ਨਿਮਾਣਿਆਂ ਤਾਈਂ ਗਲੇ ਲਗਾਇਆ । ਅੰਤਕਾਲ ਕਲਜੁਗ ਦਾ ਕਰਾਇਆ । ਜੋਤ ਸਰੂਪ ਪ੍ਰਭ ਜਗਤ ਮੇਂ ਆਇਆ । ਉਹ ਦੇਖੇ ਆਪ ਨਜ਼ਰ ਨਾ ਆਇਆ । ਸਾਧ ਸੰਗਤ ਵਿਚ ਰਹੇ ਸਮਾਇਆ । ਗੁਰ ਧੰਨ ਜਿਸ ਦਰਸ ਦਿਖਾਇਆ । ਮਹਾਰਾਜ ਸ਼ੇਰ ਸਿੰਘ ਸਰਬ ਹੋਤ ਸਹਾਇਆ । ਮਹਾਰਾਜ ਸ਼ੇਰ ਸਿੰਘ ਹੋਇਆ ਅਵਤਾਰੀ । ਸਿੱਖਾਂ ਦੀ ਜਿਨ ਪੈਜ ਸਵਾਰੀ । ਮਸਤੂਆਣਾ ਹੋਵੇ ਧਾਮ ਭਾਰੀ । ਮਹਾਰਾਜਾ ਸੰਗਰੂਰ ਉਸ ਦੀ ਕਰੇ ਉਸਾਰੀ । ਸਾਰੀ ਬਾਣੀ ਜਿਸ ਵਕਤ ਉਚਾਰੀ । ਜੀਵ ਜੰਤ ਸੁਣ ਪਾਰ ਉਤਾਰੀ । ਮਹਾਰਾਜ ਸ਼ੇਰ ਸਿੰਘ ਸਚ ਅਵਤਾਰੀ । ਸੋਹੰ ਸ਼ਬਦ ਨਾਲ ਸ੍ਰਿਸ਼ਟੀ ਤਾਰੀ । ਦਇਆ ਨੰਦ ਪ੍ਰਭ ਦਇਆ ਕਮਾਈ । ਗਿਆਨ ਧਿਆਨ ਦੀ ਸੋਝੀ ਪਾਈ । ਜੋਤ ਸਰੂਪ ਗੁਰ ਲਿਖਤ ਕਰਾਈ । ਸੋਹੰ ਸ਼ਬਦ ਮੁਖ ਰਖਾਈ । ਤ੍ਰੈਲੋਕੀ ਨੰਦਨ ਇਹ ਬਣਤ ਬਣਾਈ । ਸਰਬ ਥਾਈਂ ਪ੍ਰਭ ਹੋਏ ਸਹਾਈ । ਬਿਨ ਦੇਹ ਪ੍ਰਭ ਜੋਤ ਪ੍ਰਗਟਾਈ । ਆਪਣਾ ਭੇਤ ਨਾ ਕਿਸੇ ਬੁਝਾਈ । ਸ਼ਬਦ ਸਾਚਾ ਪ੍ਰਭ ਸਚ ਕਰਾਈ । ਸਰਬ ਸ੍ਰਿਸ਼ਟ ਅਗਨ ਜਲਾਈ । ਸੋਹੰ ਸ਼ਬਦ ਦੀ ਜੈਕਾਰ ਕਰਾਈ । ਮਹਾਰਾਜ ਸ਼ੇਰ ਸਿੰਘ ਹੋਏ ਸਹਾਈ । ਇਹ ਵੇਲਾ ਜਾਂ ਪੂਰਾ ਹੋਵੇ । ਗੁਰ ਸਾਚਾ ਫਿਰ ਜਗਤ ਬਲੋਵੇ । ਜੋਤ ਜਗਤ ਦੀ ਆਪ ਜਲਾਈ । ਬਿਨ ਜੋਤੋਂ ਕੋਈ ਜੀਵ ਨਾ ਭਾਈ । ਦੇਹ ਦੀਪਕ ਪ੍ਰਭ ਰਿਹਾ ਸਮਾਈ । ਬਿਨ ਵਟੀ ਹੈ ਜੋਤ ਜਗਾਈ । ਭੁੱਲਾ ਜੀਵ ਭੇਦ ਨਾ ਪਾਈ । ਬਿਨ ਗੁਰ ਪੂਰੇ ਪਤ ਗਵਾਈ । ਸਾਧ ਸੰਗਤ ਵਿਚ ਕੋਈ ਨਾ ਗਿਆਤਾ । ਜਿਸ ਨੇ ਇਹ ਰਘੁਨਾਥ ਪਛਾਤਾ । ਅਛਲ ਛਲਨ ਛਲ ਆਪ ਕਰਾਇਆ । ਪਵਨ ਸਰੂਪ ਵਾਜਾ ਵਜਾਇਆ । ਜੋਤ ਮੇਂ ਜੋਤ ਪ੍ਰਭ ਜਗਤ ਉਪਾਇਆ । ਹਰਿਜੂ ਹਰ ਹੀ ਮਾਹੇ ਸਮਾਇਆ । ਸੋਹੰ ਸ਼ਬਦ ਦਾ ਤੇਜ ਕਰਾਇਆ । ਮਹਾਰਾਜ ਸ਼ੇਰ ਸਿੰਘ ਕਰੇ ਕਰਾਇਆ । ਮਨਮੁਖਾਂ ਤੋਂ ਮੁਖ ਛੁਪਾਇਆ । ਗੁਰਸਿਖਾਂ ਨੂੰ ਦਰਸ ਦਿਖਾਇਆ । ਆਪਣਾ ਭੇਤ ਨਾ ਕਿਸੇ ਬਤਾਇਆ । ਜੋਤ ਸਰੂਪ ਜਗਤ ਮੇਂ ਆਇਆ । ਯਾਚਕਾਂ ਨੂੰ ਇਹ ਦਾਨ ਦਵਾਇਆ । ਅਨਹਦ ਸ਼ਬਦ ਮਨ ਵਜਵਾਇਆ । ਸੋਹੰ ਸ਼ਬਦ ਦਾ ਰਾਗ ਸੁਣਾਇਆ । ਹੋਏ ਪ੍ਰਤੱਖ ਹੈ ਦਰਸ ਦਿਖਾਇਆ । ਮੁਕੰਦ ਮਨੋਹਰ ਪ੍ਰਭ ਨਜ਼ਰੀ ਆਇਆ । ਮਹਾਰਾਜ ਸ਼ੇਰ ਸਿੰਘ ਦੁੱਖ ਦਰਦ ਮਿਟਾਇਆ । ਹੁਣ ਐਸੀ ਕਰਾਂ ਖੇਲ ਅਪਾਰ । ਕਲਜੁਗ ਤਾਈਂ ਕੀਤਾ ਪਾਰ । ਸਾਧ ਸੰਗਤ ਨੂੰ ਦਿਤਾ ਤਾਰ । ਬੇਮੁਖਾਂ ਨੂੰ ਨਰਕ ਮੰਞਾਰ । ਏਥੇ ਓਥੇ ਮਿਲੀ ਹਾਰ । ਬਿਨ ਸਿੱਖ ਢੋਈ ਨਾ ਦੇਵੇ ਕਰਤਾਰ ।
G01L20 ੮ ਫੱਗਣ ੨੦੦੬ ਬਿਕ੍ਰਮੀ ਮੇਰਠ ਛਾਉਣੀ
- Post category:Written Harbani Granth 01
