G01L20 ੮ ਫੱਗਣ ੨੦੦੬ ਬਿਕ੍ਰਮੀ ਮੇਰਠ ਛਾਉਣੀ

ਸਰ ਅੰਮ੍ਰਿਤ ਵਾਲੀ  ਨਹਿਰ  ਅਪਾਰ । ਚਵੀ ਮੀਲ ਜਲ ਲਹਿੰਦੀ ਧਾਰ । ਘਨਕਪੁਰੀ ਪ੍ਰਭ ਲੈ ਅਵਤਾਰ । ਰਚਨ ਰਚਾਏ ਅਪਰ ਅਪਾਰ । ਸਦ ਬਖ਼ਸ਼ੰਦ ਸਚ ਸਿਰਜਣਹਾਰ । ਮਹਾਰਾਜ ਸ਼ੇਰ ਸਿੰਘ ਨਰ ਅਵਤਾਰ । ਜਿਥੇ ਖੇਲ ਕੀਏ ਅਪਾਰ । ਸੱਚਾ ਧਾਮ ਬਣਾਏ ਆਪ ਦਾਤਾਰ । ਪਿੰਡ ਕਲਸੀਆਂ ਜਿਥੇ ਗੁਰ ਦਰਬਾਰ । ਸਚ ਧਾਮ ਜਿਥੇ ਵਸੇ ਨਿਰੰਕਾਰ । ਜਿਸ ਦੀ ਜੋਤ ਅਪਰ ਅਪਾਰ । ਆਪ ਅਪਰੰਪਰ ਕਰਨੇਹਾਰ । ਚੇਤ ਸਿੰਘ ਸਿੱਖ ਨੂੰ ਦਿਤਾ ਤਾਰ । ਪੁੱਤਰ ਸਵਰਨ ਜਿਸ ਦਿਤਾ ਵਾਰ । ਸੱਤ ਜੇਠ ਵੀਹ ਸੌ ਛੇ ਦਿਨ ਅਪਾਰ । ਸਵਰਨ ਗਿਆ ਗੁਰ ਪੁਰੀ ਸਧਾਰ । ਕੋਏ ਨਾ ਮੇਟੇ ਇਹ ਲਿਖਤ ਅਪਾਰ ।  ਮਹਾਰਾਜ ਸ਼ੇਰ ਸਿੰਘ ਸੱਚਾ ਕਰਤਾਰ । ਬਾਣੀ ਪ੍ਰਭ ਦੀ ਪ੍ਰਭ ਦਿਤੀ ਉਚਾਰ । ਸਾਧ ਸੰਗਤ ਨੂੰ ਦਿਤਾ ਤਾਰ । ਸਰਬ ਸੂਖ ਗੁਰ ਚਰਨ ਪਿਆਰ । ਆਤਮ ਜੋਤ ਜਗਾਏ ਅਪਾਰ । ਗੁਰਸਿਖਾਂ ਦਾ ਹੋਏ ਅਧਾਰ । ਸ਼ਬਦ ਸਾਚਾ ਸਚ ਨਿਸਤਾਰ । ਮਹਾਰਾਜ ਸ਼ੇਰ ਸਿੰਘ ਜਗਤ ਉਧਾਰ । ਸੋਹੰ ਸ਼ਬਦ ਹੋਵੇ ਜੁਗ ਚਾਰ । ਕਲਸੀਆਂ ਤਾਈਂ ਇਹ ਮਾਣ ਦਵਾਇਆ । ਸਚ ਤਖ਼ਤ ਸਤਿਜੁਗ ਦਾ ਬਣਾਇਆ । ਸਵਰਨ ਸਿੰਘ ਸੰਗ ਜੋਤ ਮਿਲਾਇਆ । ਤਜ ਧ੍ਰੂ ਦਰ ਅੱਗੇ ਬਹਾਇਆ । ਜਿਥੇ ਮਹਾਰਾਜ ਸ਼ੇਰ ਸਿੰਘ ਚਰਨ ਟਿਕਾਇਆ । ਉਹ ਵੇਖੇ ਆਪ ਨਜ਼ਰ ਨਾ ਆਇਆ । ਭਗਤ ਜਨਾਂ ਨੂੰ ਦਰਸ ਦਿਖਾਇਆ । ਸੁਤਿਆਂ ਰਾਤ ਟੁੰਬ ਉਠਾਇਆ । ਹੋ ਪ੍ਰਤੱਖ ਆਣ ਦਰਸ ਦਿਖਾਇਆ । ਸਾਰਾ ਸੰਸਾ ਮਨ ਦਾ ਲਾਹਿਆ । ਹਰਿ ਜੂ ਹਰਿ ਥਾਂ  ਨਜ਼ਰੀ ਆਇਆ । ਕਲਜੁਗ ਵਿਚ ਇਹ ਮਾਣ ਦਵਾਇਆ । ਸੋਹੰ ਸ਼ਬਦ ਸਚ ਸ਼ਬਦ ਸੁਣਾਇਆ । ਵੀਹ ਸੌ ਸੱਤ ਬਿਕ੍ਰਮੀ ਆਵੇ । ਹਾਹਾਕਾਰ ਜਗਤ ਹੋ ਜਾਵੇ । ਕੋਇ ਨਾ ਮੇਟੇ ਪ੍ਰਭ ਲਿਖਤ ਕਰਾਵੇ । ਮਹਾਰਾਜ ਸ਼ੇਰ ਸਿੰਘ ਪ੍ਰਗਟ ਹੋ ਜਾਵੇ । ਨਿਹਕਲੰਕ ਆਪ ਅਖਵਾਵੇ । ਅਮਾਮ ਮਹਦੀ ਗਲ ਚੋਲੀ ਪਾਵੇ । ਆਪ ਉਪਾਵੇ ਆਪ ਖਪਾਵੇ । ਅਲਹੁ ਅੱਲਾ ਦਾ ਮਾਣ ਗਵਾਵੇ । ਸਦੀ ਚੌਧਵੀਂ ਖ਼ਤਮ ਕਰਾਵੇ । ਸੋਹੰ ਸ਼ਬਦ ਦੀ ਜੈਕਾਰ ਕਰਾਵੇ । ਮੈਂ ਹਾਂ ਆਪ ਜੋਤ ਸਰੂਪਾ । ਉਨੰਜਾ ਪਵਣ ਚਵਰ ਸਿਰ ਹੋਤਾ । ਮੇਰੀ ਮਹਿੰਮਾ ਅਪਰ ਅਪਾਰ । ਮੈਂ ਹਾਂ ਆਪਣੀ ਜੋਤ ਆਧਾਰ । ਵਿਚ ਪਾਤਾਲ ਮੈਂ ਨੈਣ ਮੁੰਧਾਰ । ਲੇਟਾਂ ਬਾਸ਼ਕ ਉਪਰ ਪੈਰ ਪਸਾਰ । ਲਛਮੀ ਝੱਸੇ ਚਰਨ ਅਪਾਰ । ਆਲਸੀਆ ਨਹੀਂ ਸੱਚਾ ਕਰਤਾਰ । ਜੀਵਤ ਨੂੰ ਦਿਤਾ ਜੋਤ ਅਧਾਰ । ਸਰਬ ਸ੍ਰਿਸ਼ਟ ਮੇਂ ਰਿਹਾ ਪਸਾਰ । ਓਅੰ ਆਪ ਸੋਹੰ ਮੇਰਾ ਸ਼ਬਦ ਅਪਾਰ । ਮਹਾਰਾਜ ਸ਼ੇਰ ਸਿੰਘ ਪੂਰਨ ਅਵਤਾਰ । ਮਾਤਲੋਕ ਵਿਚ ਕਰਾਂ ਪਸਾਰ । ਸਮੇਂ ਅਨੁਸਾਰ ਲਵਾਂ ਅਵਤਾਰ । ਕਭੀ ਜੋਤ ਸਰੂਪ ਕਭੀ ਦੇਹ ਧਾਰ । ਮਹਿੰਮਾ ਮੇਰੀ ਅਪਰ ਅਪਾਰ । ਸਤਿਜੁਗ ਵਿਚ ਸਦ ਮਿਹਰਵਾਨ । ਤਰੇਤੇ ਵਿਚ ਰਾਮ ਭਗਵਾਨ । ਦਵਾਪਰ ਵਿਚ ਕ੍ਰਿਸ਼ਨ ਮੁਰਾਰ । ਜਿਸ ਨੇ ਗੀਤਾ ਲਿਖਾਈ ਅਪਾਰ । ਅਰਜਨ ਦਿਤਾ ਤੋੜ ਹੰਕਾਰ । ਬੈਰਾਟ ਸਰੂਪ ਵਖਾਇਆ ਮੁਰਾਰ । ਮੈਂ ਕਰਨ ਕਰਾਵਣਹਾਰ ਦਾਤਾਰ । ਮਹਾਰਾਜ ਸ਼ੇਰ ਸਿੰਘ ਸੱਚਾ ਅਵਤਾਰ । ਸਚ ਕਰਮ ਸਚ ਮੇਰੀ ਕਾਰ । ਸਚ ਸ਼ਬਦ ਲਿਖਾਏ ਅਪਾਰ । ਮੂਰਖ ਮੁਗਧ ਨਾ ਜਾਣੇ ਮੇਰੀ ਸਾਰ । ਗੁਰਸਿਖ ਸਾਰੇ ਉਧਰੇ ਪਾਰ । ਲੱਜਿਆ ਰੱਖੀ ਵਿਚ ਸੰਸਾਰ । ਸਰਬ ਨਿਵਾਸੀ ਪ੍ਰਭ ਕਰਤਾਰ । ਸਭ ਜੀਵਤ ਕੋ ਦੇਤ ਅਧਾਰ । ਟੁੱਟੀ ਗੰਢੇ ਸਚ ਸਿਰਜਣਹਾਰ । ਸਿੰਘ ਭਜਨ ਨੂੰ ਦਿਤਾ ਤਾਰ । ਭੁੱਲਾ ਸਿੱਖ ਹੈ ਉਤਰਿਆ ਪਾਰ । ਕੋਇ ਨਾ ਬੁਝੇ ਪ੍ਰਭ ਸਚ ਕਰਤਾਰ ।