ਬਾਣ ਜਗਤ ਜਲਾਵੇ। ਬੇਮੁਖ ਦਰ ਤੇ ਧੱਕੇ ਖਾਵੇ। ਮਦਿ ਮਾਸੀ ਸਭ ਨਸ਼ਟ ਹੋ ਜਾਵੇ। ਜੁਗ ਚੌਥੇ ਵਿਚ ਨਿਹਕਲੰਕ ਜੋਤ ਪ੍ਰਗਟਾਵੇ। ਮਹਾਰਾਜ ਸ਼ੇਰ ਸਿੰਘ ਨਾਮ ਰਖਾਵੇ। ਕਲੂ ਕਾਲ ਪ੍ਰਭ ਦੇ ਮਿਟਾਏ। ਸੋਹੰ ਸ਼ਬਦ ਜਗਤ ਗੁਰ ਗਿਆਨ ਦਿਵਾਏ। ਸਚਖੰਡ ਵਿਚ ਮਾਤ ਬਣਾਈ। ਜਿਥੇ ਪ੍ਰਭ ਜੋਤ ਪ੍ਰਗਟਾਈ। ਪਾਪੀਆਂ ਅਪਰਾਧੀਆਂ ਸਾਰ ਨਾ ਪਾਈ। ਝੂਠੀ ਸ੍ਰਿਸ਼ਟ ਕਲਜੁਗ ਵਿਚ ਸਮਾਈ। ਵਾਹਵਾ ਗੁਰ ਪੂਰਾ ਸਤਿਜੁਗ ਲਾਈ। ਆਪ ਸਤਿ ਸਤਿਵਾਦੀ ਜੀਵ ਪ੍ਰਗਟਾਈ। ਜੀਵ ਵਿਸਮਾਦੀ ਵਿਚ ਵਿਸਮਾਦ ਸਮਾਈ । ਮਹਾਰਾਜ ਸ਼ੇਰ ਸਿੰਘ ਭਗਤ ਵਡਿਆਈ । ਜੀਵ ਵਿਸਮਾਦੀ ਪ੍ਰਗਟ ਭਇਓ ਆਪ ਪ੍ਰਭ ਵਿਨੋਦ ਵਿਨਾਦੀ । ਜਗਨ ਨਾਥ ਗੋਪਾਲ ਮੁਖ ਭਣੀ ਸਰਬ ਕੇ ਸਾਥੀ। ਪੀਤ ਪੀਤੰਬਰ ਤ੍ਰੈਭਵਨ ਧਨੀ, ਪਵਣ ਪਾਣ ਪ੍ਰਗਟਿਓ ਪ੍ਰਭ ਅਬਿਨਾਸ਼ੀ। ਜਗਤ ਬਾਣ ਗੁਰ ਸ਼ਬਦ ਚਲਾਇਆ, ਹੋਵਣ ਨਾਸ ਸਰਬ ਅਪਰਾਧੀ। ਭਗਤ ਜਨਾਂ ਹਰਿ ਨਾਮ ਧਿਆਇਆ, ਕਲਜੁਗ ਪ੍ਰਗਟੇ ਆਪ ਰਘੁਰਾਦੀ । ਸਰਬ ਸੂਖ ਆਤਮ ਪ੍ਰਗਾਸਿਆ, ਦੇਵੇ ਦਰਸ ਪ੍ਰਭ ਗੁਣ ਵਾਦੀ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਆਣ ਸ੍ਰਿਸ਼ਟ ਜਿਨ ਸਾਧੀ। ਕਲਜੁਗ ਆਣ ਪ੍ਰਭ ਭਏ ਪ੍ਰਗਾਸਿਆ। ਹਰ ਜੀਵ ਵਿਚ ਪ੍ਰਭ ਵੇਖ ਤਮਾਸ਼ਿਆ। ਗੁਰਸਿਖਾਂ ਲਗ ਚਰਨ ਰਹਿਰਾਸਿਆ। ਦੇਵੇ ਦਰਸ ਪ੍ਰਭ ਅਬਿਨਾਸਿਆ। ਭਗਤ ਜਨਾਂ ਸਰਬ ਦੂਖ ਵਿਨਾਸਿਆ। ਮਹਾਰਾਜ ਸ਼ੇਰ ਸਿੰਘ ਕਲਜੁਗ ਜਪਿਓ ਰਸਨਾ ਸਵਾਸਿਆ। ਪ੍ਰਗਟੇ ਜੋਤ ਪ੍ਰਭ ਕਲ ਨਿਰੰਕਾਰ। ਕਰੇ ਖੇਲ ਜਗਤ ਪ੍ਰਭ ਅਪਰ ਅਪਾਰ। ਸਚ ਸੁੱਚ ਵੇਖੇ ਕਰੇ ਭਗਤ ਉਜਿਆਰ। ਕੋਈ ਨਾ ਜਾਣੇ ਪ੍ਰਭ ਬੈਠ ਜਿਸ ਸਦ ਨਿਮਸਕਾਰ। ਸੋਹੰ ਸ਼ਬਦ ਚਲੇ ਰਹਿਰਾਸ। ਕਲਜੁਗ ਕੀਆ ਜਿਸ ਪਾਰ ਕਿਨਾਰਾ। ਸੋਹੰ ਸ਼ਬਦ ਸਤਿਜੁਗ ਪ੍ਰਕਾਸ਼ੇ, ਮਹਾਰਾਜ ਸ਼ੇਰ ਸਿੰਘ ਲਿਓ ਅਵਤਾਰਾ। ਕਲਜੁਗ ਪ੍ਰਗਟਿਓ ਆਪ ਨਿਹਕਾਮੀ । ਸਰਬ ਕਾ ਕਰਤਾ ਸਰਬ ਕਾ ਸਵਾਮੀ । ਚਾਰ ਵੇਦ ਕੀਏ ਜਿਸ ਖਾਮੀ। ਕੁਰਾਨ ਅੰਜੀਲ ਮਿਟਾਏ ਸਭ ਨਾਮੀ। ਖਾਣੀ ਬਾਣੀ ਪ੍ਰਭ ਵਿਚ ਜੋਤ ਸਮਾਨੀ। ਸੋਹੰ ਸ਼ਬਦ ਹੋਏ ਬ੍ਰਹਿਨਾਮੀ। ਜੋ ਉਪਜੇ ਸੋ ਲਏ ਮਿਲਾਏ, ਪ੍ਰਭ ਵਡ ਦਾਤਾ ਸਦਾ ਸੁਖ ਦਾਮੀ । ਏਕ ਆਪ ਏਕ ਜਗਤ ਉਪਾਇਆ, ਏਕ ਸ਼ਬਦ ਪ੍ਰਭ ਦੇਵੇ ਦਾਨੀ। ਸੋਹੰ ਸ਼ਬਦ ਹੋਏ ਜਗਤ ਉਜਿਆਰਾ, ਪਾਏ ਸੋ ਜਿਸ ਬਖ਼ਸ਼ੇ ਪ੍ਰਭ ਅਬਿਨਾਸ਼ੀ। ਮੂਰਖ ਮੁਗਧ ਸਾਰ ਨਾ ਜਾਨਣ, ਮਾਇਆ ਭੁਲਾਏ ਮਦਿ ਮਾਸੀ, ਸਦ ਨਰਕ ਨਿਵਾਸੀ। ਸ਼ਬਦ ਲਿਖਾਏ ਪ੍ਰਭ ਅੰਤਰਜਾਮੀ, ਬਿਨ ਗੁਰ ਕੋਇ ਨਾ ਕਰੇ ਬੰਦ ਖੁਲਾਸੀ । ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਨਿਹਕਲੰਕ ਕਲ ਜਗਤ ਅਖਵਾਸੀ। ਕਰਮ ਧਰਮ ਗੁਰ ਆਪ ਵਿਚਾਰਿਆ। ਗੁਰਸਿਖ ਸੋਹਣ ਗੁਰ ਚਰਨ ਦਵਾਰਿਆ। ਦੇਵੇ ਦਰਸ ਪ੍ਰਗਟ ਹੋ ਆਪ ਕਰਤਾਰਿਆ। ਦੇਵੇ ਮਾਣ ਆਪ ਗੁਰ ਸੂਰਾ, ਕਰ ਕਿਰਪਾ ਜਿਸ ਪਾਰ ਉਤਾਰਿਆ । ਜਨਮ ਮਰਨ ਗੁਰ ਗੁਰਸਿਖ ਨਿਵਾਰਿਆ। ਕਰ ਦਰਸ ਮਨ ਹੋਏ ਅਧਾਰਿਆ। ਕਰੇ ਨਿਵਾਸ ਸਿੱਖ ਗੁਰ ਚਰਨਾ, ਸਚਖੰਡ ਗੁਰ ਚਰਨ ਦਵਾਰਿਆ। ਜੋਤ ਵਿਚ ਪ੍ਰਭ ਜੋਤ ਮਿਲਾ ਕੇ, ਸਚਖੰਡ ਗੁਰਸਿਖ ਨਿਵਾਰਿਆ। ਬੈਕੁੰਠ ਧਾਮ ਸਰਬ ਸੁਖ ਵਸਿਆ, ਜਿਥੇ ਸ਼ੇਰ ਸਿੰਘ ਰਿਹਾ ਸਮਾਏ। ਗੁਰ ਪੂਰਾ ਗੁਰਸਿਖ ਤਰਾਏ। ਸੋਹੰ ਸ਼ਬਦ ਗੁਰ ਗਿਆਨ ਦਿਵਾਏ। ਗੁਰ ਪੂਰਾ ਗੁਰਸਿਖ ਬਣਾਏ। ਮਦਿ ਮਾਸ ਤੋਂ ਜੀਵ ਹਟਾਏ। ਜੋਤ ਨਿਰੰਜਣ ਸਦਾ ਅਬਿਨਾਸ਼, ਜੋਤ ਸਿੱਖ ਪ੍ਰਭ ਲਏ ਮਿਲਾਏ। ਜੋਤ ਆਕਾਰ ਸਦਾ ਅਪਰੰਪਰ, ਜੋਤ ਸਰੂਪ ਜੀਵ ਜਗਤ ਜਗਾਏ। ਐਸੀ ਜੋਤ ਜਗਤ ਪ੍ਰਗਾਸਿਓ, ਗੁਰਸਿਖਾਂ ਗੁਰ ਗਿਆਨ ਦਿਵਾਏ। ਜੋਤ ਸ਼ਬਦ ਗੁਰ ਚਾਲੇ, ਛਡ ਦੇਹ ਨਿਹਕਲੰਕ ਅਖਵਾਏ। ਨਿਹਕਲੰਕ ਆਪ ਪ੍ਰਭ ਪੂਰਾ, ਛੱਡ ਆਕਾਸ਼ ਵਿਚ ਮਾਤ ਦੇ ਆਏ। ਕਲਜੁਗ ਜੀਵ ਕੋਈ ਭੇਦ ਨਾ ਜਾਣੇ। ਸਚਖੰਡ ਵਾਸੀ ਵਿਚ ਦੇਹ ਸਮਾਏ। ਵਿਚ ਦੇਹ ਪ੍ਰਭ ਜੋਤ ਨਿਰੰਜਣ, ਝੂਠਾ ਜਗਤ ਕੋਈ ਸਾਰ ਨਾ ਪਾਏ । ਸ਼ਰਨ ਲੱਗੇ ਸਰਬ ਸੁਖ ਉਪਜੇ, ਦਵਾਰ ਦਸਮ ਪ੍ਰਭ ਦੇ ਖੁਲ੍ਹਾਏ। ਅਨਹਦ ਸ਼ਬਦ ਵੱਜੇ ਧੁਨਕਾਰਾ, ਆਤਮ ਜੋਤ ਪ੍ਰਭ ਦਰਸ ਦਿਖਾਏ। ਝਿਰਨਾ ਝਿਰ ਬੂੰਦ ਇਕ ਉਪਜੇ, ਅੰਮ੍ਰਿਤ ਬੂੰਦ ਕਵਲ ਮੇਂ ਪਾਏ। ਖੁਲ੍ਹੇ ਕਵਲ ਹੋਏ ਉਜਿਆਰਾ, ਪ੍ਰਭ ਪੂਰਨ ਵਿਚ ਨਜ਼ਰੀ ਆਏ। ਖੋਲ੍ਹ ਤ੍ਰੈਕੁਟੀ ਤ੍ਰੈਭਵਨ ਬੁਝਾਇਆ, ਨਿਜਾਨੰਦ ਪ੍ਰਭ ਰਿਹਾ ਸਮਾਏ। ਭਗਤ ਜਨਾਂ ਗੁਰ ਕਿਰਪਾ ਕੀਨੀ, ਕਲਜੁਗ ਆਣ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਅੰਤ ਕਲੂ ਦਾ ਆਣ
G01L56 ੨ ਭਾਦਰੋਂ ੨੦੦੭ ਬਿਕ੍ਰਮੀ ਚਬਾਤੀਆਂ ਬਚਨ ਹੋਏ
- Post category:Written Harbani Granth 01
