Granth 09 Likhat 018: 27 Maghar 2016 Bikarmi Kundan Singh de Ghar Pind Kalla

੨੭ ਮੱਘਰ ੨੦੧੬ ਬਿਕ੍ਰਮੀ ਕੁੰਦਨ ਸਿੰਘ ਦੇ ਘਰ ਪਿੰਡ ਕੱਲਾ

ਹਰਿ ਸਤਿਗੁਰ ਸਤਿ ਸਤਿਵਾਦੀਆ, ਸਤਿ ਸਰੂਪ ਸਮਾਏ। ਖੇਲੇ ਖੇਲ ਆਦਿ ਜੁਗਾਦੀਆ, ਜੁਗਾ ਜੁਗੰਤਰ ਨਾਉਂ ਧਰਾਏ। ਪਾਏ ਸਾਰ ਬ੍ਰਹਮ ਬ੍ਰਹਮਾਦੀਆ, ਪਾਰਬ੍ਰਹਮ ਹਰਿ ਭੇਵ ਨਾ ਆਏ। ਗੁਰਮੁਖ ਸਾਜਨ ਆਪੇ ਲਾਧੀਆ, ਲੱਖ ਚੁਰਾਸੀ ਫੋਲ ਵਖਾਏ। ਧੁਰ ਦੀਬਾਣ ਏਕਾ ਵਾਦੀਆ, ਜਨ ਭਗਤ ਦਵਾਰੇ ਦਰ ਦਰ ਫੇਰਾ ਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਸਹਿਜ ਸੁਭਾਏ। ਹਰਿਜਨ ਮੇਲਣਹਾਰ ਹਰਿ, ਹਰੀ ਹਰਿ ਹਰਿ ਨਾਉਂ ਧਰਾਇੰਦਾ। ਆਪ ਵਿਖਾਏ ਆਪਣਾ ਦਰ, ਘਰ ਸਾਚਾ ਇਕ ਸੁਹਾਇੰਦਾ। ਭਿਛਿਆ ਪਾਏ ਨਾਮ ਵਰ, ਆਤਮ ਝੋਲੀ ਆਪ ਭਰਾਇੰਦਾ। ਦਰਸ ਦਿਖਾਏ ਅਗੇ ਖੜ, ਰੂਪ ਅਨੂਪ ਆਪ ਵਟਾਇੰਦਾ। ਆਪੇ ਲਾਏ ਆਪਣੇ ਲੜ, ਅੰਗੀਕਾਰ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਸੱਜਣ ਗੁਰਮੁਖ ਵੇਖ ਵਖਾਇੰਦਾ।