੧੬ ਭਾਦਰੋਂ ੨੦੧੫ ਬਿਕਰਮੀ ਵਧਾਵਾ ਸਿੰਘ ਦੇ ਘਰ ਪਿੰਡ ਮਹਰਾਜ
ਹਰਿ ਸੱਜਣ ਅਨਡੀਠੜਾ, ਘਰ ਘਰ ਰਿਹਾ ਸਮਾਏ। ਗੁਰਸਿਖ ਪ੍ਰੇਮ ਪਿਆਲਾ ਲੱਗੇ ਮੀਠੜਾ, ਆਤਮ ਰਿਹਾ ਪਿਆਏ। ਸੁਫਲ ਕਰਾਏ ਮਾਤ ਕੁਖੜਾ, ਮੋਖ ਮੁਖੰਤਰ ਇਕ ਵਖਾਏ। ਹਉਮੇ ਰੋਗ ਕਟੇ ਦੁਖੜਾ, ਦਰਦ ਦੁੱਖ ਰਹਿਣ ਨਾ ਪਾਏ। ਨੇਤਰ ਨੈਣ ਲੋਚਨ ਜੋ ਜਨ ਦਰਸ਼ਨ ਭੁਖੜਾ, ਦੇ ਦਰਸ ਤ੍ਰਿਸਨ ਬੁਝਾਏ। ਹਰਿਜਨ ਬੂਟਾ ਕਦੇ ਨਾ ਸੁਕੜਾ, ਫਲ ਫੁਲਵਾੜੀ ਇਕ ਵਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਵੇਖ ਵਖਾਏ। ਹਰਿ ਸਾਜਨ ਜਗ ਮੀਤੜਾ, ਪਰਮ ਪੁਰਖ ਕਰਤਾਰ। ਕਾਇਆ ਰੰਗੇ ਚੋਲੀ ਚੀਥੜਾ, ਰੰਗਨ ਰੰਗ ਅਪਾਰ। ਸਾਂਤਕ ਸਤਿ ਕਰਾਏ ਠਾਂਡਾ ਸੀਤੜਾ, ਅਗਨੀ ਤਤ ਨਿਵਾਰ। ਮਿਠਾ ਕਰੇ ਕੌੜਾ ਰੀਠੜਾ, ਜੋ ਜਨ ਢਹਿ ਪਏ ਦਵਾਰ। ਆਪ ਚਲਾਏ ਆਪਣੀ ਰੀਤੜਾ, ਜੁਗ ਜੁਗ ਵੇਸ ਕਰੇ ਕਰਤਾਰ। ਪੱਤਤ ਪਵਿਤ ਕਰੇ ਪੁਨੀਤੜਾ, ਪੱਤਤ ਪਾਵਣਹਾਰ ਸਿਰਜਣਹਾਰ। ਇਕ ਸੁਣਾਏ ਸੁਹਾਗੀ ਗੀਤੜਾ, ਸੋਹੰ ਸ਼ਬਦ ਜੈ ਜੈ ਜੈਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਪਾਵੇ ਸਾਰ। ਹਰਿ ਸੱਜਣ ਹਰਿ ਸਾਖਿਆਤ, ਸਾਜਨ ਮੀਤ ਮੁਰਾਰਾ। ਗੁਰਸਿਖ ਬਣਾਏ ਪਾਰਜਾਤ, ਦੇਵੇ ਨਾਮ ਅਧਾਰਾ। ਮੇਲ ਮਿਲਾਵਾ ਕਮਲਾਪਾਤ, ਨਾਰੀ ਕੰਤ ਪਿਆਰਾ। ਜੋਤ ਨਿਰੰਜਣ ਦੇਵੇ ਧੁਰ ਸੁਗਾਤ, ਸ਼ਬਦੀ ਸ਼ਬਦ ਧੁੰਨਕਾਰਾ। ਮੇਟ ਮਿਟਾਏ ਅੰਧੇਰੀ ਰਾਤ, ਦੀਪਕ ਜੋਤੀ ਕਰ ਉਜਿਆਰਾ। ਸਚ ਚੜ੍ਹਾਏ ਨਾਮ ਰਾਥ, ਰਥ ਰਥਵਾਹੀ ਗੁਰ ਕਰਤਾਰਾ। ਸਦਾ ਸੁਹੇਲਾ ਸਗਲਾ ਸਾਥ, ਆਦਿ ਅੰਤ ਹੋਏ ਰਖਵਾਰਾ। ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਜੋ ਜਨ ਢਹਿ ਪਏ ਦਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਪਾਵੇ ਸਾਰਾ। ਹਰਿ ਸਾਜਣ ਹਰਿ ਰਤਿਆ, ਰਤਨ ਨਾਮ ਅਮੋਲ। ਆਪੇ ਦੇ ਸਮਝਾਵੇ ਮਤਿਆ, ਪਤਿਪਰਮੇਸ਼ਵਰ ਵਸੇ ਕੋਲ। ਇਕ ਵਖਾਏ ਤੀਰਥ ਤਟਿਆ, ਤਟ ਕਿਨਾਰਾ ਅੰਦਰ ਫੋਲ। ਸਚ ਦਵਾਰਾ ਏਕਾ ਵਸਿਆ, ਦਰ ਦਰਵਾਜ਼ਾ ਏਕਾ ਖੋਲ੍ਹ। ਮੇਟੇ ਰੈਣ ਅੰਧੇਰੀ ਮੱਸਿਆ, ਗੀਤ ਅਨਾਦੀ ਸ਼ਬਦੀ ਬੋਲ। ਦਰ ਦਰ ਘਰ ਘਰ ਫਿਰੇ ਨੱਸਿਆ, ਗੁਰਸਿਖ ਰਹੇ ਨਾ ਕੋਈ ਅਨਭੋਲ। ਮਨਮੁਖ ਜੀਵ ਵੇਖ ਵੇਖ ਕਲ ਹੱਸਿਆ, ਕਾਲ ਨਗਾਰਾ ਵੱਜੇ ਢੋਲ। ਤੀਰ ਨਿਰਾਲਾ ਏਕਾ ਕਸਿਆ, ਸ੍ਰਿਸ਼ਟ ਸਬਾਈ ਖੇਲੇ ਹੋਲ। ਜਨ ਭਗਤਾਂ ਹਿਰਦੇ ਅੰਦਰ ਆਪੇ ਵਸਿਆ, ਆਪੇ ਕਰੇ ਚੋਲ੍ਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਰਿਹਾ ਮੌਲ। ਹਰਿ ਸੱਜਣ ਹਰਿ ਜਾਗਿਆ, ਜਾਗਰਤ ਜੋਤ ਜਗਾਏ। ਚਰਨ ਕਵਲ ਜੋ ਜਨ ਲਾਗਿਆ, ਦੁਰਮਤ ਮੈਲ ਧਵਾਏ। ਜਗਤ ਤ੍ਰਿਸਨਾ ਬੁਝੇ ਆਗਿਆ, ਅਗਿਆਨ ਅੰਧੇਰ ਰਹਿਣ ਨਾ ਪਾਏ। ਫੜ ਫੜ ਹੰਸ ਬਣਾਏ ਕਾਗਿਆ, ਅੰਮ੍ਰਿਤ ਏਕਾ ਜਾਮ ਪਿਆਏ। ਮੇਲ ਮਿਲਾਵਾ ਕੰਤ ਸੁਹਾਗਿਆ, ਸਤਿ ਸਤਿਵੰਤੀ ਨਾਰ ਕਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਵੇਖੇ ਸਾਚਾ ਦਰ, ਦਰ ਮੰਦਰ ਇਕ ਸੁਹਾਏ। ਹਰਿ ਸਾਜਣ ਹਰਿ ਮੰਦਰ, ਹਰਿ ਹਰਿ ਜੋਤ ਜਗਾਈਆ। ਭਾਗ ਲਗਾਏ ਕਾਇਆ ਕੰਦਰ, ਡੂੰਘੀ ਭਵਰੀ ਪਾਰ ਕਰਾਈਆ। ਆਪੇ ਤੋੜਨਹਾਰਾ ਜੰਦਰ, ਚਿੰਤਾ ਸਗਲ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਮੇਲਾ ਸਹਿਜ ਸਭਾਈਆ। ਹਰਿ ਸੱਜਣ ਹਰਿ ਮੇਲਿਆ, ਹਰਿ ਹਰਿ ਰੂਪ ਗੋਬਿੰਦ। ਹਰਿ ਵਸੇ ਧਾਮ ਅਕੇਲਿਆ, ਵਡ ਦਾਤਾ ਗੁਣੀ ਗਹਿੰਦ। ਹਰਿ ਹੋਇਆ ਸੱਜਣ ਸੁਹੇਲਿਆ, ਹਰਿਜਨ ਉਪਜਾਏ ਸਾਚੀ ਬਿੰਦ। ਅਚਰਜ ਖੇਲ ਪਾਰਬ੍ਰਹਮ ਕਲ ਖੇਲਿਆ, ਸ੍ਰਿਸ਼ਟ ਸਬਾਈ ਲਗਾਈ ਆਪਣੀ ਨਿੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਨ ਹਰਿਜਨ ਸਦਾ ਬਖ਼ਸ਼ਿੰਦ। ਹਰਿ ਸਾਜਨ ਜਿਨ ਜਾਣਿਆ, ਆਪਣਾ ਮੂਲ ਪਛਾਣ। ਚਲੇ ਚਲਾਏ ਗੁਰ ਗੁਰ ਭਾਣਿਆ, ਸੁਣੇ ਸੁਣਾਏ ਧੁਰ ਫ਼ਰਮਾਣ। ਲੇਖਾ ਚੁੱਕੇ ਆਵਣ ਜਾਣਿਆ, ਧਰਮ ਰਾਏ ਨਾ ਕੋਈ ਆਨ। ਪਾਇਆ ਪਰਮ ਪੁਰਖ ਸੁਲਤਾਨਿਆ, ਘਰ ਸਾਚੇ ਸਚ ਮਕਾਨ। ਜੋਤੀ ਨੂਰ ਜਗੇ ਮਹਾਨਿਆ, ਉਪਜੇ ਧੁਨ ਸੱਚੀ ਧੁਨਕਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਹਰਿ ਸੱਜਣ ਲਏ ਪਛਾਨ।
