G01L20 ੮ ਫੱਗਣ ੨੦੦੬ ਬਿਕ੍ਰਮੀ ਮੇਰਠ ਛਾਉਣੀ

ਸੁੰਦਰ ਕੁੰਡਲ ਮੁਕਟ  ਬੈਨ ਨਜ਼ਰੀ ਆਵੇ । ਕਲਜੁਗ ਵਿਚ ਮਹਾਰਾਜ ਸ਼ੇਰ ਸਿੰਘ ਅਖਵਾਵੇ । ਕ੍ਰਿਸ਼ਨ ਤੋਂ ਪ੍ਰਭ ਦੇਹ ਪਲਟਾਵੇ । ਵਾਂਗ ਦਵਾਪਰ ਕਲਜੁਗ ਦਾ ਅੰਤ ਕਰਾਵੇ । ਸਤਿਜੁਗ ਨੂੰ ਸਤਿਵਾਦ ਬਣਾਵੇ । ਸਤਿ ਸਰੂਪ ਸਭ ਜੀਵ ਉਪਾਵੇ । ਸੋਹੰ ਸ਼ਬਦ ਦੀ ਧੁਨ ਵਜਾਏ । ਮਹਾਰਾਜ ਸ਼ੇਰ ਸਿੰਘ ਜੈ ਜੈ ਕਾਰ ਕਰਾਵੇ । ਬਾਣੀ ਸਭ ਦਾ ਮਾਣ ਗਵਾਵੇ । ਪ੍ਰਭ ਪੂਰਾ ਭਇਆ ਅਵਤਾਰੀ । ਪੈਜ ਸਿੱਖਾਂ ਦੀ ਆਣ ਸਵਾਰੀ । ਵੀਹ ਸੌ ਸੱਤ ਜੇਠ ਪੰਜ ਨੂੰ ਖੇਲ ਹੈ ਕਰਨਾ । ਸਰਬ ਸ੍ਰਿਸ਼ਟ ਵਿਚ ਬਹੁਤ ਦੁੱਖ ਜੀਵਾਂ ਨੇ ਭਰਨਾ । ਐਸਾ ਕਾਲ ਕਲੂ ਦਾ ਕਰਨਾ । ਮਹਾਰਾਜ ਸ਼ੇਰ ਸਿੰਘ ਦੁੱਖ ਦਲਿਦਰ ਹਰਨਾ । ਸੋਹੰ ਸ਼ਬਦ ਸਭ ਰਸਨਾ ਉਚਰਨਾ । ਅੰਧਕਾਰ ਜਗਤ ਜਾਂ ਹੋਵੇ । ਮਹਾਰਾਜ ਸ਼ੇਰ ਸਿੰਘ ਪ੍ਰਗਟ ਹੋਵੇ । ਪ੍ਰਗਟ ਹੋਵੇ ਜੋਤ ਸਰੂਪ । ਜਿਸ ਦੀ ਮਹਿਮਾ ਬੜੀ ਅਨੂਪ । ਦੁਨੀਆ ਡੋਬੀ ਮਾਇਆ ਅੰਧ ਕੂਪ । ਬੈਠਾ ਅਲੋਪ ਆਪ ਗੁਰ ਭੂਪ । ਕਲਜੁਗ ਦੀ ਹੁਣ ਹੋਈ ਸਫਾਈ । ਵਿਚ ਸੰਸਾਰ ਪੈ ਜਾਏ ਦੁਹਾਈ । ਘਰ ਘਰ ਅੱਗ ਪ੍ਰਭੂ ਨੇ ਲਾਈ । ਕੋਈ ਨਾ ਮੇਟੇ ਇਸ ਨੂੰ ਰਾਈ । ਗੁਰ ਸਾਚਾ ਜਿਨ ਖੇਡ ਬਣਾਈ । ਕਾਗ ਭੁਸੰਡ ਨੇ ਦੇਹ ਵਖਾਈ । ਸਭ ਸਿੱਖਨ ਦੀ ਆਸ ਪੁਜਾਈ । ਮਹਾਰਾਜ ਸ਼ੇਰ ਸਿੰਘ ਹੋਏ ਸਹਾਈ । ਮਹਾਰਾਜ ਸ਼ੇਰ ਸਿੰਘ ਬਚਨ ਲਿਖਾਇਆ । ਮਨੀ ਸਿੰਘ ਨੂੰ  ਸਤਿਗੁਰ ਬਣਾਇਆ । ਪਿੰਡ ਬੁੱਗੇ ਜਿਥੇ ਥਾਨ ਸੁਹਾਇਆ । ਪ੍ਰੇਮ ਸਿੰਘ ਘਰ ਤਖ਼ਤ ਸੁਹਾਇਆ । ਜਿਸ ਵੇਲੇ ਲਿਖਤ ਬਾਣੀ ਦੀ ਹੋਵੇ । ਚਾਰ ਦੀਪਕ ਸਦਾ ਬਿਲੋਵੇ । ਸਿਰ ਤੇ ਛਤਰ ਚਵਰ ਸਿਰ ਹੋਵੇ । ਮਹਾਰਾਜ ਸ਼ੇਰ ਸਿੰਘ ਹਾਜ਼ਰ ਹੋਵੇ । ਤੇਜਾ ਸਿੰਘ ਸਿੱਖ ਪਾਸ ਖਲੋਵੇ । ਸਾਧ ਸੰਗ ਪ੍ਰੇਮ ਸਿੰਘ ਘਰ ਹੋਵੇ । ਇੰਦਰ ਸਿੰਘ ਗੁਣ ਹਰਿ ਕੇ ਗਾਏ । ਚੰਦੋਆ ਚੰਦਨ ਸਿਰ ਤੇ ਪਾਏ । ਸੋਹਣ ਸਿੰਘ ਨੂੰ ਸੰਗ ਰਲਾਏ । ਜੀਵਨ ਸਿੰਘ ਕੋਲ ਬਿਠਾਏ । ਪ੍ਰੀਤਮ ਸਿੰਘ ਸਿਰ ਮੇਰੇ ਛਤਰ ਝੁਲਾਏ । ਸੋਹਣ ਸਿੰਘ ਮਾਸਟਰ ਧੂਪ ਦੀ ਜੋਤ ਜਗਾਏ । ਜਿਸ ਦੀ ਸੁਗੰਧ ਪਈ ਸਭ ਥਾਏਂ । ਚਾਰ ਜੁਗ ਨਾਮ ਰਹਿ ਜਾਏ । ਬੰਸੋ ਦੇਵੀ ਫਿਰ ਸੇਵ ਕਰਾਏ । ਮਹਾਰਾਜ ਸ਼ੇਰ ਸਿੰਘ ਰਿਧੇ ਧਿਆਏ । ਬਾਣੀ ਲਿਖਣ ਨੂੰ ਕਲਮ ਉਠਾਏ । ਸਰਬ ਸੋਝੀ ਗੁਰ ਪੂਰਾ ਪਾਏ । ਅਨਹੱਦ ਸ਼ਬਦ ਮਨ ਵਜਾਏ । ਖੋਲ੍ਹ ਤ੍ਰੈਕੁਟੀ ਪ੍ਰਭ ਦਰਸ ਦਿਖਾਏ । ਸ਼ਬਦ ਰੂਪ ਪ੍ਰਭ ਨਜ਼ਰੀ ਆਏ । ਜਗਮਗ ਜੋਤ ਪ੍ਰਭ ਆਪ ਜਗਾਏ । ਭੁੱਲ ਚੁੱਕ  ਮੁਆਫ ਹੋ ਜਾਵੇ । ਮਹਾਰਾਜ ਸ਼ੇਰ ਸਿੰਘ ਹੋਏ ਸਹਾਏ ।