Granth 09 Likhat 032: 3 Poh 2016 Bikarmi Captian Banta Singh de Ghar Panj Garayian Gurdaspur

੧੩ ਪੋਹ ੨੦੧੬ ਬਿਕ੍ਰਮੀ ਕਪਤਾਨ ਬੰਤਾ ਸਿੰਘ ਦੇ ਘਰ ਪਿੰਡ ਪੰਜ ਗਰਾਈਆ ਗੁਰਦਾਸ ਪੁਰ

ਸੋ ਪੁਰਖ ਨਿਰੰਜਣ ਹਰਿ ਸੁਲਤਾਨ, ਆਦਿ ਜੁਗਾਦਿ ਸਮਾਇੰਦਾ। ਹਰਿ ਪੁਰਖ ਨਿਰੰਜਨ ਵਡ ਮਿਹਰਬਾਨ, ਰੂਪ ਅਨੂਪ ਆਪ ਧਰਾਇੰਦਾ। ਏਕੰਕਾਰਾ ਖੇਲ ਮਹਾਨ, ਅਲੱਖ ਅਗੋਚਰ ਖੇਲ ਖਿਲਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜੋਤ ਜੋਤ ਜਗਾਇੰਦਾ। ਅਬਿਨਾਸ਼ੀ ਕਰਤਾ ਨੌਜਵਾਨ, ਏਕਾ ਰੰਗ ਸਮਾਇੰਦਾ। ਸ੍ਰੀ ਭਗਵਾਨ ਦਾਤਾ ਦੇਵਣਹਾਰਾ ਦਾਨ, ਸਾਚੀ ਵਸਤ ਰਖਾਇੰਦਾ। ਪਾਰਬ੍ਰਹਮ ਵੇਖੇ ਸਚ ਨਿਸ਼ਾਨ, ਦਰ ਘਰ ਸਾਚੇ ਆਪ ਹਿਲਾਇੰਦਾ। ਸਚਖੰਡ ਦਵਾਰਾ ਉਚ ਮਕਾਨ, ਨਿਰਗੁਣ ਆਪਣਾ ਆਸਣ ਲਾਇੰਦਾ। ਘਰ ਵਿਚ ਘਰ ਕਰ ਪ੍ਰਵਾਨ, ਥਿਰ ਘਰ ਆਪਣੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਖੇਲ ਅਪਾਰ, ਸਚਖੰਡ ਦਵਾਰ ਆਪ ਸੁਹਾਇੰਦਾ। ਸੋ ਪੁਰਖ ਨਿਰੰਜਣ ਵਡ ਬਲਵਾਨਾ, ਏਕਾ ਏਕ ਅਖਵਾਇੰਦਾ। ਪੁਰਖ ਨਿਰੰਜਨ ਸਚ ਨਿਸ਼ਾਨਾ, ਦਰ ਘਰ ਸਾਚੇ ਆਪ ਝੁਲਾਇੰਦਾ। ਏਕੰਕਾਰਾ ਹੋ ਪ੍ਰਧਾਨਾ, ਆਪ ਆਪਣਾ ਹੁਕਮ ਸੁਣਾਇੰਦਾ। ਆਦਿ ਨਿਰੰਜਣ ਨੂਰ ਮਹਾਨਾ, ਨਿਰਗੁਣ ਆਪਣਾ ਨੂਰ ਧਰਾਇੰਦਾ। ਅਬਿਨਾਸ਼ੀ ਕਰਤਾ ਆਪੇ ਰੱਖੇ ਆਪਣਾ ਮਾਣਾ, ਆਪ ਆਪਣੀ ਦਯਾ ਕਮਾਇੰਦਾ। ਸ੍ਰੀ ਭਗਵਾਨ ਜਾਣੀ ਜਾਣਾ, ਭੇਦ ਅਭੇਦ ਆਪ ਅਖਵਾਇੰਦਾ। ਪਾਰਬ੍ਰਹਮ ਖੇਲੇ ਖੇਲ ਦੋ ਜਹਾਨਾ, ਵੇਸ ਅਨੇਕਾ ਆਪ ਵਟਾਇੰਦਾ। ਸਚਖੰਡ ਦਵਾਰਾ ਸਚ ਤਖਤ ਹਰਿ ਸੁਹਾਨਾ, ਸ਼ਾਹੋ ਭੂਪ ਆਸਣ ਲਾਇੰਦਾ। ਨਿਰਗੁਣ ਦਾਤਾ ਰਾਜ ਰਾਜਾਨਾ, ਆਪ ਆਪਣਾ ਹੁਕਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸਾ ਖੇਲ ਤਮਾਸਾ, ਪ੍ਰਿਥਮੀ ਆਕਾਸਾ ਪੁਰਖ ਅਬਿਨਾਸਾ ਆਪ ਕਰਾਇੰਦਾ। ਸੋ ਪੁਰਖ ਨਿਰੰਜਨ ਸਚ ਮਹੱਲਾ, ਏਕਾ ਏਕ ਵਸਾਇੰਦਾ। ਸੋ ਪੁਰਖ ਨਿਰੰਜਨ ਉਚ ਅਟੱਲਾ, ਸਚ ਸਿੰਘਾਸਣ ਆਪ ਸੁਹਾਇੰਦਾ। ਏਕੰਕਾਰਾ ਆਪਣੇ ਅੰਦਰ ਆਪੇ ਰੱਲਾ, ਦੂਜਾ ਤਤ ਨਾ ਕੋਇ ਬਣਾਇੰਦਾ। ਆਦਿ ਨਿਰੰਜਣ ਆਪਣਾ ਵੇਸ ਕਰੇ ਅਵੱਲਾ, ਰੂਪ ਰੰਗ ਨਾ ਕੋਈ ਵਖਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਜਲਾਂ ਥਲਾਂ, ਜਲ ਥਲ ਮਹੀਅਲ ਡੇਰਾ ਲਾਇੰਦਾ। ਸ੍ਰੀ ਭਗਵਾਨ ਸਚ ਸਨੇਹੜਾ ਏਕਾ ਘੱਲਾ, ਸ਼ਬਦ ਅਨਾਦੀ ਨਾਦ ਵਜਾਇੰਦਾ। ਪਾਰਬ੍ਰਹਮ ਫੜਾਏ ਪੱਲਾ, ਏਕਾ ਪੱਲੂ ਹੱਥ ਰਖਾਇੰਦਾ। ਸਚਖੰਡ ਦਵਾਰਾ ਖੇਲੇ ਖੇਲ ਅਛਲ ਅਛੱਲਾ, ਵਲ ਛਲ ਧਾਰੀ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਵਿਚ ਸਮਾਇੰਦਾ। ਸੋ ਪੁਰਖ ਨਿਰੰਜਣ ਨਿਰਗੁਣ ਧਾਰ, ਹਰਿ ਪੁਰਖ ਨਿਰੰਜਣ ਆਪ ਉਪਜਾਈਆ। ਏਕੰਕਾਰਾ ਕਰ ਪਿਆਰ, ਆਦਿ ਨਿਰੰਜਣ ਲਏ ਮਿਲਾਈਆ। ਅਬਿਨਾਸ਼ੀ ਕਰਤਾ ਮੀਤ ਮੁਰਾਰ, ਸ੍ਰੀ ਭਗਵਾਨ ਵੇਖਣਹਾਰਾ ਥਾਉਂ ਥਾਈਂਆ। ਪਾਰਬ੍ਰਹਮ ਆਪਣੇ ਦਰ ਆਪੇ ਕਰੇ ਨਿਮਸਕਾਰ, ਆਪਣਾ ਸੀਸ ਆਪ ਝੁਕਾਈਆ। ਸਚਖੰਡ ਵਸੇ ਆਪ ਨਿਰੰਕਾਰ, ਦੂਸਰ ਹੋਰ ਨਾ ਕੋਈ ਰਖਾਈਆ। ਸਾਚੇ ਤਖਤ ਬੈਠ ਸੱਚੀ ਸਰਕਾਰ, ਸ਼ਾਹ ਸੁਲਤਾਨ ਨਾਉਂ ਧਰਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਹੁਕਮ ਹੁਕਮ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲਾ ਦੀਨ ਦਿਆਲਾ ਖੇਲ ਨਿਰਾਲਾ ਆਪ ਕਰਾਈਆ। ਸੋ ਪੁਰਖ ਨਿਰੰਜਣ ਹਰਿ ਅਕਾਲ, ਵੱਡਾ ਵਡ ਵਡਿਆਈਆ। ਹਰਿ ਪੁਰਖ ਨਿਰੰਜਨ ਦੀਨ ਦਿਆਲ, ਦਯਾਨਿਧ ਆਪ ਅਖਵਾਈਆ। ਏਕੰਕਾਰਾ ਆਪ ਉਪਾਏ ਕਾਲ ਮਹਾਂਕਾਲ, ਆਪ ਆਪਣੇ ਵਿਚ ਟਿਕਾਈਆ। ਆਦਿ ਨਿਰੰਜਨ ਕਰੇ ਸੰਭਾਲ, ਜੋਤ ਨਿਰੰਜਣ ਵੇਸ ਵਟਾਈਆ। ਅਬਿਨਾਸ਼ੀ ਕਰਤਾ ਏਕਾ ਰੱਖੇ ਸੱਚਾ ਧਨ ਮਾਲ, ਸਾਚਾ ਹੱਟ ਆਪ ਖੁਲ੍ਹਾਈਆ। ਪਾਰਬ੍ਰਹਮ ਕਰੇ ਕਰਾਏ ਸਦਾ ਪ੍ਰਿਤਪਾਲ, ਦੋ ਜਹਾਨਾਂ ਸੇਵ ਕਮਾਈਆ। ਪਾਰਬ੍ਰਹਮ ਆਪੇ ਚਲੇ ਅਵਲੜੀ ਚਾਲ, ਚਾਲ ਅਵਲੜੀ ਇਕ ਰਖਾਈਆ। ਸਚਖੰਡ ਦਵਾਰਾ ਸਚ ਸੱਚੀ ਧਰਮਸਾਲ, ਸਤਿਗੁਰ ਬੈਠਾ ਆਸਣ ਲਾਈਆ। ਥਿਰ ਘਰ ਵਾਸਾ ਹਰਿ ਭਗਵਾਨਾ, ਆਪ ਆਪਣਾ ਮੁਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਖੇਲ ਖਿਲਾਈਆ। ਨਿਰਗੁਣ ਖੇਲ ਅਗੰਮ ਅਪਾਰ, ਲੇਖਾ ਲੇਖ ਨਾ ਕੋਈ ਲਿਖਾਇੰਦਾ। ਸਚਖੰਡ ਨਿਵਾਸੀ ਹੋ ਤਿਆਰ, ਆਪ ਆਪਣਾ ਬੰਕ ਸੁਹਾਇੰਦਾ। ਬੰਕ ਦਵਾਰਾ ਖੋਲ੍ਹ ਕਿਵਾੜ, ਆਪ ਆਪਣੀ ਰਚਨ ਰਚਾਇੰਦਾ। ਆਪੇ ਵੇਖੇ ਸਚ ਅਖਾੜ, ਦਰ ਘਰ ਸਾਚੇ ਸੋਭਾ ਪਾਇੰਦਾ। ਆਪੇ ਬਣੇ ਸਾਚਾ ਲਾੜ, ਕੰਤ ਕੰਤੂਹਲ ਆਪ ਹੋ ਜਾਇੰਦਾ। ਆਪੇ ਬਣੇ ਆਪਣੀ ਨਾਰ, ਨਰ ਨਰਾਇਣ ਰੂਪ ਵਟਾਇੰਦਾ। ਆਪੇ ਸੇਜਾ ਰਲੀਆਂ ਮਾਣੇ ਕੰਤ ਭਤਾਰ, ਨਿਰਗੁਣ ਨਿਰਗੁਣ ਅੰਗ ਲਗਾਇੰਦਾ। ਆਪੇ ਅੰਦਰ ਆਪੇ ਬਾਹਰ, ਆਪੇ ਆਪਣਾ ਮੇਲ ਮਿਲਾਇੰਦਾ। ਆਪੇ ਕਰਨੀ ਕਰਤਾ ਕਰੇ ਸਾਚੀ ਕਾਰ, ਕਰਤਾ ਪੁਰਖ ਨਾਉਂ ਧਰਾਇੰਦਾ। ਆਪੇ ਉਪਜਾਏ ਆਪਣਾ ਸੁਤ ਦੁਲਾਰ, ਸ਼ਬਦੀ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਵੇਖ ਵਿਖਾਇੰਦਾ। ਦਰਗਾਹ ਸਾਚੀ ਸਾਚਾ ਸੰਗ, ਸੋ ਪੁਰਖ ਨਿਰੰਜਣ ਆਪ ਨਿਭਾਇੰਦਾ। ਹਰਿ ਪੁਰਖ ਨਿਰੰਜਣ ਸੂਰਾ ਸਰਬੰਗ, ਆਪ ਆਪਣਾ ਖੇਲ ਖਿਲਾਇੰਦਾ। ਏਕੰਕਾਰਾ ਵਜਾਏ ਮਰਦੰਗ, ਆਪ ਆਪਣਾ ਨਾਉਂ ਧਰਾਇੰਦਾ। ਆਦਿ ਨਿਰੰਜਨ ਵਸੇ ਸੰਗ, ਸਗਲਾ ਸੰਗ ਰਖਾਇੰਦਾ। ਅਬਿਨਾਸ਼ੀ ਕਰਤਾ ਕਸੇ ਤੰਗ, ਸਾਚੇ ਅਸਵ ਆਸਣ ਲਾਇੰਦਾ। ਸ੍ਰੀ ਭਗਵਾਨ ਮੰਗੇ ਮੰਗ, ਇਛਿਆ ਭਿਛਿਆ ਵੇਖ ਵਖਾਇੰਦਾ। ਪਾਰਬ੍ਰਹਮ ਸਾਚੇ ਮੰਦਰ ਆਪੇ ਲੰਘ, ਦਰ ਦਰਵਾਜਾ ਆਪ ਖੁਲਾਇੰਦਾ। ਸਚਖੰਡ ਦਵਾਰਾ ਸਚ ਪਲੰਘ, ਨਿਰਗੁਣ ਆਪਣੀ ਸੇਜ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਜੂਨੀ ਰਹਿਤ ਆਪ ਅਖਵਾਇੰਦਾ। ਅਜੂਨੀ ਰਹਿਤ ਹਰਿ ਕਰਤਾਰ, ਦੂਸਰ ਅਵਰ ਨਾ ਕੋਈ ਜਣਾਈਆ। ਨਿਰਭੈ ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਵਡ ਵਡਿਆਈਆ। ਸਤਿ ਪੁਰਖ ਨਿਰੰਜਨ ਬੇਐਬ ਪਰਵਰਦਿਗਾਰ, ਨੂਰੀ ਜਲਵਾ ਨੂਰ ਇਲਾਹੀਆ। ਸਾਚੇ ਮੰਦਰ ਸੋਹੇ ਆਪ ਸਿਕਦਾਰ, ਤਖਤ ਤਾਜ ਇਕ ਹੰਢਾਈਆ। ਦੋ ਜਹਾਨਾਂ ਕਰੇ ਸੱਚਾ ਰਾਜ, ਦਰ ਦਰਬਾਨ ਨਾ ਕੋਈ ਰਖਾਈਆ। ਆਪੇ ਰਚਿਆ ਆਪਣਾ ਕਾਜ, ਦਰਗਾਹ ਸਾਚੀ ਵੱਜੇ ਵਧਾਈਆ। ਆਪੇ ਸ਼ਾਹ ਆਪੇ ਨਵਾਬ, ਆਪੇ ਵੇਖੇ ਆਪਣਾ ਆਪ ਬੇਪ੍ਰਵਾਹੀਆ। ਆਪੇ ਮਾਈ ਆਪੇ ਬਾਪ, ਪੂਤ ਸਪੂਤਾ ਆਪ ਅਖਵਾਈਆ। ਆਪੇ ਜਾਣੇ ਆਪਣਾ ਵਡ ਪ੍ਰਤਾਪ, ਲੇਖਾ ਲੇਖੇ ਵਿਚ ਨਾ ਆਈਆ। ਆਪੇ ਜਾਣੇ ਆਪਣਾ ਜਾਪ, ਲਿਖਣ ਪੜ੍ਹਨ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਪੁਰਖ ਅਬਿਨਾਸਨ ਸਚਖੰਡ ਦਵਾਰੇ ਸੋਭਾ ਪਾਈਆ। ਸਚਖੰਡ ਦਵਾਰੇ ਹਰਿ ਹਰਿ ਵਸਿਆ, ਏਕਾ ਏਕੰਕਾਰ। ਭੇਵ ਆਪਣਾ ਕਿਸੇ ਨਾ ਦੱਸਿਆ, ਆਦਿ ਜੁਗਾਦੀ ਬੰਨੇ ਧਾਰ। ਦੋ ਜਹਾਨਾ ਫਿਰੇ ਨੱਸਿਆ, ਨਿਰਗੁਣ ਰੂਪ ਅਪਰ ਅਪਾਰ। ਆਪਣੇ ਮੰਦਰ ਬਹਿ ਬਹਿ ਹੱਸਿਆ, ਆਪਣਾ ਕਰੇ ਸਚ ਪਿਆਰ। ਆਪਣਾ ਦੀਵਾ ਬਾਤੀ ਆਪ ਕਰੇ ਪ੍ਰਕਾਸਿਆ, ਜੋਤੀ ਜੋਤ ਕਰ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਖੇਲ ਅਪਾਰ ਨਿਰਗੁਣ ਧਾਰ। ਨਿਰਗੁਣ ਧਾਰ ਆਦਿ ਜੁਗਾਦਿ, ਹਰਿ ਸਾਚਾ ਸਚ ਚਲਾਇੰਦਾ। ਸ਼ਬਦ ਵਜਾਏ ਏਕਾ ਨਾਦ, ਤੁਰੀਆ ਰਾਗ ਆਪ ਅਲਾਇੰਦਾ। ਲੇਖਾ ਜਾਣੇ ਬੋਧ ਅਗਾਧ, ਭੇਵ ਅਭੇਦਾ ਭੇਵ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਵਸਾਇੰਦਾ। ਦਰ ਘਰ ਸਾਚਾ ਸੋਭਾਵੰਤ, ਹਰਿ ਸਾਚਾ ਸਚ ਸੁਹਾਇਆ। ਪੁਰਖ ਅਬਿਨਾਸ਼ੀ ਏਕਾ ਕੰਤ, ਨਿਰਗੁਣ ਬੈਠਾ ਆਸਣ ਲਾਇਆ। ਆਪਣੀ ਮਹਿਮਾ ਜਾਣੇ ਅਗਣਤ, ਲੇਖਾ ਲਿਖ ਨਾ ਸਕੇ ਕੋਈ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਭਵ ਪ੍ਰਕਾਸ਼ ਆਪ ਕਰਾਇਆ। ਅਨਭਵ ਪ੍ਰਕਾਸ਼ ਹਰਿ ਸੂਰਬੀਰ, ਏਕਾ ਏਕ ਕਰਾਇੰਦਾ। ਦਾਤਾ ਦਾਨੀ ਗੁਣੀ ਗਹੀਰ, ਗਹਿਰ ਗੰਭੀਰ ਆਪ ਅਖਵਾਇੰਦਾ। ਪੰਜ ਤਤ ਨਾ ਦਿਸੇ ਸਰੀਰ, ਕਾਇਆ ਗੜ੍ਹ ਨਾ ਕੋਈ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਡੇਰਾ ਏਕਾ ਲਾਇੰਦਾ। ਥਿਰ ਘਰ ਅੰਦਰ ਹਰਿ ਹਰਿ ਵੜਿਆ, ਦਿਸ ਕਿਸੇ ਨਾ ਆਇਆ। ਆਪਣੇ ਪੌੜੇ ਆਪੇ ਚੜਿਆ, ਆਪੇ ਵੇਖ ਵਖਾਇਆ। ਆਦਿ ਜੁਗਾਦਿ ਕਿਸੇ ਨਾ ਫੜਿਆ, ਨਿਰਗੁਣ ਅਚਰਜ ਵੇਸ ਵਟਾਇਆ। ਆਪਣੀ ਵਿਦਿਆ ਆਪੇ ਪੜ੍ਹਿਆ, ਨਾ ਕੋਈ ਦੂਸਰ ਸਕੇ ਪੜ੍ਹਾਇਆ। ਅਗਨੀ ਹਵਨ ਕਦੇ ਨਾ ਸੜਿਆ, ਨਾ ਮਰੇ ਨਾ ਜਾਇਆ। ਆਪਣਾ ਘਾੜਨ ਆਪੇ ਘੜਿਆ, ਨਾ ਕੋਈ ਭੰਨ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਸਾਚੀ ਦਰਗਾਹ, ਖੇਲੇ ਖੇਲ ਪੁਰਖ ਬਿਧਾਤਾ, ਆਪੇ ਦੇਵੇ ਆਪਣੀ ਦਾਤਾ, ਦਾਤਾ ਦਾਨੀ ਨਾਉਂ ਧਰਾਇਆ। ਦਾਤਾ ਦਾਨੀ ਹਰਿ ਭਗਵਾਨ, ਸਚਖੰਡ ਦਵਾਰੇ ਸੋਭਾ ਪਾਈਆ। ਸਤਿ ਸਰੂਪੀ ਸਚ ਨਿਸ਼ਾਨਾ, ਸਤਿ ਪੁਰਖ ਨਿਰੰਜਨ ਆਪ ਝੁਲਾਈਆ। ਸ਼ਾਹੋ ਭੂਪ ਬਣੇ ਰਾਜ ਰਾਜਾਨਾ, ਸਾਚੇ ਤਖਤ ਆਪ ਸੁਹਾਈਆ। ਮਹਿਬਾਨ ਬੀਦੋ ਖੇਲ ਮਹਾਨਾ, ਮਹਿਮਾ ਅਗਣਤ ਗਣੀ ਨਾ ਜਾਈਆ। ਇਕ ਅਕੱਲਾ ਨੌਜਵਾਨਾ, ਸਾਚਾ ਤਖਤ ਆਪ ਸੁਹਾਈਆ। ਨਾ ਕੋਈ ਚਿਲਾ ਤੀਰ ਕਮਾਨਾ, ਸ਼ਸਤਰ ਬਸਤਰ ਨਾ ਕੋਈ ਵਖਾਈਆ। ਨਾ ਕੋਈ ਜੋਧਾ ਨਾਲ ਜਵਾਨਾ, ਨਾ ਕੋਈ ਦਿਸੇ ਲਸ਼ਕਰ ਸ਼ਾਹੀਆ। ਨਾ ਕੋਈ ਜ਼ਿਮੀ ਨਾ ਅਸਮਾਨਾ, ਗਗਨ ਮੰਡਲ ਨਾ ਵੇਖ ਵਖਾਈਆ। ਰਵ ਸਸ ਨਾ ਕੋਇ ਪ੍ਰਧਾਨਾ, ਸੂਰਜ ਚੰਨ ਨਾ ਕੋਈ ਚੜ੍ਹਾਈਆ। ਪਵਣ ਪਾਣੀ ਨਾ ਕੋਈ ਮਸਾਣਾ, ਜਲ ਧਾਰ ਨਾ ਕੋਈ ਵਹਾਈਆ। ਨੌ ਖੰਡ ਪ੍ਰਿਥਮੀ ਨਾ ਕੋਇ ਨਿਸ਼ਾਨਾ, ਸਤ ਦੀਪ ਨਾ ਵੇਸ ਵਟਾਈਆ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਈ ਗਿਆਨਾ, ਚਾਰੇ ਵੇਦ ਨਾ ਕੋਈ ਪੜ੍ਹਾਈਆ। ਜੰਗਲ ਜੂਹ ਉਜਾੜ ਪਹਾੜ ਨਾ ਕੋਈ ਬੀਆਬਾਨਾ, ਡੂੰਘੀ ਕੰਦਰ ਨਾ ਕੋਇ ਵਖਾਈਆ। ਰਸਨਾ ਜੇਹਵਾ ਨਾ ਕੋਈ ਗਾਣਾ, ਬੱਤੀ ਦੰਦ ਨਾ ਕੋਈ ਹਿਲਾਈਆ। ਨੇਤਰ ਨੈਣ ਨਾ ਕਰੇ ਕੋਈ ਧਿਆਨਾ, ਰਸਨ ਸਵਾਸ ਨਾ ਕੋਈ ਵਖਾਈਆ। ਇਕ ਅਕੱਲਾ ਸ੍ਰੀ ਭਗਵਾਨਾ, ਸਚਖੰਡ ਦਵਾਰੇ ਬੈਠਾ ਆਸਣ ਲਾਈਆ। ਆਪਣੀ ਕਰਨੀ ਕਰੇ ਮਹਾਨਾ, ਕਰਨਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਘਰ ਹਰਿ ਸਾਚਾ ਆਪ ਸੁਹਾਈਆ। ਸਚਖੰਡ ਨਿਵਾਸੀ ਆਦਿ ਨਿਰੰਜਨ, ਏਕਾ ਰੰਗ ਸਮਾਇੰਦਾ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨ, ਆਪਣਾ ਨਾਉਂ ਧਰਾਇੰਦਾ। ਆਪੇ ਜਾਣੇ ਆਪਣਾ ਮਜਨ, ਸਰ ਸਰੋਵਰ ਆਪ ਇਕ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੰਗ ਇਕ ਵਖਾਇੰਦਾ। ਸਾਚਾ ਬੰਕ ਹਰਿ ਦਵਾਰ, ਹਰਿ ਸਾਚਾ ਆਪ ਉਪਾਇੰਦਾ। ਕਮਲਾਪਾਤੀ ਮੀਤ ਮੁਰਾਰ, ਘਰ ਸਾਚੇ ਸੋਭਾ ਪਾਇੰਦਾ। ਦੀਵਾ ਬਾਤੀ ਨਾ ਕੋਈ ਉਜਿਆਰ, ਨਿਰਗੁਣ ਜੋਤੀ ਜੋਤ ਜਗਾਇੰਦਾ। ਬੂੰਦ ਸਵਾਂਤੀ ਠੰਡੀ ਠਾਰ, ਆਪਣਾ ਤਾਲ ਭਰਾਇੰਦਾ। ਦਿਵਸ ਰਾਤੀ ਨਾ ਕੋਈ ਵਿਚਾਰ, ਘੜੀ ਪਲ ਨਾ ਕੋਈ ਜਣਾਇੰਦਾ। ਇਕ ਅਕਾਂਤੀ ਖੇਲ ਨਿਆਰ, ਹਰਿ ਸਾਚਾ ਆਪ ਕਰਾਇੰਦਾ। ਆਪੇ ਖੋਲ੍ਹੇ ਬੰਦ ਕਿਵਾੜ, ਆਪਣਾ ਨੈਣ ਆਪ ਉਠਾਇੰਦਾ। ਅਗਨੀ ਲੱਗੇ ਨਾ ਵਾ ਤੱਤੀ ਹਾੜ, ਰਤੀ ਰੱਤ ਨਾ ਕੋਈ ਰਖਾਇੰਦਾ। ਨਾ ਕੋਈ ਨਾਤਾ ਜੋੜੇ ਬਹੱਤਰ ਨਾੜ, ਰਕਤ ਬੂੰਦ ਨਾ ਮੇਲ ਮਿਲਾਇੰਦਾ। ਨਿਰਗੁਣ ਉਪਜਾਏ ਨਿਰਗੁਣ ਧਾਰ, ਨਿਰਗੁਣ ਨਿਰਗੁਣ ਵਿਚ ਟਿਕਾਇੰਦਾ। ਨਿਰਗੁਣ ਕੰਤ ਨਿਰਗੁਣ ਨਾਰ, ਨਿਰਗੁਣ ਸੇਜ ਹੰਢਾਇੰਦਾ। ਨਿਰਗੁਣ ਸ਼ਬਦ ਸੁਤ ਦੁਲਾਰ, ਆਪ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਮਹੱਲਾ ਉਚ ਅਟੱਲਾ ਏਕਾ ਏਕ ਵਸਾਇੰਦਾ। ਸਚ ਮਹੱਲਾ ਸਚ ਦਰਗਾਹ, ਹਰਿ ਸਾਚਾ ਸਚ ਸੁਹਾਇੰਦਾ। ਨਿਰਗੁਣ ਦਾਤਾ ਬਣ ਮਲਾਹ, ਆਪ ਆਪਣਾ ਮੇਲ ਮਿਲਾਇੰਦਾ। ਜੁਗਾ ਜੁਗੰਤਰ ਖੇਲੇ ਖੇਲ ਬੇਪ੍ਰਵਾਹ, ਨਿਤ ਨਵਿਤ ਕਾਰ ਕਰਾਇੰਦਾ। ਆਪਣੀ ਰਚਨਾ ਆਪ ਰਚਾ, ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਇੰਦਾ। ਏਕਾ ਵਸਤ ਝੋਲੀ ਪਾ, ਤ੍ਰੈਗੁਣ ਮਾਇਆ ਜੋੜ ਜੁੜਾਇੰਦਾ। ਪੰਚਮ ਨਾਤਾ ਸਹਿਜ ਸੁਭਾ, ਕਾਇਆ ਗੜ੍ਹ ਸੁਹਾਇੰਦਾ। ਅੰਦਰ ਮੰਦਰ ਡੇਰਾ ਲਾ, ਆਪਣਾ ਮੁਖ ਛੁਪਾਇੰਦਾ। ਘਰ ਵਿਚ ਘਰ ਲਏ ਰਚਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਆਪ ਉਪਾਇੰਦਾ। ਲੱਖ ਚੁਰਾਸੀ ਭਾਂਡਾ ਘੜ, ਬ੍ਰਹਮਾ ਵਿਸ਼ਨ ਸ਼ਿਵ ਸੇਵ ਲਗਾਈਆ। ਨਿਰਗੁਣ ਅੰਦਰ ਆਪੇ ਵੜ, ਆਪ ਆਪਣਾ ਮੇਲ ਮਿਲਾਈਆ। ਆਪੇ ਪੂਜਾ ਆਤਮ ਬ੍ਰਹਮ, ਈਸ਼ ਜੀਵ ਆਪ ਅਖਵਾਈਆ । ਆਪੇ ਆਪਣੀ ਕੁੱਖੋਂ ਲਏ ਜੰਮ, ਸੁਫਲੀ ਕੁੱਖ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਏਕਾ ਵਰ, ਏਕਾ ਬੂਝ ਬੁਝਾਈਆ। ਲਖ ਚੁਰਾਸੀ ਹਰਿ ਹਰਿ ਘੜਿਆ, ਹਰਿ ਵੱਡਾ ਵਡ ਵਡਿਆਈਆ। ਨਿਰਗੁਣ ਅੰਦਰ ਨਿਰਗੁਣ ਵੜਿਆ, ਆਪ ਆਪਣੀ ਦਯਾ ਕਮਾਈਆ। ਆਪਣੇ ਅੰਦਰ ਆਪੇ ਚੜ੍ਹਿਆ, ਘਰ ਘਰ ਵਿਚ ਕਰ ਰੁਸ਼ਨਾਈਆ। ਆਪਣਾ ਤਾਲਾ ਆਪੇ ਜੜਿਆ, ਬਜਰ ਕਪਾਟੀ ਅੱਗੇ ਲਾਈਆ। ਨਿਰਭੈ ਹੋ ਕਦੇ ਨਾ ਡਰਿਆ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਬੇਪਰਵਾਹੀਆ। ਬੇਪਰਵਾਹ ਨੂਰ ਅਲਾਹ, ਏਕਾ ਰੰਗ ਸਮਾਇੰਦਾ। ਖੇਲੇ ਖੇਲ ਸ਼ਹਿਨਸ਼ਾਹ, ਥਾਨ ਥੰਨਤਰ ਵੇਖ ਵਖਾਇੰਦਾ। ਆਦਿ ਜੁਗਾਦਿ ਜਪਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਰਖਾਇੰਦਾ। ਜਨ ਭਗਤਾਂ ਦੇਵੇ ਸਾਚਾ ਰਾਹ, ਸਾਚੀ ਸਿਖਿਆ ਸਿਖ ਸਮਝਾਇੰਦਾ। ਆਤਮ ਬ੍ਰਹਮ ਗਿਆਨ ਦ੍ਰਿੜਾ, ਏਕਾ ਦਰ ਵਖਾਇੰਦਾ। ਸਾਚੀ ਭਿਛਿਆ ਝੋਲੀ ਪਾ, ਨਾਮ ਭੰਡਾਰਾ ਆਪ ਵਰਤਾਇੰਦਾ। ਦਹਿ ਦਿਸ਼ਾ ਫੇਰੀ ਪਾ, ਗੁਰ ਸਤਿਗੁਰ ਰੂਪ ਪ੍ਰਗਟਾਇੰਦਾ। ਕਾਗੋਂ ਹੰਸ ਦਏ ਬਣਾ, ਸਾਚੀ ਚੋਗ ਇਕ ਚੁਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਏਕੰਕਾਰ, ਖੇਲੇ ਖੇਲ ਅਗੰਮ ਅਪਾਰ, ਲੱਖ ਚੁਰਾਸੀ ਡੇਰਾ ਲਾਇੰਦਾ। ਲਖ ਚੁਰਾਸੀ ਡੇਰਾ ਲਾਇਆ, ਘਟ ਘਟ ਜੋਤ ਜਗਾਈਆ। ਪੁਰਖ ਅਬਿਨਾਸ਼ੀ ਖੇਲ ਖਿਲਾਇਆ, ਨਿਰਗੁਣ ਦਾਤਾ ਬੇਪਰਵਾਹੀਆ। ਸਰਗੁਣ ਸਾਚਾ ਮੇਲ ਮਿਲਾਇਆ, ਘਰ ਸਾਚੇ ਵੱਜੀ ਵਧਾਈਆ। ਗੁਰਮੁਖ ਸਾਚੇ ਲਏ ਉਠਾਇਆ, ਆਪ ਆਪਣੀ ਬੂਝ ਬੁਝਾਈਆ। ਨੌ ਦਵਾਰੇ ਖੋਜ ਖੁਜਾਇਆ, ਸੁਖਮਨ ਟੇਡੀ ਬੰਕ ਸੁਹਾਈਆ। ਤ੍ਰਿਬੈਣੀ ਨੈਣੀ ਪਾਰ ਕਰਾਇਆ, ਆਪ ਆਪਣਾ ਰੂਪ ਦਰਸਾਈਆ। ਅੰਮ੍ਰਿਤ ਸਰੋਵਰ ਇਕ ਨੁਹਾਇਆ, ਸਾਚਾ ਤਾਲ ਆਪ ਸੁਹਾਈਆ। ਸ਼ਬਦ ਸਰੂਪੀ ਰਾਗ ਸੁਣਾਇਆ, ਅਨਹਦ ਢੋਲਾ ਸਾਚਾ ਗਾਈਆ। ਪੰਚਮ ਬਹਿ ਬਹਿ ਆਪੇ ਗਾਇਆ, ਆਪੇ ਆਪਣਾ ਨਾਦ ਵਜਾਈਆ। ਸਾਚੀ ਸਖੀਆਂ ਮੇਲ ਮਿਲਾਇਆ, ਘਰ ਸਾਚੇ ਸੋਭਾ ਪਾਈਆ। ਦੂਈ ਦਵੈਤੀ ਪਰਦਾ ਲਾਹਿਆ, ਏਕਾ ਰੰਗ ਸਮਾਈਆ। ਹਉਮੇ ਹੰਗਤਾ ਗੜ੍ਹ ਤੁੜਾਇਆ, ਸਤਿਗੁਰ ਪੂਰਾ ਵਡ ਵਡਿਆਈਆ। ਏਕਾ ਅੱਖਰ ਨਾਮ ਪੜ੍ਹਾਇਆ, ਜਗਤ ਵਿਦਿਆ ਭੇਵ ਖੁਲ੍ਹਾਈਆ। ਆਤਮ ਸੇਜਾ ਦਏ ਸੁਹਾਇਆ, ਸਵਛ ਸੁਹੰਜਣੀ ਸੇਜ ਸੁਹਾਈਆ। ਸੁਰਤ ਸਵਾਣੀ ਲਏ ਬਿਠਾਇਆ, ਸ਼ਬਦ ਹਾਣੀ ਮੇਲ ਮਿਲਾਈਆ। ਠੰਡਾ ਪਾਣੀ ਆਪ ਪਿਆਇਆ, ਤ੍ਰੈਗੁਣ ਮਾਇਆ ਸਾਚਾ ਸਾਕੀ ਅੰਮ੍ਰਿਤ ਜਾਮ ਪਿਆਈਆ। ਦੀਨ ਦਿਆਲਾ ਦਯਾ ਕਮਾਇਆ, ਨਿਝ ਆਤਮ ਕਰ ਰੁਸ਼ਨਾਈਆ। ਜੋਤ ਨਿਰੰਜਨ ਡਗਮਗਾਇਆ, ਦਿਵਸ ਰੈਣ ਨਾ ਕੋਈ ਰਖਾਈਆ। ਰਵ ਸਸ ਰਿਹਾ ਸ਼ਰਮਾਇਆ, ਹਰਿਜਨ ਤੇਰਾ ਰੂਪ ਆਪ ਵਖਾਏ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸ਼ਬਦ ਸ਼ਬਦ ਇਸ਼ਟ ਗੁਰਦੇਵ ਆਪ ਲਗਾਏ, ਪਾਰਬ੍ਰਹਮ ਅਬਿਨਾਸ਼ੀ ਕਰਤਾ ਬ੍ਰਹਮ ਬ੍ਰਹਿਮਾਦੀ ਸਾਚੀ ਸੇਵ ਆਦਿ ਜੁਗਾਦੀ ਸੇਵ ਕਮਾਈਆ। ਪਾਰਬ੍ਰਹਮ ਬ੍ਰਹਮ ਆਪ ਉਪਾਇਆ, ਆਪਣੀ ਅੰਸ ਬਣਾਇੰਦਾ। ਆਦਿ ਜੁਗਾਦੀ ਖੇਲ ਖਿਲਾਇਆ, ਏਕਾ ਰੰਗ ਸਮਾਇੰਦਾ। ਈਸ਼ ਜੀਵ ਖੇਲ ਖਿਲਾਇਆ, ਜਗਦੀਸ਼ ਵੇਖ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਖੇਲ ਅਵੱਲਾ ਪੁਰਖ ਅਬਿਨਾਸ਼ਾ, ਆਦਿ ਜੁਗਾਦਿ ਕਰਾਇੰਦਾ। ਜੁਗਾ ਜੁਗੰਤਰ ਲਗਾ ਤਮਾਸ਼ਾ, ਆਦਿ ਜੁਗਾਦਿ ਵੇਖ ਵਖਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਵੇ ਰਾਸਾ, ਮੰਡਲ ਰਾਸ ਆਪ ਰਚਾਇੰਦਾ। ਜਨ ਭਗਤਾਂ ਕਰੇ ਪੂਰੀ ਆਸਾ, ਆਸ ਨਿਰਾਸ ਸਰਬ ਮਿਟਾਇੰਦਾ। ਨਿਝ ਘਰ ਆਤਮ ਕਰ ਕਰ ਵਾਸਾ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਪਾਰਬ੍ਰਹਮ ਪ੍ਰਭ ਸਰਬ ਗੁਣਤਾਸਾ, ਗੁਣ ਦਾਤਾ ਆਪ ਅਖਵਾਇੰਦਾ। ਲੇਖਾ ਜਾਣੇ ਪ੍ਰਿਥਮੀ ਅਕਾਸਾ, ਗਗਨ ਗਗਨੰਤਰ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿਜਨ ਸਾਚੇ ਆਪ ਉਠਾਇੰਦਾ। ਭਗਤ ਵਛਲ ਹਰਿ ਗਿਰਧਾਰਾ, ਦਰ ਦਵਾਰ ਇਕ ਸੁਹਾਇਆ। ਸੰਤਨ ਕਰੇ ਸਚ ਪਿਆਰਾ, ਘਰ ਸਾਚੇ ਮੇਲ ਮਿਲਾਇਆ। ਗੁਰਮੁਖ ਕਰਾਏ ਵਣਜ ਵਪਾਰਾ, ਏਕਾ ਨਾਮ ਹੱਟ ਵਿਕਾਇਆ। ਗੁਰਸਿਖਾਂ ਦੇਵੇ ਚਰਨ ਕਵਲ ਅਧਾਰਾ, ਧੀਰਜ ਧੀਰ ਇਕ ਧਰਾਇਆ। ਤ੍ਰੈਗੁਣ ਮਾਇਆ ਵਸਿਆ ਬਾਹਰਾ, ਪੰਜ ਤਤ ਨਾ ਕੋਇ ਪਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿਜਨ ਸਾਚੇ ਲਏ ਤਰਾਇਆ। ਹਰਿ ਭਗਤਨ ਮੀਤਾ ਹਰਿ ਭਗਵੰਤ, ਹਰਿ ਸੱਜਣ ਲਏ ਉਠਾਈਆ। ਲੇਖਾ ਜਾਣੇ ਸਾਚੇ ਸੰਤ, ਆਤਮ ਅੰਤਰ ਬੂਝ ਬੁਝਾਈਆ। ਗੁਰਮੁਖ ਬਣਾਏ ਸਾਚੀ ਬਣਤ, ਜੁਗ ਜੁਗ ਬੇੜਾ ਬੰਨ ਵਖਾਈਆ। ਗੁਰਸਿਖ ਮੇਲਾ ਨਾਰੀ ਕੰਤ, ਘਰ ਸਾਚੀ ਸੇਜ ਸੁਹਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਤੋੜੇ ਗੜ੍ਹ ਹਉਮੇ ਹੰਗਤ, ਨਿਵਣ ਸੁ ਅੱਖਰ ਇਕ ਸਮਝਾਈਆ। ਮੇਲ ਮਿਲਾਵਾ ਸਾਚੀ ਸੰਗਤ, ਗੁਰ ਸ਼ਬਦ ਕਰੇ ਕੁੜਮਾਈਆ। ਜਿਉਂ ਅੰਗ ਲਗਾਇਆ ਨਾਨਕ ਅੰਗਦ, ਆਪ ਆਪਣੇ ਅੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪਣਾ ਲੇਖਾ ਆਪਣੇ ਹੱਥ ਰਖਾਈਆ। ਲੇਖਾ ਲੇਖ ਕਰਤਾਰ, ਚਾਰ ਵੇਦ ਭੇਦ ਨਾ ਆਇੰਦਾ। ਪੁਰਾਨ ਅਠਾਰਾਂ ਗਏ ਹਾਰ, ਵੇਦ ਵਿਆਸਾ ਰਸਨਾ ਜਿਹਵਾ ਆਪ ਸੁਣਾਇੰਦਾ । ਸ਼ਾਸਤਰ ਸਿਮਰਤ ਕਰੇ ਗਿਆਨ, ਗੀਤਾ ਗਿਆਨ ਅਠਾਰਾਂ ਧਿਆਏ ਇਕ ਜਣਾਇੰਦਾ। ਅੰਜੀਲਾਂ ਕੁਰਾਨਾਂ ਹਾਹਾਕਾਰ, ਕਲਮਾ ਅਮਾਮ ਆਪਣੇ ਹੱਥ ਰਖਾਇੰਦਾ। ਨੂਰ ਅਲਾਹੀ ਬੇਐਬ ਪਰਵਰਦਿਗਾਰ, ਮੁਕਾਮੇ ਹਕ ਹਕ ਵਿਖਾਇੰਦਾ। ਨਾਨਕ ਨਿਰਗੁਣ ਬੋਲ ਜੈਕਾਰ, ਨਾਮ ਸਤਿ ਇਕ ਦ੍ਰਿੜਾਇੰਦਾ। ਬ੍ਰਹਮ ਮਤ ਵਿਚ ਸੰਸਾਰ, ਚਾਰ ਵਰਨਾਂ ਕਰੇ ਪਿਆਰ, ਊਚ ਨੀਚਾਂ ਇਕ ਪਿਆਰ, ਸਾਚੀ ਰੰਗਣ ਇਕ ਰੰਗਾਇੰਦਾ। ਏਕਾ ਸ਼ਬਦ ਗੁਰ ਅਵਤਾਰ, ਜੀਵ ਜੰਤ ਸਰਬ ਸਮਝਾਇੰਦਾ। ਸਾਚੇ ਸੰਤਾਂ ਕਰੇ ਪਿਆਰ, ਆਪ ਆਪਣੀ ਗੋਦ ਬਹਾਇੰਦਾ। ਹੰਕਾਰੀਆਂ ਤੋੜੇ ਗੜ੍ਹ ਹੰਕਾਰ, ਨਾਮ ਖੰਡਾ ਹੱਥ ਉਠਾਇੰਦਾ। ਬ੍ਰਹਿਮੰਡਾਂ ਮਾਰੇ ਆਪੇ ਮਾਰ, ਸਾਚੀ ਵੰਡਾ ਵੰਡ ਵੰਡਾਇੰਦਾ। ਭੇਖ ਪਖੰਡਾ ਦਏ ਨਿਵਾਰ, ਕੂੜੀ ਕਿਰਿਆ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਘਰ ਘਰ, ਜੁਗ ਜੁਗ ਵੇਸ ਵਟਾਇੰਦਾ। ਵੇਸ ਅਵਲੜਾ ਇਕ ਅਕੱਲਾ, ਨੂਰੋ ਨੂਰ ਸਮਾਇਆ। ਖੇਲੇ ਖੇਲ ਘੜੀ ਘੜੀ ਪਲ ਪਲਾ, ਆਦਿ ਜੁਗਾਦਿ ਨਾਉਂ ਧਰਾਇਆ। ਆਪ ਫੜਾਏ ਆਪਣਾ ਪੱਲਾ, ਪੰਜ ਤਤ ਚੋਲਾ ਆਪ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇਆ। ਏਕਾ ਧਾਰ ਏਕਾ ਗੁਰ, ਏਕਾ ਪੂਜ ਪੁਜਾਈਆ। ਏਕਾ ਪੁਰਖ ਏਕਾ ਨਾਰ, ਕੰਤ ਕੰਤੂਹਲ ਇਕ ਅਖਵਾਈਆ। ਏਕਾ ਤਨ ਇਕ ਸ਼ੰਗਾਰ, ਬਸਤਰ ਭੂਸ਼ਨ ਇਕ ਸੁਹਾਈਆ। ਏਕਾ ਪਲੰਘ ਏਕਾ ਸੋਵਣਹਾਰ, ਏਕਾ ਆਲਸ ਨਿੰਦਰਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਆਪਣਾ ਰੂਪ ਆਪ ਪ੍ਰਗਟਾਈਆ। ਏਕਾ ਪੁਰਖ ਇਕ ਸੁਲਤਾਨ, ਏਕਾ ਬੰਕ ਸੁਹਾਇੰਦਾ। ਏਕਾ ਨੂਰ ਨੂਰ ਨੁਰਾਨ, ਆਦਿ ਸ਼ਕਤ ਰੂਪ ਵਟਾਇੰਦਾ। ਏਕਾ ਚਤਰਭੁਜ ਖੇਲੇ ਖੇਲ ਮਹਾਨ, ਖੇਲਣਹਾਰਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਬੰਕ ਦਵਾਰਾ ਇਕ ਵਡਿਆਇੰਦਾ। ਬੰਕ ਦੁਆਰਾ ਸੱਚਾ ਦਰ, ਸੋ ਪੁਰਖ ਨਿਰੰਜਨ ਆਪ ਸੁਹਾਇਆ। ਹਰਿ ਪੁਰਖ ਨਿਰੰਜਨ ਕਿਰਪਾ ਕਰ, ਆਪ ਆਪਣਾ ਵੇਖ ਵਖਾਇਆ। ਏਕੰਕਾਰਾ ਅਗੇ ਖੜ੍ਹ, ਆਦਿ ਨਿਰੰਜਨ ਲਏ ਜਗਾਇਆ। ਅਬਿਨਾਸ਼ੀ ਕਰਤਾ ਨਾ ਕੋਈ ਸੀਸ ਨਾ ਕੋਈ ਧੜ, ਸ੍ਰੀ ਭਗਵਾਨ ਮੁਛ ਦਾੜ੍ਹੀ ਕੇਸ ਨਾ ਕੋਈ ਰਖਾਇਆ। ਪਾਰਬ੍ਰਹਮ ਆਪਣਾ ਅੱਖਰ ਆਪੇ ਪੜ੍ਹ, ਨਿਸ਼ਅੱਖਰ ਆਪ ਸਮਾਇਆ। ਸਾਚੇ ਪੌੜੇ ਆਪੇ ਚੜ੍ਹ, ਆਪਣਾ ਮੰਦਰ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਧਾਰ ਬੰਧਾਇਆ। ਜੁਗ ਜੁਗ ਧਾਰ ਹਰਿ ਨਿਰੰਕਾਰ, ਲੋਕਮਾਤ ਆਪ ਬੰਧਾਈਆ। ਸਤਿਜੁਗ ਸਾਚੇ ਪਾਏ ਸਾਰ, ਸਾਰਿੰਗ ਧਰ ਭਗਵਾਨ ਬੀਠਲੋ ਆਪ ਅਖਵਾਈਆ। ਤ੍ਰੇਤਾ ਤ੍ਰੀਆ ਕਰ ਵਿਚਾਰ, ਗਰੀਬ ਨਿਮਾਣੇ ਗਲੇ ਲਗਾਈਆ। ਲੰਕਾ ਤੋੜ ਗੜ੍ਹ ਹੰਕਾਰ, ਦੂਤੀ ਦੁਸ਼ਟ ਆਪ ਖਪਾਈਆ। ਦੁਆਪਰ ਤੇਰਾ ਕਰਮ ਵਿਚਾਰ, ਆਪਣੇ ਹੱਥ ਰੱਖੇ ਵਡਿਆਈਆ। ਪ੍ਰਗਟ ਹੋ ਵਿਚ ਸੰਸਾਰ, ਏਕਾ ਬੰਸਰੀ ਨਾਮ ਵਜਾਈਆ। ਬਿਦਰ ਸੁਦਾਮਾ ਜਾਏ ਤਾਰ, ਲਜ ਪਤ ਆਪਣੇ ਹੱਥ ਰਖਾਈਆ। ਰਥ ਰਥਵਾਹੀ ਖੇਲ ਅਪਾਰ, ਆਪਣਾ ਰਥ ਰਿਹਾ ਚਲਾਈਆ। ਕਲਜੁਗ ਵੇਖੇ ਕਾਲੀ ਧਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਈਸਾ ਮੂਸਾ ਖਬਰਦਾਰ, ਕਾਲਾ ਸੂਸਾ ਤਨ ਛੁਹਾਈਆ। ਜਗਤ ਹਦੀਸਾ ਕਰ ਉਜਿਆਰ, ਏਕਾ ਕਲਮਾ ਆਪ ਪੜ੍ਹਾਈਆ। ਕਾਇਨਾਤ ਵੇਖ ਵਿਚਾਰ, ਚਾਰ ਕੁੰਟ ਫੋਲ ਫੁਲਾਈਆ। ਚੌਦਾਂ ਤਬਕਾਂ ਖੋਲ੍ਹ ਕਿਵਾੜ, ਇਕ ਦਵਾਰਾ ਦਏ ਵਖਾਈਆ। ਵੇਖ ਵਿਖਾਏ ਸੰਗ ਮੁਹੰਮਦ ਚਾਰ ਯਾਰ, ਅੱਲਾ ਰਾਣੀ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਕਲਜੁਗ ਅੰਤਮ ਕੂੜ ਪਸਾਰਾ, ਹਰਿ ਸਾਚਾ ਵੇਖ ਵਖਾਇੰਦਾ। ਧਰਤੀ ਧਵਲ ਕਰੇ ਪੁਕਾਰਾ, ਜੀਵ ਜੰਤ ਸਰਬ ਕੁਰਲਾਇੰਦਾ। ਸਾਧ ਸੰਤ ਨਾ ਪਾਵੇ ਕੋਈ ਸਾਰਾ, ਰਾਜ ਰਾਜਾਨ ਨਾ ਕੋਈ ਦਿਸਾਇੰਦਾ। ਚਾਰ ਵਰਨ ਹਾਹਾਕਾਰਾ, ਧੀਰਜ ਧੀਰ ਨਾ ਕੋਈ ਧਰਾਇੰਦਾ। ਪਾਰਬ੍ਰ਼ਹਮ ਪ੍ਰਭ ਭੇਵ ਨਿਆਰਾ, ਆਪਣੀ ਰਚਨਾ ਆਪ ਰਚਾਇੰਦਾ। ਨਾਨਕ ਨਿਰਗੁਣ ਕਰ ਪਸਾਰਾ, ਸਰਗੁਣ ਸਾਚੀ ਜੋਤ ਜਗਾਇੰਦਾ। ਏਕਾ ਸ਼ਬਦ ਬੋਲ ਜੈਕਾਰਾ, ਮੰਤਰ ਨਾਮ ਇਕ ਦ੍ਰਿੜਾਇੰਦਾ। ਆਪੇ ਖੋਲ੍ਹ ਸਚ ਭੰਡਾਰਾ, ਊਚਾ ਨੀਚਾਂ ਆਪ ਵਰਤਾਇੰਦਾ। ਏਕਾ ਸ਼ਬਦ ਵਣਜ ਵਪਾਰਾ, ਚਾਰੋਂ ਕੁੰਟ ਵਣਜ ਵਖਾਇੰਦਾ। ਵਰਨਾਂ ਬਰਨਾਂ ਵਸੇ ਬਾਹਰਾ, ਸਾਚੀ ਸੁਰਤ ਇਕ ਟਿਕਾਇੰਦਾ। ਏਕਾ ਲੇਖਾ ਲਿਖਣਹਾਰਾ, ਜੀਵ ਜੰਤ ਸਰਬ ਸਮਝਾਇੰਦਾ। ਸ੍ਰਿਸ਼ਟ ਸਬਾਈ ਮੀਤ ਮੁਰਾਰਾ, ਏਕਾ ਗੀਤ ਸੁਹਾਗੀ ਗਾਇੰਦਾ। ਸੋਹੰ ਅੱਖਰ ਅਗੰਮ ਅਪਾਰਾ, ਬ੍ਰਹਮ ਪਾਰਬ੍ਰਹਮ ਸਮਾਇੰਦਾ। ਅੰਗਦ ਅੰਗੀਕਾਰ ਕਰ ਦੇਵੇ ਇਕ ਹੁਲਾਰਾ, ਅਮਰ ਅਮਰਾਪਦ ਬਹਾਇੰਦਾ। ਰਾਮਦਾਸ ਹੋ ਉਜਿਆਰਾ, ਗੁਰ ਅਰਜਨ ਆਪ ਜਗਾਇੰਦਾ। ਅਨਹਦ ਨਾਦ ਸੱਚੀ ਧੁਨਕਾਰਾ, ਬੋਧ ਅਗਾਧ ਭੇਵ ਖੁਲ੍ਹਾਇੰਦਾ। ਗੂਰੁ ਗ੍ਰੰਥ ਗੁਰ ਕਰ ਤਿਆਰਾ, ਲੱਖ ਚੁਰਾਸੀ ਆਪ ਸਮਝਾਇੰਦਾ। ਸੰਤ ਭਗਤ ਭਗਵੰਤ ਸੋਹਿਣ ਇਕ ਦਵਾਰਾ, ਦੂਜਾ ਦਰ ਨਾ ਕੋਈ ਵਖਾਇੰਦਾ। ਮਨਮੁਖਾਂ ਮਾਰੇ ਆਪਣੀ ਮਾਰਾ, ਨਾਮ ਖੰਡਾ ਹੱਥ ਚਮਕਾਇੰਦਾ। ਦੋ ਜਹਾਨ ਕਰੇ ਖ਼ਵਾਰਾ, ਰਾਏ ਧਰਮ ਹੱਥ ਫੜਾਇੰਦਾ। ਚਿਤਰ ਗੁਪਤ ਪਾਏ ਸਾਰਾ, ਲਾੜੀ ਮੌਤ ਨਾਲ ਪਰਨਾਇੰਦਾ। ਗੁਰਮੁਖਾਂ ਵਖਾਏ ਸਚ ਦਵਾਰਾ, ਦਰਗਾਹ ਸਾਚੀ ਸਾਚਾ ਧਾਮ ਸੁਹਾਇੰਦਾ। ਜਿਸ ਜਨ ਮਿਲਿਆ ਹਰਿ ਹਰਿ ਮੀਤ ਮੁਰਾਰਾ, ਲੱਖ ਚੁਰਾਸੀ ਫੰਦ ਕਟਾਇੰਦਾ। ਸੋ ਪੁਰਖ ਨਿਰੰਜਨ ਖੇਲੇ ਖੇਲ ਅੰਤਮ ਵਾਰਾ, ਹਰਿ ਪੁਰਖ ਨਿਰੰਜਣ ਭੇਵ ਖੁਲ੍ਹਾਇੰਦਾ। ਏਕੰਕਾਰਾ ਕਰ ਪਸਾਰਾ, ਲਖ ਚੁਰਾਸੀ ਫੋਲ ਫੋਲਾਇੰਦਾ। ਆਦਿ ਨਿਰੰਜਨ ਦੀਪਕ ਕਰ ਉਜਿਆਰਾ, ਜੋਤ ਨਿਰੰਜਨ ਡਗਮਗਾਇੰਦਾ। ਸ੍ਰੀ ਭਗਵਾਨ ਆਪ ਵਜਾਏ ਆਪਣਾ ਤਾੜਾ, ਸ਼ਬਦ ਅਨਾਦੀ ਧੁਨ ਉਪਰ ਰਖਾਇੰਦਾ। ਅਬਿਨਾਸ਼ੀ ਕਰਤਾ ਵੇਖੇ ਸਚ ਅਖਾੜਾ, ਹਰਿਜਨ ਕਾਇਆ ਮੰਦਰ ਗੋਪੀ ਕਾਹਨ ਆਪ ਨਚਾਇੰਦਾ। ਪਾਰਬ੍ਰਹਮ ਗੁਰਸਿਖ ਬਣਾਏ ਸਾਚਾ ਲਾੜਾ, ਮਸਤਕ ਟਿੱਕਾ ਆਪ ਸੁਹਾਇੰਦਾ। ਆਵੇ ਜਾਵੇ ਵਾਰੋ ਵਾਰਾ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਏਕਾ ਜੋਤੀ ਦਸ ਅਵਤਾਰਾ, ਗੁਰ ਗੋਬਿੰਦ ਖੇਲ ਖਿਲਾਇੰਦਾ। ਸਿੰਘ ਰੂਪ ਕਰ ਵਿਚ ਸੰਸਾਰਾ, ਸਾਚਾ ਖੰਡਾ ਹੱਥ ਚਮਕਾਇੰਦਾ। ਚੰਡ ਪ੍ਰਚੰਡ ਦਏ ਹੁਲਾਰਾ, ਏਕਾ ਚੰਡੀ ਹੱਥ ਵਖਾਇੰਦਾ। ਸ਼ਸਤਰ ਬਸਤਰ ਤਨ ਸ਼ੰਗਾਰਾ, ਕਲਗੀ ਤੋੜਾ ਸੀਸ ਟਿਕਾਇੰਦਾ। ਸਾਚਾ ਘੋੜਾ ਸ਼ਾਹ ਅਸਵਾਰਾ, ਨੀਲਾ ਨੀਲੀ ਧਾਰੋਂ ਪਾਰ ਕਰਾਇੰਦਾ। ਅੰਮ੍ਰਿਤ ਬਖਸ਼ੇ ਠੰਡੀ ਠਾਰਾ, ਸਾਚਾ ਖੰਡਾ ਨਾਮ ਵਿਚ ਫਿਰਾਇੰਦਾ। ਪੰਚਮ ਮੀਤਾ ਪੰਚਮ ਪਿਆਰਾ, ਪੰਚਮ ਨਾਤਾ ਜੋੜ ਜੁੜਾਇੰਦਾ। ਪੰਚਮ ਬੋਲ ਇਕ ਜੈਕਾਰਾ, ਵਾਹ ਵਾਹ ਗੂਰੁ ਫਤਿਹ ਆਪ ਸੁਣਾਇੰਦਾ। ਵੱਜਦਾ ਰਹੇ ਸਚ ਨਗਾਰਾ, ਪੁਰਖ ਅਕਾਲ ਆਪ ਵਜਾਇੰਦਾ। ਏਕਾ ਇਸ਼ਟ ਦੇਵ ਗੁਰੂ ਸ੍ਰਿਸ਼ਟ ਸਬਾਈ ਪਾਵੇ ਸਾਰਾ, ਏਕੰਕਾਰਾ ਦੂਜਾ ਇਸ਼ਟ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਹਰਿ ਕਰਨੇਹਾਰਾ ਆਪਣਾ ਕਰਮ ਕਮਾਇੰਦਾ। ਕਰਤਾ ਪੁਰਖ ਹਰਿ ਕਰਨੇ ਯੋਗ, ਜੁਗ ਜੁਗ ਖੇਲ ਖਿਲਾਇੰਦਾ। ਜੁਗਾਂ ਜੁਗੰਤਰ ਕਰੇ ਸੰਜੋਗ, ਵਿਜੋਗ ਲਹਿਣਾ ਦੇਣ ਆਪ ਮੁਕਾਇੰਦਾ। ਆਪਣਾ ਭੋਗੀ ਭੋਗੇ ਭੋਗ, ਰਸ ਰਸੀਆ ਰਸ ਵਖਾਇੰਦਾ। ਲੇਖਾ ਜਾਣੇ ਤਿੰਨਾਂ ਲੋਕ, ਚੌਦਾਂ ਹੱਟ ਵੇਖ ਵਿਖਾਇੰਦਾ। ਸ਼ਬਦ ਅਗੰਮੀ ਇਕ ਸਲੋਕ, ਲੋਆਂ ਪੁਰੀਆਂ ਆਪ ਸੁਣਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਅੰਤਮ ਅੰਤ ਆਪੇ ਦੇਵੇ ਝੋਕ, ਥਿਰ ਕੋਈ ਰਹਿਣ ਨਾ ਪਾਇੰਦਾ। ਹਰਿ ਕਾ ਭਾਣਾ ਨਾ ਸਕੇ ਕੋਈ ਰੋਕ, ਸਾਧ ਸੰਤ ਸਰਬ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਪੰਧ ਮੁਕਾਇੰਦਾ। ਕਲਜੁਗ ਪੰਧ ਮੁੱਕਣਾ, ਹਰਿ ਸਾਚਾ ਆਪ ਮੁਕਾਈਆ। ਕੂੜ ਅੰਧੇਰਾ ਜਗਤ ਤੋਂ ਮੁੱਕਣਾ, ਅੰਧ ਅੰਧੇਰ ਰਹਿਣ ਨਾ ਪਾਈਆ। ਜੂਠਾ ਝੂਠਾ ਬੂਟਾ ਸੁੱਕਣਾ, ਪੱਤ ਡਾਲੀ ਨਾ ਕੋਈ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਆਪ ਬੁਝਾਏ ਲੱਗੀ ਬਸੰਤਰ, ਏਕਾ ਅੰਮ੍ਰਿਤ ਮੇਘ ਬਰਸਾਈਆ। ਅੰਮ੍ਰਿਤ ਜਾਏ ਬਰਸ, ਹਰਿ ਸਤਿਗੁਰ ਆਪ ਬਰਸਾਇੰਦਾ। ਜਨ ਭਗਤਾਂ ਉਪਰ ਕਰੇ ਤਰਸ, ਕਾਇਆ ਸਿੰਚ ਹਰੀ ਕਰਾਇੰਦਾ। ਜਗਤ ਤ੍ਰਿਸ਼ਨਾ ਮੇਟੇ ਹਰਸ, ਸ਼ਬਦ ਸ਼ਬਦੀ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਕਲਜੁਗ ਧੋਵੇ ਕਾਲਾ ਦਾਗ, ਸਤਿਗੁਰ ਸਾਚੇ ਹੱਥ ਵਡਿਆਈਆ। ਗੁਰ ਅਰਜਨ ਜੋਤੀ ਜਗੇ ਚਰਾਗ, ਕਾਇਆ ਮੰਦਰ ਹੋਏ ਰੁਸ਼ਨਾਈਆ। ਤ੍ਰੈਗੁਣ ਮਾਇਆ ਲੱਗੀ ਬੁੱਝੇ ਆਗ, ਸਾਂਤਕ ਸਤਿ ਸਤਿ ਵਰਤਾਈਆ। ਫੜ ਫੜ ਹੰਸ ਬਣਾਏ ਕਾਗ, ਮਾਣਕ ਮੋਤੀ ਚੋਗ ਚੁਗਾਈਆ। ਆਤਮ ਉਪਜਾਏ ਇਕ ਵੈਰਾਗ, ਲਿਵ ਆਤਮ ਇਕ ਅਵਖਾਈਆ। ਅਨਹਦ ਸੁਣਾਏ ਸਾਚਾ ਰਾਗ, ਤਾਲ ਤਲਵਾੜਾ ਇਕ ਵਜਾਈਆ। ਸੁਰਤ ਸਵਾਣੀ ਜਾਏ ਜਾਗ, ਘਰ ਸਾਚੇ ਆਪ ਜਗਾਈਆ। ਬ੍ਰਹਮ ਬ੍ਰਹਮਾਦਿ ਵਜਾਏ ਨਾਦ, ਨਿਰਗੁਣ ਢੋਲਾ ਏਕਾ ਗਾਈਆ। ਲੇਖਾ ਜਾਣੇ ਜੁਗਾਦਿ ਆਦਿ, ਆਦਿ ਜੁਗਾਦਿ ਬੇਪਰਵਾਹੀਆ। ਮੇਲ ਮਿਲਾਏ ਸੰਤ ਸਾਧ, ਭਗਤ ਭਗਵੰਤ ਵੇਖ ਵਖਾਈਆ। ਜੋ ਜਨ ਰਸਨਾ ਰਹੇ ਅਰਾਧ, ਦੇਵੇ ਦਰਸ ਥਾਉਂ ਥਾਈਂਆ। ਮੇਲ ਮਿਲਾਵਾ ਮਾਧਵ ਮਾਧ, ਹਰਿਜਨ ਸਾਚੇ ਸੰਗ ਨਿਭਾਈਆ। ਕਲਜੁਗ ਕੂੜ ਕੁੜਿਆਰਾ ਜਾਏ ਭਾਗ, ਲੋਕਮਾਤ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਹੱਥ ਆਪਣੇ ਪਕੜੇ ਵਾਗ, ਗੁਰ ਪੀਰ ਅਵਤਾਰ ਦੇਣ ਗਵਾਹੀਆ। ਹਰਿ ਸਰਨਾਈ ਜੋ ਜਨ ਗਿਆ ਲਾਗ, ਵੇਲੇ ਅੰਤ ਹੋਏ ਸਹਾਈਆ। ਦੁਰਮਤ ਮੈਲ ਧੋਵੇ ਦਾਗ, ਉਜਲ ਮੁਖ ਆਪ ਕਰਾਈਆ। ਚਰਨ ਧੂੜ ਕਰਾਏ ਮਜਨ ਮਾਘ, ਗੁਰਸਿਖ ਅਠਸਠ ਤੀਰਥ ਨਹਾਵਨ ਨਾ ਜਾਈਆ। ਸਤਿਗੁਰ ਸੱਚਾ ਸੱਜਣ ਸਾਕ, ਮਾਤ ਪਿਤ ਭੈਣ ਆਪ ਅਖਵਾਈਆ। ਆਪੇ ਜਾਣੇ ਆਪਣਾ ਭਵਿਖਤ ਵਾਕ, ਦੂਸਰ ਭੇਵ ਨਾ ਕੋਈ ਰਖਾਈਆ। ਸ਼ਬਦ ਅਗੰਮੀ ਚੜ੍ਹੇ ਰਾਕ, ਅਸਵ ਘੋੜਾ ਆਪ ਦੌੜਾਈਆ। ਸਚ ਸਿੰਘਾਸਣ ਮਾਰ ਪਲਾਕ, ਬੈਠੇ ਦਾਤਾ ਸ਼ਹਿਨਸ਼ਾਹੀਆ। ਦੋ ਜਹਾਨਾਂ ਦੇਵੇ ਆਪਣੀ ਡਾਕ, ਸੋਹੰ ਅੱਖਰ ਇਕ ਪੜ੍ਹਾਈਆ। ਖੇਲੇ ਖੇਲ ਅਲਖਨਾ ਅਲਾਖ, ਲੇਖਾ ਲਿਖਤ ਵਿਚ ਨਾ ਆਈਆ। ਅੰਤਮ ਬੌਹੜ ਦੇਵੇ ਭਾਖਿਆ ਆਪਣੀ ਭਾਖ, ਨੌਂ ਖੰਡ ਪ੍ਰਿਥਮੀ ਦਿਸ ਨਾ ਆਈਆ। ਸੰਤ ਸੁਹੇਲੇ ਗੁਰਮੁਖ ਚੇਲੇ ਸੱਜਣ ਲਏ ਰਾਖ, ਲੱਖ ਚੁਰਾਸੀ ਫੋਲ ਫੁਲਾਈਆ। ਆਪੇ ਕਰੇ ਕੱਖੋਂ ਲਾਖ, ਲੱਖੋ ਕੱਖ ਆਪ ਕਰਾਈਆ। ਆਪੇ ਦਰਸ ਵਿਖਾਏ ਹੋ ਪ੍ਰਤਖ, ਆਪੇ ਬੈਠਾ ਮੁਖ ਛੁਪਾਈਆ। ਆਪੇ ਗੁਰਮੁਖ ਲੱਖ ਚੁਰਾਸੀ ਵਿਚੋਂ ਕਰੇ ਵੱਖ, ਆਪ ਆਪਣੀ ਵੰਡ ਵੰਡਾਈਆ। ਆਪੇ ਜਾਣੇ ਆਪਣਾ ਪੱਖ, ਕਿਸ਼ਨਾ ਸੁਖਲਾ ਵੇਖ ਵਖਾਈਆ। ਕਲਜੁਗ ਅੰਤਮ ਮਾਰਗ ਏਕਾ ਦੱਸ, ਚਾਰ ਵਰਨ ਕਰੇ ਪੜ੍ਹਾਈਆ। ਹਰਿਜਨ ਮਿਲਾਏ ਨੱਸ ਨੱਸ, ਗੂੜ੍ਹੀ ਨੀਂਦ ਨਾ ਕੋਈ ਸੁਆਈਆ। ਹਿਰਦੇ ਅੰਦਰ ਵਸ ਵਸ, ਆਪ ਆਪਣੀ ਬੂਝ ਬੁਝਾਈਆ। ਸੋਹੰ ਤੀਰ ਨਿਰਾਲਾ ਮਾਰੇ ਕਸ, ਤਿਖੀ ਮੁਖੀ ਮੁਖ ਰਖਾਈਆ। ਪੰਚਮ ਵਿਕਾਰਾ ਦੇਵੇ ਝੱਸ, ਤਤਵ ਤਤ ਰਹਿਣ ਨਾ ਪਾਈਆ। ਮਾਇਆ ਮਮਤਾ ਡਸਨੀ ਡੱਸ, ਨਾਗ ਨਾਗਨੀ ਰਹੇ ਕੁਰਲਾਈਆ। ਭਗਤਾਂ ਦਿਸੇ ਘਟ ਘਟ, ਊਚ ਨੀਚ ਨਾ ਕੋਈ ਉਪਜਾਈਆ। ਗੁਰਮੁਖਾਂ ਅੰਦਰ ਜੋਤ ਜਗਾਏ ਲਟ ਲਟ, ਗੁਰ ਗੋਬਿੰਦ ਅੰਕ ਗਿਆ ਲਿਖਾਈਆ। ਦੁਰਮਤ ਮੈਲ ਦੇਵੇ ਕੱਟ, ਅੰਮ੍ਰਿਤ ਸਾਚਾ ਜਾਮ ਪਿਆਈਆ। ਚੌਦਾਂ ਲੋਕ ਵਖਾਏ ਹਟ, ਆਪ ਆਪਣਾ ਵਣਜ ਕਰਾਈਆ। ਗੁਰਮੁਖ ਵਿਰਲਾ ਲਾਹਾ ਲਏ ਖੱਟ, ਭਰਮੇ ਭੁੱਲੀ ਸਰਬ ਲੁਕਾਈਆ। ਆਦਿ ਜੁਗਾਦਿ ਹਰਿ ਕਾ ਖੇਲ ਬਾਜ਼ੀਗਰ ਨਟ, ਹਰਿ ਸਵਾਂਗੀ ਸਾਂਗ ਰਚਾਈਆ। ਲੇਖਾ ਜਾਣੇ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਫੋਲ ਫੁਲਾਈਆ। ਵੇਖ ਵਖਾਏ ਗੁਰ ਦਰ ਮੰਦਰ ਮਸਜਦ ਸ਼ਿਵਦਵਾਲਾ ਮੱਠ, ਨਿਰਗੁਣ ਆਪਣਾ ਰੂਪ ਵਟਾਈਆ। ਜੋ ਉਪਜਾਇਆ ਸੋ ਜਾਏ ਢੱਠ, ਥਿਰ ਕੋਇ ਰਹਿਣ ਨਾ ਪਾਈਆ। ਪੁਰਖ ਅਕਾਲ ਉਲਟੀ ਗੇੜਨਹਾਰਾ ਲੱਠ, ਗੇੜਾ ਆਪਣੇ ਆਪ ਦਵਾਈਆ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਕੋਈ ਨਾ ਪਹੁੰਚੇ ਨੱਠ ਨੱਠ, ਦੋ ਜਹਾਨਾ ਪੰਧ ਨਾ ਕੋਈ ਮੁਕਾਈਆ। ਕਲਜੁਗ ਤੇਰੀ ਕੂੜੀ ਧਾਰ ਦੇਵੇ ਕੱਟ, ਸੀਸ ਧੜ ਰਹਿਣ ਨਾ ਪਾਈਆ। ਗੁਰਮੁਖਾਂ ਆਤਮ ਅੰਤਰ ਅੰਮ੍ਰਿਤ ਦੇਵੇ ਝੱਟ, ਨਿਝਰ ਰਸ ਇਕ ਪਿਆਈਆ। ਆਪ ਸੁਹਾਏ ਸਾਚੀ ਖਾਟ, ਸਚ ਸਿੰਘਾਸਣ ਆਸਣ ਲਾਈਆ। ਤਨ ਪਹਿਨਾਏ ਸ਼ਬਦ ਗਹਿਣਾ ਸਾਚਾ ਪਟ, ਕਫਨੀ ਕਫਨ ਨਾ ਕੋਈ ਵਖਾਈਆ। ਜੋ ਜਨ ਰਸਨਾ ਜੇਹਵਾ ਰਹੇ ਰਟ, ਰਤਨ ਅਮੋਲਕ ਨਾਮ ਆਪਣੀ ਜੜਤ ਜੜਾਈਆ। ਦੂਈ ਦਵੈਤੀ ਪੱਟੇ ਭੱਠ, ਤੀਜਾ ਨੇਤਰ ਇਕ ਖੁਲਾਈਆ। ਚੌਥੇ ਘਰ ਦੇਵੇ ਅਮਰਾਪਦ, ਆਪ ਆਪਣੇ ਰੰਗ ਰੰਗਾਈਆ। ਆਪੇ ਜਾਣੇ ਪਾਰ ਕਿਨਾਰਾ ਹੱਦ, ਮੰਝਧਾਰ ਨਾ ਕੋਈ ਰੁੜ੍ਹਾਈਆ। ਸੰਤ ਸਹੇਲੇ ਆਪ ਆਪਣੇ ਆਪੇ ਸੱਦ, ਆਪ ਆਪਣੀ ਕਰੇ ਪੜ੍ਹਾਈਆ । ਮਨਮੁਖਾਂ ਉਪਰ ਜੂਠਾ ਝੂਠਾ ਭਾਰ ਦੇਵੇ ਲੱਦ, ਨਾ ਸਕੇ ਕੋਈ ਪੈਰ ਉਠਾਈਆ। ਸਚਖੰਡ ਦਵਾਰਿਉਂਂ ਦੇਵੇ ਕੱਢ, ਰਾਏ ਧਰਮ ਦਏ ਸਜਾਈਆ । ਵੇਖਣਹਾਰਾ ਲੁਕਿਆ ਕੋਈ ਨਾ ਦੇਵੇ ਛੱਡ, ਬ੍ਰਹਿਮੰਡ ਜੰਗਲ ਜੂਹ ਪਹਾੜ ਫੋਲ ਫੁਲਾਈਆ। ਦੁਹਾਗਣ ਨਾਰ ਮਨਮੁਖ ਨੱਕ ਦੇਵੇ ਵੱਢ, ਸੀਸ ਚੋਟੀ ਨਾ ਕੋਈ ਗੁੰਦਾਈਆ। ਲੇਖੇ ਲੱਗੇ ਨਾ ਮਾਇਆ ਕਾਇਆ ਹੱਡ, ਜਿਸ ਭੁਲਿਆ ਬੇਪਰਵਾਹੀਆ। ਗੁਰਸਿਖਾਂ ਲਡਾਏ ਸਾਚਾ ਲੱਡ, ਆਪ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਕੂੜ ਪਸਾਰਾ, ਆਪੇ ਮੇਟੇ ਮੇਟਣਹਾਰਾ, ਜੀਵ ਜੰਤ ਭੇਵ ਨਾ ਰਾਈਆ। ਕਲਜੁਗ ਕੂੜ ਪਸਾਰ, ਹਰਿ ਸਾਚੇ ਮੇਟ ਮਿਟਾਵਨਾ। ਕਰੇ ਖੇਲ ਏਕੰਕਾਰ, ਇਕ ਅਕੱਲਾ ਡੰਕ ਵਜਾਵਨਾ। ਲੋਆਂ ਪੁਰੀਆਂ ਕਰੇ ਖਬਰਦਾਰ, ਬ੍ਰਹਮਾ ਵਿਸ਼ਨ ਸ਼ਿਵ ਆਪ ਉਠਾਵਨਾ। ਨੌਂ ਖੰਡ ਪ੍ਰਿਥਮੀ ਹੋ ਤਿਆਰ, ਜੋਤੀ ਜਾਮਾ ਭੇਸ ਵਟਾਵਨਾ। ਪੰਜ ਤਤ ਨਾ ਕੋਈ ਅਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਵਣਾ। ਜੁਗ ਜੁਗ ਖੇਲ ਖਿਲੰਦੜਾ, ਪਾਰਬ੍ਰਹਮ ਬੇਅੰਤਿਆ। ਕਲਜੁਗ ਅੰਤਮ ਵੇਖ ਵਿਖੰਦੜਾ, ਚਾਰੋਂ ਕੁੰਟ ਖੋਜ ਖੁਜੰਤਿਆ। ਸਾਚਾ ਮੰਦਰ ਨਾ ਕੋਈ ਦਸੰਦੜਾ, ਪੁਰਖ ਅਬਿਨਾਸ਼ੀ ਮਾਇਆ ਪਾਈ ਬੇਅੰਤਿਆ। ਗੁਰਮੁਖ ਵਿਰਲਾ ਏਕਾ ਇਸ਼ਟ ਰਖੰਦੜਾ, ਭਰਮੇ ਭੁੱਲਾ ਜੀਵ ਜੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲੇਖਾ ਜਾਣੇ ਸਾਧ ਸੰਤਿਆ। ਸਾਧ ਸੰਤ ਹਰਿ ਬੂਝਿਆ, ਆਪ ਆਪਣੀ ਕਿਰਪਾ ਧਾਰ। ਹਰਿਜਨ ਦਵਾਰੇ ਜੋ ਜਨ ਲੂਝਿਆ, ਰਸਨਾ ਜੇਹਵਾ ਨਾਮ ਅਧਾਰ। ਸਚ ਦਵਾਰਾ ਏਕਾ ਸੂਝਿਆ, ਨਾਤਾ ਤੋੜ ਸਰਬ ਸੰਸਾਰ। ਤ੍ਰੈਗੁਣ ਮਾਇਆ ਅਗਨੀ ਤਤ ਕਦੇ ਨਾ ਬੂਝਿਆ, ਸੀਤਲ ਸ਼ਬਦ ਕਰੇ ਹਰਿ ਕਰਤਾਰ। ਲੇਖਾ ਜਾਣੇ ਏਕਾ ਦੂਜਿਆ, ਆਪੇ ਖੋਲ੍ਹੇ ਬੰਦ ਕਿਵਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਏਕੰਕਾਰ। ਇਕ ਇਕੱਲਾ ਹਰਿ ਅਖਵਾਇੰਦਾ, ਵਡ ਦਾਤਾ ਬੇਪਰਵਾਹੀਆ। ਦੂਜਾ ਮਹੱਲਾ ਸਚ ਵਸਾਇੰਦਾ, ਆਪਣੀ ਕੁਦਰਤ ਆਪ ਰਚਾਈਆ। ਤੀਜਾ ਨੈਣ ਇਕ ਖੁਲਾਇੰਦਾ, ਜਨ ਭਗਤਾਂ ਬੂਝ ਬੁਝਾਈਆ। ਚੌਥਾ ਪਦ ਆਪ ਸਮਾਇੰਦਾ, ਦਰ ਘਰ ਸਾਚਾ ਆਸਣ ਲਾਈਆ। ਪੰਚਮ ਮੇਲਾ ਮੇਲ ਮਿਲਾਇੰਦਾ, ਜਗਤ ਵਿਛੋੜਾ ਕਟਾਈਆ। ਛੇਵੇ ਛੱਪਰ ਛੰਨ ਨਾ ਕੋਈ ਸੁਹਾਇੰਦਾ, ਸਚਖੰਡ ਬੈਠਾ ਸੇਜ ਸੁਹਾਈਆ। ਸੱਤਵੇਂ ਸਤਿ ਪੁਰਖ ਨਿਰੰਜਣ, ਆਪਣਾ ਰੂਪ ਧਰਾਇੰਦਾ, ਮਾਤ ਪਿਤ ਨਾ ਕੋਈ ਬਣਾਈਆ। ਅੱਠ ਤੱਤਾਂ ਵੇਖ ਵਖਾਇੰਦਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁਧ ਨਾਲ ਰਲਾਈਆ। ਨੌ ਦਵਾਰੇ ਖੋਜ ਖੁਜਾਇੰਦਾ, ਜਗਤ ਵਾਸਨਾ ਫੋਲ ਫੁਲਾਈਆ। ਦਸਮ ਦਵਾਰੀ ਆਪਣਾ ਘਰ ਵਸਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਦਸਮ ਦਵਾਰਾ ਸਾਚਾ ਘਰ, ਹਰਿ ਸਾਚਾ ਸਚ ਵਸਾਈਆ। ਆਪੇ ਨਿਰਗੁਣ ਅੰਦਰ ਵੜ, ਆਪਣੀ ਕਰੇ ਆਪ ਰੁਸ਼ਨਾਈਆ। ਆਪੇ ਦਰਸ ਦਿਖਾਏ ਆਪਣਾ ਖੜ੍ਹ, ਰੂਪ ਅਨੂਪ ਆਪ ਦਰਸਾਈਆ। ਆਪ ਫੜਾਏ ਆਪਣਾ ਲੜ, ਆਪੇ ਪੱਲੇ ਗੰਢ ਦਵਾਈਆ। ਆਪੇ ਸ਼ਬਦ ਸੁਣਾਏ ਨਿਸ਼ਅੱਖਰ ਪੜ੍ਹ, ਲਿਖਣ ਪੜ੍ਹਨ ਵਿਚ ਨਾ ਆਈਆ। ਆਪੇ ਆਤਮ ਸੇਜਾ ਸੋਇਆ ਹਰਿ ਚੜ੍ਹ, ਆਪੇ ਆਪਣੀ ਕਰਵਟ ਲਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਰਗਾਹ ਖੇਲ ਅਪਾਰ, ਹਰਿ ਨਿਰੰਕਾਰ ਆਪੇ ਰਿਹਾ ਖਿਲਾਈਆ। ਖੇਲ ਅਪਾਰ ਹਰਿ ਨਿਰੰਕਾਰ, ਘਰ ਸਾਚੇ ਸਚ ਕਰਾਇੰਦਾ। ਸੰਤਨ ਕਰੇ ਸਚ ਪਿਆਰ, ਆਪ ਆਪਣਾ ਮੇਲ ਮਿਲਾਇੰਦਾ। ਧੁਨ ਆਤਮਕ ਸ਼ਬਦ ਜੈਕਾਰ, ਅਨਾਦੀ ਨਾਦ ਆਪ ਵਜਾਇੰਦਾ। ਘਰ ਮੰਦਰ ਦੀਪ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਸਰ ਸਰੋਵਰ ਇਕ ਨਿਆਰ, ਅੰਮ੍ਰਿਤ ਜਲ ਭਰਾਇੰਦਾ। ਗੁਰਮੁਖ ਸਾਚੇ ਲਏ ਨੁਹਾਲ, ਕਾਗੋਂ ਹੰਸ ਬਣਾਇੰਦਾ। ਜੁਗਾ ਜੁਗੰਤਰ ਚਲੇ ਅਵਲੜੀ ਚਾਲ, ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਡੰਕਾ ਸ਼ਬਦ ਵਜਾਇੰਦਾ। ਡੰਕਾ ਸ਼ਬਦ ਅਨਹਦ ਤੂਰਾ, ਸਤਿ ਪੁਰਖ ਨਿਰੰਜਨ ਆਪ ਵਜਾਇੰਦਾ। ਨਾਤਾ ਤੋੜੇ ਕੂੜੋ ਕੂੜਾ, ਕੂੜ ਕੁੜਿਆਰ ਮੇਟ ਮਿਟਾਇੰਦਾ। ਜਨ ਭਗਤਾਂ ਆਸਾ ਤ੍ਰਿਸ਼ਨਾ ਕਰੇ ਪੂਰਾ, ਪੂਰੀ ਭਿਛਿਆ ਝੋਲੀ ਪਾਇੰਦਾ। ਆਦਿ ਜੁਗਾਦੀ ਹਾਜ਼ਰ ਹਜ਼ੂਰਾ, ਜ਼ਾਹਿਰ ਜ਼ਹੂਰਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲ ਅਪਾਰਾ, ਪਾਰਬ੍ਰਹਮ ਬ੍ਰਹਮ ਪਾਏ ਸਾਰਾ, ਚਾਰੋਂ ਕੁੰਟ ਕਰੇ ਖ਼ਵਾਰਾ, ਧੀਰਜ ਧੀਰ ਨਾ ਕੋਈ ਧਰਾਇੰਦਾ। ਚਾਰੋਂ ਕੁੰਟ ਕਰੇ ਖ਼ਵਾਰ, ਕਲਜੁਗ ਕੂਕੇ ਦਏ ਦੁਹਾਈਆ। ਧਰਤ ਧਵਲ ਕਰੇ ਪੁਕਾਰ, ਸੀਸ ਭਾਰ ਨਾ ਕੋਈ ਉਠਾਈਆ। ਸਾਧ ਸੰਤ ਨਾ ਬਣੇ ਧਾਰ, ਵਿਭਚਾਰ ਨਾ ਕੋਈ ਹਟਾਈਆ। ਨਾਰ ਕੰਤ ਨਾ ਕਰੇ ਪਿਆਰ, ਵੇਸਵਾ ਰੂਪ ਰਹੀ ਹੰਢਾਈਆ। ਮਾਤ ਪਿਤ ਨਾ ਕੋਈ ਅਧਾਰ, ਪੂਤ ਸਪੂਤ ਨਾ ਗਲੇ ਲਗਾਈਆ। ਮਾਇਆ ਮਮਤਾ ਮਾਰੇ ਮਾਰ, ਜੂਠਾ ਝੂਠਾ ਖੰਡਾ ਹੱਥ ਚਮਕਾਈਆ। ਸਤਿਗੁਰ ਪੂਰਾ ਪਾਵੇ ਸਾਰ, ਨੇਤਰ ਨੈਣ ਆਪਣਾ ਆਪ ਖੁਲ੍ਹਾਈਆ। ਸ਼ਬਦ ਗੁਰ ਲਏ ਅਵਤਾਰ, ਏਕਾ ਖੇਲ ਰਿਹਾ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਥਾਉਂ ਥਾਈਂਆ । ਕਲਜੁਗ ਅੰਤਮ ਪੇਖਿਆ, ਪਾਰਬ੍ਰਹਮ ਹਰਿ ਕਰਤਾਰ। ਆਪੇ ਵੇਖੇ ਲਿਖਿਆ ਲੇਖਿਆ, ਲੇਖਾ ਲਿਖਣਹਾਰ ਆਪ ਨਿਰੰਕਾਰ। ਆਪੇ ਧਾਰੇ ਆਪਣਾ ਭੇਸਿਆ, ਭੇਵ ਅਭੇਦਾ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਕਾਰ। ਕਾਰ ਕਰੰਦੜਾ ਹਰਿ ਮਿਹਰਬਾਨਾ, ਦੂਸਰ ਅਵਰ ਨਾ ਕੋਇ ਜਣਾਇੰਦਾ। ਦਰਗਾਹ ਸਾਚੀ ਸਚ ਨਿਸ਼ਾਨ, ਸੱਤ ਰੰਗਾ ਆਪ ਚੜ੍ਹਾਇੰਦਾ। ਲੋਕਮਾਤ ਹੋ ਪ੍ਰਧਾਨ, ਕਲਜੁਗ ਅੰਤਮ ਵੇਖ ਵਖਾਇੰਦਾ। ਪਾਵੇ ਸਾਰ ਦੋ ਜਹਾਨ, ਗਗਨ ਪਤਾਲਾਂ ਫੇਰਾ ਪਾਇੰਦਾ । ਸ਼ਬਦ ਅਨਾਦੀ ਸਚ ਤਰਾਨਾ, ਚਾਰ ਵਰਨਾਂ ਆਪ ਸੁਣਾਇੰਦਾ। ਜਨ ਭਗਤਾਂ ਬੰਨੇ ਸਗਨੀ ਗਾਨਾ, ਸਾਚਾ ਤੰਦ ਹੱਥ ਉਠਾਇੰਦਾ। ਦਰਗਾਹ ਸਾਚੀ ਦੇਵੇ ਮਾਣਾ, ਚਰਨ ਦਵਾਰ ਇਕ ਵਖਾਇੰਦਾ। ਆਪੇ ਵਰਤੇ ਆਪਣਾ ਭਾਣਾ, ਹਰਿ ਭਾਣੇ ਸਦ ਸਮਾਇੰਦਾ। ਤਖਤੋਂ ਲਾਏ ਰਾਜਾ ਰਾਣਾ, ਸੀਸ ਤਾਜ ਨਾ ਕੋਈ ਟਿਕਾਇੰਦਾ। ਲੰਕਾ ਤੋੜੇ ਗੜ੍ਹ ਅਭਿਮਾਨਾ, ਮਾਇਆ ਮਮਤਾ ਮੋਹ ਚੁਕਾਇੰਦਾ। ਸ਼ਬਦ ਮਾਰੇ ਤੀਰ ਨਿਸ਼ਾਨਾ, ਲੱਖ ਚੁਰਾਸੀ ਡੇਰਾ ਢਾਇੰਦਾ। ਬ੍ਰਹਮਾ ਸ਼ਿਵ ਮੰਗੇ ਦਾਨਾ, ਨੇਤਰ ਰੋ ਰੋ ਨੀਰ ਵਹਾਇੰਦਾ। ਵਿਸ਼ਨੂੰ ਬੈਠਾ ਬਣ ਨਿਮਾਣਾ, ਦਰ ਸਾਚੇ ਸੀਸ ਝੁਕਾਇੰਦਾ। ਸ਼ੰਕਰ ਵਾਸ਼ਕ ਤਸ਼ਕਾ ਗਲੋਂ ਤਜਾਏ ਏਕਾ ਮੰਗੇ ਚਰਨ ਧਿਆਨਾ, ਹੱਥ ਤ੍ਰਸ਼ੂਲ ਨਾ ਕੋਇ ਵਖਾਇੰਦਾ। ਰਾਏ ਧਰਮ ਹੋ ਪ੍ਰਧਾਨਾ, ਅੱਗੇ ਆਪਣੀ ਝੋਲੀ ਡਾਹਿੰਦਾ। ਲਾੜੀ ਮੌਤ ਹੱਥ ਫੜੇ ਕਾਨਾ, ਸਾਚਾ ਰਾਹ ਇਕ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਸੂਰਾ ਸਰਬੰਗ, ਨਾਮ ਵਜਾਏ ਆਪ ਮਰਦੰਗ, ਮਰਦ ਮਰਦਾਨਾ ਆਪ ਅਖਵਾਇੰਦਾ। ਮਰਦ ਮਰਦਾਨਾ ਗੱਜਿਆ, ਜੋਧਾ ਸੂਰਬੀਰ ਸੁਲਤਾਨ। ਰਣ ਭੂਮੀ ਕਦੇ ਨਾ ਭੱਜਿਆ, ਸ਼ਬਦ ਉਠਾਏ ਤੀਰ ਕਮਾਨ। ਤਖ਼ਤੋਂ ਲਾਹੇ ਰਾਜਨ ਰਾਜਿਆ, ਕਰੇ ਖੇਲ ਸ੍ਰੀ ਭਗਵਾਨ। ਲੱਖ ਚੁਰਾਸੀ ਰਚਿਆ ਕਾਜਿਆ, ਲਹਿਣਾ ਦੇਣਾ ਚੁਕਾਏ ਜਿਮੀ ਅਸਮਾਨ। ਸ਼ਬਦ ਚੜ੍ਹਾਏ ਅਸਵ ਤਾਜਿਆ, ਪ੍ਰਕਾਸ਼ ਚੁਕਾਏ ਰਵ ਸਸ ਸੂਰਜ ਭਾਨ। ਆਪੇ ਹੋਏ ਗ਼ਰੀਬ ਨਿਵਾਜਿਆ, ਗੁਰਮੁਖ ਸਾਚੇ ਲਏ ਪਛਾਨ। ਲੇਖਾ ਚੁਕਾਏ ਮੱਕਾ ਕਾਅਬਾ ਹਾਜੀ ਹਾਜਿਆ, ਸਚ ਵਿਖਾਏ ਇਕ ਇਮਾਨ। ਮੇਟ ਮਿਟਾਏ ਦੋ ਦੋ ਆਬਿਆ, ਨਜ਼ਰ ਨਾ ਆਏ ਪੰਜ ਸ਼ੈਤਾਨ। ਏਕਾ ਰੰਗ ਰੰਗਾਏ ਸ਼ਾਹ ਨਵਾਬਿਆ, ਪੁਰਖ ਅਬਿਨਾਸ਼ੀ ਨੌਜਵਾਨ। ਕਲਜੁਗ ਅੰਤਮ ਫਿਰੇ ਭਾਜਿਆ, ਚੌਦਾਂ ਤਬਕਾਂ ਵੇਖੇ ਦੁਕਾਨ। ਲਹਿਣਾ ਦੇਣਾ ਚੁਕਾਏ ਕਲ ਕੇ ਆਜਿਆ, ਚਾਰ ਯਾਰ ਹੋਏ ਹੈਰਾਨ। ਦਸਤਗੀਰ ਨਾ ਮਿਟੇ ਤਾਜਿਆ, ਸ਼ਾਹ ਹਕੀਰ ਮਿਟੇ ਨਿਸ਼ਾਨ। ਸ਼ਬਦ ਅਗੰਮੀ ਮਾਰੇ ਵਾਜਿਆ, ਦੀਨ ਅਲਾਹੀ ਕਰ ਪ੍ਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪੇ ਬਣੇ ਸਚ ਅਮਾਮ। ਸਚ ਅਮਾਮ ਕਲਮਾ ਕਾਇਨਾਤ, ਨੂਰ ਨੁਰਾਨਾ ਆਪ ਚਲਾਇੰਦਾ। ਹੱਕ ਹਕੀਕਤ ਵੇਖੇ ਮਾਰ ਝਾਤ, ਲਾਸ਼ਰੀਕ ਖੇਲ ਖਿਲਾਇੰਦਾ। ਆਪਣੇ ਰੱਖੇ ਹੱਥ ਗੁੰਜਾਤ, ਦੂਸਰ ਕੋਈ ਨਾ ਪਾਰ ਕਰਾਇੰਦਾ। ਮੇਟੇ ਰੈਣ ਅੰਧੇਰੀ ਰਾਤ, ਕਲਜੁਗ ਕੂੜਾ ਕੂੜ ਖਪਾਇੰਦਾ। ਚੌਦਾਂ ਤਬਕਾਂ ਵੇਖੇ ਇਕ ਲੁਗਾਤ, ਆਪਣਾ ਕਿਨਾਰਾ ਨਾ ਕਿਸੇ ਵਿਖਾਇੰਦਾ। ਗਗਨ ਗਗਨੰਤਰ ਪੜਦਾ ਜਾਏ ਪਾਟ, ਆਮਾਮ ਅਮਾਮਾ ਰੂਪ ਵਟਾਇੰਦਾ। ਮਹਿੰਦੀ ਰੰਗ ਨਾ ਰੰਗੇ ਖ਼ਾਕੀ ਖ਼ਾਕ, ਲਾਲ ਗੁਲਾਲ ਰੰਗ ਚੜ੍ਹਾਇੰਦਾ। ਆਪੇ ਹੋਏ ਪਾਕੀ ਪਾਕ, ਆਪ ਆਪਣਾ ਨੂਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਖੇਲ ਖਿਲਾਇੰਦਾ ।