾ, ਮਨ ਮਤ ਬੁੱਧ ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਨਾ ਕੋਈ ਉਪਾਈਆ। ਨੌਵਾਂ ਨੌ ਦਰ ਕਰੇ ਪਾਰ ਕਿਨਾਰਾ, ਲੱਖ ਚੁਰਾਸੀ ਬੇਪਰਵਾਹੀਆ। ਦਸਵਾਂ ਦਹਿ ਦਿਸ਼ਾ ਮੇਲਾ ਮੀਤ ਮੁਰਾਰਾ, ਘਰ ਬੈਠਾ ਸਾਚਾ ਮਾਹੀਆ। ਨਿਰਗੁਣ ਜੋਤੀ ਦੀਪ ਉਜਿਆਰਾ, ਨੂਰੋ ਨੂਰ ਡਗਮਗਾਈਆ। ਆਤਮ ਸੇਜਾ ਕਰ ਪਿਆਰਾ, ਬੈਠਾ ਆਸਣ ਲਾਈਆ। ਚਤੁਰਭੁਜ ਦਏ ਹੁਲਾਰਾ, ਆਪਣੀ ਭੁਜਾਂ ਰਿਹਾ ਉਠਾਈਆ। ਗੁਰਸਿਖ ਆਏ ਸਚ ਦੁਵਾਰਾ, ਬਜ਼ਰ ਕਪਾਟੀ ਕੁੰਡਾ ਲਾਹੀਆ। ਜੋਤ ਨਿਰੰਜਣ ਸੇਵਾਦਾਰਾ, ਸਾਚੀ ਸੇਵ ਕਮਾਈਆ। ਅਨਹਦ ਸ਼ਬਦ ਸੱਚੀ ਧੁਨਕਾਰਾ, ਪੰਚਮ ਸਖੀਆਂ ਬਹਿ ਬਹਿ ਮੰਗਲ ਗਾਈਆ। ਸੁਰਤੀ ਸ਼ਬਦੀ ਮੇਲਾ ਕੰਤ ਭਤਾਰਾ, ਸਾਚੀ ਸੇਜਾ ਇਕ ਹੰਢਾਈਆ। ਆਵਣ ਜਾਵਣ ਛੁੱਟਾ ਸੰਸਾਰਾ, ਲੱਖ ਚੁਰਾਸੀ ਫੰਦ ਕਟਾਈਆ। ਸਤਿਗੁਰ ਮੇਲਾ ਮੀਤ ਮੁਰਾਰਾ, ਨਿਰਗੁਣ ਦਾਤਾ ਵਡ ਵਡਿਆਈਆ। ਸੁੰਨ ਅਗੰਮੀ ਪਾਰ ਕਿਨਾਰਾ, ਸਚਖੰਡ ਦੁਵਾਰ ਸੁਹਾਈਆ। ਅਲੱਖ ਅਲੱਖਣਾ ਅਗੰਮ ਅਪਾਰਾ, ਅਗੰਮੜੇ ਧਾਮ ਡੇਰਾ ਲਾਈਆ। ਹੱਡ ਮਾਸ ਨਾੜੀ ਚੰਮੜੇ ਨਾ ਕੋਈ ਅਧਾਰਾ, ਤੱਤਵ ਤੱਤ ਨਾ ਕੋਈ ਉਪਜਾਈਆ। ਕਲਜੁਗ ਅੰਤਮ ਨਿਹਕਲੰਕ ਨਰਾਇਣ ਨਰ ਅਵਤਾਰਾ, ਏਕੰਕਾਰਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸਾਚਾ ਵਰ, ਲੱਖ ਚੁਰਾਸੀ ਚੁੱਕੇ ਡਰ, ਏਕਾ ਮੀਤਾ ਮਿਲੇ ਵਰ, ਦਰ ਸੱਚਾ ਇਕ ਸੁਹਾਈਆ। ਗੁਰਮੁਖ ਸਾਚੇ ਦਰ ਦਰਵਾਜ਼ਾ, ਹਰਿ ਹਰਿ ਆਪ ਸੁਹਾਇੰਦਾ। ਪਰਮ ਪੁਰਖ ਪ੍ਰਭ ਗ਼ਰੀਬ ਨਿਵਾਜ਼ਾ, ਆਪ ਆਪਣਾ ਫੇਰਾ ਪਾਇੰਦਾ। ਸ਼ਬਦ ਵਜਾਏ ਅਨਹਦ ਵਾਜਾ, ਰਾਗ ਰਾਗਨੀ ਮੁਖ ਸ਼ਰਮਾਇੰਦਾ। ਸੰਗ ਰਖਾਏ ਅਸਵ ਤਾਜਾ, ਸਾਚਾ ਘੋੜਾ ਆਪ ਦੌੜਾਇੰਦਾ। ਧੁਰਦਰਗਾਹੀ ਫਿਰੇ ਭਾਜਾ, ਨੌ ਖੰਡ ਪ੍ਰਿਥਮੀ ਵੇਖ ਵਖਾਇੰਦਾ। ਗੁਰਮੁਖਾਂ ਗੁਰਸਿਖਾਂ ਜਨ ਭਗਤਾਂ ਮਾਰੇ ਵਾਜਾ, ਹਰਿਜਨ ਸੋਏ ਮਾਤ ਉਠਾਇੰਦਾ। ਅੱਖਰ ਵੱਖਰ ਦੇਵੇ ਦਾਜਾ, ਸੋਹੰ ਝੋਲੀ ਪਾਇੰਦਾ। ਸ਼ਾਹੋ ਭੂਪ ਹਰਿ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਖ਼ਾਕ ਰਲਾਏ ਰਾਜਨ ਰਾਜਾ, ਦਰ ਦਰ fਭੱਖ ਮੰਗਾਇੰਦਾ। ਕਲਜੁਗ ਅੰਤਮ ਰਚਿਆ ਕਾਜਾ, ਸੰਮਤ ਸੋਲਾਂ ਲੇਖ ਲਿਖਾਇੰਦਾ। ਆਪੇ ਮੱਕਾ ਕਾਅਬਾ ਦੋ ਦੋ ਆਬਾ ਹਾਜੀ ਹਾਜਾ, ਹੱਕ ਹਕੀਕਤ ਵੇਖ ਵਖਾਇੰਦਾ। ਆਪੇ ਸਤਿਗੁਰ ਸ਼ਾਹ ਨਵਾਬਾ, ਆਪ ਆਪਣਾ ਅਦਲ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਵੇਖ ਵਖਾਇੰਦਾ। ਕਲਜੁਗ ਤੇਰਾ ਲੇਖਾ ਅਨਮੋਲ, ਹਰਿ ਸਾਚਾ ਵੇਖ ਵਖਾਈਆ। ਸ਼ਬਦ ਅਗੰਮੀ ਕੰਡੇ ਰਿਹਾ ਤੋਲ, ਏਕਾ ਤੋਲਾ ਹਰਿ ਰਘੁਰਾਈਆ। ਨਾਨਕ ਨਿਰਗੁਣ ਤੇਰਾਂ ਤੇਰਾਂ ਗਿਆ ਤੋਲ, ਤੇਰਾਂ ਤੇਰੀ ਧਾਰ ਬੰਧਾਈਆ। ਲੱਖ ਚੁਰਾਸੀ ਕਾਇਆ ਮਾਟੀ ਪਰਦਾ ਫੋਲ, ਨਾਮ ਰੱਤੀ ਵੇਖ ਵਖਾਈਆ। ਸਚ ਵਸਤ ਨਾ ਕਿਸੇ ਕੋਲ, ਲੱਖ ਚੁਰਾਸੀ ਖ਼ਾਲੀ ਹੱਥ ਦਏ ਵਖਾਈਆ। ਸਾਧ ਸੰਤ ਜੀਵ ਜੰਤ ਖ਼ਾਕੀ ਮਾਟੀ ਰਹੇ ਵਿਰੋਲ, ਲਾਲ ਅਨਮੁਲੜਾ ਨਾ ਕੋਈ ਵਖਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਪਿਆ ਘੋਲ, ਤ੍ਰੈਗੁਣ ਮਾਇਆ ਕਰੇ ਲੜਾਈਆ। ਹਰਿ ਕਾ ਸ਼ਬਦ ਨਾ ਕੋਈ ਵਿਚੋਲ, ਦਰਗਹਿ ਸਾਚੀ ਦਏ ਮਿਲਾਈਆ। ਅਨਹਦ ਨਾ ਵੱਜੇ ਢੋਲ, ਘਰ ਮੰਦਰ ਦਏ ਸੁਹਾਈਆ। ਭਰਮੇ ਭੁੱਲੇ ਪਾਂਧੇ ਰੌਲ, ਵਾਕ ਭਵਿਖਤ ਨਾ ਕੋਈ ਜਣਾਈਆ। ਗੁਰ ਗੋਬਿੰਦ ਕੀਤਾ ਏਕਾ ਕੌਲ, ਪੁਰਖ ਅਬਿਨਾਸ਼ੀ ਤੋੜ ਨਿਭਾਈਆ। ਪ੍ਰਗਟ ਹੋਏ ਉਪਰ ਧਵਲ, ਧਰਤ ਧਵਲ ਆਪ ਸੁਹਾਈਆ। ਨਾਨਕ ਲੇਖ ਨਾ ਮਿਟੇ ਰੱਤੀ ਚੌਲ, ਵੇਦ ਵਿਆਸਾ ਸੰਗ ਨਿਭਾਈਆ। ਪਾਰਬ੍ਰਹਮ ਅਬਿਨਾਸ਼ੀ ਲੱਖ ਚੁਰਾਸੀ ਕਾਇਆ ਮੰਦਰ ਅੰਦਰ ਡੂੰਘੀ ਕੰਦਰ ਪਰਦਾ ਦੇਵੇ ਫੋਲ, ਭੁੱਲ ਰਹੇ ਨਾ ਰਾਈਆ। ਅੰਤਰ ਸਾਚੇ ਕੰਡੇ ਦੇਵੇ ਤੋਲ, ਹਰਿਜਨ ਸਾਚੇ ਵੇਖ ਵਖਾਈਆ। ਸਚਖੰਡ ਦੁਵਾਰਾ ਏਕਾ ਖੋਲ੍ਹ, ਆਪ ਆਪਣੀ ਕਰੇ ਕੁੜਮਾਈਆ। ਸੋਹੰ ਅੱਖਰ ਸਤਿਗੁਰ ਪੂਰਾ ਬੋਲ, ਸਤਿਜੁਗ ਸਾਚੀ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਏਕ ਏਕੰਕਾਰਾ ਇਕ ਉਪਜਾਈਆ। ਏਕਾ ਏਕ ਏਕੰਕਾਰਾ, ਓਅੰਕਾਰਾ ਇਕ ਅਖਵਾਈਆ। ਇਕ ਡੰਕ ਇਕ ਨਗਾਰਾ, ਇਕ ਰਿਹਾ ਵਜਾਈਆ। ਇਕ ਜੋਤ ਨਿਰਗੁਣ ਧਾਰਾ, ਏਕਾ ਏਕ ਕਰੇ ਰੁਸ਼ਨਾਈਆ। ਏਕਾ ਪੁਰਖ ਇਕ ਨਾਰ, ਨਾਰੀ ਕੰਤ ਇਕ ਅਖਵਾਈਆ। ਇਕ ਸ਼ਬਦ ਇਕ ਜੈਕਾਰ, ਨਾਅਰਾ ਏਕਾ ਏਕ ਲਗਾਈਆ। ਏਕਾ ਏਕ ਇਕ ਦੁਵਾਰ, ਸਚਖੰਡ ਇਕ ਸੁਹਾਈਆ। ਇਕ ਰਾਜ ਇਕ ਸਿਕਦਾਰ, ਸ਼ਾਹੋ ਭੂਪ ਇਕ ਹੋ ਜਾਈਆ। ਇਕ ਮੰਗ ਮੰਗੇ ਬਣ ਭਿਖਾਰ, ਇਕ ਭਿਛਿਆ ਝੋਲੀ ਪਾਈਆ। ਏਕਾ ਲੇਖਾ ਲਿਖੇ ਅਪਰ ਅਪਾਰ, ਲਿਖਣਹਾਰਾ ਇਕ ਹੋ ਜਾਈਆ। ਰੂਪ ਅਨੂਪ ਲਏ ਅਵਤਾਰ, ਇਕ ਆਪਣੀ ਕਲ ਵਰਤਾਈਆ। ਏਕਾ ਰੰਗ ਰੂਪ ਤੋਂ ਵਸਿਆ ਬਾਹਿਰ, ਅਜੂਨੀ ਰਹਿਤ ਇਕ ਅਖਵਾਈਆ। ਇਕ ਕਰਤਾ ਪੁਰਖ ਬੰਨ੍ਹੇ ਧਾਰ, ਅਕਾਲ ਮੂਰਤ ਇਕ ਅਖਵਾਈਆ। ਇਕ ਨਿਰਭੈ ਹੋਏ ਸੱਚੀ ਸਰਕਾਰ, ਇਕ ਭੌ ਸਰਬ ਜਣਾਈਆ। ਇਕ ਇਕੱਲਾ ਏਕਾ ਘਰ ਨਿਰਗੁਣ ਜੋਤ ਕਰੇ ਉਜਿਆਰ, ਨੂਰੋ ਨੂਰ ਇਕ ਰੁਸ਼ਨਾਈਆ। ਆਦਿ ਜੁਗਾਦੀ ਇਕ ਅਵਤਾਰ, ਇਕ ਏਕਾ ਗੁਰ ਅਖਵਾਈਆ। ਜੁਗਾ ਜੁਗੰਤਰ ਏਕਾ ਕਾਰ, ਇਕ ਇਕੱਲਾ ਰਿਹਾ ਕਰਾਈਆ। ਕਲਜੁਗ ਅੰਤਮ ਭੇਖ ਨਿਆਰ, ਨਿਰਗੁਣ ਆਪਣਾ ਰੂਪ ਵਟਾਈਆ। ਨਿਹਕਲੰਕਾ ਨਾਮ ਅਪਾਰ, ਗੁਰ ਗੋਬਿੰਦ ਰਸਨਾ ਗਾਈਆ। ਸੰਬਲ ਨਗਰੀ ਧਾਮ ਨਿਆਰ, ਬੈਠਾ ਆਸਣ ਲਾਈਆ। ਰਾਮ ਦਾਸ ਦਾਸ ਰਾਮ ਕਰੇ ਵਿਚਾਰ, ਪੂਰਬ ਪੂਰਬ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਹੋ ਜਾਈਆ। ਨਰ ਨਰਾਇਣ ਨੇਤਰ ਨੈਣ, ਨੈਣੀ ਨੈਣ ਬਿਗਸਾਇਆ। ਗੁਰਮੁਖ ਵਿਰਲੇ ਮਿਲਿਆ ਸਾਚਾ ਸੱਜਣ ਸੈਣ, ਲੱਖ ਚੁਰਾਸੀ ਦਿਸ ਨਾ ਆਇਆ। ਗੋਬਿੰਦ ਗੋਬਿੰਦ ਗੋਬਿੰਦ ਸਾਰੇ ਰਸਨਾ ਕਹਿਣ, ਗੋਬਿੰਦ ਦਰਸ ਕਿਸੇ ਨਾ ਪਾਇਆ। ਗੁਰਮੁਖਾਂ ਚੁਕਾਇਆ ਲਹਿਣ ਦੇਣ, ਪਿਛਲਾ ਲਹਿਣਾ ਰਹੇ ਨਾ ਰਾਇਆ। ਸਾਕ ਸੱਜਣ ਭੈਣ ਭਾਈ ਬੰਧਪ ਬਣਿਆ ਮੀਤ, ਮਾਤ ਪਿਤ ਆਪ ਅਖਵਾਇਆ। ਤਨ ਬਸਤਰ ਪਾਏ ਸੋਹੰ ਸਾਚਾ ਗਹਿਣ, ਸੋਲਾਂ ਸ਼ਿੰਗਾਰ ਵੇਸ ਵਟਾਇਆ। ਗੁਰ ਗੁਰਮੁਖ ਗੋਬਿੰਦ ਧਾਮ ਇਕੱਠੇ ਏਕਾ ਰਹਿਣ, ਜਿਸ ਜਨ ਰਸਨਾ ਸਾਚੀ ਗਾਇਆ। ਲਾੜੀ ਮੌਤ ਨਾ ਖਾਏ ਡੈਣ, ਰਾਏ ਧਰਮ ਨਾ ਦਏ ਸਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਦਰਸ ਨੇਤਰ ਨੈਣ, ਲੋਚਣ ਆਪਣਾ ਆਪ ਖੁਲ੍ਹਾਇਆ। ਗੁਰਮੁਖ ਨੇਤਰ ਜਾਏ ਖੁਲ੍ਹ, ਗੁਰ ਸਤਿਗੁਰ ਆਪ ਖੁਲ੍ਹਾਇੰਦਾ। ਸਤਿਗੁਰ ਪੂਰਾ ਕੋਈ ਨਾ ਲਾਏ ਮੁਲ, ਕਰ ਕਿਰਪਾ ਮੇਲ ਮਿਲਾਇੰਦਾ। ਜੋ ਜਨ ਸੋਹੰ ਕੰਡੇ ਗਿਆ ਤੁਲ, ਦਰਗਹਿ ਸਾਚੀ ਧਾਮ ਸੁਹਾਇੰਦਾ। ਹੱਸਦੇ ਰਹਿਣ ਸਦਾ ਬੁਲ, ਖ਼ੁਸ਼ੀ ਗ਼ਮੀ ਏਕਾ ਰੰਗ ਰੰਗਾਇੰਦਾ। ਭਾਗ ਲਗਾਏ ਸਾਚੀ ਕੁਲ, ਜਨ ਜਨਨੀ ਲੇਖੇ ਲਾਇੰਦਾ। ਗੁਰਸਿਖ ਤੇਰਾ ਜਨਮ ਅਨਮੁਲ, ਲੱਖ ਕਰੋੜੀ ਕੀਮਤ ਕੋਈ ਨਾ ਪਾਇੰਦਾ। ਚਰਨ ਪ੍ਰੀਤੀ ਜੋ ਜਨ ਗਿਆ ਘੁੱਲ, ਹਰ ਘੋਲੀ ਘੋਲ ਘੁਮਾਇੰਦਾ। ਆਪ ਉਪਜਾਏ ਸੱਚਾ ਫੁੱਲ, ਫਲ ਫੁਲਵਾੜੀ ਆਪ ਮਹਿਕਾਇੰਦਾ। ਲੋਕਮਾਤ ਨਾ ਜਾਏ ਰੁਲ, ਜੋ ਜਨ ਨਿਹਕਲੰਕ ਨਰਾਇਣ ਨਰ ਤੇਰੀ ਸਰਨ ਤਕਾਇੰਦਾ। ਸਚ ਦੁਵਾਰ ਗਿਆ ਖੁਲ੍ਹ, ਸਤਿਜੁਗ ਸਾਚਾ ਮਾਰਗ ਲਾਇੰਦਾ। ਕਲਜੁਗ ਅੰਧੇਰ ਰਿਹਾ ਝੁੱਲ, ਪਤ ਡਾਲੀ ਨਾ ਕੋਈ ਵਖਾਇੰਦਾ। ਅੰਤਮ ਪਾਣੀ ਪਿਆ ਕਾਇਆ ਚੁਲ, ਸਾਚਾ ਤੱਤ ਨਾ ਕੋਈ ਉਪਜਾਇੰਦਾ। ਜੋ ਜਨ ਚਰਨ ਦੁਵਾਰੇ ਆਏ ਭੁੱਲ, ਅੰਤਮ ਲੇਖਾ ਲੇਖ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪਾਵੇ ਸਾਰ ਮੂੰਡ ਮੁੰਡਾਏ ਕੇਸਾਧਾਰੀ ਵੇਖ ਵਖਾਇੰਦਾ। ਕੇਸਾਧਾਰੀ ਕੇਸ ਗੜ੍ਹ, ਗੁਰ ਗੁਰ ਬਣਤ ਬਣਾਈਆ। ਪੰਚਮ ਅੰਦਰ ਆਪੇ ਵੜ, ਆਪਣੀ ਕੀਤੀ ਆਪ ਪੜ੍ਹਾਈਆ। ਨਾਮ ਖੰਡਾ ਹੱਥ ਫੜ, ਪ੍ਰੇਮ ਕਟਾਰ ਚਲਾਈਆ। ਲੇਖਾ ਜਾਣੇ ਸੀਸ ਧੜ, ਜੀਵ ਜੰਤ ਭੇਵ ਨਾ ਰਾਈਆ। ਅੰਤਮ ਮਰਨੇ ਲੜ ਲੜ, ਪੱਲੂ ਲੜ ਨਾ ਕੋਈ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਅੰਦਰ ਜਾਏ ਵੜ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਗੁਰਸਿਖ ਕਾਇਆ ਮੰਦਰ ਸਚ ਮਕਾਨ, ਹਰਿ ਸਾਚਾ ਆਪ ਉਪਜਾਇੰਦਾ। ਪੁਰਖ ਅਬਿਨਾਸ਼ੀ ਨਿਗਹਬਾਨ, ਦਿਵਸ ਰੈਣ ਸੇਵ ਕਮਾਇੰਦਾ। ਨਿਰਗੁਣ ਦੀਪਕ ਜੋਤ ਮਹਾਨ, ਆਪਣੀ ਬਾਤੀ ਆਪ ਟਿਕਾਇੰਦਾ। ਖੇਲੇ ਖੇਲ ਗੋਪੀ ਕਾਹਨ, ਸਾਚੀ ਸਖੀਆਂ ਵੇਖ ਵਖਾਇੰਦਾ। ਅਨਹਦ ਰਾਗ ਅਨਾਦੀ ਆਪੇ ਗਾਣ, ਆਪ ਆਪਣਾ ਹੁਕਮ ਚਲਾਇੰਦਾ। ਸਰ ਸਰੋਵਰ ਅੰਮ੍ਰਿਤ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਆਤਮ ਸੇਜਾ ਕਰ ਪਰਵਾਨ, ਹਰਿਜਨ ਸਾਚਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨੌਜਵਾਨ, ਧਰਮ ਉਠਾਏ ਇਕ ਨਿਸ਼ਾਨ, ਲੋਆਂ ਪੁਰੀਆਂ ਪਾਏ ਆਣ, ਵਰਭੰਡੀ ਦੇਵੇ ਇਕ ਗਿਆਨ, ਸੋਹੰ ਸ਼ਬਦ ਮਾਤ ਪ੍ਰਧਾਨ, ਸਤਿਜੁਗ ਸਾਚਾ ਰਾਹ ਵਖਾਇੰਦਾ।
