G01L56 ੨ ਭਾਦਰੋਂ ੨੦੦੭ ਬਿਕ੍ਰਮੀ ਚਬਾਤੀਆਂ ਬਚਨ ਹੋਏ

ਰਖਾਇਓ। ਛੱਡ ਦੇਹ ਹੋਏ ਪ੍ਰਭ ਜੋਤ ਸਰੂਪਾ, ਨਿਹਕਲੰਕ ਜਗਤ ਅਖਵਾਇਓ। ਨਿਹਕਲੰਕ ਹੋ ਜਗਤ ਪ੍ਰਭ ਘਾਲੇ, ਪਾਪੀ ਅਪਰਾਧੀ ਨਰਕ ਮੇਂ ਪਾਇਓ। ਭਗਤ ਜਨਾਂ ਆਣ ਦਰਸ ਦਿਖਾਇਆ। ਕਲਜੁਗ ਕਾਲ ਸੋਹੰ ਸ਼ਬਦ ਕਰਾਇਓ। ਮੈਂ ਹਾਂ ਪਰੀ ਪੂਰਨ ਪ੍ਰਮੇਸ਼ਵਰ, ਗੁਣ ਅਵਗੁਣ ਕਦੀ ਨਾ ਵਿਚਾਰਿਓ। ਚਰਨ ਆਏ ਸਭ ਤਰ ਜਾਏ, ਮਹਾਰਾਜ ਸ਼ੇਰ ਸਿੰਘ ਸਿਰ ਹੱਥ ਟਿਕਾਇਓ। ਭੁੱਲੀ ਸ੍ਰਿਸ਼ਟ ਗਿਆਨ ਗੁਰ ਦੇਵੇ, ਕਲਜੁਗ ਆਣ ਚਤੁਰਭੁਜ ਕਹਾਇਓ। ਐਸਾ ਦਾਨ ਸਿੱਖਨ ਗੁਰ ਦੇਵੇ, ਸੋਹੰ ਸ਼ਬਦ ਦੀਪਕ ਦੇਹ ਜਗਾਇਓ। ਜਗੇ ਦੀਪਕ ਹੋਏ ਉਜਿਆਰਾ, ਮਹਾਰਾਜ ਸ਼ੇਰ ਸਿੰਘ ਨਿਜ ਘਰ ਮੇਂ ਪਾਇਓ। ਹੋਏ ਦਰਸ ਥਿਰ ਘਰ ਵਾਸਾ, ਦੇਵੇ ਦਰਸ ਪ੍ਰਭ ਆਪ ਅਬਿਨਾਸੀ। ਭਗਤ ਜਨਾਂ ਦੇ ਪੜਦੇ ਲਾਹੇ, ਦੇਵੇ ਗਿਆਨ ਜਗਤ ਗੁਰ ਵਾਸੀ। ਮਹਾਰਾਜ ਸ਼ੇਰ ਸਿੰਘ ਸਰਬ ਘਟ ਵਾਸੀ। ਦੇਵੇ ਨਾਮ ਹਰਿ ਨਾਮ ਦ੍ਰਿੜਾਏ। ਭਗਤ ਜਨਾਂ ਨੂੰ ਸੋਝੀ ਪਾਏ। ਪੂਰਨ ਸਿੰਘ ਵਿਚ ਪ੍ਰਭ ਜੋਤ ਜਗਾਏ। ਚਾਰ ਜੁਗ ਪ੍ਰਭ ਮਾਣ ਦਿਵਾਏ। ਸਚਖੰਡ ਗੁਰ ਸਚ ਵਖਾਏ। ਸੋਹੰ ਸ਼ਬਦ ਜਗਤ ਗਿਆਨ ਦਿਵਾਏ। ਧਰਤ ਧਵਲ ਆਕਾਸ਼ ਸਭ ਮੇਂ ਰਿਹਾ ਸਮਾਏ। ਪ੍ਰਭ ਕਾ ਭੇਤ ਕੋਈ ਨਾ ਪਾਏ। ਖਾਣੀ ਬਾਣੀ ਗਗਨ ਪਾਤਾਲੀ ਜੀਵ ਜੰਤ ਪ੍ਰਭ ਰਿਹਾ ਸਮਾਏ। ਝੂਠਾ ਜਗਤ ਸਚ ਜੋਤ ਪ੍ਰਕਾਸ਼ੇ, ਸਚ ਮਾਰਗ ਗੁਰ ਦੇ ਬੁਝਾਏ। ਸਚ ਸਚ ਸਚ ਸਭ ਜਗਤ ਵਰਤਾਏ। ਐਸਾ ਸਤਿਗੁਰ ਸਚ ਸ਼ਬਦ ਲਿਖਾਏ। ਸ਼ਬਦ ਸੁਰਤ ਸਰਬ ਸੁਖ ਪਾਇਆ, ਦੇਵੇ ਦਰਸ ਆਪ ਰਘੁਰਾਏ। ਨਾਉਂ ਮੇਰਾ ਸਰਬ ਰੰਗ ਰਾਤਾ, ਰੰਗ ਚਲੂਲ ਵਿਚ ਦੇਹ ਚੜ੍ਹਾਏ। ਨਾਉਂ ਮੇਰਾ ਕੋਇ ਜਨ ਜਪੇ, ਜੋ ਜਪੇ ਚੰਦਣ ਵਾਂਗ ਜਗਤ ਮਹਿਕਾਏ। ਕੋਟ ਦਰਸ਼ਨ ਹਰਿ ਨਾਮ ਧਿਆਇਆ। ਹਰਿ ਜੂ ਬੱਧਾ ਸਿੱਖ ਘਰ ਆਏ। ਭਗਤ ਜਨਾਂ ਪ੍ਰਭ ਦਰਸ ਦਿਖਾਏ। ਜੁਗੋ ਜੁਗ ਆਣ ਪੈਜ ਰਖਾਏ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਦੇ ਦਰਸ ਜਿਨ ਸਿੱਖ ਤਰਾਏ। ਗੁਰ ਕਾ ਸ਼ਬਦ ਗੁਰਸਿਖ ਹੀ ਜਾਨਣ। ਗੁਰ ਕਾ ਸ਼ਬਦ ਭਗਤ ਹੀ ਮਾਨਣ। ਗੁਰ ਕਾ ਸ਼ਬਦ ਮਨ ਦੇਵੇ ਗਿਆਨਣ। ਗੁਰ ਕਾ ਸ਼ਬਦ ਆਤਮ ਜੋਤ ਜਗਾਨਣ। ਗੁਰ ਕਾ ਸ਼ਬਦ ਨਿਜਾਨੰਦ ਰਸ ਮਾਨਣ। ਗੁਰ ਕਾ ਸ਼ਬਦ ਪ੍ਰਭ ਸਰੂਪ ਸਮਾਨਣ। ਗੁਰ ਕਾ ਸ਼ਬਦ ਦੇਵੇ ਆਤਮ ਚਾਨਣ। ਗੁਰ ਕਾ ਸ਼ਬਦ ਹਰਿ ਹਰਿ ਹਰਿ ਰਿਦੇ ਸਮਾਨਣ। ਗੁਰ ਕਾ ਸ਼ਬਦ ਮਾਇਆ ਮਮਤਾ ਮੋਹ ਤਜਾਨਣ। ਗੁਰ ਕਾ ਸ਼ਬਦ ਸਿੱਖ ਗੁਰ ਦਰ ਤੇ ਪਾਨਣ। ਗੁਰ ਕਾ ਸ਼ਬਦ ਮਿਲ ਸਾਧ ਸੰਗਤ ਰਸਨਾ ਬਖਾਨਣ। ਗੁਰ ਕਾ ਸ਼ਬਦ ਕਾਇਆ ਕੂੜੀ ਵਿਚ ਦੇਵੇ ਚਾਨਣ। ਗੁਰ ਕਾ ਸ਼ਬਦ ਕਲਜੁਗ ਰੋਗ ਸੋਗ ਮਿਟਾਨਣ। ਗੁਰ ਕਾ ਸ਼ਬਦ ਜੋਤ ਸਰੂਪ ਸਭ ਜੋਤ ਮਿਲਾਨਣ। ਗੁਰ ਕਾ ਸ਼ਬਦ ਗੁਰ ਕਿਰਪਾ ਗੁਰਸਿਖ ਹੀ ਪਾਨਣ। ਗੁਰ ਕਾ ਸ਼ਬਦ ਗੁਰਸਿਖਾਂ ਦਾਨਣ। ਗੁਰ ਕਾ ਸ਼ਬਦ ਸਤਿ ਸਤਿਜੁਗ ਪਛਾਨਣ। ਗੁਰ ਕਾ ਸ਼ਬਦ ਸੋਹੰ ਸ਼ਬਦ ਗੁਰ ਸ਼ਬਦ ਪਛਾਨਣ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਦੇ ਦਰਸ ਦੇਹ ਅੰਧਿਆਰ ਮਿਟਾਨਣ। ਗੁਰਸ਼ਬਦ ਗੁਰਸਿਖ ਕਮਾਏ। ਗੁਰਸ਼ਬਦ ਕੋਈ ਵਿਰਲਾ ਪਾਏ। ਗੁਰਸ਼ਬਦ ਕਲਜੁਗ ਪੰਧ ਮੁਕਾਏ। ਗੁਰਸ਼ਬਦ ਅਨੰਦ ਸ਼ਬਦ ਵੁਠਾਏ। ਗੁਰਸ਼ਬਦ ਭਰਮ ਭੌ ਗਵਾਏ। ਗੁਰਸ਼ਬਦ ਗੁਰ ਦਰਸ ਦਿਖਾਏ। ਗੁਰਸ਼ਬਦ ਸਚ ਸੁੱਚ ਵਿਚ ਦੇਹ ਵਰਤਾਏ। ਗੁਰਸ਼ਬਦ ਨੈਣਹੀਣ ਜੋਤ ਜਗਾਏ। ਗੁਰਸ਼ਬਦ ਭਗਤ ਜਨਾਂ ਥਿਰ ਘਰ ਸੋਝੀ ਪਾਏ। ਗੁਰਸ਼ਬਦ ਹਰਿ ਜੂ ਹਰਿ ਸੰਗ ਮਿਲਾਏ। ਗੁਰਸ਼ਬਦ ਮਿਲੇ ਸਰਬ ਸੁਖਦਾਏ। ਗੁਰਸ਼ਬਦ ਸੋਹੰ ਰੂਪ ਵਿਚ ਸ਼ਬਦ ਉਪਾਏ। ਸੋਹੰ ਸ਼ਬਦ ਸਤਿਜੁਗ ਸਤਿ ਸਤਿ ਵਰਤਾਏ। ਗੁਰਸ਼ਬਦ ਹੋਏ ਸਿੱਖਨ ਸਹਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਡਾਹਡਾ, ਨਿਹਕਲੰਕ ਹੋ