੮ ਸਾਵਣ ੨੦੧੬ ਬਿਕ੍ਰਮੀ ਵਧਾਵਾ ਸਿੰਘ ਦੇ ਘਰ ਪਿੰਡ ਮਹਰਾਜ
ਹਰਿ ਮਿਹਰਵਾਨ ਸ਼ਾਹ ਸੁਲਤਾਨਾ, ਆਦਿ ਅੰਤ ਏਕੰਕਾਰਿਆ। ਪਾਰਬ੍ਰਹਮ ਸ੍ਰੀ ਭਗਵਾਨਾ, ਇਕ ਇਕੱਲਾ ਖੇਲ ਅਪਾਰਿਆ। ਆਦਿ ਨਿਰੰਜਣ ਜੋਤ ਮਹਾਨਾ, ਨੂਰੋ ਨੂਰ ਡਗਮਗਾ ਰਿਹਾ। ਵਸਣਹਾਰਾ ਸਚ ਮਕਾਨਾ, ਸਚਖੰਡ ਦੁਵਾਰਾ ਇਕ ਉਪਾ ਰਿਹਾ। ਏਕਾ ਰਾਗ ਇਕ ਤਰਾਨਾ, ਏਕਾ ਸ਼ਬਦ ਅਲ੍ਹਾ ਰਿਹਾ। ਏਕਾ ਦੇਵਣਹਾਰਾ ਦਾਨ ਧੁਰ ਫ਼ਰਮਾਣਾ, ਏਕਾ ਹੁਕਮ ਸੁਣਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਆਪ ਅਖਵਾ ਰਿਹਾ। ਅਬਿਨਾਸ਼ੀ ਕਰਤਾ ਏਕੰਕਾਰ, ਅਕਲ ਕਲਾ ਅਖਵਾਇੰਦਾ। ਆਦਿ ਜੁਗਾਦੀ ਖੇਲ ਅਪਾਰ, ਪਰਮ ਪੁਰਖ ਆਪ ਕਰਾਈਆ। ਨਿਰਗੁਣ ਬਾਤੀ ਜੋਤ ਉਜਿਆਰ, ਨੂਰੋ ਨੂਰ ਡਗਮਗਾਈਆ। ਨਾ ਕੋਈ ਦੂਸਰ ਦਿਸੇ ਹੋਰ ਅਕਾਰ, ਨਾ ਕੋਈ ਰਚਨ ਰਚਾਈਆ। ਏਕਾ ਵਸੇ ਸਚ ਦੁਵਾਰ, ਬੰਕ ਦੁਵਾਰਾ ਇਕ ਸੁਹਾਈਆ। ਸ਼ਾਹੋ ਭੂਪ ਸੱਚੀ ਸਰਕਾਰ, ਸਚ ਸਿਕਦਾਰ ਇਕ ਅਖਵਾਈਆ। ਇਕ ਇਕੱਲਾ ਖੇਲੇ ਖੇਲ ਨਿਰਗੁਣ ਧਾਰ, ਅਕਾਲ ਮੂਰਤ ਵੱਡੀ ਵਡਿਆਈਆ। ਅਜੂਨੀ ਰਹਿਤ ਭੇਵ ਅਪਾਰ, ਭੇਵ ਅਭੇਦਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤ ਕਰੇ ਰੁਸ਼ਨਾਈਆ। ਜੋਤੀ ਨੂਰ ਨੂਰ ਉਜਾਲਾ, ਹਰਿ ਹਰਿ ਵੇਸ ਵਟਾਇੰਦਾ। ਪਰਮ ਪੁਰਖ ਪ੍ਰਭ ਦੀਨ ਦਿਆਲਾ, ਆਦਿ ਜੁਗਾਦੀ ਖੇਲ ਖਲਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲਾ, ਚਾਲ ਨਿਰਾਲੀ ਇਕ ਚਲਾਇੰਦਾ। ਦੀਨਾਂ ਬੰਧਪ ਦੀਨ ਦਿਆਲਾ, ਦਰ ਘਰ ਸਾਚੇ ਸੋਭਾ ਪਾਇੰਦਾ। ਅਗਨੀ ਜੋਤੀ ਨੂਰ ਜਵਾਲਾ, ਆਦਿ ਸ਼ਕਤੀ ਡਗਮਗਾਇੰਦਾ। ਸ਼ਬਦ ਅਨਾਦੀ ਵੱਜੇ ਤਾਲਾ, ਤਾਲ ਤਲਵਾੜਾ ਆਪ ਵਜਾਇੰਦਾ। ਵਸਣਹਾਰਾ ਧਰਮ ਸੱਚੀ ਧਰਮਸਾਲਾ, ਦਰ ਮੰਦਰ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹ, ਪਰਵਰਦਿਗਾਰ ਆਪ ਅਖਵਾਇੰਦਾ। ਬੇਪਰਵਾਹ ਬੇਅੰਤ, ਭੇਵ ਕੋਈ ਨਾ ਪਾਈਆ। ਖੇਲੇ ਖੇਲ ਸ੍ਰੀ ਭਗਵੰਤ, ਭਗਵਨ ਜੋਤੀ ਨੂਰ ਰੁਸ਼ਨਾਈਆ। ਆਪੇ ਨਾਰੀ ਆਪੇ ਕੰਤ, ਹਰਿ ਮੰਦਰ ਆਪ ਸੁਹਾਈਆ। ਆਪ ਬਣਾਏ ਆਪਣੀ ਬਣਤ, ਆਪ ਆਪਣੀ ਰਚਨ ਰਚਾਈਆ। ਆਪੇ ਗਾਏ ਆਪਣਾ ਛੰਤ, ਆਪਣਾ ਸ਼ਬਦ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਰੁਸ਼ਨਾਈਆ। ਜੋਤੀ ਨੂਰ ਨਿਰਾਕਾਰ, ਨਿਰਗੁਣ ਨਾਉਂ ਧਰਾਇੰਦਾ। ਮਾਤ ਪਿਤ ਨਾ ਕੋਈ ਪਿਆਰ, ਨਾ ਕੋਈ ਹਿੱਤ ਵਖਾਇੰਦਾ। ਨਾ ਕੋਈ ਸੱਜਣ ਮੀਤ ਮੁਰਾਰ, ਸਾਕ ਸੈਣ ਨਾ ਕੋਈ ਬਣਾਇੰਦਾ। ਨਾ ਕੋਈ ਨਾਤਾ ਪੰਜ ਤੱਤ ਅਕਾਰ, ਸਰਗੁਣ ਵੇਸ ਨਾ ਕੋਈ ਧਰਾਇੰਦਾ। ਇਕ ਇਕੱਲਾ ਏਕੰਕਾਰ, ਆਪਣੀ ਕਲ ਵਰਤਾਇੰਦਾ। ਜੋਤੀ ਬਾਤੀ ਕਰ ਤਿਆਰ, ਆਪਣਾ ਨੂਰ ਆਪ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਸੁਤੇ ਪ੍ਰਕਾਸ਼ ਆਪ ਕਰਾਇੰਦਾ। ਸੁਤੇ ਪ੍ਰਕਾਸ਼ ਲਾਲ ਗੁਲਾਲ, ਹਰਿ ਸਾਚੀ ਰਚਨ ਰਚਾਈਆ। ਕੰਚਨ ਰੂਪ ਜੋਤ ਜਲਾਲ, ਜੋਤੀ ਨੂਰੀ ਬੇਪਰਵਾਹੀਆ। ਸੂਹਾ ਵੇਸ ਦਰ ਦਰਵੇਸ ਮੂਰਤ ਅਕਾਲ, ਇਕ ਵਖਾਈਆ। ਚੌਥੀ ਧਾਰ ਛੁਟੀ ਕਾਰ, ਨਿਰਗੁਣ ਆਪਣਾ ਰੰਗ ਰੰਗਾਈਆ। ਪੀਲਾ ਵੇਸ ਨਰ ਨਰੇਸ਼, ਨਰ ਹਰਿ ਸਾਚਾ ਆਪ ਮੁਕਾਈਆ। ਨੀਲੀ ਧਾਰ ਆਪੇ ਵੇਖ, ਆਪਣਾ ਰੰਗ ਰੰਗਾਈਆ। ਕਾਲਾ ਰੰਗ ਸਾਚਾ ਸੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਈਆ। ਵੇਸ ਅਵੱਲਾ ਏਕੰਕਾਰ, ਆਪਣਾ ਆਪ ਕਰਾਇੰਦਾ। ਵਲੀਆ ਛਲੀਆ ਸਿਰਜਣਹਾਰ, ਭੇਵ ਕੋਈ ਨਾ ਪਾਇੰਦਾ। ਵਸੇ ਨੇਹਚਲ ਧਾਮ ਅਟਲਿਆ ਕਰ ਪਸਾਰ, ਦੀਵਾ ਬਾਤੀ ਇਕ ਰਖਾਇੰਦਾ। ਕਮਲਾਪਾਤੀ ਹੋ ਤਿਆਰ, ਆਪਣੀ ਗਾਥੀ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਸਚ ਮਹੱਲਾ, ਉਚ ਅਟੱਲਾ ਨੇਹਚਲ ਧਾਮ ਪੁਰਖ ਅਬਿਨਾਸ਼ੀ ਆਪਣਾ ਆਪ ਉਪਾਇੰਦਾ। ਵਸਿਆ ਘਰ ਮੰਦਰ ਸੁਲਤਾਨ, ਨਿਰਗੁਣ ਦਾਤਾ ਬੇਪਰਵਾਹੀਆ। ਆਦਿ ਜੁਗਾਦੀ ਨੌਜਵਾਨ, ਨਾ ਮਰੇ ਨਾ ਜਾਈਆ। ਏਕਾ ਤਖ਼ਤ ਤਾਜ ਸ੍ਰੀ ਭਗਵਾਨ, ਪਾਰਬ੍ਰਹਮ ਆਪ ਹੰਢਾਈਆ। ਆਦਿ ਨਿਰੰਜਣ ਫੜ ਨਿਸ਼ਾਨ, ਸਚ ਦੁਵਾਰੇ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਮਹੱਲਾ ਸੱਚੀ ਸਰਕਾਰ, ਨਿਰਗੁਣ ਖੇਲੇ ਖੇਲ ਅਪਾਰ, ਆਪਣੀ ਰਚਨਾ ਆਪ ਰਚਾਈਆ। ਨਿਰਗੁਣ ਮਹੱਲਾ ਉਚ ਅਟਾਰੀ, ਸਚਖੰਡ ਆਸਣ ਲਾਇੰਦਾ। ਇਕ ਇਕੱਲਾ ਖੇਲ ਅਪਾਰੀ, ਬ੍ਰਹਿਮੰਡ ਖੰਡ ਵੇਸ ਵਟਾਇੰਦਾ। ਸ਼ਬਦੀ ਸ਼ਬਦ ਸ਼ਬਦ ਜੈਕਾਰੀ, ਆਪ ਆਪਣਾ ਨਾਉਂ ਧਰਾਇੰਦਾ। ਨਾਉਂ ਨਿਰੰਕਾਰਾ ਵੇਸ ਮਦਾਰੀ, ਵੇਸ ਅਵੇਸਾ ਵੇਸ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਸ਼ਬਦ ਸਲਾਹ, ਪਾਰਬ੍ਰਹਮ ਪ੍ਰਭ ਬੇਪਰਵਾਹ, ਆਪਣਾ ਹੁਕਮ ਆਪ ਸੁਣਾਇੰਦਾ। ਹੁਕਮੇ ਅੰਦਰ ਹਰਿ ਹਰਿ ਵਸਿਆ, ਹਰਿ ਹੁਕਮ ਵੱਡੀ ਵਡਿਆਈਆ। ਆਪਣੇ ਹੁਕਮ ਆਪੇ ਵਸਿਆ, ਆਪੇ ਸੇਵ ਕਮਾਈਆ। ਪੁਰਖ ਬਿਧਾਤਾ ਫਿਰੇ ਨੱਸਿਆ, ਦੂਰ ਦੁਰਾਡਾ ਪੰਧ ਮੁਕਾਈਆ। ਸੇਵ ਲਗਾਏ ਰਵ ਸਸਿਆ, ਜੋਤੀ ਨੂਰ ਡਗਮਗਾਈਆ। ਬਾਣ ਨਿਰਾਲਾ ਤੀਰ ਏਕਾ ਕਸਿਆ, ਏਕਾ ਚਿਲੇ ਰਿਹਾ ਚੜ੍ਹਾਈਆ। ਸਚਖੰਡ ਦੁਵਾਰੇ ਨਿਰਗੁਣ ਰੂਪ ਆਪਣੇ ਦੁਵਾਰੇ ਬਹਿ ਬਹਿ ਆਪੇ ਹੱਸਿਆ, ਆਪ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵੇ ਆਪਣਾ ਵਰ, ਆਪਣੀ ਝੋਲੀ ਆਪ ਭਰਾਈਆ। ਆਪਣਾ ਵਰ ਆਪੇ ਦੇ, ਆਪੇ ਖੇਲ ਖਲਾਇੰਦਾ। ਆਪ ਆਪਣਾ ਲਾਏ ਨਾਂਹ, ਆਪੇ ਤੋੜ ਚੜ੍ਹਾਇੰਦਾ। ਆਪੇ ਮਾਤਾ ਆਪੇ ਪੇ, ਬਾਲ ਬਾਲਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵਸਿਆ ਸਾਚੇ ਘਰ, ਸਾਚਾ ਘਰ ਇਕ ਸੁਹਾਇੰਦਾ। ਸਾਚੇ ਘਰ ਪੁਰਖ ਅਕਾਲ, ਇਕ ਇਕੱਲਾ ਏਕੰਕਾਰਿਆ। ਜੁਗਾ ਜੁਗੰਤਰ ਅਵੱਲੜੀ ਚਾਲ, ਆਪ ਆਪਣੀ ਚਾਲ ਚਲਾ ਰਿਹਾ। ਖੇਲੇ ਖੇਲ ਦੀਨ ਦਿਆਲ, ਦਇਆਨਿਧ ਵੇਸ ਵਟਾ ਰਿਹਾ। ਏਕਾ ਬਾਤੀ ਦੀਪਕ ਬਾਲ, ਆਪ ਆਪਣੀ ਜੋਤ ਜਗਾ ਰਿਹਾ। ਬ੍ਰਹਮਾ ਵਿਸ਼ਨ ਕਰੇ ਪ੍ਰਿਤਪਾਲ, ਸ਼ਿਵ ਸ਼ੰਕਰ ਸੰਗ ਨਿਭਾ ਲਿਆ। ਕਰੋੜ ਤੇਤੀਸਾ ਫਲ ਲਗਾਏ ਡਾਲ, ਸੁਰਪਤ ਰਾਜਾ ਇੰਦ ਸੰਗ ਰਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾ ਲਿਆ, ਹਰਿ ਹਰਿ ਸਾਚਾ ਵੇਸ ਵਟਾਏ, ਪਾਰਬ੍ਰਹਮ ਵੱਡੀ ਵਡਿਆਈਆ। ਤ੍ਰੈਗੁਣ ਮੀਤਾ ਮੀਤ ਅਖਵਾਏ, ਮੀਤ ਮੁਰਾਰਾ ਇਕ ਰਘੁਰਾਈਆ। ਤ੍ਰੈਗੁਣ ਵਸਤ ਝੋਲੀ ਪਾਏ, ਰਾਜਸ ਤਾਮਸ ਸਾਂਤਕ ਸਤਿ ਸਤਿ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਸੁਹਾਏ, ਆਪ ਆਪਣੀ ਬੂਝ ਬੁਝਾਈਆ। ਜਾਗਰਤ ਜੋਤ ਹਰਿ ਜਗਾ, ਲੱਖ ਚੁਰਾਸੀ ਡੇਰਾ ਲਾਇੰਦਾ। ਮਨ ਮਤ ਬੁੱਧ ਵਿਚ ਟਿਕਾ, ਨਿਰਗੁਣ ਆਪਣੀ ਧਾਰ ਬੰਧਾਇੰਦਾ। ਘਰ ਵਿਚ ਘਰ ਦਏ ਸੁਹਾ, ਮਹੱਲ ਅਟੱਲ ਉਚ ਮਿਨਾਰ ਇਕ ਵਖਾਇੰਦਾ। ਸ਼ਬਦ ਅਗੰਮੀ ਧੁਨ ਉਪਜਾ, ਅਨਹਦ ਰਾਗ ਅਲਾਇੰਦਾ। ਨਿਰਗੁਣ ਜੋਤੀ ਜੋਤ ਜਗਾ, ਜੋਤ ਨਿਰੰਜਣ ਸੇਵਾ ਲਾਇੰਦਾ। ਸਾਚਾ ਮੰਦਰ ਵੇਖ ਵਖਾ, ਬੰਕ ਦੁਵਾਰਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਆਪਣੀ ਰਚਨ ਰਚਾਇੰਦਾ। ਆਪਣੀ ਰਚਨਾ ਹਰਿ ਰਚਾਏ, ਹਰਿ ਸਤਿਗੁਰ ਵਡ ਵਡਿਆਈਆ। ਲੱਖ ਚੁਰਾਸੀ ਵੇਸ ਵਟਾਏ, ਘਟ ਮੰਦਰ ਡੇਰਾ ਲਾਈਆ। ਸ਼ਬਦ ਅਨਾਦੀ ਧੁਨ ਉਪਜਾਏ, ਆਪ ਆਪਣਾ ਰਾਗ ਸੁਣਾਈਆ। ਸੰਤ ਸੁਹੇਲੇ ਆਪ ਉਠਾਏ, ਦੇ ਮਤ ਆਪ ਸਮਝਾਈਆ। ਭਗਤ ਵਛਲ ਹਰਿ ਰਘੁਰਾਏ, ਹਰਿ ਭਗਤਨ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਤ ਜਗਤ ਜੁਗ ਆਪਣੇ ਹੱਥ ਰਖਾਈਆ। ਜੁਗਤ ਜੁਗ ਕਰਨੇਹਾਰਾ, ਕਰਤਾ ਪੁਰਖ ਅਖਵਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰਾ, ਬ੍ਰਹਮਾ ਸੁੱਤ ਸਮਝਾਇੰਦਾ। ਏਕਾ ਦੇਵੇ ਨਾਮ ਅਧਾਰਾ, ਏਕਾ ਬੂਝ ਬੁਝਾਇੰਦਾ। ਖੇਲੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਨਾ ਆਇੰਦਾ। ਸਤਿਜੁਗ ਤੇਰੀ ਸਾਚੀ ਧਾਰਾ, ਸਤਿ ਪੁਰਖ ਨਿਰੰਜਣ ਆਪ ਚਲਾਇੰਦਾ। ਏਕਾ ਸ਼ਬਦ ਏਕੰਕਾਰਾ, ਓਮ ਰੂਪ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੂਜੀ ਬਣੇ ਕੁਦਰਤ ਧਾਰਾ, ਹੰ ਬ੍ਰਹਮ ਆਪ ਅਖਵਾਇੰਦਾ। ਸਤਿਜੁਗ ਤੇਰਾ ਸਾਚਾ ਰੰਗ, ਹਰਿ ਸਾਚਾ ਵੇਖ ਵਖਾਈਆ। ਵਾਰ ਅਠਾਰਾਂ ਆਤਮ ਸੇਜਾ ਮਾਣ ਪਲੰਘ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਪੇ ਵਸੇ ਸਦਾ ਸੰਗ, ਵਿਛੜ ਕਦੇ ਨਾ ਜਾਈਆ। ਆਪ ਧਾਰ ਵਹਾਏ ਗੰਗ, ਜਮਨਾ ਸੁਰਸਤੀ ਆਪ ਸੁਹਾਈਆ। ਆਪੇ ਕੰਢਾ ਸ਼ੌਹ ਦਰਯਾਏ ਲੰਘ, ਆਪਣਾ ਬੇੜਾ ਆਪ ਚਲਾਈਆ। ਆਪ ਵਜਾਏ ਨਾਮ ਮਰਦੰਗ, ਆਪਣਾ ਰਾਗ ਆਪ ਅਲਾਈਆ। ਸੁਰਸਤੀ ਨਾਰ ਮੰਗੀ ਮੰਗ, ਏਕਾ ਵਸਤ ਝੋਲੀ ਪਾਈਆ। ਛੱਤੀ ਰਾਗ ਲਾਏ ਅੰਗ, ਫਲ ਫੁਲਵਾੜੀ ਆਪ ਸੁਹਾਈਆ। ਵਡ ਦਾਤਾ ਸੂਰਾ ਸਰਬੰਗ, ਪਾਰਬ੍ਰਹਮ ਵੱਡੀ ਵਡਿਆਈਆ। ਲੋਆਂ ਪੁਰੀਆਂ ਆਪੇ ਲੰਘ, ਬ੍ਰਹਮਾ ਵਿਸ਼ਨ ਸ਼ਿਵ ਵੇਖ ਵਖਾਈਆ। ਅਸਵ ਘੋੜੇ ਕਸਿਆ ਤੰਗ, ਚਿੱਟਾ ਅਸਵ ਆਪ ਦੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਵਿਚ ਬ੍ਰਹਿਮੰਡ, ਲੋਕਮਾਤ ਕਰੇ ਰੁਸ਼ਨਾਈਆ। ਬ੍ਰਹਿਮੰਡ ਹਰਿ ਖੇਲ ਅਪਾਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਰਵ ਸਸ ਦਏ ਹੁਲਾਰਾ, ਏਕਾ ਕਿਰਨਾ ਕਿਰਨਾ ਬੂਝ ਬੁਝਾਈਆ। ਏਕਾ ਮੰਡਲ ਮੰਡਪ ਦਏ ਸਹਾਰਾ, ਤਾਰਾ ਮੰਡਲ ਵੇਖ ਵਖਾਈਆ। ਗਗਨ ਗਗਨੰਤਰ ਹੋ ਉਜਿਆਰਾ, ਏਕਾ ਨੂਰ ਕਰੇ ਰੁਸ਼ਨਾਈਆ। ਪੁਰੀ ਬ੍ਰਹਮ ਵਡ ਅਧਾਰਾ, ਏਕਾ ਨਾਮ ਪੜ੍ਹਾਈਆ। ਸ਼ਿਵ ਸ਼ੰਕਰ ਕਰ ਪਿਆਰਾ, ਚਰਨ ਕਵਲ ਇਕ ਦਰਸਾਈਆ। ਵਿਸ਼ਨੂੰ ਮੀਤਾ ਮੀਤ ਮੁਰਾਰਾ, ਆਪ ਆਪਣੇ ਅੰਕ ਲਗਾਈਆ। ਕਰੋੜ ਤੇਤੀਸਾ ਦਏ ਅਧਾਰਾ, ਏਕਾ ਅੰਮ੍ਰਿਤ ਜਾਮ ਪਿਆਈਆ। ਗਣ ਗੰਧਰਬ ਇਕ ਹੁਲਾਰਾ, ਏਕਾ ਰਾਗ ਅਲਾਈਆ। ਕਿਨਰ ਯੱਛਪ ਕਰ ਉਜਿਆਰਾ, ਆਪਣੀ ਸੇਵਾ ਆਪ ਕਰਾਈਆ। ਲੋਕਮਾਤ ਖੇਲ ਅਪਾਰਾ, ਲੱਖ ਚੁਰਾਸੀ ਰਚਨ ਰਚਾਈਆ। ਨੌ ਦਸ ਗਿਆਰਾ ਬੀਸ ਤੀਸ ਚਾਰ ਚਾਰ ਜੁਗ ਵੱਜੀ ਵਧਾਈਆ। ਰਾਗ ਛਤੀਸ ਕਰ ਪਿਆਰਾ, ਦੰਦ ਬਤੀਸ ਗਾਈਆ। ਇਕ ਹਦੀਸ ਸਿਰਜਣਹਾਰਾ, ਆਦਿ ਜੁਗਾਦਿ ਆਪ ਉਠਾਈਆ। ਜੁਗ ਜੁਗ ਪੀਸਣ ਰਿਹਾ ਪੀਸ, ਆਪਣੀ ਚੱਕੀ ਆਪ ਚਲਾਈਆ। ਦਾਤਾ ਦਾਨੀ ਸ਼ਾਹੋ ਸ਼ਬੀਸ, ਲੱਖ ਚੁਰਾਸੀ ਹਦੀਸ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਖੇਲ ਖਲਾਈਆ। ਸਤਿਜੁਗ ਦੇਵੇ ਸਤਿ ਹੁਲਾਰਾ, ਪਾਰਬ੍ਰਹਮ ਪ੍ਰਭ ਖੇਲ ਖਲਾਇੰਦਾ। ਆਪ ਆਪਣਾ ਲੈ ਅਵਤਾਰਾ, ਆਪ ਆਪਣਾ ਰੂਪ ਵਟਾਇੰਦਾ। ਸਤਿਜੁਗ ਸਾਚੇ ਖੇਲ ਅਪਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਲਾਇੰਦਾ। ਤ੍ਰੇਤੇ ਤ੍ਰੀਆ ਹਰਿ ਹਰਿ ਵੇਸ, ਏਕਾ ਏਕ ਕਰਾਇਆ। ਪਾਰਬ੍ਰਹਮ ਪ੍ਰਭ ਸਦਾ ਅਦੇਸ, ਭੇਵ ਕੋਈ ਨਾ ਰਾਇਆ। ਸੇਵਾ ਲਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਗਣਪਤ ਗਣੇਸ਼ ਆਪ ਅਖਵਾਇਆ। ਆਪੇ ਸੁੱਤਾ ਬਾਸ਼ਕ ਸੇਜ, ਸਾਂਗੋ ਪਾਂਗ ਆਪ ਹੰਢਾਇਆ। ਆਪੇ ਕਰੇ ਆਪਣਾ ਵੇਸ, ਇਸ਼ਟ ਦੇਵ ਆਪ ਹੋ ਜਾਇਆ। ਆਪੇ ਵਸ਼ਿਸ਼ਟ ਨਰ ਨਰੇਸ਼, ਨਿਰਗੁਣ ਸਰਗੁਣ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇਆ। ਜੁਗ ਜੁਗ ਨਾਉਂ ਹਰਿ ਨਿਰੰਕਾਰ, ਆਪਣਾ ਆਪ ਉਪਾਇੰਦਾ। ਖੜਗ ਖੰਡਾ ਤੇਜ਼ ਕਟਾਰ, ਏਕਾ ਹੱਥ ਉਠਾਇੰਦਾ। ਮਾਰਨਹਾਰਾ ਸਾਚੀ ਮਾਰ, ਗੜ੍ਹ ਹੰਕਾਰ ਤੁੜਾਇੰਦਾ। ਵੇਖਣਹਾਰਾ ਦਰ ਦੁਵਾਰ, ਘਰ ਘਰ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੇਤਾ ਤੇਰਾ ਪਾਰ ਕਿਨਾਰ, ਆਪੇ ਆਪ ਕਰਾਇੰਦਾ। ਤ੍ਰੇਤਾ ਉਤਰਿਆ ਪਾਰ ਕਿਨਾਰਾ, ਲੰਕਾ ਗੜ੍ਹ ਤੁੜਾਈਆ। ਰਾਵਣ ਸੁੱਤਾ ਪੈਰ ਪਸਾਰਾ, ਛੇ ਸ਼ਾਸਤਰ ਚਾਰ ਵੇਦ ਨਾ ਕੋਈ ਪੜ੍ਹਾਈਆ। ਨਾ ਕੋਈ ਰੋਵੇ ਜ਼ਾਰੋ ਜ਼ਾਰਾ, ਸਿਰ ਤਾਜ ਨਾ ਕੋਈ ਵਖਾਈਆ। ਰਾਮ ਨਾਮ ਇਕ ਉਜਿਆਰਾ, ਏਕਾ ਕਰੇ ਪੜ੍ਹਾਈਆ। ਗਰੀਬ ਨਿਮਾਣਿਆਂ ਪਾਵੇ ਸਾਰਾ, ਭੀਲਣੀ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੇਤਾ ਤੇਰਾ ਵੇਖੇ ਘਰ, ਦੁਆਪਰ ਸਾਚੀ ਜੋਤ ਜਗਾਈਆ। ਦੁਆਪਰ ਸਾਚੀ ਜੋਤ ਜਗਾ, ਹਰਿ ਹਰਿ ਵੇਖ ਵਖਾਈਆ। ਵੇਦ ਵਿਆਸਾ ਲਏ ਉਪਾ, ਪੁਰਾਨ ਅਠਾਰਾਂ ਲੇਖ ਲਿਖਾਈਆ। ਕਾਹਨਾ ਕ੍ਰਿਸ਼ਨਾ ਰੂਪ ਨਾਮ ਬੰਸਰੀ ਇਕ ਵਜਾਈਆ । ਅਰਜਨ ਮੇਲਾ ਸਹਿਜ ਸੁਭਾ, ਗੀਤਾ ਗਿਆਨ ਇਕ ਦ੍ਰਿੜਾਈਆ। ਅੰਤਮ ਲਹਿਣਾ ਦੇਣਾ ਦਏ ਚੁਕਾ, ਦੋਹਾਂ ਧਿਰਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਈਆ। ਦੁਆਪਰ ਅੰਤਮ ਉਤਰਿਆ ਪਾਰ, ਕਲਜੁਗ ਕੂੜਾ ਲਏ ਅੰਗੜਾਈਆ। ਪੁਰਖ ਅਬਿਨਾਸ਼ੀ ਮੰਗੇ ਮੰਗ ਭਿਖਾਰ, ਦੋਵਾਂ ਜੋੜ ਸੀਸ ਝੁਕਾਈਆ। ਪਾਰਬ੍ਰਹਮ ਪ੍ਰਭ ਕਿਰਪਾ ਧਾਰ, ਦੇਵੇ ਵਰ ਬੇਪਰਵਾਹੀਆ। ਲੇਖਾ ਚਾਰ ਲੱਖ ਬੱਤੀ ਹਜ਼ਾਰ, ਚੌਥੇ ਜੁਗ ਕਰੀ ਕੁੜਮਾਈਆ। ਤੇਰਾ ਰੂਪ ਹੋਏ ਵਿਭਚਾਰ, ਤੇਰੇ ਨਾਮ ਫਿਰੇ ਦੁਹਾਈਆ। ਤੇਰੀ ਖੜਗ ਤੇਰੀ ਧਾਰ, ਤੇਰਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਕਲਜੁਗ ਸਾਚੇ ਰਿਹਾ ਸਮਝਾਈਆ। ਕਲਜੁਗ ਕੂੜੇ ਚੜ੍ਹਿਆ ਚਾ, ਦਰ ਸਾਚੇ ਖ਼ੁਸ਼ੀ ਮਨਾਇੰਦਾ। ਪੁਰਖ ਅਬਿਨਾਸ਼ੀ ਸਚ ਮਲਾਹ, ਬੇੜਾ ਮਾਤ ਚਲਾਇੰਦਾ। ਆਪਣਾ ਮਰਦੰਗ ਨਾਮ ਵਜਾ, ਚਾਰੋਂ ਕੁੰਟ ਸੁਣਾਇੰਦਾ। ਰਾਮ ਨਾਮ ਇਕ ਭੁਲਾ, ਹਰਿ ਕਾ ਨਾਮ ਨਾ ਕੋਈ ਗਾਇੰਦਾ। ਘਰ ਘਰ ਸੱਥਰ ਦਿਆਂ ਵਿਛਾ, ਆਪ ਆਪਣਾ ਖੇਲ ਖਲਾਇੰਦਾ। ਨਾਤਾ ਤੋੜੇ ਪੁਤਰਾਂ ਮਾਂ, ਭੈਣ ਭਾਈ ਨਾ ਕੋਈ ਰਖਾਇੰਦਾ। ਆਪਣੀ ਕਰਨੀ ਕਰਾ, ਆਪਣੇ ਬਲ ਬਾਂਹ, ਆਪ ਆਪਣਾ ਜ਼ੋਰ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਆਪਣਾ ਲੇਖਾ ਆਪ ਸਮਝਾਇੰਦਾ। ਕਲਜੁਗ ਉਠਿਆ ਨੌਜਵਾਨ, ਧਰਤ ਮਾਤ ਕਰੇ ਕੁੜਮਾਈਆ। ਨਾਲ ਰਲਾਇਆ ਪੰਜ ਸ਼ੈਤਾਨ, ਪੰਚ ਵਿਕਾਰ ਮੋਹ ਰਲਾਈਆ। ਅੰਤਮ ਉਤਰਿਆ ਵਿਚ ਮੈਦਾਨ, ਆਪ ਆਪਣਾ ਬਲ ਧਰਾਈਆ। ਬੁੱਧ ਮਤ ਹੋਈ ਹੈਰਾਨ, ਮਨ ਡੌਰੂ ਇਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਆਪ ਵਰਤਾਈਆ। ਕਲਜੁਗ ਇਕ ਇਕੱਲਾ ਦਏ ਹੁਲਾਰਾ, ਲੱਖ ਚੁਰਾਸੀ ਨਾ ਸਕੇ ਹੁਲਾਈਆ। ਨੇਤਰ ਰੋਇਆ ਜ਼ਾਰੋ ਜ਼ਾਰਾ, ਨੈਣ ਨੇਤਰ ਨੀਰ ਵਹਾਈਆ। ਮੰਗੇ ਮੰਗ ਚਰਨ ਦੁਵਾਰਾ, ਨਿਰਧਨ ਆਪਣਾ ਰੂਪ ਵਟਾਈਆ। ਮੇਰਾ ਨਾ ਚਲੇ ਕੋਈ ਚਾਰਾ, ਦੂਸਰ ਸੰਗ ਨਾ ਕੋਈ ਵਖਾਈਆ। ਪੁਰਖ ਅਬਿਨਾਸ਼ੀ ਕਰ ਪਿਆਰਾ, ਏਕਾ ਸ਼ਬਦ ਰਿਹਾ ਸੁਣਾਈਆ। ਤੇਰਾ ਮੇਰਾ ਇਕ ਅਧਾਰਾ, ਤੇਰਾ ਲਹਿਣਾ ਝੋਲੀ ਪਾਈਆ। ਪੰਜ ਤੱਤ ਕਰ ਅਕਾਰਾ, ਈਸਾ ਮੂਸਾ ਤੇਰਾ ਸੰਗ ਰਲਾਈਆ। ਨਾਲ ਰਲਾਏ ਮੁਹੰਮਦੀ ਯਾਰਾ, ਚਾਰ ਯਾਰੀ ਕਰੇ ਕੁੜਮਾਈਆ। ਅੱਲਾ ਰਾਣੀ ਨਾਰ ਮੁਟਿਆਰਾ, ਸਚ ਕਰੇ ਕੁੜਮਾਈਆ। ਏਕਾ ਕਲਮਾ ਏਕਾ ਨਾਅਰਾ, ਏਕਾ ਨਬੀ ਸੁਣਾਈਆ। ਇਕ ਰਸੂਲ ਹੋ ਉਜਿਆਰਾ, ਏਕਾ ਸਬਕ ਪੜ੍ਹਾਈਆ। ਏਕਾ ਸ਼ਰਅ ਸ਼ਰੀਯਤ ਕਰ ਪਸਾਰਾ, ਕਾਇਨਾਤ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਦੇਵੇ ਸਾਚਾ ਵਰ, ਤੇਰਾ ਸੰਗ ਆਪ ਨਿਭਾਈਆ। ਕਲਜੁਗ ਤੇਰਾ ਅੰਤਮ ਸੰਗ, ਸੰਗ ਮੁਹੰਮਦ ਆਪ ਨਿਭਾਵਨਾ। ਚਾਰ ਯਾਰੀ ਵੱਜੇ ਮਰਦੰਗ, ਅੱਲਾ ਰਾਣੀ ਡੌਰੂ ਹੱਥ ਉਠਾਵਣਾ। ਹਰਿ ਹਰਿ ਨਾਮ ਕਰਨਾ ਭੰਗ, ਏਕਾ ਨਾਅਰਾ ਸੱਚਾ ਲਾਵਣਾ। ਐਨਲਹੱਕ ਲੱਗੇ ਅੰਗ, ਹੱਕ ਹਕੀਕਤ ਇਕ ਵਖਾਵਣਾ। ਲਾਸ਼ਰੀਕ ਸੂਰਾ ਸਰਬੰਗ, ਚੌਦਾਂ ਤਬਕਾਂ ਵੇਖ ਵਖਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਸ ਆਪਣਾ ਧਰ, ਆਪ ਆਪਣਾ ਨਾਉਂ ਵਡਿਆਵਣਾ। ਕਲਜੁਗ ਅੰਤਮ ਦੋਏ ਧਾਰ, ਹਰਿ ਸਾਚਾ ਆਪ ਚਲਾਇੰਦਾ। ਬ੍ਰਹਮਾ ਵੇਤਾ ਨਾ ਪਾਏ ਸਾਰ, ਭੇਵ ਅਭੇਦਾ ਭੇਵ ਰਖਾਇੰਦਾ। ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਨਾਉਂ ਧਰਾਇੰਦਾ। ਕਲਜੁਗ ਅੰਤਮ ਹੋ ਤਿਆਰ, ਚਾਰੇ ਕੁੰਟਾਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਇੰਦਾ। ਕਲਜੁਗ ਕੂੜਾ ਰੰਗ, ਚਾਰ ਕੁੰਟ ਚੜ੍ਹਨਿਆ। ਘਰ ਘਰ ਝੂਠ ਵੱਜੇ ਮਰਦੰਗ, ਦਰ ਦੁਵਾਰੇ ਫਿਰੇ ਭੰਨਿਆ। ਕੋਈ ਨਾ ਦਿਸੇ ਸਾਚਾ ਸੰਗ, ਲੱਖ ਚੁਰਾਸੀ ਹੋਈ ਅੰਨਿਆ। ਜਨ ਭਗਤ ਗੁਰਮੁਖ ਗੁਰਸਿਖ ਮੰਗੀ ਸਾਚੀ ਮੰਗ, ਨੇਤਰ ਰੋ ਰੋ ਨੀਰ ਵਹੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਸਾਚੇ ਦਰ, ਘਰ ਸਾਚੇ ਆਪੇ ਮੰਨਿਆ। ਗੁਰਮੁਖਾਂ ਹਰਿ ਸੁਣ ਪੁਕਾਰ, ਆਪਣੀ ਦਇਆ ਕਮਾਈਆ। ਨਿਰਗੁਣ ਜੋਤੀ ਕਰ ਉਜਿਆਰ, ਪੰਜ ਤੱਤ ਕਰੇ ਕੁੜਮਾਈਆ। ਨਾਨਕ ਰੱਖਿਆ ਨਾਮ ਸੰਸਾਰ, ਮਾਤਾ ਪਿਤਾ ਵੱਜੀ ਵਧਾਈਆ। ਭੇਵ ਨਾ ਪਾਇਣ ਪਰਵਰਦਿਗਾਰ, ਜਲਵਾ ਨੂਰ ਨੂਰ ਅਲਾਹੀਆ। ਸਰਬ ਜੀਆਂ ਦਾ ਸਾਂਝਾ ਯਾਰ, ਹਰ ਘਟ ਹੋਇਆ ਜਗਤ ਮਲਾਹੀਆ। ਬਾਲ ਨਿਧਾਨਾ ਗੁਰ ਕਰਤਾਰ, ਗੁਰ ਗੁਰ ਨਾਉਂ ਧਰਾਈਆ । ਵਸਣਹਾਰਾ ਸਚਖੰਡ ਦੁਵਾਰ, ਸਚਖੰਡ ਬੈਠਾ ਆਸਣ ਲਾਈਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਸ਼ਬਦ ਸਰੂਪੀ ਵੱਡੀ ਵਡਿਆਈਆ। ਨਿਰਗੁਣ ਦਾਤਾ ਏਕਾ ਵਾਜ ਰਿਹਾ ਮਾਰ, ਆਪ ਆਪਣਾ ਹੁਕਮ ਸੁਣਾਈਆ। ਨਿਰਗੁਣ ਬਣਿਆ ਦਰ ਭਿਖਾਰ, ਨਾਨਕ ਆਪਣਾ ਵੇਸ ਵਟਾਈਆ। ਪ੍ਰਭ ਅੱਗੇ ਨਿਉਂ ਨਿਉਂ ਕਰੇ ਨਿਮਸਕਾਰ, ਨਿਵਣ ਸੋ ਅੱਖਰ ਇਕ ਪੜ੍ਹਾਈਆ। ਤੂੰ ਕੰਤ ਹਉਂ ਤੇਰੀ ਨਾਰ, ਸਚ ਸੁਹਾਗ ਇਕ ਹੰਢਾਈਆ। ਤੇਰੀ ਸੇਜਾ ਮੇਰਾ ਪਿਆਰ, ਤੇਰਾ ਰੰਗ ਮੇਰਾ ਰੰਗ ਇਕ ਚੜ੍ਹਾਈਆ। ਤੇਰਾ ਮਰਦੰਗ ਸੱਚੀ ਸਰਕਾਰ, ਨਾਨਕ ਨਿਰਗੁਣ ਦਏ ਵਜਾਈਆ। ਏਕਾ ਡੋਰੀ ਬੰਨ੍ਹ ਪਤੰਗ, ਦੋ ਜਹਾਨਾਂ ਆਪ ਉਡਾਈਆ। ਦਰ ਦਰਵੇਸ਼ ਮੰਗੀ ਮੰਗ, ਏਕਾ ਵਸਤ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਸਚ ਵਸਤ ਝੋਲੀ ਪਾਈਆ। ਇਕ ਏਕੰਕਾਰਾ ਵਸਤ ਅਨਮੋਲ, ਨਾਨਕ ਸਤਿਗੁਰ ਝੋਲੀ ਪਾਇੰਦਾ। ਸਚਖੰਡ ਦੁਵਾਰੇ ਸਾਚੇ ਕੰਡੇ ਆਪੇ ਤੋਲ, ਏਕਾ ਤੋਲਾ ਆਪ ਹੋ ਜਾਇੰਦਾ। ਆਪਣਾ ਵਾਕ ਆਪੇ ਬੋਲ, ਸੋਹੰ ਰਸਨਾ ਗਾਇੰਦਾ। ਪ੍ਰਭ ਚਰਨ ਦੁਵਾਰ ਨਾਨਕ ਘੋਲੀ ਗਿਆ ਘੋਲ, ਮੇਰਾ ਤੇਰਾ ਭੇਵ ਕੋਈ ਨਾ ਆਇੰਦਾ। ਤੂੰ ਦਾਤਾ ਨਿਰਗੁਣ ਰਹੇ ਅਡੋਲ, ਹਉਂ ਤੇਰੇ ਵਿਚ ਸਮਾਇੰਦਾ। ਤੇਰੀ ਕਿਰਪਾ ਤੇਰੀ ਕਾਇਆ ਬਦਲਿਆ ਚੋਲ, ਲੋਕਮਾਤ ਜਾਮਾ ਪਾਇੰਦਾ। ਤੇਰਾ ਵੱਜੇ ਸੱਚਾ ਨਾਮ ਤੇਰਾ ਢੋਲ, ਚਾਰ ਕੁੰਟਾਂ ਆਪ ਸੁਣਾਇੰਦਾ। ਪੁਰਖ ਅਬਿਨਾਸ਼ੀ ਆਪ ਆਪਣਾ ਪਰਦਾ ਖੋਲ੍ਹ, ਗੁਰ ਨਾਨਕ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲ ਜਗਤ ਕਰ, ਜੁਗ ਕਰਤਾ ਵੇਸ ਵਟਾਇੰਦਾ। ਨਾਨਕ ਮਿਲਿਆ ਹਰਿ ਨਿਰੰਕਾਰ, ਘਰ ਸਾਚੇ ਵੱਜੇ ਵਧਾਈਆ। ਪਾਰਬ੍ਰਹਮ ਪ੍ਰਭ ਮੀਤ ਮੁਰਾਰ, ਦੇਵੇ ਸਿਫ਼ਤ ਨਾਮ ਸਲਾਹੀਆ। ਏਕਾ ਅੱਖਰ ਕਰ ਤਿਆਰ, ਤ੍ਰੈਗੁਣ ਬੰਦ ਕਰਾਈਆ। ਤਿੰਨਾ ਲੋਕਾਂ ਇਕ ਅਧਾਰ, ਏਕਾ ਬੂਝ ਬੁਝਾਈਆ। ਉਪਰ ਖਿਚੀ ਆਪ ਲਕਾਰ, ਊੜਾ ਮੁਖ ਖੁਲ੍ਹਾਈਆ। ਭਰਿਆ ਸਤਿਨਾਮ ਭੰਡਾਰ, ਨਾਨਕ ਝੋਲੀ ਅੱਗੇ ਡਾਹੀਆ। ਨਿਰਗੁਣ ਆਪਣੀ ਅੱਖ ਉਘਾੜ, ਏਕਾ ਐੜਾ ਲਿਆ ਉਪਾਈਆ। ਈੜੀ ਇਸ਼ਟ ਕਰੇ ਵਿਚਾਰ, ਨਿਰਗੁਣ ਨਾਨਕ ਲੋਕਮਾਤ ਕਰੇ ਰੁਸ਼ਨਾਈਆ। ਸੱਸਾ ਸਤਿਗੁਰ ਸੱਚਾ ਕਿਲਾ ਕਰ ਤਿਆਰ, ਸੱਸਾ ਅੱਖਰ ਆਪ ਸੁਹਾਈਆ। ਹਾਹਾ ਹਰਿ ਕਾ ਰੂਪ ਅਪਰ ਅਪਾਰ, ਪੰਚਮ ਸ਼ਬਦ ਵੱਜੇ ਵਧਾਈਆ। ਉਤੇ ਟਿੱਪੀ ਬ੍ਰਹਮ ਵਿਚਾਰ, ਪਾਰਬ੍ਰਹਮ ਮੇਲ ਮਿਲਾਈਆ। ਸੱਸਾ ਹਾਹਾ ਜਗਤ ਵਿਹਾਰ, ਏਕਾ ਹੋੜਾ ਨਾਲ ਰਲਾਈਆ। ਸੱਸਾ ਹੋੜਾ ਕਰ ਪਿਆਰ, ਨਿਰਗੁਣ ਸਰਗੁਣ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਦਿਤਾ ਨਾਮ ਵਰ, ਸਤਿਨਾਮ ਕਰੇ ਪੜ੍ਹਾਈਆ। ਸਤਿਨਾਮ ਸਤਿ ਜੈਕਾਰ, ਹਰਿ ਸਾਚਾ ਸਚ ਸੁਣਾਇੰਦਾ। ਸਤਿਗੁਰ ਨਾਨਕ ਕਰ ਪਿਆਰ, ਲੋਕਮਾਤ ਵਰਤਾਇੰਦਾ। ਚਾਰ ਵਰਨਾਂ ਦਏ ਅਧਾਰ, ਊਚਾਂ ਨੀਚਾਂ ਮੇਲ ਮਿਲਾਇੰਦਾ। ਜਨ ਭਗਤਾਂ ਬਣੇ ਦਰ ਭਿਖਾਰ, ਪ੍ਰੇਮ ਭਿਛਿਆ ਇਕ ਮੰਗ ਮੰਗਾਇੰਦਾ। ਸਾਚੀ ਸਿਖਿਆ ਅਪਰ ਅਪਾਰ, ਜਗਤ ਗ਼ਰੀਬੀ ਝੋਲੀ ਪਾਇੰਦਾ। ਹਿੰਦੂ ਮੁਸਲਮ ਸਿਖ ਈਸਾਈ ਦਏ ਅਧਾਰ, ਸਿੰਘ ਰੂਪ ਨਾ ਕੋਇ ਜਣਾਇੰਦਾ। ਕਲਮੀ ਕਲਮਾ ਇਕ ਉਜਿਆਰ, ਸ਼ਰਅ ਸ਼ਰੀਅਤ ਇਕ ਰਖਾਇੰਦਾ। ਮੱਕਾ ਕਾਅਬਾ ਖ਼ਬਰਦਾਰ, ਹੱਕ ਜਨਾਬਾ ਨਾਉਂ ਧਰਾਇੰਦਾ। ਪੀਰ ਦਸਤਗੀਰ ਸ਼ਾਹ ਹਕੀਰ ਪਾਵੇ ਸਾਰ, ਮੁਲਾਂ ਸ਼ੇਖ਼ ਮੁਸਾਇਕ ਆਪ ਸਮਝਾਇੰਦਾ। ਪੰਡਤ ਪਾਂਧੇ ਦਏ ਅਧਾਰ, ਤਿਲਕ ਲਲਾਟੀ ਵੇਖ ਵਖਾਇੰਦਾ। ਅਠਸਠ ਤੀਰਥ ਵੇਖੇ ਜਾ ਕਿਨਾਰ, ਆਪ ਆਪਣਾ ਆਸਣ ਲਾਇੰਦਾ। ਪਾਵੇ ਸਾਰ ਠੱਗ ਚੋਰ ਯਾਰ, ਮੂਰਖ ਮੂੜ੍ਹੇ ਆਪ ਸਮਝਾਇੰਦਾ। ਤੋੜਣਹਾਰਾ ਗੜ੍ਹ ਹੰਕਾਰ, ਹਉਮੇ ਹੰਗਤਾ ਮੇਟ ਮਿਟਾਇੰਦਾ। ਦੇਵਣਹਾਰਾ ਸਚ ਪਿਆਰ, ਸਤਿਨਾਤ ਮੰਤਰ ਦ੍ਰਿੜਾਇੰਦਾ। ਚਾਰ ਵਰਨਾਂ ਇਕ ਦੁਵਾਰ, ਏਕਾ ਬੰਕ ਵਖਾਇੰਦਾ। ਅਠਾਰਾਂ ਬਰਨਾਂ ਵਸਿਆ ਬਾਹਰ, ਆਪ ਆਪਣਾ ਭੇਵ ਛੁਪਾਇੰਦਾ। ਗੁਰਮੁਖ ਸਾਜਣ ਲਏ ਉਭਾਰ, ਅੰਦਰ ਮੰਦਰ ਖੋਜ ਖੁਜਾਇੰਦਾ। ਲੇਖਾ ਲਿਖ ਅਪਰ ਅਪਾਰ, ਬੇਅੰਤ ਬੇਅੰਤ ਹਰਿ ਹਰਿ ਨਾਉਂ ਧਰਾਇੰਦਾ। ਸਾਚੀ ਜੋਤ ਜੋਤ ਨਿਰੰਕਾਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਨਿਰਗੁਣ ਨਾਮ ਧਿਆਇੰਦਾ। ਨਾਨਕ ਹਰਿ ਹਰਿ ਸਾਚਾ ਗਾਇਆ, ਹਰਿ ਸਾਚੇ ਵਿਚ ਸਮਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਪ ਸਮਝਾਇਆ, ਆਤਮ ਅੰਤਰ ਹਰਿ ਹਰਿ ਨਾਮ ਬੀਜ ਸਾਚਾ ਇਕ ਬਿਜਾਇਆ ਆਪਣੀ ਹੱਥੀਂ ਬੂਟਾ ਲਾਈਆ। ਗੁਰਮੁਖ ਸੱਜਣ ਮੀਤ ਮੁਰਾਰ ਗੁਰ ਕਰਤਾਰ ਦਰ ਘਰ ਸਾਚੇ ਵੇਖ ਵਖਾਇਆ, ਆਪ ਆਪਣੀ ਦਇਆ ਕਮਾਈਆ। ਏਕਾ ਅੰਗਦ ਲੇਖੇ ਲਾਇਆ, ਲੈਹਣੇ ਲਹਿਣਾ ਝੋਲੀ ਪਾਈਆ। ਅੰਤਮ ਆਪਣੀ ਸਿਖਿਆ ਰਿਹਾ ਸਮਝਾਇਆ, ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਏਕਾ ਸ਼ਬਦ ਵੱਜੀ ਵਧਾਈਆ। ਨਿਰਗੁਣ ਜੋਤ ਸ਼ਬਦ ਧਾਰ, ਨਾਨਕ ਹਰਿ ਉਪਜਾਈਆ। ਨਾਨਕ ਅੰਗਦ ਕਰਿਆ ਅੰਗੀਕਾਰ, ਹਰਿ ਕੀ ਵਸਤ ਵਿਚ ਟਿਕਾਈਆ। ਆਪਣਾ ਸ਼ਬਦ ਗਾਏ ਵਾਰੋ ਵਾਰ, ਓਟ ਇਕ ਅਕਾਲ ਰਖਾਈਆ। ਦੇਵੇ ਮਤ ਸਰਬ ਸੰਸਾਰ, ਗੁਰਮਤ ਵੱਡੀ ਵਡਿਆਈਆ। ਏਕਾ ਜੋਤੀ ਦਸ ਅਵਤਾਰ, ਗੋਬਿੰਦ ਮੇਲਾ ਅੰਤ ਮਿਲਾਈਆ। ਕਲਜੁਗ ਅੰਤਮ ਪਾਪੀ ਕੂੜਾ ਕੁੜਿਆਰ, ਚਾਰੋਂ ਕੁੰਟ ਡੰਕ ਰਿਹਾ ਵਜਾਈਆ। ਭਰਮੇ ਭੁੱਲਾ ਨਾਰੀ ਨਾਰ, ਨਰ ਨਰਾਇਣ ਦਿਸ ਨਾ ਆਈਆ। ਜੀਵ ਜੰਤ ਹੋਏ ਗਵਾਰ, ਸਾਧ ਸੰਤ ਨਾ ਕੋਈ ਦਿਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਏਕਾ ਬੂਝ ਬੁਝਾਈਆ। ਨਾਨਕ ਬੋਲੇ ਸਾਚੀ ਧਾਰ, ਲੱਖ ਚੁਰਾਸੀ ਰਿਹਾ ਜਣਾਈਆ। ਸੋਹੰ ਸ਼ਬਦ ਜੈ ਜੈ ਜੈਕਾਰ, ਬ੍ਰਹਮ ਪਾਰਬ੍ਰਹਮ ਵਡਿਆਈਆ। ਕੂੜੀ ਕਿਰਿਆ ਦਏ ਨਿਵਾਰ, ਕਲਜੁਗ ਅੰਤਮ ਵੇਖੇ ਬੇਪਰਵਾਹੀਆ। ਨਿਹਕਲੰਕਾ ਲਏ ਅਵਤਾਰ, ਦਿਸ ਕਿਸੇ ਨਾ ਆਈਆ। ਏਕਾ ਸ਼ਬਦ ਕਰੇ ਜੈਕਾਰ, ਚਾਰੇ ਵਰਨਾਂ ਕਰੇ ਪੜ੍ਹਾਈਆ। ਸਤਿਜੁਗ ਸਾਚੀ ਬੰਨ੍ਹੇ ਧਾਰ, ਸਾਚਾ ਮਾਰਗ ਇਕ ਵਖਾਈਆ। ਸ਼ਾਹ ਸੁਲਤਾਨਾਂ ਕਰੇ ਖ਼ਵਾਰ, ਰਾਜ ਰਾਜਾਨਾ ਮੇਟ ਮਿਟਾਈਆ। ਨਾਮ ਖੰਡਾ ਤੇਜ ਕਟਾਰ, ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਰਿਹਾ ਸਮਝਾਈਆ। ਨਿਹਕਲੰਕ ਕਲ ਅੰਤਮ ਔਣਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਚੌਥਾ ਜੁਗ ਮੇਟ ਮਿਟੌਣਾ, ਨੌ ਨੌ ਚਾਰ ਵੇਖ ਵਖਾਈਆ। ਬ੍ਰਹਮਾ ਵੇਤੇ ਅੰਤ ਕਰੌਣਾ, ਸ਼ਿਵ ਸ਼ੰਕਰ ਰਹਿਣ ਨਾ ਪਾਈਆ। ਸੁਰਪਤ ਰਾਜਾ ਇੰਦ ਤਖ਼ਤੋਂ ਲਾਹੌਣਾ, ਆਪ ਆਪਣਾ ਹੁਕਮ ਸੁਣਾਈਆ। ਅਗਲਾ ਮਾਰਗ ਆਪੇ ਲੌਣਾ, ਆਪਣੇ ਹੱਥ ਰੱਖੇ ਵਡਿਆਈਆ। ਹਰਿ ਕਾ ਭੇਵ ਕਿਸੇ ਨਾ ਪੌਣਾ, ਸਾਧ ਸੰਤ ਜੀਵ ਜੰਤ ਰਸਨਾ ਰਿਹਾ ਗਾਈਆ। ਆਦਿ ਅੰਤ ਇਕ ਅਖਵੌਣਾ, ਗੁਰ ਪੀਰ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਮੇਲਾ ਸਾਚੇ ਘਰ, ਘਰ ਸਾਚਾ ਇਕ ਸੁਹਾਈਆ। ਨਾਨਕ ਜੋਤੀ ਅੰਗਦ ਧਰ, ਅਮਰਦਾਸ ਵਡਿਆਈਆ। ਰਾਮ ਦਾਸ ਅੰਦਰ ਗਿਆ ਵੜ, ਗੁਰ ਅਰਜਨ ਬੂਝ ਬੁਝਾਈਆ। ਸ਼ਬਦੀ ਅੱਖਰ ਏਕਾ ਪੜ੍ਹ, ਅਗਾਧ ਬੋਧ ਜਣਾਈਆ। ਗੁਰੂ ਗ੍ਰੰਥ ਬਣਾਇਆ ਸਰ, ਗੁਰ ਇਸ਼ਟ ਇਕ ਵਖਾਈਆ। ਹਰਿ ਗੋਬਿੰਦ ਫੜਿਆ ਲੜ, ਦੋਵਾਂ ਧਾਰ ਬੰਧਾਈਆ। ਹਰਿਰਾਏ ਦਰਸ ਦਿਖਾਏ ਅੱਗੇ ਖੜ੍ਹ, ਹਰਿ ਕ੍ਰਿਸ਼ਨਾ ਬਾਲਾ ਲੇਖੇ ਲਾਈਆ। ਤੇਗ਼ ਬਹਾਦਰ ਲੇਖੇ ਲੱਗਾ ਸੀਸ ਧੜ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਗੁਰ ਗੋਬਿੰਦ ਲਗਾਏ ਆਪੇ ਜੜ੍ਹ, ਪੂਤ ਸਪੂਤਾ ਆਪੇ ਜਾਈਆ। ਉਚੇ ਟਿੱਲੇ ਪ੍ਰਬਤ ਲਿਆ ਫੜ, ਹੇਮ ਕੁੰਟ ਵੱਜੀ ਵਧਾਈਆ। ਪੰਜ ਤੱਤ ਸੁਹਾਇਆ ਕਾਇਆ ਗੜ੍ਹ, ਨਿਰਗੁਣ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੁੱਤ ਉਪਜਾਈਆ। ਉਪਜਿਆ ਸੁੱਤ ਸੁੱਤ ਦੁਲਾਰਾ, ਹਰਿ ਗੋਬਿੰਦ ਨਾਉਂ ਰਖਾਈਆ। ਦਰ ਮੰਦਰ ਸ਼ਬਦ ਅਧਾਰਾ, ਦਿਵਸ ਰੈਣ ਸ਼ਨਵਾਈਆ । ਅਲੱਖ ਅਗੋਚਰ ਅਗੰਮ ਅਪਾਰਾ, ਅਲੱਖ ਨਿਰੰਜਣ ਮੇਲ ਮਿਲਾਈਆ। ਦਰਦ ਦੁੱਖ ਭੈ ਭੰਜਣ ਗੁਰ ਕਰਤਾਰਾ, ਗੁਰ ਮੂਰਤ ਆਪ ਹੋ ਜਾਈਆ। ਅਕਾਲ ਮੂਰਤ ਹਰਿ ਖੇਲ ਅਪਾਰਾ, ਅਕਲ ਕਲ ਰਿਹਾ ਵਰਤਾਈਆ। ਦੇਵੇ ਸ਼ਬਦ ਨਾਮ ਅਧਾਰਾ, ਸਾਚੀ ਸਿਖਿਆ ਇਕ ਸਮਝਾਈਆ। ਏਕਾ ਹਵਨ ਏਕਾ ਪਵਨ, ਏਕਾ ਅੰਮ੍ਰਿਤ ਮੇਘ ਬਰਸੇ ਸਵਨ, ਏਕਾ ਅਹੂਤੀ ਸਾਚੀ ਪਾਈਆ। ਏਕਾ ਸੁਗੰਧੀ ਪਰਮਾਨੰਦੀ, ਚੰਦ ਨੌ ਚੰਦੀ ਗੁਰ ਸਾਚਾ ਆਪ ਚੜ੍ਹਾਈਆ। ਏਕਾ ਤੋੜਣਹਾਰਾ ਖਾਨਾ ਬੰਦੀ, ਬੰਦੀ ਤੋੜ ਇਕ ਅਖਵਾਈਆ। ਏਕਾ ਕੱਢੇ ਵਾਸਨਾ ਗੰਦੀ, ਆਤਮ ਅੰਤਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਪੁਰਖ ਅਕਾਲ, ਗੁਰ ਗੋਬਿੰਦ ਨਾਮ ਜਣਾਇੰਦਾ। ਫਲ ਲਗਾਏ ਸਾਚੇ ਡਾਲ, ਸਾਚਾ ਫਲ ਖਵਾਇੰਦਾ। ਅੰਮ੍ਰਿਤ ਭਰਿਆ ਰਹੇ ਤਾਲ, ਤਾਲ ਸੁਹਾਵਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਆਪਣੀ ਵਸਤ ਸਾਚੇ ਦਸਤ ਆਪਣੇ ਹੱਥ ਫੜਾਇੰਦਾ। ਸਾਚੀ ਵਸਤ ਨਾਮ ਖੰਡਾ, ਗੁਰ ਗੋਬਿੰਦ ਹੱਥ ਫੜਾਈਆ। ਮਾਰੇ ਮਾਰ ਵਿਚ ਬ੍ਰਹਿਮੰਡਾਂ, ਅੱਗੇ ਕੋਇ ਰਹਿਣ ਨਾ ਪਾਈਆ। ਤੇਜ਼ ਰਖਾਇਆ ਚੰਡ ਪ੍ਰਚੰਡਾ, ਦੋਵੇਂ ਧਾਰ ਬੰਧਾਈਆ। ਪਾਵੇ ਸਾਰ ਵਿਚ ਵਰਭੰਡਾ, ਵਰਭੰਡੀ ਵੇਖ ਵਖਾਈਆ। ਮੇਟ ਮਿਟਾਏ ਭੇਖ ਭਖੰਡਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਕਲਜੁਗ ਅੰਤਮ ਵੰਡੇ ਵੰਡਾ, ਸਾਚੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਸਾਚੇ ਘਰ, ਘਰ ਸਾਚਾ ਇਕ ਸੁਹਾਈਆ। ਗੋਬਿੰਦ ਹਰਿ ਘਰ ਸਾਚੇ ਪਾਇਆ, ਜਗੇ ਜੋਤ ਪੁਰਖ ਅਬਿਨਾਸ਼ੀਆ। ਆਪ ਆਪਣਾ ਖੇਲ ਖਿਲਾਇਆ, ਖੇਲੇ ਖੇਲ ਸ਼ਾਹੋ ਸ਼ਾਬਾਸ਼ੀਆ। ਸਾਚਾ ਮਾਰਗ ਇਕ ਵਖਾਇਆ, ਆਪ ਆਪਣੀ ਕਲ ਵਰਤਾਸੀਆ। ਪੰਚਮ ਮੇਲਾ ਮੇਲ ਮਿਲਾਇਆ, ਆਪੇ ਗਾਏ ਰਸਨ ਸਵਾਸੀਆ। ਚੇਲਾ ਗੁਰ ਏਕਾ ਧਾਮ ਬਹਾਇਆ, ਪਾਵੇ ਸਾਰ ਪ੍ਰਿਥਮੀ ਅਕਾਸ਼ੀਆ। ਅੰਮ੍ਰਿਤ ਆਤਮ ਸਾਚਾ ਜਾਮ ਪਿਆਇਆ, ਲੱਖ ਚੁਰਾਸੀ ਕੱਟੀ ਜਮ ਕੀ ਫਾਸੀਆ। ਸੀਸ ਦਸਤਾਰ ਇਕ ਬੰਧਾਇਆ, ਜਗਦੀਸ਼ ਮੇਲਾ ਸਹਿਜ ਸੁਭਾਸੀਆ। ਛਤਰ ਸੀਸ ਇਕ ਟਿਕਾਇਆ, ਕਲਜੁਗ ਅੰਤਮ ਪਾਵੇ ਰਾਸੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਵੇਸ ਕਰ, ਖੇਲੇ ਖੇਲ ਸ਼ਾਹੋ ਸ਼ਾਬਾਸ਼ੀਆ। ਗੋਬਿੰਦ ਸਾਚੀ ਬੰਨ੍ਹੇ ਧਾਰ, ਪੰਚਮ ਮੇਲ ਮਿਲਾਇੰਦਾ। ਮੰਚਮ ਮੀਤਾ ਖ਼ਬਰਦਾਰ, ਦਿਵਸ ਰੈਣ ਸੇਵ ਕਮਾਇੰਦਾ। ਏਕਾ ਵਹਿਗੁਰੂ ਫਤਿਹ ਬੋਲ ਜੈਕਾਰ, ਪੁਰਖ ਅਕਾਲ ਇਕ ਸੁਣਾਇੰਦਾ। ਅੰਤਮ ਦੇਵੇ ਨਾਮ ਅਧਾਰ, ਏਕਾ ਸ਼ਬਦ ਸੁਣਾਇੰਦਾ। ਕਲਜੁਗ ਕੂੜਾ ਕੂੜ ਪਸਾਰ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਨਾਨਕ ਲਿਖਿਆ ਲੇਖ ਅਪਾਰ, ਨਾ ਕੋਈ ਮੇਟ ਮਿਟਾਇੰਦਾ। ਗੋਬਿੰਦ ਮੀਤਾ ਮੀਤ ਮੁਰਾਰ, ਅੰਤਮ ਸੰਗ ਨਿਭਾਇੰਦਾ। ਏਕਾ ਢਈਆ ਅੱਧਵਿਚਕਾਰ, ਪਿਛਲਾ ਪੰਧ ਮੁਕਾਇੰਦਾ। ਪ੍ਰਗਟ ਹੋਵੇ ਵਿਚ ਸੰਸਾਰ, ਗੋਬਿੰਦ ਆਪਣਾ ਵੇਸ ਵਟਾਇੰਦਾ। ਨਾਲ ਰਲਾਏ ਪੁਰਖ ਕਰਤਾਰ, ਨਿਹਕਲੰਕਾ ਨਾਉਂ ਧਰਾਇੰਦਾ। ਸੰਬਲ ਨਗਰੀ ਧਾਮ ਨਿਆਰ, ਸਤਿਗੁਰ ਸਾਚਾ ਆਸਣ ਲਾਇੰਦਾ। ਦਿਸ ਨਾ ਆਏ ਵਿਚ ਸੰਸਾਰ, ਕਲਜੁਗ ਜੀਵ ਸਰਬ ਭੁਲਾਇੰਦਾ। ਗੁਰਮੁਖ ਵਿਰਲੇ ਲਏ ਉਭਾਰ, ਜੋ ਸਰਸੇ ਭੇਟ ਚੜ੍ਹਾਇੰਦਾ। ਖਿਚ ਲਿਆਏ ਚਰਨ ਦੁਵਾਰ, ਚਰਨ ਚਰਨੋਦਕ ਮੁਖ ਛੁਹਾਇੰਦਾ। ਦਰਸ ਦਖਾਏ ਅਗੰਮ ਅਪਾਰ, ਸਵਛ ਸਰੂਪੀ ਨਜ਼ਰੀ ਆਇੰਦਾ। ਲੱਖ ਚੁਰਾਸੀ ਸੋਏ ਪੈਰ ਪਸਾਰ, ਗੂੜ੍ਹੀ ਨੀਂਦ ਨਾ ਕੋਈ ਉਠਾਇੰਦਾ। ਪੰਚਮ ਵਿਕਾਰ ਦੇਣ ਪਿਆਰ, ਆਸਾ ਤ੍ਰਿਸ਼ਨਾ ਸੰਗ ਰਲਾਇੰਦਾ। ਹਉਮੇ ਹੰਗਤਾ ਕਰੇ ਖ਼ਵਾਰ, ਮਾਇਆ ਮਮਤਾ ਵਿਚ ਫਸਾਇੰਦਾ। ਮਨਮੁੱਖ ਜੀਵ ਨਾਰ ਵਿਭਚਾਰ, ਸਾਚਾ ਕੰਤ ਨਾ ਕੋਈ ਹੰਢਾਇੰਦਾ। ਘਰ ਘਰ ਮਦਿਰਾ ਮਾਸ ਹੋਏ ਅਹਾਰ, ਹਰਿ ਕਾ ਨਾਮ ਨਾ ਕੋਈ ਗਾਇੰਦਾ। ਕਲਜੁਗ ਅੰਤਮ ਲੈ ਅਵਤਾਰ, ਆਪ ਆਪਣਾ ਨਾਉਂ ਧਰਾਇੰਦਾ। ਖੜਗ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਸੁਹਾਇੰਦਾ। ਗੁਰਮੁਖ ਸਾਚੇ ਕਰ ਤਿਆਰ, ਏਕਾ ਅੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਕਲਜੁਗ ਅੰਤਮ ਵੇਸ ਵਟਾਇਆ, ਹਰਿ ਸਾਚੇ ਵਡ ਵਡਿਆਈਆ। ਨਿਹਕਲੰਕਾ ਜਾਮਾ ਪਾਇਆ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨੌ ਖੰਡ ਪ੍ਰਿਥਮੀ ਰਿਹਾ ਸੁਣਾਇਆ, ਸੋਇਆ ਕੋਇ ਰਹਿਣ ਨਾ ਪਾਈਆ। ਨਾਮ ਡੰਕਾ ਇਕ ਵਜਾਇਆ, ਚਾਰ ਵਰਨ ਕਰੇ ਪੜ੍ਹਾਈਆ। ਰਾਮ ਕ੍ਰਿਸ਼ਨ ਆਪ ਅਖਵਾਇਆ, ਨਾਨਕ ਗੋਬਿੰਦ ਵੇਸ ਵਟਾਈਆ। ਈਸਾ ਮੂਸਾ ਨਾਉਂ ਧਰਾਇਆ, ਸੰਗ ਮੁਹੰਮਦ ਕਰੇ ਕੁੜਮਾਈਆ। ਚਾਰੇ ਵੇਦਾਂ ਆਪੇ ਗਾਇਆ, ਬ੍ਰਹਮਾ ਸੇਵਾ ਲਾਈਆ। ਸ਼ਾਸਤਰ ਸਿਮਰਤ ਆਪ ਉਪਜਾਇਆ, ਆਪ ਆਪਣੀ ਦਇਆ ਕਮਾਈਆ। ਪੁਰਾਨ ਅਠਾਰਾਂ ਲੇਖ ਲਿਖਾਇਆ, ਚਾਰ ਲੱਖ ਹਜ਼ਾਰ ਸਤਾਰਾਂ ਸਲੋਕ ਜਣਾਈਆ। ਗੀਤਾ ਗਿਆਨ ਆਪ ਦ੍ਰਿੜਾਇਆ, ਅਠਾਰਾਂ ਧਿਆਏ ਆਪੇ ਗਾਈਆ। ਅੰਜੀਲ ਕੁਰਾਨਾਂ ਲੇਖ ਲਿਖਾਇਆ, ਬਾਈਬਲ ਕਰੇ ਆਪ ਰੁਸ਼ਨਾਈਆ। ਖਾਣੀ ਬਾਣੀ ਵੇਖ ਵਖਾਇਆ, ਅਗਾਧ ਬੋਧ ਭੇਵ ਖੁਲ੍ਹਾਈਆ। ਸਤਿਜੁਗ ਤ੍ਰੇਤਾ ਦੁਆਪਰ ਡੇਰਾ ਢਾਇਆ, ਕਲਜੁਗ ਵੇਲਾ ਅੰਤਮ ਆਈਆ। ਪ੍ਰਭ ਕਾ ਭਾਣਾ ਨਾ ਕਿਸੇ ਕੋਈ ਮਿਟਾਇਆ, ਆਦਿ ਜੁਗਾਦਿ ਵੱਡੀ ਵਡਿਆਈਆ। ਸਾਚਾ ਰਾਣਾ ਬਣ ਕੇ ਆਇਆ, ਰਾਜ ਰਾਜਾਨਾ ਰਿਹਾ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨੌ ਖੰਡ ਪ੍ਰਿਥਮੀ ਵੇਖੇ ਥਾਉਂ ਥਾਈਂਆ। ਨੌ ਖੰਡ ਪ੍ਰਿਥਮੀ ਸੱਤ ਦੀਪ ਬੰਨ੍ਹੇ ਧਾਰ, ਹਰਿ ਸ਼ਬਦ ਕਰੇ ਕੁੜਮਾਈਆ। ਲੱਖਣ ਪੁਸ਼ਕਰ ਹੋ ਤਿਆਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਏਕਾ ਨਾਮ ਇਕ ਜੈਕਾਰ, ਏਕਾ ਨਾਅਰਾ ਲਾਈਆ। ਏਕਾ ਗੁਰ ਇਕ ਅਵਤਾਰ ਏਕਾ ਰੂਪ ਦਰਸਾਈਆ। ਏਕਾ ਮੰਦਰ ਗੁਰਦੁਵਾਰ, ਮਸਜਿਦ ਕਾਅਬਾ ਇਕ ਵਖਾਈਆ। ਏਕਾ ਰੂਪ ਨਰ ਨਿਰੰਕਾਰ, ਘਟ ਘਟ ਜੋਤ ਕਰੇ ਰੁਸ਼ਨਾਈਆ। ਸਤਿਜੁਗ ਸਾਚਾ ਸਾਚੀ ਪਾਵੇ ਸਾਰ, ਪੁਰਖ ਅਕਾਲ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਵਰ ਦਾਤਾ ਆਪ ਅਖਵਾਈਆ। ਗੁਰਮੁਖ ਵਡਿਆਈ ਧੰਨ, ਗੁਰ ਸਤਿਗੁਰ ਸੱਜਣ ਸਾਚਾ ਪਾਇਆ। ਆਤਮ ਅੰਤਰ ਮਨੂਆ ਮਨ ਗਿਆ ਮੰਨ, ਦਹਿ ਦਿਸ਼ਾ ਨਾ ਉਠ ਉਠ ਧਾਇਆ। ਸ਼ਬਦ ਸੁਹਾਗੀ ਸੁਣਿਆ ਕੰਨ, ਨਾਦ ਅਨਾਦੀ ਇਕ ਵਜਾਇਆ। ਗੜ੍ਹ ਹੰਕਾਰੀ ਦਿਤਾ ਭੰਨ, ਹਉਮੇ ਰੋਗ ਰਹੇ ਨਾ ਰਾਇਆ। ਜੋਤ ਨਿਰੰਜਣ ਚੜ੍ਹਿਆ ਚੰਨ, ਨੂਰੋ ਨੂਰ ਡਗਮਗਾਇਆ। ਏਕਾ ਦੇਵੇ ਨਾਮ ਸੱਚਾ ਮਾਲ ਧਨ, ਸੋਹੰ ਸਾਚਾ ਆਪ ਉਪਾਇਆ। ਦੋ ਜਹਾਨਾਂ ਬੇੜਾ ਦੇਵੇ ਬੰਨ੍ਹ, ਰਾਏ ਧਰਮ ਨਾ ਦਏ ਸਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲੇ ਸਾਚੇ ਘਰ, ਘਰ ਸਾਚੇ ਵੱਜੀ ਵਧਾਈਆ। ਵੱਜੀ ਵਧਾਈ ਹਰਿ ਹਰਿ ਪਾਇਆ, ਮਿਲਿਆ ਪੁਰਖ ਅਕਾਲ। ਏਕਾ ਅੱਖਰ ਸਾਚਾ ਗਾਇਆ, ਨਾਤਾ ਤੁਟਾ ਜਗਤ ਜੰਜਾਲ। ਜਗਤ ਰੰਡੇਪਾ ਕੱਟ ਵਖਾਇਆ, ਸਤਿਗੁਰ ਮਿਲਿਆ ਦੀਨ ਦਿਆਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਸਾਚੇ ਲਾਲ। ਹਰਿਜਨ ਲਾਲ ਅਮੋਲਕ ਹੀਰਾ, ਗੁਰਮੁਖ ਗੁਰਮੁਖ ਨਾਉਂ ਉਪਜਾਈਆ। ਸਤਿਗੁਰ ਪੂਰਾ ਸਾਚਾ ਸੀਸ ਬੰਨ੍ਹੇ ਚੀਰਾ, ਕੌਸਤਕ ਮਨੀਆ ਨਾਲ ਲਗਾਈਆ। ਸ਼ਬਦ ਕਟਾਰ ਤਨ ਪਹਿਨਾਏ ਨਾਮ ਫੜਾਏ ਕਮਾਨ ਤੀਰਾ, ਰਸਨਾ ਚਿੱਲਾ ਇਕ ਚੜ੍ਹਾਈਆ। ਆਤਮ ਅੰਮ੍ਰਿਤ ਦੇਵੇ ਠੰਡਾ ਸੀਰਾ, ਸਾਂਤਕ ਸਤਿ ਸਤਿ ਵਰਤਾਈਆ। ਹਉਮੇ ਹੰਗਤਾ ਦੂਈ ਦਵੈਤੀ ਕੱਢੇ ਪੀੜਾ, ਰੋਗ ਸੋਗ ਚਿੰਤਾ ਦੁੱਖ ਰਹਿਣ ਨਾ ਪਾਈਆ। ਪਾਇਆ ਵਰ ਗਹਿਰ ਗੰਭੀਰਾ, ਸਮੁੰਦ ਸਾਗਰ ਖੋਜਣ ਨਾ ਜਾਈਆ। ਏਕਾ ਰੰਗ ਰੰਗਾਇਆ ਹਸਤ ਕੀੜਾ, ਕੀਟ ਕੀਟਾਂ ਵਿਚ ਸਮਾਈਆ । ਪ੍ਰਗਟ ਹੋਇਆ ਵਡ ਪੀਰਨ ਪੀਰਾ, ਪਾਰਬ੍ਰਹਮ ਆਪ ਅਖਵਾਈਆ। ਗੁਰਮੁਖਾਂ ਦੇਵੇ ਸਾਚੀ ਧੀਰਾ, ਧੀਰਜ ਜਤ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਗੁਰ ਗਿਆਨ ਗਿਆਨ ਗੁਰ ਉਪਦੇਸ਼, ਦੇਵਣਹਾਰਾ ਨਰ ਨਰੇਸ਼ ਬ੍ਰਹਮਾ ਵਿਸ਼ਨ ਸ਼ਿਵ ਕਰੇ ਪੜ੍ਹਾਈਆ। ਬ੍ਰਹਮਾ ਵਿਸ਼ਨ ਸ਼ਿਵ ਹਰਿ ਆਪ ਪੜ੍ਹਾਏ, ਜੁਗ ਜੁਗ ਵੱਡੀ ਵਡਿਆਈਆ। ਸਤਿਜੁਗ ਸਾਚੀ ਮਤ ਸਮਝਾਏ, ਸੋਹੰ ਅੱਖਰ ਝੋਲੀ ਪਾਈਆ। ਕਲਜੁਗ ਲੇਖਾ ਰਹਿਣ ਨਾ ਪਾਏ, ਵੇਲਾ ਅੰਤਮ ਦਏ ਦੁਹਾਈਆ । ਸਤਿਜੁਗ ਸਾਚਾ ਮਾਰਗ ਲਾਏ, ਪੁਰਖ ਅਕਾਲ ਵੱਡੀ ਵਡਿਆਈਆ। ਗੁਰਮੁਖ ਕਾਗੋਂ ਹੰਸ ਬਣਾਏ, ਮਾਣਕ ਮੋਤੀ ਚੋਗ ਚੁਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਡਗਮਗਾਈਆ। ਗੁਰਮੁਖ ਸੱਜਣ ਤੇਰਾ ਸਚ ਦੁਵਾਰਾ, ਹਰਿ ਸਤਿਗੁਰ ਸਾਚੇ ਭਾਇੰਦਾ। ਜੁਗ ਜੁਗ ਅੰਤ ਲੈ ਅਵਤਾਰਾ, ਜਨ ਭਗਤਾਂ ਵੇਖਣ ਆਇੰਦਾ। ਦਰ ਦਰਵੇਸ਼ ਬਣੇ ਭਿਖਾਰਾ, ਏਕਾ ਅਲਫ਼ੀ ਗਲ ਲਟਕਾਇੰਦਾ। ਨੇਤਰ ਨੈਣ ਦਿਸ ਨਾ ਆਏ ਵਿਚ ਸੰਸਾਰਾ, ਲੱਖ ਚੁਰਾਸੀ ਭਰਮ ਭੁਲਾਇੰਦਾ। ਗੁਰਸਿਖਾਂ ਖੋਲ੍ਹੇ ਬੰਦ ਕਿਵਾੜਾ, ਆਪਣੀ ਹੱਥੀਂ ਕੁੰਡਾ ਲਾਹਿੰਦਾ। ਅੰਦਰ ਮੰਦਰ ਕੰਤ ਭਤਾਰਾ, ਸਾਚੀ ਨਾਰਾ ਆਪ ਪ੍ਰਨਾਇੰਦਾ। ਆਤਮ ਸੇਜਾ ਖੇਲ ਅਪਾਰਾ, ਸੇਜ ਸੁਹੰਜਣੀ ਆਪ ਸੁਹਾਇੰਦਾ। ਜੋਤ ਨਿਰੰਜਣ ਦੀਪ ਉਜਿਆਰਾ, ਸਤਿਗੁਰ ਪੂਰਾ ਆਪ ਜਗਾਇੰਦਾ। ਗੁਰਮੁਖਾਂ ਕਰੇ ਗੁਰ ਪਿਆਰਾ, ਗੁਰ ਦੀਵਾ ਗੁਰ ਬਾਤੀ ਗੁਰ ਮੇਲਾ ਕਮਲਾਪਾਤੀ, ਕੰਤ ਕੰਤੂਹਲ ਆਪ ਹੋ ਜਾਇੰਦਾ। ਕੰਤ ਕੰਤੂਹਲ ਹਰਿ ਸੱਜਣ ਸਵਾਮੀ, ਗੁਰਮੁੱਖ ਵਿਰਲੇ ਪਾਇਆ। ਪਾਰਬ੍ਰਹਮ ਪ੍ਰਭ ਅੰਤਰਜਾਮੀ, ਆਦਿਨ ਅੰਤਾ ਵੇਸ ਵਟਾਇਆ। ਜੁਗਾ ਜੁਗੰਤਰ ਸਦਾ ਨਿਹਕਾਮੀ, ਨਿਹਕਰਮੀ ਕਰਮ ਕਮਾਇਆ। ਆਪ ਉਚਾਰੇ ਆਪਣੀ ਬਾਣੀ, ਆਪ ਆਪਣਾ ਹੁਕਮ ਸੁਣਾਇਆ। ਆਪੇ ਜਾਣੇ ਆਪਣਾ ਪਦ ਨਿਰਬਾਣੀ, ਪ੍ਰਭ ਆਪਣਾ ਨਾਉਂ ਧਰਾਇਆ। ਆਪੇ ਗਾਏ ਆਪਣੀ ਅਕੱਥ ਕਹਾਣੀ, ਜੀਵ ਜੰਤ ਨਾ ਸਕੇ ਕੋਈ ਗਾਇਆ। ਆਪੇ ਬਣਿਆ ਆਪਣਾ ਹਾਣੀ, ਆਪ ਆਪਣਾ ਮੇਲ ਮਿਲਾਇਆ। ਆਪੇ ਵਸਿਆ ਚਾਰੇ ਖਾਣੀ, ਆਪ ਆਪਣੀ ਜੋਤ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪੇ ਜਾਣੇ ਚਾਰੇ ਬਾਣੀ, ਪਰਾ ਬਸੰਤੀ ਮਧਮ ਬੈਖ਼ਰੀ ਆਪੇ ਰਿਹਾ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਤਰਾਇਆ। ਗੁਰਸਿਖ ਤਾਰਨਹਾਰ ਪੁਰਖ ਸਮਰਥ, ਹਰਿ ਸੱਜਣ ਮੀਤ ਮੁਰਾਰਿਆ। ਆਦਿ ਜੁਗਾਦਿ ਜੁਗ ਜੁਗ ਰੱਖੇ ਦੇ ਕਰ ਹੱਥ, ਨਿਤ ਨਵਿਤ ਸਾਚੀ ਕਾਰਿਆ। ਸ਼ਬਦ ਜਣਾਈ ਪੂਜਾ ਪਾਠ, ਏਕਾ ਮੰਤਰ ਨਾਮ ਦ੍ਰਿੜਾ ਰਿਹਾ। ਚਰਨ ਧੂੜ ਸਰੋਵਰ ਤੀਰਥ ਅਠਸਾਠ, ਗੰਗਾ ਗੋਦਾਵਰੀ ਨਾ ਕੋਈ ਰਖਾ ਰਿਹਾ, ਆਪ ਉਤਾਰੇ ਆਪਣੇ ਘਾਟ, ਸਾਚਾ ਬੇੜਾ ਨਾਮ ਚਲਾ ਰਿਹਾ। ਅੰਤਮ ਨੇੜੇ ਆਈ ਵਾਟ, ਕਲਜੁਗ ਅਗਲਾ ਪੰਧ ਮੁਕਾ ਲਿਆ। ਕਲਜੁਗ ਕੂੜਾ ਬਸਤਰ ਜਾਣਾ ਪਾਟ, ਤਨ ਖ਼ਾਲੀ ਸਰਬ ਵਖਾ ਰਿਹਾ। ਬਿਨ ਸਤਿਗੁਰ ਪੂਰੇ ਕੋਈ ਨਾ ਕਰੇ ਪੂਰਾ ਘਾਟ, ਨਾਮ ਪੱਲੂ ਨਾ ਕੋਈ ਫੜਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰ ਚੇਲੇ ਏਕਾ ਰੰਗ ਰੰਗਾ ਲਿਆ। ਗੁਰ ਚੇਲਾ ਏਕਾ ਰੰਗ ਰੰਗਣਾ, ਹਰਿ ਸਾਚੀ ਦਇਆ ਕਮਾਈਆ। ਗੁਰਮੁਖ ਦੂਜਾ ਦਰ ਨਾ ਕੋਈ ਮੰਗਣਾ, ਪਾਇਆ ਹਰਿ ਬੇਪਰਵਾਹੀਆ। ਲੋਕਮਾਤ ਕਿਸੇ ਕੋਲੋਂ ਨਾ ਸੰਗਣਾ, ਸਤਿਗੁਰ ਪੂਰਾ ਸਿਰ ਆਪਣਾ ਹੱਥ ਟਿਕਾਈਆ। ਦਰ ਦਰਵਾਜ਼ਾ ਆਪਣਾ ਆਪੇ ਲੰਘਣਾ, ਨੌ ਦਰ ਰਸ ਤਜਾਈਆ। ਆਤਮ ਸੇਜਾ ਸਚ ਪਲੰਘਣਾ, ਗੁਰ ਬੈਠਾ ਆਪ ਵਿਛਾਈਆ। ਦਿਵਸ ਰੈਣ ਵਜਾਏ ਮਰਦੰਗਨਾ, ਅਨਹਦ ਤਾਰ ਸਤਾਰ ਹਿਲਾਈਆ। ਦੀਨ ਦਿਆਲ ਹਰਿ ਕਿਰਪਾਲ ਗੁਰਸਿਖ ਲਾਲ ਸਦਾ ਸਦਾ ਬਖ਼ਸ਼ੰਦਨਾ, ਬਖ਼ਸ਼ਿਸ਼ ਆਪਣੀ ਆਪ ਕਰਾਈਆ। ਨਿਝ ਆਤਮ ਨਿਝ ਘਰ ਨਿਝ ਹਰਿ ਨਿਝ ਦਰ ਨਿਝ ਦੇਵੇ ਵਰ, ਨਾਮ ਭੰਡਾਰਾ ਏਕਾ ਭਰ, ਅਤੋਟ ਅਤੁਟ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ, ਗ਼ਰੀਬ ਨਿਮਾਣੇ ਗੁਰਸਿਖ ਸੱਜਣ ਜਾਏ ਤਾਰ, ਤਾਰਨਹਾਰ ਗੁਰ ਕਰਤਾਰ ਕਰਨੀ ਕਰਤਾ ਕਰਤਾ ਪੁਰਖ, ਨਾ ਕੋਈ ਸੋਗ ਨਾ ਕੋਈ ਹਰਖ਼, ਅੰਮ੍ਰਿਤ ਮੇਘ ਆਤਮ ਬਰਸ, ਜਨ ਭਗਤਾਂ ਉਪਰ ਕਰ ਕਰ ਤਰਸ, ਜਗਤ ਤ੍ਰਿਸ਼ਨਾ ਭੁੱਖ ਬੁਝਾਈਆ। ਜਗਤ ਤ੍ਰਿਸ਼ਨਾ ਜਾਏ ਬੁੱਝ, ਗੁਰ ਸਤਿਗੁਰ ਆਪ ਬੁਝਾਇੰਦਾ। ਗੁਰਸਿਖ ਆਪਣੇ ਦੁਵਾਰੇ ਜਾਏ ਬੂਝ, ਸਤਿਗੁਰ ਪੂਰਾ ਪਰਦਾ ਲਾਹਿੰਦਾ। ਚਰਨ ਪ੍ਰੀਤੀ ਜਾਏ ਝੂਜ, ਸਾਚਾ ਮੰਦਰ ਇਕ ਵਖਾਇੰਦਾ। ਹਰਿ ਬਿਨ ਅਵਰ ਨਾ ਦਿਸੇ ਕੁਝ, ਨੇਤਰ ਨੈਣ ਇਕ ਖੁਲ੍ਹਾਇੰਦਾ। ਹਰਿ ਕਾ ਭੇਵ ਨਾ ਜਾਣੇ ਮਨ ਮਤ ਬੁੱਧ, ਗਿਆਨ ਧਿਆਨ ਜਗਤ ਵਖਿਆਨ ਨਾ ਕੋਈ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਏਕਾ ਵਰ, ਆਤਮ ਅੰਤਰ ਸਾਚੇ ਘਰ, ਦਰ ਦਰਵਾਜ਼ਾ ਆਪੇ ਖੋਲ੍ਹ, ਸ਼ਬਦ ਅਨਾਦੀ ਅੱਖਰ ਬੋਲ, ਸੋਹੰ ਢੋਲਾ ਨਾਮ ਅਨਮੋਲਾ ਸਾਚੀ ਝੋਲੀ ਆਪ ਪਾਇੰਦਾ। ਹਰਿ ਸੰਗਤ ਹਰਿ ਭੇਟਿਆ, ਹਰਿ ਸਤਿਗੁਰ ਪੁਰਖ ਦਿਆਲ। ਸਤਿਗੁਰ ਪੂਰਾ ਖੇਵਟ ਖੇਟਿਆ, ਪਾਰ ਕਰਾਏ ਗੁਰਮੁਖ ਲਾਲ। ਤਾਣਾ ਸੂਤ ਏਕਾ ਪੇਟਿਆ, ਏਕਾ ਰੰਗ ਰੰਗਾਏ ਬਣ ਦਲਾਲ। ਲੇਖਾ ਜਾਣੇ ਪੰਚਮ ਜੇਠਿਆ, ਅਗਨੀ ਤੱਤ ਆਪੇ ਢਾਲ। ਨਿਰਗੁਣ ਰੱਖੇ ਸਾਇਆ ਹੇਠਿਆ, ਦਿਵਸ ਰੈਣ ਕਰੇ ਪ੍ਰਿਤਪਾਲ। ਪਿਛਲੀ ਮੇਟੇ ਲਿਖੀ ਰੇਖਿਆ, ਅੱਗੇ ਦੇਵੇ ਨਾਮ ਵਸਤ ਧੰਨ ਮਾਲ। ਗੁਰਮੁਖਾਂ ਕੱਢੇ ਭਰਮ ਭੁਲੇਖਿਆ, ਜੋ ਜਨ ਚਰਨ ਪ੍ਰੀਤੀ ਘਾਲਣ ਰਹੇ ਘਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਸਾਚਾ ਵਰ, ਕਲਜੁਗ ਅੰਤਮ ਤੋੜੇ ਜਗਤ ਜੰਜਾਲ।
