Granth 08 Likhat 084: Pahili Jeth 2016 Bikarmi Darbar wich Jethuwal

ਪਹਿਲੀ ਜੇਠ ੨੦੧੬ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ

ਆਦਿ ਪੁਰਖ ਏਕਉਂਕਾਰਾ, ਅਕਲ ਕਲਾ ਅਖਵਾਈਆ। ਨਿਰਗੁਣ ਜੋਤੀ ਨੂਰ ਉਜਿਆਰਾ, ਏਕਾ ਏਕ ਡਗਮਗਾਈਆ। ਅਗੰਮ ਅਗੰਮੜਾ ਖੇਲ ਅਪਾਰਾ, ਭੇਵ ਕੋਇ ਨਾ ਪਾਈਆ। ਅਲੱਖ ਨਿਰੰਜਣ ਅਲੱਖ ਜੈਕਾਰਾ, ਅਲੱਖਣਾ ਅਲੱਖ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਨਿਰਗੁਣ ਰੂਪ ਹਰਿ ਨਿਰੰਕਾਰ, ਏਕਾ ਏਕ ਅਖਵਾਇੰਦਾ। ਆਦਿ ਜੁਗਾਦੀ ਲੈ ਅਵਤਾਰ, ਗੁਰ ਗੁਰ ਰੂਪ ਸਮਾਇੰਦਾ। ਪਾਰਬ੍ਰਹਮ ਪ੍ਰਭ ਰੂਪ ਅਪਾਰ, ਰੂਪ ਰੰਗ ਨਾ ਕੋਇ ਜਣਾਇੰਦਾ। ਵਸਣਹਾਰਾ ਧਾਮ ਨਿਆਰ, ਨਿਹਚਲ ਘਰ ਸੁਹਾਇੰਦਾ। ਥਿਰ ਘਰ ਬੈਠ ਸੱਚੇ ਦਰਬਾਰ, ਦਰ ਦਰਬਾਰਾ ਇਕ ਰਖਾਇੰਦਾ। ਅਕਾਲ ਪੁਰਖ ਖ਼ਬਰਦਾਰ, ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੂਨੀ ਰਹਿਤ ਆਪ ਅਖਵਾਇੰਦਾ। ਜੂਨੀ ਰਹਿਤ ਆਦਿ ਨਿਰੰਜਣ, ਆਦਿ ਜੁਗਾਦਿ ਵੱਡੀ ਵਡਿਆਈਆ। ਆਪਣਾ ਆਪ ਬਣੇ ਸੱਜਣ, ਘਰ ਮੇਲਾ ਸਹਿਜ ਸੁਭਾਈਆ। ਆਪਣਾ ਪੜਦਾ ਆਪੇ ਕੱਜਣ, ਆਪ ਆਪਣੀ ਸੇਵ ਕਮਾਈਆ। ਆਪ ਆਪਣੀ ਰੱਖੇ ਲੱਜਣ, ਦਾਤਾ ਦਾਨੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਖੇਲ ਖਿਲਾਈਆ। ਨਿਰਗੁਣ ਖੇਲ ਇਕ ਅਕੱਲਾ, ਆਪਣਾ ਆਪ ਕਰਾਇੰਦਾ। ਪੁਰਖ ਅਬਿਨਾਸ਼ੀ ਬੈਠ ਅਕੱਲਾ, ਦਰ ਦਵਾਰਾ ਇਕ ਸੁਹਾਇੰਦਾ। ਨਿਹਚਲ ਧਾਮ ਉਚ ਅਟੱਲਾ, ਦਿਸ ਕਿਸੇ ਨਾ ਆਇੰਦਾ। ਸਚ ਸਿੰਘਾਸਣ ਆਪੇ ਮੱਲਾ, ਆਪ ਆਪਣਾ ਹੁਕਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਧਾਰ ਬੰਨ੍ਹਾਇੰਦਾ। ਆਪਣੀ ਧਾਰ ਨਿਰਗੁਣ ਰੂਪ, ਹਰਿ ਸਾਚਾ ਆਪ ਚਲਾਇੰਦਾ। ਸਚ ਸੁਲਤਾਨਾ ਸ਼ਾਹੋ ਭੂਪ, ਰਾਜ ਰਾਜਾਨ ਆਪ ਅਖਵਾਇੰਦਾ। ਆਪੇ ਵਸੇ ਚਾਰੇ ਕੂਟ, ਦੂਸਰ ਦਿਸ ਕਿਸੇ ਨਾ ਆਇੰਦਾ। ਆਪਣਾ ਹੁਲਾਰਾ ਆਪੇ ਰਿਹਾ ਝੂਟ, ਆਪ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਡਗਮਗਾਇੰਦਾ। ਨਿਰਗੁਣ ਰੂਪ ਪੁਰਖ ਅਕਾਲ, ਏਕਾ ਰੰਗ ਸਮਾਇਆ। ਆਪ ਆਪਣਾ ਤੋੜ ਜੰਜਾਲ, ਆਪ ਆਪਣਾ ਬੰਧਨ ਪਾਇਆ। ਆਪੇ ਬੈਠਾ ਆਪ ਆਪਣੀ ਧਰਮ ਸੱਚੀ ਧਰਮਸਾਲ, ਚਾਰ ਦੀਵਾਰ ਨਾ ਕੋਇ ਰਖਾਇਆ। ਆਪ ਆਪਣੇ ਫਲ ਲਗਾਏ ਡਾਲ੍ਹ, ਫਲ ਫੁਲਵਾੜੀ ਆਪ ਉਪਾਇਆ। ਕਰੇ ਕਰਾਏ ਆਪ ਪ੍ਰਿਤਪਾਲ, ਪ੍ਰਿਤਪਾਲਕ ਨਾਉਂ ਰਖਾਇਆ। ਆਦਿ ਜੁਗਾਦਿ ਅਵੱਲੜੀ ਚਾਲ, ਜੁਗ ਕਰਤਾ ਭੇਵ ਨਾ ਰਾਇਆ। ਧੁਰ ਦਰਗਾਹੀ ਬਣ ਦਲਾਲ, ਆਪ ਆਪਣਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨ ਅੰਤਾ ਇਕ ਅਖਵਾਇਆ। ਆਦਿ ਨ ਅੰਤਾ ਹਰਿ ਭਗਵੰਤ, ਆਪਣੀ ਕਲ ਵਰਤਾਇੰਦਾ। ਖੇਲੇ ਖੇਲ ਸਰਬ ਗੁਣਵੰਤ, ਗਹਿਰ ਗੰਭੀਰ ਅਖਵਾਇੰਦਾ। ਦਰ ਦਰਵੇਸਾ ਹੋਏ ਮੰਗਤ, ਆਪਣੀ ਝੋਲੀ ਆਪਣੇ ਅੱਗੇ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਨਿਰਗੁਣ ਮੇਲ ਨਿਰਗੁਣ ਧਾਰ, ਨਿਰਗੁਣ ਸੰਗ ਰਖਾਈਆ। ਨਿਰਗੁਣ ਜੋਤ ਨੂਰ ਨਿਰਾਕਾਰ, ਨਿਰਗੁਣ ਨਿਰਗੁਣ ਡਗਮਗਾਈਆ। ਨਿਰਗੁਣ ਮੀਤਾ ਨਿਰਗੁਣ ਕਰੇ ਪਿਆਰ, ਨਿਰਗੁਣ ਸੇਜਾ ਰਿਹਾ ਹੰਢਾਈਆ। ਨਿਰਗੁਣ ਵਸਿਆ ਚੀਤਾ ਅੰਦਰ ਬਾਹਰ, ਗੁਪਤ ਜ਼ਾਹਰ ਆਪ ਅਖਵਾਈਆ। ਨਿਰਗੁਣ ਠਾਂਡਾ ਸੀਤਾ ਏਕਾ ਧਾਰ, ਨਿਰਗੁਣ ਤੱਤ ਨਾ ਕੋਇ ਜਲਾਈਆ। ਨਿਰਗੁਣ ਰੀਤਾ ਅਪਰ ਅਪਾਰ, ਨਿਰਗੁਣ ਵਿਚ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਈਆ। ਖੇਲਣਹਾਰ ਪੁਰਖ ਸਮਰਥ, ਆਦਿ ਜੁਗਾਦਿ ਸਮਾਇਆ। ਆਪ ਚਲਾਏ ਆਪਣਾ ਰਥ, ਰਥਵਾਹੀ ਆਪ ਅਖਵਾਇਆ। ਆਪੇ ਦੇਵੇ ਆਪਣੀ ਵੱਥ, ਆਪ ਆਪਣਾ ਦਰ ਸੁਹਾਇਆ। ਆਪਣੀ ਕਥਾ ਜਾਣੇ ਅਕਥ, ਕਥਨੀ ਕਥ ਨਾ ਸਕੇ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾਇਆ। ਨਿਰਗੁਣ ਮੇਲ ਨਿਰਗੁਣ ਧਾਰ, ਨਿਰਗੁਣ ਵਿਚ ਸਮਾਈਆ। ਨਿਰਗੁਣ ਕੰਤ ਨਿਰਗੁਣ ਭਤਾਰ, ਨਿਰਗੁਣ ਨਾਰੀ ਨਰ ਨਰਾਇਣ ਹੰਢਾਈਆ। ਨਿਰਗੁਣ ਕੰਤ ਨਿਰਾਕਾਰ, ਨਿਰਗੁਣ ਆਦਿ ਅੰਤ ਹੋ ਜਾਈਆ। ਨਿਰਗੁਣ ਜੁਗਾ ਜੁਗੰਤ ਖੇਲ ਅਪਾਰ, ਜੁਗ ਕਰਤਾ ਭੇਵ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨੂਰ ਕਰੇ ਰੁਸ਼ਨਾਈਆ। ਏਕਾ ਨੂਰ ਜੋਤ ਉਜਾਲਾ, ਹਰਿ ਸਾਚਾ ਸਚ ਕਰਾਇੰਦਾ। ਦਰ ਘਰ ਸਾਚੇ ਦੀਨ ਦਿਆਲਾ, ਦਰ ਦਰਬਾਰਾ ਇਕ ਸੁਹਾਇੰਦਾ। ਪਾਰਬ੍ਰਹਮ ਪ੍ਰਭ ਗੁਰ ਅਵਤਾਰਾ, ਰੂਪ ਅਨੂਪ ਦਰਸਾਇੰਦਾ। ਖੇਲੇ ਖੇਲ ਅਗੰਮ ਅਪਾਰਾ, ਵਸਣਹਾਰਾ ਧਾਮ ਨਿਆਰਾ, ਥਿਰ ਘਰ ਸਾਚਾ ਇਕ ਸੁਹਾਇੰਦਾ। ਨਿਰਗੁਣ ਬਾਤੀ ਜੋਤ ਉਜਿਆਰਾ, ਕਮਲਾਪਾਤੀ ਆਪ ਜਗਾਇੰਦਾ। ਆਪ ਆਪਣਾ ਕਰ ਪਸਾਰਾ, ਆਪੇ ਵੇਖ ਵਖਾਇੰਦਾ। ਆਪ ਆਪਣਾ ਬਣ ਸਿਕਦਾਰਾ, ਆਪ ਆਪਣਾ ਹੁਕਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਨਿਰਗੁਣ ਵਿਚ ਟਿਕਾਇੰਦਾ। ਨਿਰਗੁਣ ਮੇਲਾ ਨਿਰਗੁਣ ਰੰਗ, ਨਿਰਗੁਣ ਆਪ ਚੜ੍ਹਾਇੰਦਾ। ਨਿਰਗੁਣ ਮਾਣੇ ਸੇਜਾ ਸਚ ਪਲੰਘ, ਨਿਰਗੁਣ ਸਾਚਾ ਸੰਗ ਨਿਭਾਇੰਦਾ। ਨਿਰਗੁਣ ਅੰਗੀਕਾਰ ਲਾਏ ਅੰਗ, ਨਿਰਗੁਣ ਆਪਣੇ ਅੰਕ ਸਮਾਇੰਦਾ। ਨਿਰਗੁਣ ਦਰ ਦਰਵਾਜ਼ਾ ਆਪਣਾ ਆਪੇ ਲੰਘ, ਆਪ ਆਪਣਾ ਘਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਮੰਗ ਮੰਗਾਇੰਦਾ। ਨਿਰਗੁਣ ਦਾਤਾ ਨਿਰਗੁਣ ਭਿਖਾਰੀ, ਨਿਰਗੁਣ ਵੇਸ ਵਟਾਇੰਦਾ। ਨਿਰਗੁਣ ਬੰਕ ਨਿਰਗੁਣ ਦਵਾਰੀ, ਨਿਰਗੁਣ ਅਲਖ ਜਗਾਇੰਦਾ। ਨਿਰਗੁਣ ਦੇਵਣਹਾਰਾ ਦਰ ਦਰ ਦਵਾਰੀ, ਆਪ ਆਪਣੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਉਪਾਇੰਦਾ। ਦਰ ਦਰਵਾਜ਼ਾ ਆਪਣਾ ਖੋਲ੍ਹ, ਹਰਿ ਸਾਚੇ ਰਚਨ ਰਚਾਈਆ। ਪੁਰਖ ਅਗੰਮਾ ਆਪੇ ਬੋਲ, ਆਪਣੀ ਕਰੇ ਸਿਫ਼ਤ ਸਲਾਹੀਆ। ਆਪ ਆਪਣੇ ਵਸੇ ਕੋਲ, ਦੂਸਰ ਵਸ ਕੋਇ ਨਾ ਰਾਈਆ। ਦਿਵਸ ਰੈਣ ਕਰੇ ਚੋਲ੍ਹ, ਆਦਿ ਜੁਗਾਦਿ ਵੱਡੀ ਵਡਿਆਈਆ। ਆਪਣੇ ਅੰਦਰ ਆਪੇ ਮੌਲ, ਆਪ ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵਸਿਆ ਸਾਚੇ ਘਰ, ਘਰ ਸਾਚਾ ਇਕ ਸੁਹਾਈਆ। ਨਿਰਗੁਣ ਦਵਾਰਾ ਏਕਉਂਕਾਰਾ, ਆਪਣੀ ਖੇਲ ਖਿਲਾਇੰਦਾ। ਪਾਰਬ੍ਰਹਮ ਪ੍ਰਭ ਭੇਵ ਨਿਆਰਾ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਕਰ ਪਸਾਰਾ, ਜੋਤੀ ਜੋਤ ਵਿਚ ਟਿਕਾਇੰਦਾ। ਮਾਤ ਪਿਤ ਬਣ ਪਿਆਰਾ, ਆਪ ਆਪਣਾ ਸੰਗ ਰਖਾਇੰਦਾ। ਉਪਜੇ ਸੁੱਤ ਸੁੱਤ ਦੁਲਾਰਾ, ਸ਼ਬਦ ਸ਼ਬਦੀ ਨਾਉਂ ਧਰਾਇੰਦਾ। ਵਣਜ ਕਰਾਏ ਇਕ ਵਪਾਰਾ, ਏਕਾ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਗੰਮ ਅਗੰਮੜਾ ਅਗੰਮੜੀ ਕਾਰ ਕਮਾਇੰਦਾ। ਅਗੰਮੜੀ ਕਾਰ ਪੁਰਖ ਬਿਧਾਤਾ, ਆਪਣੀ ਆਪ ਕਰਾਈਆ। ਆਪੇ ਪਿਤਾ ਆਪੇ ਮਾਤਾ, ਪੂਤ ਸਪੂਤ ਆਪ ਹੋ ਜਾਈਆ। ਉਤਮ ਰੱਖੇ ਆਪਣੀ ਜ਼ਾਤਾ, ਜ਼ਾਤ ਅਜ਼ਾਤੀ ਭੇਵ ਨਾ ਰਾਈਆ। ਆਪਣੀ ਦੇਵੇ ਧੁਰ ਸੁਗਾਤਾ, ਧੁਰ ਦਰਗਾਹੀ ਵਡ ਵਡਿਆਈਆ। ਬੈਠਾ ਰਹੇ ਇਕ ਇਕਾਂਤਾ, ਏਕਾ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਆਪ ਅਖਵਾਈਆ। ਆਦਿ ਪੁਰਖ ਆਦਿ ਅਵਤਾਰਾ, ਆਦਿ ਆਦਿ ਸਮਾਇਆ। ਆਪ ਆਪਣਾ ਕਰ ਪਿਆਰਾ, ਆਪ ਆਪਣੇ ਅੰਦਰ ਆਸਣ ਲਾਇਆ। ਹਿਤ ਸੁੱਤ ਅਬਿਨਾਸ਼ੀ ਅਚੁੱਤ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰੋ ਨੂਰ ਉਪਾਇਆ। ਜੋਤੀ ਨੂਰ ਹਰਿ ਉਪਾ, ਨੂਰੋ ਨੂਰ ਦਰਸਾਇੰਦਾ। ਆਪ ਆਪਣਾ ਵੇਸ ਵਟਾ, ਨਿਰਾਕਾਰ ਸਾਕਾਰ ਹੋ ਜਾਇੰਦਾ। ਖੇਲੇ ਖੇਲ ਅਗੰਮ ਅਥਾਹ, ਬੇਪਰਵਾਹ ਭੇਵ ਨਾ ਆਇੰਦਾ। ਨੂਰ ਨੁਰਾਨੀ ਇਕ ਖ਼ੁਦਾ, ਆਪ ਆਪਣਾ ਰੰਗ ਰੰਗਾਇੰਦਾ। ਆਪ ਆਪਣੇ ਨਾਲੋਂ ਕਰ ਜੁਦਾ, ਆਪ ਆਪਣਾ ਅੰਗ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਉਂਕਾਰ ਕਰ ਪਸਾਰ, ਨਾਮ ਸਤਿ ਸਤਿ ਜੈਕਾਰ, ਕਰਤਾ ਪੁਰਖ ਪੁਰਖ ਕਰਤਾਰ, ਨਿਰਭੈ ਦਏ ਉਧਾਰ, ਜੂਨੀ ਰਹਿਤ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਇੰਦਾ। ਆਪਣਾ ਬੰਧਨ ਆਪੇ ਪਾ, ਆਪਣਾ ਰੂਪ ਵਟਾਇਆ । ਅਬਿਨਾਸ਼ੀ ਕਰਤਾ ਖੇਲ ਖਿਲਾ, ਖੇਲਣਹਾਰਾ ਦਿਸ ਨਾ ਆਇਆ। ਆਪਣੀ ਜੋਤੀ ਨੂਰ ਟਿਕਾ, ਜੋਤੀ ਨੂਰ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬੰਸ ਚਲਾਇਆ। ਆਪੇ ਭਗਵਨ ਜੋਤੀ ਧਰ, ਆਪਣਾ ਰੂਪ ਵਟਾਇੰਦਾ। ਆਪਣੀ ਕਿਰਪਾ ਆਪੇ ਕਰ, ਆਪੇ ਵੇਖ ਵਖਾਇੰਦਾ। ਆਪੇ ਸੋਹੇ ਆਪਣੇ ਦਰ, ਦਰ ਦਵਾਰਾ ਆਪ ਸੁਹਾਇੰਦਾ। ਆਪਣੀ ਕਰਨੀ ਕਰਤਾ ਰਿਹਾ ਕਰ, ਕਰਨਹਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵੇਸ ਵਟਾਇੰਦਾ। ਨਿਰਗੁਣ ਵੇਸ ਅਪਰ ਅਪਾਰਾ, ਹਰਿ ਸਾਚੇ ਸਚ ਕਰਾਇਆ। ਵਿਸ਼ਨੂੰ ਵੰਸੀ ਹੋ ਤਿਆਰਾ, ਵਿਸ਼ਵ ਰੂਪ ਸਮਾਇਆ। ਆਪ ਆਪਣੀ ਬੰਨ੍ਹੇ ਧਾਰਾ, ਆਪ ਆਪਣਾ ਮਾਰਗ ਲਾਇਆ। ਨਾ ਕੋਈ ਦੂਸਰ ਮੀਤ ਮੁਰਾਰਾ, ਨਾ ਕੋਈ ਸੰਗ ਰਖਾਇਆ। ਨਾ ਕੋਈ ਗੁਰ ਪੀਰ ਅਵਤਾਰਾ, ਇਕ ਅਕੱਲਾ ਖੇਲ ਖਿਲਾਇਆ। ਰਵ ਸਸ ਨਾ ਕੋਏ ਸਤਾਰਾ, ਸੂਰਜ ਚੰਨ ਨਜ਼ਰ ਨਾ ਆਇਆ। ਜੰਗਲ ਜੂਹ ਉਜਾੜ ਨਾ ਕੋਇ ਪਹਾੜਾ, ਡੂੰਘੀ ਕੁੰਦਰ ਨਾ ਕੋਇ ਵਖਾਇਆ। ਤ੍ਰੈਗੁਣ ਨਾ ਤੇਰਾ ਕੋਇ ਉਜਿਆਰਾ, ਤੇਰਾ ਤੱਤ ਨਾ ਕੋਇ ਉਪਾਇਆ। ਪੰਜ ਤੱਤ ਨਾ ਕੋਇ ਸ਼ੰਗਾਰਾ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਨਾ ਕੋਇ ਰਲਾਇਆ। ਮਨ ਮਤ ਬੁਧ ਨਾ ਕੋਇ ਜੈਕਾਰਾ, ਨਾ ਕੋਈ ਨਾਉਂ ਧਰਾਇਆ। ਵੇਦ ਕਤੇਬ ਨਾ ਕੋਇ ਲਿਖਾਰਾ, ਰਸਨਾ ਜੇਹਵਾ ਨਾ ਕੋਇ ਹਿਲਾਇਆ। ਗੁਰ ਪੀਰ ਨਾ ਕੋਇ ਅਵਤਾਰਾ, ਸਾਧ ਸੰਤ ਨਾ ਕੋਇ ਰਖਾਇਆ। ਲੱਖ ਚੁਰਾਸੀ ਨਾ ਕੋਇ ਪਸਾਰਾ, ਜੀਵ ਜੰਤ ਨਾ ਕੋਇ ਧਰਾਇਆ। ਆਦਿ ਜੁਗਾਦੀ ਏਕਉਂਕਾਰਾ, ਏਕਾ ਘਰ ਵਸਾਇਆ। ਆਪ ਆਪਣਾ ਸੁਹਾਏ ਬੰਕ ਦਵਾਰਾ, ਦਰ ਦਰਵਾਜ਼ਾ ਇਕ ਰਖਾਇਆ। ਗ਼ਰੀਬ ਨਿਵਾਜ਼ਾ ਹੋ ਉਜਿਆਰਾ, ਆਪਣਾ ਵਾਜਾ ਆਪ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਵੰਸੀ ਨਾਮ ਧਰਾਇਆ। ਵਿਸ਼ਨੂੰ ਰੂਪ ਹਰਿ ਕਰਤਾਰ, ਆਪਣਾ ਆਪ ਕਰਾਇੰਦਾ। ਆਪ ਆਪਣੇ ਵਿਚੋਂ ਕਰਿਆ ਬਾਹਰ, ਮਾਤ ਪਿਤ ਨਾ ਕੋਇ ਰਖਾਇੰਦਾ। ਭਾਈ ਭੈਣ ਨਾ ਕੋਇ ਪਿਆਰ, ਸਾਕ ਸੈਣ ਨਾ ਕੋਇ ਜਣਾਇੰਦਾ। ਨਾ ਕੋਈ ਨਾਰੀ ਕੰਤ ਭਤਾਰ, ਨਾ ਕੋਈ ਸੇਜ ਹੰਢਾਇੰਦਾ। ਨਾ ਕੋਈ ਕਰੇ ਤਨ ਸ਼ੰਗਾਰ, ਬਸਤਰ ਭੂਸ਼ਨ ਨਾ ਕੋਇ ਸੁਹਾਇੰਦਾ। ਨਾ ਕੋਈ ਨੈਣ ਕੱਜਲ ਧਾਰ, ਬੱਤੀ ਦੰਦ ਨਾ ਕੋਇ ਹਸਾਇੰਦਾ। ਨਾ ਕੋਈ ਪਾਠ ਵੇਦ ਮੰਤਰ ਰਿਹਾ ਉਚਾਰ, ਨਾ ਕੋਈ ਗੀਤ ਸੁਣਾਇੰਦਾ। ਇਕ ਅਕੱਲਾ ਸਿਰਜਣਹਾਰ, ਨੇਤਰ ਨੈਣਾਂ ਨਜ਼ਰੀ ਆਇੰਦਾ। ਵਸਣਹਾਰਾ ਸਚ ਸਚਖੰਡ ਦਵਾਰ, ਥਿਰ ਘਰ ਬੈਠਾ ਸੋਭਾ ਪਾਇੰਦਾ। ਵਿਸ਼ਨੂੰ ਮੇਲਾ ਏਕਾ ਕਾਰ, ਏਕਾ ਕਿਰਤ ਕਮਾਇੰਦਾ। ਤੇਰਾ ਮੇਰਾ ਇਕ ਪਿਆਰ, ਆਦਿ ਆਦਿ ਇਕ ਅਖਵਾਇੰਦਾ। ਤੇਰੇ ਅੰਦਰ ਤੇਰਾ ਦੇਵੇ ਵਾੜ, ਤੇਰੀ ਧਰਮ ਸਾਲ ਸੁਹਾਇੰਦਾ। ਤੇਰਾ ਰੂਪ ਸਚ ਅਖਾੜ, ਸਚ ਦਵਾਰਾ ਆਪ ਬਣਾਇੰਦਾ। ਤੇਰਾ ਰੰਗ ਸਾਚਾ ਲਾੜ, ਧੁਰ ਦਰਗਾਹੀ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਇੰਦਾ। ਖੇਲਣਹਾਰਾ ਹਰਿ ਸਮਰਥ, ਏਕਾ ਏਕ ਅਖਵਾਇਆ। ਵਿਸ਼ਨੂੰ ਦੇਵੇ ਸਾਚੀ ਵੱਥ, ਆਪਣਾ ਨਾਮ ਆਪਣੇ ਵਿਚ ਟਿਕਾਇਆ। ਆਪਣਾ ਕੀਤਾ ਆਪੇ ਵੱਖ, ਆਪ ਆਪਣਾ ਮੇਲ ਮਿਲਾਇਆ। ਆਪਣਾ ਕਰੇ ਆਪ ਸੱਖ, ਆਪੇ ਰਿਹਾ ਤਾਲ ਭਰਾਇਆ। ਆਪਣੀ ਜੋਤੀ ਹੋ ਪਰਤੱਖ, ਆਪਣਾ ਦੀਪਕ ਆਪ ਜਗਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਝੋਲੀ ਪਾਇਆ। ਸਾਚੀ ਵਸਤ ਹਰਿ ਭਗਵਾਨ, ਵਿਸ਼ਨੂੰ ਝੋਲੀ ਪਾਇੰਦਾ। ਦੇਵਣਹਾਰਾ ਆਪਣਾ ਦਾਨ, ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜਗੇ ਇਕ ਮਹਾਨ, ਏਕਾ ਏਕ ਡਗਮਗਾਇੰਦਾ। ਏਕਾ ਇਸ਼ਟ ਇਕ ਧਿਆਨ, ਏਕਾ ਲਿਵ ਰਖਾਇੰਦਾ। ਏਕਾ ਅੰਮ੍ਰਿਤ ਪੀਣ ਖਾਣ, ਤ੍ਰਿਸਨਾ ਭੁੱਖ ਗਵਾਇੰਦਾ। ਏਕਾ ਮੰਦਰ ਇਕ ਮਕਾਨ, ਏਕਾ ਘਰ ਵਖਾਇੰਦਾ। ਏਕਾ ਦੇਵਣਹਾਰਾ ਮਾਣ, ਧੁਰ ਫ਼ਰਮਾਣਾ ਇਕ ਜਣਾਇੰਦਾ। ਏਕਾ ਹੋਏ ਨਿਗਹਬਾਨ, ਏਕਾ ਹੁਕਮ ਸੁਣਾਇੰਦਾ। ਏਕਾ ਹੋਏ ਜਾਣੀ ਜਾਣ, ਜਾਨਣਹਾਰ ਇਕ ਹੋ ਜਾਇੰਦਾ। ਏਕਾ ਏਕ ਕਰੇ ਪਛਾਨ, ਏਕਾ ਦੂਜਾ ਭੌ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਦੇਵੇ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਵਿਸ਼ਨੂੰ ਸਿਖਿਆ ਹਰਿ ਭਗਵੰਤ, ਆਪਣੀ ਆਪ ਸਿਖਾਈਆ। ਆਦਿ ਜੁਗਾਦੀ ਇਕ ਬੇਅੰਤ, ਪਾਰਬ੍ਰਹਮ ਵੱਡੀ ਵਡਿਆਈਆ। ਮੇਰਾ ਰੂਪ ਤੇਰਾ ਮੰਤ, ਤੇਰਾ ਮੇਰਾ ਇਕ ਸਮਾਈਆ। ਮੇਰੀ ਜੋਤ ਜੁਗਾ ਜੁਗੰਤ, ਨੂਰੋ ਨੂਰ ਕਰੇ ਰੁਸ਼ਨਾਈਆ । ਤੂੰ ਨਾਰੀ ਹਉਂ ਸਾਚਾ ਕੰਤ, ਵਿਸ਼ਨੂੰ ਸਾਚਾ ਵੰਸ ਉਪਾਈਆ। ਤੇਰੀ ਚੋਲੀ ਮੇਰਾ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਨਾ ਕੋਈ ਜੀਵ ਨਾ ਜੰਤ, ਨਿਰਗੁਣ ਆਪਣਾ ਵੇਸ ਵਟਾਈਆ। ਨਾ ਕੋਈ ਨਾਰੀ ਨਾ ਕੋਈ ਕੰਤ, ਮਾਤ ਪਿਤ ਨਾ ਕੋਇ ਅਖਵਾਈਆ। ਤੇਰੀ ਬਣਾਏ ਤੇਰਾ ਬਣਤ, ਆਪ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਹਰਿ ਘਰ ਪਾ, ਵਿਸ਼ਨੂੰ ਸੀਸ ਝੁਕਾਇੰਦਾ। ਅਬਿਨਾਸ਼ੀ ਕਰਤਾ ਤੂੰ ਬੇਪਰਵਾਹ, ਤੇਰਾ ਭੇਵ ਕੋਇ ਨਾ ਪਾਇੰਦਾ। ਆਦਿ ਜੁਗਾਦੀ ਇਕ ਮਲਾਹ, ਏਕਾ ਏਕ ਅਖਵਾਇੰਦਾ। ਤੂਹੀ ਪਿਤਾ ਤੂਹੀ ਮਾਂ, ਬਾਲਕ ਸੁੱਤ ਤੂੰ ਉਪਜਾਇੰਦਾ। ਤੂੰ ਹੀ ਪਕੜਣਹਾਰਾ ਬਾਂਹ, ਦੂਸਰ ਓਟ ਨਾ ਕੋਇ ਰਖਾਇੰਦਾ। ਤੂੰ ਹੀ ਕਰੇਂ ਸਚ ਨਿਆਂ, ਸਚ ਦਵਾਰ ਇਕ ਵਖਾਇੰਦਾ। ਤੂੰ ਹੀ ਪਕੜੇਂ ਅੰਤਮ ਬਾਂਹ, ਬਿਨ ਤੇਰੇ ਕੋਇ ਦਿਸ ਨਾ ਆਇੰਦਾ। ਤੂੰ ਹੀ ਦੇਵਣਹਾਰਾ ਠੰਡੀ ਛਾਂ, ਸਿਰ ਹੱਥ ਸਮਰਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਇੰਦਾ। ਪੁਰਖ ਅਬਿਨਾਸ਼ੀ ਆਪੇ ਬੋਲ, ਆਪਣਾ ਹੁਕਮ ਸੁਣਾਇਆ। ਵਿਸ਼ਨੂੰ ਤੇਰਾ ਤੋਲੇ ਤੋਲ, ਸਾਚਾ ਤੋਲਾ ਆਪ ਰਘੁਰਾਇਆ। ਆਦਿ ਜੁਗਾਦਿ ਨਾ ਜਾਏ ਡੋਲ, ਨਾ ਡੋਲੇ ਨਾ ਕਿਸੇ ਡੁਲਾਇਆ। ਤੇਰਾ ਤੇਰੇ ਵਸੇ ਕੋਲ, ਵਿਛੜ ਕਦੇ ਨਾ ਜਾਇਆ। ਮੇਰੀ ਜੋਤ ਤੇਰੀ ਗੋਤ ਤੇਰੇ ਅੰਦਰ ਗਈ ਮੌਲ, ਫਲ ਫੁਲਵਾੜੀ ਵੇਖ ਵਖਾਇਆ । ਤੇਰੇ ਅੰਦਰ ਧਰਿਆ, ਆਪਣਾ ਅੰਮ੍ਰਿਤ ਕੌਲ, ਤੇਰੀ ਨਾਭੀ ਦਏ ਝਿਰਾਇਆ। ਅਬਿਨਾਸ਼ੀ ਕਰਤਾ ਆਪਣੀ ਦੇਵੇ ਆਪੇ ਪੌਹਲ, ਆਪ ਆਪਣਾ ਸਗਨ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਸ਼ਨੂੰ ਲੇਖਾ ਇਕ ਸਮਝਾਇਆ। ਵਿਸ਼ਨੂੰ ਅੰਤਮ ਕਰ ਨਿਮਸਕਾਰ, ਆਪਣਾ ਸੀਸ ਝੁਕਾਇੰਦਾ। ਤੂੰ ਦਾਤਾ ਬੇਐਬ ਪਰਵਰਦਿਗਾਰ, ਤੇਰਾ ਲੇਖਾ ਕੋਇ ਨਾ ਆਇੰਦਾ। ਕਵਣ ਰੂਪ ਵਰਤੇ ਵਿਚ ਸੰਸਾਰ, ਕਵਣ ਰੰਗ ਰੰਗਾਇੰਦਾ। ਸ਼ਬਦ ਸੁਨੇਹੜਾ ਇਕ ਨਿਰੰਕਾਰ, ਆਪਣਾ ਆਪ ਘਲਾਇੰਦਾ। ਤੇਰੇ ਅੰਦਰੋਂ ਆਏ ਬਾਹਰ, ਨਾਭੀ ਮੁਖ ਖੁਲ੍ਹਾਇੰਦਾ। ਕਵਲ ਕਵਲਾ ਕਰ ਤਿਆਰ, ਤੇਰਾ ਬੀਜ ਵਖਾਇੰਦਾ। ਤੇਰਾ ਫੁਲ ਖਿੜੇ ਗੁਲਜ਼ਾਰ, ਏਕਾ ਮੁਖ ਸਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਸ਼ਨੂੰ ਦੇਵੇ ਸਾਚਾ ਵਰ, ਏਕਾ ਮਤ ਸਮਝਾਇੰਦਾ। ਹਰਿ ਹਰਿ ਦੇਵੇ ਸਾਚੀ ਮਤ, ਵਿਸ਼ਨੂੰ ਹਰਿ ਸਮਝਾਈਆ। ਤੇਰੀ ਨਾਭੀ ਕਮਲਾਪਤ, ਕਵਲ ਫੁਲ ਸੁਹਾਈਆ। ਆਪਣਾ ਰੂਪ ਕਰੇ ਉਤਪਤ, ਪਾਰਬ੍ਰਹਮ ਵੱਡੀ ਵਡਿਆਈਆ। ਆਪਣਾ ਬੀਜ ਬੀਜੇ ਆਪਣੀ ਰੁੱਤ, ਰਕਤ ਬੂੰਦ ਨਾ ਕੋਇ ਵਖਾਈਆ। ਨਾ ਕੋਈ ਮੇਲਾ ਦਿਸੇ ਤੱਤ, ਤੱਤਵ ਤੱਤ ਨਾ ਕੋਇ ਜਣਾਈਆ। ਸਰਬ ਕਲ ਆਪੇ ਸਮਰਥ, ਆਪ ਆਪਣੀ ਰਚਨ ਰਚਾਈਆ। ਆਪੇ ਦੇਵੇ ਸਾਚੀ ਵੱਥ, ਆਪ ਆਪਣਾ ਖੇਲ ਖਿਲਾਈਆ। ਬ੍ਰਹਮ ਰੂਪ ਹੋਏ ਪਰਗਟ, ਹਰਿ ਸਾਚੇ ਵਡ ਵਡਿਆਈਆ। ਚਾਰੇ ਮੁਖ ਆਪਣੇ ਕੱਟ, ਆਪਣਾ ਵਖਾਈਆ। ਸ਼ਬਦ ਨਗਾਰਾ ਲਾਏ ਸੱਟ, ਤਾਲ ਤਲਵਾੜਾ ਇਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਬ੍ਰਹਮ ਵੱਡੀ ਵਡਿਆਈਆ। ਬ੍ਰਹਮ ਬ੍ਰਹਮ ਪਾਰਬ੍ਰਹਮ, ਆਪਣਾ ਰੂਪ ਵਟਾਇਆ। ਨਾ ਮਰੇ ਨਾ ਪਏ ਜੰਮ, ਆਵਣ ਜਾਵਣ ਖੇਲ ਰਚਾਇਆ। ਪਵਣ ਸਵਾਸੀ ਨਾ ਕੋਇ ਦਮ, ਨਾ ਕੋਈ ਰੋ ਰੋ ਨੀਰ ਵਹਾਇਆ। ਆਦਿ ਜੁਗਾਦੀ ਜਾਣੇ ਆਪਣਾ ਕੰਮ, ਆਪ ਆਪਣੀ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾਇਆ। ਵਿਸ਼ਨੂੰ ਮੇਲਾ ਪਾਰਬ੍ਰਹਮ, ਪਾਰਬ੍ਰਹਮ ਵੇਖ ਵਖਾਇੰਦਾ। ਘਰ ਸਾਚੇ ਸੁੱਤ ਗਿਆ ਜੰਮ, ਬ੍ਰਹਮਾ ਨਾਉਂ ਰਖਾਇੰਦਾ। ਬ੍ਰਹਮਾ ਦਿਤਾ ਏਕਾ ਤਮ, ਇਕ ਧਿਆਨ ਲਗਾਇੰਦਾ। ਆਪੇ ਘੜੇ ਆਪੇ ਲਏ ਭੰਨ, ਸ਼ਿਵ ਸ਼ੰਕਰ ਵੇਖ ਵਖਾਇੰਦਾ। ਅੰਧ ਅੰਧੇਰ ਚਾੜ੍ਹੇ ਚੰਨ, ਆਕਾਸ਼ ਪਰਕਾਸ਼ ਵਖਾਇੰਦਾ। ਤ੍ਰੈ ਤ੍ਰੈ ਨਾਤਾ ਆਪੇ ਬੰਨ, ਤ੍ਰੈ ਤ੍ਰੈ ਧੀਰ ਧਰਾਇੰਦਾ। ਵਸਣਹਾਰਾ ਬਿਨ ਛੱਪਰੀ ਛੰਨ, ਸਚ ਸਿੰਘਾਸਣ ਡੇਰਾ ਲਾਇੰਦਾ। ਸੇਵਕ ਸੇਵਾ ਲਾਏ ਰਵ ਸਸ ਸੂਰਜ ਚੰਨ, ਆਪ ਆਪਣੀ ਕਿਰਤ ਕਮਾਇੰਦਾ। ਵਿਸ਼ਨੂੰ ਤੇਰਾ ਰੂਪ ਤੇਰਾ ਤਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਆਦਿ ਇਕ ਸੁਭਾਇੰਦਾ। ਆਦਿਨ ਅੰਤਾ ਹਰਿ ਭਗਵਾਨਾ, ਹਰੀ ਹਰਿ ਰੂਪ ਵਟਾਇਆ। ਸ਼ਬਦ ਸ਼ਬਦੀ ਬੰਨੇ ਗਾਨਾ, ਸਾਚਾ ਸਗਣ ਮਨਾਇਆ। ਨਿਰਗੁਣ ਵੇਖੇ ਮਾਰ ਧਿਆਨਾ, ਪੰਜ ਤੱਤ ਨਾ ਕੋਇ ਵਸਾਇਆ। ਥਿਰ ਘਰ ਵਸਿਆ ਇਕ ਮਕਾਨਾ, ਸਚਖੰਡ ਦਵਾਰਾ ਇਕ ਜਣਾਇਆ। ਆਪੇ ਜੋਧਾ ਮਰਦ ਮਰਦਾਨਾ, ਨਾ ਮਰੇ ਨਾ ਜਾਇਆ। ਆਪੇ ਵਰਤੇ ਆਪਣਾ ਭਾਣਾ, ਆਪਣੇ ਭਾਣੇ ਆਪ ਰਖਾਇਆ। ਆਪੇ ਦਾਤਾ ਗੁਣ ਨਿਧਾਨਾ, ਦੀਨਾਂ ਬੰਧਪ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਦੇਵੇ ਵਰ, ਲੇਖਾ ਲੇਖ ਨਾ ਕੋਇ ਲਿਖਾਇਆ। ਦੇਵਣਹਾਰਾ ਆਦਿ ਵਰ, ਬ੍ਰਹਿਮਾਦ ਵੱਜੀ ਵਧਾਈਆ। ਵਿਸ਼ਨੂੰ ਮੇਲਾ ਨਾਰੀ ਨਰ, ਨਰ ਨਰਾਇਣ ਵੇਖ ਵਖਾਈਆ। ਆਪਣੀ ਕਾਰੀ ਆਪੇ ਕਰ, ਕਰਨੀ ਕਰਤਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਇਕ ਅਖਵਾਈਆ। ਆਦਿ ਹਰਿ ਆਦਿ ਨਰ, ਆਦਿ ਗੁਰ ਅਵਤਾਰਿਆ। ਆਦਿ ਭੰਡਾਰਾ ਸ਼ਬਦ ਜੈਕਾਰਾ ਇਕ ਦਵਾਰਾ ਦੇਵੇ ਭਰ, ਆਦਿ ਆਦਿ ਆਪ ਵਰਤਾ ਰਿਹਾ। ਆਦਿ ਪਸਾਰਾ ਹਰਿ ਨਿਰੰਕਾਰਾ ਜੋਤ ਉਜਿਆਰਾ, ਨਿਰਗੁਣ ਆਪ ਕਰਾ ਰਿਹਾ। ਆਦਿ ਪਿਆਰਾ ਵਿਸ਼ਨੂੰ ਦੁਲਾਰਾ, ਬ੍ਰਹਮਾ ਸਤਿ ਪਿਆਰਾ, ਸ਼ੰਕਰ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅਨਾਦਿ ਏਕਾ ਏਕ ਦਰਸਾ ਰਿਹਾ। ਆਦਿ ਜਣਾਇਆ ਆਦਿ ਜਣਾਈ, ਆਦਿ ਪੁਰਖ ਆਦੇਸਿਆ। ਆਦਿ ਸਗਨ ਆਦਿ ਕੁੜਮਾਈ, ਆਦਿ ਮੇਲਾ ਵਿਸ਼ਨ ਮਹੇਸ਼ਿਆ। ਆਦਿ ਘਰ ਵੱਜੀ ਵਧਾਈ, ਆਦਿ ਨਿਰੰਜਣ ਆਪੇ ਵੇਖਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਲੇਖਿਆ। ਵਿਸ਼ਨੂੰ ਵੰਸੀ ਹਰਿ ਉਪਾ, ਆਪਣਾ ਬਿਰਧ ਜਣਾਇਆ। ਚਾਰ ਚਾਰ ਤੇਰੇ ਅੰਗ ਰਲਾ, ਤੇਰਾ ਸੰਗ ਰਖਾਇਆ। ਬ੍ਰਹਮ ਬ੍ਰਹਮ ਬ੍ਰਹਮ ਧਰਾ, ਤ੍ਰੈਗੁਣ ਝੋਲੀ ਪਾਇਆ। ਰਜੋ ਸਤੋ ਤਮੋ ਮੇਲ ਮਿਲਾ, ਸਤਿ ਸਰੂਪ ਵਟਾਇਆ। ਪੰਚਮ ਜੋੜਾ ਦਏ ਜੁੜਾ, ਜੋਗ ਜੁਗਤ ਆਪਣੇ ਹੱਥ ਰਖਾਇਆ। ਸ਼ਬਦੀ ਘੋੜਾ ਦਏ ਦੌੜਾ, ਨਿਰਗੁਣ ਸਰਗੁਣ ਵਿਚ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਬਣਤ ਬਣਾਇਆ। ਲੱਖ ਚੁਰਾਸੀ ਮਾਤ ਰੱਖ, ਦੇਵੇ ਵਡ ਵਡਿਆਈਆ। ਚਾਰੇ ਵੇਦਾਂ ਕਰ ਪਰਤੱਖ, ਚਾਰੇ ਜੁਗ ਕਰੇ ਕੁੜਮਾਈਆ। ਭੇਵ ਨਾ ਪਾਏ ਅਲੱਖਣਾ ਅਲੱਖ, ਅਲਖ ਨਿਰੰਜਣ ਵਡ ਵਡਿਆਈਆ। ਆਪੇ ਭਾਂਡੇ ਭਰੇ ਆਪੇ ਕਰੇ ਸੱਖ, ਸਾਖਿਆਤ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਿਰਪਾ ਆਪੇ ਕਰ, ਆਪੇ ਰਚਨ ਰਚਾਈਆ। ਵਿਸ਼ਨੂੰ ਵੰਸ ਸੁਣ ਸ਼ਬਦ ਅਨਾਦੀ, ਏਕ ਬਚਨ ਅਲਾਇਆ। ਤੇਰਾ ਖੇਲ ਆਦਿ ਜੁਗਾਦੀ, ਤੂੰ ਕਰਤਾ ਕਰਨ ਆਇਆ, ਧੁਰ ਦੀ ਬਾਣ ਧੁਰ ਦੀ ਵਾਦੀ, ਨਾ ਕੋਈ ਮੇਟੇ ਮੇਟ ਮਿਟਾਇਆ। ਤੂੰ ਹੀ ਰੱਖਣਹਾਰਾ ਲਾਜੀ, ਤੇਰਾ ਤੇਰੀ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਆਪਣਾ ਕੌਲ ਆਪੇ ਰਿਹਾ ਕਰਾਇਆ। ਵਿਸ਼ਨੂੰ ਕੌਲ ਕੌਲ ਹਰਿ ਹਰਿ ਕਰਿਆ, ਆਪਣਾ ਬਚਨ ਸੁਣਾਈਆ। ਤੇਰਾ ਤੇਰਾ ਲਏ ਵਰਿਆ, ਤੇਰੀ ਵਡ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਚੁੱਕੇ ਡਰਿਆ, ਕਲਜੁਗ ਵੇਖੇ ਬੇਪਰਵਾਹੀਆ। ਰਾਮਾ ਕ੍ਰਿਸ਼ਨਾ ਘਾੜਨ ਘੜਿਆ, ਪੰਜ ਤੱਤ ਡੇਰਾ ਲਾਈਆ। ਪੰਜ ਤੱਤ ਵਿਕਾਰਾ ਆਪੇ ਲੜਿਆ, ਸੰਤਾਂ ਭਗਤਾਂ ਲਏ ਜਣਾਈਆ। ਗੁਰਮੁਖ ਸਾਜਣ ਸਾਚੇ ਫੜਿਆ, ਜਿਸ ਜਨ ਅੰਤਰ ਬਿਰਹੋਂ ਲਾਈਆ। ਮਹੱਲ ਅਟੱਲ ਉਚੇ ਆਪੇ ਚੜ੍ਹਿਆ, ਬੈਠਾ ਡੇਰਾ ਲਾਈਆ। ਨਾ ਕੋਈ ਸੀਸ ਨਾ ਕੋਈ ਧੜਿਆ, ਨਾ ਕੋਇ ਅਕਾਰ ਜਣਾਈਆ। ਆਦਿ ਜੁਗਾਦਿ ਕਦੇ ਨਾ ਸੜਿਆ, ਨਾ ਮਰੇ ਨਾ ਜਾਈਆ। ਲੱਖ ਚੁਰਾਸੀ ਅੰਦਰ ਵੜਿਆ, ਘਟ ਘਟ ਬੈਠਾ ਅਲੱਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲਹਿਣਾ ਆਪਣੇ ਹੱਥ ਰਖਾਈਆ। ਸਤਿਜੁਗ ਉਤਰੇ ਪਾਰ ਕਿਨਾਰਾ, ਹਰਿ ਸਾਚਾ ਆਪ ਕਰਾਇੰਦਾ। ਧਰਨੀ ਧਵਲ ਦਏ ਸਹਾਰਾ, ਸਾਚਾ ਮਾਰਗ ਲਾਇੰਦਾ। ਤ੍ਰੇਤਾ ਤੇਰਾ ਰੂਪ ਅਪਾਰਾ, ਰਾਮ ਰਾਮ ਰੂਪ ਹੋ ਜਾਇੰਦਾ। ਤੋੜਨਹਾਰਾ ਗੜ੍ਹ ਹੰਕਾਰਾ, ਗੜ੍ਹ ਹੰਕਾਰੀ ਆਪ ਮਿਟਾਇੰਦਾ। ਭਗਤ ਭਗਵੰਤ ਇਕ ਪਿਆਰਾ, ਏਕਾ ਮਾਰਗ ਲਾਇੰਦਾ। ਏਕਾ ਸ਼ਬਦ ਇਕ ਜੈਕਾਰਾ, ਏਕਾ ਦਰ ਸੁਹਾਇੰਦਾ। ਜੁਗਾ ਜੁਗੰਤਰ ਖੇਲ ਅਪਾਰਾ, ਜੁਗ ਜੁਗ ਕਾਰ ਕਮਾਇੰਦਾ। ਵੇਦ ਵਿਆਸਾ ਸੇਵਾਦਾਰਾ, ਪ੍ਰਾਣੀ ਪ੍ਰਾਣ ਜਣਾਇੰਦਾ। ਇਕ ਅਠਾਰਾਂ ਕਰ ਪਿਆਰਾ, ਚਾਰ ਲੱਖ ਹਜ਼ਾਰ ਸਤਾਰਾਂ, ਬਾਰਾ ਅਕਸ਼ਰ ਕਰ ਕਰ ਵੱਖ ਇਕ ਸਲੋਕ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਜੁਗ ਆਪਣਾ ਨਾਮ ਧਰਾ, ਆਪਣੀ ਕਲ ਵਰਤਾਈਆ। ਕਾਹਨਾ ਕ੍ਰਿਸ਼ਨਾ ਰੂਪ ਵਟਾ, ਨਾਮ ਬੰਸਰੀ ਇਕ ਵਜਾਈਆ। ਮੋਰ ਮੁਕਟ ਸੀਸ ਟਿਕਾ, ਸਾਚੀ ਸਖੀਆਂ ਮੰਗਲ ਗਾਈਆ। ਗ਼ਰੀਬ ਨਿਮਾਣੇ ਗਲੇ ਲਗਾ, ਦੂਤੀ ਦੁਸ਼ਟ ਮੁਕਾਈਆ। ਰਥ ਰਥਵਾਹੀ ਰਥ ਚਲਾ, ਦੁਆਪਰ ਬੇੜਾ ਬੰਨ੍ਹੇ ਲਾਈਆ। ਕਲਜੁਗ ਕੂੜੇ ਚੜ੍ਹਿਆ ਚਾ, ਲੋਕਮਾਤ ਕਰੇ ਰੁਸ਼ਨਾਈਆ। ਕੂੜਾ ਡੰਕ ਦਏ ਵਜਾ, ਸੁਣੇ ਸਰਬ ਲੋਕਾਈਆ। ਰਾਜ ਰਾਜਾਨਾਂ ਦਏ ਭੁੱਲਾ, ਮਾਇਆ ਮਮਤਾ ਮੋਹ ਵਧਾਈਆ। ਕਾਮ ਕਰੋਧ ਸੰਗ ਰਲਾ, ਹਉਮੇ ਹੰਗਤਾ ਕਰੀ ਕੁੜਮਾਈਆ। ਜੂਠ ਝੂਠ ਲਈ ਪਰਣਾ, ਦੂਈ ਦਵੈਤੀ ਨਾਰੀ ਆਪ ਪਰਨਾਈਆ। ਗੁਰਮਤ ਕੁਆਰੀ ਕੰਨਿਆ ਮਾਰੇ ਧਾ, ਮਿਲੇ ਮੇਲ ਨਾ ਸਾਚੇ ਮਾਹੀਆ। ਪੁਰਖ ਅਬਿਨਾਸ਼ੀ ਬੇਪਰਵਾਹ, ਆਪ ਆਪਣੀ ਖੇਲ ਖਿਲਾਈਆ। ਲੱਖ ਚੁਰਾਸੀ ਆਪ ਉਪਾ, ਆਪੇ ਵੇਖ ਵਖਾਈਆ। ਆਪ ਆਪਣਾ ਮੰਤਰ ਨਾਮ ਦ੍ਰਿੜਾ, ਇਸ਼ਟ ਦੇਵ ਆਪ ਅਖਵਾਈਆ। ਵਰਨ ਗੋਤ ਆਪ ਜਣਾ, ਨਿਰਗੁਣ ਜੋਤ ਨੂਰ ਰੁਸ਼ਨਾਈਆ । ਵਾਸਨਾ ਖੋਟੀ ਆਪ ਭਰਾ, ਮਨਮਤ ਕਰੇ ਹਲਕਾਈਆ। ਤਨ ਲੰਗੋਟੀ ਧੀਰਜ ਜਤ ਦਏ ਤੁੜਾ, ਕੋਟੀ ਕੋਟ ਰਿਹਾ ਫਿਰਾਈਆ। ਬੋਟੀ ਬੋਟੀ ਦਏ ਤੁੜਾ, ਪੰਜ ਤੱਤ ਨਾ ਕੋਇ ਸਹਾਈਆ। ਸਾਚੀ ਚੋਟੀ ਨਾ ਦੇਵੇ ਕੋਈ ਚੜ੍ਹਾ, ਬਿਨ ਹਰਿ ਨਾਮੇ ਨਾ ਕੋਇ ਥਾਈਂਆ। ਬੇਐਬ ਖ਼ੁਦਾਈ ਆਪ ਖ਼ੁਦਾ, ਖ਼ਾਲਕ ਖ਼ਲਕ ਵਿਚ ਸਮਾਈਆ। ਆਪਣਾ ਨਾਅਰਾ ਆਪੇ ਲਾ, ਹੱਕ ਹਕੀਕਤ ਵੇਖ ਵਖਾਈਆ। ਲਾਸ਼ਰੀਕ ਸਗਨ ਮਨਾ, ਸਾਚੀ ਸਿਖਿਆ ਆਪਣੀ ਆਪ ਜਣਾਈਆ। ਚੌਦਾਂ ਲੋਕਾਂ ਫੇਰਾ ਪਾ, ਚੌਦਾਂ ਤਬਕ ਸੁਹਾਈਆ। ਲੋਕਮਾਤ ਡੇਰਾ ਲਾ, ਈਸਾ ਮੂਸਾ ਕਰੇ ਕੁੜਮਾਈਆ। ਉਚ ਮੁਨਾਰੇ ਮਰਦੰਗ ਦਏ ਵਜਾ, ਸਚ ਮਹਿਰਾਬੀ ਬਾਂਗ ਸੁਣਾਈਆ। ਏਕਾ ਨਾਅਰਾ ਦਏ ਲਾ, ਲਾਸ਼ਰੀਕ ਵੱਡੀ ਵਡਿਆਈਆ। ਮੁਕਾਮੇ ਹੱਕ ਰਿਹਾ ਸੁਹਾ, ਸਾਚੀ ਸਦਾ ਇਕ ਅਲਾਈਆ। ਐਨਲਹੱਕ ਮੇਲ ਮਿਲਾ, ਸਾਚੀ ਸ਼ਰਅ ਸ਼ਰੀਅਤ ਵਿਚ ਟਿਕਾਈਆ। ਕਾਇਆ ਕਾਅਬਾ ਆਪ ਜਣਾ, ਦੋ ਦੋ ਆਬਾ ਮੇਲ ਮਿਲਾਈਆ। ਹੱਕ ਜਨਾਬਾ ਡੇਰਾ ਲਾ, ਬੈਠਾ ਬੇਪਰਵਾਹੀਆ। ਨੂਰ ਅਲਾਹੀ ਨਾਮ ਧਰਾ, ਆਪਣਾ ਰੂਪ ਵਟਾਈਆ। ਅੱਲਾ ਰਾਣੀ ਸੰਗ ਰਲਾ, ਲੋਕਮਾਤ ਕਰੇ ਰੁਸ਼ਨਾਈਆ। ਵਿਸ਼ਨ ਚੜ੍ਹਿਆ ਸਾਚਾ ਚਾ, ਘਰ ਸਾਚੇ ਸਗਨ ਮਨਾਈਆ। ਮੇਰਾ ਕੰਤ ਨਾ ਦੂਸਰ ਸਕੇ ਹੰਢਾ, ਨਾ ਸਾਚੀ ਸੇਜ ਹੰਢਾਈਆ। ਕਲਜੁਗ ਤੇਰਾ ਨਾਤਾ ਅੱਲਾ ਰਾਣੀ ਰਹੀ ਜੁੜਾ, ਘਰ ਸਦ ਮੰਗਣ ਆਵੇ ਕਰ ਕਰ ਧਾਈਆ। ਅਬਿਨਾਸ਼ੀ ਕਰਤਾ ਆਪਣਾ ਪੱਲੂ ਨਾ ਰਿਹਾ ਫੜਾ, ਅਛਲ ਅਛਲ ਵੱਡੀ ਵਡਿਆਈਆ। ਦੇ ਦੇ ਲਾਰਾ ਹਰਿ ਨਿਰੰਕਾਰਾ ਲੋਕਮਾਤ ਲਿਆਇਆ ਵਿਆਹ, ਜਗਤ ਸਿੰਘਾਸਣ ਦਏ ਵਖਾਈਆ। ਮੁਹੰਮਦ ਅੱਧ ਵਿਚ ਬੈਠਾ ਤੱਕੇ ਰਾਹ, ਚਾਰ ਯਾਰੀ ਮਤਾ ਪਕਾਈਆ। ਦੋਹਾਂ ਨਾਤਾ ਜਗਤ ਜਹਾਂ, ਦੋ ਜਹਾਨਾਂ ਨਾ ਪਾਰ ਕਰਾਈਆ। ਕਲਜੁਗ ਪਕੜੀ ਤੇਰੀ ਬਾਂਹ, ਤੇਰਾ ਸੰਗ ਨਿਭਾਈਆ। ਵਿਸ਼ਨੂੰ ਕੰਤ ਹਰਿ ਭਗਵੰਤ ਅੰਤਮ ਕਰੇ ਆਪ ਨਿਆਂ, ਖੇਲੇ ਖੇਲ ਬੇਪਰਵਾਹੀਆ। ਚੌਦਾਂ ਤਬਕਾਂ ਚੌਦਾਂ ਸਦੀਆਂ ਵੰਡ ਵੰਡਾ, ਚੌਦਾਂ ਚੌਦਾਂ ਕਰੇ ਰੁਸ਼ਨਾਈਆ। ਨਬੀ ਰਸੂਲ ਪੀਰ ਪੈਗ਼ੰਬਰ ਔਲੀਆ ਆਪ ਅਖਵਾ, ਮੁੱਲਾਂ ਸ਼ੇਖ਼ ਮੁਸਾਇਕ ਆਪ ਹੋ ਜਾਈਆ। ਕਲਮਾ ਅਮਾਮ ਕਾਇਨਾਤ ਆਪ ਪੜ੍ਹਾ, ਸਾਚਾ ਸਜਦਾ ਇਕ ਵਖਾਈਆ। ਆਪਣਾ ਵੁਜ਼ੂ ਆਪੇ ਦਏ ਕਰਾ, ਆਪਣਾ ਲਿੰਗ ਆਪੇ ਦਏ ਕਟਾ, ਸ਼ਿਵ ਸ਼ੰਕਰ ਕਾਲਖ ਟਿੱਕਾ ਲਾਈਆ। ਜਨਕ ਸਪੁਤਰੀ ਸੀਤਾ ਸੁਰਤੀ ਆਪੇ ਲਏ ਪਰਨਾ, ਹਰਿ ਦਾਤਾ ਬੇਪਰਵਾਹੀਆ। ਦਰ ਘਰ ਸਾਚੇ ਸਗਨ ਮਨਾ, ਸਚ ਸਿੰਘਾਸਣ ਇਕ ਸੁਹਾਈਆ। ਆਦਿ ਨਿਰੰਜਣ ਪੁਰਖ ਅਬਿਨਾਸ਼ੀ ਆਪਣਾ ਖੇਲ ਆਪ ਖਿਲਾ, ਆਪ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਵੇਖੇ ਦਰ, ਦਰ ਦਰ ਫੇਰਾ ਪਾਈਆ। ਅੱਲਾ ਰਾਣੀ ਕਰ ਪਿਆਰ, ਹਰਿ ਸਾਚੇ ਰੰਗ ਚੜ੍ਹਾਇਆ। ਖੇਲੇ ਖੇਲ ਆਪ ਨਿਰੰਕਾਰ, ਆਦਿ ਜੁਗਾਦੀ ਵੇਸ ਵਟਾਇਆ। ਵਰਤੇ ਵਰਤਾਵੇ ਵਿਚ ਸੰਸਾਰ, ਦਿਸ ਕਿਸੇ ਨਾ ਆਇਆ। ਆਪੇ ਜਾਣੇ ਆਰ ਪਾਰ ਕਿਨਾਰ, ਮੰਝਧਾਰ ਆਪ ਰੁੜ੍ਹਾਇਆ। ਸੰਗ ਮੁਹੰਮਦ ਚਾਰ ਯਾਰ, ਏਕਾ ਸੰਗ ਰਖਾਇਆ। ਚਾਰੋਂ ਕੁੰਟ ਹਾਹਾਕਾਰ, ਜੀਵ ਜੰਤ ਰਹੇ ਕੁਰਲਾਇਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਆਪ ਆਪਣੀ ਬਣਤ ਬਣਾਇਆ। ਨਿਰਗੁਣ ਜੋਤੀ ਕਰ ਉਜਿਆਰ, ਨਾਨਕ ਵਿਚ ਵਸਾਇਆ। ਪੰਚਮ ਤੱਤ ਤੱਤ ਕਰ ਪਿਆਰ, ਤੱਤੋ ਤੱਤ ਸਮਾਇਆ। ਕੰਤ ਭਤਾਰੀ ਏਕਾ ਨਾਰ, ਏਕਾ ਸੇਜ ਹੰਢਾਇਆ। ਸ਼ਬਦ ਸੁਨੇਹੜਾ ਮੀਤ ਮੁਰਾਰ, ਪੁਰਖ ਅਗੰਮਾ ਆਪ ਘਲਾਇਆ। ਇਕ ਸੁਹਾਏ ਦਰ ਦਵਾਰ, ਬੰਕ ਦਵਾਰੀ ਨਾਉਂ ਰਖਾਇਆ। ਨਿਰਗੁਣ ਸਰਗੁਣ ਇਕ ਪਿਆਰ, ਸਰਗੁਣ ਨਿਰਗੁਣ ਵਿਚ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਲੇਖਾ ਸ੍ਰਿਸ਼ਟ ਸਬਾਈ ਭਰਮ ਭੁਲੇਖਾ ਭਰਮ ਗੜ੍ਹ ਨਾ ਕੋਇ ਤੁੜਾਇਆ। ਨਾਨਕ ਸ਼ਬਦ ਹਰਿ ਜਣਾਈ, ਨਿਰਗੁਣ ਨੂਰ ਨੁਰਾਨਿਆ। ਸਚਖੰਡ ਮੇਲਾ ਸਹਿਜ ਸੁਭਾਈ, ਮਿਲੇ ਮੇਲ ਸ੍ਰੀ ਭਗਵਾਨਿਆ । ਦਰ ਘਰ ਆਇਆ ਚਾਈਂ ਚਾਈਂ, ਪਾਇਆ ਪੁਰਖ ਸੁਲਤਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਦਰ ਦਰਬਾਨਿਆ। ਆਇਆ ਦਰ ਨਾਨਕ ਗੁਰ, ਗੁਰ ਕਰਤੇ ਖੇਲ ਰਚਾਇਆ। ਮਿਲਿਆ ਮੇਲ ਲਿਖਿਆ ਧੁਰ, ਧੁਰਦਰਗਾਹੀ ਵੇਖ ਵਖਾਇਆ। ਹਰਿ ਚਰਨ ਪ੍ਰੀਤੀ ਗਈ ਜੁੜ, ਨਾ ਕੋਈ ਤੋੜ ਤੁੜਾਇਆ। ਵਰ ਪਾਇਆ ਜੇਹਾ ਲੋੜ, ਘਰ ਮੰਦਰ ਅੰਦਰ ਇਕ ਸੁਹਾਇਆ। ਪੁਰਖ ਅਬਿਨਾਸ਼ੀ ਸਤਿਗੁਰ ਪੂਰਾ ਗਿਆ ਬੌਹੜ, ਸੱਚਾ ਸਤਿਗੁਰ ਆਪ ਹੋ ਜਾਇਆ। ਦੋ ਜਹਾਨਾਂ ਲਾਏ ਏਕਾ ਪੌੜ, ਏਕ ਗੜ੍ਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਏਕਾ ਸ਼ਬਦ ਸੁਣਾਇਆ। ਸਾਚਾ ਸ਼ਬਦ ਨਾਮ ਸਤਿ, ਹਰਿ ਨਾਨਕ ਝੋਲੀ ਪਾਇਆ। ਪਾਰਬ੍ਰਹਮ ਬ੍ਰਹਮ ਏਕਾ ਮਤ, ਏਕਾ ਪਤਿ ਰਖਾਇਆ। ਏਕਾ ਬੀਜ ਏਕਾ ਵਤ, ਏਕਾ ਹਲ ਚਲਾਇਆ। ਏਕਾ ਧੀਰਜ ਏਕਾ ਸਤਿ, ਏਕਾ ਹਠ ਰਖਾਇਆ। ਏਕਾ ਚਰਨ ਕਮਲ ਬੰਧੇ ਨਤ, ਨਾਤਾ ਬਿਧਾਤਾ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਬਾਤੀ ਨਿਰਗੁਣ ਦੀਵਾ ਨਿਰਗੁਣ ਮੇਲਾ ਕਮਲਾਪਤਿ, ਨਿਰਗੁਣ ਉਚਾ ਨਿਰਗੁਣ ਨੀਵਾਂ ਨਿਰਗੁਣ ਵਸਿਆ ਸਾਢੇ ਤਿੰਨ ਹੱਥ ਸੀਵਾਂ ਨਿਰਗੁਣ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਮੇਲਾ ਸਾਚੇ ਘਰ, ਘਰ ਸਾਚੇ ਮੇਲ ਮਿਲਾਇਆ। ਜੋਤ ਅਕਾਲੀ ਸ਼ਬਦ ਭੰਡਾਰਨ, ਸਚ ਭੰਡਾਰ ਵਰਤਾਇਆ। ਨਾਨਕ ਮੇਲਾ ਇਕ ਦਵਾਰਨ, ਥਿਰ ਘਰ ਸਾਚਾ ਇਕ ਰਖਾਇਆ। ਮਿਲਿਆ ਮੇਲ ਪੁਰਖ ਕਰਤਾਰਨ, ਏਕਾ ਮੰਗਲ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਰੂਪ ਦਰਸਾਇਆ। ਸਾਚਾ ਰੂਪ ਅਬਿਨਾਸ਼ੀ ਕਰਤਾ, ਆਪਣਾ ਆਪ ਦਰਸਾਇੰਦਾ। ਨਾਨਕ ਸਤਿਗੁਰ ਆਪੇ  ਧਰਦਾ, ਆਪ ਆਪਣਾ ਮੇਲ ਮਿਲਾਇੰਦਾ। ਆਪਣੀ ਕਰਨੀ ਆਪੇ ਕਰਦਾ, ਨਾ ਕੋਈ ਦੂਸਰ ਸੰਗ ਵਖਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਲੱਖ ਚੁਰਾਸੀ ਕੋਲੋਂ ਕਿਸੇ ਨਾ ਡਰਦਾ, ਨਾ ਕੋਈ ਭੈ ਰਖਾਇੰਦਾ। ਪਾਰਬ੍ਰਹਮ ਪ੍ਰਭ ਸਾਚਾ ਪੜਦਾ, ਆਪਣਾ ਆਪ ਉਠਾਇੰਦਾ। ਨਾਨਕ ਗੁਰ ਹਰਿ ਹਰਿ ਮੰਦਰ ਆਪੇ ਵੜਦਾ, ਆਪੇ ਬਾਹਰ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਆਪ ਅਖਵਾਇੰਦਾ। ਸਤਿਗੁਰ ਨਾਨਕ ਦਰ ਘਰ ਪਾ, ਲੋਕਮਾਤ ਕਰੇ ਧਾਈਆ। ਅੱਗੇ ਵਿਸ਼ਨੂੰ ਬੈਠਾ ਰਾਹ ਰਿਹਾ ਤਕਾ, ਨੇਤਰ ਨੈਣ ਉਠਾਈਆ। ਗੁਰ ਨਾਨਕ ਵੇਖਿਆ ਇਕ ਮਲਾਹ, ਲੋਕਮਾਤ ਬੇੜਾ ਬੰਨੇ ਲਾਈਆ। ਪੁੱਛਣ ਲੱਗਾ ਸਚ ਸਲਾਹ, ਕਵਣ ਪਿਤਾ ਕਵਣ ਮਾਈਆ। ਗੁਰ ਨਾਨਕ ਬੋਲ ਰਿਹਾ ਜਣਾ, ਅਕਾਲ ਪੁਰਖ ਏਕਾ ਪਿਤਾ ਏਕਾ ਮਾਂ, ਭੈਣ ਭਾਈ ਸਾਕ ਸੈਣ ਇਕ ਅਖਵਾਈਆ। ਏਕਉਂਕਾਰਾ ਹਰਿ ਨਿਰੰਕਾਰਾ ਫੜਨਹਾਰਾ ਸਾਚੀ ਬਾਂਹ, ਸਚ ਸੁਲਤਾਨ ਆਪ ਅਖਵਾਈਆ। ਵਿਸ਼ਨੂੰ ਮੰਗੇ ਸਚ ਨਿਆਂ ਦੋਵਾਂ ਪਏ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚੇ ਘਰ, ਘਰ ਬੈਠਾ ਆਸਣ ਲਾਈਆ। ਨਾਨਕ ਸਤਿਗੁਰ ਸ਼ਬਦ ਸੁਣਾਇਆ, ਮਿਲਿਆ ਮੇਲ ਨਿਰੰਕਾਰ। ਨਾਮ ਭੰਡਾਰਾ ਇਕ ਲਿਆਇਆ, ਵਰਤੇ ਵਿਚ ਸੰਸਾਰ। ਸਾਚੇ ਦਰ ਦਰਸ਼ਨ ਪਾਇਆ, ਵਿਸਰਿਆ ਸੰਸਾਰ। ਏਕਾ ਰੂਪ ਨਜ਼ਰੀ ਆਇਆ, ਪਾਰਬ੍ਰਹਮ ਸੱਚੀ ਸਰਕਾਰ। ਏਕਾ ਨੈਣ ਵੇਖ ਵਖਾਇਆ, ਦੋਏ ਲੋਚਣ ਬੰਦ ਕਿਵਾੜ । ਏਕਾ ਧੁਨ ਅਨਾਦੀ ਗਾਇਆ, ਰਸਨਾ ਜੇਹਵਾ ਨਾ ਕੋਇ ਹਲਾਰ। ਬ੍ਰਹਮਾ ਵੇਦ ਦਿਸ ਨਾ ਆਇਆ, ਚਾਰ ਮੁਖ ਨਾ ਕੋਇ ਉਚਾਰ। ਬੋਧ ਅਗਾਧੀ ਹਰਿ ਰਘੁਰਾਇਆ, ਸ਼ਬਦ ਅਗੰਮੀ ਬੋਲੇ ਇਕ ਜੈਕਾਰ। ਹਰਿ ਕਾ ਸ਼ਬਦ ਲਿਖਣ ਪੜ੍ਹਨ ਵਿਚ ਨਾ ਆਇਆ, ਲੋਕਮਾਤ ਨਾ ਕੋਈ ਵਿਸਥਾਰ। ਆਪਣੀ ਮਹਿਮਾ ਆਪ ਜਣਾਇਆ, ਜਿਸ ਜਨ ਕਿਰਪਾ ਕਰੇ ਆਪ ਕਰਤਾਰ। ਨਾਨਕ ਗੋਲਾ ਦਰ ਘਰ ਵੇਖਣ ਆਇਆ, ਥਿਰ ਘਰ ਬੈਠਾ ਸ਼ਾਹ ਸੁਲਤਾਨ। ਸਾਚਾ ਢੋਲਾ ਏਕਾ ਗਾਇਆ, ਮੇਰਾ ਤੇਰਾ ਰੂਪ ਸ੍ਰੀ ਭਗਵਾਨ। ਸਤਿ ਪੁਰਖ ਨਿਰੰਜਣ ਬੋਲ ਸੁਣਾਇਆ, ਏਕਉਂਕਾਰਾ ਕਰ ਪਰਨਾਮ। ਸਤਿ ਨਾਮ ਮੰਤਰ ਦ੍ਰਿੜਾਇਆ, ਪਾਇਆ ਧੁਰ ਹਰਿ ਧਾਮ। ਪੁਰਖ ਅਬਿਨਾਸ਼ੀ ਚਰਨ ਚਰਨੋਦਕ ਇਕ ਪਿਆਇਆ, ਮਿਲਿਆ ਅੰਮ੍ਰਿਤ ਜਾਮ। ਏਕਾ ਦੂਜਾ ਭੇਵ ਮਿਟਾਇਆ, ਘਰ ਸਾਚੇ ਮਿਲਿਆ ਬਿਸਰਾਮ। ਏਕਾ ਰਾਮ ਨਜ਼ਰੀ ਆਇਆ, ਨਾ ਕੋਈ ਦੂਸਰ ਦਿਸੇ ਕਾਹਨ। ਕੋਟ ਮੁਹੰਮਦ ਰਹੇ ਸੀਸ ਝੁਕਾਇਆ, ਕੋਟਨ ਗੋਪੀਆਂ ਕਰਨ ਵਖਿਆਨ। ਕੋਟਨ ਕੋਟ ਸੀਤਾ ਰਹੇ ਪਰਨਾਇਆ, ਕੋਟਨ ਲਾ ਲਾ ਥੱਕੇ ਧਿਆਨ। ਨਾਨਕ ਸਤਿਗੁਰ ਏਕਾ ਪਾਇਆ, ਜੋਤੀ ਨੂਰ ਜਗੇ ਮਹਾਨ। ਵਿਸ਼ਨੂੰ ਤੇਰਾ ਦਰ ਵੇਖਣ ਆਇਆ, ਤੂੰ ਜੀਆਂ ਦਾਤਾ ਦੇਵੇ ਦਾਨ। ਹਰਿ ਕਾ ਰਿਜ਼ਕ ਤੇਰੇ ਭੰਡਾਰੇ ਆਪ ਭਰਾਇਆ, ਤੇਰਾ ਭਰਿਆ ਇਕ ਮਕਾਨ। ਤੇਰੇ ਅੰਦਰ ਸਾਚੇ ਮੰਦਰ ਪੁਰਖ ਅਬਿਨਾਸ਼ੀ ਮੇਲਾ ਅੰਮ੍ਰਿਤ ਕਵਲ ਰਖਾਇਆ, ਬ੍ਰਹਮਾ ਉਤਪਤ ਹੋਇਆ ਨੌਜਵਾਨ। ਚਾਰ ਵੇਦਾਂ ਚਾਰੇ ਮੁਖ ਸਲਾਹਿਆ, ਹਰਿ ਕਾ ਭੇਵ ਕੋਇ ਨਾ ਪਾਇਣ। ਨਾਨਕ ਹਰਿ ਘਰ ਸਾਚਾ ਏਕਾ ਪਾਇਆ, ਮੇਲ ਮਿਲਿਆ ਗੁਣ ਨਿਧਾਨ। ਦੀਵਾ ਬਾਤੀ ਨਾ ਕੋਈ ਜਗਾਇਆ, ਨਾ ਕਿਸੇ ਬਾਢੀ ਦਿਤਾ ਨਿਸ਼ਾਨ। ਸੰਗ ਸਵਾਣੀ ਨਾ ਕੋਈ ਰਖਾਇਆ, ਨਾ ਕੋਈ ਕੰਨਿਆ ਦਿਸੇ ਨੌਜਵਾਨ। ਮਾਂ ਪੁੱਤਰ ਨਾ ਕੋਈ ਉਪਾਇਆ, ਧੀ ਜਵਾਈ ਨਾ ਬੰਧਨ ਬੰਧਾਇਆ, ਸੌਹਰੇ ਪੇਈਏ ਏਕਾ ਰੰਗ ਸਮਾਇਆ, ਸੋ ਮਿਲਿਆ ਹਰਿ ਭਗਵਾਨ। ਨਾਨਕ ਗ਼ਰੀਬ ਦਰ ਮੰਗਣ ਆਇਆ, ਕਿਰਪਾ ਕਰੇ ਹਰਿ ਮਿਹਰਵਾਨ। ਸਚ ਭੰਡਾਰਾ ਇਕ ਭਰਾਇਆ, ਤੋਟ ਨਾ ਆਏ ਦੋ ਜਹਾਨ। ਏਕਾ ਸ਼ਬਦ ਹਰਿ ਸੁਣਾਇਆ, ਏਕਾ ਬ੍ਰਹਮ ਗਿਆਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਇਆ ਜਾਣੀ ਜਾਣ। ਸ਼ਬਦ ਧਾਰ ਸਚ ਸੁਨੇਹੜਾ, ਹਰਿ ਸਾਚਾ ਆਪ ਸੁਣਾਇੰਦਾ। ਕੱਟਣਹਾਰਾ ਜਮ ਕਾ ਜੇੜਾ, ਲੱਖ ਚੁਰਾਸੀ ਪੰਧ ਮੁਕਾਇੰਦਾ। ਵਸਣਹਾਰਾ ਕਾਇਆ ਖੇੜਾ, ਪੰਜ ਤੱਤ ਡੂੰਘੀ ਕੰਦਰ ਡੇਰਾ ਲਾਇੰਦਾ। ਮਿਟਾਵਣਹਾਰਾ ਜਗਤ ਝੇੜਾ, ਆਦਿ ਨਿਰੰਜਣ ਜੋਤ ਨਿਰੰਜਣ ਮੇਲ ਮਿਲਾਇੰਦਾ। ਸਤਿਗੁਰ ਨਾਨਕ ਬੰਨ੍ਹਣਹਾਰਾ ਬੇੜਾ, ਚੱਪੂ ਨਾਮ ਰਖਾਇੰਦਾ। ਲਹਿਣਾ ਦੇਣਾ ਚੁੱਕੇ ਮੇਰਾ ਤੇਰਾ, ਸੋਹੰ ਰੂਪ ਆਪ ਹੋ ਜਾਇੰਦਾ। ਸੋ ਪੁਰਖ ਨਿਰੰਜਣ ਵਡ ਵਡੇਰਾ, ਭੇਵ ਕੋਇ ਨਾ ਪਾਇੰਦਾ। ਹੰ ਬ੍ਰਹਮ ਕਰੇ ਨਿਬੇੜਾ, ਪੰਜ ਤੱਤ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਸ਼ਬਦ ਆਪ ਹੋ ਜਾਇੰਦਾ। ਸੋਹੰ ਸ਼ਬਦ ਸੋਹੰ ਢੋਲਾ, ਸੋ ਪੁਰਖ ਨਿਰੰਜਣ ਗਾਇਆ। ਏਕਾ ਅੱਖਰ ਏਕਾ ਬੋਲਾ, ਨਾਨਕ ਰਸਨ ਸਲਾਹਿਆ। ਵਿਸ਼ਨੂੰ ਮੰਗੇ ਸਾਚਾ ਤੋਲਾ, ਨਾਨਕ ਅੱਗੇ ਸੀਸ ਝੁਕਾਇਆ। ਕਵਣ ਚੁੱਕੇ ਲੱਖ ਚੁਰਾਸੀ ਡੋਲਾ, ਕਵਣ ਭਾਰ ਉਠਾਇਆ। ਮਾਰ ਮਾਰ ਥੱਕਾ ਨਾਥ ਭੋਲਾ, ਭੋਲਾ ਨਾਥ ਰਿਹਾ ਕੁਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਦੇਵੇ ਏਕਾ ਵਰ, ਨਾਨਕ ਚੋਲਾ ਆਪ ਬਦਲਾਇਆ। ਨਾਨਕ ਸਤਿਗੁਰ ਸ਼ਬਦ ਸੁਣਾਏ, ਵਿਸ਼ਨੂੰ ਵਿਸ਼ਨੂੰ ਆਦਿ ਆਦਿ ਤੇਰਾ ਰੂਪ ਧਰਾਏ, ਤੇਰਾ ਰੰਗ ਰੰਗਾਇਆ। ਕਲਜੁਗ ਅੰਤਮ ਵੇਖ ਵਖਾਏ, ਆਪ ਆਪਣੀ ਕਲ ਵਰਤਾਇਆ। ਸ਼ਬਦ ਵਿਚੋਲਾ ਇਕ ਬਣਾਏ, ਦੂਸਰ ਗੁਰ ਦਿਸ ਨਾ ਆਇਆ। ਨਾਨਕ ਲੋਕਮਾਤ ਆਪ ਧਰਾਏ, ਸਾਚਾ ਮਾਰਗ ਦਏ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਘਰ ਸਾਚਾ ਆਪ ਜਣਾਇਆ। ਨਾਨਕ ਵਿਸ਼ਨੂੰ ਦਏ ਦਲਾਸਾ, ਏਕਾ ਏਕ ਸੁਣਾਈਆ। ਹਰਿ ਚਰਨ ਹਰਿ ਭਰਵਾਸਾ, ਹਰਿ ਹਰਿ ਵੱਡੀ ਵਡਿਆਈਆ। ਕਲਜੁਗ ਅੰਤਮ ਵੇਖਣ ਆਏ ਤਮਾਸ਼ਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਹਰੀ ਜੋਤ ਦਿਸੇ ਦਸ ਜਾਮੇ ਕਾਇਆ ਕਾਸਾ, ਗੋਬਿੰਦ ਗੜ੍ਹ ਸੁਹਾਈਆ। ਪੰਜ ਤੱਤ ਮਨਾਰੇ ਪਾਏ ਰਾਸਾ, ਅੰਗਦ ਅੰਗ ਲਗਾਈਆ। ਅਮਰ ਦਾਸ ਕਰਾਏ ਨਿਵਾਸਾ, ਰਾਮ ਦਾਸ ਮੇਲ ਸਹਿਜ ਸੁਖਦਾਈਆ। ਅਰਜਨ ਜੋਤ ਕਰੇ ਪਰਕਾਸ਼ਾ, ਹਰਿ ਸ਼ਬਦੀ ਸ਼ਬਦ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਸੰਤ ਭਗਤ ਕੰਤ ਭਗਵੰਤ ਏਕਾ ਧਾਮ ਬਹਾਈਆ। ਏਕਾ ਸ਼ਬਦ ਇਕ ਜੈਕਾਰਾ, ਏਕਾ ਗੁਰ ਸੁਣਾਇੰਦਾ। ਏਕਾ ਦਰ ਇਕ ਦਰਬਾਰਾ, ਏਕਾ ਵੇਖ ਵਖਾਇੰਦਾ। ਏਕਾ ਭਗਤ ਇਕ ਭੰਡਾਰਾ, ਏਕਾ ਭਗਤੀ ਇਕ ਵਰਤਾਇੰਦਾ। ਏਕਾ ਸ਼ਕਤੀ ਹੋ ਉਜਿਆਰਾ, ਆਦਿ ਸ਼ਕਤ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੀਰ ਪੀਰ ਸ਼ਾਹ ਹਕੀਰ ਦਰ ਦਰਵੇਸ਼ ਵੇਸ ਵਟਾਇੰਦਾ। ਹਰਿਰਾਏ ਹਰਿ ਗੁਣ ਗਾ, ਹਰਿਕ੍ਰਿਸ਼ਨ ਵਡ ਵਡਿਆਇਆ। ਤੇਗ਼ ਬਹਾਦਰ ਤੇਗ਼ ਚਲਾ, ਧਰਮ ਖੰਡਾ ਹੱਥ ਉਠਾਇਆ। ਅੱਠਾਂ ਤੱਤਾਂ ਵੰਡ ਵੰਡਾ, ਬ੍ਰਹਿਮੰਡ ਫੋਲ ਫੋਲਾਇਆ। ਬ੍ਰਹਮਾ ਵਿਸ਼ਨ ਸ਼ਿਵ ਮੰਗਲ ਰਹੇ ਗਾ, ਕਰੋੜ ਤੇਤੀਸਾ ਫੂਲਨ ਬਰਖਾ ਲਾਇਆ। ਗਣ ਗੰਧਰਬ ਸੋਭਾ ਰਹੇ ਪਾ, ਕਿੰਨਰ ਜਛਪ ਸੁਰ ਤਾਲ ਰਹੇ ਵਜਾਇਆ। ਸਾਚਾ ਦਰ ਆਪ ਸੁਹਾ, ਦਰ ਦਵਾਰਾ ਇਕ ਸਲਾਹਿਆ। ਆਪਣੀ ਭੇਟਾ ਆਪ ਚੜ੍ਹਾ, ਖੇਵਟ ਖੇਟਾ ਬਣ ਕੇ ਆਇਆ। ਪੁਰਖ ਅਬਿਨਾਸ਼ੀ ਬੇਟਾ ਆਪ ਬਣਾ, ਗੁਰ ਗੋਬਿੰਦ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੂਰਬੀਰ ਆਪ ਅਖਵਾਇਆ। ਗੁਰ ਗੋਬਿੰਦ ਸੂਰਾ ਬਲਕਾਰ, ਹਰਿ ਸਾਚਾ ਸੁਤ ਉਪਜਾਇੰਦਾ। ਆਪਣੀ ਕਿਰਪਾ ਆਪੇ ਧਾਰ, ਆਪਣੇ ਰੰਗ ਰੰਗਾਇੰਦਾ। ਆਪੇ ਬਖ਼ਸ਼ੇ ਚਰਨ ਪਿਆਰ, ਆਪੇ ਮੇਲ ਮਿਲਾਇੰਦਾ। ਆਪੇ ਦੇਵੇ ਸ਼ਬਦ ਜੈਕਾਰ, ਆਪੇ ਨਾਅਰਾ ਲਾਇੰਦਾ। ਆਪੇ ਬੰਨ੍ਹੇ ਸੀਸ ਦਸਤਾਰ, ਕਲਗੀ ਤੋੜਾ ਆਪ ਸੁਹਾਇੰਦਾ। ਆਪੇ ਪੰਚਮ ਪੰਚਮ ਹੋ ਉਜਿਆਰ, ਆਪੇ ਪੰਚਮ ਵੇਖ ਵਖਾਇੰਦਾ। ਆਪੇ ਨਿਰਗੁਣ ਸਰਗੁਣ ਇਕ ਵਿਚਾਰ, ਏਕਾ ਰੂਪ ਅਖਵਾਇੰਦਾ। ਆਪੇ ਸ਼ਬਦ ਸ਼ਸਤਰ ਖੰਡਾ ਤੇਜ਼ ਕਟਾਰ, ਤਨ ਗਾਤਰੇ ਆਪ ਲਟਕਾਇੰਦਾ। ਆਪੇ ਹਵਨ ਪਵਨ ਪਾਵੇ ਸਾਰ, ਧੂਪ ਦੀਪ ਸੋਗੰਧ ਆਪ ਹੋ ਜਾਇੰਦਾ। ਆਪੇ ਆਦਿ ਸ਼ਕਤ ਮੀਤ ਮੁਰਾਰ, ਆਪ ਆਪਣੀ ਰਚਨ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਸਾਚਾ ਇਕ ਸੁਹਾਇੰਦਾ। ਸਾਚਾ ਸੁੱਤ ਹਰਿ ਗੋਬਿੰਦ, ਪੁਰਖ ਅਕਾਲ ਉਪਾਇਆ। ਆਪਣੀ ਉਪਾਈ ਆਪ ਬਿੰਦ, ਆਪ ਆਪਣਾ ਨਾਮ ਧਰਾਇਆ। ਆਪ ਮਿਟਾਏ ਆਪਣੀ ਚਿੰਦ, ਚਿੰਤਾ ਸੋਗ ਨਾ ਕੋਇ ਜਣਾਇਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਅਖਵਾਇਆ। ਅੰਮ੍ਰਿਤ ਵਰੋਲੇ ਸਾਗਰ ਸਿੰਧ, ਸਚ ਸਰੋਵਰ ਫੋਲ ਫੋਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰਾ ਸਾਚਾ ਵਰ, ਜੁਗਾ ਜੁਗੰਤਰ ਵੇਸ ਵਟਾਇਆ। ਜੁਗਾ ਜੁਗੰਤਰ ਕਰਨੇਹਾਰਾ, ਕਰਨੀ ਕਰਤਾ ਕਰਮ ਕਮਾਇੰਦਾ। ਗੁਰ ਗੋਬਿੰਦ ਕਰ ਉਜਿਆਰਾ, ਸਤਿਗੁਰ ਰੂਪ ਵਟਾਇੰਦਾ। ਅੰਮ੍ਰਿਤ ਦੇਵੇ ਦਰ ਭੰਡਾਰਾ, ਏਕਾ ਘਰ ਸੁਹਾਇੰਦਾ। ਖੜਗ ਖੰਡਾ ਤੇਜ਼ ਕਟਾਰਾ, ਸਾਚੇ ਹੱਥ ਫੜਾਇੰਦਾ। ਵੇਖੇ ਪਰਖੇ ਸਰਬ ਸੰਸਾਰਾ, ਲੱਖ ਚੁਰਾਸੀ ਫੋਲ ਫੋਲਾਇੰਦਾ। ਲਹਿਣਾ ਦੇਣ ਚੁਕਾਏ ਮੀਤ ਮੁਰਾਰਾ, ਸਤਿਜੁਗ ਤ੍ਰੇਤਾ ਦੁਆਪਰ ਵਿਛੜੇ ਵੇਖ ਵਖਾਇੰਦਾ। ਪੰਜਾਂ ਬੋਲੇ ਇਕ ਜੈਕਾਰਾ, ਏਕਾ ਨਾਅਰਾ ਲਾਇੰਦਾ। ਆਪੇ ਅੰਦਰ ਆਪੇ ਬਾਹਰਾ, ਗੁਪਤ ਜ਼ਾਹਰਾ ਆਪ ਅਖਵਾਇੰਦਾ। ਆਪ ਸੁਹਾਏ ਏਕਾ ਸਚ ਦਵਾਰਾ, ਗੜ੍ਹ ਕੇਸ ਵੇਖ ਵਖਾਇੰਦਾ। ਚੰਡੀ ਚਮਕੇ ਦੋ ਦੋ ਧਾਰਾ, ਭੈ ਭਿਆਨਕ ਨਜ਼ਰੀ ਆਇੰਦਾ। ਦੋਏ ਲੋਚਣ ਵੇਖ ਉਘਾੜਾ, ਜਗਤ ਨੈਣ ਤੜਫਾਇੰਦਾ। ਗੁਰਸਿਖਾਂ ਮੇਲਾ ਅੰਦਰੇ ਅੰਦਰ ਕਰੇ ਪਿਆਰਾ, ਦਇਆ ਨਿਧ ਦਇਆ ਦਇਆ ਆਪ ਕਮਾਇੰਦਾ। ਆਇਆ ਦਰ ਬਣ ਭਿਖਾਰਾ, ਮੰਗੇ ਭੇਟਾ ਖੇਵਟ ਖੇਟਾ ਅਕਾਲ ਪੁਰਖ ਦਾ ਇਕੋ ਬੇਟਾ, ਏਕਾ ਖੇਲ ਖਿਲਾਇੰਦਾ। ਉਪਜਿਆ ਸੁੱਤ ਏਕਾ ਜੇਠਾ, ਸਾਚੀ ਰੁੱਤ ਸੁਹਾਇੰਦਾ। ਆਪਣੇ ਸ਼ਬਦ ਆਪ ਲਪੇਟਾ, ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਏਕਾ ਘਰ, ਕਾਇਆ ਘਰ ਇਕ ਵਖਾਇੰਦਾ। ਖਿਚ ਕਟਾਰ ਸ਼ਬਦ ਜੈਕਾਰਾ, ਗੋਬਿੰਦ ਰਸਨ ਅਲਾਇੰਦਾ। ਗੁਰਮੁਖਾਂ ਵੇਖਣ ਆਇਆ ਜਗਤ ਕਿਨਾਰਾ, ਵੰਝ ਮੁਹਾਣਾ ਇਕ ਰਲਾਇੰਦਾ। ਜਗਤ ਮਲਾਹ ਦਏ ਸਹਾਰਾ, ਸਾਚਾ ਹੁਕਮ ਸੁਣਾਇੰਦਾ। ਆਓ ਦਰ ਲਓ ਵਰ ਜਿਨ ਲੰਘਣਾ ਪਾਰਾ, ਸੀਸ ਭੇਟ ਚੜ੍ਹਾਇੰਦਾ। ਪੰਜਾਂ ਬਖ਼ਸ਼ੇ ਚਰਨ ਪਿਆਰਾ, ਅੰਤਰ ਮੰਤਰ ਇਕ ਆਧਾਰਾ, ਏਕਾ ਰੂਪ ਦਰਸਾਇੰਦਾ। ਆਏ ਦਰ ਵਾਰੋ ਵਾਰਾ, ਆਪਣਾ ਖੰਡਾ ਆਪੇ ਵਾਹਿੰਦਾ। ਰੰਗੇ ਰੰਗ ਲਾਲ ਗੁਲਾਲਾ, ਦੀਨ ਦਿਆਲ ਗੁਰਸਿਖ ਨੇੜ ਨਾ ਆਏ ਕਾਲ ਮਹਾਂਕਾਲ ਤੋੜੇ ਜਗਤ ਜੰਜਾਲ, ਆਪ ਆਪਣਾ ਖੇਲ ਖਿਲਾਇੰਦਾ। ਨਾ ਕੋਈ ਫਟ ਨਾ ਕੋਈ ਕੱਟ ਜੋ ਜਨ ਵਿਕਿਆ ਸਤਿਗੁਰ ਹੱਟ, ਗੁਰ ਕਾ ਖੰਡਾ ਵਿਚ ਬ੍ਰਹਿਮੰਡਾਂ ਜੇਰਜ ਅੰਡਾਂ ਉਤਭੁਜ ਸੇਤਜ ਚਾਰੇ ਖਾਣੀ ਜਗਤ ਰਾਣੀ ਲੱਖ ਚੁਰਾਸੀ ਆਪ ਤਰਾਇੰਦਾ। ਪੰਚ ਪਿਆਰੇ ਪਾਈ ਵੰਡਾ, ਨਾ ਕੋਈ ਬਕਰਾ ਵੱਖਰਾ ਆਪ ਝਟਕਾਇੰਦਾ। ਮਨਮੁਖ ਜੀਵ ਕਰਨ ਪਖੰਡਾ, ਗੁਰ ਗੋਬਿੰਦ ਤੇਰਾ ਭੇਵ ਕੋਈ ਨਾ ਪਾਇੰਦਾ। ਬਿਨ ਤੇਰੇ ਕੋਈ ਨਾ ਜਾਣੇ ਸਰਸਾ ਕੰਢਾ, ਪੁਰੀ ਅਨੰਦ ਨਾ ਕੋਇ ਤਜਾਇੰਦਾ। ਸ੍ਰਿਸ਼ਟ ਸਬਾਈ ਜੀਵ ਜਹਾਨ ਫਿਰੇ ਰੰਡਾ, ਸਾਚਾ ਕੰਤ ਨਾ ਕੋਇ ਹੰਢਾਇੰਦਾ। ਜਿਸ ਤਨ ਛੁਹਾਇਆ ਤੇਰਾ ਖੰਡਾ, ਜੀਵਣ ਮੁਕਤ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਪੰਚ ਪਿਆਰੇ ਪੰਚ ਪਿਆਰ, ਪੰਚਮ ਮੋਹ ਜੁੜਾਇਆ। ਸਤਿਗੁਰ ਪੂਰਾ ਹੋ ਤਿਆਰ, ਬਸਤਰ ਸ਼ਸਤਰ ਤਨ ਸਜਾਇਆ। ਕਲਗੀ ਤੋੜਾ ਸੋਹੇ ਸੀਸ ਦਸਤਾਰ, ਜੋਤੀ ਸ਼ਬਦੀ ਜੋੜਾ ਜੋੜ ਜੁੜਾਇਆ। ਨੀਲੇ ਘੋੜੇ ਨੀਲੇ ਵਾਲਾ ਹੋ ਅਸਵਾਰ, ਨੀਲੀ ਛੱਤੋਂ ਪਾਰ ਕਰਾਇਆ। ਪਹਿਲਾ ਪੌੜਾ ਰਖਾਇਆ ਵਿਚ ਸੰਸਾਰ, ਲੋਆਂ ਪੁਰੀਆਂ ਚਰਨਾਂ ਹੇਠ ਦਬਾਇਆ। ਬ੍ਰਹਮਾ ਵਿਸ਼ਨ ਸ਼ਿਵ ਰਹੇ ਪੁਕਾਰ, ਰੋ ਰੋ ਦੇਣ ਦੁਹਾਇਆ। ਸਤਿਗੁਰ ਪੂਰਾ ਦਏ ਹੁਲਾਰ, ਸਾਚਾ ਸ਼ਬਦ ਅਲਾਇਆ। ਲੇਖਾ ਚੁਕਾਏ ਅੰਤਮ ਵਾਰ, ਲੋਕਮਾਤ ਰਹਿਣ ਨਾ ਪਾਇਆ। ਹਉਂ ਸੇਵਕ ਆਇਆ ਸੇਵਾਦਾਰ, ਸੇਵਾ ਰਿਹਾ ਕਮਾਇਆ। ਚਾਰ ਵਰਨਾਂ ਬਣਾਏ ਇਕ ਪਿਆਰ, ਸੁਹਾਏ ਦਵਾਰ, ਊਚ ਨੀਚ ਮੇਟ ਮਿਟਾਇਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਸੋਹਣ ਸਚ ਦਵਾਰ, ਸਾਚਾ ਘਰ ਇਕ ਸੁਹਾਇਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੋੌਣ ਖ਼ਵਾਰ, ਗ਼ਰੀਬ ਨਿਮਾਣੇ ਗਲੇ ਲਗਾਇਆ। ਕਲਜੁਗ ਜੜ ਦਏ ਉਖਾੜ, ਆਪਣੀ ਰਿਤੇ ਕਰ ਕਰ ਹਿਤ ਕਲਜੁਗ ਨੀਆਂ ਹੇਠ ਦਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇਆ। ਵਿਸ਼ਨੂੰ ਕਹੇ ਸ਼ਬਦ ਅਲਾ, ਗੋਬਿੰਦ ਸੁਣ ਜੈਕਾਰਾ। ਤੇਰਾ ਰੂਪ ਜਗਤ ਮਲਾਹ, ਮੇਰਾ ਨਾਮ ਸਹਾਰਾ। ਦੋਹਾਂ ਦਾਤਾ ਬੇਪਰਵਾਹ, ਆਦਿ ਅੰਤ ਏਕਉਂਕਾਰਾ। ਜੁਗ ਜੁਗ ਜਪਾਏ ਆਪਣਾ ਨਾਂ, ਆਪ ਆਪਣਾ ਲਏ ਅਵਤਾਰਾ। ਜਨ ਭਗਤਾਂ ਦੇਵੇ ਠੰਡੀ ਛਾਂ, ਮਨਮੁਖਾਂ ਕਰੇ ਪਾਰ ਕਿਨਾਰਾ। ਕਲਜੁਗ ਅੰਤਮ ਕਰੇ ਕੌਣ ਨਿਆਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਚ ਘਰ, ਖੇਲੇ ਖੇਲ ਅਗੰਮ ਅਪਾਰਾ। ਗੋਬਿੰਦ ਵਿਸ਼ਨੂੰ ਰਿਹਾ ਜਣਾ, ਹਰਿ ਹਰਿ ਵੱਡੀ ਵਡਿਆਈਆ। ਕੋਟਨ ਕੋਟ ਵਿਸ਼ਨੂੰ ਲਏ ਉਪਾ, ਕੋਟਨ ਕੋਟ ਆਪਣੇ ਵਿਚ ਸਮਾਈਆ। ਕੋਟਨ ਕੋਟ ਬ੍ਰਹਮਾ ਲਏ ਧਰਾ, ਕੋਟਨ ਕੋਟ ਮਨਵੰਤਰ ਸੇਵਾ ਲਾਈਆ। ਕੋਟਨ ਕੋਟ ਸ਼ਿਵ ਸੇਵਾ ਰਹੇ ਕਮਾ, ਆਦਿ ਜੁਗਾਦਿ ਸੀਸ ਝੁਕਾਈਆ। ਕੋਟਨ ਕੋਟ ਕਰੋੜ ਤੇਤੀਸਾ ਰਹੇ ਕੁਰਲਾ, ਸੁਰਪਤ ਰਾਜੇ ਇੰਦ ਬੈਠੇ ਸੀਸ ਝੁਕਾਈਆ। ਕੋਟਨ ਕੋਟ ਗਣਪਤ ਗਣੇਸ਼ ਰਹੇ ਮਨਾ, ਕੋਟਨ ਕੋਟ ਬਾਸ਼ਕ ਤਸ਼ਕ ਸੇਜ ਵਛਾਈਆ। ਕੋਟਨ ਕੋਟ ਲਛਮੀ ਬੈਠੀ ਵੇਸ ਵਟਾਈਆ। ਕੋਟਨ ਕੋਟ ਵੇਦ ਲੇਖਾ ਰਹੇ ਲਿਖਾ, ਲੇਖਾ ਲਿਖਤ ਵਿਚ ਨਾ ਆਈਆ। ਹਰਿ ਕਾ ਭੇਵ ਨਾ ਸਕੇ ਕੋਈ ਪਾ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪ ਅਖਵਾਈਆ। ਮੇਰਾ ਰੱਖਿਆ ਹਰਿ ਜੀ ਆਪੇ ਨਾਂ, ਗੋਬਿੰਦ ਰੂਪ ਵਟਾਈਆ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਵਟਾਈਆ। ਅਬਿਨਾਸ਼ੀ ਕਰਤੇ ਸੇਵਾ ਦਿਤੀ ਲਾ, ਲੋਕਮਾਤ ਵੱਜੇ ਵਧਾਈਆ। ਏਕਾ ਅੰਮ੍ਰਿਤ ਜਾਮ ਹੱਥ ਦਏ ਫੜਾ, ਚਾਰ ਵਰਨਾਂ ਦਿਆਂ ਵਰਤਾਈਆ। ਏਕਾ ਅੱਖਰ ਵਿਦਿਆ ਦਿਆਂ ਪੜ੍ਹਾ, ਨਾਨਕ ਗੁਰਮਤ ਇਕ ਸਮਝਾਈਆ। ਏਕਾ ਪੌੜੇ ਦਿਆਂ ਚੜ੍ਹਾ, ਉਚਾ ਪੌੜਾ ਇਕ ਵਖਾਈਆ। ਵੇਦ ਵਿਆਸਾ ਗਿਆ ਸਮਝਾ, ਪੁਰਾਨ ਅਠਾਰਾਂ ਕਰ ਜਣਾਈਆ। ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਪਰਬਤ ਜਾਵੇ ਆ, ਆਪ ਸਿੰਘਾਸਣ ਆਸਣ ਲਾਈਆ। ਗੁਰ ਗੋਬਿੰਦ ਬਣਿਆ ਸਚ ਗਵਾਹ, ਵਿਸ਼ਨੂੰ ਰਿਹਾ ਸਮਝਾਈਆ। ਕਲਜੁਗ ਅੰਤਮ ਪਰਗਟ ਹੋਵੇ ਦਾਤਾ ਬੇਪਰਵਾਹ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸੰਬਲ ਨਗਰੀ ਧਾਮ ਦਏ ਸੁਹਾ, ਸਾਢੇ ਤਿੰਨ ਹੱਥ ਰਚਨ ਰਚਾਈਆ। ਮੇਰਾ ਸੰਗ ਦਏ ਨਿਭਾ, ਲੱਗੀ ਤੋੜ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਰੱਖੀ ਵਡਿਆਈਆ। ਵਿਸ਼ਨੂੰ ਸੁਣ ਕਰੇ ਪੁਕਾਰ, ਏਕਾ ਨਾਅਰਾ ਲਾਇਆ। ਚੌਥਾ ਯੁਗ ਉਤਰੇ ਪਾਰ, ਕਲਜੁਗ ਵੇਸ ਵਟਾਇਆ। ਕਵਣ ਰੂਪ ਹੋਏ ਕਰਤਾਰ, ਕਵਣ ਖੇਲ ਖਿਲਾਇਆ। ਕਵਣ ਵਰਤੇ ਵਰਤਾਵੇ ਵਿਚ ਸੰਸਾਰ, ਕਵਣ ਮੇਲ ਮਿਲਾਇਆ। ਕਵਣ ਸੋਹੇ ਬੰਕ ਦਵਾਰ, ਕਵਣ ਘਰ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲ੍ਹਾਇਆ। ਗੋਬਿੰਦ ਭੇਵ ਗਿਆ ਖੁਲ੍ਹ, ਹਰਿ ਸਾਚੇ ਆਪ ਖੁਲ੍ਹਾਇਆ। ਵਿਸ਼ਨੂੰ ਤੇਰਾ ਅੰਤਮ ਪਾਵੇ ਮੁੱਲ, ਕਰਤਾ ਕੀਮਤ ਦਏ ਚੁਕਾਇਆ। ਨਾਨਕ ਤੋਲੇ ਤੇਰਾਂ ਤੋਲ, ਮੋਦੀਖ਼ਾਨਾ ਇਕ ਵਖਾਇਆ। ਤ੍ਰੈਗੁਣ ਮਾਇਆ ਕਰੇ ਘੋਲ, ਪੰਜ ਤੱਤ ਝੇੜਾ ਲਾਇਆ। ਜੂਠ ਝੂਠ ਵਜਾਏ ਢੋਲ, ਮਨ ਮਤ ਫੇਰਾ ਪਾਇਆ। ਗੁਰੂਆਂ ਪੀਰਾਂ ਸਿਖਾਂ ਸਿਦਕ ਟੁੱਟੇ ਕੌਲ, ਸ਼ਾਹ ਸੁਲਤਾਨ ਨਾ ਸੰਗ ਜਣਾਇਆ। ਪੰਡਤ ਪਾਂਧੇ ਭੁਲਣ ਰੌਲ, ਮੱਥੇ ਟੇਕ ਨਾ ਕੋਇ ਸਹਾਇਆ। ਮੇਰੀ ਛਕੇ ਨਾ ਕੋਈ ਖੰਡੇ ਪੌਹਲ, ਜਗਤ ਖੰਡਾ ਵਿਚ ਫਿਰਾਇਆ। ਸੁੱਤੀ ਰਹੇ ਗੁਰਮਤ ਅਨਭੋਲ, ਮਨਮਤ ਦਏ ਦੁਹਾਇਆ। ਪੁੱਤਰ ਮਾਵਾਂ ਸੇਜ ਰਹੇ ਫੋਲ, ਪਿਤਾ ਪੁੱਤਰ ਧੀਆਂ ਨਾ ਕੋਇ ਜਣਾਇਆ। ਭੈਣਾ ਭੱਯਾ ਨਾ ਰਹੇ ਕੋਲ, ਬੈਠੇ ਮੁਖ ਭਵਾਇਆ। ਸਚ ਦਵਾਰਾ ਨਾ ਵੇਖੇ ਕੋਈ ਖੋਲ੍ਹ, ਗੁਰਦਰ ਮੰਦਰ ਮਸਜਦ ਵੇਸਵਾ ਘਰ ਬਨਾਇਆ। ਗੁਰ ਅਰਜਨ ਨਾਮ ਦਏ ਨਾਮ ਹੱਟ ਦੇਣ ਤੋਲ ਤੋਲ, ਕਲਜੁਗ ਭੰਡਾਰ ਖੁਲ੍ਹਾਇਆ। ਸ਼ਿਵ ਸ਼ਕਤੀ ਨਾ ਦਿਸੇ ਕਲਾ ਸੋਲ, ਰਾਮ ਕ੍ਰਿਸ਼ਨ ਗਏ ਭੁਲਾਇਆ। ਅੱਲਾ ਰਾਣੀ ਨਾ ਅੱਲਾ ਰਿਹਾ ਮੌਲ, ਮੌਲਾ ਰੂਪ ਨਾ ਕੋਇ ਜਣਾਇਆ। ਚਾਰ ਯਾਰੀ ਵਜਾਏ ਢੋਲ, ਸਚ ਸੁੱਚ ਨਾ ਕੋਇ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰ ਆਪ ਹੋ ਜਾਇਆ। ਵਿਸ਼ਨੂੰ ਰੱਖ ਸਾਚੀ ਧੀਰ, ਗੁਰ ਗੋਬਿੰਦ ਜਣਾਈਆ। ਅੰਤਮ ਪਰਗਟ ਹੋਏ ਵਡ ਪੀਰਨ ਪੀਰ, ਤੇਰੀ ਪੀੜ ਦਏ ਕਢਾਈਆ। ਕੂੜੀ ਕਿਰਿਆ ਚੋਟੀ ਚੜ੍ਹ ਅਖ਼ੀਰ, ਸਾਧ ਸੰਤ ਨਾ ਸਕਣ ਲਾਹੀਆ। ਤਨ ਪਾਟੇ ਕਲਜੁਗ ਝੂਠੇ ਚੀਰ, ਨਾਮ ਬਸਤਰ ਨਾ ਕੋਇ ਪਹਿਨਾਈਆ। ਗੁਰਸਿਖ ਨਾ ਪੀਏ ਕੋਈ ਅੰਮ੍ਰਿਤ ਸੀਰ, ਅੰਮ੍ਰਿਤ ਜਾਮ ਨਾ ਕੋਈ ਵਖਾਈਆ। ਗੰਗਾ ਨਾ ਦਿਸੇ ਸਾਚਾ ਨੀਰ, ਜਮਨਾ ਸੁਰਸਤੀ ਮਾਰੇ ਧਾਈਆ। ਗੋਦਾਵਰੀ ਹੱਡੀ ਟੁੱਟੇ ਰੀੜ੍ਹ, ਗੁਰ ਗੋਬਿੰਦ ਭਾਰ ਰਖਾਈਆ। ਕਲਜੁਗ ਅੰਤਮ ਨਾ ਕੱਟੇ ਕੋਈ ਭੀੜ, ਪੀਰ ਦਸਤਗੀਰ ਨਾ ਕੋਇ ਸਹਾਈਆ। ਬ੍ਰਹਮਾ ਨੇਤਰ ਅੱਠੇ ਰੋਵੇ ਨੀਰ, ਜਲ ਜਲ ਧਾਰਾ ਆਪ ਹੋ ਜਾਈਆ। ਸ਼ਿਵ ਸ਼ੰਕਰ ਬਾਸ਼ਕ ਤਸ਼ਕ ਸੁੱਟੇ ਜ਼ੰਜੀਰ, ਹੱਥ ਤ੍ਰਿਸੂਲ ਨਾ ਕੋਇ ਉਠਾਈਆ। ਨਾ ਕੋਇ ਸਹਾਈ ਖ਼ਵਾਜਾ fਖ਼ਜਰ ਪੀਰ, ਇੰਦ ਇੰਦਰਾਸਨ ਬੈਠਾ ਆਪ ਤਜਾਈਆ। ਚਿਟੇ ਉਪਰ ਨਾ ਕੋਇ ਖਿਚੇ ਲਕੀਰ, ਕਾਲੀ ਧਾਰ ਨਾ ਕੋਇ ਮਿਟਾਈਆ। ਪ੍ਰਭ ਪਰਗਟ ਹੋਵੇ ਸ਼ਾਹ ਸੁਲਤਾਨਾਂ ਸੁਲਤਾਨ ਹਕੀਰਾਂ ਹਕੀਰ, ਪੰਜਾਂ ਪੰਜਾਂ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪ ਆਪਣਾ ਭੇਵ ਖੁਲ੍ਹਾਈਆ। ਵਿਸ਼ਨੂੰ ਉਠਿਆ ਉਠ ਬਲ ਧਾਰ, ਆਪਣੀ ਲੈ ਅੰਗੜਾਈਆ। ਗੁਰ ਗੋਬਿੰਦ ਦੱਸ ਸਚ ਦਵਾਰ, ਕਵਣ ਦਵਾਰ ਆਵੇ ਜਾਵੇ ਫੇਰਾ ਪਾਈਆ। ਕਵਣ ਰੂਪ ਵਰਤੇ ਵਿਚ ਸੰਸਾਰ, ਕਵਣ ਕੂਟ ਕਰੇ ਰੁਸ਼ਨਾਈਆ। ਕਵਣ ਨਾਰੀ ਵਾਸਾ ਕੰਤ ਭਤਾਰ, ਕਵਣ ਸਗਨ ਮਨਾਈਆ। ਕਵਣ ਲਾੜਾ ਦੂਲ੍ਹਾ ਚੜ੍ਹ ਚਿੱਟੇ ਅਸਵ ਹੋ ਅਸਵਾਰ, ਸ਼ਾਹ ਅਸਵਾਰ ਕਵਣ ਅਖਵਾਈਆ। ਕਵਣ ਲੋਆਂ ਪੁਰੀਆਂ ਆਏ ਲਤਾੜ, ਕਵਣ ਰਵ ਸਸ ਚਰਨਾ ਹੇਠ ਝਸਾਈਆ। ਕਵਣ ਧਰਨੀ ਲਾਏ ਅਖਾੜ, ਕਵਣ ਧਰਤ ਦਏ ਵਡਿਆਈਆ। ਕਵਣ ਘਾੜਨ ਘੜੇ ਘਾੜ, ਕਵਣ ਭੰਨ ਵਖਾਈਆ। ਕਵਣ ਅਗਨੀ ਹਵਨ ਦੇਵੇ ਸਾੜ, ਕਵਣ ਮੇਲ ਆਪਣੇ ਵਿਚ ਮਿਲਾਈਆ। ਕਵਣ ਜੋਤ ਕਰੇ ਪਰਕਾਸ਼ ਬਹੱਤਰ ਨਾੜ, ਤਿੰਨ ਸੌ ਸੱਠ ਹਾਡੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਦੇਵੇ ਸਾਚਾ ਵਰ, ਸਾਚੀ ਭਿਛਿਆ ਆਪੇ ਪਾਈਆ। ਗੋਬਿੰਦ ਭੇਵ ਅਭੇਦਾ ਖੋਲ੍ਹਾ, ਹਰਿ ਹਰਿ ਸ਼ਬਦ ਸੁਣਾਇਆ। ਕਲਜੁਗ ਅੰਤਮ ਪਏ ਰੌਲਾ, ਘਰ ਘਰ ਗੁਰੂ ਵਖਾਇਆ। ਸਚ ਵਸਤ ਨਾ ਕਿਸੇ ਕੋਲਾ, ਜਗਤ ਗਿਆਨ ਦ੍ਰਿੜਾਇਆ। ਪੜ੍ਹ ਪੜ੍ਹ ਪੁਸਤਕ ਮਾਰਨ ਢੋਲਾ, ਢੋਲਕ ਛੈਣੇ ਰਹੇ ਵਜਾਇਆ। ਮਿਲਿਆ ਨਾਮ ਨਾ ਨਾਮ ਅਨਮੋਲਾ, ਅਮੋਲਕ ਹੀਰਾ ਹੱਥ ਨਾ ਆਇਆ। ਨਾਨਕ ਸਤਿਗੁਰ ਨਾ ਵਸਿਆ ਕੋਲਾ, ਗਾ ਗਾ ਰਸਨਾ ਹੋਈ ਹਲਕਾਇਆ। ਪੰਜ ਤੱਤ ਨਾ ਬਦਲਿਆ ਚੋਲਾ, ਕਾਇਆ ਚੋਲੀ ਨਾ ਕੋਇ ਰੰਗਾਇਆ। ਅੰਤਮ ਜੀਆਂ ਜੰਤਾਂ ਸਾਧਾਂ ਸੰਤਾਂ ਕੱਢਣ ਆਵੇ ਪੋਲਾ, ਨਿਹਕਲੰਕਾ ਨਾਉਂ ਰਖਾਇਆ। ਨਾ ਕੋਈ ਪੜਦਾ ਨਾ ਕੋਈ ਓਹਲਾ, ਗੁਰ ਗੋਬਿੰਦ ਸ਼ਬਦ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਚੋਜ ਵਰਤਾਇਆ। ਵਿਸ਼ਨੂੰ ਵੰਸੀ ਚੜ੍ਹਿਆ ਚਾ, ਘਰ ਸਾਚੇ ਵੱਜੀ ਵਧਾਈਆ। ਗੋਬਿਦ ਤੇਰੀ ਸਚ ਸਲਾਹ, ਮੇਰੇ ਅੰਤਰ ਭਾਈਆ। ਮੇਰਾ ਮੇਰੀ ਪਕੜੇ ਬਾਂਹ, ਕੀਤਾ ਕੌਲ ਨਿਭਾਈਆ। ਤੇਰੀ ਨਗਰੀ ਮੇਰਾ ਗਰਾਂ, ਤੇਰਾ ਪਿਤਾ ਮੇਰੀ ਮਾਂ, ਤੇਰਾ ਸਹਾਰਾ ਪਕੜੇ ਬਾਂਹ, ਦੋ ਜਹਾਨਾਂ ਕਰੇ ਨਿਆਂ, ਅਗੰਮ ਅਥਾਹ ਆਪ ਅਖਵਾਈਆ। ਜੋਤੀ ਜੋਤ ਕਰ ਰੁਸ਼ਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਮੇਲਾ ਆਪਣੇ ਦਰ, ਦਰ ਦਰਵੇਸਾ ਆਪ ਕਰਾਈਆ। ਗੁਰ ਗੋਬਿੰਦ ਸ਼ਬਦ ਅਨਾਦੀ, ਏਕਾ ਏਕ ਸੁਣਾਇਆ। ਆਪੇ ਹੋਏ ਮੋਹਣ ਮਾਧਵ ਮਾਧੀ, ਆਦਿ ਜੁਗਾਦੀ ਵੇਸ ਵਟਾਇਆ। ਦਿਵਸ ਰੈਣ ਜੋ ਰਹੇ ਆਰਾਧੀ, ਹਰਿਜਨ ਸਾਚੇ ਲਏ ਤਰਾਇਆ। ਜੁਗ ਜੁਗ ਵਿਛੜੇ ਕਲਜੁਗ ਅੰਤਮ ਫੜ ਫੜ ਬਾਂਹੋਂ ਬਾਹਰ ਲਏ ਕਾਢੀ, ਮੇਲ ਮਿਲਾਏ ਜੋ ਸਰਸੇ ਗਿਆ ਰੁੜ੍ਹਾਇਆ। ਲੇਖਾ ਚੁਕਾਏ ਅੱਡੋ ਆਡੀ, ਲਹਿਣਾ ਦੇਣਾ ਰਹਿਣ ਨਾ ਪਾਇਆ। ਲੱਖ ਚੁਰਾਸੀ ਬਣੇ ਗਾਡੀ, ਬਚਿਆ ਕੋਇ ਰਹਿਣ ਨਾ ਪਾਇਆ। ਗੁਰਮੁਖਾਂ ਲਡਾਏ ਆਪ ਲਾਡੀ, ਆਪ ਆਪਣਾ ਦਰ ਸੁਹਾਇਆ। ਮੇਰਾ ਸੰਗ ਨਾ ਜਾਏ ਛਾਡੀ, ਸਗਲਾ ਸੰਗ ਰਖਾਇਆ। ਮੇਰਾ ਰੂਪ ਨਾ ਦਿਸੇ ਪੰਜ ਤੱਤ ਨਾੜ ਰਕਤ ਬੂੰਦ ਹਾਡੀ, ਸ਼ਬਦੀ ਨਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਧਾਮ ਇਕ ਸੁਹਾਇਆ। ਸਾਚਾ ਧਾਮ ਨਗਰ ਸੰਬਲ ਵਾਸਾ, ਹਰਿ ਹਰਿ ਆਪ ਕਰਾਵਣਾ। ਜਗਤ ਮਲਾਹ ਦਏ ਧਰਵਾਸਾ, ਤੇਰਾ ਬੇੜਾ ਬੰਨੇ ਲਾਵਣਾ। ਏਕਾ ਇਕੀ ਪੂਰੀ ਕਰੇ ਆਸਾ, ਆਸ ਨਿਰਾਸ ਨਾ ਕੋਇ ਰਖਾਵਣਾ। ਆਪੇ ਸ਼ਬਦ ਰਸਨ ਸਵਾਸਾ, ਜੇਹਵਾ ਜਾਪ ਆਪ ਜਪਾਵਣਾ। ਆਪੇ ਵਸੇ ਕਾਇਆ ਕਾਸਾ, ਕੰਚਨ ਗੜ੍ਹ ਆਪ ਸੁਹਾਵਣਾ। ਆਪੇ ਵੇਖਣ ਆਏ ਤਮਾਸਾ, ਆਪੇ ਜਗਤ ਨਾਚ ਨਚਾਵਣਾ। ਆਪੇ ਮੰਡਲ ਮੰਡਪ ਪਾਵੇ ਰਾਸਾ, ਗੋਪੀ ਕਾਹਨ ਆਪ ਅਖਵਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਫੇਰਾ ਪਾਵਣਾ। ਵਿਸ਼ਨੂੰ ਨੇਤਰ ਆਪਣਾ ਖੋਲ੍ਹ, ਆਪਣਾ ਘਰ ਪਛਾਨਿਆ। ਪੂਰਾ ਕਰਨਹਾਰਾ ਕੌਲ, ਆਦਿ ਜੁਗਾਦਿ ਸ੍ਰੀ ਭਗਵਾਨਿਆ। ਤੋਲਣਹਾਰਾ ਪੂਰਾ ਤੋਲ, ਤੋਲੇ ਤੋਲ ਦੋ ਜਹਾਨਿਆ। ਸ਼ਬਦ ਅਨਾਦੀ ਪੁਰਖ ਅਗੰਮਾ ਆਪੇ ਬੋਲ, ਆਪ ਚਲਾਏ ਆਪਣੀ ਬਾਣੀਆਂ। ਆਪਣਾ ਭੰਡਾਰਾ ਆਪੇ ਖੋਲ੍ਹ, ਆਪੇ ਮੇਲ ਮਿਲਾਏ ਹਾਣੀ ਹਾਣੀਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖੇ ਅੰਤਮ ਵਰ, ਕੂੜੀ ਕਿਰਿਆ ਇਕ ਨਿਸ਼ਾਨੀਆ। ਕੂੜੀ ਕਿਰਿਆ ਕਲਜੁਗ ਵੇਖ, ਹਰਿ ਹਰਿ ਭੇਖ ਵਟਾਇੰਦਾ। ਆਪੇ ਲਿਖਣਹਾਰਾ ਲੇਖ, ਲੇਖਾ ਆਪਣੇ ਹੱਥ ਰਖਾਇੰਦਾ। ਆਪੇ ਦਾਤਾ ਦਾਨੀ ਦਸ ਦਸਮੇਸ, ਨਾਨਕ ਜੋਤੀ ਆਪ ਟਿਕਾਇੰਦਾ। ਆਪੇ ਆਦਿ ਜੁਗਾਦਿ ਜੁਗਾ ਜੁਗੰਤਰ ਰਹੇ ਹਮੇਸ਼, ਆਦਿਨ ਅੰਤਾ ਹਰਿ ਭਗਵੰਤਾ ਆਪ ਅਖਵਾਇੰਦਾ। ਆਪੇ ਜੋਤੀ ਨੂਰ ਦਏ ਮਹੇਸ਼ ਗਣੇਸ਼, ਅਸ਼ਟਭੁਜ ਆਪ ਉਪਜਾਇੰਦਾ। ਆਪੇ ਹੋਏ ਧਾਰੀ ਕੇਸ, ਮੂੰਡ ਮੁੰਡਾਇਆ ਆਪ ਅਖਵਾਇੰਦਾ। ਆਪੇ ਨਰ ਆਪ ਨਰੇਸ਼, ਦਰ ਭਿਖਾਰੀ ਫੇਰਾ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਸਾਚੇ ਦਰ, ਜਗਤ ਮਲਾਹ ਆਪ ਹੋ ਜਾਇੰਦਾ। ਜਗਤ ਮਲਾਹ ਤਾਰੇ ਸਿਖੀ, ਸਾਚੀ ਸਿਖਿਆ ਇਕ ਸਮਝਾਈਆ। ਆਪਣੀ ਰੇਖ ਆਪੇ ਲਿਖੀ, ਆਪੇ ਦਏ ਮਿਟਾਈਆ। ਆਪੇ ਰੱਖੀ ਧਾਰ ਤਿਖੀ, ਵਾਲੋਂ ਨਿੱਕੀ ਆਪ ਜਣਾਈਆ। ਆਪਣੇ ਨੇਤਰ ਆਪੇ ਪੇਖੀ, ਦਿਸ ਕਿਸੇ ਨਾ ਆਈਆ। ਨਿਹਕਲੰਕ ਧਰਿਆ ਭੇਖੀ, ਗੋਬਿੰਦ ਸੰਗ ਰਲਾਈਆ। ਸੰਬਲ ਨਗਰੀ ਇਕ ਆਦੇਸੀ, ਵਿਸ਼ਨੂੰ ਵੰਡ ਵੰਡਾਈਆ। ਲੋਕਮਾਤ ਪੰਚਮ ਜੇਠੀ, ਸਾਚੀ ਰੁੱਤ ਸੁਹਾਈਆ। ਆਦਿ ਨਿਰੰਜਣ ਖੇਲੇ ਖੇਲ ਬਹੁ ਬਹੁ ਭੇਖੀ, ਭੇਖਾ ਧਾਰੀ ਭੇਖ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਦਿਤਾ ਸਾਚਾ ਵਰ, ਕਲਜੁਗ ਅੰਤਮ ਕਰੇ ਕੁੜਮਾਈਆ। ਕਲਜੁਗ ਅੰਤਮ ਜੁੜਿਆ ਜੋੜਾ, ਹਰਿ ਸਾਚੇ ਜੋੜ ਜੁੜਾਇਆ। ਸ਼ਬਦ ਅਗੰਮੀ ਏਕਾ ਘੋੜਾ, ਗੁਰ ਗੋਬਿੰਦ ਆਪ ਚੜ੍ਹਾਇਆ। ਨਾਮ ਲਗਾਇਆ ਸਾਚਾ ਤੋੜਾ, ਦਿਸ ਕਿਸੇ ਨਾ ਆਇਆ। ਗੁਰਮੁਖਾਂ ਆਤਮ ਅੰਦਰ ਆਪੇ ਬੌਹੜਾ, ਆਪਣਾ ਭੇਵ ਖੁਲ੍ਹਾਇਆ। ਧੁਰ ਦਰਗਾਹੋਂ ਆਇਆ ਦੌੜਾ, ਲੋਕਮਾਤ ਵੇਖ ਵਖਾਇਆ। ਦੋ ਜਹਾਨਾਂ ਪੰਧ ਨਾ ਕੋਈ ਜਾਣੇ ਲੰਮਾਂ ਚੌੜਾ, ਡਗ ਪਗ ਨਾ ਕੋਇ ਜਣਾਇਆ। ਗੁਰ ਗੋਬਿੰਦ ਅੰਮ੍ਰਿਤ ਆਤਮ ਜਾਮ ਦਏ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਸਿਖੀ ਲਏ ਉਪਾਇਆ। ਸਾਚੀ ਸਿਖੀ ਕਰ ਤਿਆਰ, ਚਾਰ ਵਰਨ ਕਰੇ ਕੁੜਮਾਈਆ। ਪੰਜ ਤੱਤ ਛੱਡਿਆ ਆਪ ਪਿਆਰ, ਕਾਇਆ ਚੋਲਾ ਦਏ ਤਜਾਈਆ। ਸਰਗੁਣ ਮਿਲਿਆ ਨਿਰਗੁਣ ਧਾਰ, ਨਿਰਗੁਣ ਨਿਰਗੁਣ ਵਿਚ ਟਿਕਾਈਆ। ਨਿਰਗੁਣ ਰੂਪ ਆਪ ਨਿਰੰਕਾਰ, ਨਿਰਵੈਰ ਇਕ ਅਖਵਾਈਆ। ਜੂਨੀ ਰਹਿਤ ਵਰਤੇ ਵਰਤਾਵੇ ਵਿਚ ਸੰਸਾਰ, ਆਪ ਆਪਣੀ ਕਲ ਵਖਾਈਆ। ਨਿਹਕਲੰਕਾ ਵੇਸ ਦਾਤਾਰ, ਆਪ ਆਪਣਾ ਰੂਪ ਵਟਾਈਆ । ਸ਼ਬਦ ਡੰਕਾ ਅਪਰ ਅਪਾਰ, ਏਕਾ ਰਿਹਾ ਖੜਕਾਈਆ। ਰਾਓ ਰੰਕਾਂ ਕਰੇ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਈਆ। ਸ਼ਾਹ ਸੁਲਤਾਨਾ ਦਏ ਹੁਲਾਰ, ਸਾਧਾਂ ਸੰਤਾਂ ਆਪ ਉਠਾਈਆ। ਅੰਜੀਲ ਕੁਰਾਨਾਂ ਰਿਹਾ ਵਿਚਾਰ, ਬਾਈਬਲ ਭੇਵ ਨਾ ਰਾਈਆ। ਵੇਦ ਪੁਰਾਨਾਂ ਦਏ ਅਧਾਰ, ਸ਼ਾਸਤਰ ਸਿਮਰਤ ਫੋਲ ਫੋਲਾਈਆ। ਅੱਲਾ ਰਾਣੀ ਪਾਏ ਸਾਰ, ਸਾਚੀ ਰਾਣੀ ਮੇਲ ਮਿਲਾਈਆ। ਜਾਣੀ ਜਾਣ ਆਪ ਕਰਤਾਰ, ਪਦ ਨਿਰਬਾਣੀ ਇਕ ਵਖਾਈਆ। ਸ਼ਬਦ ਨਿਸ਼ਾਨੀ ਧੁਰ ਦਰਬਾਰ, ਲੋਕਮਾਤ ਇਕ ਉਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਸਿਖੀ ਰਿਹਾ ਬਣਾਈਆ। ਸਾਚੀ ਸਿਖੀ ਹਰਿ ਹਰਿ ਨਾਤਾ, ਹਰਿ ਸੱਜਣ ਆਪ ਕਰਾਇਆ। ਨਾ ਕੋਈ ਜ਼ਾਤ ਨਾ ਕੋਈ ਪਾਤਾ, ਨਾ ਕੋਈ ਵਰਨ ਬਰਨ ਰਖਾਇਆ। ਨਾ ਕੋਈ ਪਿਤਾ ਨਾ ਕੋਈ ਮਾਤਾ, ਬਾਲ ਅੰਞਾਣਾ ਨਾ ਕੋਈ ਉਪਜਾਇਆ। ਪੁਰਖ ਅਕਾਲ ਗੁਰ ਇਕ ਪਛਾਤਾ, ਨਾ ਮਰੇ ਨਾ ਜਾਇਆ। ਜੁਗਾ ਜੁਗੰਤਰ ਗੁਰੂਆਂ ਪੀਰਾਂ ਸਾਧਾਂ ਸੰਤਾਂ ਦੇਵਣਹਾਰਾ ਆਪਣੀ ਦਾਤਾ, ਕਲਜੁਗ ਅੰਤਮ ਵੇਸ ਵਟਾਇਆ। ਮੇਟੇ ਰੈਣ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਚੜ੍ਹਾਇਆ। ਸੋਹੰ ਸੁਣਾਏ ਸਾਚੀ ਗਾਥਾ, ਹਿੰਦੂ ਮੁਸਲਮ ਸਿਖ ਈਸਾਈ ਏਕਾ ਕਲਮਾ ਰਿਹਾ ਪੜ੍ਹਾਇਆ। ਮੇਲ ਮਿਲਾਏ ਤ੍ਰਿਲੋਕੀ ਨਾਥਾ, ਰਾਮ ਰੂਪ ਨਜ਼ਰੀ ਆਇਆ। ਇਕ ਜਣਾਏ ਪੂਜਾ ਪਾਠਾ, ਇਸ਼ਟ ਦੇਵ ਇਕ ਅਖਵਾਇਆ। ਏਕਾ ਸਰ ਸਰੋਵਰ ਮਾਰੇ ਠਾਠਾ, ਅਠਸਠ ਤੀਰਥ ਰਹਿਣ ਨਾ ਪਾਇਆ। ਕਲਜੁਗ ਤੇਰੀ ਗੇੜੇ ਉਲਟੀ ਲੱਠਾ, ਗੇੜਾ ਆਪਣੇ ਹੱਥ ਰਖਾਇਆ। ਗੁਰਮੁਖਾਂ ਪੂਰਨ ਕਰਨ ਆਇਆ ਘਾਟਾ, ਪਿਛਲਾ ਲਹਿਣਾ ਦਏ ਚੁਕਾਇਆ। ਅੰਮ੍ਰਿਤ ਪਿਆਇਆ ਏਕਾ ਬਾਟਾ, ਚਰਨ ਚਰਨੋਦਕ ਇਕ ਵਖਾਇਆ। ਗੁਰਸਿਖ ਸਵਾਇਆ ਏਕਾ ਸਾਚੀ ਖਾਟਾ, ਸਚਖੰਡ ਦਵਾਰਾ ਇਕ ਆਪ ਬਣਾਇਆ । ਦੀਪਕ ਜੋਤ ਜਗੇ ਲਲਾਟਾ, ਨਾਨਕ ਗੋਬਿੰਦ ਦਰਸਨ ਪਾਇਆ। ਰਾਮ ਨਾਮ ਨਾ ਵਿਕੇ ਕਿਸੇ ਹਾਟਾ, ਕਾਹਨਾ ਕ੍ਰਿਸ਼ਨਾ ਮੁਲ ਨਾ ਕਿਸੇ ਰਖਾਇਆ। ਮਨ ਮਤ ਨਾਰ ਦੁਹਾਗਣ ਚਾਰੋਂ ਕੁੰਟ ਦਹਿ ਦਿਸ਼ਾ ਮੀਢੀ ਖੋਹ ਖੋਹ ਖੋਹਿਆ ਝਾਟਾ, ਖ਼ਾਕੀ ਖ਼ਾਕ ਰਹੀ ਉਡਾਇਆ। ਕਲਜੁਗ ਤੇਰੀ ਨੇੜੇ ਆਈ ਵਾਟਾ, ਕਲਜੁਗ ਭੁੱਲੇ ਜੀਵ ਮਾਇਆ ਰੁਲੇ ਆਤਮ ਬ੍ਰਹਮ ਗਿਆਨ ਨਾ ਕੋਈ ਦ੍ਰਿੜਾਇਆ। ਗੁਰਸਿਖਾਂ ਲਹਿਣਾ ਦੇਣ ਚੁਕਾਏ ਆਨ ਬਾਟਾ, ਮਾਤ ਗਰਭ ਫੇਰ ਨਾ ਆਇਆ। ਤਨ ਨਗਾਰੇ ਮਾਰੇ ਏਕਾ ਸਾਟਾ, ਅਨਹਦ ਤਾਲ ਤਲਵਾੜਾ ਇਕ ਵਜਾਇਆ। ਗੁਰਸਿਖ ਤੇਰਾ ਬਜਰ ਕਪਾਟੀ ਪੜਦਾ ਪਾਟਾ, ਨਿਰਗੁਣ ਰੂਪ ਸ਼ਬਦੀ ਧਾਰ ਲੋਕਮਾਤ ਨਜ਼ਰੀ ਆਇਆ। ਖੇਲੇ ਖੇਲ ਬਾਜ਼ੀਗਰ ਨਾਟਾ, ਸਵਾਂਗੀ ਆਪਣਾ ਸਵਾਂਗ ਵਰਤਾਇਆ। ਤ੍ਰੈਗੁਣ ਮਾਇਆ ਤਪਿਆ ਭੱਠਾ, ਪੰਜ ਤੱਤ ਲੰਬੂ ਰਿਹਾ ਲਾਇਆ। ਜੂਠੀ ਝੂਠੀ ਕਲਜੁਗ ਸਥਰੀ ਕਰ ਰਿਹਾ ਇਕੱਠਾ, ਸੰਮਤ ਸੋਲਾਂ ਰਿਹਾ ਜਣਾਇਆ। ਕਿਸੇ ਨਾ ਪੂਜ ਪੂਜਸ ਸਿਲ ਵਟਾ, ਗਲ ਪਾਹਨ ਲਿੰਗ ਨਾ ਕੋਇ ਲਟਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਨਾਉਂ ਰਖਾਇਆ। ਨਿਹਕਲੰਕ ਰੱਖਿਆ ਨਾਉਂ, ਹਰਿ ਸਤਿਗੁਰ ਵਡ ਵਡਿਆਈਆ । ਗੁਰ ਗੋਬਿੰਦ ਵਸਿਆ ਨਗਰ ਗਰਾਉਂ, ਸੰਬਲ ਖੇੜਾ ਇਕ ਵਸਾਈਆ। ਪੂਤ ਸਪੂਤਾ ਬ੍ਰਹਿਮਣ ਗੌੜਾ ਪਕੜਿਆ ਬਾਂਹੋਂ, ਉਚੇ ਟਿੱਲੇ ਪਰਬਤ ਬਜਰ ਕਪਾਟੀ ਸਿਲਾ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸੱਸਾ ਕਿਲਾ ਰਿਹਾ ਬਣਾਈਆ। ਊੜਾ ਉਂਕਾਰ, ਏਕਉਂਕਾਰਾ ਰੂਪ ਵਟਾਇਆ। ਐੜਾ ਅੱਖ ਇਕ ਉਘਾੜ, ਏਕਾ ਦ੍ਰਿਸ਼ਟ ਖੁਲ੍ਹਾਇਆ। ਈੜੀ ਇਸ਼ਟ ਇਕ ਅਪਾਰ, ਨੌ ਖੰਡ ਪ੍ਰਿਥਮੀ ਦਏ ਜਣਾਇਆ। ਸੱਸਾ ਕਿਲਾ ਕਰ ਤਿਆਰ, ਚਾਰੋਂ ਕੁੰਟ ਘੇਰਾ ਪਾਇਆ। ਉਪਰ ਹੋੜਾ ਕੀਤਾ ਖ਼ਬਰਦਾਰ, ਨਿਰਗੁਣ ਸਰਗੁਣ ਮੇਲ ਮਿਲਾਇਆ। ਗੋਬਿੰਦ ਤੇਰਾ ਤੋੜਾ ਸੀਸ ਦਸਤਾਰ, ਸਾਚਾ ਹੋੜਾ ਵੇਸ ਵਟਾਇਆ। ਹਾਹਾ ਹਰੀ ਹਰਿ ਹੋ ਉਜਿਆਰ, ਲੋਕਮਾਤ ਵੇਸ ਵਟਾਇਆ। ਉਤੇ ਟਿੱਪੀ ਲਾਈ ਕਰ ਪਿਆਰ, ਨਾਰੀ ਕੰਤਾ ਰੂਪ ਵਟਾਇਆ। ਸੋਹੰ ਸ਼ਬਦ ਬੰਨ੍ਹੀ ਧਾਰ, ਹੰ ਬ੍ਰਹਮ ਆਪ ਹੋ ਜਾਇਆ। ਸੋ ਪੁਰਖ ਨਿਰੰਜਣ ਏਕਉਂਕਾਰ, ਕਲਜੁਗ ਅੰਤਮ ਆਪ ਆਪਣਾ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵਣਹਾਰਾ ਵਰ, ਜੁਗ ਜੁਗ ਸਾਚਾ ਵੇਸ ਵਟਾਇਆ। ਹਰਿਜਨ ਤੇਰਾ ਸਾਚਾ ਲਹਿਣਾ, ਹਰਿ ਸਤਿਗੁਰ ਆਪ ਚੁਕਾਇੰਦਾ। ਤਨ ਬਸਤਰ ਪਾਏ ਨਾਮ ਗਹਿਣਾ, ਸੋਲਾਂ ਸ਼ੰਗਾਰ ਵਖਾਇੰਦਾ। ਏਕਾ ਧਾਰ ਕੱਜਲ ਨੈਣਾ, ਨੇਤਰ ਨੈਣ ਇਕ ਵਖਾਇੰਦਾ। ਸਾਚੀ ਸੇਜਾ ਏਕਾ ਬਹਿਣਾ, ਧਰਮ ਦਵਾਰਾ ਇਕ ਸੁਹਾਇੰਦਾ। ਨਾਤਾ ਤੁਟੇ ਮਾਤ ਪਿਤ ਭਾਈ ਭੈਣਾ ਸਾਕ ਸੱਜਣ ਸੈਣਾ, ਗੁਰ ਚਰਨ ਧਿਆਨ ਇਕ ਰਖਾਇੰਦਾ। ਨੇੜ ਨਾ ਆਏ ਲਾੜੀ ਮੌਤ ਡੈਣਾ, ਧਰਮ ਰਾਏ ਮੁਖ ਸ਼ਰਮਾਇੰਦਾ। ਚਿਤਰ ਗੁਪਤ ਅੱਗੇ ਹੋ ਹਿਸਾਬ ਕਿਸੇ ਨਾ ਕਹਿਣਾ, ਬ੍ਰਹਮਾ ਵਿਸ਼ਨ ਸ਼ਿਵ ਗੁਰਸਿਖ ਨਿਉਂ ਨਿਉਂ ਸੀਸ ਝੁਕਾਇੰਦਾ। ਦਰਗਹਿ ਸਾਚੀ ਧਾਮ ਅਵਲੇ ਸਚਖੰਡ ਦਵਾਰੇ ਏਕਾ ਬਹਿਣਾ, ਗੁਰ ਸਤਿਗੁਰ ਮੇਲ ਮਿਲਾਇੰਦਾ। ਜਿਸ ਜਨ ਮੰਨਿਆ ਸਾਚਾ ਕਹਿਣਾ, ਸਾਚੀ ਭਗਤੀ ਸੋ ਸਲਾਹਿੰਦਾ। ਕਲਜੁਗ ਅੰਤਮ ਵਹਿਣ ਏਕਾ ਵਹਿਣਾ, ਲੱਖ ਚੁਰਾਸੀ ਆਪ ਰੁੜ੍ਹਾਇੰਦਾ। ਪ੍ਰਭ ਕਾ ਭਾਣਾ ਸਹਿਣਾ ਪੈਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਬਿਨ ਹਰਿ ਨਾਮ ਥਿਰ ਕੋਈ ਨਾ ਰਹਿਣਾ, ਗੁਰਮੁਖ ਸਾਚੇ ਆਪ ਤਰਾਇੰਦਾ। ਏਕਾ ਇਕੀ ਵੇਖੇ ਸਿਖੀ ਹਰਿ ਮੀਤਾ ਇਕ ਅਤੀਤਾ ਪਤਿਤ ਪੁਨੀਤਾ ਸਾਚੀ ਰੀਤਾ ਆਪ ਚਲਾਇੰਦਾ। ਸਾਚੀ ਰੀਤ ਹਰਿ ਨਿਰੰਕਾਰ, ਕਲਜੁਗ ਅੰਤਮ ਆਪ ਚਲਾਈਆ। ਪਰਗਟ ਹੋ ਵਿਚ ਸੰਸਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸੋਹੰ ਸ਼ਬਦ ਸਚ ਜੈਕਾਰ, ਮਹਾਰਾਜ ਸ਼ੇਰ ਸਿੰਘ ਆਪ ਅਖਵਾਈਆ। ਵਿਸ਼ਨੂੰ ਮੀਤਾ ਹੋ ਤਿਆਰ, ਭਗਵਾਨ ਜੋਤ ਜਗਾਈਆ। ਤਿੰਨਾਂ ਲੋਕਾਂ ਵਸਿਆ ਬਾਹਰ, ਘਰ ਚੌਥਾ ਇਕ ਵਡਿਆਈਆ। ਸੰਤ ਸਾਜਣ ਜਾਏ ਤਾਰ, ਗੁਰਸਿਖ ਸਾਜਣ ਲਏ ਉਠਾਈਆ। ਲੇਖਾ ਲਿਖਿਆ ਧੁਰ ਕਰਤਾਰ, ਕਾਦਰ ਕਰਤੇ ਕੀਮਤ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਬਣਤ ਬਣਾਈਆ। ਆਪ ਆਪਣੀ ਬਣਤ ਬਣਾ, ਆਪੇ ਵੇਖ ਵਖਾਇੰਦਾ। ਆਪ ਆਪਣੀ ਗਣਤ ਗਣਾ, ਸੰਤ ਮਨੀ ਸਿੰਘ ਇਕ ਉਠਾਇੰਦਾ। ਧੁਰ ਦਾ ਲੇਖਾ ਦਏ ਲਿਖਾ, ਹਰਿ ਮੰਦਰ ਫੇਰਾ ਪਾਇੰਦਾ। ਅੰਮ੍ਰਿਤਸਰ ਸਰ ਇਕ ਜਣਾ, ਸਰ ਸਰੋਵਰ ਇਕ ਸੁਹਾਇੰਦਾ। ਜੂਠੇ ਝੂਠੇ ਮਾਇਆ ਲੂਠੇ ਪਾਪੀ ਬੰਦੇ, ਝੂਠੇ ਧੰਦੇ ਝੂਠੀ ਕਿਰਿਆ ਇਕ ਸਮਝਾਇੰਦਾ। ਅਮਰਦਾਸ ਤੇਰਾ ਠਾਂਡਾ ਥਾਂ, ਹੱਥ ਕਿਸੇ ਨਾ ਆਇੰਦਾ। ਗ੍ਰੰਥੀ ਪੰਥੀ ਬਣੇ ਕਾਂ, ਹੰਸ ਰੂਪ ਨਾ ਕੋਈ ਵਟਾਇੰਦਾ। ਹਰਿ ਮੰਦਰ ਬੈਠ ਕਰੇ ਨਾ ਕੋਈ ਸਚ ਨਿਆਂ ਸਾਚਾ ਧਰਮ ਨਾ ਕੋਈ ਵਖਾਇੰਦਾ। ਪਾਰਬ੍ਰਹਮ ਪ੍ਰਭ ਬੇਪਰਵਾਹ, ਕਲਜੁਗ ਅੰਤਮ ਵੇਖੇ ਥਾਉਂ ਥਾਂ, ਗੁਰ ਗੋਬਿੰਦ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਵੀਹ ਸਦ ਬਿਕ੍ਰਮੀ ਖੇਲ ਕਰ, ਪੋਹ ਛੱਬੀ ਰੁੱਤ ਸੁਹਾਇੰਦਾ। ਛੱਬੀ ਪੋਹ ਨਾਤਾ ਤੁੱਟਾ, ਲੋਕਮਾਤ ਤਜਾਇਆ। ਹਰਿਆ ਹੋਇਆ ਬੂਟਾ ਸੁੱਕਾ, ਅੰਮ੍ਰਿਤ ਜਲ ਚੁਆਇਆ। ਆਪ ਮਨਾਇਆ ਹਰਿ ਹਰਿ ਰੁਠਾ, ਆਪ ਆਪਣੀ ਦਇਆ ਕਮਾਇਆ। ਲਹਿਣਾ ਦੇਣ ਚੁਕਾਏ ਜੂਠ ਝੂਠਾ, ਕੂੜੀ ਕਿਰਿਆ ਦਏ ਮਿਟਾਇਆ। ਰਾਜ ਰਾਜਾਨਾ ਹੱਥ ਫੜਾਏ ਖਾਲੀ ਠੂਠਾ, ਸਿਰ ਤਾਜ ਰਹਿਣ ਨਾ ਪਾਇਆ। ਗੁਰਮੁਖਾਂ ਉਪਰ ਆਪੇ ਤੁੱਠਾ, ਗੁਰ ਕਾ ਭੇਵ ਕੋਈ ਨਾ ਪਾਇਆ। ਆਵਣ ਜਾਵਣ ਕਿਸੇ ਨਾ ਛੁੱਟਾ, ਲੱਖ ਚੁਰਾਸੀ ਗੇੜ ਕਟਾਇਆ। ਗੁਰਮੁਖਾਂ ਪੀਤਾ ਅੰਮ੍ਰਿਤ ਆਤਮ ਘੁੱਟਾ, ਨਿਝਰ ਝਿਰਨਾ ਇਕ ਝਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਜੋਤੀ ਕਿਰਨਾ ਕਿਰਨਾ ਵਿਚ ਟਿਕਾਇਆ। ਜੋਤੀ ਨੂਰ ਹਰਿ ਉਜਾਲਾ, ਹਰਿ ਸੱਜਣ ਮੀਤ ਮੁਰਾਰਾ। ਦੀਨਾਂ ਬੰਧਪ ਦੀਨ ਦਿਆਲਾ, ਹਰਿਜਨ ਦੇਵੇ ਨਾਮ ਸਹਾਰਾ। ਗੋਬਿੰਦ ਰੂਪ ਗੁਰ ਗੋਪਾਲਾ, ਨਿਰਗੁਣ ਜੋਤ ਨੂਰ ਉਜਿਆਰਾ। ਵਸੇ ਸਚ ਸੱਚੀ ਧਰਮਸਾਲਾ, ਕਾਇਆ ਕਪੜ ਵਸੇ ਬਾਹਰਾ। ਚਲੇ ਚਲਾਏ ਅਵੱਲੜੀ ਚਾਲਾ, ਆਦਿ ਜੁਗਾਦੀ ਏਕਾ ਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖਾਂ ਕਰੇ ਸ਼ੰਗਾਰਾ। ਗੁਰਮੁਖਾਂ ਕਰੇ ਸ਼ੰਗਾਰ, ਸਤਿਗੁਰ ਪੂਰਾ ਆਪ ਸੰਗਾਰਦਾ। ਚਰਨ ਪ੍ਰੀਤੀ ਇਕ ਪਿਆਰ, ਏਕਾ ਬ੍ਰਹਮ ਵਿਚਾਰਦਾ। ਸਾਚੀ ਨੀਤੀ ਵਿਚ ਸੰਸਾਰ, ਸਾਚਾ ਰਾਹ ਵਖਾਲਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸਾਚਾ ਵਰ, ਸਾਚਾ ਦਰ  । ਸਾਚੀ ਸਿਖੀ ਕਰ ਤਿਆਰ, ਸਤਿਜੁਗ ਬੂਟਾ ਲਾਇਆ। ਪੰਜਾਂ ਆਪੇ ਪਾਵੇ ਸਾਰ, ਪੰਚਾਂ ਮੇਲ ਮਿਲਾਇਆ। ਗੋਬਿੰਦ ਗੁਰ ਕਰ ਪਿਆਰ, ਲੇਖਾ ਧੁਰ ਚੁਕਾਇਆ। ਏਕਾ ਸ਼ਬਦ ਏਕਾ ਸੁਰ, ਏਕਾ ਤਾਲ ਵਜਾਇਆ। ਏਕਾ ਚੇਲਾ ਏਕਾ ਗੁਰ, ਗੁਰ ਚੇਲਾ ਰੂਪ ਵਟਾਇਆ। ਏਕਾ ਚੜ੍ਹਿਆ ਸਾਚੇ ਘੋੜੇ, ਸਾਚਾ ਘੋੜਾ ਇਕ ਦੌੜਾਇਆ। ਏਕਾ ਵੇਖੇ ਮਿਠਾ ਕੌੜਾ, ਲੱਖ ਚੁਰਾਸੀ ਫੋਲ ਫੋਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਸਾਚੇ ਲਏ ਤਰਾਇਆ। ਗੁਰਸਿਖ ਸਾਚੇ ਤਾਰਨ ਆਇਆ, ਪੂਰਬ ਲਹਿਣਾ ਝੋਲੀ ਪਾਇਆ। ਰਸਨਾ ਜੇਹਵਾ ਜਾਪ ਨਾ ਕੋਈ ਕਰਾਇਆ, ਸਵੱਛ ਸਰੂਪੀ ਦਰਸ ਦਿਖਾਈਆ। ਜਲ ਧਾਰਾ ਨਾ ਕੋਈ ਨਹਾਇਆ, ਚਰਨ ਧੂੜ ਅਸਨਾਨ ਕਰਾਈਆ। ਜੋਗ ਅਭਿਆਸ ਹਠ ਨਾ ਕੋਈ ਰਖਾਇਆ, ਏਕਾ ਦ੍ਰਿਸ਼ਟੀ ਆਪਣੀ ਪਾਈਆ। ਅਗਨੀ ਮਠ ਨਾ ਕੋਈ ਤਪਾਇਆ, ਜਗਤ ਧੂਣੀ ਨਾ ਕੋਈ ਵਖਾਈਆ। ਰਸਨਾ ਸੰਖ ਨਾ ਕੋਈ ਵਜਾਇਆ, ਅਨਹਦ ਤਾਲ ਇਕ ਸੁਣਾਈਆ। ਗੁਰਦਰ ਦਵਾਰਾ ਮੰਦਰ ਮਸਜਿਦ ਸ਼ਿਵਦਵਾਲਾ ਮਠ ਡੇਰਾ ਢਾਹਿਆ, ਕਾਇਆ ਹਰਿ ਮੰਦਰ ਇਕ ਵਖਾਈਆ। ਅਠਸਠ ਤੀਰਥ ਮੂਲ ਚੁਕਾਇਆ, ਅੰਮ੍ਰਿਤ ਝਿਰਨਾ ਦਏ ਝਿਰਾਈਆ। ਸਤਿ ਪਿਆਲਾ ਨਾਮ ਪਿਆਇਆ, ਅਜਪਾ ਜਾਪ ਜਪਾਈਆ। ਹੱਥ ਮਾਲਾ ਨਾ ਕੋਈ ਫੜਾਇਆ, ਨਾ ਕੋਈ ਗੜਵੀ ਪੋਚ ਪੁਚਾਈਆ। ਸ਼ਾਹ ਕੰਗਾਲ ਨਾ ਕੋਈ ਜਣਾਇਆ, ਏਕਾ ਰੰਗ ਰੰਗਾਈਆ। ਢੋਲਕ ਛੈਣਾ ਨਾ ਕੋਈ ਵਜਾਇਆ, ਗੁਰਸਿਖ ਤਾਰ ਸਤਾਰ ਹਿਲਾਇਆ। ਕਾਇਆ ਸੁਰੰਗੀ ਇਕ ਬਣਾਇਆ, ਬਹੱਤਰ ਨਾੜੀ ਸਤਾਰ ਹਿਲਾਈਆ। ਨਿਰਗੁਣ ਨਿਰਗੁਣ ਗੁਰਮੁਖ ਰਿਹਾ ਗਾਇਆ, ਤੂੰਹੀ ਤੂੰ ਅਲਾਈਆ। ਗੁਰ ਨਾਨਕ ਸਾਚਾ ਮਾਰਗ ਲਾਇਆ, ਮਰਦਾਨਾ ਸੰਗ ਰਖਾਈਆ। ਕਲਜੁਗ ਖੇਲ ਸਰਬ ਲੋਕਾਇਆ, ਘਰ ਮੰਦਰ ਕੀਰਤਨ ਕੋਇ ਨਾ ਸੁਨਣੇ ਪਾਈਆ। ਚਾਰੋਂ ਕੁੰਟ ਦਹਿ ਦਿਸ਼ਾ ਭੌਦੇ ਬੰਦਰ, ਧੀਰਜ ਧੀਰ ਨਾ ਕੋਈ ਧਰਾਈਆ। ਉਚੇ ਟਿੱਲੇ ਚੜ੍ਹੇ ਗੋਰਖ ਮਛੰਦਰ, ਤਨ ਚੋਟੀ ਰਹੇ ਕਟਾਈਆ। ਮਿਲਿਆ ਮੇਲ ਨਾ ਸਾਚੇ ਮੰਦਰ, ਘਰ ਸਾਚਾ ਬੈਠਾ ਮਾਹੀਆ। ਗੁਰਸਿਖਾਂ ਕਲਜੁਗ ਅੰਤਮ ਤੋੜਣ ਆਇਆ ਜੰਦਰ, ਨਾਮ ਖੰਡਾ ਹੱਥ ਉਠਾਈਆ। ਮਨਮੁਖ ਹੋਏ ਭਾਗਾਂ ਮੰਦੜ, ਹਰਿ ਕਾ ਭੇਵ ਕੋਇ ਨਾ ਪਾਈਆ। ਮਦਿਰਾ ਮਾਸੀ ਪਾਪੀ ਗੰਦੜ, ਗੁਰ ਅਰਜਨ ਲੇਖਾ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖਾਂ ਦੇਵਣ ਆਇਆ ਵਡਿਆਈਆ। ਗੁਰਸਿਖ ਤੇਰੀ ਵਡ ਵਡਿਆਈ, ਹਰਿ ਸਾਚੇ ਆਪ ਜਣਾਈਆ। ਗੁਰ ਕਾ ਸ਼ਬਦ ਕਰੇ ਕੁੜਮਾਈ, ਦੂਸਰ ਨਾਰ ਨਾ ਕੋਈ ਪਰਨਾਈਆ। ਘਰ ਵਿਚ ਧੀ ਘਰ ਜਵਾਈ, ਘਰ ਬੈਠਾ ਆਸਣ ਲਾਈਆ। ਘਰ ਵਿਚ ਸੇਜ ਰਿਹਾ ਵਿਛਾਈ, ਘਰ ਫੂਲਨ ਬਰਖਾ ਲਾਈਆ। ਪੁਰਖ ਅਬਿਨਾਸ਼ੀ ਦਇਆ ਕਮਾਈ, ਗੁਰ ਗੋਬਿੰਦ ਸੰਗ ਰਲਾਈਆ। ਸੰਬਲ ਨਗਰੀ ਕਰ ਰੁਸ਼ਨਾਈ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨੌ ਦਵਾਰੇ ਰਿਹਾ ਤਜਾਈ, ਜਗਤ ਮਾਰਗ ਪੰਧ ਮੁਕਾਈਆ। ਦਸਵਾਂ ਬੈਠਾ ਸਾਚਾ ਮਾਹੀ, ਆਪ ਆਪਣੀ ਸੇਜ ਸੁਹਾਈਆ। ਗੁਰਸਿਖਾਂ ਪਕੜਨ ਆਇਆ ਬਾਂਹੀਂ, ਆਲਣਿਓ ਡਿਗੇ ਬੋਟ ਉਠਾਈਆ। ਕਾਗੋਂ ਹੰਸ ਰਿਹਾ ਬਣਾਈ, ਸੋਹੰ ਚੋਗ ਚੁਗਾਈਆ । ਘਰ ਘਰ ਦਰਸ ਦਿਖਾਏ ਚਾਈਂ ਚਾਈਂ, ਦਿਵਸ ਰੈਣ ਸੇਵ ਕਮਾਈਆ। ਪਕੜ ਉਠਾਏ ਫੜ ਫੜ ਬਾਂਹੀਂ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਸੰਮਤ ਸੰਮਤੀ ਵੇਖ ਵਖਾਈਆ। ਸੰਮਤ ਸੰਮਤੀ ਤੱਕੇ ਰਾਹ, ਕਲਜੁਗ ਪੰਧ ਮੁਕਾਇਆ। ਸਤਿਗੁਰ ਆਵੇ ਸਚ ਮਲਾਹ, ਹਰਿਜਨ ਲਏ ਤਰਾਇਆ। ਨਿਥਾਵਿਆਂ ਦੇਵੇ ਸਾਚਾ ਥਾਂ, ਨਿਮਾਣਿਆਂ ਗਲੇ ਲਗਾਇਆ। ਸ਼ਾਹ ਸੁਲਤਾਨਾ ਦੇਵੇ ਖ਼ਾਕ ਮਿਲਾ, ਊਚਾਂ ਨੀਚਾਂ ਏਕਾ ਰੰਗ ਰੰਗਾਇਆ। ਏਕਾ ਕਲਮਾ ਅਮਾਮ ਦਏ ਪੜ੍ਹਾ, ਏਕਾ ਨਾਅਰਾ ਲਾਇਆ। ਏਕਾ ਰਾਮ ਕ੍ਰਿਸ਼ਨ ਦਏ ਮਿਲਾ, ਜਗਤ ਵਿਛੋੜਾ ਪੰਧ ਮੁਕਾਇਆ। ਏਕਾ ਨਾਨਕ ਗੋਬਿੰਦ ਸੇਜਾ ਦਏ ਸੁਹਾ, ਗੁਰਮੁਖ ਸਾਚੇ ਸੰਗ ਰਲਾਇਆ। ਕਲਜੁਗ ਅੰਤਮ ਨਿਹਕਲੰਕੀ ਜਾਮਾ ਪਾ, ਪੂਰਬ ਲਹਿਣਾ ਵੇਖ ਵਖਾਇਆ। ਸਾਚੀ ਸਿਖਿਆ ਸ੍ਰਿਸ਼ਟ ਸਬਾਈ ਦਏ ਸਮਝਾ, ਨੌ ਖੰਡ ਸੱਤਾਂ ਦੀਪਾਂ ਫੇਰਾ ਪਾਇਆ। ਭਾਰਤ ਖੰਡ ਜੋਤ ਜਗਾ, ਵਿਸ਼ਨੂੰ ਵੰਸੀ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇਆ। ਸਾਚਾ ਦਰ ਸੁਹੰਜਣਾ, ਘਰ ਸਾਚੇ ਵੱਜੀ ਵਧਾਈਆ। ਪਰਗਟ ਹੋਇਆ ਪੁਰਖ ਨਿਰੰਜਣਾ, ਆਦਿ ਨਿਰੰਜਣ ਵਡ ਵਡਿਆਈਆ। ਜਨ ਭਗਤਾਂ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਪੁਰਖ ਅਬਿਨਾਸ਼ੀ ਧੁਰ ਦਰਗਾਹੀ ਸਾਚਾ ਸੱਜਣਾ, ਲੋਕਮਾਤ ਸੇਵ ਕਮਾਈਆ। ਜੋ ਘੜਿਆ ਸੋ ਭੱਜਣਾ, ਥਿਰ ਕੋਇ ਰਹਿਣ ਨਾ ਪਾਈਆ। ਬਿਨ ਸਤਿਗੁਰ ਪੂਰੇ ਪੜਦਾ ਕਿਸੇ ਨਾ ਕੱਜਣਾ, ਲੱਖ ਚੁਰਾਸੀ ਰਹੀ ਕੁਰਲਾਈਆ। ਲਾੜੀ ਮੌਤ ਲੌਣ ਦੇਵੇ ਨਾ ਅੱਜ ਪਜਣਾ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਸਮੁੰਦ ਸਾਗਰ ਗਹਿਰ ਗੰਭੀਰ ਉਚੇ ਟਿਲੇ ਫੋਲ ਫੋਲਾਈਆ। ਗੁਰਸਿਖ ਵਿਰਲੇ ਗੁਰ ਚਰਨ ਦਵਾਰੇ ਬਹਿ ਬਹਿ ਸਜਣਾ, ਤੱਤੀ ਵਾ ਨਾ ਲਗੇ ਰਾਈਆ। ਅੰਤਮ ਪਰਗਟ ਹੋਇਆ ਦੇਸ ਮਾਝਣਾ, ਆਪਣਾ ਪੜਦਾ ਦਏ ਉਠਾਈਆ। ਸ਼ਬਦ ਅਗੰਮੀ ਮਾਰੇ ਵਾਜਣਾ, ਆਪ ਆਪਣੀ ਦਇਆ ਕਮਾਈਆ। ਸ਼ਾਹ ਸੁਲਤਾਨ ਵਡ ਰਾਜਨ ਰਾਜਨਾ ਗੁਰਸਿਖ ਦਵਾਰੇ ਫੇਰਾ ਪਾਈਆ। ਕਲਜੁਗ ਸਤਿਜੁਗ ਰਚਿਆ ਕਾਜਨਾ, ਵਿਚ ਵਿਚੋਲਾ ਆਪ ਹੋ ਜਾਈਆ। ਦੋਹਾਂ ਚਲਾਏ ਆਪ ਜਹਾਜ਼ਨਾ, ਆਪੇ ਡੋਬੇ ਆਪੇ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵਣਹਾਰਾ ਵਰ, ਦੇਵੇ ਮਾਤ ਵੱਡੀ ਵਡਿਆਈਆ। ਗੁਰਸਿਖ ਵਡਿਆਈ ਧੰਨ, ਗੁਰ ਸਤਿਗੁਰ ਸੱਚਾ ਪਾਇਆ। ਗੁਰਮੁਖ ਵਡਿਆਈ ਧੰਨ, ਹਰਿ ਮੰਤਰ ਨਾਮ ਦ੍ਰਿੜਾਇਆ। ਗੁਰ ਗੁਰ ਵਡਿਆਈ ਧੰਨ, ਗੁਰ ਕਰਤੇ ਮੇਲ ਮਿਲਾਇਆ। ਸਤਿਗੁਰ ਵਡਿਆਈ ਧੰਨ, ਸਤਿ ਪੁਰਖ ਨਿਰੰਜਣ ਖੇਲ ਖਿਲਾਇਆ। ਆਦਿ ਜੁਗਾਦੀ ਬੇੜਾ ਬੰਨ੍ਹ, ਨਿਰਗੁਣ ਆਪਣਾ ਰੰਗ ਰੰਗਾਇਆ। ਪੰਚਮ ਮੀਤਾ ਚੜ੍ਹਿਆ ਚੰਨ, ਗੁਰ ਪੂਰੇ ਆਪ ਚੜ੍ਹਾਇਆ। ਕਲਜੁਗ ਅੰਤਮ ਦੇਵਣ ਆਇਆ ਡੰਨ, ਖ਼ਾਲੀ ਹੱਥ ਰਖਾਇਆ। ਗੁਰਮੁਖਾਂ ਰਾਗ ਸੁਣਾਏ ਕੰਨ, ਧੁਨ ਅਨਾਦੀ ਇਕ ਅਲਾਇਆ। ਜਨਨੀ ਜਨਿਆ ਸਾਚਾ ਜਨ, ਧੰਨ ਧੰਨ ਜਣੇਂਦੀ ਮਾਇਆ। ਗੁਰ ਗੋਬਿੰਦ ਬੇੜਾ ਦੇਵੇ ਬੰਨ੍ਹ, ਜਗਤ ਮਲਾਹ ਆਪ ਅਖਵਾਇਆ। ਨਾ ਕੋਈ ਛੱਪਰੀ ਨਾ ਕੋਈ ਛੰਨ, ਮੰਦਰ ਗੁਰੂ ਦਵਾਰ ਨਾ ਡੇਰਾ ਲਾਇਆ। ਜਿਸ ਜਨ ਹਿਰਦਾ ਗਿਆ ਮੰਨ, ਤਿਸ ਘਰ ਬੈਠਾ ਜੋਤ ਜਗਾਇਆ। ਆਪਣੀ ਵਰਤੇ ਆਪੇ ਕਲ, ਕਲਧਾਰੀ ਵੇਸ ਵਟਾਇਆ। ਕਰੇ ਕਰਾਏ ਅਛਲ ਅਛੱਲ, ਅਛਲ ਅਛੱਲ ਆਪ ਹੋ ਜਾਇਆ। ਵਸਣਹਾਰਾ ਜਲ ਥਲ, ਘਟ ਘਟ ਡੇਰਾ ਲਾਇਆ। ਗੁਰਸਿਖ ਤੇਰੀ ਆਤਮ ਸੇਜਾ ਸਚ ਸਿੰਘਾਸਣ ਬੈਠਾ ਮਲ, ਦਿਸ ਕਿਸੇ ਨਾ ਆਇਆ। ਦਰਸ ਦਿਖਾਏ ਘੜੀ ਘੜੀ ਪਲ ਪਲ, ਤੀਜਾ ਨੇਤਰ ਇਕ ਖੁਲ੍ਹਾਇਆ। ਕਾਇਆ ਵੇਖੇ ਡੂੰਘੀ ਡਲ, ਪੰਚਮ ਘੇਰਾ ਪਾਇਆ। ਗੁਰਸਿਖਾਂ ਅੰਦਰੇ ਅੰਦਰ ਜਾਏ ਰਲ, ਔਂਦਾ ਜਾਂਦਾ ਦਿਸ ਨਾ ਆਇਆ। ਭਾਗ ਲਗਾਏ ਕਾਇਆ ਖਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਤਰਾਇਆ। ਵੀਹ ਸਦ ਬਿਕ੍ਰਮੀ ਹਰਿ ਨਿਰੰਕਾਰ, ਆਪਣੀ ਕਲ ਵਰਤਾਈਆ। ਜੋਤੀ ਨੂਰ ਕਰ ਉਜਿਆਰ, ਏਕਉਂਕਾਰ, ਵੇਸ ਵਟਾਈਆ। ਦੂਜੇ ਬੰਨ੍ਹੇ ਸਾਚੀ ਧਾਰ, ਦੋ ਜਹਾਨਾਂ ਵੇਖ ਵਖਾਈਆ। ਤੀਜੇ ਤਿੰਨਾਂ ਲੋਕਾਂ ਵਸਿਆ ਬਾਹਰ, ਚੌਥੇ ਪਦ ਸਮਾਈਆ। ਪੰਚਮ ਮੇਲਾ ਪੰਚ ਪਿਆਰ, ਪੰਚਮ ਰਿਹਾ ਕਰਾਈਆ। ਛੇਵਾਂ ਘਰ ਦਰ ਦਵਾਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਸਤਵਾਂ ਸਤਿ ਪੁਰਖ ਨਿਰੰਜਣ ਹੋ ਤਿਆਰ, ਆਪ ਆਪਣਾ ਵੇਸ ਵਟਾਈਆ। ਅੱਠਾਂ ਤੱਤਾਂ ਵਸਿਆ ਬਾਹਰ, ਨਿਰਗੁਣ ਸਰਗੁਣ ਵੇਖ ਵਖਾਈਆ। ਨੌ ਦਵਾਰੇ ਜਗਤ ਕਿਵਾੜ, ਦਸਵਾਂ ਡੇਰਾ ਲਾਈਆ। ਵੀਹ ਦਸ ਤੇਰਾ ਭਰ ਭੰਡਾਰ, ਸੋਲਾਂ ਮੱਘਰ ਰੁੱਤ ਸੁਹਾਈਆ। ਛੋਟਾ ਬਾਲਾ ਕਰ ਤਿਆਰ, ਹਰਿ ਸੰਗਤ ਭੇਟ ਚੜ੍ਹਾਈਆ। ਗੁਰ ਸੰਗਤ ਤੇਰਾ ਚੁਕਿਆ ਭਾਰ, ਆਪਣੇ ਕੰਧ ਉਠਾਈਆ। ਗੁਰ ਗੋਬਿੰਦ ਲਾਲ ਦੁਲਾਰੇ ਨੀਹਾਂ ਹੇਠ ਉਸਾਰ, ਕਲਜੁਗ ਜੜ ਉਖੜਾਈਆ। ਸਾਢੇ ਤਿੰਨ ਹੱਥ ਬਣੇ ਇਕ ਮੁਨਾਰ, ਜਗਤ ਵੰਡ ਵੰਡਾਈਆ। ਇੰਦ ਇੰਦਰਾਸਨ ਕਰਿਆ ਖ਼ਬਰਦਾਰ, ਸੋਇਆ ਆਪ ਉਠਾਈਆ। ਅੰਤਮ ਛੱਡਣਾ ਪਏ ਦਵਾਰ, ਥਿਰ ਕੋਇ ਰਹਿਣ ਨਾ ਪਾਈਆ। ਮਨਜੀਤ ਸਿੰਘ ਮਨ ਕਰ ਪਿਆਰ, ਆਪਣਾ ਆਪ ਭੇਟ ਚੜ੍ਹਾਈਆ। ਗੁਰ ਸੰਗਤ ਤੇਰਾ ਸਚ ਪਿਆਰ, ਫੂਲਨ ਬਰਖਾ ਇਕ ਵਖਾਈਆ। ਫੁਲ ਫੁਲਵਾੜੀ ਕਰੇ ਤਿਆਰ, ਲੋਕਮਾਤ ਮਾਲੀ ਬੇਪਰਵਾਹੀਆ। ਵੀਹ ਸੌ ਯਾਰਾਂ ਹਾੜੀ ਖ਼ਬਰਦਾਰ, ਸਾਚਾ ਸਗਨ ਮਨਾਈਆ। ਜਗਤ ਦੁਲਾਰਾ ਕਰ ਤਿਆਰ, ਅੱਗੇ ਲਾਏ ਸਹਿਜ ਸੁਭਾਈਆ। ਸ਼ੰਕਰ ਰੋਵੇ ਜ਼ਾਰੋ ਜ਼ਾਰ, ਨੇਤਰ ਨੀਰ ਵਹਾਈਆ। ਜਗਤ ਜਗਦੀਸ ਹੋ ਤਿਆਰ, ਆਪ ਆਪਣਾ ਰਾਹ ਤਕਾਈਆ। ਗੁਰ ਸੰਗਤ ਤੇਰਾ ਲੋਕਮਾਤ ਵਿਹਾਰ, ਨੌ ਦਵਾਰੇ ਵੇਖ ਵਖਾਈਆ। ਦਸਵਾਂ ਮਿਲੇ ਆਪ ਕਰਤਾਰ, ਸਚ ਸਿੰਘਾਸਣ ਇਕ ਵਛਾਈਆ। ਸਾਢੇ ਤਿੰਨ ਹੱਥ ਤੇਰੀ ਬੰਨ੍ਹੇ ਧਾਰ, ਨੌ ਦਰ ਫੋਲ ਫੋਲਾਈਆ। ਵੀਹ ਸਦ ਬਾਰਾਂ ਮਿਲਿਆ ਮੇਲ ਕੰਤ ਭਤਾਰ, ਸਤਾਰਾਂ ਹਾੜੀ ਖ਼ੁਸ਼ੀ ਮਨਾਈਆ। ਭਰਿਆ ਰਹੇ ਗੁਰ ਸੰਗਤ ਤੇਰਾ ਸਚ ਭੰਡਾਰ, ਹਰਿ ਸਾਚਾ ਆਪ ਭਰਾਈਆ। ਨਿਖੁੱਟ ਨਾ ਜਾਏ ਵਿਚ ਸੰਸਾਰ, ਅਤੋਟ ਅਤੁੱਟ ਵਖਾਈਆ। ਲੁੱਟ ਨਾ ਜਾਏ ਕੋਈ ਠੱਗ ਚੋਰ ਯਾਰ, ਹੱਥ ਕਿਸੇ ਨਾ ਆਈਆ। ਮਨਮੁਖ ਬਾਹਰ ਕੱਢੇ ਕੁੱਟ, ਦਰ ਆਏ ਦਰਸ ਕੋਇ ਨਾ ਪਾਈਆ। ਗੁਰਸਿਖਾਂ ਅੰਮ੍ਰਿਤ ਪਿਆਏ ਆਪਣੇ ਦਰ ਆਪਣਾ ਘੁੱਟ, ਦੂਜਾ ਦਰ ਨਾ ਮੰਗਣ ਜਾਈਆ। ਲੱਖ ਚੁਰਾਸੀ ਜਾਏ ਛੁੱਟ, ਜੋ ਜਨ ਨੇਤਰ ਲੋਚਣ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਪਿਆਰ ਗੁਰਮੁਖ ਆਧਾਰ ਸ਼ਬਦ ਜੈਕਾਰ ਏਕਾ ਨਾਅਰਾ ਲਾਈਆ। ਵੀਹ ਸਦ ਤੇਰਾਂ ਤੇਰੀ ਧਾਰ, ਗੁਰ ਨਾਨਕ ਆਪ ਚਲਾਈਆ। ਤੋਲਾ ਤੋਲੇ ਸਰਬ ਸੰਸਾਰ, ਸਾਚਾ ਕੰਡਾ ਹੱਥ ਉਠਾਈਆ। ਸੋਹੰ ਬੋਲਾ ਇਕ ਜੈਕਾਰ, ਏਕਾ ਰਸਨਾ ਗਾਈਆ। ਪੁਰਖ ਅਬਿਨਾਸ਼ੀ ਮੀਤ ਮੁਰਾਰ, ਲੋਕਮਾਤ ਵੇਖ ਵਖਾਈਆ। ਪਹਿਲੀ ਚੇਤਰ ਹੋ ਤਿਆਰ, ਰਾਜ ਰਾਜਾਨਾ ਦਏ ਉਠਾਈਆ। ਸਾਧਾਂ ਸੰਤਾਂ ਮਾਰੇ ਮਾਰ, ਜੂਠੇ ਝੂਠੇ ਬੈਠੇ ਧੂਣੀਆਂ ਤਾਈਆ। ਹਰਿ ਕੰਤ ਨਾ ਸੋਹੇ ਸਚ ਦਵਾਰ, ਨਾਰ ਵਿਭਚਾਰ ਰਹੀ ਕੁਰਲਾਈਆ। ਰਾਸ਼ਟਰਪਤ ਦਏ ਹੁਲਾਰ, ਅੱਸੂ ਤਿੰਨ ਰੁੱਤ ਸੁਹਾਈਆ। ਸੰਮਤ ਚੌਦਾਂ ਖ਼ਬਰਦਾਰ, ਸਾਚੀ ਸਿਖਿਆ ਇਕ ਸਮਝਾਈਆ। ਇਕੀ ਇਕੀ ਕਰ ਤਿਆਰ, ਇਕੀ ਕਲੀਆਂ ਹਾਰ ਗੁੰਦਾਈਆ। ਵਲੀਆ ਛਲੀਆ ਆਪ ਨਿਰੰਕਾਰ, ਵਲ ਛਲ ਖੇਲ ਖਲਾਈਆ। ਆਪ ਆਪਣੇ ਲਏ ਉਭਾਰ, ਮੇਲ ਮਿਲਾਵਾ ਸਹਿਜ ਸੁਭਾਈਆ। ਗੁਰ ਚੇਲੇ ਸੋਹਣ ਇਕ ਦਵਾਰ, ਏਕਾ ਬੰਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੀਹ ਸਦ ਚੌਦਾਂ ਚੌਦਾਂ ਲੋਕ ਇਕ ਸੁਣਾਏ ਸ਼ਬਦ ਸਲੋਕ, ਚੌਦਾਂ ਹੱਟਾਂ ਦੇਵੇ ਝੋਕ, ਹਰਿ ਕਾ ਭਾਣਾ ਨਾ ਕੋਈ ਸਕੇ ਰੋਕ, ਨਾ ਕੋਈ ਮੇਟੇ ਮੇਟ ਮਿਟਾਈਆ। ਵੀਹ ਸਦ ਪੰਦਰਾਂ ਹਰਿ ਨਿਰੰਕਾਰ, ਆਪਣਾ ਖੇਲ ਖਿਲਾਇੰਦਾ। ਸਚਖੰਡ ਕਰ ਪਿਆਰ, ਆਪਣਾ ਆਸਣ ਲਾਇੰਦਾ। ਬ੍ਰਹਮਾ ਦੇਵੇ ਇਕ ਹੁਲਾਰ, ਆਪਣੀ ਬੂਝ ਬੁਝਾਇੰਦਾ। ਸ਼ਿਵ ਸ਼ੰਕਰ ਪਾਏ ਸਾਰ, ਸਾਚੀ ਸਿਖਿਆ ਇਕ ਸਮਝਾਇੰਦਾ । ਕਰੋੜ ਤੇਤੀਸ ਖ਼ਬਰਦਾਰ, ਸੁਰਪਤ ਰਾਜਾ ਇੰਦ ਨਾਲ ਰਲਾਇੰਦਾ। ਚੌਦਾਂ ਲੋਕਾਂ ਹੋ ਉਜਿਆਰ, ਸਤ ਸਤ ਰੰਗ ਰੰਗਾਇੰਦਾ। ਸੱਤਾਂ ਦੀਪਾਂ ਖੇਲ ਨਿਆਰ, ਸੱਤ ਰੰਗ ਨਿਸ਼ਾਨਾ ਇਕ ਚੜ੍ਹਾਇੰਦਾ। ਨੌ ਖੰਡ ਖੜਗ ਖੰਡਾ ਤੇਜ਼ ਕਟਾਰ, ਨਾਮ ਨਾਮਾ ਆਪ ਚਮਕਾਇੰਦਾ। ਤੀਰਥ ਤੱਟਾਂ ਪਾਈ ਵੰਡਾ, ਅੱਠਾਂ ਸੱਠਾਂ ਫੋਲ ਫੋਲਾਇੰਦਾ। ਗੰਗਾ ਗੋਦਾਵਰੀ ਵੇਖੇ ਕੰਢਾ, ਜਮਨਾ ਸੁਰਸਤੀ ਮੇਲ ਮਿਲਾਇੰਦਾ। ਗੁਰਦਰ ਮੰਦਰ ਮਸਜਿਦ ਪਾਈ ਵੰਡਾ, ਨਾਮ ਡੰਡਾ ਨਾ ਕੋਈ ਹੱਥ ਉਠਾਇੰਦਾ। ਹੰਕਾਰੀ ਫੜਿਆ ਹੱਥ ਵਿਚ ਖੰਡਾ, ਸਚ ਖੰਡਾ ਨਾ ਕੋਈ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਜੋਤੀ ਜੋਤ ਜਗਾਇੰਦਾ। ਅੱਠਾਂ ਸੱਠਾਂ ਨਾਤਾ ਤੁਟਿਆ, ਹਰਿ ਸਾਚੇ ਤੋੜ ਤੁੜਾਇਆ। ਸਾਧਾਂ ਸੰਤਾਂ ਘਰ ਗਿਆ ਲੁੱਟਿਆ, ਅੰਦਰ ਚੜ੍ਹ ਦਰਸ ਕੋਇ ਨਾ ਪਾਇਆ। ਘਰ ਘਰ ਪਾਏ ਆਪੇ ਫੁੱਟਿਆ, ਪੰਥ ਪੰਥੀ ਭੇੜ ਭੜਾਇਆ। ਦਿਨ ਦਿਹਾੜੇ ਕਲਜੁਗ ਜੀਵ ਗਿਆ ਲੁੱਟਿਆ, ਹਰਿ ਕਾ ਰੂਪ ਦਿਸ ਨਾ ਆਇਆ। ਗੁਰਸਿਖ ਉਧਾਰੇ ਵਿਚੋਂ ਕੋਟਨ ਕੋਟਿਆ, ਕੋਟਨ ਕੋਟੀ ਜੀਵ ਖਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਇਆ। ਸੰਮਤ ਸੋਲਾਂ ਹਰਿ ਸ਼ਿੰਗਾਰ, ਗੁਰਮੁਖਾਂ ਆਪ ਕਰਾਇੰਦਾ। ਬਜਰ ਕਪਾਟੀ ਲਾਏ ਪਾੜ, ਦੂਈ ਦਵੈਤੀ ਪੜਦਾ ਲਾਹਿੰਦਾ। ਹੱਥ ਉਠਾਏ ਫੂਲਨਹਾਰ, ਸਾਚੀ ਸੇਵ ਕਮਾਇੰਦਾ। ਗੁਰਸਿਖਾਂ ਕਰੇ ਤਨ ਸ਼ਿੰਗਾਰ, ਮਨ ਮਨੂਆ ਬੰਧ ਬੰਧਾਇੰਦਾ। ਮਤ ਮਤਵਾਲੀ ਨਾ ਹੋਏ ਖਵਾਰ, ਏਕਾ ਦਰ ਵਖਾਇੰਦਾ। ਬੁਧ ਬਿਬੇਕੀ ਨਾ ਜਾਏ ਹਾਰ, ਸਾਚੇ ਮਾਰਗ ਲਾਇੰਦਾ। ਕਲਜੁਗ ਅੰਤਮ ਉਤਰਨਾ ਪਾਰ, ਨਿਰਗੁਣ ਜੋਤੀ ਮੇਲ ਮਿਲਾਇੰਦਾ। ਏਕਾ ਸ਼ਬਦ ਇਕ ਜੈਕਾਰ, ਪੂਜਾ ਪਾਠ ਨਾ ਕੋਇ ਵਖਾਇੰਦਾ। ਫੜ ਫੜ ਬਾਂਹੋਂ ਰਿਹਾ ਤਾਰ, ਜੋ ਜਨ ਸਰਨਾਈ ਆਇੰਦਾ। ਪਤਤ ਪਾਪੀ ਜਾਏ ਉਧਾਰ, ਜੋ ਮੰਗਣ ਮੰਗ ਮੰਗਾਇੰਦਾ। ਕਾਮੀ ਕਰੋਧੀ ਤੋੜੇ ਗੜ੍ਹ ਹੰਕਾਰ, ਜਗਤ ਤ੍ਰਿਸਨਾ ਭੁੱਖ ਮਿਟਾਇੰਦਾ। ਜੋਧਾ ਜੋਧ ਬਲੀ ਸੂਰਬੀਰ ਬਲਕਾਰ, ਨਾਮ ਖੰਡਾ ਇਕ ਚਮਕਾਇੰਦਾ। ਲੱਖ ਚੁਰਾਸੀ ਮਾਰੇ ਮਾਰ, ਆਪਣੀ ਕਲ ਵਰਤਾਇੰਦਾ। ਗੁਰਮੁਖ ਵਿਰਲੇ ਉਤਰੇ ਪਾਰ, ਜਿਸ ਜਨ ਮੇਲ ਮਿਲਾਇੰਦਾ। ਸਾਚਾ ਮੰਦਰ ਇਕ ਦਵਾਰ, ਘਰ ਸਾਚਾ ਇਕ ਸੁਹਾਇੰਦਾ। ਸੋਲਾਂ ਕਲੀਆਂ ਤਨ ਸ਼ੰਗਾਰ, ਸਚ ਸਿੰਘਾਸਣ ਆਸਣ ਲਾਇੰਦਾ। ਗੁਰਮੁਖਾਂ ਗਲ ਪਾਏ ਫੂਲਨਹਾਰ, ਏਕਾ ਇਕੀ ਵੰਡ ਵੰਡਾਇੰਦਾ। ਸਾਚੀ ਸਿਖੀ ਕਰ ਪਿਆਰ, ਸਤਿਜੁਗ ਸਾਚਾ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਗੁਰਸਿਖ ਤੇਰਾ ਸਚ ਪਿਆਰ, ਪਲ ਪਲ ਚੁਕਾਈਆ। ਸਤਿਗੁਰ ਪੂਰਾ ਤੇਰਾ ਹਾਰ, ਤੇਰੇ ਤਨ ਪਹਿਨਾਈਆ। ਆਪ ਆਪਣਾ ਤੇਰੇ ਉਤੋਂ ਦਿਤਾ  ਵਾਰ, ਅੱਗੇ ਤੇਰੀ ਝੋਲੀ ਡਾਹੀਆ। ਗੁਰ ਗੋਬਿੰਦ ਨਿਉਂ ਨਿਉਂ ਕਰੇ ਨਿਮਸਕਾਰ, ਆਪ ਆਪਣਾ ਸੀਸ ਝੁਕਾਈਆ। ਅੰਮ੍ਰਿਤ ਮੰਗੇ ਬਣ ਭਿਖਾਰ, ਅੱਗੇ ਆਪਣਾ ਹੱਥ ਉਠਾਈਆ। ਦੇਵੇ ਦਰਸ ਸੱਚੀ ਸਰਕਾਰ, ਸਤਿਜੁਗ ਸਾਚੀ ਬਣਤ ਬਣਾਈਆ। ਪਰਗਟ ਹੋਏ ਨਿਹਕਲੰਕ ਅਵਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਾਚੀ ਸਿਖਿਆ ਦਏ ਸਰਬ ਸੰਸਾਰ, ਏਕਾ ਬ੍ਰਹਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਫੂਲਨਹਾਰ ਤਨ ਸ਼ੰਗਾਰ ਗੁਰਮੁਖਾਂ ਤਨ ਪਹਿਨਾਈਆ। ਗੁਰਮੁਖ ਸੱਜਣ ਸਾਚਾ ਲਾੜਾ, ਹਰਿ ਸਾਚੇ ਆਪ ਸ਼ੰਗਾਰਿਆ। ਕਲਜੁਗ ਲੱਗੇ ਇਕ ਅਖਾੜਾ, ਵਾ ਲੱਗੇ ਤੱਤੀ ਹਾੜਿਆ। ਗੁਰਸਿਖ ਮੇਲਾ ਮੀਤ ਮੁਰਾਰਾ, ਘਰ ਪਾਇਆ ਗੁਰ ਕਰਤਾਰਿਆ। ਪੰਚਮ ਜੇਠਾ ਖ਼ਬਰਦਾਰਾ, ਸਾਚਾ ਹੁਕਮ ਸੁਣਾ ਰਿਹਾ। ਸ਼ਾਹ ਸੁਲਤਾਨ ਦਏ ਹੁਲਾਰਾ, ਸ਼ਾਹ ਸੰਗਰੂਰ ਆਪ ਉਠਾ ਲਿਆ। ਸੰਤ ਮਨੀ ਸਿੰਘ ਸੁੱਤ ਦੁਲਾਰਾ, ਆਪਣੀ ਸੇਵਾ ਆਪ ਕਰਾ ਰਿਹਾ। ਲੇਖ ਲਿਖਾਏ ਆਪ ਨਿਰੰਕਾਰਾ, ਕਲਜੁਗ ਸਤਿਜੁਗ ਜੋੜ ਜੁੜਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਪੜਦਾ ਲਾਹ ਰਿਹਾ। ਆਪਣਾ ਪੜਦਾ ਆਪੇ ਲੌਹਣਾ, ਵੀਹ ਸਦ ਸੋਲਾਂ ਵੱਜੇ ਵਧਾਈਆ। ਪੰਚਮ ਜੇਠ ਸ਼ਬਦ ਚਲੌਣਾ, ਚਲੇ ਚਲਾਏ ਆਪ ਰਘੁਰਾਈਆ। ਮਨੀ ਸਿੰਘ ਲੇਖਾ ਆਪ ਕਢੌਣਾ, ਜੋ ਬੈਠੇ ਬੰਦ ਕਰਾਈਆ। ਭੈ ਭਿਆਨਕ ਦਰਸ ਦਿਖੌਣਾ, ਆਪ ਆਪਣਾ ਰੂਪ ਵਟਾਈਆ। ਅਚਨ ਅਚਾਨਕ ਖੇਲ ਖਿਲੌਣਾ, ਖ਼ਾਲਕ ਖ਼ਲਕ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਾਹ ਸੰਗਰੂਰ ਕਰੇ ਜਣਾਈਆ।