ਸੋਹੰ ਸ਼ਬਦ ਸਰਬ ਕੀ ਆਣ । ਪਵਣ ਰੂਪ ਗੁਰ ਮਸਾਣ ਬਣਾਏ । ਜਮ ਕੰਕਰ ਕੋਈ ਨੇੜ ਨਾ ਆਏ । ਬੀਰ ਅਠਾਰਾਂ ਭੈ ਰਖਾਏ । ਹਾਕਨ ਡਾਕਨ ਸਭ ਡਰ ਜਾਏ । ਸਰਬ ਸ੍ਰਿਸ਼ਟ ਗੁਰ ਬਾਣ ਲਗਾਏ । ਵਿਚ ਭੈ ਸਭ ਹਰਿ ਗੁਣ ਗਾਏ । ਲੋਹੇ ਕਾ ਸੰਗਲ ਗਲ ਮੇਂ ਪਾਏ । ਸਾਰ ਕੀ ਮੂੰਗਲੀ ਸਿਰ ਪਰ ਲਾਏ । ਗੁਰ ਪੂਰੇ ਕੀਤੀ ਵਿਚਾਰ । ਹੋਏ ਕਿਰਪਾਲ ਪ੍ਰਭ ਏਕੰਕਾਰ । ਬਚਨ ਸੇ ਬਾਹਰ ਖਾਏ ਸਿਰ ਮਾਰ । ਗੁਰ ਕਾ ਦੋਖੀ ਨਾ ਉਤਰੇ ਪਾਰ । ਇਸ ਸ਼ਬਦ ਦੀ ਇਹ ਵਡਿਆਈ । ਗੁਰ ਨਾਨਕ ਦੀ ਕਲਾ ਵਧਾਈ । ਮਰਦਾਨੇ ਉਤੇ ਦਇਆ ਕਮਾਈ । ਭੇਡੂ ਵਾਲੀ ਦੇਹ ਪਲਟਾਈ । ਸੋਹੰ ਸ਼ਬਦ ਹੁਣ ਮੁਖੋਂ ਗਾਈ । ਤੀਨ ਲੋਕ ਦਾ ਭੈ ਗਵਾਈ । ਪ੍ਰਭ ਚਰਨ ਸੰਗ ਲੈ ਮਿਲਾਈ । ਮੇਰਾ ਨਾਮ ਜੋ ਨਰ ਧਿਆਈ । ਸੋਹੰ ਸ਼ਬਦ ਦਾ ਪਾਠ ਜੋ ਕਰੇ । ਇਕ ਹਜ਼ਾਰ ਨਿੱਤ ਉਠ ਪੜ੍ਹੇ । ਦਰਸ਼ਨ ਦੇਵੇ ਆਪ ਪ੍ਰਭ ਹਰੇ । ਇਕ ਸੌ ਇਕ ਪਾਠ ਜੋ ਕਰੇ । ਮਨ ਮੇਂ ਸ਼ਾਂਤ ਕਪਟ ਨਾ ਧਰੇ । ਐਸੀ ਬੁੱਧੀ ਪ੍ਰਭ ਹੈ ਕਰੇ । ਧੰਨ ਧੰਨ ਮੁਖੋਂ ਕਹੇ ਨਰ ਹਰੇ । ਦੇਹ ਦੀਪਕ ਵਿਚ ਜੋਤ ਆ ਜਲੇ । ਪੂਰਨ ਪੁਰਖ ਹੋਏ ਸੁਜਾਨ । ਜਿਸ ਨੂੰ ਉਪਜਿਆ ਬ੍ਰਹਮ ਗਿਆਨ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ । ਸਾਧ ਸੰਗਤ ਵਿਟੁਹ ਕੁਰਬਾਨ । ਅੰਮ੍ਰਿਤ ਗੁਰ ਆਪ ਬਣਾਵੇ । ਗੁਰਸਿਖਾਂ ਦੇ ਮੁਖ ਚੁਆਵੇ । ਦੁੱਖ ਦਲਿਦਰ ਸਾਰੇ ਲਾਹਵੇ । ਭਰਮ ਭੂਤ ਦਾ ਨਾਸ ਕਰਾਵੇ । ਪਵਿਤ ਆਤਮਾ ਇਸ ਨਾਲ ਕਰਾਵੇ । ਅਨੂਠਾ ਰਸ ਮੁਖ ਚਵਾਵੇ । ਤਪਤ ਆਤਮਾ ਸ਼ਾਂਤ ਹੋ ਜਾਵੇ । ਸਾਧ ਸੰਗਤ ਪ੍ਰਭ ਦਇਆ ਕਮਾਵੇ । ਪਸੂ ਪਰੇਤੋਂ ਦੇਵ ਬਣਾਵੇ । ਮਹਾਰਾਜ ਸ਼ੇਰ ਸਿੰਘ ਦਇਆ ਕਮਾਵੇ । ਅੰਮ੍ਰਿਤ ਬੂੰਦ ਪੀ ਗੁਰਮੁਖ ਬਣ ਜਾਵੇ । ਦੇਹ ਅਰੋਗ ਸਰਬ ਸੁਖ ਪਾਵੇ । ਦੂਜੀ ਵਾਰ ਸਿੱਖ ਸੇਵ ਕਮਾਵੇ । ਗੁਰ ਕੀ ਲਿਖਤ ਕਾ ਫਲ ਗੁਰ ਤੋਂ ਪਾਵੇ । ਹੋਏ ਦਿਆਲ ਪ੍ਰਭ ਦਰਸ ਦਿਖਾਵੇ । ਚਰਨ ਕਵਲ ਵਿਚ ਪਦਮ ਦਰਸਾਵੇ । ਚਰਨ ਖੱਬੇ ਤੇ ਨਿਸ਼ਾਨ ਬਿਗਸਾਵੇ । ਜਿਥੇ ਬੱਧਕ ਬਾਣ ਲਗਾਵੇ । ਜਗਦੀਸ਼ਰ ਹਰਿ ਜੂ ਨਜ਼ਰੀ ਆਵੇ । ਮੋਹਨ ਮਾਧਵ ਕ੍ਰਿਸ਼ਨ ਮੁਰਾਰ ਅਖਵਾਵੇ । ਬਾਲ ਉਮਰ ਵਿਚ ਦਰਸ ਦਿਖਾਵੇ ।
G01L20 ੮ ਫੱਗਣ ੨੦੦੬ ਬਿਕ੍ਰਮੀ ਮੇਰਠ ਛਾਉਣੀ
- Post category:Written Harbani Granth 01
