Granth 05 Likhat 050: 11 Kattak 2012 Bikarmi Captian Banta Singh de Greh Pind Panj Garahia Jila Gurdaspur

੧੧ ਕੱਤਕ ੨੦੧੨ ਬਿਕ੍ਰਮੀ ਕੈਪਟਨ ਬੰਤਾ ਸਿੰਘ ਦੇ ਗ੍ਰਹਿ ਪਿੰਡ ਪੰਜ ਗਰਾਈਆਂ ਜ਼ਿਲਾ ਗੁਰਦਾਸਪੁਰ

ਗੁਰ ਸਾਖੀ ਗੁਰਮਤ ਸੰਤ ਪਰਧਾਨਿਆ। ਦਰ ਘਰ ਸਾਚੇ ਮੇਲ ਨਰ ਹਰਿ ਸਾਚੇ ਸੰਤ ਪੁਰਖ ਸੁਜਾਨਿਆ। ਆਪ ਬਣਾਏ ਆਪਣੀ ਬਣਤ, ਬੈਠਾ ਰਹੇ ਇਕ ਇਕੰਤ ਜੀਵ ਜੰਤ ਕਰੇ ਪਛਾਨਿਆ। ਗੁਰਮੁਖ ਕਾਇਆ ਰੰਗਣ ਰੰਗ ਬਸੰਤ, ਬੇਮੁਖ ਮਾਇਆ ਹੋਏ ਭਸਮੰਤ, ਕਲਜੁਗ ਭੁਲੇ ਜੀਵ ਨਿਧਾਨਿਆ। ਮਾਇਆ ਪਾਈ ਹਰਿ ਬੇਅੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਵਾਲੀ ਦੋ ਜਹਾਨਿਆ। ਦੋ ਜਹਾਨ ਹਰਿ ਸੁਲਤਾਨ। ਪਰਗਟ ਹੋਏ ਵਿਚ ਜਹਾਨ, ਬਲੀ ਬਲਵਾਨ। ਸ਼ਬਦ ਫੜੇ ਤੀਰ ਕਮਾਨ। ਰੱਖੇ ਨਾਮ ਇਕ ਨਿਸ਼ਾਨਿਆ। ਚਾਰ ਵਰਨਾ ਏਕਾ ਸਰਨਾ ਆਪ ਰਖਾਏ, ਲੋਆਂ ਪੁਰੀਆਂ ਮਾਰ ਧਿਆਨ, ਬ੍ਰਹਿਮੰਡ ਖੰਡ ਵੰਡ ਕਰਾਏ, ਜਲ ਥਲ ਥਲ ਜਲ ਆਪੇ ਆਪ ਕਰਾਨਿਆ। ਭੇਖ ਪਖੰਡਾ ਵਢੇ ਕੰਡਾਂ, ਮਨਮੁਖਾਂ ਅੰਤਮ ਦੇਵੇ ਦੰਡਾ, ਸ਼ਬਦ ਫੜ ਚੰਡ ਪਰਚੰਡ, ਕਲਜੁਗ ਔਧ ਗਈ ਹੰਡ, ਜਗਤ ਜੋਤ ਨਾ ਕੋਈ ਵਰਨ ਨਾ ਕੋਈ ਗੋਤ ਨਰ ਹਰਿ ਬਲੀ ਬਲਵਾਨਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪਣੀ ਕਰਨੀ ਰਿਹਾ ਕਰ, ਗੁਰਮੁਖ ਸਾਚਾ ਸੋਹੇ ਦਰ ਦਵਾਰੇ ਨਰ ਨਿਰੰਕਾਰੇ ਵਿਚ ਸੰਸਾਰੇ ਕਰੇ ਮਾਤ ਪਰਵਾਨਿਆ। ਕਰੇ ਮਾਤ ਪਰਵਾਨ ਹਰਿ ਰਘੁਰਾਈਆ। ਦੇਵੇ ਨਾਮ ਗੁਣ ਨਿਧਾਨ। ਆਤਮ ਸੋਤੀ ਆਪ ਜਗਾਈਆ। ਦੀਨ ਦਿਆਲਾ ਹਰਿ ਮਿਹਰਬਾਨ, ਦੇਵੇ ਸ਼ਬਦ ਪੀਣ ਖਾਣ, ਆਤਮ ਤ੍ਰਿਸਨਾ ਤਨ ਮਿਟਾਈਆ। ਕਾਇਆ ਮੰਦਰ ਦਿਸੇ ਸੁੰਞ ਮਸਾਣ, ਅੰਦਰੇ ਅੰਦਰ ਗੁਣ ਨਿਧਾਨ, ਮਨਮੁਖ ਜੀਵਾਂ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੁਹਾਏ ਸਾਚੇ ਦਰ, ਗੁਰ ਸੰਗਤ ਸੰਗ ਸਮਾਈਆ। ਗੁਰ ਸੰਗਤ ਗੁਰ ਸੰਤ ਮਾਤ ਪਰਧਾਨ। ਦਰ ਦਵਾਰੇ ਆਈ ਮੰਗਤ, ਤੋੜੇ ਮਾਣ ਰੋਗ ਹੰਗਤ, ਦੇਵੇ ਸ਼ਬਦ ਆਣ ਸ਼ਾਨ। ਹੋਏ ਸਹਾਈ ਜਿਉਂ ਨਾਨਕ ਅੰਗਦ, ਆਪ ਬਿਠਾਏ ਧੁਰ ਦਰਗਾਹੀ ਜਗਤ ਮਲਾਹੀ ਇਕ ਬਿਬਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਹਰਿ ਦੇਵੇ ਸਾਚਾ ਵਰ, ਗੁਰਮੁਖ ਮੇਲ ਗੁਣ ਨਿਧਾਨ। ਗੁਰਮੁਖ ਸਾਚਾ ਪਾਰਜ਼ਾਤ, ਗੁਰ ਪੂਰੇ ਮਾਤ ਪਛਾਨਿਆ। ਆਪ ਬੰਧਾਏ ਚਰਨ ਨਾਤ, ਦੇਵੇ ਦਾਨ ਸੱਚਾ ਦਾਨਿਆ। ਮੇਲ ਮਿਲਾਵਾ ਕਮਲਾਪਾਤ, ਦਰ ਘਰ ਸਾਚੇ ਦੇਵੇ ਮਾਣਿਆ। ਆਪੇ ਵੇਖੇ ਮਾਰ ਝਾਤ, ਸ਼ਬਦ ਸਰੂਪੀ ਸਚ ਟਿਕਾਣਿਆ। ਗੁਰਮੁਖ ਤੇਰੀ ਉਤਮ ਜ਼ਾਤ, ਮਿਲਿਆ ਮੇਲ ਪੁਰਖ ਬਿਧਾਤ, ਨਾ ਕੋਈ ਜਾਣੇ ਸੁਘੜ, ਸਿਆਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰੇ ਕਰੇ ਪ੍ਰਵਾਨਿਆ। ਹੋਏ ਦਰ ਪਰਵਾਨ ਦਰ ਘਰ ਮੱਲਿਆ। ਮਿਲੇ ਮੇਲ ਸ੍ਰੀ ਭਗਵਾਨ, ਲੇਖਾ ਦਿਸੇ ਇਕ ਇਕੱਲਿਆ। ਸੂਰਬੀਰ ਬਲੀ ਬਲਵਾਨ, ਸਦਾ ਵਸੇ ਜਲ ਥੱਲਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਦੇਵੇ ਵਰ, ਆਪ ਵਸਾਏ ਕਾਇਆ ਮੰਦਰ ਸਚ ਮਹੱਲਿਆ। ਸਾਚਾ ਮਹੱਲ ਅਪਾਰ, ਅਟੱਲ ਅਟੱਲਿਆ। ਗੁਰ ਪੂਰੇ ਬੱਧੀ ਧਾਰ, ਜਲ ਥੱਲਿਆ। ਏਕਾ ਦੇਵੇ ਸ਼ਬਦ ਉਡਾਰ, ਲੱਖ ਚੁਰਾਸੀ ਕਰੇ ਪਾਰ, ਕਿਰਪਾ ਕਰ ਅਪਰ ਅਪਾਰ, ਆਤਮ ਦੇਵੇ ਕਰ ਉਜਿਆਰ, ਪਵਣ ਉਨੰਜਾ ਛਤਰ ਝੁਲਾਰ, ਦਰ ਦਵਾਰਾ ਏਕਾ ਮੱਲਿਆ। ਜੋਤੀ ਜੋਤ ਸਰੂਪ ਹਰਿ, ਆਪੇ ਪਾਏ ਮਾਤ ਸਾਰ, ਹਰ ਘਟ ਸ਼ਬਦ ਪਸਾਰ, ਘਟ ਘਟ ਵਾਸਿਆ। ਗੁਰਮੁਖ ਵਿਰਲਾ ਕਰੇ ਵਿਚਾਰ, ਮਨਮੁਖ ਫਿਰੇ ਸਦਾ ਉਦਾਸਿਆ। ਹਰਿਜਨ ਪੀਵੇ ਅੰਮ੍ਰਿਤ ਧਾਰ, ਮਾਨਸ ਜਨਮ ਹੋਏ ਰਹਿਰਾਸਿਆ। ਬੇਮੁਖ ਭੁੱਲਾ ਮੁਗਧ ਗਵਾਰ, ਰਸਨ ਹਲਕਾਇਆ ਮਦਿਰਾ ਮਾਸਿਆ। ਹਰਿ ਜਨ ਸੋਹੇ ਬੰਕ ਦਵਾਰ, ਸ਼ਬਦ ਚਲਾਏ ਪਵਣ ਸਵਾਸਿਆ। ਮਨਮੁਖ ਡੋਬੇ ਵਿਚ ਮੰਝਧਾਰ, ਅੰਤਮ ਤੁੱਟਾ ਕਾਇਆ ਕਾਸਿਆ। ਗੁਰਮੁਖ ਸੋਲਾਂ ਤਨ ਸ਼ਿੰਗਾਰ, ਨਿੱਜ ਘਰ ਵੇਖੇ ਦਰ ਦਵਾਰ, ਬੇਮੁਖ ਹੋਏ ਧੂੰਆਂਧਾਰ, ਧਰਮ ਰਾਏ ਗਲ ਪਾਵੇ ਫਾਸਿਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਵੇਖ ਵਿਚਾਰੇ ਵਿਚ ਸੰਸਾਰ, ਕਲਜੁਗ ਤੇਰੀ ਅੰਤਮ ਵਾਰ, ਰੈਣ ਅੰਧੇਰਿਆ। ਨਾ ਕੋਈ ਜਾਣੇ ਜੰਤ ਗਵਾਰ, ਕਾਇਆ ਮਾਟੀ ਝੂਠੀ ਹਾਟੀ, ਅੰਤਮ ਹੋਏ ਢਹਿ ਢਹਿ ਢੇਰਿਆ। ਗੁਰਮੁਖ ਸਾਚੇ ਜੋਤੀ ਜਗੇ ਆਤਮ ਚੜ੍ਹੇ ਚੜ੍ਹਾਏ ਸਾਚੀ ਘਾਟੀ, ਦੇਵੇ ਏਕਾ ਨਾਮ ਹਰਿ ਅਧਾਰਿਆ। ਏਕਾ ਲਾਹਾ ਦਰ ਘਰ ਸਾਚੇ ਸਾਚਾ ਖਾਟੀ, ਆਪੇ ਖੋਲ੍ਹੇ ਬਜਰ ਕਪਾਟੀ, ਜੋਤ ਜਗਾਏ ਕਾਇਆ ਮਾਟੀ, ਦਿਵਸ ਰੈਣ ਕਰੇ ਉਜਿਆਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਮਾਤ ਜਗਾਏ ਦਇਆ ਕਮਾਏ, ਮੇਲ ਮਿਲਾਏ ਨਰ ਨਿਰੰਕਾਰਿਆ। ਮਿਲੇ ਮੇਲ ਨਰ ਨਿਰੰਕਾਰ, ਸ਼ਬਦ ਉਜਿਆਰਿਆ। ਗੁਰਮੁਖ ਸਾਚੇ ਕਰ ਪਿਆਰ, ਆਏ ਦਰ ਸੱਚੇ ਦਵਾਰ, ਆਪੇ ਜਾਣੇ ਜਾਣ ਪਛਾਣੇ, ਕਰੇ ਕਰਾਏ ਮਾਤ ਪਿਆਰਿਆ। ਮਾਇਆ ਭੁੱਲੇ ਰਾਜੇ ਰਾਣੇ, ਨਾ ਕੋਈ ਜਾਣੇ ਸੁਘੜ ਸਿਆਣੇ, ਮਨਮੁਖ ਜੀਵ ਅੰਧੇ ਕਾਣੇ, ਜੋਤ ਨਿਰੰਜਣ ਸਰਬ ਪਸਾਰਿਆ। ਚਲੇ ਚਲਾਏ ਆਪਣੇ ਭਾਣੇ, ਦਰ ਘਰ ਸਾਚੇ ਦੇਵੇ ਮਾਣੇ, ਗੁਰਮੁਖ ਬਾਲ ਉਠਾਏ ਗੋਦ ਅੰਞਾਣੇ, ਅੰਮ੍ਰਿਤ ਦੇਵੇ ਸਾਚੀ ਧਾਰਾ ਠੰਡੀ ਠਾਰਿਆ। ਏਕਾ ਏਕ ਪੁਰਖ ਸੁਜਾਨੇ, ਆਪੇ ਆਪ ਬ੍ਰਹਮ ਗਿਆਨੇ, ਜੋਗ ਅਭਿਆਸ ਨਾ ਕੋਈ ਜਾਣੇ, ਕਾਇਆ ਮੰਦਰ ਡੂੰਘੀ ਕੰਦਰ ਖੇਲੇ ਖੇਲ ਖੇਲ ਨਿਰਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਦੇਵੇ ਇਕ ਵਰ, ਸਾਚਾ ਨਾਮ ਗੁਣ ਨਿਧਾਨਿਆ। ਨਾਮ ਨਿਧਾਨ ਏਕਾ ਗੁਣ ਗੁਣਵੰਤਿਆ। ਜਨ ਭਗਤ ਰੰਗਾਏ ਏਕਾ ਰੰਗ, ਰੰਗਣ ਸਚ ਬਸੰਤਿਆ। ਕਲਜੁਗ ਮਾਇਆ ਪਾਏ ਬੇਅੰਤ, ਆਪ ਭੁਲਾਏ ਸਾਧਨ ਸੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦਿਤਾ ਇਕ ਵਰ, ਮੇਲ ਮਿਲਾਵੇ ਸਾਚੇ ਕੰਤਿਆ। ਸਾਚੇ ਕੰਤ ਭਤਾਰ, ਘਰ ਵਸੰਦੜਾ। ਗੁਰਮੁਖਾਂ ਦੇਵੇ ਕਰ ਪਿਆਰ, ਨੇਤਰ ਖੋਲ੍ਹ ਬੰਦ ਕਿਵਾੜ, ਪਰ੍ਹੇ ਹਟਾਏ ਪੰਚਮ ਧਾੜ, ਸਾਚਾ ਦਰ ਆਪ ਸੁਹੰਦੜਾ। ਸ਼ਬਦ ਘੋੜ ਜਾਏ ਚਾੜ੍ਹ, ਆਪੇ ਹੋਏ ਪਿਛੇ ਅਗਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਦੇਵੇ ਵਰ, ਜੋਤ ਜਗਾਏ ਬਹੱਤਰ ਨਾੜ। ਹਰਿ ਗੁਣ ਹਰਿ ਭਰਪੂਰ, ਘਟ ਘਟ ਵਾਸਿਆ। ਹਰਿ ਗੁਣ ਹਰਿ ਭਰਪੂਰ, ਸ਼ਬਦ ਸ਼ਬਦ ਸ਼ਬਦ ਸਵਾਸ ਸਵਾਸਿਆ। ਹਰ ਘਟ ਹਰਿ ਭਰਪੂਰ, ਨਾਦ ਅਨਾਹਦ ਏਕਾ ਤੂਰ, ਜੋਧਾ ਦਾਤਾ ਵਡਾ ਸੂਰ, ਆਪੇ ਵਸੇ ਪ੍ਰਿਥਮੀ ਅਕਾਸਿਆ। ਮਨਮੁਖਾਂ ਦਿਸੇ ਦੂਰਨ ਦੂਰ, ਗੁਰਮੁਖਾਂ ਹਾਜ਼ਰ ਹਜ਼ੂਰ, ਮੰਡਪ ਮੰਡਲ ਕਾਇਆ ਕਰੇ ਰਾਸਿਆ। ਜੋਤੀ ਨਿਰਮਲ ਦੇਵੇ ਨੂਰ, ਗੁਰਮੁਖ ਸਾਚੇ ਮਾਣਕ ਮੋਤੀ ਵੇਖ ਅੰਦਰ ਬਹਿ ਬਹਿ ਆਪੇ ਬੋਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਏਕਾ ਖੋਲ੍ਹਿਆ। ਦਰ ਦਵਾਰਾ ਖੋਲ੍ਹ ਹੱਟ ਲਗਾਇਆ। ਸ਼ਬਦ ਅੱਖਰ ਏਕਾ ਬੋਲ, ਸੋਹੰ ਜਾਪ ਜਪਾਇਆ। ਆਦਿ ਅੰਤ ਸਦਾ ਅਡੋਲ, ਤੀਰਥ ਤਟਾਂ ਵਿਚ ਸਮਾਇਆ। ਸਭ ਦੇ ਪੜਦੇ ਰਿਹਾ ਖੋਲ੍ਹ, ਨਟੂਆ ਨਟ ਖੇਲ ਬਾਜੀਗਰ ਸਾਚਾ ਡੰਕ ਵਜਾਇਆ। ਆਪੇ ਸੁਣੇ ਬਣ ਬਣ ਭੱਟ, ਸੁਰੰਗਾ ਸਾਰੰਗ ਆਪ ਉਠਾਇਆ। ਆਪੇ ਮੇਟੇ ਦੂਈ ਦਵੈਤੀ ਫੱਟ, ਨਾਮ ਪੱਟੀ ਰਿਹਾ ਬੰਧਾਇਆ। ਆਪੇ ਜੋਤ ਜਗਾਏ ਕਾਇਆ ਮੱਟ, ਦੀਪਕ ਸਾਚਾ ਇਕ ਟਿਕਾਇਆ। ਗੁਰਮੁਖ ਸਾਚੇ ਲਾਹਾ ਰਹੇ ਖੱਟ, ਦਰ ਦਵਾਰੇ ਦਰਸ਼ਨ ਪਾਇਆ। ਮਨਮੁਖ ਭੌਂਦੇ ਅਠਸਠ, ਸ਼ਬਦ ਭੰਡਾਰਾ ਨਾ ਕੋਈ ਵਰਤਾਇਆ। ਦਰ ਦਰ ਪੂਜਣ ਸ਼ਿਵਦਵਾਲੇ ਮੱਠ, ਕਾਇਆ ਮੰਦਰ ਨਾ ਸੰਖ ਵਜਾਇਆ। ਚਾਰੋਂ ਕੁੰਟ ਉਲਟੀ ਲੱਠ, ਕਲਜੁਗ ਗੇੜਾ ਆਪ ਗਿੜਾਇਆ। ਹਰਿਜਨ ਸਾਚਾ ਸੰਤ ਸੁਹੇਲਾ ਇਕ ਇਕੇਲਾ ਦਰ ਘਰ ਸਾਚੇ ਆਵੇ ਨੱਠ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਤਮ ਪੜਦਾ ਦੇਵੇ ਲਾਹਿਆ। ਮਾਇਆ ਰਾਣੀ ਹੋਵੇ ਭੱਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਵਾਰਾ ਇਕ ਵਖਾਇਆ। ਦਰ ਦਵਾਰਾ ਖੋਲ੍ਹ, ਸ਼ਬਦ ਚੌਹਅੱਖਰ ਏਕਾ ਬੋਲੇ ਗਰੀਬ ਨਿਵਾਜ਼ਿਆ। ਇਕ ਵਜਾਏ ਸ਼ਬਦ ਢੋਲ ਵੱਜੇ ਮਰਦੰਗ, ਕਲਜੁਗ ਰਚਿਆ ਕਾਜਿਆ। ਲੱਖ ਚੁਰਾਸੀ ਹੋਈ ਭੰਗ, ਉਡਦੀ ਸੋਹੰ ਪਤੰਗ, ਗੁਰਮੁਖ ਰੰਗੇ ਸਾਚੇ ਰੰਗ, ਬੇਮੁਖ ਭੰਨੇ ਕੱਚੀ ਵੰਗ ਦੇਸ ਮਾਝਿਆ। ਚਾਰੇ ਕੁੰਟਾਂ ਵੇਖ ਵਿਚਾਰ, ਹੱਥ ਫੜੇ ਸ਼ਬਦ ਕਟਾਰ, ਮਾਰੀ ਜਾਏ ਵਾਰੋ ਵਾਰ, ਨੌਂ ਅਠਾਰਾਂ ਪਾਵੇ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਪੰਚ ਪੰਚਾਇਣੀ ਕਰੇ ਨਾਸਿਆ। ਪੰਚਮ ਤੋੜ ਨਾਤਾ ਜੋੜ ਜੁੜਾਇਆ। ਮਿਲਿਆ ਮੇਲ ਪੁਰਖ ਬਿਧਾਤਾ, ਸਾਚਾ ਸ਼ਬਦ ਘੋੜ ਚੜ੍ਹਾਇਆ। ਆਪੇ ਪੁੱਛੇ ਅੰਤਮ ਵਾਤਾ, ਚਾਰ ਵਰਨਾਂ ਏਕਾ ਰਾਹ ਵਖਾਇਆ। ਸਾਚਾ ਸ਼ਬਦ ਵਡ ਕਰਾਮਾਤਾ, ਕਿਸੇ ਸੀਸ ਤਾਜ ਰਹਿਣ ਨਾ ਪਾਇਆ। ਆਪ ਸਵਾਰੇ ਆਪਣਾ ਕਾਜਾ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਦੇਵੇ ਵਰ, ਇਕ ਸੁਹਾਏ ਸਾਚਾ ਦਰ, ਦਰ ਦਰ ਘਰ ਸਾਚੇ ਡੇਰਾ ਲਾਇਆ। ਹਰਿ ਪੁਰਖ ਅਗੰਮ ਕਾਜ ਰਚਾਇਆ। ਜੋਤ ਸਰੂਪ ਪਿਆ ਜੰਮ, ਮਾਤ ਪਿਤ ਨਾ ਕੋਈ ਅਖਵਾਇਆ। ਪਵਣ ਸਵਾਸੀ ਨਾ ਲਏ ਦਮ, ਸ਼ਬਦ ਧਾਰਾ ਰਿਹਾ ਚਲਾਇਆ। ਹੱਡ ਮਾਸ ਨਾੜੀ ਨਾ ਕੋਈ ਚੰਮ, ਜੋਤ ਨਿਰੰਜਣ ਇਕ ਜਗਾਇਆ। ਆਪ ਸਵਾਰੇ ਆਪਣਾ ਕੰਮ, ਲੋਕਮਾਤੀ ਫੇਰਾ ਪਾਇਆ। ਚਾਰੋਂ ਕੁੰਟ ਰੋਵੇ ਛੰਮ ਛੰਮ, ਨਗਰ ਖੇੜਾ ਕੋਈ ਦਿਸ ਨਾ ਆਇਆ। ਅੰਮ੍ਰਿਤ ਰਸ ਆਤਮ ਧਾਰਾ। ਗੁਰਮੁਖਾਂ ਦੇਵੇ ਕਰ ਪਿਆਰਾ। ਇੰਦਰ ਰੋਏ ਦਰ ਦਵਾਰਾ, ਪ੍ਰਭ ਅਬਿਨਾਸ਼ੀ ਕਰ ਵਿਚਾਰਾ, ਸੇਵਾ ਲੱਗੇ ਵਿਚ ਸੰਸਾਰਾ, ਕਲਜੁਗ ਹੋਈ ਅੰਤਮ ਵਾਰਾ, ਕਰੋੜ ਤੇਤੀਸਾ ਤੁਟੇ ਨਾਤਾ ਮਿਲੇ ਮੇਲ ਪੁਰਖ ਭਤਾਰਾ। ਆਪ ਚਲਾਏ ਆਪਣੀ ਰੀਤਾ, ਬਰਖੇ ਮੇਘ ਏਕਾ ਧਾਰਾ। ਗੁਰਮੁਖ ਗਾਏ ਸੋਹੰ ਸੋ ਸਾਚਾ ਗੀਤਾ, ਅਛਲ ਅਛੱਲਾ ਵਿਚ ਸੰਸਾਰਾ। ਇਕ ਵਖਾਏ ਗੁਰੂਦਵਾਰਾ, ਕਾਇਆ ਮੰਦਰ ਅੰਦਰ ਜਗਤ ਮਸੀਤਾ, ਦੀਪਕ ਜੋਤੀ ਕਰ ਉਜਿਆਰਾ। ਦਿਵਸ ਰੈਣ ਪਰਖੇ ਨੀਤਾ, ਬੈਠਾ ਰਹੇ ਆਪ ਅਤੀਤਾ, ਪੂਰਬ ਕਰਮ ਰਿਹਾ ਵਿਚਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਮਾਨਸ ਦੇਹੀ ਨਾ ਆਏ ਹਾਰਾ। ਮਾਨਸ ਦੇਹੀ ਮਾਣ, ਹਰਿ ਰਘੁਰਾਇਆ। ਆਪੇ ਕਰੇ ਕਲ ਪਛਾਣ, ਸਾਚਾ ਰਾਹ ਰਿਹਾ ਦਿਖਾਇਆ। ਆਪ ਬਿਠਾਏ ਸ਼ਬਦ ਬਿਬਾਣ, ਦਹਿ ਦਿਸ਼ਾ ਰਿਹਾ ਉਡਾਇਆ। ਸਰਬ ਘਟਾਂ ਹਰਿ ਜਾਣੀ ਜਾਣ, ਪੜਦਾ ਉਹਲਾ ਨਾ ਕੋਈ ਰਖਾਇਆ। ਭਗਤ ਸੁਹੇਲਾ ਦੇਵੇ ਜੀਆ ਦਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਮਾਣ ਦਵਾਇਆ। ਦਰ ਘਰ ਸਾਚੇ ਮਾਣ ਧੁਰ ਦਰਬਾਰਿਆ। ਜਨ ਭਗਤਾਂ ਏਕਾ ਤਾਣ, ਨਰ ਨਿਰੰਕਾਰਿਆ। ਆਤਮ ਜੋਤੀ ਮੇਲ ਮਿਲਾਨ, ਆਪ ਸੁਹਾਏ ਸਰਬ ਦਵਾਰਿਆ। ਵੇਖੇ ਖੇਲ ਸ੍ਰੀ ਭਗਵਾਨ, ਲੋਕਮਾਤੀ ਕਰ ਅਕਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਲਜੁਗ ਜੀਵ ਆਪੇ ਭੁੰਨੇ ਜਿਉਂ ਭਠਿਆਲੇ ਦਾਣਿਆ। ਕਲਜੁਗ ਕਾਲੀ ਧਾਰ, ਜਗਤ ਅਕਾਲੀਆ। ਆਪੇ ਰਿਹਾ ਸਰਬ ਪਸਾਰ, ਵੇਖ ਵਖਾਣੇ ਜੀਵ ਜੰਤ ਸਾਧ ਸੰਤ ਗਵਾਰ, ਦੋ ਜਹਾਨਾਂ ਸਾਚਾ ਵਾਲੀਆ। ਅੰਜ਼ੀਲ ਕੁਰਾਨਾ ਪੈਣੀ ਮਾਰ, ਵੇਦ ਪੁਰਾਨਾ ਭਰਮ ਨਿਵਾਰ, ਸ਼ਬਦ ਕਮਾਨ ਇਕ ਉਠਾ ਲਿਆ। ਚਾਰੇ ਖਾਣੀ ਹੋਏ ਹੈਰਾਨ, ਸਾਚੀ ਬਾਣੀ ਹੋਏ ਪਰਧਾਨ, ਝੁੱਲੇ ਏਕਾ ਸ਼ਬਦ ਨਿਸ਼ਾਨ, ਅੰਮ੍ਰਿਤ ਮਿਲੇ ਸਾਚਾ ਪਾਣੀਆ। ਵਰਨ ਅਠਾਰਾਂ ਸਰਬ ਮਿਟ ਜਾਣ, ਦਸ ਗਿਆਰਾਂ ਖੇਲ ਮਹਾਨ, ਚਾਰ ਯਾਰਾਂ ਆਈ ਹਾਣ, ਈਸਾ ਮੂਸਾ ਹੋਏ ਵੈਰਾਨਿਆ। ਸੋਹੰ ਝੁੱਲੇ ਇਕ ਨਿਸ਼ਾਨ, ਸੱਤਾਂ ਦੀਪਾਂ ਹਰਿ ਪ੍ਰਧਾਨ, ਨੌਵਾਂ ਖੰਡਾਂ ਕਰ ਧਿਆਨ, ਲੋਆਂ ਪੁਰੀਆਂ ਰੱਖੇ ਆਣਿਆ। ਬ੍ਰਹਮਾ ਮਾਰੇ ਹੇਠ ਧਿਆਨ, ਕਵਣ ਖੋਲ੍ਹੇ ਮਾਤ ਦੁਕਾਨ, ਕਾਇਆ ਮੰਦਰ ਸਚ ਮਕਾਨ, ਸੰਬਲ ਦੇਸ ਵੇਸ ਭਗਵਾਨਿਆ। ਸ਼ਿਵ ਸ਼ੰਕਰ ਤੁਟਾ ਮਾਣ, ਏਕਾ ਤੀਰ ਨਿਰਾਲਾ ਛੁਟਾ, ਵੇਖ ਵਖਾਣੇ ਸ੍ਰੀ ਭਗਵਾਨਿਆ। ਫਲ ਨਾ ਦੀਸੇ ਕਿਸੇ ਡਾਲਾ, ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਨਿਵਾਏ ਸੀਸਾ, ਕਵਣ ਕਲ ਕਲਜੁਗ ਵਰਤੇ ਦੋ ਜਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੰਡ ਮੰਡਲ ਵਰਭੰਡ ਬ੍ਰਹਿਮੰਡ ਉਤਭੁਜ ਸੇਤਜ ਜੇਰਜ ਅੰਡ ਵੰਡ ਕਰਾਨਿਆ। ਕਰੇ ਕਰਾਏ ਵੰਡ ਆਪ ਕਰਾਇਆ। ਵੇਖੇ ਖੇਲ ਨਵ ਨਵ ਖੰਡ, ਸਤਾਂ ਦੀਪਾਂ ਰਿਹਾ ਹਿਲਾਇਆ। ਸ਼ਬਦ ਫੜ ਚੰਡ ਪਰਚੰਡ, ਜੋਤੀ ਸੂਰਾ ਰਿਹਾ ਜਗਾਇਆ। ਲੱਖ ਚੁਰਾਸੀ ਵੱਢੇ ਕੰਡ, ਕਲਜੁਗ ਟੁੱਟੀ ਨਾ ਕੋਇ ਦੇਵੇ ਗੰਢ, ਚਾਰੋਂ ਕੁੰਟ ਦਏ ਦੁਹਾਇਆ। ਰੈਣ ਅੰਧੇਰੀ ਗਈ ਹੰਢ, ਮਨਮੁਖਾਂ ਉਠਾਈ ਪਾਪਾਂ ਪੰਡ, ਝੂਠਾ ਭਾਰ ਸਿਰ ਉਠਾਇਆ। ਗੁਰਮੁਖਾਂ ਆਤਮ ਪਾਏ ਠੰਡ, ਭਰਮ ਭੁਲੇਖਾ ਕਰੇ ਖੰਡ, ਅੰਮ੍ਰਿਤ ਸਾਚਾ ਜਾਮ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਆਤਮ ਸੇਜਾ ਸਚ ਸਿੰਘਾਸਣ ਡੇਰਾ ਲਾਇਆ। ਆਤਮ ਸੇਜਾ ਸਚ ਟਿਕਾਣਾ ਹਰਿ ਬਿਰਾਜਿਆ। ਨਿੱਜ ਘਰ ਆਤਮ ਰੱਖੇ ਵਾਸਨ, ਸਦਾ ਰਹੇ ਦਾਸ ਦਾਸਨ, ਸ਼ਬਦ ਚਲਾਏ ਸਵਾਸ ਸਵਾਸਨ, ਅਡੋਲ ਅਡੋਲਾ ਪ੍ਰਿਥਮੀ ਅਕਾਸਿਆ। ਜੋਤ ਸਰੂਪੀ ਪਾਏ ਰਾਸਨ, ਮਿਲੇ ਮੇਲ ਸਰਬ ਗੁਣਤਾਸਨ, ਚੜ੍ਹੇ ਤੇਲ ਪੁਰਖ ਅਬਿਨਾਸ਼ਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਚੜ੍ਹਾਏ ਰੰਗ ਲਾਲ ਗੁਲਾਸਿਆ। ਰੰਗ ਲਾਲ ਕਾਇਆ ਚੋਲਿਆ। ਗੁਰਮੁਖ ਸਾਚੇ ਲਏ ਭਾਲ, ਲੱਖ ਚੁਰਾਸੀ ਆਪ ਵਿਰੋਲਿਆ। ਸ਼ਬਦ ਬਣਾਏ ਇਕ ਦਲਾਲ, ਸੁਣੇ ਸੁਣਾਏ ਸਾਚਾ ਢੋਲਿਆ। ਅੱਠੇ ਪਹਿਰ ਹੋਏ ਰਖਵਾਲ, ਕਾਇਆ ਮੰਦਰ ਅੰਦਰ ਬੋਲਿਆ। ਆਪੇ ਚਲੇ ਅਵੱਲੜੀ ਚਾਲ, ਜਨ ਭਗਤਾਂ ਦੱਸੇ ਰਾਹ ਸੁਖਾਲ, ਬਜਰ ਕਪਾਟੀ ਪੜਦਾ ਖੋਲ੍ਹਿਆ। ਜੋਤੀ ਜਗੇ ਬੇਮਿਸਾਲ ਸ਼ਬਦ ਵੱਜੇ ਸਾਚਾ ਤਾਲ, ਧੁਨੀ ਨਾਦ ਅਨਾਹਦ ਧਾਰਾ ਏਕਾ ਬੋਲਿਆ। ਭਾਗ ਲੱਗੇ ਕਾਇਆ ਖਾਲ, ਹੋਏ ਉਜਿਆਰਾ ਮਸਤਕ ਥਾਲ, ਜੋਤ ਨਿਰੰਜਣ ਤੀਜੇ ਨੇਤਰ ਪਾਵੇ ਸਾਚਾ ਅੰਜਨ, ਸਦਾ ਸੁਹੇਲਾ ਵਸੇ ਕੋਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਬਜਰ ਕਪਾਟੀ ਪੜਦਾ ਖੋਲ੍ਹਿਆ। ਜੋਤੀ ਨੂਰ ਅਪਾਰ, ਸਰਬ ਪਸਾਰਿਆ। ਗੋਤੀ ਵਰਨ ਵਸੇ ਬਾਹਰ ਭੇਵ ਨਿਆਰਿਆ। ਲੱਖ ਚੁਰਾਸੀ ਪਸਰ ਪਸਾਰ, ਅੰਤ ਨਾ ਪਾਰਾਵਾਰਿਆ। ਆਵੇ ਜਾਵੇ ਵਾਰੋ ਵਾਰ, ਲੋਕਮਾਤ ਲਏ ਅਵਤਾਰ, ਜੁਗਾ ਜੁਗੰਤ ਸਾਚੀ ਕਾਰਿਆ। ਕਲਜੁਗ ਕਰਮ ਰਿਹਾ ਵਿਚਾਰ, ਧਰਤ ਮਾਤ ਕਰੇ ਪੁਕਾਰ, ਪੁਰਖ ਅਬਿਨਾਸ਼ੀ ਪਾਏ ਸਾਰ, ਜੋਤੀ ਜਾਮਾ ਭੇਖ ਅਪਾਰਿਆ। ਸ਼ਬਦ ਡੰਕ ਅਪਰ ਅਪਾਰ, ਰਾਓ ਰੰਕ ਰੰਕ ਸੁਨਾਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਆਪ ਸੁਣਾ ਰਿਹਾ। ਅੰਤਮ ਛੱਡੇ ਬੰਕ ਦਵਾਰ, ਮਾਇਆ ਧਾਰੀ ਫੜ ਫੜ ਕੱਢੇ ਬਾਹਰ, ਸ਼ਬਦ ਸਰੂਪੀ ਖੰਡਾ ਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਵਿਚ ਸੰਸਾਰ। ਆਵੇ ਵਾਰੋ ਵਾਰ ਵਡ ਸੰਸਾਰਿਆ। ਜੁਗਾ ਜੁਗੰਤਰ ਸਾਚੀ ਕਾਰ, ਨਾ ਕੋਈ ਪਾਵੇ ਸਾਰਿਆ। ਏਕਾ ਜੋਤ ਨਿਰੰਜਣ ਸਰਬ ਪਸਾਰ, ਭਰਮ ਭੁਲੇਖੇ ਸਰਬ ਭੁਲਾ ਰਿਹਾ। ਗੁਰਮੁਖ ਵਿਰਲਾ ਕਰੇ ਵਣਜ ਵਪਾਰ, ਜਿਸ ਜਨ ਸਾਚਾ ਵਣਜ ਕਰਾ ਰਿਹਾ। ਕਲਜੁਗ ਰੀਤੀ ਅਪਰ ਅਪਾਰ, ਜੂਠਾ ਝੂਠਾ ਕਰੇ ਪਸਾਰਿਆ। ਮੰਦਰ ਮਸੀਤੀ ਧੂੰਆਂਧਾਰ, ਗੀਤਾ ਗਿਆਨ ਨਾ ਸਕੇ ਵਿਚਾਰਿਆ। ਵੇਦ ਪੁਰਾਨਾਂ ਆਈ ਹਾਰ, ਪੜ੍ਹ ਪੜ੍ਹ ਥੱਕੇ ਵੇਦ ਵਿਆਸਾ ਮਾਤ ਲਿਖਾ ਰਿਹਾ। ਅੰਜੀਲ ਕੁਰਾਨਾਂ ਪੈਣੀ ਮਾਰ, ਵੇਖਣ ਅੱਖੀਂ ਮਦੀਨੇ ਮੱਕੇ, ਮੁਲਾਂ ਕਾਜ਼ੀ ਸ਼ੇਖ਼ ਮੁਸਾਇਕ ਔਲੀਏ ਪੀਰ ਸ਼ੇਖ਼ ਕਰੇ ਕਰਾਏ ਖ਼ਬਰਦਾਰ, ਖਾਣੀ ਬਾਣੀ ਰਾਹ ਸਾਚਾ ਤੱਕੇ, ਕਲਜੁਗ ਫਲ ਅੰਤਮ ਪੱਕੇ, ਕਵਣ ਕੂਟੇ ਸ਼ਬਦ ਝੂਟੇ ਪ੍ਰਭ ਲਏ ਮਾਤ ਅਵਤਾਰਿਆ। ਸੰਬਲ ਦੇਸ ਲੱਗੇ ਬੂਟੇ, ਕੀਆ ਵੇਸ ਦਰ ਦਰਵੇਸ ਗੁਰ ਦਸਮੇਸ਼ ਸਾਚਾ ਲੇਖਾ ਲਿਖ ਲਿਖ ਹਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਕਲਜੁਗ ਤੇਰੀ ਅੰਤਮ ਵਾਰਿਆ। ਕਲਜੁਗ ਦੁਹਾਗਣ ਨਾਰ ਵਿਚ ਵਰਭੰਡਿਆ। ਨਾ ਕੋਈ ਸੁਣੇ ਸੁਣਾਏ ਸਾਚਾ ਰਾਗਣ, ਬੱਤੀ ਦੰਦਾਂ ਪਾਇਣ ਡੰਡਿਆ। ਗੁਰਮੁਖ ਵਿਰਲੇ ਉਠ ਉਠ ਜਾਗਣ, ਆਤਮ ਰਹੇ ਸਦਾ ਵੈਰਾਗਣ, ਨੇੜ ਨਾ ਆਏ ਮਾਇਆ ਡੱਸਣੀ ਨਾਗਣ, ਸ਼ਬਦ ਫੜਾਇਆ ਹੱਥ ਸਮਰਥ ਸਾਚਾ ਖੰਡਿਆ। ਆਪ ਬਣਾਏ ਹੰਸ ਕਾਗਣ, ਦੁਰਮਤ ਮੈਲ ਧੋਏ ਦਾਗਨ, ਮਿਲੇ ਮੇਲ ਹਰਿ ਕੰਤ ਸੁਹਾਗਣ, ਫੜੇ ਸ਼ਬਦ ਚੰਡ ਪਰਚੰਡਿਆ। ਸ਼ਬਦ ਚੰਡ ਕਟਾਰ ਹੱਥ ਉਠਾਈਆ। ਨੌਂ ਖੰਡ ਪ੍ਰਿਥਮੀ ਪਾਏ ਵੰਡ, ਸੰਬਲ ਦੇਸ ਵੰਡ ਵੰਡਾਈਆ। ਵੇਖ ਵਖਾਣੇ ਬੇਮੁਖ ਜੀਵ ਨਾਰ ਦੁਹਾਗਣ ਰੰਡ, ਗੁਰਮੁਖ ਸਾਚੇ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਖੋਲ੍ਹੇ ਸਚ ਦਰ, ਸ਼ਬਦ ਖੰਡਾ ਰਿਹਾ ਫੜ, ਲੱਖ ਚੁਰਾਸੀ ਚੁੱਕੇ ਡਰ, ਸਾਚੀ ਦਾਤ ਨਾਮ ਸੁਗਾਤ ਆਤਮ ਲਾਲੀ ਕਾਇਆ ਡਾਲੀ ਆਪ ਟਿਕਾਈਆ। ਜਗਤ ਤ੍ਰਿਸ਼ਨਾ ਅੱਗ ਜਗਤ ਜਲਾਇਆ। ਗੁਰ ਪੂਰੇ ਪਕੜੋ ਪਗ, ਲੇਖਾ ਲਿਖ ਲਿਖ ਦਏ ਮਿਟਾਇਆ। ਮੁਖ ਲਗਾਏ ਸ਼ਬਦ ਸਗ, ਸਾਚੇ ਬੰਧਨ ਸ਼ਬਦ ਬੰਧਾਇਆ। ਦਰ ਦਵਾਰਾ ਏਕਾ ਮੰਗ, ਹਉਮੇ ਹੰਗਤਾ ਰੋਗ ਗਵਾਇਆ। ਅੱਠੇ ਪਹਿਰ ਪਰਮਾਨੰਦ, ਚਰਨ ਕਵਲ ਕਵਲ ਚਰਨ ਸੀਸ ਨਿਵਾਇਆ। ਨੂਰ ਨੁਰਾਨੀ ਸੀਤਲ ਧਾਰਾ ਚੜ੍ਹ ਚੰਦ, ਤਾਰਾ ਮੰਡਲ ਮੰਡਪ ਆਪ ਸੁਹਾਇਆ। ਖ਼ੁਸ਼ੀ ਰਖਾਏ ਬੰਦ ਬੰਦ, ਰਸਨ ਪਿਆਏ ਨਿਜ਼ਾਨੰਦ, ਨਿਜ ਘਰ ਆਤਮ ਹਰਿ ਵਸਾਇਆ। ਜਗਤ ਜੰਜ਼ਾਲਾ ਤੋੜੇ ਫੰਦ, ਗੁਰ ਗੋਪਾਲਾ ਨਾਮ ਸੁਗੰਧ, ਭਰਮਾ ਕੰਧ ਮਿਟਾਇਆ। ਜਗਤ ਅੰਧੇਰਾ ਆਤਮ ਅੰਧ, ਮਦਿਰਾ ਮਾਸ ਤਜਣਾ ਗੰਦ, ਆਪੇ ਆਪ ਬਣੇ ਬਖ਼ਸ਼ੰਦ, ਕਾਇਆ ਮੰਦਰ ਅੰਦਰ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਏਕਾ ਵਸੇ ਸਚ ਘਰ, ਲੋਕਮਾਤੀ ਚੁੱਕੇ ਡਰ, ਪੁਰਖ ਬਿਧਾਤੀ ਮਿਲੇ ਵਰ, ਗੁਰ ਸੰਗਤ ਮੇਲਾ ਮੇਲ ਸੱਜਣ ਸੁਹੇਲ ਚਿੰਤਾ ਰੋਗ ਜਗਤ ਵਿਜੋਗ ਦੇਵੇ ਸਰਬ ਮਿਟਾਇਆ। ਗੁਰ ਸ਼ਬਦ ਗੁਰ ਗਿਆਨ ਨੇਤਰ ਪਾਵਣਾ। ਅੱਠੇ ਪਹਿਰ ਚਰਨ ਧਿਆਨ ਰਮਈਆ ਰਾਮ ਗਾਵਣਾ। ਆਤਮ ਉਪਜੇ ਬ੍ਰਹਮ ਗਿਆਨ, ਦੀਪਕ ਜੋਤੀ ਇਕ ਜਗਾਵਣਾ। ਵੱਜੇ ਸ਼ਬਦ ਨਿਰਾਲਾ ਬਾਣ, ਬਜਰ ਕਪਾਟੀ ਪਾਰ ਕਰਾਵਣਾ। ਇਕ ਰਖਾਏ ਸਾਚੀ ਆਣ, ਦੇਵੇ ਮਾਣ ਜਗਤ ਨਿਮਾਣਿਆ। ਦਰ ਦਵਾਰੇ ਸਚ ਪਛਾਣ, ਆਪੇ ਜਾਣੇ ਜਾਣੀ ਜਾਣ ਜਾਨਿਆ। ਝੂਠਾ ਕੱਚ ਜਗਤ ਦੁਕਾਨ, ਮਾਇਆ ਮਮਤਾ ਭਰਮ ਭੁਲਾਨਿਆ। ਪੰਜੇ ਚੋਰ ਅੰਦਰ ਰਹੇ ਨੱਚ, ਲੁੱਟਣ ਮਾਲ ਧਨ ਧਨ ਧਨਵਾਨਿਆ। ਗੁਰਮੁਖ ਵਿਰਲਾ ਜਾਏ ਬਚ, ਜਿਸ ਫੜਾਏ ਆਪਣਾ ਦਾਮਨਾ। ਬਹੱਤਰ ਨਾੜੀ ਰਿਹਾ ਰਚ, ਤਿੰਨ ਸੌ ਸਠ ਹਾਡੀ ਹੋਏ ਜਾਮਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਇਕ ਵਰ, ਦਰ ਦਵਾਰਾ ਇਕ ਪਛਾਨਣਾ। ਸੁਰਤ ਗਿਆਨ ਧਿਆਨ ਸ਼ਬਦ ਉਡਾਰੀਆ। ਮਿਲੇ ਮੇਲ ਪੁਰਖ ਸਾਜਨ, ਦਸਮ ਮਹੱਲ ਉਚ ਅਟਾਰੀਆ। ਵੇਖੇ ਖੇਲ ਅੱਜ ਕਲ, ਜੋਤੀ ਜਾਮਾ ਹਰਿ ਪ੍ਰਬਲ, ਨਵ ਖੰਡ ਪਾਵੇ ਸਾਰਿਆ। ਆਪੇ ਵਸੇ ਜਲ ਥਲ, ਵੇਖ ਵਖਾਣੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਡਲ, ਆਪੇ ਕਰੇ ਹੇਰਾ ਫੇਰਿਆ। ਸਚ ਦਵਾਰਾ ਏਕਾ ਲੈਣਾ ਮੱਲ, ਦੀਪਕ ਜੋਤੀ ਜਾਏ ਬਲ, ਦੂਈ ਦਵੈਤੀ ਮਿਟੇ ਸਲ ਆਪੇ ਤਾਰੇ ਕਰ ਕਰ ਆਪਣੀ ਮਿਹਰਿਆ। ਸ਼ਬਦ ਸਰੂਪੀ ਚਲੇ ਹਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਨਾਮ ਵਰ, ਦੇਵੇ ਦਰਸ ਨਾ ਲਾਏ ਦੇਰਿਆ। ਜੋਤੀ ਜਾਮਾ ਭੇਖ ਅਪਾਰ, ਵਡ ਬਲਕਾਰਿਆ। ਕਲਜੁਗ ਤੇਰੀ ਅੰਤਮ ਵਾਰ, ਵਿਚ ਸੰਸਾਰਿਆ। ਵੇਖ ਵਖਾਣੇ ਮੁਹੰਮਦੀ ਯਾਰ, ਚਾਰੋਂ ਕੁੰਟ ਕਰ ਵਿਚਾਰਿਆ। ਅਲ੍ਹਾ ਰਾਣੀ ਰੋਵੇ ਧਾਹਾਂ ਮਾਰ, ਕਾਲਾ ਸੂਸਾ ਤਨ ਸ਼ਿੰਗਾਰਿਆ। ਸੁਘੜ ਸਿਆਣੀ ਵਿਚ ਸੰਸਾਰ, ਅੰਤਮ ਆਇਆ ਪਾਸਾ ਹਾਰਿਆ। ਨਾਮ ਮਧਾਣੀ ਤਨ ਅੱਧਵਿਚਕਾਰ, ਨਰ ਹਰਿ ਬਣਿਆ ਆਪ ਸੁਵਾਣੀਆ। ਰਿੜਕੀ ਜਾਏ ਵਾਰੋ ਵਾਰ, ਛਾਛ ਵਿਰੋਲੇ ਦੁਧੋਂ ਪਾਣੀਆ। ਵੇਲੇ ਅੰਤਮ ਆਈ ਹਾਰ, ਨਾ ਕੋਈ ਦੀਸੇ ਰਾਜ ਰਾਜਾਨ ਸ਼ਾਹ ਸੁਲਤਾਨ ਬਾਣੀਆ। ਕਲਜੁਗ ਤੇਰੀ ਤਿੱਖੀ ਧਾਰ, ਅੰਜ਼ੀਲ ਕੁਰਾਨਾਂ ਰਹੀ ਵਿਚਾਰ, ਜਗਤ ਦੁਕਾਨਾ ਹੋਏ ਖਵਾਰ, ਨਾ ਕੋਈ ਪਾਵੇ ਕਿਸੇ ਸਾਰਿਆ। ਜਗੇ ਜੋਤ ਅਗੰਮ ਅਪਾਰ, ਪੁਰਖ ਨਿਰੰਜਣ ਹਰਿ ਅਪਾਰ, ਕਲਜੁਗ ਕਾਲਾ ਵੇਸ ਦਰ ਦਰਵੇਸ਼ ਖੁਲ੍ਹੜੇ ਕੇਸ ਭੇਖ ਅਪਾਰ, ਆਪੇ ਜਾਣੇ ਸਰਬ ਘਰ ਜਾਣੀਆ। ਜੋਤੀ ਜੋਤ ਸਰੂਪ ਹਰਿ, ਕਲਜੁਗ ਅੰਤਮ ਭੇਖ ਧਰ, ਵੇਖ ਵਖਾਣੇ ਖਾਣੀ ਬਾਣੀਆ। ਖਾਣੀ ਬਾਣੀ ਕਰ ਧਿਆਨ, ਵੇਖੇ ਖੇਲ ਹਰਿ ਰਘੁਰਾਈਆ। ਗੁਰਮੁਖ ਵਿਰਲਾ ਚਤੁਰ ਸੁਜਾਨਾ ਆਤਮ ਬ੍ਰਹਮ ਪਾਰਬ੍ਰਹਮ ਬ੍ਰਹਮ ਮੇਲ ਮਿਲਾਈਆ। ਜਗਤ ਅਧਰਮੀ ਏਕਾ ਧਰਮ, ਜੁਗਾ ਜੁਗੰਤਰ ਸਾਚਾ ਕਰਮ ਆਪੇ ਵੇਖ ਵਖਾਈਆ। ਜੀਵ ਜੰਤ ਭੁੱਲੇ ਭਰਮ, ਸਾਧ ਸੰਤ ਆਤਮ ਵਰਮ, ਨਾਮ ਮਰ੍ਹਮ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਲੈ ਜਰਮ, ਆਪ ਆਪਣੀ ਜੋਤ ਜਗਾਈਆ। ਜਗੀ ਜੋਤ ਅਕਾਲ ਵਿਚ ਸੰਸਾਰਿਆ। ਪਰਗਟ ਹੋਏ ਦੀਨ ਦਿਆਲ, ਖੋਲ੍ਹੇ ਵਡ ਭੰਡਾਰਿਆ। ਆਪੇ ਤੋੜੇ ਜਗਤ ਜੰਜਾਲ, ਵੇਖ ਵਖਾਣੇ ਕਾਲ ਮਹਾਂਕਾਲ, ਸਾਲ ਬਾਰ੍ਹਵੇਂ ਤੇਜ ਕਟਾਰਿਆ। ਏਕਾ ਉਠੇ ਮਾਰ ਛਾਲ, ਗੁਰਮੁਖਾਂ ਤੁਠੇ ਹੋਏ ਰਖਵਾਲ, ਆਪ ਬੰਨਾਇਆ ਏਕਾ ਮੁੱਠੇ ਫਲ ਲਗਾਏ ਕਾਇਆ ਡਾਲ, ਆਪ ਬਹਾਏ ਦਰ ਦਰਬਾਰਿਆ। ਅੰਮ੍ਰਿਤ ਸੁਹਾਏ ਸਾਚਾ ਤਾਲ, ਅੰਦਰੇ ਅੰਦਰ ਲਵਾਏ ਛਾਲ, ਕਾਗ ਹੰਸ ਆਪ ਬਣਾ ਰਿਹਾ। ਦੇਵੇ ਨਾਮ ਸੱਚਾ ਧਨ ਮਾਲ, ਜੋਤੀ ਦੀਪਕ ਦੇਵੇ ਬਾਲ, ਗਗਨ ਮਸਤਕ ਸਾਚੀ ਥਾਲੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਲੇ ਚਾਲ ਮਾਤ ਨਿਰਾਲੀਆ। ਕਲਜੁਗ ਚਾਲ ਨਿਰਾਲੀ ਹਰਿ ਚਲਾਈਆ। ਜਗੇ ਜੋਤ ਇਕ ਜ਼ਵਾਲੀ, ਅਸ਼ਟਭੁਜ ਸੀਸ ਨਿਵਾਈਆ। ਸ੍ਰਿਸ਼ਟ ਸਬਾਈ ਆਪੇ ਪਾਲੀ, ਆਵਣ ਜਾਵਣ ਰਚਨ ਰਚਾਈਆ। ਵੇਖੇ ਖੇਲ ਬਵੰਜਾ ਸਾਲੀ, ਕਾਇਆ ਮਾਟੀ ਦੇਹ ਤਜਾਈਆ। ਜੋਤੀ ਜੋਤ ਸਰੂਪ ਹਰਿ, ਜੋਤ ਸਰੂਪ ਬਣ ਦਲਾਲੀ, ਸ਼ਬਦ ਦਲਾਲਾ ਨਾਲ ਰਲਾਈਆ। ਜੋਤ ਨਿਰੰਜਣ ਇਕ ਅਕਾਲੀ, ਕਲਜੁਗ ਕਾਲਾ ਵੇਸ ਵਟਾਈਆ। ਗੁਰਮੁਖ ਸਾਚੇ ਰਿਹਾ ਭਾਲੀ, ਪਰਗਟ ਹੋਇਆ ਸਾਚਾ ਵਾਲੀ, ਸਾਚਾ ਮੇਲ ਰਿਹਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਕਾਲੀ ਧਾਰ ਵਿਚ ਸੰਸਾਰ ਵੇਖ ਵਖਾਣੇ ਥਾਉਂ ਥਾਈਂਆ। ਕਲਜੁਗ ਕਾਲੀ ਧਾਰ, ਕੂੜ ਕੁੜਿਆਰਿਆ। ਚਾਰੋਂ ਕੁੰਟ ਪਸਰ ਪਸਾਰ, ਦਰ ਦਰ ਘਰ ਘਰ ਕਰੇ ਸ਼ਿੰਗਾਰਿਆ। ਏਕਾ ਭੁਲਿਆ ਨਰ ਨਿਰੰਕਾਰ, ਮਾਨਸ ਦੇਹੀ ਪਾਸਾ ਹਾਰਿਆ। ਪਰਗਟ ਹੋਏ ਵਿਚ ਸੰਸਾਰ, ਸ਼ਬਦ ਡੰਕ ਇਕ ਵਜਾ ਰਿਹਾ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਦਵਾਰ ਬੰਕ ਇਕ ਸੁਹਾ ਰਿਹਾ। ਨੌਂ ਖੰਡ ਪ੍ਰਿਥਮੀ ਹੋਏ ਧੂੰਦੂਕਾਰ, ਸੱਤਾਂ ਦੀਪਾਂ ਅੰਧੇਰਾ ਛਾ ਰਿਹਾ। ਲੋਆਂ ਪੁਰੀਆਂ ਹਾਹਾਕਾਰ, ਸੁਰਪਤ ਰਾਜਾ ਇੰਦ ਦਰ ਕੁਰਲਾ ਰਿਹਾ। ਸ਼ਿਵ ਸ਼ੰਕਰ ਰੋਵੇ ਜ਼ਾਰੋ ਜ਼ਾਰ, ਗਣਪਤ ਗਣੇਸ਼ ਸੀਸ ਝੁਕਾ ਰਿਹਾ। ਬ੍ਰਹਮਾ ਨੇਤਰ ਵੇਖੇ ਖੋਲ੍ਹ ਉਘਾੜ, ਕਵਣ ਜੋਤੀ ਜੋਤ ਜਗਾ ਰਿਹਾ। ਲੋਕਮਾਤੀ ਦਰ ਦਰ ਘਰ ਘਰ ਵੇਖੇ ਗੌੜ ਬ੍ਰਾਹਮਣ ਪਰਗਟ ਹੋਏ ਕਵਣ ਪਹਾੜ, ਕਵਣ ਬਜਰ ਆਸਣ ਲਾ ਲਿਆ। ਲੋਇਣ ਤੀਜਾ ਦਏ ਉਘਾੜ, ਦੀਪਕ ਜੋਤੀ ਇਕ ਟਿਕਾ ਲਿਆ। ਸੰਬਲ ਦੇਸ ਕਵਣ ਅਖਾੜ, ਗੁਰ ਗੋਬਿੰਦੇ ਲੇਖ ਲਿਖਾ ਲਿਆ। ਜੋਤੀ ਜਗੇ ਬਹੱਤਰ ਨਾੜ, ਹਰਿ ਘਰ ਸਾਚੇ ਵੇਖ ਵਖਾ ਲਿਆ। ਆਪੇ ਫਿਰੇ ਪਿਛੇ ਅਗਾੜ, ਲਾੜੀ ਲਾੜਾ ਆਪ ਸਜਾ ਲਿਆ। ਨੇੜ ਨਾ ਆਏ ਮੌਤ ਲਾੜ, ਧਰਮ ਰਾਏ ਇਹ ਸਮਝਾ ਲਿਆ। ਨੌਂ ਦਵਾਰੇ ਦੇਵੇ ਪਾੜ, ਦਸਮ ਦਵਾਰੇ ਡੇਰਾ ਲਾ ਲਿਆ। ਬਜਰ ਕਪਾਟੀ ਦੇਵੇ ਪਾੜ, ਸ਼ਬਦ ਤੀਰ ਹੱਥ ਉਠਾ ਲਿਆ। ਦਰ ਘਰ ਸਾਚੇ ਦੇਵੇ ਵਾੜ, ਗੁਰਮੁਖ ਸਾਚੇ ਲੜ ਫੜਾ ਲਿਆ। ਆਪੇ ਘੜੇ ਸੱਚਾ ਘਾੜ, ਦਿਸ ਕਿਸੇ ਨਾ ਆ ਰਿਹਾ। ਸ਼ਬਦ ਘੋੜੇ ਰਿਹਾ ਚਾੜ੍ਹ, ਵਾਗ ਆਪਣੇ ਹੱਥ ਰਖਾ ਰਿਹਾ। ਵਰਤੇ ਖੇਲ ਕਲਜੁਗ ਹਾੜ, ਚਾਰੋਂ ਕੁੰਟ ਜੂਠੀ ਝੂਠੀ ਧਾੜ ਝੜ੍ਹਾ ਰਿਹਾ। ਕਲਜੁਗ ਜੀਵਾਂ ਦਿਵਸ ਮਾੜ, ਸਾਧ ਸੰਤ ਨਾ ਕੋਈ ਬਚਾ ਰਿਹਾ। ਲਾੜੀ ਮੌਤ ਨਾ ਮੰਗੇ ਭਾੜ, ਹੋਏ ਵਿਚੋਲਾ ਨਾ ਕੋਈ ਛੁਡਾ ਰਿਹਾ। ਕਲਜੁਗ ਕਾਲ ਚਬਾਏ ਆਪਣੀ ਦਾੜ, ਦਰ ਘਰ ਸਾਚਾ ਵਰ ਘਰ ਪਾ ਲਿਆ। ਧਰਤ ਮਾਤ ਤੇਰਾ ਅਖਾੜ, ਨੌਂ ਖੰਡ ਆਪ ਰਚਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਵਿਚ ਜਹਾਨਾਂ ਪੜਦਾ ਪਾ ਰਿਹਾ। ਮਾਇਆ ਪੜਦਾ ਪਾਏ ਰਾਜ ਰਾਜਾਨਿਆ। ਗੁਰਮੁਖ ਸਾਚੇ ਆਪ ਜਗਾਏ, ਦੇਵੇ ਨਾਮ ਗੁਣ ਨਿਧਾਨਿਆ। ਬੇਮੁਖ ਭਰਮੇ ਭਰਮ ਭੁਲਾਏ, ਝੂਠੇ ਧੰਦੇ ਮਾਤ ਲਾਏ, ਆਤਮ ਅੰਧੇ ਫਿਰਨ ਹਲਕਾਏ, ਨਾ ਕੋਈ ਜਾਣੇ ਸ੍ਰੀ ਭਗਵਾਨਿਆ। ਗੁਰਮੁਖ ਸਾਚੇ ਸਹਿਜ ਸਮਾਏ, ਆਪ ਆਪਣੀ ਸੇਵਾ ਲਾਏ, ਦੇਵੇ ਦਰਸ ਥਾਉਂ ਥਾਏਂ, ਦਰ ਘਰ ਸਾਚੇ ਕਰੇ ਪਰਵਾਨਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਕਾਲਾ ਵੇਸ ਨਾਲ ਰਲਾਏ ਪੰਜ ਸ਼ੈਤਾਨਿਆ। ਕਲਜੁਗ ਸਾਚੇ ਮੀਤ, ਪੰਜ ਸ਼ੈਤਾਨਿਆ। ਅੱਠੇ ਪਹਿਰ ਰਸਨਾ ਚੀਤ, ਨਾ ਕੋਈ ਕੱਢੇ ਦਾਨੀ ਦਾਨਿਆ। ਕਾਇਆ ਢਾਹੁੰਦੇ ਮੰਦਰ ਮਸੀਤ, ਮਾਰਨ ਸਦਾ ਹੰਕਾਰੀ ਕਾਨੀਆ। ਜਗਤ ਵਿਕਾਰੀ ਸੁਣਾਉਂਦੇ ਗੀਤ, ਦਿਵਸ ਰੈਣ ਬੇਈਮਾਨੀਆ। ਮਾਇਆ ਮਮਤਾ ਰਹੇ ਮੀਤ, ਜੂਠੀ ਝੂਠੀ ਖ਼ਾਕ ਛਾਨੀਆ। ਗੁਰਮੁਖ ਵਿਰਲਾ ਜਗਤ ਅਤੀਤ, ਕਾਇਆ ਰਹੇ ਠੰਡੀ ਸੀਤ, ਏਕਾ ਗਾਏ ਸੁਹਾਗੀ ਗੀਤ, ਮਿਲੇ ਮੇਲ ਹਰਿ ਭਗਵਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਦੋ ਦੋ ਵਾਲੀ ਦੋ ਜਹਾਨੀਆ। ਦੋ ਧਾਰਾ ਹਰਿ ਚਲਾਈਆ। ਕਲਜੁਗ ਤੇਰੀ ਅੰਤਮ ਵਾਰਾ, ਸਾਚੀ ਬਣਤ ਬਣਾਈਆ। ਸਤਿਜੁਗ ਸਾਚੇ ਕਰ ਪਿਆਰਾ, ਧਰਤ ਮਾਤ ਦਾ ਇਕ ਦੁਲਾਰਾ, ਸਾਚੀ ਗੋਦ ਉਠਾਈਆ। ਮਾਇਆ ਧਾਰੀ ਹੈਂਸਿਆਰਾ, ਮਦਿਰਾ ਮਾਸੀ ਜਗਤ ਹਲਕਾਰਾ, ਗਿਆਨ ਗਿਆਤਾ ਪੁਰਖ ਬਿਧਾਤਾ ਸਦਾ ਰਿਹਾ ਭੁਲਾਈਆ। ਗੁਰਮੁਖ ਤੇਰੀ ਉਤਮ ਜ਼ਾਤਾ, ਅੰਮ੍ਰਿਤ ਪੀਵੇ ਬੂੰਦ ਸਵਾਂਤਾ, ਕਾਇਆ ਠੰਡੀ ਠਾਰ ਕਰਾਈਆ। ਆਪੇ ਪਿਤਾ ਆਪੇ ਮਾਤਾ, ਆਪ ਬੰਧਾਏ ਚਰਨੀ ਨਾਤਾ, ਮੇਟ ਮਿਟਾਏ ਅੰਧੇਰੀ ਰਾਤਾ, ਸਾਚੀ ਸੇਵਾ ਆਪ ਲਗਾਈਆ। ਨਾਮ ਅਨਮੋਲ, ਅਨਮੋਲ, ਗੁਰਮੁਖ ਪਾਇਆ। ਗੁਰ ਪੂਰਾ ਤੋਲੇ ਤੋਲ, ਨਾ ਪੜਦਾ ਉਹਲਾ ਰਖਾਇਆ। ਆਤਮ ਪੜਦੇ ਰਿਹਾ ਖੋਲ੍ਹ, ਸ਼ਬਦ ਸਰੂਪੀ ਵੱਜੇ ਢੋਲ, ਨਾਮ ਮਰਦੰਗ ਇਕ ਰਖਾਇਆ। ਪਰਗਟ ਹੋਏ ਕਲਾ ਸੋਲ੍ਹ, ਕਲਜੁਗ ਅੰਤਮ ਖੇਲ ਰਚਾਇਆ। ਕਲਜੁਗ ਤੇਰੀ ਖੇਲੇ ਹੋਲ, ਲਾਲ ਵੇਸਾ ਤਨ ਸੁਹਾਇਆ। ਆਪੇ ਆਪ ਕਰਾਇਆ ਘੋਲ, ਕਲਜੁਗ ਲੇਖਾ ਆਪ ਮੁਕਾਇਆ। ਹਰਿ ਖੇਲੇ ਖੇਲ ਅਪਾਰ, ਪਵਣ ਮਸਾਣੀਆ। ਸ਼ਬਦ ਖੰਡਾ ਹੱਥ ਦੋ ਧਾਰ, ਗੁਰਮੁਖਾਂ ਬੇੜਾ ਕਰੇ ਪਾਰ, ਬੇਮੁਖਾਂ ਮਾਰੇ ਕਰ ਖੁਆਰ, ਰਾਜੇ ਛੱਡ ਛੱਡ ਭੱਜਣ ਰਾਣੀਆ। ਪਰਗਟ ਹੋਏ ਨਰ ਨਿਰੰਕਾਰ, ਵੇਖੇ ਖੇਲ ਅਪਰ ਅਪਾਰ, ਮੁਗਲ ਪਠਾਣੀ ਪੈਣੀ ਮਾਰ, ਨਾ ਕੋਈ ਜਾਣੇ ਸ਼ਾਹ ਈਰਾਨੀਆ। ਨਾ ਕੋਈ ਮੁਗਲ ਨਾ ਪਠਾਣਾ ਏ। ਨਾ ਕੋਈ ਰਾਜਾ ਨਾ ਕੋਈ ਰਾਣਾ ਏ। ਸ਼ਬਦ ਖੰਡਾ ਦੋ ਧਾਰ ਵਿਚ ਸੰਸਾਰਿਆ। ਭਰਮ ਭੁਲੇਖੇ ਰਿਹਾ ਨਿਵਾਰ, ਸੰਤ ਸੁਹੇਲੇ ਆਪ ਜਗਾ ਰਿਹਾ। ਸਚ ਕਰਾਏ ਵਣਜ ਵਪਾਰ, ਝੂਠ ਪਖੰਡਾ ਸਰਬ ਮਿਟਾ ਰਿਹਾ। ਜਗੇ ਜੋਤ ਅਪਰ ਅਪਾਰ, ਨੌਂ ਖੰਡਾਂ ਖੇਲ ਰਚਾ ਰਿਹਾ। ਸੱਤਾਂ ਦੀਪਾਂ ਏਕਾ ਧਾਰ, ਵਾਲੀ ਹਿੰਦ ਖ਼ਬਰਦਾਰ, ਸ਼ਬਦ ਸੁਨੇਹੜਾ ਆਪ ਘਲਾ ਰਿਹਾ। ਪਰਗਟ ਜੋਤ ਹਰਿ ਕਰਤਾਰ, ਅੱਸੂ ਤਿੰਨ ਦਿਵਸ ਵਿਚਾਰ, ਨਰ ਹਰਿ ਜਾਏ ਦਿੱਲੀ ਦਰਬਾਰ, ਸ਼ਾਹ ਸ਼ਹਾਨਾਂ ਕਰੇ ਖ਼ਬਰਦਾਰ, ਮਾਇਆਧਾਰੀ ਦਰ ਦੁਰਕਾਰ, ਬੇੜਾ ਡੋਬੇ ਅੰਤਮ ਵਾਰ, ਸਾਚਾ ਹੁਕਮ ਸੁਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਸੋਹੰ ਏਕਾ ਡੰਕ ਵਜਾ ਰਿਹਾ। ਗੁਰਮੁਖ ਮੰਗੇ ਮੰਗ ਚਰਨ ਦਵਾਰਿਆ। ਤਨ ਕਾਇਆ ਚੜ੍ਹੇ ਰੰਗ, ਹੋਏ ਦਰ ਭਿਖਾਰਿਆ। ਸਦਾ ਸਹਾਈ ਅੰਗ ਸੰਗ, ਸਦਾ ਸੁਹੇਲਾ ਪਹਿਰੇਦਾਰਿਆ। ਮਾਨਸ ਦੇਹੀ ਨਾ ਹੋਏ ਭੰਗ, ਲੱਖ ਚੁਰਾਸੀ ਲੇਖੇ ਲਾ ਰਿਹਾ। ਨੌਂ ਦਵਾਰੇ ਜਾਏ ਲੰਘ, ਦਸਮ ਦਵਾਰੀ ਦਰਸ ਦਿਖਾ ਰਿਹਾ। ਸ਼ਬਦ ਘੋੜੇ ਕਸਿਆ ਤੰਗ, ਕਾਇਆ ਮੰਦਰ ਚਾਰ ਦਿਵਾਰੀ ਆਪੇ ਮਿਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਇਕ ਵਜਾਏ ਨਾਮ ਮਰਦੰਗ, ਸੋਈ ਸੁਰਤੀ ਮਾਤ ਜਗਾ ਰਿਹਾ। ਸੋਈ ਸੁਰਤ ਜਗਾਏ, ਦਇਆ ਕਮਾਇੰਦਾ। ਗੁਰਮੁਖ ਸਾਚਾ ਸਚ ਸਰਨਾਏ, ਸਾਚਾ ਰਾਹ ਵਖਾਇੰਦਾ। ਰਿਧ ਸਿਧ ਨਾ ਕੋਈ ਉਠਾਏ, ਨੌਂ ਅਠਾਰਾਂ ਬੰਨ੍ਹ ਵਖਾਇੰਦਾ। ਪੰਜੇ ਚੋਰ ਰਹੇ ਸ਼ਰਮਾਏ, ਸ਼ਬਦ ਡੰਡਾ ਹਰਿ ਵਖਾਇੰਦਾ। ਗੁਰਮੁਖਾਂ ਘਾਲ ਪਾਏ ਥਾਏਂ, ਦਰ ਆਏ ਸੀਸ ਝੁਕਾਇੰਦਾ। ਮੰਗੀ ਮੰਗ ਇਕ ਰਘੁਰਾਏ, ਨਾਮ ਅਮੋਲਾ ਝੋਲੀ ਪਾਇੰਦਾ। ਨਰ ਹਰਿ ਸੱਚੀ ਸਰਨਾਏ, ਕਾਇਆ ਡੋਲਾ ਆਪ ਉਠਾਇੰਦਾ। ਵੇਲੇ ਅੰਤਮ ਪਕੜੇ ਬਾਹੇਂ, ਭੋਲਾ ਭਾਲਾ ਪਾਰ ਲੰਘਾਇੰਦਾ। ਸਦਾ ਰੱਖੇ ਠੰਡੀ ਛਾਏਂ, ਕਾਇਆ ਚੋਲੀ ਆਪ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਨਾਮ ਵਰ, ਸੋਹੰ ਅੱਖਰ ਮਾਤ ਵੱਖਰ ਝੋਲੀ ਪਾਇੰਦਾ। ਸੋਹੰ ਅਜਪਾ ਜਾਪ, ਤਨ ਮਨ ਸੀਤਲਾ। ਮੇਟ ਮਿਟਾਏ ਤੀਨੋ ਤਾਪ, ਮੇਲ ਮਿਲਾਏ ਸਾਚਾ ਮੀਤਲਾ। ਲੋਕਮਾਤੀ ਵਡ ਪਰਤਾਪ, ਰਸਨਾ ਗਾਏ ਸੁਹਾਗੀ ਗੀਤਲਾ। ਦਰਸ ਦਿਖਾਏ ਆਪੇ ਆਪ, ਮਾਨਸ ਦੇਹੀ ਜਗ ਜੀਤਲਾ। ਆਪੇ ਮਾਈ ਆਪੇ ਬਾਪ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਕਰੇ ਠੰਡੀ ਸੀਤਲਾ। ਮਦਿਰਾ ਮਾਸ ਰਸਨਾ ਤਜ। ਸ਼ਬਦ ਸਿੰਘਾਸਣ ਚੜ੍ਹਨਾ ਭੱਜ। ਪੁਰਖ ਅਬਿਨਾਸ਼ੀ ਆਪੇ ਆਪ ਪੜਦੇ ਲਏ ਕੱਜ। ਆਪੇ ਜੋਗੀ ਜੋਗ ਜੁਗੀਸ਼ਰ ਸਾਧ ਸੰਤ ਆਪੇ ਮੰਦਰ ਅੰਦਰ ਬਹੇ ਸਜ। ਆਪੇ ਸੋਨੀ ਮੋਨੀ ਬਣ ਤਪੀਸ਼ਰ, ਆਪੇ ਮੱਕਾ ਕਾਅਬਾ ਹਾਜੀ ਹੱਜ। ਮੇਲ ਮਿਲਾਏ ਦੋ ਦੋਆਬਾ। ਮਿਲੇ ਮੇਲ ਜੋਤ ਮਹਿਤਾਬਾ। ਅੰਮ੍ਰਿਤ ਪਿਆਏ ਹਯਾਤੇ ਆਬ ਜਾਮ ਸ਼ਰਾਬਾ। ਦਰ ਦਵਾਰਾ ਇਕ ਵਖਾਏ ਦਇਆ ਕਮਾਏ ਨਾ ਕੋਈ ਪੁੰਨ ਨਾ ਸਵਾਬਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਨਾਮ ਵਰ, ਭਾਗ ਲਗਾਏ ਕਾਇਆ ਮੰਦਰ ਮਸਜਿਦ ਸਾਚਾ ਕਾਅਬਾ। ਮਨ ਸੁਰਤੀ ਸੁਰਤ ਬੰਧਾਈ ਨਹੀਂ। ਅਕਾਲ ਮੂਰਤ ਨਜ਼ਰੀ ਆਈ ਨਹੀਂ। ਮਦਿਰਾ ਮਾਸ ਰਸਨ ਤਜਾਈ ਨਹੀਂ। ਤ੍ਰਿਸਨਾ ਅਗਨ ਬੁਝਾਈ ਨਹੀਂ। ਪ੍ਰਭ ਮਿਲਣ ਦੀ ਆਸ, ਜਗਤ ਤ੍ਰਿਸਨਾ ਕਿਸੇ ਮਿਟਾਈ ਨਹੀਂ। ਦਰ ਘਰ ਸਾਚੇ ਪੂਰਨ ਹੋਵੇ ਆਸ, ਸਦਾ ਸੁਹੇਲਾ ਕਰੇ ਬੰਦ ਖੁਲਾਸ, ਨਾਨਕ ਗੁਰ ਗੁਰ ਨਾਨਕ ਦਰਸ ਪਰਸ ਨੇਤਰ ਨੈਣ ਬਿਗਸਾਈ ਨਹੀਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਜਨ ਆਏ ਸੱਚੀ ਸਰਨਾਈ ਨਹੀਂ। ਗੁਰ ਦਰਸ਼ਨ ਗੁਰ ਨੇਤਰ ਪਾਉਣਾ। ਕਾਇਆ ਖੇਤਰ ਰਸਨਾ ਹਲ ਚਲਾਉਣਾ। ਵੇਖੇ ਰੰਗ ਬਸੰਤ ਚੇਤਰ, ਫਲ ਫੁਲਵਾੜੀ ਮਾਤ ਲਗਾਉਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਚ ਵਰ, ਗੁਰ ਨਾਨਕ ਮਿਲੇ ਚਰਨ ਧੂੜ, ਨੇਤਰ ਦਰਸ਼ਨ ਸਾਚੇ ਪਾਉਣਾ। ਨਾਮ ਨਿਧਾਨ ਨਿਰਗੁਣ ਰੂਪਿਆ। ਜਨ ਭਗਤਾਂ ਦੇਵੇ ਜੀਆ ਦਾਨ, ਹਰਿ ਵਡਾ ਸ਼ਾਹੋ ਭੂਪਿਆ। ਦੇਵੇ ਦਰਸ ਬੇਪਛਾਣ, ਆਪੇ ਸਤਿ ਸਰੂਪਿਆ। ਦੋ ਜਹਾਨੀ ਏਕਾ ਮਾਣ, ਹੋਏ ਸਹਾਈ ਅੰਧ ਅੰਧਕੂਪਿਆ। ਸੋਹੰ ਅੱਖਰ ਰਸਨ ਵੱਖਰ, ਨਾ ਕੋਈ ਰੇਖ ਨਾ ਕੋਈ ਰੂਪਿਆ। ਸਤਿ ਸਤਿ ਕਲ ਧਾਰ, ਨੌਂ ਨੌਂ ਤੱਤਿਆ। ਤਿੰਨਾ ਲੋਆਂ ਖੇਲ ਅਪਾਰ, ਆਪੇ ਰੰਗ ਆਪੇ ਰਤਿਆ। ਬ੍ਰਹਮਾ ਬ੍ਰਹਮਪੁਰੀ ਪਸਾਰ, ਪਾਰਬ੍ਰਹਮ ਦੇਵੇ ਮੱਤਿਆ। ਅੰਤਮ ਕਲਜੁਗ ਆਈ ਹਾਰ, ਜਗਤ ਜਹਾਨੀ ਗਈ ਸਤਿਆ। ਚਾਰੇ ਵੇਦ ਵਹਿੰਦੀ ਧਾਰ, ਮੇਟ ਮਿਟਾਏ ਤੀਰਥ ਤਟਿਆ। ਅੰਤਮ ਛਡਣਾ ਹੱਟ ਬਜ਼ਾਰ, ਵੇਲਾ ਅੰਤਮ ਆਇਆ ਨੱਠਿਆ। ਗੁਰਮੁਖ ਸਾਚਾ ਰਹੇ ਤਿਆਰ, ਬੰਨ੍ਹੇ ਪੱਲੇ ਨਾਮ ਗੱਠਿਆ। ਮਾਰੇ ਸ਼ਬਦ ਇਕ ਉਡਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਗਿੜਾਏ ਉਲਟੀ ਲੱਠਿਆ। ਬ੍ਰਹਮਾ ਬ੍ਰਹਮ ਵਿਚਾਰ, ਦਏ ਦੁਹਾਈਆ। ਸਾਚਾ ਕਰਮ ਕਰਮ ਕਰਤਾਰ, ਸਾਰ ਨਾ ਪਾਈਆ। ਚਾਰੇ ਮੁਖ ਰਿਹਾ ਉਘਾੜ, ਅੱਠੇ ਨੇਤਰ ਖੋਲ੍ਹ ਵਖਾਈਆ। ਕਲਜੁਗ ਅੱਗਨੀ ਰਹੀ ਸਾੜ, ਨਾ ਸੱਕੇ ਕੋਈ ਬੁਝਾਈਆ। ਧੂੰਆਂਧਾਰ ਮਾਤ ਉਜਾੜ, ਸਾਧ ਸੰਤ ਨਾ ਹੋਏ ਕੋਈ ਸਹਾਈਆ। ਘਾੜਨ ਘੜੇ ਸੱਚਾ ਯਾਰ, ਆਪੇ ਢਾਹੇ ਢਾਹ ਵਖਾਈਆ। ਵਿਸ਼ਨੂੰ ਬੰਸੀ ਬੰਸ ਅਵਤਾਰ, ਅੱਗੇ ਹੋ ਨਾ ਕੋਈ ਫੜੇ, ਮੇਲ ਮਿਲਾਏ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਨਾ ਕੋਈ ਸੀਸ ਨਾ ਕੋਈ ਧੜ, ਲੋਆਂ ਪੁਰੀਆਂ ਅੰਦਰ ਵੜੇ, ਪਹਿਰੇਦਾਰ ਨਾ ਕੋਈ ਅਟਕਾਈਆ। ਬ੍ਰਹਮੇ ਮਾਰ ਧਿਆਨ, ਨੈਣ ਉਘਾੜਿਆ। ਪਰਗਟ ਹੋਏ ਹਰਿ ਭਗਵਾਨ, ਲੋਕਮਾਤ ਲਗਾ ਇਕ ਅਖਾੜਿਆ। ਅੰਤਮ ਛੱਡਣੀ ਪਏ ਦੁਕਾਨ, ਚੌਥੇ ਜੁਗ ਪਵੇ ਝਾੜਿਆ। ਗੁਰਮੁਖ ਸਾਚੇ ਮਿਲੀ ਜੋਤੀ ਕੋਟਨ ਭਾਨ, ਕਰੇ ਤੇਜ ਉਜਆਰਿਆ। ਦਰ ਦਵਾਰੇ ਮਿਲੇ ਮਾਣ, ਸਤਿਜੁਗ ਸਾਚੇ ਧਰਮ ਨਿਸ਼ਾਨ, ਸੋਹੰ ਸਾਚਾ ਝੰਡਾ ਚਾੜ੍ਹਿਆ। ਬ੍ਰਹਮ ਪੁਰੀ ਕਰੇ ਧਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰੇ ਏਕਾ ਧਾੜ, ਸ਼ਬਦ ਘੋੜਾ ਸਾਚਾ ਵਾੜਿਆ। ਸ਼ਬਦ ਘੋੜੇ ਗਿਆ ਚੜ੍ਹ। ਬ੍ਰਹਮੇ ਫੜਿਆ ਸਾਚਾ ਲੜ। ਪ੍ਰਭ ਅਬਿਨਾਸ਼ੀ ਕਿਰਪਾ ਕਰ। ਕਲਜੁਗ ਅੰਤਮ ਰਿਹਾ ਲੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਰਮ ਦਵਾਰੇ ਗਿਆ ਖੜ। ਸਾਚੇ ਹਰਿ ਹਰਿ ਸਮਝਾਇਆ। ਬ੍ਰਹਮੇ ਬ੍ਰਹਮ ਧਿਆਨ ਚਰਨ ਕਵਲ ਇਕ ਰਖਾਇਆ। ਮਿਲੇ ਮਾਣ ਉਪਰ ਧਵਲ, ਗੁਰਮੁਖ ਸਾਚਾ ਹਰਿ ਉਪਜਾਇਆ। ਪੁਰੀ ਬ੍ਰਹਮੇ ਜਾਏ ਮਵਲ, ਬੀਸ ਇਕੀਸ ਖੇਲ ਖਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਜਗਦੀਸਾ ਖੇਲ ਰਚਾਇਆ। ਜਗਤ ਜਗਦੀਸੇ ਖੇਲ ਅਪਾਰ, ਸ਼ਿਵ ਦਵਾਰਿਆ। ਸ਼ਿਵ ਸ਼ੰਕਰ ਕਰੇ ਪੁਕਾਰ, ਦਰ ਦਵਾਰੇ ਸੀਸ ਝੁਕਾ ਰਿਹਾ। ਕਲਜੁਗ ਅੰਤਮ ਆਈ ਹਾਰ, ਨਾ ਦੇਵੇ ਕੋਈ ਸਹਾਰਿਆ। ਨਰ ਹਰਿ ਸਾਚਾ ਏਕਾ ਮੀਤ ਮੁਰਾਰ, ਲੋਕਮਾਤ ਲਏ ਅਵਤਾਰਿਆ। ਸ਼ਬਦ ਖੰਡਾ ਫੜ ਕਟਾਰ, ਲੋਆਂ ਪੁਰੀਆਂ ਕਰੇ ਖੁਆਰਿਆ। ਗੁਰੂਆਂ ਪੀਰਾਂ ਕਰਮ ਵਿਚਾਰ, ਸਾਧਾਂ ਸੰਤਾਂ ਜੀਆਂ ਜੰਤਾਂ ਢਾਹੇ ਤਨ ਮੁਨਾਰਿਆ। ਪੁਰੀਆਂ ਲੋਆਂ ਗੁਣ ਅਪਾਰ, ਸ਼ਿਵ ਸ਼ੰਕਰ ਰੋਵੇ ਜਾਰੋ ਜਾਰਿਆ। ਸ਼ਬਦ ਚੜ੍ਹਾਏ ਚੰਦ ਵਿਚ ਸੰਸਾਰ, ਮੇਟ ਮਿਟਾਏ ਅੰਧ ਅੰਧਿਆਰਿਆ। ਸੋਹੰ ਸ਼ਬਦ ਸੁਣਾਉਣਾ ਕਾਨ, ਚਾਰ ਵਰਨਾਂ ਇਕ ਅਧਾਰਿਆ। ਪ੍ਰਭ ਅਬਿਨਾਸ਼ੀ ਬੇੜਾ ਰਿਹਾ ਬੰਨ੍ਹ, ਕਲਜੁਗ ਕਾਲਾ ਵੇਸ ਵਟਾ ਰਿਹਾ। ਗੁਰਮੁਖਾਂ ਦੇਵੇ ਨਾਮ ਮਾਲ ਧਨ, ਨਾ ਸੰਨ੍ਹ ਕੋਈ ਲਗਾ ਰਿਹਾ। ਹਰਿਜਨ ਭਾਗ ਲਗਾਏ ਕਾਇਆ ਤਨ, ਛੱਪਰੀ ਛੰਨ ਆਪ ਸੁਹਾ ਰਿਹਾ। ਬੇਮੁਖਾਂ ਅੰਤਮ ਦੇਵੇ ਡੰਨ, ਸ਼ਬਦ ਖੰਡਾ ਹੱਥ ਉਠਾ ਰਿਹਾ। ਭਾਂਡਾ ਭਰਮਾਂ ਦੇਵੇ ਭੰਨ, ਜੇਰਜ਼ ਅੰਡ ਵੇਖ ਵਖਾ ਰਿਹਾ। ਆਪ ਉਧਾਰੇ ਗੁਰਮੁਖ ਸਾਚੇ ਜਨ, ਸਾਚਾ ਜਾਪ ਇਕ ਜਪਾ ਰਿਹਾ। ਆਪੇ ਕਰੇ ਹਰਿਆ ਤਨ, ਨਾਮ ਪਿਆਲਾ ਇਕ ਪਿਆ ਰਿਹਾ। ਸ਼ਿਵ ਸ਼ੰਕਰ ਸੁਣਨਾ ਲਾ ਲਾ ਕੰਨ, ਪ੍ਰਭ ਸਾਚਾ ਹੁਕਮ ਸੁਣਾ ਰਿਹਾ। ਅੰਤਮ ਹੋਣਾ ਖੰਨ ਖੰਨ, ਬਾਸ਼ਕ ਤਸ਼ਕਾ ਗਲ ਲਟਕਾ ਰਿਹਾ। ਨਾ ਕੋਈ ਜਾਣੇ ਜੀਵ ਅੰਨ੍ਹ, ਗਣਪਤ ਗਣੇਸ਼ ਨਾ ਕੋਈ ਮਨਾ ਰਿਹਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਲੋਆਂ ਪੁਰੀਆਂ ਭਰਮ ਮਿਟਾ ਰਿਹਾ। ਪੁਰੀ ਸ਼ਿਵ ਦਵਾਰ, ਨਾਥ ਗੁਸਾਂਈਆ। ਦੋਏ ਜੋੜ ਕਰੇ ਨਿਮਸਕਾਰ, ਸਗਲਾ ਸਾਥ ਆਪ ਨਿਭਾਈਆ। ਲੇਖਾ ਲੇਖ ਮਸਤਕ ਮਾਥ, ਪਾਰ ਲੰਘਾਉਣਾ ਫੜ ਫੜ ਬਾਹੀਆ। ਕਲਜੁਗ ਕਹਿਰ ਏਕਾ ਲਹਿਰ, ਸਾਧ ਸੰਤ ਨਾ ਆਏ ਹਾਥ, ਚਾਰੋਂ ਕੁੰਟ ਦਏ ਦੁਹਾਈਆ। ਪਰਗਟ ਹੋਏ ਤ੍ਰੈਲੋਕੀ ਨਾਥ, ਝੂਠੇ ਵੇਸਨ ਦਏ ਦੁਹਾਈਆ। ਆਪ ਚਲਾਏ ਆਪਣੀ ਗਾਥ, ਸੋਹੰ ਸਾਚੀ ਬਣਤ ਬਣਾਈਆ। ਸਤਿਜੁਗ ਲੇਖਾ ਲਿਖੇ ਮਾਥ, ਲੋਕਮਾਤੀ ਜਨਮ ਦਵਾਈਆ। ਆਪ ਚੜ੍ਹਾਏ ਸਾਚੇ ਰਾਥ, ਧਰਤ ਮਾਤ ਗੋਦ ਉਠਾਈਆ। ਸਗਲ ਵਸੂਰੇ ਜਾਇਣ ਲਾਥ, ਦਰ ਦਵਾਰੇ ਦਰਸ਼ਨ ਪਾਈਆ। ਵੇਖੇ ਖੇਲ ਭੋਲਾ ਨਾਥ, ਸ਼ਿਵ ਸ਼ੰਕਰ ਕੰਠ ਮਾਲਾ ਗਲ ਗੁੰਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਦੇਵੇ ਵਰ, ਜਗਤ ਜਗਦੀਸਾ ਬੀਸ ਇਕੀਸਾ ਸਾਚਾ ਛਤਰ ਸੀਸ ਝੁਲਾਈਆ। ਹਰਿ ਦਾਤਾ ਮਿਹਰਵਾਨ ਸ਼ਬਦ ਜਣਾਈਆ। ਸ਼ਿਵ ਸ਼ੰਕਰ ਕਰ ਧਿਆਨ, ਗੁਰ ਸ਼ਬਦੀ ਇਹ ਜਣਾਈਆ। ਕਲਜੁਗ ਮਿਟੇ ਅੰਤ ਨਿਸ਼ਾਨ, ਕਰੇ ਖੇਲ ਹਰਿ ਗੁਸਾਂਈਆ। ਲੋਆਂ ਪੁਰੀਆਂ ਤੁੱਟੇ ਮਾਣ, ਝੰਡਾ ਝੁੱਲੇ ਇਕ ਗੁਣ ਨਿਧਾਨ, ਸਾਚਾ ਅੱਖਰ ਰਿਹਾ ਲਿਖਾਈਆ। ਆਪੇ ਵੇਖੇ ਪਵਣ ਮਸਾਣ, ਸ਼ਬਦ ਸਰੂਪੀ ਨੌਜਵਾਨ, ਬਿਰਧ ਬਾਲ ਨਾ ਕੋਇ ਜਣਾਈਆ। ਖਾਣੀ ਬਾਣੀ ਵੇਦ ਪੁਰਾਨ, ਅੰਜ਼ੀਲ ਕੁਰਾਨਾਂ ਕਰੇ ਪਛਾਣ, ਬੇਈਮਾਨਾ ਵਿਚ ਜਹਾਨ, ਰਸਨਾ ਕਥਨੀ ਕਥ ਕਥ ਥੱਕੀ, ਰਸਨ ਵਿਕਾਰਾਂ ਹੋਈ ਹਲਕਾਈਆ। ਲੱਖ ਚੁਰਾਸੀ ਅੰਤਮ ਵਾਰੀ ਧਰਮ ਰਾਏ ਦੀ ਵਾੜੀ ਪੱਕੀ, ਲਾੜੀ ਮੌਤ ਖ਼ੁਸ਼ੀ ਮਨਾਈਆ। ਦਰ ਦਵਾਰੇ ਆਈ, ਪੁਰਖ ਅਬਿਨਾਸ਼ੀ ਚਰਨ ਸੀਸ ਨਿਵਾਈ, ਦੇ ਵਰ ਮਾਤ ਰਘੁਰਾਈ, ਵੇਖ ਆਪਣੀ ਇਕ ਵਡਿਆਈ, ਲੱਖ ਚੁਰਾਸੀ ਲਵਾਂ ਪਰਨਾਈ, ਸੁਹਣਾ ਲਾੜਾ ਇਕ ਬਣਾਈਆ। ਵੇਖ ਵਖਾਵਾਂ ਥਾਉਂ ਥਾਈਂ, ਪਕੜ ਉਠਾਵਾਂ ਫੜ ਫੜ ਬਾਂਹੀਂ, ਰਾਜ ਰਾਜਾਨਾਂ ਰਿਹਾ ਹਿਲਾਈਆ। ਨਾਤਾ ਤੁੱਟੇ ਭੈਣਾਂ ਭਾਈ, ਮਾਤਾ ਪੂਤ ਵੇਖੇ ਨਾਹੀਂ, ਦਰ ਦਰ ਘਰ ਘਰ ਦਏ ਦੁਹਾਈਆ। ਗੁਰਮੁਖ ਸਾਚੇ ਮੇਲ ਮਿਲਾਈ, ਸ਼ਬਦ ਡੋਰੀ ਨਾਲ ਬੰਧਾਈਆ। ਆਤਮ ਸੇਜਾ ਇਕ ਵਿਛਾਈ, ਰਹਾਂ ਨਵੇਲਾ ਇਕ ਇਕੇਲਾ ਸਦਾ ਸੁਹੇਲਾ ਡੇਰਾ ਰਿਹਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵਕਤ ਹੋਏ ਦੁਹੇਲਾ, ਨਾ ਕੋਈ ਗੁਰ ਨਾ ਕੋਈ ਚੇਲਾ, ਅਚਰਜ ਖੇਲ ਹਰਿ ਜੀ ਖੇਲਾ, ਚਾਰੇ ਕੂੰਟਾਂ ਦਿਸਣ ਖਾਲੀ, ਪੈਸਾ ਧੇਲਾ ਨਾ ਕੋਈ ਰਖਾਈਆ। ਚਾਰੇ ਕੁੰਟ ਹੋਏ ਖੁਆਰੀ, ਜੀਵ ਜੰਤਾਂ ਮਿਟਦੀ ਜਾਏ ਚਾਰ ਯਾਰੀ, ਕਰੇ ਖੇਲ ਆਦਿਨ ਅੰਤਾ। ਲਾੜੀ ਮੌਤ ਫੜੇ ਬਹਾਰੀ, ਵੇਂਹਦੀ ਜਾਏ ਵਾਰੋ ਵਾਰੀ, ਸਾਚਾ ਖੇਲ ਹਰਿ ਖਿਲੰਤਾ। ਨਾਤਾ ਤੁੱਟੇ ਨਰ ਨਾਰੀ, ਨਾ ਕੋਈ ਕਰੇ ਭੈਣ ਪਿਆਰੀ, ਮਾਨਸ ਬਾਜੀ ਕਲਜੁਗ ਜੀਵਾਂ ਅੰਤਮ ਹਾਰੀ, ਨਾ ਕੋਈ ਸਮਝਾਵੇ ਦੇ ਦੇ ਮਤਾ। ਸ਼ਬਦ ਫੜੇ ਪ੍ਰਭ ਤਿੱਖੀ ਆਰੀ, ਆਪੇ ਚੀਰੇ ਚੀਰ ਕਰਾਏ ਦੋ ਦੋ ਫਾੜੀ, ਕਲਜੁਗ ਖੇਤ ਏਕਾ ਪੱਕਾ। ਲੱਖ ਚੁਰਾਸੀ ਕਲਜੁਗ ਹਾੜੀ, ਧਰਮ ਰਾਏ ਦਰ ਦੇਵੇ ਧੱਕਾ। ਕੁੰਭੀ ਨਰਕਾ ਜਾਏ ਵਾੜੀ, ਖਾਲੀ ਕਰੇ ਮਦੀਨਾ ਮੱਕਾ, ਨਾ ਕੋਈ ਦੀਸੇ ਭੈਣ ਭਾਈ ਸੱਕਾ। ਲੁੱਕਿਆ ਰਹਿਣ ਨਾ ਦੇਵੇ ਕੋਈ ਝਾੜ ਝਾੜੀ, ਨਾ ਕੋਈ ਲਾਵੇ ਨਾਅਰਾ ਐਨਲਹੱਕਾ। ਸਦੀ ਚੌਧਵੀਂ ਦੇਵੇ ਧੱਕਾ, ਮੇਟ ਮਿਟਾਏ ਬੂਰਾ ਕੱਕਾ। ਆਪ ਉਠਾਏ ਫੜ ਫੜ ਦਾਹੜੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਨਾਮ ਧੰਨਾ, ਬੇਮੁਖਾਂ ਪਾਏ ਡੋਰ ਅੰਧਘੋਰ ਪੰਜ ਚੋਰ ਹਰਾਮਖੋਰ ਨਕੇਲ ਨੱਕਾ। ਲਾੜੀ ਮੌਤ ਖ਼ੁਸ਼ੀ ਮਨਾਏ, ਗੀਤ ਸੁਹਾਗੀ ਗਾਉਂਦੀ ਏ। ਪ੍ਰਭ ਅਬਿਨਾਸ਼ੀ ਦਇਆ ਕਮਾਏ, ਕਲਜੁਗ ਵੇਲਾ ਅੰਤ ਤਕਾਉਂਦੀ ਏ। ਧਰਮ ਰਾਏ ਰਿਹਾ ਸਮਝਾਏ, ਧਰਮ ਸਪੁਤੱਰੀ ਲਾਜ ਤੈਨੂੰ ਨਾ ਆਉਂਦੀ ਏ। ਲੱਖ ਚੁਰਾਸੀ ਦੇਵੇ ਫਾਸੀ, ਨਾ ਕੋਈ ਛੱਡਣਾ ਪੰਡਤ ਕਾਂਸੀ, ਮੁਲਾਂ ਸੇਖ਼ਾਂ ਫੜ ਉਠਉਂਦੀ ਏ। ਨਾ ਕੋਈ ਵੇਖੇ ਮੱਕੇ ਹਾਜ਼ੀ, ਪਕੜ ਉਠਾਏ ਵਡ ਵਡ ਗਾਜ਼ੀ, ਮੇਟ ਮਿਟਾਏ ਨਾਜ਼ਨ ਨਾਜੀ, ਸਾਚੇ ਸਾਜਣ ਰਿਹਾ ਸਾਜੀ, ਸਾਚੀ ਬਣਤ ਬਣਾਉਂਦੀ ਏ। ਪੁਰਖ ਅਬਿਨਾਸ਼ੀ ਰੱਖੇ ਲਾਜੀ, ਜਨ ਭਗਤਾਂ ਦੇਵੇ ਸੋਹੰ ਭਾਜੀ, ਦਰ ਦਰ ਜਾਏ ਆਪ ਵਰਤਾਉਂਦੀ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਦੇਵੇ ਵਰ, ਧਰਮ ਰਾਏ ਦੇ ਜਾਣਾ ਦਰ, ਲਾੜੀ ਮੋਤ ਰਹੀ ਵਰ, ਸਾਚਾ ਘਰ ਇਕ ਸੁਹਾਉਂਦੀ ਏ। ਲਾੜੀ ਮੌਤ ਚੜ੍ਹਿਆ ਚਾਅ। ਮਨਮੁਖ ਜੀਵਾਂ ਦੇਵਾਂ ਫਾਹ। ਕੋਈ ਨਾ ਦੀਸੇ ਜਗਤ ਮਲਾਹ। ਘਰ ਘਰ ਅੰਤਮ ਉਡਣੇ ਕਾਂ। ਕੋਈ ਨਾ ਖੋਲ੍ਹੇ ਰੱਸਾ ਗਾਂ। ਹੋਏ ਵਿਛੋੜਾ ਪੁੱਤਰਾਂ ਮਾਂ। ਬੇਮੁਖ ਰੋਵਣ ਥਾਂ ਥਾਂ। ਗੁਰਮੁਖ ਦੁਰਮਤ ਮੈਲ ਧੋ, ਪ੍ਰਭ ਪਕੜ ਉਠਾਵੇ ਆਪੇ ਬਾਂਹ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਰੇਖ ਵੇਖ ਹਰਿ, ਮੇਟ ਮਿਟਾਏ ਉਚੇ ਮੰਦਰ ਛੋਟੇ ਵਡੇ ਸਰਬ ਗਰਾਂ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਪੰਜ ਤੱਤਿਆ। ਨਾ ਕੋਈ ਮਿਲੇ ਮਾਤ ਦਵਾਏ, ਅੱਠੇ ਪਹਿਰ ਹਾਏ ਹਾਏ, ਨਾ ਕਦੇ ਰੈਣੀ ਨੈਣ ਸੁੱਤਿਆ। ਸ਼ੁਕਲਾ ਪੱਖ ਰਿਹਾ ਵਖਾਏ, ਬਹੱਤਰ ਨਾੜੀ ਅਗਨ ਲਗਾਏ, ਨਾ ਕੋਈ ਸਾਚਾ ਜਾਮ ਪਿਆਏ, ਮਿਲੇ ਵਸਤ ਨਾ ਸਾਚੇ ਹੱਟਿਆ। ਨਿਰਬਲ ਕਾਇਆ ਰਹੀ ਕੁਰਲਾਏ, ਨਿਪੁੰਸਕ ਹੋਇਆ ਹਰਿ ਸਰਨਾਏ, ਬਲ ਧਾਰ ਕਾਇਆ ਮਟਿਆ। ਏਕਾ ਸਰਨ ਸੱਚੀ ਸਰਨਾਏ, ਰਸਨਾ ਗੁਣ ਗੋਬਿੰਦਾ ਗਾਏ, ਸਰਬ ਬਖ਼ਸ਼ਿੰਦਾ ਦਇਆ ਕਮਾਏ, ਜੋਤ ਜਗਾਏ ਘਟ ਘਟਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਨ ਰੰਗਾਏ ਸੋਹੰ ਸਾਚੇ ਸ਼ਬਦ ਭੱਠਿਆ। ਸਤਿਜੁਗ ਸਾਚਾ ਮਾਤ ਲਗਾਏ, ਹਰਿ ਭਗਵਾਨਿਆ। ਚਾਰ ਵਰਨਾਂ ਏਕਾ ਥਾਂ ਬਹਾਏ, ਊਚ ਨੀਚ ਨਾ ਕਰੇ ਪਛਾਨਿਆ। ਰਾਜ ਰਾਜਾਨਾ ਮਾਣ ਗਵਾਏ, ਨਾ ਕੋਈ ਦੀਸੇ ਸ਼ਾਹ ਸੁਲਤਾਨਿਆ। ਗੁਣ ਨਿਧਾਨਾ ਰਸਨਾ ਗਾਏ, ਮਾਨਸ ਦੇਹੀ ਸਰਬ ਪਰਾਨਿਆ। ਏਕਾ ਦੂਜਾ ਭਉ ਚੁਕਾਏ, ਤੀਜੇ ਨੈਣ ਸ਼ਬਦ ਨਿਸ਼ਾਨਿਆ। ਸਾਚਾ ਦਰ ਇਕ ਖੁਲ੍ਹਾਏ, ਵਰਨ ਅਵਰਨਾ ਵਿਚ ਸਮਾਏ, ਸਾਚੀ ਸਰਨਾ ਇਕ ਰਘੁਰਾਏ, ਨਾ ਕੋਈ ਕਰੇ ਪਾਠ ਵੇਦ ਪੁਰਾਨਿਆ। ਏਕਾ ਅੱਖਰ ਆਪ ਪੜ੍ਹਾਏ, ਜਗਤ ਵੱਖਰ ਨਜ਼ਰੀ ਆਏ, ਸਾਚੇ ਮੰਦਰ ਸਾਚੀ ਬਾਣੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਦਾਨ ਵਡ ਦਾਨੀਆ। ਸਤਿਜੁਗ ਸਾਲਸ ਆਪ ਪ੍ਰਭ, ਗੁਰਮੁਖਾਂ ਅੰਮ੍ਰਿਤ ਸਾਚਾ ਸੀਰ ਪਿਆਏ, ਜਿਉਂ ਬਾਲਕ ਮਾਤਾ ਮਾਉਂ। ਸਤਿਜੁਗ ਸਾਲਸ ਆਪ ਪ੍ਰਭ, ਨੇਤਰ ਨੀਰ ਨਾ ਕੋਈ ਵਹਾਏ, ਸਦਾ ਰਖਾਏ ਠੰਡੀ ਛਾਉਂ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਦੇਵੇ ਵਰ, ਮੇਲ ਮਿਲਾਵਾ ਸਾਚਾ ਦਾਅਵਾ, ਅਗੰਮ ਅਗੰਮ ਅਗੰਮ ਅਥਾਹੋ। ਸਤਿਜੁਗ ਸਾਚੀ ਪਤਿ ਕਲ ਆਪ ਰਖਾਈਆ। ਗੁਰਮੁਖਾਂ ਦੇਵੇ ਗੁਰ ਗੁਰਮਤ, ਮਨਮਤ ਰਿਹਾ ਦੁਰਕਾਈਆ। ਸ਼ਬਦ ਦੇਵੇ ਧੀਰਜ ਯਤ, ਦੁਰਮਤ ਨਾ ਹੋਏ ਹਲਕਾਈਆ। ਰਸਨਾ ਚਰਖਾ ਲਏ ਕੱਤ, ਸ਼ਬਦ ਸਾਚਾ ਤੰਦ ਚੜ੍ਹਾਈਆ। ਲੈ ਹੁਲਾਰਾ ਦਏ ਘੱਤ, ਸਾਚੀ ਬਣਤ ਆਪ ਬਣਾਈਆ। ਕਿਸੇ ਨਾ ਟੁੱਟੇ ਧੀਰਜ ਯਤ, ਬਹੱਤਰ ਨਾੜੀ ਨਾ ਉਬਲੇ ਰਤ, ਦੇ ਮਤ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਦੇਵੇ ਵਰ, ਲੱਖ ਗਿਆਰਾਂ ਪਹਿਲੀ ਵਾਰਾ ਮਿਲੇ ਮਾਤ ਵਡਿਆਈਆ। ਮਨ ਚੰਚਲ ਚਿੱਤ ਬਗੌਰਿਆ। ਕਦੇ ਨਾ ਹੋਏ ਕਿਸੇ ਮਿਤ, ਆਪੇ ਅਵਰਾ ਗਵਰਾ ਗੌਰਿਆ। ਨਾ ਕੋਈ ਵੇਖੇ ਵਾਰ ਥਿਤ, ਅੱਠੇ ਪਹਿਰ ਰਹੇ ਦੌੜਿਆ। ਚਲੇ ਚਾਲ ਨਿੱਤ ਨਵਿੱਤ, ਵੇਖੇ ਰਸ ਮਿੱਠਾ ਕੌੜਿਆ। ਗੁਰਮੁਖ ਸਾਚੇ ਰਖਣਾ ਚਿੱਤ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪੇ ਅੰਤਮ ਬਹੁੜਿਆ। ਜੋਤੀ ਜੋਤ ਸਰੂਪ ਹਰਿ, ਸ਼ਬਦ ਡੋਰੀ ਦੇਵੇ ਧਰ, ਦਰ ਦਵਾਰੇ ਰਿਹਾ ਬਹੁੜਿਆ। ਸਿਰ ਰਖ ਹੱਥ ਸਮਰਥ, ਦਇਆ ਕਮਾਇੰਦਾ। ਮਨ ਮਨੂਆ ਪਾਏ ਨੱਥ, ਡੋਰ ਆਪਣੇ ਹੱਥ ਰਖਾਇੰਦਾ। ਪੰਜਾਂ ਤੱਤਾਂ ਦੇਵੇ ਮਥ, ਅੰਧ ਘੋਰ ਆਪ ਸੁਟਾਇੰਦਾ। ਸਗਲ ਵਸੂਰੇ ਜਾਇਣ ਲੱਥ, ਦਰ ਦਵਾਰੇ ਦਰਸ਼ਨ ਪਾਇੰਦਾ। ਮਹਿੰਮਾ ਸ਼ਬਦ ਜਗਤ ਅਕੱਥ, ਗੁਰਮੁਖ ਸੂਰਾ ਕੋਲ ਰਖਾਇੰਦਾ। ਨਾਮ ਖੰਡਾ ਸੱਤਰ ਹੱਥ, ਬਹੱਤਰ ਨਾੜੀ ਆਪ ਵਖਾਇੰਦਾ। ਦਹਿ ਦਿਸ਼ਾ ਰਿਹਾ ਨੱਠ, ਚਾਰ ਕੁੰਟਾਂ ਰਾਹ ਨਾ ਪਾਇੰਦਾ। ਸ਼ਬਦ ਦਵਾਰੇ ਜਾਏ ਢੱਠ, ਗੁਰ ਪੂਰਾ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤ ਜਗਾਏ ਕਾਇਆ ਮੱਠ, ਸੁਰਤ ਧਿਆਨ ਸ਼ਬਦ ਗਿਆਨ ਏਕਾ ਏਕ ਵਖਾਇੰਦਾ। ਗੁਰ ਸੰਗਤ ਦਰ ਪਰਵਾਨ, ਮਨ ਵਧਾਈਆ। ਜੋ ਜਨ ਬੈਠੇ ਕਰ ਧਿਆਨ, ਦੇਵੇ ਮਾਣ ਸ਼ਬਦ ਜਣਾਈਆ। ਏਕਾ ਦੇਵੇ ਸ਼ਬਦ ਨਿਸ਼ਾਨ, ਗੁਣ ਨਿਧਾਨ ਹਰਿ ਰਘੁਰਾਈਆ। ਸਚ ਦਵਾਰੇ ਏਕਾ ਆਣ, ਸਾਚਾ ਨਾਮ ਪੀਣ, ਜਗਤ ਤ੍ਰਿਸ਼ਨਾ ਰਿਹਾ ਬੁਝਾਈਆ। ਏਕਾ ਵੱਜਾ ਤਿੱਖਾ ਬਾਣ, ਸਾਚੇ ਸਿੱਖਾਂ ਕਰੇ ਪਛਾਣ, ਬੇਮੁਖਾਂ ਲਾਹੇ ਅੰਤਮ ਘਾਣ, ਨਾ ਕੋਈ ਜਾਣੇ ਹਾਣੀ ਹਾਣੀਆ। ਗੁਰਮੁਖ ਸਾਚੇ ਆਤਮ ਬ੍ਰਹਮ ਗਿਆਨ, ਸ਼ਬਦ ਫੜੇ ਤੀਰ ਕਮਾਨ, ਰਸਨਾ ਚਿੱਲਾ ਚੜ੍ਹੇ ਵਿਚ ਜਹਾਨ, ਆਪ ਰਖਾਏ ਆਪਣੀ ਆਣਿਆ। ਜੋਤੀ ਜੋਤ ਸਰੂਪ ਹਰਿ, ਗੁਰ ਸੰਗਤ ਦੇਵੇ ਇਕ ਵਰ, ਸ਼ਬਦ ਭੰਡਾਰਾ ਰਿਹਾ ਭਰ, ਲੇਖੇ ਲਾਏ ਆਵਣ ਜਾਣਿਆ। ਆਏ ਦਰ ਪਰਵਾਨ ਦਰ ਦਵਾਰਿਆ। ਗੁਰ ਸੰਗਤ ਮੇਲਾ ਵਿਚ ਜਹਾਨ, ਏਕਾ ਏਕ ਧਰਮ ਨਿਸ਼ਾਨਿਆ। ਕਾਇਆ ਛਡਣਾ ਪਏ ਮਕਾਨ, ਨਾਤਾ ਤੁੱਟੇ ਪੰਜ ਸ਼ੈਤਾਨ, ਸਾਕ ਸੱਜਣ ਸੈਣ ਮਾਤ ਪਿਤ ਭਾਈ ਭੈਣ ਨਾ ਵਿਚ ਕੋਈ ਜਹਾਨਿਆ। ਆਪ ਚੁਕਾਏ ਲਹਿਣ ਦੇਣ, ਗੁਰਮੁਖ ਦਰਸ ਪੇਖੇ ਤੀਜੇ ਨੈਣ, ਸ਼ਬਦ ਪਹਿਨਾਏ ਸਾਚਾ ਗਹਿਣ, ਤਨ ਸ਼ਿੰਗਾਰਾ ਨਰ ਨਿਰੰਕਾਰਾ ਆਪੇ ਆਪ ਕਰਾਇੰਦਾ। ਨਾਮ ਨਿਰੰਜਣ ਇਕ ਅਧਾਰਾ, ਪਵਣ ਜੋਤੀ ਸ਼ਬਦ ਹੁਲਾਰਾ, ਵਰਨ ਗੋਤੀ ਵਸੇ ਬਾਹਰਾ, ਦਰ ਦਵਾਰਾ ਇਕ ਰਖਾਇੰਦਾ। ਆਦਿ ਅੰਤ ਇਕ ਓਅੰਕਾਰਾ, ਲੋਕਮਾਤ ਲਏ ਅਵਤਾਰਾ, ਜਨ ਭਗਤਾਂ ਦੇਵੇ ਨਾਮ ਭੰਡਾਰਾ, ਸਾਚੀ ਭਿਛਿਆ ਆਤਮ ਇੱਛਿਆ ਆਪੇ ਪੂਰ ਕਰਾਇੰਦਾ। ਆਪੇ ਵੇਖੇ ਦਹਿ ਦਿਸ਼ਾ ਜੂਠਾ ਝੂਠਾ ਪੀਸਣ ਪਿਸਾ, ਜਗਤ ਵਿਕਾਰੀ ਹਉਮੇ ਦੀਸਾ, ਸਾਚੀ ਸਿਖਿਆ ਨਾ ਕੋਈ ਦਵਾਇੰਦਾ। ਨਾ ਕੋਈ ਗਾਏ ਦੰਦ ਬਤੀਸਾ, ਜਾਣੇ ਜਣਾਏ ਰਾਗ ਛਤੀਸਾ, ਨਾਰਦ ਮੁਨ ਆਪ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸੰਗਤ ਦੇਵੇ ਨਾਮ ਵਰ, ਭਰਮ ਭੁਲੇਖਾ ਦੂਰ ਕਰਾਇੰਦਾ। ਇਕ ਇਕੱਲਾ ਇਕ ਇੱਕ ਅਕਾਰਿਆ। ਦੂਜਾ ਵਸੇ ਸ਼ਬਦ ਮਹੱਲਾ, ਆਪ ਰਚਾਇਆ ਨਿਹਚਲ ਧਾਮ ਅਟੱਲਾ, ਕੀਆ ਸਗਲ ਪਸਾਰਿਆ। ਤੀਜਾ ਵੇਖੇ ਜਲਾ ਥਲਾ, ਦੀਪਕ ਜੋਤੀ ਕਵਣ ਦਵਾਰੇ ਬਲਾ, ਆਤਮ ਘੋਰੀ ਘੋਰ ਪਸਾਰਿਆ। ਚੌਥਾ ਘਰ ਗੁਰਮੁਖ ਸਾਚੇ ਮਲਾ, ਸ਼ਬਦ ਚਲਾਇਆ ਸਾਚਾ ਭੱਲਾ, ਕਰੇ ਖੇਲ ਅਪਰ ਅਪਾਰਿਆ। ਪੰਚਮ ਘਰ ਰਹੇ ਤਰਥੱਲਾ, ਸ਼ਬਦ ਦੇਵੇ ਤਿੱਖਾ ਭੱਲਾ, ਆਪ ਆਪਣੇ ਹੱਥ ਉਠਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਧਾਮ ਏਕਾ ਏਕ ਸੁਹਾ ਰਿਹਾ। ਆਪ ਸੁਹਾਏ ਥਾਨ, ਚਰਨ ਛੁਹੰਦੜਾ। ਦਰ ਦਵਾਰੇ ਮਿਲਿਆ ਮਾਣ, ਗੁਰਮੁਖ ਸਾਚੇ ਮੇਲ ਮਿਲੰਦੜਾ। ਆਪੇ ਚਤੁਰ ਸੁਘੜ ਸਿਆਣ, ਭਗਤ ਸੁਹੇਲਾ ਸਦ ਬਖ਼ਸ਼ੰਦੜਾ। ਫਲ ਲਗਾਏ ਕਾਇਆ ਡਾਲ੍ਹ, ਕਿਆ ਕੋਈ ਕਰੇ ਮਾਤ ਨਿੰਦੜਾ। ਸ਼ਬਦ ਘੋੜੇ ਚੜ੍ਹਨਾ ਮਾਰ ਛਾਲ, ਸਚ ਦਵਾਰਾ ਇਕ ਵਖੰਦੜਾ। ਆਪੇ ਪਰਖੇ ਸਾਚੇ ਲਾਲ, ਸਚ ਵਣਜਾਰਾ ਆਪ ਅਖਵੰਦੜਾ। ਕਾਇਆ ਵੇਖੇ ਖਾਲੀ ਖਾਲ, ਦਸਮ ਦਵਾਰਾ ਹਰਿ ਨਿਰੰਕਾਰਾ, ਸਚ ਭਤਾਰਾ ਜੋਤ ਅਕਾਰਾ ਏਕਾ ਧਾਮ ਸੁਹੰਦੜਾ। ਗੁਰਮੁਖ ਸਾਚਾ ਸਾਚੀ ਨਾਰਾ, ਸਦਾ ਸੁਹਾਗਣ ਵਿਚ ਸੰਸਾਰਾ, ਤਨ ਬੈਰਾਗਣ ਚਰਨ ਦਵਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੁਹਾਏ ਤੇਰਾ ਦਰ ਸਾਚਾ ਘਰ ਲੋਕਮਾਤ ਬੰਕ ਦਵਾਰਾ। ਬੰਕ ਦਵਾਰਾ ਸੋਹੇ ਵਿਚ ਜਹਾਨਿਆ। ਜਮ ਜਮ ਕਾਲ ਕਦੇ ਨਾ ਪੋਹੇ, ਸਿਰ ਰੱਖੇ ਹੱਥ ਭਗਵਾਨਿਆ। ਭੇਵ ਚੁਕਾਏ ਏਕਾ ਦੋਏ, ਏਕਾ ਰੰਗਣ ਨਾਮ ਰੰਗਾਨਿਆ। ਅੰਮ੍ਰਿਤ ਆਤਮ ਸਾਚਾ ਚੋਏ, ਉਲਟੇ ਕਵਲ ਜਾਏ ਮਵਲ ਕਰਮ ਨਿਸ਼ਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਵਣ ਜਾਵਣ ਪਤਤ ਪਾਵਨ, ਲੱਖ ਚੁਰਾਸੀ ਜਮ ਕੀ ਫਾਸੀ ਜਗਤ ਝੇੜਾ ਕਰੇ ਨਿਬੇੜਾ ਕਟਾਏ ਆਵਣ ਜਾਣਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਸਚ ਵਿਹਾਰਾ ਵਿਚ ਸੰਸਾਰਾ ਆਪਣਾ ਆਪ ਕਰਾਨਿਆ। ਸਚ ਵਿਹਾਰਾ ਕਰ ਰਚਨ ਰਚਾਈਆ। ਆਪੇ ਬੰਨ੍ਹੇ ਆਪਣੀ ਧਾਰਾ, ਆਪਣੀ ਰੀਤੀ ਇਕ ਰਖਾਈਆ। ਵੇਖੇ ਵਿਗਸੇ ਕਰ ਵਿਚਾਰਾ, ਪਤਤ ਪੁਨੀਤੀ ਸਹਿਜ ਸੁਭਾਈਆ। ਹਰਿ ਸੰਗਤ ਸਾਚਾ ਮੀਤ ਮੁਰਾਰਾ, ਜੋਤ ਸਰੂਪੀ ਨੈਣ ਮੁੰਧਾਰਾ, ਦੇਣ ਆਇਆ ਮਾਤ ਵਧਾਈਆ। ਗੁਰ ਲੰਗਰ ਹੋਇਆ ਤਿਆਰਾ, ਪ੍ਰਭ ਅਬਿਨਾਸ਼ੀ ਪਹਿਰੇਦਾਰਾ, ਢਈਆ ਢਈਆ ਜਗਤ ਨਈਆ ਆਪ ਚਲਾਈਆ। ਜਨ ਭਗਤਾਂ ਕਰੇ ਖ਼ਬਰਦਾਰਾ, ਜੂਠਾ ਝੂਠਾ ਮਾਤ ਵਿਹਾਰਾ, ਨਾ ਕੋਈ ਦੀਸੇ ਮੀਤ ਪਿਆਰਾ, ਏਕ ਨਾਤਾ ਪੁਰਖ ਬਿਧਾਤਾ ਚਰਨ ਕਵਲ ਉਪਰ ਧਵਲ ਆਪਣਾ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸੰਗਤ ਗੁਰ ਤ੍ਰਿਸ਼ਨਾ ਭੁੱਖ ਜਗਤ ਦੁੱਖ, ਸੁਫਲ ਕਰਾਏ ਮਾਤ ਕੁੱਖ, ਉਲਟਾ ਹੋਏ ਨਾ ਗਰਭਵਾਸ ਰੁਖ਼, ਸਾਚਾ ਲੇਖਾ ਆਪ ਲਿਖਾਈਆ। ਲੱਖ ਚੁਰਾਸੀ ਮਾਨਸ ਦੇਹੀ ਮਿਲੀ ਮਨੁੱਖ, ਗੁਰਮੁਖ ਸਾਚੇ ਸੁਖਣਾ ਰਹੇ ਸੁੱਖ, ਕੰਤ ਕੰਤੂਹਲਾ ਏਕਾ ਦੇਵੇ ਸ਼ਬਦ ਝੂਲਾ, ਆਪ ਚੁਕਾਏ ਅਗਲਾ ਪਿਛਲਾ ਮੂਲਾ, ਏਕਾ ਦੇਵੇ ਅੰਮ੍ਰਿਤ ਧਾਰ ਕਰ ਪਿਆਰ, ਦੂਈ ਦਵੈਤੀ ਦੁੱਖ ਨਿਵਾਰ, ਸਚ ਵਰਤਾਰਾ ਵਿਚ ਸੰਸਾਰਾ ਆਪੇ ਆਪ ਅਖਵਾਈਆ। ਭਰਿਆ ਰਹੇ ਜਨ ਭਗਤ ਭੰਡਾਰਾ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰੀ ਲੋਕਮਾਤ ਮਾਰ ਝਾਤ, ਸਾਚੇ ਸ਼ਬਦ ਸੰਗ ਆਇਆ ਕਰਨ ਸੱਚੀ ਕੁੜਮਾਈਆ। ਸਾਚਾ ਸ਼ਬਦ ਲੈਣਾ ਵਰ, ਇਕ ਵਸਾਉਣਾ ਸਾਚਾ ਘਰ। ਨੌਂ ਦਵਾਰੇ ਬੰਦ ਦਰ। ਪਰਮਾਨੰਦ ਮਿਲੇ ਮੇਲ ਸਾਚੇ ਹਰਿ। ਰਸਨ ਤਜਾਉਣਾ ਮਦਿਰਾ ਮਾਸ ਗੰਦ, ਸ਼ਬਦ ਗਾਉਣਾ ਬੱਤੀ ਦੰਦ, ਆਪੇ ਢਾਹੇ ਭਰਮਾਂ ਕੰਧ, ਚੰਦ ਨੌਚੰਦੀ ਅੰਦਰੇ ਅੰਦਰ ਸਾਚੇ ਗਗਨ ਆਪ ਚੜ੍ਹਾਉਣਾ। ਜੋਤੀ ਜੋਤ ਸਰੂਪ ਹਰਿ, ਇਕ ਰਖਾਏ ਨਾਮ ਰੰਗਣ, ਗੁਰਮੁਖਾਂ ਮੁਖ ਲਗਾਏ ਸੋਹੰ ਸ਼ਬਦ ਸਾਚਾ ਸਗਨ, ਸਤਿਜੁਗ ਸਾਚੀ ਧਾਰ ਬੰਨ੍ਹਾਉਣਾ। ਬੇਮੁਖ ਚਾਰੋਂ ਕੁੰਟ ਫਿਰਨ ਨਗਨ, ਕਲਜੁਗ ਮਾਇਆ ਅੰਦਰ ਦਗਨ, ਤਨ ਮਾਟੀ ਸਾੜ, ਵਰੇ ਵਰ ਮੌਤ ਲਾੜ, ਧਰਮ ਰਾਏ ਦਾ ਦਰ ਖੁਲ੍ਹਾਉਣਾ। ਚਿੱਤਰ ਗੁਪਤ ਮੀਤ ਮੁਰਾਰ, ਲੇਖਾ ਮੰਗੇ ਵਾਰੋ ਵਾਰ, ਮਾਤ ਪਿਤ ਨਾ ਕੋਈ ਸਹਾਰ, ਭੈਣ ਭਈਆਂ ਸਾਕ ਤਜਾਉਣਾ। ਗੁਰਮੁਖ ਸਾਚਾ ਸੋਹੇ ਪ੍ਰਭ ਚਰਨ ਦਵਾਰ, ਸ਼ਬਦ ਪਾਏ ਤਨ ਫੂਲਨਹਾਰ, ਇਕ ਸੁਹਾਏ ਸੋਭਾਵੰਤੀ ਨਾਰ, ਸੋਲਾਂ ਕਲੀਆਂ ਤਨ ਸ਼ਿੰਗਾਰ, ਵਲੀਆ ਛਲੀਆ ਪੁਰਖ ਭਤਾਰ, ਆਤਮ ਸਾਚੀ ਸੇਜਾ ਦਰ ਘਰ ਸਾਚੇ ਬੈਠ ਸਾਚਾ ਕੰਤ ਗੁਰਮੁਖ ਸੰਤ ਏਕਾ ਇਕ ਹੰਢਾਉਣਾ। ਮਿਲੇ ਮੇਲ ਭਗਵੰਤ ਜਗਤ ਪਰਵਾਨਿਆ। ਬਣਾਏ ਮਾਤ ਬਣਤ, ਆਦਿ ਅੰਤ ਤਨ ਬੰਨ੍ਹੇ ਸਾਚਾ ਗਾਨਿਆ। ਇਕ ਸੁਣਾਏ ਸੁਹਾਗੀ ਛੰਤ, ਗੁਣਵੰਤਾ ਗੁਣ ਨਿਧਾਨਿਆ। ਰਸਨਾ ਗਾਏ ਸਾਚਾ ਮੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਖੋਲ੍ਹੇ ਬੰਦ ਦਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆ, ਲਿਖੇ ਲੇਖ ਲਿਖਣਹਾਰ। ਲੱਗੇ ਮੇਖ ਵਿਚ ਸੰਸਾਰ। ਵੇਖੇ ਭੇਖ ਹਰਿ ਕਰਤਾਰ। ਜੋਤੀ ਜੋਤ ਸਰੂਪ ਹਰਿ, ਏਕਾ ਵਸੇ ਘਰ ਸੱਸੇ, ਚਾਰ ਦਵਾਰੀ ਮਹੱਲ ਅਪਾਰ। ਸੱਸਾ ਸਚ ਸੁਲਤਾਨ ਹਰਿ ਬਿਰਾਜਿਆ। ਚਾਰੋਂ ਚਾਰ ਦਿਵਾਰ, ਜੋਤ ਨਿਰੰਜਣ ਸਾਜਿਆ। ਬੈਠਾ ਰਹੇ ਪੈਰ ਪਸਾਰ, ਆਪੇ ਜਾਣੇ ਆਪਣਾ ਕਾਜਿਆ। ਲੇਖਾ ਲਿਖੇ ਅਪਰ ਅਪਾਰ, ਜੋਤੀ ਜੋਤ ਸਰੂਪ ਹਰਿ, ਜਨ ਰੱਖੇ ਮਾਤ ਲਾਜਿਆ। ਸੁਫਲ ਕੁੱਖ ਮਾਤ ਕਰਾਉਣੀ। ਆਪ ਉਤਾਰੇ ਸਗਲਾ ਦੁੱਖ, ਖਿਟਾ ਰੋਗ ਦਰਦ ਮਿਟਾਉਣੀ। ਕਿਸ਼ਨਾ ਸ਼ੁਕਲਾ ਵੇਖੇ ਪੱਖ, ਸਰਬ ਥਾਈਂ ਆਪ ਪਰਤਖ, ਨਾਮ ਰੱਖ ਤਨ ਬਣਾਉਣੀ। ਆਪੇ ਕਰੇ ਫੜ ਫੜ ਵੱਖ, ਪੁਰਖ ਅਬਿਨਾਸ਼ੀ ਅਲੱਖਣਾ ਅਲਖ, ਸਾਚੀ ਧਾਰ ਇਕ ਵਖਾਉਣੀ। ਸਾਚੀ ਦੇਵੇ ਸ਼ਬਦ ਵੱਥ, ਚੜ੍ਹਨਾ ਨਾਮ ਸੋਹੰ ਰਥ, ਏਕਾ ਅੱਖਰ ਪੜ੍ਹ ਲੋਕਮਾਤ ਜੜ੍ਹ ਆਪਣੀ ਆਪ ਲਗਾਉਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਪੰਜ ਤੱਤ ਕਰੇ ਸਚ ਸ਼ਬਦ ਸਮਝਾਉਣੀ। ਹਰਿਜਨ ਸ਼ਬਦ ਭੰਡਾਰ ਹਰਿ ਵਰਤਾਇਆ। ਏਕਾ ਮੰਗਿਆ ਦਰ ਦਵਾਰ, ਦੂਸਰ ਦਰ ਨਾ ਕੋਈ ਰਖਾਇਆ। ਕਿਰਪਾ ਕਰ ਆਪ ਕਰਤਾਰ, ਮਾਈ ਬਾਪ ਸਦਾ ਅਖਵਾਇਆ। ਪਾਰਬ੍ਰਹਮ ਬ੍ਰਹਮ ਪਾਏ ਸਾਰ, ਜੋਤੀ ਸ਼ਬਦੀ ਮੇਲ ਮਿਲਾਇਆ। ਪੂਰਬ ਕਰਮਾਂ ਕਰਮ ਵਿਚਾਰ, ਮਾਨਸ ਜਨਮ ਲੇਖੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਰੀਬ ਨਿਮਾਣਾ ਜਗਤ ਅੰਞਾਣਾ ਦਰ ਪਰਵਾਣਾ, ਮਿਹਰਵਾਨਾ ਚਰਨੀ ਚਰਨ ਸਰਨ ਗੁਰ ਲਾਇਆ। ਚਰਨ ਸਰਨ ਸਰਨ ਗੁਰਦੇਵ। ਮਾਤਲੋਕ ਨਾ ਜਾਏ ਬਿਰਥਾ ਸੇਵ। ਅੰਮ੍ਰਿਤ ਆਤਮ ਮਿਲੇ ਫ਼ਲ, ਲੋਕਮਾਤ ਸਾਚਾ ਮੇਵ। ਦਸਮ ਦਵਾਰੀ ਸਾਚਾ ਜਲ, ਆਪ ਪਿਆਏ ਅਜ ਕੱਲ, ਆਪ ਕਰਾਏ ਨੇਹ ਨਹਿਕੇਵ। ਹਰਿਜਨ ਹਰਿ ਸੰਗਤ ਜਾਣਾ ਮਾਤ ਰਲ, ਲੱਗੇ ਫ਼ਲ ਕਾਇਆ ਡਲ, ਪਸੂ ਪ੍ਰੇਤੋਂ ਹੋਣਾ ਦੇਵ। ਵੇਖ ਵਖਾਣੇ ਜਲ ਥਲ, ਉਚ ਮਹੱਲ ਹਰਿ ਅਟੱਲ ਗਾਏ ਗੁਣ ਗੋਬਿੰਦਾ ਰਸਨਾ ਜਿਹਵ। ਸਚ ਦਵਾਰਾ ਲੈਣਾ ਮੱਲ, ਦਰਸ ਦਿਖਾਏ ਘੜੀ ਘੜੀ ਪਲ ਪਲ, ਆਦਿ ਪੁਰਖ ਅਪਰੰਪਰ ਸਵਾਮੀ ਅਲਖ ਨਿਰੰਜਣ ਸਦਾ ਅਭੇਵ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਗੁਰਮੁਖਾਂ ਲੇਖੇ ਲਾਏ ਅੰਤਰ ਬਣਤਰ ਸਾਚੀ ਸੇਵ। ਸਰਬ ਸੇਵ ਸਰਬ ਗੁਣਤਾਸਾ। ਮਿਲੇ ਮੇਲ ਵਡ ਦੇਵੀ ਦੇਵ, ਜੋਤੀ ਜਾਮਾ ਪੁਰਖ ਅਬਿਨਾਸ਼ਾ। ਅਛਲ ਅਛੇਦ ਜਗਤ ਅਭੇਦ, ਸ਼ਬਦ ਵਜਾਏ ਸਾਚਾ ਨਾਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਚਾਰ ਕੁੰਟ ਦਹਿ ਦਿਸ਼ਾ ਖੰਡ ਮੰਡਲ ਵਰਭੰਡ ਬ੍ਰਹਿਮੰਡ ਅਨਾਦ ਅਨਾਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਜਣਾਏ ਦਇਆ ਕਮਾਏ, ਵੇਖ ਵਖਾਏ ਦਿਸ ਨਾ ਆਏ, ਧਾਰ ਚਲਾਏ ਬੋਧ ਅਗਾਧਾ। ਬੋਧ ਅਗਾਧਾ ਅਗਾਧ ਗੁਰ ਮੰਤਰ। ਜਨ ਭਗਤਾਂ ਦੇਵੇ ਸਾਚੀ ਦਾਦ, ਆਪ ਬੁਝਾਏ ਤਨ ਮਨ ਕਾਇਆ ਲੱਗੀ ਝੂਠੀ ਬਸੰਤਰ। ਆਪ ਬਣਾਏ ਹੰਸ ਫੜ ਫੜ ਕਾਗ, ਕਰੇ ਖੇਲ ਜੁਗਾਂ ਜੁਗੰਤਰ। ਸ਼ਬਦ ਡੋਰ ਹੱਥ ਰੱਖੇ ਵਾਗ, ਅਜਪਾ ਜਾਪ ਜਾਪ ਗੁਰਦੇਵ, ਭੇਵ ਖੁਲ੍ਹਾਏ ਆਤਮ ਅੰਤਰ। ਕੌਸਤਕ ਮਨੀਆ ਲਾਏ ਥੇਵਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਲਾਏ ਗੁਰਮੁਖ ਸਾਚੀ ਸੇਵਾ। ਸਾਚੀ ਘਾਲਣ ਘਾਲ, ਸੇਵ ਕਮਾਈਆ। ਮਿਲੇ ਨਾਮ ਸੱਚਾ ਧੰਨ ਮਾਲ, ਸ਼ਬਦ ਖਜ਼ਾਨਾ ਆਪ ਭਰਾਈਆ। ਆਦਿ ਅੰਤ ਨਾ ਖਾਏ ਕਾਲ, ਜਮ ਜਮਕਾਲ ਨੇੜ ਨਾ ਆਈਆ। ਧੁਰ ਦਰਗਾਹੀ ਹਰਿ ਦਲਾਲ, ਜਗਤ ਚਲੇ ਅਵੱਲੜੀ ਚਾਲ, ਸਾਚਾ ਲੇਖਾ ਰਿਹਾ ਲਿਖਾਈਆ। ਗੁਰਮੁਖ ਲਾਲ ਅਨਮੁਲੜੇ ਭਾਲ, ਆਤਮ ਜੋਤੀ ਰਿਹਾ ਜਗਾਈਆ। ਲੇਖੇ ਲਾਏ ਕਾਇਆ ਮਾਟੀ ਭਾਂਡੇ ਝੂਠੀ ਖਾਲ, ਹਰਿ ਹਰਿ ਸਾਚੀ ਬਣਤ ਬਣਾਈਆ। ਦਿਵਸ ਰੈਣ ਕਰੇ ਪ੍ਰਿਤਪਾਲ, ਬੁਧ ਮਤ ਰਿਹਾ ਸਮਝਾਈਆ। ਪੰਜਾਂ ਤੱਤਾਂ ਕਰੇ ਹਲਾਲ, ਸ਼ਬਦ ਕਟਾਰੀ ਹੱਥ ਉਠਾਈਆ। ਆਪੇ ਰਿਹਾ ਸੁਰਤ ਸੰਭਾਲ, ਆਤਮ ਸੇਜਾ ਆਸਣ ਲਾਈਆ। ਆਪੇ ਸ਼ਾਹ ਆਪੇ ਕੰਗਾਲ, ਖਾਲੀ ਹੱਥ ਸਦਾ ਰਖਾਈਆ। ਆਪੇ ਤੋੜੇ ਜਗਤ ਜੰਜ਼ਾਲ, ਅੰਮ੍ਰਿਤ ਜਾਮ ਇਕ ਪਿਆਈਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਜੋਤ ਧਰ, ਸਾਚੀ ਸੇਵਾ ਦਰ ਦਵਾਰੇ ਲੇਖੇ ਲਾਈਆ। ਗੁਰਮੁਖ ਤੇਰੀ ਧਾਰ ਜਗਤ ਨਿਰਾਲੀਆ। ਪੁਰਖ ਅਬਿਨਾਸ਼ੀ ਪਾਏ ਸਾਰ, ਲੋਕਮਾਤ ਲਏ ਅਵਤਾਰ, ਇਕ ਸੁਹਾਏ ਬੰਕ ਦਵਾਰ, ਮੇਟ ਮਿਟਾਏ ਰੈਣ ਘਟਾ ਕਾਲੀਆ। ਸਾਚਾ ਵਣਜ ਕਰਾਏ ਵਪਾਰ, ਸੋਹੰ ਸ਼ਬਦ ਅਪਰ ਅਪਾਰ, ਅੰਤਮ ਰੱਖੇ ਤਿੱਖੀ ਧਾਰ, ਕਰੇ ਖੇਲ ਇਕ ਅਕਾਲੀਆ। ਨਾ ਕੋਈ ਪੁਰਖ ਨਾ ਕੋਈ ਨਾਰ, ਨਾ ਕੋਈ ਮੀਤ ਨਾ ਮੁਰਾਰ, ਜੂਠਾ ਝੂਠਾ ਜਗਤ ਵਿਹਾਰ, ਮਾਇਆ ਠੂਠਾ ਭੰਨੇ ਭੰਡਾਰ, ਫ਼ਲ ਦਿਸੇ ਨਾ ਕਿਸੇ ਡਾਲੀਆ। ਗੁਰਮੁਖ ਸਾਚਾ ਸੋਭਾਵੰਤੀ ਨਾਰ, ਮਿਲਿਆ ਮੇਲ ਪੁਰਖ ਭਤਾਰ, ਆਤਮ ਸੇਜਾ ਅਪਰ ਅਪਾਰ, ਫੂਲਨ ਬਰਖਾ ਸ਼ਬਦੀ ਧਾਰ, ਅੰਮ੍ਰਿਤ ਬਰਖੇ ਦਸਮ ਦਵਾਰ, ਸਾਚਾ ਤਾਲ ਆਪ ਸੁਹਾਈਆ। ਨਾਭੀ ਖਿੜੇ ਇਕ ਗੁਲਜ਼ਾਰ, ਸਾਚੀ ਹਾਟੀ ਵਣਜ ਵਪਾਰ, ਔਖੀ ਘਾਟੀ ਜੋਤ ਲਿਲਾਟੀ ਬਜਰ ਕਪਾਟੀ ਅਧਵਿਚਕਾਰ। ਗੁਰਮੁਖ ਸਾਚਾ ਸੰਤ ਸੁਹੇਲਾ ਇਕ ਇਕੇਲਾ ਅੰਮ੍ਰਿਤ ਰਸ ਰਿਹਾ ਚਾਟੀ, ਮਿਲੇ ਨਾਮ ਨਾਮ ਗੁਣਕਾਰ। ਦੁਰਮਤ ਮੈਲ ਹਰਿ ਦਰ ਕਾਟੀ, ਅੱਗੇ ਦਿਸੇ ਨੇੜੇ ਵਾਟੀ, ਮੁਕਤ ਜੁਗਤ ਪ੍ਰਭ ਚਰਨ ਦਵਾਰ। ਲੱਖ ਚੁਰਾਸੀ ਖੇਲ ਬਾਜ਼ੀਗਰ ਨਾਟੀ, ਜੂਠੀ ਝੂਠੀ ਕਾਇਆ ਮਾਟੀ, ਪੰਜਾਂ ਤੱਤਾਂ ਜਗਤ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਨਾਮ ਵਰ, ਪਾਰਬ੍ਰਹਮ ਬ੍ਰਹਮ ਪਾਏ ਸਾਰ। ਪਾਰਬ੍ਰਹਮ ਭਰਪੂਰ ਸਰਬ ਕਲਧਾਰਿਆ। ਗੁਰਮੁਖਾਂ ਆਸਾ ਮਨਸਾ ਪੂਰ ਵਿਚ ਸੰਸਾਰਿਆ। ਆਪ ਬਣਾਏ ਸਾਚਾ ਬੰਸ, ਗੁਰਮੁਖ ਵਰੋਲੇ ਵਿਚ ਸਹੰਸਾ, ਦੁਸ਼ਟ ਸੰਘਾਰੇ ਜਿਉਂ ਕਾਹਨਾ ਕੰਸਾ, ਮਾਰੇ ਸ਼ਬਦ ਤੀਰ ਕਟਰਾਇਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਕਲਜੁਗ ਅੰਤਮ ਅੰਤ ਨਾ ਆਏ ਪਾਸਾ ਹਾਰਿਆ। ਨਾ ਆਏ ਪਾਸਾ ਹਾਰ ਸ਼ਬਦ ਸਹਾਰਿਆ। ਮਿਲਿਆ ਮੇਲ ਮੀਤ ਸੱਚਾ ਯਾਰ, ਨਰ ਹਰਿ ਹਰਿ ਨਰ ਗਿਰਧਾਰਿਆ। ਏਕਾ ਬਖ਼ਸ਼ੇ ਚਰਨ ਪਿਆਰ, ਹਉਮੇ ਹੰਗਤਾ ਰੋਗ ਨਿਵਾਰ, ਜੋਤ ਨਿਰੰਜਣ ਕਰ ਅਕਾਰਿਆ। ਸਾਚੀ ਸੰਗਤ ਪ੍ਰਭ ਦਰ ਦਵਾਰ, ਨਾਮ ਰੰਗਤ ਵਣਜ ਵਪਾਰ, ਚਾੜ੍ਹੇ ਰੰਗਤ ਭਰੇ ਭੰਡਾਰ, ਤੋਟ ਨਾ ਆਏ ਦੂਜੀ ਵਾਰਿਆ। ਹਰਿ ਹਰਿ ਸਹਾਈ ਜਿਉਂ ਨਾਨਕ ਅੰਗਦ, ਰੱਖੇ ਲਾਜ ਸਿਰ ਸ਼ਬਦ ਤਾਜ, ਮਾਰੇ ਸੋਹੰ ਅਵਾਜ਼, ਦਸਮ ਦਵਾਰੀ ਖੋਲ੍ਹੇ ਬੰਦ ਕਿਵਾੜਿਆ। ਖੋਲ੍ਹੇ ਬੰਦ ਕੁਆੜ ਦਇਆ ਕਮਾਇੰਦਾ। ਆਪੇ ਰਿਹਾ ਆਤਮ ਪਾੜ, ਪੰਜਾਂ ਧਾੜ ਪਰ੍ਹੇ ਹਟਾਇੰਦਾ। ਜੋਤ ਜਗੇ ਬਹੱਤਰ ਨਾੜ, ਦਰ ਘਰ ਸਾਚੇ ਦੇਵੇ ਵਾੜ, ਗੁਰਮੁਖ ਹੰਸ ਕਾਗ ਬਣਾਇੰਦਾ। ਦੂਈ ਦਵੈਤੀ ਸ਼ਰਅ ਸਰਾਇਤੀ ਦੇਵੇ ਸਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਸੁਹੇਲੇ, ਦਰ ਘਰ ਸਾਚੇ ਸਾਚੇ ਮੇਲੇ, ਮਿਲਿਆ ਮੇਲ ਚੜ੍ਹਿਆ ਸ਼ਬਦ ਤੇਲ, ਧਰਮ ਰਾਏ ਦੀ ਕਟੇ ਜੇਲ੍ਹ, ਦਰਗਾਹ ਸਾਚੀ ਸਾਚਾ ਧਾਮ ਇਕ ਸੁਹਾਏ, ਨਰ ਨਿਰੰਜਣਾ ਆਪ ਆਪਣੇ ਸੰਗ ਸਮਾਇੰਦਾ। ਆਪ ਆਪਣੇ ਸੰਗ ਸਮਾਏ ਨਿਰਗੁਣ ਰੂਪਿਆ। ਸਰਗੁਣ ਮਿਲਿਆ ਸਹਿਜ ਸੁਭਾਏ, ਕਿਰਪਾ ਕਰੇ ਵਡਾ ਸ਼ਾਹੋ ਭੂਪਿਆ। ਨਿਰਗੁਣ ਵੇਖੇ ਥਾਉਂ ਥਾਈਂ, ਨਾ ਕੋਈ ਜਾਣੇ ਅੰਧ ਅੰਧਕੂਪਿਆ। ਸਰਗੁਣ ਸਾਚਾ ਰਾਹ ਵਖਾਏ, ਆਪ ਆਪਣਾ ਸ਼ਬਦ ਜਣਾਏ, ਜੋਤੀ ਨੂਰ ਇਕ ਉਪਜਾਏ, ਦਇਆ ਕਮਾਏ ਆਪਨ ਆਪਿਆ। ਦੋਹਾਂ ਮੇਲਾ ਏਕਾ ਥਾਂਏ, ਪਾਰਬ੍ਰਹਮ ਬ੍ਰਹਮ ਧਾਰ ਏਕਾ ਏਕ ਏਕ ਹੋ ਜਾਏ, ਜਗੇ ਜੋਤ ਮਿਟੇ ਵਰਨ ਗੋਤ, ਘਰ ਸਾਚੇ ਸਤਿ ਸਰੂਪਿਆ। ਜੋਤੀ ਜੋਤ ਸਰੂਪ ਹਰਿ, ਆਪ ਸੁਹਾਏ ਆਪਣਾ ਘਰ, ਦੂਸਰ ਨਾ ਕੋਈ ਵੇਖੇ ਦਰ, ਨਾ ਕੋਈ ਦੇਵੇ ਨਾਮ ਸੁਗੰਧੀ ਸਾਚੀ ਧੂਪਿਆ। ਨਿਮਸਕਾਰ ਨਿਮਸਕਾਰ ਨਿਮਸਕਾਰ ਗੁਰ ਪੂਰਿਆ। ਨਿਮਸਕਾਰ ਦਰ ਘਰ ਸਾਚੇ ਸਾਚੀ ਅਨਹਦ ਤੂਰਿਆ। ਨਿਮਸਕਾਰ ਗਰੀਬ ਸਾਜਨ ਸਾਜਾ, ਦਰ ਦਵਾਰੇ ਹਾਜ਼ਰ ਹਜ਼ੂਰਿਆ। ਨਿਮਸਕਾਰ ਨਿਮਸਕਾਰ ਨਿਮਸਕਾਰ ਦੇਸ ਮਾਝੇ ਪ੍ਰਭ ਰਚਿਆ ਕਲਜੁਗ ਕਾਜਾ, ਸਤਿਜੁਗ ਮਾਰੇ ਆਪੇ ਵਾਜ਼ਾਂ, ਪਰਗਟ ਹੋਏ ਸਰਬ ਕਲਾ ਭਰਪੂਰਿਆ। ਬ੍ਰਹਮਾ ਸ਼ਿਵ ਵੇਖਣ ਦਰ ਦਰਵਾਜ਼ਾ, ਕਵਣ ਰਖਾਏ ਮਾਤ ਲਾਜਾ, ਸ਼ਬਦ ਉਡਾਏ ਸਾਚਾ ਬਾਜਾ, ਚਾਰੋਂ ਕੁੰਟ ਕਰੇ ਨੂਰਿਆ। ਪੀਤ ਪਿਤੰਬਰ ਸੋਹੇ ਸੀਸ ਤਾਜਾ, ਆਪ ਰਚਾਏ ਧਰਮ ਰਾਏ ਦਰ ਇਕ ਸਵੰਬਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਲ ਵੇਖ ਹਰਿ, ਲੱਖ ਚੁਰਾਸੀ ਲਾੜੀ ਮੌਤ ਤੇਰੀ ਡੋਲੀ ਪਾਏ, ਜੂਠ ਝੂਠ ਨਾਲ ਰਖਾਏ ਜਗਤ ਦਾਜਾ। ਜਗਤ ਜੰਜ਼ਾਲਾ ਝੂਠ ਮਾਤ ਪਸਾਰਿਆ। ਏਕਾ ਏਕ ਨਾਮ ਅਨੂਠ, ਜਗਤ ਤ੍ਰਿਸਨਾ ਦੇਵੇ ਰੋਗ ਨਿਵਾਰਿਆ। ਦਸ ਗਿਰਾਹ ਗੁਰਮੁਖ ਤੇਰੀ ਆਤਮ ਏਕਾ ਸੁਖ, ਭਰਮੇ ਭੁਲਾ ਸਰਬ ਸੰਸਾਰਿਆ। ਓਅੰਕਾਰਾ ਗਿਆ ਤੁਠ, ਮਿਲਿਆ ਮੇਲ ਨਰ ਹਰਿ ਕਰਤਾਰਿਆ। ਜੋਤੀ ਜੋਤ ਸਰੂਪ ਹਰਿ, ਆਤਮ ਦੁੱਖੜੇ ਦੇਵੇ ਮਾਰ, ਭਾਗ ਲਗਾਏ ਸਾਚੇ ਘਰ, ਪਵਣ ਮਸਾਣੀ ਚੁੱਕੇ ਡਰ, ਛਲ ਛਿਦਰ ਕਰੇ ਵਾੜਿਆ। ਹਾਲ ਬੇਹਾਲਾ ਦਰ ਪੁਕਾਰਿਆ। ਲੋਕਮਾਤ ਹੋਇਆ ਕੰਗਾਲਾ, ਨਾ ਕੋਈ ਦੀਸੇ ਜਗਤ ਦਲਾਲਾ, ਨੇਤਰ ਨੀਰ ਵਹਾਏ ਜ਼ਾਰੋ ਜ਼ਾਰਿਆ। ਲੁੱਟਿਆ ਜਾਏ ਜਗਤ ਧਨ ਮਾਲਾ, ਨਾ ਕੋਈ ਦੀਸੇ ਬਾਲੀ ਬਾਲਾ, ਕਵਣ ਕਰੇ ਸਦਾ ਪ੍ਰਿਤਪਾਲਾ, ਦਿਵਸ ਰੈਣ ਰਹੇ ਰਖਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਵਰ, ਸਦਾ ਭਰਿਆ ਰਹੇ ਭੰਡਾਰਿਆ। ਜਗਤ ਰੋਗ ਤਨ ਜਾਏ ਚੁਕ। ਹਉਮੇ ਚਿੰਤਾ ਮਿਟੇ ਸੋਗ, ਕਾਇਆ ਰੁਖੜਾ ਨਾ ਜਾਏ ਸੁੱਕ। ਮਿਲੇ ਮੇਲ ਧੁਰ ਸੰਜੋਗ, ਮਦਿਰਾ ਮਾਸ ਨਾ ਰਸਨਾ ਲਾਉਣਾ ਥੁੱਕ। ਦਰ ਘਰ ਸਾਚੇ ਲਗੇ ਭੋਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਜਗਤ ਵਰ, ਤਨ ਮੰਦਰ ਅੰਦਰ ਗੁਰਦੁਆਰਾ ਸਾਚਾ ਸੀਸ ਹਰਿ ਜਗਦੀਸ ਚਰਨ ਕਵਲ ਕਵਲ ਚਰਨ ਜਨ ਜਾਏ ਝੁੱਕ। ਚਵੀ ਤੱਤ ਤੱਤ ਉਪਾਇਆ। ਪੰਝੀ ਪ੍ਰਕਿਰਤੀ ਵਿਚ ਸਮਾਇਆ। ਪੰਚਾਂ ਬੰਧਨ ਆਪੇ ਲਾਇਆ। ਪੰਚਾਂ ਪਰਮਾਨੰਦਨ ਵਿਚ ਸਮਾਇਆ। ਚਵੀ ਸਲੋਕਾਂ ਨਾਲ ਗਾਇਆ। ਇਸ਼ਟ ਬੁਧ ਇਸ਼ਟ ਆਤਮ ਦ੍ਰਿਸ਼ਟ ਰਿਹਾ ਜਗਾਇਆ। ਸੁਰਤੀ ਮਨ ਮਨ ਸੁਰਤੀ ਹੋਈ fਭ੍ਰਸ਼ਟ, ਸਾਚਾ ਇਸ਼ਟ ਨਾ ਨਜ਼ਰੀ ਆਇਆ। ਵੇਖ ਵਖਾਣੇ ਸਾਰੀ ਸ੍ਰਿਸ਼ਟ, ਗਿਆਨ ਗੁਰ ਉਪਦੇਸ ਕਵਣ ਇਸ਼ਟ ਕਵਣ ਰਾਹ ਦਏ ਦਿਖਾਇਆ। ਮਾਨਸ ਦੇਹੀ ਹੋਈ ਨਸ਼ਟ, ਸੀਸ ਹੱਥ ਨਾ ਕਿਸੇ ਰਖਾਇਆ। ਲੱਖ ਚੁਰਾਸੀ ਮਾਨਸ ਦੇਹੀ ਅੰਤਮ ਵਾਰੀ ਏਕਾ ਕਸ਼ਟ, ਲਹਿਣਾ ਦੇਣਾ ਰਿਹਾ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਸਚ ਵਰ, ਸਾਚਾ ਰਾਹ ਰਿਹਾ ਵਖਾਇਆ। ਗੁਰ ਗੁਰ ਸ਼ਬਦ ਸ਼ਬਦ ਸਲੋਕ। ਮਨ ਮਨੂਆ ਨਾ ਸਕੇ ਰੋਕ। ਪੰਚ ਪੰਚਾਇਣੀ ਦੇਣੀ ਝੋਕ। ਸੁਖਮਨ ਨਾੜੀ ਟੇਡੀ ਢੋਕ। ਅਨਹਦ ਬਾਣੀ ਏਕਾ ਲੋਕ। ਜੋਤੀ ਜੋਤ ਸਰੂਪ ਹਰਿ, ਏਕਾ ਵਸੇ ਸਚ ਦਰ, ਵਸੇ ਹੱਸੇ ਹਰਿ ਨਰ ਦੇਵੇ ਦਵਾਏ ਨਾਮ ਮੋਖ। ਓਅੰਕਾਰ ਅਕਾਰ ਅਕਾਰਾ। ਸਗਲ ਸ੍ਰਿਸ਼ਟ ਹਰਿ ਪਸਾਰਾ। ਗੁਰਮੁਖਾਂ ਖੋਲ੍ਹੇ ਆਪੇ ਦ੍ਰਿਸ਼ਟ, ਦਿਵਸ ਰੈਣ ਮਿਟੇ ਧੁੰਦੂਕਾਰਾ। ਜੋਤੀ ਜੋਤ ਸਰੂਪ ਹਰਿ, ਏਕਾ ਵਸੇ ਸਚ ਘਰ, ਕਰਨਾ ਵਣਜ ਨਾਮ ਸੱਚਾ ਵਪਾਰਾ। ਆਪੇ ਕਰਨਾ ਕਰ ਵਿਚਾਰ, ਘਰ ਸਾਚੇ ਪਾਵੇ ਸਾਰਿਆ। ਆਤਮ ਖੁਲ੍ਹੇ ਬੰਦ ਕਿਵਾੜ, ਲੇਖਾ ਚੁਕੇ ਨੌਂ ਦਵਾਰਿਆ। ਮਿਟੇ ਤ੍ਰਿਸਨਾ ਤੱਤੀ ਹਾੜ, ਅੰਮ੍ਰਿਤ ਮਿਲੇ ਠੰਡੀ ਠਾਰਿਆ। ਦਰ ਦਵਾਰੇ ਦੇਵੇ ਵਾੜ, ਦਰ ਘਰ ਸਾਚੇ ਆਪ ਭੁਲਾ ਰਿਹਾ। ਅਗੇ ਪਿਛੇ ਮੀਤ ਮੁਰਾਰ, ਗੁਰ ਪੂਰਾ ਚਰਨ ਧਿਆਨ ਲਗਾ ਰਿਹਾ। ਸਾਚੇ ਪੌੜੇ ਦੇਵੇ ਚਾੜ੍ਹ, ਸ਼ਬਦ ਡੰਡਾ ਹੱਥ ਫੜਾ ਰਿਹਾ। ਅੱਗੇ ਵੇਖੇ ਧਰਮ ਅਖਾੜ, ਰਾਗ ਅਨਾਦਾ ਇਕ ਸੁਣਾ ਰਿਹਾ। ਪੁਰਖ ਅਬਿਨਾਸ਼ੀ ਸੋਹੇ ਸਾਚਾ ਲਾੜ, ਗੁਰਮੁਖ ਨਾਰੀ ਸੰਗ ਮਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੁੱਲਾ ਡੁੱਲ੍ਹਾ ਕਲਜੁਗ ਰੁੱਲਾ, ਭਾਗ ਲਗਾਏ ਕੁਲਾ, ਦੇਵੇ ਨਾਮ ਇਕ ਅਨਮੁੱਲਾ, ਸਾਚਾ ਰਾਹ ਬੇਪਰਵਾਹ ਅਗੰਮ ਅਥਾਹ ਸ਼ਬਦ ਤੂਰ, ਜੋਤੀ ਨੂਰ ਹਾਜ਼ਰ ਹਜ਼ੂਰ, ਸਚ ਸਲਾਹ ਜਗਤ ਮਲਾਹ ਆਸਾ ਮਨਸਾ ਪੂਰਿਆ। ਨਾਮ ਜਗਤ ਅਪਾਰ ਲੱਖ ਚੁਰਾਸੀਆ। ਜਨ ਭਗਤਾਂ ਕਰੇ ਪਿਆਰ, ਸਦ ਕਟੇ ਜਮ ਕੀ ਫਾਸੀਆ। ਦੇਵੇ ਏਕਾ ਏਕ ਹੁਲਾਰ, ਦਿਵਸ ਰੈਣ ਲਾਹੇ ਆਤਮ ਉਦਾਸੀਆ। ਪਵਣ ਉਨੰਜਾ ਛਤਰ ਝੁਲਾਰ, ਭਗਤ ਇਕਵੰਜਾ ਸ਼ਬਦ ਬਵੰਜਾ ਧਾਰ ਰਹਿਰਾਸੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਦੇਵੇ ਨਾਮ ਵਰ, ਗਾਉਣਾ ਸਵਾਸ ਸਵਾਸਿਆ। ਨਾਮ ਰਸ ਰਸਨ ਰਸ ਰਾਸ। ਪੁਰਖ ਅਬਿਨਾਸ਼ੀ ਲੇਖੇ ਲਾਏ ਮਾਤ ਗਰਭ ਅਗਨੀ ਵਾਸ ਦਸ ਦਸ ਮਾਸ। ਸਰਬ ਵਿਆਪੀ ਵੇਖੇ ਸਰਬ, ਰਸਨ ਤਜਾਉਣਾ ਮਦਿਰਾ ਮਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲਾ ਸਦਾ ਸਦ ਵਸੇ ਪਾਸ। ਆਸ ਪਾਸ ਚਾਰ ਕੁੰਟ ਦਹਿ ਦਿਸ਼ਾ ਨਾਲ ਧਾਰੀਆ। ਵੇਖ ਵਖਾਣੇ ਰਸਨ ਸਵਾਸ, ਅੰਦਰ ਬਾਹਰ ਗੁਪਤ ਜ਼ਾਹਰ ਕਾਇਆ ਪਿੰਜਰ ਹਡ ਨਾੜੀ ਮਾਸ ਰਕਤ ਬੂੰਦੀ ਆਪ ਉਪਾ ਰਿਹਾ। ਸਚ ਵਸਤ ਗੁਰਮੁਖ ਵਿਰਲੇ ਪਾਸ, ਗੁਰ ਪੂਰਾ ਜਿਸ ਦਵਾਰਿਆ। ਚਰਨ ਭਿਖਾਰੀ ਰਹੇ ਦਾਸ, ਦਰ ਦਵਾਰੀ ਹਰਿ ਬਹਾ ਰਿਹਾ। ਵੇਖ ਵਖਾਣੇ ਪ੍ਰਿਥਮੀ ਅਕਾਸ, ਗਗਨ ਮੰਡਲ ਵਿਚ ਸਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਪੂਰਨ ਕਰੇ ਆਸ। ਭਾਣਾ ਸਹਿਣਾ ਦਰਸ ਦਿਖਾਏ ਤੀਜੇ ਨੈਣਾ ਹਰਿ ਸੰਗਤ ਹਰਿਜਨ ਮਿਲ ਮਿਲ ਬਹਿਣਾ, ਕਾਮ ਕਾਮਨੀ ਕਰੇ ਨਾਸ। ਕਾਮ ਕਰੋਧ ਚੰਡਾਲ ਦਰ ਦਰਵਾਜਿਆ। ਮੋਹ ਲੋਭ ਨਾ ਕਰੇ ਬੇਹਾਲ, ਕਾਇਆ ਕਰੋਧ ਨਾ ਕਰੇ ਕੰਗਾਲਿਆ। ਸ਼ਬਦ ਵੱਜੇ ਸਾਚਾ ਤਾਲ, ਨਾਦ ਅਨਾਦਾ ਇਕ ਰਖਾ ਲਿਆ। ਅੰਮ੍ਰਿਤ ਆਤਮ ਸਰ ਲਵਾਏ ਛਾਲ, ਸਰ ਸਰੋਵਰ ਇਕ ਵਖਾ ਲਿਆ। ਦੁਰਮਤ ਮੈਲ ਧੋਵੇ ਤੋੜੇ ਜਗਤ ਜੰਜ਼ਾਲ, ਕਲਜੁਗ ਕਾਇਆ ਲਾਹੇ ਹੱਡਾਂ ਪਾਲਿਆ। ਅੱਠੇ ਪਹਿਰ ਕਰੇ ਰਖਵਾਲ, ਧੁਰ ਦਰਗਾਹੀ ਹਰਿ ਦਲਾਲ, ਦੇਵੇ ਨਾਮ ਸੱਚਾ ਧਨ ਮਾਲ, ਸਦਾ ਸਦ ਕਰੇ ਕਰਾਏ ਪ੍ਰਿਤਪਾਲਿਆ। ਨਾਮ ਦਾਤ ਗੁਰ ਦਰ ਸਾਚੇ ਪਾਉਣੀ। ਉਤਮ ਜ਼ਾਤ ਵਿਚ ਮਾਤ ਕਰਾਉਣੀ। ਮਿਲੇ ਮੇਲ ਪੁਰਖ ਬਿਧਾਤ, ਨੌਂ ਸੱਠ ਵੰਡ ਵੰਡਾਉਣੀ। ਸੋਹੰ ਸ਼ਬਦ ਵਡ ਕਰਾਮਾਤ, ਆਤਮ ਤ੍ਰਿਸ਼ਨਾ ਅਗਨ ਬੁਝਾਉਣੀ। ਦਰਸ ਦਿਖਾਏ ਹਰਿ ਬਹੁ ਭਾਂਤ, ਅਛਲ ਅਛੱਲ ਖੇਲ ਰਚਾਉਣੀ। ਅੰਮ੍ਰਿਤ ਪਿਆਏ ਬੂੰਦ ਸਵਾਂਤ, ਨਿਝਰ ਧਾਰਾ ਇਕ ਵਹਾਉਣੀ। ਬੈਠਾ ਦਿਸੇ ਇਕ ਇਕਾਂਤ, ਆਤਮ ਸੇਜਾ ਇਕ ਸੁਹਾਉਣੀ। ਆਪੇ ਹੋਏ ਭੈਣ ਭਰਾਤ, ਮਾਤ ਪਿਤ ਨਾ ਦੀਸੇ ਕੋਇ ਸਾਚੀ ਰੀਤ ਇਕ ਵਖਾਉਣੀ। ਨਾ ਕੋਈ ਦਿਵਸ ਨਾ ਕੋਈ ਰਾਤ, ਅਠੇ ਪਹਿਰ ਪਰਭਾਤ, ਸੰਞ ਸਵੇਰ ਏਕਾ ਧਾਰ ਬੰਨ੍ਹਾਉਣੀ। ਹਰਿਜਨ ਵੇਖੇ ਮਾਰ ਝਾਤ, ਮਿਟੇ ਵਰਨ ਗੋਤ ਕਲ ਜ਼ਾਤ ਪਾਤ, ਊਚਾਂ ਨੀਚਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਥਾਂ ਹਰਿ ਸਾਚੇ ਸਾਚੀ ਰਾਹ ਵਖਾਉਣੀ। ਪਰਗਟ ਹੋਏ ਪਕੜੇ ਬਾਂਹ, ਆਪ ਜਪਾਏ ਆਪਣਾ ਨਾਂ, ਹੰਸ ਬਣਾਏ ਫੜ ਫੜ ਕਾਂ, ਮਾਣਕ ਮੋਤੀ ਸਾਚੀ ਚੋਗ ਸੋਹੰ ਆਪਣੀ ਆਪ ਚੁਗਾਉਣੀ। ਕਲਜੁਗ ਤੇਰਾ ਅੰਤਮ ਜੋਗ, ਗੁਰਮੁਖਾਂ ਮੇਲਾ ਧੁਰ ਸੰਜੋਗ, ਸਤਿਜੁਗ ਰਸ ਲੈਣਾ ਭੋਗ, ਹਰਿ ਸੰਗਤ ਸਾਚੀ ਸੇਵ ਕਮਾਉਣੀ। ਜੋਤੀ ਜੋਤ ਸਰੂਪ ਹਰਿ, ਆਪੇ ਕਟੇ ਹਉਮੇ ਰੋਗ, ਚਰਨ ਪ੍ਰੀਤ ਇਕ ਰਖਾਉਣੀ। ਕਰਮ ਜਰਮ ਪ੍ਰਭ ਹੱਥ, ਦਇਆ ਕਮਾਇੰਦਾ। ਦੇਵੇ ਬੁਧ ਬਲ ਸਚ ਵੱਥ, ਸ਼ਬਦ ਰਥ ਇਕ ਚੜ੍ਹਾਇੰਦਾ। ਜਗਤ ਵਿਕਾਰਾ ਪਾਏ ਨੱਥ, ਸਗਲ ਵਿਕਾਰਾ ਦਏ ਮਥ, ਹੱਥ ਸਿਰ ਸਮਰਥ ਟਿਕਾਇੰਦਾ। ਸਗਲ ਵਸੂਰੇ ਜਾਇਣ ਲੱਥ, ਦਰ ਸਾਚਾ ਇਕ ਵਖਾਇੰਦਾ। ਜਗਤ ਮਹਿੰਮਾ ਸਦਾ ਅਕਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਰੰਗ ਸਮਾਇੰਦਾ। ਪੰਚਮ ਪੰਚਮ ਪੰਚਮ ਤ੍ਰੈ ਅਠ। ਕਿਸ਼ਨਾ ਪੱਖ ਹੋਏ ਕਠ। ਸ਼ੁਕਲਾ ਗਿੜੀ ਉਲਟੀ ਲੱਠ। ਰਕਤ ਬੂੰਦ ਹੋਈ ਭਠ। ਝੂਠਾ ਤਪਿਆ ਮਾਤ ਭੱਠ। ਹਰਿ ਹਰਿ ਹਰਿ ਜਨ ਨਿਮਾਣਾ ਦਰ ਦਵਾਰੇ ਗਿਆ ਢੱਠ। ਆਪ ਪਹਿਨਾਏ ਸ਼ਬਦ ਬਾਣੇ ਜੋਗ ਦੇਵੇ ਨਾਮ ਹਠ। ਸਾਚਾ ਵਕਤ ਹਰਿ ਸੁਹਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫਲ ਲਗਾਏ ਕਾਇਆ ਡਾਲ੍ਹ, ਦਿਵਸ ਰੈਣ ਕਰੇ ਪ੍ਰਿਤਪਾਲ। ਬੇਅੰਤ ਬਣਤ ਮੇਘ ਭਗਵੰਤ ਬਣਾਈਆ। ਜੀਵ ਜੰਤ ਸਾਧ ਸੰਤ, ਸਹਿਜ ਸੁਭਾਏ ਰਿਹਾ ਹਿਲਾਈਆ। ਦਰਸ ਦਿਖਾਏ ਇਕ ਇਕੰਤ, ਪੰਚਮ ਪੰਚਾਂ ਮੇਲ ਮਿਲਾਈਆ। ਪੰਚਮ ਪੰਚਮ ਕਰੇ ਭਸਮੰਤ, ਪੰਚਾ ਰੰਗਣ ਨਾਮ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਧਾਮ ਸੁਹਾਈਆ। ਪੰਚਮ ਚੜ੍ਹਿਆ ਰੰਗ ਪੰਚ ਗਰਾਮਿਆ। ਮਿਲਿਆ ਮੇਲ ਹਰਿ ਸਾਚੇ ਸੰਗ, ਨਾ ਲਾਏ ਕੋਈ ਦਾਮਿਆ। ਮਾਨਸ ਜਨਮ ਨਾ ਹੋਏ ਭੰਗ, ਮਿਟੇ ਰੈਣ ਅੰਧੇਰੀ ਸ਼ਾਮਿਆ। ਦਰ ਦਵਾਰਾ ਏਕਾ ਲੈਣਾ ਮੰਗ, ਕਿਰਪਾ ਕਰੇ ਅੰਤਰਯਾਮੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਸੁਹਾਏ ਬੰਕ ਦਵਾਰ, ਜੋਤ ਸਰੂਪੀ ਕਰ ਅਕਾਰ, ਸ਼ਬਦ ਸਰੂਪੀ ਵਡ ਭੰਡਾਰ, ਪਵਣ ਸਵਾਸੀ ਦਏ ਅਧਾਰ, ਸਦਾ ਸਦਾ ਸਦ ਸਤਿ ਸਰੂਪਿਆ। ਗੁਰ ਸੰਗਤ ਸਾਚਾ ਸਚ ਪਿਆਰ। ਉਤਮ ਨਾਤਾ ਵਿਚ ਸੰਸਾਰ। ਲੇਖਾ ਮੁਕੇ ਜ਼ਾਤਾਂ ਪਾਤਾਂ ਊਚਾਂ ਨੀਚਾਂ ਇਕ ਅਧਾਰ। ਸਾਚੀ ਮਿਲੇ ਸ਼ਬਦ ਸੁਗਾਤਾ, ਹਉਮੇ ਦੁੱਖੜਾ ਦਏ ਨਿਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚੇ ਦੇਵੇ ਵਰ, ਪੰਚਮ ਪੰਚਗਿਰਾਂ ਆਪ ਸੁਹਾਏ ਸਾਚਾ ਥਾਂ। ਬੰਕ ਦਵਾਰ ਹਰਿ ਕਰਤਾਰ ਏਕਾ ਏਕ ਜਨ ਭਗਤਾਂ ਟੇਕ, ਲੋਕਮਾਤ ਮਾਰ ਝਾਤ, ਆਪ ਆਪਣੀ ਰਖਾਏ ਛਾਂ। ਗੁਰਮੁਖ ਮੰਗੇ ਚਰਨ ਧੂੜ। ਤਨ ਮਨ ਕਾਇਆ ਮਾਟੀ ਰੰਗੇ, ਬਣੇ ਚਤੁਰ ਸੁਘੜ ਮੂੜ੍ਹੋ ਮੂੜ੍ਹ। ਸਚ ਇਸ਼ਨਾਨ ਆਤਮ ਸਰ ਸਾਚੀ ਗੰਗੇ, ਸ੍ਰਿਸ਼ਟ ਸਬਾਈ ਕੂੜੋ ਕੂੜ। ਆਦਿ ਜੁਗਾਦਿ ਜੁਗੋ ਜੁਗ ਨਾ ਹੋਵਣ ਨੰਗੇ, ਏਕਾ ਰੰਗਣ ਰੰਗ ਚੜ੍ਹਾਏ ਸ਼ਬਦ ਸਰੂਪੀ ਸਾਚਾ ਗੂੜ੍ਹ। ਇਕ ਦਵਾਰਾ ਗੁਰਮੁਖ ਸਾਚਾ ਆਤਮ ਅੰਦਰੇ ਅੰਦਰ ਮੰਗੇ, ਮਸਤਕ ਮਸਤਕ ਮਸਤਕ ਚਰਨ ਚਰਨ ਚਰਨ ਗੁਰ ਧੂੜ।

Leave a Reply

This site uses Akismet to reduce spam. Learn how your comment data is processed.