ਕਰਾਏ। ਅੰਤ ਕਾਲ ਕਲ ਆਪ ਕਰਾਇਆ, ਸਤਿਗੁਰ ਸਾਚੇ ਸਚ ਸ਼ਬਦ ਸੁਣਾਏ। ਸੋਹੰ ਸ਼ਬਦ ਜਗਤ ਉਜਿਆਰਾ, ਗਿਆਨ ਗੋਝ ਦਾ ਭੇਤ ਮਿਟਾਏ। ਆਵੇ ਸ਼ਾਂਤ ਮਨ ਤ੍ਰਿਪਤਾਸੇ, ਪ੍ਰਭ ਪੂਰਾ ਜਬ ਦਰਸ ਦਿਖਾਏ। ਸਰਬ ਸੂਖ ਗੁਰ ਦਰਸ਼ਨ ਪਾਇਆ। ਝੂਠੀ ਦੇਹ ਸਚ ਸੁੱਚ ਵਰਤਾਏ। ਘਨਕਪੁਰੀ ਗੁਰ ਭਾਗ ਲਗਾਇਆ। ਕਲਜੁਗ ਆਣ ਜੋਤ ਪ੍ਰਗਟਾਏ। ਨਿਹਕਲੰਕ ਸਦਾ ਨਿਹਕਾਮੀ, ਸਰਬ ਸ੍ਰਿਸ਼ਟ ਭਸਮ ਕਰਾਏ। ਮੁਖ ਵਾਕ ਗੁਰ ਆਪ ਲਿਖਾਇਆ। ਮਹਾਰਾਜ ਸ਼ੇਰ ਸਿੰਘ ਬਾਣ ਲਗਾਏ। ਛੱਡ ਦੇਹ ਜੋਤ ਰੂਪ ਸਮਾਇਆ। ਦੇਵੇ ਗਿਆਨ ਪ੍ਰਗਟ ਰਘੁਰਾਇਆ। ਜਗੇ ਜੋਤ ਹੋਏ ਜਗਤ ਰੁਸ਼ਨਾਇਆ। ਤੀਨ ਲੋਕ ਜੈ ਜੈ ਕਾਰ ਕਰਾਇਆ । ਪ੍ਰਗਟਾਵੇ ਗੁਰ ਗੁਰ ਸਿੰਘ ਮਨੀ ਸਚ ਤਖ਼ਤ ਸਤਿ ਬਹਾਇਆ। ਤਰੇ ਸੋ ਜਿਨ ਗੁਰ ਚਰਨ ਸੀਸ ਨਿਵਾਇਆ। ਉਨੀਂ ਸੌ ਤਰਵੰਜਾ ਬਿਕ੍ਰਮੀ ਅੰਮ੍ਰਿਤਸਰ ਗੁਰ ਬਚਨ ਲਿਖਾਇਆ। ਬਚਨ ਲਿਖਾਏ ਆਪ ਗੁਰ ਸਾਖੀ, ਸਰਅੰਮ੍ਰਿਤ ਨੂੰ ਥੇਹ ਕਰਾਇਆ। ਐਸਾ ਧਾਮ ਬਣੇ ਇਕ ਨਿਆਰਾ, ਜਿਥੇ ਸਤਿਗੁਰ ਚਰਨ ਟਿਕਾਇਆ। ਐਸੀ ਕਲਾ ਕਲੂ ਕਲ ਵਰਤੇ, ਜਮਨਾ ਕਿਨਾਰੇ ਪ੍ਰਭ ਜੋਤ ਪ੍ਰਗਟਾਇਆ। ਸਚ ਬਚਨ ਗੁਰ ਸਾਚ ਲਿਖਾਏ। ਅੱਸੂ ਉਨੀ ਇਹ ਭੇਤ ਖੁਲ੍ਹਾਏ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਐਸੀ ਕਲਾ ਆਪ ਵਰਤਾਏ। ਨਿਰਧਨ ਸਰਧਨ ਗੁਰ ਮਾਣ ਦਿਵਾਏ। ਏਕ ਜੋਤ ਇਕ ਰੰਗ ਹੋ ਜਾਏ। ਦੀਨਾਂ ਨਾਥ ਪ੍ਰਭ ਪੂਰਨ ਸਮਰਥ, ਪ੍ਰਗਟ ਜੋਤ ਦਰਸ ਦਿਖਾਏ। ਆਦਿ ਜੁਗਾਦਿ ਸਰਬ ਸੁਖ ਦਾਤਾ, ਭਗਤ ਜਨਾਂ ਹਰਿ ਪੈਜ ਰਖਾਏ। ਬੇਮੁਖ ਸਾਰੇ ਨਰਕ ਨਿਵਾਰੇ, ਝੂਠਾ ਜੀਵ ਕੋਈ ਰਹਿਣ ਨਾ ਪਾਏ। ਮਹਾਰਾਜ ਸ਼ੇਰ ਸਿੰਘ ਜੋਤ ਪ੍ਰਗਾਸਿਆ, ਪ੍ਰਗਟ ਬੁਘੀਂ ਦਰਸ ਦਿਖਾਏ। ਤਰਨ ਤਾਰਨੋ ਇਕ ਮੀਲ ਦੁਰਾਡਾ। ਪ੍ਰਗਟੇ ਜੋਤ ਗੁਰ ਪੂਰਾ ਸਤਿਗੁਰ ਡਾਹਡਾ। ਜੋਤ ਜਗਾਏ ਆਪ ਪੁਰਖ ਨਿਰੰਜਣ, ਦੇਵੇ ਮਾਣ ਮਨੀ ਸਿੰਘ ਹੋਵੇ ਵਡਭਾਗਾ । ਮਹਾਰਾਜ ਸ਼ੇਰ ਸਿੰਘ ਜੋਤ ਜੀਵ ਜਗਾਵੇ, ਜਗਤ ਦਰਸਾਵੇ ਸਤਿਗੁਰ ਠਾਂਡਾ। ਠੰਡ ਪਏ ਗੁਰ ਦਰਸ਼ਨ ਪਾਇਆ। ਉਪਜੇ ਗਿਆਨ ਨੈਣ ਦਰਸਾਇਆ। ਹੋਏ ਧਿਆਨ ਗੁਰ ਚਰਨ ਸੀਸ ਝੁਕਾਇਆ। ਜਾਵੇ ਮਾਣ ਪ੍ਰਭ ਨਜ਼ਰੀ ਆਇਆ। ਮਨੀ ਸਿੰਘ ਪ੍ਰਭ ਮਾਣ ਦਿਵਾਇਆ। ਸਤਿਜੁਗ ਵਿਚ ਸਚ ਗੁਰੂ ਬਣਾਇਆ। ਸੋਹੰ ਸ਼ਬਦ ਗੁਰ ਗਿਆਨ ਦਿਵਾਇਆ। ਮਹਾਰਾਜ ਸ਼ੇਰ ਸਿੰਘ ਸਿਰ ਹੱਥ ਟਿਕਾਇਆ। ਚਾਰ ਵਰਨ ਗੁਰ ਚਰਨੀਂ ਪਾਇਆ। ਰਾਣਿਆਂ ਮਹਾਰਾਣਿਆਂ ਪ੍ਰਭ ਮਾਣ ਗਵਾਇਆ। ਸਚ ਤਖ਼ਤ ਸਤਿਜੁਗ ਸੁਹਾਇਆ। ਸਤਿਗੁਰ ਮਨੀ ਸਿੰਘ ਸਚ ਚਰਨ ਟਿਕਾਇਆ। ਸਚ ਸ਼ਬਦ ਸ਼ਬਦ ਗੁਰ ਗਿਆਨਨ, ਜੋਤ ਸਰੂਪ ਜਗਤ ਜਗਾਇਆ। ਪ੍ਰਗਟ ਭਇਓ ਆਪ ਨਿਰੰਕਾਰਾ, ਐਸਾ ਦਰਸ ਪ੍ਰਭ ਆਣ ਦਿਖਾਇਓ । ਚਕਰ ਚਿਹਨ ਜਿਸ ਦਾ ਕੋਈ ਨਾ ਜਾਣੇ, ਜੋਤ ਸਰੂਪ ਪ੍ਰਭ ਵਿਚ ਦੇਹ ਸਮਾਇਓ। ਕਲਜੁਗ ਆਣ ਜੋਤ ਪ੍ਰਗਟਾਈ, ਸਤਿਜੁਗ ਸਾਚਾ ਰਾਹ ਬਤਾਇਓ। ਮੇਰਾ ਨਾਉਂ ਸਰਬ ਸੁਖ ਦਾਤਾ, ਸੋਹੰ ਸ਼ਬਦ ਗੁਰ ਗਿਆਨ ਦਿਵਾਇਓ । ਖੰਡ ਬ੍ਰਹਿਮੰਡ ਸਰਬ ਮੇਂ ਵਸਿਓ, ਸਰਬ ਪ੍ਰਕਾਸ਼ ਆਪ ਰਘੁਰਾਇਓ। ਬ੍ਰਹਮਾ ਵਿਸ਼ਨ ਮਹੇਸ਼ ਸਰਬ ਕਾ ਦਾਤਾ, ਤੀਨ ਲੋਕ ਪ੍ਰਭ ਜੋਤ ਜਗਾਇਓ । ਵਿਚ ਪਾਤਾਲ ਪ੍ਰਭ ਬਾਸ਼ਕ ਸੇਜਾ, ਚਰਨ ਝੱਸਣ ਲਛਮੀ ਲਾਇਓ । ਵਿਚ ਅਕਾਸ਼ ਪ੍ਰਭ ਜੋਤ ਨਿਰੰਜਣ, ਜਗੇ ਜੋਤ ਡਗਮਗਾਇਓ। ਉਨੰਜਾ ਪਵਣ ਚਵਰ ਸਿਰ ਹੋਤੇ, ਜੋਤ ਅਡੋਲ ਨਾ ਕਿਸੇ ਡੁਲਾਇਓ। ਪ੍ਰਗਟੀ ਜੋਤ ਮਾਤ ਵਿਚ ਆ ਕੇ, ਮਹਾਰਾਜ ਸ਼ੇਰ ਸਿੰਘ ਨਾਮ
G01L56 ੨ ਭਾਦਰੋਂ ੨੦੦੭ ਬਿਕ੍ਰਮੀ ਚਬਾਤੀਆਂ ਬਚਨ ਹੋਏ
- Post category:Written Harbani Granth 01
