ਪ੍ਰਗਟਾਵੇ। ਗੁਰਸੰਗਤ ਮਿਲ ਹਰਿ ਹਰਿ ਰਸਨਾ ਗਾਵੇ। ਗੁਰਸੰਗਤ ਸੁਹਾਏ ਥਾਨ, ਜਿਥੇ ਪ੍ਰਭ ਜੋਤ ਜਗਾਵੇ। ਗੁਰਸੰਗਤ ਉਪਜੇ ਹਰਿ ਨਾਉਂ, ਗੁਰਮੁਖ ਬਣ ਜਾਵੇ। ਗੁਰਸੰਗਤ ਗੁਰਮੁਖ ਗੁਰ ਡੇਰਾ ਲਾਵੇ। ਗੁਰਸੰਗਤ ਹਰਿ ਧਾਮ ਪ੍ਰਗਟਾਵੇ, ਵਿਚ ਕਲ ਦੇ ਆਵੇ। ਗੁਰਸੰਗਤ ਗੁਰ ਨਾਉਂ ਪ੍ਰਕਾਸ਼, ਜੋਤ ਸਰੂਪ ਪ੍ਰਭ ਬੂਝ ਬੁਝਾਵੇ। ਗੁਰਸੰਗਤ ਗੁਰਚਰਨ ਪਿਆਸ, ਪ੍ਰਭ ਅਬਿਨਾਸ਼ੀ ਅਵਿਗਤ ਅਗੋਚਰ ਨੈਣੀ ਦਰਸਾਵੇ। ਗੁਰਸੰਗਤ ਗੁਰ ਸ਼ਬਦ ਸੁਣਾਇਆ, ਕੋਈ ਵਿਰਲਾ ਪਾਵੇ। ਗੁਰਸੰਗਤ ਗੁਰ ਪ੍ਰਗਟ ਕੀਨਾ, ਕਲਜੁਗ ਜੋਤ ਗੁਰਸੰਗਤ ਸਮਾਵੇ। ਗੁਰਸੰਗਤ ਗੁਰ ਰੰਗ ਮਾਣੇ, ਗੁਰ ਕੀ ਮਹਿੰਮਾ ਲਖੀ ਨਾ ਜਾਵੇ। ਗੁਰਸੰਗਤ ਗੁਰ ਦਰਸ ਦਿਖਾਇਆ, ਐਸਾ ਦਿਨ ਫੇਰ ਕਦੇ ਨਾ ਆਵੇ। ਜੋਤ ਨਿਰੰਜਣ ਵਿਚ ਜੋਤ ਸਮਾਵੇ। ਛੱਡ ਮਾਤ ਵਿਚ ਆਕਾਸ਼ ਰਹਾਵੇ। ਜੋਤ ਨਿਰੰਜਣ ਵਿਚ ਸਿੱਖ ਦੇ ਸਮਾਵੇ। ਛੱਡ ਆਕਾਸ਼ ਵਿਚ ਮਾਤ ਦੇ ਆਵੇ। ਐਸੀ ਕਲਾ ਆਪ ਪ੍ਰਭ ਵਰਤੇ, ਕਲਜੁਗ ਬਾਣ ਸ਼ਬਦ ਗੁਰ ਲਾਵੇ। ਸੋਹੰ ਸ਼ਬਦ ਗਿਆਨ ਗੁਰ ਦੇਵੇ, ਗੁਰ ਸਤਿਜੁਗ ਸਤਿ ਲਾਵੇ । ਭਗਤ ਜਨਾਂ ਕਲਜੁਗ ਗੁਰ ਦਰ ਸੂਝਿਆ, ਵਿਛੜਿਆਂ ਪ੍ਰਭ ਲਏ ਮਿਲਾਏ। ਮਹਾਰਾਜ ਸ਼ੇਰ ਸਿੰਘ ਕ੍ਰਿਸ਼ਨ ਮੁਰਾਰ, ਦਵਾਪਰ ਜੋਤ ਵਿਚ ਕਲ ਜਗਾਏ। ਕਲੂ ਜੀਵ ਹੋਣ ਨਰਕ ਨਿਵਾਸੀ, ਪ੍ਰਭ ਪੂਰੇ ਦਾ ਕੋਈ ਭੇਵ ਨਾ ਪਾਏ। ਛੱਡੀ ਦੇਹ ਪ੍ਰਭ ਆਪ ਨਿਰੰਤਰ, ਜੋਤ ਸਰੂਪ ਹੋ ਚਲਤ ਕਰਾਏ। ਕਰੇ ਖ਼ੁਆਰ ਸ਼ਬਦ ਗੁਰ ਮਾਰ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਖਵਾਏ। ਗੁਰਸੰਗਤ ਗੁਰ ਦਰ ਸੂਝਿਆ। ਗੁਰਸੰਗਤ ਗੁਰ ਪੂਰਾ ਬੂਝਿਆ। ਬੇਮੁਖ ਦਰ ਤੇ ਰਸਨਾ ਲੂਝਿਆ। ਗੁਰ ਪੂਰਾ ਦੇਖ ਗੁਰਸਿਖ ਝੂਜਿਆ । ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਗੁਰਸਿਖਾਂ ਬਿਨ ਕਿਸੇ ਨਾ ਬੂਝਿਆ। ਗੁਰ ਪੂਰਾ ਅੰਮ੍ਰਿਤ ਆਪ ਬਣਾਵੇ। ਗੁਰਸਿਖਾਂ ਗੁਰ ਮੁਖ ਚਵਾਵੇ। ਕਾਇਆ ਕਸ਼ਟ ਪ੍ਰਭ ਦੇ ਹਟਾਏ। ਐਸੀ ਵਰਖਾ ਗੁਰ ਅੰਮ੍ਰਿਤ ਲਾਏ। ਦੁੱਖੀ ਜੀਵ ਕੋਈ ਰਹਿਣ ਨਾ ਪਾਏ। ਅੰਮ੍ਰਿਤ ਬੂੰਦ ਜਿਸ ਜਨ ਮੁਖ ਲਗ ਜਾਏ। ਅੰਮ੍ਰਿਤ ਗੁਰ ਕਾ ਸਚ ਜੋਤ ਪ੍ਰਗਟਾਏ। ਕੁਸ਼ਟੀ ਕੋਹੜੀ ਖਿਨ ਮੇਂ ਸਤਿ ਸਰੂਪ ਹੋ ਜਾਏ । ਆਪਣੀ ਜੋਤ ਪ੍ਰਭ ਸੰਗ ਮਿਲਾਏ। ਗੁਰਸੰਗਤ ਗੁਰ ਇਹ ਨਿਸ਼ਾਨ ਦਿਵਾਏ। ਅੰਮ੍ਰਿਤ ਗੁਰ ਕਾ ਦੇਹ ਅਨਰੋਗ ਕਰਾਏ। ਜੋ ਜਨ ਆਏ ਸ਼ਰਨ ਗੁਰ ਪਰਿਆ, ਅੰਮ੍ਰਿਤ ਬੂੰਦ ਦੇ ਅਮਰ ਕਰਾਏ। ਬੇਮੁਖ ਇਸ ਦੀ ਸਾਰ ਨਾ ਜਾਨਣ, ਜੋਤ ਸਰੂਪ ਪ੍ਰਭ ਅੰਮ੍ਰਿਤ ਮੇਘ ਵਰਖਾਏ। ਸਤਿ ਸਤਿ ਸਤਿ ਗੁਰਸੰਗਤ ਗੁਰ ਅੰਮ੍ਰਿਤ ਸਿੱਖ ਗੁਰ ਰਸਨਾ ਪਾਏ। ਪੀ ਅੰਮ੍ਰਿਤ ਸਰਬ ਦੁੱਖ ਕਾਟੇ, ਸਚ ਬਚਨ ਪ੍ਰਭ ਆਪ ਲਿਖਾਏ । ਸੋਹੰ ਸ਼ਬਦ ਅੰਮ੍ਰਿਤ ਪ੍ਰਵੇਸ਼ਿਆ, ਖੋਲ੍ਹ ਕੁਆੜ ਪ੍ਰਭ ਦੇ ਦਰਸਾਏ। ਮਹਾਰਾਜ ਸ਼ੇਰ ਸਿੰਘ ਇਹ ਕਰਮ ਕਰਾਇਆ, ਜੋਤ ਸਰੂਪ ਹੋ ਅੰਮ੍ਰਿਤ ਬਰਖਾ ਲਾਏ।
G01L56 ੨ ਭਾਦਰੋਂ ੨੦੦੭ ਬਿਕ੍ਰਮੀ ਚਬਾਤੀਆਂ ਬਚਨ ਹੋਏ
- Post category:Written Harbani Granth 01
