ਉਲਟਾਇਓ। ਆਪ ਅਪਰੰਪਰ ਕਿਸੇ ਭੇਦ ਨਾ ਜਣਾਵੇ। ਆਪ ਜੋਤ ਸਰੂਪ ਸਭ ਜੀਵ ਜੋਤ ਜਗਾਵੇ। ਸ਼ਬਦ ਰੂਪ ਐਸੀ ਕਲਾ ਵਰਤਾਵੇ। ਖੰਡ ਬ੍ਰਹਿਮੰਡ ਸਭ ਪ੍ਰਭ ਹਿਲਾਵੇ। ਭਾਣਾ ਗੁਰ ਨਾ ਕੋਈ ਮਿਟਾਵੇ। ਮਹਾਰਾਜ ਸ਼ੇਰ ਸਿੰਘ ਕਰੇ ਕਰਾਵੇ। ਪ੍ਰਗਟ ਜੋਤ ਭਇਓ ਪ੍ਰਕਾਸ਼ਾ। ਮੇਰਾ ਨਾਉਂ ਸਰਬ ਗੁਣਤਾਸਾ। ਉਪਜੇ ਜੋਤ ਹੋਏ ਕਲਜੁਗ ਵਿਨਾਸਾ। ਪ੍ਰਭ ਆਇਓ ਵੇਖਣ ਜਗਤ ਤਮਾਸ਼ਾ। ਨਾਉਂ ਰੱਖੇ ਨਾਮ ਜਗਤ ਗੁਣਤਾਸਾ। ਸਭ ਤੇ ਊਚ ਪ੍ਰਭ ਅਬਿਨਾਸ਼ਾ। ਸਰਬ ਸ੍ਰਿਸ਼ਟ ਪ੍ਰਭ ਕਰੇ ਨਾਸਾ। ਗੁਰਸਿਖਾਂ ਮਨ ਗੁਰਸ਼ਬਦ ਪਿਆਸਾ। ਸੋਹੰ ਸ਼ਬਦ ਮਨ ਜਪੇ ਸਵਾਸ ਸਵਾਸਾ। ਸਰਬ ਸੂਖ ਪ੍ਰਭ ਆਤਮ ਪ੍ਰਕਾਸ਼ਾ। ਜਗੇ ਜੋਤ ਦੇਹ ਘਟ ਵਾਸਾ। ਉਪਜੇ ਸ਼ਬਦ ਆਤਮ ਪ੍ਰਕਾਸ਼ਾ। ਸਤਿਜੁਗ ਸਤਿ ਸਤਿ ਸਤਿ ਪ੍ਰਭ ਵਰਤਾਏ, ਮਹਾਰਾਜ ਸ਼ੇਰ ਸਿੰਘ ਸਰਬ ਗੁਣਤਾਸਾ। ਸਰਬ ਸੂਖ ਗੁਰਚਰਨ ਦਵਾਰਿਆ। ਭਗਤ ਜਨ ਸੋ ਜਿਨ ਸੋਹੰ ਸ਼ਬਦ ਰਸਨਾ ਉਚਾਰਿਆ। ਮਨ ਤੇ ਤਨ ਸੋ ਜਿਨ ਹਰਿ ਹਰਿ ਹਰਿ ਰਸ ਮਾਣਿਆ। ਜਨ ਸੋ ਕਲਜੁਗ ਆਣ ਜਿਨ ਮਹਾਰਾਜ ਸ਼ੇਰ ਸਿੰਘ ਚਰਨ ਨਿਮਸਕਾਰਿਆ। ਚਰਨ ਕਵਲ ਜੋ ਨਿਮਸਕਾਰੇ। ਕਲਜੁਗ ਪਤਤ ਉਧਰੇ ਗੁਰਚਰਨ ਦਵਾਰੇ। ਲਖ਼ਮੀ ਨਰਾਇਣ ਮੁਕੰਦ ਮਨੋਹਰ ਸਦਾ ਹੈ ਨਾਲੇ । ਸ੍ਰੀ ਰੰਗ ਬੈਕੁੰਠ ਕਾ ਵਾਸੀ, ਭਗਤ ਜਨਾਂ ਕਲ ਪੈਜ ਸਵਾਰੇ। ਸ੍ਰੀ ਰਾਮ ਚੰਦ ਜਿਸ ਰੂਪ ਨਾ ਰੇਖਿਆ, ਕਲਜੁਗ ਆਣ ਪ੍ਰਭ ਨਾਉਂ ਵਟਾ ਲੇ। ਕ੍ਰਿਸ਼ਨ ਮੁਰਾਰ ਅਸੁਰ ਸੰਘਾਰ ਲੇ। ਨਿਹਕਲੰਕ ਅਵਤਾਰ ਸ਼ੇਰ ਸਿੰਘ ਨਾਮ ਰਖਾ ਲੇ। ਗੁਰਸੰਗਤ ਦੇਵੇ ਤਾਰ, ਭਗਤ ਜਨਾਂ ਹੋਵੇ ਜੋਤ ਆਧਾਰ, ਬੇਮੁਖਾਂ ਪ੍ਰਭ ਪਾਏ ਨਰਕ, ਐਸਾ ਸ਼ਬਦ ਲਿਖਾਇਆ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਆਣ ਜੋਤ ਸਰੂਪ ਜਗਤ ਉਲਟਾਇਆ। ਜੋਤ ਸਰੂਪ ਪ੍ਰਭ ਜਗਤ ਜਲਾਇਆ। ਜੋਤ ਸਰੂਪ ਨੌਂ ਖੰਡ ਪ੍ਰਿਥਮੀ ਬਾਣ ਚਕਰ ਲਗਾਇਆ। ਜੋਤ ਸਰੂਪ ਪ੍ਰਭ ਤੀਨ ਲੋਕ ਸੋਹੰ ਸ਼ਬਦ ਸੁਦਰਸ਼ਨ ਚਲਾਇਆ। ਜੋਤ ਸਰੂਪ ਪ੍ਰਭ ਬੈਠ ਅਟਲ ਜਗਤ ਉਲਟਾਇਆ। ਜੋਤ ਸਰੂਪ ਪ੍ਰਭ ਛੱਡ ਦੇਹ ਜੋਤ ਵਿਚ ਬੈਕੁੰਠ ਸਮਾਇਆ। ਜੋਤ ਸਰੂਪ ਪ੍ਰਭ ਛੱਡ ਬੈਕੁੰਠ, ਦੇਹ ਵਿਚ ਸਿੱਖ ਸਮਾਇਆ। ਜੋਤ ਸਰੂਪ ਪ੍ਰਭ ਨੇਹਚਲ ਛੱਡ ਧਾਮ, ਵਿਚ ਮਾਤ ਦੇ ਆਇਆ। ਜੋਤ ਸਰੂਪ ਪ੍ਰਭ ਸਿੱਖ ਜਗਾਵੇ, ਜੋਤ ਪ੍ਰਗਟਾਵੇ। ਮੁਕਤ ਜੁਗਤ ਪ੍ਰਭ ਆਪ ਬਤਾਵੇ। ਜਗਨ ਗਗਨ ਸਰਬ ਸੁਖ ਦਾਤਾ, ਆਪਣੀ ਜੋਤ ਪ੍ਰਭ ਆਪ ਜਗਾਵੇ। ਜੋਤ ਸਰੂਪ ਸਰਬ ਨਿਰੰਤਰ, ਕਲੂ ਕਾਲ ਕਲ ਆਣ ਤਰਾਵੇ। ਐਸੀ ਕਲ ਸਰੂਪ ਜੋਤ ਪ੍ਰਭ ਵਰਤੇ, ਚਾਰ ਕੁੰਟ ਹਾਹਾਕਾਰ ਮਚ ਜਾਵੇ। ਜੋਤ ਸਰੂਪ ਆਪ ਪ੍ਰਭ ਪੂਰਨ, ਨਿਜ ਘਰ ਬੈਠਾ ਤਾੜੀ ਲਾਵੇ। ਜੋਤ ਸਰੂਪ ਕਲਜੁਗ ਕਲ ਆਇਆ, ਮਾਇਆ ਰੂਪ ਜਗਤ ਡੁਲਾਏ। ਜੋਤ ਸਰੂਪ ਐਸੀ ਕਲ ਫੇਰੀ, ਹਰਿਜੂ ਬੈਠਾ ਨਜ਼ਰ ਨਾ ਆਏ। ਜੋਤ ਸਰੂਪ ਜਗਤ ਡੁਲਾਇਆ, ਪ੍ਰਭ ਪੂਰੇ ਦਾ ਭੇਤ ਨਾ ਪਾਏ। ਜੋਤ ਸਰੂਪ ਜਗਤ ਜੁਗ ਕਲ ਉਲਟਾਏ, ਆਪ ਆਪਣੀ ਦੇਹ ਛੁਡਾਏ। ਜੋਤ ਸਰੂਪ ਐਸੀ ਜੋਤ ਜਗਾਏ ਨਿਰਾਲਮ, ਬੇਮੁਖ ਕੋਈ ਸਾਰ ਨਾ ਪਾਏ। ਦਇਆ ਧਾਰ ਆਪ ਪ੍ਰਭ ਬਖ਼ਸ਼ੇ, ਸੋ ਬੂਝੇ ਜਿਸ ਆਪ ਬੁਝਾਏ। ਐਸੀ ਜੋਤ ਪ੍ਰਭ ਕੀ ਸੂਖਮ, ਭਗਤ ਜਨਾਂ ਪ੍ਰਭ ਦੇ ਦਿਖਾਏ। ਭਗਤ ਬਿਨਾ ਕੋਈ ਭੇਦ ਨਾ ਜਾਨਣ, ਮਨਮੁਖ ਦਰ ਤੇ ਧੱਕੇ ਖਾਏ। ਮਦਿ ਮਾਸੀ ਕੋਈ ਰਹਿਣ ਨਾ ਪਾਏ। ਐਸੀ ਕਲਾ ਪ੍ਰਭ ਵਰਤਾਏ। ਐਸਾ ਖੇਲ ਕਲਜੁਗ ਕਰਾਇਆ, ਆਪਣਾ ਭੇਦ ਨਾ ਕਿਸੇ ਜਣਾਏ। ਕੁੰਭੀ ਨਰਕ ਸਭਨ ਨੂੰ ਪਾਇਆ, ਮਦਿ ਮਾਸ ਜੋ ਰਸਨਾ ਲਾਏ। ਸੋਹੰ ਸ਼ਬਦ ਹੋਏ ਉਜਿਆਰਾ, ਸਤਿਜੁਗ ਪ੍ਰਭ ਸਤਿ ਵਰਤਾਏ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਜੋਤ ਜਗਤ ਵਿਚ ਲਏ ਪ੍ਰਗਟਾਏ। ਜਗੇ ਜੋਤ ਸਤਿਜੁਗ ਸਤਿਵਾਦੀ। ਕੋਇ ਨਾ ਰਹੇ ਮਾਧ ਹੈ ਮਾਦੀ। ਐਸੀ ਸ੍ਰਿਸ਼ਟ ਸ਼ਬਦ ਗੁਰ ਸਾਧੀ। ਭਗਤ ਜਨਾਂ ਹਰਿ ਆਦਿ ਜੁਗਾਦੀ। ਭਗਤ ਜਨਾਂ ਗੁਰ ਚਰਨ ਲਗਾਇਆ, ਉਪਜੇ ਸ਼ਾਂਤ ਸਦਾ ਸੁਖਵਾਦੀ। ਬੇਮੁਖ ਪਕੜ ਨਰਕ ਨਿਵਾਰੇ, ਕੋਈ ਨਾ ਜੀਵੇ ਮਧਿਆ ਮਾਧੀ। ਐਸਾ ਸ਼ਬਦ ਸੋਹੰ ਪ੍ਰਭ ਚਲਾਇਆ, ਸਤਿਜੁਗ ਸਤਿ ਸਤਿ ਸਤਿ ਸਦਾ ਸਤਿਵਾਦੀ। ਮਹਾਰਾਜ ਸ਼ੇਰ ਸਿੰਘ ਇਹ ਚਲਤ ਬਣਾਇਓ, ਨਿਹਕਲੰਕ ਨਾਉਂ ਅਖਵਾਦੀ । ਗੁਰਸੰਗਤ ਗੁਰ ਮਾਣ ਦਿਵਾਵੇ । ਗੁਰਸੰਗਤ ਪ੍ਰਭ ਜੋਤ
G01L56 ੨ ਭਾਦਰੋਂ ੨੦੦੭ ਬਿਕ੍ਰਮੀ ਚਬਾਤੀਆਂ ਬਚਨ ਹੋਏ
- Post category:Written Harbani Granth 01
