੧੧ ਚੇਤ ੨੦੧੭ ਬਿਕ੍ਰਮੀ ਬਚਨ ਸਿੰਘ ਦੇ ਘਰ ਬਾਬੂ ਪੁਰ ਜ਼ਿਲਾ ਗੁਰਦਾਸ ਪੁਰ
ਪੰਚਮ ਕੱਢੇ ਕਾਇਆ ਚੋਰ, ਹਰਾਮਖ਼ੋਰ ਰਹਿਣ ਨਾ ਪਾਈਆ। ਲੇਖਾ ਜਾਣੇ ਅੰਧ ਘੋਰ, ਘੋਰ ਅੰਧੇਰਾ ਵੇਖ ਵਖਾਈਆ। ਸ਼ਬਦ ਵਖਾਏ ਸਾਚਾ ਜੋਰ, ਜ਼ੋਰੂ ਜ਼ਰ ਨਾ ਕੋਇ ਵਡਿਆਈਆ। ਜਗਤ ਵਿਕਾਰਾ ਦੇਵੇ ਹੋੜ, ਨਾਮ ਖੰਡਾ ਇਕ ਚਮਕਾਈਆ। ਚਰਨ ਪ੍ਰੀਤੀ ਦੇਵੇ ਜੋੜ, ਕਰ ਕਿਰਪਾ ਬੇਪਰਵਾਹੀਆ। ਨਾਮ ਚੜ੍ਹਾਏ ਸਾਚੇ ਘੋੜ, ਕਾਇਆ ਮੰਦਰ ਅੰਦਰ ਆਪ ਦੌੜਾਈਆ। ਵਰ ਪਾਇਆ ਜਿਹਾ ਲੋੜ, ਕੰਤ ਸੁਹਾਗੀ ਇਕ ਹੰਢਾਈਆ। ਪੂਰੀ ਕਰ ਜਗਤ ਥੋੜ, ਅਤੋਟ ਅਤੁਟ ਵਖਾਈਆ। ਸਤਿਗੁਰ ਪੂਰਾ ਸਾਜਣ ਜਾਏ ਬੌਹੜ, ਜਮਦੂਤ ਨੇੜ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰੇ ਕੂਟ ਹੋਏ ਸਹਾਈਆ।
