G01L20 ੮ ਫੱਗਣ ੨੦੦੬ ਬਿਕ੍ਰਮੀ ਮੇਰਠ ਛਾਉਣੀ

ਭੁੱਜਣ ਇਉਂ ਜਿਉਂ ਭਠਿਆਲੇ ਦਾਣੇ । ਸਚ ਸ਼ਬਦ ਜੋ ਨਾ ਪਛਾਣੇ । ਸੋਹੰ ਸ਼ਬਦ ਗੁਰ ਮਾਰਿਆ ਬਾਣੇ । ਮਹਾਸਾਰਥੀ ਸਰਬ ਸ੍ਰਿਸ਼ਟ ਉਪਾਵੇ । ਅੰਤ ਸਮੇਂ ਪ੍ਰਭ ਆਪ ਖਪਾਵੇ । ਸੋਹੰ ਸ਼ਬਦ ਰਾਹ ਚਲਾਇਆ । ਸਤਿਜੁਗ ਵਿਚ ਹੋਏ ਸਹਾਇਆ । ਸਰਬ ਕਲਾ ਪ੍ਰਭ ਆਪ ਹੈ ਧਾਰੀ । ਕਲਜੁਗ ਦੀ ਹੁਣ ਹੋਈ ਖੁਆਰੀ । ਸਤਿਜੁਗ ਦੀ ਹੁਣ ਆਵੇ ਵਾਰੀ । ਪ੍ਰਗਟ ਹੋਵੇ ਮਹਾਰਾਜ ਸ਼ੇਰ ਸਿੰਘ ਨਿਰੰਕਾਰੀ । ਮਨੀ ਸਿੰਘ ਭਇਆ ਪੂਤ ਭਵ ਤਾਰੀ । ਸਰਬ ਸ੍ਰਿਸ਼ਟ ਜਿਨ ਆਪ ਸੰਘਾਰੀ । ਸ਼ਰਨੀ ਲੱਗੇ ਸ੍ਰਿਸ਼ਟ ਆਣ ਸਾਰੀ । ਗੁਰ ਪੂਰੇ ਇਹ ਪਾਰ ਉਤਾਰੀ । ਸੋਹੰ ਸ਼ਬਦ ਮੇਰਾ ਰਿਦੇ ਧਿਆ ਲੀ । ਅੰਮ੍ਰਿਤ ਵੇਲੇ ਦਿਨ ਹੈ ਚਾਲੀ । ਗੁਰ ਪੂਰਾ ਜਿਨ ਬਣਤ ਬਣਾਈ । ਘਰ ਬੈਠਾ ਗੁਰ ਪੂਰਾ ਪਾਈ । ਦੁਖੀਆਂ ਦਾ ਜਿਸ ਦੁੱਖ ਮਿਟੌਣਾ । ਬਾਣੀ ਬੋਹਥ ਗੁਰ ਪੂਰਾ ਪੌਣਾ । ਪਾਇਓ ਫੱਲ ਸਰਬ ਮਨ ਭੌਣਾ । ਸਾਧ ਸੰਗਤ ਨੂੰ ਸਚ ਬਤੌਣਾ । ਮੁੱਕ ਜਾਵੇ ਜਗਤ ਵਿਚ ਔਣਾ ਜਾਣਾ । ਕਾਇਆ ਕਟਾਖ਼ਸ਼  ਫਿਰ ਨਾ ਖਾਣਾ । ਚਰਨ ਕਵਲ ਪ੍ਰਭ ਚਰਨੀ ਲਾਏ । ਦੇਵੇ ਦਰਸ ਗੁਰ ਦਇਆ ਕਮਾਏ । ਮਨ ਮੇਂ ਇੱਛਾ ਅਵਰ ਜੋ ਧਰੇ । ਪੂਰਨ ਕਰੇ ਆਪ ਪ੍ਰਭ ਹਰੇ । ਸੱਚਾ ਗੁਰ ਸਾਚਾ ਆਸਾ ਵਰੇ । ਹੋਏ ਕਿਰਪਾਲ ਪ੍ਰਭ ਕਿਰਪਾ ਕਰੇ । ਹੋਣ ਮਨੋਰਥ ਸਭ ਦੇ ਪੂਰਨ । ਗੁਰ ਕਾ ਬਚਨ ਨਹੀਂ ਅਧੂਰਨ । ਮਦਿ ਮਾਸ ਜੋ ਰਸਨਾ ਲਾਏ । ਦੁਰਮਤ ਦੇਹ ਉਸ ਦੀ ਹੋ ਜਾਏ । ਪੂਰੇ ਗੁਰ ਕਾ ਦਰਸ ਜੋ ਲੋੜੇ । ਸੋਹੰ ਸ਼ਬਦ ਮਨ ਮੇਂ ਜੋੜੇ । ਇਹ ਦਿਤਾ ਸਿੱਖਾਂ ਨੂੰ ਦਾਨ । ਸੋਹੰ ਸ਼ਬਦ ਬ੍ਰਹਮ ਗਿਆਨ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ , ਨਾਮ ਸ਼ਬਦ ਦਾ ਦਿਤਾ ਗਿਆਨ । ਗਿਆਨ ਗੋਝ ਜੋ ਮੇਰਾ ਪਾਵੇ । ਪ੍ਰਭ ਅਬਿਨਾਸ਼ੀ ਰਿਦੇ ਸਮਾਵੇ । ਦੂਧ ਪੂਤ ਸਭ ਘਰ ਮਾਹਿ ਪਾਵੇ । ਪੂਰਾ ਗੁਰ ਇਹ ਸਚ ਵਖਾਵੇ । ਜੀਵ ਜੁਗਤ ਕੋਈ ਨਾ ਜਾਣੇ । ਆਪਣਾ ਭੇਦ ਆਪ ਵਖਾਣੇ । ਬੁਝੀ ਦੀਪਕ ਗੁਰ ਆਪ ਜਗਾਈ । ਸਚ ਮੰਤਰ ਗੁਰ ਸਚ ਦ੍ਰਿੜਾਈ । ਈਸ਼ਰ ਜੀਵ ਦਾ ਭੇਦ ਮਿਟਾਈ । ਅਚਰਜ ਨੂੰ ਅਚਰਜ਼ ਮਿਲਾਈ । ਪਸੂ ਪਰੇਤੋਂ ਕਰ ਦੇਵ ਬਹਾਈ । ਗੁਰ ਪੂਰੇ ਵਿਚ ਇਹ ਵਡਿਆਈ । ਸ਼ਬਦ ਆਪਣੇ ਦਾ ਭੇਦ ਖੁਲ੍ਹਾਈ । ਸਭ ਤੋਂ ਬਾਣੀ ਮੁਖ ਰਖਾਈ । ਇਕ ਲੱਖ ਅੱਸੀ ਹਜ਼ਾਰ ਭੂਤ ਪ੍ਰੇਤ ਸਭ ਵਸ ਕਰਾਈ । ਪੂਰੇ ਗੁਰ ਵਿਚ ਇਹ ਵਡਿਆਈ । ਤ੍ਰੈਲੋਕ ਇਸ ਦਾ ਜਸ ਗਾਈ । ਮਹਾਰਾਜ ਸ਼ੇਰ ਸਿੰਘ ਪੈਜ ਰਖਾਈ । ਸ਼ਬਦ ਮੇਰਾ ਹੈ ਨਿਰਬਾਣ । ਜੇਤੀਆਂ ਮੁਸ਼ਕਲਾਂ ਤੇਤੀਆਂ ਆਸਾਨ । ਨਾਮ ਮੇਰਾ ਸਭ ਮੇਂ ਪ੍ਰਧਾਨ ।