ਰੱਖ ਰੱਖ ਰੱਖ ਪਤਿ ਰੱਖ ਤੇਰੀ ਸਰਨਾਈ। ਦੇ ਦਰਸ ਸਮਰਥ ਪ੍ਰਭ ਦਇਆ ਕਮਾਈ। ਗੁਰਸਿਖਾਂ ਦਰਸ਼ਨ ਉਤਮ ਵੱਥ, ਕਰ ਦਰਸ ਤ੍ਰਿਖਾ ਬੁਝਾਈ। ਸ੍ਰਿਸ਼ਟ ਸਬਾਈ ਲੱਥੀ ਸੱਥ, ਸ਼ਬਦ ਤੇਗ ਗੁਰ ਕਲਮ ਬਣਾਈ। ਬੇਮੁਖਾਂ ਨੱਕ ਪਾਈ ਨੱਥ, ਧਰਮ ਰਾਏ ਦੇ ਸਜਾਈ। ਸਾਧ ਸੰਗਤ ਉਤੇ ਮੇਰਾ ਹੱਥ, ਚਰਨ ਆ ਮਿਲੇ ਵਡਿਆਈ । ਮਹਾਰਾਜ ਸ਼ੇਰ ਸਿੰਘ ਪਰਗਟ ਸਮਰਥ, ਝੂਠੇ ਧੰਦੇ ਜਗਤ ਲਗਾਈ। ਜੂਠਾ ਝੂਠਾ ਜਗਤ ਕਰਾਇਆ। ਜੋਤ ਸਰੂਪ ਇਹ ਭੇਤ ਰਖਾਇਆ। ਨਾ ਇਹ ਜਾਵੇ ਨਾ ਕੋਇ ਪਾਵੇ, ਗੁਰਸਿਖਾਂ ਦੇ ਵਿਚ ਸਮਾਇਆ। ਧੰਨ ਧੰਨ ਧੰਨ ਗੁਰਸਿਖਾਂ ਮਿਲ ਹਰਿ ਹਰਿ ਹਰਿ ਮੰਗਲ ਹਰਿ ਦਰ ਤੇ ਗਾਇਆ। ਕਰ ਦਰਸ ਹੋਏ ਪਰਸੰਨ, ਗੁਰ ਘਰ ਪ੍ਰਭ ਪਰਮੇਸ਼ਵਰ ਆਇਆ । ਬੇਮੁਖਾਂ ਦੇਵੇ ਡੰਨ, ਐਸਾ ਬਾਣ ਨਿਹਕਲੰਕ ਲਗਾਇਆ। ਮਹਾਰਾਜ ਸ਼ੇਰ ਸਿੰਘ ਮੁਖੋਂ ਕਹੋ ਧੰਨ ਧੰਨ ਧੰਨ, ਕਲਜੁਗ ਪਰਗਟ ਗੁਰਸਿਖ ਤਰਾਇਆ । ਗੁਰਸਿਖ ਭੇਵ ਗੁਰਸਿਖ ਦੇਵ। ਗੁਰਸਿਖ ਪਾਵੇ ਸੋਹੰ ਨਾਉਂ ਮੇਵ। ਮਹਾਰਾਜ ਸ਼ੇਰ ਸਿੰਘ ਦੇਵੇ ਦਰਸ, ਬਖ਼ਸ਼ੇ ਚਰਨ ਸੇਵ। ਬੇਮੁਖ ਹੋਏ ਜਗਤ ਭਿਖਾਰੀ। ਨਜ਼ਰ ਨਾ ਆਵੇ ਧੁਰ ਦਰਬਾਰੀ। ਛਿਨ ਭੰਗਰ ਜਿਨ ਸ੍ਰਿਸ਼ਟ ਸਵਾਰੀ। ਗੁਰਸਿਖਾਂ ਮਿਲ ਪ੍ਰਭ ਜੋਤ ਖੰਡ ਸਚ ਉਤਾਰੀ। ਸਦ ਸਦ ਸਦ ਜਾਉ ਕੁਰਬਾਨ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਮਿਲਿਆ ਬਨਵਾਰੀ । ਪਰਗਟੇ ਗਿਰਧਰ ਗਰਬ ਗਵਾਏ। ਨਿਮਾਣਿਆਂ ਪ੍ਰਭ ਮਾਣ ਦਿਵਾਏ। ਗੁਰਸਿਖਾਂ ਦੇ ਉਤਮ ਗਿਆਨ, ਸੋਹੰ ਸ਼ਬਦ ਸਚ ਜਣਾਏ। ਪ੍ਰਭ ਪੂਰਾ ਹੋ ਕਿਰਪਾਲ, ਅੰਤ ਕਾਲ ਹੋਏ ਸਹਾਏ। ਦਰਸ਼ਨ ਦੇਵੇ ਬਿਰਧ ਆ ਬਾਲ, ਜਹੇ ਦੇਖੇ ਤਹੇ ਨਜ਼ਰੀ ਆਏ। ਗੁਰਸਿਖਾਂ ਹੋਈ ਪੂਰੀ ਘਾਲ, ਦਲਿਦਰ ਰੋਗ ਪ੍ਰਭ ਗਵਾਏ। ਭਗਤ ਵਛਲ ਪ੍ਰਭ ਕਿਰਪਾਲ, ਚੱਕਰ ਸੁਦਰਸ਼ਨ ਬਾਣ ਲਗਾਏ। ਜੋਤ ਸਰੂਪ ਸਰਬ ਗੁਣਤਾਸ, ਥਾਨ ਥਨੰਤਰ ਰਿਹਾ ਸਮਾਏ। ਜਗਤ ਖੁਆਰ ਭਰੇ ਪ੍ਰਭ ਭੰਡਾਰ, ਭੁੱਖਿਆਂ ਦੇਵੇ ਭੁੱਖ ਗਵਾਏ। ਲੈ ਅਵਤਾਰ ਮਹਾਰਾਜ ਸ਼ੇਰ ਸਿੰਘ, ਬਿਨ ਸਿੱਖਾਂ ਕਿਸੇ ਨਜ਼ਰ ਨਾ ਆਏ। ਨਦਰ ਕਰੇ ਤਾਂ ਨਜ਼ਰੀਂ ਆਵੇ। ਬੇਮੁਖ ਜੀਵ ਠੌਹਰ ਨਾ ਪਾਵੇ। ਹਾਹਾਕਾਰ ਮੱਚੇ ਜਗਤ ਬਿਲਲਾਵੇ। ਗੁਰਸਿਖ ਧੰਨ ਧੰਨ ਧੰਨ ਮਹਾਰਾਜ ਸ਼ੇਰ ਸਿੰਘ ਰਸਨਾ ਗਾਵੇ। ਸਿਰ ਤੇ ਹੱਥ ਰੱਖ ਮਨੀ ਸਿੰਘ ਪੈਜ ਰਖਾਵੇ। ਦੇਵੇ ਦੁਤਰ ਤਾਰ, ਨਿਹਕਲੰਕ ਇਹ ਤੇਜ ਵਖਾਵੇ। ਪ੍ਰਭ ਕੀ ਜੋਤ ਅਪਰ ਅਪਾਰ, ਜੇ ਕੋਏ ਵੇਖੇ ਤਾਂ ਨਜ਼ਰ ਨਾ ਆਵੇ। ਗੁਰਸਿਖਾਂ ਜਾਓ ਸਦ ਬਲਹਾਰ, ਜਿਨ੍ਹਾਂ ਵਿਚ ਪ੍ਰਭ ਸਦਾ ਸਮਾਵੇ। ਕਾਇਆ ਕੱਪੜ ਹੋਏ ਛਾਰ, ਸੋਹੰ ਸ਼ਬਦ ਸੰਗ ਰਹਿ ਜਾਵੇ। ਜੋਤ ਸਰੂਪ ਆਪ ਨਿਰਾਧਾਰ, ਤੀਨ ਲੋਕ ਵਿਚ ਸਮਾਵੇ। ਗੁਰਸਿਖਾਂ ਬਖ਼ਸ਼ੇ ਪ੍ਰਭ ਬਖ਼ਸ਼ਣਹਾਰ, ਜਰਮ ਮਰਨ ਦੇ ਫੰਦ ਕਟਾਵੇ। ਪ੍ਰਭ ਕਾ ਰੂਪ ਅਗੰਮ ਅਪਾਰ। ਗੁਰਸਿਖ ਨੇੜੇ ਬੇਮੁਖ ਦੂਰ। ਗੁਣ ਨਿਧਾਨ ਪ੍ਰਭ ਭਰਪੂਰ। ਸਾਧ ਸੰਗਤ ਵਿਚ ਸਦਾ ਹਜੂਰ। ਆਸਾ ਮਨਸਾ ਪ੍ਰਭ ਮਨ ਦੀ ਪੂਰ। ਜਗੇ ਜੋਤ ਗੁਰਸਿਖ ਦੇਹ ਵਾਂਗ ਕੋਹਤੂਰ। ਜੋਤ ਸਰੂਪ ਗੁਰਸਿਖਾਂ ਦੇਵੇ ਜੋਤ ਨੂਰ। ਬੇਮੁਖ ਮਾਰੇ ਜਿਉਂ ਭਠਲ ਮਨੂਰ। ਸਾਧ ਸੰਗਤ ਸੋਹੰ ਮਧੁਰ ਹਦੂਰ। ਮਹਾਰਾਜ ਸ਼ੇਰ ਸਿੰਘ ਨਾਮ ਗੁਰਸਿਖ ਸਰੂਰ। ਦੇਵੇ ਦਾਤ ਆਪ ਦਾਤਾਰਾ। ਸੋਹੰ ਨਾਮ ਸ਼ਬਦ ਅਪਾਰਾ। ਹਰਿ ਰੰਗ ਲਾਵੇ ਗੁਰਸਿਖ ਤਰ ਜਾਵੇ, ਦੇਵੇ ਦਰਸ ਨਿਗਮ ਮੁਰਾਰਾ। ਰਾਓ ਮਿਟਾਵੇ ਰੰਕ ਤਰਾਵੇ, ਸੋਹੰ ਸ਼ਬਦ ਚਲਾਵੇ ਜਗਤ ਪ੍ਰਭਾਰਾ। ਸ੍ਰਿਸ਼ਟ ਘਾਵੇ ਬਾਣ ਲਗਾਵੇ, ਸੋਹੰ ਚਲੇ ਸ਼ਬਦ ਦੋ ਧਾਰਾ। ਗਰਭਵਾਸ ਤਜਾਵੇ, ਮਿਲ ਜੋਤ ਪ੍ਰਭ ਜਾਵੇ, ਦੇਵੇ ਦਰਸ ਆਪ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਮਦ ਧਰ ਧਰ ਮਦ ਜਾਣ, ਜੋਤ ਪਾਵੇ ਗੁਰਸਿਖ ਦਵਾਰਾ । ਨਿਹਕਲੰਕ ਪ੍ਰਭ ਬੇਅੰਤ, ਕੀਆ ਸ਼ਬਦ ਜਗਤ ਵਰਤਾਰਾ। ਸ਼ਬਦ ਚਲਾਇਆ ਡੰਕ ਲਗਾਇਆ। ਹਾਹਾਕਾਰ ਕਰੇ ਜਗਤ ਰੁਲਾਇਆ। ਜੋਤ ਸਰੂਪ ਹੋ ਆਇਆ, ਕਿਸੇ ਨਜ਼ਰ ਨਾ ਆਇਆ, ਵੇਖ ਵਿਗਸੇ ਵਿਚ ਦੇਹ ਸਮਾਇਆ। ਲੋੜੀਂਦੜਾ ਘਰ ਸਾਜਣ ਆਇਆ। ਧੰਨ ਧੰਨ ਧੰੰਨ ਗੁਰਸਿਖ ਗੁਰ ਦੇ ਵਧਾਈ, ਪ੍ਰਭ ਪਰਮੇਸ਼ਵਰ ਜਿਨ ਨਦਰੀ ਆਇਆ । ਸਾਧ ਸੰਗਤ ਪ੍ਰਭ ਦੇ ਵਡਿਆਈ, ਮਹਾਰਾਜ ਸ਼ੇਰ ਸਿੰਘ ਜਿਸ ਵਿਚ ਬਹਾਇਆ। ਅੰਮ੍ਰਿਤ ਪੀਆ ਨਿਰਮਲ ਜੀਆ, ਗੁਰ ਪੂਰੇ ਕਾਜ ਸਵਾਰਿਆ । ਦਰਸ਼ਨ ਕੀਆ ਮਿਲਿਆ ਪਰਬੀਆ, ਜਨਮ ਮਰਨ ਜਿਨ ਆਣ ਸਵਾਰਿਆ। ਆਤਮ ਤ੍ਰਿਪਤੀਆ ਸਦ ਵਿਚ ਦੇਹ ਵਸੀਆ, ਦੇ ਦਰਸ ਨਦਰੀ ਨਦਰ ਨਿਹਾਰਿਆ। ਦੇ ਦਰਸ ਘਨਈਆ ਘਰ ਆ ਰਮਈਆ, ਕਰ ਕਿਰਪਾ ਪਾਰ ਉਤਾਰਿਆ। ਰੰਗ ਰੰਗ ਰੰਗ ਪ੍ਰਭ ਦੇ ਦਿਖਾਏ, ਦਿਨ ਦਿਨ ਦਿਨ ਪ੍ਰਭ ਤੇਜ ਵਧਾਏ, ਬੇਮੁਖ ਸਾਰੇ ਦਏ ਖਪਾਏ, ਐਸੀ ਮਾਰੇ ਸ਼ਬਦ ਕਟਾਰਿਆ। ਸਚ ਮਿਲੇ ਸਚ ਮਿਲਾਵਣ ਹਾਰਿਆ। ਇਕ ਰੰਗ ਵਖਾਏ, ਵਿਚ ਦੇਹ ਪ੍ਰਭ ਜਗਾਏ, ਅੰਧ ਘੋਰ ਦੀਪਕ ਜੋਤ ਜਗਾਏ, ਹੋਵੇ ਦੇਹ ਚਮਤਕਾਰਿਆ। ਅਨਹਦ ਸ਼ਬਦ ਵਜਾਏ, ਸਰਬ ਦਾਤਾ ਨਜ਼ਰੀ ਆਏ, ਪਰਗਟ ਹੋ ਜਿਸ ਕਾਜ ਸਵਾਰਿਆ। ਜੋਤ ਪਵਣ ਪਵਣ ਜੋਤ ਪ੍ਰਭ ਜਗਤ ਜਲਾਏ, ਬੈਠ ਅਡੋਲ ਰਿਹਾ ਇਕ ਥਾਏ, ਬਿਨ ਸਿੱਖਾ ਕਿਸੇ ਨਜ਼ਰ ਨਾ ਆਏ, ਐਸਾ ਲਾਵੇ ਡੰਕ ਮੁਰਾਰਿਆ। ਨਰਕ ਨਿਵਾਸ ਦਵਾਏ, ਮਦਿ ਮਾਸ ਜੋ ਰਸਨਾ ਲਾਏ, ਨਰ ਨਰਾਇਣ ਨਿਰੰਜਣ ਦਾਤਾ, ਨਿਹਕਲੰਕ ਹੋ ਜਗਤ ਸੰਘਾਰਿਆ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਸੋਹੰ ਦੇਵੇ ਭਗਤ ਭੰਡਾਰਿਆ। ਉਤਮ ਜੁਗੋ ਜੁਗ ਭਗਵਾਨ ਵਿਸ਼ਨੂੰ ਗਾਥਾ। ਵਿਭਚਾਰ ਦੁਰਾਚਾਰ ਪ੍ਰਭ ਜਗਤ ਬਣਾਇਆ, ਸ਼ਬਦ ਰੂਪ ਨਾ ਰਘੁਨਾਥ ਪਛਾਤਾ। ਪਰਗਟੇ ਆਪ ਪਤਤ ਪਾਵਨ, ਦੇਵੇ ਦਾਤ ਸਰਬ ਸੁਖ ਦਾਤਾ। ਵਿਛੜੇ ਲਏ ਮਿਲਾ, ਆਤਮ ਦੇਵੇ ਜੋਤ ਜਗਾ, ਪ੍ਰਭ ਪੂਰਾ ਕਰਮ ਬਿਧਾਤਾ। ਲੱਖ ਚੁਰਾਸੀ ਦੇ ਕਟਾ, ਲੱਗੀ ਚਰਨ ਗੁਰਸਿਖਾਂ ਦੇ ਨਿਭਾ, ਸੇਵੋ ਚਰਨ ਗੁਰ ਟੇਕੋ ਮਾਥਾ। ਮਹਾਰਾਜ ਸ਼ੇਰ ਸਿੰਘ ਭਗਤ ਆਧਾਰ, ਘਰ ਪਰਗਟਿਆ ਜੋਤ ਮੁਰਾਰ, ਭਗਤਨ ਸਦ ਹੈ ਸਾਥਾ। ਦਇਆਧਾਰ ਕਰਮ ਵਿਚਾਰ, ਕਿਰਪਾ ਕਰੇ ਆਪ ਪ੍ਰਭ ਕਿਰਪਨ । ਸ੍ਰਿਸ਼ਟ ਸੰਘਾਰ ਕਰ ਖੁਆਰ, ਬੇਮੁਖਾਂ ਕਲ ਆਏ ਧੜਕਨ । ਬੇਮੁਖਾਂ ਮਨ ਏਹੋ ਰੜਕਨ। ਕਰਨਹਾਰ ਨਦਰ ਕਰੇ ਦੇਵੇ ਤਾਰ, ਬੇਮੁਖ ਬੱਧੇ ਫਾਸ ਲਟਕਨ। ਸ਼ਬਦ ਗੁੰਜਾਰ ਵਿਚ ਸੰਸਾਰ, ਮਹਾਰਾਜ ਸ਼ੇਰ ਸਿੰਘ ਗੁਰਮੁਖਾਂ ਆਇਆ ਕਲ ਬਖ਼ਸ਼ਣ। ਦਇਆ ਕੀਨੀ ਦਇਆ ਧਾਰੀ। ਦੇਵੇ ਦਰਸ ਦਾਨ ਗਿਰਧਾਰੀ। ਥਾਨ ਸੁਹਾਇਆ ਪ੍ਰਭ ਆਸਣ ਲਾਇਆ, ਪਰਗਟੇ ਜੋਤ ਨਿਰੰਜਣ ਨਿਰੰਕਾਰੀ। ਸੋਹੰ ਸ਼ਬਦ ਚਲਾਇਆ, ਛੱਡੀ ਦੇਹ ਜੋਤ ਅਟਾਰੀ। ਘਰ ਠਾਂਡੇ ਆਇਆ, ਮਹਾਰਾਜ ਸ਼ੇਰ ਸਿੰਘ ਪੈਜ ਸਵਾਰੀ। ਗੁਰਸਿਖਾਂ ਮਨ ਗੁਰਚਰਨ ਪਿਆਸਾ। ਦੇਵੇ ਦਰਸ ਪ੍ਰਭ ਦਾਸਨ ਦਾਸਾ। ਦੇਵੇ ਦਰਸ ਸ਼ਬਦ ਸੋਹੰ ਭਰਵਾਸਾ। ਮੇਰੀ ਜੋਤ ਅਗੰਮ ਅਪਾਓ, ਤੀਨ ਲੋਕ ਚਰਨ ਧਰਵਾਸਾ । ਖੰਡ ਬ੍ਰਹਿਮੰਡ ਪ੍ਰਭ ਨਦਰ ਚਲਾਵੇ, ਜਨਮ ਗਵਾਵੇ ਬੇਮੁਖ ਕਰ ਹਾਸਾ। ਦਰਸ ਦਿਖਾਵੇ ਹਉਮੇ ਰੋਗ ਜਲਾਵੇ, ਕਲਜੁਗ ਕੀਨੇ ਬੰਦ ਖੁਲਾਸਾ । ਕਲਜੁਗ ਉਲਟਾਵੇ ਸਤਿਗੁਰ ਸਤਿਜੁਗ ਲਾਵੇ, ਸਾਧ ਸੰਗਤ ਵਿਚ ਸਚ ਸ਼ਾਹੁ ਸ਼ਾਬਾਸਾ। ਅਛਲ ਛਲਨ ਪ੍ਰਭ ਛਲ ਕਰ ਆਇਆ। ਛੱਡ ਦੇਹ ਜੋਤ ਸਰੂਪ ਹੋ ਵਿਚ ਜਗਤ ਸਮਾਇਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਦੇ ਖੇਲ ਰਚਾਇਆ। ਪ੍ਰਭ ਕੀ ਜੋਤ ਉਤਮ ਦੀਆ ਸੋਹੰ ਦੇਵੇ ਜੋਤ ਵਿਚ ਦੇਹ ਜਗਾਇਆ। ਚਲਾਏ ਇਕਰਖ ਇਕ ਰੰਗ ਵਖਾਏ, ਮਹਾਰਾਜ ਸ਼ੇਰ ਸਿੰਘ ਤੇਜ ਸਵਾਇਆ। ਪਰਗਟੀ ਜੋਤ ਆਪ ਪ੍ਰਭ ਗਵਰਾ। ਮੋਰ ਪੰਖ ਪਕਟ ਹੱਥ ਚਵਰਾ। ਬਿਨ ਹਰਿ ਦਰਸ ਅੰਤ ਨਾ ਮਿਲੇ ਕੋਏ ਗੁਰਸਿਖ ਭਇਆ ਗੁਰਸਿਖ ਚਰਨ ਕਵਲਾ। ਮਿਲੇ ਅਬਿਨਾਸ਼ ਜਗਦੀਸ਼ਰ ਦਾਤਾ, ਕਰ ਦਰਸ ਜਿਨਸ ਮਾਨੁਖ ਸਵਰਾ। ਸਾਧ ਗੁਰ ਪੂਰੇ ਸਾਧਿਆ, ਮਹਾਰਾਜ ਸ਼ੇਰ ਸਿੰਘ ਕਲਜੁਗ ਆਇਆ ਦਵਰਾ। ਗੁਰ ਧਾਮ ਗੁਰ ਆਸਣ ਲਾਇਆ। ਬਲਿਹਾਰ ਜਾਉ ਤਿਨ੍ਹਾਂ ਗੁਰਸਿਖਾਂ ਜਿਨ੍ਹਾਂ ਪ੍ਰਭ ਦਰਸ਼ਨ ਪਾਇਆ। ਹਉਂ ਵਾਰ ਜਾਓ ਤਿਨ੍ਹਾਂ ਗੁਰਮੁਖਾਂ, ਜਿਨ੍ਹ ਰਸਨਾ ਸ਼ੇਰ ਸਿੰਘ ਨਾਉਂ ਗਾਇਆ। ਦਰ ਆਇਆਂ ਦਾਨ ਦੇਵੇ ਭਿਖਾ, ਆਤਮ ਗਿਆਨ ਮਿਲੇ ਰਘੁਰਾਇਆ । ਸੋਹੰ ਸ਼ਬਦ ਮਾਰੇ ਸਭ ਦੁੱਖਾਂ, ਜੁਗ ਚੌਥੇ ਪ੍ਰਭ ਆਣ ਲਿਖਾਇਆ। ਧੰਨ ਧੰਨ ਧੰਨ ਗੁਰਸੰਗਤ ਘਰ ਘਰ ਸੁੱਖਾ, ਪ੍ਰਭ ਪਰਮੇਸ਼ਵਰ ਪਾਇਆ। ਲਾਏ ਬਾਣ ਪ੍ਰਭ ਬੇਮੁਖਾਂ, ਜਿਨ੍ਹਾਂ ਪ੍ਰਭ ਨਾ ਨਜ਼ਰੀ ਆਇਆ। ਮਹਾਰਾਜ ਸ਼ੇਰ ਸਿੰਘ ਜਮ ਜੰਧਾਰ, ਫੜ ਫੜ ਬਾਹੋਂ ਜਗਤ ਡੁਬਾਇਆ। ਨਿਹਕਲੰਕ ਜੋਤ ਅਵਤਾਰ, ਗੁਰਸਿਖਾਂ ਵਿਚ ਚਰਨ ਬਹਾਇਆ। ਨੈਣ ਤਰਸ ਉਤਰੇ ਮਨ ਤ੍ਰਿਖਾ, ਬਿਮਲ ਸਰੂਪ ਪ੍ਰਭ ਜੋਤ ਪਰਗਟਾਇਆ। ਉਤਮ ਸਿੱਖ ਕਲਜੁਗ ਪ੍ਰਭ ਕੀਏ, ਮਨ ਵਿਖ ਸਭ ਮਾਣ ਗਵਾਇਆ। ਬ੍ਰਹਮਾ ਇੰਦਰ ਫਨਿੰਦਰ ਸ਼ਿਵ ਆਦਿਕ, ਕੁਮੇਰ ਸੁਮੇਰ ਪ੍ਰਭ ਖੇਲ ਮਿਟਾਇਆ। ਧਿਆਨ ਗਿਆਨ ਨਾਮ ਦਰ ਦੀਆ, ਖੰਡ ਸਚ ਸਿੱਖ ਵਡਿਆਇਆ। ਬੇਮੁਖ ਨਿੰਦਕ ਮੁਖ ਦੁਰਾਚਾਰੀ, ਅੰਤਕਾਲ ਮੁਖ ਵਿਸ਼ਟਾ ਪਾਇਆ। ਮਦਿ ਮਾਸੀ ਮਾਨੁਖ ਅਹੰਕਾਰੀ, ਪ੍ਰਭ ਪੂਰੇ ਨਰਕ ਨਿਵਾਸ ਦਵਾਇਆ । ਗੁਰਸਿਖਾਂ ਹੋਇਆ ਆਪ ਪ੍ਰਭ ਸਾਕੀ, ਅੰਮ੍ਰਿਤ ਸਾਚਾ ਜਾਮ ਪਿਲਾਇਆ । ਹਉਮੇ ਤੋੜ ਸੱਚੀ ਸਿੱਖ ਭਾਖੀ, ਕਰ ਕਿਰਪਾ ਨਦਰ ਨਿਹਾਲ ਕਰਾਇਆ। ਕੱਟੀ ਗਲੋਂ ਆਪ ਜਮ ਫਾਸੀ, ਦੇ ਦਰਸ ਨਿਹਾਲ ਕਰਾਇਆ। ਬੇਮੁਖ ਨਾ ਜਾਣੇ ਬੈਠਾ ਘਟ ਘਟ ਵਾਸੀ, ਮਹਾਰਾਜ ਸ਼ੇਰ ਸਿੰਘ ਰਘੁਰਾਇਆ। ਗੁਣ ਗਾਵੋ ਰਸਨਾ ਰਸਾਇਣ । ਮਿਲੇ ਪ੍ਰਭ ਪੂਰਨ ਅਬਿਨਾਸ਼ੀ, ਨਿਹਕਲੰਕ ਭਗਤ ਪਰਾਇਣ। ਗੁਰਸਿਖ ਵਾਸ ਕਰੇ ਖੰਡ ਸਚ ਪ੍ਰਭ ਵਾਸੀ। ਮਹਾਰਾਜ ਸ਼ੇਰ ਸਿੰਘ ਸਚ ਅਵਤਾਰ, ਚਰਨ ਲਾ ਸਿੱਖ ਰਹਿਰਾਸੀ । ਵਕ਼ਤ ਅਨਮੋਲ ਪ੍ਰਭ ਅਨਮੁਲੜਾ ਲਾਇਆ। ਸ੍ਰਿਸ਼ਟੀ ਡੋਬੇ ਕਰ ਅਨਭੋਲ, ਗੁਰਸਿਖਾਂ ਬਾਂਹੋਂ ਪਕੜ ਜਗਾਇਆ। ਕਲਜੁਗ ਤੋਲਿਆ ਪੂਰੇ ਤੋਲ, ਬਾਣ ਸੋਹੰ ਲਾ ਜਗਤ ਭੁਲਾਇਆ। ਗੁਰਸਿਖ ਲਏ ਪ੍ਰਭ ਜਗਤ ਵਿਰੋਲ, ਕਰ ਕਿਰਪਾ ਵਿਚ ਚਰਨ ਬਹਾਇਆ। ਬੈਠਾ ਵਿਚ ਆਪ ਅਡੋਲ, ਨਾ ਪ੍ਰਭ ਡੋਲੇ ਨਾ ਕਿਸੇ ਡੁਲਾਇਆ। ਈਸ਼ਰ ਵਾਕ਼ ਸਦਾ ਸਚ ਬੋਲ, ਜੋਤ ਸਰੂਪ ਜਗਤ ਭੁਲਾਇਆ। ਸਾਧ ਸੰਗਤ ਪ੍ਰਭ ਸਦਾ ਹੈ ਮੌਲ, ਗੁਰਸਿਖਾਂ ਪ੍ਰਭ ਸਮਾਂ ਸੁਹਾਇਆ। ਬਾਸ਼ਕ ਉਪਰ ਰੱਖੀ ਧੌਲ, ਤਸ਼ਕ ਸੇਜ ਪ੍ਰਭ ਆਸਣ ਲਾਇਆ। ਵਿਚ ਆਕਾਸ਼ ਜਗੇ ਜੋਤ, ਜੋਤ ਸਰੂਪ ਪ੍ਰਭ ਡਗਮਗਾਇਆ। ਵਿਚ ਮਾਤ ਹੋਏ ਪਰਕਾਸ਼, ਕਲਜੁਗ ਘਨਕਪੁਰ ਪ੍ਰਭ ਭਾਗ ਲਗਾਇਆ। ਸਿਮਰ ਸਵਾਸ ਹੋਏ ਅੰਧ ਵਿਨਾਸ, ਸਚ ਆਸਣ ਪ੍ਰਭ ਡੇਰਾ ਲਾਇਆ। ਗੁਰਸਿਖ ਮਿਲ ਕਵਲ ਬਿਗਾਸਨ, ਜਿਨ ਘਰ ਪਰਗਟੇ ਆਪ ਰਘੁਰਾਇਆ । ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਹੋਏ ਦਾਸਨ, ਜੋਤ ਸਰੂਪ ਜਿਸ ਗੁਰ ਪਰਗਟਾਇਆ। ਗੁਰਸਿਖ ਜਾਣੇ ਕੋਏ ਗੁਰ ਕਾ ਰੰਗ। ਗੁਰਸਿਖ ਜਾਣੇ ਪ੍ਰਭ ਸਦਾ ਅਭੰਗ । ਗੁਰਸਿਖ ਹੋਏ ਨਾ ਕਲਜੁਗ ਨੰਗ। ਸ਼ਬਦ ਸਰੂਪ ਪ੍ਰਭ ਸ੍ਰਿਸ਼ਟ ਘਾਈ ਜੰਗ। ਦੇਵੇ ਦਰਸ ਆਪ ਪ੍ਰਭ, ਸਾਧ ਸੰਗਤ ਮਨ ਚਾੜ੍ਹੇ ਰੰਗ। ਕਰ ਕਿਰਪਾ ਪ੍ਰਭ ਖੇਲ ਕਰਾਈ, ਸਿੱਖ ਦੁੱਖੜੇ ਕੀਨੇ ਭੰਗ। ਰਾਓ ਮਿਟਾਵੇ ਮਾਣ ਰੰਕਾ ਸਾਜਿਆ। ਸੱਚਾ ਸੁਹਾਏ ਥਾਉਂ ਜਿਥੇ ਪ੍ਰਭ ਸਾਜਿਆ। ਗਏ ਸਭ ਪਸਾਉ ਮਿਲੇ ਗ਼ਰੀਬ ਨਿਵਾਜਿਆ। ਨਿਹਕਲੰਕ ਅਗੰਮ ਅਥਾਹੋ, ਲਓ ਦਾਨ ਸਿੱਖੋ ਖੁਲ੍ਹੇ ਦਰਵਾਜਿਆ। ਹੋਏ ਸ਼ਬਦ ਗੁੰਜਾਰ, ਮਨ ਵੱਜੇ ਅਨਹਦ ਵਾਜਿਆ। ਪੂਰੀ ਕਰੋ ਵਿਚਾਰ, ਬੈਠਾ ਸਚ ਸ਼ਾਹੋ ਰਾਜਨ ਰਾਜਿਆ। ਸਰਬ ਸ੍ਰਿਸ਼ਟ ਜੋਤ ਆਕਾਰ, ਮਾਇਆ ਰੂਪ ਜਗਤ ਇਹ ਸਾਜਿਆ। ਕਲਜੁਗ ਪਰਗਟਿਆ ਲੈ ਅਵਤਾਰ, ਸਭ ਤੋਂ ਵੱਡਾ ਸ਼ੇਰ ਸਿੰਘ ਮਹਾਰਾਜਿਆ । ਤਾਰੇ ਤਾਰਨਹਾਰ, ਪ੍ਰਭ ਗੁਰਸਿਖ ਤਾਰੇ। ਕਰੇ ਜੋਤ ਆਕਾਰ, ਪ੍ਰਭ ਜੋਤ ਕ੍ਰਿਸ਼ਨ ਮੁਰਾਰੇ। ਜਾਮਾ ਲਿਆ ਧਾਰ, ਪੁਰਖ ਅਪਰ ਅਪਾਰੇ। ਵਰਤੇ ਰੰਗ ਕਰਤਾਰ, ਹੁਕਮ ਸਤਿ ਸਰਕਾਰੇ। ਨਿਰਧਨ ਦੇਵੇ ਤਾਰ, ਸਰਧਨ ਘਰ ਮੁਰਾਰੇ। ਭੁੱਖਿਆਂ ਦੇ ਆਹਾਰ, ਕਲੇਸ਼ ਕੱਟੇ ਸਾਰੇ। ਗੁਰਪੁਰਬ ਮਨਾ ਅਪਾਰ, ਬੈਠ ਅਪਾਰ ਸਚ ਸ਼ਾਹੋ ਦਵਾਰੇ। ਲਿਆ ਜਨਮ ਸਵਾਰ, ਭਵਜਲ ਉਤਰੇ ਪਾਰੇ। ਪ੍ਰਭ ਅੰਮ੍ਰਿਤ ਬਰਖੇ ਕਿਰਪਾ ਧਾਰ, ਸ਼ਬਦ ਬਰਖੇ ਜਿਉਂ ਬੁੰਦਾਰੇ। ਸਤਿ ਪੁਰਖਾ ਮਿਲੇ ਆਪ ਨਰਾਇਣ, ਡੁੱਬਦੇ ਕਲਜੁਗ ਪਾਰ ਉਤਾਰੇ। ਗੁਰਮੁਖ ਸਚ ਸਲਾਹਿਣ, ਜਿਨ ਮਿਲਿਆ ਹਰਿ ਹਰਿ ਦਵਾਰੇ। ਮਹਾਰਾਜ ਸ਼ੇਰ ਸਿੰਘ ਜਾਉ ਸਦ ਸਦ ਸਦ ਬਲਿਹਾਰੇ। ਜਾਉ ਬਲਿਹਾਰ ਜਿਨ ਜੋਤ ਦੀਪਕ ਬਾਲਿਆ। ਵਿਛੜੇ ਲਏ ਮਿਲਾਏ, ਅਚਰਜ ਖੇਲ ਦਿਖਾਲਿਆ। ਵਿਛੜ ਕਦੇ ਨਾ ਜਾਏ, ਜਿਨ ਸਿਰ ਹੱਥ ਟਿਕਾ ਲਿਆ। ਗੁਰਸਿਖਾਂ ਹੋਵੇ ਸਹਾਏ, ਬਾਂਹੋਂ ਪਕੜ ਪਾਰ ਲੰਘਾ ਲਿਆ। ਬੇਮੁਖਾਂ ਕੋਏ ਨਾ ਥਾਂਏ, ਮਾਨਸ ਜਨਮ ਬਿਰਥਾ ਗਵਾ ਲਿਆ। ਮਹਾਰਾਜ ਸ਼ੇਰ ਸਿੰਘ ਵਸੇ ਹਰ ਥਾਏਂ, ਜਿਸ ਰਸਨਾ ਗਾਇਆ ਤਿਸ ਵਿਚੋਂ ਪਾ ਲਿਆ। ਰਸਨਾ ਜਪ ਰਾਮ ਰਸਾਇਣ। ਸਿਮਰਤ ਸੋਹੰ ਦੁੱਖ ਨਾ ਪੈਣ। ਆਤਮ ਜੋਤ ਪੇਖੇ ਦਰਸ ਗੁਰ ਨੈਣ। ਗੁਰ ਕੇ ਸ਼ਬਦ ਮੀਠਾ ਸੁੱਖ ਬੈਣ। ਕਲਜੁਗ ਤਾਰੇ ਜਾਮਾ ਦੈਣ । ਸ੍ਰਿਸ਼ਟ ਵਹਾਈ ਉਲਟੇ ਵਹਿਣ। ਗੁਰਸਿਖਾਂ ਦੀਆ ਸੋਹੰ ਨਾਮ ਸੁਖੈਣ। ਮਹਾਰਾਜ ਸ਼ੇਰ ਸਿੰਘ ਦਰਸ ਕਰ ਸਰਬ ਤਰ ਜਾਇਣ। ਪ੍ਰਭ ਦਰਸ਼ਨ ਕੋਈ ਵਿਰਲਾ ਪਾਏ। ਪ੍ਰਭ ਦਰਸ ਕਰ ਸਿੱਖ ਬਿਗਸਾਵੇ। ਮਨ ਹਰਸ ਸਰਬ ਮਿਟ ਜਾਵੇ। ਨਾਮ ਸੋਹੰ ਰਸਨਾ ਜੋ ਗਾਵੇ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਦਰਸ ਦਿਖਾਵੇ। ਪ੍ਰਭ ਕਾ ਦਰਸ਼ਨ ਉਤਮ ਨਿਆਰਾ। ਗੁਰਮੁਖ ਬੂਝੇ ਕਰ ਵਿਚਾਰਾ। ਅੰਮ੍ਰਿਤ ਬਰਖੇ ਜਿਉਂ ਜਲ ਧਾਰਾ। ਨਿਜਾਨੰਦ ਸੁਖ ਮਿਲੇ ਅਪਾਰਾ। ਤਰਨਤਾਰਨ ਆਪ ਕਰਤਾਰਾ। ਸਾਧ ਸੰਗਤ ਹਰਿ ਦਰਸ ਭੰਡਾਰਾ। ਦੇਵੇ ਦਰਸ ਵਿਚ ਕਲ ਮਝਾਰਾ। ਮਹਾਰਾਜ ਸ਼ੇਰ ਸਿੰਘ ਸਰਬ ਦਾਤਾਰਾ । ਗੁਰਦਰ ਆਏ ਨਾਉਂ ਗੁਰ ਪਾਓ। ਗੁਰਦਰ ਆਏ ਸੋਹੰ ਨਾਉਂ ਰਸਨਾ ਗਾਓ। ਗੁਰਦਰ ਆਏ ਚਰਨਕਵਲ ਸੰਗ ਬਿਗਸਾਓ। ਗੁਰਦਰ ਆਏ ਕਰ ਦਰਸ ਆਤਮ ਜੋਤ ਜਗਾਓ। ਗੁਰਦਰ ਆਏ ਕਾਇਆ ਅੰਧਿਆਰ ਅੰਧ ਚੁਕਾਓ। ਗੁਰਦਰ ਆਏ ਗੁਰ ਕਾ ਸ਼ਬਦ ਮਨ ਵਸਾਓ। ਗੁਰਦਰ ਆਏ ਅਮੋਲਕ ਨਾਉਂ ਰਸਨਾ ਗੁਰ ਗਾਓ । ਗੁਰਦਰ ਆਏ ਦੁੱਖ ਦਲਿਦਰ ਸਰਬ ਗਵਾਓ । ਗੁਰਦਰ ਆਏ, ਚੰਦਨ ਵਾਂਗ ਸਦਾ ਮਹਿਕਾਓ। ਗੁਰਦਰ ਆਏ ਭਿੰਨੀ ਰੈਣ ਭਿੰਨੜੀ ਹੋ ਜਾਓ। ਗੁਰਦਰ ਆਏ ਜੋਤ ਸਰੂਪ ਸੰਗ ਜੋਤ ਮਿਲਾਓ। ਗੁਰਦਰ ਆਏ ਕਾਇਆ ਕਪਟ ਵਿਕਾਰ ਤਜਾਓ। ਗੁਰਦਰ ਆਏ ਚੰਦ ਸੂਰਜ ਗੁਰਸਿਖ ਬਣ ਜਾਓ। ਗੁਰਦਰ ਆਏ ਕਰ ਦਰਸ ਅਗਿਆਨ ਗਵਾਓ। ਗੁਰਦਰ ਆਏ ਕਰ ਦਰਸ ਮਹਾਰਾਜ ਸ਼ੇਰ ਸਿੰਘ ਵਿਚ ਸਮਾਓ। ਜੋਤ ਸਰੂਪ ਪ੍ਰਭ ਗੁਰ ਵਿਚ ਸਿੱਖ ਸਮੀਪਿਆ। ਕਿਰਪਾ ਕਰੇ ਆਪ ਕਰਤਾਰ, ਕਰੇ ਪਤਤ ਪੁਨੀਤਿਆ। ਇਹ ਵਿਹਾਰ ਸੱਚੀ ਸਰਕਾਰ, ਜੁਗੋ ਜੁਗ ਚਲੇ ਪ੍ਰਭ ਰੀਤਿਆ। ਫੇਰ ਹੋਵੇ ਖੁਆਰ, ਵਕ਼ਤ ਨਾ ਆਏ ਸਮਾਂ ਇਹ ਬੀਤਿਆ। ਨਿਹਕਲੰਕ ਲੈ ਅਵਤਾਰ, ਸ਼ਬਦ ਰੂਪ ਸਮਾਂ ਏਹ ਜੀਤਿਆ। ਦੇਵੇ ਭਗਤ ਭੰਡਾਰ, ਸੋਹੰ ਨਾਉਂ ਅਤੀਤਿਆ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਕਰੇ ਵਿਹਾਰ ਜਿਉਂ ਗੁਰ ਕੀ ਰੀਤਿਆ। ਗਣ ਗੰਧਰਬ ਪ੍ਰਭ ਸਰਬ ਸੁਖ ਵਾਸੀ। ਤੀਨ ਲੋਕ ਪ੍ਰਭ ਚਰਨ ਕੀ ਦਾਸੀ। ਧੰਨ ਧੰਨ ਧੰਨ ਗੁਰਸਿਖ ਜਿਨ ਸੇਵਿਆ ਆਤਮ ਰਾਸੀ। ਕਰੇ ਆਤਮ ਪਰਸੰਨ, ਅੰਤ ਕਾਲ ਤੋੜੇ ਜਮ ਫਾਸੀ। ਮਹਾਰਾਜ ਸ਼ੇਰ ਸਿੰਘ ਦੇਵੇ ਸਿੱਖ ਤਾਰ, ਕਲਜੁਗ ਆਇਆ ਘਨਕਪੁਰ ਵਾਸੀ। ਕੁਮੇਰ ਕਰੇ ਪ੍ਰਭ ਜਗਤ ਖੁਆਰੀ, ਚੇਤ ਸਿੰਘ ਬਣਿਓ ਜਗਤ ਭੰਡਾਰੀ। ਗੁਰ ਦਰ ਮਿਲੇ ਸੱਚੀ ਸਿਕਦਾਰੀ। ਪੂਰੇ ਸਿੱਖ ਜਾਉ ਬਲਿਹਾਰੀ। ਗੁਰਚਰਨ ਲਾਗ ਜਿਨ ਕੁਲ ਸੁਧਾਰੀ। ਪੂਤ ਸਵਰਨ ਬਣਿਆ ਧੁਰ ਦਰਬਾਰੀ। ਮੰਗੇ ਦਾਨ ਕਰ ਨਿਮਸਕਾਰੀ। ਦੇਵੇ ਦਾਤ ਬਣਾਏ ਜਗਤ ਭੰਡਾਰੀ । ਖੰਡ ਸਚ ਹੋਵੇ ਜੈ ਜੈ ਜੈਕਾਰੀ। ਸੋਹੰ ਦੇਵੇ ਸ਼ਬਦ ਬਿਉਹਾਰੀ। ਧੰਨ ਧੰਨ ਧੰਨ ਮਹਾਰਾਜ ਸ਼ੇਰ ਸਿੰਘ, ਗੁਰਸਿਖਾਂ ਦੀ ਜਿਨ ਪੈਜ ਸਵਾਰੀ । ਪੂਜੋ ਚਰਨ ਕਵਲ ਗੁਰ ਸੂਰਾ। ਬਚਨ ਲਿਖਾਏ ਸਰਬ ਭਰਪੂਰਾ। ਸਿੱਖ ਅਡੋਲ ਜਿਉਂ ਕੋਹਤੂਰਾ। ਪ੍ਰਭ ਕਾ ਨਾਮ ਆਤਮ ਸੁਖ ਸਰੂਰਾ । ਨਿਹਕਲੰਕ ਗੁਰਸਿਖ ਨੇੜ ਨਾ ਜਾਣੋ ਦੂਰਾ। ਬੇਮੁਖਾਂ ਕਾ ਕੀਨਾ ਚੂਰਾ । ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਲਾਹੇ ਸਗਲ ਵਸੂਰਾ । ਸਗਲ ਸਮਰਥ ਕਲ ਧਾਰੇ। ਚੰਚਲ ਕਾਇਆ ਜਿਤ ਵਸੇ ਰਾਮ ਮੁਰਾਰੇ। ਅਨੰਦ ਨਿਰਮਲ ਨਿਜ ਘਰ ਵਸੇ ਨਿਹਕਲੰਕ ਲੈ ਅਵਤਾਰੇ। ਲੈ ਅਵਤਾਰ ਕਰੇ ਜਗਤ ਅਧਾਰ, ਨਾ ਕੋਇ ਪਾਏ ਸਾਰ, ਬੇਮੁਖ ਦਰ ਪ੍ਰਭ ਪਰੇ ਦੁਰਕਾਰੇ। ਗੁਰਸਿਖਾਂ ਮਿਲਿਆ ਚਰਨ ਪਿਆਰ, ਦੇ ਦਰਸ ਪ੍ਰਭ ਪਾਰ ਉਤਾਰੇ। ਪੰਚਮ ਜੇਠ ਮਾਤ ਵੱਜੀ ਵਧਾਈ, ਆਇਆ ਅਚੁਤ ਪਾਰਬ੍ਰਹਮ ਨਿਹਤਾਰੇ। ਖੇਲ ਕੀਆ ਅਤ ਨਿਆਰਾ, ਦੇਵੇ ਦਰਸ ਸੰਤਨ ਰੈਣਾਰੇ। ਕਰੇ ਦਰਸ ਸੰਤ ਨਿਰਾਲਮ, ਅੰਮ੍ਰਿਤ ਝਿਰਨਾ ਨਿਝਰ ਝਿਲਾਰੇ। ਕਵਲ ਬੂੰਦ ਮਿਲ ਖੇਲ ਖਿਲਾਇਆ, ਖੋਲ੍ਹ ਕਪਾਟ ਦੇ ਪ੍ਰਭ ਦਸਮ ਦਵਾਰੇ। ਪਰਗਟੇ ਅਬਿਨਾਸ਼ ਸੰਤਨ ਕੀਨਾ ਦਾਸ, ਦੇਵੇ ਦਰਸ ਜਿਉਂ ਕ੍ਰਿਸ਼ਨ ਮੁਰਾਰੇ। ਮਨੀ ਸਿੰਘ ਸ਼ਾਬਾਸ, ਜੋ ਚਲ ਆਇਆ ਪ੍ਰਭ ਦਰਬਾਰੇ। ਕਰ ਦਰਸ ਮਨ ਹੋਏ ਤ੍ਰਿਪਤਾਸ, ਖੱਬਾ ਚਰਨ ਕਵਲ ਪ੍ਰਭ ਝਾੜੇ। ਨੇਤਰ ਨੀਰ ਪ੍ਰਭ ਸੋਮਾ, ਪ੍ਰਭ ਮਿਲਿਆ ਅਗੰਮ ਅਪਾਰੇ। ਭੂਰੀ ਕਾਲੀ ਮਿਲਿਆ ਕਲਧਾਰੀ, ਸੋਹੰ ਸ਼ਬਦ ਚਲੇ ਗੁੰਜਾਰੇ। ਨੈਣੀ ਪੇਖਿਆ ਸੱਚਾ ਸਤਿਗੁਰ, ਸਚ ਕਰ ਵੇਖਿਆ ਰਸਨਾ ਬੋਲੇ ਹਉ ਵਾਰੇ ਵਾਰੇ । ਮੰਗੇ ਦਾਨ ਰੱਖੋ ਸਰਨਾਈ, ਬਿਰਧ ਅਵਸਥਾ ਢਹਿ ਪਿਆ ਦਵਾਰੇ। ਬਾਲ ਸਰੂਪ ਬਾਲ ਤੇਰੀ ਲੀਲ੍ਹਾ, ਮੈਂ ਅਨਭੋਲ ਤੇਰੇ ਸ਼ਬਦ ਬੁਲਾਰੇ। ਮੈਂ ਕੁਛ ਨਾ ਜਾਣਾ, ਤੇਰਾ ਰੂਪ ਨਾ ਪਛਾਣਾ, ਰੰਗ ਰੰਗ ਰੰਗ ਕਰੇ ਕਰਤਾਰੇ। ਦਰਸ਼ਨ ਪਾਇਆ ਮਨ ਤ੍ਰਿਪਤ ਕਰਾਇਆ, ਰਸਨਾ ਉਚਰੇ ਮਹਾਰਾਜ ਸ਼ੇਰ ਸਿੰਘ ਨਿਰੰਕਾਰੇ ਨਿਰੰਕਾਰੇ। ਸੰਤਨ ਆਇਆ ਸਚਖੰਡ ਦਵਾਰੇ। ਦੀਨੀ ਦਾਤ ਪ੍ਰਭ ਅਪਰ ਅਪਾਰੇ। ਸ਼ਬਦ ਚਲਾਏ ਸਦਾ ਧੁਨਕਾਰ, ਮਾਣੇ ਰੰਗ ਸਚ ਸ਼ਾਹੋ ਭਤਾਰ। ਕਲਮ ਚਲਾਏ ਕਰੇ ਸ੍ਰਿਸ਼ਟ ਮਾਰ। ਪੂਰਾ ਸਤਿਗੁਰ ਸਦ ਸਦ ਰਸਨ ਉਚਾਰ। ਮੈਂ ਮੁਗਧ ਅੰਞਾਣ ਤੂੰ ਪ੍ਰਭ ਦੇਵੇਂ ਤਾਰ। ਮਹਾਰਾਜ ਸ਼ੇਰ ਸਿੰਘ ਦਰ ਤੇਰਾ ਪਾਇਆ, ਬੋਲੇ ਮਨੀ ਸਿੰਘ ਮੁਖੋਂ ਬਾਰ ਬਾਰ ਬਾਰ। ਦਰ ਪਾਇਆ ਬਣ ਦਰਵੇਸ ਮੈਂ। ਦਰ ਤੇਰਾ ਸਾਚਾ, ਜੋਤ ਸਰੂਪ ਜੋਤ ਪਰਵੇਸ਼ ਮੇਂ। ਸੋਹੰ ਸ਼ਬਦ ਤੇਰੀ ਧੁਨਕਾਰ, ਚਲੇ ਦੇਸ ਦੇਸ ਮੇਂ। ਮਹਾਰਾਜ ਸ਼ੇਰ ਸਿੰਘ ਤੇਰਾ ਸਚ ਦਰਬਾਰ, ਵੇਖਾਂ ਮੈਂ ਫ਼ਕੀਰੀ ਭੇਸ ਮੇਂ। ਚਰਨ ਸੰਗ ਰੱਖ ਪਿਆਰ, ਦੋਏ ਜੋੜ ਕਰਾਂ ਆਦੇਸ ਮੈਂ।
ਈਸ਼ਰ ਗੁਰ ਗੁਰ ਈਸ਼ਰ ਆਪਣਾ ਆਪ ਉਪਾਇਆ। ਮਿਲ ਪੰਚਮ ਹਰਿ ਪ੍ਰਭ ਖੇਲ ਰਚਾਇਆ। ਧੰਨ ਧੰਨ ਇਹਦੀ ਵਡਿਆਈ, ਜਿਸ ਪ੍ਰਭ ਦਰਸ਼ਨ ਪਾਇਆ। ਗੁਰ ਪੂਰੇ ਪੰਚਮ ਦੇ ਵਡਿਆਈ, ਗੁਰਸਿਖਾਂ ਸਿੱਖ ਵਡਿਆਇਆ। ਪੁਸ਼ਪ ਵਰਖਾ ਕਰ, ਸਚ ਦਰਬਾਰ ਸਿੱਖ ਦਰਸਾਇਆ। ਉਤਮ ਮਿਲੇ ਦਰ, ਧਰਨੀ ਧਰ ਈਸ਼ਰ ਘਰ ਆਇਆ। ਘਰ ਮਿਲਿਆ ਸਾਚਾ ਹਰੀ ਹਰਿ, ਜਿਸ ਰੰਗ ਨਾਮ ਸੋਹੰ ਚੜ੍ਹਾਇਆ । ਸਿੱਖਾਂ ਦੇ ਧਰਵਾਸ ਸਚ ਸ਼ਬਦ ਅਲਾਇਆ। ਬਖ਼ਸ਼ੇ ਬਖ਼ਸ਼ਣਹਾਰ, ਸਦ ਬਖ਼ਸ਼ਿੰਦ ਬਖ਼ਸ਼ਣ ਆਇਆ। ਪੁਸ਼ਪ ਮਾਲਾ ਪ੍ਰਭ ਦੇਵੇ ਹਾਰ, ਚੇਤ ਸਿੰਘ ਸਿਰ ਸਿਹਰਾ ਲਾਇਆ। ਵਡਿਭਾਗੀ ਏ ਵਡਭਾਗ, ਭਗਤ ਭਗਤ ਭਗਤ ਦਰ ਸੁਹਾਇਆ। ਦੇਵੇ ਸੱਚੀ ਦਾਤ, ਸਚ ਵਕ਼ਤ ਪ੍ਰਭ ਸਚ ਸੁਹਾਇਆ। ਮਹਾਰਾਜ ਸ਼ੇਰ ਸਿੰਘ ਰੱਖੇ ਹੱਥ, ਗੁਰਸਿਖਾਂ ਮਿਲ ਪ੍ਰਭ ਦਰਸ਼ਨ ਕਰਿਆ। ਕਰ ਦਰਸ ਤਨ ਮਨ ਠਰਿਆ। ਜੋਤ ਸਰੂਪ ਪ੍ਰਭ ਵਿਚ ਵਸਰਿਆ। ਧਿਆਨ ਗਿਆਨ ਨਿਧਾਨ ਪ੍ਰਭ ਦੇਵੇ ਆਸਾ ਵਰਿਆ। ਸੁਜਾਨ ਪ੍ਰਭ ਸਿੱਖ ਗੁਰਚਰਨ ਲਗ ਜਾਣ, ਗੁਰਸਿਖ ਜਗ ਦੁਤਰ ਤਰਿਆ। ਭਗਤ ਭਗਵਾਨ ਅੰਤ ਇਕ ਹੋ ਜਾਣ, ਜੋਤ ਸਰੂਪ ਜੋਤ ਰੰਗ ਕਰਿਆ। ਸ਼ਬਦ ਸਚ ਬਖਾਨ, ਰਸਨਾ ਗਾਓ ਗੁਣੀ ਨਿਧਾਨ, ਦੇ ਪਰਸਾਦ ਦੁੱਖ ਨਿਵਰਿਆ। ਮੂਰਖ ਮੁਗਧ ਭੁੱਲਾ ਅੰਞਾਣ, ਮਹਾਰਾਜ ਸ਼ੇਰ ਸਿੰਘ ਪਰਗਟੇ ਜਾਣੀ ਜਾਣ, ਦੇਖ ਦੇਖ ਦੇਖ ਗੁਰਸਿਖ ਵਰਿਆ। ਕਰੋ ਨਿਮਸਕਾਰ ਗੁਰਚਰਨ ਸਰੇਵੋ। ਆਪਣਾ ਆਪ ਗੁਰ ਅੱਗੇ ਧਰੇਵੋ। ਮੇਰੇ ਸੇਵਾਦਾਰ ਸਰਬ ਗੁਣ ਮੇਵੋ। ਮਿਲਿਆ ਵਿਸ਼ਨੂੰ ਭਗਵਾਨ ਅਲਖ ਅਭੇਵੋ। ਸੋਹੰ ਸ਼ਬਦ ਨਿਰਬਾਣ ਸਿਮਰੋ ਸਭ ਦੇਵੀ ਦੇਵੋ। ਗੁਰਸਿਖਾਂ ਇਹ ਥਾਨ ਸੁਹਾਇਆ, ਜਗਾਵੇ ਜੋਤ ਆਪ ਪ੍ਰਭ ਜੋਤੀ। ਗੁਰਸਿਖ ਪਕੜ ਹਾਰ ਪਰੋਇਆ, ਕਲਜੁਗ ਮੇਲੇ ਸਿੱਖ ਜਗ ਮੋਤੀ। ਅਚਰਜ ਖੇਲ ਕਰੇ ਅਪਰੰਪਰ, ਪ੍ਰਭ ਕੀ ਕਲਾ ਜੋਤ ਸਰੋਤੀ। ਮਹਾਰਾਜ ਸ਼ੇਰ ਸਿੰਘ ਦੇਵੇ ਵਡਿਆਈ, ਗੁਰਸਿਖਾਂ ਸਿਰ ਫੁੱਲ ਬਰਖਾ ਹੋਤੀ। ਫੂਲਨ ਕੀ ਬਰਖਾ ਬਰਖਾਵੇ। ਚਤੁਰਭੁਜ ਚਰਨ ਸੰਗ ਸੰਗਤ ਤਰਾਵੇ। ਦੇਵੇ ਸੱਚਾ ਧਾਮ, ਵਿਚ ਨਿਵਾਸ ਬੈਕੁੰਠ ਦਿਵਾਵੇ। ਜਿਥੇ ਜੋਤ ਪਰਕਾਸ਼, ਬਿਨ ਬਾਤੀ ਬਿਨ ਤੇਲ ਜਗਾਵੇ। ਓਥੇ ਹੋਏ ਪ੍ਰਭ ਪਰਕਾਸ਼, ਉਨੰਜਾ ਪਵਣ ਸਿਰ ਛਤਰ ਝੁਲਾਵੇ। ਰਵ ਸਸ ਸੀਸ ਚਰਨ ਝੁਕਾਵੇ। ਮਹਾਰਾਜ ਸ਼ੇਰ ਸਿੰਘ ਜੋਤ ਪਰਕਾਸ਼, ਜੋਤ ਲੀਆ ਜਗਤ ਅਵਤਾਰਾ। ਜਲ ਥਲ ਮਈਅਲ ਪਸਰਿਆ ਪਸਾਰਾ। ਬੇਮੁਖ ਰੋੜ੍ਹੇ ਨਰਕ ਮਝਾਰਾ। ਗੁਰਸਿਖ ਉਤਰੇ ਕਰ ਦਰਸ ਚਰਨਾਰਾ। ਕਰੋ ਨਿਮਸਕਾਰ ਮਹਾਰਾਜ ਸ਼ੇਰ ਸਿੰਘ ਪਰਗਟਿਆ ਨਰ ਅਵਤਾਰਾ। ਅਚਰਜ ਕਲਾ ਕਲਜੁਗ ਵਰਤਾਈ। ਸਾਧ ਸੰਗਤ ਪ੍ਰਭ ਜੋਤ ਪਰਗਟਾਈ। ਅਨੰਦ ਬਿਨੋਦ ਰਵ ਰਿਹਾ ਸਰਬ ਠਾਂਈ। ਸਾਰੰਗ ਧਰ ਗੋਪਾਲ ਮੁਖ ਭਨੀ, ਜਿਸ ਨੇ ਸਾਰੀ ਸ੍ਰਿਸ਼ਟ ਭੁਲਾਈ। ਮਹਾਰਾਜ ਸ਼ੇਰ ਸਿੰਘ ਸ਼ਬਦ ਚਲਾਇਆ, ਚਾਰ ਕੁੰਟ ਪਏ ਦੁਹਾਈ। ਗੁਰਸਿਖੋ ਰੰਗ ਮਾਣੋ ਪ੍ਰਭ ਪਰਮੇਸ਼ਰਾ । ਗੁਰ ਚਰਨ ਧਰੋ ਧਿਆਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਾਣੋ ਘਰ ਮਿਲਿਆ ਪ੍ਰਭ ਪਰਮੇਸ਼ਰਾ।