Granth 08 Likhat 089: 21 Jeth 2016 Bikarmi M L C Chela Singh de Ghar Jammu Shehar Wajarat Road

੨੧ ਜੇਠ ੨੦੧੬ ਬਿਕ੍ਰਮੀ ਐਮ ਐਲ ਸੀ ਚੇਲਾ ਸਿੰਘ ਦੇ ਘਰ ਜੰਮੂ ਸ਼ਹਿਰ ਵਜ਼ਾਰਤ ਰੋਡ

ਨਿਰਗੁਣ ਜੋਤ ਹਰਿ ਨਿਰੰਕਾਰ, ਏਕਾ ਏਕ ਏਕੰਕਾਰਿਆ। ਪੁਰਖ ਅਕਾਲ ਭੇਵ ਨਿਆਰ, ਲੇਖਾ ਲੇਖ ਨਾ ਕੋਈ ਲਿਖਾ ਰਿਹਾ। ਆਦਿ ਜੁਗਾਦੀ ਖੇਲ ਅਪਾਰ, ਜੁਗ ਜੁਗ ਵੇਸ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਨੂਰ ਉਪਜਾ ਰਿਹਾ। ਨਿਰਗੁਣ ਦਾਤਾ ਬੇਪਰਵਾਹ, ਏਕਾ ਏਕ ਅਖਵਾਇੰਦਾ। ਆਪ ਆਪਣਾ ਬਣ ਮਲਾਹ, ਆਪ ਆਪਣੀ ਧਾਰ ਚਲਾਇੰਦਾ। ਆਪ ਆਪਣਾ ਜਾਣੇ ਰਾਹ, ਆਪ ਆਪਣਾ ਮਾਰਗ ਲਾਇੰਦਾ। ਆਪ ਆਪਣਾ ਜਪਾਏ ਨਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਡਗਮਗਾਇੰਦਾ। ਨਿਰਗੁਣ ਨੂਰ ਆਦਿ ਨਿਰੰਜਣ, ਏਕਾ ਏਕ ਉਪਜਾਇੰਦਾ। ਅਬਿਨਾਸ਼ੀ ਕਰਤਾ ਸਾਚਾ ਸੱਜਣ, ਹਰਿ ਹਰਿ ਨਾਉਂ ਧਰਾਇੰਦਾ। ਆਪਣਾ ਕਰੇ ਆਪੇ ਮਜਣ, ਆਪ ਆਪਣਾ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਆਪ ਅਖਵਾਇੰਦਾ। ਨਿਰਗੁਣ ਦਾਤਾ ਪੁਰਖ ਅਬਿਨਾਸ਼ੀ ਏਕਾ ਏਕ ਅਖਵਾਇਆ। ਸਾਚੇ ਮੰਡਲ ਪਾਵੇ ਰਾਸੀ, ਦਿਸ ਕਿਸੇ ਨਾ ਆਇਆ। ਖੇਲੇ ਖੇਲ ਪ੍ਰਿਥਮੀ ਅਕਾਸੀ, ਆਪ ਆਪਣੀ ਜੋਤ ਜਗਾਇਆ। ਘਟ ਘਟ ਅੰਦਰ ਰੱਖੇ ਵਾਸੀ, ਲੱਖ ਚੁਰਾਸੀ ਆਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨੂਰ ਕਰੇ ਰੁਸ਼ਨਾਇਆ। ਏਕਾ ਨੂਰ ਨੂਰ ਉਜਾਲਾ, ਹਰਿ ਆਪਣਾ ਆਪ ਉਪਾਇੰਦਾ। ਆਪੇ ਵਸੇ ਸੱਚੀ ਧਰਮਸਾਲਾ, ਥਿਰ ਘਰ ਸਾਚਾ ਇਕ ਸੁਹਾਇੰਦਾ। ਸਦਾ ਸਹਾਈ ਸਗਲਾ ਸੰਗ ਆਪੇ ਚਲੇ ਆਪਣੀ ਚਾਲਾ, ਚਾਲ ਅਵੱਲੜੀ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵਿਚ ਉਪਾਇੰਦਾ। ਨਿਰਗੁਣ ਮੇਲਾ ਨਿਰਗੁਣ ਚੇਲਾ, ਨਿਰਗੁਣ ਗੁਰ ਅਖਵਾਇਆ। ਨਿਰਗੁਣ ਸਤਿਗੁਰ ਸੱਜਣ ਸੁਹੇਲਾ, ਨਿਰਗੁਣ ਖੇਲ ਖਿਲਾਇਆ। ਨਿਰਗੁਣ ਵਸੇ ਇਕ ਅਕੇਲਾ, ਦਿਸ ਕਿਸੇ ਨਾ ਆਇਆ। ਨਿਰਗੁਣ ਜਾਣੇ ਆਪਣਾ ਵਕ਼ਤ ਵੇਲਾ, ਵੇਦ ਕਤੇਬ ਨਾ ਕੋਈ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਜੋਤ ਰੁਸ਼ਨਾਇਆ। ਜੋਤੀ ਨੂਰ ਹਰਿ ਉਪਾ, ਜੋਤੀ ਨੂਰ ਉਪਾਈਆ। ਆਪਣਾ ਮੰਦਰ ਆਪ ਸੁਹਾ, ਥਿਰ ਘਰ ਬੈਠਾ ਬੇਪਰਵਾਹੀਅ। ਨੂਰੋ ਨੂਰ ਡਗਮਗਾ, ਏਕਾ ਏਕ ਖੇਲ ਖਿਲਾਈਆ। ਸਤਿ ਸਰੂਪੀ ਸਹਿਜ ਸਭਾ, ਘਰ ਸਾਚੇ ਸੋਭਾ ਪਾਈਆ। ਦੂਸਰ ਕੋਈ ਦਿਸੇ ਨਾ ਥਾਂ, ਨਾ ਕੋਈ ਦਰ ਵਖਾਈਆ। ਨਾ ਕੋਈ ਨਗਰ ਨਾ ਗਰਾਂ, ਨਾ ਕੋਈ ਮਹੱਲ ਵਖਾਈਆ। ਨਾ ਕੋਈ ਪਿਤਾ ਨਾ ਕੋਈ ਮਾਂ, ਭੈਣ ਭਰਾ ਨਾ ਕੋਈ ਜਣਾਈਆ। ਨਾ ਕੋਈ ਦੇਵੇ ਠੰਡੀ ਛਾਂ, ਸੀਸ ਹੱਥ ਨਾ ਕੋਈ ਟਿਕਾਈਆ। ਨਾ ਕੋਈ ਕਰੇ ਕਰਾਏ ਨਿਆਂ, ਸ਼ਾਹ ਹਕੀਰ ਨਾ ਕੋਈ ਨਿਆਈਆ। ਆਪਣੀ ਬਣਤ ਆਪ ਬਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਦਾਤਾ ਪੁਰਖ ਅਗੰਮ, ਆਦਿ ਜੁਗਾਦਿ ਸਮਾਇਆ। ਨਾ ਮਰੇ ਨਾ ਪਏ ਜੰਮ, ਪੰਜ ਤੱਤ ਨਾ ਕੋਈ ਰਖਾਇਆ। ਜੁਗਾ ਜੁਗੰਤਰ ਜਾਣੇ ਆਪਣਾ ਕੰਮ, ਪਾਰਬ੍ਰਹਮ ਵਡ ਵਡਿਆਇਆ। ਗਗਨ ਪਤਾਲ ਰਖਾਏ ਬਿਨ ਬਿਨ ਥੰਮ, ਅਕਾਸ਼ ਪਰਕਾਸ਼ ਆਪ ਸਮਾਇਆ। ਸੇਵ ਲਗਾਏ ਰਵ ਸਸ ਸੂਰਜ ਚੰਨ, ਮੰਡਲ ਮੰਡਪ ਬੰਨਣ ਪਾਇਆ। ਲੋਆਂ ਪੁਰੀਆਂ ਬੇੜਾ ਬੰਨ, ਚੌਦਾਂ ਲੋਕਾਂ ਹੱਟ ਖੁਲ੍ਹਾਇਆ। ਏਕਾ ਰਾਗ ਸੁਣਾਏ ਕੰਨ, ਧੁਨ ਅਨਾਦੀ ਆਪ ਅਲਾਇਆ। ਨਾ ਕੋਈ ਛੱਪਰ ਨਾ ਕੋਈ ਛੰਨ, ਥਿਰ ਘਰ ਸਾਚੇ ਆਸਣ ਲਾਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਜਨਨੀ ਕਿਸੇ ਨਾ ਜਣਿਆ ਜਨ, ਆਪਣੀ ਗੋਦ ਆਪ ਸੁਹਾਇਆ। ਤ੍ਰੈਗੁਣ ਮੇਲਾ ਕੋਈ ਨਾ ਤਨ, ਤੱਤਵ ਤੱਤ ਨਾ ਕੋਈ ਨਿਭਾਇਆ। ਨਾ ਘੜੇ ਨਾ ਦੇਵੇ ਭੰਨ, ਘੜਨ ਭੰਨਣਹਾਰ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਨਾਉਂ ਧਰਾਇਆ। ਅਬਿਨਾਸ਼ੀ ਕਰਤਾ ਹਰਿ ਹਰਿ ਮੀਤਾ, ਏਕਾ ਪੁਰਖ ਸਲਾਹੀਆ। ਆਦਿ ਜੁਗਾਦੀ ਰਹੇ ਅਤੀਤਾ, ਰੂਪ ਅਨੂਪ ਵੇਸ ਵਟਾਈਆ। ਨਾ ਠੰਡਾ ਨਾ ਦਿਸੇ ਸੀਤਾ, ਅਗਨੀ ਤੱਤ ਨਾ ਕੋਈ ਜਲਾਈਆ। ਪਰਮ ਪੁਰਖ ਪ੍ਰਭ ਮੀਤਨ ਮੀਤ ਪਤਤ ਪੁਨੀਤਾ, ਪਤਤ ਪਾਵਣ ਨਾਉਂ ਧਰਾਈਆ। ਆਪੇ ਹਸਤ ਆਪੇ ਕੀਟਾ, ਊਚ ਨੀਚ ਆਪ ਹੋ ਜਾਈਆ। ਆਪੇ ਜਾਣੇ ਆਪਣੀ ਰੀਤਾ, ਨਾ ਕੋਈ ਦੂਸਰ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੂਰੋ ਨੂਰ ਨੂਰ ਰੁਸ਼ਨਾਈਆ। ਨਿਰਗੁਣ ਰੂਪ ਹਰਿ ਕਰਤਾਰ, ਅਕਲ ਕਲਾ ਅਖਵਾਇੰਦਾ। ਖੇਲੇ ਖੇਲ ਅਪਰ ਅਪਾਰ, ਭੇਵ ਅਭੇਦਾ ਭੇਵ ਛੁਪਾਇੰਦਾ। ਥਿਰ ਘਰ ਬੈਠ ਸੱਚੇ ਦਰਬਾਰ, ਥਿਰ ਘਰ ਆਸਣ ਲਾਇੰਦਾ। ਨਿਰਗੁਣ ਜੋਤ ਜਗੇ ਅਪਾਰ, ਦੀਵਾ ਬਾਤੀ ਨਾ ਕੋਈ ਵਖਾਇੰਦਾ। ਸ਼ਾਹੋ ਭੂਪ ਸੱਚੀ ਸਰਕਾਰ, ਸ਼ਾਹ ਸੁਲਤਾਨ ਆਪ ਹੋ ਜਾਇੰਦਾ। ਰਾਜ ਰਾਜਾਨ ਵਡ ਸਿਕਦਾਰ, ਸਾਚਾ ਤਾਜ ਸੀਸ ਟਿਕਾਇੰਦਾ। ਨਾ ਕੋਈ ਦਿਸੇ ਦਰ ਦਰਬਾਰ, ਦਰ ਦਰਵੇਸ਼ ਨਾ ਕੋਈ ਵਖਾਇੰਦਾ। ਇਕ ਅਕੱਲਾ ਕਰ ਪਸਾਰ, ਏਕੰਕਾਰਾ ਖੇਲ ਖਿਲਾਇੰਦਾ। ਨਿਰੰਕਾਰਾ ਨਿਰਗੁਣ ਬੰਨੇ ਧਾਰ, ਸਰਗੁਣ ਰੂਪ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਆਪ ਅਖਵਾਇੰਦਾ। ਪੁਰਖ ਅਕਾਲ ਅਕਾਲ ਮੂਰਤ, ਆਪਣੀ ਕਲ ਵਰਤਾਈਆ। ਸ਼ਬਦ ਅਨਾਦੀ ਸਾਚੀ ਤੂਰਤ, ਅਗੰਮ ਅਗੰਮੜੀ ਆਪ ਉਪਜਾਈਆ। ਜੋਤ ਨੁਰਾਨੀ ਨੂਰੋ ਨੂਰਤ, ਨੂਰ ਨੁਰਾਨੀ ਡਗਮਗਾਈਆ। ਆਪਣੀ ਆਸਾ ਆਪੇ ਪੂਰਤ, ਆਪਣੀ ਭਿਛਿਆ ਝੋਲੀ ਪਾਈਆ। ਆਪੇ ਨੇੜੇ ਆਪੇ ਦੂਰਤ, ਆਪ ਆਪਣਾ ਘਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਬੈਠਾ ਆਸਣ ਲਾਈਆ। ਥਿਰ ਘਰ ਸਾਚਾ ਸਚ ਮਹੱਲਾ, ਹਰਿ ਸਾਚੇ ਆਪ ਉਪਾਇਆ। ਨਿਰਗੁਣ ਬੈਠਾ ਇਕ ਅਕੱਲਾ, ਜੋਤੀ ਨੂਰ ਡਗਮਗਾਇਆ। ਸਚ ਸਿੰਘਾਸਣ ਆਪੇ ਮੱਲਾ, ਆਪ ਆਪਣਾ ਵੇਖ ਵਖਾਇਆ। ਆਪ ਫੜਾਏ ਆਪਣਾ ਪੱਲਾ, ਆਪ ਆਪਣਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵੇਖੇ ਸਾਚਾ ਘਰ, ਘਰ ਸਾਚਾ ਇਕ ਸੁਹਾਇਆ। ਥਿਰ ਘਰ ਸਾਚਾ ਸਚ ਦਰਬਾਰਾ, ਹਰਿ ਸਾਚੇ ਬਣਤ ਬਣਾਈਆ। ਮਹੱਲ ਅਟੱਲ ਉਚ ਮਿਨਾਰਾ, ਚਾਰ ਦਿਵਾਰ ਨਾ ਕੋਈ ਰਖਾਈਆ। ਦੀਵਾ ਬਾਤੀ ਕਰ ਉਜਿਆਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਤਿਗੁਰ ਠਾਂਡਾ ਸਤਿ ਦਵਾਰਾ, ਸਤਿ ਪੁਰਖ ਵੱਜੇ ਵਧਾਈਆ। ਗਾਵਤ ਗਾਏ ਗਾਵਣਹਾਰਾ, ਆਪ ਆਪਣੀ ਸਿਫ਼ਤ ਸਲਾਹੀਆ। ਵੱਜੇ ਤਾਲ ਇਕ ਤਲਵਾੜਾ, ਹਰਿ ਸਾਚੇ ਆਪ ਵਜਾਈਆ। ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਲਾਏ ਅਖਾੜਾ, ਆਪ ਆਪਣਾ ਬੰਕ ਸੁਹਾਈਆ। ਪੁਰਖ ਅਬਿਨਾਸ਼ੀ ਸੋਹੇ ਲਾੜਾ, ਦਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਵਡ ਵਡਿਆਈਆ। ਆਦਿ ਨਿਰੰਜਣ ਪੁਰਖ ਬਿਧਾਤਾ, ਥਿਰ ਘਰ ਡੇਰਾ ਲਾਇੰਦਾ। ਉਤਮ ਰੱਖੇ ਆਪਣੀ ਜ਼ਾਤਾ, ਵਰਨ ਗੋਤ ਨਾ ਕੋਈ ਬਣਾਇੰਦਾ। ਨਾ ਕੋਈ ਦਿਵਸ ਨਾ ਕੋਈ ਰਾਤਾ, ਸੂਰਜ ਚੰਨ ਨਾ ਕੋਈ ਚੜ੍ਹਾਇੰਦਾ। ਨਾ ਕੋਈ ਪਿਤਾ ਨਾ ਕੋਈ ਮਾਤਾ, ਪੂਤ ਸਪੂਤ ਨਾ ਗੋਦ ਉਠਾਇੰਦਾ। ਬੈਠਾ ਰਹੇ ਇਕ ਇਕਾਂਤਾ, ਇਕ ਅਕੱਲਾ ਵੇਸ ਵਟਾਇੰਦਾ। ਆਪਣੇ ਮੰਦਰ ਆਪੇ ਮਾਰੇ ਝਾਤਾ, ਆਪ ਆਪਣਾ ਵੇਖ ਵਖਾਇੰਦਾ। ਆਪਣੀ ਦੇਵਣਹਾਰਾ ਦਾਤਾ, ਦਾਤਾ ਦਾਨੀ ਆਪ ਹੋ ਜਾਇੰਦਾ। ਆਪ ਜਣਾਏ ਆਪਣੀ ਗਾਥਾ, ਆਪ ਆਪਣਾ ਸ਼ਬਦ ਅਲਾਇੰਦਾ। ਸਰਬ ਕਲਾ ਆਪੇ ਸਮਰਾਥਾ, ਸਤਿ ਪੁਰਖ ਨਿਰੰਜਣ ਨਾਉਂ ਧਰਾਇੰਦਾ। ਏਕਾ ਪੂਜਾ ਏਕਾ ਪਾਠਾ, ਏਕਾ ਮੰਤਰ ਆਪ ਦ੍ਰਿੜਾਇੰਦਾ। ਏਕਾ ਤੀਰਥ ਏਕਾ ਤਾਟਾ, ਸਰ ਸਰੋਵਰ ਇਕ ਨੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਬੰਕ ਸੁਹਾਇੰਦਾ। ਥਿਰ ਘਰ ਸਾਚਾ ਸਾਚਾ ਬੰਕ, ਹਰਿ ਸੱਜਣ ਆਪ ਸੁਹਾਇਆ। ਨਾ ਕੋਈ ਰਾਓ ਨਾ ਕੋਈ ਰੰਕ, ਊਚ ਨੀਚ ਨਾ ਕੋਈ ਵਖਾਇਆ। ਏਕਾ ਸ਼ਬਦ ਏਕਾ ਜੋਤੀ ਏਕਾ ਮਾਰਨਹਾਰਾ ਡੰਕ, ਏਕਾ ਏਕ ਰਿਹਾ ਸੁਣਾਇਆ। ਏਕਾ ਖੇਲੇ ਖੇਲ ਬਾਰ ਅੰਕ, ਅਕਲ ਕਲ ਧਾਰੀ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਇਕ ਸੁਹਾਇਆ। ਥਿਰ ਘਰ ਸਾਚਾ ਸਚ ਦਰਵਾਜ਼ਾ, ਹਰਿ ਸਾਚਾ ਆਪ ਖੁਲ੍ਹਾਇੰਦਾ। ਨਿਰਗੁਣ ਨੂਰ ਗ਼ਰੀਬ ਨਿਵਾਜ਼ਾ, ਆਪ ਆਪਣਾ ਖੇਲ ਖਿਲਾਇੰਦਾ। ਆਪਣੀ ਮਾਰੇ ਆਪੇ ਅਵਾਜ਼ਾ, ਆਪ ਆਪਣਾ ਰਾਗ ਸੁਣਾਇੰਦਾ। ਆਪਣਾ ਰਚਿਆ ਆਪੇ ਕਾਜਾ, ਸ਼ਬਦ ਸੁੱਤ ਆਪ ਉਪਜਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਾਜਨ ਰਾਜਾ, ਸ਼ਾਹੋ ਭੂਪ ਵੇਖ ਵਖਾਇੰਦਾ। ਪਾਰਬ੍ਰਹਮ ਬ੍ਰਹਮ ਆਪ ਨਿਵਾਜਾ, ਸੋ ਪੁਰਖ ਨਿਰੰਜਣ ਭੇਵ ਨਾ ਆਇੰਦਾ। ਆਪਣੀ ਰੱਖੇ ਆਪੇ ਲਾਜਾ, ਆਪ ਆਪਣਾ ਰੂਪ ਧਰਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਸਾਜਣ ਸਾਜਾ, ਤ੍ਰੈ ਤ੍ਰੈ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਡਗਮਗਾਇੰਦਾ। ਪਾਰਬ੍ਰਹਮ ਪ੍ਰਭ ਬ੍ਰਹਮ ਉਪਾ, ਆਪਣੀ ਕਲ ਵਰਤਾਈਆ। ਵਿਸ਼ਨੂੰ ਵੰਸੀ ਵੇਸ ਵਟਾ, ਆਪਣਾ ਨਾਉਂ ਧਰਾਈਆ। ਸ਼ਿਵ ਸ਼ੰਕਰ ਲੇਖਾ ਲਏ ਲਿਖਾ, ਆਪ ਆਪਣੀ ਗਣਤ ਗਣਾਈਆ। ਜੋਤੀ ਜੋਤ ਜੋਤ ਜਗਾ, ਦਿਵਸ ਰੈਣ ਡਗਮਗਾਈਆ। ਰਵ ਸਸ ਆਪ ਉਪਜਾ, ਮੰਡਲ ਮੰਡਪ ਹੋਏ ਸਹਾਈਆ। ਚੌਦਾਂ ਲੋਕਾਂ ਦਰ ਖੁਲ੍ਹਾ, ਚੌਦਾਂ ਹੱਟਾ ਵੇਖ ਵਖਾਈਆ। ਤ੍ਰੈਗੁਣ ਮਾਇਆ ਬਣਤ ਬਣਾ, ਤ੍ਰੈ ਤ੍ਰੈ ਧਾਰ ਚਲਾਈਆ। ਪੰਚਮ ਮੀਤਾ ਸਹਿਜ ਸਭਾ, ਪੰਚਮ ਮੋਹ ਜੁੜਾਈਆ। ਆਪ ਆਪਣਾ ਜੋੜ ਜੁੜਾ, ਬ੍ਰਹਮਾ ਵੇਤਾ ਸੇਵਾ ਲਾਈਆ। ਲੱਖ ਚੁਰਾਸੀ ਬਣਤ ਬਣਾ, ਘਟ ਘਟ ਰਿਹਾ ਸਮਾਈਆ। ਲੋਕਮਾਤ ਵੇਖ ਵਖਾ, ਆਪ ਆਪਣੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਵਡ ਵਡਿਆਈਆ। ਨਿਰਗੁਣ ਦਾਤਾ ਹਰਿ ਨਿਰੰਕਾਰ, ਪਾਰਬ੍ਰਹਮ ਅਖਵਾਇੰਦਾ। ਆਪੇ ਜਾਣੇ ਆਪਣੀ ਕਾਰ, ਆਪ ਆਪਣਾ ਖੇਲ ਖਿਲਾਇੰਦਾ। ਪਾਰਬ੍ਰਹਮ ਕਰ ਪਸਾਰ, ਬ੍ਰਹਮ ਬ੍ਰਹਮ ਅਖਵਾਇੰਦਾ। ਪੰਜ ਤੱਤ ਦਏ ਅਧਾਰ, ਤ੍ਰੈਗੁਣ ਜੋੜ ਜੁੜਾਇੰਦਾ। ਨੌ ਦਰ ਖੋਲ੍ਹ ਕਿਵਾੜ, ਹੱਡ ਮਾਸ ਨਾੜੀ ਰਤ ਜੋੜ ਜੁੜਾਇੰਦਾ। ਜਗਤ ਤ੍ਰਿਸਨਾ ਭਰ ਭੰਡਾਰ, ਕਾਮ ਕਰੋਧ ਲੋਭ ਮੋਹ ਹੰਕਾਰ ਸਾਚਾ ਸੰਗ ਰਲਾਇੰਦਾ। ਆਸਾ ਤ੍ਰਿਸਨਾ ਖ਼ਬਰਦਾਰ, ਸਵਾਣੀ ਸੁਰਤ ਆਪ ਉਠਾਇੰਦਾ। ਡੂੰਘੀ ਭਵਰੀ ਵੇਖ ਕਿਨਾਰ, ਜੰਗਲ ਜੂਹ ਉਜਾੜ ਪਹਾੜ ਆਪੇ ਡੇਰਾ ਲਾਇੰਦਾ। ਆਦਿ ਜੁਗਾਦੀ ਖੇਲ ਅਪਾਰ, ਆਪ ਆਪਣਾ ਖੇਲ ਖਿਲਾਇੰਦਾ। ਖੁਲ੍ਹੇ ਦ੍ਰਿਸ਼ਟ ਬੰਦ ਕਿਵਾੜ, ਸਚ ਸਮਗਰੀ ਝੋਲੀ ਪਾਇੰਦਾ। ਵੇਖ ਵਖਾਏ ਬਹੱਤਰ ਨਾੜ, ਤਿੰਨ ਸੌ ਸੱਠ ਹਾਡੀ ਵੇਖ ਵਖਾਇੰਦਾ। ਧੁਰਦਰਗਾਹੀ ਸਾਚਾ ਲਾੜ, ਏਕਾ ਏਕ ਅਖਵਾਇੰਦਾ। ਆਪੇ ਫਿਰੇ ਪਿੱਛੇ ਅਗਾੜ, ਦੋ ਜਹਾਨਾਂ ਵੇਖ ਵਖਾਇੰਦਾ। ਲਹਿਣਾ ਦੇਣਾ ਚੁਕਾਏ ਪੁਰਖ ਨਾਰ, ਨਰ ਨਰਾਇਣ ਮੇਲ ਮਿਲਾਇੰਦਾ। ਸਤਿ ਸਤਿਵਾਦੀ ਖਿਚੇ ਤਾਰ, ਸਚ ਸਰੰਗੀ ਆਪ ਹਿਲਾਇੰਦਾ। ਅਨਹਦ ਗਾਏ ਵਾਰੋ ਵਾਰ, ਸਾਚਾ ਥਾਨ ਸੁਹਾਇੰਦਾ। ਸਖੀਆਂ ਮੰਗਲ ਮੰਗਲਾਚਾਰ, ਦਰ ਏਕਾ ਵੇਖ ਵਖਾਇੰਦਾ। ਬਜਰ ਕਪਾਟੀ ਖੋਲ੍ਹ ਕਿਵਾੜ, ਗੁਰਸਿਖ ਸਾਚੇ ਮੇਲ ਮਿਲਾਇੰਦਾ। ਮੇਟ ਮਿਟਾਏ ਪੰਚਮ ਧਾੜ, ਜੂਠ ਝੂਠ ਨੇੜ ਨਾ ਆਇੰਦਾ। ਜਗਤ ਤ੍ਰਿਸਨਾ ਦੇਵੇ ਸਾੜ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਆਤਮ ਸੇਜਾ ਕਰ ਪਿਆਰ, ਗੁਰਮੁਖ ਸਾਚੇ ਆਪ ਬਹਾਇੰਦਾ। ਇਕ ਕਰਾਏ ਵਣਜ ਵਾਪਾਰ, ਦੂਜਾ ਹੱਟ ਨਾ ਕੋਈ ਵਖਾਇੰਦਾ। ਜਿਸ ਜਨ ਦੇਵੇ ਦਰਸ ਅਗੰਮ ਅਪਾਰ, ਆਪ ਆਪਣਾ ਦਰ ਸੁਹਾਇੰਦਾ। ਲੱਖ ਚੁਰਾਸੀ ਉਤਰੇ ਪਾਰ, ਮਾਤ ਗਰਭ ਫੇਰ ਨਾ ਆਇੰਦਾ। ਬੰਦ ਖੁਲਾਸ ਵਿਚ ਸੰਸਾਰ, ਆਵਣ ਜਾਵਣ ਮੂਲ ਚੁਕਾਇੰਦਾ। ਸ਼ਬਦ ਸਵਾਸੀ ਲਏ ਅਧਾਰ, ਜੋ ਜਨ ਰਸਨਾ ਗਾਇੰਦਾ। ਦਸਮ ਦਵਾਰੀ ਦਰ ਦਰਬਾਰ, ਗੁਰਮੁਖ ਸਾਚੇ ਸੱਜਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬੰਧਾਇੰਦਾ। ਪੰਜ ਤੱਤ ਕਰ ਉਜਿਆਰਾ, ਆਪਣੀ ਰਚਨ ਰਚਾਇਆ। ਮਨ ਮਤ ਦਏ ਸਹਾਰਾ, ਨਿਰਗੁਣ ਨਿਰਗੁਣ ਜੋੜ ਜੁੜਾਇਆ। ਰਕਤ ਬੂੰਦ ਕਰ ਪਸਾਰਾ, ਤਾਣਾ ਪੇਟਾ ਆਪ ਤਣਾਇਆ। ਆਪੇ ਗੁਪਤ ਆਪੇ ਜਾਹਿਰਾ, ਅੰਦਰ ਬਾਹਰ ਆਪ ਹੋ ਜਾਇਆ। ਆਪੇ ਬਣੇ ਭਗਤ ਭੰਡਾਰਾ, ਆਪ ਆਪਣਾ ਨਾਮ ਵਰਤਾਇਆ। ਆਪੇ ਮੂਰਖ ਮੂੜ੍ਹ ਮੁਗਧ ਗਵਾਰਾ, ਕੂੜੇ ਧੰਦੇ ਆਪੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਅਨਾਦੀ ਇਕ ਬ੍ਰਹਿਮਾਦੀ ਏਕਾ ਏਕ ਚਲਾਇਆ। ਸ਼ਬਦ ਅਨਾਦੀ ਹਰਿ ਹਰਿ ਬੋਲ, ਆਪਣਾ ਬੋਲ ਸੁਣਾਇਆ। ਪੁਰਖ ਅਬਿਨਾਸ਼ੀ ਆਪਣੇ ਕੰਡੇ ਤੋਲ, ਪਾਰਬ੍ਰਹਮ ਤੋਲਾ ਇਕ ਬਣਾਇਆ। ਪੁਰੀਆਂ ਲੋਆਂ ਆਪੇ ਫੋਲ, ਅਵਣ ਗਵਣ ਤ੍ਰੈਭਵਣ ਵੇਖ ਵਖਾਇਆ। ਵਸਣਹਾਰਾ ਕਾਇਆ ਚੋਲ, ਦਿਸ ਕਿਸੇ ਨਾ ਆਇਆ। ਜੁਗਾ ਜੁਗੰਤ ਲਏ ਵਰੋਲ, ਮਾਣਕ ਮੋਤੀ ਆਪਣੇ ਹੱਥ ਰਖਾਇਆ। ਮਨਮੁਖ ਜੀਵ ਰਹੇ ਅਨਭੋਲ, ਹਰਿ ਕਾ ਰੂਪ ਦਿਸ ਨਾ ਆਇਆ। ਕੂੜ ਕੁੜਿਆਰਾ ਵੱਜੇ ਢੋਲ, ਡੌਰੂ ਡੰਕਾ ਇਕ ਵਜਾਇਆ। ਆਤਮ ਅੰਤਰ ਕੋਈ ਨਾ ਪੜਦਾ ਦੇਵੇ ਖੋਲ੍ਹ, ਨਾ ਕੋਈ ਬੂਝ ਬੁਝਾਇਆ। ਉਲਟਾ ਕਰੇ ਨਾਭ ਕਵਲ, ਜੁਗ ਜੁਗ ਅੰਮ੍ਰਿਤ ਆਤਮ ਆਪ ਭਰਾਇਆ। ਗੁਰਮੁਖ ਵਿਰਲੇ ਅੰਦਰ ਆਪੇ ਗਿਆ ਮਵਲ, ਮੌਲਾ ਰੂਪ ਆਪ ਦਰਸਾਇਆ। ਜਿਸ ਜਨ ਪਿਆਏ ਦਇਆ ਕਮਾਏ ਚਰਨ ਚਰਨੋਦਕ ਆਪਣੀ ਪੌਹਲ, ਜਗਤ ਤ੍ਰਿਸਨਾ ਭੁੱਖ ਮਿਟਾਇਆ। ਹਰਿ ਕਾ ਭੇਵ ਨਾ ਕੋਈ ਜਾਣੇ ਪੰਡਤ ਪਾਂਧਾ ਰੌਲ, ਭੇਵ ਕਿਸੇ ਨਾ ਆਇਆ। ਆਦਿ ਜੁਗਾਦੀ ਆਪੇ ਜਾਣੇ ਆਪਣਾ ਕੀਤਾ ਕੌਲ, ਭੁੱਲ ਕਦੇ ਨਾ ਜਾਇਆ। ਥਿਰ ਘਰ ਵਾਸੀ ਪੁਰਖ ਅਬਿਨਾਸ਼ੀ ਤੇਰਾ ਪੜਦਾ ਨਾ ਸਕੇ ਕੋਈ ਫੋਲ, ਤੇਰਾ ਭੇਵ ਕਿਸੇ ਨਾ ਪਾਇਆ। ਹਰਿ ਕਾ ਭਾਣਾ ਨਾ ਮਿਟੇ ਰੱਤੀ ਚੌਲ, ਮੇਟਣਹਾਰ ਨਾ ਕੋਈ ਅਖਵਾਇਆ। ਲੋਕਮਾਤ ਵੇਖੇ ਮਾਰ ਝਾਤ ਜੁਗ ਜੁਗ ਲੱਖ ਚੁਰਾਸੀ ਤੇਰਾ ਘੋਲ, ਗੁਰਮਤ ਮਨਮਤ ਦਏ ਲੜਾਇਆ। ਅੰਤਮ ਕੱਢਣਹਾਰਾ ਪੋਲ, ਆਪ ਆਪਣਾ ਵੇਸ ਲਏ ਵਟਾਇਆ। ਸਤਿਜੁਗ ਤੋਲੇ ਸਾਚੇ ਤੋਲ, ਵਾਰ ਅਠਾਰਾਂ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਖੇਲ ਖਿਲਾਇਆ। ਜੁਗ ਕਰਤਾ ਹਰਿ ਕਰਨੇਹਾਰਾ, ਕਰਨਹਾਰ ਅਖਵਾਇੰਦਾ। ਆਪੇ ਦੇਵਣਹਾਰ ਸਹਾਰਾ, ਆਪੇ ਜੋਤ ਜਗਾਇੰਦਾ। ਆਪੇ ਨਰ ਆਪੇ ਨਾਰਾ, ਨਰ ਨਰਾਇਣ ਆਪ ਅਖਵਾਇੰਦਾ। ਆਪੇ ਮਾਤ ਪਿਤ ਭੈਣ ਭਾਈ ਕਰੇ ਪਿਆਰਾ, ਸਾਕ ਸੱਜਣ ਸੈਣ ਆਪ ਹੋ ਜਾਇੰਦਾ। ਆਪੇ ਜਨ ਭਗਤਾਂ ਬਖ਼ਸ਼ੇ ਚਰਨ ਪਿਆਰਾ, ਜੁਗ ਜੁਗ ਆਪਣਾ ਮੇਲ ਮਿਲਾਇੰਦਾ। ਸਤਿਜੁਗ ਸਾਚਾ ਕਰ ਉਜਿਆਰਾ, ਸਾਚਾ ਮਾਰਗ ਲਾਇੰਦਾ। ਏਕਾ ਖੰਡਾ ਨਾਮ ਕਟਾਰਾ, ਨਾਮ ਨਾਮਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਚਾਲ ਚਲਾਇੰਦਾ। ਚਾਲ ਨਿਰਾਲੀ ਹਰਿ ਕਰਤਾਰ, ਆਪਣੀ ਆਪ ਚਲਾਈਆ। ਜੋਤ ਅਕਾਲੀ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਈਆ। ਧੁਰ ਦਾ ਮਾਲੀ ਬੇਐਬ ਪਰਵਰਦਿਗਾਰ, ਨੂਰ ਅਲਾਹੀ ਆਪ ਅਖਵਾਈਆ। ਰਾਮ ਰਾਮਾ ਭੇਵ ਨਿਆਰ, ਰੂਪ ਅਨੂਪ ਆਪ ਦਰਸਾਈਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣ ਪਾਵੇ ਸਾਰ, ਆਪ ਆਪਣੀ ਦਇਆ ਕਮਾਈਆ। ਭਗਤਨ ਮੀਤਾ ਏਕਾ ਆਪਣਾ ਦੇਵਣਹਾਰਾ ਨਾਮ ਭੰਡਾਰ, ਸਾਚਾ ਨਾਮ ਇਕ ਵਡਿਆਈਆ। ਨਾ ਕੋਈ ਮੰਦਰ ਮਸਜਿਦ ਗੁਰੂਦਵਾਰ, ਸ਼ਿਵਦਵਾਲਾ ਮੱਠ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਕਰੇ ਰੁਸ਼ਨਾਈਆ। ਜੋਤੀ ਨੂਰ ਕਮਲਾਪਾਤੀ, ਆਪਣਾ ਰੰਗ ਰੰਗਾਇਆ। ਹਰਿਜਨ ਦੇਵੇ ਸਾਚੀ ਦਾਤੀ, ਦਾਤਾ ਦਾਨੀ ਆਪ ਅਖਵਾਇਆ। ਮੇਟੇ ਰੈਣ ਅੰਧੇਰੀ ਰਾਤੀ, ਸਾਚਾ ਚੰਨ ਚੜ੍ਹਾਇਆ। ਸਖਾ ਸੁਹੇਲਾ ਪੁੱਛੇ ਵਾਤੀ, ਆਪ ਆਪਣਾ ਵੇਸ ਵਟਾਇਆ । ਖੇਲੇ ਖੇਲ ਬਹੁ ਬਹੁ ਭਾਂਤੀ, ਨਿਰਗੁਣ ਸਰਗੁਣ ਨਾਉਂ ਧਰਾਇਆ। ਸਤਿਜੁਗ ਤੇਰੀ ਚੁੱਕੀ ਵਾਟੀ, ਤ੍ਰੇਤਾ ਵੇਖ ਵਖਾਇਆ। ਤ੍ਰੇਤਾ ਤੇਰੀ ਔਖੀ ਘਾਟੀ, ਰਾਮ ਨਾਮਾ ਨਾਮ ਦ੍ਰਿੜਾਇਆ। ਸਾਚਾ ਤੀਰਥ ਸਾਚਾ ਤਾਟੀ, ਸਰ ਸਰੋਵਰ ਇਕ ਨੁਹਾਇਆ। ਅੰਮ੍ਰਿਤ ਪਿਆਲਾ ਕਾਇਆ ਬਾਟੀ, ਨਿਝਰ ਧਾਰਾ ਮੁਖ ਚੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੜ੍ਹ ਹੰਕਾਰੀ ਵੇਖ ਵਖਾਇਆ। ਗੜ੍ਹ ਹੰਕਾਰੀ ਆਪੇ ਤੋੜ, ਆਪੇ ਕਰਮ ਕਮਾਇੰਦਾ। ਆਪਣੇ ਦਰ ਆਪੇ ਜਾਏ ਬੌਹੜ, ਆਪ ਆਪਣਾ ਵੇਖ ਵਖਾਇੰਦਾ। ਵੇਖੇ ਫਲ ਮਿੱਠਾ ਕੌੜ, ਲੱਖ ਚੁਰਾਸੀ ਫੋਲ ਫੋਲਾਇੰਦਾ। ਦੋ ਜਹਾਨਾਂ ਲਾਏ ਏਕਾ ਪੌੜ, ਏਕਾ ਚਰਨ ਟਿਕਾਇੰਦਾ। ਹਰਿ ਕਾ ਰੂਪ ਹਰਿ ਕਾ ਸ਼ਬਦ ਕੋਈ ਨਾ ਸਕੇ ਮੋੜ, ਨਿਰਗੁਣ ਨਿਰਗੁਣ ਖੇਲ ਖਿਲਾਇੰਦਾ। ਜਨ ਭਗਤਾਂ ਲੱਗੀ ਨਿਭੇ ਤੋੜ, ਲੋਕਮਾਤ ਨਾ ਕੋਈ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੇਤਾ ਤੇਰਾ ਤ੍ਰੀਆ ਵੇਸ, ਪਾਰਬ੍ਰਹਮ ਵੇਖੇ ਖੇਲ ਨਰ ਨਰੇਸ਼, ਨਰ ਨਾਰੀ ਵੇਖ ਵਖਾਇੰਦਾ। ਨਰ ਨਰਾਇਣ ਹਰਿ ਨਿਰੰਕਾਰ, ਆਪਣੀ ਕਲ ਵਰਤਾਈਆ। ਸਤਿਜੁਗ ਤ੍ਰੇਤਾ ਦੁਆਪਰ ਬੰਨੇ ਧਾਰ, ਆਪ ਆਪਣਾ ਨਾਉਂ ਧਰਾਈਆ। ਕਲਜੁਗ ਅੰਤਮ ਨਿਹਕਲੰਕਾ ਲਏ ਅਵਤਾਰ, ਲੋਕਮਾਤ ਵੱਜੇ ਵਧਾਈਆ। ਰਾਮ ਕ੍ਰਿਸ਼ਨਾ ਰੂਪ ਅਪਾਰਾ, ਜਗਤ ਜਗਦੀਸਾ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਈਆ। ਚਲੇ ਧਾਰ ਹਰਿ ਨਿਰੰਕਾਰਾ, ਜੁਗ ਜੁਗ ਖੇਲ ਖਿਲਾਇਆ। ਕਾਹਨਾ ਕ੍ਰਿਸ਼ਨਾ ਰੂਪ ਅਪਾਰਾ, ਸਾਵਲ ਸੁੰਦਰ ਵੇਖ ਵਖਾਇਆ। ਦੂਤੀ ਦੁਸ਼ਟਾ ਤੋੜ ਗੜ੍ਹ ਹੰਕਾਰਾ, ਰਥ ਰਥਵਾਹੀ ਰਥ ਚਲਾਇਆ। ਆਪੇ ਉਤਰਿਆ ਪਾਰ ਕਿਨਾਰਾ, ਦੋਏ ਦੋਏ ਵੇਸ ਵਟਾਇਆ। ਵੇਖਣਹਾਰਾ ਸਚ ਦਵਾਰਾ, ਭਵ ਸਾਗਰ ਪਾਰ ਕਰਾਇਆ। ਦੁਆਪਰ ਤੇਰਾ ਦਏ ਹੁਲਾਰਾ, ਸਚ ਹੁਲਾਰਾ ਆਪ ਰਖਾਇਆ। ਕਲਜੁਗ ਕੂੜ ਕੁੜਿਆਰਾ, ਲੋਕਮਾਤ ਧਰਾਇਆ। ਦੇਵੇ ਸ਼ਬਦ ਜਗਤ ਵਿਕਾਰਾ, ਏਕਾ ਵਣਜ ਕਰਾਇਆ। ਮੰਗੇ ਮੰਗ ਬਣ ਭਿਖਾਰਾ, ਅੱਗੇ ਆਪਣੀ ਝੋਲੀ ਡਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਦਰ, ਆਦਿ ਨਿਰੰਜਣ ਨਾਉਂ ਧਰਾਇਆ। ਵਰ ਦਾਤਾ ਹਰਿ ਭਗਵਾਨ, ਪਰਮ ਪੁਰਖ ਅਖਵਾਇਆ। ਸਤਿਜੁਗ ਤ੍ਰੇਤਾ ਦੁਆਪਰ ਦੇਵੇ ਦਾਨ, ਕਲਜੁਗ ਵੇਲਾ ਅੰਤਮ ਆਇਆ। ਜੂਠ ਝੂਠ ਖੋਲ੍ਹ ਦੁਕਾਨ, ਜਗਤ ਹੱਟ ਖੁਲ੍ਹਾਇਆ। ਕਾਮ ਕਰੋਧ ਹੋਏ ਨੌਜਵਾਨ, ਮਾਇਆ ਮਮਤਾ ਤੇਲ ਚੜ੍ਹਾਇਆ। ਹਉਮੇ ਹੰਗਤਾ ਲੱਗੇ ਬਾਣ, ਤੀਰ ਨਿਰਾਲਾ ਹੱਥ ਫੜਾਇਆ। ਸੈਨਾਪਤ ਪੰਜ ਸ਼ੈਤਾਨ, ਸਾਚਾ ਸੰਗ ਨਿਭਾਇਆ। ਜੋਧਾ ਸੂਰਬੀਰ ਬਲੀ ਬਲਵਾਨ, ਮਨ ਮਨੂਆ ਖੇਲ ਖਿਲਾਇਆ। ਮਤ ਬੁਧ ਹੋਈ ਨਿਧਾਨ, ਨਾ ਸਕੇ ਸੀਸ ਉਠਾਇਆ। ਹਰਿ ਕਾ ਰੂਪ ਨਾ ਸਕੇ ਕੋਈ ਪਛਾਣ, ਤੇਰਾ ਪੜਦਾ ਉਪਰ ਪਾਇਆ। ਤੇਰਾ ਕਲਮਾ ਤੇਰਾ ਨਾਮ, ਤੇਰਾ ਵੇਖ ਵਖਾਇਆ। ਤੇਰਾ ਮਸਤਕ ਤੇਰੀ ਸਲਾਮ, ਤੇਰਾ ਤੇਰੇ ਰੰਗ ਰੰਗਾਇਆ। ਤੇਰਾ ਅੰਮ੍ਰਿਤ ਤੇਰਾ ਜਾਮ, ਤੇਰੇ ਮੁਖ ਲਗਾਇਆ। ਤੇਰੀ ਕਿਰਿਆ ਤੇਰਾ ਕਾਮ, ਤੇਰਾ ਤੇਰੀ ਰਿਹਾ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਏਕਾ ਦਾਨ ਝੋਲੀ ਪਾਇਆ। ਕਲਜੁਗ ਵਰ ਘਰ ਸਾਚਾ ਪਾ, ਲੋਕਮਾਤ ਲਏ ਅੰਗੜਾਈਆ। ਚਾਰੇ ਕੂਟਾ ਗਿਆ ਛਾ, ਦਹਿ ਦਿਸ਼ਾ ਫੇਰੀ ਪਾਈਆ। ਭਗਤ ਭਗਤੀ ਦਏ ਗਵਾ, ਆਪਣੀ ਭਗਤੀ ਦੇਵੇ ਲਾਈਆ। ਸਚ ਸੁੱਚ ਦਏ ਗਵਾ, ਜੂਠ ਝੂਠ ਕਰੇ ਕੁੜਮਾਈਆ। ਮਾਇਆ ਮਮਤਾ ਬਣ ਗਵਾਹ, ਸਾਚੀ ਦਏ ਗਵਾਹੀਆ। ਵੇਖਣਹਾਰਾ ਬੇਪਰਵਾਹ, ਥਿਰ ਘਰ ਬੈਠਾ ਬੇਪਰਵਾਹੀਆ। ਏਕਾ ਦੇਵੇ ਸਚ ਸਲਾਹ, ਸਾਚੀ ਸਿਖਿਆ ਇਕ ਸਮਝਾਈਆ। ਏਕਾ ਦੂਜਾ ਬਣ ਮਲਾਹ, ਦੋਏ ਦੋਏ ਮੇਲ ਮਿਲਾਈਆ। ਈਸਾ ਮੂਸਾ ਆਪ ਉਪਾ, ਆਪੇ ਸੇਵਾ ਲਾਈਆ। ਏਕਾ ਕਲਮਾ ਆਪ ਪੜ੍ਹਾ, ਇਕ ਆਇਤ ਸੁਣਾਈਆ। ਲਾਸ਼ਰੀਕ ਇਕ ਖ਼ੁਦਾ, ਖ਼ਾਲਕ ਖ਼ਲਕ ਵਿਚ ਟਿਕਾਈਆ। ਨੂਰੋ ਨੂਰ ਡਗਮਗਾ, ਨੂਰੋ ਨੂਰ ਆਪ ਖ਼ੁਦਾਈਆ। ਅੱਲਾ ਰਾਣੀ ਨਾਲ ਰਲਾ, ਏਕਾ ਸੰਗ ਰਖਾਈਆ। ਚਾਰ ਯਾਰੀ ਸੰਗ ਰਲਾ, ਸਾਚੀ ਭੁਜਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਦਿਤਾ ਸਾਚਾ ਵਰ, ਜੁੜਿਆ ਜੋੜ ਇਕ ਅਲਾਹੀਆ। ਕਲਜੁਗ ਕੂੜ ਵੇਖ ਪਸਾਰਾ, ਹਰਿ ਸਾਚੇ ਜੋਤ ਜਗਾਈਆ। ਨਾਨਕ ਨਿਰਗੁਣ ਲੈ ਅਵਤਾਰਾ, ਲੋਕਮਾਤ ਕਰੇ ਰੁਸ਼ਨਾਈਆ। ਏਕਾ ਵਸਤ ਨਾਮ ਭੰਡਾਰਾ, ਸਤਿ ਨਾਮ ਵਰਤਾਈਆ। ਚਾਰ ਵਰਨਾਂ ਇਕ ਵਣਜਾਰਾ, ਏਕਾ ਵਸਤ ਵਖਾਈਆ। ਊਚਾਂ ਨੀਚਾਂ ਪਾਰ ਕਿਨਾਰਾ, ਏਕਾ ਰੰਗ ਰੰਗਾਈਆ। ਪੁਰਖ ਅਕਾਲ ਇਕ ਜੈਕਾਰਾ, ਏਕਾ ਰਿਹਾ ਗਾਈਆ। ਏਕਾ ਜੋਤੀ ਦਸ ਅਵਤਾਰਾ, ਗੋਬਿੰਦ ਸੁੱਤ ਦੁਲਾਰਾ ਜੋਧਾ ਬੀਰ ਆਪ ਅਖਵਾਈਆ। ਪੰਚਮ ਮੀਤਾ ਹਰਿ ਦੇਵੇ ਨਾਮ ਅਧਾਰਾ, ਨਾਮ ਖੰਡਾ ਤਨ ਪਹਿਨਾਈਆ। ਅੰਮ੍ਰਿਤ ਆਤਮ ਠੰਡੀ ਠਾਰਾ, ਚਾਰ ਵਰਨਾਂ ਮੁਖ ਚੁਆਈਆ। ਲੇਖਾ ਲਿਖੇ ਸਰਬ ਸੰਸਾਰਾ, ਸਾਚੀ ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਚਨ ਰਚਾਈਆ। ਗੁਰ ਗੋਬਿੰਦ ਬਣ ਲਿਖਾਰ, ਸਿੰਘ ਸਿੰਘ ਅਖਵਾਇਆ। ਸ਼ਬਦ ਗੁਰ ਲਏ ਅਵਤਾਰ, ਕਲਜੁਗ ਅੰਤਮ ਵੇਸ ਵਟਾਇਆ। ਜੋਤੀ ਨੂਰ ਹੋ ਉਜਿਆਰ, ਨੂਰੋ ਨੂਰ ਡਗਮਗਾਇਆ। ਸੰਬਲ ਨਗਰੀ ਧਾਰ ਨਿਆਰ, ਸਾਢੇ ਤਿੰਨ ਹੱਥ ਵੇਖ ਵਖਾਇਆ। ਹਰਿ ਮੰਦਰ ਸੋਹੇ ਇਕ ਦਵਾਰ, ਦਰ ਦਰਵੇਸ਼ਾ ਫੇਰੀ ਪਾਇਆ। ਜੁਗ ਜੁਗ ਜੋਤ ਜਗੇ ਅਪਾਰ, ਨਿਰਗੁਣ ਸਰਗੁਣ ਮੇਲ ਮਿਲਾਇਆ। ਸ਼ਬਦ ਖੰਡਾ ਤੇਜ਼ ਕਟਾਰ, ਲੱਖ ਚੁਰਾਸੀ ਪਾਵੇ ਸਾਰ, ਜੀਵਾਂ ਜੰਤਾਂ ਵੇਖ ਵਖਾਇਆ। ਸਾਧਾਂ ਸੰਤਾਂ ਦਏ ਹੁਲਾਰ, ਸੋਇਆ ਕੋਈ ਰਹਿਣ ਨਾ ਪਾਇਆ। ਜੋਧਾ ਸੂਰ ਬਲੀ ਬਲਕਾਰ, ਬਲਧਾਰੀ ਆਪ ਅਖਵਾਇਆ। ਪਰਗਟ ਹੋਏ ਵਿਚ ਸੰਸਾਰ, ਮਾਤ ਪਿਤ ਨਾ ਕੋਇ ਬਣਾਇਆ। ਚਾਰ ਵਰਨਾਂ ਕਰੇ ਇਕ ਪਿਆਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਥਾਨ ਬਹਾਇਆ। ਊਚਾਂ ਨੀਚਾਂ ਭੇਵ ਨਵਾਰ, ਰਾਓ ਰੰਕ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲਾਇਆ। ਕਲਜੁਗ ਤੇਰਾ ਅੰਤਮ ਲਹਿਣਾ, ਹਰਿ ਸਾਚੇ ਸਚ ਚੁਕਾਵਣਾ। ਜਨ ਭਗਤਾਂ ਨੇਤਰ ਅੰਜਣ ਪਾਏ ਨੈਣਾਂ, ਨਾਮ ਕਜਲਾ ਇਕ ਸੁਹਾਵਣਾ। ਮਨਮੁਖ ਜੀਵਾਂ ਜੂਠੇ ਝੂਠੇ ਵਹਿਣ ਵਹਿਣਾ, ਧੀਰਜ ਧੀਰ ਨਾ ਕੋਇ ਧਰਾਵਣਾ। ਸਾਕ ਸੱਜਣ ਸੈਣ ਨਾ ਕੋਈ ਭਾਈ ਭੈਣਾ, ਸਗਲਾ ਸੰਗ ਨਾ ਕੋਇ ਰਖਾਵਣਾ। ਹਰਿ ਕਾ ਭਾਣਾ ਸਭ ਨੇ ਸਹਿਣਾ, ਗੁਰ ਕਾ ਲੇਖ ਨਾ ਕਿਸੇ ਮਿਟਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਵਣਾ। ਕਲਜੁਗ ਅੰਤਮ ਜੋਤ ਜਗਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਹਕਲੰਕੀ ਡੰਕ ਵਜਾ, ਚਾਰ ਕੁੰਟ ਕਰੇ ਜਣਾਈਆ। ਦਵਾਰ ਬੰਕਾ ਇਕ ਸੁਹਾ, ਸੰਬਲ ਨਗਰੀ ਵੇਖ ਵਖਾਈਆ। ਸਾਢੇ ਤਿੰਨ ਹੱਥ ਬਣਤ ਬਣਾ, ਦਰ ਦਰਵਾਜਾ ਇਕ ਖੁਲ੍ਹਾਈਆ। ਗ਼ਰੀਬ ਨਿਵਾਜਾ ਆਸਣ ਲਾ, ਸਾਚਾ ਸਿੰਘਾਸਣ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਸੰਬਲ ਨਗਰੀ ਧਾਮ ਨਿਆਰਾ, ਹਰਿ ਸਾਚੇ ਸਚ ਸੁਹਾਇਆ। ਨਿਰਗੁਣ ਦੀਪਕ ਕਰ ਉਜਿਆਰਾ, ਅੰਧੇਰ ਅੰਧ ਮਿਟਾਇਆ। ਸ਼ਬਦੀ ਸ਼ਬਦ ਭਰ ਭੰਡਾਰਾ, ਸ਼ਬਦੀ ਸ਼ਬਦ ਵਰਤਾਇਆ। ਸੋ ਪੁਰਖ ਨਿਰੰਜਣ ਕਰ ਪਿਆਰਾ, ਹੰ ਬ੍ਰਹਮ ਮਿਲਾਇਆ। ਹੰ ਬ੍ਰਹਮ ਏਕਾ ਧਾਰਾ, ਸੋਹੰ ਸੋਇਮ ਰੂਪ ਹੋ ਜਾਇਆ। ਓਅੰ ਸੋਹੰ ਖੇਲ ਨਿਆਰਾ, ਹਰਿ ਕਰਤੇ ਖੇਲ ਖਿਲਾਇਆ। ਨਗਰ ਧਾਮ ਖੇੜਾ ਵਸੇ ਇਕ ਦਵਾਰਾ, ਪੰਚਮ ਝੇੜਾ ਮੋਹ ਚੁਕਾਇਆ। ਜਨ ਭਗਤਾਂ ਬੰਨਣਹਾਰਾ ਬੇੜਾ, ਲੱਖ ਚੁਰਾਸੀ ਫੋਲ ਫੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਆਪਣਾ ਨਾਉਂ ਰਖਾਇਆ। ਨਿਹਕਲੰਕ ਹਰਿ ਨਿਰੰਕਾਰ, ਸਤਿਗੁਰ ਸ਼ਬਦ ਅਖਵਾਇੰਦਾ। ਘਟ ਘਟ ਮੰਦਰ ਕਰੇ ਸਹਾਰ, ਹਰ ਘਟ ਵੇਖ ਵਖਾਇੰਦਾ। ਸੰਤ ਸਾਜਣ ਕਰ ਪਿਆਰ, ਗੁਰਮੁਖ ਗੁਰਸਿਖ ਮੇਲ ਮਿਲਾਇੰਦਾ। ਗੁਰ ਚੇਲਾ ਸੋਹੇ ਇਕ ਦਵਾਰ, ਚੇਲਾ ਗੁਰ ਆਪ ਹੋ ਜਾਇੰਦਾ। ਆਪੇ ਨਿਉਂ ਨਿਉਂ ਕਰੇ ਨਿਮਸਕਾਰ, ਆਪ ਆਪਣਾ ਸੀਸ ਝੁਕਾਇੰਦਾ। ਆਪੇ ਫੜ ਫੜ ਬਾਂਹੋਂ ਲਾਏ ਪਾਰ, ਭਵਸਾਗਰ ਪਾਰ ਕਰਾਇੰਦਾ। ਆਪੇ ਡੋਬਣਹਾਰਾ ਵਿਚ ਮੰਝਧਾਰ, ਸ਼ੌਹ ਦਰਯਾਏ ਆਪ ਰੁੜ੍ਹਾਇੰਦਾ। ਆਪੇ ਖੇਲੇ ਖੇਲ ਅਗੰਮ ਅਪਾਰ, ਅਲੱਖ ਨਿਰੰਜਣ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਆਪ ਜਗਾਇੰਦਾ। ਸ਼ਬਦ ਗੁਰ ਸਾਚੀ ਸੇਵਾ, ਲੋਕਮਾਤ ਹਰਿ ਲਾਈਆ। ਪਾਰਬ੍ਰਹਮ ਪ੍ਰਭ ਅਲੱਖ ਅਭੇਵਾ, ਅਲੱਖ ਅਲਖਣਾ ਅਲਖ ਲਖਾਈਆ। ਵਡ ਵੱਡਾ ਵਡ ਦੇਵੀ ਦੇਵਾ, ਦੇਵਤ ਸੁਰ ਰਹੇ ਸਰਨਾਈਆ। ਜਨ ਭਗਤਾਂ ਕੌਸਤਕ ਮਣੀਆ ਮਸਤਕ ਲਾਏ ਥੇਵਾ, ਜੋਤ ਨਿਰੰਜਣ ਨੂਰ ਰੁਸ਼ਨਾਈਆ। ਏਕਾ ਨਾਮ ਏਕਾ ਰਾਮ ਰਸਨਾ ਜੇਹਵਾ, ਇਸ਼ਟ ਦੇਵ ਗੁਰ ਇਕ ਸਮਝਾਈਆ। ਅੰਮ੍ਰਿਤ ਆਤਮ ਫਲ ਸਾਚਾ ਮੇਵਾ, ਘਰ ਸਾਚੇ ਆਪ ਖੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਜੁਗ ਵਿਛੜੇ ਜਗ ਮੇਲ ਮਿਲਾਈਆ। ਜੁਗ ਵਿਛੜੇ ਜਗ ਮੇਲਿਆ, ਪਰਮ ਪੁਰਖ ਕਰਤਾਰ। ਸਤਿਗੁਰ ਪਾਇਆ ਸੱਜਣ ਸੁਹੇਲਿਆ, ਵਿਛੜਿਆ ਸੰਸਾਰ। ਗੁਰ ਰੰਗੇ ਰੰਗ ਨਵੇਲਿਆ, ਕੋਈ ਰੰਗੇ ਨਾ ਜਗਤ ਲਲਾਰ। ਕੱਟਣਹਾਰਾ ਧਰਮ ਰਾਏ ਦੀ ਜੇਲਿਆ, ਲੱਖ ਚੁਰਾਸੀ ਕਰੇ ਪਾਰ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਿਆ, ਕਲਜੁਗ ਅੰਤਮ ਲੈ ਅਵਤਾਰ। ਆਪੇ ਜਾਣੇ ਆਪਣਾ ਵਕ਼ਤ ਵੇਲਿਆ, ਲੇਖਾ ਚੁਕਾਏ ਚਾਰ ਲੱਖ ਬੱਤੀ ਹਜ਼ਾਰ। ਗੁਰਮੁਖ ਸੱਜਣ ਚਾੜ੍ਹੇ ਤੇਲਿਆ, ਸੁਹਾਵਣਹਾਰਾ ਦਰ ਦਰਬਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਵਿਚ ਸੰਸਾਰ। ਖੇਲਣਹਾਰਾ ਪੁਰਖ ਸਮਰਥ, ਏਕਾ ਏਕ ਅਖਵਾਇਆ। ਕਲਜੁਗ ਤੇਰਾ ਚਲਾਏ ਰਥ, ਕੂੜ ਕੂੜੀ ਸੇਵਾ ਲਾਇਆ। ਹੰਕਾਰੀ ਬੁਰਜ ਜਾਏ ਢੱਠ, ਅੰਤ ਰਹਿਣ ਨਾ ਪਾਇਆ। ਅੰਤਮ ਲਹਿਣਾ ਚੁੱਕੇ ਤੀਰਥ ਅਠਸਠ, ਹਰਿ ਕਾ ਨਾਉਂ ਸਾਚਾ ਪੂਜਾ ਪਾਠ ਬ੍ਰਹਮ ਪਾਰਬ੍ਰਹਮ ਮਿਲਾਇਆ। ਆਪ ਉਤਾਰੇ ਸਾਚੇ ਘਾਟ, ਸਚਖੰਡ ਦਵਾਰਾ ਇਕ ਵਸਾਇਆ। ਚਰਨਾਂ ਹੇਠ ਦਬਾਏ ਚੌਦਾਂ ਲੋਕ, ਗੁਰਸਿਖ ਤੇਰੀ ਵਡ ਵਡਿਆਇਆ। ਖੇਲੇ ਖੇਲ ਬਾਜ਼ੀਗਰ ਨਾਟ, ਸਵਾਂਗੀ ਸਵਾਂਗ ਰਚਾਇਆ। ਦੁਰਮਤ ਮੈਲ ਦੇਵੇ ਕਾਟ, ਆਤਮ ਅੰਤਰ ਇਕ ਗਿਆਨ ਦ੍ਰਿੜਾਇਆ। ਆਪੇ ਨੇੜੇ ਵਸੇ ਵਾਟ, ਦੂਰ ਦੁਰਾਡਾ ਪੰਧ ਮੁਕਾਇਆ। ਆਤਮ ਸੇਜਾ ਸੁਹਾਏ ਸਾਚੀ ਖਾਟ, ਨਿਰਗੁਣ ਰੂਪ ਆਸਣ ਲਾਇਆ। ਮੇਲ ਮਿਲਾਵਾ ਕਾਇਆ ਮਾਟ, ਸਾਚਾ ਗੜ੍ਹ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰ ਸੱਜਣ ਸਾਚੇ ਮੀਤ ਸਤਿਗੁਰ ਪੂਰਾ ਦਏ ਤਰਾਇਆ। ਕਲਜੁਗ ਬੇੜਾ ਬੰਨ੍ਹੇ ਲਾਇਆ, ਮਿਲਿਆ ਧੁਰਦਰਗਾਹੀ ਇਕ ਮਲਾਹ। ਚਿਤਰ ਗੁਪਤ ਨਾ ਲੇਖ ਵਖਾਇਆ, ਲਾੜੀ ਮੌਤ ਨਾ ਕਰੇ ਵਿਆਹ। ਜਨ ਸਤਿਗੁਰ ਪੂਰਾ ਨਜ਼ਰੀ ਆਇਆ, ਗੁਰ ਸ਼ਬਦ ਮੇਲ ਮਿਲਾਵਾ ਸਾਚੇ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਚਾਰ ਵਰਨਾਂ ਇਕ ਸਮਝਾਇਆ। ਚਾਰ ਵਰਨਾਂ ਇਕ ਬਬਾਣਾ, ਏਕਾ ਸ਼ਬਦ ਚੜ੍ਹਾਈਆ। ਏਕਾ ਧਾਮ ਸੁਹਾਏ ਰਾਜਾ ਰਾਣਾ, ਸ਼ਾਹ ਸੁਲਤਾਨਾਂ ਏਕਾ ਦਰ ਵਖਾਈਆ। ਏਕਾ ਦੇਵੇ ਧੁਰ ਫ਼ਰਮਾਣਾ, ਏਕਾ ਜਾਪ ਜਪਾਈਆ। ਏਕਾ ਦੇਵੇ ਪਦ ਨਿਰਬਾਣਾ, ਨਿਰਭੌ ਵੱਡੀ ਵਡਿਆਈਆ। ਅਕਾਲ ਮੂਰਤ ਮੇਲ ਮਿਲਾਣਾ, ਅਨਭਵ ਪਰਕਾਸ਼ ਸਮਾਈਆ। ਕੂੜੋ ਕੂੜ ਨਾਤਾ ਤੋੜ ਤੁੜਾਨਾ, ਏਕਾ ਦੂਜਾ ਭੌ ਮਿਟਾਈਆ। ਤੀਜਾ ਨੇਤਰ ਇਕ ਖੁਲਾਉਣਾ, ਸਵੱਛ ਸਰੂਪੀ ਦਰਸ ਵਖਾਈਆ। ਚੌਥੇ ਘਰ ਮੇਲ ਮਿਲਾਉਣਾ, ਸਾਚੀ ਵੱਜੇ ਵਧਾਈਆ। ਪੰਚਮ ਮੀਤਾ ਪੰਚਮ ਸੀਸ ਤਾਜ ਇਕ ਟਿਕਾਣਾ, ਪੰਚਮ ਰਾਜ ਜੋਗ ਵਖਾਈਆ। ਸਿਆਸਤ ਵਰਾਸਤ ਨਾ ਕਿਸੇ ਬਨਾਣਾ, ਅਛਲ ਅਛੱਲ ਹਰਿ ਕਰਾਈਆ। ਸਾਚਾ ਮਾਰਗ ਗੁਰ ਗੋਬਿੰਦ ਇਕ ਵਖਾਣਾ, ਏਕਾ ਕਰੇ ਪੜ੍ਹਾਈਆ। ਅੰਮ੍ਰਿਤ ਆਤਮ ਇਕ ਪਛਾਣਾ, ਭਰ ਪਿਆਲਾ ਜਾਮ ਪਿਆਈਆ। ਗੁਰਮਤ ਵਿਚ ਗੁਰਸਿਖ ਸਮਾਣਾ, ਮਨਮਤ ਨਾਰ ਕਮਜ਼ਾਤ ਨੇੜ ਨਾ ਆਈਆ। ਤੇਰਾ ਚਿੱਲਾ ਤੇਰਾ ਤੀਰ ਕਮਾਣਾ, ਤੇਰੀ ਰਸਨਾ ਤੇਰੀ ਜੇਹਵਾ ਹਰੀ ਹਰਿ ਹਰਿ ਗੁਣ ਗਾਈਆ। ਦੇਵੇ ਮਾਣ ਚਾਰੇ ਖਾਣੀ ਚਾਰੇ ਬਾਣੀ ਮਰਦ ਮਰਦਾਨਾ, ਮਿਹਰਵਾਨ ਮਿਹਰਵਾਨ ਮਿਹਰਵਾਨ ਵੱਡੀ ਵਡਿਆਈਆ। ਸੱਚਾ ਨਾਮ ਧੁਰ ਫ਼ਰਮਾਣਾ, ਹਰਿ ਹਿਰਦੇ ਵਿਚ ਟਿਕਾਈਆ। ਗੁਰਮੁਖ ਗੁਰਮੁਖ ਮੰਨੇ ਭਾਣਾ, ਗੁਰ ਪੂਰਨ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੁਗ ਜੁਗ ਵਿਛੜੇ ਮੇਲ ਮਿਲਾਈਆ। ਜੋੜ ਵਿਛੋੜਾ ਹੱਥ ਨਿਰੰਕਾਰ, ਆਪਣਾ ਆਪ ਕਰਾਇਆ। ਆਪ ਉਪਾਏ ਆਪੇ ਲਏ ਸੰਘਾਰ, ਆਵਣ ਜਾਵਣ ਆਪ ਰਖਾਇਆ। ਆਪੇ ਹਉਮੇ ਹੰਗਤਾ ਭਰੇ ਹੰਕਾਰ, ਪ੍ਰੇਮ ਪਿਆਰ ਆਪ ਟਿਕਾਇਆ। ਆਪੇ ਸਾਚੀ ਸੰਗਤ ਕਰ ਸਿੰਗਾਰ, ਆਪੇ ਮੂਰਖ ਮੂੜ੍ਹ ਦਰ ਦੁਰਕਾਇਆ। ਆਪੇ ਮੰਗਤਾ ਭਗਤਨ ਦਰ ਬਣੇ ਭਿਖਾਰ, ਆਪ ਆਪਣੀ ਝੋਲੀ ਡਾਹਿਆ। ਆਪੇ ਅੰਗ ਲਾਏ ਅੰਗੀਕਾਰ, ਨਾਨਕ ਨਿਰਗੁਣ ਸਰਗੁਣ ਵਿਚ ਟਿਕਾਇਆ। ਆਪੇ ਸ਼ਬਦ ਗੁਰ ਹੋ ਉਜਿਆਰ, ਬ੍ਰਹਮ ਪਾਰਬ੍ਰਹਮ ਰੂਪ ਵਟਾਇਆ। ਆਪੇ ਚੇਲੇ ਕਰੇ ਨਿਮਸਕਾਰ, ਗੋਬਿੰਦ ਆਪਣਾ ਸੀਸ ਝੁਕਾਇਆ। ਆਪੇ ਆਪਣਾ ਆਪ ਆਪਾ ਦਿਤਾ ਵਾਰ, ਹਰਿ ਸੰਗਤ ਵਡ ਵਡਿਆਇਆ। ਕਲਜੁਗ ਅੰਤਮ ਕਰਜ਼ਾ ਦਏ ਉਤਾਰ, ਪਿਛਲਾ ਲਹਿਣਾ ਰਹਿਣ ਨਾ ਪਾਇਆ। ਫੜਿਆ ਖੰਡਾ ਤੇਜ਼ ਕਟਾਰ, ਸ਼ਬਦੀ ਸ਼ਬਦ ਹੱਥ ਉਠਾਇਆ। ਦਿਸ ਨਾ ਆਏ ਵਿਚ ਸੰਸਾਰ, ਗਿਆਨੀ ਧਿਆਨੀ ਵੇਖ ਵਖਾਇਆ। ਹਰਿ ਭਗਤਨ ਬਿਨ ਕੋਇ ਨਾ ਪਾਏ ਸਾਰ, ਝੂਠੇ ਧੰਦੇ ਜਗਤ ਲੁਭਾਇਆ। ਮਨਮੁਖਤਾ ਕਲਜੁਗ ਹੋਈ ਖਵਾਰ, ਗੁਰਮੁਖ ਬੈਠੇ ਮੁਖ ਛੁਪਾਇਆ। ਧੰਨ ਗੁਰ ਧੰਨ ਕਰਤਾਰ, ਧੰਨ ਗੁਰਸਿਖ ਗੁਰ ਕਰੇ ਪਿਆਰ, ਧੰਨ ਧੰਨ ਜਣੇਂਦੀ ਮਾਇਆ। ਹਰਿ ਕਾ ਰੂਪ ਹਰ ਘਟ ਵਿਚਾਰ, ਹਰ ਘਟ ਆਪੇ ਨਜ਼ਰੀ ਆਇਆ। ਦੂਈ ਦਵੈਤੀ ਫਟ ਲੱਗਾ ਸੰਸਾਰ, ਗੋਬਿੰਦ ਖੰਡਾ ਏਕਾ ਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਚਾਰ ਵਰਨਾਂ ਵਖਾਏ ਏਕਾ ਘਰ, ਸਰ ਸਰੋਵਰ ਇਕ ਸੁਹਾਇਆ। ਚਾਰ ਵਰਨਾਂ ਬ੍ਰਹਮ ਮਤ, ਪਾਰਬ੍ਰਹਮ ਜਣਾਇਆ। ਸਤਿਗੁਰ ਪੂਰਾ ਦੱਸੇ ਏਕਾ ਹੱਟ, ਏਕਾ ਰੁੱਤ ਸੁਹਾਇਆ। ਕੂੜ ਕੁੜਿਆਰਾ ਲੱਥੇ ਸੱਥ, ਧਰਤ ਧਵਲ ਸੱਥਰ ਹੇਠ ਵਿਛਾਇਆ। ਹਰਿ ਭਗਤਨ ਮੇਲਾ ਕਮਲਾਪਤ, ਘਰ ਘਰ ਵਿਚ ਖ਼ੁਸ਼ੀ ਮਨਾਇਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਬੱਧਾ ਨਤ, ਨਾਤਾ ਬਿਧਾਤਾ ਜੋੜ ਜੁੜਾਇਆ। ਏਕਾ ਸ਼ਬਦ ਏਕਾ ਗਾਥ, ਏਕਾ ਮੰਤਰ ਰਿਹਾ ਸੁਣਾਇਆ। ਕਲਜੁਗ ਲਹਿਣਾ ਦੇਣਾ ਚੁੱਕੇ ਸਾਢੇ ਤਿੰਨ ਤਿੰਨ ਹਾਥ, ਰਵਿਦਾਸ ਚੁਮਾਰਾ ਲੇਖ ਲਿਖਾਇਆ। ਸਤਿਜੁਗ ਚਲੇ ਸਾਚਾ ਰਾਥ, ਸਤਿ ਸਤਿਵਾਦੀ ਆਪ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਾਕਾਰ ਨਿਰਵੈਰ ਅਕਾਲ ਮੂਰਤ ਅਜੂਨੀ ਰਹਿਤ ਆਪ ਅਖਵਾਇਆ। ਅਜੂਨੀ ਰਹਿਤ ਪੁਰਖ ਅਕਾਲਾ, ਦੀਨ ਦਿਆਲਾ ਨਾਉਂ ਧਰਾਇੰਦਾ। ਆਪੇ ਅਗਨੀ ਜੋਤ ਜਵਾਲਾ, ਆਪੇ ਹਵਨ ਵਖਾਇੰਦਾ। ਆਪੇ ਕਾਲ ਹੋਏ ਮਹਾਂਕਾਲਾ, ਆਪ ਆਪਣਾ ਮੇਲ ਮਿਲਾਇੰਦਾ। ਆਪੇ ਲੱਖ ਚੁਰਾਸੀ ਫਲ ਲਗਾਏ ਡਾਲ੍ਹਾ, ਆਪੇ ਤੋੜ ਤੁੜਾਇੰਦਾ। ਆਪੇ ਕਰੇ ਕਰਾਏ ਆਦਿ ਜੁਗਾਦਿ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਆਪੇ ਨਾਉਂ ਰਖਾਇੰਦਾ। ਆਪੇ ਖੇਲੇ ਖੇਲ ਨਿਰਾਲਾ, ਆਦਿ ਜੁਗਾਦਿ ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਆਪੇ ਸ਼ਬਦ ਅਨਾਦੀ ਬੋਲ ਜੈਕਾਰਾ, ਆਪ ਆਪਣਾ ਨਾਉਂ ਰਖਾਇੰਦਾ। ਆਪੇ ਆਪਣਾ ਭਰ ਭੰਡਾਰਾ, ਆਪ ਆਪਣੀ ਸੇਵਾ ਲਾਇੰਦਾ। ਆਪੇ ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰਾ, ਵਰਨ ਬਰਨ ਆਪ ਹੋ ਜਾਇੰਦਾ। ਆਪੇ ਅਲੱਖ ਨਿਰੰਜਣ ਅਲਖ ਅਪਾਰਾ, ਅਲੱਖ ਵੇਸ ਵਟਾਇੰਦਾ। ਸਚਖੰਡ ਸੁਹਾਏ ਬੰਕ ਦਵਾਰਾ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਨੌ ਖੰਡ ਪ੍ਰਿਥਮੀ ਪਾਵੇ ਸਾਰਾ, ਸੱਤਾਂ ਦੀਪਾਂ ਫੋਲ ਫੁਲਾਇੰਦਾ। ਬਾਸ਼ਕ ਸੇਜਾ ਕਰ ਪਿਆਰਾ, ਸਾਂਗੋ ਪਾਂਗ ਹੰਢਾਇੰਦਾ। ਆਪੇ ਸਭ ਤੋਂ ਵਸਿਆ ਬਾਹਰਾ, ਦਿਸ ਕਿਸੇ ਨਾ ਆਇੰਦਾ। ਬ੍ਰਹਮਾ ਵੇਤਾ ਬਣ ਲਿਖਾਰਾ, ਚਾਰੇ ਵੇਦ ਲਿਖਾਇੰਦਾ। ਚਾਰੇ ਯੁਗ ਕਰ ਉਸਾਰਾ, ਆਪਣੀ ਆਯੂ ਆਪ ਮਨਾਇੰਦਾ। ਆਪੇ ਦੇਵੇ ਜਗਤ ਸਹਾਰਾ, ਆਪੇ ਡੇਰਾ ਢਾਇੰਦਾ। ਆਪੇ ਮਨਵੰਤਰ ਵੇਖੇ ਖੇਲ ਖਿਲਾਰਾ, ਮਨ ਮਨੂਆ ਆਪ ਫਿਰਾਇੰਦਾ। ਜੁਗਾ ਜੁਗੰਤਰ ਲੈ ਅਵਤਾਰਾ, ਜੁਗ ਕਰਤਾ ਖੇਲ ਖਿਲਾਇੰਦਾ। ਕਲਜੁਗ ਤੇਰੀ ਪਾਵੇ ਸਾਰਾ, ਤੇਰਾ ਲਹਿਣਾ ਤੇਰੇ ਦਰ ਰਖਾਇੰਦਾ। ਸਤਿਜੁਗ ਸਾਚਾ ਕਰ ਉਜਿਆਰਾ, ਸਤਿ ਸਤਿਵਾਦੀ ਨਾਉਂ ਉਪਾਇੰਦਾ। ਸੰਮਤ ਸੰਮਤੀ ਮਾਰੇ ਮਾਰਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਸੰਮਤ ਵੀਹ ਸਦ ਸੋਲਾਂ ਨੌ ਖੰਡ ਪ੍ਰਿਥਮੀ ਕਰੇ ਖ਼ਬਰਦਾਰਾ, ਸ਼ਾਹ ਸੁਲਤਾਨਾਂ ਆਪ ਜਗਾਇੰਦਾ। ਪਰਗਟ ਹੋਇਆ ਵਡ ਬਲਕਾਰਾ, ਪੰਚ ਤੱਤ ਨਾ ਕੋਇ ਜਣਾਇੰਦਾ। ਸ਼ਬਦੀ ਸ਼ਬਦ ਖੇਲ ਨਿਆਰਾ, ਜੋਤੀ ਜੋਤ ਡਗਮਗਾਇੰਦਾ। ਸੰਮਤ ਸਤਾਰਾ ਦਏ ਹੁਲਾਰਾ, ਘਰ ਬਾਰਾ ਫੋਲ ਫੋਲਾਇੰਦਾ। ਨਰ ਨਾਰੀ ਕਰੇ ਸਰਬ ਖਵਾਰਾ, ਧੀਰਜ ਧੀਰ ਨਾ ਕੋਇ ਰਖਾਇੰਦਾ। ਅੱਠ ਅਠਾਰਾਂ ਏਕਾ ਧਾਰਾ, ਏਕਾ ਵਹਿਣ ਵਹਾਇੰਦਾ। ਵੀਹ ਸਦ ਉਨੀ ਕੱਢੇ ਹਾੜਾ, ਈਸਾ ਮੂਸਾ ਸਰਬ ਕੁਰਲਾਇੰਦਾ। ਜਮੀਨ ਅਸਮਾਨਾ ਤੁੱਟੇ ਪਾੜਾ, ਚੌਦਾਂ ਤਬਕਾਂ ਵੇਖ ਵਖਾਇੰਦਾ। ਲੇਖਾ ਚੁੱਕੇ ਸਤਾਰਾ ਹਾੜਾ, ਸਾਚਾ ਦਿਵਸ ਸੁਹਾਇੰਦਾ। ਨੂਰ ਅਲਾਹੀ ਸਾਚਾ ਲਾੜਾ, ਇਕ ਅਮਾਮ ਆਪ ਅਖਵਾਇੰਦਾ। ਕਾਇਨਾਤ ਵੇਖੇ ਜਗਤ ਅਖਾੜਾ, ਖਾਲਕ ਖਲਕ ਆਪ ਲੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਵੇਖ ਵਖਾਇੰਦਾ। ਸੰਮਤ ਉਨੀ ਸਿਫ਼ਤ ਸਲਾਹ, ਹਰਿ ਸਾਚੇ ਵਡ ਵਡਿਆਈਆ। ਅੱਲਾ ਰਾਣੀ ਮਾਰੇ ਧਾਹ, ਚਾਰ ਯਾਰ ਸੰਗ ਮੁਹੰਮਦ ਕੋਇ ਨਾ ਸੰਗ ਰਲਾਈਆ। ਕਲਮਾ ਅਮਾਮ ਕੋਇ ਨਾ ਸਕੇ ਪੜ੍ਹਾ, ਅੰਜੀਲ ਕੁਰਾਨ ਨਾ ਕੋਇ ਪੜ੍ਹਾਈਆ। ਨਬੀ ਰਸੂਲ ਨਾ ਪਕੜੇ ਕੋਈ ਬਾਂਹ, ਮੁੱਲਾ ਸ਼ੇਖ ਮੁਸਾਇਕ ਪੀਰ ਮੁਖ ਛੁਪਾਈਆ। ਪੀਰ ਫਕੀਰ ਦਸਤਗੀਰ ਸ਼ਾਹ ਹਕੀਰ ਨਾ ਕਰੇ ਕੋਈ ਹਾਂ, ਨਾ ਬੇੜਾ ਪਾਰ ਕਰਾਈਆ। ਘਰ ਕਾਗੀ ਕਾਗ ਵਸਾ, ਨਾਤਾ ਤੁਟੇ ਪੁੱਤਰਾਂ ਮਾਂ, ਬਾਲਕ ਗੋਦ ਨਾ ਕੋਇ ਉਠਾਈਆ। ਨਾ ਕੋਈ ਸੁਹੇਲਾ ਭੈਣ ਭਰਾ, ਸੱਜਣ ਮੀਤ ਨਾ ਕੋਇ ਦਸਾਈਆ। ਇਕ ਅਕੇਲਾ ਖੇਲੇ ਖੇਲ ਥਾਉਂ ਥਾਂ, ਨੌ ਸੱਤ ਫੇਰਾ ਪਾਈਆ। ਹਿੰਦੂ ਮੁਸਲਮ ਸਿਖ ਈਸਾਈ ਸ਼ੱਤਰੀ ਬ੍ਰਹਿਮਣ ਵੈਸ਼ ਸ਼ੂਦਰ ਕਿਸੇ ਨਾ ਦੇਵੇ ਕੋਈ ਠੰਡੀ ਛਾਂ, ਸਿਰ ਹੱਥ ਨਾ ਕੋਇ ਟਿਕਾਈਆ। ਮਾਰੇ ਧਾਹ ਧਰਤ ਮਾਤ ਗਊ ਗਰਾਂ, ਗ੍ਰਹਿ ਗਿਰਿਆ ਵੇਖ ਵਖਾਈਆ। ਜਿਸ ਜਨ ਜਪਿਆ ਤੇਰਾ ਨਾ, ਤੱਤੀ ਵਾ ਨਾ ਲਗੇ ਰਾਈਆ। ਪਕੜ ਉਠਾਏ ਫੜ ਫੜ ਬਾਂਹ, ਧਰੂ ਪ੍ਰਹਿਲਾਦ ਜਿਉਂ ਤਰਾਈਆ। ਕਲਜੁਗ ਅਗਨੀ ਮਾਰੇ ਭਾਹ, ਠੰਡੀ ਠਾਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸਦ ਉਨੀ ਵੇਖ ਵਖਾਈਆ। ਵੀਹ ਸਦ ਉਨੀ ਹਰਿ ਉਨੀਸਾ, ਆਪਣੀ ਉਨਤੀ ਆਪ ਕਰਾਇੰਦਾ। ਸਭ ਦੀ ਚੋਟੀ ਜਾਏ ਮੁੰਨੀ ਨਾ ਕੋਈ ਪੜ੍ਹੇ ਕੁਰਾਨ ਹਦੀਸਾ, ਬਾਈਬਲ ਅੰਜੀਲ ਨਾ ਕੋਇ ਸੁਣਾਇੰਦਾ। ਕਿਸੇ ਤਾਜ ਨਾ ਦਿਸੇ ਸੀਸਾ, ਸਾਚਾ ਕਲਮਾ ਨਾ ਕੋਇ ਪੜ੍ਹਾਇੰਦਾ। ਪਰਗਟ ਹੋਏ ਬੀਸ ਬੀਸਾ, ਆਪ ਆਪਣਾ ਖੇਲ ਖਿਲਾਇੰਦਾ। ਵੇਦ ਪੁਰਾਨਾ ਖ਼ਾਲੀ ਖੀਸਾ, ਵੇਦ ਪੁਰਾਨੀ ਆਪ ਜਣਾਇੰਦਾ। ਲੇਖਾ ਜਾਣੇ ਰਾਗ ਛਤੀਸਾ, ਛੱਤੀ ਰਾਗਾਂ ਡੇਰਾ ਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਬੀਸ ਬੀਸ ਆਪ ਵਡਿਆਇੰਦਾ। ਬੀਸ ਸਦ ਬੀਸ ਧਾਰ, ਬੀਸ ਬੀਸਾ ਆਪ ਚਲਾਈਆ। ਪਰਗਟ ਹੋ ਵਿਚ ਸੰਸਾਰ, ਜਮਨ ਕਿਨਾਰਾ ਇਕ ਸੁਹਾਈਆ। ਸਾਧਾਂ ਸੰਤਾਂ ਦਏ ਹੁਲਾਰ, ਆਤਮ ਸ਼ਕਤੀ ਸ਼ਕਤ ਮਿਲਾਈਆ। ਸ਼ਬਦੀ ਨਾਦ ਸੱਚੀ ਧੁੰਨਕਾਰ, ਘਰ ਘਰ ਵਿਚ ਦਏ ਵਜਾਈਆ। ਉਠਾਏ ਸੁੱਤ ਸੋਏ ਸੰਸਾਰ, ਬੁਧ ਮਤ ਕਰ ਜਣਾਈਆ। ਅਬਿਨਾਸ਼ੀ ਅਚੁੱਤ ਸਦਾ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਰਖਾਈਆ। ਸੁਹਾਏ ਰੁੱਤ ਅਪਰ ਅਪਾਰ, ਅਪਰ ਅਪਰੰਪਰ ਖੇਲ ਖਿਲਾਈਆ। ਆਪ ਸੁਹਾਏ ਬੰਕ ਦਵਾਰ, ਦਿਲੀ ਦਵਾਰੇ ਫੇਰਾ ਪਾਈਆ। ਸ਼ਾਹ ਸੁਲਤਾਨਾਂ ਦਏ ਹੁਲਾਰ, ਆਪ ਆਪਣਾ ਤੇਜ਼ ਵਖਾਈਆ। ਰਾਸ਼ਟਰਪਤ ਮੰਗੇ ਮੰਗ ਬਣ ਭਿਖਾਰ, ਦੋਏ ਜੋੜ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪਣੀ ਗਤ ਮਿਤ ਆਪ ਜਣਾਈਆ। ਸੱਤਾਂ ਦੀਪਾਂ ਦੇਵੇ ਇਕ ਹੁਲਾਰ, ਏਕਾ ਬੂਝ ਬੁਝਾਈਆ। ਸੱਤ ਰੰਗ ਨਿਸ਼ਾਨਾ ਦੇਵੇ ਚਾੜ੍ਹ, ਸਾਚੀ ਸਿਖਿਆ ਕਰੇ ਪੜ੍ਹਾਈਆ। ਲੱਖਣ ਕਰੌਚ ਪੁਸਕਰ ਦੀਪ ਖ਼ਬਰਦਾਰ, ਜੰਬੁ ਚੰਦ ਨੂਰ ਰੁਸ਼ਨਾਈਆ। ਸਲਮਲ ਸਾਨ ਕਰੇ ਪਿਆਰ, ਕੁਸ਼ਾ ਵੇਖ ਵਖਾਈਆ। ਪੰਚਮ ਸੋਹੇ ਸੀਸ ਦਸਤਾਰ, ਪੰਚਮ ਤਾਜ ਸੁਹਾਈਆ। ਨਾਮ ਖੰਡਾ ਤੇਜ਼ ਕਟਾਰ, ਆਪਣੇ ਹੱਥ ਉਠਾਈਆ। ਚਰਨ ਕਵਲ ਹਰਿ ਚਰਨ ਪਿਆਰ, ਚਰਨ ਚਰਨੋਦਕ ਇਕ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਬੀਸ ਬੀਸਾ ਹਰਿ ਜਗਦੀਸਾ ਪੰਦਰਾਂ ਕੱਤਕ ਦੇਵੇ ਵਡਿਆਈਆ। ਪੰਦਰਾਂ ਕੱਤਕ ਦਿਵਸ ਸੁਹਾਉਣਾ, ਬੀਸ ਸੌ ਬੀਸ ਬਿਕ੍ਰਮੀ ਲੇਖ ਲਿਖਾਇਆ। ਰਾਜ ਜੋਗ ਹਰਿ ਬਣਤ ਬਣੌਣਾ, ਸਚ ਸਿਆਸਤ ਨਾਲ ਰਲਾਇਆ। ਜੂਠ ਝੂਠ ਭੇਖ ਪਖੰਡ ਮਿਟੌਣਾ, ਚਾਰ ਵਰਨ ਏਕਾ ਰੰਗ ਰੰਗੌਣਾ, ਊਚ ਨੀਚ ਨਾ ਕੋਇ ਰਖਾਇਆ। ਰਾਮ ਕ੍ਰਿਸ਼ਨ ਏਕਾ ਰਸਨਾ ਗੌਣਾ, ਨਾਨਕ ਗੋਬਿੰਦ ਸੰਗ ਨਿਭਾਈਆ। ਈਸਾ ਮੂਸਾ ਖੇਲ ਖਿਲੌਣਾ, ਮੁਹੰਮਦ ਮੁਹੰਮਦੀ ਲਏ ਉਪਜਾਇਆ। ਅੰਜੀਲ ਕੁਰਾਨਾਂ ਦਰ ਸੁਹੌਣਾ, ਵੇਦ ਪੁਰਾਨਾਂ ਮੰਗਲ ਗਾਇਆ। ਖਾਣੀ ਬਾਣੀ ਭੇਵ ਚੁਕੌਣਾ, ਰਸਨ ਸਵਾਸ ਏਕਾ ਨਾਮ ਜਪੌਣਾ, ਮੰਡਲ ਰਾਸ ਰਾਸ ਰਚਾਇਆ। ਸੁਰਤੀ ਸੀਤਾ ਰਾਮ ਮਿਲੌਣਾ, ਸੁਰਤ ਸ਼ਬਦੀ ਵੇਖ ਵਖਾਇਆ। ਗੋਪੀ ਕਾਹਨਾ ਏਕਾ ਧਾਮ ਸੁਹੌਣਾ, ਨਾਮ ਬੰਸਰੀ ਇਕ ਵਜਾਇਆ। ਨਾਨਕ ਨਿਰੰਕਾਰ ਨਿਰਗੁਣ ਏਕਾ ਪੌਣਾ, ਸਤਿ ਸਤਿ ਨਾਮ ਦ੍ਰਿੜਾਇਆ। ਗੋਬਿੰਦ ਡੰਕਾ ਇਕ ਵਜੌਣਾ, ਫਤਿਹ ਵਾਹਿਗੁਰੂ ਦਏ ਇਕ ਗਜਾਇਆ। ਸਭ ਦਾ ਰੂਪ ਇਕ ਦਰਸੌਣਾ, ਦੂਸਰ ਕੋਇ ਨਾ ਵਿਚ ਰਖਾਇਆ। ਕੇਸਾਧਾਰੀ ਮੂੰਡ ਮੁੰਡਾਏ ਏਕਾ ਧਾਮ ਬਹੌਣਾ, ਸਾਚਾ ਧਾਮ ਇਕ ਵਖਾਇਆ। ਪਾਰਬ੍ਰਹਮ ਪ੍ਰਭ ਲੇਖ ਲਿਖੌਣਾ, ਪਿਛਲਾ ਲੇਖਾ ਦਏ ਚੁਕਾਇਆ। ਫੜ ਫੜ ਕਾਗੋਂ ਹੰਸ ਬਣੌਣਾ, ਸੋਹੰ ਸਾਚੀ ਚੋਗ ਚੁਗਾਇਆ। ਇਕਉਂਕਾਰਾ ਨਾਮ ਧਰੌਣਾ, ਸਤਿਨਾਮ ਨਾਮ ਆਪ ਹੋ ਜਾਇਆ। ਕਰਤਾ ਪੁਰਖ ਪੁਰਖ ਮਨੌਣਾ, ਏਕਾ ਇਸ਼ਟ ਬਣਾਇਆ। ਨਿਰਵੈਰ ਰੂਪ ਹਰ ਘਟ ਨਜ਼ਰੀ ਔਣਾ, ਦਰ ਦਰਵਾਜ਼ਾ ਨਾ ਕੋਇ ਰਖਾਇਆ। ਨਿਰਭੌ ਗੁਰਸਿਖ ਤੇਰਾ ਸ੍ਵਾਂਗ ਰਚੌਣਾ, ਭੈ ਭਿਆਨਕ ਹੋਏ ਸਹਾਇਆ। ਮੂਰਤ ਅਕਾਲ ਦਰਸ ਵਖੌਣਾ, ਜੋਤੀ ਨੂਰ ਕਰ ਰੁਸ਼ਨਾਇਆ। ਜੂਨੀ ਰਹਿਤ ਹਰਿ ਆਪ ਅਖਵੌਣਾ, ਨਾ ਮਰੇ ਨਾ ਜਾਇਆ। ਰਾਮ ਨਾਮ ਏਕਾ ਰੰਗ ਰੰਗੌਣਾ, ਰਾਮ ਰਾਮ ਵਿਚ ਟਿਕਾਇਆ। ਸਾਚੇ ਕਾਹਨ ਮੋਰ ਮੁਕਟ ਸੀਸ ਇਕ ਟਿਕੌਣਾ, ਸਾਚੀ ਸਖੀਆਂ ਮੰਗਲ ਗਾਇਆ। ਸਚਖੰਡ ਦਵਾਰਾ ਲੋਕਮਾਤ ਬਣੌਣਾ, ਸਤਿਜੁਗ ਸਾਚੇ ਵੇਸ ਵਟਾਇਆ। ਬੀਸ ਸੌ ਇਕੀਸ ਬਿਕ੍ਰਮੀ ਇਕ ਇਕੀਸਾ ਹਰਿ ਭਗਵੰਤਾ ਆਪ ਅਖਵੌਣਾ, ਸਾਚੇ ਸੰਤਾਂ ਲਏ ਜਗਾਇਆ। ਨਾਰੀ ਕੰਤਾ ਏਕਾ ਸੇਜ ਸਵੌਣਾ, ਆਤਮ ਸੇਜਾ ਆਪ ਵਛਾਇਆ। ਰੰਗ ਬਸੰਤਾ ਇਕ ਚੜ੍ਹੌਣਾ, ਉਤਰ ਕਦੇ ਨਾ ਜਾਇਆ। ਹਉਮੇ ਹੰਗਤਾ ਬੁਰਜ ਢੌਣਾ, ਨਾ ਸਕੇ ਕੋਇ ਬਣਾਇਆ। ਚਾਰੇ ਵਰਨਾਂ ਸਾਚੀ ਸੰਗਤਾ ਇਕ ਰਖੌਣਾ, ਏਕਾ ਨਾਮ ਧਿਆਇਆ। ਦੂਜੇ ਦਰ ਨਾ ਮੰਗਣ ਕਿਸੇ ਜਾਣਾ, ਬਿਨ ਹਰਿ ਭਿਛਿਆ ਕੋਇ ਨਾ ਪਾਇਆ। ਭੁੱਖਾ ਨੰਗਤਾ ਲੇਖੇ ਆਪਣੇ ਲੌਣਾ, ਜੋ ਜਨ ਸਰਨਾਈ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਬੀਸ ਇਕੀਸ ਹਰਿ ਜਗਦੀਸ ਛੱਤਰ ਸੀਸ ਇਕ ਝੁਲਾਇਆ। ਇਕ ਅਕੀਸਾ ਖੇਲ ਅਵੱਲਾ, ਹਰਿ ਸਾਚੇ ਸਚ ਕਰਾਵਣਾ। ਖੇਲੇ ਖੇਲ ਜਲਾ ਥਲਾ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੇਰਾ ਪਾਵਣਾ। ਸਚ ਸਿੰਘਾਸਣ ਪੁਰਖ ਅਬਿਨਾਸ਼ੀ ਘਟ ਘਟ ਵਾਸਨ ਏਕਾ ਮੱਲਾ, ਦਰ ਦਵਾਰ ਇਕ ਸੁਹਾਵਣਾ। ਜਨ ਭਗਤ ਸੁਨੇਹੜਾ ਏਕਾ ਘੱਲਾ, ਬੋਧ ਅਗਾਧ ਜਣਾਵਣਾ। ਜੋਤੀ ਸ਼ਬਦੀ ਆਪੇ ਰੱਲਾ, ਪਵਣ ਪਵਣ ਚਲਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ੍ਰਿਸ਼ਟ ਸਬਾਈ ਏਕਾ ਇਸ਼ਟ ਆਪ ਸਮਝਾਵਣਾ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਏਕਾ ਏਕ ਅਖਵਾਇੰਦਾ। ਹੱਕ ਹਕੀਕਤ ਪਾਵੇ ਸਾਰ, ਲਾਸ਼ਰੀਕ ਭੇਵ ਨਾ ਆਇੰਦਾ। ਸਾਜਣ ਮੀਤਾ ਮੀਤ ਮੁਰਾਰ, ਮੀਤ ਮੁਰਾਰੀ ਆਪ ਅਖਵਾਇੰਦਾ। ਠਾਂਡਾ ਸੀਤ ਧੁਰ ਦਰਬਾਰ, ਹਸਤ ਕੀਟਾ ਕਰ ਪਸਾਰ, ਸ਼ਬਦ ਅਨਡੀਠਾ ਆਪ ਸੁਣਾਇੰਦਾ। ਵਸਿਆ ਚੀਤਾ ਜਿਸ ਜਨ ਸੋ ਉਤਰੇ ਪਾਰ, ਪਾਰ ਕਿਨਾਰਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਇਕ ਇਕੀਸਾ ਵੇਖ ਵਖਾਇੰਦਾ। ਇਕ ਇਕੀਸਾ ਇਕ ਅਕੱਲਾ, ਹਰਿ ਹਰਿ ਜੋਤ ਜਗਾਈਆ। ਆਪੇ ਵਸਿਆ ਸਚ ਮਹੱਲਾ, ਸਚ ਸਿੰਘਾਸਣ ਆਸਣ ਲਾਈਆ। ਆਪੇ ਫਲਿਆ ਆਪੇ ਫੁਲਾ, ਫਲ ਫੁਲਵਾੜੀ ਆਪ ਮਹਿਕਾਈਆ। ਆਪੇ ਪਾਵਣਹਾਰਾ ਮੁੱਲਾ, ਆਪੇ ਹੱਟ ਵਿਕਾਈਆ। ਆਪੇ ਆਪਣੇ ਕੰਡੇ ਤੋਲ ਤੁਲਾ, ਆਪੇ ਪੂਰਾ ਦਏ ਕਰਾਈਆ। ਆਪਣੇ ਬੂਟੇ ਆਪੇ ਹੁਲਾ, ਆਪੇ ਦੇਵੇ ਜੜ ਉਖੜਾਈਆ। ਕਲਜੁਗ ਕੂੜ ਕੁੜਿਆਰਾ ਕੂੜੀ ਕਿਰਿਆ ਰੁੱਲਾ, ਕਰਤਾ ਕੀਮਤ ਕੋਇ ਨਾ ਪਾਈਆ। ਜੀਵ ਜੰਤ ਜਗਤ ਵਕਾਰੀ ਫਿਰੇ ਭੁੱਲਾ, ਕਾਇਆ ਭਵਰੀ ਨਾ ਪਾਰ ਕਰਾਈਆ। ਹਰਿਜਨ ਪ੍ਰੀਤੀ ਨਾ ਘੋਲ ਘੁੱਲਾ, ਗੁਰ ਸ਼ਬਦ ਨਾ ਰਸਨਾ ਗਾਈਆ। ਅੰਮ੍ਰਿਤ ਆਤਮ ਸਾਚੇ ਅੰਦਰ ਡੁੱਲਾ, ਭਰ ਜਾਮ ਨਾ ਕੋਇ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤ ਲਏ ਮਿਲਾਈਆ। ਭਗਤਨ ਮੇਲਾ ਗੁਰੂ ਗੁਰ ਚੇਲਾ, ਸਿੰਘ ਚੇਲਾ ਆਪ ਕਰਾਇਆ। ਹਰਿ ਸਤਿਗੁਰ ਪਾਇਆ ਸੱਜਣ ਸੁਹੇਲਾ, ਘਰ ਸਾਚਾ ਵੇਖ ਵਖਾਇਆ। ਜੋਤ ਨਿਰੰਜਣ ਚਾੜ੍ਹੇ ਤੇਲਾ, ਆਦਿ ਨਿਰੰਜਣ ਸਗਨ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਵਖਾਇਆ। ਘਰ ਸਾਚਾ ਹਰਿ ਪੇਖਿਆ, ਨੇਤਰ ਨੈਣ ਉਘਾੜ। ਪਿਛਲਾ ਚੁੱਕਾ ਲੇਖਿਆ, ਅੱਗੇ ਦਰਗਹਿ ਸਾਚੀ ਦੇਵੇ ਵਾੜ। ਭੇਵ ਜਾਣੇ ਧਾਰੀ ਕੇਸਿਆ, ਮੂੰਡ ਮੁੰਡਾਏ ਲਾਏ ਪਾਰ। ਆਪੇ ਦਾਤਾ ਦਸ ਦਸਮੇਸਿਆ, ਰਾਮ ਕ੍ਰਿਸ਼ਨ ਆਪ ਅਵਤਾਰ। ਆਪੇ ਸੇਵਕ ਸੇਵਾ ਲਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਿਆ, ਦਰ ਦਰਵੇਸ਼ ਆਪ ਨਿਰੰਕਾਰ। ਆਪੇ ਸੁੱਤਾ ਬਾਸ਼ਕ ਸੇਜਿਆ, ਆਪੇ ਹੋਇਆ ਨੈਣ ਮੁੰਧਾਰ। ਆਪੇ ਧਾਰੇ ਜੁਗ ਜੁਗ ਵੇਸਿਆ, ਆਦਿ ਜੁਗਾਦੀ ਇਕ ਅਵਤਾਰ। ਆਪੇ ਧਰੇ ਮੋਢੇ ਭੂਰੀ ਖੇਸਿਆ, ਆਪੇ ਨਾਨਕ ਬੋਲੇ ਨਿਰੰਕਾਰ। ਆਪੇ ਸ਼ਾਹ ਸੁਲਤਾਨ ਭੂਪ ਵਡ ਨਰੇਸਿਆ, ਆਪੇ ਮੰਗੇ ਬਣ ਭਿਖਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਲਏ ਉਭਾਰ। ਸਿੰਘ ਚੇਲਾ ਹਰਿ ਜਾਣਿਆ, ਜਾਨਣਹਾਰ ਗੁਰਦੇਵ। ਪੂਰਬ ਲਹਿਣਾ ਮੂਲ ਪਛਾਨਿਆ, ਅੰਮ੍ਰਿਤ ਮਿਲਿਆ ਸਾਚਾ ਮੇਵ। ਦੇਵੇ ਨਾਮ ਨਾਮ ਨਿਧਾਨਿਆ, ਚਰਨ ਪ੍ਰੀਤੀ ਸਾਚੀ ਸੇਵ। ਮਾਰੇ ਤੀਰ ਸ਼ਬਦ ਨਿਸ਼ਾਨਿਆ, ਵਡ ਦਾਤਾ ਅਲਖ ਅਭੇਵ। ਹੱਥ ਬੰਨੇ ਏਕਾ ਗਾਨਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਭੇਵ। ਗੁਰਮੁਖ ਸਾਚਾ ਦਰ ਪਰਵਾਨ, ਦਰ ਸਾਚੇ ਮਿਲੇ ਵਡਿਆਈਆ। ਦੇਵਣਹਾਰ ਸ੍ਰੀ ਭਗਵਾਨ, ਨਿਰਗੁਣ ਦਾਤਾ ਆਪ ਅਖਵਾਈਆ। ਆਦਿ ਜੁਗਾਦੀ ਨੌਜਵਾਨ, ਬਾਲ ਬਿਰਧ ਨਾ ਕੋਇ ਰਖਾਈਆ। ਸਤਿ ਸਤਿਵਾਦੀ ਸਤਿ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਚਲਾਈਆ। ਗੁਰਸਿਖ ਕਾਇਆ ਮੰਦਰ ਅੰਦਰ ਬੈਠ ਮਕਾਨ, ਦਰ ਤੇਰੇ ਘਰ ਤੇਰਾ ਹਰਿ ਤੇਰਾ ਲੇਖਾ ਲੇਖੇ ਲਾਈਆ। ਤੇਰਾ ਰਾਗ ਤੇਰੀ ਧੁਨ ਤੇਰੇ ਕਾਣ, ਅਨਹਦ ਆਪ ਸੁਣਾਈਆ। ਤੇਰੀ ਸਖੀਆਂ ਪੰਚਮ ਮੀਤਾ ਪੰਚਮ ਘਰ ਬਹਿ ਬਹਿ ਗਾਣ, ਪੰਚਮ ਮੁਖ ਸਲਾਹੀਆ। ਸੁਰਤ ਸਵਾਣੀ ਉਠੇ ਨੌਜਵਾਨ, ਗੁਰ ਸ਼ਬਦ ਵੇਖ ਵਖਾਈਆ। ਗੁਰ ਕਾ ਸ਼ਬਦ ਹਾਣੀ ਹਾਣ, ਹਰਿ ਸਾਚਾ ਮੇਲ ਮਿਲਾਈਆ। ਹੋਏ ਵਿਚੋਲਾ ਦੋ ਜਹਾਨ, ਆਵੇ ਜਾਵੇ ਫੇਰਾ ਪਾਈਆ। ਆਤਮ ਸੇਜਾ ਕਰ ਪਰਵਾਨ, ਆਪ ਆਪਣੀ ਲਏ ਅੰਗੜਾਈਆ। ਜੋਧਾ ਸੂਰ ਬਲੀ ਬਲਵਾਨ, ਸਤਿਗੁਰ ਪੂਰਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਘਰ ਸੁਹੰਜਣਾ ਜਗੇ ਜੋਤ ਆਦਿ ਨਿਰੰਜਣਾ, ਨੂਰੋ ਨੂਰ ਡਗਮਗਾਈਆ । ਸਚ ਮਹੱਲਾ ਦਸਮ ਦਵਾਰ, ਗੁਰ ਸਤਿਗੁਰ ਆਪ ਖੁਲ੍ਹਾਇਆ। ਅੰਮ੍ਰਿਤ ਬਰਖੇ ਠੰਡੀ ਠਾਰ, ਕਵਲ ਮੁਖ ਰਖਾਇਆ। ਸੁਖਮਨ ਬੇਨੀ ਕਰ ਤਿਆਰ, ਨਿਜਾਨੰਦ ਸਮਾਇਆ। ਪਰਮਾਨੰਦ ਮੀਤ ਮੁਰਾਰ, ਆਪਣਾ ਰਸ ਚਖਾਇਆ। ਸੁਹਾਗੀ ਛੰਦ ਗਾਏ ਕਰਤਾਰ, ਲਿਖਣ ਪੜ੍ਹਨ ਵਿਚ ਨਾ ਆਇਆ। ਜਿਸ ਜਨ ਮਿਲਿਆ ਮੀਤ ਮੁਰਾਰ, ਸੋਭਾਵੰਤੀ ਨਾਰ ਸੁਹਾਇਆ। ਕੰਤ ਕੰਤੂਹਲਾ ਕਰੇ ਪਿਆਰ, ਚਤੁਰਭੁਜ ਖੇਲ ਖਿਲਾਇਆ। ਚਾਰੇ ਕੁੰਟਾਂ ਵੇਖ ਵਿਚਾਰ, ਦਹਿ ਦਿਸ਼ਾ ਫੋਲ ਫੁਲਾਇਆ। ਘਰ ਵਿਚ ਘਰ ਘਰ ਵਿਚ ਹਰਿ ਘਰ ਵਿਚ ਨਰ ਗੁਰਮੁਖ ਨਾਰੀ ਲਏ ਵਰ, ਸੁਰਤੀ ਸ਼ਬਦੀ ਮੇਲ ਮਿਲਾਇਆ। ਸੁਰਤੀ ਸ਼ਬਦੀ ਜੁੜਿਆ ਜੋੜਾ, ਸੱਸਾ ਕਿਲਾ ਇਕ ਵਖਾਈਆ। ਚੌਥੇ ਅੱਖਰ ਚੌਥੇ ਘਰ ਲੱਗਾ ਪੌੜਾ, ਏਕਾ ਹੋੜਾ ਉਪਰ ਲਗਾਈਆ। ਨਿਰਗੁਣ ਸਰਗੁਣ ਆਪੇ ਬੌਹੜਾ, ਲੋਕਮਾਤ ਕਰੇ ਕੁੜਮਾਈਆ। ਪੂਤ ਸਪੂਤਾ ਬ੍ਰਹਿਮਣ ਗੌੜਾ, ਉਚੇ ਟਿੱਲੇ ਬਜਰ ਕਪਾਟੀ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਇਕ ਦਵਾਰਾ ਆਪ ਵਖਾਈਆ। ਗੁਰਮੁਖ ਹਰਿ ਘਰ ਪਾਇਆ, ਆਤਮ ਵੱਜੀ ਵਧਾਈਆ। ਰਸ ਰਸਨਾ ਏਕਾ ਪਾਇਆ, ਜਗਤ ਤ੍ਰਿਸਨਾ ਭੁੱਖ ਗਵਾਈਆ। ਸਾਚੀ ਸਿਖਿਆ ਇਕ ਸਮਝਾਇਆ, ਸਾਖਿਆਤ ਜੋਤ ਰੁਸ਼ਨਾਈਆ। ਜਗਤ ਮਿਥਿਆ ਇਕ ਵਖਾਇਆ, ਥਿਰ ਕੋਇ ਰਹਿਣ ਨਾ ਪਾਈਆ। ਅਨਡੀਠਾ ਸ਼ਬਦ ਚਲਾਇਆ, ਨਾ ਕਰੇ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸੁਹਾਏ ਸਾਚਾ ਘਰ, ਸਿੰਘ ਚੇਲਾ ਚੇਲਾ ਗੁਰ ਇਕ ਹੋ ਜਾਈਆ। ਗੁਰ ਚੇਲਾ ਮਿਲਿਆ ਸ਼ਬਦ ਧਾਰ, ਸ਼ਬਦੀ ਸ਼ਬਦ ਸਮਾਇਆ । ਜੋਤੀ ਜੋਤ ਜੋਤ ਪਿਆਰ, ਜੋਤੀ ਜੋਤ ਜਗਾਇਆ। ਮੇਟ ਮਿਟਾਏ ਅੰਧ ਅੰਧਿਆਰ, ਅਗਿਆਨ ਅੰਧੇਰ ਮਿਟਾਇਆ। ਦਰ ਘਰ ਸਾਚੇ ਸੋਭਾਵੰਤੀ ਹੋਈ ਨਾਰ, ਕੰਤ ਕੰਤੂਹਲਾ ਏਕਾ ਪਾਇਆ। ਨਾਮ ਨਾਮਾ ਚੜ੍ਹੀ ਖੁਮਾਰ, ਰਸ ਮਿਠਾ ਮੁਖ ਚੁਆਇਆ। ਕਲਜੁਗ ਜੀਵ ਗਏ ਹਾਰ, ਹਰਿ ਕਾ ਰੂਪ ਦਿਸ ਨਾ ਆਇਆ। ਜਗਤ ਲੋਕਾਈ ਹੋਈ ਖਵਾਰ, ਦੂਈ ਦਵੈਤੀ ਸੰਗ ਨਿਭਾਇਆ। ਸ਼ਰਅ ਸ਼ਰੀਅਤ ਬਣ ਕਟਾਰ, ਤਿਖੀ ਧਾਰ ਰਹੀ ਰਖਾਇਆ। ਬਿਨ ਹਰਿ ਨਾਮੇ ਕੋਇ ਨਾ ਉਤਰੇ ਪਾਰ, ਗੁਣ ਕਬੀਰੇ ਏਕਾ ਗਾਇਆ। ਰਵਦਾਸ ਕਸੀਰਾ ਡੂੰਘੀ ਧਾਰ, ਗੰਗਾ ਹੱਥ ਫੜਾਇਆ। ਰਵਦਾਸਾ ਲੇਖਾ ਲਿਖੇ ਚਮਾਰ, ਕਲਜੁਗ ਮੂਲ ਚੁਕਾਇਆ। ਭਗਤ ਵਛਲ ਭਗਤ ਗਿਰਧਾਰ, ਭਗਤ ਭਗਤੀ ਦਏ ਤਰਾਇਆ। ਆਤਮ ਸ਼ਕਤੀ ਇਕ ਉਜਿਆਰ, ਏਕਾ ਦੀਪਕ ਆਪ ਜਗਾਇਆ। ਚਾਰ ਵਰਨਾਂ ਇਕ ਪਿਆਰ, ਸਾਚੀ ਸਿਖਿਆ ਦਏ ਸਮਝਾਇਆ। ਹਿੰਦੂ ਮੁਸਲਮ ਸਿਖ ਈਸਾਈ ਨਾ ਕੋਇ ਵਿਚਾਰ, ਸਾਚਾ ਸਚ ਸਚ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਵੇਖੇ ਖੜ, ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਵਿਦਿਆ ਅੱਖਰ ਗਿਆ ਪੜ੍ਹ, ਨਾ ਕਿਸੇ ਦਾ ਫੜਿਆ ਲੜ, ਨਾ ਕੋਈ ਚੋਟੀ ਨਾ ਕੋਈ ਜੜ, ਸ਼ਬਦੀ ਸ਼ਬਦ ਸ਼ਬਦ ਅਖਵਾਇਆ। ਸ਼ਬਦ ਗੁਰ ਸ਼ਬਦ ਕਰਤਾਰ, ਸ਼ਬਦ ਸ਼ਬਦੀ ਸੇਵਾ ਲਾਈਆ। ਸ਼ਬਦ ਖੰਡਾ ਸ਼ਬਦ ਕਟਾਰ, ਸ਼ਬਦ ਸ਼ਬਦ ਹੱਥ ਉਠਾਈਆ। ਸ਼ਬਦ ਬ੍ਰਹਿਮੰਡ ਸ਼ਬਦ ਪਾਵੇ ਸਾਰ, ਸ਼ਬਦ ਵੇਖ ਵਖਾਈਆ। ਸ਼ਬਦ ਜੇਰਜ ਅੰਡ ਕਰ ਪਿਆਰ, ਸ਼ਬਦ ਉਤਭੁਜ ਸੇਤਜ ਰਿਹਾ ਸਮਾਈਆ। ਸ਼ਬਦ ਸ਼ਬਦੀ ਵੰਡੇ ਵੰਡ, ਵੰਡਣਹਾਰ ਸ਼ਬਦ ਅਖਵਾਈਆ। ਸ਼ਬਦ ਵੱਢਣਹਾਰਾ ਸਭ ਦੀ ਕੰਡ, ਸਤਿਜੁਗ ਤ੍ਰੇਤਾ ਦੁਆਪਰ ਅੰਤਮ ਕਲਜੁਗ ਮੂੰਹ ਦੇ ਭਾਰ ਸੁਟਾਈਆ। ਸ਼ਬਦ ਲੱਖ ਚੁਰਾਸੀ ਕਰੇ ਰੰਡ, ਕੰਤ ਸੁਹਾਗੀ ਸ਼ਬਦ ਹੰਢਾਈਆ। ਸ਼ਬਦ ਮੇਟੇ ਭੇਖ ਪਾਖੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਗੁਰ ਇਕ ਤਰਾਈਆ। ਸ਼ਬਦ ਗੁਰ ਕਰਨੇ ਜੋਗ, ਕਰਤਾ ਕਰਨੀ ਆਪ ਅਖਵਾਇਆ। ਸ਼ਬਦ ਸ਼ਬਦੀ ਹੋਇਆ ਸੰਜੋਗ, ਸ਼ਬਦ ਸ਼ਬਦੀ ਲਏ ਪਰਨਾਇਆ। ਸ਼ਬਦ ਸ਼ਬਦੀ ਭੋਗੇ ਭੋਗ, ਭੋਗ ਬਿਲਾਸ ਆਪਣੇ ਵਿਚ ਰਖਾਇਆ। ਸ਼ਬਦ ਸ਼ਬਦੀ ਵਖਾਏ ਦਰਸ ਅਮੋਘ, ਸ਼ਬਦ ਸ਼ਬਦੀ ਰੂਪ ਵਟਾਇਆ। ਸ਼ਬਦ ਸ਼ਬਦੀ ਦਿਸੇ ਤੀਨਾਂ ਲੋਕ, ਤ੍ਰਿਲੋਕੀ ਨਾਥ ਸ਼ਬਦ ਘਲਾਇਆ। ਸ਼ਬਦ ਦੇਵਣਹਾਰਾ ਮੋਖ, ਸ਼ਬਦ ਬੇੜਾ ਬੰਨੇ ਲਾਇਆ। ਨਾ ਕੋਈ ਹਰਖ਼ ਨਾ ਕੋਈ ਸੋਗ, ਜਿਸ ਜਨ ਹਰਿ ਹਰਿ ਸ਼ਬਦ ਗਾਇਆ। ਨਾ ਕੋਈ ਦੁੱਖ ਨਾ ਕੋਈ ਰੋਗ, ਨਾ ਕੋਈ ਤ੍ਰਿਸਨਾ ਹੋਏ ਹਲਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਮੇਲਾ ਧੁਰ ਸੰਜੋਗ, ਆਪ ਆਪਣਾ ਮੇਲ ਮਿਲਾਇਆ। ਧੁਰ ਸੰਜੋਗੀ ਮਿਲਿਆ ਮੇਲਾ, ਲੋਕਮਾਤ ਵੱਜੀ ਵਧਾਈਆ। ਹਰਿ ਮੰਦਰ ਵਸਿਆ ਗੁਰੂ ਗੁਰ ਚੇਲਾ, ਗੁਰਮੁਖ ਵੇਖੇ ਸਹਿਜ ਸਭਾਈਆ। ਮਨਮੁਖਾਂ ਕੋਲੋਂ ਕਰਿਆ ਉਹਲਾ, ਮਾਇਆ ਪੜਦਾ ਏਕਾ ਪਾਈਆ। ਸ਼ਬਦ ਅਗੰਮੀ ਸਾਚਾ ਢੋਲਾ, ਸਤਿ ਪੁਰਖ ਆਪੇ ਗਾਈਆ। ਸੰਤ ਸਾਜਣ ਵਸਿਆ ਕੋਲਾ, ਘਰ ਘਰ ਵਿਚ ਵੇਖ ਵਖਾਈਆ। ਆਪੇ ਆਪਣਾ ਬਦਲਿਆ ਚੋਲਾ, ਚੋਜੀ ਚੋਜ ਖੇਡ ਖਡਾਈਆ। ਕਲਜੁਗ ਅੰਤਮ ਖੇਲਣ ਆਇਆ ਹੋਲਾ, ਲਾਲ ਗੁਲਾਲਾ ਰੰਗ ਚੜ੍ਹਾਈਆ। ਗੁਰ ਨਾਨਕ ਬਣਿਆ ਸਾਚਾ ਤੋਲਾ, ਤੇਰਾਂ ਤੇਰਾਂ ਧਾਰ ਚਲਾਈਆ। ਲੱਖ ਚੁਰਾਸੀ ਪਿਆ ਰੌਲਾ, ਪੂਰਾ ਕੰਡਾ ਨਾ ਕੋਇ ਰਖਾਈਆ। ਹਉਮੇ ਹੰਗਤਾ ਹੋਇਆ ਬੋਲਾ, ਧੀਰਜ ਧੀਰ ਨਾ ਕੋਇ ਧਰਾਈਆ। ਪੰਜ ਤੱਤ ਅਗਨੀ ਤੱਤ ਖੋਲਾ, ਨਾ ਸਕੇ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਦੇਵੇ ਏਕਾ ਘਰ, ਘਰ ਸਾਚਾ ਇਕ ਸੁਹਾਈਆ। ਸਾਚਾ ਘਰ ਸ਼ਬਦ ਹੁਲਾਰਾ, ਗੁਰ ਗੁਰਸਿਖ ਆਪ ਲਗਾਇੰਦਾ। ਦੋ ਜਹਾਨਾਂ ਪਾਰ ਕਿਨਾਰਾ, ਸਾਚਾ ਦਰ ਵਖਾਇੰਦਾ। ਨਾ ਕੋਈ ਸੂਰਜ ਚੰਨ ਸਤਾਰਾ, ਮੰਡਲ ਮੰਡਪ ਨਾ ਕੋਇ ਦਸਾਇੰਦਾ। ਲੱਖ ਚੁਰਾਸੀ ਨਾ ਕੋਇ ਪਸਾਰਾ, ਨਾ ਕੋਈ ਬਣਤ ਬਣਾਇੰਦਾ। ਨਿਰਗੁਣ ਜੋਤੀ ਨੂਰ ਉਜਿਆਰਾ, ਇਕ ਅਕੱਲਾ ਡਗਮਗਾਇੰਦਾ। ਥਿਰ ਘਰ ਸੁਹਾਏ ਸਚ ਘਰ ਬਾਰਾ, ਸਚ ਸਿੰਘਾਸਣ ਵੇਖ ਵਖਾਇੰਦਾ। ਨਿਰਗੁਣ ਨਿਰਗੁਣ ਨਿਰਗੁਣ ਧਾਰਾ, ਆਪਣੀ ਆਪ ਚਲਾਇੰਦਾ। ਆਦਿ ਅੰਤ ਨਾ ਪਾਰਾਵਾਰਾ, ਬੇਅੰਤ ਬੇਅੰਤ ਬੇਅੰਤ ਗੁਰ ਪੀਰ ਅਵਤਾਰ ਸਾਧ ਸੰਤ ਸਰਬ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰੇਸ਼ ਦਰ ਦਰਵੇਸ ਵੇਖਣਹਾਰਾ ਰਿਖੀ ਕੇਸ ਗਵਰਧਨ ਧਾਰ, ਕਰ ਪਿਆਰ ਨਾਮ ਖੰਡਾ ਤੇਜ਼ ਕਟਾਰ, ਗੋਬਿੰਦ ਜੋਧਾ ਸੂਰ ਬਲ ਕਾਰ, ਅਰਜਨ ਮੀਤਾ ਵਿਚ ਸੰਸਾਰ, ਸ਼ਬਦ ਸ਼ਬਦੀ ਸ਼ਬਦ ਜੈਕਾਰ, ਏਕਾ ਸੋਹਲਾ ਸਾਚਾ ਗਾਇੰਦਾ। ਗਾਇਆ ਸੋਹਲਾ ਹਰਿ ਬਨਵਾਰੀ, ਬਾਵਨ ਅੱਖਰ ਅੱਖ ਖੁਲ੍ਹਾਈਆ। ਪੈਂਤੀ ਅੱਖਰ ਬਣ ਲਿਖਾਰੀ, ਗੁਰ ਅਰਜਨ ਵਡ ਵਡਿਆਈਆ। ਸੱਤ ਸਤਾਰਾਂ ਰੂਪ ਨਿਆਰੀ, ਦਸ ਸਤ ਨਾ ਬੂਝ ਬੁਝਾਈਆ। ਲੇਖਾ ਲਿਖਿਆ ਧੁਰ ਦਰਬਾਰੀ, ਹਰਿ ਮੰਦਰ ਜੋਤ ਜਗਾਈਆ। ਕੂਕੇ ਸੁਣਾਏ ਬੰਕ ਬੰਕ ਦਵਾਰੀ, ਆਪ ਹੋ ਜਾਈਆ। ਕਲਜੁਗ ਅੰਤਮ ਕਰੇ ਖੁਆਰੀ, ਜੂਠੀ ਝੂਠੀ ਕਿਰਿਆ ਮੇਟ ਮਿਟਾਈਆ। ਸਤਿਜੁਗ ਸਾਚੇ ਆਏ ਵਾਰੀ, ਸਤਿ ਸਤਿਵਾਦ ਰਖਾਈਆ। ਬਾਵਨ ਅੱਖਰ ਬਣੇ ਆਪ ਲਿਖਾਰੀ, ਇਕਾਵਨ ਬਾਵਨ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਦੇਵੇ ਸਾਚਾ ਵਰ, ਆਪਣੀ ਜੋਤੀ ਅੰਦਰ ਧਰ, ਜਗਤ ਸਹਿੰਸਾ ਚੁਕਾਏ ਡਰ, ਤੋੜਣਹਾਰਾ ਹਉਮੇ ਗੜ੍ਹ, ਸਾਚੇ ਮੰਦਰ ਆਪੇ ਚੜ੍ਹ, ਗੁਰਮੁਖ ਸਾਜਣ ਲਏ ਫੜ, ਆਪ ਆਪਣਾ ਮੇਲ ਮਿਲਾਇੰਦਾ। ਪੁਰਖ ਅਕਾਲ ਹਰਿ ਨਿਰੰਕਾਰ, ਆਪਣੀ ਕਲ ਵਰਤਾਈਆ। ਕਲਜੁਗ ਵੇਖ ਅੰਧ ਅੰਧਿਆਰ, ਚਾਰੋਂ ਕੁੰਟ ਅੰਧੇਰਾ ਛਾਈਆ। ਪੰਜ ਤੱਤ ਕਰ ਪਿਆਰ, ਨਾਨਕ ਨਾਉਂ ਰਖਾਈਆ। ਜੋਤੀ ਜੋਤ ਜੋਤ ਉਜਿਆਰ, ਜੋਤੀ ਜੋਤ ਡਗਮਗਾਈਆ। ਭਰਿਆ ਸ਼ਬਦ ਨਾਮ ਭੰਡਾਰ, ਆਪ ਆਪਣੀ ਵਸਤ ਟਿਕਾਈਆ। ਮੇਲ ਮਿਲਾਵਾ ਵਿਚ ਸੰਸਾਰ, ਨਿਰਗੁਣ ਸਰਗੁਣ ਆਪ ਕਰਾਈਆ। ਏਕਾ ਦੂਜਾ ਭੇਵ ਨਿਆਰ, ਏਕਾ ਰੰਗ ਰੰਗਾਈਆ। ਏਕਾ ਨੈਣ ਖੋਲ੍ਹ ਕਿਵਾੜ, ਏਕਾ ਰੂਪ ਦਰਸਾਈਆ। ਏਕਾ ਘਰ ਦੇਵੇ ਵਾੜ, ਏਕਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਵਿਚ ਸੰਸਾਰ, ਸਰਗੁਣ ਆਪ ਰਖਾਈਆ। ਨਿਰਗੁਣ ਰੂਪ ਹਰਿ ਨਿਰੰਕਾਰ, ਨਾਨਕ ਰੂਪ ਵਟਾਇਆ। ਖੇਲੇ ਖੇਲ ਅਗੰਮ ਅਪਾਰ, ਭੇਵ ਕੋਈ ਨਾ ਆਇਆ। ਆਪੇ ਮੰਗੇ ਮੰਗ ਭਿਖਾਰ, ਦਰ ਦਰਵੇਸ਼ਾ ਆਪ ਅਖਵਾਇਆ। ਆਪੇ ਭਰੇ ਸਚ ਭੰਡਾਰ, ਨਾਮ ਸਤਿ ਝੋਲੀ ਆਪ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਵਖਾਇਆ। ਨਾਨਕ ਸਤਿਗੁਰ ਏਕਾ ਧਾਰ, ਹਰਿ ਹਰਿ ਆਪ ਚਲਾਈਆ। ਆਪ ਆਪਣਾ ਕਰ ਪਿਆਰ, ਆਪ ਆਪਣਾ ਵਿਚ ਟਿਕਾਈਆ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਬਾਲ ਬਾਲਾ ਆਪ ਹੋ ਜਾਈਆ। ਸ੍ਰਿਸ਼ਟ ਸਬਾਈ ਕਰਿਆ ਖ਼ਬਰਦਾਰ, ਜੀਵ ਜੰਤ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਏਕਾ ਪੜ੍ਹ, ਏਕਾ ਮੰਤਰ ਨਾਮ ਦ੍ਰਿੜਾਇਆ। ਹਰ ਘਟ ਅੰਦਰ ਆਪੇ ਵੜ, ਗੁਰ ਨਾਨਕ ਰੂਪ ਵਟਾਇਆ। ਗੁਰਮੁਖਾਂ ਫੜਾਇਆ ਆਪਣਾ ਲੜ, ਆਪ ਆਪਣੇ ਅੰਗ ਲਗਾਇਆ। ਦੂਰ ਦੁਰਾਡੇ ਲਏ ਫੜ, ਚਾਰੋਂ ਕੁੰਟ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਮੇਲਾ ਸਾਚੇ ਘਰ, ਏਕਾ ਸ਼ਬਦ ਰੂਪ ਦਰਸਾਇਆ। ਸ਼ਬਦ ਰੂਪ ਨਾਨਕ ਬਣਾ, ਪੰਜ ਤੱਤ ਹੰਢਾਇੰਦਾ। ਆਪੇ ਜਾਣੇ ਆਪਣੀ ਰੀਤਾ, ਆਪੇ ਤੋੜ ਨਿਭਾਇੰਦਾ। ਆਪ ਚਲਾਏ ਆਪਣੀ ਰੀਤਾ, ਸਾਚਾ ਮੰਦਰ ਇਕ ਵਖਾਇੰਦਾ। ਇਕ ਰੰਗ ਰੰਗਾਇਆ ਹਸਤ ਕੀਟਾ, ਊਚਾਂ ਨੀਚਾਂ ਏਕਾ ਧਾਮ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਆਪੇ ਹਰਿ ਨਿਰੰਕਾਰ, ਗੁਰ ਗੁਰ ਆਪ ਅਖਵਾਈਆ। ਆਪੇ ਨਿਰਗੁਣ ਜੋਤ ਉਜਿਆਰ, ਦੀਵਾ ਬਾਤੀ ਪੰਜ ਤੱਤ ਆਪ ਟਿਕਾਈਆ। ਆਪੇ ਸ਼ਬਦੀ ਸ਼ਬਦ ਭੰਡਾਰ, ਲੋਕਮਾਤ ਆਪ ਵਰਤਾਈਆ। ਆਪੇ ਨਾਨਕ ਨਿਰਗੁਣ ਕਰ ਅਕਾਰ, ਨਿਰਾਕਾਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਸ਼ਬਦ ਵਡਿਆਈਆ। ਸ਼ਬਦ ਗੁਰ ਸ਼ਬਦ ਸੁਲਤਾਨ, ਸ਼ਬਦ ਅਹਿਬਾਬ ਬਣਾਇਆ। ਸ਼ਬਦ ਮਰਦ ਸ਼ਬਦ ਮਰਦਾਨਾ, ਸ਼ਬਦ ਰਬਾਬ ਵਜਾਇਆ। ਸ਼ਬਦ ਪੀਣਾ ਸ਼ਬਦ ਖਾਣਾ, ਸ਼ਬਦ ਸ਼ਬਦੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਦਿਤਾ ਏਕਾ ਘਰ, ਘਰ ਸਾਚਾ ਇਕ ਸੁਹਾਇਆ। ਨਾਨਕ ਗੁਰ ਧੁਰ ਸੰਦੇਸ, ਚਾਰ ਵਰਨਾਂ ਆਪ ਸੁਣਾਇੰਦਾ। ਬਾਲ ਜਵਾਨੀ ਅਲੱੜ ਵਰੇਸ, ਜਗਤ ਬੁੜ੍ਹਾਪਾ ਵੇਖ ਵਖਾਇੰਦਾ। ਆਪੇ ਫਿਰੇ ਦੇਸ ਪਰਦੇਸ, ਚਾਰੇ ਕੁੰਟਾਂ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਸਾਚਾ ਮਾਰਗ ਲਾਇੰਦਾ। ਸ਼ਬਦ ਗੁਰ ਨਾਨਕ ਧਰ, ਸਾਚੀ ਬਣਤ ਬਣਾਈਆ। ਸਰਗੁਣ ਅੰਦਰ ਨਿਰਗੁਣ ਵੜ, ਬੋਲੇ ਬੇਪਰਵਾਹੀਆ। ਜੀਵ ਜੰਤ ਨਾ ਸਕੇ ਫੜ, ਦਿਸ ਕਿਸੇ ਨਾ ਆਈਆ। ਆਪਣੀ ਵਿਦਿਆ ਆਪੇ ਪੜ੍ਹ, ਆਪੇ ਕਰੇ ਪੜ੍ਹਾਈਆ। ਨਾ ਕੋਈ ਗੋਰ ਨਾ ਕੋਈ ਮੜ, ਨਾ ਕੋਈ ਮੱਠ ਤਪਾਈਆ। ਸਤਿਗੁਰ ਪੂਰਾ ਨਾ ਜਾਏ ਸੜ, ਦੇ ਮਤ ਗਿਆ ਸਮਝਾਈਆ। ਆਪਣੀ ਜੋਤ ਲਹਿਣੇ ਅੰਦਰ ਧਰ, ਅੰਗਦ ਅੰਗੀਕਾਰ ਕਰਾਈਆ। ਆਪਣੀ ਨਿਮਸਕਾਰ ਆਪੇ ਕਰ, ਆਪਣਾ ਸੀਸ ਝੁਕਾਈਆ। ਜਨ ਭਗਤਾਂ ਦਿਤਾ ਸਾਚਾ ਵਰ, ਗੁਰਮੁਖਾਂ ਬੂਝ ਬੁਝਾਈਆ। ਗੁਰ ਕਿਰਪਾ ਮਿਲੇ ਗੁਰੂ ਘਰ, ਗੁਰ ਘਰ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਦਰਸਾਈਆ। ਨਾਨਕ ਅੰਗਦ ਜੋਤੀ ਰੱਖ, ਨਿਰਗੁਣ ਸਰਗੁਣ ਵੰਡ ਵੰਡਾਈਆ। ਆਪੇ ਹੋ ਕੇ ਬੈਠਾ ਵੱਖ, ਗੁਰਸਿਖਾਂ ਗਿਆ ਸਮਝਾਈਆ। ਮੇਰੇ ਪੱਲੇ ਨਾ ਕੋਈ ਕੱਖ, ਅੰਗਦ ਵਡ ਵਡਿਆਈਆ। ਅਬਿਨਾਸ਼ੀ ਕਰਤਾ ਸਿਰ ਰੱਖੇ ਹੱਥ, ਸਮਰਥ ਪੁਰਖ ਅਖਵਾਈਆ। ਸਗਲ ਵਿਸੂਰੇ ਜਾਇਣ ਲੱਥ, ਜੋ ਜਨ ਦਰਸ਼ਨ ਪਾਈਆ। ਸਤਿਗੁਰ ਪੂਰਾ ਪਾਏ ਨੱਥ, ਨਾਮ ਡੋਰੀ ਹੱਥ ਫੜਾਈਆ। ਗੁਰ ਨਾਨਕ ਮਹਿਮਾ ਅਕਥਨੀ ਅਕੱਥ, ਕਥਨੀ ਕਥ ਨਾ ਸਕੇ ਰਾਈਆ । ਸ਼ਬਦ ਚਲਾਇਆ ਸਾਚਾ ਰਥ, ਉਤੇ ਅੰਗਦ ਦਏ ਚੜ੍ਹਾਈਆ। ਜਗਤ ਵਿਕਾਰਾ ਦਿਤਾ ਮਥ, ਨਾਮ ਮਧਾਨਾ ਏਕਾ ਪਾਈਆ। ਨਾਮ ਸਤਿ ਪੂਜਾ ਪਾਠ, ਸਚ ਗਿਆਨ ਦ੍ਰਿੜਾਈਆ। ਸ਼ਬਦ ਨਗਾਰੇ ਮਾਰੇ ਸੱਟ, ਅਨਹਦ ਤਾਲ ਵਜਾਈਆ। ਦੂਈ ਦਵੈਤੀ ਮਿਟਿਆ ਫੱਟ, ਗੁਰ ਪੂਰੇ ਦਇਆ ਕਮਾਈਆ। ਭਾਗ ਲੱਗਾ ਪੰਜ ਤੱਤ, ਜੋਤੀ ਨੂਰ ਕਰੇ ਰੁਸ਼ਨਾਈਆ। ਸ਼ਬਦ ਵਸਤ ਆਈ ਹੱਥ, ਪੈਂਤੀਸ ਪੈਂਤੀਸ ਰਿਹਾ ਗਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪ ਵਖਾਈਆ। ਅੰਗਦ ਅੰਗੀਕਾਰ ਕਰ, ਏਕਾ ਰੰਗ ਰੰਗਾਇਆ। ਸਾਚਾ ਨਾਮ ਭੰਡਾਰ ਭਰ, ਅਤੋਟ ਅਤੁੱਟ ਰਖਾਇਆ। ਗੁਰਮੁਖਾਂ ਸੇਵਾ ਸੇਵਾਦਾਰ ਕਰ, ਸਾਚੀ ਸੇਵਾ ਆਪ ਲਗਾਇਆ। ਸਰਨ ਸਰਨਾਈ ਗਿਆ ਪੜ, ਅਮਰੂ ਆਪਣਾ ਆਪ ਮਿਟਾਇਆ। ਅੰਗਦ ਫੜਿਆ ਏਕਾ ਲੜ, ਨਾ ਸਕੇ ਕੋਇ ਛੁਡਾਇਆ। ਲੇਖੇ ਲੱਗਾ ਸੀਸ ਧੜ, ਜਗਤ ਭਾਰ ਵੰਡਾਇਆ। ਆਤਮ ਨੁਹਾਇਆ ਸਾਚੇ ਸਰ, ਤਾਲ ਸੁਹਾਵਾ ਇਕ ਦਰਸਾਇਆ। ਆਪਣੀ ਕਿਰਿਆ ਆਪੇ ਕਰ, ਆਪਣਾ ਮਾਰਗ ਆਪ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਜੋਤੀ ਅੰਗਦ ਰੰਗ ਅਮਰ ਦਾਸ ਆਪ ਚੜ੍ਹਾਇਆ। ਅਮਰ ਦਾਸ ਚੜ੍ਹਿਆ ਰੰਗ ਚਲੂਲ, ਗੁਰ ਨਾਨਕ ਜੋਤ ਜਗਾਈਆ। ਰਾਮਦਾਸ ਚੁਕਾਇਆ ਤੇਰਾ ਮੂਲ, ਬਸਤਰ ਗਹਿਣਾ ਇਕ ਪੁਵਾਈਆ। ਆਪਣੀ ਹੱਥੀਂ ਬਰਖੇ ਫੂਲ, ਫੂਲਨ ਬਰਖਾ ਏਕਾ ਲਾਈਆ। ਸਚ ਸਿੰਘਾਸਣ ਆਪ ਬੈਠਾਇਆ ਨਾ ਕੋਈ ਪਾਵਾ ਨਾ ਕੋਈ ਚੂਲ, ਨਾ ਕੋਈ ਬਾਡੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਗੁਰ ਨਾਨਕ ਸ਼ਬਦ ਪੜ੍ਹਾਈਆ। ਆਤਮ ਰਸ ਸਰ ਸਰੋਵਰ, ਰਾਮਦਾਸ ਗੁਰ ਪਾਇਆ। ਘਰ ਵਿਚ ਘਰ ਘਰ ਉਜਿਆਰਾ, ਘਰ ਵਿਚ ਸੱਜਣ ਮੀਤ ਮੁਰਾਰਾ, ਘਰ ਘਰ ਵਿਚ ਮੰਗਲ ਗਾਇਆ। ਘਰ ਵਿਚ ਨੂਰ ਜੋਤ ਕਰ ਪਸਾਰਾ, ਘਰ ਘਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਆਪ ਸੁਹਾਇਆ। ਅੰਦਰ ਮੰਦਰ ਹਰਿ ਦਰਸਾ, ਰਾਮ ਦਾਸ ਬੂਝ ਬੁਝਾਈਆ। ਬਿਨ ਗੁਰ ਪੂਰੇ ਕੋਈ ਨਾ ਸਕੇ ਪਾ, ਕਲਜੁਗ ਭੁੱਲੀ ਸਰਬ ਲੋਕਾਈਆ। ਸਤਿਗੁਰ ਪੂਰਾ ਵੇਖ ਵਖਾ, ਆਪਣੀ ਦ੍ਰਿਸ਼ਟ ਆਪ ਖੁਲ੍ਹਾਈਆ। ਹਰਿ ਮੰਦਰ ਹਰਿ ਜੂ ਦਏ ਬਣਾ, ਆਪ ਆਪਣਾ ਮੂਲ ਚੁਕਾਈਆ। ਸਰ ਸਰਵੋਰ ਇਕ ਭਰਾ, ਏਕਾ ਤਾਲ ਭਰਾਈਆ। ਅੱਗੇ ਲੇਖਾ ਨਾ ਸਕੇ ਕੋਈ ਜਣਾ, ਬੈਠਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮਾਰਗ ਆਪੇ ਲਾਈਆ। ਰਾਮਦਾਸ ਗੁਰ ਖੇਲ ਖਿਲਾਇਆ, ਅਚਰਜ ਬਣਤ ਬਣਾਈਆ। ਸਤਿਗੁਰ ਸ਼ਬਦ ਇਕ ਉਪਜਾਇਆ, ਪੰਜ ਤੱਤ ਨਾ ਗੁਰੂ ਅਖਵਾਈਆ। ਸਾਚਾ ਸ਼ਬਦ ਗੁਰ ਅਰਜਨ ਵਿਚ ਟਿਕਾਇਆ, ਬਿਨ ਅਰਜਨ ਕੋਈ ਨਾ ਗਾਈਆ। ਚੌਥੇ ਪਦ ਚੌਥਾ ਅੰਕ ਆਪ ਮਿਲਾਇਆ, ਪੁਰਖ ਅਬਿਨਾਸ਼ੀ ਮੇਲਾ ਸਹਿਜ ਸੁਭਾਈਆ। ਪੰਚਮ ਮੀਤਾ ਆਪ ਅਖਵਾਇਆ, ਪੰਚਮ ਮੇਲ ਮਿਲਾਈਆ। ਪੰਚਮ ਜੋੜਾ ਜੋੜ ਜੁੜਾਇਆ, ਪੰਚਮ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਅਰਜਨ ਮੇਲਾ ਏਕਾ ਕਰ, ਨਾਨਕ ਨਾਮ ਧਿਆਈਆ। ਚਾਰ ਵੇਦ ਨਾ ਪਾਇਣ ਸਾਰ, ਭੇਵ ਨਾ ਕੋਈ ਖੁਲ੍ਹਾਇਆ। ਗੁਰ ਅਰਜਨ ਮੇਲਾ ਧੁਰ ਦਰਬਾਰ, ਦਰ ਦਰਵਾਜ਼ਾ ਇਕ ਖੁਲ੍ਹਾਇਆ। ਦੇਵਣਹਾਰਾ ਸਚ ਹੁਲਾਰ, ਇਕ ਹੁਲਾਰਾ ਆਪ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਜੋਤ ਜਗਾਇਆ। ਕਲਜੁਗ ਜੀਵ ਆਇਆ ਪਰਖਣ, ਨਾਮ ਘਸਵਟੀ ਏਕਾ ਲਾਈਆ। ਨਾ ਕੋਈ ਹਰਖ਼ ਨਾ ਕੋਈ ਸੋਗ ਅੰਮ੍ਰਿਤ ਮੇਘ ਆਇਆ ਏਕਾ ਬਰਸਣ, ਠਾਂਡੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੰਗ ਨਿਭਾਈਆ। ਨਿਹਕਲੰਕ ਹਰਿ ਸ਼ਬਦ ਹੈ, ਸ਼ਬਦ ਰੂਪ ਨਿਰੰਕਾਰ। ਦੂਸਰ ਨਾ ਕੋਈ ਜਗਤ ਹੈ, ਪੰਜ ਤੱਤ ਨਾ ਕੋਈ ਅਕਾਰ। ਆਦਿ ਨਿਰੰਜਣ ਸਾਚੀ ਸ਼ਕਤ ਹੈ, ਜੋਤ ਨਿਰੰਜਣ ਆਪ ਉਜਿਆਰ। ਜਿਸ ਜਨ ਬਖ਼ਸ਼ੇ ਆਪਣੀ ਭਗਤ ਹੈ, ਦੇਵੇ ਦਰਸ ਨਾਨਕ ਗੁਰ ਅਵਤਾਰ। ਗੁਰਮੁਖ ਸੱਚਾ ਜਾਣੇ ਵੇਲਾ ਵਕ਼ਤ ਹੈ, ਜੋ ਮੰਗੇ ਮੰਗ ਢਹਿ ਢਹਿ ਚਰਨ ਦਵਾਰ। ਹਰਿ ਕਾ ਭਾਣਾ ਆਦਿ ਜੁਗਾਦਿ ਬੜਾ ਸਖ਼ਤ ਹੈ, ਗੁਰਮੁਖ ਵਿਰਲਾ ਉਤਰੇ ਪਾਰ। ਲੇਖੇ ਲਾਏ ਬੂੰਦ ਰਕਤ ਹੈ, ਪੰਜੇ ਚੋਰ ਦੇਵੇ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਜ ਦਸ ਗੁਰਮੁਖ ਆਪਣੇ ਲੇਖੇ ਲਏ ਲਿਖ, ਜੋ ਜਨ ਰਸਨਾ ਰਹੇ ਉਚਾਰ। ਚਰਨ ਸਰਨ ਜੋ ਜਨ ਸਰਨਾਏ, ਸਤੀ ਸਤਿ ਗੁਰ ਪੂਰਾ ਤੁਠਿਆ। ਨਾਨਕ ਨਿਰਗੁਣ ਜੋ ਰਹੇ ਧਿਆਏ, ਮੇਲ ਮਿਲਾਏ ਦਇਆ ਕਮਾਏ, ਲੁਕਿਆ ਰਹਿਣ ਨਾ ਦੇਵੇ ਕਿਸੇ ਗੱੁਠਿਆ। ਜੋਤ ਨੂਰ ਕਰੇ ਰੁਸ਼ਨਾਏ, ਪੰਚ ਵਿਕਾਰਾ ਆਪੇ ਲੁੱਟਿਆ। ਸ਼ਬਦੀ ਧੁਨ ਧੁਨ ਉਪਜਾਏ, ਤੀਰ ਨਿਰਾਲਾ ਏਕਾ ਛੁੱਟਿਆ। ਮੁਨ ਸੁਨ ਆਪ ਖੁਲ੍ਹਾਏ, ਫਲ ਬੂਟਾ ਏਕਾ ਫੁੱਟਿਆ। ਜੰਮੂ ਡਾਲ੍ਹੀ ਪੱਤ ਵੇਖ ਵਖਾਏ, ਆਪੇ ਦੇਵਣ ਆਇਆ ਝੂਟਿਆ। ਗੁਰਮੁਖ ਸੱਜਣ ਲਏ ਜਗਾਏ, ਜਿਸ ਹਰਿਜਨ ਰਸਨਾ ਰਸ ਲੁੱਟਿਆ। ਮਨਮੁਖ ਜੀਵਾਂ ਦਿਸ ਨਾ ਆਏ, ਖਾਲੀ ਦਿਸੀ ਕਾਇਆ ਠੂਠਿਆ। ਨਿਹਕਲੰਕ ਹਰਿ ਆਪ ਅਖਵਾਏ, ਮਾਤ ਗਰਭ ਨਾ ਹੋਏ ਪੁੱਠਿਆ।