Granth 08 Likhat 044: 17 Chet 2016 Bikarmi Kundan Singh de Ghar Dayea Hoyi Pind Kalla Jila Amritsar

੧੭ ਚੇਤ ੨੦੧੬ ਬਿਕ੍ਰਮੀ ਕੁੰਦਨ ਸਿੰਘ ਦੇ ਘਰ ਦਇਆ ਹੋਈ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਮਨ ਰੱਤਾ ਹਰਿ ਨਾਮ ਰੰਗ, ਨਿਮਖ ਨਿਮਖ ਗੁਣ ਗਾਏ। ਸਤਿਗੁਰ ਪੂਰਾ ਸਦਾ ਸੰਗ, ਗਹਿਰ ਗੰਭੀਰ ਸਮਾਏ। ਦਿਵਸ ਰੈਣ ਵਜਾਏ ਇਕ ਮਰਦੰਗ, ਏਕਾ ਢੋਲਾ ਰਿਹਾ ਸੁਣਾਏ। ਕੱਟਣਹਾਰਾ ਭੁੱਖ ਨੰਗ, ਜਗਤ ਤ੍ਰਿਸਨਾ ਦਏ ਮਿਟਾਏ। ਅੰਗੀਕਾਰ ਲਾਏ ਅੰਗ, ਆਪਣੇ ਅੰਗਨ ਲਏ ਉਠਾਏ। ਨਾਮ ਪਹਿਨਾਏ ਸਾਚੀ ਵੰਗ, ਭੂਸ਼ਨ ਬਸਤਰ ਇਕ ਸਜਾਏ। ਸਚ ਸਿੰਘਾਸਣ ਬੈਠ ਪਲੰਘ, ਸਚ ਸੁਹਾਵੀ ਵੇਖ ਵਖਾਏ। ਗੁਰਸਿਖ ਮਾਂਗਤ ਮਾਂਗੇ ਏਕਾ ਮੰਗ, ਏਕਾ ਮੰਗ ਗੁਰ ਸਤਿਗੁਰ ਝੋਲੀ ਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਧਨ ਸਰਧਨ ਸਰਧਨ ਨਿਰਧਨ ਆਪ ਅਖਵਾਏ।