Granth 10 Likhat 115: 16 Jeth 2018 Bikarmi Bhag Singh de Ghar Malak Camp Jammu

੧੬ ਜੇਠ ੨੦੧੮ ਬਿਕ੍ਰਮੀ ਭਾਗ ਸਿੰਘ ਦੇ ਘਰ ਮਲਕ ਕੈਂਪ ਜੰਮੂ

ਸਿਮਰੋ ਸਿਮਰ ਸਿਮਰ ਸੁਖ ਪਾਵੋ, ਹਰਿ ਨਾਮ ਵਡੀ ਵਡਿਆਈਆ। ਮਨ ਕਾ ਭਰਮ ਸਰਬ ਗਵਾਵੋ, ਮਨ ਮਨਸਾ ਰਹੇ ਨਾ ਰਾਈਆ। ਗੁਰਚਰਨ ਸਦਾ ਧਿਆਵੋ, ਮਿਲੇ ਮਾਣ ਵਡਿਆਈਆ। ਆਤਮ ਅੰਤਰ ਆਪਣਾ ਪਰਦਾ ਲਾਹਵੋ, ਦੂਈ ਦਵੈਤ ਰਹਿਣ ਨਾ ਪਾਈਆ। ਹੰਸ ਬਣੋ ਜੀਓ ਕਾਉਂ, ਕਾਗ ਹੰਸ ਰੂਪ ਵਖਾਈਆ। ਏਕਾ ਵੇਖੋ ਪਿਤਾ ਮਾਉਂ, ਪਾਰਬ੍ਰਹਮ ਬੇਪਰਵਾਹੀਆ। ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਉਂ, ਸਿਰ ਆਪਣਾ ਹੱਥ ਟਿਕਾਈਆ। ਵੇਲੇ ਅੰਤ ਪਕੜੇ ਬਾਹੋਂ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸਿਮਰਨ ਦਏ ਸਮਝਾਈਆ। ਏਕਾ ਸਿਮਰਨ ਹਰਿ ਕਾ ਨਾਮ, ਹਰਿ ਨਾਮਾ ਰੰਗ ਰੰਗਾਇੰਦਾ। ਲੇਖੇ ਲੱਗੇ ਕਾਇਆ ਮਾਟੀ ਚਾਮ, ਪੰਜ ਤੱਤ ਚੋਲਾ ਵੇਖ ਵਖਾਇੰਦਾ। ਭਾਗ ਲਗਾਏ ਨਗਰ ਖੇੜਾ ਗਰਾਮ, ਤੇਰੇ ਤਨ ਬੰਧਨ ਆਪ ਕਟਾਇੰਦਾ। ਡੂੰਘੀ ਕੰਦਰ ਮੇਟੇ ਅੰਧੇਰੀ ਸ਼ਾਮ, ਨਿਰਗੁਣ ਸਾਚਾ ਚੰਦ ਚੜ੍ਹਾਇੰਦਾ। ਸਿਮਰਤ ਸਿਮਰਤ ਸਿਮਰਤ ਮੇਲਾ ਰਾਮ, ਰਾਮ ਰਮਈਆ ਨਜ਼ਰੀ ਆਇੰਦਾ। ਆਸਾ ਮਨਸਾ ਪੂਰੇ ਕਰੇ ਕਾਮ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਇੰਦਾ। ਕਰੇ ਪਰਕਾਸ਼ ਕੋਟਨ ਭਾਣ, ਜੋਤ ਨਿਰੰਜਣ ਡਗਮਗਾਇੰਦਾ। ਇਕ ਵਖਾਏ ਸਚ ਅਸਥਾਨ, ਸਾਚਾ ਮੰਦਰ ਆਪ ਸੁਹਾਇੰਦਾ। ਪੁਰਖ ਅਗੰਮਾ ਬੈਠ ਸ੍ਰੀ ਭਗਵਾਨ, ਸਚ ਸਿੰਘਾਸਣ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਿਮਰਨ ਇਕ ਸਮਝਾਇੰਦਾ। ਸਾਚਾ ਸਿਮਰਨ ਬੁਧ ਬਿਬੇਕ, ਤਨ ਮਨ ਏਕਾ ਰੰਗ ਰੰਗਾਈਆ। ਤ੍ਰੈਗੁਣ ਮਾਇਆ ਨਾ ਲੱਗੇ ਸੇਕ, ਮਮਤਾ ਮੋਹ ਰਹੇ ਨਾ ਰਾਈਆ। ਸਤਿਗੁਰ ਚਰਨ ਏਕਾ ਟੇਕ, ਦੂਸਰ ਓਟ ਨਾ ਕੋਇ ਰਖਾਈਆ। ਲੇਖਾ ਜਾਣੇ ਲਿਖਿਆ ਲੇਖ, ਲੇਖ ਅਲੇਖ ਦਏ ਸਮਝਾਈਆ। ਆਪੇ ਮੇਟਣਹਾਰਾ ਰੇਖ, ਭੇਵ ਅਭੇਦਾ ਆਪ ਖੁਲ੍ਹਾਈਆ । ਨਿਜ ਨੇਤਰ ਨਿਜ ਆਤਮ ਨਿਜ ਘਰ ਸੱਜਣ ਲੈਣਾ ਵੇਖ, ਹਰਿ ਸਿਮਰਨ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤੱਤ ਦਏ ਸਮਝਾਈਆ। ਸਿਮਰ ਸਿਮਰ ਮਿਟੇ ਕਲੇਸ਼, ਕਲਕਾਤੀ ਰਹਿਣ ਨਾ ਪਾਈਆ। ਲੇਖਾ ਜਾਣੇ ਆਦਿ ਜੁਗਾਦਿ ਜੁਗਾ ਜੁਗੰਤਰ ਹਮੇਸ਼, ਭੁਲ ਕਦੇ ਨਾ ਜਾਈਆ। ਸੇਵ ਲਗਾਏ ਵਿਸ਼ਨ ਬ੍ਰਹਮਾ ਮਹੇਸ਼, ਸ਼ੰਕਰ ਆਪਣੀ ਧਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਮਰਤ ਨਾਮ ਵਡੀ ਵਡਿਆਈਆ। ਸਿਮਰਤ ਨਾਮ ਹਰਿ ਜਗਦੀਸ, ਜਗਦੀਸਰ ਜਨ ਸਮਝਾਇੰਦਾ। ਮੇਲ ਮਿਲਾਵਾ ਜੀਵ ਈਸ਼, ਬ੍ਰਹਮ ਪਾਰਬ੍ਰਹਮ ਵਖਾਇੰਦਾ। ਨਾਤਾ ਤੁੱਟੇ ਰਾਗ ਛਤੀਸ, ਦੰਦ ਬਤੀਸ ਨਾ ਕੋਇ ਗਾਇੰਦਾ। ਏਕਾ ਕਲਮਾ ਇਕ ਹਦੀਸ, ਏਕਾ ਏਕ ਸ਼ਰਾਇਤ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਿਮਰਨ ਆਪ ਰਖਾਇੰਦਾ। ਸਾਚਾ ਸਿਮਰਨ ਜਿਹਵਾ ਰਸ, ਰਸ ਰਸੀਆ ਆਪ ਵਖਾਇੰਦਾ। ਜਿਸ ਜਨ ਹਿਰਦੇ ਜਾਏ ਵਸ, ਰੂਪ ਅਨੂਪ ਆਪ ਪਰਗਟਾਇੰਦਾ। ਤੀਰ ਨਿਰਾਲਾ ਮਾਰੇ ਕਸ, ਸ਼ਬਦ ਅਣਿਆਲਾ ਆਪ ਚਲਾਇੰਦਾ। ਰੈਣ ਅੰਧੇਰੀ ਮੇਟੇ ਮਸ, ਨੂਰੀ ਚੰਦ ਆਪ ਚਮਕਾਇੰਦਾ। ਦਰਸ ਵਖਾਏ ਨਠ ਨਠ, ਜਿਸ ਜਨ ਆਪਣਾ ਸਿਮਰਨ ਬੰਧਨ ਪਾਇੰਦਾ। ਨਜ਼ਰੀ ਆਏ ਘਟ ਘਟ, ਚਾਰ ਖਾਣੀ ਆਪਣੀ ਜੋਤ ਜਗਾਇੰਦਾ। ਲੇਖੇ ਲਾਏ ਰਤੀ ਰਤ, ਜੋ ਜਨ ਹਰਿ ਹਰਿ ਚਰਨ ਧਿਆਨ ਰਖਾਇੰਦਾ। ਏਕਾ ਦੇਵੇ ਬ੍ਰਹਮ ਮਤ, ਪਾਰਬ੍ਰਹਮ ਬ੍ਰਹਮ ਆਪ ਪੜ੍ਹਾਇੰਦਾ। ਮੇਲ ਮਿਲਾਵਾ ਕਮਲਾਪਤਿ, ਕਵਲ ਨੈਣ ਸਾਚੇ ਰੰਗ ਆਪ ਸੁਹਾਇੰਦਾ। ਸਿਮਰਤ ਸਿਮਰਤ ਸਿਮਰਤ ਸਗਲ ਵਸੂਰੇ ਜਾਇਣ ਲਥ, ਸਹਿੰਸਾ ਰੋਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਿਮਰਨ ਆਪ ਬਣਾਇੰਦਾ। ਸਾਚਾ ਸਿਮਰਨ ਗੁਰ ਕੀ ਧਾਰ, ਗੁਰ ਬਿਨ ਸਿਮਰਨ ਕਰਨ ਕੋਇ ਨਾ ਜਾਈਆ। ਸਾਚਾ ਸਿਮਰਨ ਗੁਰ ਚਰਨ ਪਿਆਰ, ਗੁਰ ਇਸ਼ਟ ਦੇਵ ਦਏ ਵਡਿਆਈਆ। ਸਾਚਾ ਸਿਮਰਨ ਹਰਿਜਨ ਹਰਿ ਹਰਿ ਕਰੇ ਪਿਆਰ, ਆਦਿ ਜੁਗਾਦਿ ਮਿਲੇ ਵਡਿਆਈਆ। ਸਾਚਾ ਸਿਮਰਨ ਨਾਤਾ ਤੋੜੇ ਪੰਚ ਵਿਕਾਰ, ਜੂਠ ਝੂਠ ਰਹਿਣ ਨਾ ਪਾਈਆ। ਸਾਚਾ ਸਿਮਰਨ ਮਾਇਆ ਮਮਤਾ ਤੋੜੇ ਜਗਤ ਜੰਜਾਲ, ਕੂੜੀ ਕਿਰਿਆ ਦਏ ਮਿਟਾਈਆ। ਸਾਚਾ ਸਿਮਰਨ ਗੁਰਮੁਖ ਪਾਏ ਵਿਰਲਾ ਲਾਲ, ਜਿਸ ਜਨ ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਹੋਈ ਬੇਹਾਲ, ਹਰਿ ਕਾ ਸਿਮਰਨ ਹੱਥ ਕਿਸੇ ਨਾ ਆਈਆ। ਨੇਤਰ ਰੋਵਣ ਸ਼ਾਹ ਕੰਗਾਲ, ਰਾਜ ਰਾਜਾਨ ਦੇਣ ਦੁਹਾਈਆ। ਫਲ ਨਾ ਦਿਸੇ ਕਿਸੇ ਡਾਲ੍ਹ, ਪੱਤ ਡਾਲ੍ਹੀ ਨਾ ਕੋਇ ਮਹਿਕਾਈਆ। ਜੂਠੀ ਝੂਠੀ ਘਾਲਨ ਰਹੇ ਘਾਲ, ਸਾਚੀ ਘਾਲ ਨਾ ਕੋਇ ਵਖਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਵੇਲੇ ਅੰਤ ਨਾ ਕੋਇ ਸਹਾਈਆ। ਨਾਤਾ ਜੁੜਿਆ ਝੂਠਾ ਧੰਨ ਮਾਲ, ਮਾਇਆ ਮਮਤਾ ਮੋਹ ਰਖਾਈਆ। ਬਿਨ ਸਤਿਗੁਰ ਪੂਰੇ ਕੋਇ ਨਾ ਕਰੇ ਪ੍ਰਿਤਪਾਲ, ਸਾਚਾ ਸਿਮਰਨ ਨਾ ਦਏ ਬਣਾਈਆ। ਸਿਮਰਤ ਸਿਮਰਤ ਸਿਮਰਤ ਹੋਏ ਨਿਹਾਲ, ਜਿਸ ਜਨ ਆਪਣਾ ਦਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਏ ਸਮਝਾਈਆ। ਸਿਮਰੋ ਸਿਮਰ ਸਿਮਰ ਸੁਖ ਪਾਓ। ਤਿੰਨ ਕਲੇਸ਼ ਮਨ ਮਾਹੇ ਮਿਟਾਓ, ਹਉਮੇ ਸਹਿੰਸਾ ਰੋਗ ਚੁਕਾਓ। ਘਰ ਪ੍ਰੀਤਮ ਏਕਾ ਪਾਓ। ਦੂਜੇ ਦਰ ਨਾ ਮੰਗਣ ਜਾਓ। ਨਿਰਵੈਰ ਪੁਰਖ ਨਿਰਾਕਾਰ ਆਦਿ ਜੁਗਾਦਿ ਅਜੂਨੀ ਰਹਿਤ ਦਰਦ ਦੁੱਖ ਭੰਜਨ ਸੀਸ ਜਗਦੀਸ ਇਕ ਝੁਕਾਓ। ਰਾਮ ਨਾਮ ਜਿਹਵਾ ਰਸਨਾ ਰਸ ਪੁਰਖ ਅਬਿਨਾਸ਼ੀ ਦੇਵੇ ਹੱਸ ਹੱਸ, ਹਰਿ ਕਾ ਮੰਦਰ ਇਕ ਧਿਆਓ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਦਰ, ਦਰ ਘਰ ਸਾਚਾ ਇਕ ਜਣਾਓ। ਸਾਚਾ ਅੰਮ੍ਰਿਤ ਹਰਿ ਹਰਿ ਬਾਣ, ਸਿਮਰਤ ਨਾਮ ਧਿਆਈਆ। ਏਥੇ ਓਥੇ ਚੁਕੇ ਕਾਣ, ਦੋ ਜਹਾਨ ਹੋਏ ਸਹਾਈਆ। ਏਕਾ ਦੇਵੇ ਸਤਿ ਬਬਾਣ, ਹਰਿਜਨ ਸਾਚੇ ਲਏ ਚੜ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖੇ ਮਾਰ ਧਿਆਨ, ਨੇਤਰ ਲੋਚਣ ਨੈਣ ਉਠਾਈਆ। ਕਰੇ ਖੇਲ ਸ੍ਰੀ ਭਗਵਾਨ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਗੁਣਵੰਤਾ ਦੇਵੇ ਗੁਣ ਨਿਧਾਨ, ਏਕਾ ਨਾਮ ਵਸਤ ਅਮੋਲਕ ਆਪ ਵਰਤਾਈਆ। ਜੁਗਾ ਜੁਗੰਤਰ ਸੰਤ ਸੁਹੇਲੇ ਲਏ ਪਛਾਨ, ਭਗ਼ਤਨ ਵੇਖੇ ਥਾਉਂ ਥਾਈਂਆ। ਗੁਰਮੁਖ ਮੇਲਾ ਚਤੁਰ ਸੁਜਾਨ, ਚਾਤ੍ਰਿਕ ਤ੍ਰਿਖਾ ਦਏ ਬੁਝਾਈਆ। ਗੁਰਸਿਖਾਂ ਚੁਕਾਏ ਜਮ ਕੀ ਕਾਣ, ਸਿਰ ਆਪਣਾ ਹੱਥ ਟਿਕਾਈਆ। ਏਕਾ ਸਰਨ ਹਰਿ ਭਗਵਾਨ, ਦੂਸਰ ਅਵਰ ਨਾ ਕੋਇ ਚਤੁਰਾਈਆ। ਲੱਖ ਚੁਰਾਸੀ ਰਸਨਾ ਜਿਹਵਾ ਸਾਰੇ ਗਾਣ, ਗਾ ਗਾ ਥੱੱਕੀ ਸਰਬ ਲੋਕਾਈਆ। ਬਿਨ ਸਤਿਗੁਰ ਪੂਰੇ ਨਾ ਦੇਵੇ ਕੋਇ ਬ੍ਰਹਮ ਗਿਆਨ, ਆਤਮ ਤਾਕ ਨਾ ਕੋਇ ਖੁਲ੍ਹਾਈਆ। ਨਿਰਮਲ ਜੋਤ ਨਾ ਜਗੇ ਮਹਾਨ, ਜੋਤੀ ਨੂਰ ਨਾ ਕੋਇ ਰੁਸ਼ਨਾਈਆ। ਸੁਣ ਸੁਣ ਰਾਗ ਥੱਕੇ ਕਾਨ, ਅਨਹਦ ਨਾਦ ਨਾ ਕੋਇ ਵਜਾਈਆ। ਹਰਿ ਕਾ ਸਿਮਰਨ ਨਾ ਸਕੇ ਕੋਇ ਪਛਾਨ, ਜਗਤ ਨੇਤਰ ਨਜ਼ਰ ਨਾ ਆਈਆ। ਜਿਸ ਜਨ ਉਪਰ ਹੋਏ ਆਪ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਿਮਰਨ ਝੋਲੀ ਪਾਈਆ। ਸਾਚਾ ਸਿਮਰਨ ਝੋਲੀ ਰੱਖ, ਹਰਿਜਨ ਝੋਲੀ ਆਪ ਭਰਾਇੰਦਾ। ਆਪਣਾ ਮਾਰਗ ਆਪੇ ਦੱਸ, ਆਪੇ ਰਾਹ ਚਲਾਇੰਦਾ। ਆਪੇ ਨਿਰਗੁਣ ਹੋ ਪਰਤੱਖ, ਸਰਗੁਣ ਮੇਲ ਮਿਲਾਇੰਦਾ। ਲੱਖ ਚੁਰਾਸੀ ਨਾਲੋਂ ਕਰੇ ਵੱਖ, ਜਿਸ ਜਨ ਆਪਣਾ ਨਾਮ ਜਪਾਇੰਦਾ। ਆਦਿ ਅੰਤ ਲਏ ਰੱਖ, ਸਗਲਾ ਸੰਗ ਨਿਭਾਇੰਦਾ। ਜਨ ਭਗਤਾਂ ਕਰਦਾ ਆਇਆ ਪੱਖ, ਏਕਾ ਨਾਮ ਵੰਡ ਵੰਡਾਇੰਦਾ। ਅੰਤਮ ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਆਵਣ ਜਾਵਣ ਫੰਦ ਕਟਾਇੰਦਾ। ਸ਼ਬਦ ਜਣਾਏ ਮਹਿਮਾ ਅਕਥ, ਕਥਨੀ ਕਥ ਨਾ ਕੋਇ ਵਖਾਇੰਦਾ। ਜਿਸ ਜਨ ਚੜ੍ਹਾਏ ਨਾਮ ਰਥ, ਪਾਰ ਕਿਨਾਰਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਆਪ ਦ੍ਰੜਾਇੰਦਾ। ਸਾਚਾ ਮੰਤਰ ਨਮੋ ਗੁਰਦੇਵ ਸਤਿ, ਵਸਤ ਰੂਪ ਨਾ ਕੋਇ ਵਟਾਈਆ। ਏਕਾ ਮੰਦਰ ਏਕਾ ਅੰਦਰ ਏਕਾ ਵਾਰ ਦੇਵੇ ਘਤ, ਅਤੋਟ ਅਤੁਟ ਆਪ ਰਖਾਈਆ। ਨਾੜ ਬਹੱਤਰ ਨਾ ਉਬਲੇ ਰਤ, ਸਾਂਤਕ ਸਤਿ ਆਪ ਕਰਾਈਆ। ਸਤਿ ਸੰਤੋਖ ਦੇਵੇ ਧੀਰਜ ਜਤ, ਕਾਮ ਕਰੋਧ ਨਾ ਹੋਏ ਹਲਕਾਈਆ। ਚਰਨ ਕਵਲ ਬੰਧਾਏ ਆਪਣੇ ਨਤ, ਨਾਤਾ ਬਿਧਾਤਾ ਜੋੜ ਜੁੜਾਈਆ। ਬੀਜ ਬੀਜੇ ਸਾਚੇ ਵਤ, ਅੰਮ੍ਰਿਤ ਫਲ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਰਿਹਾ ਸਮਝਾਈਆ। ਏਕਾ ਨਾਮ ਡੂੰਘਾ ਸਾਗਰ, ਜੀਵ ਜੰਤ ਭੇਵ ਕੋਇ ਨਾ ਪਾਇੰਦਾ। ਪੰਜ ਤੱਤ ਰੱਖਿਆ ਕਾਇਆ ਗਾਗਰ, ਸਾਚੇ ਮੰਦਰ ਆਪ ਟਿਕਾਇੰਦਾ। ਗੁਰਮੁਖ ਵਿਰਲਾ ਬਣੇ ਸੌਦਾਗਰ, ਜਿਸ ਜਨ ਆਪਣਾ ਵਣਜ ਕਰਾਇੰਦਾ। ਕਰੇ ਖੇਲ ਕਰਤਾ ਕਰੀਮ ਕ਼ਾਦਰ, ਕ਼ੁਦਰਤ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਿਮਰਨ ਇਕ ਰਖਾਇੰਦਾ। ਸਾਚਾ ਸਿਮਰਨ ਆਦਿ ਜੁਗਾਦਿ, ਹਰਿ ਸਤਿਗੁਰ ਵੰਡ ਵੰਡਾਈਆ। ਭਗਤਨ ਦੇਵੇ ਸਾਚੀ ਦਾਦ, ਧਰੂ ਪ੍ਰਹਿਲਾਦ ਰਹੇ ਜਸ ਗਾਈਆ। ਸ਼ਬਦ ਅਗੰਮੀ ਵੱਜੇ ਨਾਦ, ਤੁਰੀਆ ਨਾਦ ਆਪ ਸੁਣਾਈਆ। ਆਪਣੀ ਧੁੰਨ ਆਪਣੇ ਵਿਚੋਂ ਕਾਢ, ਬ੍ਰਹਮਾਦਿ ਦਏ ਸੁਣਾਈਆ। ਲੇਖਾ ਜਾਣੇ ਬੋਧ ਅਗਾਧ, ਚਾਰ ਵੇਦ ਭੇਵ ਨਾ ਆਈਆ। ਪੁਰਾਣ ਅਠਾਰਾਂ ਰਹੇ ਵਿਸਮਾਦ, ਹਰਿ ਕਾ ਲੇਖ ਨਾ ਲਿਖਿਆ ਜਾਈਆ। ਸ਼ਾਸਤਰ ਸਿਮਰਤ ਕਰਨ ਫ਼ਰਿਯਾਦ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਗੀਤਾ ਗਿਆਨ ਅਠਾਰਾਂ ਧਿਆਏ ਕਰੇ ਯਾਦ, ਏਕਾ ਅਰਜਨ ਹਰੀ ਹਰਿ ਆਪ ਸਮਝਾਈਆ। ਸਿਮਰਤ ਵੇਖੇ ਵਾਦ ਵਿਵਾਦ, ਸਿਮਰਨ ਏਕਾ ਤੱਤ ਜਣਾਈਆ। ਈਸਾ ਮੂਸਾ ਲਾਹੇ ਨਕ਼ਾਬ, ਪਰਦਾ ਕੋਇ ਰਹਿਣ ਨਾ ਪਾਈਆ। ਕਰੇ ਖੇਲ ਹੱਕ ਜਨਾਬ, ਮੁਕਾਮੇ ਹੱਕ ਰੂਪ ਧਰਾਈਆ। ਪਰਵਰਦਿਗਾਰ ਦੇਵੇ ਦਾਦ, ਨੂਰ ਅਲਾਹੀ ਨੂਰ ਚਮਕਾਈਆ। ਸੰਗ ਮੁਹੰਮਦ ਕਰੇ ਲਾਡ, ਚਾਰ ਯਾਰੀ ਮੇਲ ਮਿਲਾਈਆ। ਏਕਾ ਨਾਮ ਖ਼ੁਦਾਈ ਵਖਾਏ ਵਾਹਦ, ਸਾਚਾ ਸਿਮਰਨ ਦਏ ਜਣਾਈਆ। ਕਲਮਾ ਕਲਾਮ ਸਚ ਅਮਾਮ ਸੁਣਾਏ ਯਾਦ, ਯਾਦ ਸਿਮਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸਿਮਰਨ ਆਪਣਾ ਆਪਣੇ ਹੱਥ ਰਖਾਈਆ। ਏਕਾ ਸਿਮਰਨ ਸਤਿ ਨਾਮ, ਨਾਨਕ ਨਿਰਗੁਣ ਪਾਇਆ। ਇਕ ਪਿਆਲਾ ਪੀਤਾ ਜਾਮ, ਮਧੁਰ ਰਸ ਆਪ ਵਖਾਇਆ। ਇਕ ਸੁਣਿਆ ਸਚ ਪੈਗ਼ਾਮ, ਲੱਖ ਚੁਰਾਸੀ ਆਪ ਸੁਣਾਇਆ। ਏਕਾ ਵੇਖਿਆ ਹਰਿ ਗਰਾਮ, ਸਚਖੰਡ ਦਵਾਰਾ ਸੋਭਾ ਪਾਇਆ। ਲੋਕਮਾਤ ਹੋ ਪਰਧਾਨ, ਨੌਂ ਖੰਡ ਪ੍ਰਿਥਮੀ ਵੇਖ ਵਖਾਇਆ। ਸਰਬ ਜੀਆਂ ਦਾ ਇਕ ਭਗਵਾਨ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਆਪ ਸਮਝਾਇਆ। ਆਤਮ ਬ੍ਰਹਮ ਇਕ ਗਿਆਨ, ਦੂਜੀ ਵਿਦਿਆ ਨਾ ਕੋਇ ਪੜ੍ਹਾਇਆ। ਏਕਾ ਜੋਤੀ ਨੂਰ ਮਹਾਨ, ਗੋਬਿੰਦ ਮੇਲਾ ਸਹਿਜ ਸੁਭਾਇਆ। ਪੰਚਮ ਮੀਤਾ ਸਚ ਨਿਸ਼ਾਨ, ਸਚ ਨਿਸ਼ਾਨਾ ਹੱਥ ਉਠਾਇਆ। ਊਚਾਂ ਨੀਚਾਂ ਰਾਓ ਰੰਕਾਂ ਵੇਖੇ ਮਾਰ ਧਿਆਨ, ਅੰਮ੍ਰਿਤ ਆਤਮ ਜਾਮ ਪਿਆਇਆ। ਏਕਾ ਸਿਮਰਨ ਪੁਰਖ ਅਕਾਲ, ਆਪ ਬਣਾਏ ਦੀਨ ਦਿਆਲ, ਦੂਜੀ ਵੰਡ ਨਾ ਕੋਇ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਿਮਰਨ ਆਪਣੇ ਹੱਥ ਰਖਾਇਆ। ਸਿਮਰਨ ਸਿਮਰਨ ਸਿਮਰ ਸਿਮਰ ਸੁਖ ਪਾਈਏ, ਏਕਾ ਨਾਮ ਅਨਮੋਲ। ਬਿਨ ਰਸਨਾ ਜਿਹਵਾ ਗਾਈਏ, ਨਿਸ਼ ਅੱਖਰ ਅੰਦਰ ਬੋਲ। ਜੀਵ ਜਗਤ ਨਾ ਕਦੇ ਸੁਣਾਈਏ, ਹਰਿ ਕਾ ਨਾਮ ਸਦਾ ਅਡੋਲ। ਗੁਰ ਦਰ ਗੁਰ ਘਰ ਸਦਾ ਸਦ ਮਿਲ ਮਿਲ ਗਾਈਏ, ਕਾਇਆ ਅੰਦਰ ਜਾਏ ਮੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਉਪਰ ਧਵਲ। ਸਿਮਰ ਸਿਮਰ ਸੁਖ ਪਾਵਨਾ, ਸਹਿਜ ਸੁਖ ਗੁਰ ਮੀਤ। ਹਰਿਜਨ ਸਾਚਾ ਵੇਖ ਵਖਾਵਣਾ, ਹਰਿ ਹਰਿ ਬੈਠਾ ਇਕ ਅਤੀਤ। ਕਾਇਆ ਮੰਦਰ ਬੰਕ ਸੁਹਾਵਣਾ, ਹੋਏ ਪਤਿਤ ਪੁਨੀਤ। ਨਰ ਹਰਿ ਨਰਾਇਣ ਏਕਾ ਗਾਵਣਾ, ਸਦ ਵਸੇ ਧਾਮ ਅਨਡੀਠ। ਬਿਨ ਗੁਰ ਨੇਤਰ ਦਿਸ ਕਿਸੇ ਨਾ ਆਵਨਾ, ਆਦਿ ਜੁਗਾਦੀ ਚਲੀ ਰੀਤ। ਸਤਿਗੁਰ ਪੂਰੇ ਪਰਦਾ ਲਾਹਵਣਾ, ਘਰ ਮੰਦਰ ਵਖਾਏ ਸਚ ਮਸੀਤ। ਸ਼ਬਦ ਅਨਾਦੀ ਨਾਦ ਵਜਾਵਨਾ, ਅਨਹਦ ਗਾਏ ਆਪਣਾ ਗੀਤ। ਸੁਰਤੀ ਸ਼ਬਦੀ ਮੇਲ ਮਿਲਾਵਨਾ, ਇਕ ਜਣਾਏ ਸਚ ਪ੍ਰੀਤ। ਕਾਇਆ ਬੰਕ ਆਪ ਸੁਹਾਵਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਮਰਤ ਦੇਵੇ ਨਾਮ ਅਨਡੀਠ। ਸਿਮਰ ਸਿਮਰ ਸੁਖ ਪਾਵੋ ਜਨ, ਧੰਨ ਧੰਨ ਜਨੇਂਦੀ ਮਾਈਆ। ਹਰਿ ਕਾ ਸਿਮਰਨ ਬੇੜਾ ਦੇਵੇ ਬੰਨ੍ਹ, ਸੌਹ ਦਰਯਾਏ ਨਾ ਕੋਇ ਰੁੜ੍ਹਾਈਆ। ਹਰਿ ਸਿਮਰਨ ਰਾਏ ਧਰਮ ਨਾ ਦੇਵੇ ਡੰਨ, ਚਿਤਰ ਗੁਪਤ ਨਾ ਹਿਸਾਬ ਵਖਾਈਆ। ਹਰਿ ਸਿਮਰਨ ਅਗਨੀ ਤੱਤ ਨਾ ਜਲੇ ਤਨ, ਤ੍ਰੈਗੁਣ ਲੇਖਾ ਰਹੇ ਨਾ ਰਾਈਆ। ਹਰਿ ਸਿਮਰਨ ਭਾਂਡਾ ਭਰਮ ਭੌ ਦੇਵੇ ਭੰਨ, ਭੈ ਭਿਆਨਕ ਹੋਏ ਸਹਾਈਆ। ਹਰਿ ਸਿਮਰਨ ਕਰੇ ਪਰਕਾਸ਼ ਅੰਧੇਰੇ ਅੰਧ, ਜੋਤੀ ਨੂਰ ਰੁਸ਼ਨਾਈਆ। ਹਰਿ ਸਿਮਰਨ ਢਾਏ ਦੂਈ ਦਵੈਤੀ ਝੂਠੀ ਕੰਧ, ਸ੍ਰਿਸ਼ਟ ਸਬਾਈ ਏਕਾ ਰੂਪ ਵਖਾਈਆ। ਹਰਿ ਸਿਮਰਨ ਉਪਜਾਏ ਪਰਮਾਨੰਦ, ਨਿਜਾਨੰਦ ਵੱਜੇ ਵਧਾਈਆ। ਹਰਿ ਸਿਮਰਨ ਰਸਨਾ ਤਜੇ ਝੂਠਾ ਗੰਦ, ਬਿਨ ਹਰਿ ਨਾਮੇ ਫਲ ਨਾ ਕੋਇ ਖਾਈਆ। ਹਰਿ ਸਿਮਰਨ ਸਦਾ ਪੁਨੀਤ ਜਨ, ਪਤਿਤ ਪਾਪੀ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਮਰਤ ਏਕਾ ਕੂਟ ਵਖਾਈਆ। ਏਕਾ ਕੂਟ ਏਕਾ ਦਿਸ਼ਾ, ਏਕਾ ਘਰ ਸੁਹਾਇੰਦਾ। ਏਕਾ ਹਰਿ ਪਾਏ ਹਿੱਸਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਜਗਤ ਤ੍ਰਿਸਨਾ ਮੇਟੇ ਤ੍ਰਿਖਾ, ਆਸਾ ਮਨਸਾ ਪੂਰ ਕਰਾਇੰਦਾ। ਜਿਸ ਜਨ ਸਿਮਰਨ ਪਾਏ ਲੇਖਾ, ਦੂਸਰ ਦਰ ਨਾ ਮੰਗਣ ਜਾਇੰਦਾ। ਗੁਰਮੁਖ ਵਿਰਲਾ ਸਿਖੇ ਸਾਚੀ ਸਿੱਖਾ, ਲੱਖ ਚੁਰਾਸੀ ਜੀਵ ਸਰਬ ਕੁਰਲਾਇੰਦਾ। ਹਰਿ ਕਾ ਸਿਮਰਨ ਡਾਹਡਾ ਤਿਖਾ, ਤਿਖੀ ਧਾਰ ਬਣਾਇੰਦਾ। ਨਾ ਕੋਈ ਵੇਖੇ ਵੱਡਾ ਨਿੱਕਾ, ਬਿਰਧ ਬਾਲ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਉਠਾਇੰਦਾ। ਗੁਰਮੁਖ ਉਠ ਸਿਮਰੋ ਨਾਮ, ਸਿਮਰਨ ਵੇਲਾ ਆਈਆ। ਕਾਇਆ ਮਾਟੀ ਕਿਸੇ ਨਾ ਕਾਮ, ਝੂਠੀ ਕਾਇਆ ਪੂਜ ਪੁਜਾਈਆ। ਮਦਿਰਾ ਪੀ ਪੀ ਥੱਕਾ ਜਾਮ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਭੋਗੀ ਭੋਗ ਭੋਗਿਆ ਕਾਮ, ਕਾਮਨ ਤ੍ਰਿਸਨ ਨਾ ਕੋਇ ਗਵਾਈਆ। ਘਰ ਮਿਲਿਆ ਨਾ ਘਨੱਯਾ ਸ਼ਾਮ, ਬੰਸਰੀ ਨਾਮ ਨਾ ਕਿਸੇ ਵਜਾਈਆ। ਸੁਰਤੀ ਸੀਤਾ ਨਾ ਪਾਇਆ ਰਾਮ, ਬਣ ਬਣ ਬੈਠੀ ਦਏ ਦੁਹਾਈਆ। ਮਨ ਹੰਕਾਰੀ ਰਾਵਣ ਬਣਿਆ ਵਿਚ ਜਵਾਨ, ਆਪਣਾ ਬਲ ਰਿਹਾ ਵਖਾਈਆ। ਬਿਨ ਹਰਿ ਕੇ ਸਿਮਰਨ ਦੂਸਰ ਅਵਰ ਨਾ ਕੋਇ ਬਾਣ, ਜੋ ਲੰਕਾ ਗੜ੍ਹ ਦਏ ਤੁੜਾਈਆ। ਆਪਣੀ ਸੁਵਾਣੀ ਆਪੇ ਲਏ ਪਛਾਣ, ਸਮੁੰਦ ਸਾਗਰ ਖਾਈ ਪਾਰ ਕਰਾਈਆ। ਜਿਸ ਜਨ ਦੇਵੇ ਆਪਣਾ ਨਾਮ, ਸਿਮਰਨ ਸਾਚਾ ਦਏ ਸਮਝਾਈਆ। ਬਿਨ ਸਤਿਗੁਰ ਪੂਰੇ ਜੀਵਣ ਕਿਸੇ ਨਾ ਕਾਮ, ਲੱਖ ਚੁਰਾਸੀ ਗੇੜੇ ਵਿਚ ਰਖਾਈਆ। ਕਲਜੁਗ ਭੁੱਲੇ ਜੀਵ ਨਾਦਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਨੌਂ ਖੰਡ ਪ੍ਰਿਥਮੀ ਹੋਣਾ ਅੰਤ ਵੈਰਾਨ, ਜੋ ਦੀਸੇ ਦਿਸ ਨਾ ਆਈਆ। ਉਚ ਮਹੱਲੇ ਬੈਠੇ ਚੜ੍ਹ ਮਕਾਨ, ਏਕਾ ਭੁੱਲਿਆ ਰਾਮ ਸਾਚਾ ਮਾਹੀਆ। ਵੇਸਵਾ ਰੂਪ ਪੀਣ ਖਾਣ, ਜਗਤ ਵਿਭਚਾਰ ਰਹੇ ਹੰਢਾਈਆ। ਮਾਤ ਪੁੱਤਰ ਕਰੇ ਧਿਆਨ, ਭੈਣ ਭਈਆ ਰਹੀ ਤਕਾਈਆ। ਏਕਾ ਭੁੱਲਿਆ ਸ੍ਰੀ ਭਗਵਾਨ, ਸਾਚਾ ਮਾਰਗ ਨਜ਼ਰ ਨਾ ਆਈਆ। ਜਿਸ ਜਨ ਸਿਮਰਨ ਦੇਵੇ ਦਾਨ, ਸਿਮਰਤ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਆਪ ਸਮਝਾਈਆ। ਸਿਮਰੋ ਨਾਮ ਸਗਲ ਕਲੇਸ਼ ਜਾਏ ਲਥ, ਹਰਿ ਸਤਿਗੁਰ ਆਪ ਮਿਟਾਈਆ। ਏਕਾ ਪੂਜਾ ਏਕਾ ਪਾਠ, ਏਕਾ ਮੰਤਰ ਦਏ ਦ੍ਰਿੜਾਈਆ। ਇਕ ਕਿਨਾਰਾ ਤੀਰਥ ਤਾਟ, ਏਕਾ ਘਾਟ ਦਏ ਵਖਾਈਆ। ਇਕ ਸੁਣਾਏ ਸਾਚੀ ਗਾਥ, ਸੋ ਪੁਰਖ ਨਿਰੰਜਣ ਆਪ ਸੁਣਾਈਆ। ਹੰ ਬ੍ਰਹਮ ਚੜ੍ਹਾਏ ਆਪਣੇ ਰਾਥ, ਰਥ ਰਥਵਾਹੀ ਸੇਵ ਕਮਾਈਆ। ਲੇਖਾ ਜਾਣੇ ਤ੍ਰਿਲੋਕੀ ਨਾਥ, ਚੌਦਾਂ ਲੋਕ ਖੋਜ ਖੋਜਾਈਆ। ਮਾਤ ਧਰਾਏ ਤੱਤ ਆਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਮੇਲ ਮਿਲਾਈਆ। ਲਹਿਣਾ ਦੇਣਾ ਚੁੱਕੇ ਜ਼ਾਤ ਪਾਤ, ਜੋ ਜਨ ਰਸਨਾ ਰਾਮ ਵਸਾਈਆ। ਸਾਚਾ ਰਾਮ ਗ਼ਰੀਬ ਨਿਮਾਣਿਆਂ ਦੇਵੇ ਸਾਥ, ਬੇਰ ਭੀਲਣੀ ਆਪਣੇ ਮੁਖ ਪਾਈਆ। ਮੁਕੰਦ ਮਨੋਹਰ ਲੱਖਮੀ ਨਰਾਇਣ ਨਿਤਾਣ ਨਿਤਾਣਿਆਂ ਦੇਵੇ ਸਾਥ, ਬਿਦਰ ਸੁਦਾਮਾ ਗਲੇ ਲਗਾਈਆ। ਪੰਚਮ ਲਹਿਣਾ ਚੁਕਿਆ ਮਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਸਿਮਰਿਆ ਤਿਸ ਆਪਣਾ ਮੇਲ ਮਿਲਾਈਆ। ਸਿਮਰੋ ਰਾਮ ਹਰੀ ਹਰਿ ਨਰਾਇਣ, ਹਰਿਜਨ ਹਰਿ ਹਰਿ ਆਪ ਜਣਾਇੰਦਾ। ਦਰਸਨ ਪੇਖੋ ਆਪਣੇ ਨੈਣ, ਲੋਚਣ ਤੀਜਾ ਆਪ ਖੁਲ੍ਹਾਇੰਦਾ। ਚੌਥੇ ਘਰ ਮਿਲ ਮਿਲ ਬਹਿਣ, ਚੌਥਾ ਪਦ ਆਪ ਸਮਝਾਇੰਦਾ। ਪੰਚਮ ਚੁੱਕੇ ਲਹਿਣ ਦੇਣ, ਹਿਸਾਬ ਕਿਤਾਬ ਨਾ ਕੋਇ ਰਖਾਇੰਦਾ। ਛੇਵਾਂ ਮਿਲੇ ਸਾਕ ਸੱਜਣ ਸੈਣ, ਹਰਿ ਸਗਲਾ ਸੰਗ ਰਖਾਇੰਦਾ। ਸੱਤਵਾਂ ਸਤਿ ਸਤਿਵਾਦੀ ਆਏ ਲੈਣ, ਜੋ ਜਨ ਹਰਿ ਹਰਿ ਨਾਮ ਧਿਆਇੰਦਾ। ਸੰਤ ਸਤਿਗੁਰ ਧਾਮ ਇਕੱਠੇ ਬਹਿਣ, ਸਚਖੰਡ ਦਵਾਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਆਪ ਚੜ੍ਹਾਇੰਦਾ। ਸਾਚਾ ਮੰਦਰ ਉਚ ਅਟੱਲਾ, ਰਾਮ ਰਾਮਾ ਵੰਡ ਵੰਡਾਈਆ। ਆਦਿ ਜੁਗਾਦੀ ਬੈਠਾ ਇਕ ਇਕੱਲਾ, ਸਚ ਸਿੰਘਾਸਣ ਆਸਣ ਲਾਈਆ। ਸ਼ਬਦ ਸੰਦੇਸ ਜਨ ਭਗਤਾਂ ਆਪੇ ਘੱਲਾ, ਆਪਣਾ ਨਾਉਂ ਦਏ ਪਰਗਟਾਈਆ। ਪੰਜ ਤੱਤ ਕਾਇਆ ਚੋਲੇ ਰਲਾ, ਨਿਰਗੁਣ ਸਰਗੁਣ ਰੂਪ ਧਰਾਈਆ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲਾ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਗੁਰਮੁਖਾਂ ਸਚ ਸਿੰਘਸਣ ਮੱਲਾ, ਆਤਮ ਸੇਜਾ ਸੋਭਾ ਪਾਈਆ। ਦੀਪਕ ਜੋਤੀ ਏਕਾ ਬਲਾ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਦਰ ਦਰਵੇਸ਼ ਆਪੇ ਖਲਾ, ਦਰ ਦਰਬਾਨ ਰੂਪ ਵਟਾਈਆ। ਜਿਸ ਜਨ ਫੜਾਇਆ ਆਪਣਾ ਨਾਮ ਪੱਲਾ, ਦੋ ਜਹਾਨ ਵਿਛੜ ਕਦੇ ਨਾ ਜਾਈਆ। ਕਲਜੁਗ ਜੀਵ ਅੰਤਮ ਹੋਇਆ ਝੱਲਾ, ਵਿਸਰਿਆ ਏਕਾ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਏਕਾ ਵਰ ਨਾਮ ਰਖਾਈਆ। ਰਾਮ ਨਾਮ ਪਾਇਆ ਵਰ ਘਰ, ਘਰ ਘਰ ਵਿਚ ਵੱਜੀ ਵਧਾਈਆ। ਸਿਮਰਤ ਸਿਮਰਤ ਸਿਮਰਤ ਚੁੱਕਿਆ ਡਰ, ਡਰ ਭੈ ਨਾ ਕੋਇ ਰਖਾਈਆ। ਮੇਲ ਮਿਲਾਇਆ ਪੁਰਖ ਨਰ, ਨਰ ਨਰਾਇਣ ਦਇਆ ਕਮਾਈਆ। ਬੰਦ ਕਿਵਾੜਾ ਖੋਲ੍ਹਿਆ ਦਰ, ਘਰ ਮੰਦਰ ਬੂਝ ਬੁਝਾਈਆ। ਆਪਣੇ ਪੌੜੇ ਜਾਣਾ ਚੜ੍ਹ, ਸਾਚਾ ਡੰਡਾ ਹੱਥ ਫੜਾਈਆ। ਅਧਵਿਚਕਾਰ ਨਾ ਜਾਏ ਅੜ, ਜੋ ਹਰਿ ਹਰਿ ਨਾਮ ਧਿਆਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਕਾਇਆ ਬੰਕ ਡੂੰਘੀ ਭਵਰੀ ਲਏ ਫੜ, ਆਪ ਆਪਣਾ ਮੇਲ ਮਿਲਾਈਆ। ਨਾਤਾ ਤੋੜੇ ਸੀਸ ਧੜ, ਜਗਦੀਸ ਦਇਆ ਕਮਾਈਆ। ਬ੍ਰਹਮ ਪਾਰਬ੍ਰਹਮ ਜਾਏ ਰਲ, ਜੋਤੀ ਜਾਤਾ ਏਕਾ ਰੰਗ ਸਮਾਈਆ। ਏਕਾ ਸਿਮਰਨ ਆਏ ਕੰਮ, ਦੂਸਰ ਵਸਤ ਸੰਗ ਕੋਇ ਨਾ ਜਾਈਆ। ਕਲਜੁਗ ਜੀਵ ਵੇਲਾ ਅੰਤਮ ਮੰਨ, ਸੋਇਆਂ ਰੈਣ ਰਹੀ ਵਿਹਾਈਆ। ਨਾਤਾ ਤੁਟੇ ਅੰਤਮ ਛੱਪਰੀ ਛੰਨ, ਜਗਤ ਮੰਦਰ ਨਾ ਕੋਇ ਸਹਾਈਆ। ਜੂਠਾ ਝੂਠਾ ਦਿਸੇ ਧਨ ਧਨ, ਨਾਰ ਸੁਹਾਗਣ ਕੰਤ ਨਾ ਕੋਇ ਹੰਢਾਈਆ। ਗੁਰ ਕਾ ਸ਼ਬਦ ਸੁਣ ਲੈ ਕੰਨ, ਏਕਾ ਰਾਗ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਬੇੜਾ ਆਪ ਚਲਾਈਆ। ਜੁਗ ਜੁਗ ਬੇੜਾ ਆਪ ਚਲਾਇੰਦਾ, ਸਤਿਜੁਗ ਤ੍ਰੇਤਾ ਦੁਆਪਰ ਧਾਰ। ਕਲਜੁਗ ਅੰਤਮ ਰੂਪ ਵਟਾਇੰਦਾ, ਨਿਹਕਲੰਕਾ ਨੂਰ ਉਜਿਆਰ। ਸ਼ਬਦ ਡੰਕਾ ਇਕ ਵਜਾਇੰਦਾ, ਸ੍ਰਿਸ਼ਟ ਸਬਾਈ ਕਰੇ ਖ਼ਬਰਦਾਰ। ਰਾਓ ਰੰਕਾਂ ਆਪ ਜਗਾਇੰਦਾ, ਸ਼ਾਹ ਸੁਲਤਾਨਾ ਦਏ ਹੁਲਾਰ। ਸੋਇਆ ਕੋਇ ਰਹਿਣ ਨਾ ਪਾਇੰਦਾ, ਨਿਰਗੁਣ ਸਰਗੁਣ ਲੈ ਅਵਤਾਰ। ਕਾਲ ਮਹਾਕਾਲ ਆਪਣੇ ਨਾਲ ਰਖਾਇੰਦਾ, ਹੁਕਮੀ ਹੁਕਮ ਕਰੇ ਵਰਤਾਰ। ਵਿਸ਼ਨ ਬ੍ਰਹਮਾ ਸ਼ਿਵ ਆਪ ਜਗਾਇੰਦਾ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਦਏ ਆਧਾਰ। ਲੋਕਮਾਤ ਵੇਖ ਵਖਾਇੰਦਾ, ਡੂੰਘਾ ਸਾਗਰ ਭਵਰੀ ਖਾਰ। ਲੱਖ ਚੁਰਾਸੀ ਖੇਲ ਖਿਲਾਇੰਦਾ, ਅੰਡਜ ਜੇਰਜ ਉਤਭੁਜ ਸੇਤਜ ਕਰਮੀ ਕਰਮ ਲਏ ਵਿਚਾਰ। ਕਾਗਦ ਕ਼ਲਮ ਨਾ ਲੇਖ ਲਿਖਾਇੰਦਾ, ਸਮੁੰਦਰ ਮਸ ਬਨਾਸਪਤ ਕਰੇ ਨਾ ਕੋਇ ਕਾਰ। ਚੌਦਾਂ ਭਾਰ ਨਾ ਵੰਡ ਵੰਡਾਇੰਦਾ, ਚੌਦਾਂ ਤਬਕਾਂ ਮਾਰੇ ਮਾਰ। ਏਕਾ ਖੰਡਾ ਨਾਮ ਹੱਥ ਉਠਾਇੰਦਾ, ਤਿਖੀ ਰੱਖੇ ਧਾਰ। ਬ੍ਰਹਿਮੰਡਾਂ ਆਪ ਚਮਕਾਇੰਦਾ, ਦੋ ਜਹਾਨਾਂ ਹੋ ਉਜਿਆਰ। ਗਗਨ ਪਾਤਾਲਾਂ ਵੇਖ ਵਖਾਇੰਦਾ, ਪ੍ਰਿਥਮੀ ਆਕਾਸ਼ ਵੇਖੇ ਅਖਾੜ। ਗੁਰਮੁਖ ਵਿਰਲੇ ਆਪ ਤਰਾਇੰਦਾ, ਜਿਸ ਜਨ ਦੇਵੇ ਨਾਮ ਆਧਾਰ। ਸਿਮਰ ਸਿਮਰ ਸਿਮਰ ਵਿਰਲਾ ਸੁਖ ਪਾਇੰਦਾ, ਜਿਸ ਹਿਰਦੇ ਵਸੇ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਵੇਸ ਹਰਿ, ਹਰਿਜਨ ਸਾਚੇ ਲਏ ਫੜ, ਨਾ ਕੋਈ ਸੀਸ ਨਾ ਕੋਈ ਧੜ, ਆਪਣਾ ਅੱਖਰ ਆਪੇ ਪੜ੍ਹ, ਆਪਣੀ ਵਿਦਿਆ ਆਪ ਜਣਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਰਨੀ ਆਪੇ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸਚਖੰਡ ਨਿਵਾਸੀ ਸਚ ਸਿੰਘਾਸਣ ਬੈਠਾ ਚੜ੍ਹ, ਪੁਰਖ ਅਬਿਨਾਸ਼ੀ ਆਪਣਾ ਰੂਪ ਧਰਾਇੰਦਾ।