੧੦ ਕੱਤਕ ੨੦੧੪ ਬਿਕ੍ਰਮੀ ਚਰਨ ਸਿੰਘ ਦੇ ਗ੍ਰਹਿ ਪਿੰਡ ਹਮਰਾਜਪੁਰ ਜ਼ਿਲਾ ਗੁਰਦਾਸਪੁਰ
ਗੁਰਮੁਖ ਦਵਾਰਾ ਸਚ ਘਰ, ਮੇਲਾ ਪੁਰਖ ਅਗੰਮ। ਦੋ ਜਹਾਨੀ ਏਕਾ ਵਰ, ਨਾ ਮਰੇ ਨਾ ਪਏ ਜੰਮ। ਆਵਣ ਜਾਵਣ ਚੁੱਕੇ ਡਰ, ਲੇਖੇ ਲੱਗੇ ਕਾਇਆ ਚੰਮ। ਮੇਲ ਮਿਲਾਇਆ ਹਰਿ ਦਇਆ ਕਮਾਇਆ ਹਰੀ ਹਰਿ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਜਨ ਭਗਤਾਂ ਆਪ ਸਵਾਰੇ ਦਰ ਦਰ ਘਰ ਘਰ ਆਏ ਕੰਮ। ਹਰਿ ਦਾਤਾ ਦਾਤਾਰ, ਜੁਗ ਜੁਗ ਆਪ ਅਖਵਾਇੰਦਾ। ਜੋਤੀ ਨੂਰ ਹਰਿ ਅਪਾਰ, ਸ਼ਬਦੀ ਸ਼ਬਦ ਸਮਾਇੰਦਾ। ਖੇਲੇ ਖੇਲ ਖੇਲਣਹਾਰ, ਦਿਸ ਕਿਸੇ ਨਾ ਆਇੰਦਾ । ਆਦਿ ਅੰਤ ਜੁਗਾ ਜੁਗੰਤ ਲੋਕਮਾਤ ਲਏ ਅਵਤਾਰ, ਆਪ ਆਪਣੀ ਬਣਤ ਬਣਾਇੰਦਾ। ਸਾਧ ਸੰਤ ਲਾਏ ਸੇਵਕ ਸੇਵਾਦਾਰ, ਸਾਚੀ ਸੇਵਕ ਸੇਵ ਕਮਾਇੰਦਾ। ਭਗਤ ਭਗਤੀ ਕਰੇ ਖ਼ਬਰਦਾਰ, ਪੂਤ ਸਪੂਤੇ ਸੋਏ ਆਪ ਜਗਾਇੰਦਾ। ਜੁਗ ਜੁਗ ਲਹਿਣਾ ਦੇਣਾ ਕਰਜ਼ ਉਤਾਰ, ਸਾਚੀ ਭਿਛਿਆ ਝੋਲੀ ਪਾਇੰਦਾ। ਨਾਮ ਗਹਿਣਾ ਤਨ ਸ਼ਿੰਗਾਰ, ਏਕਾ ਬਸਤਰ ਵੇਖ ਵਖਾਇੰਦਾ। ਦਰਸ਼ਨ ਨੈਣਾਂ ਅੰਤਮ ਵਾਰ, ਏਕਾ ਦੂਜਾ ਭੇਵ ਚੁਕਾਇੰਦਾ। ਆਪੇ ਖੋਲ੍ਹੇ ਬੰਦ ਕਿਵਾੜ, ਚੌਥਾ ਘਰ ਸੁਹਾਇੰਦਾ । ਪੰਚਮ ਮੇਲਾ ਮੀਤ ਮੁਰਾਰ, ਵਿਛੜ ਕਦੇ ਨਾ ਜਾਇੰਦਾ। ਛੇਵੇਂ ਛਪੱਰ ਛੰਨ ਨਾ ਕੋਈ ਪਸਾਰ, ਚਾਰ ਦਿਵਾਰ ਨਾ ਕੋਈ ਜਣਾਇੰਦਾ। ਸੱਤਵੇਂ ਸਤਿ ਪੁਰਖ ਨਿਰੰਜਣ ਅਪਰ ਅਪਾਰ, ਥਿਰ ਘਰ ਆਪਣਾ ਆਸਣ ਲਾਇੰਦਾ। ਦੀਪਕ ਜੋਤੀ ਕਰ ਉਜਿਆਰ, ਅੱਠੇ ਪਹਿਰ ਡਗਮਗਾਇੰਦਾ। ਅੱਠ ਤਤ ਨਾ ਪਾਇਣ ਸਾਰ, ਭੇਵ ਅਭੇਦਾ ਨਾ ਕੋਈ ਭੇਵ ਜਣਾਇੰਦਾ। ਨੌਂ ਦਰ ਦਵਾਰ ਲੱਖ ਚੁਰਾਸੀ ਕਰ ਖ਼ੁਆਰ, ਆਪ ਆਪਣਾ ਮੁਖ ਛੁਪਾਇੰਦਾ। ਦਸਵੇਂ ਘਰ ਸਤਿ ਆਕਾਰ, ਆਪ ਆਪਣਾ ਰੰਗ ਰੰਗਾਇੰਦਾ। ਜਨ ਭਗਤਾਂ ਮੇਲਾ ਵਿਚ ਸੰਸਾਰ, ਅੰਤਰ ਮੰਤਰ ਆਪ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਕਲਜੁਗ ਅੰਤਮ ਅੰਤ ਕਰਾਇੰਦਾ। ਗੋਬਿੰਦ ਲੇਖਾ ਲੇਖ ਲਿਖਾਰ, ਲੋਕਮਾਤੀ ਰਾਹ ਚਲਾਇੰਦਾ। ਭਰਮੇ ਭੁੱਲੇ ਜੀਵ ਗਵਾਰ, ਭਰਮ ਗੜ੍ਹ ਨਾ ਕੋਈ ਤੁੜਾਇੰਦਾ। ਹਉਮੇ ਹੰਗਤਾ ਕਰ ਪਿਆਰ, ਸਾਚੀ ਸੰਗਤਾ ਨਾ ਕੋਈ ਰਲਾਇੰਦਾ। ਭੁੱਖਾ ਨੰਗਤਾ ਜੀਵ ਜੰਤ ਨਾ ਦੇਵੇ ਕੋਈ ਸਹਾਰ, ਨਾ ਕੋਈ ਧੀਰ ਧਰਾਇੰਦਾ। ਪੁਰਖ ਅਬਿਨਾਸ਼ੀ ਕਰ ਪਸਾਰ, ਆਪ ਆਪਣੀ ਕਲ ਵਰਤਾਇੰਦਾ। ਨਿਹਕਲੰਕਾ ਲਏ ਅਵਤਾਰ, ਸ਼ਬਦ ਡੰਕਾ ਇਕ ਵਜਾਇੰਦਾ। ਰਾਓ ਰੰਕਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨ ਸੋਇਆ ਕੋਈ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਮੇਲਾ ਸਚ ਦਵਾਰ, ਪ੍ਰਭ ਸਾਚਾ ਆਪ ਕਰਾਇੰਦਾ। ਆਪੇ ਖੋਲ੍ਹੇ ਬੰਦ ਕਿਵਾੜ, ਆਪੇ ਕੁੰਡਾ ਲਾਹਿੰਦਾ। ਮੰਦਰ ਅੰਦਰ ਸਾਚੇ ਵਾੜ, ਉਚ ਮਹੱਲ ਅਟੱਲ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਇਕ ਘਰ, ਘਰ ਸਾਚਾ ਆਪ ਸੁਹਾਇੰਦਾ। ਚਰਨ ਨਾਤਾ ਚਰਨ ਧੂੜ, ਗੁਰਸਿਖ ਮਾਤ ਵਡਿਆਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਦੇ ਮਤ ਆਪ ਸਮਝਾਈਆ। ਕਾਇਆ ਚੋਲੀ ਰੰਗਣ ਚਾੜ੍ਹੇ ਗੂੜ੍ਹ, ਉਤਰ ਕਦੇ ਨਾ ਜਾਈਆ। ਜਗਤ ਨਾਤਾ ਤੋੜੇ ਕੂੜੋ ਕੂੜ, ਏਕਾ ਪੱਲੂ ਨਾਮ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਹਿਜ ਸੁਭਾਈਆ। ਚਰਨ ਨਾਤਾ ਜਗਤ ਜਗਦੀਸ, ਜੁਗ ਜੁਗ ਆਪ ਕਰਾਇਆ। ਹਰਿਜਨ ਛਤਰ ਝੁਲਾਏ ਸਾਚੇ ਸੀਸ, ਦਿਸ ਕਿਸੇ ਨਾ ਆਇਆ। ਮਨਮੁਖ ਜੀਵ ਜੂਠਾ ਝੂਠਾ ਪੀਸਣ ਰਹੇ ਪੀਸ, ਸਚ ਵਸਤ ਨਾ ਕੋਈ ਝੋਲੀ ਪਾਇਆ। ਪੜ੍ਹ ਪੜ੍ਹ ਥੱਕੇ ਰਾਗ ਛਤੀਸ, ਰਾਗ ਰਾਗਨੀ ਸੇਵਾ ਲਾਇਆ। ਭੇਵ ਨਾ ਪਾਏ ਬੀਸ ਇਕੀਸ, ਹਰਿ ਗੋਬਿੰਦ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਵਿਛੜੇ ਜੁਗ ਮੇਲ ਮਿਲਾਇਆ। ਜਗ ਮੇਲਾ ਜਗਤ ਵਰ, ਹਰਿ ਸਾਚਾ ਆਪ ਮਿਲਾਇੰਦਾ। ਸ਼ਬਦ ਭੰਡਾਰਾ ਆਤਮ ਭਰ, ਤ੍ਰਿਸਨਾ ਭੁੱਖ ਮਿਟਾਇੰਦਾ। ਧੁਰ ਦਰਗਾਹੀ ਦੇਵੇ ਏਕਾ ਵਰ, ਏਕਾ ਅੱਖਰ ਜਾਪ ਜਪਾਇੰਦਾ। ਅੰਮ੍ਰਿਤ ਆਤਮ ਨੁਹਾਏ ਸਾਚੇ ਸਰ, ਤੀਰਥ ਤਟ ਨਾ ਕੋਈ ਰਖਾਇੰਦਾ। ਕਰਨੀ ਕਿਰਤ ਕਰਤਾ ਪੁਰਖ ਆਪੇ ਕਰ, ਕਰਨਹਾਰ ਆਪ ਅਖਵਾਇੰਦਾ। ਸੰਤ ਸੁਹੇਲੇ ਕਰ ਕਰ ਮੇਲੇ ਬਾਂਹੋਂ ਫੜ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਸਰਨ ਸਰਨ ਚਰਨ ਸਚ ਸਰਨਾਈ ਇਕ ਵਖਾਇੰਦਾ। ਸਚ ਸਰਨਾਈ ਹਰਿ ਚਰਨ ਦਵਾਰ, ਏਕਾ ਓਟ ਰਖਾਈਆ। ਮਿਲਿਆ ਮੇਲ ਕੰਤ ਭਤਾਰ, ਆਤਮ ਸੇਜਾ ਰਿਹਾ ਉਠਾਈਆ। ਫੂਲਨ ਬਰਖਾ ਅਪਰ ਅਪਾਰ, ਅਨਹਦ ਰਾਗ ਅਲਾਈਆ। ਪੰਚਮ ਗਾਇਣ ਵਾਰੋ ਵਾਰ, ਦਿਵਸ ਰੈਣ ਮਰਦੰਗ ਵਜਾਈਆ। ਪ੍ਰਭ ਅਬਿਨਾਸ਼ੀ ਵੇਖੇ ਵੇਖਣਹਾਰ, ਦਰ ਘਰ ਸਾਚਾ ਰਿਹਾ ਸੁਹਾਈਆ। ਸ਼ਬਦ ਰੰਗੀਲਾ ਪਲੰਘ ਅਪਾਰ, ਪਾਵਾ ਚੂਲ ਨਾ ਕੋਈ ਰਖਾਈਆ। ਦਸਮ ਦਵਾਰੀ ਅਧਵਿਚਕਾਰ, ਬੈਠਾ ਆਸਣ ਲਾਈਆ। ਗੁਰਮੁਖ ਸਾਚੇ ਕਰ ਕਰ ਪਿਆਰ, ਆਪ ਆਪਣੀ ਗੋਦੀ ਰਿਹਾ ਉਠਾਈਆ। ਅੱਠੇ ਪਹਿਰ ਦਿਵਸ ਰੈਣ ਵਾਜਾਂ ਰਿਹਾ ਮਾਰ, ਸੇਵਕ ਸੇਵ ਰਿਹਾ ਕਮਾਈਆ। ਗਰੀਬ ਨਿਵਾਜ਼ਾ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਈਆ। ਜੁਗ ਜੁਗ ਜਨ ਹਰਿ ਤੇਰੀ ਰੱਖੇ ਲਾਜਾ ਲੋਕਮਾਤ ਮਾਰ ਝਾਤ, ਆਪਣੀ ਕਰੇ ਆਪ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਮੇਲੇ ਸਾਚੇ ਘਰ, ਚਰਨ ਸਰਨ ਇਕ ਸਰਨਾਈਆ। ਚਰਨ ਚਰਨੋਦਕ ਅੰਤਮ ਮੁਖ, ਪ੍ਰਭ ਸਾਚਾ ਆਪ ਚੁਆਇੰਦਾ। ਹਉਮੇ ਹੰਗਤਾ ਮਿਟੇ ਦੁੱਖ, ਸਹਿੰਸਾ ਰੋਗ ਮਿਟਾਇੰਦਾ। ਸੁਫਲ ਕਰਾਏ ਮਾਤ ਕੁੱਖ, ਆਵਣ ਜਾਵਣ ਗੇੜ ਮਿਟਾਇੰਦਾ। ਗਰਭ ਵਾਸ ਨਾ ਉਲਟਾ ਰੁੱਖ, ਧਰਮ ਰਾਏ ਨਾ ਮੁਖ ਵਖਾਇੰਦਾ। ਲੇਖੇ ਲੱਗੇ ਮਾਨਸ ਦੇਹੀ ਮਨੁੱਖ, ਹਰਿ ਸੇਵਕ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਮੇਲਾ ਸਾਚੇ ਘਰ, ਘਰ ਸਾਚਾ ਆਪ ਸੁਹਾਇੰਦਾ। ਗੋਬਿੰਦ ਮੇਲਾ ਸ਼ਬਦ ਸਲਾਹ, ਪ੍ਰਭ ਸਾਚਾ ਆਪ ਕਰਾਇੰਦਾ। ਜੋਤ ਸਰੂਪੀ ਬਣ ਮਲਾਹ, ਕਲਜੁਗ ਬੇੜਾ ਆਪ ਚਲਾਇੰਦਾ। ਫੜ ਫੜ ਬਾਂਹੋਂ ਰਾਹੇ ਰਿਹਾ ਪਾ, ਏਕਾ ਮਾਰਗ ਲਾਇੰਦਾ। ਲੱਖ ਚੁਰਾਸੀ ਕਟੇ ਫਾਹ, ਆਪਣੀ ਦਇਆ ਕਮਾਇੰਦਾ। ਇਕ ਜਪਾਏ ਸਾਚਾ ਨਾਂ, ਨਾਨਕ ਗੋਬਿੰਦ ਰਸਨਾ ਗਾਇੰਦਾ। ਆਪੇ ਬਣੇ ਪਿਤਾ ਮਾਂ, ਗੁਰਮੁਖ ਸਾਚੇ ਬਾਲ ਅੰਞਾਣੇ ਆਪਣੀ ਗੋਦ ਉਠਾਇੰਦਾ। ਸਦਾ ਸੁਹੇਲਾ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਕਲਜੁਗ ਅੰਤਮ ਘਰ ਘਰ ਉਡਣੇ ਕਾਂ, ਨਾ ਕੋਈ ਕਿਸੇ ਬਚਾਇੰਦਾ। ਹੋਏ ਵਿਛੋੜਾ ਪੁੱਤਰਾਂ ਮਾਂ, ਧੀਰਜ ਧੀਰ ਨਾ ਕੋਈ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦ ਸਾਚਾ ਮੇਲ ਦਰ, ਦਰ ਦਵਾਰਾ ਇਕ ਵਖਾਇੰਦਾ। ਦਰ ਦਰਵਾਜ਼ਾ ਖੋਲ੍ਹ ਕਿਵਾੜ, ਪ੍ਰਭ ਆਪਣੀ ਦਇਆ ਕਮਾਈਆ। ਦਿਵਸ ਸੁਹਾਏ ਸਤਾਰਾਂ ਹਾੜ, ਹਰਿ ਸੰਗਤ ਮੇਲ ਮਿਲਾਈਆ। ਮਨਮੁਖਾਂ ਅਗਨ ਲਗਾਏ ਬਹੱਤਰ ਨਾੜ, ਹੱਡ ਮਾਸ ਨਾੜੀ ਰੱਤ ਰਿਹਾ ਜਲਾਈਆ। ਮਗਰ ਲਗਾਏ ਪੰਚਮ ਧਾੜ, ਦਿਵਸ ਰੈਣ ਚੈਨ ਨਾ ਪਾਈਆ। ਲੱਖ ਚੁਰਾਸੀ ਆਪ ਚਬਾਏ ਆਪਣੀ ਦਾੜ੍ਹ, ਲੋਆਂ ਪੁਰੀਆਂ ਫੇਰਾ ਪਾਈਆ। ਬ੍ਰਹਮਾ ਸ਼ਿਵ ਦੇਵਤ ਸੁਰ ਰੋਵਣ ਜ਼ਾਰੋ ਜ਼ਾਰ, ਅੱਠੇ ਪਹਿਰ ਦੇਣ ਦੁਹਾਈਆ। ਪਰਗਟ ਹੋ ਹਰਿ ਨਿਰੰਕਾਰ, ਕਲਜੁਗ ਆਪਣੀ ਖੇਲ ਵਰਤਾਈਆ। ਸ਼ਬਦ ਖੰਡਾ ਤੇਜ਼ ਕਟਾਰ, ਆਪ ਆਪਣੇ ਹੱਥ ਉਠਾਈਆ। ਸਾਧ ਸੰਤ ਰਹੇ ਵਿਚਾਰ, ਜਗਤ ਵਿਦਿਆ ਮਾਤ ਪੜ੍ਹਾਈਆ। ਲੇਖਾ ਲਿਖ ਨਾ ਸਕੇ ਕੋਈ ਵਿਚ ਸੰਸਾਰ, ਰਸਨਾ ਜਿਹਵਾ ਹੋਈ ਹਲਕਾਈਆ। ਅਬਿਨਾਸ਼ੀ ਕਰਤਾ ਅਪਰ ਅਪਾਰ, ਆਪਣੇ ਹੱਥ ਰੱਖੇ ਵਡਿਆਈਆ। ਗੁਰਮੁਖ ਸਾਚੇ ਲਏ ਉਭਾਰ, ਮੇਲਣਹਾਰ ਸਹਿਜ ਸੁਖਦਾਈਆ। ਚਰਨ ਪ੍ਰੀਤੀ ਇਕ ਪਿਆਰ, ਸਾਚੀ ਰੀਤੀ ਮਾਤ ਵਖਾਈਆ। ਚਾਰ ਵਰਨ ਪ੍ਰਭ ਸਾਂਝਾ ਯਾਰ, ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਨਾ ਕੋਈ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਸਰਨ ਸਰਨ ਚਰਨ ਮਿਲੀ ਨਾਮ ਜਗਤ ਭਗਤ ਬੂੰਦ ਰਕਤ ਨਾਮ ਵਡਿਆਈਆ । ਹਰਿ ਸੰਗਤ ਹਰਿ ਰੰਗ ਮਾਣਿਆ, ਮੇਲਾ ਗੋਬਿੰਦ ਰਾਏ। ਪਾਰਬ੍ਰਹਮ ਅਬਿਨਾਸ਼ੀ ਕਰਤਾ ਏਕਾ ਜਾਣਿਆ, ਹਉਮੇ ਸਹਿੰਸਾ ਰੋਗ ਗਵਾਏ। ਜੁਗ ਜੁਗ ਚਲੇ ਚਲਾਏ ਆਪਣੇ ਭਾਣਿਆ, ਹਰਿ ਭਾਣਾ ਹੱਥ ਕਿਸੇ ਨਾ ਆਏ। ਭਰਮ ਭੁਲਾਏ ਰਾਜੇ ਰਾਣਿਆ, ਸ਼ਾਹ ਸੁਲਤਾਨਾਂ ਖ਼ਾਕ ਮਿਲਾਏ। ਗੁਰਸਿਖ ਗੁਰਮੁਖ ਸਾਚਾ ਚਤੁਰ ਸੁਘੜ ਸਿਆਣਿਆ, ਆਪ ਆਪਣੇ ਰੰਗ ਸਮਾਏ। ਸੁਣੇ ਸੁਣਾਏ ਅਨਹਦ ਸਾਚੀ ਬਾਣੀਆ, ਆਤਮ ਅੰਤਰ ਤਾਲ ਵਜਾਏ। ਆਪੇ ਜਾਣੇ ਅਕੱਥ ਕਹਾਣੀਆ, ਕਥਨੀ ਕਥ ਨਾ ਸਕੇ ਰਾਏ। ਅੰਮ੍ਰਿਤ ਆਤਮ ਦੇਵੇ ਠੰਡਾ ਪਾਣੀਆ, ਤਾਲ ਸੁਹਾਵਾ ਇਕ ਵਖਾਏ। ਲੱਖ ਚੁਰਾਸੀ ਪੁਣੀ ਛਾਣੀਆ, ਗੁਰਮੁਖ ਸਾਚੇ ਲਏ ਜਗਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਨਾਮ ਵਰ, ਏਕਾ ਦੂਜਾ ਭਓ ਚੁਕਾਏ। ਹਰਿ ਸੰਗਤ ਨਾਉਂ ਸੱਚ, ਸੁੱਚ ਸਚ ਸੱਚੀ ਸਰਨਾਈਆ। ਕਾਇਆ ਮਾਟੀ ਭਾਂਡਾ ਕੱਚ, ਥਿਰ ਰਹਿਣ ਨਾ ਪਾਈਆ। ਪੰਚ ਪੰਚਾਇਣ ਦਰ ਰਹੀ ਨੱਚ, ਅੱਠੇ ਪਹਿਰ ਘੁੰਗਟ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਾਰ, ਹਰਿ ਸੰਗਤ ਦੇਵੇ ਏਕਾ ਵਰ, ਏਕਾ ਅੱਖਰ ਜਗਤ ਵੱਖਰ ਕਰੇ ਪੜ੍ਹਾਈਆ। ਏਕਾ ਅੱਖਰ ਓਅੰਕਾਰਾ, ਏਕੰਕਾਰਾ ਰੂਪ ਸਮਾਇਆ। ਬਜਰ ਕਪਾਟੀ ਪਾੜੇ ਪੱਥਰ, ਦੂਈ ਦਵੈਤੀ ਸਿਲਾ ਹਟਾਇਆ। ਤੀਜੇ ਨੈਣ ਵਰੋਲੇ ਅੱਥਰ, ਆਕਾਸ਼ ਪ੍ਰਕਾਸ਼ ਸਮਾਇਆ। ਪੰਚ ਵਿਕਾਰਾ ਲੱਥੇ ਸੱਥਰ, ਚੌਥੇ ਘਰ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਮੇਲਾ ਸਚ ਦਰ, ਦਰ ਦਵਾਰਾ ਇਕ ਵਖਾਇਆ। ਦਰ ਦਵਾਰ ਆਪੇ ਖੋਲ੍ਹ, ਏਕਾ ਕਲ ਵਰਤਾਈਆ। ਅਨਹਦ ਸ਼ਬਦ ਅਨਾਦੀ ਬੋਲ, ਆਪ ਆਪਣਾ ਰਾਗ ਅਲਾਈਆ। ਸੋਹੰ ਕੰਡੇ ਸਾਚਾ ਤੋਲ, ਤੋਲਣਹਾਰਾ ਹਰ ਘਟ ਥਾਈਂਆ। ਆਦਿ ਅੰਤ ਜੁਗਾ ਜੁਗੰਤ, ਥਿਰ ਘਰ ਵਾਸੀ ਸਦਾ ਅਡੋਲ, ਨਾ ਡੋਲੇ ਨਾ ਕੋਈ ਡੁਲਾਈਆ। ਜਨ ਭਗਤਾਂ ਕਰੇ ਨਿਤ ਨਵਿਤ ਚੋਲ੍ਹ, ਲੋਕਮਾਤ ਆਵੇ ਜਾਵੇ ਫੇਰਾ ਪਾਈਆ। ਮਨਮੁਖ ਜੀਵ ਮਨ ਮਤ ਬੁਧ ਕਰੇ ਲੜਾਈ ਪੰਜਾਂ ਤਤਾਂ ਘੋਲ, ਦਿਵਸ ਰੈਣ ਰਹੀ ਸੁਣਾਈਆ। ਕਲਜੁਗ ਕਾਇਆ ਖੇਲੇ ਹੋਲੀ ਹੋਲ, ਚਾਰੋਂ ਕੁੰਟ ਵੇਖ ਵਖਾਈਆ। ਲੱਖ ਚੁਰਾਸੀ ਆਪਣਾ ਅੰਦਰ ਆਪੇ ਰਹੀ ਫੋਲ, ਸਚ ਵਸਤ ਕਿਸੇ ਹੱਥ ਨਾ ਆਈਆ। ਸਾਧ ਸੰਤ ਰਹੇ ਅਨਭੋਲ, ਮਾਇਆ ਮਮਤਾ ਪੜਦਾ ਪਾਈਆ। ਪੁਰਖ ਅਗੰਮਾ ਵਸਿਆ ਕੋਲ, ਨਾ ਮਿਲਿਆ ਸਾਚਾ ਮਾਹੀਆ। ਜੂਠ ਝੂਠ ਜੀਵ ਜੰਤ ਖ਼ਾਕ ਰਹੇ ਵਰੋਲ, ਖ਼ਾਕੀ ਖ਼ਾਕ ਨਾ ਕੋਈ ਸਮਾਈਆ। ਆਤਮ ਅੰਤਰ ਨਾ ਗਿਆ ਮੌਲ, ਫੁਲ ਫੁਲਵਾੜੀ ਨਾ ਕੋਈ ਵਖਾਈਆ। ਉਲਟਾ ਹੋਇਆ ਨਾ ਨਾਭ ਕੌਲ, ਅੰਮ੍ਰਿਤ ਧਾਰ ਨਾ ਮੁਖ ਚੁਆਈਆ। ਦਰ ਦਵਾਰ ਨਾ ਮੇਲਾ ਉਪਰ ਧਰਤ ਧੌਲ, ਧਰਤ ਧਵਲ ਰਹੀ ਕੁਰਲਾਈਆ। ਗਾ ਗਾ ਥੱਕੇ ਸੋਲਾਂ ਸੋਲ, ਸਾਵਲ ਸੁੰਦਰ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਦਰ, ਹਰਿ ਸੰਗਤ ਦੇਵੇ ਸਾਚਾ ਵਰ, ਵਰ ਦਾਤਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਲੋਕਮਾਤ ਦਏ ਵਡਿਆਈਆ। ਭਗਤ ਵਣਜਾਰਾ ਖੋਲ੍ਹ ਹੱਟ, ਸਾਚਾ ਵਣਜ ਕਰਾਏ। ਗੁਰਮੁਖ ਲਾਹਾ ਰਹੇ ਖੱਟ, ਮਨਮੁਖਾਂ ਮੁਖ ਭਵਾਏ। ਨਾ ਕੋਈ ਮੰਦਰ ਤੀਰਥ ਕਿਨਾਰਾ ਤਟ, ਨਾ ਕੋਈ ਧਾਮ ਵਖਾਏ। ਮਨ ਹਿਰਦੇ ਜੋਤੀ ਲਟ ਲਟ, ਦਿਵਸ ਰੈਣ ਡਗਮਗਾਏ। ਕਾਲ ਅੰਧੇਰਾ ਕੱਟ ਕੱਟ, ਜਗਤ ਜੰਜਾਲ ਤੁੜਾਏ। ਭਾਗ ਲਗਾਏ ਕਾਇਆ ਮਟ, ਤ੍ਰਿਸ਼ਨਾ ਭੁੱਖ ਮਿਟਾਏ। ਅੰਮ੍ਰਿਤ ਰਸ ਏਕਾ ਚੱਟ, ਨਿਝਰ ਧਾਰ ਸਮਾਏ। ਲੇਖਾ ਚੁੱਕੇ ਆਨ ਬਾਟ, ਫੰਦਨ ਫੰਦ ਕਟਾਏ। ਚਰਨ ਕਵਲ ਕਵਲ ਚਰਨ ਜਨ ਰਹੇ ਢੱਠ, ਆਪ ਆਪਣੇ ਗਲੇ ਲਗਾਏ। ਮਾਇਆ ਮਮਤਾ ਪਾਏ ਭੱਠ, ਥਿਰ ਰਹਿਣ ਨਾ ਪਾਏ। ਗੁਰਸਿਖ ਬਾਲ ਅੰਞਾਣਾ ਪ੍ਰਭ ਚਰਨ ਰਖਾਏ ਇਕ ਹਠ, ਅੰਤਮ ਬੇੜਾ ਪਾਰ ਕਰਾਏ। ਆਪੇ ਗੇੜਨਹਾਰਾ ਲੱਠ, ਆਪ ਵਿਛੋੜੇ ਆਪੇ ਮੇਲ ਮਿਲਾਏ। ਮਾਣ ਗਵਾਏ ਤਿੰਨ ਸੌ ਸੱਠ, ਅਠਸਠ ਬੈਠੇ ਮੁਖ ਭਵਾਏ। ਗੁਰਮੁਖਾਂ ਮੇਲ ਮਿਲਾਏ ਨੱਠ ਨੱਠ, ਗਰੀਬ ਨਿਮਾਣੇ ਆਪਣੀ ਗੋਦ ਉਠਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਹਰਿ ਆਪਣੇ ਰੰਗ ਰੰਗਾਏ।