੧੬ ਚੇਤ ੨੦੧੪ ਬਿਕ੍ਰਮੀ ਕੈਪਟਨ ਬੰਤਾ ਸਿੰਘ ਦੇ ਗ੍ਰਹਿ ਇੱਕੀ ਪਰਿਵਾਰਾਂ ਦਾ ਇਕੱਠ ਹੋਇਆ ਪਿੰਡ ਪੰਜ ਗਰਾਂਈਆ ਜ਼ਿਲਾ ਗੁਰਦਾਸਪੁਰ
ਸਤਿ ਪੁਰਖ ਸੁਲਤਾਨ, ਏਕਾ ਏਕ ਏਕੰਕਾਰਿਆ। ਰੂਪ ਰੰਗ ਨਾ ਵੇਖੇ ਕੋਈ ਨਿਸ਼ਾਨ, ਦਿਸ ਕਿਸੇ ਨਾ ਆ ਰਿਹਾ। ਆਪੇ ਵੇਖੇ ਮਾਰ ਧਿਆਨ, ਵੇਖਣਹਾਰਾ ਆਪ ਅਖਵਾ ਰਿਹਾ। ਨਾ ਕੋਈ ਸ਼ਬਦ ਨਾ ਕੋਈ ਗਿਆਨ, ਨਾ ਕੋਈ ਵਿਦਿਆ ਕੋਲ ਰਖਾ ਰਿਹਾ। ਨਾ ਕੋਈ ਬ੍ਰਹਮ ਨਾ ਕਰੇ ਪਛਾਨ, ਪਾਰਬ੍ਰਹਮ ਆਪਣਾ ਆਪ ਉਪਾ ਰਿਹਾ। ਨਾ ਮਰੇ ਨਾ ਪਏ ਜੰਮ, ਲੱਖ ਚੁਰਾਸੀ ਨਾ ਕੋਈ ਰਖਾ ਰਿਹਾ। ਨਾ ਪਵਣ ਸਵਾਸੀ ਲਏ ਦਮ, ਨੇਤਰ ਨੀਰ ਨਾ ਕੋਇ ਵਹਾ ਰਿਹਾ। ਆਪੇ ਜਾਣੇ ਆਪਣਾ ਕੰਮ, ਸਾਧ ਸੰਤ ਨਾ ਕੋਈ ਨਾਲ ਰਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਆਪ ਅਖਵਾ ਰਿਹਾ। ਸਤਿ ਪੁਰਖ ਨਿਰੰਜਣ ਹਰਿ ਨਿਰੰਕਾਰ, ਏਕਾ ਏਕ ਅਖਵਾਇਆ। ਸਾਚਾ ਮੰਦਰ ਕਰ ਤਿਆਰ, ਥਿਰ ਘਰ ਨਾਉਂ ਰਖਾਇਆ। ਛੱਪਰ ਛੰਨ ਨਾ ਕੋਈ ਦੀਵਾਰ, ਬਾਡੀ ਕੋਈ ਨਾ ਲਾਇਆ। ਨਾ ਕੋਈ ਸਾਧ ਮੀਤ ਮੁਰਾਰ, ਨਾ ਕੋਈ ਸੰਗ ਨਿਭਾਇਆ। ਨਾ ਕੋਈ ਪੰਡਤ ਕਾਸ਼ੀ ਵੇਖੇ ਵੇਦ ਵਿਚਾਰ, ਮੁੱਲਾ ਪੀਰ ਸ਼ੇਖ਼ ਮੁਸਾਇਕ ਪੀਰ ਦਸਤਗੀਰ ਕੋਈ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਏਕਾ ਧਾਮ ਸੁਹਾਇਆ। ਏਕਾ ਰੂਪ ਹਰਿ ਸ਼ਾਬਾਸ਼, ਆਪਣਾ ਆਪ ਉਪਾਇਆ। ਆਦਿ ਅੰਤ ਨਾ ਜਾਏ ਵਿਨਾਸ, ਏਕਾ ਧਾਮ ਸੁਹਾਇਆ। ਸਾਚੇ ਮੰਡਲ ਪਾਵੇ ਰਾਸ, ਸਾਧ ਸੰਤ ਵੇਖਣ ਕੋਇ ਨਾ ਜਾਇਆ। ਨਾ ਕੋਈ ਪ੍ਰਿਥਮੀ ਨਾ ਕੋਈ ਆਕਾਸ਼, ਚੰਦ ਸੂਰਜ ਕੋਈ ਦਿਸ ਨਾ ਆਇਆ। ਨਾ ਕੋਈ ਦਿਵਸ ਨਾ ਕੋਈ ਰਾਤ, ਨਾ ਕੋਈ ਬਰਸ ਨਾ ਕੋਈ ਮਾਸ, ਘੜੀ ਪਲ ਨਾ ਕੋਈ ਗਿਣਾਇਆ। ਨਾ ਕੋਈ ਦਾਸੀ ਨਾ ਕੋਈ ਦਾਸ, ਨਾ ਕੋਈ ਸੇਵਕ ਸੇਵ ਕਮਾਇਆ। ਨਾ ਕੋਈ ਰਸਨ ਨਾ ਸਵਾਸ, ਬੱਤੀ ਦੰਦ ਨਾ ਕੋਈ ਰਖਾਇਆ। ਆਪ ਆਪਣੇ ਵਿਚ ਰੱਖਿਆ ਵਾਸ, ਆਪਣਾ ਬੈਠਾ ਮੁਖ ਛੁਪਾਇਆ। ਏਕਾ ਏਕ ਧੁਰ ਧਰਵਾਸ, ਘਰ ਸਾਚੇ ਆਪ ਰਖਾਇਆ। ਪਾਰਬ੍ਰਹਮ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਨਾਉਂ ਰਖਾਇਆ। ਸਤਿ ਪੁਰਖ ਨਿਰੰਜਣ ਏਕਾ ਨਾਉਂ, ਹਰਿ ਆਪਣਾ ਆਪ ਉਪਾਇਆ। ਬੇਅੰਤ ਬੇਅੰਤ ਬੇਅੰਤ ਅਗੰਮ ਅਥਾਹੋ, ਅਲਖ ਅਲਖਣਾ ਲਿਖ ਨਾ ਸਕੇ ਕੋਈ ਰਾਇਆ। ਵਡ ਦਾਤਾ ਬੇਪਰਵਾਹੋ, ਸਾਚੇ ਸਿੰਘਾਸਣ ਆਸਣ ਲਾਇਆ। ਆਪੇ ਕਰੇ ਆਪਣਾ ਆਪ ਨਿਆਉਂ, ਆਪਣਾ ਲੇਖਾ ਆਪ ਲਿਖਾਇਆ। ਆਪੇ ਪਕੜੇ ਆਪਣੀ ਬਾਹੋਂ, ਆਪ ਆਪਣਾ ਸੰਗ ਰਲਾਇਆ। ਆਪੇ ਪਿਤਾ ਆਪੇ ਮਾਉਂ, ਪਿਤਾ ਪੂਤ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਸਾਚਾ ਵੇਸ ਕਰਾਇਆ। ਸਤਿ ਪੁਰਖ ਨਿਰੰਜਣ ਏਕਾ ਵੇਸ, ਆਪਣਾ ਆਪ ਕਰਾਇਆ। ਆਪੇ ਕਰੇ ਆਪਣਾ ਵੇਸ, ਆਪੇ ਰਿਹਾ ਅਲਖ ਜਗਾਇਆ। ਨਾ ਕੋਈ ਦਿਸੇ ਧਾਰੀ ਕੇਸ, ਮੂੰਡ ਮੁੰਡਾਇਆ ਦਿਸ ਨਾ ਆਇਆ। ਨਾ ਕੋਈ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਕਰੋੜ ਤੇਤੀਸਾ ਨਾ ਬਣਤ ਬਣਾਇਆ। ਨਾ ਕੋਈ ਗੁਰ ਪੀਰ ਸਾਧ ਸੰਤ ਦਏ ਉਪਦੇਸ, ਖਾਣੀ ਬਾਣੀ ਨਾ ਕੋਈ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਨਿਰੰਜਣ ਏਕਾ ਘਰ ਆਪਣਾ ਆਪ ਵਸਾਇਆ। ਸਤਿ ਪੁਰਖ ਨਿਰੰਜਣ ਸਾਚਾ ਘਰ, ਏਕਾ ਏਕ ਵਸਾਇਆ। ਕਿਸੇ ਦਿਸ ਨਾ ਆਏ ਸਾਚਾ ਦਰ, ਦਰਵਾਜ਼ਾ ਇਕ ਰਖਾਇਆ। ਨਾ ਕੋਈ ਨਾਰੀ ਨਾ ਕੋਈ ਨਰ, ਨਰਾਇਣ ਨੈਣ ਨਾ ਵੇਖਣ ਪਾਇਆ। ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਲਾੜੀ ਮੌਤ ਨਾ ਦੇਵੇ ਡਰ, ਧਰਮ ਰਾਏ ਨਾ ਲੇਖ ਚੁਕਾਇਆ। ਅੱਖਰ ਵੱਖਰ ਨਾ ਜਾਏ ਪੜ੍ਹ, ਨਾ ਕੋਈ ਵਿਦਿਆ ਰਿਹਾ ਅਲਾਇਆ। ਨਾ ਕੋਈ ਸੀਸ ਨਾ ਕੋਈ ਧੜ, ਪੰਜ ਤਤ ਦਿਸ ਨਾ ਆਇਆ। ਉਪਰ ਨਾ ਕੋਈ ਵੇਖੇ ਚੜ੍ਹ, ਸਾਧ ਸੰਤ ਬੈਠੇ ਧੂਣੀਆਂ ਤਾਇਆ। ਅੰਤਮ ਮੇਟੇ ਗੋਰ ਮੜ੍ਹ, ਸਾਢੇ ਤਿੰਨ ਹੱਥ ਸੀਂ ਵੰਡਾਇਆ। ਪੁਰਖ ਅਗੰਮ ਅਗੰਮਾ ਆਪਣੇ ਧਾਮ ਆਪੇ ਬੈਠਾ ਚੜ੍ਹ, ਥਿਰ ਘਰ ਆਸਣ ਲਾਇਆ। ਆਪ ਬਣਾਏ ਅਪਣਾ ਗੜ੍ਹ, ਕਿਲ੍ਹਾ ਕੋਟ ਨਾਉਂ ਰਖਾਇਆ। ਆਪਣਾ ਘਾੜਨ ਆਪੇ ਘੜ, ਆਪ ਆਪਣੀ ਸੇਜ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਸਤਿ ਸਤਿਵਾਦ, ਸਤਿ ਸਰੂਪੀ ਆਪ ਸਮਾਇਆ। ਸਤਿ ਸਰੂਪੀ ਸਤਿ ਸਤਿਵਾਦ, ਏਕਾ ਏਕ ਰਖਾਇਆ। ਆਪੇ ਸ਼ਾਹ ਆਪੇ ਭੂਪ, ਆਪ ਆਪਣੀ ਕਲ ਵਰਤਾਇਆ। ਆਪੇ ਜਾਣੇ ਆਪਣੀ ਕੂਟ, ਆਪਣੀ ਦਿਸ਼ਾ ਵੇਖ ਵਖਾਇਆ। ਆਪਣਾ ਹੁਲਾਰਾ ਰਿਹਾ ਝੂਟ, ਆਪੇ ਰਿਹਾ ਦਵਾਇਆ। ਆਪ ਆਪਣੇ ਉਤੇ ਗਿਆ ਤੁੱਠ, ਆਪਣਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਏਕਾ ਘਰ, ਏਕਾ ਬੰਕ ਸੁਹਾਇਆ। ਸਤਿ ਪੁਰਖ ਨਿਰੰਜਣ ਏਕਾ ਬੰਕ, ਦਰ ਦਵਾਰ ਖੁਲ੍ਹਾਇਆ। ਨਾ ਕੋਈ ਰਾਓ ਨਾ ਕੋਈ ਰੰਕ, ਜ਼ਾਤ ਪਾਤ ਦਿਸ ਨਾ ਆਇਆ। ਨਾ ਕੋਈ ਢੋਲਕ ਛੈਣਾ ਵਜਾਏ ਡੰਕ, ਰਾਗ ਨਾਦ ਨਾ ਕੋਈ ਗਾਇਆ। ਮਤ ਬੁਧ ਨਾ ਮਨੂਆ ਮਨਕ, ਹੱਡ ਮਾਸ ਨਾੜੀ ਬੁੱਤ ਦਿਸ ਨਾ ਆਇਆ। ਆਪਣਾ ਖੇਲ ਖੇਲੇ ਬਾਰ ਅੰਕ, ਆਪ ਆਪਣੇ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਸਾਚਾ ਸਰ ਇਕ ਸੁਹਾਇਆ। ਸਾਚਾ ਸਰ ਹਰਿ ਦਵਾਰ, ਏਕਾ ਏਕ ਰਖਾਇਆ। ਆਪ ਆਪਣਾ ਭਰ ਭੰਡਾਰ, ਆਪੇ ਰਿਹਾ ਵਰਤਾਇਆ। ਆਪੇ ਪਾਵਣਹਾਰਾ ਸਾਰ, ਆਪ ਆਪਣਾ ਭੇਵ ਛੁਪਾਇਆ। ਨਾ ਕੋਈ ਦਿਸੇ ਨੌ ਦਵਾਰ, ਦਸਮ ਦਵਾਰ ਨਾ ਬਣਤ ਬਣਾਇਆ। ਚੌਥਾ ਪਦ ਚੌਥਾ ਘਰ ਨਾ ਲਿਆ ਉਸਾਰ, ਨਾ ਕੋਈ ਰਾਹ ਵਖਾਇਆ। ਪੰਚਮ ਬੋਲ ਨਾ ਧੁਨਕਾਰ, ਨਾਦ ਅਨਾਦਾ ਨਾ ਕੋਇ ਵਜਾਇਆ। ਛੱਪਰੀ ਛੰਨ ਨਾ ਕਰ ਤਿਆਰ, ਮੰਦਰ ਅੰਦਰ ਨਾ ਕੋਈ ਵਖਾਇਆ। ਸਤਿ ਪੁਰਖ ਨਿਰੰਜਣ ਜੋਤ ਅਕਾਰ, ਜੋਤੀ ਨੂਰ ਸਬਾਇਆ। ਨਾ ਕੋਈ ਧੂੰਆਂ ਧੁੰਦੂਕਾਰ, ਆਕਾਸ਼ ਪਰਕਾਸ਼ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਘਰ, ਥਿਰ ਘਰ ਨਾਉਂ ਰਖਾਇਆ। ਸਾਚਾ ਦਰ ਦਸਮ ਦਵਾਰ, ਏਕਾ ਏਕ ਬਣਾਇਆ। ਆਪੇ ਵਸਿਆ ਨਰ ਨਿਰੰਕਾਰ, ਨਿਰਗੁਣ ਰੂਪ ਸਮਾਇਆ। ਸਰਗੁਣ ਭੇਵ ਨਾ ਪਾਏ ਕੋਈ ਸੰਸਾਰ, ਗੁਰ ਪੀਰ ਸਾਧ ਸੰਤ ਪ੍ਰਭ ਸਾਚੇ ਸੇਵਾ ਲਾਇਆ। ਆਪੇ ਵਸਿਆ ਸਭ ਤੋਂ ਬਾਹਰ, ਘਟ ਘਟ ਆਪੇ ਵੇਖ ਵਖਾਇਆ। ਆਪ ਬਣਾਏ ਮਹੱਲ ਅਟੱਲ ਅਚੱਲ ਉਚ ਮੁਨਾਰ, ਆਪ ਆਪਣੀ ਸੇਵ ਕਮਾਇਆ। ਨਾ ਕੋਈ ਲਾਏ ਇੱਟ ਗਾਰਾ, ਨਾ ਕੋਈ ਜੋੜ ਜੁੜਾਇਆ। ਆਪ ਆਪਣਾ ਕਰ ਪਸਾਰਾ, ਆਪਣਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਸਤਿ ਸਤਿਵਾਦ ਏਕਾ ਏਕ ਰਖਾਇਆ। ਸਤਿ ਪੁਰਖ ਨਿਰੰਜਣ ਸਤਿ ਸੰਤੋਖ, ਏਕ ਏਕ ਵਖਾਇਆ। ਨਾ ਕੋਈ ਮੁਕਤੀ ਨਾ ਕੋਈ ਮੋਖ, ਸੁਰਗ ਨਰਕ ਨਾ ਕੋਈ ਵਖਾਇਆ। ਨਾ ਕੋਈ ਹਰਖ ਨਾ ਕੋਈ ਸੋਗ, ਚਿੰਤਾ ਆਲਸ ਨਿੰਦਰਾ ਵਿਚ ਨਾ ਆਇਆ। ਨਾ ਕੋਈ ਰਸਨਾ ਨਾ ਕੋਈ ਭੋਗ, ਨਾ ਕੋਈ ਸੰਜੋਗ ਹੰਢਾਇਆ। ਨਾ ਕੋਈ ਸ਼ਬਦ ਨਾ ਕੋਈ ਚੋਗ, ਨਾ ਜਿਹਵਾ ਰਿਹਾ ਹਿਲਾਇਆ। ਨਾ ਕੋਈ ਦਰਸ ਦਏ ਅਮੋਘ, ਤ੍ਰਿਪਤ ਨਾ ਕੋਈ ਕਰਾਇਆ। ਆਪੇ ਜਾਣੇ ਆਪਣੀ ਮੌਜ, ਆਪ ਆਪਣੇ ਘਰ ਵਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਸਾਚੇ ਧਾਮ ਸੁਹਾਇਆ। ਸਾਚਾ ਧਾਮ ਪੁਰਖ ਅਬਿਨਾਸ਼, ਏਕਾ ਏਕ ਰਖਾਇਆ। ਆਪੇ ਕਰਿਆ ਆਪਣਾ ਵਾਸ, ਇਕ ਵਸੇਰ ਰਖਾਇਆ। ਆਪੇ ਹੋਇਆ ਦਾਸਨ ਦਾਸ, ਆਪ ਆਪਣੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੀ ਦੇਵ ਨਾ ਕੋਈ ਰਖਾਇਆ। ਦੇਵੀ ਦੇਵ ਨਾ ਕੋਈ ਦਵਾਰ, ਹਰਿ ਆਪਣੇ ਰੰਗ ਸਮਾਇਆ। ਵਿਸ਼ਨੂੰ ਵੰਸੀ ਨਾ ਕਰ ਆਕਾਰ, ਨਾ ਕੋਈ ਰੂਪ ਵਟਾਇਆ। ਸ਼ਿਵ ਸ਼ੰਕਰ ਨਾ ਮੰਗੇ ਦਰ ਭਿਖਾਰ, ਬਾਸ਼ਕ ਤਸ਼ਕਾ ਨਾ ਗਲ ਲਟਕਾਇਆ। ਬ੍ਰਹਮਾ ਨੇਤਰ ਵੇਖੇ ਉਘਾੜ, ਚਾਰੇ ਮੁਖ ਨਾ ਰਸਨਾ ਗਾਇਆ। ਆਪ ਆਪਣੇ ਘਰ ਆਇਆ ਵਾੜ, ਆਪਣੀ ਬਣਤ ਬਣਾਇਆ। ਆਪੇ ਲਾੜੀ ਆਪੇ ਲਾੜ, ਕੰਤਾ ਨਾਰੀ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਏਕਾ ਅੰਜਨ ਨੇਤਰ ਪਾਇਆ। ਸਾਚਾ ਅੰਜਨ ਹਰਿ ਨਿਰੰਕਾਰ, ਆਪਣੇ ਨੇਤਰ ਪਾਇਆ। ਆਪੇ ਸੱਜਣ ਮੀਤ ਮੁਰਾਰ, ਮੀਤ ਮੁਰਾਰਾ ਆਪ ਅਖਵਾਇਆ। ਆਪੇ ਦਰ ਆਪੇ ਦਰਬਾਰ, ਦਰ ਦਰਬਾਰ ਸੇਵ ਕਮਾਇਆ। ਆਪੇ ਤਖ਼ਤ ਸੁਲਤਾਨ ਸਚ ਸਰੋਵਰ, ਸਿਕਦਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਘਰ ਸੱਤਵੇਂ ਬੈਠਾ ਆਸਣ ਲਾਇਆ। ਹਰਿ ਸਾਜਣ ਜਗ ਮੀਤੜਾ, ਏਕਾ ਏਕ ਅਖਵਾਏ। ਜੁਗ ਜੁਗ ਚਲਾਏ ਸਾਚੀ ਰੀਤੜਾ, ਆਪ ਆਪਣੀ ਜੋਤ ਜਗਾਏ। ਜੀਵ ਜੰਤ ਭੰਨੇ ਕੌੜਾ ਰੀਠੜਾ, ਸ਼ਬਦ ਖੰਡਾ ਹੱਥ ਉਠਾਏ। ਜਨ ਭਗਤਾਂ ਦੇਵੇ ਨਾਮ ਅਨਡੀਠੜਾ, ਲਿਖਣ ਪੜ੍ਹਨ ਵਿਚ ਨਾ ਆਏ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠੜਾ, ਉਤਰ ਕਦੇ ਨਾ ਜਾਏ। ਰਸਨਾ ਜਿਹਵਾ ਫਲ ਖਵਾਏ ਮੀਠੜਾ, ਹਰਿ ਨਾਉਂ ਨਾਂ ਰਖਾਏ। ਅੰਮ੍ਰਿਤ ਆਤਮ ਨਾਮ ਨਿਧਾਨ ਗੁਰਮੁਖ ਵਿਰਲੇ ਪੀਤੜਾ, ਦਿਵਸ ਰੈਣ ਖੁਮਾਰ ਰਖਾਏ। ਦੋ ਜਹਾਨੀ ਆਪੇ ਜੀਤੜਾ, ਜੁਗ ਜੁਗ ਮੇਲ ਮਿਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਖਾਧਾਰੀ ਭੇਖ ਵਟਾਏ। ਹਰਿ ਸਾਚਾ ਜਗ ਮੀਤੜਾ, ਵਾਲੀ ਦੋ ਜਹਾਨਿਆ। ਜਨ ਭਗਤਾਂ ਪਰਖੇ ਨੀਤੜਾ, ਵੇਖ ਵਖਾਏ ਕਾਇਆ ਮੰਦਰ ਸਚ ਮਕਾਨਿਆ। ਆਪੇ ਜਾਣੇ ਆਪਣਾ ਕੀਤੜਾ, ਵਜਾਏ ਨਾਦ ਅਨਾਹਦ ਧੁਨ ਸਾਚੀ ਬਾਣੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ ਮਹਾਨਿਆ। ਜੁਗ ਜੁਗ ਖੇਲੇ ਖੇਲ, ਹਰਿ ਨਿਰੰਕਾਰਿਆ। ਜਨ ਭਗਤਾਂ ਲਏ ਮੇਲ, ਵਿਚ ਸੰਸਾਰਿਆ। ਜੋਤ ਨਿਰੰਜਣ ਚਾੜ੍ਹੇ ਤੇਲ, ਹਰਿ ਜੀ ਸੇਵਾ ਲਾ ਰਿਹਾ। ਆਪੇ ਵਸਿਆ ਰੰਗ ਨਵੇਲ, ਦਿਸ ਕਿਸੇ ਨਾ ਆ ਰਿਹਾ। ਆਪੇ ਗੁਰ ਆਪੇ ਚੇਲ, ਆਪੇ ਗੋਬਿੰਦ ਰੂਪ ਵਟਾ ਲਿਆ। ਲੱਖ ਚੁਰਾਸੀ ਮਾਇਆ ਮਮਤਾ ਜੂਠੀ ਝੂਠੀ ਖੇਲ, ਹਰਿ ਕਾ ਨਾਉਂ ਭੇਵ ਨਾ ਪਾ ਲਿਆ। ਅੰਤਮ ਧਰਮ ਰਾਏ ਦੀ ਸੁੱਟੇ ਜੇਲ੍ਹ, ਨਾ ਕੋਈ ਕਿਸੇ ਬਚਾ ਲਿਆ। ਗੁਰਮੁਖ ਸਾਚੇ ਸੱਜਣ ਸੁਹੇਲ, ਪ੍ਰਭ ਜੋਤੀ ਸੀਸ ਝੁਕਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਖਾਧਾਰੀ ਭੇਖ ਵਟਾ ਲਿਆ। ਭੇਖਾਧਾਰੀ ਹਰਿ ਅਬਿਨਾਸ਼ਾ, ਜੁਗ ਜੁਗ ਭੇਖ ਵਟਾਇੰਦਾ। ਵੇਖੇ ਖੇਲ ਪ੍ਰਿਥਮੀ ਆਕਾਸ਼ਾ, ਦਿਸ ਕਿਸੇ ਨਾ ਆਇੰਦਾ। ਲੱਖ ਚੁਰਾਸੀ ਤੇਰਾ ਵੇਖੇ ਅੰਤ ਤਮਾਸ਼ਾ, ਕਲਜੁਗ ਧਾਰ ਵਹਾਇੰਦਾ। ਨਾ ਕੋਈ ਮੰਡਲ ਨਾ ਕੋਈ ਰਾਸਾ, ਮੰਡਪ ਨਾ ਕੋਈ ਸੁਹਾਇੰਦਾ। ਗੁਰਮੁਖ ਸਾਚਾ ਹੋਏ ਦਾਸੀ ਦਾਸਾ, ਦਾਸਨ ਦਾਸ ਆਪ ਅਖਵਾਇੰਦਾ। ਏਕਾ ਨਾਮ ਗੁਰ ਚਰਨ ਰੱਖੇ ਭਰਵਾਸਾ, ਗੋਬਿੰਦ ਸਾਚਾ ਮੇਲ ਮਿਲਾਇੰਦਾ। ਨਿਝ ਘਰ ਆਤਮ ਰੱਖੇ ਵਾਸਾ, ਵਿਛੜ ਕਦੇ ਨਾ ਜਾਇੰਦਾ। ਚਰਨ ਪ੍ਰੀਤੀ ਧੁਰ ਭਰਵਾਸਾ, ਦੋ ਜਹਾਨਾਂ ਪਾਰ ਕਰਾਇੰਦਾ। ਲੇਖੇ ਲਾਏ ਨਾੜੀ ਹੱਡ ਕਾਇਆ ਮਾਸਾ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਰੂਪ ਵਟਾਇੰਦਾ। ਰੂਪ ਵਟਾਏ ਹਰਿ ਅਗੰਮਾ, ਅਕਲ ਕਲਾ ਵਰਤਾਈਆ। ਪੰਜ ਤਤ ਰਲਾਏ ਨਾੜੀ ਚੰਮਾ, ਅੱਠਾਂ ਤਤਾਂ ਸੰਗ ਰਲਾਈਆ। ਮਨ ਮਤ ਬੁਧ ਰਹਾਏ ਬਿਨ ਬਿਨ ਥੰਮ੍ਹਾ, ਦਿਸ ਕਿਸੇ ਨਾ ਆਈਆ। ਤ੍ਰੈਗੁਣ ਮਾਇਆ ਤੇਰਾ ਤਾਮਾ, ਆਪੇ ਰਿਹਾ ਬਣਾਈਆ। ਨਾਮ ਅਨਮੁਲਾ ਏਕਾ ਨਾਮਾ, ਹਰਿ ਆਪਣਾ ਨਾਉਂ ਰਖਾਈਆ। ਮੇਟ ਮਿਟਾਏ ਅੰਧੇਰੀ ਰੈਣ ਸ਼ਾਮਾ, ਜਿਸ ਜਨ ਆਪਣੀ ਬੂਝ ਬੁਝਾਈਆ। ਸ਼ਬਦ ਵਜਾਏ ਸਚ ਦਮਾਮਾ, ਅੰਦਰ ਮੰਦਰ ਕਰੇ ਜਣਾਈਆ। ਧੁਨ ਆਤਮਕ ਸੁਣਾਏ ਸਾਚੇ ਕਾਨਾ, ਸੁਣਨਹਾਰ ਆਪ ਅਖਵਾਈਆ। ਬਜਰ ਕਪਾਟੀ ਤੋੜ ਤੁੜਾਨਾ, ਸਾਚੀ ਹਾਟੀ ਇਕ ਵਖਾਈਆ। ਔਖੀ ਘਾਟੀ ਇਕ ਚੜ੍ਹਾਨਾ, ਗੁਰ ਸ਼ਬਦੀ ਮੇਲ ਮਿਲਾਈਆ। ਸ਼ਬਦ ਗੁਰ ਜੋਧਾ ਸੂਰ ਬਲੀ ਬਲਵਾਨਾ, ਹਰਿ ਗੋਬਿੰਦ ਰੂਪ ਸਮਾਈਆ। ਗੋਬਿੰਦ ਰੂਪ ਸ੍ਰੀ ਭਗਵਾਨਾ, ਸਚ ਸਿੰਘਾਸਣ ਬੈਠਾ ਆਸਣ ਲਾਈਆ। ਵੇਖੇ ਖੇਲ ਵਿਚ ਜਹਾਨਾਂ, ਆਵਣ ਜਾਵਣ ਰਚਨ ਰਚਾਈਆ। ਗੁਰਮੁਖ ਸਾਚੇ ਚਤਰ ਸੁਘੜ ਸਿਆਣਾ, ਆਪ ਆਪਣੀ ਬੂਝ ਬੁਝਾਈਆ। ਇਕ ਸੁਣਾਏ ਨਾਮ ਤਰਾਨਾ, ਆਪ ਆਪਣਾ ਆਪੇ ਗਾਈਆ। ਹੱਥੀਂ ਬੰਨ੍ਹੇ ਸਗਨੀ ਗਾਨਾ, ਸਾਚਾ ਮੰਗਲ ਇਕ ਸੁਣਾਈਆ। ਆਤਮ ਸੇਜਾ ਹਰਿ ਸੁਹਾਨਾ, ਹਰਿ ਸਾਚੇ ਆਪ ਵਛਾਈਆ। ਸ਼ਬਦ ਰੰਗੀਲਾ ਪਲੰਘ ਬਣਾਨਾ, ਪਾਵਾ ਚੂਲ ਨਾ ਕੋਈ ਰਖਾਈਆ। ਤਖ਼ਤ ਤਾਜ ਸੀਸ ਜਗਦੀਸ਼ ਹਰਿ ਸੁਲਤਾਨਾਂ, ਆਪਣਾ ਆਪ ਟਿਕਾਈਆ। ਆਪੇ ਹੋਏ ਮਿਹਰਵਾਨਾ, ਦਇਆਨਿਧ ਦਇਆਵਾਨ ਆਪ ਅਖਵਾਈਆ। ਆਪ ਝੁਲਾਏ ਸਚ ਨਿਸ਼ਾਨਾ, ਧਰਮ ਨਿਸ਼ਾਨਾ ਇਕ ਵਖਾਈਆ। ਗੁਰਮੁਖ ਸਾਚੇ ਮੇਲ ਮਿਲਾਨਾ, ਸੁਰਤ ਸਵਾਣੀ ਲਏ ਪਰਨਾਈਆ। ਸ਼ਬਦ ਕੰਤ ਘਰ ਸਾਚੇ ਪਾਨਾ, ਆਤਮ ਵੱਜੀ ਇਕ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਭੇਖਾਧਾਰੀ ਰਿਹਾ ਭੇਖ ਵਟਾਈਆ। ਭੇਖਾਧਾਰੀ ਭੇਖ ਅਵੱਲਾ, ਅਕਲ ਕਲਾ ਭਰਪੂਰਾ। ਆਪੇ ਵਸਿਆ ਨਿਹਚਲ ਧਾਮ ਅਟੱਲਾ, ਵਡ ਦਾਤਾ ਜੋਧਾ ਸੂਰਾ। ਪਾਵੇ ਸਾਰ ਜਲਾ ਥਲਾ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵੇਖ ਵਖਾਏ ਪਸਾਰਾ ਕੂੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਬਖ਼ਸ਼ੇ ਮਸਤਕ ਧੂੜਾ। ਮਸਤਕ ਧੂੜੀ ਹਰਿ ਇਸ਼ਨਾਨ, ਜਨ ਭਗਤਾਂ ਆਪ ਕਰਾਇੰਦਾ। ਕਾਇਆ ਰੰਗਣ ਚਾੜ੍ਹੇ ਗੂੜ੍ਹੀ, ਸਚ ਲਲਾਰੀ ਆਪ ਅਖਵਾਇੰਦਾ। ਨਾਤਾ ਤੋੜੇ ਕੂੜੋ ਕੂੜੀ, ਪੰਚ ਵਿਕਾਰਾ ਨੇੜ ਨਾ ਆਇੰਦਾ। ਧਰਮ ਰਾਏ ਕਟੇ ਜੂੜੀ, ਲੱਖ ਚੁਰਾਸੀ ਫੰਦ ਕਟਾਇੰਦਾ। ਮਨਮੁਖ ਮੁਗਧ ਨਾ ਜਾਨਣ ਮੂੜ੍ਹੀ, ਪ੍ਰਭ ਕਾ ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਅਲਖ ਜਗਾਇੰਦਾ। ਜੁਗ ਜੁਗ ਅਲਖ ਹਰਿ ਜਗਾਏ, ਲੋਕਮਾਤ ਫੇਰਾ ਪਾਇਆ। ਹਰਿਜਨ ਸਾਚੇ ਲਏ ਜਗਾਏ, ਦਿਵਸ ਰੈਣ ਵੇਖ ਵਖਾਇਆ। ਪਰਗਟ ਹੋ ਪਰਤੱਖ ਦਰਸ ਦਿਖਾਏ, ਜਿਸ ਜਨ ਚਰਨ ਧਿਆਨ ਲਗਾਇਆ। ਨੇਤਰ ਨੈਣ ਲੋਚਨ ਅੱਖ ਖੁਲ੍ਹਾਏ, ਆਤਮ ਦਰਸੀ ਦਰਸ ਦਿਖਾਇਆ। ਅੰਤਮ ਵੇਲੇ ਰੱਖ ਵਖਾਏ, ਗੁਰ ਸ਼ਬਦੀ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਧਾ ਸੂਰ ਬਲੀ ਬਲਵਾਨਾ, ਇਕ ਰਖਾਏ ਤੀਰ ਕਮਾਨਾ, ਰਸਨਾ ਚਿਲ੍ਹਾ ਇਕ ਰਖਾਇਆ। ਕਲਜੁਗ ਅੰਤਮ ਆਪ ਚੜ੍ਹਾਏ, ਏਕਾ ਚਿਲ੍ਹਾ ਨਰ ਨਿਰੰਕਾਰਿਆ। ਚਾਰੋਂ ਕੁੰਟ ਵੇਖ ਵਖਾਏ, ਸਾਧ ਸੰਤ ਹੋਏ ਹਲਕਾਏ, ਜੀਵ ਜੰਤ ਭਰਮ ਭੁਲਾਏ, ਨਾ ਦੇਵੇ ਕੋਈ ਸਹਾਰਿਆ। ਗੁਰਮਤ ਸਾਚੀ ਗਏ ਭੁਲਾਏ, ਅੰਤਮ ਵੇਲਾ ਓਅੰਕਾਰਿਆ। ਪੰਚ ਤਤ ਰਹੇ ਬਿਲਲਾਏ, ਪੰਚਾਂ ਮੋਹ ਵਿਕਾਰਿਆ। ਪੰਚਾਂ ਦੇ ਮਤ ਸਮਝਾਏ, ਪੰਚਾਂ ਰਾਗ ਅਲਾ ਰਿਹਾ। ਪੰਚਾਂ ਆਪਣੀ ਬੂਝ ਬੁਝਾਏ, ਪੰਚਾਂ ਸੰਗ ਮਿਲਾ ਲਿਆ। ਪੰਚਾਂ ਏਕਾ ਦੂਜਾ ਭਉ ਚੁਕਾਏ, ਤੀਜਾ ਨੈਣ ਆਪ ਖੁਲ੍ਹਾਏ, ਚੌਥੇ ਘਰ ਹਰਿ ਮਿਲਾਏ, ਸੰਤ ਸੁਹੇਲੇ ਇਕ ਇਕੇਲੇ ਆਪਣਾ ਧਾਮ ਸੁਹਾ ਲਿਆ। ਪਦ ਨਿਰਬਾਣਾ ਸ੍ਰੀ ਭਗਵਾਨਾ ਏਕਾ ਏਕ ਰਖਾਏ, ਡੋਰੀ ਆਪਣੇ ਹੱਥ ਰਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਲੇਖਾ ਮਾਤ ਕਰ, ਆਪਣਾ ਵੇਸ ਵਟਾ ਲਿਆ। ਆਪੇ ਹੋਏ ਜਗਤ ਬਿਬੇਕਾ, ਆਪ ਆਪਣਾ ਸੰਗ ਬਣਾਈਆ। ਆਪ ਬੰਧਾਏ ਆਪਣੀ ਟੇਕਾ, ਆਪ ਆਪਣਾ ਨਾਦ ਵਜਾਈਆ। ਆਪੇ ਹੋਏ ਲਿਖਣਹਾਰਾ ਲੇਖਾ, ਅੰਤਮ ਲਹਿਣਾ ਦੇਣਾ ਮੂਲ ਚੁਕਾਈਆ। ਗੁਰਮੁਖ ਸਾਚੇ ਸੁਘੜ ਸਿਆਣੇ ਨੇਤਰ ਪੇਖਾ, ਸੁਰਤ ਸ਼ਬਦ ਮੇਲ ਮਿਲਾਈਆ। ਆਪੇ ਜਾਣੇ ਧਾਰੀ ਕੇਸਾ, ਪਰਗਟ ਹੋਏ ਦਸ ਦਸਮੇਸ਼ਾ, ਗੋਬਿੰਦ ਕਾਇਆ ਭੇਖ ਵਟਾਈਆ। ਨਾ ਕੋਈ ਜਾਣੇ ਨਰ ਨਰੇਸ਼ਾ, ਨਿਰਗੁਣ ਅਚਰਜ ਖੇਲ ਖਿਲਾਈਆ। ਸਰਗੁਣ ਤੇਰਾ ਸਾਚਾ ਵੇਸਾ, ਪੰਚਾਂ ਤਤਾ ਰਿਹਾ ਉਪਾਈਆ। ਤ੍ਰੈਗੁਣ ਮਾਇਆ ਕਰਿਆ ਵੇਸਾ, ਬ੍ਰਹਮੇ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਮਲ ਜੋਤੀ ਇਕ ਜਗਾਈਆ। ਨਿਰਮਲ ਜੋਤੀ ਕਰ ਉਜਾਗਰ, ਏਕਾ ਏਕ ਰਖਾਇੰਦਾ। ਗੁਰਮੁਖ ਵਿਰਲਾ ਮਾਤ ਸੌਦਾਗਰ, ਮਨਮੁਖ ਜੀਵ ਭੁਲਾਇੰਦਾ। ਭਾਗ ਲਗਾਏ ਕਾਇਆ ਗਾਗਰ, ਅੰਧ ਅੰਧੇਰ ਮਿਟਾਇੰਦਾ। ਏਕਾ ਨਾਮ ਰੱਤੀ ਰਤਨਾਗਰ, ਕਾਇਆ ਚੋਲੀ ਆਪ ਰੰਗਾਇੰਦਾ। ਅੰਮ੍ਰਿਤ ਆਤਮ ਧਾਰ ਵਹਾਏ ਸਾਚਾ ਸਾਗਰ, ਅੱਠ ਸੱਠ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਖ ਵਖਾਇੰਦਾ। ਕਲਜੁਗ ਤੇਰਾ ਅੰਤਮ ਗਹਿਣਾ, ਤੇਰੇ ਤਨ ਪਹਿਨਾਇਆ। ਆਪ ਚੁਕਾਏ ਲਹਿਣਾ ਦੇਣਾ, ਜੋਤੀ ਜਾਮਾ ਭੇਖ ਵਟਾਇਆ। ਲੱਖ ਚੁਰਾਸੀ ਭਾਣਾ ਸਹਿਣਾ, ਹਰਿ ਸਾਚਾ ਵੇਖ ਵਖਾਇਆ। ਜਨ ਭਗਤਾਂ ਵਖਾਏ ਨੇਤਰ ਨੈਣਾ, ਸਿਰ ਆਪਣਾ ਹੱਥ ਟਿਕਾਇਆ। ਕਲਜੁਗ ਜੀਵ ਜੂਠੀ ਝੂਠੀ ਧਾਰ ਵਹਿਣਾ, ਹਰਿ ਆਪੇ ਰਿਹਾ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇਆ। ਜੋਤੀ ਜਾਮਾ ਹਰਿ ਬਲਕਾਰੀ, ਆਪਣਾ ਆਪ ਵਟਾਇਆ। ਸ਼ਬਦ ਖੰਡਾ ਤੇਜ ਕਟਾਰੀ, ਤਨ ਗਾਤਰੇ ਆਪ ਲਟਕਾਇਆ। ਖਿੱਚੀ ਆਏ ਵਾਰੋ ਵਾਰੀ, ਵੇਦ ਸ਼ਾਸਤਰਾਂ ਭੇਵ ਨਾ ਪਾਇਆ। ਨਿਹਕਲੰਕ ਨਰਾਇਣ ਨਰ ਅਵਤਾਰੀ, ਨਰ ਨਰਾਇਣ ਆਪ ਹੋ ਆਇਆ। ਸਤਿਜੁਗ ਤੇਰੀ ਬੰਨ੍ਹੇ ਸਾਚੀ ਧਾਰੀ, ਏਕਾ ਰਾਹ ਚਲਾਇਆ। ਚਾਰ ਵਰਨਾਂ ਇਕ ਦਰਬਾਰੀ, ਇਕ ਸਲਾਹ ਬਣਾਇਆ। ਸੋਹੰ ਸ਼ਬਦ ਸਚ ਸਿਕਦਾਰੀ, ਤ੍ਰੈ ਲੋਆਂ ਰਿਹਾ ਜਣਾਇਆ। ਖੇਲੇ ਖੇਲ ਮਾਤ ਖਿਲਾਰੀ, ਕਲਜੁਗ ਖੇਲਣ ਆਇਆ। ਸੰਮਤ ਚੌਦਾਂ ਕਰੇ ਦਾਰੀ, ਪਹਿਲੀ ਚੇਤਰ ਵੇਖਣ ਆਇਆ। ਜਨ ਭਗਤਾਂ ਕਰੇ ਮਾਤ ਪਿਆਰੀ, ਸੋਏ ਰਿਹਾ ਜਗਾਇਆ। ਚਿੱਟੇ ਅਸਵ ਕਰ ਅਸਵਾਰੀ, ਸੋਲਾਂ ਕਲੀਆਂ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਤੇਰੀ ਧਾਰ ਚਲਾਇਆ। ਨਿਹਕਲੰਕ ਹਰਿ ਨਰਾਇਣ, ਆਪਣੀ ਕਲ ਵਰਤਾਇੰਦਾ। ਕਲਜੁਗ ਤੇਰਾ ਲਹਿਣਾ ਦੇਣ, ਅੰਤ ਹਿਸਾਬ ਮੁਕਾਇੰਦਾ। ਨਾਤਾ ਤੁੱਟੇ ਭਾਈ ਭੈਣ, ਪੰਚਮ ਜੇਠੀ ਦਿਵਸ ਸੁਹਾਇੰਦਾ। ਲਾੜੀ ਮੌਤ ਘਰ ਘਰ ਫਿਰੇ ਡੈਣ, ਮਨਮੁਖ ਕੋਈ ਨਾ ਬਚਿਆ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਚੌਦਾਂ ਤੇਰੀ ਧਾਰ ਚਲਾਇੰਦਾ। ਸੰਮਤ ਚੌਦਾਂ ਚੌਦਾਂ ਹੱਟ, ਹਰਿ ਸਾਚਾ ਵੇਖ ਵਖਾਇੰਦਾ। ਆਪੇ ਵੇਖੇ ਤੀਰਥ ਤਟ, ਗੁਰ ਮੰਦਰ ਅੰਦਰ ਮਸਜਿਦ ਫੇਰਾ ਪਾਇੰਦਾ। ਖੇਲੇ ਖੇਲ ਬਾਜੀਗਰ ਨਟ, ਨਟ ਨਟੂਆ ਸਵਾਂਗ ਵਰਤਾਇੰਦਾ। ਜਨ ਭਗਤਾਂ ਦੁਰਮਤ ਮੈਲ ਰਿਹਾ ਕੱਟ, ਨੇਤਰ ਲੋਚਨ ਦਰਸ ਦਿਖਾਇੰਦਾ। ਤਨ ਪਹਿਨਾਏ ਸਾਚਾ ਪਟ, ਏਕਾ ਨਾਉਂ ਰਖਾਇੰਦਾ। ਦੀਪਕ ਜੋਤੀ ਲਟ ਲਟ, ਆਪਣੀ ਆਪ ਜਗਾਇੰਦਾ। ਭਾਗ ਲਗਾਏ ਕਾਇਆ ਮੱਟ, ਅੰਧ ਅੰਧੇਰ ਮਿਟਾਇੰਦਾ। ਸ਼ਬਦ ਤਾਲ ਮਾਰੇ ਸੱਟ, ਸਾਚੀ ਸੇਵ ਕਮਾਇੰਦਾ। ਗੜ੍ਹ ਹੰਕਾਰੀ ਜਾਏ ਢੱਠ, ਉਚਾ ਟਿੱਲਾ ਦਿਸ ਨਾ ਆਇੰਦਾ। ਤ੍ਰੈਗੁਣ ਮਾਇਆ ਅਗਨੀ ਮੱਠ, ਆਪੇ ਆਪ ਬੁਝਾਇੰਦਾ। ਪੰਜ ਤਤ ਕਰ ਇਕੱਠ, ਆਪਣੇ ਵਿਚ ਸਮਾਇੰਦਾ। ਧੁਰਦਰਗਾਹੀ ਆਇਆ ਨੱਠ, ਸੰਤ ਸੁਹੇਲੇ ਗੁਰੂ ਗੁਰ ਚੇਲੇ ਸੋਏ ਮਾਤ ਜਗਾਇੰਦਾ। ਆਪੇ ਗੇੜਨਹਾਰਾ ਉਲਟੀ ਲੱਠ, ਜੁਗ ਜੁਗ ਗੇੜਾ ਆਪ ਗਿੜਾਇੰਦਾ। ਸਰਬ ਕਲਾ ਆਪੇ ਸਮਰਥ, ਸਮਰਥ ਕਲ ਆਪ ਵਰਤਾਇੰਦਾ। ਲੱਖ ਚੁਰਾਸੀ ਪਾਏ ਨੱਥ, ਚਾਰੋਂ ਕੁੰਟ ਦਹਿ ਦਿਸ਼ਾ ਆਪ ਭਵਾਇੰਦਾ। ਲੋਆਂ ਪੁਰੀਆਂ ਦਏ ਮਥ, ਬ੍ਰਹਮਾ ਸ਼ਿਵ ਆਪ ਉਠਾਇੰਦਾ। ਕਰੋੜ ਤੇਤੀਸਾ ਦਏ ਝੱਸ, ਸੁਰਪਤ ਰਾਜਾ ਇੰਦ ਕੁਰਲਾਇੰਦਾ। ਤ੍ਰੈਗੁਣ ਮਾਇਆ ਤੇਰਾ ਕੋਈ ਨਾ ਚਲੇ ਵਸ, ਆਪ ਉਪਾਏ ਆਪ ਮਿਟਾਇੰਦਾ। ਪੰਚਾਂ ਤਤਾਂ ਰਿਹਾ ਦੱਸ, ਭੁੱਲਿਆ ਕੋਈ ਰਹਿਣ ਨਾ ਪਾਇੰਦਾ। ਅੰਤਮ ਪੈਂਡਾ ਮੁੱਕਣਾ ਨੱਸ ਨੱਸ, ਭੁਜਾ ਪਸਾਰ ਨਾ ਕੋਈ ਉਠਾਇੰਦਾ। ਤੀਰ ਨਿਰਾਲਾ ਪ੍ਰਭ ਰਿਹਾ ਕਸ, ਨੌ ਖੰਡ ਪ੍ਰਿਥਮੀ ਆਪ ਚਲਾਇੰਦਾ। ਸੱਤਾਂ ਦੀਪਾਂ ਚਰਨਾਂ ਹੇਠਾਂ ਰਿਹਾ ਝੱਸ, ਏਕਾ ਮਾਰਗ ਲਾਇੰਦਾ। ਕਿਸੇ ਨਾ ਚਲਣਾ ਕੋਈ ਵਸ, ਕਲਜੁਗ ਆਪਣਾ ਕਾਲ ਮਰਦੰਗ ਵਜਾਇੰਦਾ। ਜੋਤੀ ਅਗਨੀ ਖਿੱਚ ਜਵਾਲਾ, ਆਪ ਆਪਣੇ ਵਿਚ ਸਮਾਇੰਦਾ। ਸੰਗ ਮੁਹੰਮਦ ਚਾਰ ਯਾਰ ਗਏ ਥੱਕ, ਅੱਲਾ ਰਾਣੀ ਹੂ ਹੂ ਨਾਅਰਾ ਲਾਇੰਦਾ। ਸੰਗ ਰਲਾਏ ਕਾਲ ਮਹਾਂਕਾਲਾ, ਸਾਚਾ ਸ਼ਬਦ ਜਣਾਇੰਦਾ। ਧਰਮ ਰਾਏ ਤੇਰੀ ਸੱਚੀ ਧਰਮਸਾਲਾ, ਮਨਮੁਖਾਂ ਨਾਲ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਪਾਇੰਦਾ। ਜੋਤੀ ਜਾਮਾ ਹਰਿ ਬਲਵਾਨਾ, ਏਕਾ ਏਕ ਉਪਾਇਆ। ਮੇਟ ਮਿਟਾਏ ਪੰਜ ਸ਼ੈਤਾਨਾ, ਪੰਚਮ ਰਹਿਣ ਨਾ ਪਾਇਆ। ਜਨ ਭਗਤਾਂ ਦੇਵੇ ਨਾਮ ਨਿਧਾਨਾ, ਆਤਮ ਤ੍ਰਿਸ਼ਨ ਮਿਟਾਇਆ। ਏਕਾ ਰਾਗ ਇਕ ਤਰਾਨਾ, ਏਕਾ ਧੁਨ ਉਪਜਾਇਆ। ਏਕਾ ਕਾਹਨ ਸੁਣ ਸੁਣਾਨਾ, ਅਗਾਧ ਬੋਧ ਰਿਹਾ ਜਣਾਇਆ। ਆਪ ਆਪਣੀ ਜੋਤ ਜਗਾਨਾ, ਗੁਰਮੁਖ ਸਾਚੇ ਰਿਹਾ ਉਪਾਇਆ। ਗੁਰਮੁਖ ਸਾਚਾ ਸਚ ਦਵਾਰ, ਪ੍ਰਭ ਚਰਨ ਧਿਆਨ ਲਗਾਇਆ। ਆਪ ਆਪਣਾ ਕਰ ਪਿਆਰ, ਦੇ ਮਤ ਰਿਹਾ ਸਮਝਾਇਆ। ਸ਼ਬਦ ਖੰਡਾ ਤੇਜ ਕਟਾਰ, ਸਾਚੇ ਤਨ ਪਹਿਨਾਇਆ। ਆਪੇ ਹੋਏ ਪਹਿਰੇਦਾਰ, ਮਨ ਮਨੂਆ ਆਪ ਬੰਧਾਇਆ। ਵੇਖੀ ਜਾਏ ਵਾਰੋ ਵਾਰ, ਸੁਰਤ ਸਵਾਣੀ ਏਕਾ ਪੱਲੂ ਨਾਮ ਫੜਾਇਆ। ਸੁਖਮਨ ਨਾੜੀ ਕਰੇ ਪਾਰ, ਅੱਗੇ ਪਿੱਛੇ ਆਪ ਹੋ ਜਾਇੰਦਾ। ਇਕ ਵਖਾਏ ਸਚ ਦਰਬਾਰ, ਦਰ ਦਵਾਰ ਇਕ ਸੁਹਾਇੰਦਾ। ਅੰਮ੍ਰਿਤ ਆਤਮ ਠੰਢੀ ਧਾਰ, ਨਿਝਰ ਮੁਖ ਚੁਆਇੰਦਾ। ਕਵਲ ਕਵਲਾ ਕਰ ਉਜਿਆਰ, ਬੂੰਦ ਸਵਾਂਤੀ ਇਕ ਵਖਾਇੰਦਾ। ਦਸਮ ਦਵਾਰੀ ਸਚ ਘਰ ਬਾਹਰ, ਗੁਰਮੁਖ ਸਾਚੇ ਆਪ ਮਿਲਾਇੰਦਾ। ਇਕ ਇਕੱਲਾ ਓਅੰਕਾਰ, ਏਕੰਕਾਰ ਰੂਪ ਸਮਾਇੰਦਾ। ਏਕਾ ਸ਼ਬਦ ਅਪਰ ਅਪਾਰ, ਤੀਜੇ ਲੋਇਣ ਆਪ ਵਖਾਇੰਦਾ। ਚੌਥੇ ਘਰ ਮੀਤ ਮੁਰਾਰ, ਸਾਜਣ ਮੀਤ ਮਿਲਾਇੰਦਾ। ਪੰਚਮ ਮੇਲਾ ਪੰਚ ਘਰ ਬਾਹਰ, ਪੰਚਮ ਜੋੜ ਜੁੜਾਇੰਦਾ। ਛੇਵੇਂ ਛੱਪਰ ਛੰਨ ਨਾ ਲਿਆ ਉਸਾਰ, ਆਪ ਆਪਣਾ ਘਰ ਸੁਹਾਇੰਦਾ। ਸਤਿ ਪੁਰਖ ਨਿਰੰਜਣ ਕਰ ਆਕਾਰ, ਏਕਾ ਰੂਪ ਵਟਾਇੰਦਾ। ਅੱਠਾਂ ਤਤਾਂ ਵਸੇ ਬਾਹਰ, ਦਿਸ ਕਿਸੇ ਨਾ ਆਇੰਦਾ। ਨੌ ਦਵਾਰੇ ਭਰਮੇ ਭੁੱਲੇ ਜੀਵ ਗਵਾਰ, ਗੁਰ ਕਾ ਸ਼ਬਦ ਨਾ ਕੋਈ ਜਣਾਇੰਦਾ। ਦਸ ਦਸਮੇਸ਼ਾ ਪਾਵੇ ਸਾਰ, ਜੋ ਜਨ ਚਰਨੀ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਡੰਕ ਵਜਾਇੰਦਾ। ਏਕਾ ਡੰਕ ਨਰ ਨਿਰੰਕਾਰ, ਆਪਣਾ ਆਪ ਵਜਾਇਆ। ਰਾਓ ਰੰਕਾਂ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਇਆ। ਸੰਮਤ ਤੇਰਾਂ ਨਾਨਕ ਗਾਈ ਤੇਰਾਂ ਤੇਰਾਂ ਧਾਰ, ਸ੍ਰਿਸ਼ਟ ਸਬਾਈ ਤੋਲ ਤੁਲਾਇਆ। ਸੰਮਤ ਚੌਦਾਂ ਤੇਰਾ ਸਚ ਵਿਹਾਰ, ਪੁਰਖ ਅਬਿਨਾਸ਼ੀ ਕਰਨੇ ਆਇਆ। ਪੰਚਮ ਜੇਠੀ ਦਰਸ ਦਿਖਾਏ ਵਡ ਵਡ ਸੇਠੀ ਕਰੇ ਖੁਆਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਰ ਦਰ ਰਿਹਾ ਫਿਰਾਇਆ। ਗੁਰਮੁਖ ਸਾਚੇ ਬਾਲ ਨਾਦਾਨ, ਆਪ ਆਪਣੀ ਗੋਦ ਉਠਾਇਆ। ਏਕਾ ਦੇਵੇ ਬ੍ਰਹਮ ਗਿਆਨ, ਜਗਤ ਵਿਦਿਆ ਨਾ ਕੋਇ ਪੜ੍ਹਾਇਆ। ਨੇਤਰ ਲੋਚਨ ਇਕ ਨਿਸ਼ਾਨ, ਤ੍ਰੈਗੁਣ ਮਾਇਆ ਫੰਦ ਕਟਾਇਆ। ਪੰਚਮ ਸ਼ੈਤਾਨ ਹੋਏ ਹੈਰਾਨ, ਬੈਠੇ ਮੁਖ ਛੁਪਾਇਆ। ਪੁਰਖ ਅਬਿਨਾਸ਼ੀ ਵਡ ਬਲਵਾਨ, ਸ਼ਬਦ ਖੰਡਾ ਰਿਹਾ ਉਠਾਇਆ। ਜੋਤੀ ਨੂਰ ਇਕ ਮਹਾਨ, ਦੋ ਜਹਾਨ ਕਰੇ ਰੁਸ਼ਨਾਇਆ। ਕਾਇਆ ਮੰਦਰ ਸਚ ਮਕਾਨ, ਪ੍ਰਭ ਸਾਚੇ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਏਕਾ ਧਾਮ ਸੁਹਾਇਆ। ਸਚ ਸਿੰਘਾਸਣ ਹਰਿ ਨਿਰੰਕਾਰ, ਏਕਾ ਏਕ ਰਖਾਇਆ। ਜੋਤ ਸਰੂਪੀ ਕਰ ਉਜਿਆਰ, ਏਕਾ ਰੰਗ ਰੰਗਾਇਆ। ਆਪ ਆਪਣੀ ਭੁਜਾ ਪਸਾਰ, ਗੁਰਮੁਖ ਸਾਚੇ ਰਿਹਾ ਉਠਾਇਆ। ਕਲਜੁਗ ਤੇਰੀ ਅੰਤਮ ਵਾਰ, ਨਿਹਕਲੰਕ ਨਾਉਂ ਰਖਾਇਆ। ਹਰਿਜਨ ਉਪਜਾਏ ਜਿਉਂ ਜਨ ਜਨਕਾ, ਸਹਿੰਸਾ ਰੋਗ ਮਿਟਾਇਆ। ਪਰਗਟ ਹੋਏ ਵਾਸੀ ਪੁਰੀ ਘਨਕਾ, ਬਾਰ ਅਨਕਾ ਜੋਤ ਜਗਾਇਆ। ਜੁਗ ਜੁਗ ਮੇਟਣਹਾਰਾ ਸ਼ੰਕਾ, ਏਕਾ ਦੂਜਾ ਰਿਹਾ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇਆ। ਕਲਜੁਗ ਤੇਰੀ ਅੰਤਮ ਵਾਰ, ਹਰਿ ਸਾਚਾ ਵੇਖ ਵਖਾਇੰਦਾ। ਕੋਈ ਨਾ ਦਿਸੇ ਸਚ ਮਲਾਹ, ਬੇੜਾ ਬੰਨ੍ਹੇ ਲਾਇੰਦਾ। ਜ਼ਾਤ ਪਾਤਾਂ ਪਿਆ ਫਾਹ, ਜਮ ਕਾ ਫਾਸ ਨਾ ਕੋਈ ਕਟਾਇੰਦਾ। ਇਕ ਜਪਾਏ ਸਾਚਾ ਨਾਂ, ਜਨ ਭਗਤਾਂ ਪਾਰ ਕਰਾਇੰਦਾ। ਹੋਏ ਸਹਾਈ ਸਭਨੀ ਥਾਂ, ਘਟ ਘਟ ਵੇਖ ਵਖਾਇੰਦਾ। ਆਪੇ ਪਿਤਾ ਆਪੇ ਮਾਂ, ਪੂਤ ਸਪੂਤਾ ਆਪ ਅਖਵਾਇੰਦਾ। ਹੰਸ ਬਣਾਏ ਫੜ ਫੜ ਕਾਂ, ਚਰਨ ਧੂੜ ਸਚ ਸਰੋਵਰ ਇਕ ਇਸ਼ਨਾਨ ਕਰਾਇੰਦਾ। ਕਲਜੁਗ ਅੰਤਮ ਦੇਵੇ ਠੰਢੀ ਛਾਂ, ਜਗਤ ਜਗਦੀਸ਼ ਆਪਣੇ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਵਜਾਏ ਨਾਮ ਦਮਾਮਾ, ਏਕਾ ਡੰਕ ਰਖਾਇੰਦਾ। ਨਾਮ ਦਮਾਮਾ ਵੱਜੇ ਡੰਕ, ਚਾਰੋਂ ਕੁੰਟ ਜਣਾਈਆ। ਜਨ ਭਗਤਾਂ ਆਤਮ ਜੋਤੀ ਲਾਏ ਤਨਕ, ਖਿੱਚੀ ਜਾਏ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਹਰਿ ਮਿਹਰਵਾਨ, ਆਪਣਾ ਆਪ ਉਪਾਇਆ। ਜੋਧਾ ਸੂਰ ਬਲੀ ਬਲਵਾਨ, ਏਕਾ ਏਕ ਅਖਵਾਇਆ। ਸ਼ਬਦ ਖੰਡਾ ਤੀਰ ਕਮਾਨ, ਆਪਣੇ ਹੱਥ ਰਖਾਇਆ। ਸੰਮਤ ਚੌਦਾਂ ਮਾਰ ਧਿਆਨ, ਨੌ ਖੰਡ ਪ੍ਰਿਥਮੀ ਰਿਹਾ ਜਗਾਇਆ। ਪੰਚਮ ਜੇਠੀ ਇਕ ਮੈਦਾਨ, ਸ੍ਰਿਸ਼ਟ ਸਬਾਈ ਰਿਹਾ ਜਣਾਇਆ। ਸੰਮਤ ਪੰਦਰਾਂ ਪਾਵੇ ਆਨ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਬਚਿਆ ਕੋਈ ਰਹਿਣ ਨਾ ਪਾਇਆ। ਲਾੜੀ ਮੌਤ ਮੰਗੇ ਦਾਨ, ਪ੍ਰਭ ਅੱਗੇ ਸੀਸ ਝੁਕਾਇਆ। ਧਰਮ ਰਾਏ ਦਰ ਕਰ ਪਰਵਾਨ, ਹਰਿ ਸਾਚਾ ਨਾਉਂ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਚੌਦਾਂ ਲੋਕਾਂ ਵੇਖ ਵਖਾਇਆ। ਸੰਮਤ ਚੌਦਾਂ ਕਰ ਧਿਆਨਾ, ਚੌਦਾਂ ਲੋਕ ਵੇਖ ਵਖਾਇੰਦਾ। ਮਨਮੁਖ ਜੀਵਾਂ ਬੰਨ੍ਹੇ ਗਾਨਾ, ਸਾਚਾ ਸਗਨ ਮਨਾਇੰਦਾ। ਆਪੇ ਮਾਰੇ ਤੀਰ ਨਿਸ਼ਾਨਾ, ਸੰਮਤ ਚੌਦਾਂ ਰੁੱਤ ਸੁਹਾਇੰਦਾ। ਸੰਮਤ ਸੋਲਾਂ ਹੋਏ ਵੈਰਾਨਾ, ਮਾੜੀ ਮੰਡਪ ਕੋਈ ਦਿਸ ਨਾ ਆਇੰਦਾ। ਸਾਧ ਸੰਤ ਨਾ ਕੋਇ ਬਚਾਇਆ ਪ੍ਰਭ ਕਾ ਭਾਣਾ, ਨਾ ਕੋਈ ਮੇਟ ਮਿਟਾਇੰਦਾ। ਜੁਗ ਜੁਗ ਜੋਤੀ ਪਹਿਰਿਆ ਬਾਨਾ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਕਲਜੁਗ ਤੇਰਾ ਖੇਲ ਮਹਾਨਾ, ਨਿਰਗੁਣ ਸਰਗੁਣ ਹਰਿ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਭੇਖ ਵਟਾਇੰਦਾ। ਭੇਖਾਧਾਰੀ ਭੇਖ ਅਪਾਰ, ਆਪਣਾ ਆਪ ਵਟਾਇਆ। ਜੁਗ ਜੁਗ ਵੇਖੇ ਵੇਖ ਵਿਚਾਰ, ਜੀਵ ਜੰਤ ਰਿਹਾ ਤਰਾਇਆ। ਸਾਧ ਸੰਤ ਪ੍ਰਭ ਪਾਵੇ ਸਾਰ, ਜੋ ਜਨ ਰਸਨਾ ਰਿਹਾ ਗਾਇਆ। ਆਪੇ ਖੋਲ੍ਹੇ ਬੰਦ ਕਿਵਾੜ, ਬਜਰ ਕਪਾਟੀ ਤੋੜ ਤੁੜਾਇਆ। ਔਖੀ ਘਾਟੀ ਫੜ ਫੜ ਬਾਹੋਂ ਪਾਰ ਕਰਾਇਆ। ਜੋਤ ਲਿਲਾਟੀ ਪ੍ਰਭ ਮਸਤਕ ਰਿਹਾ ਜਗਾਇਆ। ਨੇੜੇ ਵਾਟੀ ਸਚ ਦਰਬਾਰ, ਆਪਣਾ ਰਾਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਇਕ ਦਰ, ਘਰ ਸਾਚਾ ਇਕ ਸੁਹਾਇਆ। ਸੰਤਨ ਮੇਲਾ ਸਚ ਦਵਾਰ, ਹਰਿ ਆਪਣਾ ਆਪ ਕਰਾਇੰਦਾ। ਆਪੇ ਖੋਲ੍ਹੇ ਬੰਦ ਕਿਵਾੜ, ਚਾਰੇ ਕੁੰਟਾਂ ਵੇਖ ਵਖਾਇੰਦਾ। ਨਾ ਕੋਈ ਦਿਸੇ ਜੂਠੀ ਝੂਠੀ ਧਾੜ, ਮਾਇਆ ਮੋਹ ਨਾ ਕੋਈ ਰਖਾਇੰਦਾ। ਸੰਤ ਸੁਹੇਲਾ ਸਾਚਾ ਲਾੜ, ਸਾਚੇ ਘੋੜੇ ਆਪ ਚੜ੍ਹਾਇੰਦਾ। ਦਰ ਦਵਾਰੇ ਦੇਵੇ ਵਾੜ, ਆਪ ਆਪਣਾ ਮੇਲ ਮਿਲਾਇੰਦਾ। ਏਕਾ ਜੋਤੀ ਨੂਰ ਅਪਾਰ, ਨਿਰਮਲ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਸਾਚੇ ਵਰ, ਨਾਰੀ ਕੰਤ ਆਪ ਹੋ ਆਇੰਦਾ। ਸੰਤ ਸੁਹੇਲਾ ਸਾਚੀ ਨਾਰੀ, ਪਾਇਆ ਹਰਿ ਹਰਿ ਕੰਤਾ। ਵਿਛੜ ਨਾ ਜਾਏ ਦੂਜੀ ਵਾਰੀ, ਆਪ ਬਣਾਈ ਸਾਚੀ ਬਣਤਾ। ਆਤਮ ਸੇਜਾ ਇਕ ਸ਼ਿੰਗਾਰੀ, ਆਤਮ ਧਾਮ ਸੁਹੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਲਏ ਵਰ, ਮਹਿੰਮਾ ਅਗਣਤ ਅਗਣਤਾ। ਸੰਤ ਸੁਹੇਲੇ ਸਾਚੇ ਮੀਤਾ, ਆਪਣੇ ਆਪ ਬਣਾਇੰਦਾ। ਇਕ ਸੁਣਾਏ ਸੁਹਾਗੀ ਗੀਤਾ, ਨਾਦ ਅਨਾਦੀ ਧੁਨ ਉਪਜਾਇੰਦਾ। ਆਪ ਆਪਣੇ ਜਿਹਾ ਕੀਤਾ, ਭੇਵ ਅਭੇਦਾ ਭੇਵ ਚੁਕਾਇੰਦਾ। ਜੋਤੀ ਨਿਰਮਲ ਠਾਂਢਾ ਸੀਤਾ, ਸਤਿ ਸਤਿ ਵਿਚ ਸਮਾਇੰਦਾ। ਨਾ ਕੋਈ ਹਸਤ ਨਾ ਕੋਈ ਕੀਟਾ, ਊਚ ਨੀਚ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਲਏ ਵਰ, ਵਰ ਦਾਤਾ ਆਪ ਅਖਵਾਇੰਦਾ। ਸੰਤ ਸੁਹੇਲਾ ਸਾਚਾ ਸੱਜਣਾ, ਆਏ ਸਚ ਦਵਾਰਿਆ। ਪਾਰਬ੍ਰਹਮ ਬਖ਼ਸ਼ੇ ਚਰਨ ਧੂੜ ਮਜਨਾ, ਸਾਚਾ ਕਰ ਪਿਆਰਿਆ। ਅੰਮ੍ਰਿਤ ਆਤਮ ਪੀ ਪੀ ਰੱਜਣਾ, ਤ੍ਰਿਸ਼ਨਾ ਤ੍ਰਿਪਤ ਕਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਜਨ ਭਗਤਾਂ ਆਇਆ ਪੜਦੇ ਕੱਜਣ, ਸ਼ਬਦ ਦੁਸ਼ਾਲਾ ਏਕਾ ਪਾ ਰਿਹਾ। ਸ਼ਬਦ ਦੁਸ਼ਾਲਾ ਸਾਚਾ ਲਾਲ, ਆਪਣੇ ਹੱਥ ਰਖਾਇੰਦਾ। ਸੰਤ ਸੁਹੇਲੇ ਮਾਤ ਭਾਲ, ਸਾਚੀ ਵੱਥ ਝੋਲੀ ਪਾਇੰਦਾ। ਕੰਚਨ ਰੂਪ ਇਕ ਅਕਾਲ, ਆਪਣਾ ਆਪ ਚੜ੍ਹਾਇੰਦਾ। ਸੂਹਾ ਵੇਸ ਸ਼ਬਦ ਜਲਾਲ, ਸਾਚਾ ਸੰਗ ਨਿਭਾਇੰਦਾ। ਚਿੱਟੀ ਧਾਰਾ ਦਸਮ ਦਵਾਰ, ਹਰਿ ਆਪਣੀ ਆਪ ਵਿਖਾਇੰਦਾ। ਪੀਲੀ ਕਰੇ ਅਪਰ ਅਪਾਰ, ਤ੍ਰੈਕੂਟਾਂ ਵੇਖ ਵਖਾਇੰਦਾ। ਨੀਲਾ ਨੀਲੀ ਆਇਆ ਬਾਹਰ, ਭੇਵ ਕੋਇ ਨਾ ਪਾਇੰਦਾ। ਕਲਜੁਗ ਕਾਲਾ ਕਰਮ ਵਿਚਾਰ, ਲੱਖ ਚੁਰਾਸੀ ਵੇਖ ਵਖਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਨਰ ਨਿਰੰਕਾਰਾ ਹੱਥ ਉਠਾਇੰਦਾ। ਆਪੇ ਵੇਖੇ ਵੇਖਣਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਲਏ ਵਰ, ਆਪ ਆਪਣੀ ਦਇਆ ਕਮਾਇੰਦਾ। ਦਇਆ ਕਮਾਏ ਹਰਿ ਰੰਗ ਰਾਤਾ, ਆਸਾ ਮਨਸਾ ਪੂਰਿਆ। ਮਿਲੇ ਮੇਲ ਪੁਰਖ ਬਿਧਾਤਾ, ਵਸੇ ਨੇੜੇ ਦੂਰਿਆ। ਮੇਟ ਮਿਟਾਏ ਅੰਧੇਰੀ ਰਾਤਾ, ਪਰਗਟ ਹੋਏ ਹਾਜ਼ਰ ਹਜ਼ੂਰਿਆ। ਨਾ ਕੋਈ ਪੁੱਛੇ ਜ਼ਾਤਾ ਪਾਤਾ, ਏਕਾ ਨਾਤਾ ਗੁਰ ਚਰਨ ਸਾਚੀ ਧੂੜਿਆ। ਮਿਲੇ ਮੇਲ ਪ੍ਰਭ ਕਮਲਾਪਾਤਾ, ਕਾਇਆ ਚੋਲੀ ਰੰਗ ਚਾੜ੍ਹੇ ਗੂੜ੍ਹਿਆ। ਲੱਖ ਚੁਰਾਸੀ ਨਾਰ ਕਮਜ਼ਾਤਾ, ਸਾਚਾ ਕੰਤ ਨਾ ਕੋਈ ਹੰਢਾ ਰਿਹਾ। ਜਨ ਭਗਤਾਂ ਦੇਵੇ ਸਾਚੀ ਦਾਤਾ, ਏਕਾ ਨਾਉਂ ਝੋਲੀ ਪਾ ਰਿਹਾ। ਵੇਲੇ ਅੰਤਮ ਪੁੱਛੇ ਵਾਤਾ, ਅਗੰਮ ਅਗੰਮੜੇ ਧਾਮ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਕਾਇਆ ਮੇਲ ਮਿਲਾ ਰਿਹਾ। ਗੋਬਿੰਦ ਕਾਇਆ ਸਾਚਾ ਗੜ੍ਹ, ਪ੍ਰਭ ਸਾਚੇ ਆਪ ਉਸਾਰਿਆ। ਸ਼ਬਦ ਸਰੂਪੀ ਅੰਦਰ ਵੜ, ਵੇਖੇ ਸਰਬ ਸੰਸਾਰਿਆ। ਨਾ ਕੋਈ ਸੀਸ ਨਾ ਕੋਈ ਧੜ, ਨੇਤਰ ਨੈਣ ਨਾ ਕੋਈ ਵਖਾ ਰਿਹਾ। ਤੋੜ ਵਿਖਾਏ ਕਿਲ੍ਹਾ ਹੰਕਾਰੀ ਗੜ੍ਹ, ਕਲਜੁਗ ਅੰਤਮ ਤੋੜ ਤੁੜਾ ਰਿਹਾ। ਲੱਖ ਚੁਰਾਸੀ ਮਾਇਆ ਮਮਤਾ ਵਹਿਣਾ ਝੂਠੇ ਹੜ, ਸੰਮਤ ਸੋਲਾਂ ਆਪ ਵਹਾ ਰਿਹਾ। ਗੁਰਮੁਖ ਸਾਚੇ ਸੰਤ ਸੁਹੇਲੇ ਲਏ ਫੜ, ਗੁਰ ਸ਼ਬਦੀ ਜੋੜ ਜੁੜਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਡੰਕ ਵਜਾ ਰਿਹਾ। ਸੰਮਤ ਸੋਲਾਂ ਤੇਰੀ ਧਾਰ, ਚਾਰੋਂ ਕੁੰਟ ਕਰੇ ਖੁਆਰਿਆ। ਅੱਲਾ ਰਾਣੀ ਹਾਹਾਕਾਰ, ਸੰਗ ਮੁਹੰਮਦ ਰੋ ਰੋ ਰਿਹਾ ਪੁਕਾਰਿਆ। ਐਲੀ ਅੱਲਾ ਛੁਡਾਇਆ ਨਾਅਰਾ, ਹੂ ਹੂ ਨਾ ਕੋਇ ਵਖਾ ਰਿਹਾ। ਖ਼ੁਦੀ ਖ਼ੁਦਾਈ ਮਾਰੇ ਮਾਰ, ਬੇਐਬ ਪਰਵਰਦਿਗਾਰ ਏਕਾ ਨਾਅਰਾ ਹੱਕ ਵਖਾਇਆ। ਅਹਿਨਲ ਹੱਕ ਚਰਨ ਦਵਾਰ, ਤੂੰ ਹੀ ਤੂੰ ਜਣਾ ਰਿਹਾ। ਚਾਰੋਂ ਕੁੰਟ ਹੋਇਣ ਸੱਖ, ਮੱਕਾ ਮਦੀਨਾ ਆਪੇ ਢਾਹ ਰਿਹਾ। ਗੌਂਸ ਪੀਰ ਸ਼ੇਖ਼ ਮੁਸਾਇਕ ਜਾਇਣ ਨੱਸ, ਅਮਾਮ ਮਹਿੰਦੀ ਭੇਖ ਵਟਾ ਰਿਹਾ। ਸ੍ਰਿਸ਼ਟ ਸਬਾਈ ਰਾਹ ਸਾਚਾ ਰਿਹਾ ਦੱਸ, ਨਿਹਕਲੰਕੀ ਜਾਮਾ ਪਾ ਲਿਆ। ਲੋਆਂ ਪੁਰੀਆਂ ਰਿਹਾ ਝੱਸ, ਬ੍ਰਹਮਾ ਅੱਠੇ ਨੇਤਰ ਵੇਖ ਵਖਾ ਰਿਹਾ। ਸ਼ਿਵ ਸ਼ੰਕਰ ਚਾਰੋਂ ਕੁੰਟ ਰਿਹਾ ਨੱਸ, ਦੂਰ ਦੁਰਾਡਾ ਪੰਧ ਮੁਕਾ ਰਿਹਾ। ਇੰਦ ਇੰਦਰਾਸਨ ਖਿੜ ਖਿੜ ਰਿਹਾ ਹੱਸ, ਅੰਤਮ ਮੇਲਾ ਹਰਿ ਸਾਚਾ ਆਪ ਮਿਲਾ ਰਿਹਾ। ਨੌ ਖੰਡ ਪ੍ਰਿਥਮੀ ਰਿਹਾ ਵਸ, ਸੱਤਾਂ ਦੀਪਾਂ ਵਿਚ ਸਮਾ ਰਿਹਾ। ਲੱਖ ਚੁਰਾਸੀ ਤੀਰ ਨਿਰਾਲਾ ਕਸ ਕਸ, ਇਕ ਨਿਸ਼ਾਨ ਬਣਾ ਰਿਹਾ। ਪੰਜ ਤਤ ਪ੍ਰਭ ਦੇਵੇ ਝੱਸ, ਤੈਗੁਣ ਮਾਇਆ ਮੱਠ ਤਪਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਮਰਥ ਕਲਾ ਅਖਵਾ ਲਿਆ। ਸਮਰਥ ਕਲਾ ਹਰਿ ਵਰਤਾਰਾ, ਆਪਣੀ ਕਲ ਵਰਤਾਈਆ। ਚਾਰੋਂ ਕੁੰਟ ਧੁੰਦੂਕਾਰਾ, ਸੰਮਤ ਸਤਾਰਾਂ ਦਏ ਵਖਾਈਆ। ਮਾਝਾ ਦੇਸ ਪਾਰ ਕਿਨਾਰਾ, ਆਪੇ ਰਿਹਾ ਕਰਾਈਆ। ਆਪ ਉਠਾਏ ਅਗੰਮੀ ਧਾੜਾ, ਗੋਬਿੰਦ ਖੰਡਾ ਹੱਥ ਉਠਾਈਆ। ਧੁਰਦਰਗਾਹੀ ਸਾਚਾ ਲਾੜਾ, ਕਲਗੀ ਤੋੜਾ ਸੀਸ ਲਟਕਾਈਆ। ਮਨਮੁਖ ਜੀਵਾਂ ਮਾਰੇ ਝਾੜਾ, ਬਚਿਆ ਕੋਈ ਰਹਿਣ ਨਾ ਪਾਈਆ। ਵਰਤੇ ਖੇਲ ਦਿਨ ਦਿਹਾੜਾ, ਪੰਚਮ ਜੇਠ ਰਿਹਾ ਲਿਖਾਈਆ। ਮਾਵਾਂ ਪੁੱਤਰਾਂ ਨਾਤਾ ਤੁੱਟੇ ਸਤਾਰਾਂ ਹਾੜਾ, ਭੁੱਲ ਰਹੇ ਨਾ ਰਾਈਆ। ਲੱਗੇ ਅੱਗ ਬਹੱਤਰ ਨਾੜਾ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਚਾਰੋਂ ਕੁੰਟ ਰਿਹਾ ਫਿਰਾਈਆ। ਆਪੇ ਜਾਣੇ ਧਰਤ ਮਾਤ ਤੇਰਾ ਇਕ ਅਖਾੜਾ, ਲੱਖਣ ਦੀਪ ਵੇਖ ਵਖਾਈਆ। ਕਰੌਚ ਤੇਰਾ ਮਿਟੇ ਪਸਾਰਾ, ਪੁਸ਼ਕਰ ਚਰਨ ਛੁਹਾਈਆ। ਜੰਬੁ ਦੀਪ ਕੱਢੇ ਹਾੜਾ, ਪ੍ਰਭ ਅੱਗੇ ਸੀਸ ਝੁਕਾਈਆ। ਸਾਨ ਤੇਰਾ ਕੋਈ ਨਾ ਦਿਸੇ ਲਾੜਾ, ਨਾਰਾ ਨਾਰੀ ਕੰਤ ਨਾ ਕੋਈ ਹੰਢਾਈਆ। ਸਲਮਲ ਦੀਪ ਮੰਗੇ ਭਾੜਾ, ਅੰਤਮ ਬੈਠਾ ਮੁਖ ਛੁਪਾਈਆ। ਕੁਸ਼ਾ ਤੇਰੀ ਅੰਤਮ ਵਾਰਾ, ਹਰਿ ਚਰਨ ਦਏ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਏਕ ਰਿਹਾ ਕਰਾਈਆ। ਸੱਤਾਂ ਦੀਪਾਂ ਵੇਖ ਵਿਚਾਰ, ਸੰਮਤ ਤੇਰਾਂ ਲੇਖ ਲਿਖਾਇਆ। ਪਰਗਟ ਹੋ ਵਿਚ ਸੰਸਾਰ, ਏਕਾ ਖੰਡਾ ਨਾਮ ਚਮਕਾਇਆ। ਵਾਲੀ ਹਿੰਦ ਰਹਿਣਾ ਖ਼ਬਰਦਾਰ, ਇੱਕੀ ਚੇਤਰ ਲੇਖ ਲਿਖਾਇਆ। ਸਾਧ ਸੰਤ ਕੋਈ ਨਾ ਪਾਵੇ ਸਾਰ, ਪ੍ਰਭ ਗੂੜ੍ਹੀ ਨੀਂਦ ਸਵਾਇਆ। ਮਾਤ ਸੇਜਾ ਕਰ ਤਿਆਰ, ਗੁਰਮੁਖ ਆਸਣ ਰਿਹਾ ਵਿਛਾਇਆ। ਪੰਜਾਂ ਤਤਾਂ ਕਰ ਪਿਆਰ, ਮਨਮਤ ਨਾਲ ਪਰਨਾਇਆ। ਕਲਜੁਗ ਤੇਰੀ ਕਾਲੀ ਧਾਰ, ਆਪਣਾ ਰੰਗ ਚੜ੍ਹਾਇਆ। ਜੂਠ ਝੂਠ ਕਰ ਪਸਾਰ, ਸਾਚਾ ਦਰ ਸੁਹਾਇਆ। ਪੰਚਮ ਖਾਲੀ ਦਿਸੇ ਠੂਠ ਨਾ ਕੋਈ ਦਿਸੇ ਬੰਕ ਦਵਾਰ, ਨਾ ਕਿਸੇ ਸੁਹਾਇਆ। ਧੁਰਦਰਗਾਹੀ ਲਏ ਫੜ, ਕਾਮ ਕਰੋਧ ਲੋਭ ਮੋਹ ਹੰਕਾਰ ਤਨ ਵਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਇਆ। ਸੰਮਤ ਤੇਰਾਂ ਤੇਰਾ ਸਾਚਾ ਰੰਗ, ਨੌ ਖੰਡ ਪ੍ਰਿਥਮੀ ਆਪ ਚੜ੍ਹਾਇੰਦਾ। ਧਰਤ ਮਾਤ ਮੰਗੀ ਮੰਗ, ਪ੍ਰਭ ਸਾਚੀ ਪੂਰ ਕਰਾਇੰਦਾ। ਹੱਥੀਂ ਲਾਲ ਮਹਿੰਦੀ ਰੰਗ, ਮੌਤ ਲਾੜੀ ਖ਼ੁਸ਼ੀ ਮਨਾਇੰਦਾ। ਇਕ ਵਹਾਏ ਧਾਰਾ ਗੰਗ, ਲਹੂ ਮਿਝ ਕਾਂਗ ਵਹਾਇੰਦਾ। ਕੋਈ ਨਾ ਸਕੇ ਪਾਰ ਲੰਘ, ਕਲਜੁਗ ਤ੍ਰੈਗੁਣ ਮਾਇਆ ਜਾਲ ਵਿਛਾਇੰਦਾ। ਕਿਸੇ ਨਾ ਮਿਲਣਾ ਸੌਣਾ ਉਪਰ ਪਲੰਘ, ਧਰਤ ਮਾਤ ਤੇਰੀ ਗੋਦ ਆਪ ਉਠਾਇੰਦਾ। ਜੀਵ ਜੰਤ ਸਾਧ ਸੰਤ ਹੋਏ ਨੰਗ, ਸਚ ਵਸਤ ਕਿਸੇ ਹੱਥ ਨਾ ਆਇੰਦਾ। ਲਹਿਣਾ ਦੇਣਾ ਚੁੱਕੇ ਗੋਦਾਵਰੀ ਗੰਗ, ਅਠ ਸਠ ਤੀਰਥ ਨਾ ਕੋਈ ਨੁਹਾਇੰਦਾ। ਜੀਵ ਜੰਤ ਭੰਨੇ ਕਾਚੀ ਵੰਗ, ਸ਼ਬਦ ਹਥੌੜਾ ਹੱਥ ਉਠਾਇੰਦਾ। ਮਾਇਆ ਰਾਣੀ ਮਾਰੇ ਡੰਗ, ਪੰਜ ਤਤ ਕੋਈ ਬਚ ਨਾ ਪਾਇੰਦਾ। ਮਨਮੁਖ ਜੀਵ ਮਾਨਸ ਦੇਹੀ ਹੋਈ ਭੰਗ, ਗੁਰ ਗੋਬਿੰਦਾ ਦਿਸ ਨਾ ਆਇੰਦਾ। ਸਤਿਜੁਗ ਚੜ੍ਹਨਾ ਸਾਚਾ ਚੰਦ, ਪ੍ਰਭ ਸਾਚਾ ਆਪ ਚੜ੍ਹਾਇੰਦਾ। ਜਨ ਭਗਤਾਂ ਕਰਾਏ ਖ਼ੁਸ਼ੀ ਬੰਦ ਬੰਦ, ਆਤਮ ਜੋਤੀ ਨੂਰ ਰਖਾਇੰਦਾ। ਇਕ ਸੁਣਾਏ ਸੁਹਾਗੀ ਛੰਦ, ਸੋਹੰ ਨਾਉਂ ਰਖਾਇੰਦਾ। ਜੋ ਜਨ ਤਜਾਏ ਮਦਿਰਾ ਮਾਸ ਗੰਦ, ਧਰਮ ਰਾਏ ਦੀ ਜੇਲ੍ਹ ਕਟਾਇੰਦਾ। ਦੂਈ ਦਵੈਤੀ ਢਾਹੇ ਭਰਮਾਂ ਕੰਧ, ਸੰਮਤ ਅਠਾਰਾਂ ਵੇਖ ਵਖਾਇੰਦਾ। ਜਲ ਧਾਰਾ ਵਹਾਏ ਏਕਾ ਪੰਧ, ਉਚੇ ਟਿੱਲੇ ਆਪ ਰੁੜ੍ਹਾਇੰਦਾ। ਨਾ ਕੋਈ ਗਾਏ ਬੱਤੀ ਦੰਦ, ਰਸਨਾ ਜਿਹਵਾ ਨਾ ਕੋਈ ਹਿਲਾਇੰਦਾ। ਮਨਮੁਖ ਜੀਵ ਕੋਈ ਨਾ ਮੇਟੇ ਲੱਗੀ ਚਿੰਦ, ਸਗਲਾ ਸਾਥ ਨਾ ਕੋਈ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰਾ ਅੰਤਮ ਕਾਜਾ, ਧੁਰਦਰਗਾਹੀ ਸਾਚਾ ਰਾਣਾ ਭਾਣਾ ਆਪਣੇ ਹੱਥ ਰਖਾਇੰਦਾ। ਸੰਮਤ ਅਠਾਰਾਂ ਅੱਠ ਤਤ, ਪ੍ਰਭ ਸਾਚਾ ਦਏ ਰੁੜ੍ਹਾਈਆ। ਕੋਈ ਨਾ ਕਿਸੇ ਸਕੇ ਰੱਖ ਪਤ, ਬੈਠਣ ਮੁਖ ਛੁਪਾਈਆ। ਨਾਤਾ ਤੁਟੇ ਝੂਠੇ ਤਤ, ਸਤਿ ਸੰਤੋਖ ਦਿਸ ਨਾ ਆਈਆ। ਦਰ ਦਰ ਘਰ ਘਰ ਬਹੱਤਰ ਨਾੜੀ ਉਬਲੇ ਰੱਤ, ਤਿੰਨ ਸੌ ਸਠ ਹਾਡੀ ਰਹੀ ਕੁਰਲਾਈਆ। ਤ੍ਰੈਗੁਣ ਮਾਇਆ ਤਪਿਆ ਭੱਠ, ਅਗਨੀ ਰਹੀ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਰਚਨਾ ਆਪ ਰਚਾਈਆ। ਇਕ ਇਕੀਸਾ ਹਰਿ ਜਗਦੀਸਾ, ਆਪਣੀ ਰਚਨ ਰਚਾਇੰਦਾ। ਨਾ ਕੋਈ ਦਿਸੇ ਈਸਾ ਮੂਸਾ, ਸੰਗ ਮੁਹੰਮਦ ਖ਼ਾਕ ਮਿਲਾਇੰਦਾ। ਚਾਰ ਯਾਰਾਂ ਖਾਲੀ ਖੀਸਾ, ਦੂਸਰ ਕੋਈ ਨਾ ਸੰਗ ਨਿਭਾਇੰਦਾ। ਨਾ ਕੋਈ ਗਾਏ ਤੀਸ ਬਤੀਸਾ, ਨਾ ਕੋਈ ਨਾਅਰਾ ਲਾਇੰਦਾ। ਇਕ ਸੁਣਾਏ ਸਚ ਹਦੀਸਾ, ਸਾਚਾ ਰਾਹ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਵੇਖੇ ਸਾਚਾ ਘਰ, ਆਪ ਆਪਣਾ ਮੇਲ ਮਿਲਾਇੰਦਾ। ਬੀਸ ਬੀਸਾ ਹਰਿ ਨਿਰੰਕਾਰ, ਆਪ ਆਪਣੀ ਜੋਤ ਜਗਾਈਆ। ਆਪੇ ਵੇਖੇ ਜਮਨ ਕਿਨਾਰ, ਚਰਨ ਕਵਲ ਛੁਹਾਈਆ। ਸੰਤ ਸੁਹੇਲੇ ਲਏ ਉਭਾਰ, ਜੋਤੀ ਸ਼ਬਦ ਜਣਾਈਆ। ਇਕ ਅਕਾਲਾ ਮੀਤ ਮੁਰਾਰ, ਏਕਾ ਧਾਮ ਸੁਹਾਈਆ। ਨੌ ਖੰਡ ਪ੍ਰਿਥਮੀ ਇਕ ਪਿਆਰ, ਸਾਚੀ ਬਣਤ ਬਣਾਈਆ। ਊਚਾਂ ਨੀਚਾਂ ਭੇਵ ਨਿਵਾਰ, ਰਾਓ ਰੰਕਾਂ ਏਕਾ ਰੰਗ ਰੰਗਾਈਆ। ਸਾਧਾਂ ਸੰਤਾਂ ਪਾਵੇ ਸਾਰ, ਜੀਵਾਂ ਜੰਤਾਂ ਰਿਹਾ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੀਸ ਬੀਸੇ ਕਰ ਸ਼ਬਦ ਕੁੜਮਾਈਆ। ਬੀਸ ਬੀਸਾ ਹਰਿ ਜਗਦੀਸਾ, ਏਕਾ ਏਕ ਅਖਵਾਇਆ। ਛਤਰ ਝੁੱਲੇ ਪ੍ਰਭ ਸਾਚੇ ਸੀਸਾ, ਦੂਸਰ ਕੋਈ ਦਿਸ ਨਾ ਆਇਆ। ਨੌ ਖੰਡ ਪ੍ਰਿਥਮੀ ਇਕ ਹਦੀਸਾ, ਏਕਾ ਸ਼ਬਦ ਚਲਾਇਆ। ਜੂਠਾ ਝੂਠਾ ਪੀਸਣ ਜਾਏ ਪੀਠਾ, ਮਾਤਲੋਕ ਰਹਿਣ ਨਾ ਪਾਇਆ। ਵੇਖੇ ਖੇਲ ਹਰਿ ਬੀਸ ਬੀਸਾ, ਬੀਸ ਬੀਸਾ ਆਪ ਹੋ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਸੇਵਾ ਸੇਵਕ ਰਿਹਾ ਕਮਾਈਆ। ਇਕ ਇਕੀਸਾ ਹਰਿ ਕਰਤਾਰ, ਆਪਣੀ ਕਲ ਵਰਤਾਈਆ। ਨੌ ਖੰਡ ਪ੍ਰਿਥਮੀ ਪਾਵੇ ਸਾਰ, ਏਕਾ ਧਾਰ ਚਲਾਈਆ। ਆਪੇ ਗੁਰ ਪੀਰ ਹੋਏ ਅਵਤਾਰ, ਸਾਧ ਸੰਤ ਆਪ ਅਖਵਾਈਆ। ਜੀਵ ਜੰਤ ਆਪੇ ਲਏ ਉਭਾਰ, ਆਪ ਲਏ ਮਿਟਾਈਆ। ਚਾਰ ਵਰਨਾਂ ਇਕ ਪਿਆਰ, ਹਰਿ ਸ਼ਬਦੀ ਰਿਹਾ ਜਣਾਈਆ। ਏਕਾ ਦੂਜਾ ਭਉ ਨਿਵਾਰ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੇਖੇ ਸ੍ਰਿਸ਼ਟ ਸਬਾਈਆ। ਇਕ ਇਕੀਸਾ ਹਰਿ ਨਿਰੰਜਣ, ਅਕਲ ਕਲਾ ਭਰਪੂਰਾ। ਸ੍ਰਿਸ਼ਟ ਸਬਾਈ ਬਖ਼ਸ਼ੇ ਮਜਨ, ਚਰਨ ਸਾਚੀ ਧੂੜਾ। ਏਕਾ ਤਾਲ ਨਗਾਰੇ ਵੱਜਣ, ਨਾ ਕੋਈ ਮੂਰਖ ਮੂੜ੍ਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਮੇਟੇ ਅੰਤ ਪਸਾਰਾ ਕੂੜਾ। ਏਕਾ ਬੋਲ ਸ਼ਬਦ ਜੈਕਾਰਾ। ਜੁਗ ਜੁਗ ਲਏ ਮਾਤ ਅਵਤਾਰਾ। ਹਰਿ ਕਾ ਨਾਉਂ ਅਪਰ ਅਪਾਰਾ। ਵਰਤੇ ਵਰਤਾਵੇ ਵਿਚ ਸੰਸਾਰਾ। ਪਾਰਬ੍ਰਹਮ ਪ੍ਰਭ ਭੇਵ ਨਿਆਰਾ। ਦੇਵੀ ਦੇਵ ਨਾ ਪਾਇਣ ਸਾਰਾ। ਮਨਮੁਖ ਭੁੱਲੇ ਮੁਗਧ ਗਵਾਰਾ। ਗੁਰਮੁਖ ਸਾਚੇ ਸੋਹਣ ਸਚ ਦਵਾਰਾ। ਆਤਮ ਖੋਲ੍ਹੇ ਬੰਦ ਕਿਵਾੜਾ। ਅੰਮ੍ਰਿਤ ਆਤਮ ਮਿਲਿਆ ਸਾਚੀ ਧਾਰਾ। ਨਿਰਮਲ ਜੋਤੀ ਦੀਪ ਹੋਏ ਉਜਿਆਰਾ। ਵਰਨ ਗੋਤੀ ਮਿਟਿਆ ਭੇਵ, ਊਚ ਨੀਚ ਪਾਰ ਕਿਨਾਰਾ। ਸਤਿਗੁਰ ਪੂਰਾ ਸਾਚਾ ਖੇਵਟ ਖੇਟ, ਇਕ ਵਖਾਏ ਵੰਞ ਮੁਹਾਣਾ। ਚਰਨ ਪ੍ਰੀਤੀ ਬੇਟੀ ਬੇਟ, ਪਿਤਾ ਪੂਤ ਏਕ ਅਖਵਾਣਾ। ਹਰਿਜਨ ਸਾਚੇ ਸਾਚੇ ਸ਼ਬਦ ਲਏ ਲਪੇਟ, ਆਪ ਆਪਣੀ ਕਿਰਪਾ ਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਹਰਿ ਗਿਰਧਾਰਾ। ਸ਼ਬਦ ਜੈਕਾਰ ਹਰਿ ਨਿਰੰਕਾਰ, ਆਪਣਾ ਆਪ ਕਰਾਇੰਦਾ। ਆਪੇ ਬੰਨ੍ਹਣਹਾਰ ਧਾਰ, ਆਪੇ ਮਾਤ ਉਪਾਇੰਦਾ। ਆਪ ਚਲਾਏ ਵਿਚ ਸੰਸਾਰ, ਜੀਆਂ ਜੰਤਾਂ ਧੰਦੇ ਲਾਇੰਦਾ। ਨਾਮ ਅਮੋਲਾ ਅਪਰ ਅਪਾਰ, ਬੰਦੀ ਬੰਧਨ ਕੱਟ ਵਖਾਇੰਦਾ। ਜੋ ਜਨ ਥਿਰ ਘਰ ਪਾਏ ਚਰਨ ਦਵਾਰ, ਸਾਚਾ ਢੋਲਾ ਇਕ ਸੁਣਾਇੰਦਾ। ਸਾਚਾ ਬੋਲਾ ਏਕੰਕਾਰ, ਏਕਾ ਏਕ ਕਰਾਇੰਦਾ। ਜਿਸ ਜਨ ਆਤਮ ਪੜਦਾ ਖੋਲ੍ਹਾ, ਸੋ ਜਨ ਦਰਸ਼ਨ ਪਾਇੰਦਾ। ਏਕਾ ਤੋਲਣਹਾਰਾ ਸਾਚਾ ਤੋਲਾ, ਨਿਰਗੁਣ ਸਰਗੁਣ ਤੋਲ ਤੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਾ ਸੋਲਾਂ ਕਲ ਵਰਤਾਇੰਦਾ। ਸ਼ਬਦ ਨਾਉਂ ਸਚ ਜੈਕਾਰ, ਜਨ ਭਗਤਾਂ ਆਪ ਕਰਾਇਆ। ਆਪੇ ਹੋਇਆ ਪਹਿਰੇਦਾਰ, ਦਿਵਸ ਰੈਣ ਸੇਵ ਕਮਾਇਆ। ਮਨਮਤ ਕਰੇ ਖੁਆਰ, ਗੁਰਮਤ ਬੇੜਾ ਬੰਨੇ ਲਾਇਆ। ਧੀਰਜ ਯਤ ਗਿਆ ਹਾਰ, ਸਤਿ ਸੰਤੋਖ ਬੈਠਾ ਮੁਖ ਛੁਪਾਇਆ। ਕਲਜੁਗ ਕਾਲਾ ਕਰ ਪਸਾਰ, ਕੂੜੇ ਧੰਦੇ ਰਿਹਾ ਲਗਾਇਆ। ਆਤਮ ਹੋਈ ਅੰਧ ਅੰਧਿਆਰ, ਗਿਆਨ ਗੁਰ ਕਿਸੇ ਹੱਥ ਨਾ ਆਇਆ। ਪੰਚਮ ਲੁੱਟਣ ਠੱਗ ਚੋਰ ਯਾਰ, ਦਿਵਸ ਰੈਣ ਰਿਹਾ ਤਕਾਇਆ। ਗੁਰਮੁਖ ਮੰਗਣ ਮੰਗ ਚਰਨ ਭਿਖਾਰ, ਗੁਰ ਪੂਰਾ ਝੋਲੀ ਪਾਇਆ। ਆਪ ਸਾਇਆ ਬੰਕ ਦਵਾਰ, ਕਾਇਆ ਡੋਲੀ ਆਪ ਉਠਾਇਆ। ਚਰਨ ਪ੍ਰੀਤੀ ਕਵਲ ਘੋਲ ਘੋਲੀ, ਹਉਮੇ ਹੰਗਤਾ ਰੋਗ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਸਾਚਾ ਰੰਗ ਚੜ੍ਹਾਇਆ। ਹਰਿ ਸੰਗਤ ਹਰਿ ਰੂਪ ਸਮਾਏ, ਏਕਾ ਰੰਗ ਰੱਤਿਆ। ਸ਼ਾਹੋ ਭੂਪ ਇਕ ਅਖਵਾਏ, ਆਪੇ ਦੇ ਸਮਝਾਏ ਮਤਿਆ। ਚਾਰੇ ਕੂਟ ਵੇਖ ਵਖਾਏ, ਪੰਚ ਤਤ ਠੰਢਾ ਤੱਤਿਆ। ਜੂਠ ਝੂਠ ਅੰਤ ਮਿਟਾਏ, ਕਿਸੇ ਰਹਿਣ ਨਾ ਦੇਵੇ ਹੱਠਿਆ। ਹਰਿਜਨ ਸਾਚੇ ਆਪ ਤਰਾਏ, ਦਰਸ ਵਖਾਏ ਦਰ ਦਵਾਰੇ ਆਏ ਨੱਠਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਸਚ ਮਹੱਲਾ ਕਰੇ ਸਚ ਇਕੱਠਿਆ। ਸ਼ਬਦ ਮਹੱਲਾ ਸਚ ਟਿਕਾਣਾ, ਹਰਿ ਆਪਣਾ ਇਕ ਰਖਾਇਆ। ਗੁਰਮੁਖ ਬਿਠਾਏ ਵਿਚ ਬਿਬਾਣਾ, ਲੋਆਂ ਪੁਰੀਆਂ ਪਾਰ ਕਰਾਇਆ। ਨਾ ਕੋਈ ਜਾਣੇ ਜੀਵ ਨਾਦਾਨਾ, ਨਿਜ ਆਤਮ ਨਾ ਵੇਖ ਵਖਾਇਆ। ਸੁਰਤ ਸ਼ਬਦ ਨਾ ਮੇਲ ਮਿਲਾਨਾ, ਨਾਰੀ ਕੰਤ ਨਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਸਰ, ਸਚ ਸਮਗਰੀ ਇਕ ਰਖਾਇਆ। ਸਚ ਸਮਗਰੀ ਸਾਚੀ ਰਾਸ, ਗੁਰਮੁਖ ਵਿਰਲੇ ਮਾਤ ਰਖਾਈਆ। ਮਿਲੇ ਮੇਲ ਪੁਰਖ ਅਬਿਨਾਸ਼, ਵਿਛੜ ਕਦੇ ਨਾ ਜਾਈਆ। ਆਦਿ ਅੰਤ ਨਾ ਹੋਏ ਵਿਨਾਸ, ਮਨਮੁਖ ਭੁੱਲੇ ਜੀਵ ਦੇਣ ਦੁਹਾਈਆ। ਲੇਖੇ ਲੱਗੇ ਨਾ ਸਾਸ ਗਰਾਸ, ਜੋ ਜਨ ਬੈਠੇ ਮੁਖ ਭਵਾਈਆ। ਗੁਰਮੁਖ ਵਿਰਲੇ ਮੇਲਾ ਸਰਬ ਗੁਣਤਾਸ, ਸਾਚੇ ਧਾਮ ਸੁਹਾਈਆ। ਪੂਰ ਕਰਾਏ ਜਨ ਭਗਤਾਂ ਆਸ, ਜੁਗ ਜੁਗ ਪੈਜ ਰਖਾਈਆ। ਨਿੱਝ ਆਤਮ ਸਦ ਰੱਖੇ ਵਾਸ, ਨਿਜਾਨੰਦ ਸਮਾਈਆ। ਪਰਮਾਨੰਦ ਹਰਿ ਪੁਰਖ ਸ਼ਾਹੋ ਸ਼ਾਬਾਸ਼, ਸਿੱਖ ਸੁਹੇਲੇ ਸਹਿਜ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤੀ ਸਚ ਕੋਹਤੂਰ, ਆਪਣੀ ਆਪ ਜਗਾਈਆ। ਜੋਤੀ ਨੂਰ ਸਚ ਰੁਸ਼ਨਾਈ, ਆਪਣੀ ਆਪ ਕਰਾਇੰਦਾ। ਗੁਰਮੁਖ ਵੇਖਣ ਚਾਈਂ ਚਾਈਂ, ਸਾਚਾ ਦੀਪਕ ਇਕ ਜਗਾਇੰਦਾ। ਆਪੇ ਮੇਲੇ ਫੜ ਫੜ ਬਾਹੀਂ, ਸ਼ਬਦ ਮਿਲਾਵਾ ਆਪ ਕਰਾਇੰਦਾ। ਪਕੜ ਉਠਾਏ ਥਾਉਂ ਥਾਈਂ, ਗੁਰਮੁਖ ਸੋਏ ਮਾਤ ਉਠਾਇੰਦਾ। ਜੂਠੇ ਝੂਠੇ ਰੋਵਣ ਮਾਰਨ ਧਾਈਂ, ਕਾਗ ਵਾਂਗ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਧਾਮ ਸੁਹਾਇੰਦਾ। ਕਲਜੁਗ ਜੀਵ ਉਠ ਜਾਗ, ਸੋਇਆ ਰੈਣ ਵਿਹਾਈਆ। ਮਾਇਆ ਮਮਤਾ ਲੱਗਾ ਦਾਗ਼, ਦੂਸਰ ਨਾ ਕੋਇ ਧਵਾਈਆ। ਦੀਪਕ ਜੋਤੀ ਬੁਝਿਆ ਚਿਰਾਗ, ਸਚ ਬਾਤੀ ਨਾ ਕੋਇ ਲਗਾਈਆ। ਹਉਮੇ ਹੰਗਤਾ ਤ੍ਰਿਸ਼ਨਾ ਲੱਗੀ ਆਗ, ਨਾ ਕੋਈ ਸਕੇ ਬੁਝਾਈਆ। ਕੋਈ ਨਾ ਪਕੜੇ ਦੋ ਜਹਾਨਾਂ ਵਾਗ, ਨਾ ਦੇਵੇ ਸਚ ਸਰਨਾਈਆ। ਚਰਨ ਕਵਲ ਪ੍ਰਭ ਏਕਾ ਲਾਗ, ਵਡ ਵੱਡੀ ਵਡਿਆਈਆ। ਸਾਚਾ ਮਜਨ ਧੂੜੀ ਮਾਘ, ਧੂੜੀ ਰਿਹਾ ਕਰਾਈਆ। ਹੰਸ ਬਣਾਏ ਫੜ ਫੜ ਕਾਗ, ਦੁਰਮਤ ਮੈਲ ਧਵਾਈਆ। ਇਕ ਸੁਣਾਏ ਸ਼ਬਦ ਅਨਰਾਗ, ਅਨਹਦ ਧੁਨ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਧਾਮ ਇਕ ਵਖਾਈਆ। ਸਾਚਾ ਧਾਮ ਸਾਚਾ ਨਾਉਂ, ਏਕਾ ਏਕ ਵਸਾਇਆ। ਏਕਾ ਨਗਰ ਏਕਾ ਗਰਾਉਂ, ਏਕਾ ਥਾਂ ਸੁਹਾਇਆ। ਏਕਾ ਪਿਤਾ ਏਕਾ ਮਾਉਂ, ਏਕਾ ਗੋਦ ਉਠਾਇਆ। ਏਕਾ ਦੇਵਣਹਾਰਾ ਠੰਢੀ ਛਾਉਂ, ਜੁਗ ਜੁਗ ਦੇਂਦਾ ਆਇਆ। ਜੁਗ ਜੁਗ ਕਰੇ ਸਚ ਨਿਆਉਂ, ਜੋਤੀ ਜਾਮਾ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿ ਹਰਿ ਸ਼ਬਦ ਅਲਾਇਆ। ਹਰਿ ਹਰਿ ਸ਼ਬਦ ਗਹਿਰ ਗੰਭੀਰ, ਗੁਣਵੰਤਾ ਗੁਣ ਨਿਧਾਨਾ। ਜਨ ਭਗਤਾਂ ਕਰੇ ਸ਼ਾਂਤ ਸਰੀਰ, ਤੋੜੇ ਮਾਣ ਅਭਿਮਾਨਾ। ਹਉਮੇ ਕੱਢੇ ਵਿਚੋਂ ਪੀੜ, ਏਕਾ ਰੰਗ ਰੰਗਾਨਾ। ਦੋ ਜਹਾਨਾਂ ਬੰਨ੍ਹੇ ਬੀੜ, ਹਰਿ ਸਾਜਨ ਸ਼ਾਹ ਸੁਲਤਾਨਾਂ। ਆਪੇ ਜਾਣੇ ਹਸਤ ਕੀੜ, ਊਚ ਨੀਚ ਰੰਕ ਰਾਜਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਬੰਨ੍ਹੇ ਹੱਥੀਂ ਗਾਨਾ। ਕਾਇਆ ਬੰਨ੍ਹੇ ਡੋਰੀ, ਆਪਣੀ ਦਇਆ ਕਮਾਇੰਦਾ। ਮਨਮੁਖਾਂ ਕੋਲੋਂ ਕਰੇ ਸਦਾ ਚੋਰੀ, ਦਿਸ ਕਿਸੇ ਨਾ ਆਇੰਦਾ। ਆਪੇ ਵੱਸਿਆ ਕੰਦਰ ਅੰਧੇਰ ਘੋਰੀ, ਆਪ ਆਪਣਾ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਤੇਰਾ ਸਹਿੰਸਾ ਰੋਗ ਜਗਤ ਦੁੱਖ ਤ੍ਰਿਸ਼ਨਾ ਭੁੱਖ ਮਿਟਾਇੰਦਾ। ਜਗਤ ਦੁਖ ਰੋਗ ਸੰਤਾਪ, ਜਨ ਭਗਤਾਂ ਆਪ ਮਿਟਾਇੰਦਾ। ਇਕ ਜਪਾਏ ਸਾਚਾ ਜਾਪ, ਜੁਗ ਜੁਗ ਮਾਤ ਰਖਾਇੰਦਾ। ਮੇਟ ਮਿਟਾਏ ਤੀਨੋਂ ਤਾਪ, ਤ੍ਰੈਗੁਣ ਮਾਇਆ ਤਤ ਸਮਾਇੰਦਾ। ਨਾ ਕੋਈ ਪੁੰਨ ਨਾ ਕੋਈ ਪਾਪ, ਹਰਿ ਏਕਾ ਰੰਗ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਆਪ ਉਠਾਇੰਦਾ। ਉਠ ਜਾਗ ਕਲਜੁਗ ਜੀਵ, ਕਾਲੀ ਰੈਣ ਅੰਧੇਰੀ ਛਾਈਆ। ਪੁਰਖ ਅਬਿਨਾਸ਼ੀ ਧੋਵੇ ਦਾਗ਼, ਭਿੰਨੜੀ ਰੈਣ ਰਸਨਾ ਰਹੀ ਗਾਈਆ। ਭਿੰਨੜੀ ਰੈਣ ਪਕੜੇ ਵਾਗ, ਗੁਰਮੁਖਾਂ ਸੇਵ ਕਮਾਈਆ। ਨੇਤਰ ਲੋਚਨ ਦਰਸ ਨੈਣ, ਨਿਰਗੁਣ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਭਿੰਨੜੀ ਰੈਣ ਸੰਗ ਰਲਾਈਆ। ਭਿੰਨੀ ਰੈਨੜੀਏ ਤੇਰਾ ਵਕਤ ਸੁਹੇਲਾ, ਜਨ ਭਗਤਾਂ ਮੰਗਲ ਗਾਇਆ। ਆਪੇ ਗੁਰੂ ਆਪੇ ਚੇਲਾ, ਆਪ ਆਪਣੇ ਵਿਚ ਸਮਾਇਆ। ਦਰ ਦਵਾਰੇ ਸਾਚਾ ਮੇਲਾ, ਮੇਲਣਹਾਰ ਆਪ ਅਖਵਾਇਆ। ਆਪੇ ਹੋਇਆ ਸੱਜਣ ਸੁਹੇਲਾ, ਮੀਤ ਮੁਰਾਰ ਬਣ ਕੇ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਿੰਨੜੀ ਰੈਣ ਤੇਰਾ ਵੇਲਾ ਰਿਹਾ ਸੁਹਾਇਆ। ਭਿੰਨੜੀ ਰੈਣ ਚੜ੍ਹਿਆ ਚਾਅ, ਸਾਚੀ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਸਚ ਮਲਾਹ, ਬੇੜਾ ਬੰਨੇ ਲਾਈਆ। ਜਨ ਭਗਤਾਂ ਕਟੇ ਜਮ ਕਾ ਫਾਹ, ਲੱਖ ਚੁਰਾਸੀ ਫੰਦ ਕਟਾਇਆ। ਆਪ ਜਪਾਏ ਸਾਚਾ ਨਾਂ, ਚਾਰ ਵਰਨਾਂ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਏਕਾ ਤਤ ਬੁਝਾਈਆ। ਗੁਰਮਤ ਸਾਚਾ ਜਗਤ ਗਿਆਨ, ਆਪੇ ਆਪ ਦਵਾਇੰਦਾ। ਸਤਿਜੁਗ ਵੇਖੇ ਮਾਰ ਧਿਆਨ, ਸਾਚਾ ਰਾਹ ਵਿਖਾਇੰਦਾ। ਨੌ ਖੰਡ ਪ੍ਰਿਥਮੀ ਏਕਾ ਆਨ, ਆਪਣੀ ਆਪ ਰਖਾਇੰਦਾ। ਤੀਰ ਨਿਰਾਲਾ ਸ਼ਬਦ ਬਾਨ, ਰਸਨਾ ਚਿੱਲੇ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਉਚੇ ਟਿੱਲੇ ਪਰਬਤ ਵੇਖ ਵਖਾਇੰਦਾ। ਉਚੇ ਟਿੱਲੇ ਜੰਗਲ ਜੂਹ ਉਜਾੜ ਪਹਾੜ, ਪ੍ਰਭ ਸਾਚਾ ਵੇਖਣ ਆਇਆ। ਸੰਤ ਸੁਹੇਲੇ ਸਾਚੇ ਲਾੜ, ਆਪਣੇ ਸੰਗ ਰਖਾਇਆ। ਦਰ ਘਰ ਸਾਚੇ ਦੇਵੇ ਵਾੜ, ਸਾਚੇ ਘੋੜੇ ਤੰਗ, ਕਸਾਇਆ। ਮਨਮੁਖ ਚਬਾਏ ਆਪਣੀ ਦਾੜ੍ਹ, ਆਪਣੇ ਭਾਣੇ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇਆ। ਨਾਨਕ ਨਿਰਗੁਣ ਰੂਪ ਹੈ, ਥਿਰ ਘਰ ਰਿਹਾ ਸਮਾਇਆ। ਆਪੇ ਸਤਿ ਸਰੂਪ ਹੈ, ਸਤਵੇਂ ਆਸਣ ਲਾਇਆ। ਆਪੇ ਰੱਖਣਹਾਰਾ ਲਜ ਪਤ ਹੈ, ਪਾਰਬ੍ਰਹਮ ਇਕ ਸਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੁਰ ਮਾਤ ਉਪਾਇਆ। ਨਾਨਕ ਗੁਰ ਮਾਤ ਉਪਾਇਆ, ਪ੍ਰਭ ਆਪਣੀ ਦਇਆ ਕਮਾਈਆ। ਸ਼ਬਦੀ ਸ਼ਬਦ ਮੇਲ ਮਿਲਾਇਆ, ਦਿਵਸ ਰੈਣ ਕਰੇ ਜਣਾਈਆ। ਆਪ ਆਪਣੇ ਦਰ ਬੁਲਾਇਆ। ਲੋਆਂ ਪੁਰੀਆਂ ਪਾਰ ਕਰਾਈਆ। ਸਚਖੰਡ ਹਰਿ ਡੇਰਾ ਲਾਇਆ। ਨਿਰੰਕਾਰਾ ਨੂਰ ਸਵਾਈਆ। ਜੋਤ ਸਰੂਪੀ ਖੇਲ ਰਚਾਇਆ, ਭੇਵ ਕੋਈ ਨਾ ਪਾਈਆ। ਨਾਨਕ ਦਰ ਦਵਾਰੇ ਬਣ ਭਿਖਾਰਾ, ਦੋਏ ਜੋੜ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਛੱਡ ਸਿੰਘਾਸਣ ਬਾਹਰ ਬੈਠਾ ਆਈਆ। ਨਾਨਕ ਗੁਰ ਕਰ ਪਿਆਰਾ, ਆਪਣੀ ਗੋਦ ਉਠਾਈਆ। ਦਰਸ ਦਿਖਾਏ ਅਗੰਮ ਅਪਾਰਾ, ਬੇਅੰਤ ਬੇਅੰਤ ਬੇਅੰਤ ਰਸਨਾ ਗਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰਾ, ਗੁਰ ਨਾਨਕ ਦਏ ਵਡਿਆਈਆ। ਸਤਿਨਾਮ ਅਪਰ ਅਪਾਰਾ, ਵਸਤ ਝੋਲੀ ਪਾਈਆ। ਲੋਕਮਾਤ ਬਣ ਵਰਤਾਰਾ, ਜੀਵਾਂ ਜੰਤਾਂ ਪਾਰ ਕਰਾਈਆ। ਨਾਨਕ ਗੁਰ ਸਚ ਵਸਤ, ਧੁਰਦਰਗਾਹੀ ਲੈ ਕੇ ਆਈਆ। ਚਾਰ ਵਰਨ ਚਾਰ ਕੁੰਟ, ਜੀਵਾਂ ਜੰਤਾਂ ਸਾਧਾਂ ਸੰਤਾਂ ਰਾਓ ਰੰਕਾਂ ਝੋਲੀ ਪਾਈਆ। ਮਨਮੁਖ ਨਾ ਸਮਝਣ ਜੀਵ ਗਵਾਰਾ, ਮਨਮਤ ਹੋਈ ਹਲਕਾਈਆ। ਨਾਨਕ ਗੋਬਿੰਦ ਅੰਤਮ ਵਾਰਾ, ਆਪ ਆਪਣੀ ਦਇਆ ਕਮਾਈਆ। ਛੱਡਿਆ ਤਨ ਪੰਚਮ ਤਤ ਦਿਤਾ ਡੰਨ, ਜੋਤ ਅੰਗਦ ਵਿਚ ਟਿਕਾਈਆ। ਅੰਗਦ ਅੰਗ ਲਗਾ ਲਿਆ, ਲਹਿਣਾ ਲਹਿਣੇ ਝੋਲੀ ਪਾਇਆ, ਪਿਛਲਾ ਮੂਲ ਚੁਕਾਈਆ। ਅਮਰਦਾਸ ਅਮਰ ਕਰਾਇਆ, ਚਰਨ ਕਵਲ ਸੇਵ ਕਮਾਈਆ। ਰਾਮਦਾਸ ਗਲੇ ਲਗਾਇਆ, ਬਾਲੀ ਬੁਧ ਤਰਾਈਆ। ਗੁਰ ਅਰਜਨ ਦੇ ਵਡਿਆਇਆ, ਸਿਰ ਆਪਣਾ ਹੱਥ ਟਿਕਾਈਆ। ਬੋਧ ਅਗਾਧਾ ਸ਼ਬਦ ਜਣਾਇਆ, ਗੁਰੂ ਗ੍ਰੰਥ ਸੇਵ ਕਮਾਈਆ। ਇਕਵੰਜਾ ਬਵੰਜਾ ਏਕਾ ਧਾਮ ਸੁਹਾਇਆ, ਛੱਤੀ ਰਾਗਾਂ ਰਾਗ ਅਲਾਈਆ। ਮਨਮੁਖ ਜੀਵਾਂ ਹੰਸ ਕਾਗ ਰਿਹਾ ਬਣਾਇਆ, ਜੋ ਜਨ ਰਸਨਾ ਰਹੇ ਗਾਈਆ। ਗੁਰ ਗੋਬਿੰਦ ਹਰਿ ਹਰਿ ਗੋਬਿੰਦ ਪਾਇਆ, ਮੀਰੀ ਪੀਰੀ ਆਪ ਅਖਵਾਈਆ। ਹਰਿਰਾਏ ਹਰਿ ਜੋਤ ਟਿਕਾਇਆ, ਸਪਤਮ ਗੁਰ ਮਿਲੀ ਵਡਿਆਈਆ। ਹਰਿਕ੍ਰਿਸ਼ਨ ਬਾਲ ਅਵਸਥਾ ਲੇਖੇ ਲਾਇਆ, ਸਾਚੀ ਸੇਵਾ ਸੇਵ ਕਮਾਈਆ। ਸਿੰਘ ਤੇਗ ਬਹਾਦਰ ਲਿਆ ਵਰ, ਪ੍ਰਭ ਦੇਵੇ ਆਦਰ, ਦਿੱਲੀ ਜਾਏ ਸੀਸ ਲਗਾਈਆ। ਗੁਰ ਗੋਬਿੰਦਾ ਪਰਗਟ ਹੋਇਆ ਵਾਲੀ ਹਿੰਦਾ, ਜਗਤ ਮਿਟਾਏ ਸਗਲੀ ਚਿੰਦਾ, ਪੰਥ ਖਾਲਸਾ ਰਿਹਾ ਰਚਾਈਆ। ਬਾਲ ਵਾਰੇ ਮਿਟਾਏ ਕਲਜੁਗ ਚਿੰਦਾ, ਆਪ ਆਪਣਾ ਸੰਗ ਨਿਭਾਈਆ। ਜੋਧਾ ਸੂਰ ਵਡ ਮਰਗਿੰਦਾ, ਪੰਜ ਪਿਆਰੇ ਕਰ ਤਿਆਰ, ਆਪਣਾ ਰੂਪ ਵਟਾਈਆ। ਦੋਏ ਜੋੜ ਕਰੇ ਨਿਮਸਕਾਰ, ਝੋਲੀ ਅੱਗੇ ਡਾਹੀਆ। ਆਪੇ ਗੁਰ ਚੇਲਾ ਵਸੇ ਵਿਚ ਸੰਸਾਰ, ਚੇਲਾ ਗੁਰ ਆਪ ਅਖਵਾਈਆ। ਗਿਆ ਅਨੰਦਪੁਰ ਅੰਤਮ ਹਾਰ, ਜੂਠ ਝੂਠ ਖ਼ਾਕ ਮਿਲਾਈਆ। ਦੱਖਣ ਦਿਸ਼ਾ ਵੇਖ ਵਿਚਾਰ, ਗੰਗਾ ਗੋਦਾਵਰੀ ਦਏ ਸੁਹਾਈਆ। ਤੀਰ ਨਿਰਾਲਾ ਏਕਾ ਮਾਰ, ਸਚ ਤਖ਼ਤ ਧਾਮ ਸੁਹਾਈਆ। ਅੰਤਮ ਤਜਿਆ ਮਾਤ ਸੰਸਾਰ, ਗੁਰਮੁਖਾਂ ਗਿਆ ਸੁਣਾਈਆ। ਪਰਗਟ ਹੋਣਾ ਵਿਚ ਸੰਸਾਰ, ਕਲਜੁਗ ਤੇਰੀ ਅੰਤਮ ਵਾਰ, ਅੰਤਮ ਵੇਲਾ ਆਈਆ। ਸ਼ਬਦ ਖੰਡਾ ਤੇਜ ਕਟਾਰ, ਆਪ ਆਪਣੇ ਹੱਥ ਉਠਾਈਆ। ਗੁਰਮੁਖ ਸਾਚੇ ਲਏ ਉਭਾਰ, ਜੋ ਸਰਸੇ ਭੇਟ ਚੜ੍ਹਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਪੰਜ ਤਤ ਦਿਸ ਨਾ ਆਈਆ। ਜੋਤ ਸ਼ਬਦ ਗੁਰ ਅਵਤਾਰ, ਜੁਗ ਜੁਗ ਆਪ ਅਖਵਾਈਆ। ਜੋਤ ਸਰੂਪੀ ਹਰਿ ਭਗਵਾਨ, ਏਕਾ ਏਕ ਅਖਵਾਈਆ। ਏਕਾ ਭੂਮਿਕਾ ਇਕ ਅਸਥਾਨ, ਏਕਾ ਧਾਮ ਸੁਹਾਈਆ। ਏਕਾ ਸ਼ਬਦ ਇਕ ਬਿਬਾਣ, ਏਕਾ ਰਿਹਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਈਆ। ਸੋਲਾਂ ਚੇਤਰ ਸੋਲਾਂ ਕਲ, ਆਪਣੀ ਆਪ ਵਰਤਾਇੰਦਾ। ਆਪੇ ਵੇਖਣਹਾਰਾ ਜਲ ਥਲ, ਥਲ ਜਲ ਆਪੇ ਵੇਖ ਵਖਾਇੰਦਾ। ਆਪ ਆਪਣੇ ਵਿਚ ਗਿਆ ਰਲ, ਵਿਸਮਾਦੀ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਲਾਂ ਸੋਲਾਂ ਕਲ ਵਖਾਇੰਦਾ। ਸੋਲਾ ਕਲ ਹਰਿ ਵਰਤਾਰ, ਆਪਣੀ ਕਲ ਵਰਤਾਈਆ। ਵਲ ਛਲ ਵਿਚ ਸੰਸਾਰ, ਭੇਵ ਨਾ ਜਾਣੇ ਰਾਈਆ। ਜੋਤੀ ਨੂਰ ਖੇਲੇ ਖੇਲ ਘੜੀ ਘੜੀ ਪਲ ਪਲ ਅੰਦਰ ਬਾਹਰ, ਗੁਪਤ ਜਾਹਿਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਬਣਤਾ ਆਪ ਬਣਾਈਆ। ਜੁਗ ਜੁਗ ਬਣਤ ਬਣਾਇੰਦਾ। ਆਪ ਆਪਣੀ ਕਲ ਧਾਰ, ਸਤਿਜੁਗ ਸਾਚਾ ਰਾਹ ਵਖਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਜੋਗ ਜੁਗਤ ਜਗਤ ਇਕ ਚਲਾਇੰਦਾ। ਆਪ ਆਪਣੀ ਕਿਰਪਾ ਧਾਰ, ਸਾਚੀ ਭਗਤੀ ਭਗਤ ਕਰਾਇੰਦਾ। ਅੱਖਰ ਵੱਖਰ ਨਾਮ ਅਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮਾਰਗ ਇਕ ਲਗਾਇੰਦਾ। ਸਤਿਜੁਗ ਤੇਰਾ ਸਾਚਾ ਰੰਗ, ਹਰਿ ਆਪੇ ਆਪ ਚੜ੍ਹਾਇਆ। ਸ਼ਬਦ ਗੁਰ ਨਿਭਾਏ ਸਾਚਾ ਸੰਗ, ਸਗਲਾ ਸਾਥ ਆਪ ਅਖਵਾਇਆ। ਇਕ ਧਾਰਾ ਵਹਾਏ ਗੰਗ, ਅੰਮ੍ਰਿਤ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਬੈਠਾ ਆਸਣ ਲਾਇਆ। ਸਤਿਜੁਗ ਤੇਰੀ ਸਚ ਸਲਾਹ, ਹੋਇਆ ਦਰ ਪਰਵਾਨਿਆ। ਸਾਚਾ ਸ਼ਬਦ ਜਗਤ ਮਲਾਹ, ਦੇਵੇ ਗੁਣ ਨਿਧਾਨਿਆ। ਗੁਣ ਨਿਧਾਨਾ ਹਰਿ ਨਿਰੰਕਾਰਾ, ਸਰਗੁਣ ਰੂਪ ਸਮਾਨਿਆ। ਖੇਲੇ ਖੇਲ ਅਪਰ ਅਪਾਰਾ, ਸਰਗੁਣ ਭੇਵ ਨਾ ਰਾਨਿਆ। ਸਰਗੁਣ ਮੇਲੇ ਵਿਚ ਸੰਸਾਰਾ, ਆਪ ਆਪਣੀ ਦਇਆ ਕਮਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਸਤਿਜੁਗ ਤੇਰਾ ਲਹਿਣਾ ਦੇਣਾ ਮੂਲ ਚੁਕਾਨਿਆ। ਕਲਜੁਗ ਤੇਰਾ ਅੰਤ ਕਿਨਾਰ, ਲੋਕਮਾਤ ਆਪ ਕਰਾਇੰਦਾ। ਸਤਿਜੁਗ ਸਾਚੇ ਹੋ ਤਿਆਰ, ਧਰਤ ਮਾਤ ਗੋਦ ਉਠਾਇੰਦਾ। ਸ਼ਬਦ ਸੁਤ ਕਰ ਪਿਆਰ, ਸਾਚੀ ਬਣਤ ਬਣਾਇੰਦਾ। ਚਾਰ ਵਰਨ ਇਕ ਦਵਾਰ, ਏਕਾ ਧਾਮ ਸੁਹਾਇੰਦਾ। ਏਕਾ ਸ਼ਬਦ ਜੈ ਜੈਕਾਰ, ਚਾਰੋਂ ਕੁੰਟ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਵਨ ਭਗਵਨ ਰੂਪ ਵਟਾਇੰਦਾ। ਹਰਿ ਭਗਵਾਨ ਸ਼ਬਦ ਨਿਸ਼ਾਨ, ਏਕਾ ਵਾਰ ਰਖਾਇਆ। ਆਪ ਝੁਲਾਏ ਵਿਚ ਜਹਾਨ, ਜੁਗ ਜੁਗ ਰਿਹਾ ਝੁਲਾਇਆ। ਜਨ ਭਗਤਾਂ ਦੇਵੇ ਜੀਆ ਦਾਨ, ਨਾਮ ਦਾਨ ਝੋਲੀ ਪਾਇਆ। ਦਰ ਦਵਾਰੇ ਬਖ਼ਸ਼ੇ ਮਾਨ, ਸਾਚਾ ਧਾਮ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਇਆ। ਸਾਚਾ ਘਰ ਹਰਿ ਭਗਵੰਤਾ, ਆਪਣਾ ਆਪ ਬਣਾਇਆ। ਆਪੇ ਵਸਿਆ ਆਦਿਨ ਅੰਤਾ, ਆਦਿ ਅੰਤ ਰਹਾਇਆ। ਆਪੇ ਹੋਇਆ ਸਾਚਾ ਕੰਤਾ, ਸਾਚੇ ਸੰਤਾਂ ਰਿਹਾ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਧੁਰ ਧਾਮ ਏਕਾ ਏਕ ਟਿਕਾਇਆ। ਧੁਰ ਧਾਮ ਧੁਰ ਦਰਗਾਹ, ਏਕਾ ਏਕ ਸੁਹਾਈਆ। ਸ਼ਬਦ ਸਰੂਪੀ ਬਣ ਮਲਾਹ, ਜਨ ਭਗਤਾਂ ਰਿਹਾ ਮਿਲਾਈਆ। ਸਤਿਜੁਗ ਸਾਚੇ ਪਕੜੇ ਬਾਂਹ, ਸੋਇਆ ਪੂਤ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰੇ ਕੁੰਟ ਦਹਿ ਦਿਸ਼ਾ ਰਿਹਾ ਵਖਾਈਆ। ਸਤਿਜੁਗ ਸਾਚਾ ਨੇਤਰ ਖੋਲ੍ਹ, ਚਾਰ ਕੁੰਟ ਵੇਖ ਵਖਾਇੰਦਾ। ਸੋਹੰ ਅੱਖਰ ਮੁਖੋਂ ਬੋਲ, ਸਾਚਾ ਗੀਤ ਅਲਾਇੰਦਾ। ਸਤਿਜੁਗ ਸਾਚਾ ਵੱਜਾ ਢੋਲ, ਪ੍ਰਭ ਸਾਚਾ ਆਪ ਵਜਾਇੰਦਾ। ਭਗਤ ਜਨਾਂ ਪ੍ਰਭ ਵਸੇ ਕੋਲ, ਦਿਵਸ ਰੈਣ ਰੰਗ ਰੰਗਾਇੰਦਾ। ਆਪੇ ਵਰਤੇ ਕਲਾ ਸੋਲ, ਅਕਲ ਕਲ ਆਪ ਵਰਤਾਇੰਦਾ। ਸ੍ਰਿਸ਼ਟ ਸਬਾਈ ਰਿਹਾ ਮੌਲ, ਮੌਲਾ ਰੂਪ ਅਖਵਾਇੰਦਾ। ਜਨ ਭਗਤਾਂ ਉਲਟਾ ਕਰੇ ਨਾਭ ਕੌਲ, ਅੰਮ੍ਰਿਤ ਧਾਰਾ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਸਤਿਜੁਗ ਤੇਰਾ ਦਰ ਘਰ ਪੂਰ ਕਰਾਇੰਦਾ। ਧੰਨ ਵਡਿਆਈ ਭਗਤ ਜਨ, ਹਰਿ ਨਾਮ ਜਪੰਦੇ। ਧੰਨ ਵਡਿਆਈ ਸੰਤ ਜਨ, ਹਰਿ ਧਿਆਨ ਰਖੰਦੇ। ਧੰਨ ਵਡਿਆਈ ਭਗਤ ਜਨ, ਏਕਾ ਓਟ ਰਖੰਦੇ। ਧੰਨ ਵਡਿਆਈ ਸੰਤ ਜਨ, ਜੀਆਂ ਜੰਤਾਂ ਪਾਰ ਕਰੰਦੇ। ਦੋਹਾਂ ਮੇਲਾ ਇਕ ਦਰ, ਮਿਲੇ ਮੇਲ ਗੁਰ ਭਗਵੰਤੇ। ਧੰਨ ਕਮਾਈ ਭਗਤ ਜਨ, ਆਤਮ ਤ੍ਰਿਪਤ ਕਰਾਈਆ। ਧੰਨ ਕਮਾਈ ਸੰਤ ਜਨ, ਦਿਵਸ ਰੈਣ ਰਹੇ ਗਾਈਆ। ਧੰਨ ਕਮਾਈ ਭਗਤ ਜਨ, ਹਰਿ ਹਿਰਦੇ ਲਏ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋਹਾਂ ਮੇਲਾ ਏਕਾ ਥਾਈਂਆ। ਸੰਤ ਸੁਹੇਲਾ ਸਾਚਾ ਮੀਤ, ਏਕਾ ਰੰਗ ਰੰਗਾਇੰਦਾ। ਆਪ ਸੁਣਾਏ ਸੁਹਾਗੀ ਗੀਤ, ਪ੍ਰਭ ਆਪਣੀ ਦਇਆ ਕਮਾਇੰਦਾ। ਆਪੇ ਪਰਖਣਹਾਰਾ ਨੀਤ, ਹਰ ਘਟ ਅੰਦਰ ਡੇਰਾ ਲਾਇੰਦਾ। ਜਿਸ ਜਨ ਬਖ਼ਸ਼ੇ ਚਰਨ ਪ੍ਰੀਤ, ਆਪ ਆਪਣਾ ਭੇਵ ਖੁਲ੍ਹਾਇੰਦਾ। ਕਾਇਆ ਕਰੇ ਠੰਢੀ ਸੀਤ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਨਾ ਕੋਈ ਹਸਤ ਨਾ ਕੋਈ ਕੀਟ, ਊਚ ਨੀਚ ਰੰਕ ਰਾਜਾਨ ਨਾ ਕੋਈ ਅਖਵਾਇੰਦਾ। ਏਕਾ ਸ਼ਬਦ ਗੁਰ ਅਨਡੀਠ, ਦਿਸ ਕਿਸੇ ਨਾ ਆਇੰਦਾ। ਜਿਸ ਜਨ ਕਾਇਆ ਚੋਲੀ ਰੰਗ ਚਾੜ੍ਹੇ ਮਜੀਠ, ਆਪੇ ਵੇਖ ਵਖਾਇੰਦਾ। ਮਨਮੁਖ ਜੂਠਾ ਝੂਠਾ ਪੀਸਣ ਰਹੇ ਪੀਠ, ਸਚ ਵਸਤ ਨਾ ਕੋਈ ਵਿਖਾਇੰਦਾ। ਕਾਇਆ ਕਲਜੁਗ ਕੌੜਾ ਰੀਠ, ਰਸ ਰਸਨਾ ਨਾ ਆਤਮ ਕੋਈ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਭਗਤ ਸੁਹੇਲਾ ਸਾਚਾ ਸੱਜਣ, ਵਾਲੀ ਦੋ ਜਹਾਨਿਆ। ਦਰਸ ਦਿਖਾਏ ਦਇਆ ਕਮਾਏ ਧੁਰਦਰਗਾਹੀ ਆਇਆ ਪੜਦੇ ਕੱਜਣ, ਹੋਏ ਦਰ ਸਵਾਲਿਆ। ਮਦਿਰਾ ਮਾਸ ਜੋ ਜਨ ਤਜਣ, ਮਿਲੇ ਮੇਲ ਜੋਤ ਅਕਾਲਿਆ। ਅਨਹਦ ਤਾਲ ਨਗਾਰੇ ਸਾਚੇ ਵੱਜਣ, ਪੰਚਮ ਗਾਇਣ ਇਕ ਕਵਾਲਿਆ। ਭਾਂਡੇ ਭਰਮ ਗੜ੍ਹ ਹੰਕਾਰੀ ਭੱਜਣ, ਅੰਦਰ ਮਜਨ ਜੋਤੀ ਨੂਰ ਲਾਲ ਗੁਲਾਲਿਆ। ਆਤਮ ਸੇਜਾ ਬਹਿ ਬਹਿ ਸਜਣ, ਜਨ ਮਿਲਿਆ ਮੇਲ ਹਰਿ ਬਨਵਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਆਏ ਭਗਤਾਂ ਦਰ, ਜੁਗ ਜੁਗ ਬਣੇ ਸਵਾਲਿਆ। ਧੰਨ ਕਮਾਈ ਸੰਤ ਜਨ, ਪਾਇਆ ਪਰਮਾਨੰਦ। ਧੰਨ ਕਮਾਈ ਸੰਤ ਜਨ, ਦੂਈ ਦਵੈਤੀ ਢਾਹੇ ਭਰਮਾਂ ਕੰਧ। ਧੰਨ ਕਮਾਈ ਸੰਤ ਜਨ, ਗੁਰ ਸ਼ਬਦ ਚੜ੍ਹਾਇਆ ਸਾਚਾ ਚੰਦ। ਧੰਨ ਕਮਾਈ ਭਗਤ ਜਨ, ਮੇਟ ਮਿਟਾਏ ਆਤਮ ਅੰਧ। ਧੰਨ ਕਮਾਈ ਸੰਤ ਜਨ, ਇਕ ਸੁਣਾਵਣ ਸੁਹਾਗੀ ਛੰਦ। ਧੰਨ ਕਮਾਈ ਭਗਤ ਜਨ, ਮਿਲੇ ਵਡਿਆਈ ਵਿਚ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਕਿਰਪਾ ਦੇਵੇ ਕਰ, ਅੰਤਮ ਮੇਲਾ ਲਏ ਮਿਲਾਈਆ। ਕਿਰਪਾ ਕਰੇ ਆਪ ਮਿਹਰਵਾਨ, ਮਾਨਸ ਜਨਮ ਲੇਖੇ ਲਾਇੰਦਾ। ਸਾਚੀ ਭਗਤੀ ਭਗਤ ਭਗਵਾਨ, ਗੁਰ ਚਰਨ ਧਿਆਨ ਲਗਾਇੰਦਾ। ਆਪੇ ਦੇਵੇ ਨਾਮ ਨਿਧਾਨ, ਆਪਣੀ ਹੱਥੀਂ ਆਪ ਵਰਤਾਇੰਦਾ। ਏਕਾ ਸ਼ਬਦ ਇਕ ਨਿਸ਼ਾਨ, ਏਕਾ ਤੀਰ ਚਲਾਇੰਦਾ। ਏਕਾ ਮੰਦਰ ਇਕ ਮਕਾਨ, ਹਰਿ ਏਕਾ ਏਕ ਸੁਹਾਇੰਦਾ। ਏਕਾ ਜੋਧਾ ਸੂਰ ਬਲੀ ਬਲਵਾਨ, ਨਰ ਨਿਰੰਕਾਰ ਆਪ ਅਖਵਾਇੰਦਾ। ਆਪੇ ਕਰੇ ਆਪਣੀ ਆਪ ਪਛਾਣ, ਦੂਸਰ ਕੋਈ ਭੇਵ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਵੇਖ ਵਖਾਇੰਦਾ। ਸੰਤ ਸੁਹੇਲੇ ਸਾਚਾ ਗੁਰ, ਏਕਾ ਰੂਪ ਸਮਾਇਆ। ਲਿਖਿਆ ਲੇਖ ਗਿਆ ਜੁੜ, ਨਾ ਕੋਈ ਤੋੜ ਤੁੜਾਇਆ। ਆਪੇ ਚੜ੍ਹਿਆ ਸ਼ਬਦ ਘੋੜ, ਚਾਰੇ ਕੁੰਟ ਰਿਹਾ ਦੁੜਾਇਆ। ਜਨ ਭਗਤਾਂ ਲੱਗੀ ਆਤਮ ਔੜ, ਅੰਮ੍ਰਿਤ ਆਤਮ ਦਏ ਜਾਮ ਪਿਆਇਆ। ਕਲਜੁਗ ਅੰਤਮ ਮਾਰੇ ਪਹਿਲਾ ਪੌੜ, ਚੌਥਾ ਪੌੜਾ ਰਿਹਾ ਲਗਾਇਆ। ਵੇਖੇ ਪਰਖੇ ਮਿੱਠਾ ਕੌੜ, ਪੂਤ ਸਪੂਤਾ ਬ੍ਰਹਿਮਣ ਗੌੜਾ, ਵੇਖ ਵਖਾਣੇ ਸੰਬਲ ਨਗਰ ਨਾ ਕੋਈ ਜਾਣੇ ਲੰਬਾ ਚੌੜਾ, ਗੋਬਿੰਦ ਡੇਰਾ ਲਾਇਆ। ਜਨ ਭਗਤਾਂ ਆਤਮ ਅੰਤਰ ਜਾਏ ਬਹੁੜ, ਅੰਦਰ ਮੰਦਰ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਵਿਚੋਲਾ ਸ਼ਬਦ ਬਣਾਇਆ। ਸ਼ਬਦ ਵਿਚੋਲਾ ਵਿਚ ਸੰਸਾਰ, ਹਰਿ ਏਕਾ ਏਕ ਰਖਾਇਆ। ਜਨ ਭਗਤਾਂ ਕਰੇ ਖ਼ਬਰਦਾਰ, ਦਿਵਸ ਰੈਣ ਰਿਹਾ ਜਗਾਇਆ। ਪੰਚਮ ਮੇਟੇ ਕਾਮ ਕਰੋਧ ਲੋਭ ਮੋਹ ਹੰਕਾਰ, ਪੰਚਾਂ ਮੇਲ ਮਿਲਾਇਆ। ਜਿਸ ਜਨ ਕਿਰਪਾ ਦੇਵੇ ਧਾਰ, ਲਹਿਣਾ ਦੇਣਾ ਮੂਲ ਚੁਕਾਇਆ। ਏਕਾ ਕੰਤ ਇਕ ਭਤਾਰ, ਗੁਰਮੁਖ ਸਾਚੀ ਨਾਰ ਕਰ ਪਿਆਰ, ਆਤਮ ਸੇਜਾ ਰਿਹਾ ਹੰਢਾਇਆ। ਦੋਹਾਂ ਮੇਲਾ ਇਕ ਦਵਾਰ, ਨਾ ਕੋਈ ਦੂਸਰ ਪਹਿਰੇਦਾਰ, ਸ਼ਸਤਰ ਬਸਤਰ ਕੋਈ ਦਿਸ ਨਾ ਆਇਆ। ਨਾ ਕੋਈ ਖੰਡਾ ਨਾ ਕੋਈ ਕਟਾਰ, ਆਪੇ ਪਾਏ ਆਪਣੀ ਵੰਡਾ ਹਰਿ ਨਿਰੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਆਪ ਕਰਾਏ ਭਵਜਲ ਪਾਰ। ਧੰਨ ਕਮਾਈ ਭਗਤ ਜਨ, ਸਾਚਾ ਧਾਮ ਸੁਹੰਦੜਾ। ਦੂਈ ਦਵੈਤੀ ਮਿਟਿਆ ਜਨ, ਗੁਰ ਪਾਇਆ ਹਰਿ ਗੋਬਿੰਦੜਾ। ਜੋਤ ਜਗਾਈ ਕਾਇਆ ਨਿਰਮਲ ਤਨ, ਇਕ ਪਰਕਾਸ਼ ਵਖੰਦੜਾ। ਸ਼ਬਦ ਡੋਰੀ ਮਨ ਮਨੂਆ ਬੰਨ੍ਹ, ਬੁਧ ਮਤ ਆਪ ਸਮਝੰਦੜਾ। ਗੁਰ ਸ਼ਬਦ ਜਣਾਏ ਸਾਚੇ ਗੁਣ, ਰਾਗ ਅਨਾਦੀ ਇਕ ਵਜੰਦੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਵੇਖ ਵਖੰਦੜਾ। ਸੰਤ ਸਾਜਣ ਸਹਿਜ ਸੁਭਾਏ, ਰਸ ਰਸਨਾ ਰਿਹਾ ਗਾਇਆ। ਸਤਿਗੁਰ ਪੂਰਾ ਦਏ ਮਿਲਾਏ, ਜਿਸ ਜਨ ਸੰਗ ਨਿਭਾਇਆ। ਸਚ ਵਸਤ ਗੁਰ ਚੋਲੀ ਪਾਏ, ਅੰਗੀਕਾਰ ਆਪ ਅਖਵਾਇਆ। ਦੂਜਾ ਦਰ ਨਾ ਮੰਗਣ ਜਾਏ, ਜਿਸ ਜਨ ਆਪਣੀ ਦਇਆ ਕਮਾਇਆ। ਕਾਇਆ ਕਾਚੀ ਵੰਗ ਭੰਨਾਏ, ਮਨਮੁਖ ਜੀਵ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਰਿਹਾ ਵਰ, ਨੌ ਖੰਡ ਪ੍ਰਿਥਮੀ ਵੇਖ ਵਖਾਇਆ। ਨੌ ਖੰਡ ਪ੍ਰਿਥਮੀ ਇਕ ਦਰਵਾਜ਼ਾ, ਪ੍ਰਭ ਸਾਚੇ ਆਪ ਖੁਲ੍ਹਾਇਆ। ਵੇਖ ਵਖਾਏ ਗਰੀਬ ਨਿਵਾਜਾ, ਆਪ ਆਪਣਾ ਭੇਖ ਵਟਾਇਆ। ਜਨ ਭਗਤਾਂ ਮਾਰੇ ਅੰਦਰ ਮੰਦਰ ਆਵਾਜਾ, ਦਿਵਸ ਰੈਣ ਰਿਹਾ ਜਗਾਇਆ। ਸ਼ਬਦ ਗੁਰ ਰਚਿਆ ਕਾਜਾ, ਗੁਰਮੁਖ ਸੁਰਤੀ ਲਏ ਪਰਨਾਇਆ। ਵੇਖੇ ਖੇਲ ਕਲ ਕਿ ਆਜਾ, ਆਪਣੇ ਭਾਣੇ ਵਿਚ ਸਮਾਇਆ। ਆਪੇ ਵੇਖੇ ਮੱਕਾ ਕਾਅਬਾ ਹਾਜੀ ਹਾਜਾ, ਸਾਚਾ ਹੱਜ ਇਕ ਵਖਾਇਆ। ਜੁਗ ਜੁਗ ਰੱਖਣਹਾਰਾ ਲਾਜਾ, ਜਨ ਭਗਤਾਂ ਹੋਏ ਸਹਾਇਆ। ਮਨਮੁਖਾਂ ਖੋਲ੍ਹੇ ਜੂਠਾ ਝੂਠਾ ਪਾਜਾ, ਪੰਚਮ ਦੇਵੇ ਗੰਢ ਖੁਲ੍ਹਾਇਆ। ਕਲਜੁਗ ਤੇਰਾ ਸਾਜਣ ਸਾਜਾ, ਵੇਖੇ ਖੇਲ ਰਾਜਨ ਰਾਜਾ, ਏਕਾ ਸ਼ਾਹੋ ਭੂਪ ਆਪ ਅਖਵਾਇਆ। ਪਰਗਟ ਜੋਤ ਦੇਸ਼ ਮਾਝਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਜੀਵਾਂ ਰਿਹਾ ਭੁਲਾਇਆ। ਮਾਝੇ ਦੇਸ਼ ਪ੍ਰਭ ਜੋਤ ਜਗਾਈ, ਗੁਰ ਸ਼ਬਦ ਵੱਜੀ ਵਧਾਈਆ। ਪੰਚਮ ਤਤ ਨਾ ਦੇਹ ਉਪਾਈ, ਮਨ ਮਤ ਬੁਧ ਨਾ ਨਾਲ ਰਲਾਈਆ। ਰਕਤ ਬੂੰਦ ਨਾ ਕੋਈ ਰਖਾਈ, ਪਿਤਾ ਪੂਤ ਨਾ ਕੋਈ ਸਦਾਈ, ਭਾਈ ਭੈਣ ਨਾ ਮੇਲ ਮਿਲਾਈ, ਨਾਤਾ ਜਗਤ ਨਾ ਕੋਈ ਰਖਾਈਆ। ਆਪ ਆਪਣੀ ਖੇਲ ਰਚਾਈ, ਜੋਤੀ ਜਾਮਾ ਭੇਖ ਵਟਾਈਆ। ਗੁਰਮੁਖ ਸਾਚੇ ਕਰ ਕੁੜਮਾਈ, ਆਪ ਆਪਣੇ ਦਰ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਥਾਉਂ ਥਾਈਂਆ। ਵੇਖਣਹਾਰਾ ਸਰਬ ਸੰਸਾਰ, ਅਕਲ ਕਲਾ ਭਰਪੂਰਾ। ਜੁਗ ਜੁਗ ਲਏ ਮਾਤ ਅਵਤਾਰ, ਸ਼ਬਦ ਵਜਾਏ ਨਾਦ ਅਨਾਦੀ ਤੂਰਾ। ਸਤਿਜੁਗ ਤ੍ਰੇਤਾ ਕਰਾਏ ਪਾਰ, ਦੁਆਪਰ ਆਸਾ ਮਨਸਾ ਪੂਰਾ। ਕਲਜੁਗ ਅੰਤਮ ਰਿਹਾ ਵਿਚਾਰ, ਮੁਖ ਸ਼ਰਮਾਏ ਜੂਠਾ ਝੂਠਾ ਕੂੜਾ। ਸੰਗ ਮੁਹੰਮਦ ਚਾਰ ਯਾਰ, ਕੋਈ ਨਾ ਦੇਵੇ ਸਾਚੀ ਧੂੜਾ। ਕਰਮ ਧਰਮ ਗਿਆ ਹਾਰ, ਅੰਤ ਪਛਤਾਏ ਮੂਰਖ ਮੂੜ੍ਹਾ। ਪਾਰਬ੍ਰਹਮ ਪ੍ਰਭ ਮਾਰੇ ਮਾਰ, ਲੋਕਮਾਤ ਮਾਰੇ ਝਾਤ, ਇਕ ਇਕਾਂਤ ਮੇਟ ਮਿਟਾਏ ਪਸਾਰਾ ਕੂੜਾ। ਕਲਜੁਗ ਅੰਤਮ ਰਿਹਾ ਰੋ, ਨਾ ਦਿਸੇ ਕੋਈ ਸਹਾਈਆ। ਜੂਠਾ ਝੂਠਾ ਬੀਜ ਲਿਆ ਬੋ, ਅੰਤਮ ਕੋਇ ਨਾ ਸੰਗ ਨਿਭਾਈਆ। ਪਰਗਟ ਹੋਇਆ ਪ੍ਰਭ ਛੱਬੀ ਪੋਹ, ਜੋਤ ਸਰੂਪੀ ਜਾਮਾ ਪਾਈਆ। ਨਾਤਾ ਤੋੜੇ ਝੂਠਾ ਮੋਹ, ਜਗਤ ਤ੍ਰਿਸ਼ਨਾ ਰਿਹਾ ਮਿਟਾਈਆ। ਜਨ ਭਗਤ ਹਰਿ ਬਿਨ ਅਵਰ ਨਾ ਜਾਣੇ ਕੋ, ਸ੍ਰਿਸ਼ਟ ਸਬਾਈ ਬੈਠੀ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਆਪੇ ਵੇਖ ਵਖਾਈਆ। ਹਰਿਜਨ ਸਾਚਾ ਸ਼ਬਦ ਦੁਲਾਰਾ, ਪੂਤ ਸਪੂਤਾ ਜਾਇਆ। ਪਾਰਬ੍ਰਹਮ ਪ੍ਰਭ ਦਏ ਹੁਲਾਰਾ, ਅਗੰਮ ਅਗੰਮੜੇ ਧਾਮ ਸੁਹਾਇਆ। ਜੀਵ ਜੰਤ ਨਾ ਜਾਣੇ ਪਾਰ ਕਿਨਾਰਾ, ਦਮੜੀ ਦਮੜੇ ਹੱਥ ਨਾ ਆਇਆ। ਵਰਤੇ ਵਰਤਾਏ ਵਿਚ ਸੰਸਾਰਾ, ਆਪ ਆਪਣਾ ਵੇਖ ਵਖਾਇਆ। ਕਲਜੁਗ ਤੇਰੀ ਕਾਲੀ ਧਾਰਾ, ਕਾਲਖ ਟਿੱਕਾ ਮਸਤਕ ਲਾਇਆ। ਸੰਤ ਸੁਹੇਲੇ ਰੋਵਣ ਜਾਰੋ ਜਾਰਾ, ਦਿਵਸ ਰੈਣ ਰਹੇ ਕੁਰਲਾਇਆ। ਧਰਤ ਮਾਤ ਕਰੇ ਪੁਕਾਰਾ, ਪ੍ਰਭ ਅੱਗੇ ਸੀਸ ਝੁਕਾਇਆ। ਰਾਏ ਧਰਮ ਖੋਲ੍ਹ ਕਿਵਾੜਾ, ਨੇਤਰ ਨੀਰ ਰਿਹਾ ਵਹਾਇਆ। ਲਾੜੀ ਮੌਤ ਮੰਗੇ ਏਕਾ ਲਾੜਾ, ਲੱਖ ਚੁਰਾਸੀ ਲਏ ਪਰਨਾਇਆ। ਵਰਤੇ ਖੇਲ ਦਿਨ ਦਿਹਾੜਾ, ਪ੍ਰਭ ਸਾਚੇ ਆਪ ਵਰਤਾਇਆ। ਧਰਤ ਮਾਤ ਤੇਰਾ ਇਕ ਅਖਾੜਾ, ਅੰਤਮ ਦਏ ਬਣਾਇਆ। ਆਪ ਉਠਾਏ ਅਗੰਮੀ ਧਾੜਾ, ਧਾੜ ਧਾੜਵੀ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵੰਡ ਵੰਡਾਇਆ। ਕਲਜੁਗ ਤੇਰੀ ਅੰਤਮ ਵੰਡ ਵੰਡਾਏ, ਲੋਕਮਾਤ ਵੇਖ ਵਖਾਈਆ। ਕੁਲਾਖੰਡ ਹਰਿ ਕਲ ਵਰਤਾਏ, ਭੇਵ ਕੋਇ ਨਾ ਪਾਈਆ। ਇਲਾਬੁਤ ਹਰਿ ਡੇਰਾ ਲਾਏ, ਆਪ ਆਪਣਾ ਰਾਹ ਵਖਾਈਆ। ਕੇਤਮਾਲ ਹਰਿ ਰਿਹਾ ਜਗਾਏ, ਏਕਾ ਸ਼ਬਦ ਜਣਾਈਆ। ਹਰਿਵਰਖ ਹਰਿ ਬੂਝ ਬੁਝਾਏ, ਏਕਾ ਡੰਕ ਵਜਾਈਆ। ਕਿੰਪੁਰਖ ਭੇਵ ਖੁਲ੍ਹਾਏ, ਲੇਖਾ ਲੇਖ ਦਏ ਪੁਚਾਈਆ। ਹਰਣਯਮਹ ਹਰਿ ਜੋਤ ਜਗਾਏ, ਜੋਗ ਜੁਗੀਸ਼ਰ ਰਿਹਾ ਉਠਾਈਆ। ਭਦਰ ਭਰਮ ਸਰਬ ਮਿਟਾਏ, ਹਰ ਘਟ ਵੇਖ ਵਖਾਈਆ। ਰਮਕ ਰੰਗ ਰਹਿਣ ਨਾ ਪਾਏ, ਹਰਿ ਅਚਰਜ ਕਲ ਵਰਤਾਈਆ। ਭਾਰਤ ਖੰਡ ਪ੍ਰਭ ਜੋਤ ਜਗਾਏ, ਮਾਝੇ ਦੇਸ ਵੱਜੀ ਵਧਾਈਆ। ਗੁਰਮੁਖ ਸਾਚੇ ਲਏ ਜਗਾਏ, ਸੋਏ ਮਾਤ ਉਠਾਈਆ। ਏਕਾ ਏਕ ਬਖ਼ਸ਼ੇ ਸਚ ਸਰਨਾਏ, ਆਪ ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਨਈਆ ਨਾਮ ਚੜ੍ਹਾਈਆ। ਸਾਚੀ ਨਈਆ ਵਿਚ ਮੰਝਧਾਰ, ਏਕਾ ਏਕ ਚਲਾਇੰਦਾ। ਸਤਿਗੁਰ ਪੂਰਾ ਮੀਤ ਮੁਰਾਰ, ਗੁਰਮੁਖਾਂ ਪਾਰ ਕਰਾਇੰਦਾ। ਵੰਞ ਮੁਹਾਣਾ ਅਪਰ ਅਪਾਰ, ਆਪਣੇ ਹੱਥ ਰਖਾਇੰਦਾ। ਮਨਮੁਖ ਡੁੱਬੇ ਜੀਵ ਗਵਾਰ, ਆਤਮ ਅੰਧ ਭੇਵ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਬੇੜਾ ਆਪੇ ਆਪ ਤਰਾਇੰਦਾ।