ਜੁਗੋ ਜੁਗ ਪਸਰੇ ਪਸਾਰ । ਹਰ ਜੁਗ ਵਿਚ ਪ੍ਰਭ ਲਏ ਅਵਤਾਰ । ਆਪਣਾ ਸ਼ਬਦ ਲਿਖਾਏ ਅਪਾਰ । ਸੋਹੰ ਸ਼ਬਦ ਸਚ ਨਿਸਤਾਰ । ਓਅੰ ਆਪ ਪ੍ਰਭ ਦਾਤਾਰ । ਜਿਸ ਦੀ ਜੀਵ ਨਾ ਪਾਵੇ ਸਾਰ । ਪੂਰਨ ਸਿੱਖ ਜਿਨ ਕੀਤੀ ਵਿਚਾਰ । ਦੇ ਦਰਸ ਗੁਰ ਦਿਤਾ ਤਾਰ । ਮੈਂ ਹਾਂ ਆਪਣੀ ਜੋਤ ਅਧਾਰ । ਜੀਵ ਜੰਤ ਸਭ ਦੇਵਾਂ ਤਾਰ । ਸਦ ਬਖ਼ਸ਼ੰਦ ਸਚ ਸਿਰਜਣਹਾਰ । ਬਿਨ ਨਬਜ਼ ਪ੍ਰਭ ਰਿਹਾ ਲਲਕਾਰ । ਆਪਣਾ ਰਾਹ ਗੁਰ ਆਪ ਬਤਾਵੇ । ਸ਼ਬਦ ਸੋਹੰ ਦੀ ਮਨ ਚੋਟ ਲਗਾਵੇ । ਪੜ੍ਹ ਕੇ ਸਿੱਖ ਮਨ ਬਿਗਸਾਵੇ । ਥਿਰ ਘਰ ਦੀ ਸੋਝੀ ਹੈ ਪਾਵੇ । ਦਵਾਰ ਦਸਵਾਂ ਪ੍ਰਭ ਆਪ ਖੁਲ੍ਹਾਵੇ । ਨਿਜਾਨੰਦ ਨਿਜ ਮਾਹਿ ਪਾਵੇ । ਝਿਰਨਾ ਨਿਝਰੋਂ ਆਪ ਝਿਰਾਵੇ । ਅੰਮ੍ਰਿਤ ਬੂੰਦ ਕਵਲ ਮੇਂ ਪਾਵੇ । ਅਨਹਦ ਸ਼ਬਦ ਦੀ ਧੁਨ ਸੁਣਾਵੇ । ਸੋਹੰ ਸ਼ਬਦ ਸਚ ਸਚ ਵਰਤਾਵੇ । ਚਾਰ ਜੁਗ ਜੈ ਜੈਕਾਰ ਕਰਾਵੇ । ਮਹਾਰਾਜ ਸ਼ੇਰ ਸਿੰਘ ਲਿਖਤ ਕਰਾਵੇ । ਸਚ ਮਾਰਗ ਸਚ ਸ੍ਰਿਸ਼ਟੀ ਲਾਵੇ । ਅੰਜ਼ੀਲ ਕੁਰਾਨ ਦਾ ਮਾਣ ਗਵਾਵੇ । ਅੰਧ ਘੋਰ ਐਸਾ ਹੋ ਜਾਵੇ । ਪੂਰਾ ਸਤਿਗੁਰ ਨਜ਼ਰ ਨਾ ਆਵੇ । ਵਿਚ ਸੰਗਤ ਗੁਰ ਸ਼ਬਦ ਲਿਖਾਵੇ । ਜੋਤ ਸਰੂਪ ਜੋਤ ਰਲ ਜਾਵੇ । ਜਿਥੋਂ ਉਪਜਿਆ ਤਿਸ ਮਾਹਿ ਸਮਾਵੇ । ਮਹਾਰਾਜ ਸ਼ੇਰ ਸਿੰਘ ਚੋਜ ਵਖਾਵੇ । ਕੋਟ ਬ੍ਰਹਿਮੰਡ ਕੋਈ ਥਿਰ ਨਾ ਰਹਾਵੇ । ਸ਼ਬਦ ਬਾਣ ਗੁਰ ਐਸਾ ਲਾਵੇ । ਚੱਕਰ ਸੁਦਰਸ਼ਨ ਦਰਸ ਦਿਖਾਵੇ । ਚਾਰ ਵਰਨ ਦਾ ਭੇਦ ਮੁਕਾਵੇ । ਬ੍ਰਹਮ ਸੇ ਉਪਜੇ ਬ੍ਰਹਮ ਮਾਹਿ ਸਮਾਵੇ । ਈਸ਼ਰ ਜੋਤ ਹਰਿ ਜੀਵ ਮੇਂ ਆਵੇ । ਸਰਬ ਸ੍ਰਿਸ਼ਟ ਪ੍ਰਭ ਏਕ ਬਣਾਵੇ । ਨੀਚ ਊਚ ਸਭ ਇਕ ਕਰਾਵੇ । ਅਪਣਾ ਨਾਮ ਇਹ ਬਤਾਵੇ । ਸੋਹੰ ਸ਼ਬਦ ਘਰ ਸਾਚੇ ਗਾਵੇ । ਆਵਣ ਜਾਣ ਦਾ ਜੀਵ ਪੰਧ ਮੁਕਾਵੇ । ਧਰਤ ਧਵਲ ਆਕਾਸ਼ ਸਭ ਥਾਈਂ ਸਮਾਵੇ । ਜਹਾਂ ਦੇਖਾਂ ਤਹਾਂ ਨਦਰੀ ਆਵੇ । ਕਿਰਪਾਨਿਧ ਪ੍ਰਭ ਹੋਏ ਸਹਾਏ । ਆਪਣਾ ਸ਼ਬਦ ਮੁਖੋਂ ਸੁਣਾਇਆ । ਗੁਰ ਧਾਮ ਗੁਰ ਪੁਰੀ ਬਣਾਇਆ । ਪੈਜ ਰੱਖਣ ਨੂੰ ਹਰਿ ਜੂ ਆਇਆ । ਪੂਰਨ ਦੇਹ ਵਿਚ ਜੋਤ ਜਗਾਇਆ । ਮਨ ਦੇ ਭੁਲੇਖੇ ਸਤਿਗੁਰ ਲਾਹੇ । ਨਬਜ਼ ਸਿੱਖ ਦੀ ਚਲਣੋਂ ਹਟਾਏ । ਮਹਾਰਾਜ ਸ਼ੇਰ ਸਿੰਘ ਨਾਮ ਰਖਾਏ । ਭਗਤ ਵਛਲ ਹਰਿ ਲਾਜ ਰਖਾਏ । ਓਸ ਧਾਮ ਨੂੰ ਭਾਗ ਲਗਾਇਆ । ਜਿਥੇ ਹੈ ਪ੍ਰਭ ਦਰਸ ਦਿਖਾਇਆ । ਮਨਮੁਖਾਂ ਤੋਂ ਪਰਦਾ ਪਾਇਆ । ਗੁਰਮੁਖਾਂ ਨੂੰ ਵਿਚ ਚਰਨ ਬਹਾਇਆ । ਅਜੂਨੀ ਰਹਿਤ ਨਜ਼ਰੀ ਆਇਆ । ਅਕਾਲ ਮੂਰਤ ਨਾ ਮਰੇ ਨਾ ਜਾਇਆ । ਵੀਹ ਸੌ ਛੇ ਅੱਠ ਫੱਗਣ ਪ੍ਰਭ ਖੇਲ ਰਚਾਇਆ । ਜੋਤ ਸਰੂਪ ਜਗਤ ਮੇਂ ਆਇਆ । ਆਪ ਹੈ ਜੋਤੀ ਜੋਤ ਸਰੂਪਾ । ਅਨਹਦ ਸ਼ਬਦ ਵਜਾਏ ਭੂਪਾ । ਸੁਰਤ ਸ਼ਬਦ ਦੀ ਜੋ ਜਨ ਜਾਣੇ । ਮਹਾਰਜਾਜ ਸ਼ੇਰ ਸਿੰਘ ਖੜ੍ਹਾ ਸਰਾਹਣੇ । ਦੇਵੇ ਦਰਸ ਸਚ ਕਰ ਜਾਣੇ । ਮਨ ਇੱਛੇ ਸਗਲ ਫਲ ਪਾਣੇ । ਕਲਜੁਗ ਵਿਚ ਭਏ ਜੀਵ ਜੰਤ ਅੰਞਾਣੇ ।
G01L20 ੮ ਫੱਗਣ ੨੦੦੬ ਬਿਕ੍ਰਮੀ ਮੇਰਠ ਛਾਉਣੀ
- Post category:Written Harbani Granth 01
