Granth 08 Likhat 018: 24 Magh 2015 Bikarmi Charan Singh de Ghar Pind Sultani

੨੪ ਮਾਘ ੨੦੧੫ ਬਿਕ੍ਰਮੀ ਚਰਨ ਸਿੰਘ ਦੇ ਘਰ ਪਿੰਡ ਸੁਲਤਾਨੀ

ਨਿਰਗੁਣ ਰੂਪ ਹਰਿ ਨਿਰੰਕਾਰ, ਆਦਿ ਜੁਗਾਦਿ ਸਮਾਇਆ। ਇਕ ਅਕੱਲਾ ਏਕੰਕਾਰ, ਅਕਲ ਕਲਾ ਅਖਵਾਇਆ। ਆਦਿ ਨਿਰੰਜਣ ਭੇਵ ਅਪਾਰ, ਭੇਵ ਕਿਸੇ ਨਾ ਪਾਇਆ। ਅਗੰਮ ਅਗੰਮੜਾ ਅਗੰਮੜੀ ਕਾਰ, ਹਰਿ ਆਪਣੀ ਆਪ ਕਰਾਇਆ। ਨਿਰਗੁਣ ਜੋਤੀ ਨੂਰ ਉਜਿਆਰ, ਨੂਰੋ ਨੂਰ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇਆ। ਆਦਿ ਪੁਰਖ ਪੁਰਖ ਅਬਿਨਾਸ਼ਾ, ਏਕਾ ਏਕੰਕਾਰਿਆ। ਜੁਗ ਜੁਗ ਖੇਲੇ ਖੇਲ ਤਮਾਸ਼ਾ, ਖੇਲਣਹਾਰ, ਆਪ ਅਖਵਾ ਰਿਹਾ। ਲੋਆਂ ਪੁਰੀਆਂ ਮੰਡਲ ਮੰਡਪ ਪਾਵੇ ਰਾਸਾ, ਗਗਨ ਪਤਾਲਾ ਜੋਤ ਜਗਾ ਰਿਹਾ। ਸ਼ਬਦੀ ਸ਼ਬਦ ਸ਼ਬਦ ਭਰਵਾਸਾ, ਹਰਿ ਸ਼ਬਦੀ ਬਣਤ ਬਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਰੂਪ ਉਪਾ ਰਿਹਾ। ਨਿਰਗੁਣ ਰੂਪ ਅਪਰ ਅਪਾਰ, ਰੂਪ ਰੰਗ ਨਾ ਰੇਖਿਆ। ਇਕ ਅਕੱਲਾ ਪਾਵੇ ਸਾਰ, ਆਪ ਆਪਣਾ ਜਾਣੇ ਭੇਖਿਆ। ਆਪਣੀ ਕਲ ਆਪੇ ਧਾਰ, ਆਪੇ ਲਿਖਣਹਾਰਾ ਲੇਖਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਆਪੇ ਵੇਖਿਆ। ਨਿਰਗੁਣ ਨੂਰ ਹਰਿ ਅਕੱਲਾ, ਏਕਾ ਧਾਮ ਸੁਹਾਈਆ। ਆਦਿ ਜੁਗਾਦੀ ਅਛਲ ਅਛੱਲਾ, ਅਛਲ ਅਛੱਲ ਵਖਾਈਆ। ਲੱਖ ਚੁਰਾਸੀ ਹਰ ਘਟ ਆਸਣ ਆਪੇ ਮੱਲਾ, ਆਪ ਆਪਣਾ ਮੁਖ ਛੁਪਾਈਆ। ਵਸਣਹਾਰਾ ਜਲਾਂ ਥਲਾਂ, ਬੇਅੰਤ ਨਾਮ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਏਕਾ ਦਰ ਘਰ ਸਾਚਾ ਇਕ ਸੁਹਾਈਆ। ਸਾਚਾ ਘਰ ਥਿਰ ਦਰਬਾਰਾ, ਹਰਿ ਸਾਚਾ ਆਪ ਸੁਹਾਇੰਦਾ। ਨਿਰਗੁਣ ਨੂਰ ਕਰ ਉਜਿਆਰਾ, ਨੂਰੋ ਨੂਰ ਡਗਮਗਾਇੰਦਾ । ਸਚ ਸਿੰਘਾਸਣ ਅਪਰ ਅਪਾਰਾ, ਪਾਵਾ ਚੂਲ ਨਾ ਕੋਈ ਰਖਾਇੰਦਾ। ਤਖ਼ਤ ਤਾਜ ਸੱਚਾ ਸਿਕਦਾਰਾ, ਏਕਾ ਏਕੰਕਾਰਾ ਨਾਉਂ ਧਰਾਇੰਦਾ। ਬ੍ਰਹਿਮੰਡ ਖੰਡ ਦਏ ਸਹਾਰਾ, ਜੇਰਜ ਅੰਡ ਆਪ ਸੁਹਾਇੰਦਾ। ਉਤਭੁਜ ਸੇਤਜ ਕਰ ਪਿਆਰਾ, ਆਪ ਆਪਣਾ ਬੰਧਨ ਪਾਇੰਦਾ। ਸ਼ਬਦੀ ਸ਼ਬਦ ਸ਼ਬਦ ਜੈਕਾਰਾ, ਲੋਆਂ ਪੁਰੀਆਂ ਆਪ ਸੁਣਾਇੰਦਾ। ਜੁਗ ਜੁਗ ਵੇਸ ਨੂਰ ਜੋਤੀ ਕਰ ਉਜਿਆਰਾ, ਲੋਕਮਾਤ ਫੇਰਾ ਪਾਇੰਦਾ। ਸਾਧਾਂ ਸੰਤਾਂ ਨਾਮ ਪਿਆਰਾ, ਵਣਜ ਵਪਾਰਾ ਇਕ ਵਖਾਇੰਦਾ। ਸ਼ਬਦ ਅਨਾਦੀ ਧੁਨੀ ਧੁਨਕਾਰਾ, ਅਨਹਦ ਤਾਲ ਵਜਾਇੰਦਾ। ਜੋਤ ਨਿਰੰਜਣ ਕਰ ਉਜਿਆਰਾ, ਅਗਿਆਨ ਅੰਧੇਰ ਮਿਟਾਇੰਦਾ। ਅੰਮ੍ਰਿਤ ਆਤਮ ਠੰਡੀ ਠਾਰਾ, ਨਿਝਰ ਝਿਰਨਾ ਆਪ ਝਿਰਾਇੰਦਾ। ਤੋੜਨਹਾਰਾ ਬੰਦ ਕਿਵਾੜਾ, ਬਜਰ ਕਪਾਟੀ ਕੁੰਡਾ ਲਾਹਿੰਦਾ। ਦਸਮ ਦਵਾਰਾ ਸੱਚਾ ਘਰ ਬਾਰਾ, ਹਰਿਜਨ ਸਾਚੇ ਆਪ ਵਖਾਇੰਦਾ। ਆਤਮ ਸੇਜਾ ਹੋ ਉਜਿਆਰਾ, ਸਚ ਸਿੰਘਾਸਣ ਆਸਣ ਲਾਇੰਦਾ। ਸੁਰਤੀ ਸ਼ਬਦੀ ਮੇਲ ਕੰਤ ਭਤਾਰਾ, ਘਰ ਸਾਚਾ ਬੰਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਸਰਗੁਣ ਮੇਲ ਮਿਲਾਇੰਦਾ। ਸਰਗੁਣ ਮੇਲਾ ਵਿਚ ਸੰਸਾਰ, ਹਰਿ ਸਾਚਾ ਆਪ ਕਰਾਈਆ। ਪਾਰਬ੍ਰਹਮ ਮੀਤ ਮੁਰਾਰ, ਸਾਚਾ ਸੰਗ ਨਿਭਾਈਆ। ਆਦਿ ਜੁਗਾਦੀ ਗੁਰ ਅਵਤਾਰ, ਪਰਮ ਪੁਰਖ ਅਖਵਾਈਆ। ਸ਼ਬਦ ਡੰਕਾ ਇਕ ਨਿਰੰਕਾਰ, ਆਪਣਾ ਆਪ ਵਜਾਈਆ। ਲੱਖ ਚੁਰਾਸੀ ਕਰੇ ਖ਼ਬਰਦਾਰ, ਸਾਧਾਂ ਸੰਤਾਂ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਈਆ। ਜੁਗ ਜੁਗ ਧਾਰ ਹਰਿ ਕਰਤਾਰ, ਆਪਣੀ ਆਪ ਚਲਾਇੰਦਾ। ਪਰਮ ਪੁਰਖ ਪੁਰਖ ਖੇਲ ਅਪਾਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਸ਼ਬਦ ਵਿਚੋਲਾ ਵਿਚ ਸੰਸਾਰ, ਜੋਤੀ ਜੋਤ ਡਗਮਗਾਇੰਦਾ। ਵਰਨ ਬਰਨ ਇਕ ਪਿਆਰ, ਸਾਚੀ ਸਰਨ ਇਕ ਰਖਾਇੰਦਾ। ਊਚ ਨੀਚ ਰਾਓ ਰੰਕ ਇਕ ਘਰ ਬਾਰ, ਸਾਚਾ ਧਾਮ ਆਪ ਸੁਹਾਇੰਦਾ। ਭਗਤ ਭਗਵੰਤ ਮੀਤ ਮੁਰਾਰ, ਸਾਚੀ ਭਗਤੀ ਨਾਮ ਦ੍ਰਿੜਾਇੰਦਾ। ਸਾਧ ਸੰਤ ਨਾਰ ਕੰਤ ਭਤਾਰ, ਆਪ ਆਪਣੇ ਅੰਗ ਲਗਾਇੰਦਾ। ਗੁਰਮੁਖ ਗੁਰਸਿਖ ਕਰ ਉਜਿਆਰ, ਆਪ ਆਪਣਾ ਮਾਰਗ ਲਾਇੰਦਾ। ਮੇਲ ਮਿਲਾਵਾ ਇਕ ਗਿਰਧਾਰ, ਏਕਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਪੁਰਖ ਅਬਿਨਾਸ਼ਾ ਘਟ ਘਟ ਵੇਖੇ ਆਪ ਤਮਾਸ਼ਾ, ਘਰ ਘਰ ਵਿਚ ਆਸਣ ਲਾਇੰਦਾ। ਘਰ ਮੰਦਰ ਉਚ ਅਟਾਰੀ, ਹਰਿ ਸਾਚਾ ਆਪ ਸੁਹਾਇੰਦਾ। ਨਿਰਗਣ ਜੋਤ ਕਰ ਉਜਿਆਰੀ, ਹਰਿਜਨ ਮੇਲ ਮਿਲਾਇੰਦਾ। ਸੰਤ ਮਿਲਾਵਾ ਵਿਚ ਸੰਸਾਰੀ, ਸਾਚਾ ਘਰ ਸੁਹਾਇੰਦਾ। ਏਕਾ ਰੰਗ ਰੰਗੇ ਕਰਤਾਰੀ, ਕਰਤਾ ਪੁਰਖ ਆਪ ਅਖਵਾਇੰਦਾ। ਆਦਿ ਜੁਗਾਦੀ ਖੇਲ ਨਿਆਰੀ, ਸਤਿਜੁਗ ਤ੍ਰੇਤਾ ਦੁਆਪਰ ਧਾਰ ਬੰਧਾਇੰਦਾ। ਰਾਮ ਰੂਪ ਕ੍ਰਿਸ਼ਨ ਮੁਰਾਰੀ, ਆਪ ਆਪਣੀ ਰਚਨ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਸਰਗੁਣ ਮੂਲ ਚੁਕਾਇੰਦਾ।