G01L56 ੨ ਭਾਦਰੋਂ ੨੦੦੭ ਬਿਕ੍ਰਮੀ ਚਬਾਤੀਆਂ ਬਚਨ ਹੋਏ

ਬਚਨ ਲਿਖਾਏ। ਬਚਨ ਲਿਖਾਏ ਪ੍ਰਭ ਦੇਵੇ ਗਿਆਨਾ। ਹੰਕਾਰੀਆਂ ਦੁਰਾਚਾਰੀਆਂ ਪ੍ਰਭ ਤੋੜੇ ਅਭਿਮਾਨਾ। ਭਗਤ ਜਨਾਂ ਕਲਜੁਗ ਹਰਿਜੂ ਪਛਾਣਾ। ਬੇਮੁਖਾਂ ਗੁਰ ਪਰੇ ਹਟਾਣਾ। ਗੁਰਸਿਖ ਦਰਸ ਗੁਰ ਦਾਨਾ। ਬੇਮੁਖਾਂ ਹੋਏ ਕਸ਼ਟ ਮਹਾਨਾ। ਗੁਰਸਿਖਾਂ ਪ੍ਰਭ ਸੰਗ ਜੋਤ ਮਿਲਾਨਾ। ਬੇਮੁੱਖਾਂ ਨਾ ਮਿਲੇ ਟਿਕਾਣਾ। ਗੁਰਸਿਖਾਂ ਸਤਿਗੁਰ ਮਨੀ ਸਿੰਘ ਚਰਨੀਂ ਲਾਣਾ। ਬੇਮੁੱਖਾਂ ਨਰਕ ਨਿਵਾਸ ਦਿਵਾਣਾ । ਕਲਜੁਗ ਪ੍ਰਗਟਿਓ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਸੋਹੰ ਸਤਿਜੁਗ ਹੋਏ ਪ੍ਰਧਾਨਾ। ਸੋਹੰ ਸ਼ਬਦ ਸਤਿਜੁਗ ਸਤਿ ਚਾਲੇ। ਉਪਜੇ ਗਿਆਨ ਜੋ ਜੀਵ ਰਸਨਾ ਘਾਲੇ। ਹੋਵੇ ਗਿਆਨ ਜੋ ਹਿਰਦੇ ਵਸਾ ਲੇ। ਪਾਵੇ ਵਿਸ਼ਨੂੰ ਭਗਵਾਨ ਗੋਝ ਗਿਆਨ ਮਿਟਾ ਲੇ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਇਹ ਸ਼ਬਦ ਕਮਾ ਲੇ। ਪ੍ਰਭ ਹੋਏ ਕਿਰਪਾਲ, ਜਗਤ ਪ੍ਰਗਾਸਿਆ। ਪ੍ਰਭ ਹੋਏ ਕਿਰਪਾਲ, ਈਸ਼ਰ ਜੋਤ ਵਿਚ ਦੇਹ ਨਿਵਾਸਿਆ। ਪ੍ਰਭ ਹੋਏ ਕਿਰਪਾਲ, ਮਾਤ ਆਇਓ ਆਪ ਅਬਿਨਾਸਿਆ। ਪ੍ਰਭ ਹੋਏ ਕਿਰਪਾਲ, ਸੁਹਾਏ ਥਾਨ ਜਿਥੇ ਘਟ ਵਾਸਿਆ । ਪ੍ਰਭ ਹੋਏ ਕਿਰਪਾਲ, ਕਲਜੁਗ ਦੇਵੇ ਜੀਵ ਧਰਵਾਸਿਆ। ਪ੍ਰਭ ਹੋਏ ਕਿਰਪਾਲ, ਸਮਰਥ ਪੁਰਖ ਆਪ ਰਘੁਨਾਥਿਆ। ਪ੍ਰਭ ਹੋਏ ਕਿਰਪਾਲ, ਗੁਰਸਿਖਾਂ ਦੇਵੇ ਦਰਸ, ਸਚ ਸਚ ਸਚ ਗੁਰ ਸਾਖਿਆ। ਪ੍ਰਭ ਹੋਏ ਕਿਰਪਾਲ, ਹਰਿ ਭਗਤਾਂ ਵਿਚ ਹਰਿ ਪ੍ਰਭ ਵਾਸਿਆ । ਪ੍ਰਭ ਹੋਏ ਕਿਰਪਾਲ, ਦੀਨਾ ਨਾਥ ਦੀਨ ਕੇ ਨਾਥਿਆ। ਪ੍ਰਭ ਹੋਏ ਕਿਰਪਾਲ, ਭਗਤ ਵਛਲ ਸਰਬ ਕੇ ਸਾਥਿਆ। ਪ੍ਰਭ ਹੋਏ ਕਿਰਪਾਲ, ਜੋ ਜਨ ਸਿਮਰੇ ਤਿਨ ਪ੍ਰਭ ਜੋਤ ਸੰਗ ਮਿਲਾਸਿਆ। ਪ੍ਰਭ ਹੋਏ ਕਿਰਪਾਲ, ਆਪ ਅਟੱਲ ਨਾ ਕਦੇ ਵਿਨਾਸਿਆ। ਪ੍ਰਭ ਹੋਏ ਕਿਰਪਾਲ, ਪ੍ਰਗਟ ਭਇਓ ਜਗਤ ਪ੍ਰਭਾਸਿਆ । ਪ੍ਰਭ ਹੋਏ ਕਿਰਪਾਲ, ਚਾਰ ਵਰਨ ਗੁਰ ਚਰਨ ਲਗਾਸਿਆ। ਪ੍ਰਭ ਹੋਏ ਕਿਰਪਾਲ, ਰਾਉ ਰੰਕ ਹੋਵੇ ਇਕ ਰਹਿਰਾਸਿਆ। ਪ੍ਰਭ ਹੋਏ ਕਿਰਪਾਲ, ਗੁਰਸਿਖਾਂ ਗੁਰ ਦੁੱਖ ਦਰਦ ਵਿਗਾਸਿਆ। ਪ੍ਰਭ ਹੋਏ ਕਿਰਪਾਲ, ਕਲਜੁਗ ਆਣ ਦੇਵੇ ਦਰਸ ਸਿੱਖਾਂ ਗੁਰ ਤਾਸਿਆ। ਪ੍ਰਭ ਹੋਏ ਕਿਰਪਾਲ, ਬੇਮੁਖਾਂ ਕਲਜੁਗ ਨਰਕ ਨਿਵਾਸਿਆ। ਪ੍ਰਭ ਹੋਏ ਕਿਰਪਾਲ, ਮਦਿ ਮਾਸ ਕੀਨੀ ਜਗਤ ਬੰਦ ਖੁਲਾਸਿਆ। ਪ੍ਰਭ ਹੋਏ ਕਿਰਪਾਲ, ਗੁਰਸੰਗਤ ਦੇਵੇ ਦਰਸ ਪਿਆਸਿਆ। ਪ੍ਰਭ ਹੋਏ ਕਿਰਪਾਲ, ਦੇ ਦਰਸ ਜਨਮ ਮਰਨ ਗੁਰਸਿਖਾਂ ਦੁੱਖ ਵਿਨਾਸਿਆ। ਪ੍ਰਭ ਹੋਏ ਕਿਰਪਾਲ, ਕਲਜੁਗ ਲੈ ਅਵਤਾਰ ਨਿਹਕਲੰਕ ਜਗਤ ਅਖਵਾਸਿਆ। ਪ੍ਰਭ ਹੋਏ ਕਿਰਪਾਲ, ਸੋਹੰ ਸ਼ਬਦ ਕਰੇ ਜਗਤ ਜੋਤ ਪ੍ਰਗਾਸਿਆ। ਪ੍ਰਭ ਹੋਏ ਕਿਰਪਾਲ, ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਮੁਖ ਵਾਕ ਸੁਣਾਸਿਆ। ਗਾਵੇ ਸੁਣੇ ਸੋ ਪ੍ਰਭ ਪਾਵੇ। ਪਾਵੇ ਧਿਆਵੇ ਪ੍ਰਭ ਦਰਸ ਦਿਖਾਵੇ। ਰੰਗ ਰੰਗ ਰੰਗ ਪ੍ਰਭ ਹਰਿ ਰੰਗ ਲਗਾਵੇ। ਮੰਗ ਮੰਗ ਮੰਗ ਰਸਨਾ ਨਿੱਤ ਨਾਮ ਧਿਆਵੇ। ਅੰਗ ਅੰਗ ਅੰਗ ਹਰਿਜੂ ਹਰ ਅੰਗ ਸਮਾਵੇ। ਸੰਗ ਸੰਗ ਸੰਗ ਹਰਿ ਜੂ ਸੰਗ ਸਮਾਵੇ। ਭੰਗ ਭੰਗ ਭੰਗ ਬੇਮੁਖਾਂ ਪ੍ਰਭ ਨਜ਼ਰ ਨਾ ਆਵੇ। ਧੰਨ ਧੰਨ ਧੰਨ ਗੁਰ ਪੂਰਾ ਬੈਠਾ ਜੋਤ ਜਗਾਵੇ। ਕਲਾ ਧਾਰ ਕਰਮ ਵਿਚਾਰ, ਕੂੜ ਕਰਮ ਵਿਚ ਦੇਹ ਮਿਟਾਵੇ। ਦੇਹ ਸੁਧਾਰ ਦੇਵੇ ਜੋਤ ਆਧਾਰ, ਬੁਝੀ ਦੀਪਕ ਪ੍ਰਭ ਆਪ ਜਗਾਵੇ। ਮਹਾਰਾਜ ਸ਼ੇਰ ਸਿੰਘ ਨਾਮ ਨਿਰੰਜਣ, ਆਦਿ ਅੰਤ ਕੋਈ ਭੇਵ ਨਾ ਪਾਵੇ। ਆਦਿ ਅੰਤ ਮੈਂ ਏਕੰਕਾਰਾ। ਮੇਰਾ ਨਾਮ ਸ੍ਰਿਸ਼ਟ ਉਧਾਰਾ। ਸ੍ਰਿਸ਼ਟ ਉਪਾਈ ਦਿਤੀ ਵਡਿਆਈ, ਜੋਤ ਸਰੂਪ ਸਰਬ ਕੀਆ ਆਕਾਰਾ। ਕੋਏ ਨਾ ਜਾਣੇ ਪ੍ਰਭ ਪਛਾਣੇ ਜੀਵ ਜੰਤ ਪ੍ਰਭ ਜੋਤ ਆਧਾਰਾ। ਕਲਜੁਗ ਆਣ ਭਗਤ ਪਛਾਣ, ਪ੍ਰਭ ਦੇਵੇ ਦਰਸ ਅਪਾਰਾ। ਜੋਤ ਅਗਨ ਲਗਾਏ, ਪਾਪੀ ਆਣ ਖਪਾਏ, ਨਰਕ ਨਿਵਾਸ ਮਧਾਰਾ। ਸੋਹੰ ਸ਼ਬਦ ਚਲਾਏ, ਨਿਹਕਲੰਕ ਅਖਵਾਏ ਮਹਾਰਾਜ ਸ਼ੇਰ ਸਿੰਘ ਲੈ ਅਵਤਾਰਾ। ਨਰ ਅਵਤਾਰ ਜਗਤ ਲੈ ਆਇਓ। ਜੋਤ ਸਰੂਪ ਜਗਤ ਜਲਾਇਓ । ਬ੍ਰਹਮਾ ਗਵਾਏ ਮਾਣ, ਸਿੰਘ ਪਾਲ ਪ੍ਰਭ ਮਾਣ ਦਿਵਾਇਓ। ਜੋਤ ਜਗਾਈ ਕਰਮ ਵਿਚਾਰ, ਸਵਰਨ ਧ੍ਰੂ ਥਾਏਂ ਬਿਠਾਇਓ। ਸੂਰਤ ਪੂਰਨ ਉਤਰੇ ਪਾਰ, ਸੁਤ ਜਿਨ੍ਹਾਂ ਸੰਗ ਦੀਪ ਜਗਾਇਓ। ਮਹਾਰਾਜ ਸ਼ੇਰ ਸਿੰਘ ਕਲਜੁਗ ਤੀਨ ਲੋਕ