੪ ਸਾਵਣ ੨੦੧੬ ਬਿਕ੍ਰਮੀ ਗੁਰਬਚਨ ਸਿੰਘ ਦੇ ਘਰ ਪਿੰਡ ਸਦਾ ਸਿੰਘ ਵਾਲਾ ਜ਼ਿਲਾ ਫ਼ਿਰੋਜ਼ਪੁਰ
ਪੁਰਖ ਅਬਿਨਾਸ਼ ਹਰਿ ਨਿਰੰਕਾਰ, ਆਦਿ ਜੁਗਾਦੀ ਏਕ ਏਕੰਕਾਰਿਆ। ਪਾਰਬ੍ਰਹਮ ਪ੍ਰਭ ਪੁਰਖ ਕਰਤਾਰ, ਜੋਤੀ ਨੂਰ ਡਗਮਗਾ ਰਿਹਾ। ਇਕ ਇਕੱਲਾ ਕਰ ਪਸਾਰ, ਅਕਲ ਕਲ ਧਾਰੀ ਨਾਉਂ ਰਖਾ ਲਿਆ। ਮਹੱਲ ਅਟੱਲ ਉਚ ਮਿਨਾਰ, ਥਿਰ ਘਰ ਸਾਚੇ ਆਸਣ ਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾ ਲਿਆ। ਪੁਰਖ ਅਬਿਨਾਸ਼ੀ ਹਰਿ ਨਿਰੰਕਾਰਾ, ਏਕਾ ਏਕ ਅਖਵਾਇੰਦਾ। ਆਦਿ ਨਿਰੰਜਣ ਭੇਵ ਅਪਾਰਾ, ਭੇਵ ਕੋਈ ਨਾ ਪਾਇੰਦਾ। ਜੁਗਾ ਜੁਗੰਤਰ ਲੈ ਅਵਤਾਰਾ, ਆਪਣਾ ਨਾਉਂ ਰਖਾਇੰਦਾ। ਨਿਰਗੁਣ ਸਰਗੁਣ ਬੰਨ੍ਹੇ ਧਾਰਾ, ਸਾਚੀ ਕਲ ਵਰਤਾਇੰਦਾ। ਸ਼ਬਦ ਅਗੰਮੀ ਇਕ ਜੈਕਾਰਾ, ਏਕਾ ਨਾਅਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵਾਸੀ ਪੁਰਖ ਅਬਿਨਾਸ਼ੀ ਇਕ ਇਕੱਲਾ ਸਚ ਮਹੱਲਾ ਘਰ ਸਾਚਾ ਆਪ ਸੁਹਾਇੰਦਾ। ਘਰ ਸਾਚਾ ਸੱਜਣ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਪੁਰਖ ਅਬਿਨਾਸ਼ੀ ਦਰਦ ਦੁੱਖ ਭੈ ਭੰਜਨ, ਏਕਾ ਏਕੰਕਾਰਾ ਨਾਉਂ ਧਰਾਈਆ। ਆਪੇ ਸੰਤ ਮੀਤ ਮੁਰਾਰਾ ਸੱਜਣ, ਆਪ ਆਪਣਾ ਸੰਗ ਨਿਭਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹ, ਆਦਿ ਜੁਗਾਦੀ ਇਕ ਮਲਾਹ, ਏਕਾ ਬੇੜਾ ਰਿਹਾ ਚਲਾਈਆ। ਏਕਾ ਹਰਿ ਨਰ ਅਵਤਾਰ, ਏਕਾ ਜੋਤੀ ਜੋਤ ਜਗਾਇੰਦਾ। ਏਕਾ ਪ੍ਰਭ ਗੁਰ ਕਰਤਾਰ, ਰੂਪ ਅਨੂਪ ਸਤਿ ਸਰੂਪ ਵਟਾਇੰਦਾ। ਏਕਾ ਲੋਆਂ ਪੁਰੀਆਂ ਕਰ ਉਜਿਆਰ, ਬ੍ਰਹਿਮੰਡ ਖੰਡਾਂ ਆਪ ਸੁਹਾਇੰਦਾ। ਏਕਾ ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰ, ਆਪ ਆਪਣਾ ਵੇਸ ਵਟਾਇੰਦਾ। ਤ੍ਰੈਗੁਣ ਮਾਇਆ ਭਰ ਭੰਡਾਰ, ਆਪ ਆਪਣੀ ਦਇਆ ਕਮਾਇੰਦਾ। ਏਕਾ ਪੰਜ ਤੱਤ ਖੇਲੇ ਖੇਲ ਨਿਆਰ, ਆਪ ਆਪਣੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਏਕੰਕਾਰ, ਆਪ ਆਪਣੀ ਕਲ ਵਰਤਾਇੰਦਾ। ਆਪਣੀ ਕਲ ਹਰਿ ਵਰਤੰਤਾ, ਅਕਲ ਕਲਾ ਅਖਵਾਇੰਦਾ। ਜੋਤੀ ਨੂਰ ਸ੍ਰੀ ਭਗਵੰਤਾ, ਰੂਪ ਰੰਗ ਨਾ ਕੋਈ ਵਖਾਇੰਦਾ। ਆਪੇ ਨਾਰੀ ਆਪੇ ਕੰਤਾ, ਆਪ ਆਪਣੀ ਸੇਜ ਹੰਢਾਇੰਦਾ। ਆਪ ਬਣਾਏ ਆਪਣੀ ਬਣਤਾ, ਆਪਣੀ ਰਚਨ ਆਪ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਇਕ ਇਕੱਲਾ ਡੇਰਾ ਲਾਇੰਦਾ। ਇਕ ਇਕੱਲਾ ਏਕੰਕਾਰ, ਆਦਿ ਜੁਗਾਦਿ ਸਮਾਇੰਦਾ। ਸਤਿਗੁਰ ਪੂਰਾ ਨਰ ਨਿਰੰਕਾਰ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਆਪੇ ਸੁਹਾਏ ਬੰਕ ਦੁਵਾਰ, ਸਚਖੰਡ ਦੁਵਾਰਾ ਸੋਭਾ ਪਾਇੰਦਾ। ਨਿਰਗੁਣ ਬਾਤੀ ਦੀਪਕ ਕਰ ਉਜਿਆਰ, ਆਦਿ ਜੁਗਾਦੀ ਡਗਮਗਾਇੰਦਾ। ਕਮਲਾਪਾਤੀ ਮੀਤ ਮੁਰਾਰ, ਪਰਮ ਪੁਰਖ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦਰ ਸੁਹਾਇੰਦਾ। ਏਕਾ ਦਰ ਇਕ ਦਰਵਾਜ਼ਾ, ਥਿਰ ਘਰ ਸਾਚੇ ਆਪ ਉਪਾਇਆ, ਵੇਖਣਹਾਰਾ ਗ਼ਰੀਬ ਨਿਵਾਜ਼ਾ, ਦੂਸਰ ਸੰਗ ਨਾ ਕੋਇ ਰਖਾਇਆ। ਆਪੇ ਰਚਿਆ ਆਪਣਾ ਕਾਜਾ, ਆਪ ਆਪਣਾ ਸਗਨ ਮਨਾਇਆ। ਆਪੇ ਮਾਰੇ ਆਪਣੀ ਵਾਜਾ, ਸ਼ਬਦ ਅਗੰਮੀ ਆਪ ਉਪਾਇਆ। ਥਿਰ ਘਰ ਸਾਚੇ ਸਾਜਣ ਸਾਜਾ, ਚਾਰ ਦਿਵਾਰ ਨਾ ਕੋਈ ਬਣਾਇਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਸ਼ਾਹ ਸੁਲਤਾਨ ਇਕ ਅਖਵਾਇਆ। ਦੋ ਜਹਾਨਾਂ ਫਿਰੇ ਭਾਜਾ, ਲੋਆਂ ਪੁਰੀਆਂ ਫੇਰਾ ਪਾਇਆ। ਅਸਵ ਘੋੜਾ ਰੱਖੇ ਤਾਜਾ, ਸ਼ਬਦ ਸ਼ਬਦੀ ਰਿਹਾ ਦੌੜਾਇਆ। ਆਦਿ ਜੁਗਾਦਿ ਆਪ ਆਪਣੀ ਰੱਖੇ ਲਾਜਾ, ਜੁਗ ਜੁਗ ਆਪਣਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਦੀਨ ਦਿਆਲਾ, ਘਰ ਸਾਚੇ ਬੈਠਾ ਆਸਣ ਲਾਇਆ। ਘਰ ਸਾਚਾ ਸੋਹੇ ਬੰਕ ਸੱਚੀ ਧਰਮਸਾਲ, ਹਰਿ ਸਾਚੀ ਜੋਤ ਜਗਾਈਆ। ਦੀਪਕ ਦੀਵਾ ਏਕਾ ਬਾਲ, ਏਕਾ ਨੂਰ ਕਰੇ ਰੁਸ਼ਨਾਈਆ। ਏਕਾ ਗਗਨ ਸਾਚਾ ਥਾਲ, ਹਰਿ ਸਾਚਾ ਆਪ ਟਿਕਾਈਆ। ਏਕਾ ਚਲੇ ਅਵੱਲੜੀ ਚਾਲ, ਜੁਗ ਜੁਗ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਨੇਹਚਲ ਧਾਮ ਉਚ ਮਹੱਲਾ ਪੁਰਖ ਅਬਨਾਸ਼ੀ ਇਕ ਇਕੱਲਾ ਏਕੰਕਾਰਾ ਨਰ ਨਿਰੰਕਾਰਾ, ਨਿਰਗੁਣ ਬੈਠਾ ਜੋਤ ਜਗਾਈਆ। ਨਿਰਗੁਣ ਦਾਤਾ ਸਤਿ ਸਰੂਪ, ਹਰਿ ਸਾਚਾ ਸਚ ਅਖਵਾਇੰਦਾ। ਨਾ ਕੋਈ ਰੰਗ ਨਾ ਕੋਈ ਰੂਪ, ਨਾ ਕੋਈ ਵੇਖ ਵਖਾਇੰਦਾ। ਨਾ ਕੋਈ ਮਾਤਾ ਨਾ ਕੋਈ ਪੂਤ, ਨਾ ਕੋਈ ਪਿਤਾ ਨਾਉਂ ਧਰਾਇੰਦਾ। ਨਾ ਕੋਈ ਤਾਣਾ ਪੇਟਾ ਨਾ ਕੋਈ ਸੂਤ, ਨਾ ਕੋਈ ਬਾਡੀ ਬਣਤ ਬਣਾਇੰਦਾ। ਵਸਣਹਾਰਾ ਚਾਰੇ ਕੂਟ, ਪਾਰਬ੍ਰਹਮ ਆਪ ਅਖਵਾਇੰਦਾ। ਆਪਣੀ ਕਰਨੀ ਕਰਤਾ ਆਪੇ ਜਾਏ ਤੁਠ, ਆਪ ਆਪਣਾ ਖੇਲ ਖਿਲਾਇੰਦਾ। ਆਦਿ ਜੁਗਾਦੀ ਜੁਗਾ ਜੁਗੰਤਰ ਜਾਏ ਰੁਠ, ਆਪ ਆਪਣਾ ਮੂੰਹ ਭੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਕਾਲ ਮੂਰਤ ਸਾਚੀ ਤੂਰਤ, ਨਾਦ ਅਨਾਦੀ ਨਾਦ ਵਜਾਇੰਦਾ। ਏਕਾ ਨਾਦ ਸ਼ਬਦ ਬ੍ਰਹਿਮਾਦ, ਹਰਿ ਸਾਚਾ ਆਪ ਵਜਾਇੰਦਾ। ਸ਼ਬਦ ਜਣਾਈ ਬੋਧ ਅਗਾਧ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਆਪੇ ਦੇਵੇ ਆਪਣੀ ਦਾਦ, ਆਪਣੀ ਝੋਲੀ ਆਪ ਭਰਾਇੰਦਾ। ਆਪਣੀ ਵਸਤ ਆਪੇ ਲਾਧ, ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵਸੇ ਸਾਚੇ ਘਰ, ਘਰ ਸਾਚਾ ਇਕ ਸੁਹਾਇੰਦਾ। ਥਿਰ ਘਰ ਸਾਚਾ ਹਰਿ ਦੁਵਾਰ, ਹਰਿ ਜੋਤੀ ਜੋਤ ਜਗਾਇੰਦਾ। ਨਿਰਗੁਣ ਨੂਰ ਨੂਰ ਉਜਿਆਰ, ਪਰਵਰਦਿਗਾਰ ਆਪ ਅਖਵਾਇੰਦਾ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਆਇੰਦਾ। ਆਦਿ ਜੁਗਾਦੀ ਏਕਾ ਕਾਰ, ਜੁਗ ਕਰਤਾ ਆਪ ਕਰਾਇੰਦਾ। ਪੁਰਖ ਪ੍ਰਖੋਤਮ ਸਾਚੀ ਧਾਰ, ਪਾਰਬ੍ਰਹਮ ਇਕ ਇਕ ਵਖਾਇੰਦਾ। ਮਰੇ ਨਾ ਜਨਮੇ ਵਿਚ ਸੰਸਾਰ, ਏਕਾ ਰੰਗ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੂਰੋ ਨੂਰ ਡਗਮਗਾਇੰਦਾ। ਜੋਤੀ ਨੂਰ ਦੀਪ ਉਜਾਲਾ, ਹਰਿ ਹਰਿ ਵੱਡੀ ਵਡਿਆਈਆ। ਸਾਚਾ ਸਾਚੀ ਵਸੇ ਧਰਮਸਾਲਾ, ਘਰ ਸਾਚਾ ਇਕ ਸੁਹਾਈਆ। ਆਪੇ ਸ਼ਾਹ ਆਪੇ ਕੰਗਾਲਾ, ਧਨ ਮਾਲਾ ਆਪ ਵਖਾਈਆ। ਆਪੇ ਹੋਏ ਆਪਣਾ ਆਪ ਦਲਾਲਾ, ਆਪਣੀ ਵਸਤ ਆਪ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵਸੇ ਸਾਚੇ ਘਰ, ਸਚਖੰਡ ਦੁਵਾਰਾ ਇਕ ਸੁਹਾਈਆ। ਸਚਖੰਡ ਦੁਵਾਰਾ ਸਾਚਾ ਘਰ, ਹਰਿ ਸਾਚੀ ਜੋਤ ਜਗਾਇੰਦਾ। ਆਪਣਾ ਦੇਵੇ ਆਪੇ ਵਰ, ਆਪ ਆਪਣਾ ਸਗਨ ਮਨਾਇੰਦਾ। ਆਪਣੀ ਕਰਨੀ ਆਪੇ ਕਰ, ਹਰਿ ਕਰਤਾ ਵੇਖ ਵਖਾਇੰਦਾ। ਆਪੇ ਪੁਰਖ ਨਾਰੀ ਨਰ, ਨਰ ਨਰਾਇਣ ਆਪ ਹੋ ਜਾਇੰਦਾ। ਆਪਣੀ ਜੋਤੀ ਅੰਦਰ ਆਪੇ ਜੋਤ ਧਰ, ਜੋਤੀ ਜੋਤ ਡਗਮਗਾਇੰਦਾ। ਆਪਣੀ ਗੋਦੀ ਆਪੇ ਹਰੀ ਕਰ, ਬਾਲ ਨਿਧਾਨਾ ਆਪ ਉਪਜਾਇੰਦਾ। ਸ਼ਬਦ ਸ਼ਬਦੀ ਵਸੇ ਘਰ, ਘਰ ਸਾਚਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੁਤ ਦੁਲਾਰਾ ਏਕੰਕਾਰਾ, ਏਕਾ ਨਾਮ ਉਪਜਾਇੰਦਾ। ਸੁੱਤ ਦੁਲਾਰਾ ਹਰਿ ਬਲਵਾਨ, ਆਪਣਾ ਆਪ ਉਪਜਾਈਆ। ਅਗੰਮ ਅਗੰਮੀ ਧੁਰ ਫ਼ਰਮਾਣ, ਸਾਚਾ ਰਿਹਾ ਸੁਣਾਈਆ। ਸਚਖੰਡ ਵਸੇ ਸਚ ਮਕਾਨ, ਸਚ ਦੁਵਾਰਾ ਇਕ ਸੁਹਾਈਆ। ਰਵ ਸਸ ਨਾ ਕੋਈ ਨਿਸ਼ਾਨ, ਮੰਡਲ ਮੰਡਪ ਨਾ ਕੋਈ ਵਖਾਈਆ। ਨਾ ਕੋਈ ਜ਼ਿਮੀ ਨਾ ਅਸਮਾਨ, ਧਰਤ ਧਵਲ ਨਾ ਕੋਈ ਬਣਾਈਆ। ਲੱਖ ਚੁਰਾਸੀ ਨਾ ਕੋਈ ਪ੍ਰਧਾਨ, ਪੰਜ ਤੱਤ ਨਾ ਕਰੇ ਕੁੜਮਾਈਆ। ਕਰੋੜ ਤੇਤੀਸ ਨਾ ਕੋਈ ਵਖਾਣ, ਗਣ ਗੰਧਰਬ ਨਾ ਕੋਇ ਉਪਾਈਆ। ਹੱਥ ਤ੍ਰਸੂਲ ਨਾ ਕੋਈ ਉਠਾਣ, ਬ੍ਰਹਮਾ ਚਾਰੇ ਵੇਦ ਨਾ ਰਿਹਾ ਵਖਾਨ, ਚਾਰੇ ਮੁਖ ਚਾਰ ਕੁੰਟ ਖੁਲ੍ਹਾਈਆ। ਵਿਸ਼ਨੂੰ ਬਾਸ਼ਕ ਸੇਜਾ ਨਾ ਹੋਏ ਪ੍ਰਧਾਨ, ਸਾਂਗੋ ਪਾਂਗ ਨਾ ਕੋਈ ਹੰਢਾਈਆ। ਨਾ ਕੋਈ ਜੋਧਾ ਸੂਰਬੀਰ ਬਲੀ ਬਲਵਾਨ, ਸ਼ਾਹ ਸੁਲਤਾਨ ਨਾ ਕੋਈ ਦਿਸਾਈਆ। ਨਾ ਕੋਈ ਰੰਕ ਨਾ ਰਾਜਾਨ, ਊਚ ਨੀਚ ਨਾ ਵਡ ਵਡਿਆਈਆ। ਨਾ ਕੋਈ ਮੰਦਰ ਮਸਜਿਦ ਗੁਰੂਦੁਵਾਰ, ਛੱਪਰ ਛੰਨ ਨਾ ਕੋਈ ਛੁਹਾਈਆ। ਤੀਰਥ ਤੱਟ ਅਠਸਠ ਨਾ ਕੋਈ ਇਸ਼ਨਾਨ, ਗੰਗਾ ਗੋਦਾਵਰੀ ਨਾ ਕੋਈ ਨੁਹਾਈਆ। ਨਾ ਕੋਈ ਗੋਪੀ ਨਾ ਕੋਈ ਕਾਹਨ, ਰਾਸ ਮੰਡਲ ਨਾ ਕੋਈ ਨਚਾਈਆ। ਨਾ ਕੋਈ ਸੀਤਾ ਨਾ ਕੋਈ ਰਾਮ, ਨਾ ਕੋਈ ਲੰਕਾ ਗੜ੍ਹ ਤੁੜਾਈਆ। ਨਾ ਕੋਈ ਪੂਜਾ ਵੇਦ ਪਾਠ ਪੁਰਾਨ, ਸ਼ਾਸਤਰ ਸਿਮਰਤ ਨਾ ਕੋਈ ਸੁਣਾਈਆ। ਨਾ ਕੋਈ ਸਾਧ ਸੰਤ ਕਰੇ ਗਿਆਨ, ਆਤਮ ਧਿਆਨ ਨਾ ਕੋਈ ਲਗਾਈਆ। ਨਾ ਕੋਈ ਚਿੱਲਾ ਤੀਰ ਕਮਾਨ, ਨਾ ਕੋਈ ਦੀਸੇ ਰਥ ਰਥਵਾਹੀਆ। ਨਾ ਕੋਈ ਈਸਾ ਮੂਸਾ ਦਿਸੇ ਨਿਸ਼ਾਨ, ਅੰਜੀਲ ਕੁਰਾਨ ਨਾ ਕੋਈ ਸਲਾਹੀਆ। ਇਕ ਇਕੱਲਾ ਏਕੰਕਾਰ ਸ੍ਰੀ ਭਗਵਾਨ, ਆਦਿ ਜੁਗਾਦਿ ਇਕ ਅਖਵਾਈਆ। ਜੁਗਾ ਜੁਗੰਤਰ ਲੋਕਮਾਤ ਵੇਖੇ ਮਾਰ ਧਿਆਨ, ਆਪਣੀ ਰਚਨ ਆਪ ਰਚਾਈਆ। ਲੱਖ ਚੁਰਾਸੀ ਕਰ ਸੰਤਾਨ, ਬ੍ਰਹਮੇ ਝੋਲੀ ਪਾਈਆ। ਪੰਜ ਤੱਤ ਜੀਆ ਦਾਨ, ਆਤਮ ਬ੍ਰਹਮ ਵੰਡ ਵੰਡਾਈਆ। ਮਨ ਮਤ ਬੁੱਧ ਕਰ ਪ੍ਰਧਾਨ, ਨਿਰਗੁਣ ਵਿਚ ਟਿਕਾਈਆ। ਸ਼ਬਦ ਅਨਾਦੀ ਧੁਰ ਫ਼ਰਮਾਣ, ਦਿਵਸ ਰੈਣ ਸੁਣਾਈਆ। ਗੁਰਮੁਖ ਸਾਚੇ ਚਤੁਰ ਸੁਜਾਣ, ਜੁਗ ਜੁਗ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਈਆ। ਖੇਲਣਹਾਰ ਪੁਰਖ ਸਮਰਥਾ, ਅਕਲ ਕਲਾ ਅਖਵਾਇੰਦਾ। ਜੁਗ ਜੁਗ ਚਲਾਏ ਆਪਣੀ ਗਾਥਾ, ਆਪਣਾ ਨਾਉਂ ਧਰਾਇੰਦਾ। ਆਪੇ ਪੂਜਾ ਆਪੇ ਪਾਠਾ, ਇਸ਼ਟ ਦੇਵ ਆਪ ਹੋ ਜਾਇੰਦਾ। ਆਪੇ ਤੀਰਥ ਆਪੇ ਤਾਟਾ, ਸਰ ਸਰੋਵਰ ਆਪ ਨੁਹਾਇੰਦਾ। ਆਪੇ ਚੌਦਾਂ ਲੋਕਾਂ ਖੋਲ੍ਹੇ ਤਾਕਾ, ਚੌਦਾਂ ਹੱਟਾਂ ਵੇਖ ਵਖਾਇੰਦਾ। ਆਪੇ ਲੋਆਂ ਪੁਰੀਆਂ ਬਣੇ ਸਾਕਾ, ਸਾਕੀ ਸਾਚਾ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਲਾਇੰਦਾ। ਜੁਗ ਜੁਗ ਖੇਲ ਹਰਿ ਖਿਲੰਦੜਾ, ਆਦਿ ਅੰਤ ਵੱਡੀ ਵਡਿਆਈਆ। ਨਿਰਗੁਣ ਸਰਗੁਣ ਮੇਲ ਮਿਲੰਦੜਾ, ਘਰ ਸਾਚੇ ਵੱਜੇ ਵਧਾਈਆ। ਸਤਿਗੁਰ ਆਪਣਾ ਰੂਪ ਵਟੰਦੜਾ, ਗੁਰ ਗੁਰ ਨਾਉਂ ਧਰਾਈਆ। ਗੁਰਮੁਖ ਸਾਚੇ ਵੇਖ ਵਖੰਦੜਾ, ਕਾਇਆ ਮੰਦਰ ਖੋਜ ਖੁਜਾਈਆ। ਹਰਿਜਨ ਸਾਚੇ ਮੇਲ ਮਿਲੰਦੜਾ, ਮੇਲਣਹਾਰ ਬੇਪਰਵਾਹੀਆ। ਗੁਰਮੁਖਾਂ ਬਜ਼ਰ ਕਪਾਟੀ ਤੋੜੇ ਜੰਦਰਾ, ਸ਼ਬਦ ਅਗੰਮੀ ਸੱਟ ਲਗਾਈਆ। ਜੂਠਾ ਝੂਠਾ ਮੇਟੇ ਪੰਧੜਾ, ਪੰਚ ਵਿਕਾਰਾ ਦਰ ਦੁਰਕਾਈਆ। ਅਨਹਦ ਸਾਚਾ ਰਾਗ ਸੁਣਾਏ ਛੰਦੜਾ, ਧੁਨ ਅਨਾਦੀ ਆਪ ਉਪਜਾਈਆ। ਅੰਮ੍ਰਿਤ ਸਾਚਾ ਜਾਮ ਆਪ ਪਿਅੰਦੜਾ, ਸਰ ਸਰੋਵਰ ਇਕ ਨੁਹਾਈਆ। ਸੁਰਤੀ ਸ਼ਬਦੀ ਮੇਲ ਮਿਲੰਦੜਾ, ਗੁਰ ਪੂਰੇ ਵਡ ਵਡਿਆਈਆ। ਦੋ ਜਹਾਨੀ ਪੰਧ ਮੁਕੰਦੜਾ, ਜਿਸ ਜਨ ਬਖ਼ਸ਼ੇ ਚਰਨ ਸਰਨ ਸੱਚੀ ਸਰਨਾਈਆ। ਲੱਖ ਚੁਰਾਸੀ ਗੇੜ ਕਟੰਦੜਾ, ਜਮ ਕੀ ਫਾਸੀ ਰਹਿਣ ਨਾ ਪਾਈਆ। ਦਰਗਹਿ ਸਾਚੀ ਧਾਮ ਸੁਹੰਦੜਾ, ਥਿਰ ਘਰ ਬੈਠਾ ਬੇਪਰਵਾਹੀਆ। ਗੁਰ ਚੇਲੇ ਏਕਾ ਰੰਗ ਰਗੰਦੜਾ, ਰੰਗੇ ਰੰਗ ਉਤਰ ਕਦੇ ਨਾ ਜਾਈਆ। ਜੁਗ ਜੁਗ ਆਪਣਾ ਵੇਸ ਵਟੰਦੜਾ, ਭੇਖਾਧਾਰੀ ਭੇਖ ਧਰਾਈਆ। ਸ਼ਾਹੋ ਭੂਪ ਆਪ ਅਖਵੰਦੜਾ, ਸਚ ਸੁਲਤਾਨ ਹਰਿ ਰਘੁਰਾਈਆ। ਆਪਣਾ ਮਾਰਗ ਆਪ ਚਲੰਦੜਾ, ਸਤਿਜੁਗ ਤ੍ਰੇਤਾ ਦੁਆਪਰ ਵੇਖੇ ਆਪਣੀ ਥਾਈਂਆ। ਕਲਜੁਗ ਕੂੜਾ ਕੂੜੇ ਧੰਦੇ ਲਗੰਦੜਾ, ਜੂਠ ਝੂਠ ਕਰੇ ਕੁੜਮਾਈਆ। ਜੀਵ ਜੰਤ ਭਾਗਾਂ ਮੰਦੜਾ, ਪੰਜ ਤੱਤ ਹੋਇਆ ਹਲਕਾਈਆ। ਨੇਤਰ ਨੈਣ ਆਤਮ ਅੰਧੜਾ, ਲੋਚਣ ਨੈਣ ਨਾ ਕੋਈ ਖੁਲ੍ਹਾਈਆ। ਮਦਿਰਾ ਮਾਸੀ ਪਾਪੀ ਗੰਦੜਾ, ਪਾਇਆ ਵਰ ਨਾ ਹਰਿ ਸਾਚਾ ਮਾਹੀਆ। ਸਾਚੀ ਡੋਲੀ ਨਾ ਕੋਈ ਚੜੰਦੜਾ, ਬਣ ਕੁਹਾਰ ਨਾ ਕੋਈ ਉਠਾਈਆ। ਰਾਏ ਧਰਮ ਰਾਹ ਤਕੰਦੜਾ, ਲਾੜੀ ਮੌਤ ਕਰੇ ਕੁੜਮਾਈਆ। ਗੁਰ ਗੋਬਿੰਦ ਜੋਧਾ ਸੂਰਬੀਰ ਬਖ਼ਸ਼ੰਦੜਾ, ਗੁਰ ਨਾਨਕ ਮੇਲਾ ਸਹਿਜ ਸੁਭਾਈਆ। ਜੋ ਜਨ ਚਰਨ ਪ੍ਰੀਤੀ ਸਾਚੀ ਰੀਤੀ ਮਾਤ ਰਖੰਦੜਾ, ਪਤਿਤ ਪੁਨੀਤੀ ਵੇਖ ਵਖਾਈਆ। ਹਸਤ ਕੀਟੀ ਏਕਾ ਧਾਮ ਸੁਹੰਦੜਾ, ਰਾਜ ਰਾਜਾਨ ਸ਼ਾਹ ਸੁਲਤਾਨ ਰਾਓ ਰੰਕ ਦੁਵਾਰ ਬੰਕ ਏਕਾ ਘਰ ਵਖਾਈਆ। ਜਨ ਭਗਤਾਂ ਹੋਏ ਸਦ ਬਖ਼ਸ਼ੰਦੜਾ, ਬਖ਼ਸ਼ਣਹਾਰ ਆਪ ਹੋ ਜਾਈਆ। ਅੰਤਮ ਆਤਮ ਦੇਵੇ ਨਿਜਾ ਨੰਦੜਾ, ਨਿਝ ਆਤਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਜੁਗ ਜੁਗ ਲੱਗੀ ਵੇਖੇ ਬਸੰਤਰ, ਚਾਰ ਕੁੰਟ ਦਹਿ ਦਿਸ਼ਾ ਨਿਰਗੁਣ ਆਪਣੀ ਫੇਰੀ ਪਾਈਆ। ਨਿਰਗੁਣ ਰੂਪ ਪੁਰਖ ਅਕਾਲ, ਏਕਾ ਏਕ ਏਕੰਕਾਰਿਆ। ਚਲੇ ਚਲਾਏ ਅਵੱਲੜੀ ਚਾਲ, ਭੇਵ ਅਭੇਦਾ ਭੇਵ ਛੁਪਾ ਰਿਹਾ। ਸੰਗ ਰਖਾਏ ਕਾਲ ਮਹਾਂਕਾਲ, ਦਰ ਦੁਵਾਰੇ ਸੇਵ ਲਗਾ ਰਿਹਾ। ਭਗਤ ਵਛਲ ਦੀਨ ਕ੍ਰਿਪਾਲ, ਦੀਨਾਂ ਨਾਥਾਂ ਮੇਲ ਮਿਲਾ ਰਿਹਾ। ਦੇਵੇ ਨਾਮ ਸੱਚਾ ਧਨ ਮਾਲ, ਸਚ ਖ਼ਜ਼ਾਨਾ ਇਕ ਵਖਾ ਰਿਹਾ। ਲੱਖ ਚੁਰਾਸੀ ਵਿਚੋਂ ਵਿਰੋਲੇ ਹਰਿਜਨ ਸਾਚੇ ਲਾਲ, ਨਾਮ ਮਧਾਣਾ ਏਕਾ ਪਾ ਲਿਆ। ਗੁਰ ਸ਼ਬਦ ਵਿਚੋਲਾ ਬਣ ਦਲਾਲ, ਗੁਰਮੁਖ ਸਾਚੇ ਮੇਲ ਮਿਲਾ ਲਿਆ। ਫਲ ਲਗਾਏ ਕਾਇਆ ਡਾਲ੍ਹ, ਅੰਮ੍ਰਿਤ ਮੇਵਾ ਇਕ ਖੁਵਾ ਲਿਆ। ਸਰ ਸਰੋਵਰ ਭਰਿਆ ਤਾਲ, ਤੀਰਥ ਤੱਟ ਇਕ ਵਖਾ ਲਿਆ। ਤੋੜਣਹਾਰਾ ਜਗਤ ਜੰਜਾਲ, ਲੋਕਮਾਤ ਵੇਸ ਵਟਾ ਲਿਆ। ਸੰਤ ਸੁਹੇਲੇ ਗੁਰੂ ਗੁਰੂ ਗੁਰ ਚੇਲੇ ਸਤਿਗੁਰ ਪੂਰਾ ਆਪੇ ਭਾਲ, ਆਪ ਆਪਣੀ ਸੇਵ ਕਮਾ ਰਿਹਾ। ਵੇਲੇ ਅੰਤ ਕੰਤ ਭਗਵੰਤ ਸੰਤ ਕਰੇ ਪ੍ਰਿਤਪਾਲ, ਗੁਰਮੁਖ ਸੱਜਣ ਮੀਤ ਆਪ ਤਰਾ ਲਿਆ। ਜੀਵ ਜੰਤ ਹੋਏ ਕੰਗਾਲ, ਹਰਿ ਕਾ ਨਾਮ ਸਾਚਾ ਵਣਜ ਹੱਟ ਨਾ ਕਿਸੇ ਵਿਕਾ ਲਿਆ। ਪੰਜ ਤੱਤ ਕਾਇਆ ਮਾਟੀ ਦਿਸੇ ਖਾਲ, ਰੱਤੀ ਨਾਮ ਨਾ ਕੋਈ ਟਿਕਾ ਲਿਆ। ਗੁਰਮੁਖ ਵਿਰਲੇ ਘਾਲਣ ਰਹੇ ਘਾਲ, ਰਸਨਾ ਜਿਹਵਾ ਹਰਿ ਗੁਣ ਗਾ ਲਿਆ। ਆਦਿ ਜੁਗਾਦਿ ਜੁਗਾ ਜੁਗੰਤ ਜਨ ਭਗਤਾਂ ਕਰੇ ਆਪ ਸੰਭਾਲ, ਆਪਣੀ ਗੋਦੀ ਆਪ ਉਠਾ ਲਿਆ। ਕਲਜੁਗ ਕੂੜਾ ਵਜਾਏ ਤਾਲ, ਡੰਕਾ ਡੋਰੂ ਹੱਥ ਉਠਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਵੇਸ ਵਟਾ ਲਿਆ। ਵੇਸ ਅਵੱਲਾ ਇਕ ਇਕੱਲਾ, ਏਕਾ ਏਕ ਕਰਾਇੰਦਾ। ਵਸਣਹਾਰਾ ਜਲਾਂ ਥਲਾਂ, ਹਰ ਘਟ ਡੇਰਾ ਆਪੇ ਲਾਇੰਦਾ। ਸਚ ਸਿੰਘਾਸਣ ਆਸਣ ਮੱਲਾ, ਪੁਰਖ ਅਬਿਨਾਸ਼ਣ ਖੇਲ ਖਲਾਇੰਦਾ। ਆਪੇ ਕਰੇ ਆਪਣਾ ਵਲ ਛਲਾ, ਬਲ ਬਾਵਨ ਆਪ ਛਲਾਇੰਦਾ। ਤ੍ਰੇਤਾ ਦੁਆਪਰ ਕਰਿਆ ਹੱਲਾ, ਆਪਣਾ ਬਲ ਧਰਾਇੰਦਾ। ਕਲਜੁਗ ਅੰਤਮ ਫੜਿਆ ਪੱਲਾ, ਸੋਹੰ ਖੰਡਾ ਹੱਥ ਉਠਾਇੰਦਾ। ਜੋਤੀ ਸ਼ਬਦੀ ਆਪੇ ਰਲਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹ, ਸ਼ਬਦ ਸਰੂਪੀ ਬਣ ਮਲਾਹ, ਕਲਜੁਗ ਅੰਤਮ ਦੱਸੇ ਰਾਹ, ਸਤਿਜੁਗ ਸਾਚਾ ਮਾਰਗ ਲਾਇੰਦਾ। ਕਲਜੁਗ ਤੇਰੀ ਹੱਕ ਹਕੀਕਤ, ਹਰਿ ਸਾਚਾ ਵੇਖ ਵਖਾਇੰਦਾ । ਆਪੇ ਹੋਇਆ ਲਾਸ਼ਰੀਕਤ, ਸ਼ਰਅ ਸ਼ਰੀਅਤ ਮੂਲ ਚੁਕਾਇੰਦਾ। ਨਬੀ ਰਸੂਲਾ ਜਾਣੇ ਅਕੀਦਤ, ਆਲਮ ਉਲਮਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਕਲਮਾ ਨਾਮ ਅਮਾਮ, ਕਾਇਨਾਤ ਪਿਆਏ ਸਾਚਾ ਜਾਮ, ਪੀਰ ਦਸਤਗੀਰ ਸ਼ਾਹ ਹਕੀਰ, ਏਕਾ ਰੰਗ ਰੰਗਾਇੰਦਾ। ਏਕਾ ਰੰਗ ਰੰਗ ਕਰਤਾਰਾ, ਆਪਣਾ ਆਪ ਚੜ੍ਹਾਇੰਦਾ। ਨੂਰ ਇਲਾਹੀ ਬੇਐਬ ਪਰਵਰਦਿਗਾਰਾ, ਮੁਕਾਮੇ ਹੱਕ ਵਖਾਏ ਇਕ ਐਨਲਹੱਕ ਨਾਅਰਾ, ਦਰ ਸਾਚਾ ਆਪ ਲਗਾਇੰਦਾ। ਚੌਦਾਂ ਤਬਕਾਂ ਦਏ ਹੁਲਾਰਾ, ਚੌਦਾਂ ਚੌਦਾਂ ਵੇਖ ਵਖਾਇੰਦਾ। ਮੱਕਾ ਕਾਅਬਾ ਖੇਲ ਅਪਾਰਾ, ਸ਼ਾਹ ਨਵਾਬਾ ਫੇਰਾ ਪਾਇੰਦਾ। ਹੱਕ ਜਨਾਬਾ ਹੋ ਨਿਆਰਾ, ਆਪਣੀ ਵੰਡਣ ਆਪ ਵੰਡਾਇੰਦਾ। ਅਗੈਬ ਅਗੈਬੀ ਮਾਰੇ ਮਾਰਾ, ਅਜ਼ਮਤੋ ਕਸਮਤੋ ਭੇਵ ਕੋਈ ਨਾ ਪਾਇੰਦਾ। ਖ਼ਾਲਕ ਖ਼ਲਕ ਕਰੇ ਪਿਆਰਾ, ਖ਼ਾਲਕ ਖ਼ਲਕ ਵਿਚ ਸਮਾਇੰਦਾ। ਏਕਾ ਕਲਮਾ ਕਰ ਤਿਆਰਾ, ਏਕਾ ਅਲਫੀ ਅਲਫ ਪਹਿਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਅਗੰਮ ਅਪਾਰ, ਆਪ ਆਪਣੀ ਰਚਨ ਰਚਾਇੰਦਾ। ਰਾਮ ਰਾਮਾ ਹਰਿ ਅਵਤਾਰ, ਆਪਣੀ ਕਲ ਵਰਤਾਇੰਦਾ। ਰਾਧਾ ਕ੍ਰਿਸ਼ਨ ਕਰੇ ਪਿਆਰ, ਜੈ ਜੈ ਮੁਖ ਸਲਾਹਿੰਦਾ। ਆਦਿ ਸ਼ਕਤੀ ਹੋ ਤਿਆਰ, ਦਿਵਸ ਰੈਣ ਡਗਮਗਾਇੰਦਾ। ਨਮੋ ਦੇਵ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਇੰਦਾ। ਅਕਾਲ ਮੂਰਤ ਖੇਲ ਅਪਾਰ, ਅਜੂਨੀ ਰਹਿਤ ਵੇਸ ਵਟਾਇੰਦਾ । ਏਕੰਕਾਰ ਕਰ ਪਸਾਰ, ਸਤਿ ਨਾਮ ਮੰਤਰ ਆਪ ਦ੍ਰਿੜਾਇੰਦਾ। ਕਰਤਾ ਪੁਰਖ ਕਰਨੇਹਾਰ, ਵੇਦ ਕਤੇਬ ਭੇਵ ਨਾ ਪਾਇੰਦਾ। ਪੁਰਖ ਅਬਿਨਾਸ਼ੀ ਹੋ ਤਿਆਰ, ਆਪ ਆਪਣਾ ਵੇਸ ਵਟਾਇੰਦਾ। ਚੌਥੇ ਜੁਗ ਪਾਏ ਸਾਰ, ਚਾਰੇ ਕੁੰਟਾਂ ਵੇਖ ਵਖਾਇੰਦਾ। ਅਗਾਧ ਬੋਧ ਸ਼ਬਦ ਧੁਨਕਾਰ, ਗੀਤ ਸੁਹਾਗੀ ਏਕਾ ਗਾਇੰਦਾ। ਆਪਣਾ ਬੋਲ ਆਪ ਜੈਕਾਰ, ਆਪਣਾ ਨਾਅਰਾ ਆਪੇ ਲਾਇੰਦਾ। ਸੋ ਪੁਰਖ ਨਿਰੰਜਣ ਹੋ ਉਜਿਆਰ, ਸੱਸੇ ਉਪਰ ਹੋੜਾ ਆਪੇ ਲਾਇੰਦਾ। ਨਿਰਗੁਣ ਸਰਗੁਣ ਕਰੇ ਕਾਰ, ਕਰਨੀ ਕਰਤਾ ਕਿਰਤ ਕਮਾਇੰਦਾ । ਹੰ ਬ੍ਰਹਮ ਕਰ ਪਸਾਰ, ਪਾਰਬ੍ਰਹਮ ਰੂਪ ਵਟਾਇੰਦਾ। ਸੋਹੰ ਸ਼ਬਦ ਧੁਰ ਕਰਤਾਰ, ਆਦਿ ਜੁਗਾਦਿ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਰੰਗ ਹਰਿਜਨ ਸਾਚੇ ਆਪ ਰੰਗਾਇੰਦਾ। ਏਕਾ ਰੰਗ ਰੰਗਣਹਾਰਾ, ਏਕਾ ਦਰ ਸੁਹਾਈਆ। ਗੁਰਮੁਖਾਂ ਚਰਨ ਪ੍ਰੀਤੀ ਮੰਗਣਹਾਰਾ, ਏਕਾ ਲੇਖਾ ਰਿਹਾ ਸਮਝਾਈਆ। ਸਾਚੀ ਰੀਤੀ ਨੀਤੀ ਬੰਨ੍ਹਣਹਾਰਾ, ਰਾਮ ਨਾਮ ਘਸਵਟੀ ਏਕਾ ਲਾਈਆ। ਊਚਾਂ ਨੀਚਾਂ ਕਰੇ ਵਿਚਾਰਾ, ਰਾਓ ਰੰਕਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਵੇਸ ਨਰ ਨਰੇਸ਼, ਦਰ ਦਰਵੇਸ਼ ਆਪ ਵਟਾਈਆ। ਨਾਨਕ ਨਿਰਗੁਣ ਧਾਰ, ਗੁਰ ਸ਼ਬਦ ਮਾਤ ਚਲਾਈਆ। ਅੰਗਦ ਕੀਆ ਅੰਗੀਕਾਰ, ਲਹਿਣਾ ਲਹਿਣੇ ਝੋਲੀ ਪਾਈਆ। ਅਮਰੂ ਅੰਮ੍ਰਿਤ ਆਤਮ ਦੇਵੇ ਠਾਰ, ਭਰ ਪਿਆਲਾ ਜਾਮ ਪਿਆਈਆ। ਰਾਮ ਦਾਸ ਗੁਰ ਪਾਰ ਉਤਾਰ, ਹਰਿ ਮੇਲਾ ਸਹਿਜ ਸੁਭਾਈਆ। ਗੁਰ ਅਰਜਨ ਭਰਿਆ ਸ਼ਬਦ ਭੰਡਾਰ, ਗੁਰ ਨਾਨਕ ਵੰਡ ਵੰਡਾਈਆ। ਲੇਖਾ ਲਿਖਿਆ ਅਪਰ ਅਪਾਰ, ਸੰਤ ਭਗਤ ਭਗਵੰਤ ਏਕਾ ਥਾਨ ਸੁਹਾਈਆ। ਗੁਰੂ ਗ੍ਰੰਥ ਗੁਰ ਕਰ ਤਿਆਰ, ਗੁਰਮਤ ਇਕ ਸਮਝਾਈਆ। ਹਰਿ ਮੰਦਰ ਸੋਹੇ ਬੰਕ ਦੁਵਾਰ, ਕਾਇਆ ਕੰਚਨ ਗੜ੍ਹ ਵਖਾਈਆ। ਅੱਠੇ ਪਹਿਰ ਸ਼ਬਦ ਧੁਨਕਾਰ, ਅਨਹਦ ਸਾਚਾ ਰਾਗ ਅਲਾਈਆ। ਪੰਚਮ ਸਖੀਆਂ ਗਾਵਣ ਵਾਰੋ ਵਾਰ, ਆਪਣੀ ਸੇਵਾ ਆਪ ਕਮਾਈਆ। ਨਿਰਗੁਣ ਬਾਤੀ ਕਰ ਉਜਿਆਰ, ਜੋਤ ਨਿਰੰਜਣ ਡਗਮਗਾਈਆ। ਏਕਾ ਮੇਲਾ ਧੁਰ ਦਰਬਾਰ, ਗੁਰ ਮੰਤਰ ਬਾਣੀ ਨਾਮ ਦ੍ਰਿੜਾਈਆ। ਗੁਰਮੁਖ ਵਿਰਲਾ ਕਰੇ ਵਿਚਾਰ, ਕਲਜੁਗ ਸੁੱਤੀ ਸਰਬ ਲੋਕਾਈਆ। ਹਰਿ ਗੋਬਿੰਦ ਗੁਰ ਗੁਰ ਅਪਾਰ, ਦੋਏ ਧਾਰ ਬੰਧਾਈਆ। ਹਰਿਰਾਏ ਹਰਿ ਦਏ ਅਧਾਰ, ਉਰਧ ਕਵਲ ਬਿਗਸਾਈਆ। ਹਰਿ ਕ੍ਰਿਸ਼ਨ ਵਸੇ ਘਰ ਬਾਰ, ਬਾਲ ਬਾਲਾ ਰੁੱਤ ਵਖਾਈਆ। ਤੇਗ ਬਹਾਦਰ ਤੇਗ ਤਿਆਰ, ਆਪਣੇ ਨਾਮ ਚਲਾਈਆ। ਸੁੱਤ ਦੁਲਾਰ ਕਰ ਤਿਆਰ, ਪਾਰਬ੍ਰਹਮ ਖ਼ੁਸ਼ੀ ਮਨਾਈਆ। ਗੋਬਿੰਦ ਗੁਰ ਖ਼ਬਰਦਾਰ, ਲੋਕਮਾਤ ਕਰੇ ਰੁਸ਼ਨਾਈਆ। ਮਿਲਿਆ ਮੇਲ ਪੁਰਖ ਕਰਤਾਰ, ਵਿਛੜ ਕਦੇ ਨਾ ਜਾਈਆ। ਲੇਖਾ ਦੇਵੇ ਸਰਬ ਸੰਸਾਰ, ਸਾਚੀ ਸਿਖਿਆ ਇਕ ਸਮਝਾਈਆ। ਪੰਚਮ ਮੀਤਾ ਕਰ ਪਿਆਰ, ਪੰਚਮ ਮੇਲਾ ਮੇਲ ਮਿਲਾਈਆ। ਨਾਮ ਖੰਡਾ ਖਿਚ ਕਟਾਰ, ਤਿਖੀ ਧਾਰ ਵਖਾਈਆ। ਗੁਰਸਿਖ ਰੰਗ ਚੜ੍ਹਿਆ ਅਪਾਰ, ਪ੍ਰੇਮ ਰੰਗਣ ਇਕ ਰੰਗਾਈਆ। ਅੰਮ੍ਰਿਤ ਪਿਆਲਾ ਕਰ ਤਿਆਰ, ਸਾਚਾ ਖੰਡਾ ਵਿਚ ਫਿਰਾਈਆ। ਸ਼ਬਦ ਪੜ੍ਹੇ ਹਰਿ ਪੜ੍ਹਣੇਹਾਰ, ਗੁਰ ਸ਼ਬਦੀ ਸ਼ਬਦ ਸੁਣਾਈਆ। ਅੰਮ੍ਰਿਤ ਕਰਿਆ ਠੰਡੀ ਠਾਰ, ਸਾਂਤਕ ਸਤਿ ਸਤਿ ਕਰਾਈਆ। ਗੁਰਮੁਖਾਂ ਦਿਤਾ ਕਰ ਪਿਆਰ, ਪੰਚਮ ਨਾਮ ਕਰੇ ਰੁਸ਼ਨਾਈਆ। ਤਨ ਪਹਿਨਾਏ ਇਕ ਇਕ ਕਟਾਰ, ਪੰਜਾਂ ਚੋਰਾਂ ਡੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮੇਲਾ ਆਪ ਮਿਲਾਈਆ। ਪੰਚਮ ਮੇਲਾ ਗੁਰ ਮਿਲਾਇਆ, ਮੇਲਣਹਾਰ ਦਇਆ ਕਮਾਈਆ। ਆਪੇ ਦਰ ਮੰਗਣ ਆਇਆ, ਆਪਣੀ ਝੋਲੀ ਅੱਗੇ ਡਾਹੀਆ। ਆਪੇ ਚੇਲਾ ਨਾਮ ਧਰਾਇਆ, ਗੁਰ ਗੋਬਿੰਦ ਨਿਉਂ ਨਿਉਂ ਸੀਸ ਝੁਕਾਈਆ। ਗੁਰਸਿਖ ਤੇਰੀ ਵਡ ਵਡਿਆਇਆ, ਤੇਰਾ ਮੇਰਾ ਏਕਾ ਰੰਗ ਰੰਗਾਈਆ। ਜੋ ਜਨ ਸਤਿਗੁਰ ਪੂਰਾ ਹਿਰਦੇ ਅੰਦਰ ਰਿਹਾ ਧਿਆਇਆ, ਵਿਛੜ ਕਦੇ ਨਾ ਜਾਈਆ। ਨਾਨਕ ਨਿਰਗੁਣ ਹੋਏ ਸਹਾਇਆ, ਅੱਠੇ ਪਹਿਰ ਸੇਵ ਕਮਾਈਆ । ਕਲਜੁਗ ਅੰਤਮ ਵੇਸ ਵਟਾਇਆ, ਜੋਤੀ ਜਾਮਾ ਭੇਖ ਕਰਾਈਆ। ਨਿਹਕਲੰਕਾ ਨਾਉਂ ਧਰਾਇਆ, ਸੰਬਲ ਨਗਰੀ ਡੇਰਾ ਲਾਈਆ। ਜਗਤ ਨੇਤਰ ਕਿਸੇ ਦਿਸ ਨਾ ਆਇਆ, ਗੁਰਮੁਖਾਂ ਆਪਣਾ ਨੇਤਰ ਦਏ ਖੁਲ੍ਹਾਈਆ। ਨਾਨਕ ਸੋਹੰ ਢੋਲਾ ਸਾਚਾ ਗਾਇਆ, ਗੁਰੂ ਗ੍ਰੰਥ ਦਏ ਗਵਾਹੀਆ। ਅੰਤਮ ਤੋਲਾ ਬਣ ਕੇ ਆਇਆ, ਤੇਰਾਂ ਤੇਰਾਂ ਤੇਰਾਂ ਤੇਰੀ ਧਾਰ ਚਲਾਈਆ। ਸੰਮਤ ਸੋਲਾਂ ਵੇਸ ਵਟਾਇਆ, ਵੀਹ ਸੌ ਬਿਕ੍ਰਮੀ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਸ਼ਬਦ ਸਰੂਪੀ ਲੜ ਫੜਾਇਆ, ਆਪਣਾ ਪੱਲੂ ਅੱਗੇ ਡਾਹੀਆ। ਅੰਦਰ ਮੰਦਰ ਡੂੰਘੀ ਕੰਦਰ ਉਪਰ ਚੜ੍ਹ ਡੇਰਾ ਲਾਇਆ, ਬੰਦ ਕਵਾੜੀ ਕੁੰਡਾ ਲਾਹੀਆ। ਅੱਗੇ ਖੜ ਦਰਸ ਦਿਖਾਇਆ, ਸਵਛ ਸਰੂਪੀ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਚਾਰ ਵਰਨ ਜਨ ਭਗਤ ਹਰਿਜਨ ਗੁਰਮੁਖ ਗੁਰਸਿਖ ਦੇਵੇ ਸਾਚਾ ਵਰ, ਏਕਾ ਨਾਮ ਝੋਲੀ ਪਾਈਆ । ਸਾਚਾ ਨਾਮ ਸ਼ਬਦ ਗਿਆਨ, ਗੁਰ ਮੰਤਰ ਆਪ ਦ੍ਰਿੜਾਇੰਦਾ। ਸਤਿਗੁਰ ਪੂਰੇ ਚਰਨ ਧਿਆਨ, ਸਾਚੀ ਭਗਤੀ ਭਗਤ ਸਿਖਾਇੰਦਾ। ਦੇਵੇ ਦਰਸ ਸ੍ਰੀ ਭਗਵਾਨ, ਆਦਿ ਸ਼ਕਤ ਰੂਪ ਵਟਾਇੰਦਾ। ਗੁਰਮੁਖ ਸੱਜਣ ਵਿਛੜ ਕਦੇ ਨਾ ਜਾਣ, ਜਿਸ ਜਨ ਆਪਣੇ ਦਰ ਬਹਾਇੰਦਾ। ਅਮਰਾ ਪਦ ਅੰਤਮ ਪਾਣ, ਜੋਤੀ ਜੋਤ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਮੇਲ ਮਿਲਾਏ ਸਾਚੇ ਘਰ, ਜਗਤ ਵਿਛੋੜਾ ਫੰਦ ਕਟਾਇੰਦਾ। ਜਗਤ ਵਿਛੋੜਾ ਤੁਟੇ ਨਾਤਾ, ਸਤਿਗੁਰ ਪੂਰਾ ਆਪ ਤੁੜਾਇੰਦਾ । ਮੇਲ ਮਿਲਾਏ ਪੁਰਖ ਬਿਧਾਤਾ ਵਿਛੜ ਕਦੇ ਨਾ ਜਾਇੰਦਾ। ਮਿਟੇ ਰੈਣ ਅੰਧੇਰੀ ਰਾਤਾ, ਸਤਿਗੁਰ ਸਾਚਾ ਚੰਨ ਚੜ੍ਹਾਇੰਦਾ। ਸ਼ਬਦ ਸੁਣਾਏ ਸਾਚੀ ਗਾਥਾ, ਸੋਹੰ ਢੋਲਾ ਆਪ ਸੁਣਾਇੰਦਾ। ਲਹਿਣਾ ਦੇਣਾ ਚੁਕੇ ਮਸਤਕ ਮਾਥਾ, ਪੂਰਬ ਲਹਿਣਾ ਝੋਲੀ ਪਾਇੰਦਾ। ਏਥੇ ਓਥੇ ਦੋ ਜਹਾਨਾਂ ਨਿਭਾਏ ਸਾਥਾ, ਸਗਲਾ ਸੰਗ ਆਪ ਅਖਵਾਇੰਦਾ। ਪੰਜ ਤੱਤ ਚਲਾਏ ਕਾਇਆ ਰਾਥਾ, ਰਥ ਰਥਵਾਹੀ ਕਾਇਆ ਮੰਦਰ ਅੰਦਰ ਡੇਰਾ ਲਾਇੰਦਾ। ਲਹਿਣਾ ਦੇਣਾ ਜਗਤ ਜੁਗ ਪੂਜਾ ਪਾਠਾ, ਜੋ ਜਨ ਨੇਤਰ ਲੋਚਣ ਨੈਣ ਦਰਸ਼ਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲੇ ਆਪਣੇ ਦਰ, ਦਰ ਮੇਲਾ ਗੁਰੂ ਗੁਰ ਚੇਲਾ, ਚੇਲਾ ਗੁਰ ਆਪ ਹੋ ਜਾਇੰਦਾ।
