੮ ਚੇਤ ੨੦੧੭ ਬਿਕਰਮੀ ਦਿਦਾਰ ਸਿੰਘ ਦੇ ਘਰ ਪਿੰਡ ਬਾਬੂ ਪੁਰ ਜ਼ਿਲਾ ਗੁਰਦਾਸ ਪੁਰ
ਨੇਤਰ ਲੋਚਣ ਨੈਣ ਦਰਸ ਦਿਦਾਰ, ਹਰਿਜਨ ਰੋਗ ਸੋਗ ਮਿਟਾਇੰਦਾ। ਗੁਰ ਚਰਨ ਕਵਲ ਧਵਲ ਸਚ ਪਿਆਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਧਰਨੀ ਧਰਤ ਧਵਲ ਕਰ ਉਜਿਆਰ, ਦਰ ਘਰ ਸਾਚੇ ਖੇਲ ਖਿਲਾਇੰਦਾ। ਅਵਰਨੀ ਵਰਨ ਗਿਰਵਰ ਗਿਰਧਾਰ, ਪਰਮ ਪੁਰਖ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਧਰਾਇੰਦਾ। ਦਰਸ ਦੀਦਾਰ ਸਤਿਗੁਰ ਮੀਤ, ਨੇਤਰ ਨੈਣ ਉਘਾੜਿਆ। ਸਤਿਗੁਰ ਪੂਰਾ ਹਰਿਜਨ ਵਸੇ ਚੀਤ, ਘਰ ਮੰਦਰ ਹਰਿ ਉਜਿਆਰਿਆ। ਮੇਲ ਮਿਲਾਏ ਨਾਮ ਅਨਡੀਠ, ਉਚ ਮਹੱਲ ਅਟੱਲ ਮੁਨਾਰਿਆ। ਕਾਇਆ ਕਰੇ ਠੰਡੀ ਸੀਤ, ਸੀਤਲ ਧਾਰ ਆਪ ਚਵਾ ਰਿਹਾ। ਏਕਾ ਰੰਗ ਰੰਗਾਏ ਹਸਤ ਕੀਟ, ਕੀਟ ਕੀਟਾ ਆਪ ਉਪਾ ਰਿਹਾ। ਅੰਮ੍ਰਿਤ ਜਾਮ ਪਿਆਏ ਏਕਾ ਮੀਠ, ਰਸ ਸਾਚਾ ਆਪ ਭਰਾ ਰਿਹਾ। ਹਰਿਜਨ ਮਾਣਸ ਦੇਹੀ ਜਾਏ ਜੀਤ, ਮਾਨਸ ਜਨਮ ਲੇਖੇ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦਰਸ ਵਖਾ ਰਿਹਾ। ਦਰਸ ਨੇਤਰ ਹਰਿ ਗੁਰ ਸੱਜਣ, ਤ੍ਰਿਸ਼ਨਾ ਭੁੱਖ ਗਵਾਈਆ। ਮੇਲ ਮਿਲਾਵਾ ਦਰਦ ਦੁੱਖ ਭੈ ਭੰਜਣ, ਭਵ ਸਾਗਰ ਪਾਰ ਕਰਾਈਆ। ਨੇਤਰ ਨਾਮ ਨਿਧਾਨਾ ਦੇਵੇ ਅੰਜਨ, ਅਗਿਆਨ ਅੰਧੇਰ ਮਿਟਾਈਆ। ਚਰਨ ਧੂੜ ਬਖ਼ਸ਼ੇ ਸੱਚਾ ਮਜਨ, ਸਰ ਸਰੋਵਰ ਇਕ ਨੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰਸ਼ ਦਰਸ ਆਪ ਕਰਾਈਆ। ਸਾਚਾ ਦਰਸ ਦਰ ਦਰਬਾਰ, ਹਰਿ ਸਾਚਾ ਸਚ ਕਰਾਇੰਦਾ। ਸਾਚਾ ਰੂਪ ਪੁਰਖ ਕਰਤਾਰ, ਨਿਰਗੁਣ ਸਰਗੁਣ ਆਪ ਵਟਾਇੰਦਾ। ਸਾਚਾ ਰੰਗ ਰੰਗੇ ਸੰਸਾਰ, ਰੰਗ ਰੰਗੀਲਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦਰਸ ਆਪਣਾ ਭੇਵ ਅਲਖ ਨਿਰੰਜਣ ਗੁਰੂ ਗੁਰਦੇਵ, ਆਪੇ ਆਪ ਖਿਲਾਇੰਦਾ। ਲੱਖ ਚੁਰਾਸੀ ਕਰ ਤਿਆਰ, ਹਰੀ ਹਰਿ ਖੇਲ ਖਿਲਾਈਆ। ਮਾਨਸ ਮਾਨੁਖ ਹੋ ਉਜਿਆਰ, ਜੋਤੀ ਨੂਰ ਕਰੇ ਰੁਸ਼ਨਾਈਆ। ਸ਼ਬਦੀ ਸ਼ਬਦ ਸ਼ਬਦ ਧੁਨਕਾਰ, ਘਰ ਮੰਦਰ ਆਪ ਸੁਣਾਈਆ। ਅੰਦਰ ਵੜ ਹਰਿ ਨਿਰੰਕਾਰ, ਆਪਣਾ ਬੈਠਾ ਮੁਖ ਛੁਪਾਈਆ। ਆਦਿ ਜੁਗਾਦੀ ਸਾਚੀ ਧਾਰ, ਸਚ ਸਾਚੇ ਆਪ ਉਪਾਈਆ। ਭਗਤਨ ਕਰੇ ਮਾਤ ਪਿਆਰ, ਜੁਗ ਜੁਗ ਆਪਣਾ ਖੇਲ ਖਿਲਾਈਆ। ਆਪੇ ਬਖ਼ਸ਼ੇ ਬਖ਼ਸ਼ਣਹਾਰ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਸਹੰਸਰ ਮੁਖ ਨਾ ਸਕੇ ਵਿਚਾਰ, ਰਸਨਾ ਜਿਹਵਾ ਗੁਣ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਈਆ। ਲੱਖ ਚੁਰਾਸੀ ਕਰ ਤਿਆਰ, ਬ੍ਰਹਮ ਬ੍ਰਹਮ ਸਮਝਾਇੰਦਾ। ਬ੍ਰਹਮ ਬ੍ਰਹਮ ਬਣੇ ਭਿਖਾਰ, ਪਾਰਬ੍ਰਹਮ ਸਿੰਘਾਸਣ ਆਸਣ ਸੋਭਾ ਪਾਇੰਦਾ। ਦੋਏ ਜੋੜ ਕਰੇ ਨਿਮਸਕਾਰ, ਰੂਪ ਰੰਗ ਨਾ ਕੋਇ ਵਖਾਇੰਦਾ। ਢਹਿ ਢਹਿ ਮੰਗੇ ਮੰਗ ਦੁਆਰ, ਦਰ ਦਰਵਾਜਾ ਇਕ ਸੁਹਾਇੰਦਾ। ਨੇਤਰ ਰੋਵੇ ਜ਼ਾਰੋ ਜ਼ਾਰ, ਨੈਣੀ ਨੈਣ ਨਾ ਕੋਈ ਮਟਕਾਇੰਦਾ। ਸ਼ਬਦੀ ਸ਼ਬਦ ਕਰੇ ਪੁਕਾਰ, ਰਸਨਾ ਜਿਹਵਾ ਨਾ ਕੋਈ ਹਿਲਾਇੰਦਾ। ਪੁਰਖ ਅਬਨਾਸ਼ੀ ਕਿਰਪਾ ਧਾਰ, ਦੇ ਮਤ ਆਪ ਸਮਝਾਇੰਦਾ। ਤੇਰਾ ਰੂਪ ਆਪ ਨਿਰੰਕਾਰ, ਤੇਰਾ ਮੇਰਾ ਸੰਗ ਵਖਾਇੰਦਾ। ਮੇਰਾ ਸੰਗ ਸਰਬ ਸੰਸਾਰ, ਤੇਰਾ ਤੇਰੇ ਰੰਗ ਰੰਗਾਇੰਦਾ। ਤੇਰੀ ਮੰਗ ਭਰੇ ਭੰਡਾਰ, ਆਪ ਆਪਣੀ ਵੰਡ ਵੰਡਾਇੰਦਾ। ਬ੍ਰਹਮ ਵਸਤ ਪਾਵੇ ਪਾਵਣਹਾਰ, ਸਾਚੀ ਵਸਤ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਆਪ ਸਮਝਾਇੰਦਾ। ਦੇਵੇ ਮਤ ਪਾਰਬ੍ਰਹਮ ਬ੍ਰਹਮ, ਹਰਿ ਸਾਚਾ ਸਚ ਸੁਣਾਇੰਦਾ। ਮੇਰਾ ਤੇਰਾ ਏਕਾ ਧਰਮ, ਦੂਸਰ ਬਰਨ ਨਾ ਕੋਇ ਵਖਾਇੰਦਾ। ਮੇਰਾ ਹੁਕਮ ਤੇਰਾ ਕਰਮ, ਕਰਨੀ ਕਿਰਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਰਖਾਇੰਦਾ। ਸਾਚੀ ਸਿਖਿਆ ਸੁਣ ਉਠ ਕਰ ਧਿਆਨ, ਹਰਿ ਸਾਚਾ ਸਚ ਜਣਾਈਆ। ਬ੍ਰਹਮ ਬ੍ਰਹਮ ਤੇਰਾ ਰੂਪ ਮਹਾਨ, ਪਾਰਬ੍ਰਹਮ ਰੂਪ ਜਣਾਈਆ। ਲੱਖ ਚੁਰਾਸੀ ਦੇਵੇ ਮਾਣ, ਆਪਣੀ ਅੰਸ ਆਪ ਉਪਜਾਈਆ। ਆਪਣੇ ਹੱਥ ਰੱਖੇ ਨਿਸ਼ਾਨ, ਤੇਰਾ ਨਿਸ਼ਾਨਾ ਆਪ ਝੁਲਾਈਆ। ਆਪੇ ਦੇਵੇ ਜੀਆ ਦਾਨ, ਜੀ ਦਾਤਾ ਬੇਪਰਵਾਹੀਆ। ਤੇਰਾ ਬਣਾਏ ਇਕ ਮਕਾਨ, ਪੰਚਮ ਮੇਲਾ ਮੇਲ ਮਿਲਾਈਆ। ਸੁਣਾਉਂਦਾ ਰਹੇ ਧੁਰ ਫ਼ਰਮਾਣ, ਸਚ ਸਤਾਰ ਇਕ ਹਿਲਾਈਆ। ਭੁੱਲ ਨਾ ਜਾਏ ਬਣ ਅੰਞਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਈਆ। ਬ੍ਰਹਮ ਵੇਖ ਨੇਤਰ ਖੋਲ੍ਹ, ਹਰਿ ਸਾਚਾ ਸਚ ਸੁਣਾਇੰਦਾ। ਮੇਰਾ ਰੂਪ ਤੂਹੀ ਤੂਹੀ ਰਿਹਾ ਬੋਲ, ਤੇਰਾ ਮੇਰਾ ਰੰਗ ਵਖਾਇੰਦਾ। ਹਉਂ ਵਸਣਹਾਰਾ ਸਦਾ ਕੋਲ, ਵਿਛੜ ਕਦੇ ਨਾ ਜਾਇੰਦਾ। ਆਦਿ ਜੁਗਾਦੀ ਵਜਾਵਣਹਾਰ ਢੋਲ, ਆਪਣਾ ਮਰਦੰਗ ਹੱਥ ਉਠਾਇੰਦਾ। ਤੇਰਾ ਮੰਦਰ ਆਪੇ ਫੋਲ, ਤੇਰੀ ਵਸਤ ਤੇਰੇ ਹੱਥ ਫੜਾਇੰਦਾ। ਤੇਰਾ ਭੰਡਾਰਾ ਭਰੇ ਅੰਮ੍ਰਿਤ ਕਵਲ, ਠਾਂਡਾ ਸੀਤਾ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਬ੍ਰਹਮ ਪਛਾਣ, ਪਾਰਬ੍ਰਹਮ ਜਣਾਇਆ। ਦੇਵਣਹਾਰਾ ਧੁਰ ਫ਼ਰਮਾਣ, ਸਾਚੇ ਤਖ਼ਤ ਰਿਹਾ ਸੁਹਾਇਆ। ਨਿਰਗੁਣ ਰੂਪ ਸ੍ਰੀ ਭਗਵਾਨ, ਗੋਪੀ ਕਾਹਨ ਨਾ ਕੋਇ ਨਚਾਇਆ। ਲੇਖਾ ਜਾਣੇ ਨਾ ਸੀਤਾ ਰਾਮ, ਰਾਮ ਸੀਤਾ ਆਪੇ ਗਾਇਆ। ਇਕ ਇਕੱਲਾ ਨੌਜਵਾਨ, ਨਾ ਮਰੇ ਨਾ ਜਾਇਆ। ਆਦਿ ਜੁਗਾਦੀ ਪਾਵੇ ਆਣ, ਆਪਣੇ ਭਾਣੇ ਸਦ ਰਹਾਇਆ। ਦੇਵਣਹਾਰਾ ਦੇਵੇ ਦਾਨ, ਦਾਤਾ ਦਾਨੀ ਇਕ ਅਖਵਾਇਆ। ਜੁਗ ਜੁਗ ਤੇਰੀ ਕਰੇ ਪਛਾਣ, ਆਪ ਆਪਣਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਤੇਰਾ ਲੇਖ ਲਿਖਾਇਆ। ਸੁਣ ਫ਼ਰਮਾਣਾ ਹਰਿ ਭਗਵਾਨ, ਬ੍ਰਹਮ ਨੇਤਰ ਨੈਣ ਉਘਾੜਿਆ। ਅਬਿਨਾਸ਼ੀ ਕਰਤਾ ਤੂਹੀ ਜਾਣ, ਹਉਂ ਸੇਵਕ ਚਰਨ ਬਲਿਹਾਰਿਆ। ਤੇਰਾ ਸ਼ਬਦ ਨਿਰਾਲਾ ਬਾਣ, ਆਦਿ ਜੁਗਾਦੀ ਏਕਾ ਮਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਧਰਾ ਲਿਆ। ਸੁਣ ਬ੍ਰਹਮ ਉਠ ਉਠ ਜਾਗ, ਹਰਿ ਸਾਚੇ ਸਚ ਜਗਾਇੰਦਾ। ਪਾਰਬ੍ਰਹਮ ਪ੍ਰਭ ਲਾਏ ਭਾਗ, ਆਪਣੀ ਅੰਸ ਵੇਖ ਵਖਾਇੰਦਾ। ਆਪਣੇ ਹੱਥ ਰੱਖੇ ਤੇਰੀ ਵਾਗ, ਚਾਰ ਜੁਗ ਆਪ ਭਵਾਇੰਦਾ। ਚਾਰ ਕੁੰਟ ਮਾਇਆ ਮਮਤਾ ਲਾਇਆ ਦਾਗ, ਉਪਰ ਪਰਦਾ ਏਕਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਬ੍ਰਹਮ ਪੁਕਾਰੇ ਸੁਣ ਪੁਕਾਰ, ਹਰਿ ਸਾਚੇ ਸਚ ਰਘੁਰਾਇਆ। ਹਉਂ ਸੇਵਕ ਤੇਰਾ ਸੇਵਾਦਾਰ, ਲੋਕਮਾਤ ਸੇਵ ਕਮਾਇਆ। ਲੱਖ ਚੁਰਾਸੀ ਅੰਦਰ ਰਿਹਾ ਤੂੰ ਵਾੜ, ਆਪਣਾ ਮੁਖ ਬੰਦ ਕਰਾਇਆ। ਪਹਿਰੇਦਾਰ ਕਰਾਈ ਪੰਚਮ ਧਾੜ, ਦਿਵਸ ਰੈਣ ਰਹੀ ਕੁਰਲਾਇਆ। ਤ੍ਰੈਗੁਣ ਅਗਨੀ ਲਾਇਆ ਇਕ ਅਖਾੜ, ਨਟੂਆ ਨਟ ਸਵਾਂਗ ਵਰਤਾਇਆ। ਤੇਰਾ ਮੇਰਾ ਇਕ ਪਿਆਰ, ਭੁੱਲ ਕਦੇ ਨਾ ਜਾਇਆ। ਬ੍ਰਹਮ ਠਾਂਡਾ ਦਰਬਾਰ, ਥਿਰ ਘਰ ਤੇਰਾ ਇਕ ਸੁਹਾਇਆ। ਸਚਖੰਡ ਦੁਆਰੇ ਸੁਣ ਪੁਕਾਰ, ਮੰਗਣਹਾਰ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਇਆ। ਸੁਣੇ ਪੁਕਾਰ ਹਰਿ ਨਿਰੰਕਾਰ, ਬ੍ਰਹਮ ਪਾਰਬ੍ਰਹਮ ਸਮਝਾਇੰਦਾ। ਭਗਤਨ ਅੰਦਰ ਆਪਣੀ ਧਾਰ, ਸਾਚਾ ਸ਼ਬਦ ਟਿਕਾਇੰਦਾ। ਤੇਰਾ ਮੇਲ ਕਰੇ ਸੰਸਾਰ, ਦਰ ਘਰ ਸਾਚਾ ਵੇਖ ਵਖਾਇੰਦਾ। ਆਪਣੀ ਹੱਥੀਂ ਖੋਲ੍ਹ ਕਿਵਾੜ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਕਰੇ ਕਰਾਏ ਸਚ ਪਿਆਰ, ਸਾਚਾ ਮੇਲਾ ਮੇਲ ਮਿਲਾਇੰਦਾ। ਨਾਮ ਕਰਾਏ ਇਕ ਸ਼ਿੰਗਾਰ, ਸਾਚਾ ਬਸਤਰ ਤਨ ਸਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਇੰਦਾ। ਬ੍ਰਹਮ ਤੇਰੀ ਪਾਵੇ ਸਾਰ, ਨਿਰਗੁਣ ਆਪਣਾ ਵੇਸ ਵਟਾਇਆ। ਸਚ ਦੁਆਰੇ ਹੋ ਉਜਿਆਰ, ਘਰ ਦੀਪਕ ਜੋਤ ਜਗਾਇਆ। ਭਰ ਪਿਆਲਾ ਅੰਮ੍ਰਿਤ ਧਾਰ, ਠਾਂਡਾ ਜਲ ਵਖਾਇਆ। ਬੰਦ ਕਵਾੜੀ ਖੋਲ੍ਹ ਕਿਵਾੜ, ਆਪ ਆਪਣਾ ਚਰਨ ਟਿਕਾਇਆ। ਸਾਚੀ ਸੇਜਾ ਮੇਲ ਭਤਾਰ, ਹਰਿ ਕੰਤਨ ਕੰਤ ਵਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਬੰਧਨ ਪਾਇਆ। ਜੁਗ ਜੁਗ ਬੰਧਨ ਹਰਿ ਭਗਵੰਤ, ਬ੍ਰਹਮ ਬ੍ਰਹਮ ਬੰਧਾਇਆ। ਆਪ ਉਪਜਾਏ ਆਪਣੇ ਸੰਤ, ਆਪਣਾ ਲੇਖਾ ਆਪ ਗਣਾਇਆ। ਮਹਿਮਾ ਜਾਣੇ ਗਣਤ ਅਗਣਤ, ਲਿਖ ਸਕੇ ਨਾ ਕੋਈ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਆਪ ਚੁਕਾਇਆ। ਪਰਦਾ ਉਹਲਾ ਚੁੱਕਣਾ, ਹਰਿ ਸਾਚਾ ਆਪ ਚੁਕਾਇੰਦਾ। ਬ੍ਰਹਮ ਤੇਰਾ ਪੈਂਡਾ ਮੁੱਕਣਾ, ਪਾਰਬ੍ਰਹਮ ਦਰਸ ਦਖਾਇੰਦਾ। ਕਾਇਆ ਮੰਦਰ ਫੇਰ ਨਾ ਤੱਕਣਾ, ਆਪ ਆਪਣੇ ਵਿਚ ਨਾ ਟਿਕਾਇੰਦਾ। ਦੂਸਰ ਦੁਆਰ ਕਦੇ ਨਾ ਝੁਕਣਾ, ਹਰਿ ਸਾਚਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬੂਝ ਬੁਝਾਇੰਦਾ। ਬ੍ਰਹਮ ਤੇਰਾ ਖੇਲ ਅਪਾਰ, ਪ੍ਰਭ ਸਾਚਾ ਮਾਤ ਕਰਾਈਆ। ਪ੍ਰਗਟ ਹੋ ਵਿਚ ਸੰਸਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਪੇ ਬਣ ਗੁਰ ਦਾਤਾਰ, ਆਪ ਆਪਣਾ ਹੁਕਮ ਸੁਣਾਈਆ। ਆਪੇ ਭਗਤਾਂ ਲਏ ਉਭਾਰ, ਆਪ ਆਪਣਾ ਰੰਗ ਚੜ੍ਹਾਈਆ। ਆਪੇ ਸੰਤਨ ਭਰੇ ਭੰਡਾਰ, ਸਾਚੀ ਭਿਛਿਆ ਝੋਲੀ ਪਾਈਆ। ਆਪ ਗੁਰਸਿਖ ਬਣਾਏ ਯਾਰ, ਆਪ ਆਪਣੇ ਅੰਗ ਲਗਾਈਆ। ਆਪੇ ਗੁਰਸਿਖ ਜਾਏ ਤਾਰ, ਤਾਰਨਹਾਰਾ ਹਰਿ ਰਘੁਰਾਈਆ। ਆਪੇ ਅੰਦਰ ਵੜ ਮੇਟ ਮਿਟਾਏ ਪੰਚਮ ਧਾੜ, ਨੌ ਦੁਆਰੇ ਖੋਜ ਖੁਜਾਈਆ। ਆਪੇ ਕਵਰੀ ਭਵਰੀ ਕਰੇ ਉਜਿਆਰ, ਜੋਤ ਨਿਰੰਜਣ ਆਪ ਜਗਾਈਆ। ਆਪੇ ਅੰਮ੍ਰਿਤ ਬਖ਼ਸ਼ੇ ਠੰਡੀ ਧਾਰ, ਅੰਮਿਉਂ ਰਸ ਆਪ ਵਖਾਈਆ। ਆਪੇ ਮੰਦਰ ਹੋ ਉਜਿਆਰ, ਸਾਚਾ ਤਖ਼ਤ ਆਪ ਸੁਹਾਈਆ। ਆਪੇ ਸ਼ਬਦ ਸੁਣਾਏ ਧੁਨ ਸੱਚੀ ਧੁਨਕਾਰ, ਆਪਣਾ ਗੀਤ ਆਪੇ ਗਾਈਆ। ਆਪੇ ਮੁਖ ਘੁੰਘਟ ਦਏ ਉਤਾਰ, ਦੂਈ ਦਵੈਤੀ ਪਰਦਾ ਲਾਹੀਆ। ਆਪੇ ਸੰਪਟ ਦਏ ਨਿਰੰਕਾਰ, ਨਿਰਗੁਣ ਜੋਤ ਅਗਨੀ ਤਤ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਮੇਰਾ ਮੇਲਾ ਮੇਲ ਮਿਲਾਈਆ। ਮੇਲ ਮਿਲਾਵਾ ਹਰਿ ਕਰਤਾਰ, ਆਤਮ ਬ੍ਰਹਮ ਮਿਲਾਇੰਦਾ। ਪੁਰਖ ਅਬਿਨਾਸ਼ੀ ਮੀਤ ਮੁਰਾਰ, ਸਗਲਾ ਸੰਗ ਨਿਭਾਇੰਦਾ। ਘਰ ਮੰਦਰ ਸਾਚੇ ਕਰ ਪਿਆਰ, ਆਪਣੀ ਗੋਦ ਬਹਾਇੰਦਾ। ਰੰਗ ਰਲੀਆਂ ਮਾਣੇ ਆਪ ਭਤਾਰ, ਸਾਚੀ ਸੇਜ ਸੁਹਾਇੰਦਾ। ਸੋਹੇ ਮੁਖੜਾ ਨਿਰਗੁਣ ਧਾਰ, ਨੇਤਰ ਨੈਣ ਨਾ ਕੋਈ ਮਟਕਾਇੰਦਾ। ਬੱਤੀ ਦੰਦ ਨਾ ਕੋਈ ਜੈਕਾਰ, ਰਸਨਾ ਜਿਹਵਾ ਨਾ ਕੋਈ ਹਿਲਾਇੰਦਾ। ਸੀਸ ਨਾ ਕਰੇ ਕੋਈ ਸ਼ਿੰਗਾਰ, ਸ਼ਬਦ ਗਹਿਣਾ ਨਾ ਕੋਇ ਹੰਢਾਇੰਦਾ। ਨਾ ਕੋਈ ਘੋੜਾ ਸ਼ਾਹ ਅਸਵਾਰ, ਆਸਣ ਸਿੰਘਾਸਣ ਨਾ ਕੋਈ ਵਿਛਾਇੰਦਾ। ਨਾ ਕੋਈ ਸੱਜਣ ਮੀਤ ਮੁਰਾਰ, ਦਰ ਦਰਬਾਨ ਨਾ ਕੋਈ ਵਖਾਇੰਦਾ। ਇਕ ਇਕੱਲਾ ਏਕੰਕਾਰ, ਏਕਾ ਆਪਣਾ ਰੂਪ ਵਟਾਇੰਦਾ। ਬ੍ਰਹਮ ਬ੍ਰਹਮ ਬ੍ਰਹਮ ਕਰ ਪਿਆਰ, ਘਰ ਸਾਚੇ ਦਰਸ ਦਿਖਾਇੰਦਾ। ਨੇਤਰ ਲੋਚਣ ਨੈਣ ਦਰਸ ਦਿਦਾਰ, ਨਿਰਗੁਣ ਨਿਰਗੁਣ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਜੁਗ ਬ੍ਰਹਮ ਪਾਰਬ੍ਰਹਮ ਮਿਲਾਇੰਦਾ।
