Granth 07 Likhat 063: 16 Bhadron 2015 Bikarmi Mukand Singh de Ghar Pind Mahraj Jila Bathinda

੧੬ ਭਾਦਰੋਂ ੨੦੧੫ ਬਿਕ੍ਰਮੀ ਮੁਕੰਦ ਸਿੰਘ ਦੇ ਘਰ ਪਿੰਡ ਮਹਰਾਜ ਜ਼ਿਲਾ ਬਠਿੰਡਾ

ਆਦਿ ਨਿਰੰਜਣ ਜੋਤ ਸਰੂਪ, ਹਰਿ ਹਰਿ ਨਿਰੰਕਾਰਿਆ। ਰਾਜ ਰਾਜਾਨ ਸ਼ਾਹ ਸੁਲਤਾਨ ਵਡ ਵਡ ਭੂਪ, ਪਾਰਬ੍ਰਹਮ ਬੇਅੰਤ ਪਰਵਰਦਿਗਾਰਿਆ। ਨਾ ਕੋਈ ਰੰਗ ਨਾ ਕੋਈ ਰੂਪ, ਨਾ ਕੋਈ ਰੇਖ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਆਪ ਉਪਾ ਰਿਹਾ। ਆਦਿ ਪੁਰਖ ਹਰਿ ਭਗਵਾਨਾ, ਏਕਾ ਏਕੰਕਾਰਾ। ਏਕਾ ਜੋਤ ਜਗੇ ਮਹਾਨਾ, ਰੂਪ ਰੰਗ ਅਪਾਰਾ। ਖੇਲੇ ਖੇਲ ਹਰਿ ਮਹਾਨਾ, ਨਾ ਕੋਈ ਲੇਖਾ ਲੇਖ ਵਿਚਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਕਰੇ ਪਸਾਰਾ। ਆਦਿ ਪੁਰਖ ਹਰਿ ਭਗਵੰਤ, ਏਕਾ ਏਕ ਅਖਵਾਇਆ। ਏਕਾ ਏਕ ਆਦਿ ਅੰਤ, ਏਕਾ ਰੰਗ ਰੰਗਾਇਆ । ਆਪ ਬਣਾਏ ਆਪਣੀ ਬਣਤ, ਆਪ ਆਪਣੀ ਰਚਨ ਰਚਾਇਆ। ਆਪੇ ਬਣਿਆ ਆਪਣਾ ਕੰਤ, ਆਪ ਆਪਣੀ ਸੇਜ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਰੂਪ ਉਪਾਇਆ। ਨਿਰਗੁਣ ਰੂਪ ਸਾਚੀ ਧਾਰ, ਹਰਿ ਆਪਣੀ ਆਪ ਉਪਾਈਆ। ਆਪ ਆਪਣਾ ਕਰ ਪਿਆਰ, ਆਪ ਆਪਣਾ ਸੰਗ ਰਖਾਈਆ। ਆਪ ਆਪਣਾ ਕਰ ਪਿਆਰ, ਆਪ ਆਪਣੀ ਬੂਝ ਬੁਝਾਈਆ। ਆਪ ਆਪਣਾ ਕਰ ਪਸਾਰ, ਵੇਖਣਹਾਰਾ ਆਪ ਹੋ ਜਾਈਆ। ਆਪ ਆਪਣਾ ਨਾਉਂ ਧਰ ਨਿਰੰਕਾਰ, ਆਪ ਆਪਣਾ ਲਏ ਬੁਲਾਈਆ। ਆਪ ਆਪਣਾ ਕਰੇ ਖ਼ਬਰਦਾਰ, ਆਪ ਆਪਣਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤ ਕਰ ਉਜਾਲਾ, ਹਰਿ ਆਪਣਾ ਕਰਮ ਕਮਾਇਆ। ਆਪ ਆਪਣਾ ਬਣ ਦੀਨ ਦਿਆਲਾ, ਦਇਆ ਨਿਧ ਨਾਉਂ ਰਖਾਇਆ। ਆਪ ਆਪਣੀ ਸੁਹਾਏ ਧਰਮਸਾਲਾ, ਆਪ ਆਪਣਾ ਦਰ ਵਖਾਇਆ। ਆਪ ਆਪਣਾ ਤੋੜ ਜੰਜਾਲਾ, ਆਪ ਆਪਣਾ ਬੰਦ ਕਟਾਇਆ। ਆਪ ਆਪਣਾ ਖੇਲੇ ਖੇਲ ਨਿਰਾਲਾ, ਖੇਲਣਹਾਰ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਜੋਤੀ ਨੂਰ ਬੇਪਰਵਾਹ, ਏਕਾ ਏਕ ਅਖਵਾਇਆ। ਆਪੇ ਜਾਣੇ ਆਪਣਾ ਰਾਹ, ਆਪੇ ਮਾਰਗ ਲਾਇਆ। ਆਪ ਆਪਣਾ ਬਣ ਮਲਾਹ, ਆਪੇ ਬੇੜਾ ਰਿਹਾ ਚਲਾਇਆ। ਆਪ ਆਪਣੀ ਦਏ ਸਲਾਹ, ਸਿਫ਼ਤ ਸਲਾਹ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵੇਸ ਵਟਾਇਆ। ਨਿਰਗੁਣ ਜੋਤ ਪੁਰਖ ਅਬਿਨਾਸ਼, ਆਪਣੀ ਕਲ ਵਰਤਾਈਆ। ਆਪ ਆਪਣਾ ਹੋਇਆ ਦਾਸ, ਆਪ ਆਪਣੀ ਸੇਵ ਕਮਾਈਆ। ਆਪ ਆਪਣੀ ਪਾਏ ਰਾਸ, ਆਪ ਆਪਣਾ ਵੇਖ ਵਖਾਈਆ। ਆਪ ਆਪਣਾ ਕਰੇ ਬਿਲਾਸ, ਆਪ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਵੱਡੀ ਵਡਿਆਈਆ। ਆਦਿ ਪੁਰਖ ਗਹਿਰ ਗੰਭੀਰ, ਏਕਾ ਏਕ ਅਖਵਾਇਆ। ਆਪੇ ਦਾਤਾ ਜੋਧਾ ਸੂਰਬੀਰ, ਸੂਰਬੀਰ ਨਾਮ ਧਰਾਇਆ। ਆਪੇ ਆਪਣੇ ਘਰ ਚੋਟੀ ਚੜ੍ਹੇ ਅਖ਼ੀਰ, ਦੂਸਰ ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਨਾਉਂ ਧਰਾਇਆ। ਆਦਿ ਪੁਰਖ ਦਰਦ ਦੁੱਖ ਭੈ ਭੰਜਨ, ਆਪਣਾ ਰੋਗ ਮਿਟਾਇੰਦਾ। ਆਪ ਆਪਣਾ ਬਣਿਆ ਸੱਜਣ, ਮੀਤ ਮੁਰਾਰਾ ਆਪ ਅਖਵਾਇੰਦਾ। ਆਪੇ ਹੋਇਆ ਪੜਦੇ ਕੱਜਣ, ਆਪਣਾ ਪੜਦਾ ਆਪੇ ਪਾਇੰਦਾ। ਆਪ ਆਪਣਾ ਕਰੇ ਮਜਨ, ਆਪ ਆਪਣਾ ਤਾਲ ਸੁਹਾਇੰਦਾ। ਆਪ ਆਪਣੇ ਚੜ੍ਹੇ ਜਹਾਜਨ, ਆਪ ਆਪਣਾ ਚੱਪੂ ਲਾਇੰਦਾ। ਆਪ ਆਪਣਾ ਬਣਿਆ ਰਾਜਨ, ਰਾਜਨ ਰਾਜਾਨ ਆਪ ਅਖਵਾਇੰਦਾ। ਆਪ ਆਪਣਾ ਰਚਿਆ ਕਾਜਨ, ਕਰਤਾ ਪੁਰਖ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਇਕ ਚਮਕਾਇੰਦਾ। ਜੋਤੀ ਨੂਰ ਕਰ ਅਕਾਰ, ਆਪਣਾ ਕਰਮ ਕਮਾਇਆ। ਆਪ ਆਪਣੀ ਪਾਏ ਸਾਰ, ਆਪ ਆਪਣਾ ਵੇਖ ਵਖਾਇਆ। ਆਪ ਆਪਣੀ ਬੰਨੇ ਧਾਰ, ਆਪ ਆਪਣੀ ਬਣਤ ਬਣਾਇਆ। ਆਪ ਆਪਣਾ ਮਹੱਲ ਲਏ ਉਸਾਰ, ਆਪ ਆਪਣਾ ਆਸਣ ਲਾਇਆ। ਆਪ ਸੁਹਾਏ ਆਪਣਾ ਦਰ ਦਰਬਾਰ, ਆਪ ਆਪਣਾ ਵੇਖ ਵਖਾਇਆ। ਆਪ ਆਪਣਾ ਖੇਲ ਕਰ ਕਰਤਾਰ, ਕਰਨੀ ਕਰਤਾ ਆਪ ਅਖਵਾਇਆ। ਆਪ ਆਪਣਾ ਘਾੜਨ ਘੜ ਅਪਰ ਅਪਾਰ, ਆਪ ਆਪਣਾ ਬਾਢੀ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਵਸੇ ਆਪਣੇ ਘਰ, ਘਰ ਸਾਚਾ ਇਕ ਸੁਹਾਇਆ। ਘਰ ਮਹੱਲ ਉਚ ਅਟਾਰੀ, ਹਰਿ ਆਪਣੀ ਆਪ ਬਣਾਈਆ। ਜਗੇ ਜੋਤ ਇਕ ਨਿਰੰਕਾਰੀ, ਨਿਰਗੁਣ ਧਾਰਾ ਇਕ, ਵਖਾਈਆ। ਇਕ ਅਕੱਲਾ ਏਕਾ ਏਕੰਕਾਰੀ, ਏਕਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਵਸਿਆ ਘਰ, ਆਪ ਆਪਣਾ ਮੇਲ ਮਿਲਾਈਆ। ਆਦਿ ਪੁਰਖ ਹਰਿ ਹਰਿ ਮੇਲਾ, ਪਾਰਬ੍ਰਹਮ ਕਰਾਇਆ। ਆਪ ਆਪਣਾ ਬਣ ਸੱਜਣ ਸੁਹੇਲਾ, ਸਾਜਣ ਮੀਤ ਨਾਮ ਧਰਾਇਆ। ਆਪ ਆਪਣਾ ਜਾਣੇ ਵੇਲਾ, ਆਪ ਆਪਣਾ ਲਏ ਉਪਾਇਆ। ਅਚਰਜ ਖੇਲ ਆਪ ਆਪਣੀ ਆਪੇ ਖੇਲਾ, ਖੇਲਣਹਾਰ ਦਿਸ ਨਾ ਆਇਆ। ਆਪ ਆਪਣੇ ਰੰਗ ਰਵੇ ਨਵੇਲਾ, ਰੂਪ ਰੰਗ ਨਾ ਕੋਇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਦਰ, ਏਕਾ ਏਕਾ ਘਰ ਸੁਹਾਇਆ। ਘਰ ਸੁਹਾਇਆ ਆਦਿ ਨਿਰੰਜਣ, ਆਪਣਾ ਕਰਮ ਕਮਾਇਆ। ਆਪਣੇ ਨੇਤਰ ਪਾਏ ਅੰਜਨ, ਆਪ ਆਪਣਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਭਾਗ ਲਗਾਇਆ। ਸਾਚਾ ਘਰ ਹਰਿ ਅਵੱਲਾ, ਏਕਾ ਏਕ ਉਪਾਇਆ । ਏਕਾ ਬੈਠਾ ਰਹੇ ਅਕੱਲਾ, ਏਕਾ ਵੇਖ ਵਖਾਇਆ। ਏਕਾ ਜੋਤੀ ਆਪਣੀ ਰੱਲਾ, ਏਕਾ ਜੋਤੀ ਨੂਰ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ ਆਪ ਆਪਣਾ ਦੇਵੇ ਵਰ, ਆਪ ਆਪਣੀ ਝੋਲੀ ਅੱਗੇ ਡਾਹਿਆ। ਦੇਵੇ ਵਰ ਹਰਿ ਦਾਤਾਰਾ, ਆਪਣਾ ਕਰਮ ਕਮਾਇੰਦਾ। ਆਪਣੇ ਦਰ ਬਣ ਭਿਖਾਰਾ, ਦਰ ਆਪਣੇ ਸਗਨ ਮਨਾਇੰਦਾ। ਆਪਣੀ ਜੋਤੀ ਆਪੇ ਕਰੇ ਨਿਮਸਕਾਰਾ, ਆਪੇ ਸੀਸ ਨਿਵਾਇੰਦਾ। ਆਪਣਾ ਭਰੇ ਆਪ ਭੰਡਾਰਾ, ਆਪੇ ਹਰਿ ਵਰਤਾਇੰਦਾ। ਆਪ ਸੁਹਾਏ ਆਪਣਾ ਬੰਕ ਦਵਾਰਾ, ਥਿਰ ਘਰ ਸਾਚਾ ਨਾਉਂ ਰਖਾਇੰਦਾ। ਥਿਰ ਘਰ ਸਾਚਾ ਸਚ ਮੁਨਾਰਾ, ਚਾਰ ਦਿਵਾਰ ਨਾ ਕੋਈ ਰਖਾਇੰਦਾ। ਛੱਪਰ ਛੰਨ ਨਾ ਕੋਈ ਉਸਾਰਾ, ਨਾ ਕੋਈ ਬਾਢੀ ਬਣਤ ਬਣਾਇੰਦਾ। ਅਨਭਵ ਪਰਕਾਸ਼ ਕਰ ਉਜਿਆਰਾ, ਨੂਰੋ ਨੂਰ ਸਮਾਇੰਦਾ। ਅਗੰਮ ਅਗੰਮੜੀ ਕਰੇ ਕਾਰਾ, ਅਗੰਮ ਅਗੰਮੜੇ ਧਾਮ ਟਿਕਾਇੰਦਾ। ਉਪਰ ਬੈਠ ਸੱਚੀ ਸਰਕਾਰਾ, ਸਚ ਤਖ਼ਤ ਸੁਲਤਾਨ ਸੁਹਾਇੰਦਾ। ਨਾਉਂ ਨਰਾਇਣ ਨਰ ਨਿਰੰਕਾਰਾ, ਅਕਲ ਕਲਾ ਵਰਤਾਇੰਦਾ। ਪਾਰਬ੍ਰਹਮ ਪ੍ਰਭ ਭੇਵ ਨਿਆਰਾ, ਭੇਵ ਕੋਈ ਨਾ ਪਾਇੰਦਾ। ਆਦਿ ਪੁਰਖ ਹੋ ਉਜਿਆਰਾ, ਆਪਣੀ ਧਾਰ ਚਲਾਇੰਦਾ। ਅਕਾਲ ਪੁਰਖ ਖੇਲ ਅਪਾਰਾ, ਆਪਣੀ ਖੇਲ ਖਿਲਾਇੰਦਾ। ਕਰਤਾ ਕਰੇ ਕਰਨੀ ਕਰਨੇਹਾਰਾ, ਕਾਦਰ ਕਰਤਾ ਨਾਉਂ ਧਰਾਇੰਦਾ। ਮਰਨੀ ਮਰੇ ਨਾ ਪਰਵਰਦਿਗਾਰਾ, ਨਾ ਕੋਈ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਵੇਖ ਘਰ, ਸਚ ਸਿੰਘਾਸਣ ਆਸਣ ਲਾਇੰਦਾ। ਥਿਰ ਘਰ ਸਾਚਾ ਧੁਰ ਦਰਬਾਰਾ, ਹਰਿ ਹਰਿ ਆਪ ਉਪਾਇਆ। ਉਪਰ ਬੈਠ ਪੁਰਖ ਕਰਤਾਰਾ, ਆਪ ਆਪਣਾ ਵੇਖ ਵਖਾਇਆ। ਨਿਰਗੁਣ ਜੋਤੀ ਨੂਰ ਅਪਾਰਾ, ਨੂਰੋ ਨੂਰ ਸਮਾਇਆ। ਆਪਣੀ ਇਛਿਆ ਪਾਏ ਭਿਛਿਆ ਭਰ ਭੰਡਾਰਾ, ਆਪਣਾ ਲਹਿਣਾ ਰਿਹਾ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਸਾਚੇ ਹਰਿ, ਘਰ ਸਾਚੇ ਆਸਣ ਲਾਇਆ। ਥਿਰ ਘਰ ਸਾਚੇ ਜੋਤ ਜਗਾ, ਹਰਿ ਸਾਚੇ ਖ਼ੁਸ਼ੀ ਮਨਾਈਆ। ਸਚ ਸਿੰਘਾਸਣ ਬੈਠਾ ਬੇਪਰਵਾਹ, ਆਪ ਆਪਣਾ ਮਤਾ ਪਕਾਈਆ। ਆਪ ਆਪਣੀ ਦਏ ਸਲਾਹ, ਆਪੇ ਬੂਝ ਬੁਝਾਈਆ। ਆਪ ਆਪਣਾ ਨਾਰੀ ਰੂਪ ਵਟਾ, ਕੰਤ ਕੰਤੂਹਲ ਆਪ ਹੋ ਜਾਈਆ। ਆਪਣੀ ਸੇਜਾ ਆਪ ਵਿਛਾ, ਆਪੇ ਰਿਹਾ ਹੰਢਾਈਆ। ਨਿਰਗੁਣ ਨਿਰਗੁਣ ਵਿਚ ਦਏ ਟਿਕਾ, ਨਿਰਗੁਣ ਨਿਰਗੁਣ ਕਰੇ ਕੁੜਮਾਈਆ। ਨਿਰਗੁਣ ਨਿਰਗੁਣ ਦਏ ਉਪਾ, ਨਿਰਗੁਣ ਦਏ ਵਧਾਈਆ। ਨਿਰਗੁਣ ਆਪਣਾ ਨਾਉਂ ਧਰਾ, ਆਪੇ ਰਿਹਾ ਸੁਣਾਈਆ। ਨਿਰਗੁਣ ਆਪਣੀ ਸੁਫਲ ਕੁੱਖ ਆਪ ਕਰਾ, ਆਪ ਆਪਣੀ ਦਏ ਵਧਾਈਆ। ਸ਼ਬਦ ਸੁਤ ਬਣਤ ਬਣਾ, ਜੋਤੀ ਮਾਤ ਦਏ ਵਧਾਈਆ। ਪਾਰਬ੍ਰਹਮ ਪ੍ਰਭ ਬੇਪਰਵਾਹ, ਆਪਣੀ ਕਰਨੀ ਰਿਹਾ ਕਮਾਈਆ। ਥਿਰ ਘਰ ਵਸਾਏ ਸਾਚਾ ਥਾਂ, ਸ਼ਬਦ ਸਰੂਪੀ ਨਾਅਰਾ ਲਾਈਆ। ਸ਼ਬਦ ਸੁਤ ਬੱਧਾ ਨਾਤਾ, ਮਾਂ ਪਿਤਾ ਪੂਤ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਵਸਿਆ ਘਰ, ਘਰ ਸੁਹੰਜਣਾ ਜਗੇ ਜੋਤ ਆਦਿ ਨਿਰੰਜਣਾ, ਏਕਾ ਏਕ ਡਗਮਗਾਈਆ। ਥਿਰ ਘਰ ਸਾਚਾ ਧੁਰ ਦਰਬਾਰਾ, ਥਾਨ ਥਨੰਤਰ ਸੋਹਿਆ। ਆਪੇ ਵੇਖੇ ਪੁਰਖ ਕਰਤਾਰਾ, ਨਾ ਕੋਈ ਦੂਸਰ ਹੂਆ ਨਾ ਹੋਇਆ। ਕਰੇ ਖੇਲ ਅਗੰਮ ਅਪਾਰਾ, ਆਪ ਆਪਣਾ ਦਏ ਢੋਆ। ਸ਼ਬਦ ਸੁਤ ਸਚ ਦੁਲਾਰਾ, ਆਦਿ ਜੁਗਾਦਿ ਨਵਾਂ ਨਰੋਆ। ਅਬਿਨਾਸ਼ੀ ਕਰਤਾ ਕਰੇ ਖੇਲ ਅਪਾਰਾ, ਏਕਾ ਅੰਮ੍ਰਿਤ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵੇਖੇ ਸਾਚਾ ਦਰ, ਦਰ ਦਵਾਰ ਨਾ ਕੋਈ ਸੁਹਾਈਆ। ਦਰ ਦਵਾਰ ਗ਼ਰੀਬ ਨਿਵਾਜ਼, ਏਕਾ ਏਕ ਸੁਹਾਇਆ। ਆਪ ਦਰਬਾਨ ਆਪਣੀ ਮਾਰੇ ਆਪੇ ਆਵਾਜ਼, ਆਪ ਆਪਣਾ ਲਏ ਜਗਾਇਆ। ਆਪ ਆਪਣਾ ਰਚੇ ਕਾਜ, ਆਪ ਆਪਣੀ ਰਚਨ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰ ਫ਼ਰਮਾਣਾ ਸ੍ਰੀ ਭਗਵਾਨਾ, ਆਪ ਆਪਣਾ ਹੁਕਮ ਸੁਣਾਇਆ। ਸਾਚਾ ਸੁਤ ਹਰਿ ਉਠਾ, ਏਕਾ ਰਾਗ ਸੁਣਾਇਆ। ਏਕਾ ਦੂਜਾ ਭੇਵ ਚੁਕਾ, ਏਕਾ ਮਾਰਗ ਲਾਇਆ। ਏਕਾ ਸਾਚਾ ਨਾਉਂ ਰਖਾ, ਏਕਾ ਡੰਕ ਵਜਾਇਆ। ਏਕਾ ਬੰਕ ਦਵਾਰਾ ਦਏ ਸੁਹਾ, ਏਕਾ ਧਾਮ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦੇਵੇ ਵਰ, ਥਿਰ ਘਰ ਸਾਚੇ ਆਸਣ ਲਾਇਆ। ਸ਼ਬਦ ਸੁਤ ਦੇ ਹੁਲਾਰਾ, ਆਪਣਾ ਕਰਮ ਕਮਾਇੰਦਾ। ਸ਼ਬਦ ਅਗੰਮੀ ਏਕਾ ਧਾਰਾ, ਏਕਾ ਆਪ ਸੁਣਾਇੰਦਾ। ਬ੍ਰਹਿਮੰਡ ਖੰਡ ਲੋਆਂ ਪੁਰੀਆਂ ਕਰ ਪਸਾਰਾ, ਅਕਾਸ਼ ਪਰਕਾਸ਼ ਰਖਾਇੰਦਾ। ਗਗਨ ਮੰਡਲ ਕਰ ਤਿਆਰਾ, ਰਵ ਸਸ ਉਪਾਇੰਦਾ। ਧਰਨੀ ਧਰ ਉਪਰ ਜਲ ਧਾਰਾ, ਸ਼ਬਦੀ ਸ਼ਬਦ ਬੰਧਾਇੰਦਾ। ਸ਼ਬਦ ਸੁਤ ਵਡ ਬਲਕਾਰਾ, ਚਾਰ ਕੁੰਟ ਦਹਿ ਦਿਸ਼ਾ ਫੇਰੀ ਪਾਇੰਦਾ। ਆਪਣਾ ਦਏ ਆਪ ਸਹਾਰਾ, ਆਪ ਆਪਣੀ ਬਣਤ ਬਣਾਇੰਦਾ। ਆਪੇ ਅੰਦਰ ਆਪੇ ਬਾਹਿਰਾ, ਗੁਪਤ ਜ਼ਾਹਰ ਆਪ ਹੋ ਜਾਇੰਦਾ। ਆਪੇ ਕਰਤਾ ਪੁਰਖ ਹਰਿ ਕਰਤਾਰਾ, ਨਰ ਨਿਰੰਕਾਰਾ ਆਪ ਅਖਵਾਇੰਦਾ। ਆਪ ਆਪਣਾ ਵੇਖ ਪਸਾਰਾ, ਆਪੇ ਲੇਖ ਲਿਖਾਇੰਦਾ। ਆਪ ਆਪਣੇ ਘਰ ਬਣ ਵਣਜਾਰਾ, ਆਪ ਆਪਣਾ ਵਣਜ ਕਰਾਇੰਦਾ। ਆਪਣਾ ਦੇਵੇ ਨਾਮ ਅਧਾਰਾ, ਨਾਮ ਅਧਾਰੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਏਕਾ ਕਰਮ ਕਮਾਇੰਦਾ। ਏਕਾ ਹਰਿ ਇਕ ਵਰਤੰਤਾ, ਏਕਾ ਰਿਹਾ ਕਰਾਈਆ। ਏਕਾ ਜੋਤ ਸ੍ਰੀ ਭਗਵੰਤਾ, ਨਿਰਗੁਣ ਰੂਪ ਸਮਾਈਆ। ਏਕਾ ਬੈਠਾ ਰਹੇ ਇਕ ਅਕੰਤਾ, ਏਕਾ ਵੇਖ ਵਖਾਈਆ। ਏਕਾ ਮਹਿਮਾ ਅਗਣਤ ਅਗਣਤਾ, ਏਕਾ ਲੇਖਾ ਵਿਚ ਨਾ ਆਈਆ। ਏਕਾ ਖੇਲੇ ਖੇਲ ਆਦਿਨ ਅੰਤਾ, ਆਦਿ ਅੰਤ ਵੱਡੀ ਵਡਿਆਈਆ। ਏਕਾ ਜੋਤ ਹਰਿ ਭਗਵੰਤਾ, ਥਿਰ ਘਰ ਕਰੇ ਰੁਸ਼ਨਾਈਆ। ਥਿਰ ਘਰ ਸਾਚਾ ਧਾਮ ਸੁਹੰਤਾ, ਆਪ ਆਪਣੀ ਬਣਤ ਬਣਾਈਆ। ਬਣਤ ਬਣਾਏ ਸਾਚਾ ਕੰਤਾ, ਜੋਤੀ ਨਾਰੀ ਖ਼ੁਸ਼ੀ ਮਨਾਈਆ। ਪੂਤ ਸਪੂਤਾ ਵਡ ਧਨਵੰਤਾ, ਸ਼ਬਦੀ ਨਾਉਂ ਧਰਾਈਆ। ਅਕਾਲ ਪੁਰਖ ਹੋਏ ਪਤ ਪਤਵੰਤਾ, ਪੱਤਤ ਪਾਵਣ ਨਾਮ ਧਰਾਈਆ। ਜਾਣੇ ਭੇਵ ਅਗੰਮ ਅਗੰਮਤਾ, ਅਗੰਮ ਪੁਰਖ ਵਡਿਆਈਆ। ਅਲੱਖ ਅਲੱਖਣਾ ਹੋਏ ਮੰਗਤਾ, ਆਪ ਆਪਣੀ ਅਲੱਖ ਜਗਾਈਆ। ਲੋਆਂ ਪੁਰੀਆਂ ਬ੍ਰਹਿਮੰਡ ਖੰਡ ਆਪੇ ਰੰਗਤਾ, ਕੋਟਨ ਕੋਟ ਵਖਾਈਆ। ਆਪਣਾ ਦਵਾਰਾ ਆਪੇ ਲੰਘਦਾ, ਆਪੇ ਪਾਰ ਕਰਾਈਆ। ਆਪਣੇ ਅਸਵ ਆਪਣਾ ਤੰਗ ਆਪੇ ਕਸਦਾ, ਸ਼ਾਹ ਅਸਵਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਾਤ ਪਤਾਲ ਅਕਾਸ਼ ਰਿਹਾ ਸੁਹਾਈਆ। ਮਾਤ ਪਤਾਲ ਹਰਿ ਬਣਤ ਬਣਾ, ਸ਼ਬਦੀ ਸ਼ਬਦ ਕਮਾਇਆ। ਚੌਦਾਂ ਹੱਟ ਦਏ ਖੁਲ੍ਹਾ, ਚੋਦਾਂ ਲੋਕ ਜਣਾਇਆ। ਰਵ ਸਸ ਲਏ ਲਗਾ, ਸੇਵਕ ਸੇਵਾ ਲਾਇਆ। ਬ੍ਰਹਮਾ ਵੇਤਾ ਵੇਖ ਵਖਾ, ਪਾਰਬ੍ਰਹਮ ਬ੍ਰਹਮ ਉਪਜਾਇਆ। ਤ੍ਰੈਗੁਣ ਮਾਇਆ ਝੋਲੀ ਪਾ, ਰਾਜਸ ਤਾਮਸ ਸਾਂਤਕ ਸਤਿ ਵਰਤਾਇਆ। ਪੰਜ ਪੰਜੀ ਮੇਲ ਮਿਲਾ, ਕਿਰਤੀ ਕਿਰਤ ਕਮਾਇਆ। ਨਿਰਗੁਣ ਆਪਣਾ ਖੇਲ ਖਿਲਾ, ਮਨ ਮਤ ਬੁਧ ਲਏ ਪਰਨਾਇਆ। ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਲਏ ਸੁਹਾ, ਆਪੇ ਖੇਲ ਖਿਲਾਇਆ। ਆਪਣੀ ਬਾਤੀ ਆਪਣਾ ਦੀਵਾ ਆਪ ਜਗਾ, ਆਪੇ ਕਰੇ ਰੁਸ਼ਨਾਇਆ। ਆਪਣਾ ਕਮਲਾਪਾਤੀ ਆਪ ਮਨਾ, ਆਪਣੀ ਸੇਜੇ ਆਸਣ ਲਾਇਆ। ਆਪਣੇ ਦਰ ਦਵਾਰੇ ਲਏ ਸੁਹਾ, ਨੌਂ ਦਰਵਾਜੇ ਖੋਲ੍ਹ ਖੁਲ੍ਹਾਇਆ। ਆਪਣਾ ਪੜਦਾ ਆਪੇ ਲਏ ਪਾ, ਆਪ ਆਪਣਾ ਬੰਦ ਕਰਾਇਆ। ਪੰਜ ਤਤ ਹਰਿ ਵੰਡ ਵੰਡਾ, ਮਹੱਲ ਅਟੱਲ ਸੁਹਾਇਆ। ਘਰ ਵਿਚ ਘਰ ਲਿਆ ਬਣਾ, ਹਰਿ ਸਾਚੇ ਡੇਰਾ ਲਾਇਆ। ਜੋਤੀ ਨੂਰ ਡਗਮਗਾ, ਨਿਰਗੁਣ ਵੇਸ ਵਟਾਇਆ। ਅੰਮ੍ਰਿਤ ਤਾਲ ਆਪ ਸੁਹਾ, ਅੰਤਰ ਆਪ ਭਰਾਇਆ। ਰਾਗ ਅਨਾਦੀ ਰਹੇ ਸੁਣਾ, ਧੁਨ ਅਨਾਦੀ ਰਿਹਾ ਵਜਾਇਆ। ਸ਼ਬਦ ਬ੍ਰਹਿਮਾਦੀ ਖੋਜ ਖੁਜਾ, ਅਨਹਦ ਵੇਖ ਵਖਾਇਆ। ਡੂੰਘੀ ਭਵਰੀ ਦਏ ਭੁਲਾ, ਆਪ ਆਪਣੀ ਰਚਨ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਵੇਖ ਵਖਾਇਆ। ਥਿਰ ਘਰ ਸਚ ਦਵਾਰ ਦਰਵਾਜ਼ਾ ਖੋਲ੍ਹ, ਹਰਿ ਆਪਣੀ ਖੇਲ ਖਿਲਾਈਆ। ਸ਼ਬਦ ਅਨਾਦੀ ਆਪੇ ਬੋਲ, ਬ੍ਰਹਿਮਾਦੀ ਗਿਆ ਸਮਾਈਆ। ਆਦਿ ਜੁਗਾਦੀ ਵੱਜੇ ਢੋਲ, ਲੋਆਂ ਪੁਰੀਆਂ ਰਿਹਾ ਸੁਣਾਈਆ। ਬ੍ਰਹਮਾ ਵਿਸ਼ਨ ਸ਼ਿਵ ਤੋਲੇ ਆਪਣੇ ਤੋਲ, ਕੰਡਾ ਆਪਣੇ ਹੱਥ ਰਖਾਈਆ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਰਿਹਾ ਏਕਾ ਮੁਖ ਸਲਾਹੀਆ। ਲੱਖ ਚੁਰਾਸੀ ਗਿਆ ਮੌਲ, ਪਾਰਬ੍ਰਹਮ ਵੱਡੀ ਵਡਿਆਈਆ। ਅੰਮ੍ਰਿਤ ਭਰਿਆ ਸਾਚੇ ਕੌਲ, ਕਵਲ ਨਾਭੀ ਮੁਖ ਭਵਾਈਆ। ਆਪ ਸੁਹਾਏ ਧਵਲ ਧੌਲ, ਧਰ ਧਰਨੀ ਵੇਖ ਵਖਾਈਆ। ਇਕ ਅਤੀਤਾ ਰਿਹਾ ਅਡੋਲ, ਡੋਲ ਕਦੇ ਨਾ ਜਾਈਆ। ਹਰ ਘਟ ਅੰਦਰ ਵਸਿਆ ਕੋਲ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਵੇਖ ਘਰ, ਆਪ ਆਪਣੀ ਬੂਝ ਬੁਝਾਈਆ। ਲੋਕਮਾਤ ਕਰ ਉਜਿਆਰਾ, ਪੰਜ ਤਤ ਸੁਹਾਇਆ। ਨਿਰਗੁਣ ਰੂਪ ਕਰ ਪਸਾਰਾ, ਸਰਗੁਣ ਮੇਲ ਮਿਲਾਇਆ। ਸ਼ਬਦ ਵਿਚੋਲਾ ਬਣ ਕਰਤਾਰਾ, ਸਾਚਾ ਖੇਲ ਖਿਲਾਇਆ। ਅੰਦਰ ਮੰਦਰ ਪਾਵੇ ਸਾਰਾ, ਆਪੇ ਖੋਜ ਖੋਜਾਇਆ। ਸ੍ਰਿਸ਼ਟ ਚਲਾਏ ਆਪਣੀ ਧਾਰਾ, ਦੋ ਦੋ ਮੁਖ ਭਵਾਇਆ। ਨੌਂ ਦਸ ਕਰ ਪਿਆਰਾ, ਗਿਆਰਾਂ ਬੀਸ ਵੇਖ ਵਖਾਇਆ। ਤੀਸ ਨੂਰ ਕਰ ਉਜਿਆਰਾ, ਚਾਰ ਕਰੇ ਕੁੜਮਾਇਆ। ਮਾਨਸ ਦੇਹੀ ਖੇਲ ਅਪਾਰਾ, ਗਗਨ ਮੰਡਲ ਦਏ ਸੁਹਾਇਆ। ਅੰਦਰ ਮੰਦਰ ਇਕ ਚੁਬਾਰਾ, ਹਰਿ ਸਾਚੇ ਆਸਣ ਲਾਇਆ। ਏਕਾ ਪੜਦਾ ਪਾਇਆ ਭਾਰਾ, ਨਾ ਕੋਈ ਮੇਟੇ ਮੇਟ ਮਿਟਾਇਆ। ਆਪ ਆਪਣਾ ਕਰ ਉਜਿਆਰਾ, ਆਪ ਆਪਣਾ ਵੇਖ ਵਖਾਇਆ। ਸ੍ਰਿਸ਼ਟ ਸਬਾਈ ਬੰਨੇ ਧਾਰਾ, ਮਾਰਗ ਰਾਹ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਵੇਖ ਘਰ ਘਰ ਵਸੇਰਾ ਆਪ ਕਰਾਇਆ। ਘਰ ਵਸੇਰਾ ਸਰਬ ਸੁਖ ਦਾਤਾ, ਆਦਿ ਨਿਰੰਜਣ ਦੀਨਾ। ਗਿਆਨ ਧਿਆਨ ਹੋਏ ਗਿਆਤਾ, ਆਪਣੀ ਰਸਨਾ ਆਪੇ ਚੀਨਾ। ਆਪੇ ਰੱਖੇ ਉਤਮ ਜ਼ਾਤਾ, ਆਪੇ ਮਜ਼੍ਹਬੀ ਦੀਨਾ। ਆਪੇ ਪੁੱਛਣਹਾਰਾ ਵਾਤਾ, ਆਪੇ ਅੱਖਰ ਵੱਖਰ ਵੱਖ ਕੀਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਮਾਰ ਝਾਤ ਖੇਲੇ ਖੇਲ ਵਡ ਰੀਤਾ। ਖੇਲੇ ਖੇਲ ਨਰ ਨਿਰੰਕਾਰਾ, ਆਦਿ ਜੁਗਾਦਿ ਸਮਾਇਆ। ਸ਼ਬਦ ਜੋਤ ਜੋਤ ਸ਼ਬਦ ਭੇਵ ਨਿਆਰਾ, ਹੱਥ ਕਿਸੇ ਨਾ ਆਇਆ। ਸ਼ਬਦ ਡੰਕਾ ਇਕ ਨਗਾਰਾ, ਜਨ ਭਗਤਾਂ ਵੰਡ ਵੰਡਾਇਆ। ਮੇਟ ਮਿਟਾਏ ਪੰਜ ਵਿਕਾਰਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਨੇੜੇ ਆਇਆ। ਆਸਾ ਤ੍ਰਿਸਨਾ ਪਾਰ ਕਿਨਾਰਾ, ਹਉਮੇ ਰੋਗ ਨਾ ਕੋਈ ਸਤਾਇਆ। ਨੇਤਰ ਨੈਣ ਲੋਚਨ ਏਕਾ ਹਰਿ ਹਰਿ ਦਿਸਨਾ, ਦੂਸਰ ਦਿਸ ਕੋਈ ਨਾ ਪਾਇਆ। ਤ੍ਰੈਗੁਣ ਮਾਇਆ ਕੋਈ ਨਾ ਚਾੜ੍ਹੇ ਵਿਸਨਾ, ਜਗਤ ਜੰਜਾਲ ਨਾ ਕੋਈ ਬੰਧਾਇਆ। ਸੇਵਕ ਸੇਵ ਲਗਾਏ ਬ੍ਰਹਮਾ ਸ਼ਿਵ ਵਿਸ਼ਨਾ, ਸੇਵਕ ਸੇਵਾ ਰਿਹਾ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਜੋਤ ਕਰੇ ਰੁਸ਼ਨਾਇਆ। ਲੋਕਮਾਤ ਹਰਿ ਬਣਤ ਬਣਾ, ਜੀਵ ਜੰਤ ਉਪਾਇਆ। ਸਾਚੇ ਸੰਤ ਬੂਝ ਬੁਝਾ, ਸਤਿ ਸਰੂਪ ਦਰਸਾਇਆ। ਆਪਣੀ ਮਹਿਮਾ ਆਪ ਜਣਾ, ਆਪਣਾ ਨਾਉਂ ਵਡਿਆਇਆ। ਆਪਣੇ ਭਾਣੇ ਆਪ ਸਮਾ, ਹਰਿ ਭਾਣਾ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਜੋਤ ਧਰ ਭਗਤ ਭਗਵੰਤ ਮੇਲ ਮਿਲਾਇਆ। ਭਗਤਨ ਮੇਲਾ ਸਚ ਦਵਾਰ, ਆਤਮ ਬ੍ਰਹਮ ਜਣਾਈਆ। ਪਾਰਬ੍ਰਹਮ ਲੈ ਅਵਤਾਰ, ਵੇਖੇ ਖੇਲ ਥਾਉਂ ਥਾਈਂਆ। ਨਿਰਗੁਣ ਰੂਪ ਅਪਰ ਅਪਾਰ, ਸਰਗੁਣ ਖੇਲ ਖਿਲਾਈਆ। ਸਰਗੁਣ ਬੱਧਾ ਮੋਹ ਪਿਆਰ, ਤੰਦਨ ਤੰਦ ਬੰਧਾਈਆ। ਸ਼ਬਦ ਗੁਰ ਵਡ ਬਲਕਾਰ, ਹੋਏ ਮਾਤ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਨਾਉਂ ਕਰੇ ਰੁਸ਼ਨਾਈਆ। ਆਦਿ ਪੁਰਖ ਦਇਆ ਕਮਾ, ਆਪਣੀ ਜੋਤ ਜਗਾਇੰਦਾ। ਸਾਧ ਸੰਤ ਸੇਵਾ ਲਾ, ਗੁਰ ਸਤਿਗੁਰ ਵੇਸ ਵਟਾਇੰਦਾ। ਧਰਮੀ ਧਰਮ ਇਕ ਕਮਾ, ਧਰਤ ਧਵਲ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਲਿਖਤ ਭਵਿਖਤ ਆਪੇ ਆਪ ਲਿਖਾਇੰਦਾ। ਆਪਣਾ ਲੇਖਾ ਬਣ ਲਿਖਾਰਾ, ਆਪੇ ਰਿਹਾ ਲਿਖਾਇਆ। ਬ੍ਰਹਮਾ ਵੇਤਾ ਬਣ ਲਿਖਾਰਾ, ਚਾਰੇ ਵੇਦਾਂ ਦਏ ਜਣਾਇਆ। ਚਾਰੇ ਕਰੇ ਪਾਰ ਕਿਨਾਰਾ, ਚਾਰੇ ਵੰਡ ਵੰਡਾਇਆ। ਚਾਰ ਚਾਰ ਦਰ ਦਰਬਾਰਾ, ਦਰ ਦਰਬਾਨ ਚਾਰ ਰਖਾਇਆ। ਚਾਰ ਘਰ ਪਾਵੇ ਸਾਰਾ, ਚਾਰ ਮਹੱਲ ਕਰੇ ਰੁਸ਼ਨਾਇਆ। ਚਾਰ ਦੀਵਾਰ ਦਏ ਅਧਾਰਾ, ਸ੍ਰਿਸ਼ਟ ਸਬਾਈ ਪੜਦਾ ਪਾਇਆ। ਚਾਰ ਯੁਗ ਕਰ ਪਸਾਰਾ, ਚਾਰ ਯਾਰੀ ਇਕ ਕਰਾਇਆ। ਚਾਰੇ ਵਿਦਿਆ ਕਰ ਉਜਿਆਰਾ, ਏਕਾ ਸ਼ਬਦ ਪੜ੍ਹਾਇਆ। ਚਾਰੇ ਮੁਖ ਗਾਇਣ ਵਾਰੋ ਵਾਰਾ, ਅੱਠੇ ਨੇਤਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਖੋਲ੍ਹ ਦਰ, ਆਪ ਆਪਣਾ ਰੰਗ ਰੰਗਾਇਆ। ਚਾਰ ਯੁਗ ਵੰਡ ਵੰਡਾ, ਹਰਿ ਆਪਣੀ ਬਣਤ ਬਣਾਇੰਦਾ। ਕਰਮ ਧਰਮ ਪੱਲੇ ਗੰਢ ਬੰਨਾ, ਸਾਚਾ ਭਾਰ ਚੁਕਾਇੰਦਾ। ਜੇਰਜ ਅੰਡ ਵੇਖ ਵਖਾ, ਉਤਭੁਜ ਸੇਤਜ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚਾ ਰੂਪ ਵਟਾਇੰਦਾ। ਜੁਗ ਜੁਗ ਸਾਚੇ ਸਾਚਾ ਰੰਗ ਹਰਿ ਸਾਚੇ ਆਪ ਚੜ੍ਹਾਇਆ। ਏਕਾ ਨਾਮ ਵੱਜੇ ਮਰਦੰਗ, ਨਾ ਕੋਈ ਦੂਸਰ ਹੋਰ ਸੁਣਾਇਆ। ਏਕਾ ਕੱਟਣਹਾਰਾ ਭੁੱਖ ਨੰਗ, ਗੁਰ ਪੀਰ ਨਾ ਕੋਇ ਮਨਾਇਆ। ਏਕਾ ਏਕ ਦਰਵਾਜਾ ਬੈਠਾ ਲੰਘ, ਕਾਇਆ ਮੰਦਰ ਅੰਦਰ ਡੇਰਾ ਲਾਇਆ। ਇਕ ਸੁਣਾਏ ਛੰਦ, ਅਨਹਦ ਤਾਲ ਵਜਾਇਆ। ਨਾਮ ਰੰਗੀਲੇ ਬੈਠ ਪਲੰਘ, ਸਾਚਾ ਸਗਨ ਮਨਾਇਆ। ਸੰਤ ਸੁਹੇਲੇ ਇਕ ਅਕੇਲੇ ਮੰਗੀ ਮੰਗ, ਹਰਿ ਨੇਤਰ ਦਰਸ਼ਨ ਪਾਇਆ। ਮਾਨਸ ਜਨਮ ਨਾ ਹੋਏ ਭੰਗ, ਕਾਚੀ ਵੰਗ ਨਾ ਕੋਈ ਤੁੜਾਇਆ। ਨਾਮ ਤੰਦਨ ਬੰਨੇ ਤੰਦ ਏਕਾ ਡੋਰੀ ਪਾਇਆ। ਨਾੜ ਬਹੱਤਰ ਖ਼ੁਸ਼ੀ ਖ਼ੁਸ਼ੀ ਬੰਦ ਬੰਦ, ਤਿੰਨ ਸੌ ਸੱਠ ਹਾਡੀ ਜੋੜ ਜੁੜਾਇਆ। ਆਤਮ ਢਾਏ ਦੂਈ ਦਵੈਤੀ ਕੰਧ, ਬਜਰ ਕਪਾਟੀ ਪੜਦਾ ਲਾਹਿਆ। ਇਕ ਉਪਜਾਏ ਪਰਮਾਨੰਦ, ਪਰਮ ਪੁਰਖ ਅਖਵਾਇਆ। ਭਗਤ ਸੁਹੇਲਾ ਸਦਾ ਬਖ਼ਸ਼ੰਦ, ਲੋਕਮਾਤ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ। ਜੋਤ ਨਿਰੰਕਾਰ ਜਗਤ ਮਹੱਲਾ, ਆਪੇ ਵੇਖ ਵਖਾਈਆ। ਆਪੇ ਵਸਿਆ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਰਿਹਾ ਸਮਾਈਆ। ਆਪੇ ਜਾਣੇ ਨਿਹਚਲ ਧਾਮ ਅਟੱਲਾ, ਊਚ ਅਗੰਮ ਅਥਾਹ ਦਾਤਾ ਬੇਪਰਵਾਹੀਆ। ਆਪੇ ਦੋ ਜਹਾਨੀ ਕਰਣਹਾਰਾ ਸਚ ਨਿਆਂ, ਸਚ ਤਖ਼ਤ ਸੁਲਤਾਨ ਸਚ ਸਿਕਦਾਰ ਅਖਵਾਈਆ। ਆਪੇ ਜਾਣੇ ਜਣਾਏ ਆਪਣਾ ਨਾਂ, ਆਪ ਆਪਣਾ ਨਾਉਂ ਧਰਾਈਆ। ਆਪੇ ਵੇਖੇ ਥਾਉਂ ਥਾਂ, ਗਗਨ ਗਗਨੰਤਰ ਫੋਲ ਫੋਲਾਈਆ। ਲੋਆਂ ਪੁਰੀਆਂ ਪਕੜੇ ਬਾਂਹ, ਪੁਰੀ ਸ਼ਿਵ ਦੇਵਤ ਸੁਰ ਸੋਇਆ ਕੋਈ ਰਹਿਣ ਨਾ ਪਾਈਆ। ਲੋਕਮਾਤ ਮਾਰ ਝਾਤ, ਜਨ ਭਗਤਾਂ ਵੇਖ ਵਖਾਈਆ। ਸ਼ਬਦ ਦੇਵੇ ਸਾਚੀ ਦਾਤ, ਵਡ ਦਾਤਾ ਬੇਪਰਵਾਹੀਆ। ਸੁਫਲ ਕਰਾਏ ਕੁੱਖ ਧਰਤ ਮਾਤ, ਆਪ ਆਪਣਾ ਵੇਸ ਵਟਾਈਆ। ਪੰਜ ਤਤ ਵਿਛਾਏ ਸਾਚੀ ਖਾਟ, ਉਪਰ ਆਪਣਾ ਆਸਣ ਲਾਈਆ। ਮਾਤ ਗਰਭ ਨਾ ਆਏ ਆਨ ਬਾਟ, ਦਸ ਮਾਸ ਨਾ ਕੋਈ ਅਟਕਾਈਆ। ਨਾ ਕੋਈ ਦੀਸੇ ਔਖਾ ਘਾਟ, ਲੱਖ ਚੁਰਾਸੀ ਨਾ ਕੋਈ ਫਿਰਾਈਆ। ਨਾ ਕੋਈ ਤੀਰਥ ਨਾ ਕੋਈ ਤਾਟ, ਤਟ ਕਿਨਾਰਾ ਨਾ ਕੋਈ ਵਖਾਈਆ। ਨਾ ਕੋਈ ਪੂਜਾ ਨਾ ਕੋਈ ਪਾਠ, ਨਾ ਕੋਈ ਰਸਨਾ ਰਿਹਾ ਹਿਲਾਈਆ। ਆਪੇ ਜਾਣੇ ਆਪਣੀ ਵਾਟ, ਘਰ ਆਪਣਾ ਵੇਖ ਵਖਾਈਆ। ਆਦਿ ਨਿਰੰਜਣ ਜੋਤ ਸਰੂਪ ਆਪਣਾ ਰਸ ਆਪੇ ਰਿਹਾ ਚਾਟ, ਘਟ ਘਟ ਅੰਦਰ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਵੇਖ ਘਰ, ਜੁਗ ਜੁਗ ਵੇਸ ਵਟਾਈਆ। ਜੁਗ ਜੁਗ ਵੇਸ ਹਰਿ ਮਿਹਰਵਾਨਾ, ਆਪਣਾ ਆਪ ਕਰਾਇਆ। ਜਨ ਭਗਤਾਂ ਦੇਵੇ ਜੀਆ ਦਾਨਾ, ਆਤਮ ਬ੍ਰਹਮ ਜਣਾਇਆ। ਮੇਲ ਮਿਲਾਏ ਸ੍ਰੀ ਭਗਵਾਨਾ, ਜਗਤ ਵਿਛੋੜਾ ਦਏ ਕਟਾਇਆ। ਹੱਥੀਂ ਬੰਨੇ ਨਾਮ ਗਾਨਾ, ਸਾਚਾ ਸਗਨ ਮਨਾਇਆ। ਸਾਚਾ ਮੰਗਲ ਗਾਏ ਗਾਣਾ, ਅਨਹਦ ਸੇਵਾ ਲਾਇਆ। ਸਖੀਆਂ ਮੇਲਾ ਕਰ ਪਰਵਾਨਾ, ਦਰ ਦਰ ਦਏ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ। ਮਾਤਲੋਕ ਹਰਿ ਜੋਤ ਜਗਾ, ਆਪਣੀ ਕਲ ਵਰਤਾਈਆ। ਸਤਿਜੁਗ ਸਾਚੀ ਸਿਖਿਆ ਇਕ ਸਿਖਾ, ਏਕਾ ਕਰੇ ਪੜ੍ਹਾਈਆ। ਏਕਾ ਲਹਿਣਾ ਝੋਲੀ ਪਾ, ਏਕਾ ਮੂਲ ਚੁਕਾਈਆ। ਏਕਾ ਧਾਰ ਅਨੇਕ ਵੇਸ ਕਰਾ, ਵਾਰ ਅਠਾਰਾਂ ਕਰ ਰੁਸ਼ਨਾਈਆ। ਜਗਤ ਮਾਰਗ ਆਪੇ ਪਾ, ਆਪੇ ਗਿਆ ਸਿਖਾਈਆ। ਰਾਜ ਬਣਤਰ ਜਗਤ ਬਣਾ, ਜੋਗ ਜੁਗਤ ਵਡਿਆਈਆ। ਕਰਮ ਆਸਣ ਦਏ ਸਿਖਾ, ਅਭਿਆਸ ਤਿਆਗ ਵਡਿਆਈਆ। ਨਾਰੀ ਕੰਤ ਲਏ ਮਿਲਾ, ਸਚ ਸੁਹਾਗ ਰਘੁਰਾਈਆ। ਭਗਤਨ ਵੇਖੇ ਸਾਚਾ ਥਾਂ, ਸਾਚਾ ਧਾਮ ਸੁਹਾਈਆ। ਵੇਲੇ ਅੰਤਮ ਹੋਏ ਸਹਾ, ਆਪ ਆਪਣੀ ਦਇਆ ਕਮਾਈਆ। ਰੱਖੇ ਲਾਜ ਆਪਣੇ ਨਾਂ, ਨਾਮ ਨਾਮਾ ਝੋਲੀ ਪਾਈਆ। ਫੜ ਫੜ ਹੰਸ ਬਣਾਏ ਕਾਂ, ਜੋ ਜਨ ਰਸਨਾ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚਾ ਵੇਖ ਵਖਾਈਆ। ਸਤਿਜੁਗ ਉਤਰਿਆ ਆਪੇ ਘਾਟ, ਹਰਿ ਸਾਚੇ ਤੋਲ ਤੁਲਾਇਆ। ਤ੍ਰੇਤਾ ਰਿਹਾ ਆਪਣੇ ਆਨ ਬਾਟ, ਧਰਤ ਮਾਤ ਗੋਦ ਬਾਹਰ ਕਢਾਇਆ। ਲੋਕਮਾਤ ਰਾਮ ਵਿਕਿਆ ਆਪਣੇ ਹਾਟ, ਰਾਮ ਰਾਮਾਂ ਨਾਉਂ ਧਰਾਇਆ। ਦੋਏ ਦਰ ਏਕਾ ਖਾਟ, ਏਕਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੇਤਾ ਤੇਰੀ ਵੇਖੇ ਧਾਰ, ਤੋੜੇ ਗੜ੍ਹ ਜਗਤ ਹੰਕਾਰ, ਹਉਮੇ ਰੋਗ ਰਹਿਣ ਨਾ ਪਾਇਆ। ਤ੍ਰੇਤਾ ਸੁੱਤਾ ਪੈਰ ਪਸਾਰ, ਆਪਣਾ ਪੱਲਾ ਪਾਇਆ। ਦੁਆਪਰ ਅੱਖ ਰਿਹਾ ਉਘਾੜ, ਨੇਤਰ ਨੈਣ ਖੁਲ੍ਹਾਇਆ। ਵੇਖ ਵਖਾਏ ਸ੍ਰਿਸ਼ਟ ਸਬਾਈ ਜਗਤ ਉਜਾੜ, ਕਵਣ ਆਸਣ ਹਰਿ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪ ਜਣਾਇਆ। ਆਪਣਾ ਲੇਖਾ ਆਪੇ ਵੇਖ, ਆਪੇ ਕਰੇ ਜਣਾਈਆ। ਵੇਦ ਵਿਆਸਾ ਧਾਰੇ ਭੇਖ, ਪਿਤਾ ਪੂਤ ਸਮਝਾਈਆ। ਪੁਰਾਨ ਅਠਾਰਾਂ ਲਿਖਿਆ ਲੇਖ, ਚਾਰ ਲੱਖ ਸਤਾਰਾਂ ਹਜ਼ਾਰ ਸਲੋਕ ਗਿਣਾਈਆ। ਨਾਰਦ ਮੁਨ ਰਿਹਾ ਵੇਖ, ਸਾਚਾ ਸੰਗ ਸਮਾਈਆ। ਬ੍ਰਹਮਾ ਕਰੇ ਇਕ ਸਲੋਕ, ਚਾਰ ਬਾਰਾਂ ਵਡ ਵਡਿਆਈਆ। ਚਾਰ ਸਲੋਕ ਦਰ ਦਰਵੇਸ਼, ਤੀਜੇ ਜੁਗ ਦਏ ਸੁਲਾਹੀਆ। ਤੀਜਾ ਜੁਗ ਨੇਤਰ ਪੇਖ, ਬਾਰਾਂ ਅੱਖਰੀ ਰਾਸ ਬਣਾਈਆ। ਬਾਰਾਂ ਕੁੰਡਲ ਕਰ ਅਦੇਸ਼, ਏਕਾ ਕੁੰਡਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮੰਡਲ ਮੰਡਲੀ ਵੇਖ ਵਖਾਈਆ। ਲੋਕਮਾਤ ਜਗਤ ਦੁਆਪਰ, ਹਰਿ ਸਾਚੇ ਰੂਪ ਦਰਸਾਇਆ। ਮਨਮੁਖ ਸਵਾਏ ਮਾਇਆ ਪੜਦਾ ਥਾਪੜ, ਗੁਰਮੁਖ ਲਏ ਉਠਾਇਆ। ਭਰਮ ਭੁਲਾਇਆ ਭਾਈ ਬਾਪੜ, ਨਾਤਾ ਬਿਧਾਤਾ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਦੁਆਪਰ ਵੇਖ ਘਰ, ਆਪ ਆਪਣਾ ਕਾਜ ਰਚਾਇਆ। ਜਗਤ ਕਾਜ ਏਕਾ ਘਾਟ, ਹਰਿ ਸਾਚੇ ਬਣਤ ਬਣਾਈਆ। ਦੋਹਾਂ ਵਿਚੋਲਾ ਤ੍ਰਿਲੋਕੀ ਨਾਥ, ਨੱਥ ਆਪਣੇ ਹੱਥ ਰਖਾਈਆ। ਦੋਹਾਂ ਦੇਵੇ ਸਾਚਾ ਸਾਥ, ਲਹਿਣਾ ਰਿਹਾ ਚੁਕਾਈਆ। ਏਕਾ ਮਸਤਕ ਲੇਖ ਲਿਖਾਏ ਜੋਤ ਲਿਲਾਟ, ਏਕਾ ਲੇਖਾ ਰਿਹਾ ਮਿਟਾਈਆ। ਅੰਤ ਉਤਾਰੇ ਆਪਣੇ ਘਾਟ, ਆਪਣੀ ਕਰੇ ਆਪ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਨਾਮ ਕਰੇ ਵਡਿਆਈਆ। ਆਪਣਾ ਨਾਮ ਭਗਤ ਗਿਆਨ, ਏਕਾ ਏਕ ਦ੍ਰਿੜਾਇਆ। ਅਠਾਰਾਂ ਧਿਆਏ ਕਰ ਪਰਧਾਨ, ਅਰਜਨ ਮੋਖ ਰਖਾਇਆ। ਭਗਤ ਵਛਲ ਆਪ ਭਗਵਾਨ, ਭਗਵਾਨ ਹਿਤ ਨਵਿਤ ਨਿਤ ਅਬਿਨਾਸ਼ੀ ਅਚੁੱਤ ਕਰਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੁਆਪਰ ਤੇਰਾ ਵੇਖ ਘਰ, ਤੇਰਾ ਲਹਿਣਾ ਤੇਰੀ ਝੋਲੀ ਪਾਇਆ। ਦੁਆਪਰ ਲਹਿਣਾ ਗਿਆ ਚੁੱਕ, ਅੰਤਮ ਵੱਜੀ ਵਧਾਈਆ। ਲੋਕਮਾਤ ਪੈਂਡਾ ਗਿਆ ਮੁੱਕ, ਘਰ ਸਾਚੇ ਗਿਆ ਕਰ ਕਰ ਧਾਹੀਆ। ਕਲਜੁਗ ਭਾਰ ਆਪਣਾ ਰਿਹਾ ਚੁੱਕ, ਆਪਣੀ ਵੰਡ ਵੰਡਾਈਆ। ਧੁਰ ਦਰਗਾਹੋਂ ਆਇਆ ਰੁੱਠ, ਹਰਿ ਸਾਚਾ ਮੁਖ ਭਵਾਈਆ। ਜੂਠ ਝੂਠ ਫੜਾਏ ਏਕਾ ਮੁਠ, ਏਕਾ ਭਿਛਿਆ ਪਾਈਆ। ਆਤਮ ਵਿਦਿਆ ਰਿਹਾ ਲੁੱਟ, ਜਗਤ ਵਿਦਿਆ ਕਰੇ ਪੜ੍ਹਾਈਆ। ਘਰ ਘਰ ਪੌਂਦਾ ਜਾਏ ਫੁੱਟ, ਨਾ ਦੀਸੇ ਕੋਈ ਸਹਾਈਆ। ਸਤਿ ਸੰਤੋਖ ਕੱਢਿਆ ਕੁੱਟ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਤੇਰੀ ਜੜ੍ਹ ਆਪੇ ਦੇਵੇ ਪੁੱਟ, ਈਸਾ ਮੂਸਾ ਸੰਗ ਰਲਾਈਆ। ਏਕਾ ਕਲਮਾ ਅਮਾਮ ਕਾਇਨਾਤ ਲਗਾਏ ਚੋਟ, ਚਾਰੋਂ ਕੁੰਟ ਖ਼ੁਦੀ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਖੇਲ ਖਿਲਾਈਆ। ਲੋਕਮਾਤ ਹਰਿ ਅਵਤਾਰਾ, ਜੁਗ ਜੁਗ ਕਰਦਾ ਆਇਆ । ਕਲਜੁਗ ਵੇਖੇ ਖੇਲ ਪਸਾਰਾ, ਆਪ ਆਪਣਾ ਰੂਪ ਵਟਾਇਆ। ਹੱਕ ਮੁਹੰਮਦੀ ਚਾਰ ਯਾਰਾ, ਸਗਲਾ ਸੰਗ ਰਖਾਇਆ। ਅੱਲਾ ਰਾਣੀ ਕਰ ਪਿਆਰਾ, ਨਾਤਾ ਜੋੜ ਜੁੜਾਇਆ। ਕਾਲਾ ਸੂਸਾ ਤਨ ਸ਼ੰਗਾਰਾ, ਮੁਖ ਘੁੰਘਟ ਰਿਹਾ ਵਖਾਇਆ। ਨੇਤਰ ਨੈਣਾਂ ਕਜਲਾ ਭਾਰਾ, ਤਾਮਸ ਤ੍ਰਿਸਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨਾਮ ਆਪੇ ਜਾਨਣਹਾਰ ਹੋਇਆ ਖ਼ੁਦਾਇਆ। ਸਚ ਖ਼ੁਦਾ ਬੇਐਬ ਪਰਵਰਦਿਗਾਰ, ਨੂਰੋ ਨੂਰ ਅਲਾਹੀਆ। ਨੂਰੀ ਅੱਲਾ ਕਰ ਪਿਆਰ, ਬਿਸਮਲ ਗਿਆ ਸਮਾਈਆ। ਜਗਤ ਮਸੱਲਾ ਕਰ ਤਿਆਰ, ਧਰਤ ਮਾਤ ਉਪਰ ਰਿਹਾ ਵਿਛਾਈਆ। ਏਕਾ ਕਲਮਾ ਕਰ ਤਿਆਰ, ਨਬੀ ਰਸੂਲਾਂ ਰਿਹਾ ਪੜ੍ਹਾਈਆ। ਜਲਵਾ ਜਲਾਲ ਹੱਕ ਕਰਤਾਰ, ਹੱਕ ਹਕੀਕਤ ਵੇਖ ਵਖਾਈਆ। ਮੱਕਾ ਕਾਅਬਾ ਚਾਰ ਦਿਵਾਰ, ਸਾਚੀ ਦਿਸ਼ਾ ਆਪ ਟਿਕਾਈਆ। ਦੋ ਦੋ ਆਬਾ ਮੇਲ ਵਿਚ ਸੰਸਾਰ, ਸ਼ਾਹ ਨਵਾਬਾ ਖੋਜ ਖੋਜਾਈਆ। ਪੁਨ ਸਵਾਬਾ ਬੰਨੇ ਧਾਰ, ਇਕ ਅਹਿਬਾਬਾ ਵੇਖ ਵਖਾਈਆ। ਚਰਨ ਘੋੜੇ ਦੇ ਰਕਾਬਾ, ਹਰਿ ਉਠੇ ਬੇਪਰਵਾਹੀਆ। ਆਪੇ ਦੇਵਣਹਾਰਾ ਅਜਾਬਾ, ਆਪੇ ਦਏ ਸਜਾਈਆ। ਆਪੇ ਮਾਰਨਹਾਰਾ ਵਾਜਾ, ਆਪੇ ਰਿਹਾ ਉਠਾਈਆ। ਆਪੇ ਸ਼ਾਹੋ ਭੂਪ ਵਡ ਰਾਜਨ ਰਾਜਾ, ਰਾਜ ਰਾਜਾਨ ਆਪ ਅਖਵਾਈਆ। ਆਪੇ ਆਪਣੀ ਰੱਖੇ ਲਾਜਾ, ਲਾਜਾਵੰਤ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਈਆ। ਵੇਸ ਵਟਾਇਆ ਰਾਣੀ ਅੱਲਾ, ਨੂਰੋ ਨੂਰ ਸਮਾਇਆ। ਕਰੇ ਖੇਲ ਇਕ ਅਕੱਲਾ, ਭੇਵ ਕੋਈ ਨਾ ਪਾਇਆ। ਸ਼ਾਹ ਸ਼ਮਸ ਤਬਰੇਜ਼ ਤੇਰੀ ਲੱਥੀ ਖੱਲਾ, ਰੱਤੀ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ। ਵੇਸ ਅਵੱਲਾ ਪਰਵਰਦਿਗਾਰ, ਆਪਣਾ ਰੰਗ ਰੰਗਾਈਆ। ਕਾਇਆ ਚੋਲਾ ਵੇਖ ਸੰਸਾਰ, ਆਪਣਾ ਬੋਲਾ ਰਿਹਾ ਅਲਾਈਆ। ਸੁਣਾਏ ਢੋਲਾ ਹੋ ਤਿਆਰ, ਸਾਚਾ ਗੋਲਾ ਨਾਉਂ ਰਖਾਈਆ। ਭੋਲਾ ਭਾਲਾ ਖੇਲ ਅਪਾਰ, ਦਿਸ ਕਿਸੇ ਨਾ ਆਈਆ। ਤੋਲਣ ਤੋਲ ਤੋਲੇ ਜਗਤ ਸੰਸਾਰ, ਏਕਾ ਕੰਡਾ ਹੱਥ ਉਠਾਈਆ। ਆਪੇ ਕਰਨਹਾਰ ਆਰ ਪਾਰ, ਮੰਝਧਾਰ ਆਪ ਰੁੜਾਈਆ। ਆਪੇ ਵੇਖੇ ਸਮੁੰਦਰ ਸਾਗਰ ਡੂੰਘੀ ਗਾਰ, ਉਚੇ ਟਿੱਲੇ ਫੋਲ ਫੋਲਾਈਆ। ਲਹਿਣਾ ਦੇਣਾ ਚੁਕਾਏ ਮੁਹੰਮਦੀ ਯਾਰ, ਅਨਹਦ ਰਾਣੀ ਤਾਲ ਰਲਾਈਆ। ਚੌਦਾਂ ਤਬਕਾਂ ਰਿਹਾ ਵਿਚਾਰ, ਭੁੱਲ ਰਹੇ ਨਾ ਰਾਈਆ। ਚੌਦਾਂ ਹੱਟ ਨਾ ਕਰਾਏ ਵਣਜ ਵਪਾਰ, ਜਗਤ ਵਸਤ ਝੋਲੀ ਪਾਈਆ। ਜੂਠ ਝੂਠ ਭਰ ਭੰਡਾਰ, ਆਤਮ ਵੇਖ ਵਖਾਈਆ। ਮਨਮਤ ਰਲਾਈ ਨਾਲ ਕਮਜ਼ਾਤ ਨਾਰ, ਦਿਵਸ ਰੈਣ ਦਏ ਸਲਾਹੀਆ। ਅੱਲਾ ਰਾਣੀ ਰਹੀ ਪੁਕਾਰ, ਉਚੀ ਕੂਕੇ ਦਏ ਸਲਾਹੀਆ। ਅੰਜੀਲ ਕੁਰਾਨਾ ਆਏ ਹਾਰ, ਵੇਲਾ ਵਕ਼ਤ ਦਏ ਗਵਾਹੀਆ। ਕਾਲਾ ਸੂਸਾ ਦਏ ਉਤਾਰ, ਮੁਖ ਨਕ਼ਾਬ ਰਹਿਣ ਨਾ ਪਾਈਆ। ਪਰਗਟ ਹੋਏ ਹੱਕ ਜਨਾਬ, ਮਰੀਆ ਸੁਤ ਗਿਆ ਲਿਖਾਈਆ। ਸ੍ਰਿਸ਼ਟ ਸਬਾਈ ਜਾਏ ਹਾਰ, ਲੱਖ ਚੁਰਾਸੀ ਧੀਰ ਨਾ ਕੋਈ ਧਰਾਈਆ। ਜ਼ਿਮੀ ਅਸਮਾਨਾ ਪਾੜਾ ਜਾਏ ਪਾਟ, ਕਰੇ ਖੇਲ ਬੇਪਰਵਾਹੀਆ। ਇਕ ਅਕੱਲਾ ਆਪ ਉਤਾਰੇ ਆਪਣੇ ਘਾਟ, ਨਾ ਦੂਸਰ ਕੋਈ ਸਾਲਾਹੀਆ। ਪੁਰਖ ਅਬਿਨਾਸ਼ੀ ਅਗਨੀ ਲਾਏ ਲਾਟ, ਚਾਰੋਂ ਕੁੰਟ ਧੂੰਆਂਧਾਰ ਰਖਾਈਆ। ਸਰ ਸਰੋਵਰ ਅੰਮ੍ਰਿਤ ਜਲ ਕੋਈ ਨਾ ਮਾਰੇ ਠਾਠ, ਅਗਨੀ ਤਤ ਨਾ ਕੋਈ ਬੁਝਾਈਆ। ਕਿਸੇ ਨਾ ਸੁਝੇ ਪੂਜਾ ਪਾਠ, ਨੇਤੀ ਧੋਤੀ ਨਾ ਕੋਈ ਜਣਾਈਆ। ਨਾ ਕੋਈ ਮਸਤਕ ਤਿਲਕ ਲਗਾਏ ਲਿਲਾਟ, ਨਾ ਕੋਈ ਜੰਞੂ ਤਨ ਲਟਕਾਈਆ। ਨਾ ਕੋਈ ਮਸੱਲਾ ਨਾ ਕੋਈ ਕੁਰਾਨ ਨਾ ਕੋਈ ਬਾਂਗ ਨਾਅਰਾ ਲਾਏ ਇਕ ਸਦਾ ਉਚ ਅਵਾਜ਼, ਨਾ ਕੋਈ ਕੂਕ ਦਏ ਸੁਣਾਈਆ। ਨਾ ਕੋਈ ਸ਼ਾਹ ਸੁਲਤਾਨ ਮਾਰੇ ਆਵਾਜ਼, ਪ੍ਰਭ ਬੇਐਬ ਪਰਵਰਦਿਗਾਰ ਧੁਰਦਰਗਾਹੀਆ। ਲੋਕਮਾਤ ਆਵੇ ਭਾਜ, ਭਾਰਤ ਵੰਡ ਵੰਡਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਉਤਭੁਜ ਸੇਤਜ ਵਰਨਾਂ ਬਰਨਾਂ ਚਲਾਏ ਇਕ ਜਹਾਜ਼, ਏਕਾ ਚੱਪੂ ਲਾਈਆ। ਕਲਜੁਗ ਅੰਤਮ ਕਰਨ ਆਇਆ ਆਪਣਾ ਕਾਜ, ਨਾ ਦੂਸਰ ਕੋਈ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਜੋਤੀ ਨੂਰ ਕਰ ਅਲ੍ਹਾ, ਬਿਸਮਿੱਲਾ ਬਿਸਮਿਲ ਰਹੇ ਕਰਾਈਆ। ਬਿਸਮਲ ਹੱਕ ਹਲਾਲ, ਆਪ ਖ਼ੁਦਾਇਆ। ਆਪੇ ਨੂਰੀ ਜਲਵਾ ਹੱਕ ਜਲਾਲ, ਨੂਰੋ ਨੂਰ ਸਮਾਇਆ। ਆਪੇ ਵਸਿਆ ਗਗਨ ਗਗਨੰਤਰ ਆਪੇ ਥਾਲ, ਦੀਪਕ ਜੋਤ ਕਰੇ ਰੁਸ਼ਨਾਇਆ। ਆਪੇ ਮੰਦਰ ਮਸਜਿਦ ਕਾਅਬਾ ਹੋਏ ਧਰਮਸਾਲ, ਆਪੇ ਆਪਣਾ ਦਰਸ ਦਿਖਾਇਆ। ਆਪੇ ਅਰਸ਼ ਫਰਸ਼ ਮਾਰੇ ਏਕਾ ਛਾਲ, ਆਪ ਆਪਣਾ ਰੰਗ ਰੰਗਾਇਆ। ਭਗਤ ਸੁਹੇਲੇ ਕਰ ਲਏ ਸੰਭਾਲ, ਦੂਸਰ ਕੋਈ ਰਹਿਣ ਨਾ ਪਾਇਆ। ਚਾਰੋਂ ਕੁੰਟ ਅਗਨੀ ਦੇਵੇ ਬਰਸ, ਅਗੰਮ ਅਗੰਮੜਾ ਅਗੰਮੜੀ ਕਾਰ ਕਮਾਇਆ। ਮਨਮੁਖ ਜੀਵਾਂ ਨਾਤਾ ਤੋੜੇ ਜਗਤ ਹਰਸ, ਅਜ਼ਰਾਈਲ ਜਬਰਾਈਲ ਮੇਕਾਈਲ ਅਸਰਾਫੀਲ ਸੇਵਾ ਲਾਇਆ। ਮਿਹਬਾਨ ਬੀਦੋ ਬੀ ਖੈਰ ਯਾ ਅੱਲਾਹ, ਏਕਾ ਨਾਅਰਾ ਦਏ ਸੁਣਾਇਆ। ਪੀਰ ਦਸਤਗੀਰ ਸ਼ਾਹ ਹਕੀਰ ਨਾ ਕੋਈ ਕਰਾਏ ਆਪਣਾ ਜਲਵਾ, ਨਾ ਕੋਈ ਪੱਲੂ ਰਿਹਾ ਫੜਾਇਆ। ਖ਼ੁਦਾਈ ਹੁਕਮ ਅਲਾਹੀ ਨੂਰ ਏਕਾ ਬਲਵਾ, ਕਾਇਆ ਨਾਤਾ ਦਏ ਕਰਾਇਆ। ਚੁੱਲੇ ਚੜ੍ਹਿਆ ਰਹਿ ਜਾਏ ਹਲਵਾ, ਮੁਖ ਕੋਏ ਪਾਣ ਨਾ ਪਾਇਆ। ਸਿਰ ਨੀਵਾਂ ਕਰ ਨਾ ਪੜ੍ਹੇ ਕੋਈ ਕਲਮਾ, ਨਾ ਕੋਈ ਸਯਦ ਮਸਜਦ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ। ਵੇਸ ਵਟਾ ਹਰਿ ਨਿਰੰਕਾਰ, ਨਾਨਕ ਜੋਤ ਜਗਾਈਆ। ਪੰਜ ਤਤ ਕੀਆ ਖ਼ਬਰਦਾਰ, ਲੋਕਮਾਤ ਵੱਜੀ ਵਧਾਈਆ। ਮਾਤ ਪਿਤਾ ਘਰ ਸੁਤ ਦੁਲਾਰ, ਭੇਵ ਕੋਈ ਨਾ ਪਾਈਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਏਕਾ ਧਾਰ ਰਖਾਈਆ। ਨਿਰਗੁਣ ਸਰਗੁਣ ਸਾਚੀ ਕਾਰ, ਕਰਤਾ ਪੁਰਖ ਰਿਹਾ ਕਰਾਈਆ। ਏਕਾ ਸ਼ਬਦ ਵਿਚੋਲਾ ਨਜ਼ਰ ਨਾ ਆਏ ਵਿਚ ਸੰਸਾਰ, ਨੇਤਰ ਨੈਣਾਂ ਦਿਸ ਨਾ ਆਈਆ। ਅਕਾਲ ਪੁਰਖ ਹਰਿ ਮੀਤ ਮੁਰਾਰ, ਗੁਰ ਨਾਨਕ ਦਏ ਸਲਾਹੀਆ। ਉਜਲ ਰੂਪ ਸਚ ਦਰਬਾਰ, ਮਿਲੇ ਮੇਲ ਸਾਚੇ ਮਾਹੀਆ। ਮਾਰੇ ਗੋਤਾ ਅਪਰ ਅਪਾਰ, ਪਾਇਆ ਘਰ ਬੇਪਰਵਾਹੀਆ। ਨਿਰਗੁਣ ਰੂਪ ਖੜਾ ਦਰ ਦਵਾਰ, ਦੋਏ ਜੋੜ ਸੀਸ ਝੁਕਾਈਆ। ਅਬਿਨਾਸ਼ੀ ਕਰਤਾ ਸੁਣੇ ਧੁਨਕਾਰ, ਕਵਣ ਦਰ ਦਰਵਾਜ਼ਾ ਰਿਹਾ ਖੜਕਾਈਆ। ਕੋਈ ਨਾ ਆਇਆ ਪਹਿਰੇਦਾਰ, ਨਾ ਸੋਇਆ ਕੋਈ ਜਗਾਈਆ। ਕਰਨੇਹਾਰਾ ਆਪੇ ਹੋਇਆ ਖ਼ਬਰਦਾਰ, ਆਪਣੀ ਉਠ ਲਏ ਅੰਗੜਾਈਆ। ਨਿਰਗੁਣ ਰੂਪ ਕਰ ਪਸਾਰ, ਆਪਣਾ ਤਾਕ ਖੁਲਾਈਆ। ਨਾਨਕ ਗੁਰ ਵੇਖੇ ਨੇਤਰ ਨੈਣ ਉਘਾੜ, ਬੈਠਾ ਦਾਤਾ ਬੇਪਰਵਾਹੀਆ। ਸਾਚੀ ਨਾਰੀ ਪਾਇਆ ਕੰਤ ਲਾੜ, ਆਪ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਾਨਕ ਨਿਰਗੁਣ ਦਰਸ਼ਨ ਪਾ, ਨਿਰਗੁਣ ਵਿਚ ਸਮਾਇਆ। ਤੂਹੀ ਪਿਤਾ ਤੂਹੀ ਮਾਂ, ਤੇਰਾ ਪੂਤ ਅਖਵਾਇਆ। ਆਦਿ ਜੁਗਾਦਿ ਪਕੜੇ ਤੂੰ ਬਾਂਹ, ਤੇਰਾ ਮੇਰਾ ਤੇਰੇ ਹੱਥ ਫੜਾਇਆ । ਦੋ ਜਹਾਨੀ ਦੇਵੇ ਠੰਡੀ ਛਾਂ, ਤੇਰਾ ਤੇਰੀ ਝੋਲੀ ਪਾਇਆ। ਤੇਰੇ ਚਰਨ ਕਵਲਾਂ ਸਦ ਬਲ ਬਲ ਜਾਂ, ਚਰਨ ਦਵਾਰਾ ਇਕ ਸੁਹਾਇਆ। ਤੇਰਾ ਸਿੰਘਾਸਣ ਵੇਖੇ ਸਾਚੇ ਥਾਂ, ਦੂਸਰ ਨਾ ਕੋਈ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਨਾਨਕ ਵਖਾਇਆ ਘਰ, ਆਪ ਆਪਣਾ ਰੰਗ ਰੰਗਾਇਆ। ਅੰਗੀਕਾਰ ਨਾਨਕ ਕਰ, ਨੱਨ੍ਹਾ ਮੁਕਤਾ ਆਪ ਕਰਾਈਆ। ਨਿਰਗੁਣ ਵਿਚ ਨਿਰਗੁਣ ਧਰ, ਸਿਹਾਰੀ ਰਿਹਾ ਵਖਾਈਆ। ਨਿਰਗੁਣ ਬੈਠ ਸਰਗੁਣ ਵੜ, ਔਕੜ ਇਕ ਵਧਾਈਆ। ਤਿੰਨੇ ਨਾਨਕ ਗਏ ਬਣ, ਸਚ ਘਰ ਮਿਲੀ ਵਧਾਈਆ। ਤ੍ਰੈਲੋਕ ਤ੍ਰੈਗੁਣ ਮਾਇਆ ਰਹੀ ਡਰ, ਨਾਨਕ ਨਾਮ ਲਿਆ ਸ਼ਰਮਾਈਆ। ਪਾਰਬ੍ਰਹਮ ਪ੍ਰਭ ਦੇਵੇ ਵਰ, ਕਰਤਾ ਪੁਰਖ ਝੋਲੀ ਰਿਹਾ ਭਰਾਈਆ। ਸਤਿਨਾਮ ਭੰਡਾਰਾ ਦਿਤਾ ਭਰ, ਭੁੱਖ ਰਹੇ ਨਾ ਰਾਈਆ। ਸ੍ਰਿਸ਼ਟ ਸਬਾਈ ਅੱਗੇ ਧਰ, ਏਕਾ ਹੁਕਮ ਜਣਾਈਆ । ਗੁਰ ਨਾਨਕ ਬੋਲੇ ਅੱਗੇ ਖੜ, ਪ੍ਰਭ ਤੇਰੀ ਵਡ ਵਡਿਆਈਆ। ਏਕਾ ਵੇਖਿਆ ਤੇਰਾ ਦਰ, ਸੋ ਦਰ ਸਹਿਜ ਸੁਖਦਾਈਆ। ਕਵਣ ਅੱਖਰ ਲਵਾਂ ਪੜ੍ਹ, ਸ਼ਬਦੀ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਬੋਲੇ ਨਾ ਕੋਈ ਸੀਸ ਨਾ ਕੋਈ ਧੜ, ਏਕਾ ਸ਼ਬਦ ਸੁਣਾਈਆ। ਸੋਹੰ ਅੱਖਰ ਕਿਸੇ ਬੰਦ ਨਾ ਹੋਏ ਕਿਲੇ ਗੜ੍ਹ, ਚਾਰ ਦੀਵਾਰੀ ਨਾ ਕੋਈ ਰਖਾਈਆ। ਮੰਦਰ ਮਸਜਿਦ ਗੁਰਦਵਾਰ ਕੋਈ ਨਾ ਸਕੇ ਫੜ, ਨਿਰਗੁਣ ਨਿਰਗੁਣ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਭਿਛਿਆ ਆਪੇ ਰਿਹਾ ਵਰਤਾਈਆ। ਆਪ ਆਪਣੀ ਭਿਛਿਆ ਪਾ, ਆਪਣੀ ਦਇਆ ਕਮਾਇਆ। ਸਾਚੀ ਸਿਖਿਆ ਇਕ ਸਮਝਾ, ਏਕਾ ਮਾਰਗ ਲਾਇਆ । ਦਹਿ ਦਿਸ਼ਾ ਫੇਰੀ ਪਾ, ਚਾਰੇ ਕੂਟਾਂ ਵੇਖ ਵਖਾਇਆ। ਏਕਾ ਮੰਤਰ ਨਾਮ ਦਿਤਾ ਦ੍ਰਿੜਾ, ਸਤਿ ਨਾਮ ਝੋਲੀ ਪਾਇਆ। ਨਾਮ ਸਤਿ ਹੋਏ ਸਹਾ, ਜਿਸ ਜਨ ਰਸਨਾ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ। ਹਰਿ ਜੋਤੀ ਹਰਿ ਨਿਰੰਕਾਰ, ਲੋਕਮਾਤ ਰਚਨ ਰਚਾਇੰਦਾ। ਪੰਜ ਤਤ ਕਰ ਪਿਆਰ, ਨਾਨਕ ਵਿਚ ਸਮਾਇੰਦਾ। ਨਾਨਕ ਕਰਤਾ ਗੁਰ ਕਰਤਾਰ, ਗੁਰ ਕਰਤਾਰ ਗੁਰ ਗੁਰ ਰੂਪ ਵਟਾਇੰਦਾ। ਧਰਤੀ ਦੱਬੀ ਪਾਪਾਂ ਭਾਰ, ਕੋਈ ਨਾ ਭਾਰ ਚੁਕਾਇੰਦਾ। ਕਿਰਪਾ ਕਰ ਅਪਰ ਅਪਾਰ, ਜੀਵਾਂ ਜੰਤਾਂ ਇਹ ਸਮਝਾਇੰਦਾ। ਨਾਮ ਚੱਪੂ ਸਤਿ ਨਾਮ ਨਾਮ ਸਤਿ ਸਤਿ ਸਤਿ ਕਰਤਾਰ, ਸਤਿ ਸਤਿ ਵਿਚ ਸਮਾਇੰਦਾ। ਨਾਤਾ ਤੋੜ ਕਾਮ ਕਰੋਧ ਲੋਭ ਮੋਹ ਹੰਕਾਰ, ਸਾਚੇ ਪੌੜੇ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਨਾਨਕ ਦਿਤਾ ਇਕ ਵਰ, ਆਪ ਆਪਣਾ ਮੇਲ ਮਿਲਾਇੰਦਾ। ਆਪੇ ਗੁਰ ਆਪੇ ਚੇਲਾ, ਆਪੇ ਸਤਿਗੁਰ ਰੂਪ ਸਮਾਇਆ। ਆਪੇ ਨਿਰੰਕਾਰ ਆਪੇ ਨਾਨਕ ਮੇਲਾ, ਆਪੇ ਰਿਹਾ ਛੁਪਾਇਆ। ਆਪੇ ਖੇਲ ਪੰਜ ਤਤ ਖੇਲਾ, ਆਪੇ ਪੰਜ ਤਤ ਮੁਖ ਭਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਜੋਤੀ ਵੇਸ ਵਟਾਇਆ। ਹਰਿ ਜੋਤ ਗੁਰ ਉਜਾਗਰ, ਸਤਿਗੁਰ ਵਡ ਵਡਿਆਈਆ। ਚਾਰ ਬਣਾਏ ਘਰ ਸਚ ਸੌਦਾਗਰ, ਏਕਾ ਵਸਤ ਵਖਾਈਆ। ਭਾਗ ਲਗਾਏ ਕਾਇਆ ਗਾਗਰ, ਜੋ ਜਨ ਆਏ ਸਰਨਾਈਆ। ਨਿਰਗੁਣ ਕਰਮ ਕਰੇ ਉਜਾਗਰ, ਦੁਰਮਤ ਮੈਲ ਕਟਾਈਆ। ਦੇਵੇ ਨਾਮ ਰੱਤੀ ਰਤਨਾਗਰ, ਕਾਇਆ ਰੰਗਨ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਜੋਤ ਨਿਰਗੁਣ ਧਾਰ, ਸਤਿਗੁਰ ਸਤਿ ਪੁਰਖ ਆਪ ਅਖਵਾਈਆ। ਸਤਿ ਪੁਰਖ ਸਰਬ ਗੁਣਵੰਤਾ, ਸਾਰੰਗ ਧਰ ਅਖਵਾਇਆ। ਪੂਰਨ ਜੋਤ ਸ੍ਰੀ ਭਗਵੰਤਾ, ਨਾਨਕ ਵੇਸ ਵਟਾਇਆ। ਜਗਤ ਵਿਚਾਰੇ ਨਾਰੀ ਕੰਤਾ, ਦਿਸ ਕਿਸੇ ਨਾ ਆਇਆ। ਨਾਦ ਵਜਾਇਆ ਕਿੰਗਰੇ ਕਿੰਗਰੇ, ਇਕ ਮਰਦੰਗ ਵਖਾਇਆ। ਜੀਵ ਆਤਮ ਕੱਢੀ ਪੰਜ ਤਤ ਵਿਕਾਰ ਬੱਧੀ ਪਿੰਜਰੇ, ਏਕਾ ਧਿਆਨ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਨਿਰਗੁਣ ਵੇਖ ਵਖਾਇਆ। ਨਾਨਕ ਨਿਰਗੁਣ ਧਾਰ ਅਵੱਲੀ, ਲੋਕਮਾਤ ਚਲਾਈਆ। ਨਿਰੰਕਾਰ ਕਰੇ ਖੇਲ ਜੋਤ ਜੋਤ ਅਕੱਲੀ, ਜੋਤੀ ਜੋਤ ਨਾਉਂ ਧਰਾਈਆ। ਆਦਿ ਅੰਤ ਵਲੀ ਛਲੀ, ਵਲੀਆ ਛਲੀਆ ਭੇਖ ਵਟਾਈਆ। ਹੋਕਾ ਦੇਵੇ ਗਲੀਓ ਗਲੀ, ਚਾਰੇ ਕੁੰਟਾਂ ਰਿਹਾ ਉਠਾਈਆ। ਨਾਮ ਸਤਿ ਅੰਮ੍ਰਿਤ ਫਲੀ, ਗੁਰਮੁਖਾਂ ਮੁਖ ਲਗਾਈਆ। ਆਤਮ ਖਿੜੇ ਸਾਚੀ ਕਲੀ, ਅੱਠੇ ਪੰਖੜੀਆਂ ਖੋਲ੍ਹ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਬਣਿਆ ਨਾਨਕ ਵਲੀ, ਮੁੱਲਾਂ ਸ਼ੇਖ਼ ਪੀਰ ਮੁਸਾਇਕ ਕੁਤਬ ਗੌਂਸ ਆਪ ਸਮਝਾਈਆ। ਆਪੇ ਸ਼ਰਅ ਸ਼ਰੀਅਤ, ਆਪੇ ਕਰਮ ਕਮਾਇਆ। ਆਪੇ ਹੱਕ ਹਕੀਕਤ ਵੇਖੇ ਕਾਇਨਾਤ, ਆਪੇ ਕਾਅਬਾ ਫੇਰੀ ਪਾਇਆ । ਆਪੇ ਪੁਛਣਹਾਰ ਵਾਤ, ਆਪੇ ਲੇਖਾ ਲੇਖ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਵਸਿਆ ਸਾਚੇ ਘਰ, ਪੰਡਤ ਪਾਂਧੇ ਦਏ ਪੜ੍ਹਾਇਆ । ਪੰਡਤ ਪਾਂਧੇ ਆਤਮ ਗਿਆਨ, ਨਾਨਕ ਗੁਰ ਸਮਝਾਈਆ। ਏਕਾ ਸ਼ਬਦ ਮਾਰੇ ਬਾਨ, ਏਕਾ ਤੀਰ ਚਲਾਈਆ। ਏਕਾ ਅੰਮ੍ਰਿਤ ਦਿਸੇ ਪੀਣ ਖਾਣ, ਸੁੱਚ ਸੰਜਮ ਇਕ ਜਣਾਈਆ। ਏਕਾ ਧੂਪ ਦੀਪ ਇਕ ਮਕਾਨ, ਏਕਾ ਕ੍ਰਿਸ਼ਨ ਮਨਾਈਆ। ਏਕਾ ਰਾਮ ਪਕੜੇ ਦਾਮ, ਸੀਤਾ ਰਾਮ ਸੀਤਾ ਸੁਰਤੀ ਲਏ ਪਰਨਾਈਆ। ਏਕਾ ਗੀਤਾ ਇਕ ਗਿਆਨ, ਏਕਾ ਅਰਜਨ ਭਗਤ ਸਬਾਈਆ। ਏਕਾ ਵੇਦ ਇਕ ਪੁਰਾਨ, ਏਕਾ ਰਿਹਾ ਲਿਖਾਈਆ। ਏਕਾ ਕਰੇ ਆਪ ਵਖਿਆਨ, ਏਕਾ ਕਰੇ ਪੜ੍ਹਾਈਆ। ਜੀਵ ਜੰਤ ਕਲਜੁਗ ਖੋਲ੍ਹ ਬੈਠੇ ਦੁਕਾਨ, ਹਰਿ ਕਾ ਨਾਮ ਨਾ ਕੋਈ ਵਿਕਾਈਆ। ਘਰ ਘਰ ਮਸਤਕ ਤਿਲਕ ਸਾਰੇ ਲਾਣ, ਜੋਤ ਲਿਲਾਟ ਨਾ ਕੋਈ ਜਗਾਈਆ। ਦੇ ਦੇ ਚੌਕਾ ਬਹਿੰਦੇ ਪੀਣ ਖਾਣ, ਮਨ ਕਿਰਿਆ ਨਾ ਕੋਈ ਸਾਫ ਕਰਾਈਆ। ਪੜ੍ਹ ਪੜ੍ਹ ਕਰਦੇ ਰਹੇ ਜਗਤ ਗਿਆਨ, ਆਤਮ ਵਿਦਿਆ ਨਾ ਕੋਈ ਪੜ੍ਹਾਈਆ। ਫੜ ਫੜ ਕਰੌਂਦੇ ਅਠਸਠ ਅਸਨਾਨ, ਦੁਰਮਤ ਮੈਲ ਨਾ ਕੋਈ ਗਵਾਈਆ। ਦੁਰਗਾ ਮੰਤਰ ਸੁਣੌਦੇ ਕਾਨ, ਦੂਈ ਦਵੈਤੀ ਪੜਦਾ ਕੋਈ ਨਾ ਲਾਹੀਆ। ਟੱਲੀਆਂ ਵਜੌਣ ਵਿਚ ਚਾਰ ਦਿਵਾਰ ਮਾਟੀ ਮਕਾਨ, ਕਾਇਆ ਮੰਦਰ ਅੰਦਰ ਅਨਹਦ ਤਾਲ ਨਾ ਕੋਈ ਵਜਾਈਆ। ਨਾਨਕ ਗੁਰ ਹੋ ਮਿਹਰਵਾਨ, ਲੋਕਮਾਤ ਕਰੇ ਸ਼ਬਦ ਜਣਾਈਆ। ਏਕਾ ਗੁਰ ਇਕ ਧਿਆਨ, ਏਕਾ ਬੂਝ ਬੁਝਾਈਆ। ਏਕਾ ਦਾਤਾ ਸ੍ਰੀ ਭਗਵਾਨ, ਜੀਆਂ ਦਾਨ ਰਿਜ਼ਕ ਸਬਾਈਆ। ਏਕਾ ਦੇਵੇ ਪੀਣ ਖਾਣ, ਸੇਵਕ ਸੇਵਾ ਰਿਹਾ ਕਰਾਈਆ। ਦੀਨ ਮਜ਼੍ਹਬ ਨਾ ਕੋਈ ਈਮਾਨ, ਜ਼ਾਤ ਪਾਤ ਵਿਚ ਨਾ ਆਈਆ। ਨਾ ਕੋਈ ਹਿੰਦੂ ਨਾ ਮੁਸਲਮਾਨ, ਏਕਾ ਬ੍ਰਹਮ ਰਖਾਈਆ। ਸ਼ੂਦਰ ਵੈਸ਼ ਬ੍ਰਹਿਮਣ ਸ਼ੱਤਰੀ ਨਾ ਕੋਈ ਵਿਧਾਨ, ਏਕਾ ਬਣਤ ਬਣਾਈਆ। ਹਰ ਘਟ ਬੈਠਾ ਹੋ ਪਰਧਾਨ, ਆਪਣਾ ਥਾਨ ਸੁਹਾਈਆ। ਬਿਨ ਸਤਿਗੁਰ ਪੂਰੇ ਕੋਇ ਨਾ ਸਕੇ ਪਛਾਨ, ਪੜ੍ਹ ਪੜ੍ਹ ਥੱਕੇ ਸਰਬ ਲੋਕਾਈਆ। ਜਿਸ ਜਨ ਹੋਏ ਆਪ ਮਿਹਰਵਾਨ, ਆਪ ਆਪਣਾ ਦਰਸ ਦਿਖਾਈਆ। ਏਕਾ ਮੰਡਲ ਏਕਾ ਮੰਡਪ ਏਕਾ ਗੋਪੀ ਏਕਾ ਕਾਹਨ, ਏਕਾ ਰਾਸ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਮਾਤ ਕਰ, ਨਾਨਕ ਨਾਉਂ ਰਖਾਈਆ। ਨਾਨਕ ਧਰਿਆ ਜਗਤ ਨਾਂ, ਨਿਰਗੁਣ ਦਿਸ ਨਾ ਆਇਆ। ਪੂਤ ਪੁਕਾਰੇ ਪਿਤਾ ਮਾਂ, ਬਾਲਕ ਲਾਡ ਲਡਾਇਆ। ਹਰਿ ਕਾ ਭੇਵ ਕੋਈ ਜਾਣੇ ਨਾ, ਨਾ ਕੋਈ ਵੇਖ ਵਖਾਇਆ। ਨਾਨਕ ਨਿਰਗੁਣ ਕੋਈ ਪਛਾਣੇ ਨਾ, ਚਾਰੋਂ ਕੁੰਟ ਧੱਕੇ ਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਸੇਵਾ ਆਪੇ ਰਿਹਾ ਕਰਾਇਆ। ਨਾਨਕ ਨਿਰਗੁਣ ਕਰ ਪਿਆਰਾ, ਚਾਰੋਂ ਕੁੰਟ ਉਠ ਧਾਇੰਦਾ। ਪੰਜ ਤਤ ਜਗਤ ਵਿਕਾਰਾ, ਮਾਇਆ ਮੋਹ ਲੋਭ ਹਲਕਾਇੰਦਾ। ਆਸਾ ਤ੍ਰਿਸਨਾ ਨਾ ਕੋਈ ਬੰਨੇ ਧਾਰਾ, ਜਗਤ ਜੰਜਾਲਾ ਨਾ ਕੋਈ ਤੁੜਾਇੰਦਾ। ਸਤਿਨਾਮ ਦੇਵੇ ਖੰਡਾ ਦੋ ਧਾਰਾ, ਜਨ ਭਗਤਾਂ ਹੱਥ ਉਠਾਇੰਦਾ। ਕਲਜੁਗ ਜੀਵ ਸੁੱਤੇ ਪੈਰ ਪਸਾਰਾ, ਕੋਈ ਨਾ ਅੱਖ ਖੁਲ੍ਹਾਇੰਦਾ। ਨਾਨਕ ਗੁਰ ਕਰ ਵਿਚਾਰਾ, ਪ੍ਰਭ ਅੱਗੇ ਸੀਸ ਝੁਕਾਇੰਦਾ। ਪ੍ਰਭ ਅਬਿਨਾਸ਼ੀ ਤੇਰੀ ਧਾਰਾ, ਤੇਰੇ ਅੱਗੇ ਟਿਕਾਇੰਦਾ। ਆਪਣਾ ਕਰਮ ਆਪ ਵਿਚਾਰਾ, ਲਹਿਣੇ ਝੋਲੀ ਪਾਇੰਦਾ। ਅੰਗਦ ਅੰਗ ਠੰਡਾ ਕੀਆ ਅੰਗਿਯਾਰਾ, ਜਗਤ ਤ੍ਰਿਸਨ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਦਰ, ਤੇਰਾ ਦਰ ਹਰਿ ਸੁਹਾਇੰਦਾ। ਨਾਨਕ ਗੁਰ ਅਗੰਮਾ ਬੋਲ, ਹਰਿ ਹਰਿ ਆਪ ਸੁਣਾਇਆ। ਜਗਤ ਤੋਲਿਆ ਆਪਣੇ ਤੋਲ, ਪੂਰਾ ਤੋਲ ਨਾ ਕੋਇ ਕਰਾਇਆ। ਤ੍ਰੈਗੁਣ ਮਾਇਆ ਪਾਇਆ ਘੋਲ, ਪੰਜ ਤਤ ਅਖਾੜਾ ਲਾਇਆ। ਜੂਠ ਝੂਠ ਵੱਜੇ ਢੋਲ, ਜਗਤ ਨਗਾਰਾ ਰਿਹਾ ਸੁਣਾਇਆ। ਸਚ ਵਸਤ ਨਾ ਰੱਖੇ ਕੋਈ ਕੋਲ, ਬੈਠੇ ਮੁਖ ਭਵਾਇਆ। ਤੇਰੀ ਕਰਨੀ ਕਾਦਰ ਕਰਤੇ ਸ੍ਰਿਸ਼ਟ ਸਬਾਈ ਕਰੀ ਅਨਭੋਲ, ਭੁੱਲ ਭੁੱਲ ਆਪਣਾ ਮਾਰਗ ਰਹੇ ਗਵਾਇਆ। ਨਾਨਕ ਬੁਲਾਇਆ ਤੇਰਾ ਬੋਲ, ਚਾਰੋਂ ਕੁੰਟ ਸੁਣਾਇਆ। ਮਨਮਤ ਕਰੇ ਜਗਤ ਮਖੌਲ, ਦੋਏ ਜੋੜ ਸੀਸ ਨਾ ਕੋਈ ਝੁਕਾਇਆ। ਤੇਰਾ ਮੇਰਾ ਪੂਰਾ ਹੋਇਆ ਕੌਲ, ਤੇਰਾ ਤੇਰੇ ਅੱਗੇ ਡਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੁਰ ਸ਼ਬਦ ਜਣਾਇਆ। ਨਾਨਕ ਗੁਰ ਤੇਰੀ ਧਾਰ, ਮੇਰੇ ਵਿਚ ਸਮਾਈਆ। ਤੇਰਾਂ ਤੇਰਾਂ ਤੋਲਿਆ ਵਿਚ ਸੰਸਾਰ, ਤੇਰਾ ਬੋਲਾ ਪੂਰਾ ਦਏ ਕਰਾਈਆ। ਕਲਜੁਗ ਅੰਤਮ ਲੱਖ ਚੁਰਾਸੀ ਨਾਰ ਹੋਏ ਵਿਭਚਾਰ, ਨਾ ਕੋਈ ਕੰਤ ਮਨਾਈਆ। ਕਵਾਰ ਕੰਨਿਆ ਕਰਨ ਸ਼ੰਗਾਰ, ਕੱਜਲ ਧਾਰ ਬੰਧਾਈਆ। ਪੂਤ ਮਾਤ ਸੇਜ ਭਤਾਰ, ਭੈਣਾਂ ਭਈਆ ਸੰਗ ਰਖਾਈਆ। ਸੁਤ ਦੁਲਾਰੀ ਤੱਕੇ ਨਾਰ, ਪਿਤਾ ਨੈਣ ਸ਼ਰਮਾਈਆ। ਦੁਸ਼ਟ ਦੁਰਾਚਾਰੀ ਹੋਏ ਹੰਕਾਰ, ਚਾਰੋਂ ਕੁੰਟ ਗੜ੍ਹ ਸੁਹਾਈਆ। ਵਰਨ ਬਰਨ ਹਾਹਾਕਾਰ, ਘਰ ਘਰ ਪਏ ਲੜਾਈਆ। ਨਾਤਾ ਤੁਟੇ ਕੰਤ ਭਤਾਰ, ਸੱਥਰ ਸੇਜ ਨਾ ਕੋਈ ਹੰਢਾਈਆ। ਵੇਸਵਾ ਘਰ ਬਣੇ ਮਸਜਦ ਮੰਦਰ ਗੁਰੂਦਵਾਰ, ਮਤ ਬੁਧ ਨਾ ਕੋਈ ਰੁਸ਼ਨਾਈਆ। ਕਲਜੁਗ ਰੈਣ ਹੋਈ ਅੰਧਿਆਰ, ਰਵ ਸਸ ਬੈਠਣ ਮੁਖ ਛੁਪਾਈਆ। ਰਿਖੀ ਮੁਨੀ ਜੰਗਲ ਜੂਹ ਵੇਖ ਪਹਾੜ, ਸੁਨ ਸਮਾਧ ਨਾ ਕੋਈ ਖੁਲ੍ਹਾਈਆ। ਅਠਸਠ ਤੀਰਥ ਝੂਠੀ ਧਾੜ, ਤਨ ਲੰਗੋਟ ਨਾ ਕੋਈ ਬੰਧਾਈਆ। ਸਾਧਾਂ ਸੰਤਾਂ ਅਗਨੀ ਲੱਗੇ ਤੱਤੀ ਹਾੜ, ਸਾਂਤਕ ਸਤਿ ਨਾ ਕੋਈ ਵਰਤਾਈਆ। ਜੋਤ ਨਾ ਜਗਾਏ ਕੋਈ ਬਹੱਤਰ ਨਾੜ, ਲਿਖ ਲਿਖ ਨਾਉਂ ਝੋਲੀ ਪਾਈਆ। ਬਜਰ ਕਪਾਟੀ ਕੋਈ ਨਾ ਦੇਵੇ ਪਾੜ, ਨਾਮ ਖੰਡਾ ਨਾ ਕੋਈ ਉਠਾਈਆ। ਨਾ ਕੋਈ ਮੇਟੇ ਪੰਚਮ ਧਾੜ, ਜੂਠੇ ਝੂਠੇ ਬੈਠੇ ਧੂਣੀਆਂ ਤਾਈਆ। ਸਰ ਸਰੋਵਰ ਲੱਗਾ ਇਕ ਅਖਾੜ, ਨਾਰੀ ਪੁਰਸ਼ ਨੰਗੇ ਰਹੇ ਤਾਰੀਆਂ ਲਾਈਆ। ਬਣ ਮਰਗ ਨਾ ਵੇਖੇ ਕੋਈ ਉਜਾੜ, ਪਸੂ ਪ੍ਰੇਤਾਂ ਮੂਲ ਚੁਕਾਈਆ। ਪੰਖੀ ਪੰਛੀ ਸਰਵਰ ਤਰਵਰ ਹੋਏ ਭਾਗ ਮਾੜ, ਆਪ ਆਪਣੇ ਘੌਸਲੇ ਰਹੇ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਦੇਵੇ ਵਰ, ਗੁਰ ਨਾਨਕ ਕਰੇ ਜਣਾਈਆ। ਗੁਰ ਨਾਨਕ ਸੁਣ ਹਰਿ ਹਰਿ ਧਾਰ, ਘਰ ਘਰ ਖ਼ੁਸ਼ੀ ਮਨਾਈਆ। ਤੇਰਾ ਖੇਲ ਹਰਿ ਨਿਰੰਕਾਰ, ਤੇਰਾ ਤੋਹੇ ਭਾਈਆ। ਕਵਣ ਰੂਪ ਆਵੇਂ ਵਿਚ ਸੰਸਾਰ, ਕਵਣ ਨਾਉਂ ਧਰਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਬੋਲੇ ਇਕ ਜੈਕਾਰ, ਏਕਾ ਨਾਉਂ ਉਪਾਈਆ। ਨਿਹਕਲੰਕਾ ਲੈ ਅਵਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਇਕ ਬਣਾਏ ਬੰਕ ਦਵਾਰ, ਚਾਰ ਵਰਨ ਅਠਾਰਾਂ ਬਰਨ ਰਹਿਣ ਨਾ ਪਾਈਆ। ਰਾਜ ਰਾਜਾਨ ਸ਼ਾਹ ਸੁਲਤਾਨਾਂ ਊਚਾਂ ਨੀਚਾਂ ਵਖਾਏ ਇਕ ਦਰਬਾਰ, ਏਕਾ ਥਾਨ ਸੁਹਾਈਆ। ਸ਼ਬਦ ਖੰਡਾ ਫੜੇ ਹੱਥ ਤੇਜ਼ ਕਟਾਰ, ਸੋਹੰ ਨਾਉਂ ਧਰਾਈਆ। ਮਨਮੁਖ ਕਰੇ ਖਵਾਰ, ਗੁਰਮੁਖਾਂ ਚੋਗ ਚੁਗਾਈਆ। ਤੇਰਾ ਨਾਮ ਸਤਿ ਹੋਏ ਉਜਿਆਰ, ਸਤਿਜੁਗ ਸਾਚੀ ਬਣਤ ਬਣਾਈਆ। ਏਕਾ ਤਤ ਕਰੇ ਸੰਸਾਰ, ਤਤਵ ਤਤ ਇਕ ਜਣਾਈਆ। ਏਕਾ ਰੱਤ ਭਰੇ ਅਪਰ ਅਪਾਰ, ਆਪ ਆਪਣੇ ਅੰਗ ਲਗਾਈਆ। ਬੀਜੇ ਨਾਮ ਸਾਚੇ ਵਤ ਸੱਚੀ ਸਰਕਾਰ, ਫਲ ਸਾਚਾ ਇਕ ਉਗਾਈਆ। ਫਲ ਲਗਾਏ ਸਤਿ ਸੰਤੋਖ ਧੀਰਜ ਯਤ ਹਠ ਤਪ ਇਕ ਵਖਾਈਆ। ਏਕਾ ਗਿਆਨ ਏਕਾ ਮਤ, ਗੁਰਮਤ ਇਕ ਬੁਝਾਈਆ। ਏਕਾ ਪੂਜਾ ਏਕਾ ਪਾਠ, ਏਕਾ ਕਰੇ ਪੜ੍ਹਾਈਆ। ਏਕਾ ਸ਼ਬਦ ਏਕਾ ਸੋਟੀ ਏਕਾ ਲਾਠ, ਲੱਖ ਚੁਰਾਸੀ ਹੱਥ ਫੜਾਈਆ। ਏਕਾ ਵਣਜ ਏਕਾ ਹਾਟ, ਏਕਾ ਹੱਟ ਕਰਾਈਆ। ਏਕਾ ਤੀਰਥ ਏਕਾ ਤਾਟ, ਸਰ ਸਰੋਵਰ ਇਕ ਵਖਾਈਆ। ਏਕਾ ਰਸ ਲੈਣਾ ਚਾਟ, ਨੌਂ ਰਸ ਰਹੇ ਸ਼ਰਮਾਈਆ। ਨੌਂ ਦਵਾਰੇ ਪਾਰ ਘਾਟ, ਨੌਂ ਖੰਡ ਵੱਡੀ ਵਡਿਆਈਆ। ਨੌਂ ਚਾਰ ਮਾਰੇ ਠਾਠ, ਨਾਨਕ ਲੇਖਾ ਗਿਆ ਲਿਖਾਈਆ। ਨੌਂ ਨੌਂ ਯੁਗ ਬਾਕੀ ਵਾਟ, ਚੌਕਾ ਦਏ ਸਲਾਹੀਆ। ਛੱਤੀ ਯੁਗ ਤੇਰੀ ਨੇੜੇ ਵਾਟ, ਨੌਂ ਸਦ ਚੁਰਾਨਵੇ ਚੌਕੜੀ ਆਪਣਾ ਵਕ਼ਤ ਰਹੀ ਵੰਡਾਈਆ। ਬ੍ਰਹਮੇ ਮਨਵੰਤਰ ਨਾ ਵਿਕੇ ਕਿਸੇ ਹਾਟ, ਨਾ ਕੋਈ ਮੁਲ ਪਵਾਈਆ। ਲਹਿਣਾ ਦੇਣਾ ਚੁੱਕੇ ਭੋਲੇ ਨਾਥ, ਬਾਸ਼ਕ ਤਸ਼ਕਾ ਗਲੋਂ ਲਾਹੀਆ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਆਪਣਾ ਆਪੇ ਲਿਆ ਚਾਟ, ਅੰਤਮ ਕਰੇ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਾਨਕ ਇਹ ਬੁਝਾਈਆ। ਨਿਰਗੁਣ ਸੁਣ ਹਰਿ ਸਲਾਹ, ਵਡ ਵੱਡਾ ਵਡਿਆਇਆ। ਤੂੰ ਦਾਤਾ ਦਾਨੀ ਬੇਪਰਵਾਹ, ਤੇਰਾ ਅੰਤ ਕਿਸੇ ਨਾ ਪਾਇਆ। ਜੁਗ ਜੁਗ ਬਣੇ ਜਗਤ ਮਲਾਹ, ਸੇਵਕ ਸੇਵਾ ਰਿਹਾ ਕਮਾਇਆ। ਨਿਥਾਵਿਆਂ ਦੇਵੇ ਸਾਚਾ ਥਾਂ, ਗ਼ਰੀਬ ਨਿਮਾਣਿਆਂ ਲਏ ਉਠਾਇਆ। ਭਗਤ ਜਨਾ ਜਨ ਪਕੜੇ ਬਾਂਹ, ਜਨ ਜਣੇਂਦੀ ਲਏ ਤਰਾਇਆ। ਆਦਿ ਜੁਗਾਦਿ ਦੇਵਣਹਾਰ ਭੰਡਾਰ, ਸਿਰ ਰਿਹਾ ਹੱਥ ਟਿਕਾਇਆ। ਆਪੇ ਪਿਤਾ ਆਪੇ ਮਾਂ, ਸਖਾ ਸਖਾਈ ਨਾਮ ਧਰਾਇਆ। ਤੇਰਾ ਮੇਰਾ ਏਕਾ ਥਾਂ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਮੇਲਾ ਇਕ ਘਰ, ਘਰ ਸੁਹੰਜਣਾ ਆਦਿ ਪੁਰਖ ਨਿਰੰਜਣਾ, ਆਪ ਆਪਣਾ ਵੇਖ ਵਖਾਇੰਦਾ। ਆਪ ਆਪਣੇ ਵਿਚ ਸਮਾ, ਆਪਣੀ ਖੇਲ ਖਿਲਾਇੰਦਾ। ਅੰਗਦ ਅੰਗੀ ਅੰਗ ਕਰਾ, ਲਹਿਣਾ ਲਹਿਣੇ ਝੋਲੀ ਪਾਈਆ। ਜੋਤੀ ਜੋਤ ਜੋਤ ਜਗਾ, ਸ਼ਬਦੀ ਸ਼ਬਦ ਉਪਜਾਇੰਦਾ। ਸ਼ਬਦੀ ਸ਼ਬਦ ਰਚਨ ਰਚਾ, ਸ਼ਬਦੀ ਨਾਦ ਵਜਾਇੰਦਾ। ਸ਼ਬਦ ਨਾਦ ਮਾਤ ਪਰਗਟਾ, ਸ਼ਬਦ ਗਹਿਣਾ ਬਸਤਰ ਪਾਇੰਦਾ। ਸ਼ਬਦ ਨੇਤਰ ਕਜਲਾ ਪਾ, ਏਕਾ ਧਾਰ ਬੰਧਾਇੰਦਾ। ਨਿਰਗੁਣ ਨੂਰ ਦਰਸ਼ਨ ਪਾ, ਨਾਨਕ ਨਾਨਕ ਰਸਨਾ ਗਾਇੰਦਾ। ਮਿਲਿਆ ਮੇਲ ਸਹਿਜ ਸੁਭਾ, ਪੂਰਾ ਗੁਰ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਅੰਗਦ ਜੋਤ ਅਮਰਦਾਸ ਜਗਾਈ, ਨੂਰੋ ਨੂਰ ਸਮਾਇਆ। ਸ਼ਬਦ ਗੁਰ ਕਰ ਕੁੜਮਾਈ, ਸਾਚਾ ਸਗਨ ਮਨਾਇਆ। ਬਾਲ ਬਿਰਧ ਨਾ ਕੋਈ ਜਣਾਈ, ਏਕਾ ਰੰਗ ਰੰਗਾਇਆ। ਏਕਾ ਮੰਗਲ ਏਕਾ ਗੀਤ ਸੁਹਾਗੀ ਗਾਈ, ਏਕਾ ਛੰਦ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਮਰ ਅਮਰਾਪਦ ਵਖਾਇਆ। ਅਮਰਾਪਦ ਪਦ ਨਿਰਬਾਣਾ, ਗੁਰਮਤ ਗੁਰ ਆਪ ਟਿਕਾਇਆ। ਰਾਮ ਦਾਸ ਧੁਰ ਨਿਸ਼ਾਨਾ, ਤੀਰ ਨਿਸ਼ਾਨਾ ਇਕ ਚਲਾਇਆ। ਸਤਿ ਸੰਤੋਖੀ ਬੱਧਾ ਗਾਨਾ, ਆਪ ਆਪਣਾ ਲਿਆ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਮਦਾਸ ਦਾਸ ਰਾਮ ਹੋ ਆਇਆ। ਰਾਮਦਾਸ ਦਾਸ ਗੁਰ ਮੰਤਰ, ਨਾਨਕ ਗੁਰ ਜਣਾਈਆ। ਸ੍ਰਿਸ਼ਟ ਸਬਾਈ ਵੇਖੇ ਖੇਤਰ, ਏਕਾ ਅੱਖ ਖੁਲ੍ਹਾਈਆ। ਲੱਖ ਚੁਰਾਸੀ ਫੁਲਵਾੜੀ ਬਸੰਤ ਰੁੱਤ ਮਹੀਨਾ ਚੇਤਰ, ਫੁਲ ਡਾਲ੍ਹੀ ਮਹਿਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਅਰਜਨ ਵੇਖ ਵਖਾਈਆ। ਗੁਰ ਅਰਜਨ ਇਕ ਗਿਆਨਾ, ਏਕਾ ਗੁਰ ਦ੍ਰਿੜਾਇਆ। ਅੱਠੇ ਪਹਿਰ ਇਕ ਧਿਆਨਾ, ਏਕਾ ਰੂਪ ਸਮਾਇਆ। ਏਕਾ ਰੂਪ ਸ੍ਰੀ ਭਗਵਾਨਾ, ਏਕਾ ਮੰਗ ਮੰਗਾਇਆ। ਏਕਾ ਸ਼ਬਦ ਇਕ ਤਰਾਨਾ, ਏਕਾ ਮੰਗਲ ਗਾਇਆ। ਏਕਾ ਲੇਖਾ ਲਿਖੇ ਧੁਰ ਮਹਾਨਾ, ਚੌਥੇ ਅੰਕ ਰਲਾਇਆ। ਚਾਰੇ ਘਰ ਹੋਏ ਪਰਧਾਨਾ, ਗੁਰ ਅਰਜਨ ਮੇਲ ਮਿਲਾਇਆ। ਪੰਚਮ ਮੇਲ ਗੁਣੀ ਨਿਧਾਨਾ, ਹਰਿ ਹਰਿ ਵੇਖ ਵਖਾਇਆ। ਹਰਿ ਹਰਿ ਖੇਲੇ ਖੇਲ ਮਹਾਨਾ, ਆਪਣਾ ਹੁਕਮ ਜਣਾਇਆ। ਬੋਧ ਅਗਾਧਾ ਇਕ ਗਿਆਨਾ, ਏਕਾ ਮਾਰਗ ਲਾਇਆ। ਲੇਖਾ ਲਿਖਤ ਜਗਤ ਜਹਾਨਾਂ, ਹਰਿ ਮੰਤਰ ਨਾਮ ਦ੍ਰਿੜਾਇਆ। ਸੰਤ ਭਗਤ ਭਗਵੰਤ ਬੈਠਣ ਇਕ ਮਕਾਨਾ, ਗੁਰੂ ਗ੍ਰੰਥ ਬਣਾਇਆ। ਜਗਤ ਵਿਦਿਆ ਹੋਈ ਨਿਧਾਨਾ, ਭੇਵ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਲੇਖਾ ਆਪ ਲਿਖਾਇਆ। ਹਰਿ ਕਾ ਲੇਖਾ ਅਗੰਮ ਅਪਾਰ, ਨਾਨਕ ਗੁਰ ਵਡਿਆਈਆ। ਅੰਗਦ ਗੁਰ ਬੰਨੇ ਧਾਰ, ਨਾਨਕ ਰਸਨਾ ਗਾਈਆ। ਅਮਰਦਾਸ ਢਹਿ ਪਿਆ ਦਵਾਰ, ਕਾਇਆ ਮਹੱਲ ਅਟੱਲ ਇਕ ਸੁਹਾਈਆ। ਵੇਖੇ ਉਚ ਅਟੱਲ ਮਿਨਾਰ, ਜੋਤ ਜਗੇ ਬੇਪਰਵਾਹੀਆ। ਲੇਖ ਲਿਖਾਇਆ ਅਪਰ ਅਪਾਰ, ਆਪ ਆਪਣੀ ਦਏ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਦਰਸਾਈਆ। ਰਾਮਦਾਸ, ਅੰਦਰ ਮੰਦਰ ਲੇਖ ਲਿਖਾਇਆ। ਰਾਮਦਾਸ ਰਸਨ ਸਵਾਸ, ਹਰਿ ਹਰਿ ਸਾਚਾ ਗਾਇਆ। ਪੁਰਖ ਅਬਿਨਾਸ਼ ਵਸਿਆ ਪਾਸ, ਦਿਵਸ ਰੈਣ ਸੇਵ ਕਮਾਇਆ। ਹਰਿ ਮੰਦਰ ਲੋਕਮਾਤ ਕਰ ਪਰਕਾਸ਼, ਭੇਦ ਅਭੇਦ ਅਭੇਵ ਖੁਲ੍ਹਾਇਆ। ਸਰ ਸਰੋਵਰ ਇਕ ਬਣਾਇਆ ਚਾਰੇ ਕੂੰਟਾਂ ਖੋਲ੍ਹ ਕਿਵਾੜ ਕਰੇ ਬੰਦ ਖਲਾਸ, ਉਤਰ ਪੂਰਬ ਪੱਛਮ ਦੱਖਣ ਏਕਾ ਰੰਗ ਰੰਗਾਇਆ । ਨਾ ਕੋਈ ਹੱਡ ਨਾੜੀ ਮਾਸ, ਚੰਮ ਦ੍ਰਿਸ਼ਟੀ ਨਾ ਕੋਈ ਰਖਾਇਆ। ਇੱਟਾਂ ਗਾਰਾ ਜਗਤ ਤਮਾਸ਼, ਦੇ ਮਤ ਰਿਹਾ ਸਮਝਾਇਆ। ਅੰਦਰ ਵੇਖ ਮਾਰ ਧਿਆਨ ਹਰਿ ਬੈਠਾ ਸ਼ਾਹੋ ਸ਼ਬਾਸ਼, ਨਿਰਗੁਣ ਜੋਤ ਕਰੇ ਰੁਸ਼ਨਾਇਆ। ਗੁਰਸਿਖ ਰਾਮਦਾਸ ਤੇਰਾ ਹੋਏ ਦਾਸੀ ਦਾਸ, ਜੋ ਜਨ ਕਾਗ ਹੰਸ ਬਣ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਤਾਲ ਵਖਾਇਆ। ਹਰਿ ਮੰਦਰ ਹਰਿ ਦਵਾਰ ਹਰਿ ਸਾਚਾ ਤਾਲ ਸੁਹਾਇਆ। ਨਿਰਗੁਣ ਜੋਤੀ ਕਰ ਉਜਿਆਰ, ਗੁਰ ਅਰਜਨ ਵੇਖ ਵਖਾਇਆ। ਅੱਠੇ ਪਹਿਰ ਰੰਗ ਕਰਤਾਰ, ਅੰਧ ਅੰਧੇਰ ਦਿਸ ਨਾ ਆਇਆ। ਦਿਵਸ ਰੈਣ ਸ਼ਬਦ ਧੁੰਨਕਾਰ, ਧੁਨ ਅਨਾਦੀ ਰਿਹਾ ਵਜਾਇਆ। ਚਰਨ ਕਵਲ ਹਰਿ ਕਰ ਪਿਆਰ, ਗੁਰ ਨਾਨਕ ਨਜ਼ਰੀ ਆਇਆ। ਨਾਨਕ ਬੋਲੇ ਕਰ ਪਿਆਰ, ਅਰਜਨ ਵੇਖ ਵਖਾਇਆ। ਆਏ ਦਾਨ ਧੁਰ ਫ਼ਰਮਾਣ, ਲੇਖਾ ਇਹ ਸਮਝਾਇਆ । ਚਿੱਟੇ ਉਤੇ ਲਿਖ ਕਾਲਾ ਨਿਸ਼ਾਨ, ਨਾ ਕੋਈ ਸਕੇ ਮੇਟ ਮਿਟਾਇਆ। ਕਲਜੁਗ ਮੇਟੇ ਝੂਠ ਦੁਕਾਨ, ਭੇਖ ਪਖੰਡ ਰਹਿਣ ਨਾ ਪਾਇਆ। ਗੁਰ ਕਾ ਗਿਆਨ ਨਾ ਕੋਈ ਵੇਚੇ ਵਿਚ ਦੁਕਾਨ, ਨਾ ਹੱਟੋ ਹੱਟ ਫਿਰਾਇਆ। ਦੋ ਜਹਾਨ ਕੀਮਤ ਕੋਈ ਨਾ ਸਕੇ ਚੁਕਾਨ, ਨਾ ਕੋਈ ਮੁੱਲ ਪਵਾਇਆ। ਧੁਰ ਦੀ ਬਾਣੀ ਧੁਰ ਦੀਬਾਣ, ਧੁਰ ਕਰਤਾ ਰਿਹਾ ਲਿਖਾਇਆ। ਅਕਾਲ ਪੁਰਖ ਹੋਇਆ ਮਿਹਰਵਾਨ, ਗੁਰ ਅਰਜਨ ਸੇਵਾ ਲਾਇਆ। ਸ਼ਬਦ ਗੁਰ ਆਇਆ ਵਿਚ ਮੈਦਾਨ, ਆਪਣਾ ਪੜਦਾ ਲਾਹਿਆ। ਗੁਰਮੁਖ ਵਿਰਲਾ ਕਰੇ ਧਿਆਨ, ਜਿਸ ਜਨ ਬੂਝ ਬੁਝਾਇਆ। ਜਗਤ ਗਿਆਨ ਨਾ ਸਕੇ ਪਛਾਨ, ਪੜ੍ਹ ਪੜ੍ਹ ਵਾਦਿ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਅਰਜਨ ਦਿਤਾ ਏਕਾ ਵਰ, ਏਕਾ ਗੁਰ ਵਖਾਇਆ। ਏਕਾ ਗੁਰ ਇਕ ਗ੍ਰੰਥ, ਏਕਾ ਰੂਪ ਦਰਸਾਇੰਦਾ। ਏਕਾ ਸਿਖ ਏਕਾ ਸਿਖਿਆ ਏਕਾ ਪੰਥ, ਏਕਾ ਮਾਰਗ ਲਾਇੰਦਾ। ਸ੍ਰਿਸ਼ਟ ਸਬਾਈ ਦੀਸੇ ਮਿਥਿਆ ਨਾ ਕੋਈ ਰਹੇ ਅੰਤ, ਅਸਥਿਲ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਗੁਰ ਜਣਾਈ ਲੋਕਮਾਤ ਵੱਜੇ ਵਧਾਈ ਧਾਮ ਸੁਹਾਏ ਇਕ ਅਨਡੀਠਿਆ। ਗੁਰੂ ਗ੍ਰੰਥ ਸ਼ਬਦ ਚੋਟ, ਏਕਾ ਤਨ ਲਗਾਈਆ। ਮਨਮੁਖਾਂ ਕੱਢੇ ਕਾਇਆ ਖੋਟ, ਜੋ ਜਨ ਹਿਰਦੇ ਰਿਹਾ ਵਸਾਈਆ। ਗ੍ਰੰਥੀ ਪੰਥੀ ਮਾਇਆ ਭਰੇ ਨਾ ਕੋਈ ਪੋਟ, ਨਾ ਕੋਈ ਵਿਸ਼ਟਾ ਵੱਢੀ ਲੈ ਲੈ ਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਸ਼ਬਦ ਧਰ, ਸ਼ਬਦ ਗੁਰ ਰਿਹਾ ਸਲਾਹੀਆ। ਸ਼ਬਦ ਗੁਰ ਗੁਰ ਦੀਨਾਂ, ਸ਼ਬਦੀ ਲੇਖ ਲਿਖਾਇਆ। ਸ਼ਬਦੀ ਸ਼ਬਦ ਸ਼ਬਦ ਰਸ ਭੀਨਾ, ਸ਼ਬਦੀ ਰੰਗ ਚੜ੍ਹਾਇਆ। ਸ਼ਬਦ ਜਲ ਸ਼ਬਦ ਮੀਨਾ, ਸ਼ਬਦ ਸ਼ਬਦ ਵਿਚ ਸਮਾਇਆ। ਸ਼ਬਦ ਬੰਨੇ ਲੋਕ ਤੀਨਾਂ, ਅਕਾਸ਼ ਪਰਕਾਸ਼ ਸ਼ਬਦ ਟਿਕਾਇਆ। ਸ਼ਬਦ ਦਾਨਾ ਸ਼ਬਦ ਬੀਨਾ, ਦਾਨਾ ਬੀਨਾ ਸ਼ਬਦ ਅਖਵਾਇਆ। ਸ਼ਬਦ ਖਾਣਾ ਸ਼ਬਦ ਪੀਣਾ, ਸ਼ਬਦ ਤ੍ਰਿਸਨਾ ਤ੍ਰਿਪਤ ਕਰਾਇਆ। ਸ਼ਬਦ ਮਰਨਾ ਸ਼ਬਦ ਜੀਣਾ, ਸ਼ਬਦ ਸ਼ਬਦ ਲਏ ਉਪਾਇਆ। ਸ਼ਬਦ ਜੋਧਾ ਸ਼ਬਦ ਪਰਬੀਨਾ, ਸ਼ਬਦ ਡੰਕ ਵਜਾਇਆ। ਸ਼ਬਦ ਪੰਚਮ ਨੀਚੋ ਨੀਚ ਸ਼ਬਦ ਹੀਣਾ, ਸ਼ਬਦ ਨਿਉਂ ਨਿਉਂ ਸੀਸ ਝੁਕਾਇਆ। ਸ਼ਬਦ ਰਾਜ ਸ਼ਬਦ ਰਾਜਾਨਾ, ਸ਼ਬਦ ਸ਼ਾਹ ਸੁਲਤਾਨ ਅਖਵਾਇਆ। ਸ਼ਬਦ ਕਾਜ ਸ਼ਬਦ ਸਾਜ, ਸ਼ਬਦ ਬੰਧ ਬੰਧਾਇਆ। ਸ਼ਬਦ ਸੀਸ ਸ਼ਬਦ ਤਾਜ, ਸ਼ਬਦ ਰਿਹਾ ਟਿਕਾਇਆ। ਸ਼ਬਦ ਮੰਤਰੀ ਸ਼ਬਦ ਜੋਗ ਰਾਜ, ਸ਼ਬਦ ਰਯੀਅਤ ਰਿਹਾ ਅਖਵਾਇਆ। ਸ਼ਬਦ ਰੱਖੇ ਜਗਤ ਸਾਂਝ, ਸ਼ਬਦ ਨਾਤਾ ਦਏ ਤੁੜਾਇਆ। ਸ਼ਬਦ ਗੁਰ ਆਏ ਲੋਕਮਾਤ ਭਾਜ, ਸ਼ਬਦ ਗੁਰ ਰੂਪ ਵਟਾਇਆ। ਸ਼ਬਦ ਗੁਰ ਰੱਖੇ ਲਾਜ, ਸ਼ਬਦ ਗੁਰ ਹੋਏ ਸਹਾਇਆ। ਨਾਨਕ ਸੁਣਾਈ ਨੌਂ ਖੰਡ ਪ੍ਰਿਥਮੀ ਇਕ ਅਵਾਜ਼, ਗੁਰ ਅਰਜਨ ਲੇਖ ਲਿਖਾਇਆ। ਗੁਰ ਅਰਜਨ ਮਾਰੇ ਇਕ ਅਵਾਜ਼, ਹਰਿ ਮੰਦਰ ਦਏ ਸੁਹਾਇਆ। ਹਰਿ ਜੂ ਸਵਾਰੇ ਆਪਣਾ ਕਾਜ, ਗੁਰ ਅਰਜਨ ਇਹ ਸਮਝਾਇਆ। ਕਲਜੁਗ ਅੰਤਮ ਆਵੇ ਭਾਜ, ਜੋਤੀ ਜਾਮਾ ਭੇਖ ਵਟਾਇਆ। ਭਾਗ ਲਗਾਏ ਦੇਸ ਮਾਝ, ਛੇ ਯੋਜਨ ਵੰਡ ਵੰਡਾਇਆ। ਛੇ ਸ਼ਾਸਤਰ ਖੋਲ੍ਹੇ ਪਾਜ, ਚਾਰ ਵੇਦ ਫੋਲ ਫੋਲਾਇਆ। ਕਲਜੁਗ ਰਾਵਣ ਗੜ੍ਹ ਹੰਕਾਰੀ ਤੋੜੇ ਜਗਤ ਸਮਾਜ, ਕੂੜੀ ਕਿਰਿਆ ਦਏ ਮਿਟਾਇਆ। ਸੱਜਾ ਚਰਨ ਛੁਹਾਏ ਦਿਲੀ ਦਿਲੀਜ, ਆਰ ਪਾਰ ਆਪ ਹੋ ਜਾਇਆ। ਗੁਰੂ ਗ੍ਰੰਥ ਉਪਰ ਬਾਣੀ ਕਲਜੁਗ ਜੀਵਾਂ ਇਕ ਨਕ਼ਾਬ, ਪੜਦਾ ਇਕ ਰਖਾਇਆ। ਅਕਾਲ ਤਖ਼ਤ ਅਕਾਲ ਮੂਰਤ ਨਿਰਗੁਣ ਸੁਣਾਏ ਨਾ ਕੋਈ ਅਵਾਜ਼, ਢੱਡ ਸਾਰੰਗੇ ਰਹੇ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਅਰਜਨ ਵੇਖੇ ਤੇਰਾ ਦਰ, ਹਰਿ ਮੰਦਰ ਸੋਹੇ ਸਾਚਾ ਘਰ, ਗੁਰੂ ਗ੍ਰੰਥ ਮਿਲੇ ਵਰ, ਭੇਵ ਚੁਕਾਏ ਨਾਰੀ ਨਰ, ਹਰਿ ਸਾਚਾ ਢਾਡੀ ਦੋ ਜਹਾਨੀ ਬਣੇ ਗਾਡੀ, ਦੂਈ ਦਵੈਤੀ ਜਾਏ ਵਾਡੀ, ਏਕਾ ਦਰ ਰਖਾਇਆ। ਗੁਰ ਗੋਬਿੰਦ ਹਰਿ ਭਗਵੰਤ, ਆਪਣੀ ਦਇਆ ਕਮਾਇੰਦਾ। ਅਕੱਠੇ ਕਰਾਏ ਸਾਚੇ ਸੰਤ, ਵਾਗ ਅਰਜਨ ਹੱਥ ਫੜਾਇੰਦਾ। ਮੇਲ ਮਿਲਾਵਾ ਨਾਰੀ ਕੰਤ, ਲੋਕਮਾਤ ਕਾਜ ਰਚਾਇੰਦਾ। ਦੇ ਮਤ ਸਮਝਾਵੇ ਜੀਵ ਜੰਤ, ਗਿਆਨ ਗੁਰ ਮੰਤਰ ਦ੍ਰਿੜਾਇੰਦਾ। ਕਲਜੁਗ ਮਾਇਆ ਨਾਲ ਰਲਾਏ ਬੇਅੰਤ, ਸਗਲਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਘਰ ਸੁਹਾਇੰਦਾ। ਹਰਿਜੂ ਹਰਿ ਮੰਦਰ ਫੇਰਾ ਪਾ, ਆਪਣਾ ਮੂਲ ਚੁਕਾਵਣਾ। ਚਾਰੋਂ ਕੁੰਟਾਂ ਦਏ ਹਿਲਾ, ਏਕਾ ਡੰਕ ਵਜਾਵਣਾ। ਰਸਨਾ ਚਿੱਲਾ ਲਏ ਚੜ੍ਹਾ, ਏਕਾ ਤੀਰ ਉਠਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਅਰਜਨ ਵੇਖਿਆ ਸਾਚਾ ਘਰ, ਘਰ ਸਾਚਾ ਇਕ ਸੁਹਾਵਣਾ। ਸਾਚਾ ਘਰ ਹਰਿ ਸੁਹਾਏ, ਹਰਿ ਗੋਬਿੰਦ ਵੱਜੇ ਵਧਾਈਆ। ਪੀਰ ਫਕੀਰ ਆਪ ਹੋ ਜਾਏ, ਬਸਤਰ ਚੀਰ ਬੰਧਾਈਆ। ਸ਼ਾਹ ਫਕੀਰ ਇਕ ਬਣਾਏ, ਹਉਮੇ ਗੜ੍ਹ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਨਾਮ ਕਰੇ ਵਡਿਆਈਆ। ਹਰਿ ਗੋਬਿੰਦਾ ਜੋਧਾ ਬਲਵਾਨਾ, ਖੰਡਾ ਖੜਗ ਖੜਕਾਇੰਦਾ। ਧਰਮੀ ਧਰਮ ਰੱਖੇ ਨਿਸ਼ਾਨਾ, ਧਰਤ ਧਵਲ ਸੁਹਾਇੰਦਾ। ਪਕੜ ਪਛਾੜੇ ਬੇਈਮਾਨਾ, ਹੰਕਾਰੀ ਗੜ੍ਹ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਵੇਸ ਵਟਾਏ ਹਰਿ ਹਰਿਰਾਏ, ਰਾਏ ਰਾਮ ਸਮਾਇਆ। ਅਕਥਨਾ ਅਕਥ ਕਥਾ ਸੁਣਾ, ਅਕਥ ਕਥਾ ਸਮਝਾਇਆ। ਸਮਰਥ ਪੁਰਖ ਸਿਰ ਹੱਥ ਟਿਕਾ, ਸਾਚਾ ਮੇਲ ਮਿਲਾਇਆ। ਨਾਨਕ ਜੋਤੀ ਏਕਾ ਰਾਹ, ਨਾ ਸਕੇ ਕੋਈ ਉਲਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ । ਵੇਸ ਕਰਾਏ ਹਰਿਕ੍ਰਿਸ਼ਨਾ, ਬਾਲ ਨਿਧਾਨਾ ਨਾਉਂ ਧਰਾਈਆ। ਜੋਤੀ ਜਗੇ ਨੂਰ ਮਹਾਨਾਂ, ਗਿਆਨੀਆਂ ਗਿਆਨ ਜਣਾਈਆ। ਗੁਰਮੁਖ ਕਰ ਪਰਵਾਨਾ, ਪੂਰਨ ਬੂਝ ਬੁਝਾਈਆ। ਅੰਤਮ ਲੇਖ ਚੁਕਾਇਆ ਜਗਤ ਜਹਾਨਾਂ, ਏਕਾ ਰਾਹ ਵਖਾਈਆ। ਲੁਕ ਲੁਕ ਬੈਠਾ ਕਰੇ ਪਛਾਨਾ, ਕਵਣ ਸੇਵਕ ਸੇਵਾ ਰਿਹਾ ਕਮਾਈਆ। ਸਤਿਗੁਰ ਸਤਿਗੁਰ ਕਵਣ ਅਖਵਾਨਾ, ਕਵਣ ਗੁਰ ਨਾਮ ਧਰਾਈਆ। ਘਰ ਘਰ ਬੈਠੇ ਹੋ ਪਰਧਾਨਾ, ਬੈਠੇ ਆਸਣ ਲਾਈਆ। ਬਿਨ ਸਤਿਗੁਰ ਪੂਰੇ ਨਾ ਕੋਈ ਚੁੱਕੇ ਵੰਝ ਮੁਹਾਣਾ, ਨਾ ਕੋਈ ਪਾਰ ਕਰਾਈਆ। ਇਕ ਅਕੱਲਾ ਗੁਰਸਿਖ ਮੱਖਣ ਹੋਏ ਸ਼ਾਹ ਲਬਾਨਾ, ਏਕਾ ਵਣਜ ਕਰਾਈਆ। ਅੰਤਮ ਮੰਨੇ ਤੇਰਾ ਭਾਣਾ, ਤੇਰੇ ਭਾਣੇ ਵਿਚ ਟਿਕਾਈਆ। ਤੇਰਾ ਸੀਸ ਹਰਿ ਜਗਦੀਸ ਤੇਰੀ ਭੇਟਾ ਆਪ ਚੜ੍ਹਾਈਆ। ਤੇਰਾ ਗੁਰ ਤੇਰੇ ਘਰ ਕਰ ਪਰਧਾਨਾ, ਤੇਰੇ ਹੱਥ ਰੱਖੀ ਵਡਿਆਈਆ। ਅਕਾਲ ਮੂਰਤ ਰੂਪ ਪਛਾਨਾ, ਗੁਰ ਗੋਬਿੰਦ ਵਿਚ ਸਮਾਈਆ। ਸਤਿ ਦਵਾਰਾ ਕਰ ਪਿਆਰਾ ਹਰਿ ਮਿਹਰਵਾਨਾ, ਏਕਾ ਬੂਝ ਬੁਝਾਈਆ। ਏਕਾ ਵਸੇ ਧਾਮ ਨਿਆਰਾ, ਹਵਨ ਪਵਨ ਇਕ ਜਣਾਈਆ। ਏਕਾ ਅਗਨੀ ਏਕਾ ਜੋਤ ਜਵਾਲਾ, ਏਕਾ ਦਰਗਹਿ ਵੇਖ ਵਖਾਈਆ। ਏਕਾ ਕਾਲ ਏਕਾ ਮਹਾਂਕਾਲਾ, ਏਕਾ ਕਿਰਿਆ ਰਿਹਾ ਕਰਾਈਆ। ਏਕਾ ਤਖ਼ਤ ਇਕ ਧਰਮਸਾਲਾ, ਏਕਾ ਬੈਠਾ ਆਸਣ ਲਾਈਆ। ਏਕਾ ਬਸਤਰ ਇਕ ਦੋਸ਼ਾਲਾ, ਏਕਾ ਤਨ ਪਹਿਨਾਈਆ। ਏਕਾ ਖੰਡਾ ਹੋਏ ਰਖਵਾਲਾ, ਏਕਾ ਕਰੇ ਸਹਾਈਆ। ਏਕਾ ਕੜਾ ਕਰ ਨਿਸ਼ਾਨਾ, ਹੰਕਾਰੀ ਗੜ੍ਹ ਤੁੜਾਈਆ। ਏਕਾ ਕੱਛ ਕਰ ਪਰਧਾਨਾ, ਤਨ ਢਕਨ ਕੋ ਪਤ ਆਪ ਅਖਵਾਈਆ। ਏਕਾ ਕੇਸ ਦਸ ਦਸਮੇਸ਼, ਸਾਚੀ ਸੂਰਤ ਇਕ ਵਖਾਈਆ। ਪਰਗਟ ਹੋਏ ਦਰਸ ਦਿਖਾਇਆ ਅਕਾਲ ਪੁਰਖ ਨਰ ਨਰੇਸ਼, ਆਪ ਆਪਣਾ ਵੇਸ ਵਟਾਈਆ। ਗੁਰ ਗੋਬਿੰਦ ਆਪਣੇ ਨੇਤਰ ਪੇਖ, ਲੋਕਮਾਤ ਰਾਹ ਚਲਾਈਆ। ਨਾਨਕ ਗੁਰ ਮੋਢੇ ਉਠਾਈ ਭੂਰੀ ਖੇਸ, ਤੇਰੇ ਹੱਥ ਕਟਾਰ ਫੜਾਈਆ। ਤੇਰੇ ਦਰ ਭਿਖਾਰ ਹੋਏ ਅਕਾਲ ਪੁਰਖ ਦਰ ਦਰਵੇਸ਼, ਤੇਰੀ ਸੇਵ ਕਮਾਈਆ। ਦੂਰ ਦੁਰਾਡੇ ਤੱਕਣ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਨਿਉਂ ਨਿਉਂ ਸੀਸ ਝੁਕਾਈਆ। ਰਾਮ ਕ੍ਰਿਸ਼ਨ ਨਾ ਕੋਈ ਆਦੇਸ਼, ਗੁਰ ਪੀਰ ਨਾ ਕੋਈ ਮਨਾਈਆ। ਪਾਰਬ੍ਰਹਮ ਪ੍ਰਭ ਨਜ਼ਰੀ ਆਏ ਹਮੇਸ਼, ਅੱਠੇ ਪਹਿਰ ਵੇਖ ਵਖਾਈਆ। ਤੇਰਾ ਰੂਪ ਮੁੱਛ ਦਾੜ੍ਹੀ ਕੇਸ, ਕਲਜੁਗ ਅੰਤਮ ਵੰਡ ਵੰਡਾਈਆ। ਧੁਰਦਰਗਾਹੀ ਰਿਹਾ ਵੇਖ, ਦੂਸਰ ਕੋਈ ਭੇਵ ਨਾ ਪਾਈਆ। ਬ੍ਰਹਮਾ ਲਿਖ ਲਿਖ ਥੱਕਾ ਵੇਦ, ਹਰਿ ਕਾ ਲੇਖ ਨਾ ਲਿਖਿਆ ਜਾਈਆ। ਜੁਗ ਜੁਗ ਆਪੇ ਜਾਣੇ ਆਪਣੀ ਕਤੇਬ, ਆਪੇ ਕਰੇ ਪੜ੍ਹਾਈਆ। ਨਾ ਕੋਈ ਇਸ਼ਟ ਨਾ ਕੋਈ ਤੇਰਾ ਦੇਵ, ਨਾ ਕੋਈ ਪੂਜ ਪੁਜਾਈਆ। ਇਕ ਅਕੱਲਾ ਅਕਾਲ ਪੁਰਖ ਸਦਾ ਨਿਹਕੇਵ, ਤੇਰੇ ਸੰਗ ਸਮਾਈਆ। ਬਿਰਥਾ ਜਾਏ ਨਾ ਤੇਰੀ ਸੇਵ, ਪ੍ਰਭ ਸਾਚਾ ਰਿਹਾ ਕਰਵਾਈਆ। ਤੇਰੇ ਕਾਇਆ ਫਲ ਲੱਗਾ ਸਾਚਾ ਮੇਵ, ਸ੍ਰਿਸ਼ਟ ਸਬਾਈ ਦਏ ਖੁਆਈਆ। ਏਕਾ ਕੌਸਤਕ ਮਨੀਆ ਮਸਤਕ ਲੌਣਾ ਥੇਵ, ਏਕਾ ਕਰੇ ਰੁਸ਼ਨਾਈਆ। ਦਾਤਾ ਦਾਨੀ ਅਲੱਖ ਅਭੇਵ, ਤੇਰੀ ਝੋਲੀ ਰਿਹਾ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਖੰਡਾ ਵਿਚ ਬ੍ਰਹਿਮੰਡਾ ਨਾਉਂ ਪਰਚੰਡਾ ਰਿਹਾ ਚਮਕਾਈਆ। ਨਾਮ ਪਰਚੰਡਾ ਖਿਚ ਕਟਾਰ, ਨੈਣਾਂ ਰੂਪ ਵਟਾਇਆ। ਪਾਇਆ ਪੁਰਖ ਅਗੰਮ ਅਪਾਰ, ਹਰਿ ਸਾਚੇ ਦਰਸ ਦਿਖਾਇਆ। ਕੇਸ਼ੋ ਪੰਡਤ ਗਿਆ ਹਾਰ, ਸਾਚਾ ਹਵਨ ਨਾ ਕੋਈ ਕਰਾਇਆ। ਗੁਰ ਗੋਬਿੰਦ ਤੇਰੀ ਕੋਈ ਨਾ ਪਾਏ ਸਾਰ, ਤੇਰਾ ਭੇਵ ਤੇਰੇ ਵਿਚ ਛੁਪਾਇਆ। ਅਕਾਲ ਪੁਰਖ ਤੇਰਾ ਪਹਿਰੇਦਾਰ, ਅੱਠੇ ਪਹਿਰ ਰਿਹਾ ਜਗਾਇਆ। ਦਿਵਸ ਰੈਣ ਹੋਇਆ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਇਆ। ਬਨ ਬਿੰਦਰਾ ਨਾ ਕੋਈ ਪਿਆਰ, ਮੁਕੰਦ ਮਨੋਹਰ ਲੱਖਮੀ ਨਰਾਇਣ ਘਰ ਸਾਚੇ ਵੇਖਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਦਿਤਾ ਵਰ, ਆਪ ਆਪਣਾ ਰੂਪ ਦਰਸਾਇਆ। ਆਪ ਆਪਣਾ ਰੂਪ ਵਟਾ, ਗੋਬਿੰਦ ਗੁਰ ਦਰਸਾਇੰਦਾ। ਮੁੱਛ ਦਾੜ੍ਹੀ ਕੇਸ ਲਿਆ ਲਗਾ, ਤਨ ਚੋਲਾ ਇਕ ਵਖਾਇੰਦਾ। ਤਨ ਗਾਤਰੇ ਖੰਡਾ ਲਿਆ ਲਟਕਾ, ਮੁੱਠ ਆਪਣੇ ਹੱਥ ਰਖਾਇੰਦਾ। ਏਕਾ ਕੰਗਨ ਰਿਹਾ ਪਹਿਨਾ, ਦੋ ਜਹਾਨਾਂ ਪਾਰ ਕਰਾਇੰਦਾ। ਧੀਰਜ ਯਤ ਰਿਹਾ ਸਿਖਾ, ਮਾਂ ਭੈਣ ਸਰਬ ਜਣਾਇੰਦਾ। ਏਕਾ ਨਾਰੀ ਕੰਤ ਲਏ ਹੰਢਾ, ਸੋ ਸਿਖ ਮੇਰਾ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਇਹ ਸਮਝਾਇੰਦਾ। ਗੁਰ ਗੋਬਿੰਦ ਵਰ ਘਰ ਪਾਇਆ, ਆਤਮ ਵੱਜੀ ਵਧਾਈਆ। ਆਪਣਾ ਬਾਣਾ ਆਪ ਰੰਗਾਇਆ, ਆਪਣੀ ਚੋਲੀ ਵੇਖ ਵਖਾਈਆ। ਆਪਣਾ ਵੇਲਾ ਆਪ ਸੁਹਾਇਆ, ਆਪਣੀ ਆਪ ਕਰੇ ਕੁੜਮਾਈਆ। ਆਪਣਾ ਡੇਰਾ ਆਪੇ ਲਾਇਆ, ਆਪੇ ਵੇਖ ਵਖਾਈਆ। ਆਪਣੀ ਸੰਗਤ ਆਪ ਬਣਾਇਆ, ਆਪੇ ਵਿਚ ਰਿਹਾ ਸਮਾਈਆ। ਆਪੇ ਮੰਗਤ ਦਰ ਦਰਵੇਸ਼ਾ ਬਣ ਕੇ ਆਇਆ, ਦਰ ਦਵਾਰੇ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਵੇਖ ਵਖਾਈਆ। ਗੁਰ ਗੋਬਿੰਦ ਸੂਰਾ ਦਾਤਾ, ਹੱਥ ਖੜਗ ਉਠਾਇੰਦਾ। ਗੁਰਮੁਖਾਂ ਕਰਨ ਆਇਆ ਪਛਾਨਾ, ਆਪੇ ਪੁੱਛ ਪੁਛਾਇੰਦਾ। ਚਾਰ ਵਰਨ ਬਣਾਏ ਇਕ ਜਮਾਤਾ, ਊਚਾਂ ਨੀਚਾਂ ਮੇਟ ਮਿਟਾਇੰਦਾ। ਲੋਕਮਾਤ ਧੁਰ ਦੀ ਦੇਵਣ ਆਇਆ ਸਾਚੀ ਦਾਤਾ, ਜੋ ਜਨ ਸੀਸ ਭੇਟ ਚੜ੍ਹਾਇੰਦਾ। ਆਪਣੇ ਸਿਖ ਆਪੇ ਕਰੇ ਗਿਆਨਾ, ਆਪੇ ਫੜ ਉਠਾਇੰਦਾ। ਆਪਣੇ ਅੰਦਰ ਆਪੇ ਮਾਰੇ ਝਾਤਾ, ਨਾ ਕੋਈ ਦੂਸਰ ਵੇਖ ਵਖਾਇੰਦਾ। ਪੰਜ ਪਿਆਰੇ ਫੜ ਫੜ ਅੰਦਰ ਮੰਦਰ ਖੋਲ੍ਹੇ ਤਾਕਾ, ਅਗਿਆਨ ਅੰਧੇਰ ਮਿਟਾਇੰਦਾ। ਵਾਹਿਗੁਰੂ ਸ਼ਬਦ ਚੜ੍ਹਾਏ ਸਾਚੇ ਰਾਕਾ, ਵਾਹ ਵਾਹ ਗੁਰ ਪੂਰਾ ਦਇਆ ਕਮਾਇੰਦਾ। ਕਲਜੁਗ ਤੇਰਾ ਲਹਿਣਾ ਦੇਣਾ ਚੁਕੌਣਾ ਬਾਕਾ, ਆਪ ਆਪਣੀ ਬਣਤ ਬਣਾਇੰਦਾ। ਕਿਸੇ ਹੱਥ ਨਾ ਔਣਾ ਖ਼ਾਕੀ ਖ਼ਾਕਾ, ਤਨ ਮਾਟੀ ਖੇਹ ਰਖਾਇੰਦਾ। ਹਰਿਸੰਗਤ ਬਣੌਣਾ ਸਾਚਾ ਸਾਕਾ, ਸਾਕ ਸੱਜਣ ਆਪ ਸਮਝਾਇੰਦਾ। ਊਚਾਂ ਨੀਚਾਂ ਅੰਮ੍ਰਿਤ ਪਿਆਇਆ ਏਕਾ ਬਾਟਾ, ਭਾਂਡਾ ਭਰਮ ਭੰਨਾਇੰਦਾ। ਏਕਾ ਅੰਮ੍ਰਿਤ ਆਤਮ ਮਾਰੇ ਠਾਠਾ, ਸਰ ਸਰੋਵਰ ਇਕ ਸੁਹਾਇੰਦਾ। ਗੁਰ ਗੋਬਿੰਦ ਗੁਰਸਿਖ ਤੇਰੇ ਘਰ ਆਏ ਨਾਠਾ, ਦੂਈ ਦਵੈਤੀ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਦਿਤਾ ਵਰ, ਪੰਚ ਪਿਆਰੇ ਪੰਚ ਪਿਆਰ ਪੰਚਮ ਮੋਹ ਚੁਕਾਇਆ। ਪੰਚਮ ਗੁਰ ਪੰਚ ਸ਼ੰਗਾਰ, ਪੰਚਮ ਤਨ ਸਜਾਇਆ। ਪੰਚਮ ਬੰਨ ਸੀਸ ਦਸਤਾਰ, ਆਪਣਾ ਰੂਪ ਦਰਸਾਇਆ। ਪੰਚਮ ਤਨ ਰੱਖ ਕਟਾਰ, ਸ਼ਸਤਰ ਹੱਥ ਫੜਾਇਆ। ਪੰਚਮ ਪੰਚਮ ਰੱਖ ਦਰ ਦਰਬਾਰ, ਪੰਚਾਂ ਤਾਜ ਸੁਹਾਇਆ। ਪੰਚਮ ਮੀਤਾ ਹੋਇਆ ਖ਼ਬਰਦਾਰ, ਸੋਏ ਰਿਹਾ ਜਗਾਇਆ। ਊਚਾਂ ਨੀਚਾਂ ਇਕ ਪਿਆਰ, ਚਾਰ ਵਰਨਾਂ ਰਿਹਾ ਸਮਝਾਇਆ। ਸਾਂਝੀ ਵੰਡ ਕਰੇ ਕਰਤਾਰ, ਨਾ ਕੋਈ ਹਿੱਸਾ ਵੰਡ ਵੰਡਾਇਆ। ਆਪੇ ਗੁਰੂ ਰੂਪ ਹੋ ਕਰਤਾਰ, ਗੁਰਮੁਖ ਸਾਚੇ ਲਏ ਸਜਾਇਆ। ਗੁਰਮੁਖਾਂ ਕਰੇ ਇਕ ਪਿਆਰ, ਗੁਰਸਿਖ ਨਾਉਂ ਧਰਾਇਆ। ਸਿੰਘ ਸ਼ੇਰ ਸ਼ੇਰ ਕਹੇ ਲਲਕਾਰ, ਏਕਾ ਬੁਰਕਾ ਤਨ ਪਹਿਨਾਇਆ। ਤੇਰਾ ਰੂਪ ਵੇਖ ਕਰਤਾਰ, ਪੰਚਮ ਤਨ ਸਜਾਇਆ। ਆਪੇ ਪੰਚਾਂ ਢਹਿ ਪਿਆ ਦਵਾਰ, ਗੁਰਸਿਖ ਆਪ ਅਖਵਾਇਆ। ਮੰਗੇ ਮੰਗ ਬਣ ਭਿਖਾਰ, ਆਪ ਆਪਣਾ ਅੱਗੇ ਡਾਹਿਆ। ਗੁਰਸਿਖਾਂ ਉਤੋਂ ਪਹਿਲਾਂ ਆਪਣਾ ਆਪ ਦਿਤਾ ਵਾਰ, ਸੀਸ ਚਰਨਾਂ ਹੇਠ ਦਬਾਇਆ। ਸਾਚੀ ਸਿਖੀ ਕਰ ਪਿਆਰ, ਸਾਚੀ ਸੇਵਾ ਰਿਹਾ ਕਮਾਇਆ। ਧਾਰੋਂ ਤਿਖੀ ਕਰੇ ਵਿਚਾਰ, ਆਪਣੇ ਤਨ ਪਾਰ ਕਰਾਇਆ। ਕਿਸੇ ਕਲਮ ਨਾ ਲਿਖਿਆ ਵਿਚ ਸੰਸਾਰ, ਨਾ ਕੋਈ ਲੇਖਾ ਦਏ ਜਣਾਇਆ। ਕਰੇ ਖੇਲ ਜੋਤ ਦਸ ਦਸਮੇਸੀ, ਗੁਰ ਨਾਨਕ ਵੇਸ ਵਟਾਇਆ। ਦਰ ਦਵਾਰੇ ਆਏ ਤਰਸਣ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਅੰਮ੍ਰਿਤ ਚੁਲੂ ਨਾ ਕੋਈ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੁਰ ਰੂਪ ਵਟਾਇਆ। ਗੁਰ ਚੇਲਾ ਗੁਰ ਗੁਰ ਕਰਤਾਰ, ਗੁਰ ਗੁਰਮੁਖ ਵਿਚ ਸਮਾਈਆ। ਗੁਰ ਸੱਜਣ ਸੁਹੇਲਾ ਹਰਿ ਨਿਰੰਕਾਰ, ਗੁਰ ਸੇਵਕ ਸੇਵ ਕਮਾਈਆ। ਗੁਰ ਮੇਲਾ ਅਪਰ ਅਪਾਰ, ਗੁਰ ਖੇਲੇ ਖੇਲ ਖਿਲਾਈਆ। ਵਕ਼ਤ ਦੁਹੇਲਾ ਆਪੇ ਜਾਣੇ ਨਿਰੰਕਾਰ, ਨਾ ਦੂਸਰ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਕਾਲ ਪੁਰਖ ਦਿਤਾ ਵਰ, ਗੁਰ ਗੋਬਿੰਦ ਸੰਗ ਨਿਭਾਈਆ। ਅਕਾਲ ਪੁਰਖ ਅਕਾਲ ਮੂਰਤ, ਅਕਲ ਕਲਾ ਅਖਵਾਇਆ । ਅਜੂਨੀ ਰਹਿਤ ਗੁਰ ਗੋਬਿੰਦ ਵਖਾਲ ਆਪਣੀ ਮੂਰਤ, ਆਪਣਾ ਰੂਪ ਵਟਾਇਆ। ਨਾਦ ਵਜਾਇਆ ਸਾਚਾ ਤੂਰਤ, ਵਾਹਿਗੁਰੂ ਫਤਿਹ ਗਜਾਇਆ। ਆਸਾ ਮਨਸਾ ਜੁਗ ਜੁਗ ਪੂਰਤ, ਜਗ ਜੀਵਣ ਦਾਤਾ ਨਾਮ ਧਰਾਇਆ। ਸਦਾ ਹਜ਼ੂਰ ਨਾ ਨੇੜੇ ਦੂਰਤ, ਦੂਰ ਨੇੜੇ ਨਾ ਕੋਈ ਰਖਾਇਆ। ਕਲਜੁਗ ਅੰਤਮ ਨਾਤਾ ਤੋੜੇ ਕੂੜੋ ਕੂੜਤ, ਕੂੜੀ ਕਿਰਿਆ ਦਏ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਦਿਤਾ ਵਰ, ਏਕਾ ਮਾਰਗ ਲਾਇਆ। ਏਕਾ ਮਾਰਗ ਹਰਿ ਨਿਸ਼ਾਨ, ਪੰਜ ਤਤ ਸਜਾਇਆ। ਪੰਜ ਤਤ ਕਰ ਪਰਧਾਨ, ਪੰਚਮ ਮੇਲ ਮਿਲਾਇਆ। ਪੰਚਮ ਜੋਧਾ ਸੂਰਬੀਰ ਬਲਵਾਲ, ਪੰਚਮ ਵੇਖ ਵਖਾਇਆ। ਪੰਚਮ ਵੇਖੇ ਧਰਮ ਨਿਸ਼ਾਨ, ਪੰਚਮ ਰਿਹਾ ਉਠਾਇਆ। ਪੰਚਮ ਪਾਏ ਏਕਾ ਆਣ, ਏਕਾ ਤੰਦ ਬੰਧਾਇਆ। ਪੰਚਮ ਗੀਤ ਏਕਾ ਗਾਣ, ਪੰਚਮ ਰਾਗ ਅਲਾਇਆ। ਪੰਚਮ ਬੈਠ ਇਕ ਮਕਾਨ, ਏਕਾ ਥਾਨ ਸੁਹਾਇਆ। ਲੋਕਮਾਤ ਕਰ ਧਿਆਨ, ਗੁਰ ਪੂਰੇ ਹੋ ਮਿਹਰਵਾਨ, ਆਪ ਆਪਣਾ ਨਿਸ਼ਾਨ ਤੁੜਾਇਆ। ਪੰਥ ਖਾਲਸਾ ਕਰ ਪਰਧਾਨ, ਆਪਣਾ ਹੁਕਮ ਜਣਾਇਆ। ਅੰਮ੍ਰਿਤ ਆਤਮ ਪੀਣ ਖਾਣ, ਨਾ ਕੋਈ ਦੂਸਰ ਵਸਤ ਤਕਾਇਆ। ਧੀ ਭੈਣ ਨਾ ਕੋਈ ਧਿਆਨ, ਠੱਗ ਚੋਰ ਯਾਰ ਨਾ ਕੋਈ ਅਖਵਾਇਆ। ਕਾਇਆ ਕੱਪੜ ਨਾ ਕੋਈ ਸ਼ੰਗਾਰ, ਰੂਪ ਵੇਸਵਾ ਨਾ ਕੋਈ ਬਣਾਇਆ। ਗੁਰਮੁਖ ਸਾਚੇ ਸੋਹੇ ਗੁਰੂ ਦਵਾਰ, ਗੁਰਚਰਨ ਧਿਆਨ ਰਖਾਇਆ। ਪੰਚਮ ਮਾਰੇ ਪੰਚਾਂ ਮਾਰ, ਪੰਚਮ ਕਟਾਰਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਦਿਤਾ ਵਰ, ਏਕਾ ਕਰਮ ਕਮਾਇਆ। ਆਪਣਾ ਕਰਮ ਆਪ ਕਮਾ, ਗੁਰ ਗੋਬਿੰਦ ਵਡ ਵਡਿਆਈਆ। ਅਨੰਦ ਅਨੰਦ ਗਿਆ ਸਮਾ, ਪੂਰੀ ਬਣਤ ਬਣਾਈਆ। ਗੜ੍ਹ ਕੇਸ ਡੇਰਾ ਲਾ, ਗੜ੍ਹੀ ਦਏ ਵਡਿਆਈਆ। ਸੀਸ ਧੜ ਲੇਖੇ ਲਾ, ਗੁਰਮੁਖਾਂ ਖ਼ੁਸ਼ੀ ਮਨਾਈਆ। ਅੰਤਮ ਲੇਖਾ ਦਏ ਚੁਕਾ, ਭਾਣਾ ਆਪਣੇ ਹੱਥ ਰਖਾਈਆ। ਆਪਣੀ ਭੇਟਾ ਆਪੇ ਰਿਹਾ ਸੁਟਾ, ਸਰਸੇ ਵਿਚ ਟਿਕਾਈਆ। ਗੁਰਮੁਖ ਸਾਚੇ ਸੰਤ ਸੁਹੇਲੇ ਸੇਵਾ ਲਾ, ਸ਼ਬਦੀ ਸ਼ਬਦ ਸਮਾਈਆ। ਆਪੇ ਵੇਖੇ ਆਪਣਾ ਥਾਂ, ਜਾਏ ਅਠਸਠ ਧਾਈਆ। ਕੱਚੀ ਗੜ੍ਹੀ ਡੇਰਾ ਲਾ, ਪੂਰਬ ਲਹਿਣਾ ਭਾਰ ਚੁਕਾਈਆ । ਚਾਰੇ ਚਾਰ ਘਰ ਦਏ ਸਹਾ, ਸੁੰਞਾ ਕੋਈ ਰਹਿਣ ਨਾ ਪਾਈਆ। ਆਪੇ ਸੁੱਤਾ ਬੇਪਰਵਾਹ, ਸੂਲਾਂ ਸੱਥਰ ਹੇਠ ਵਿਛਾਈਆ। ਏਕਾ ਸੁਣਾਵੇ ਸਾਚਾ ਰਾਹ, ਤੇਰਾ ਰਾਹ ਤਕਾਈਆ। ਤੇਰਾ ਲਹਿਣਾ ਤੇਰੀ ਝੋਲੀ ਦਿਤਾ ਪਾ, ਤੇਰਾ ਤੇਰੇ ਵਿਚ ਟਿਕਾਈਆ। ਦੋਵੇਂ ਹੱਥ ਚਾਰੇ ਕਾਨੀਆਂ ਖਾਲੀ ਰਿਹਾ ਵਖਾ, ਪੱਲੇ ਗੰਢ ਨਾ ਕੋਈ ਬਣਾਈਆ । ਗੁਰਸਿਖਾਂ ਗਿਆ ਇਹ ਸਮਝਾ, ਵੰਡ ਖਾਣਾ ਰੀਤ ਚਲਾਈਆ। ਗੁਰੂ ਗ੍ਰੰਥ ਲੈਣਾ ਮਨਾ, ਏਕਾ ਗੁਰ ਬੁਝਾਈਆ। ਘਰ ਘਰ ਦਰ ਦਰ ਇਹਦੀ ਕੀਮਤ ਨਾ ਦੇਣੀ ਪਾ, ਇਹਦੀ ਮੋਖ ਨਾ ਕੋਈ ਚੁਕਾਈਆ। ਏਕਾ ਮੋਖ ਗਿਆ ਸਮਝਾ, ਦੋਏ ਜੋੜ ਸੀਸ ਝੁਕਾਈਆ। ਕਲਜੁਗ ਜੀਵ ਅੰਤਮ ਭੁੱਲਣਾ ਮੇਰਾ ਨਾਉਂ, ਹੱਟੋ ਹੱਟ ਵਿਕਾਈਆ। ਕਰਨ ਆਵਾਂ ਸਚ ਨਿਆਂ, ਭੁੱਲ ਰਹੇ ਨਾ ਰਾਈਆ। ਫੜ ਦਾੜ੍ਹੀ ਦਿਆਂ ਹਿਲਾ, ਜੋ ਮੇਰਾ ਅੰਗ ਕਟਾਈਆ। ਦੋ ਜਹਾਨਾਂ ਨਾ ਦੇਵਾ ਥਾਂ, ਜੋ ਰਹੇ ਵਣਜ ਕਰਾਈਆ। ਵਿਚ ਵਿਚੋਲਾ ਕੋਈ ਦਿਸੇ ਨਾ, ਨਾ ਵਿਦਿਆ ਕੋਈ ਸਿਖਾਈਆ। ਧੁਰ ਦਾ ਗੋਲਾ ਆਪ ਅਖਵਾ, ਗੁਰਮੁਖਾਂ ਸੇਵ ਕਮਾਈਆ। ਸਾਚਾ ਤੋਲਾ ਤੋਲ ਤੁਲਾ, ਏਕਾ ਤੋਲ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਦਿਤਾ ਵਰ, ਹੋਇਆ ਮੇਲਾ ਏਕਾ ਘਰ, ਏਕਾ ਦਰ ਸੁਹਾਈਆ। ਸੱਥਰ ਸੂਲਾਂ ਜਗਤ ਵਿਛੌਣਾ, ਗੋਬਿੰਦ ਆਪ ਵਿਛਾਇਆ। ਨੇਤਰ ਨੈਣਾਂ ਦਰਸ਼ਨ ਪੌਣਾ, ਏਕਾ ਰਾਹ ਤਕਾਇਆ। ਧਾਮ ਅਕੱਠੇ ਏਕਾ ਬਹਿਣਾ, ਮੇਰਾ ਦੁੱਖ ਤੇਰੀ ਵੰਡ ਵੰਡਾਇਆ। ਤੇਰੀ ਸੁਫਲ ਹੋਣੀ ਕੁੱਖ, ਪੂਤ ਸਪੂਤਾ ਗੋਬਿੰਦ ਜਾਇਆ। ਅਕਾਲ ਪੁਰਖ ਮੇਰੀ ਉਤਰੀ ਭੁੱਖ, ਤੇਰਾ ਦਰਸ਼ਨ ਪਾਇਆ। ਸ੍ਰਿਸ਼ਟੀ ਵੇਖੇ ਮੈਨੂੰ ਮਨੁਖ, ਮੈਂ ਤੇਰੀ ਨਾਰ ਅਖਵਾਇਆ। ਮਾਤਾ ਗੁਜਰੀ ਗਰਭ ਨਾ ਹੋਇਆ ਉਲਟਾ ਰੁਖ, ਬਾਹਰ ਆਇਆ ਜੋਤ ਜਗਾਇਆ। ਗੁਰ ਤੇਗ ਬਹਾਦਰ ਮੰਗੀ ਮੰਗ ਸੁਖਣਾ ਸੁਖ, ਘਰ ਸਾਚੇ ਮੇਲ ਮਿਲਾਇਆ। ਦੁਸ਼ਟ ਦਮਨ ਬੂਟਾ ਨਾ ਜਾਏ ਸੁੱਕ, ਹੇਮ ਕੁੰਟ ਤਪ ਤਪਾਇਆ। ਕਲਜੁਗ ਪੈਂਡਾ ਅੱਜੇ ਨਾ ਗਿਆ ਮੁੱਕ, ਪ੍ਰਭ ਤੇਰਾ ਰਾਹ ਤਕਾਇਆ । ਲੱਖ ਚੁਰਾਸੀ ਚਾਰ ਕੁੰਟ ਮੁਖ ਪੈਣਾ ਥੁੱਕ, ਕੋਇ ਨਾ ਹੋਏ ਸਹਾਇਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਜੋਤ ਸਰੂਪ ਨਿਰਗੁਣ ਧਾਰ ਗੁਰ ਗੋਬਿੰਦੇ ਆਪਣੀ ਗੋਦੀ ਲਏ ਚੁੱਕ, ਆਪਣੇ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਹੁਕਮ ਚਲਾਇਆ। ਉਠ ਗੁਰ ਗੋਬਿੰਦ ਹੋ ਬਲਵਾਨ, ਤੇਰਾ ਰੰਗ ਰੰਗਾਇਆ। ਚਾਰੋਂ ਕੁੰਟ ਇਕ ਨਿਸ਼ਾਨ, ਤੇਰਾ ਰਿਹਾ ਝੁਲਾਇਆ। ਗੋਦਾਵਰੀ ਵੇਖ ਮਾਰ ਧਿਆਨ, ਕੰਢਾ ਰਿਹਾ ਤਰਸਾਇਆ। ਗੁਰ ਨਾਨਕ ਲਾਇਆ ਇਕ ਨਿਸ਼ਾਨ, ਤੇਰਾ ਲਹਿਣਾ ਤੇਰੇ ਹੇਠ ਦਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਰ ਦਾਤਾ ਆਪ ਅਖਵਾਇਆ। ਆਪੇ ਦਾਤਾ ਦਰ ਭੰਡਾਰਾ, ਆਪੇ ਦੇਵਣਹਾਰਾ। ਆਪੇ ਵਸੇ ਧਾਮ ਨਿਆਰਾ, ਆਪੇ ਦੇਵੇ ਸ਼ਬਦ ਹੁਲਾਰਾ। ਆਪੇ ਕਰੇ ਜੋਤੀ ਨੂਰ ਉਜਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਦੇਵੇ ਪਿਆਰਾ। ਗੁਰ ਗੋਬਿੰਦ ਉਠ ਉਠ ਧਾ, ਆਪਣਾ ਕਰਮ ਕਮਾਇਆ। ਆਪਣੀ ਬਣਤ ਆਪ ਬਣਾ, ਆਪ ਆਪਣਾ ਵੇਖ ਵਖਾਇਆ। ਦੇਸ ਮਾਲਵੇ ਚਰਨ ਟਿਕਾ, ਰਾਹ ਨਦੇੜ ਰਿਹਾ ਤਕਾਇਆ। ਬੰਦਾ ਬੰਦੀਖਾਨਿਉਂ ਦਿਤਾ ਛੁਡਾ, ਆਪਣਾ ਬੰਦਾ ਆਪ ਬਣਾਇਆ। ਏਕਾ ਅੰਮ੍ਰਿਤ ਜਾਮ ਪਿਆ, ਦੇ ਮਤ ਸਮਝਾਇਆ। ਗੋਦਾਵਰੀ ਕੰਢਾ ਚਰਨ ਛੁਹਾ, ਏਕਾ ਘਾਟ ਉਪਾਇਆ। ਏਕਾ ਤੀਰ ਲਿਆ ਚਲਾ, ਇਕ ਕਮਾਨ ਕਸਾਇਆ। ਏਕਾ ਦਿਸ਼ਾ ਲਿਆ ਉਠਾ, ਏਕਾ ਤੰਦ ਖਿਚਾਇਆ। ਛੇ ਛੇ ਛਿਆਠ ਗਿਆ ਲਗਾ, ਅਠਸਠ ਮੇਟ ਮਿਟਾਇਆ। ਏਕਾ ਮੱਠ ਲਿਆ ਤਪਾ, ਸਾਚਾ ਧਾਮ ਸੁਹਾਇਆ। ਨੀਲੇ ਘੋੜੇ ਤੰਗ ਕਸਾ, ਉਤੇ ਆਸਣ ਲਾਇਆ। ਚਰਨੀ ਜੋੜਾ ਇਕ ਛੁਹਾ, ਚਰਨ ਕਵਲ ਮਨਾਇਆ। ਜਗਤ ਕਿਨਾਤਾ ਰਿਹਾ ਵਖਾ, ਅਗਨੀ ਹਵਨ ਤਪਾਇਆ। ਆਪ ਆਪਣਾ ਵਿਚ ਲਿਆ ਟਿਕਾ, ਔਦਾਂ ਜਾਂਦਾ ਦਿਸ ਨਾ ਆਇਆ। ਗੁਰਸਿਖਾਂ ਇਹ ਗਿਆ ਸਮਝਾ, ਮੇਰਾ ਪੜਦਾ ਕੋਈ ਨਾ ਲਾਹਿਆ। ਗੁਰਸਿਖ ਕਲਜੁਗ ਮਾਇਆ ਕਰੇ ਗੁਮਰਾਹ, ਗੁਰ ਕਾ ਹੁਕਮ ਭੁਲਾਇਆ। ਆਪਣੀ ਹੱਥੀਂ ਫੋਲੀ ਜਗਤ ਸਵਾਹ, ਸਿਰ ਆਪਣੇ ਰਹੇ ਪਵਾਇਆ। ਸਤਿਗੁਰ ਪੂਰਾ ਕਦੇ ਨਾ ਹੋਵੇ ਦਾਹ, ਨਾ ਮਰੇ ਨਾ ਜਾਇਆ । ਸ਼ਬਦ ਸਰੂਪੀ ਗੁਰ ਗੋਬਿੰਦ ਅੱਗੋਂ ਰਿਹਾ ਸੁਣਾ, ਮਨਮੁਖਾਂ ਦਵਾਂ ਸਜ਼ਾਇਆ। ਮੇਰਾ ਮੇਰੇ ਜੋ ਗਏ ਭੁਲਾ, ਮੈਂ ਮੇਰਾ ਵਿਚ ਸਮਾਇਆ। ਹਉਮੇ ਡੇਰਾ ਦੇਵੇ ਢਾਹ, ਗੜ੍ਹ ਹੰਕਾਰ ਰਹਿਣ ਨਾ ਪਾਇਆ। ਸੰਬਲ ਨਗਰੀ ਵੇਖਾਂ ਸਾਚਾ ਥਾਂ, ਆਪ ਆਪਣਾ ਆਸਣ ਲਾਇਆ। ਅਕਾਲ ਪੁਰਖ ਲਵਾਂ ਮਨਾ, ਸਾਚਾ ਸੰਗ ਨਿਭਾਇਆ। ਦੋਹਾਂ ਮੇਲਾ ਹੋਵੇ ਏਕਾ ਥਾਂ, ਸੁਧਾ ਸਰ ਡੇਰਾ ਲਾਇਆ। ਸੁਧਾ ਸਰ ਵਖਾਏ ਅੰਮ੍ਰਿਤ ਆਤਮ ਸਾਢੇ ਤਿੰਨ ਹੱਥ ਬਣਤ ਬਣਾ, ਉਚ ਮਹੱਲੇ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਸਾਚੇ ਘਰ, ਸਾਚਾ ਘਰ ਆਪ ਸੁਹਾਇਆ। ਗੁਰ ਗੋਬਿੰਦ ਕਹੇ ਲਲਕਾਰ, ਕਲਜੁਗ ਹੋਏ ਕੁੜਮਾਈਆ। ਪਾਰਬ੍ਰਹਮ ਪ੍ਰਭ ਲਏ ਅਵਤਾਰ, ਗੁਰ ਗੋਬਿੰਦ ਵਿਚ ਸਮਾਈਆ। ਦੋਹਾਂ ਮੇਲਾ ਹੋਏ ਸੰਸਾਰ, ਭੇਵ ਕੋਈ ਨਾ ਪਾਈਆ। ਸੰਬਲ ਨਗਰੀ ਧਾਮ ਨਿਆਰ, ਬੈਠੇ ਆਸਣ ਲਾਈਆ। ਨੌਂ ਖੁਲ੍ਹਾਏ ਜਗਤ ਕਿਵਾੜ, ਬੇਮੁਖਾਂ ਦਏ ਸਜ਼ਾਈਆ। ਦਸਮੇਂ ਜੋਤ ਜਗੇ ਅਗੰਮ ਅਪਾਰ, ਹਰਿ ਦਾਤਾ ਬੈਠਾ ਆਸਣ ਲਾਈਆ। ਗੁਰਸਿਖ ਆਏ ਦਰ ਦਵਾਰ, ਨੌਂ ਦਰ ਕਰੇ ਪਾਰ, ਅੱਗੇ ਜਾਣਾ ਸੀਸ ਝੁਕਾਈਆ। ਕਲਜੁਗ ਅੰਤਮ ਲਾਏ ਪਾਰ, ਫੜ ਬਾਂਹੋਂ ਲਏ ਤਰਾਈਆ। ਸ਼ਬਦ ਖੰਡਾ ਫੜ, ਤੇਜ਼ ਕਟਾਰ, ਦਿਵਸ ਰੈਣ ਸੇਵ ਕਮਾਈਆ। ਗੁਰਸਿਖ ਲੜ ਨਾ ਮਰੇ ਵਿਚ ਸੰਸਾਰ, ਚਰਨ ਪ੍ਰੀਤੀ ਘੋਲ ਘੁਮਾਈਆ। ਸ਼ਬਦ ਯੁੱਧ ਕਰੇ ਗੁਰ ਕਰਤਾਰ, ਲੋਆਂ ਪੁਰੀਆਂ ਫੇਰਾ ਪਾਈਆ । ਮਨ ਮਤ ਬੁਧ ਨਾ ਕੋਈ ਵਿਹਾਰ, ਨਾ ਕੋਈ ਜਗਤ ਕਰੇ ਪੜ੍ਹਾਈਆ। ਕਾਰਜ ਸਿਧ ਆਪ ਕਰੇ ਨਿਰੰਕਾਰ, ਕਲਜੁਗ ਅੰਤਮ ਮੇਟ ਮਿਟਾਈਆ। ਨਿਹਕਲੰਕਾ ਲੈ ਅਵਤਾਰ, ਗੁਰ ਗੋਬਿੰਦ ਕਰੇ ਪਿਆਰ, ਸੰਬਲ ਨਗਰੀ ਧਾਮ ਸੁਹਾਈਆ। ਸੰਮਤ ਸੰਮਤੀ ਮਾਰੇ ਮਾਰ, ਗੇੜਾ ਆਪਣੇ ਹੱਥ ਰਖਾਈਆ। ਖੇਲੇ ਖੇਲ ਗੁਰੂ ਰੂਪ ਗੁਰ ਕਰਤਾਰ, ਕਰਤਾ ਪੁਰਖ ਵਡ ਵਡਿਆਈਆ। ਧਰਮੀ ਧਰਮ ਧਰਮ ਕਰੇ ਜੈਕਾਰ, ਕਰਮਾਂ ਗਤ ਨਾ ਵੇਖ ਵਖਾਈਆ। ਨੌਂ ਖੰਡ ਸਤ ਦੀਪ ਏਕਾ ਧਾਰ, ਏਕਾ ਰਿਹਾ ਬੰਧਾਈਆ। ਜਗਤ ਨਿਸ਼ਾਨਾ, ਕਰ ਤਿਆਰ, ਸਤ ਰੰਗਾ ਰੰਗ ਰੰਗਾਈਆ। ਸ੍ਰਿਸ਼ਟ ਦੱਬੀ ਆਪਣੇ ਭਾਰ, ਨਾ ਕੋਈ ਸਕੇ ਪਿਠ ਉਠਾਈਆ। ਘਰ ਘਰ ਦਰ ਦਰ ਰੌਂਦੇ ਜ਼ਾਰੋ ਜ਼ਾਰ, ਗੁਰ ਗੋਬਿੰਦ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖਾਂ ਰਿਹਾ ਸੇਵ ਕਮਾਈਆ।