ਅੱਠ ਫੱਗਣ ਨੂੰ ਜੋਤ ਪ੍ਰਗਟਾਏ । ਗੁਰ ਦਰ ਤੇ ਗੁਰ ਸੰਗਤ ਆਏ । ਹਰਿ ਹਰਿ ਨਾਮ ਮੁਖੋਂ ਸਭ ਗਾਵੇ । ਪਵਣ ਸਰੂਪ ਇਹ ਖੇਲ ਰਚਾਵੇ । ਮਹਾਰਾਜ ਸ਼ੇਰ ਸਿੰਘ ਪ੍ਰਗਟ ਹੋ ਜਾਵੇ । ਕੋਈ ਇਸ ਦਾ ਭੇਤ ਨਾ ਪਾਵੇ । ਗੁਰ ਬਾਣੀ ਗੁਰ ਜੋਤ ਪ੍ਰਗਟਾਵੇ । ਗੁਰ ਗੋਬਿੰਦ ਗੁਰ ਨਜ਼ਰੀ ਆਵੇ । ਹੋਏ ਪ੍ਰਤੱਖ ਪ੍ਰਭ ਨਜ਼ਰੀ ਆਵੇ । ਗੁਰਦਵਾਰੇ ਮੇਰਠ ਨੂੰ ਭਾਗ ਲਗਾਵੇ । ਜਿਥੇ ਫਿਰ ਗੁਰ ਧਾਮ ਸੁਹਾਵੇ । ਅੰਧ ਕੂਪ ਮੇਂ ਜੋਤ ਪ੍ਰਗਟਾਵੇ । ਮਹਾਰਾਜ ਸ਼ੇਰ ਸਿੰਘ ਚਲਤ ਕਰਾਵੇ । ਮੈਂ ਹਾਂ ਆਪ ਸੱਚਾ ਕਰਤਾਰ । ਸਚਖੰਡ ਵਿਚ ਵਸਣੇਹਾਰ । ਮੇਰੀ ਮਹਿੰਮਾ ਅਪਰ ਅਪਾਰ । ਦੇਵਤਿਆਂ ਨੂੰ ਮੇਰਾ ਅਧਾਰ । ਬ੍ਰਹਮਾ ਵਿਸ਼ਨ ਮਹੇਸ਼ ਮੇਰਾ ਆਕਾਰ । ਸ਼ਿਵ ਸ਼ੰਕਰ ਮੇਰੀ ਜੋਤ ਅਧਾਰ । ਆਦਿ ਅੰਤ ਮੈਂ ਏਕੰਕਾਰ । ਮਹਾਰਾਜ ਸ਼ੇਰ ਸਿੰਘ ਗੁਣ ਨਿਸਤਾਰ । ਜੋ ਜਨ ਪ੍ਰਭ ਕੀ ਸ਼ਰਨੀ ਆਏ । ਜੀਵ ਜਗਤ ਦਾ ਭੇਖ ਹਟਾਏ । ਹੰਗਤਾ ਮਾਣ ਦਿਲੋਂ ਗੁਆਏ । ਨਿਜਾਨੰਦ ਪ੍ਰਭ ਸੋਝੀ ਪਾਏ । ਭਗਤ ਵਛਲ ਪ੍ਰਭ ਦਰਸ ਦਿਖਾਏ । ਆਏ ਸ਼ਰਨ ਪ੍ਰਭ ਚਰਨੀ ਲਾਏ । ਦੂਤ ਦੁਸ਼ਟ ਸਭ ਪਰੇ ਹਟਾਏ । ਘਾਲ ਸਿੱਖਾਂ ਦੀ ਪਾਈ ਥਾਂਏ । ਅੰਤਕਾਲ ਪ੍ਰਭ ਹੋਤ ਸਹਾਏ । ਜਮ ਜੰਦਾਰ ਕੋਈ ਨੇੜ ਨਾ ਆਏ । ਸੋਹੰ ਸ਼ਬਦ ਦੀ ਚੋਟ ਨਾ ਖਾਏ । ਮਹਾਰਾਜ ਸ਼ੇਰ ਸਿੰਘ ਸਰਬ ਹੈ ਥਾਏਂ । ਵਿਚ ਬਬਾਣ ਪ੍ਰਭ ਲਏ ਬਿਠਾਏ । ਗੁਰ ਪੂਰਾ ਗੁਰ ਪੁਰੀ ਪਹੁੰਚਾਏ । ਸਚਖੰਡ ਜਿਥੇ ਰਿਹਾ ਸਮਾਏ । ਗੁਰਸਿਖਾਂ ਦੀ ਇਹ ਹੈ ਥਾਏਂ । ਮੈਂ ਹਾਂ ਆਪ ਜੋਤ ਸਰੂਪਾ । ਕਲਜੁਗ ਵਿਚ ਵੱਡਾ ਹਾਂ ਭੂਪਾ । ਇਹ ਜਗਤ ਇਕ ਖੇਲ ਰਚਾਇਆ । ਛਿਨ ਮੇਂ ਉਪਾਇਆ ਛਿਨ ਮਾਹਿ ਖਪਾਇਆ । ਈਸ਼ਰ ਨੇ ਇਹ ਬਣਤ ਬਣਾਈ । ਇਕ ਬੂੰਦ ਤੋਂ ਬਣਤ ਬਣਾਈ । ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸਹਾਈ । ਵਿਚ ਮਤਿ ਮਨ ਬੁਧਿ ਟਿਕਾਈ । ਆਪਣੀ ਜੋਤ ਫਿਰ ਆਪ ਜਗਾਈ । ਕਰਨਹਾਰ ਸਭ ਸ੍ਰਿਸ਼ਟ ਉਪਾਈ । ਗੁਣ ਨਿਧਾਨ ਇਹ ਦਇਆ ਕਮਾਈ । ਫਿਰ ਵੀ ਜੀਵ ਭੇਵ ਨਾ ਪਾਈ । ਨਜ਼ਰ ਨਾ ਆਇਆ ਜਿਨ ਬਣਤ ਬਣਾਈ । ਦਇਆਧਾਰ ਪ੍ਰਭ ਦਰਸ ਦਿਖਾਈ । ਸਾਧ ਸੰਗਤ ਜੋ ਦਰ ਤੇ ਆਈ । ਦੁੱਧ ਪੁੱਤ ਸਗਲ ਫਲ ਪਾਈ । ਮਹਾਰਾਜ ਸ਼ੇਰ ਸਿੰਘ ਲਿਖਤ ਕਰਾਈ । ਵਿਸ਼ਨੂੰ ਭਗਵਾਨ ਦੀ ਇਹ ਵਡਿਆਈ । ਗੁਣ ਨਿਧਾਨ ਆਣ ਲਿਖਤ ਕਾਈ । ਆਪ ਅਤੁੱਟ ਅਤੁੱਲ ਵਡਿਆਈ । ਸੁੱਕਿਆਂ ਨੂੰ ਪ੍ਰਭ ਹਰਾ ਕਰਾਈ । ਮਹਾਰਾਜ ਸ਼ੇਰ ਸਿੰਘ ਹੋਏ ਸਹਾਈ । ਸਿੱਖ ਇਕ ਕਰੇ ਅਰਦਾਸ । ਬੈਠਾ ਵਿਚ ਸੰਗਤ ਹੈ ਗੁਰ ਕੇ ਪਾਸ । ਬੇਨਤੀ ਕਰੇ ਕਰਨ ਨਾ ਜਾਣੇ । ਪੂਰਾ ਸਤਿਗੁਰ ਨਾ ਪਛਾਣੇ । ਗੁਰ ਦਰ ਤੇ ਖੜਾ ਪੁਕਾਰੇ । ਗੁਰ ਠਾਂਡਾ ਆਪ ਕਰੇ ਨਿਸਤਾਰੇ । ਮਾਣ ਹੰਕਾਰ ਪ੍ਰਭ ਆਪ ਨਿਵਾਰੇ । ਸਚ ਸ਼ਬਦ ਸਚ ਗੁਰ ਕੀ ਮਾਰੇ । ਕਰੋ ਬੇਨੰਤੀ ਹੋਏ ਅਧੀਨ । ਗੁਰ ਪੂਰਾ ਬੈਠਾ ਪ੍ਰਬੀਨ । ਆਪ ਖਲੋਵੇ ਹੱਥ ਹੈ ਜੋੜੇ । ਹਉਮੇ ਮਮਤਾ ਮਨ ਤੇ ਹੋੜੇ । ਚਰਨ ਕਵਲ ਮੇਂ ਸੀਸ ਨਿਵਾਏ । ਮਨ ਦੀ ਹੰਗਤਾ ਮੈਲ ਗਵਾਏ । ਫਿਰ ਗੁਰ ਪੂਰਾ ਦਇਆ ਕਮਾਏ । ਸਰਬ ਸੂਖ ਪ੍ਰਭ ਦਏ ਦਿਖਾਏ । ਦੁੱਖ ਦਲਿੱਦਰ ਰਹੇ ਨਾ ਰਾਏ । ਜੋ ਜਨ ਮੇਰੀ ਸ਼ਰਨੀ ਆਏ । ਚਾਰ ਪਦਾਰਥ ਘਰ ਮੇਂ ਪਾਏ । ਜੀਵ ਜੰਤ ਪ੍ਰਭ ਰਿਹਾ ਸਮਾਏ । ਇਹ ਮੇਰਾ ਹੈ ਚਮਤਕਾਰ । ਸਭ ਜਗਤ ਭੁਲਾਇਆ ਭੁਲਾਵਣਹਾਰ । ਅਲੋਪ ਹੋ ਬੈਠਾ ਗੁਰ ਕਰਤਾਰ । ਮੂਰਖ ਮੁਗਧ ਨਾ ਪਾਵੇ ਸਾਰ । ਗੁਰ ਸਾਚਾ ਸਾਚੀ ਹੈ ਕਾਰ । ਵਿਚ ਚਰਨ ਜੋ ਨਾ ਕਰੇ ਨਿਮਸਕਾਰ । ਉਹ ਜੀਵ ਕਿਵ ਉਤਰੇ ਪਾਰ । ਭਗਤ ਵਛਲ ਪ੍ਰਭ ਦੇਤ ਉਧਾਰ ।
G01L20 ੮ ਫੱਗਣ ੨੦੦੬ ਬਿਕ੍ਰਮੀ ਮੇਰਠ ਛਾਉਣੀ
- Post category:Written Harbani Granth 01
