Granth 10 Likhat 100: 12 Jeth 2018 Bikarmi Deva Singh de Ghar Pind Dhangali Jammu

੧੨ ਜੇਠ ੨੦੧੮ ਬਿਕ੍ਰਮੀ ਦੇਵਾ ਸਿੰਘ ਦੇ ਘਰ ਪਿੰਡ ਧੰਗਾਲੀ ਜੰਮੂ

ਦਸ ਅੱਠ ਹਰਿ ਹਰਿ ਧਾਰ, ਲੋਕਮਾਤ ਹਰਿ ਚਲਾਇੰਦਾ। ਅੱਠ ਦਸ ਕਰ ਪਿਆਰ, ਦਸ ਅੱਠ ਖੇਲ ਖਿਲਾਇੰਦਾ। ਦਸ ਅੱਠ ਅਗੰਮ ਅਪਾਰ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਅੱਠ ਦਸ ਇਕ ਜੈਕਾਰ, ਦਰ ਘਰ ਸਾਚੇ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਲਾ ਆਪ ਸੁਹਾਇੰਦਾ। ਅੱਠ ਦਸ ਖੇਲ ਅਵੱਲਾ, ਪੁਰਖ ਅਬਿਨਾਸ਼ੀ ਆਪ ਕਰਾਈਆ। ਏਕੰਕਾਰਾ ਇਕ ਇਕੱਲਾ, ਦੂਜੀ ਕ਼ੁਦਰਤ ਵੇਖ ਵਖਾਈਆ। ਸਚ ਸਿੰਘਾਸਣ ਏਕਾ ਮੱਲਾ, ਚੌਥੇ ਪਦ ਦਏ ਵਡਿਆਈਆ। ਹਰਿ ਸ਼ਬਦ ਸੰਦੇਸ਼ ਏਕਾ ਘੱਲਾ, ਛੇਵਾਂ ਛੇ ਘਰ ਫੋਲੇ ਫੋਲ ਫੁਲਾਈਆ। ਸਤਵਾਂ ਜੋਤੀ ਸ਼ਬਦੀ ਆਪੇ ਰਲਾ, ਨੂਰ ਨੁਰਾਨਾ ਡਗਮਗਾਈਆ । ਅੱਠਾਂ ਤੱਤਾਂ ਫੜਾਇਆ ਪੱਲਾ, ਮਨ ਮਤ ਬੁਧ ਆਪਣਾ ਬੰਧਨ ਪਾਈਆ। ਨੌਂ ਦੁਆਰ ਮਚਾਏ ਹੱਲਾ, ਨੌਂ ਖੰਡ ਪ੍ਰਿਥਮੀ ਵੇਖ ਵਖਾਈਆ। ਦਸਵਾਂ ਫੜਾਏ ਆਪਣਾ ਪੱਲਾ, ਦਸਮ ਦੁਆਰੀ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸ ਅੱਠ ਵੇਖ ਵਖਾਈਆ। ਦਸਮ ਦੁਆਰੀ ਹਰਿ ਨਿਰੰਕਾਰਾ, ਏਕਾ ਰੰਗ ਸਮਾਇੰਦਾ। ਨੌਂ ਨੌਂ ਕਰੇ ਖੁਆਰਾ, ਆਦਿ ਜੁਗਾਦਿ ਵੇਸ ਵਟਾਇੰਦਾ। ਅੱਠਾਂ ਤੱਤਾਂ ਦਏ ਸਹਾਰਾ, ਆਪ ਆਪਣਾ ਰੰਗ ਰੰਗਾਇੰਦਾ। ਸਤਿ ਸਤਿਵਾਦੀ ਵਸਣਹਾਰਾ ਸਚਖੰਡ ਸਚ ਦਰਬਾਰਾ, ਛੇਵਾਂ ਛੱਪਰ ਛੰਨ ਨਾ ਕੋਇ ਛੁਹਾਇੰਦਾ। ਪੰਚਮ ਨਾਦ ਸ਼ਬਦ ਧੁਨਕਾਰਾ, ਚਾਰ ਕੁੰਟ ਆਪ ਸੁਣਾਇੰਦਾ। ਤਿੰਨਾਂ ਲੋਕਾਂ ਹੋ ਉਜਿਆਰਾ, ਦੋ ਜਹਾਨਾਂ ਖੇਲ ਖਿਲਾਇੰਦਾ। ਇਕ ਇਕੱਲਾ ਕਰਨੇਹਾਰਾ, ਕਰਤਾ ਪੁਰਖ ਆਪਣਾ ਨਾਉਂ ਧਰਾਇੰਦਾ। ਦੋਏ ਰੂਪ ਪਰਗਟ ਹੋ ਵਿਚ ਸੰਸਾਰਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਤ੍ਰੈਗੁਣ ਮਾਇਆ ਰੰਗ ਵੇਖੇ ਆਪ ਨਿਰੰਕਾਰਾ, ਲੱਖ ਚੁਰਾਸੀ ਭੇਵ ਚੁਕਾਇੰਦਾ। ਚਾਰ ਵਰਨਾਂ ਕਰੇ ਖ਼ਬਰਦਾਰਾ, ਪੰਚਮ ਮੇਲਾ ਆਪ ਮਿਲਾਇੰਦਾ। ਅਠਵਾਂ ਸ਼ਾਸਤਰ ਸਿਮਰਤ ਵਸੇ ਬਾਹਰਾ, ਸਤਿ ਸੰਤੋਖ ਸਤਿ ਸਤਿਵਾਦੀ ਆਪਣਾ ਗਿਆਨ ਦ੍ਰਿੜਾਇੰਦਾ। ਅੱਠਾਂ ਤੱਤਾਂ ਵੇਖ ਕਿਨਾਰਾ, ਨੌਂ ਨਿਧ ਆਪਣਾ ਮੂਲ ਚੁਕਾਇੰਦਾ। ਦਸਮ ਦੁਆਰੀ ਸਚ ਅਖਾੜਾ, ਹਰਿ ਨਿਰੰਕਾਰਾ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੱਠ ਦਸ ਆਪਣਾ ਭੇਵ ਚੁਕਾਇੰਦਾ । ਦਸ ਅੱਠ ਹਰਿ ਮੇਲ ਮੇਲਣਾ, ਮੇਲਣਹਾਰ ਆਪ ਅਖਵਾਇੰਦਾ। ਦਸ ਦੁਆਰੇ ਭਰੇ ਸੂਰਜ ਚੰਨਾ, ਅੱਠ ਤੱਤ ਨਾ ਕੋਇ ਉਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਏਕੰਕਾਰਾ ਹਰਿ ਨਿਰੰਕਾਰਾ ਦੋ ਜਹਾਨਾਂ ਫਿਰੇ ਨਸਿਆ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸ ਅੱਠ ਆਪਣਾ ਰੰਗ ਰੰਗਾਇੰਦਾ। ਦਸਮ ਦੁਆਰੀ ਹਰਿ ਹਰਿ ਰੰਗ, ਸੋ ਪੁਰਖ ਨਿਰੰਜਣ ਆਪ ਰੰਗਾਇਆ। ਗੁਰਮੁਖ ਮੇਲ ਸੂਰਾ ਸਰਬੰਗ, ਦਰ ਸਾਚੇ ਲਏ ਬਹਾਇਆ। ਨਾਦੀ ਨਾਦ ਵਜਾਏ ਮਰਦੰਗ, ਤਾਰ ਸਤਾਰ ਹਿਲਾਇਆ। ਜੋਤੀ ਨੂਰ ਚੜ੍ਹਾਏ ਚੰਦ, ਚੰਦ ਚਾਂਦਨੀ ਆਪਣੇ ਵਿਚ ਛੁਪਾਇਆ। ਗੀਤ ਸੁਣਾਏ ਸੁਹਾਗੀ ਛੰਦ, ਸੋ ਪੁਰਖ ਨਿਰੰਜਣ ਆਪ ਪੜ੍ਹਾਇਆ। ਹੰ ਬ੍ਰਹਮ ਵਖਾਏ ਪਰਮਾਨੰਦ, ਅਨੰਦ ਅਨੰਦ ਆਪਣਾ ਰੂਪ ਆਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸਮ ਦੁਆਰੀ ਵੇਖ ਵਖਾਇਆ। ਦਸਮ ਦੁਆਰੀ ਗੁਰਸਿਖ ਮੰਦਰ, ਹਰਿ ਸਤਿਗੁਰ ਵੇਖ ਵਖਾਈਆ। ਅੱਠ ਤੱਤ ਵਸਿਆ ਡੂੰਘੀ ਕੰਦਰ, ਆਪ ਆਪਣਾ ਪਰਦਾ ਪਾਈਆ। ਕੋਟਨ ਕੋਟ ਲੱਭਦੇ ਫਿਰਦੇ ਗੋਰਖ ਮਛੰਦਰ, ਉਚੇ ਟਿੱਲੇ ਪਰਬਤ ਫੇਰਾ ਪਾਈਆ। ਅਗਿਆਨ ਅੰਧੇਰ ਨਾ ਤੋੜੇ ਕੋਇ ਜੰਦਰ, ਬਜਰ ਕਪਾਟ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਦਸਮ ਦੁਆਰੀ ਨਾਤਾ ਜੋੜ, ਹਰਿਜਨ ਹਰਿ ਹਰਿ ਮੇਲ ਮਿਲਾਇੰਦਾ। ਧੁਰਦਰਗਾਹੀ ਲੋਕਮਾਤ ਆਇਆ ਦੌੜ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਦੋ ਜਹਾਨਾਂ ਲਾਇਆ ਏਕਾ ਪੌੜ, ਏਕਾ ਡੰਡਾ ਹੱਥ ਰਖਾਇੰਦਾ। ਲੱਖ ਚੁਰਾਸੀ ਵੇਖੇ ਰੀਠਾ ਮਿੱਠਾ ਕੌੜ, ਜੀਵ ਜੰਤ ਵੇਖ ਵਖਾਇੰਦਾ। ਗੁਰਮੁਖ ਵਿਰਲੇ ਗੁਰ ਗੁਰ ਰੂਪ ਜਾਏ ਬੌਹੜ, ਰੂਪ ਅਨੂਪ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਦਾ ਆਪ ਉਠਾਇੰਦਾ। ਆਤਮ ਪਰਦਾ ਗੁਰਸਿਖ ਜਾਏ ਉਠ, ਹਰਿ ਸਤਿਗੁਰ ਆਪ ਉਠਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਰਿਹਾ ਤੁਠ, ਭਿੰਨੜੀ ਰੈਣ ਨਾਲ ਮਿਲਾਈਆ। ਪੰਜ ਤੱਤ ਲੇਖੇ ਲਾਏ ਕਾਇਆ ਬੁਤ, ਮਨ ਮਤ ਬੁਧ ਦਏ ਸਮਝਾਈਆ। ਸਦਾ ਬਸੰਤੀ ਰੱਖੇ ਰੁੱਤ, ਚੇਤਨ ਚੇਤ ਰੂਪ ਜਗਾਈਆ। ਹਰਿਜਨ ਬਣਾਏ ਸਾਚੇ ਸੁੱਤ, ਆਪੇ ਬਣੇ ਪਿਤਾ ਮਾਈਆ। ਅੰਮ੍ਰਿਤ ਆਤਮ ਰਸ ਦੇਵੇ ਘੁੱਟ, ਭਰ ਪਿਆਲਾ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦਸਮ ਦੁਆਰੀ ਦਏ ਬਹਾਈਆ। ਹਰਿਜਨ ਤੇਰਾ ਦਸਮ ਦੁਆਰਾ, ਸੋ ਪੁਰਖ ਨਿਰੰਜਣ ਆਪ ਖੁਲ੍ਹਾਇੰਦਾ । ਤੇਰੇ ਅੰਦਰ ਬਾਹਰ ਆਵੇ ਵਾਰੋ ਵਾਰਾ, ਆਉਂਦਾ ਜਾਂਦਾ ਦਿਸ ਨਾ ਆਇੰਦਾ। ਹਰਿਜਨ ਰਹੇ ਨਾ ਮਾਤ ਕਵਾਰਾ, ਗੁਰ ਸਤਿਗੁਰ ਆਪ ਪਰਨਾਇੰਦਾ। ਘਰ ਵਖਾਏ ਉਚ ਮਨਾਰਾ, ਅਟਲ ਮਹੱਲ ਸੁਹਾਇੰਦਾ। ਤਖ਼ਤ ਬੈਠ ਏਕੰਕਾਰਾ, ਏਕਾ ਰੰਗ ਜਣਾਇੰਦਾ। ਜਗਤ ਮੇਟੇ ਧੂਆਂਧਾਰਾ, ਅਗਿਆਨ ਅੰਧੇਰ ਚੁਕਾਇੰਦਾ। ਨਿਰਮਲ ਦੀਆ ਕਰ ਉਜਿਆਰਾ, ਜੋਤੀ ਜੋਤ ਡਗਮਗਾਇੰਦਾ। ਅਨਹਦ ਸ਼ਬਦ ਸੱਚੀ ਧੁਨਕਾਰਾ, ਘਰ ਮੰਗਲ ਆਪ ਸੁਣਾਇੰਦਾ। ਜਿਸ ਜਨ ਰਾਤੀਂ ਸੁਤਿਆਂ ਦੇਵੇ ਦਰਸ ਦੀਦਾਰਾ, ਦਸਮ ਦੁਆਰਾ ਮੇਲ ਮਿਲਾਇੰਦਾ। ਟੇਢੀ ਬੰਕ ਨਾ ਫਸੇ ਹਰਿ ਕਰਤਾਰਾ, ਈੜਾ ਪਿੰਗਲ ਅਧਵਿਚਕਾਰ ਨਾ ਕੋਇ ਰਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੇ ਨਿਮਸਕਾਰਾ, ਕਰੋੜ ਤਤੀਸਾ ਸੀਸ ਝੁਕਾਇੰਦਾ। ਗੁਰਸਿਖ ਤੇਰਾ ਠਾਂਡਾ ਦਰਬਾਰਾ, ਗੁਰ ਸਤਿਗੁਰ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸਮ ਦਵਾਰੀ ਖੇਲ ਖਿਲਾਇੰਦਾ। ਦਸਮ ਦਵਾਰੀ ਸਾਚਾ ਰੂਪ, ਸੋ ਪੁਰਖ ਨਿਰੰਜਣ ਆਪ ਜਣਾਈਆ। ਹੋਏ ਪਰਕਾਸ਼ ਚਾਰੇ ਕੂਟ, ਦਹਿ ਦਿਸ਼ਾ ਵੱਜੇ ਵਧਾਈਆ। ਨਾਤਾ ਤੁੱਟੇ ਜੂਠ ਝੂਠ, ਸਚ ਸੁੱਚ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸਮ ਦਵਾਰੀ ਦਰ ਖੁਲ੍ਹਾਈਆ। ਦਸਮ ਦਵਾਰੀ ਖੁਲ੍ਹਿਆ ਦਰ, ਗੁਰ ਸਤਿਗੁਰ ਸੱਜਣ ਪਾਇਆ। ਪੁਰਖ ਅਬਿਨਾਸ਼ੀ ਮਿਲਿਆ ਵਰ, ਬ੍ਰਹਮ ਪਾਰਬ੍ਰਹਮ ਲਏ ਪਰਨਾਇਆ। ਨਾਰੀ ਨਰਾਇਣ ਫੜਾਏ ਲੜ, ਏਕਾ ਪੱਲੂ ਹੱਥ ਰਖਾਇਆ। ਸਾਚੇ ਮੰਦਰ ਜਾਏ ਚੜ੍ਹ, ਸਚ ਸਿੰਘਾਸਣ ਸੋਭਾ ਪਾਇਆ। ਆਪਣੀ ਕਿਰਪਾ ਦੇਵੇ ਕਰ, ਗੁਰਮੁਖ ਸੱਜਣ ਨਾਲ ਮਿਲਾਇਆ। ਅੰਮ੍ਰਿਤ ਨੁਹਾਏ ਸਾਚੇ ਸਰ, ਸਰ ਸਰੋਵਰ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਲੇਖਾ ਦਏ ਚੁਕਾਇਆ। ਜਗਤ ਲੇਖਾ ਅਠਸਠ ਨੀਰ, ਤੀਰਥ ਅਠਾਠ ਵੇਖ ਵਖਾਈਆ। ਬਾਰਾਂ ਪ੍ਰਵਿਸ਼ਟੇ ਘਤ ਵਹੀਰ, ਨੌਂ ਨੌਂ ਆਇਆ ਫੇਰਾ ਪਾਈਆ। ਜਿਹੜੀ ਗੰਗਾ ਕੱਟਦੀ ਰਹੀ ਜ਼ੰਜੀਰ, ਆਪਣੇ ਚਰਨਾਂ ਨਾਲ ਮਿਲਾਈਆ। ਜਿਹੜੀ ਜਮਨਾ ਦੇਂਦੀ ਰਹੀ ਸੀਰ, ਆਪਣੇ ਪੇਟੇ ਰਿਹਾ ਰਖਾਈਆ। ਜਿਹੜੀ ਗੋਦਾਵਰੀ ਕੱਟਦੀ ਰਹੀ ਭੀੜ, ਆਪਣਾ ਬੰਧਨ ਪਾਈਆ। ਜਿਹੜੀ ਸੁਰਸਤੀ ਤ੍ਰਬੈਣੀ ਰਹੀ ਚੀਰ, ਆਪਣੀ ਨੈਣੀ ਵੇਖ ਲਏ ਪਰਨਾਈਆ। ਚਾਰੋਂ ਕੁੰਟ ਘੱਤ ਵਹੀਰ, ਹਰਿ ਵੇਖੇ ਥਾਉਂ ਥਾਈਂਆ। ਉਚੇ ਟਿੱਲੇ ਪਰਬਤ ਖਿੱਚੇ ਨੀਰ, ਕੈਲਾਸ਼ ਪਰਬਤ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਠਸਠ ਲੇਖਾ ਦਏ ਮੁਕਾਈਆ। ਅਠਸਠ ਲੇਖਾ ਮੁਕਿਆ, ਤੀਰਥ ਤੱਟ ਨਾ ਕੋਇ ਵਡਿਆਈਆ। ਸਿੰਘ ਸ਼ੇਰ ਏਕਾ ਬੁੱਕਿਆ, ਜੰਗਲ ਜੂਹ ਉਜਾੜ ਪਹਾੜ ਪਈ ਦੁਹਾਈਆ। ਕਲਜੁਗ ਵੇਲਾ ਅੰਤਮ ਢੁਕਿਆ, ਲੱਖ ਚੁਰਾਸੀ ਨੇਤਰ ਨੈਣਾਂ ਨੀਰ ਵਹਾਈਆ। ਸਚ ਸੁੱਚ ਬੈਠਾ ਲੁਕਿਆ, ਜੂਠ ਝੂਠ ਹੋਈ ਰੁਸ਼ਨਾਈਆ। ਮਾਇਆ ਮਮਤਾ ਭਾਰ ਸਭ ਨੇ ਚੁੱਕਿਆ, ਸੀਸ ਜਗਦੀਸ਼ ਨਾ ਕੋਇ ਝੁਕਾਈਆ। ਸਾਚਾ ਅੰਮ੍ਰਿਤ ਥਾਂ ਥਾਂ ਸੁੱਕਿਆ, ਦੁਰਮਤ ਮੈਲ ਨਾ ਕੋਇ ਧੁਆਈਆ । ਕਲਜੁਗ ਅੰਤਮ ਪਾਰਬ੍ਰਹਮ ਪਰਮੇਸ਼ਵਰ ਏਕਾ ਉੁਠਿਆ, ਬਲਧਾਰੀ ਬਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਵਟਾਈਆ । ਅਠਸਠ ਤੀਰਥ ਕਰਿਆ ਬੰਦ, ਬੰਦੀਖ਼ਾਨਾ ਹਰਿ ਜਣਾਇੰਦਾ। ਜੋ ਜਨ ਰਸਨਾ ਸੋਹੰ ਗਾਏ ਛੰਦ, ਪਰਮਾਨੰਦ ਆਪ ਜਣਾਇੰਦਾ। ਖ਼ੁਸ਼ੀ ਕਰੇ ਬੰਦ ਬੰਦ, ਸਾਚਾ ਸੰਗ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਰੋਵਰ ਇਕ ਵਖਾਇੰਦਾ। ਸਚ ਸਰੋਵਰ ਸਾਚਾ ਮਾਣ, ਹਰਿ ਸਤਿਗੁਰ ਆਪ ਦਵਾਈਆ । ਜਿਸ ਦੁਆਰੇ ਚਰਨ ਟਿਕਾਏ ਆਣ, ਸੋ ਦੁਆਰਾ ਲਏ ਪ੍ਰਗਟਾਈਆ। ਅਠਸਠ ਸਾਲ ਗੁਣ ਨਾ ਜਣਾਏ ਗੁਣ ਨਿਧਾਨ, ਗੁਣਵੰਤਾ ਗੁਣ ਛੁਪਾਈਆ। ਅਠਾਨਵਾਂ ਸਾਲ ਹੋਏ ਪਰਧਾਨ, ਅੰਮ੍ਰਿਤ ਸੋਮਾ ਦਏ ਫੁਟਾਈਆ। ਚਾਰ ਵਰਨ ਕਰਨ ਅਸ਼ਨਾਨ, ਚਲ ਚਲ ਆਵਣ ਵਾਹੋ ਦਾਹੀਆ। ਜੋ ਏਕਾ ਚੁਲ ਕਰੇ ਪਾਣ, ਅੰਧ ਅੰਧੇਰ ਦਏ ਗਵਾਈਆ। ਸਾਖਿਆਤ ਰੂਪ ਨਜ਼ਰ ਆਏ ਭਗਵਾਨ, ਸਾਚੇ ਤਖ਼ਤ ਸਾਚਾ ਮਾਹੀਆ। ਜੋ ਇਸ਼ਟ ਦੇਵ ਮੰਨਦੇ ਰਹੇ ਕ੍ਰਿਸ਼ਨਾ ਕਾਹਨ, ਤਿਸ ਕ੍ਰਿਸ਼ਨਾ ਰੂਪ ਵਖਾਈਆ। ਜੋ ਸੀਸ ਝੁਕਾਉਂਦੇ ਰਹੇ ਰਮਈਆ ਰਾਮ, ਤਿਸ ਰਾਮ ਰੂਪ ਦਰਸਾਈਆ। ਜੋ ਨਾਨਕ ਗੋਬਿੰਦ ਕਰਦੇ ਰਹੇ ਪਰਨਾਮ, ਤਿਸ ਨਾਨਕ ਗੋਬਿੰਦ ਰੂਪ ਦਏ ਵਖਾਈਆ। ਜੋ ਈਸਾ ਮੂਸਾ ਸੁਣਦੇ ਰਹੇ ਕਲਾਮ, ਤਿਸ ਮੁਰਸ਼ਦ ਮੁਰੀਦ ਆਪਣਾ ਰੂਪ ਜਣਾਈਆ। ਜੋ ਦੇਂਦੇ ਰਹੇ ਸਦ ਪੈਗ਼ਾਮ, ਪੈਗ਼ੰਬਰ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਦਏ ਵਡਿਆਈਆ। ਸਚ ਦੁਆਰਾ ਸੋਹੇ ਭੂਮੀ, ਹਰਿ ਭੂਮਿਕਾ ਆਪ ਸੁਹਾਇੰਦਾ। ਚਲ ਕੇ ਆਉਂਣ ਏਸ਼ੀਅਨ ਰੋਮੀ, ਯੂਰੀਪੀਅਨ ਸੀਸ ਝੁਕਾਇੰਦਾ। ਨਿਉਂ ਨਿਉਂ ਨਿਮਸਕਾਰ ਕਰੇ ਚੀਨੀ, ਨੇਤਰ ਨੈਣ ਸਰਬ ਮੀਟਾਇੰਦਾ। ਪੁਰਖ ਅਬਿਨਾਸ਼ੀ ਆਪਣੀ ਵੰਡ ਆਪੇ ਕੀਨੀ, ਦੂਸਰ ਸੰਗ ਨਾ ਕੋਇ ਰਖਾਇੰਦਾ। ਜੋ ਸਯਦਾ ਕਰਦੇ ਰਹੇ ਮੱਕਾ ਮਦੀਨੀ, ਸਾਚਾ ਕਾਅਬਾ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਵਡਿਆਇੰਦਾ। ਸਚ ਦੁਆਰਾ ਸੁਹਾਏ ਤੱਟ, ਹਰਿ ਗੋਬਿੰਦ ਘਾਟ ਬਣਾਈਆ। ਨਿਰਗੁਣ ਨਿਰਵੈਰ ਹੋ ਪਰਗਟ, ਪਰਗਟ ਅਪਣੀ ਖੇਲ ਖਿਲਾਈਆ। ਅੰਮ੍ਰਿਤ ਸਰੋਵਰ ਦੇਵੇ ਝਟ, ਸਰ ਅੰਮ੍ਰਿਤ ਆਪ ਭਰਾਈਆ। ਚਾਰ ਵਰਨਾਂ ਮੇਟੇ ਦਵੈਤੀ ਫਟ, ਤੀਜਾ ਲੋਇਣ ਦਏ ਖੁਲ੍ਹਾਈਆ। ਊਚਾਂ ਨੀਚਾਂ ਵਖਾਏ ਏਕਾ ਹੱਟ, ਰਾਓ ਰੰਕ ਵਣਜ ਕਰਾਈਆ। ਚਾਰੋਂ ਕੁੰਟ ਬਹਿ ਬਹਿ ਸੋਹੰ ਸ਼ਬਦ ਰਸਨਾ ਲੈਣ ਰਟ, ਮਨ ਕਾ ਮਣਕਾ ਆਪ ਭੁਆਈਆ। ਪੁਰਖ ਅਬਿਨਾਸ਼ੀ ਰੂਪ ਵਖਾਏ ਆਪਣਾ ਘਟ ਘਟ, ਘਟ ਬੈਠਾ ਡੇਰਾ ਲਾਈਆ। ਕਰੇ ਖੇਲ ਸਦਾ ਸਮਰਥ, ਸਮਰਥ ਪੁਰਖ ਬੇਪਰਵਾਹੀਆ। ਆਪ ਬਣਾਏ ਤੀਰਥ ਤਟ, ਰੂਪ ਅਨੂਪ ਆਪ ਦਰਸਾਈਆ। ਦਰ ਦੁਆਰ ਕਿਸੇ ਨਾ ਤੁੱਟੇ ਧੀਰਜ ਜਤ, ਨਾਰੀ ਨਰ ਨਾ ਕੋਇ ਤਕਾਈਆ। ਨਾਰੀ ਵੇਖੇ ਏਕਾ ਕਮਲਾਪਤ, ਦੁਹਾਗਨ ਰੂਪ ਨਾ ਕੋਇ ਧਰਾਈਆ। ਆਤਮ ਧੀਰਜ ਸਾਚਾ ਸਤਿ, ਸਤਿਵਾਦੀ ਦਏ ਵਖਾਈਆ। ਕਾਮ ਕਰੋਧ ਨਾ ਉਬਲੇ ਰਤ, ਮਾਇਆ ਮਮਤਾ ਨਾ ਹੋਏ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਦਰ ਦਏ ਵਡਿਆਈਆ। ਸਾਚੇ ਦਰ ਹਰਿ ਹਰਿ ਮੰਦਰ ਆਪ ਉਪਾ, ਚਾਰ ਕੁੰਟ ਜਣਾਈਆ। ਸੋ ਪੁਰਖ ਨਿਰੰਜਣ ਦਇਆ ਕਮਾ, ਆਪਣਾ ਰੂਪ ਆਪ ਧਰਾਈਆ। ਹਰਿ ਪੁਰਖ ਨਿਰੰਜਣ ਵੇਸ ਵਟਾ, ਆਪਣੀ ਕਲ ਆਪ ਵਖਾਈਆ। ਏਕੰਕਾਰਾ ਬਲ ਰਖਾ, ਸੂਰਬੀਰ ਨਾਉਂ ਜਣਾਈਆ। ਆਦਿ ਨਿਰੰਜਣ ਜੋਤ ਜਗਾ, ਨੂਰ ਨੁਰਾਨਾ ਡਗਮਗਾਈਆ। ਅਬਿਨਾਸ਼ੀ ਕਰਤਾ ਸੇਜ ਸੁਹਾ, ਆਪਣਾ ਜੋਬਨ ਰਿਹਾ ਹੰਢਾਈਆ। ਸ੍ਰੀ ਭਗਵਾਨ ਆਪਣੀ ਪਕੜੇ ਆਪੇ ਬਾਂਹ, ਸਗਲਾ ਸੰਗ ਆਪ ਨਿਭਾਈਆ। ਪਾਰਬ੍ਰਹਮ ਆਪੇ ਜਾਣੇ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਅਖਵਾਈਆ। ਅਗੰਮ ਅਗੰਮੜਾ ਵਸੇ ਸਾਚੇ ਥਾਂ, ਸਚਖੰਡ ਦੁਆਰਾ ਬਣਤ ਬਣਾਈਆ। ਥਿਰ ਘਰ ਘਾੜਨ ਲਏ ਘੜਾ, ਘਰ ਘਰ ਵਿਚ ਲਏ ਪਰਗਟਾਈਆ। ਸਾਚੇ ਤਖ਼ਤ ਬੈਠ ਸੱਚਾ ਸ਼ਹਿਨਸ਼ਾਹ, ਆਪਣੀ ਇਛਿਆ ਆਪ ਵਖਾਈਆ। ਆਪਣੀ ਇਛਿਆ ਵਿਸ਼ਨੂੰ ਝੋਲੀ ਦੇਵੇ ਪਾ, ਰੂਪ ਅਨੂਪ ਆਪ ਅਖਵਾਈਆ। ਵਿਸ਼ਨੂੰ ਬੈਠਾ ਸੀਸ ਝੁਕਾ, ਦੋਏ ਜੋੜ ਰਿਹਾ ਸਰਨਾਈਆ। ਤੂੰ ਦਾਤਾ ਬੇਪਰਵਾਹ, ਹਉਂ ਦਰਵੇਸ਼ ਭਿਖਕ ਭਿਖਾਰੀ ਏਕਾ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਈਆ। ਵਿਸ਼ਨੂੰ ਮੰਗੇ ਏਕਾ ਮੰਗ, ਹਰਿ ਅੱਗੇ ਸੀਸ ਝੁਕਾਇਆ। ਤੂੰ ਸਾਹਿਬ ਸੂਰਾ ਸਰਬੰਗ, ਤੇਰਾ ਦਰ ਮੋਹੇ ਭਾਇਆ। ਏਕਾ ਬਖ਼ਸ਼ ਆਪਣਾ ਅਨੰਦ, ਅਨੰਦ ਅਨੰਦ ਅਨੰਦ ਵਿਚ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਰ ਸੱਚਾ ਸ਼ਹਿਨਸ਼ਾਹਿਆ। ਮੇਰਾ ਅਨੰਦ ਸਾਚੀ ਧਾਰ, ਚਰਨ ਕਵਲ ਸੱਚੀ ਵਖਾਈਆ। ਵਿਚੋਂ ਫੁੱਟੇ ਸਚ ਪਿਆਰ, ਅੰਮ੍ਰਿਤ ਰੂਪ ਇਕ ਰਖਾਈਆ। ਤੇਰੇ ਅੰਦਰ ਧਰੇ ਨਿਰੰਕਾਰ, ਤੇਰਾ ਭੰਡਾਰ ਦਏ ਭਰਾਈਆ। ਸਾਚਾ ਕਵਲ ਕਰ ਤਿਆਰ, ਆਪਣੀ ਹੱਥੀਂ ਬੰਦ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਤ ਅਮੋਲਕ ਇਕ ਜਣਾਈਆ। ਵਸਤ ਅਮੋਲਕ ਅੰਮ੍ਰਿਤ ਰਸ, ਸੋ ਪੁਰਖ ਨਿਰੰਜਣ ਆਪ ਜਣਾਇਆ। ਵਿਸ਼ਨੂੰ ਝੋਲੀ ਪਾਇਆ ਹੱਸ ਹੱਸ, ਨਿਉਂ ਨਿਉਂ ਸੀਸ ਜਗਦੀਸ਼ ਝੁਕਾਇਆ। ਮੇਰੀ ਪੂਰੀ ਹੋਈ ਆਸ, ਤ੍ਰਿਸ਼ਨਾ ਹੋਰ ਨਾ ਕੋਇ ਵਖਾਇਆ। ਹਉਂ ਸੇਵਕ ਬਣਿਆ ਦਾਸ, ਤੇਰੀ ਸਾਚੀ ਸੇਵ ਕਮਾਇਆ। ਤੇਰਾ ਨੂਰ ਮੇਰਾ ਪਰਕਾਸ਼, ਮੇਰੀ ਜੋਤ ਤੇਰਾ ਤੇਜ ਸਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਸ ਦਏ ਚਖਾਇਆ। ਅੰਮ੍ਰਿਤ ਰਸ ਹਰਿ ਹਰਿ ਚੱਖਣਾ, ਵਿਸ਼ਨੂੰ ਧਾਰ ਹਰਿ ਵਹਾਈਆ। ਤੇਰਾ ਭੰਡਾਰ ਨਾ ਹੋਏ ਸਖਣਾ, ਪਾਰਬ੍ਰਹਮ ਆਪ ਰਖਾਈਆ। ਤੇਰੇ ਅੰਦਰ ਵਿਰੋਲੇ ਮੱਖਣਾ, ਅੰਮ੍ਰਿਤ ਰਿੜਕੇ ਸੱਚਾ ਸ਼ਹਿਨਸ਼ਾਹੀਆ। ਕਵਲ ਰੂਪ ਹੋਏ ਪਰਦੱਖਣਾ, ਪਾਰਬ੍ਰਹਮ ਬ੍ਰਹਮ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਵੇਤਾ ਲਏ ਉਪਾਈਆ। ਬ੍ਰਹਮ ਵੇਤਾ ਉਪਾਇਆ, ਕਵਲ ਕਵਲਾ ਕਰ ਉਜਿਆਰ। ਵਿਸ਼ਨੂੰ ਵੇਖ ਹਰਿ ਜਸ ਗਾਇਆ, ਤੇਰੀ ਮਹਿਮਾ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਨਿਰੰਕਾਰ। ਬ੍ਰਹਮਾ ਉਤਪਤ ਪਾਰਬ੍ਰਹਮ ਕਰ ਕਰ, ਸੁਤ ਸੁਤ ਸਾਚਾ ਵੇਖ ਵਖਾਈਆ। ਏਕਾ ਦੇਵੇ ਸਾਚਾ ਵਰ, ਵਰ ਦਾਤਾ ਇਕ ਅਖਵਾਈਆ। ਇਕ ਖੁਲ੍ਹਾਏ ਹਰਿ ਹਰਿ ਦਰ, ਦਰਵਾਜ਼ਾ ਆਪ ਜਣਾਈਆ। ਬਣਤ ਬਣਾਈ ਘਾੜਣ ਘੜ ਘੜ, ਮਾਤ ਪਿਤ ਨਾ ਕੋਇ ਵਖਾਈਆ। ਆਪਣੀ ਡੋਰੀ ਬੱਧਾ ਫੜ ਫੜ, ਏਕਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦਏ ਦਰਸਾਈਆ। ਆਪਣਾ ਰੰਗ ਹਰਿ ਦਰਸਾਇਆ, ਨਿਰਗੁਣ ਜੋਤ ਨੂਰ ਉਜਿਆਰਾ । ਬ੍ਰਹਮੇ ਉਠ ਉਠ ਦਰਸ਼ਨ ਪਾਇਆ, ਪਾਇਆ ਪੁਰਖ ਅਗੰਮ ਅਪਾਰਾ। ਵਿਸ਼ਨੂੰ ਵੇਖ ਵੇਖ ਖ਼ੁਸ਼ੀ ਮਨਾਇਆ, ਘਰ ਮਿਲਿਆ ਮੀਤ ਮੁਰਾਰਾ। ਸਚ ਭੰਡਾਰ ਹਰਿ ਵਰਤਾਇਆ, ਅੰਮ੍ਰਿਤ ਠੰਡਾ ਠਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰਾ। ਬ੍ਰਹਮੇ ਲੱਗੀ ਬ੍ਰਹਮ ਪਿਆਸ, ਚਾਰ ਕੁੰਟ ਵੇਖ ਵਖਾਈਆ । ਕੋਈ ਵਸਤ ਨਾ ਦਿਸੇ ਪਾਸ, ਨੇਤਰ ਨੈਣ ਨਜ਼ਰ ਕੋਇ ਨਾ ਆਈਆ। ਨਾ ਕੋਈ ਪ੍ਰਿਥਮੀ ਨਾ ਆਕਾਸ਼, ਗਗਨ ਮੰਡਲ ਨਾ ਕੋਇ ਵਖਾਈਆ। ਨਾ ਕੋਈ ਮੰਡਲ ਨਾ ਕੋਈ ਰਾਸ, ਗੋਪੀ ਕਾਹਨ ਨਾ ਕੋਇ ਨਚਾਈਆ। ਇਕ ਇਕੱਲਾ ਹੋਇਆ ਨਿਰਾਸ, ਆਸਾ ਆਸਾ ਵਿਚ ਪ੍ਰਗਟਾਈਆ। ਪੁਰਖ ਅਬਿਨਾਸ਼ੀ ਮੇਰੀ ਪੂਰੀ ਕਰ ਆਸ, ਦੋਏ ਜੋੜ ਸੀਸ ਝੁਕਾਈਆ। ਮੈਂ ਸੇਵਕ ਤੇਰਾ ਦਾਸ, ਬਾਲੀ ਬੁਧ ਰਖਾਈਆ। ਤੇਰਾ ਨੂਰ ਮੇਰਾ ਪਰਕਾਸ਼, ਮੇਰੀ ਜੋਤ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦੇਵੇ ਏਕਾ ਵਰ, ਤੇਰੀ ਪਿਆਸ ਦਏ ਬੁਝਾਈਆ। ਤੇਰੀ ਪਿਆਸ ਹਰਿ ਬੁਝਾਏ, ਚਰਨ ਚਰਨ ਨਾਲ ਰਗੜਾਈਆ। ਅੰਮ੍ਰਿਤ ਵਿਚੋਂ ਧਾਰ ਵਹਾਏ, ਤੇਰੇ ਸੀਸ ਟਿਕਾਈਆ। ਤੇਰੇ ਸੀਸ ਮੁਖ ਖੁਲ੍ਹਾਏ, ਮੁਖ ਮੁਖੜਾ ਦਏ ਵਡਿਆਈਆ। ਬੂੰਦ ਬੂੰਦੀ ਆਪ ਟਪਕਾਏ, ਝਿਰਨਾ ਝਿਰਨਾ ਆਪ ਵਹਾਈਆ। ਰਸਕ ਰਸਕ ਤੇਰੇ ਅੰਦਰ ਜਾਏ, ਤੇਰੀ ਪਿਆਸ ਦਏ ਮਿਟਾਈਆ। ਸਾਚੀ ਵਸਤ ਇਕ ਵਖਾਏ, ਅੰਮ੍ਰਿਤ ਅੰਮਿਉਂ ਰਸ ਆਪ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਅੰਮ੍ਰਿਤ ਆਪ ਬਣਾਈਆ। ਸਾਚਾ ਅੰਮ੍ਰਿਤ ਚਰਨ ਰਗੜ, ਆਪਣੇ ਵਿਚੋਂ ਆਪ ਪ੍ਰਗਟਾਇਆ। ਆਪੇ ਮੁਖ ਲਗਾਇਆ ਗਰੜ, ਲੋਕਮਾਤ ਪੁਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਏਕਾ ਜਲ ਵਖਾਇਆ। ਵਿਸ਼ਨੂੰ ਬ੍ਰਹਮਾ ਪੀ ਅੰਮ੍ਰਿਤ ਰਸ, ਹਰਿ ਨਿਉਂ ਨਿਉਂ ਨਿਮਸਕਾਰਿਆ। ਦਾਸੀ ਦਾਸ ਹੋਏ ਵਸ, ਚਰਨ ਕਵਲ ਜਾਇਣ ਬਲਿਹਾਰਿਆ। ਪਾਰਬ੍ਰਹਮ ਸਾਡੀ ਪੂਰੀ ਕੀਤੀ ਆਸ, ਤ੍ਰਿਸ਼ਨਾ ਰੋਗ ਭੁੱਖ ਨਿਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੌਣ ਸੋਹੇ ਤੇਰਾ ਦਰ, ਜਿਸ ਘਰ ਅੰਮ੍ਰਿਤ਼ ਆਪ ਬਣਾ ਲਿਆ। ਅੰਮ੍ਰਿਤ ਬਣਾਇਆ ਆਪਣੇ ਘਰ, ਵਿਸ਼ਨ ਬ੍ਰਹਮਾ ਤੇਰੀ ਝੋਲੀ ਪਾਈਆ। ਨੌਂ ਸੌ ਚੁਰਾਨਵਾਂ ਚੌਕੜੀ ਦੇਵੇ ਏਕਾ ਵਰ, ਲੋਕਮਾਤ ਕਰੇ ਕੁੜਮਾਈਆ। ਤੀਰਥ ਤਟ ਬਣਾਏ ਸਰ, ਗੁਰ ਅਵਤਾਰ ਸੇਵ ਲਗਾਈਆ। ਜਲ ਧਾਰ ਵਹਾਏ ਉਪਰ ਥਲ, ਜਲ ਥਲ ਮਹੀਅਲ ਆਪ ਸਮਾਈਆ। ਭਗਤ ਭਗਵੰਤ ਲਏ ਫੜ, ਸਾਚੇ ਸੰਤਾਂ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਆਪਣੀ ਵੰਡ ਵੰਡਾਈਆ। ਅੰਮ੍ਰਿਤ ਵੰਡ ਵਿਚ ਬ੍ਰਹਿਮੰਡ, ਜੇਰਜ ਅੰਡ ਆਪ ਧਰਾਇੰਦਾ। ਵੇਖ ਵਖਾਏ ਨੌਂ ਖੰਡ, ਦੀਪ ਸੱਤ ਮੇਲ ਮਿਲਾਇੰਦਾ। ਜੁਗ ਚੌਕੜੀ ਏਕਾ ਦੇਵੇ ਆਪਣੀ ਗੰਢ, ਲੋਕਮਾਤ ਨਾ ਕੋਇ ਖੁਲ੍ਹਾਇੰਦਾ। ਬਿਨ ਹਰਿ ਭਗਤ ਨਾ ਪਾਵੇ ਕਿਸੇ ਠੰਡ, ਲੱਖ ਚੁਰਾਸੀ ਅਗਨ ਜਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਮ੍ਰਿਤ ਲੋਕਮਾਤ ਸਮਾਇੰਦਾ। ਚਾਰ ਜੁਗ ਅੰਮ੍ਰਿਤ ਤੀਰਥ ਤਟ, ਜਗਤ ਕਿਨਾਰੇ ਆਪ ਭੁਆਈਆ। ਸ਼ੱਤ੍ਰੀ ਬ੍ਰਹਿਮਣ ਵੇਚਣ ਹੱਟ, ਹੱਟ ਜੀਵਾਂ ਜੰਤਾਂ ਠਗੌਰੀ ਪਾਈਆ। ਗਲ ਜਨੇਊ ਪਾ ਪਾ ਗਟ, ਕੰਨਾਂ ਨਾਲ ਲਟਕਾਈਆ। ਗ੍ਰੰਥੀ ਪੰਥੀ ਪੈਸੇ ਲੈਣ ਵਟ, ਸਰੋਵਰ ਬੈਠੇ ਆਸਣ ਲਾਈਆ। ਮਾਇਆ ਮਮਤਾ ਰਹੇ ਚੱਟ, ਵਿਖ ਅੰਮ੍ਰਿਤ ਰੂਪ ਬਣਾਈਆ। ਦੂਈ ਦਵੈਤੀ ਲੱਗਾ ਫੱਟ, ਧੀਰਜ ਧੀਰ ਨਾ ਕੋਇ ਧਰਾਈਆ। ਧੀਆਂ ਭੈਣਾਂ ਲੱਥੇ ਪੱਤ, ਜਗਤ ਸਰੋਵਰ ਦਏ ਦੁਹਾਈਆ। ਨੱਕੋਂ ਸੁਹਾਗ ਲੱਥੀ ਨੱਥ, ਗੰਗਾ ਗੋਦਾਵਰੀ ਰੋ ਰੋ ਨੀਰ ਵਹਾਈਆ। ਕਲਜੁਗ ਜੀਵਾਂ ਲਾਹੀ ਮੇਰੀ ਪਤ, ਨਾਰੀ ਪੁਰਸ਼ ਨੰਗੇ ਰਹੇ ਤਾਰੀਆਂ ਲਾਈਆ। ਮੇਰੇ ਹੱਥ ਚੂੜਾ ਦਿਸੇ ਨਾ ਪੁਰਖ ਸਮਰਥ, ਰਵਦਾਸ ਚਮਾਰਾ ਏਕਾ ਵਾਰ ਗਿਆ ਲੁੱਟ, ਦੂਸਰ ਵਾਰ ਪਰਤ ਮੁੜ ਨਾ ਆਈਆ। ਮੈਂ ਆਪਣਾ ਦਮ ਬੈਠੀ ਘੁੱਟ, ਉਚੀ ਸਾਹ ਨਾ ਲੈਂਦੀ ਮੇਰੇ ਨੈਣਾਂ ਸ਼ਰਮ ਸ਼ਰਮਾਈਆ। ਕਲਜੁਗ ਜੀਵ ਮੇਰਾ ਜੋਬਨ ਗਏ ਲੁੱਟ, ਖੁਲੀ ਮੇਂਢੀ ਚਾਰੋਂ ਕੁੰਟ ਦਿਆਂ ਦੁਹਾਈਆ। ਮੇਰੇ ਕੰਤ ਸੁਹਾਗੀ ਪੁਰਖ ਅਕਾਲ ਏਕਾ ਵਾਰ ਉਠ, ਮੈਂ ਬੈਠੀ ਰਾਹ ਤਕਾਈਆ। ਮੇਰੀ ਵੱਢੀ ਗਈ ਨੱਕ ਗੁੱਤ, ਕਾਲਿਖ ਟਿੱਕਾ ਮੁਖ ਲੱਗੀ ਝੂਠੀ ਸ਼ਾਹੀਆ। ਲੱਗੇ ਕਰਨ ਉਪਰ ਅੱਧ ਤੇਰੇ ਸੁਤ ਜੋ ਬੈਠੇ ਸੰਤ ਰੂਪ ਵਟਾਈਆ। ਦਿਨ ਦਿਹਾੜੇ ਪਈ ਲੁੱਟ, ਲੁੱਟੀ ਜਾਏ ਜਗਤ ਲੋਕਾਈਆ। ਤੀਰਥ ਤੱਟਾਂ ਭਾਗ ਗਿਆ ਨਿਖੁੱਟ, ਤੇਰਾ ਭਾਗ ਨਾ ਕੋਇ ਕਢਾਈਆ। ਤੂੰ ਚੜ੍ਹ ਕੇ ਬੈਠਾ ਕੇਹੜੀ ਚੋਟ, ਤੇਰੀ ਚੋਟੀ ਮੋਹੇ ਨਜ਼ਰ ਨਾ ਆਈਆ। ਮੈਂ ਵਾਸਤਾ ਪਾ ਪਾ ਥੱਕੀ ਅੱਗੇ ਸ਼ੰਕਰ ਜੋ ਬੰਨ੍ਹ ਬੱਨ੍ਹ ਬੈਠਾ ਲੰਗੋਟ, ਹੱਥ ਤ੍ਰਿਸੂਲ ਉਠਾਈਆ। ਮੈਂ ਵਿਸ਼ਨੂੰ ਅੱਗੇ ਦੱਸਿਆ ਆਪਣਾ ਓਤ ਪੋਤ, ਆਪਣੀ ਗੰਢ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਦਰ ਏਕਾ ਮੰਗ ਮੰਗਾਈਆ। ਏਕਾ ਮੰਗ ਅੰਮ੍ਰਿਤ ਧਾਰ, ਨਵ ਨੌਂ ਚਾਰ ਝੋਲੀ ਡਾਹੀਆ। ਕਿਰਪਾ ਕਰ ਅਗੰਮ ਅਪਾਰ, ਦਰ ਦਵਾਰ ਤੇਰੇ ਚਲ ਆਈਆ। ਮੈਂ ਸੁਣਿਆ ਤੂੰ ਸੁਣਦਾ ਸਚ ਪੁਕਾਰ, ਅਭੁਲ ਭੁਲ ਕਦੇ ਨਾ ਜਾਈਆ। ਤੇਰਾ ਭਾਣਾ ਵਰਤੇ ਵਿਚ ਸੰਸਾਰ, ਭਾਣੇ ਵਿਚ ਸਰਬ ਲੋਕਾਈਆ। ਤੂੰ ਲੇਖ ਲਿਖਾਇਆ ਵੇਦ ਚਾਰ, ਬ੍ਰਹਮਾ ਕਰ ਪੜ੍ਹਾਈਆ। ਪੁਰਾਨ ਅਠਾਰਾਂ ਦਿਤਾ ਆਧਾਰ, ਵੇਦ ਵਿਆਸਾ ਇਕ ਸਮਝਾਈਆ। ਗੋਬਿੰਦ ਰਖਾਇਆ ਇਕ ਬਲਕਾਰ, ਪੂਤ ਸਪੂਤਾ ਜਾਈਆ। ਲਿਖਿਆ ਲੇਖ ਅਪਰ ਅਪਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਲੱਖ ਚੁਰਾਸੀ ਹੋਏ ਖਵਾਰ, ਕਲਜੁਗ ਅੰਤ ਅੰਧੇਰਾ ਛਾਈਆ। ਮਾਤਾ ਪੁੱਤਰ ਕਰੇ ਪਿਆਰ, ਵਿਭਚਾਰ ਰੂਪ ਵਟਾਈਆ। ਗੁਰਸਿਖ ਗੁਰ ਨਾ ਕਰੇ ਪਿਆਰ, ਬੈਠਣ ਮੁਖ ਭਵਾਈਆ। ਸੰਤ ਮਿਲੇ ਨਾ ਕੰਤ ਭਤਾਰ, ਸਾਚੀ ਸੇਜ ਨਾ ਕੋਇ ਸੁਹਾਈਆ। ਭਗਤ ਮਿਲਣਾ ਭਗਵੰਤ ਯਾਰ, ਸੱਥਰ ਯਾਰ ਨਾ ਕੋਇ ਹੰਢਾਈਆ। ਗੁਰਮੁਖ ਸੋਹੇ ਨਾ ਕੋਇ ਗੁਰ ਦਰਬਾਰ, ਘਰ ਘਰ ਧੂਣੀਆਂ ਰਹੇ ਤਾਈਆ। ਗੁਰਸਿਖ ਗੁਰ ਚਰਨ ਨਾ ਮੰਗੇ ਧੂੜ ਛਾਰ, ਮਾਇਆ ਮਮਤਾ ਮੋਹ ਹਲਕਾਈਆ। ਪੁਰਖ ਅਬਿਨਾਸ਼ੀ ਪਾਵੇ ਸਾਰ, ਆਦਿ ਅੰਤ ਵਡੀ ਵਡਿਆਈਆ। ਆਪਣੀ ਇਛਿਆ ਆਪਣਾ ਬਲ ਆਪੇ ਧਾਰ, ਅਛਲ ਅਛੱਲ ਖੇਲ ਖਿਲਾਈਆ। ਮਹਾਂਬਲੀ ਉਤਰੇ ਆਪਣੀ ਵਾਰ, ਨਾਨਕ ਰਸਨਾ ਜਿਹਵਾ ਗਿਆ ਗਾਈਆ। ਨਿਹਕਲੰਕ ਪਰਗਟ ਹੋਵੇ ਵਿਚ ਸੰਸਾਰ, ਨੂਰ ਨੂਰ ਆਪ ਧਰਾਈਆ। ਸ਼ਬਦ ਡੰਕਾ ਵੱਜੇ ਕਰਾਏ ਖ਼ਬਰਦਾਰ, ਦੋ ਜਹਾਨਾਂ ਆਪ ਜਗਾਈਆ। ਕਲਜੁਗ ਕੂੜੀ ਕਿਰਿਆ ਮਾਰੇ ਮਾਰ, ਨੌਂ ਖੰਡ ਪ੍ਰਿਥਮੀ ਫੇਰਾ ਪਾਈਆ। ਗੰਗਾ ਗੋਦਾਵਰੀ ਸੁਰਸਤੀ ਜਮਨਾ ਵਿਹਾਏ ਏਕਾ ਵਾਰ, ਹਰਿਜਨ ਸਾਚੇ ਨਾਲ ਮਿਲਾਈਆ। ਤ੍ਰਬੈਣੀ ਚਰਨ ਛੁਹਾਏ ਏਕੰਕਾਰ, ਰਵਦਾਸ ਚਮਾਰਾ ਸੇਵ ਕਮਾਈਆ। ਗੋਦਾਵਰੀ ਬਖ਼ਸ਼ੇ ਚਰਨ ਛਾਰ, ਗੋਬਿੰਦ ਆਪਣਾ ਚਰਨ ਟਿਕਾਈਆ। ਅਠਸਠ ਨੀਰ ਆਪਣੇ ਖਿਚ ਲਿਆਏ ਸਚ ਦੁਆਰ, ਸਤਿ ਕੋਇ ਰਹਿਣ ਨਾ ਪਾਈਆ। ਅੰਮ੍ਰਿਤ ਭਰ ਹਰਿ ਭੰਡਾਰ, ਚਾਰੋਂ ਕੁੰਟ ਆਪਣਾ ਰਾਹ ਵਖਾਈਆ। ਗੁਰਸਿਖ ਵੇਖੇ ਵਿਛੜੇ ਯਾਰ, ਚਾਰ ਜੁਗ ਦਾ ਪੂਰਬ ਲਹਿਣਾ ਆਪ ਚੁਕਾਈਆ। ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕਰੇ ਵਿਚਾਰ, ਊਚਾਂ ਨੀਚਾਂ ਰਾਓ ਰੰਕਾਂ ਏਕਾ ਘਰ ਵਖਾਈਆ। ਸਾਚਾ ਅੰਮ੍ਰਿਤ ਕਰ ਤਿਆਰ, ਆਪਣੀ ਹੱਥੀਂ ਆਪ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਆਉਣ ਚਲ ਭਿਖਾਰ, ਨਿਉਂ ਨਿਉਂ ਹਰਿ ਹਰਿ ਅੱਗੇ ਸੀਸ ਝੁਕਾਈਆ। ਏਕਾ ਬੂੰਦ ਬਖ਼ਸ਼ ਠੰਡੀ ਠਾਰ, ਚਾਰ ਜੁਗ ਦੀ ਅਗਨ ਬੁਝਾਈਆ। ਅੱਗੋਂ ਬੋਲੇ ਹਰਿ ਨਿਰੰਕਾਰ, ਦੇ ਮਤ ਰਿਹਾ ਸਮਝਾਈਆ। ਪਹਿਲਾਂ ਰੱਖਿਆ ਗੁਰਸਿਖਾਂ ਦਾ ਵਾਰ, ਅਪਣੀ ਹੱਥੀਂ ਦਏ ਪਿਆਈਆ। ਫਿਰ ਬ੍ਰਹਮਾ ਵਿਸ਼ਨ ਸ਼ਿਵ ਤੇਰੀ ਆਤਮ ਦਏ ਸਹਾਰ, ਆਪਣੇ ਚਰਨ ਕਵਲ ਸਮਝਾਈਆ। ਆਦਿ ਪੁਰਖ ਅੰਤ ਆਪਣਾ ਖੇਲ ਕਰੇ ਕਰਤਾਰ, ਭਗਵਨ ਆਪਣੀ ਦਇਆ ਕਮਾਈਆ। ਜਿਸ ਅੰਮ੍ਰਿਤ ਰਸ ਮਿਲਿਆ ਏਕਾ ਵਾਰ, ਜਨਮ ਮਰਨ ਰਹਿਣ ਨਾ ਪਾਈਆ। ਨਾਤਾ ਤੁੱਟੇ ਸਰਬ ਸੰਸਾਰ, ਸਤਿਗੁਰ ਮਿਲਿਆ ਸੱਚਾ ਮਾਹੀਆ। ਗੁਰਮੁਖ ਉਚੀ ਕੂਕ ਕੂਕ ਕਰੇ ਪੁਕਾਰ, ਕਲਜੁਗ ਜੀਵਾਂ ਦਏ ਸਮਝਾਈਆ। ਅੰਤਮ ਆਇਆ ਬਖ਼ਸ਼ਣਹਾਰ, ਬਖ਼ਸ਼ਸ਼ ਆਪਣੇ ਹੱਥ ਰਖਾਈਆ। ਬਾਲ ਅਞਾਣੇ ਜਾਏ ਤਾਰ, ਗੁਰਸਿਖ ਆਪਣੀ ਗੋਦ ਉਠਾਈਆ। ਰਾਖੇ ਪਤਿ ਰੱਖਣਹਾਰ, ਪ੍ਰੇਮ ਪਟੋਲਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਅੰਮ੍ਰਿਤ ਆਪ ਪਰਗਟਾਈਆ। ਅੰਮ੍ਰਿਤ ਆਤਮ ਹਰਿਜਨ ਦੀਆ, ਦੇਵਣਹਾਰ ਗੋਪਾਲ। ਨਾਤਾ ਤੁੱਟੇ ਸਾਢੇ ਤਿੰਨ ਹੱਥ ਸੀਆ, ਜਨਮ ਮਰਨ ਨਾ ਹੋਏ ਜ਼ਵਾਲ। ਨਾਮ ਨਿਧਾਨਾ ਜਿਸ ਜਨ ਪੀਆ, ਪੁਰਖ ਅਬਿਨਾਸ਼ੀ ਕਰੇ ਪ੍ਰਿਤਪਾਲ। ਗੁਰਸਿਖਾਂ ਪਿਆਏ ਕਰ ਕਰ ਆਪਣਾ ਹੀਆ, ਗੁਰਮੁਖ ਸਾਚੇ ਲੋਕਮਾਤ ਵਿਚੋਂ ਭਾਲ। ਨਿਰਮਲ ਕਰੇ ਜੀਆ, ਨਾਤਾ ਤੋੜ ਜਗਤ ਜੰਜਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਆਪ ਆਪਣੇ ਜਿਹਾ ਕੀਆ, ਪੂਰਨ ਜੋਤ ਜੋਤ ਜਗਾਈ ਬੇਮਿਸਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਸਿਖਾਂ ਬਣਿਆ ਮਾਤ ਦਲਾਲ। ਬਣਿਆ ਦਲਾਲ ਕਰਿਆ ਮੇਲਾ, ਵਿਛੜਿਆਂ ਮੇਲ ਮਿਲਾਈਆ। ਏਕਾ ਰੰਗ ਰੰਗਾਏ ਗੁਰੂ ਗੁਰ ਚੇਲਾ, ਚੇਲਾ ਗੁਰ ਰੰਗ ਵਟਾਈਆ। ਬ੍ਰਹਮ ਪਾਰਬ੍ਰਹਮ ਮਿਲਿਆ ਸੱਜਣ ਸੁਹੇਲਾ, ਵਾਹ ਵਾਹ ਘਰ ਵਜਦੀ ਰਹੇ ਵਧਾਈਆ। ਕਰੇ ਖੇਲ ਇਕ ਅਕੇਲਾ, ਅਕਲ ਕਲ ਆਪਣਾ ਰੂਪ ਵਟਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸੁਹਾਏ ਤੇਰਾ ਵੇਲਾ, ਆਪਣਾ ਵੇਲਾ ਵਕ਼ਤ ਨਾ ਕੋਇ ਰਖਾਈਆ।