Granth 10 Likhat 114: 16 Jeth 2018 Bikarmi Puran Chand Shankar Das Premi Devi Malak Camp Jammu

੧੬ ਜੇਠ ੨੦੧੮ ਬਿਕ੍ਰਮੀ ਪੂਰਨ ਚੰਦ ਸ਼ੰਕਰ ਦਾਸ ਪ੍ਰੇਮੀ ਦੇਵੀ ਮਲਕ ਕੈਂਪ ਜੰਮੂ

ਨਿਰਗੁਣ ਰੂਪ ਨਿਰਾਕਾਰਾ, ਨਿਰਵੈਰ ਹਰਿ ਅਖਵਾਇੰਦਾ। ਨਿਰਗੁਣ ਜੋਤ ਨੂਰ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਨਿਰਗੁਣ ਵਸੇ ਧਾਮ ਨਿਆਰਾ, ਸਚਖੰਡ ਦਵਾਰਾ ਆਪ ਸੁਹਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸ਼ਹਿਨਸ਼ਾਹ ਆਪਣਾ ਨਾਉਂ ਪਰਗਟਾਇੰਦਾ। ਨਿਰਗੁਣ ਖੇਲ ਕਰੇ ਅਗੰਮ ਅਪਾਰਾ, ਸਰਗੁਣ ਆਪਣੀ ਧਾਰ ਚਲਾਇੰਦਾ। ਸਰਗੁਣ ਰੂਪ ਗੁਰ ਅਵਤਾਰਾ, ਪੰਜ ਤੱਤ ਚੋਲਾ ਆਪ ਹੰਢਾਇੰਦਾ। ਧੁਰ ਦਰਬਾਰ ਸੱਚੀ ਸਰਕਾਰਾ, ਧੁਰ ਦੀ ਕਾਰ ਆਪ ਕਮਾਇੰਦਾ। ਸਚ ਸੰਦੇਸਾ ਹਰਿ ਨਿਰੰਕਾਰਾ, ਗੁਰ ਗੁਰ ਬਾਣ ਬਾਣ ਲਗਾਇੰਦਾ। ਨਾਦ ਅਨਾਦੀ ਨਾਦ ਜੈਕਾਰਾ, ਅਗੰਮ ਅਗੰਮੜਾ ਆਪ ਪਰਗਟਾਇੰਦਾ। ਜੁਗਾ ਜੁਗੰਤਰ ਸਚ ਸਹਾਰਾ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਸਾਚਾ ਸੰਤ ਭਗਤ ਭਗਵੰਤ, ਸੋ ਪੁਰਖ ਨਿਰੰਜਣ ਆਪ ਜਣਾਈਆ। ਮੇਲ ਮਿਲਾਵਾ ਨਾਰੀ ਕੰਤ, ਨਰ ਨਰਾਇਣ ਖ਼ੁਸ਼ੀ ਮਨਾਈਆ। ਨਿਰਗੁਣ ਦਵਾਰ ਆਏ ਵਿਚ ਜੀਵ ਜੰਤ, ਭਗਤਨ ਦੇਵੇ ਮਾਣ ਵਡਿਆਈਆ। ਗੜ੍ਹ ਤੋੜੇ ਹਉਮੇ ਹੰਗਤ, ਹਰਿ ਕਾ ਰੂਪ ਸਰਬ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਖੇਲ ਖਿਲਾਈਆ। ਮਧ ਖੇਲ ਸ੍ਰੀ ਭਗਵਾਨਾ, ਜੁਗਾ ਜੁਗੰਤਰ ਆਪ ਖਿਲਾਇੰਦਾ। ਸਾਚੇ ਸੰਤਾਂ ਦੇਵੇ ਨਾਮ ਨਿਧਾਨਾ, ਨਾਮ ਅਨਮੋਲਾ ਝੋਲੀ ਪਾਇੰਦਾ। ਆਤਮ ਅੰਤਰ ਸਚ ਤਰਾਨਾ, ਤਾਰ ਸਤਾਰ ਆਪ ਹਿਲਾਇੰਦਾ। ਏਕਾ ਰਾਗ ਏਕਾ ਗਾਨਾ, ਗੀਤ ਸੁਹਾਗੀ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਰਬਾਰੇ ਕਰ ਪਰਵਾਨਾ, ਆਪ ਆਪਣਾ ਬੰਧਨ ਪਾਇੰਦਾ। ਸਾਚਾ ਬੰਧਨ ਗੁਰਮੁਖ ਸਤਿਗੁਰ ਜੋੜ, ਧੁਰ ਸੰਜੋਗੀ ਆਪ ਬੰਧਾਈਆ। ਸ਼ਬਦ ਚੜ੍ਹਾਏ ਸਾਚੇ ਘੋੜ, ਵਾਗਾਂ ਆਪਣੇ ਹੱਥ ਰਖਾਈਆ। ਅਗੰਮ ਅਗੰਮੜਾ ਜਾਏ ਬੌਹੜ, ਦੂਰ ਦੁਰਾਡਾ ਪੰਧ ਮੁਕਾਈਆ। ਦੋ ਜਹਾਨਾਂ ਲਾਏ ਏਕਾ ਪੌੜ, ਸਾਚਾ ਡੰਡਾ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿੱਠਾ ਕਰੇ ਰੀਠਾ ਕੌੜ, ਅੰਮ੍ਰਿਤ ਫਲ ਖਵਾਈਆ। ਅੰਮ੍ਰਿਤ ਫਲ ਗੁਰਸਿਖ ਚਖ, ਆਤਮ ਹਰਿ ਰੰਗ ਜਾਣਿਆ । ਆਪਣਾ ਆਪ ਕੀਤਾ ਵੱਖ, ਚਲੇ ਹਰਿ ਸਦ ਭਾਣਿਆ। ਨਾਤਾ ਤੁਟਾ ਕਿਸ਼ਨਾ ਸੁਖਲਾ ਪਖ, ਜੋਤ ਨੂਰ ਜਗੇ ਮਹਾਨਿਆ। ਕੀਮਤ ਚੱਕੀ ਕਰੋੜੀ ਕਖ, ਅਲਖਨਾ ਅਲਖ ਦੇਵੇ ਮਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੂਠ ਝੂਠ ਲੱਥਾ ਸੱਥਰ ਸਥ, ਸਾਚਾ ਸੱਥਰ ਯਾਰ ਹੰਢਾਨਿਆਂ। ਸਾਚਾ ਸੱਥਰ ਪੁਰਖ ਅਕਾਲ, ਨਿਰਗੁਣ ਆਪਣਾ ਆਪ ਜਣਾਈਆ। ਦੀਨਾਂ ਬੰਧਪ ਦੀਨ ਦਿਆਲ, ਦਇਆ ਨਿਧ ਗਹਿਰ ਗੁਣ ਸਾਗਰ ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਦੋ ਜਹਾਨਾਂ ਬਣ ਦਲਾਲ, ਲੋਕ ਪਰਲੋਕ ਵੇਖ ਵਖਾਈਆ। ਨਾਤਾ ਤੋੜ ਕਾਲ ਮਹਾਕਾਲ, ਸਾਚੇ ਮੰਦਰ ਆਪ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਚਲੇ ਅਵੱਲੜੀ ਚਾਲ, ਨਿਰਗੁਣ ਸਰਗੁਣ ਰੂਪ ਧਰਾਈਆ। ਸਰਗੁਣ ਰੂਪ ਸਰਬ ਇਸ਼ਟ, ਪੰਜ ਤੱਤ ਕਾਇਆ ਖੇਲ ਖਿਲਾਇੰਦਾ। ਗੁਰ ਗੁਰ ਰੂਪ ਖੋਲ੍ਹਣਹਾਰਾ ਦ੍ਰਿਸ਼ਟ, ਦੀਰਘ ਰੋਗ ਆਪ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਵਾ ਜਿਉਂ ਰਾਮਾ ਵਸ਼ਿਸ਼ਟ, ਵਿਸ਼ਵ ਆਪਣੇ ਰੰਗ ਰੰਗਾਇੰਦਾ। ਸਾਚਾ ਰੰਗ ਹਰਿ ਭਗਵਾਨ, ਭਗਤਨ ਆਪ ਚੜ੍ਹਾਈਆ। ਦੇਵਣਹਾਰਾ ਬ੍ਰਹਮ ਗਿਆਨ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਸਚਖੰਡ ਵਖਾਏ ਸਚ ਨਿਸ਼ਾਨ, ਸਾਚੇ ਮੰਦਰ ਆਪ ਝੁਲਾਈਆ। ਲੋਆਂ ਪੁਰੀਆਂ ਪਾਵੇ ਆਣ, ਬ੍ਰਹਿਮੰਡ ਖੰਡ ਏਕਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਹੋ ਪਰਧਾਨ, ਹਰਿ ਭਗਤ ਲਏ ਜਗਾਈਆ। ਆਪ ਜਗਾਏ ਨਿਰਗੁਣ ਦਾਤਾ, ਆਪਣਾ ਭੇਵ ਆਪ ਖੁਲ੍ਹਾਇੰਦਾ। ਸਾਚੇ ਸੰਤਾਂ ਮੇਟੇ ਅੰਧੇਰੀ ਰਾਤਾ, ਅੰਧ ਅੰਧੇਰ ਨਾ ਕੋਇ ਰਖਾਇੰਦਾ। ਨਾਮ ਅਨਾਮੀ ਸੁਣਾਏ ਸਾਚੀ ਗਾਥਾ, ਸਾਚਾ ਮੰਤਰ ਆਪ ਪੜ੍ਹਾਇੰਦਾ। ਏਕਾ ਘਰ ਵਖਾਏ ਪੂਜਾ ਪਾਠਾ, ਸਚ ਸਮਗਰੀ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸਰੋਵਰ ਤੀਰਥ ਤਾਟਾ, ਸਾਚਾ ਮਜਨ ਆਪ ਕਰਾਇੰਦਾ। ਸਾਚਾ ਮਜਨ ਗੁਰਮੁਖ ਗੁਰਦੇਵ, ਗੁਰ ਗੁਰ ਆਪ ਕਰਾਈਆ। ਅਗੰਮ ਅਥਾਹ ਅਲਖ ਅਭੇਵ, ਅਲਖ ਅਗੋਚਰ ਸੱਚਾ ਸ਼ਹਿਨਸ਼ਾਹੀਆ। ਏਕਾ ਬਖ਼ਸ਼ੇ ਸਾਚੀ ਸੇਵ, ਸਾਚਾ ਮਾਰਗ ਦਏ ਜਣਾਈਆ। ਆਤਮ ਬ੍ਰਹਮ ਆਤਮ ਮੇਵ, ਆਤਮ ਫਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਚੁਕਾਏ ਭੇਵ, ਪਰਦਾ ਕੋਇ ਰਹਿਣ ਨਾ ਪਾਈਆ। ਪਰਦਾ ਗੁਰਸਿਖ ਜਾਏ ਲਥ, ਹਰਿ ਹਰਿ ਸਾਚਾ ਆਪ ਚੁਕਾਈਆ। ਇਕ ਇਕੱਲਾ ਦੇਵੇ ਵਥ, ਵਸਤ ਅਮੋਲਕ ਆਪ ਵਰਤਾਈਆ। ਵਸਣਹਾਰਾ ਘਟ ਘਟ, ਘਟ ਘਟ ਅੰਤਰ ਰੂਪ ਦਰਸਾਈਆ। ਜੋਤ ਜਗਾਏ ਲਟ ਲਟ, ਨਿਰਗੁਣ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਵਖਾਏ ਸਾਚੀ ਖਾਟ, ਸਾਚੀ ਸੇਜਾ ਸੋਭਾ ਪਾਈਆ। ਸਾਚੀ ਸੇਜਾ ਹਰਿ ਨਰਾਇਣ, ਨਿਰਗੁਣ ਆਪਣਾ ਆਸਣ ਲਾਇੰਦਾ। ਰਸਨਾ ਕੋਇ ਨਾ ਸਕੇ ਕਹਿਣ, ਜੋ ਜਨ ਦਰਸ਼ਨ ਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਬਣੇ ਸਾਕ ਸੱਜਣ ਸੈਣ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਚੁਕਾਏ ਲਹਿਣ ਦੇਣ, ਪੂਰਬ ਲੇਖਾ ਵੇਖ ਵਖਾਇੰਦਾ। ਪੂਰਬ ਲੇਖਾ ਗੁਰ ਗੁਰ ਮੀਤ, ਜੁਗਾ ਜੁਗੰਤਰ ਵੇਖ ਵਖਾਇੰਦਾ। ਵਸਣਹਾਰਾ ਧੁਰ ਦਰਬਾਰੇ ਠਾਂਡੇ ਸੀਤ, ਸੀਤਲ ਧਾਰਾ ਆਪ ਰਖਾਇੰਦਾ। ਏਕਾ ਰੰਗ ਰੰਗਾਏ ਹਸਤ ਕੀਟ, ਸਤਿਗੁਰ ਪੂਰਾ ਸੋ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਅਵੱਲੜੀ ਚਲਾਏ ਰੀਤ, ਪਤਿਤ ਪੁਨੀਤ ਆਪ ਕਰਾਇੰਦਾ। ਪਤਿਤ ਪੁਨੀਤ ਕਰੇ ਭਗਤ ਭਗਵੰਤ, ਜਨਮ ਜਨਮ ਦੀ ਮੈਲ ਧਵਾਈਆ। ਆਪਣੀ ਮਹਿਮਾ ਜਣਾਏ ਅਗਣਤ, ਵੇਦ ਕਤੇਬ ਭੇਵ ਨਾ ਪਾਈਆ। ਆਪਣਾ ਦ੍ਰਿੜਾਏ ਆਪੇ ਮੰਤ, ਮੰਤਰ ਰਾਮ ਨਾਮ ਦਰਸਾਈਆ। ਲੇਖਾ ਜਾਣੇ ਸਾਚੇ ਸੰਤ, ਸਹਿਸਾ ਦਏ ਚੁਕਾਈਆ। ਸਹਿਸਾ ਰੋਗ ਰਹੇ ਨਾ ਅੰਤ, ਮਿਲੇ ਕੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੜ੍ਹੇ ਰੰਗ ਇਕ ਬਸੰਤ, ਫੁਲ ਫੁਲਵਾੜੀ ਆਪ ਮਹਿਕਾਈਆ। ਫੁਲ ਫੁਲਵਾੜੀ ਗੁਰਮੁਖ ਰੰਗ, ਹਰਿ ਸਤਿਗੁਰ ਆਪ ਰੰਗਾਇੰਦਾ। ਦੋ ਜਹਾਨਾਂ ਵੇਖੇ ਲੰਘ, ਲੋਕਮਾਤ ਫੇਰਾ ਪਾਇੰਦਾ। ਸਾਹਿਬ ਸੁਲਤਾਨ ਸੂਰਾ ਸਰਬੰਗ, ਬ੍ਰਹਮ ਵੇਤਾ ਖੇਲ ਖਿਲਾਇੰਦਾ। ਦੂਈ ਦਵੈਤੀ ਢਾਏ ਕੰਧ, ਭਾਂਡਾ ਭਰਮ ਭਉ ਭੰਨਾਇੰਦਾ। ਭਾਂਡਾ ਭਰਮ ਭੌ ਦੇਵੇ ਭੰਨ, ਗੁਰਸਿਖ ਦਏ ਵਡਿਆਈਆ। ਹਰਿਜਨ ਚਾੜ੍ਹੇ ਸਾਚਾ ਚੰਨ, ਲੋਕਮਾਤ ਕਰੇ ਰੁਸ਼ਨਾਈਆ। ਜਨਣੀ ਜਣੇ ਏਕਾ ਜਨ, ਧੰਨ ਧੰਨ ਜਣੇਂਦੀ ਮਾਈਆ। ਹਰਿ ਕਾ ਰਾਗ ਸੁਣੇ ਕੰਨ, ਦੂਸਰ ਅਵਰ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਏ ਧਰਮ ਨਾ ਦੇਵੇ ਡੰਨ, ਵੇਲੇ ਅੰਤ ਨਾ ਕੋਇ ਸਜ਼ਾਈਆ। ਜੋਤੀ ਜਾਤਾ ਸ੍ਰੀ ਭਗਵਾਨ, ਥਿਰ ਘਰ ਸਾਚੇ ਸੋਭਾ ਪਾਇੰਦਾ। ਨਿਰਗੁਣ ਸਰਗੁਣ ਹੋ ਪਰਧਾਨ, ਗੁਰ ਸਤਿਗੁਰ ਰੂਪ ਵਟਾਇੰਦਾ। ਭਗਤਨ ਦੇਵੇ ਇਕ ਗਿਆਨ, ਆਪਣੀ ਬੂਝ ਬੁਝਾਇੰਦਾ। ਸੰਤਨ ਦੇਵੇ ਨਾਮ ਦਾਨ, ਨਾਮ ਨਾਮਾ ਆਪ ਅਖਵਾਇੰਦਾ। ਗੁਰਮੁਖਾਂ ਵਖਾਏ ਸਚ ਨਿਸ਼ਾਨ, ਧਰਮ ਨਿਸ਼ਾਨਾ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਬਣਾਏ ਚਤੁਰ ਸੁਘੜ ਸੁਜਾਨ, ਮੂਰਖ ਮੂੜ੍ਹੇ ਆਪਣੇ ਧੰਦੇ ਲਾਇੰਦਾ। ਮੂਰਖ ਮੂੜ੍ਹਾ ਜਨਮ ਸੁਹਾਉਣਾ, ਗੁਰਸਿਖ ਗੁਰ ਗੁਰ ਦਏ ਵਡਿਆਈਆ। ਗੁਰਮੁਖ ਹਰਿ ਹਰਿ ਆਪ ਪਛਾਣਾ, ਲੱਖ ਚੁਰਾਸੀ ਫੋਲ ਫੋਲਾਈਆ। ਸੰਤਨ ਦੇਵੇ ਬ੍ਰਹਮ ਗਿਆਨਾ, ਆਤਮ ਵਿਦਿਆ ਇਕ ਪੜ੍ਹਾਈਆ। ਭਗਤਨ ਮੇਲ ਸ੍ਰੀ ਭਗਵਾਨਾ, ਭਗਵਨ ਹੋਏ ਸਦਾ ਸਹਾਈਆ। ਗੁਰ ਸਤਿਗੁਰ ਵਸੇ ਇਕ ਮਕਾਨਾ, ਥਿਰ ਘਰ ਵਜਦੀ ਰਹੇ ਵਧਾਈਆ। ਸੋ ਪੁਰਖ ਨਿਰੰਜਣ ਹੋ ਪਰਧਾਨਾ, ਨਿਰਗੁਣ ਨਿਰਾਕਾਰ ਆਪਣੀ ਖੇਲ ਖਿਲਾਈਆ। ਗੁਰ ਗੁਰ ਦੇਵੇ ਮਾਤ ਪਰਵਾਨਾ, ਜੁਗ ਜੁਗ ਆਪਣਾ ਹੁਕਮ ਸੁਣਾਈਆ। ਭਗਤਨ ਗਾਇਣ ਸਾਚਾ ਗਾਣਾ, ਰਸਨਾ ਜਿਹਵਾ ਹਰਿ ਜਸ ਗਾਈਆ। ਸੰਤਨ ਕਰੇ ਪਰਕਾਸ਼ ਕੋਟਨ ਭਾਨਾ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਗੁਰਮੁਖਾਂ ਅੰਮ੍ਰਿਤ ਆਤਮ ਦੇਵੇ ਪੀਣਾ ਖਾਣਾ, ਤ੍ਰਿਸਨਾ ਭੁੱਖ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਚੁੱਕੇ ਆਵਣ ਜਾਵਣ ਕਾਨਾ, ਲੱਖ ਚੁਰਾਸੀ ਫੰਦ ਕਟਾਈਆ। ਲੱਖ ਚੁਰਾਸੀ ਕੱਟੇ ਫੰਦ, ਗੁਰਸਿਖਾਂ ਦਇਆ ਕਮਾਇੰਦਾ। ਗੁਰਮੁਖ ਗਾਏ ਬੱਤੀ ਦੰਦ, ਸਾਚੀ ਸੇਵਾ ਆਪ ਲਗਾਇੰਦਾ। ਸੰਤ ਸੁਹੇਲੇ ਚੜ੍ਹੇ ਚੰਦ, ਚੰਨ ਚਾਂਦਨੀ ਆਪ ਚਮਕਾਇੰਦਾ। ਭਗਤਨ ਦੇਵੇ ਪਰਮਾਨੰਦ, ਪਰਮ ਪੁਰਖ ਦਇਆ ਕਮਾਇੰਦਾ। ਗੁਰ ਗੁਰ ਰੂਪ ਸਦਾ ਬਖ਼ਸ਼ੰਦ, ਸਰਗੁਣ ਨਿਰਗੁਣ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਰਹੇ ਸਦਾ ਅਖੰਡ, ਸਚਖੰਡ ਦਵਾਰੇ ਸੋਭਾ ਪਾਇੰਦਾ। ਸਚਖੰਡ ਨਿਵਾਸੀ ਏਕਾ ਹਰਿ, ਗੁਰ ਗੁਰ ਆਪਣਾ ਰੂਪ ਵਟਾਈਆ। ਭਗਤ ਸੁਹੇਲੇ ਲਏ ਫੜ, ਸੋਏ ਸੰਤ ਆਪ ਜਗਾਈਆ। ਗੁਰਮੁਖਾਂ ਅੰਦਰ ਜਾਏ ਵੜ, ਗੁਰਸਿਖ ਲਏ ਉਠਾਈਆ। ਉਠੇ ਗੁਰਸਿਖ ਜਾਏ ਜਾਗ, ਜਿਸ ਜਨ ਨੇਤਰ ਨੈਣ ਖੁਲ੍ਹਾਇੰਦਾ। ਗੁਰਮੁਖਾਂ ਪਕੜੇ ਆਪੇ ਵਾਗ, ਚਾਰੋਂ ਕੁੰਟ ਫੇਰਾ ਪਾਇੰਦਾ। ਸੰਤਨ ਧੋਵੇ ਦੁਰਮਤ ਦਾਗ਼, ਨਿਰਮਲ ਰੂਪ ਆਪ ਵਖਾਇੰਦਾ। ਭਗਤਨ ਮੇਲਾ ਕੰਤ ਸੁਹਾਗ, ਸਾਚੇ ਮੰਦਰ ਸੋਭਾ ਪਾਇੰਦਾ। ਗੁਰ ਗੁਰ ਦੇਵੇ ਸ਼ਬਦ ਵੈਰਾਗ, ਵੈਰਾਗੀ ਸ਼ਬਦ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਬਿਨਾਸ਼ਾ ਨਿਰਗੁਣ ਨੂਰ ਪਰਕਾਸ਼ਾ ਸਚਖੰਡ ਲਗਾਏ ਭਾਗ, ਥਿਰ ਘਰ ਆਪਣਾ ਆਸਣ ਲਾਇੰਦਾ। ਥਿਰ ਘਰ ਆਸਣ ਹਰਿ ਮਿਹਰਵਾਨ, ਸੋ ਪੁਰਖ ਨਿਰੰਜਣ ਆਪ ਲਗਾਈਆ। ਗੁਰ ਸਤਿਗੁਰ ਦਾਤਾ ਨੌਜਵਾਨ, ਲੋਕਮਾਤ ਵੇਸ ਵਟਾਈਆ। ਲੱਖ ਚੁਰਾਸੀ ਵਿਚੋਂ ਰਖਾਏ ਏਕਾ ਕਾਨ, ਭਗਤ ਭਗਵੰਤ ਦਏ ਵਡਿਆਈਆ। ਸੰਤਨ ਸਤਿ ਸਰੂਪੀ ਦਾਨ, ਸਾਂਤਕ ਸਤਿ ਸਤਿ ਵਰਤਾਈਆ। ਗੁਰਮੁਖਾਂ ਪਾਏ ਏਕਾ ਆਣ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਬਖ਼ਸ਼ੇ ਚਰਨ ਧਿਆਨ, ਚਰਨ ਕਵਲ ਸੱਚੀ ਸਰਨਾਈਆ। ਸਚ ਸਰਨਾਈ ਗੁਰਚਰਨ, ਗੁਰਸਿਖਾਂ ਸਿਖ ਸਮਝਾਇੰਦਾ। ਗੁਰਮੁਖ ਖੁਲ੍ਹੇ ਹਰਨ ਫਰਨ, ਲੋਚਣ ਨੈਣ ਆਪ ਖੁਲ੍ਹਾਇੰਦਾ। ਸੰਤ ਸਾਜਨ ਸਾਚੀ ਤਰਨੀ ਤਰਨ, ਭਵ ਸਾਗਰ ਪਾਰ ਕਰਾਇੰਦਾ। ਭਗਤ ਭਗਵੰਤ ਲੜ ਏਕਾ ਫੜਨ, ਛੁੱਟ ਕਦੇ ਨਾ ਜਾਇੰਦਾ। ਗੁਰ ਸਤਿਗੁਰ ਚੁਕਾਏ ਮਰਨ ਡਰਨ, ਲੱਖ ਚੁਰਾਸੀ ਭੇਵ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਅੰਦਰ ਸਾਰੇ ਵੜਨ, ਨਿਰੰਕਾਰ ਨਿਰਾਕਾਰ ਜਿਸ ਜਨ ਆਪਣਾ ਮੇਲ ਮਿਲਾਇੰਦਾ। ਜਿਸ ਜਨ ਮੇਲ ਕਰੇ ਕਰਤਾਰਾ, ਤਿਸ ਜਨ ਦਏ ਵਡਿਆਈਆ। ਸਰਗੁਣ ਰੂਪ ਵਿਚ ਸੰਸਾਰਾ, ਜੁਗਾ ਜੁਗੰਤਰ ਖੇਲ ਖਿਲਾਈਆ। ਭਗਤ ਸੰਤ ਵਖਾਏ ਇਕ ਦਵਾਰਾ, ਗੁਰਮੁਖ ਸਾਚੇ ਨਾਲ ਰਲਾਈਆ। ਗੁਰਸਿਖ ਖਿਚੇ ਵਾਰੋ ਵਾਰਾ, ਅਭੁਲ ਭੁਲ ਕਦੇ ਨਾ ਜਾਈਆ। ਏਕਾ ਦੇਵੇ ਨਾਮ ਆਧਾਰਾ, ਵਸਤ ਅਮੋਲਕ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਨਿਰਗੁਣ ਪੁਰਖ ਅਕਾਲ, ਆਪੇ ਗੁਰ ਗੁਰ ਰੂਪ ਦਿਆਲ, ਆਪੇ ਭਗਤ ਵਛਲ ਕ੍ਰਿਪਾਲ ,ਆਪੇ ਸੰਤਾਂ ਰਿਹਾ ਸੁਰਤ ਸੰਭਾਲ, ਆਪੇ ਗੁਰਮੁਖ ਵੇਖੇ ਬਾਲ ਅਞਾਣ, ਆਪੇ ਗੁਰਸਿਖਾਂ ਦੇਵੇ ਮਾਣ, ਲੋਕਮਾਤ ਵੇਖ ਵਖਾਈਆ। ਲੋਕਮਾਤ ਵੇਖਣਹਾਰਾ, ਨਿਰਗੁਣ ਆਪਣਾ ਰੂਪ ਵਟਾਇੰਦਾ। ਸਰਗੁਣ ਖੇਲ ਕਰੇ ਅਗੰਮ ਅਪਾਰਾ, ਪੰਜ ਤੱਤ ਕਾਇਆ ਚੋਲਾ ਆਪ ਹੰਢਾਇੰਦਾ। ਤ੍ਰੈਗੁਣ ਅਤੀਤਾ ਠਾਂਡਾ ਸੀਤਾ, ਕਿਸੇ ਹੱਥ ਨਾ ਆਏ ਮੰਦਰ ਮਸੀਤਾ, ਗੁਰੂ ਦਵਾਰ ਨਾ ਆਸਣ ਲਾਇੰਦਾ। ਹਰ ਘਟ ਅੰਦਰ ਵੜਿਆ, ਆਪਣੇ ਪੌੜੇ ਆਪੇ ਚੜ੍ਹਿਆ, ਆਪਣੀ ਵਿਦਿਆ ਆਪੇ ਪੜ੍ਹਿਆ, ਸ੍ਰਿਸ਼ਟ ਸਬਾਈ ਆਪ ਪੜ੍ਹਾਇੰਦਾ। ਦਰ ਦਰ ਘਰ ਘਰ ਦਰਸ਼ਨ ਦੇਵੇ ਨਰ ਨਰ ਹਰਿਆ, ਜਿਸ ਜਨ ਉਪਰ ਕਿਰਪਾ ਕਰਿਆ, ਕਰ ਕਿਰਪਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਨਿਰਾਕਾਰ, ਗੁਰ ਗੁਰ ਲੈ ਮਾਤ ਅਵਤਾਰ, ਭਗਤਨ ਪਾਵੇ ਸਾਚੀ ਸਾਰ, ਸੰਤਨ ਦੇਵੇ ਨਾਮ ਅਧਾਰ, ਗੁਰਮੁਖ ਮੇਲੇ ਕਰ ਪਿਆਰ, ਗੁਰਸਿਖ ਆਪਣੀ ਗੋਦ ਬਹਾਇੰਦਾ। ਗੁਰਸਿਖ ਗੋਦੀ ਲਏ ਚੁੱਕ, ਗੁਰਮੁਖ ਆਪਣੇ ਕੰਧ ਉਠਾਈਆ। ਹਰਿ ਸੰਤਨ ਬੂਟਾ ਜਾਏ ਨਾ ਸੁੱਕ, ਸਾਚਾ ਮਾਲੀ ਮਾਤ ਲਗਾਈਆ। ਭਗਤ ਨਿਸ਼ਾਨਾ ਨਾ ਜਾਏ ਉਕ, ਸ਼ਬਦ ਨਿਰਾਲਾ ਤੀਰ ਚਲਾਈਆ। ਗੁਰ ਸਤਿਗੁਰ ਮਾਤ ਜਾਏ ਤੁੱਠ, ਭੰਡਾਰ ਅਤੋਟ ਅਤੁੱਟ ਵਰਤਾਈਆ। ਨਿਰਗੁਣ ਰੂਪ ਅਬਿਨਾਸ਼ੀ ਅਚੁਤ, ਸਚਖੰਡ ਵਸੇ ਸੱਚਾ ਸ਼ਹਿਨਸ਼ਾਹੀਆ। ਜੁਗ ਜੁਗ ਸੁਹਾਏ ਆਪਣੀ ਰੁੱਤ, ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਏਕ ਅਖਵਾਈਆ। ਏਕਾ ਨਿਰਗੁਣ ਏਕਾ ਸਰਗੁਣ, ਏਕਾ ਸਰਬ ਸਮਾਇਆ। ਏਕਾ ਨਿਰਧਨ ਏਕਾ ਸਰਧਨ, ਏਕਾ ਨੂਰ ਜੋਤ ਜਗਾਇਆ। ਏਕਾ ਮਰਦ ਏਕਾ ਮਰਦਨ, ਮਰਦ ਮਰਦਾਨਾ ਇਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਸਰਗੁਣ ਆਪਣਾ ਰੂਪ ਵਟਾਇਆ। ਨਿਰਗੁਣ ਪੀਤਾ ਸਰਗੁਣ ਜਾਮਾ, ਸਰਗੁਣ ਆਪਣਾ ਤੱਤ ਚਲਾਈਆ। ਸਰਗੁਣ ਜੋਤ ਏਕਾ ਰਾਮਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਨਿਰਗੁਣ ਕਰੇ ਆਪਣਾ ਕਾਮਾ, ਸਰਗੁਣ ਆਪੇ ਧੰਦੇ ਲਾਈਆ। ਸਰਗੁਣ ਰੂਪ ਜਗਤ ਪਛਾਨਾ, ਨਿਰਗੁਣ ਨਜ਼ਰ ਕਿਸੇ ਨਾ ਆਈਆ। ਪੰਜ ਤੱਤ ਅੰਦਰ ਲੁਕਿਆ ਸਾਚਾ ਕਾਹਨਾ, ਲੱਖ ਚੁਰਾਸੀ ਗੋਪੀ ਕਾਹਨ ਨਚਾਈਆ। ਚਾਰੋਂ ਕੁੰਟ ਹੋਏ ਪਰਧਾਨਾ, ਦਹਿ ਦਿਸ਼ਾ ਫੇਰੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ, ਆਪਣਾ ਰੰਗ ਰੰਗਾਈਆ। ਸਰਗੁਣ ਤਜਿਆ ਆਪਣਾ ਰੰਗ, ਨਿਰਗੁਣ ਰੂਪ ਵਟਾਇਆ। ਨਿਰਗੁਣ ਵਸਿਆ ਸਰਗੁਣ ਆਤਮ ਸੇਜ ਪਲੰਘ, ਸਚ ਸਿੰਘਾਸਣ ਸੋਭਾ ਪਾਇਆ। ਸਰਗੁਣ ਅੰਦਰ ਵੱਜੇ ਮਰਦੰਗ, ਨਿਰਗੁਣ ਨਿਰਵੈਰ ਰਿਹਾ ਵਜਾਇਆ। ਗੀਤ ਅਗੰਮੀ ਗਾਏ ਛੰਦ, ਸੋ ਪੁਰਖ ਨਿਰੰਜਣ ਆਪ ਅਲਾਇਆ। ਹੰ ਬ੍ਰਹਮ ਜਣਾਏ ਪਰਮਾਨੰਦ, ਨਿਜ ਆਤਮ ਆਪ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸੋਹੰ ਰੂਪ ਵਟਾਇਆ। ਸੋ ਪੁਰਖ ਨਿਰੰਜਣ ਨਿਰਗੁਣ ਨਿਰਾਕਾਰ, ਹੰ ਬ੍ਰਹਮ ਜੀਵ ਅਖਵਾਈਆ। ਲੱਖ ਚੁਰਾਸੀ ਖੇਲ ਨਿਆਰ, ਚਾਰੇ ਖਾਣੀ ਆਪ ਬਣਾਈਆ। ਚਾਰੇ ਜੁਗ ਕਰ ਵਿਚਾਰ, ਜੁਗ ਚੌਕੜੀ ਬੰਧਨ ਪਾਈਆ। ਕਲਜੁਗ ਅੰਤਮ ਹੋ ਤਿਆਰ, ਨਿਰਗੁਣ ਵੇਖੇ ਥਾਉਂ ਥਾਈਂਆ। ਗੁਰ ਗੁਰ ਸੁਣੇ ਆਪ ਪੁਕਾਰ, ਸਚ ਦਰਬਾਰੇ ਸੋਭਾ ਪਾਈਆ। ਭਗਤ ਸੰਤ ਪੁੱਛੇ ਵਾਰੋ ਵਾਰ, ਲੁਕਿਆ ਕੋਇ ਰਹਿਣ ਨਾ ਪਾਈਆ। ਗੁਰਮੁਖ ਸੁਣਾਇਣ ਆਪਣਾ ਹਾਲ, ਨੇਤਰ ਨੈਣਾਂ ਨੀਰ ਵਹਾਈਆ। ਗੁਰਸਿਖ ਘਾਲਨ ਰਹੇ ਘਾਲ, ਘਾਲੀ ਘਾਲ ਵੇਖ ਵਖਾਈਆ । ਪੁਰਖ ਅਬਿਨਾਸ਼ੀ ਏਕਾ ਵੇਖੇ ਬੈਠ ਸੱਚੀ ਧਰਮਸਾਲ, ਧਰਮਸਾਲ ਇਕ ਬਣਾਈਆ। ਕਲਜੁਗ ਅੰਤਮ ਆਪਣਾ ਹੱਲ ਕਰੇ ਸਵਾਲ, ਬਾਕੀ ਕੋਇ ਰਹੇ ਨਾ ਰਾਈਆ। ਫੜ ਕੇ ਲਿਆਏ ਕਾਲ ਮਹਾਕਾਲ, ਚਰਨ ਦਵਾਰੇ ਲਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਥਿਤ ਦਏ ਜਣਾਈਆ। ਏਕਾ ਥਿਤ ਸਤਾਰਾਂ ਹਾੜ, ਕਾਲ ਮਹਾਕਾਲ ਹੁਕਮ ਸੁਣਾਇੰਦਾ। ਲੋਕਮਾਤ ਲੱਗਣਾ ਸਚ ਅਖਾੜ, ਪੁਰਖ ਅਬਿਨਾਸ਼ੀ ਆਪ ਲਗਾਇੰਦਾ । ਲੱਖ ਚੁਰਾਸੀ ਵੇਖੇ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਫੋਲ ਫੋਲਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਤੇਰਾ ਰੂਪ ਦਿਤਾ ਸ਼ੰਗਾਰ, ਆਪਣੀ ਹੱਥੀ ਬੰਧਨ ਪਾਇੰਦਾ। ਲੱਖ ਚੁਰਾਸੀ ਤੇਰਾ ਆਹਾਰ, ਤੇਰੇ ਅੰਦਰ ਸਰਬ ਟਿਕਾਇੰਦਾ। ਮਹਾਕਾਲ ਰੂਪ ਕਰਤਾਰ, ਦੀਨ ਦਿਆਲ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਆਪ ਮਿਲਾਇੰਦਾ। ਸਾਚੇ ਵਾਰ ਆਉਣਾ ਚਲ, ਨਿਹਚਲ ਧਾਮ ਦਏ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਜਾਣਾ ਨਾਲ ਰਲ, ਸਗਲਾ ਸੰਗ ਰਖਾਈਆ। ਤੇਈ ਅਵਤਾਰ ਇਕ ਦੂਜੇ ਦਾ ਫੜਨ ਲੜ, ਆਵਣ ਵਾਹੋ ਦਾਹੀਆ। ਗੁਰ ਗੁਰ ਦਸ ਸਨੇਹੁੜਾ ਦਿਤਾ ਘੱਲ, ਸਚ ਸੰਦੇਸ ਸੁਣਾਈਆ। ਭਗਤ ਸੰਤ ਰਾਹ ਤੱਕਣ ਅੱਜ ਕਿ ਕਲ, ਕਵਣ ਸੁਹੇਲਾ ਮਿਲੇ ਸਾਚਾ ਮਾਹੀਆ। ਗੁਰਮੁਖ ਵਕ਼ਤ ਲੰਘਾਇਣ ਕਰ ਕਰ ਵਲ ਛਲ, ਕਲਜੁਗ ਅਛਲ ਅਛਲ ਖੇਲ ਖਿਲਾਈਆ । ਗੁਰਸਿਖ ਮਨਮੁਖਾਂ ਨਾਲ ਕਰ ਨਾ ਸਕੇ ਗੱਲ, ਸਚ ਸੁੱਚ ਕਿਸੇ ਦਰ ਨਜ਼ਰ ਨਾ ਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸ਼ਬਦ ਖੰਡਾਂ ਫੜਿਆ ਏਕਾ ਭਲ, ਨਵ ਨੌਂ ਚਾਰ ਰਿਹਾ ਡਰਾਈਆ। ਈਸਾ ਮੂਸਾ ਜਾਏ ਹੁਲ, ਸੰਗ ਮੁਹੰਮਦ ਚਾਰ ਯਾਰ ਦੇਣ ਦੁਹਾਈਆ। ਦਰੋਹੀ ਖ਼ੁਦਾ ਨਬੀ ਰਸੂਲ ਜਿਸ ਵਰਤੀ ਆਪਣੀ ਕਲ, ਅਕਲ ਕਲ ਆਪ ਅਖਵਾਈਆ। ਸਿੰਘ ਸ਼ੇਰ ਵੜਿਆ ਆਪਣੀ ਝਲ, ਨੌਂ ਖੰਡ ਪ੍ਰਿਥਮੀ ਦਏ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਲਿਆਏ ਫੜ, ਜੋ ਸਰਗੁਣ ਨਿਰਗੁਣ ਰੂਪ ਗਏ ਵਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਕਰ, ਕਰਨੀ ਕਰਤਾ ਆਪ ਅਖਵਾਈਆ।