Granth 09 Likhat 060: 8 Chet 2017 Bikarmi Dalip Singh de Ghar Pind Babu Pur Jila Gurdaspur

੮ ਚੇਤ ੨੦੧੭ ਬਿਕਰਮੀ ਦਲੀਪ ਸਿੰਘ ਦੇ ਘਰ ਬਾਬੂ ਪੁਰ ਜ਼ਿਲਾ ਗੁਰਦਾਸ ਪੁਰ

ਮਨ ਮਤ ਜੀਵ ਤਿਆਗ, ਦਰ ਘਰ ਸਾਚਾ ਇਕ ਬੁਝਾਈਆ। ਗੁਰ ਸ਼ਬਦ ਨਾਮ ਵੈਰਾਗ, ਬਿਰਹੋਂ ਤੀਰ ਨਿਰਾਲਾ ਲਾਈਆ। ਹੰਸ ਬਣਿਆ ਕਲਜੁਗ ਕਾਗ, ਰਸਨਾ ਜਿਹਵਾ ਵਿਸ਼ਟਾ ਮੁਖ ਤਜਾਈਆ। ਤ੍ਰੈਗੁਣ ਮਾਇਆ ਬੁਝੇ ਆਗ, ਤਤਵ ਤਤ ਇਕ ਵਖਾਈਆ। ਮਾਇਆ ਡੱਸੇ ਨਾ ਡਸਨੀ ਨਾਗ, ਰੋਗ ਸੋਗ ਨਾ ਕੋਈ ਵਖਾਈਆ। ਸਚ ਸਰਨਾਈ ਏਕਾ ਲਾਗ, ਬਿਨ ਸਤਿਗੁਰ ਨਾ ਕੋਈ ਸਹਾਈਆ। ਹਰਿ ਹਰਿ ਮੇਲਾ ਕੰਤ ਸੁਹਾਗ, ਸੋਭਾਵੰਤ ਨਾਰ ਵਡਿਆਈਆ। ਸੁਰਤ ਸਵਾਣੀ ਜਾਏ ਜਾਗ, ਗੁਰ ਸ਼ਬਦੀ ਸ਼ਬਦ ਜਗਾਈਆ। ਘਰ ਮੰਦਰ ਲੱਗੇ ਸਾਚਾ ਭਾਗ, ਮੇਲ ਮਿਲਾਵਾ ਸਾਚੇ ਮਾਹੀਆ। ਜੋਤੀ ਜਗੇ ਇਕ ਚਿਰਾਗ, ਅੰਧ ਅੰਧੇਰ ਗਵਾਈਆ। ਅਨਹਦ ਸੁਣਾਏ ਆਪਣਾ ਰਾਗ, ਲਿਵ ਅੰਤਰ ਆਪ ਬੁਝਾਈਆ । ਚਰਨ ਧੂੜੀ ਮਜਨ ਮਾਘ, ਦੁਰਮਤ ਮੈਲ ਗਵਾਈਆ। ਸ਼ਬਦ ਸਰੂਪੀ ਬੰਨ੍ਹੇ ਤਾਗ, ਧੀਰਜ ਜਤ ਸੰਤੋਖ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਈਆ। ਮਨ ਮਤ ਤੁਟੇ ਨਾਤ, ਗੁਰ ਸਤਿਗੁਰ ਆਪ ਸਮਝਾਈਆ। ਮਿਟੇ ਰੈਣ ਅੰਧੇਰੀ ਰਾਤ, ਅਗਿਆਨ ਅੰਧੇਰ ਗਵਾਈਆ। ਉਤਮ ਕਰੇ ਹਰਿਜਨ ਜ਼ਾਤ, ਦੀਨ ਮਜ਼੍ਹਬ ਨਾ ਕੋਈ ਵਖਾਈਆ। ਦਰਸ ਦਖਾਏ ਇਕ ਇਕਾਂਤ, ਨੂਰੀ ਜਲਵਾ ਨੂਰ ਇਲਾਹੀਆ। ਅੰਮ੍ਰਿਤ ਦੇਵੇ ਬੂੰਦ ਸਵਾਂਤ, ਨਿਝਰ ਝਿਰਨਾ ਆਪ ਝਿਰਾਈਆ। ਦਰਸ ਦਖਾਏ ਇਕ ਇਕਾਂਤ, ਇਕ ਇਕੱਲਾ ਰੂਪ ਵਟਾਈਆ। ਨਾਮ ਵਖਾਏ ਸਾਚੀ ਦਾਤਾ, ਸਚ ਵਸਤ ਆਪਣੀ ਝੋਲੀ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਮੂਰਖ ਮੂੜ ਆਪ ਸਮਝਾਈਆ। ਮਨ ਮੂਰਖ ਮੁਗਧ ਅੰਞਾਣ, ਸਤਿਗੁਰ ਪੂਰਾ ਆਪ ਸਮਝਾਇੰਦਾ। ਏਕਾ ਦੇਵੇ ਨਾਮ ਨਿਧਾਨ, ਸਚ ਨਿਸ਼ਾਨਾ ਹੱਥ ਫੜਾਇੰਦਾ। ਸ਼ਬਦ ਜਣਾਏ ਧੁਰ ਫ਼ਰਮਾਣ, ਹੁਕਮੀ ਹੁਕਮ ਆਪ ਅਲਾਇੰਦਾ। ਏਕਾ ਰਾਗ ਸੁਣਾਏ ਕਾਨ, ਰਾਗੀ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਨ ਮਮਤਾ ਮੋਹ ਚੁਕਾਇੰਦਾ। ਮਨ ਮਮਤਾ ਮੋਹ ਚੁਕਾਵਣਾ, ਹਰਿਜਨ ਸਾਚੇ ਕਰ ਪਿਆਰ। ਦਰ ਦੁਆਰੇ ਦਰਸ ਦਖਾਵਣਾ, ਦਰ ਦਰਵੇਸ਼ਾ ਬਣ ਭਿਖਾਰ। ਘਰ ਘਰ ਸਾਚਾ ਦੀਪ ਜਗਾਵਣਾ, ਜੋਤੀ ਨੂਰ ਕਰ ਉਜਿਆਰ। ਅੰਮ੍ਰਿਤ ਸਾਚਾ ਜਾਮ ਪਿਆਵਣਾ, ਭਰ ਪਿਆਲਾ ਠੰਡਾ ਠਾਰ। ਫੜ ਆਪਣੇ ਮਾਰਗ ਲਾਵਣਾ, ਔਜੜ ਮਾਰਗ ਵੇਖ ਸੰਸਾਰ। ਹਰਿ ਸੰਗਤ ਸਾਚਾ ਮੇਲ ਮਿਲਾਵਣਾ, ਹਰਿਜਨ ਸਾਚੇ ਲਏ ਉਭਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਮਤ ਕਰੇ ਖ਼ਵਾਰ। ਮਨ ਮਤ ਹੋਏ ਖ਼ਵਾਰ, ਹਰਿ ਕਰਾਇੰਦਾ। ਹਰਿਜਨ ਕਰੇ ਪਿਆਰ, ਦਇਆ ਕਮਾਇੰਦਾ। ਦੇਵੇ ਦਰਸ ਅਪਾਰ, ਰੂਪ ਵਟਾਇੰਦਾ। ਘਰ ਮੰਦਰ ਸੋਹੇ ਦੁਆਰ, ਚਰਨ ਛੁਹਾਇੰਦਾ। ਰੰਗ ਚਾੜ੍ਹੇ ਹਰਿ ਅਪਾਰ, ਉਤਰ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮਤ ਇਕ ਵਖਾਇੰਦਾ। ਗੁਰਮਤ ਗੁਰ ਕਾ ਰੂਪ, ਸਤਿਗੁਰ ਸ਼ਬਦ ਜਣਾਇਆ। ਲੇਖਾ ਜਾਣੇ ਜੂਠ ਝੂਠ, ਮਾਇਆ ਮਮਤਾ ਮੋਹ ਮਿਟਾਇਆ। ਜਿਤ ਦਵਾਰੇ ਜਾਏ ਤੁਠ, ਦਰ ਦਰਕਾ ਵੇਖ ਵਖਾਇਆ। ਪਿਆਏ ਪਿਆਲਾ ਜਾਮ ਘੁੱਟ, ਘਰ ਅੰਮ੍ਰਿਤ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਮਤ ਤਿਆਗੇ ਸ਼ਬਦ ਬੈਰਾਗੇ, ਸੰਤ ਸੁਹਾਗੇ ਮੇਲ ਮਿਲਾਇਆ। ਸੰਤ ਸੁਹਾਗਾ ਸੋਭਾਵੰਤ, ਹਰਿ ਸੱਜਣ ਮੀਤ ਮੁਰਾਰੜਾ। ਘਰ ਨਰਾਇਣ ਹਰਿ ਹਰਿ ਕੰਤ, ਦਿਵਸ ਰੈਣ ਕਰੇ ਪਿਆਰੜਾ। ਵਡ ਵਡਿਆਈ ਹਰਿ ਰਘੁਰਾਈ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਰੰਗ ਰੰਗੇ ਅਪਰ ਅਪਾਰੜਾ। ਆਦਿ ਜੁਗਾਦਿ ਲੇਖਾ ਜਾਣੇ ਜੀਵ ਜੰਤ, ਜਨ ਭਗਤਾਂ ਮੀਤ ਮੁਰਾਰੜਾ। ਜੁਗਾ ਜੁਗੰਤਰ ਮਹਿਮਾ ਅਗਣਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਰ ਪਾਰ ਕਿਨਾਰੜਾ। ਆਰ ਪਾਰ ਹਰਿ ਹਰਿ ਡੇਰਾ, ਦਿਸ ਕਿਸੇ ਨਾ ਆਇਆ। ਆਪੇ ਚਾਰ ਕੁੰਟ ਰੱਖਣਹਾਰਾ ਫੇਰਾ, ਦਹਿ ਦਿਸ਼ਾ ਵੇਖ ਵਖਾਇਆ। ਆਪੇ ਵਸੇ ਨੇਰਨ ਨੇਰਾ, ਦੂਰ ਦੁਰਾਡਾ ਆਪ ਹੋ ਜਾਇਆ। ਆਪੇ ਤਾਰੇ ਕਰ ਕਰ ਆਪਣੀ ਮਿਹਰਾ, ਮਿਹਰਬਾਨ ਨਾਉਂ ਧਰਾਇਆ। ਆਪੇ ਭਰਮ ਭੁਲਾਏ ਕਰ ਕਰ ਹੇਰਾ ਫੇਰਾ, ਵਲ ਛਲ ਧਾਰੀ ਖੇਲ ਖਿਲਾਇਆ। ਆਪੇ ਦੇਵੇ ਉਲਟਾ ਗੇੜਾ, ਮਨ ਮਨੂਆ ਆਪ ਗਿੜਾਇਆ। ਆਪ ਵਸਾਇਆ ਕਾਇਆ ਖੇੜਾ, ਹਰਿ ਮੰਦਰ ਹਰਿ ਜੂ ਡੇਰਾ ਲਾਇਆ। ਆਪੇ ਬੰਨਣਹਾਰਾ ਬੇੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਚੱਪੂ ਨਾਮ ਲਗਾਇਆ। ਹਰਿਜਨ ਬੇੜਾ ਦੇਵੇ ਤੋਰ, ਹਰਿ ਸਾਚਾ ਸੇਵ ਕਮਾਈਆ। ਹੋਏ ਸਹਾਈ ਅੰਧ ਘੋਰ, ਕਲਜੁਗ ਕੂਕੇ ਦਏ ਦੁਹਾਈਆ। ਆਪਣੇ ਹੱਥ ਰੱਖੇ ਡੋਰ, ਨਾ ਕੋਈ ਤੋੜੇ ਤੋੜ ਤੁੜਾਈਆ। ਗੁਰਮੁਖ ਗੁਰਸਿਖ ਪਾਇਆ ਵਰ ਜੇਹਾ ਲੋੜ, ਘਰ ਮਿਲਿਆ ਸਾਚਾ ਮਾਹੀਆ। ਜੁਗਾਂ ਜੁਗਾਂ ਦੀ ਲੱਗੀ ਔੜ, ਸਤਿਗੁਰ ਪੂਰਾ ਦਏ ਬੁਝਾਈਆ। ਗ਼ਰੀਬ ਨਿਮਾਣਿਆਂ ਆਪੇ ਜਾਏ ਬੌਹੜ, ਆਪਣਾ ਲੇਖਾ ਆਪ ਵਖਾਈਆ। ਲੱਖ ਚੁਰਾਸੀ ਵੇਖੇ ਰਸ ਮਿੱਠਾ ਕੌੜ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਏਥੇ ਓਥੇ ਦੋ ਜਹਾਨਾਂ ਸ੍ਰੀ ਭਗਵਾਨਾ ਏਕਾ ਲਾਏ ਨਾਮ ਪੌੜ, ਉਚੇ ਡੰਡੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਘਰ ਮੇਲਾ ਮੇਲ ਮਿਲਾਈਆ। ਗੁਰਮਤ ਗੁਰ ਗੁਰ ਰੰਗ, ਸਤਿਗੁਰ ਸਾਚਾ ਆਪ ਚੜ੍ਹਾਈਆ। ਗੁਰ ਗੁਰ ਸੂਰਾ ਸਰਬੰਗ, ਹਰਿਜਨ ਸਾਚੇ ਵੇਖ ਵਖਾਈਆ। ਗੁਰ ਗੁਰ ਵਜਾਏ ਨਾਮ ਮਰਦੰਗ, ਤਾਰ ਸਤਾਰ ਨਾ ਕੋਈ ਹਲਾਈਆ। ਗੁਰ ਗੁਰ ਬੈਠ ਵੇਖੇ ਆਪ ਪਲੰਘ, ਆਤਮ ਸੇਜਾ ਇਕ ਸੁਹਾਈਆ। ਘਰ ਘਰ ਸਦਾ ਸੁਹੇਲਾ ਵਸੇ ਸੰਗ, ਵਿਛੜ ਕਦੇ ਨਾ ਜਾਈਆ। ਗੁਰ ਗੁਰ ਕੱਟਣਹਾਰ ਭੁੱਖ ਨੰਗ, ਸਤਿਗੁਰ ਪੂਰਾ ਆਪਣਾ ਨਾਉਂ ਧਰਾਈਆ। ਗੁਰ ਗੁਰ ਚੜ੍ਹਾਏ ਸਾਚਾ ਚੰਦ, ਚੰਦ ਚਕੋਰ ਇਕ ਲਿਵ ਲਾਈਆ। ਗੁਰ ਗੁਰ ਖ਼ੁਸ਼ੀ ਕਰਾਏ ਬੰਦ ਬੰਦ, ਬੰਦੀ ਤੋੜ ਵਡ ਵਡਿਆਈਆ। ਗੁਰ ਗੁਰ ਵਖਾਏ ਪਰਮਾਨੰਦ, ਨਿਜ ਆਤਮ ਕਰ ਰੁਸ਼ਨਾਈਆ। ਗੁਰ ਗੁਰ ਮਿਟਾਏ ਜਗਤ ਵਿਕਾਰਾ ਗੰਦ, ਬੱਤੀ ਦੰਦ ਨਾ ਮੁਖ ਛੁਪਾਈਆ। ਗੁਰ ਗੁਰ ਸੁਣਾਏ ਸੁਹਾਗੀ ਛੰਦ, ਵਾਹ ਵਾਹ ਗੀਤ ਗੋਬਿੰਦ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਗੁਰਮੁਖ ਸੱਜਣ ਸਾਕ, ਹਰਿ ਨਾਤਾ ਜੋੜ ਜੋੜਾਇਆ। ਪੁਰਖ ਅਬਿਨਾਸ਼ੀ ਪਾਕੀ ਪਾਕ, ਪਤਿਤ ਪਾਪੀ ਲਏ ਤਰਾਇਆ। ਸਤਿਗੁਰ ਪੂਰਾ ਆਪੇ ਜਾਣੇ ਆਪਣਾ ਵਾਕ, ਭਵਿਖਤ ਭਵਿਖਤੀ ਲਏ ਸੁਣਾਇਆ। ਹਰਿ ਹਰਿ ਚੜ੍ਹੇ ਆਪੇ ਆਪਣੇ ਰਾਕ, ਸਾਚਾ ਘੋੜਾ ਨਾਮ ਦੌੜਾਇਆ। ਪਾਰਬ੍ਰਹਮ ਪ੍ਰਭ ਅਲੱਖਣਾ ਅਲਾਖ, ਲੇਖਾ ਲਿਖ ਨਾ ਸਕੇ ਰਾਇਆ। ਕਰਨਹਾਰਾ ਕੱਖੋਂ ਲਾਖ, ਲੱਖੋਂ ਕੱਖ ਆਪ ਬਣਾਇਆ। ਆਪੇ ਦਰਸ ਦਿਖਾਏ ਹੋ ਪ੍ਰਤੱਖ, ਕਲਜੁਗ ਅੰਤਮ ਵੇਸ ਵਟਾਇਆ। ਲੇਖਾ ਜਾਣੇ ਕਿਸ਼ਨਾ ਸੁਖਲਾ ਪੱਖ, ਵਦੀ ਸੁਦੀ ਮੁਖ ਭਵਾਇਆ। ਆਪ ਆਪਣੇ ਆਪੇ ਲਏ ਰੱਖ, ਜੁਗ ਜੁਗ ਸਿਰ ਆਪਣਾ ਹੱਥ ਰਖਾਇਆ। ਲੱਖ ਚੁਰਾਸੀ ਪਾਏ ਨੱਥ, ਲੋਆਂ ਪੁਰੀਆਂ ਆਪ ਫਿਰਾਇਆ। ਵਸਣਹਾਰਾ ਘਟ ਘਟ, ਹਰਿ ਜੂ ਹਰਿ ਮੰਦਰ ਹਰਿ ਹਰਿ ਡੇਰਾ ਲਾਇਆ। ਗੁਰਮੁਖ ਕਾਇਆ ਦੁਰਮਤ ਮੈਲ ਦੇਵੇ ਕੱਟ, ਭਰ ਪਿਆਲਾ ਅੰਮ੍ਰਿਤ ਜਾਮ ਪਿਆਇਆ। ਸ਼ਬਦ ਅਨਾਦੀ ਧੁਨ ਧੁਨ ਮਾਰੇ ਏਕਾ ਸੱਟ, ਰਾਗ ਰਾਗਨੀ ਆਪ ਹਿਲਾਇਆ। ਪ੍ਰਗਟ ਹੋਵੇ ਆਪੇ ਝਟ ਪਟ, ਨਿਰਗੁਣ ਸਰਗੁਣ ਰੂਪ ਵਟਾਇਆ। ਆਪ ਖੁਲ੍ਹਾਏ ਆਪਣਾ ਹੱਟ, ਏਕਾ ਵਸਤੂ ਨਾਮ ਵਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨਮਤ ਨਾਤਾ ਦੇਵੇ ਤੋੜ, ਗੁਰਮਤ ਗੁਰ ਚਰਨ ਪ੍ਰੀਤੀ ਦੇਵੇ ਜੋੜ, ਜੋੜਣਹਾਰ ਦਿਸ ਨਾ ਆਇਆ।